ਆਸਾ ਮਹਲਾ ੩ ॥
aasaa mahalaa 3 |
Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਸਰੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.
ਭਗਤਿ ਰਤਾ ਜਨੁ; ਸਹਜਿ ਸੁਭਾਇ ॥
bhagat rataa jan; sehaj subhaae |
Sant Singh KhalsaThe Lord's humble servant is imbued with devotional love, effortlessly and spontaneously.
Manmohan SinghThe Lord's slave is died with his devotion, in the natural way,
Manmohan Singh (Punjabi)ਸੁਆਮੀ ਦਾ ਗੋਲਾ ਕੁਦਰਤੀ ਤੌਰ ਤੇ ਉਸ ਦੇ ਅਨੁਰਾਗ ਨਾਲ ਰੰਗਿਆ ਹੋਇਆ ਹੈ,
Fareedkot Teekaਜਿਸ ਦਾਸ ਕਾ ਮਨ ਭਗਤਿ ਮੇਂ ਰਤਾ ਹੈ ਤਿਸ ਕਾ ਸਾਂਤਿ ਸੁਭਾਉ ਹੂਆ ਹੈ॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ਉਹ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦਾ ਹੈ,ਪਦ ਅਰਥ ਰਤਾ = ਰੱਤਾ, ਰੰਗਿਆ ਹੋਇਆ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।
SikhNet (Spanish)El Devoto del Señor está imbuido en Su Devoción de manera natural y,
ਗੁਰ ਕੈ ਭੈ; ਸਾਚੈ ਸਾਚਿ ਸਮਾਇ ॥
gur kai bhai; saachai saach samaae |
Sant Singh KhalsaThrough awe and fear of the Guru, he is truly absorbed in the True One.
Manmohan Singhand through Guru's fear, he is verily, absorbed in the True one.
Manmohan Singh (Punjabi)ਅਤੇ ਗੁਰਾਂ ਦੇ ਡਰ ਰਾਹੀਂ ਉਹ ਨਿਸਚਿਤ ਹੀ ਸਤਿਪੁਰਖ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਔਰ ਸਚੇ ਗੁਰੋਂ ਕੇ ਭੈ ਕੇ ਧਾਰਨ ਕਰਨੇ ਸੇ ਸਚੇ ਅਕਾਲ ਪੁਰਖ ਮੇਂ ਸਮਾਉਤਾ ਹੈ॥
Prof. Sahib Singhਗੁਰੂ ਦੇ ਅਦਬ ਵਿਚ ਰਹਿ ਕੇ ਸਦਾ-ਥਿਰ ਪਰਮਾਤਮਾ ਦੇ ਡਰ ਵਿਚ ਰਹਿ ਕੇ ਉਹ ਸਦਾ-ਥਿਰ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ।ਪਦ ਅਰਥ ਭੈ = ਭਉ ਦੀ ਰਾਹੀਂ। ਭਉ = ਡਰ, ਅਦਬ। ਗੁਰ ਕੈ ਭੈ = ਗੁਰੂ ਦੇ ਅਦਬ ਦੀ ਰਾਹੀਂ। ਭੈ ਸਾਚੈ = ਸਦਾ-ਥਿਰ ਪ੍ਰਭੂ ਦੇ ਡਰ ਦੀ ਰਾਹੀਂ। ਸਾਚਿ = ਸਦਾ-ਥਿਰ ਪ੍ਰਭੂ ਵਿਚ।
SikhNet (Spanish)en Reverencia al Guru, se inmerge en el Uno Verdadero, en la Verdad.
ਬਿਨੁ ਗੁਰ ਪੂਰੇ; ਭਗਤਿ ਨ ਹੋਇ ॥
bin gur poore; bhagat na hoe |
Sant Singh KhalsaWithout the Perfect Guru, devotional love is not obtained.
