ਕਬੀਰ. ਦੇਖਿ ਦੇਖਿ ਜਗੁ ਢੂੰਢਿਆ; ਕਹੂੰ. ਨ ਪਾਇਆ ਠਉਰੁ ॥
kabeer. dekh dekh jag dtoondtiaa; kahoon. na paaeaa tthaur |
Sant Singh KhalsaKabeer, I have seen and observed, and searched all over the world, but I have found no place of rest anywhere.
Manmohan SinghKabir, I have seen, looked around and searched the world, but I have found no place of rest anywhere.
Manmohan Singh (Punjabi)ਕਬੀਰ ਮੈਂ ਸੰਸਾਰ ਨੂੰ ਵੇਖ ਵਾਖ ਅਤੇ ਭਾਲ ਲਿਆ ਹੈ, ਪ੍ਰੰਤੂ ਮੈਨੂੰ ਕਿਧਰੇ ਭੀ ਆਰਾਮ ਦੀ ਥਾਂ ਨਹੀਂ ਲਭੀ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਸਾਸਤ੍ਰੋਂ ਔ ਵੇਦੋਂ ਕੋ ਦੇਖ ਦੇਖ ਕਰ ਅਰਥਾਤ ਵਾਰੰਵਾਰ ਪੜ੍ਹ ਕੇ ਜਗਤ ਮੈਨੇ ਖੋਜਿਆ ਹੈ। ਇਸ ਬੀਚ ਸੁਖ ਕਾ ਅਸਥਾਨ ਹਮਨੇ ਕੋਈ ਨਹੀਂ ਪਾਇਆ॥
Prof. Sahib Singhਹੇ ਕਬੀਰ! ਮੈਂ ਬੜੀ ਮੇਹਨਤਿ ਨਾਲ ਸਾਰਾ ਜਗਤ ਢੂੰਡ ਵੇਖਿਆ ਹੈ, ਕਿਤੇ ਵੀ ਅਜੇਹਾ ਥਾਂ ਨਹੀਂ ਲੱਭਾ (ਜਿਥੇ ਮਨ ਭਟਕਣੋਂ ਹਟ ਜਾਏ)।
ਪਦ ਅਰਥ ਦੇਖਿ ਦੇਖਿ ਢੂੰਢਿਆ = ਮੁੜ ਮੁੜ ਦੇਖ ਕੇ ਭਾਲ ਕੀਤੀ ਹੈ। ਕਹੂੰ ਨ = ਕਿਤੇ ਭੀ ਨਹੀਂ। ਠਉਰੁ = ਥਾਂ, ਮਨ ਦੇ ਟਿਕਣ ਦਾ ਥਾਂ, ਉਹ ਥਾਂ ਜਿਥੇ ਮਨ ਨੂੰ ਸ਼ਾਂਤੀ ਮਿਲੇ, ਜਿਥੇ ਮਨ ਭਟਕਣੋਂ ਹਟ ਜਾਏ।
SikhNet (Spanish)Kabir, he visto, observado y buscado por todo el mundo y no he encontrado lugar de descanso,
ਜਿਨਿ ਹਰਿ ਕਾ ਨਾਮੁ. ਨ ਚੇਤਿਓ; ਕਹਾ ਭੁਲਾਨੇ ਅਉਰ ॥੯੨॥
jin har kaa naam. na chetio; kahaa bhulaane aaur |92|
Sant Singh KhalsaThose who do not remember the Lord's Name - why do they delude themselves in other pursuits? ||92||
Manmohan SinghThey, who remember not their God's Name, why do they wander in other pursuits?
Manmohan Singh (Punjabi)ਜੋ ਆਪਣੇ ਵਾਹਿਗੁਰੂ ਦੇ ਨਾਮ ਨੂੰ ਨਹੀਂ ਸਿਮਰਦੇ, ਉਹ ਹੋਰਨਾ ਵਿਹਾਰਾਂ ਅੰਦਰ ਕਿਉਂ ਭਟਕਦੇ ਹਨ?
Fareedkot Teekaਤਾਂ ਤੇ ਜਿਨੋਂ ਨੇ ਹਰੀ ਕਾ ਨਾਮ ਨਹੀਂ ਚੇਤਿਆ ਹੈ, ਸੋ ਕਿਆ ਔਰ ਪਦਾਰਥੋਂ ਮੇਂ ਭੂਲ ਗਏ ਹੈਂ, ਭਾਵ ਯੇਹਿ ਤਿਨੋਂ ਕੇ ਸਭ ਕਾਮ ਵਿਅਰਥ ਹੈਂ॥੯੨॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ (ਉਸ ਨੂੰ ਕਿਤੇ ਭੀ ਮਨ ਦੀ ਸ਼ਾਂਤੀ ਦਾ ਥਾਂ ਨਹੀਂ ਲੱਭ ਸਕਿਆ; ਪ੍ਰਭੂ ਦਾ ਨਾਮ ਹੀ, ਜੋ ਸਤਸੰਗ ਵਿਚ ਮਿਲਦਾ ਹੈ, ਭਟਕਣ ਤੋਂ ਬਚਾਂਦਾ ਹੈ)। (ਸਿਫ਼ਤ-ਸਾਲਾਹ ਛੱਡ ਕੇ) ਕਿਉਂ ਹੋਰ ਹੋਰ ਥਾਂ ਭਟਕਦੇ ਫਿਰਦੇ ਹੋ? ॥੯੨॥
ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਕਹਾ ਅਉਰ = ਕਿਥੇ ਹੋਰ ਥੇ? ਕਿਉਂ ਕਿਥੇ ਹੋਰ ਥਾਂ? ਭੁਲਾਨੇ = ਭੁੱਲੇ ਫਿਰਦੇ ਹੋ ॥੯੨॥
SikhNet (Spanish)los que no se acuerdan del Nombre del Señor, ¿por qué se confunden con otros asuntos y búsquedas? (92)