Manmohan SinghWithout the Perfect Guru, Lord's worship is not performed,
Manmohan Singh (Punjabi)ਪੂਰਨ ਗੁਰਾਂ ਦੇ ਬਾਝੋਂ ਸੁਆਮੀ ਦੀ ਸੇਵਾ ਨਹੀਂ ਹੁੰਦੀ,
Fareedkot Teekaਪਰੰਤੂ ਪੂਰੇ (ਸਮਦਰਸੀ) ਗੁਰੋਂ ਸੇ ਬਿਨਾਂ ਭਗਤੀ ਨਹੀਂ ਪ੍ਰਾਪਤ ਹੋਤੀ॥
Prof. Sahib Singh(ਪਰ) ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।
SikhNet (Spanish)No puede haber Devoción sin el Perfecto Guru;
ਮਨਮੁਖ ਰੁੰਨੇ; ਅਪਨੀ ਪਤਿ ਖੋਇ ॥੧॥
manamukh rune; apanee pat khoe |1|
Sant Singh KhalsaThe self-willed manmukhs lose their honor, and cry out in pain. ||1||
Manmohan SinghThe self-willed ones lose their honour and bewail.
Manmohan Singh (Punjabi)ਅਤੇ ਆਪ ਹੁੰਦਰੇ ਪ੍ਰਾਣੀ ਆਪਣੀ ਇੱਜ਼ਤ ਗੁਆ ਕੇ ਵਿਰਲਾਪ ਕਰਦੇ ਹਨ।
Fareedkot Teekaਜਿਨੋਂ ਨੇ ਭਗਤੀ ਕੋ ਨਹੀਂ ਧਾਰਨ ਕੀਆ ਸੋ ਮਨਮੁਖ ਅਪਨੀ ਪ੍ਰਤਿਸਟਾ ਖੋਇ ਕਰ ਰੋਤੇ ਹੈਂ॥੧॥
Prof. Sahib Singhਜੇਹੜੇ ਮਨੁੱਖ (ਗੁਰੂ ਦਾ ਆਸਰਾ-ਪਰਨਾ ਛੱਡ ਕੇ) ਆਪਣੇ ਮਨ ਦੇ ਪਿਛੇ ਤੁਰਦੇ ਹਨ ਉਹ (ਅੰਤ) ਆਪਣੀ ਇੱਜ਼ਤ ਗਵਾ ਕੇ ਪਛੁਤਾਂਦੇ ਹਨ ॥੧॥ਪਦ ਅਰਥ ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ। ਖੋਇ = ਗਵਾ ਕੇ। ਪਤਿ = ਇੱਜ਼ਤ ॥੧॥
SikhNet (Spanish)los Manmukjs se lamentan y pierden su honor. (1)
ਮੇਰੇ ਮਨ; ਹਰਿ ਜਪਿ ਸਦਾ ਧਿਆਇ ॥
mere man; har jap sadaa dhiaae |
Sant Singh KhalsaO my mind, chant the Lord's Name, and meditate on Him forever.
Manmohan SinghO my soul, repeat God's name and ever, meditated on Him.
Manmohan Singh (Punjabi)ਹੇ ਮੇਰੀ ਜਿੰਦੇ! ਵਾਹਿਗੁਰੂ ਨੂੰ ਚੇਤੇ ਕਰ ਅਤੇ ਹਮੇਸ਼ਾਂ ਉਸ ਦਾ ਸਿਮਰਨ ਕਰ।
Fareedkot Teekaਹੇ ਮੇਰੇ ਮਨ! ਹਰਿ ਕੋ ਜਪੁ ਅਰ ਸਦਾ ਤਿਸੀ ਕਾ ਧਿਆਨ ਕਰ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੇ ਗੁਣ ਚੇਤੇ ਕਰ, ਸਦਾ ਪਰਮਾਤਮਾ ਦਾ ਧਿਆਨ ਧਰ।ਪਦ ਅਰਥ ਮਨ = ਹੇ ਮਨ!
SikhNet (Spanish)Oh mi mente, habita siempre en el Señor; sí, medita en Él
ਸਦਾ ਅਨੰਦੁ ਹੋਵੈ ਦਿਨੁ ਰਾਤੀ; ਜੋ ਇਛੈ. ਸੋਈ ਫਲੁ ਪਾਇ ॥੧॥ ਰਹਾਉ ॥
sadaa anand hovai din raatee; jo ichhai. soee fal paae |1| rahaau |
Sant Singh KhalsaYou shall always be in ecstasy, day and night, and you shall obtain the fruits of your desires. ||1||Pause||
Manmohan SinghDay and night, thou shalt ever obtain bliss, and gather the fruit, which thy heart desires. Pause.
Manmohan Singh (Punjabi)ਦਿਹੁੰ ਰੈਣ ਤੂੰ ਸਦੀਵ ਹੀ ਖੁਸ਼ੀ ਹਾਸਲ ਕਰੇਗੀਂ ਅਤੇ ਤੂੰ ਉਹ ਮੇਵਾ ਪਾ ਲਵੇਗੀ ਜਿਹੜਾ ਤੇਰਾ ਦਿਲ ਚਾਹੁੰਦਾ ਹੈ। ਠਹਿਰਾਉ।
Fareedkot Teekaਤਬ ਤੁਝ ਕੋ ਰਾਤ ਦਿਨ (ਸਦਾ) ਨਿਰੰਤਰ ਅਨੰਦ ਹੋਇਗਾ, ਜੋ ਇਛ੍ਯਾ ਕਰੈਗਾ ਸੋਈ ਫਲ ਮਿਲੇਗਾ॥੧॥ ਰਹਾਉ ॥
Prof. Sahib Singh(ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਦੇ ਅੰਦਰ) ਦਿਨ ਰਾਤ ਸਦਾ ਆਤਮਕ ਚਾਉ ਬਣਿਆ ਰਹਿੰਦਾ ਹੈ, ਉਹ ਜਿਸ ਫਲ ਦੀ ਇੱਛਾ ਕਰਦਾ ਹੈ, ਉਹੀ ਫਲ ਹਾਸਲ ਕਰ ਲੈਂਦਾ ਹੈ ॥੧॥ ਰਹਾਉ ॥ਪਦ ਅਰਥ ਇਛੈ = ਇੱਛਾ ਕਰਦਾ ਹੈ ॥੧॥ ਰਹਾਉ ॥
SikhNet (Spanish)para que atraigas hacia ti la Dicha y tus deseos estén siempre satisfechos. (1‑Pausa)
ਗੁਰ ਪੂਰੇ ਤੇ; ਪੂਰਾ ਪਾਏ ॥
gur poore te; pooraa paae |
Sant Singh KhalsaThrough the Perfect Guru, the Perfect Lord is obtained,
Manmohan SinghThrough the Perfect Guru, the Perfect one is attained,
Manmohan Singh (Punjabi)ਪੂਰਨ ਗੁਰਾਂ ਦੇ ਰਾਹੀਂ ਪੂਰਨ ਪੁਰਖ ਪਰਾਪਤ ਹੁੰਦਾ ਹੈ,
Fareedkot Teekaਤਬ ਪੂਰਨ ਗੁਰੋਂ ਸੇ ਪੂਰਨ ਪਰਮਾਤਮਾ ਪ੍ਰਾਪਤ ਹੋਤਾ ਹੈ॥
Prof. Sahib Singhਪੂਰੇ ਗੁਰੂ ਪਾਸੋਂ ਹੀ ਸਾਰੇ ਗੁਣਾਂ ਦਾ ਮਾਲਕ ਪਰਮਾਤਮਾ ਲੱਭਦਾ ਹੈ,ਪਦ ਅਰਥ ਤੇ = ਤੋਂ, ਪਾਸੋਂ। ਪੂਰਾ = ਸਾਰੇ ਗੁਣਾਂ ਦਾ ਮਾਲਕ ਪ੍ਰਭੂ।
SikhNet (Spanish)A través del Perfecto Guru, el Uno Perfecto es obtenido.
ਹਿਰਦੈ; ਸਬਦੁ ਸਚੁ ਨਾਮੁ ਵਸਾਏ ॥
hiradai; sabad sach naam vasaae |
Sant Singh Khalsaand the Shabad, the True Name, is enshrined in the mind.
Manmohan Singhand the True Name of the Lord is enshrined in the mind.
Manmohan Singh (Punjabi)ਅਤੇ ਸੁਆਮੀ ਦਾ ਸੱਚਾ ਨਾਮ ਅੰਤਸ਼ਕਰਨ ਅੰਦਰ ਟਿਕ ਜਾਂਦਾ ਹੈ।
Fareedkot Teekaਜਬ ਹ੍ਰਿਦ੍ਯ ਮੇਂ ਸਤਨਾਮ ਸਬਦ ਬਸਤਾ ਹੈ॥
Prof. Sahib Singh(ਪੂਰੇ ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਆਪਣੇ) ਹਿਰਦੇ ਵਿਚ ਗੁਰੂ ਦਾ ਸ਼ਬਦ ਵਸਾਂਦਾ ਹੈ, ਪ੍ਰਭੂ ਦਾ ਸਦਾ-ਥਿਰ ਨਾਮ ਵਸਾਂਦਾ ਹੈ,ਪਦ ਅਰਥ ਹਿਰਦੈ = ਹਿਰਦੇ ਵਿਚ। ਸਚੁ = ਸਦਾ ਕਾਇਮ ਰਹਿਣ ਵਾਲਾ।
SikhNet (Spanish)Si la Palabra y el Verdadero Nombre son implantados en el corazón,
ਅੰਤਰੁ ਨਿਰਮਲੁ; ਅੰਮ੍ਰਿਤ ਸਰਿ ਨਾਏ ॥
antar niramal; amrit sar naae |
Sant Singh KhalsaOne who bathes in the Pool of Ambrosial Nectar becomes immaculately pure within.
Manmohan SinghPure becomes the mind of him who bathes in the tank of Nectar.
Manmohan Singh (Punjabi)ਜੋ ਅੰਮ੍ਰਿਤ ਦੇ ਸਰੋਵਰ ਅੰਦਰ ਇਸ਼ਨਾਨ ਕਰਦਾ ਹੈ, ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ।
Fareedkot Teekaਔਰ ਅੰਮ੍ਰਿਤਸਰ ਨਾਮ ਮੇਂ ਸਨਾਨ ਕਰ ਕੇ ਅੰਤਸਕਰਨ ਨਿਰਮਲ ਹੋਤਾ ਹੈ॥
Prof. Sahib Singh(ਜਿਉਂ ਜਿਉਂ) ਉਹ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ ਇਸ਼ਨਾਨ ਕਰਦਾ ਹੈ ਉਸ ਦਾ ਹਿਰਦਾ ਪਵਿਤ੍ਰ ਹੁੰਦਾ ਜਾਂਦਾ ਹੈ।ਪਦ ਅਰਥ ਅੰਤਰੁ = ਅੰਦਰਲਾ, ਹਿਰਦਾ, ਮਨ। ਅੰਮ੍ਰਿਤਸਰਿ = ਅੰਮ੍ਰਿਤ ਦੇ ਸਰੋਵਰ ਵਿਚ, ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ। ਨਾਏ = ਨਾਇ, ਨ੍ਹਾਇ, ਨ੍ਹਾ ਕੇ।
SikhNet (Spanish)uno es purificado y se baña en el Lago de Néctar y,
ਸਦਾ ਸੂਚੇ; ਸਾਚਿ ਸਮਾਏ ॥੨॥
sadaa sooche; saach samaae |2|
Sant Singh KhalsaHe becomes forever sanctified, and is absorbed in the True Lord. ||2||
Manmohan SinghBeing for ever pure, he is absorbed in the True Lord.
Manmohan Singh (Punjabi)ਹਮੇਸ਼ਾਂ ਲਈ ਪਵਿੱਤਰ ਹੋਣ ਕਰ ਕੇ ਉਹ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਅਰ ਨਿਤ੍ਯ ਪਵਿੱਤ੍ਰ ਹੋ ਕਰ ਸਤ੍ਯ ਰੂਪ ਮੇਂ ਅਭੇਦ ਹੋਤਾ ਹੈ॥੨॥
Prof. Sahib Singh(ਹੇ ਭਾਈ!) ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਹੋ ਕੇ ਮਨੁੱਖ ਸਦਾ ਲਈ ਪਵਿਤ੍ਰ ਹੋ ਜਾਂਦੇ ਹਨ ॥੨॥ਪਦ ਅਰਥ ਸੂਚੇ = ਪਵਿਤ੍ਰ ॥੨॥
SikhNet (Spanish)siendo inmaculado, se inmerge en la Verdad. (2)
ਹਰਿ ਪ੍ਰਭੁ ਵੇਖੈ; ਸਦਾ ਹਜੂਰਿ ॥
har prabh vekhai; sadaa hajoor |
Sant Singh KhalsaHe sees the Lord God ever-present.
Manmohan SinghThe Lord-God, he sees ever present.
Manmohan Singh (Punjabi)ਵਾਹਿਗੁਰੂ ਸੁਆਮੀ ਨੂੰ ਉਹ ਹਮੇਸ਼ਾਂ ਹਾਜ਼ਰ ਨਾਜ਼ਰ ਦੇਖਦਾ ਹੈ।
Fareedkot Teekaਸੋ ਗੁਰੋਂ ਕੀ ਕ੍ਰਿਪਾ ਸੇ ਹਰਿ ਪ੍ਰਭੂ ਕੋ ਸਦੀਵ ਨਿਕਟ ਦੇਖਤਾ ਹੈ॥
Prof. Sahib Singh(ਹੇ ਮੇਰੇ ਮਨ! ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਹ) ਪਰਮਾਤਮਾ ਨੂੰ ਸਦਾ ਅੰਗ-ਸੰਗ ਵੱਸਦਾ ਵੇਖਦਾ ਹੈ,ਪਦ ਅਰਥ ਹਜੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ।
SikhNet (Spanish)Él siente cerca la Presencia del Señor y,
ਗੁਰ ਪਰਸਾਦਿ; ਰਹਿਆ ਭਰਪੂਰਿ ॥
gur parasaad; rahiaa bharapoor |
Sant Singh KhalsaBy Guru's Grace, he sees the Lord permeating and pervading everywhere.
Manmohan SinghBy Guru's grace he finds God fully-pervading.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ ਉਹ ਹਰੀ ਨੂੰ ਪਰੀਪੂਰਨ ਪਾਉਂਦਾ ਹੈ।
Fareedkot Teekaਔਰ ਬਾਣ ਤ੍ਰਿਣ ਮੇਂ ਭੀ ਭਰਪੂਰ ਹੋ ਰਹਾ ਹਰੀ ਹੀ ਕੋ ਦੇਖਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਉਸ ਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸਦਾ ਹੈ।ਪਦ ਅਰਥ ਪਰਸਾਦਿ = ਕਿਰਪਾ ਨਾਲ।
SikhNet (Spanish)a través de la Gracia del Guru, se sumerge en Dios.
ਜਹਾ ਜਾਉ; ਤਹ ਵੇਖਾ ਸੋਇ ॥
jahaa jaau; teh vekhaa soe |
Sant Singh KhalsaWherever I go, there I see Him.
Manmohan SinghWheresoever I go, I see that Lord there.
Manmohan Singh (Punjabi)ਜਿੱਥੇ ਕਿਤੇ ਮੈਂ ਜਾਂਦਾ ਹਾਂ, ਉੱਥੇ ਮੈਂ ਉਸ ਸਾਈਂ ਨੂੰ ਦੇਖਦਾ ਹਾਂ।
Fareedkot Teekaਅਰ ਜਹਾਂ ਜਾਤਾ ਹੈ ਤਹਾਂ (ਸੋਇ) ਉਸੀ ਕੋ ਦੇਖਤਾ ਹੈ॥
Prof. Sahib Singh(ਹੇ ਮੇਰੇ ਮਨ! ਮੇਰੇ ਤੇ ਭੀ ਗੁਰੂ ਨੇ ਮੇਹਰ ਕੀਤੀ ਹੈ, ਤੇ) ਮੈਂ ਜਿਧਰ ਜਾਂਦਾ ਹਾਂ ਉਸ ਪਰਮਾਤਮਾ ਨੂੰ ਹੀ ਵੇਖਦਾ ਹਾਂ।ਪਦ ਅਰਥ ਜਾਉ = ਮੈਂ ਜਾਂਦਾ ਹਾਂ। ਵੇਖਾ = ਵੇਖਾਂ, ਮੈਂ ਵੇਖਦਾ ਹਾਂ।
SikhNet (Spanish)Yo Lo veo a Él, a mi Señor, a donde sea que voy;
ਗੁਰ ਬਿਨੁ ਦਾਤਾ; ਅਵਰੁ ਨ ਕੋਇ ॥੩॥
gur bin daataa; avar na koe |3|
Sant Singh KhalsaWithout the Guru, there is no other Giver. ||3||
Manmohan SinghSans the Guru, there is no other donor.
Manmohan Singh (Punjabi)ਗੁਰਾਂ ਦੇ ਬਗੈਰ ਹੋਰ ਕੋਈ ਦਾਤਾਰ ਨਹੀਂ।
Fareedkot Teekaਪਰੰਤੂ ਐਸੇ ਗਿਆਨ ਕਾ ਦਾਤਾ ਗੁਰੋਂ ਸੇ ਬਿਨਾਂ ਔਰ ਕੋਈ ਨਹੀਂ ਹੈ॥੩॥
Prof. Sahib Singh(ਪਰ) ਗੁਰੂ ਤੋਂ ਬਿਨਾ ਕੋਈ ਹੋਰ ਇਹ (ਉੱਚੀ) ਦਾਤਿ ਦੇਣ ਜੋਗਾ ਨਹੀਂ ਹੈ ॥੩॥
SikhNet (Spanish)en verdad sin el Guru, nada tiene provecho para mí. (3)
ਗੁਰੁ ਸਾਗਰੁ. ਪੂਰਾ ਭੰਡਾਰ ॥
gur saagar. pooraa bhanddaar |
Sant Singh KhalsaThe Guru is the ocean, the perfect treasure,
Manmohan SinghThe Guru is an ocean and perfect treasure,
Manmohan Singh (Punjabi)ਗੁਰੂ ਸਮੁੰਦਰ ਹੈ, ਉਸ ਦਾ ਪੂਰਨ ਖ਼ਜ਼ਾਨਾ ਅਨਗਿਣਤ,
Fareedkot Teekaਗੁਰ (ਸਾਗਰੁ) ਸਮੁੰਦ੍ਰ ਰੂਪ ਹੈਂ ਪੁਨਾ ਤਿਨ ਕਾ ਭੰਡਾਰ ਪੂਰਨ ਹੈ॥
Prof. Sahib Singhਗੁਰੂ ਸਮੁੰਦਰ ਹੈ ਅਤੇ ਉਸ ਦਾ ਖ਼ਜ਼ਾਨਾ ਅਖੁੱਟ ਹੈ,ਪਦ ਅਰਥ ਸਾਗਰੁ = ਸਮੁੰਦਰ। ਪੂਰਾ = ਭਰਿਆ ਹੋਇਆ। ਭੰਡਾਰ = ਖ਼ਜ਼ਾਨੇ।
SikhNet (Spanish)El Guru es el Mar, el Tesoro Perfecto,
ਊਤਮ ਰਤਨ. ਜਵਾਹਰ ਅਪਾਰ ॥
aootam ratan. javaahar apaar |
Sant Singh Khalsathe most precious jewel and priceless ruby.
Manmohan Singhit is full of countless and precious rubies and jewels.
Manmohan Singh (Punjabi)ਅਤੇ ਵਡਮੁਲੇ ਲਾਲਾਂ ਤੇ ਜਵੇਹਰਾਂ ਨਾਲ ਪਰੀਪੂਰਨ ਹੈ।
Fareedkot Teekaਜਿਸਮੇਂ ਉਤਮ ਰਤਨ ਜਵਾਹਰਾਦਿ ਅਪਾਰ ਗੁਨ ਹੈਂ॥
Prof. Sahib Singhਜਿਸ ਵਿਚ ਪਰਮਾਤਮਾ ਤੇ ਸਿਫ਼ਤਿ-ਸਾਲਾਹ ਦੇ ਬੇਅੰਤ ਕੀਮਤੀ ਰਤਨ ਜਵਾਹਰ ਭਰੇ ਪਏ ਹਨ।ਪਦ ਅਰਥ ਅਪਾਰ = ਬੇਅੰਤ।
SikhNet (Spanish)la Perla Perfecta, el Rubí de Valor Infinito.
ਗੁਰ ਪਰਸਾਦੀ ਦੇਵਣਹਾਰੁ ॥
gur parasaadee devanahaar |
Sant Singh KhalsaBy Guru's Grace, the Great Giver blesses us;
Manmohan SinghThe merciful Guru is the giver of gifts.
Manmohan Singh (Punjabi)ਮਿਹਰਬਾਨ ਗੁਰੂ ਦਾਤਾਂ ਦੇਣ ਵਾਲਾ ਹੈ।
Fareedkot Teekaਜਿਸ ਪਰ ਗੁਰੂ ਕ੍ਰਿਪਾ ਕਰ ਇਨ ਰਤਨੋਂ ਕੇ ਦੇਨੇ ਹਾਰੇ ਬਨਤੇ ਹੈਂ॥
Prof. Sahib Singhਗੁਰੂ ਦੀ ਕਿਰਪਾ ਦੀ ਰਾਹੀਂ ਉਹ ਪ੍ਰਭੂ-ਦਾਤਾਰ ਸਿਫ਼ਤਿ-ਸਾਲਾਹ ਦੇ ਕੀਮਤੀ ਰਤਨ ਜਵਾਹਰ ਦੇਂਦਾ ਹੈ।ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਦੀ ਰਾਹੀਂ। ਦੇਵਣਹਾਰੁ = ਦੇਣ ਦੀ ਸਮਰੱਥਾ ਵਾਲਾ।
SikhNet (Spanish)Él, el Señor, nos bendice a todos a través de la Gracia del Guru;
ਨਾਨਕ; ਬਖਸੇ ਬਖਸਣਹਾਰੁ ॥੪॥੯॥੪੮॥
naanak; bakhase bakhasanahaar |4|9|48|
Sant Singh KhalsaO Nanak, the Forgiving Lord forgives us. ||4||9||48||
Manmohan SinghNanak, Guru, the forgiver, forgives all.
Manmohan Singh (Punjabi)ਨਾਨਕ ਮਾਫੀ ਦੇਣ ਵਾਲੇ ਗੁਰੂ ਜੀ ਸਾਰਿਆਂ ਨੂੰ ਮਾਫ ਕਰ ਦਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਕਾਲ ਪੁਰਖ ਜੋ ਬਖਸ਼ਨੇਹਾਰਾ ਹੈ, ਸੋ ਤਿਨ ਕੋ ਬਖਸ਼ ਲੇਤਾ ਹੈ॥੪॥੯॥੪੮॥
Prof. Sahib Singhਹੇ ਨਾਨਕ! ਜੀਵਾਂ ਦੀ ਬਖ਼ਸ਼ਸ਼ ਕਰਨ ਵਾਲਾ ਪਰਮਾਤਮਾ ਬਖ਼ਸ਼ਸ਼ ਕਰਦਾ ਹੈ (ਤੇ ਇਹ ਕੀਮਤੀ ਖ਼ਜ਼ਾਨੇ ਦੇਂਦਾ ਹੈ) ॥੪॥੯॥੪੮॥
SikhNet (Spanish)sí, Él, El que perdona, nos perdona a todos. (4‑9‑48)