ਕਬੀਰ. ਸੰਗਤਿ ਕਰੀਐ ਸਾਧ ਕੀ; ਅੰਤਿ ਕਰੈ ਨਿਰਬਾਹੁ ॥
kabeer. sangat kareeai saadh kee; ant karai nirabaahu |
Sant Singh KhalsaKabeer, associate with the Holy people, who will take you to Nirvaanaa in the end.
Manmohan SinghKabir, associate thou only with the saint, who shall emancipate thee in the end.
Manmohan Singh (Punjabi)ਕਬੀਰ, ਤੂੰ ਕੇਵਲ ਸੰਤ ਨਾਲ ਹੀ ਮੇਲ-ਮਿਲਾਪ ਕਰ, ਜੋ ਅਖੀਰ ਨੂੰ ਤੇਰੀ ਕਲਿਆਣ ਕਰ ਦੇਉਗਾ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸੰਗਤ ਸੰਤੋਂ ਕੀ ਹੀ ਕਰੀਐ, ਕਿਉਂਕਿ ਅੰਤ ਪ੍ਰਯੰਤ ਜੋ ਨਿਰਬਾਹ ਕਰਨੇ ਵਾਲੀ ਹੈ॥
Prof. Sahib Singhਹੇ ਕਬੀਰ! (ਮਨ ਦੀ ਸ਼ਾਂਤੀ ਲਈ ਇਕੋ ਹੀ 'ਠੌਰ' ਹੈ, ਉਹ ਹੈ 'ਸਾਧ ਸੰਗਤ', ਸੋ) ਸਾਧ ਸੰਗਤ ਵਿਚ ਜੁੜਨਾ ਚਾਹੀਦਾ ਹੈ, ਸਾਧ ਸੰਗਤ ਵਾਲਾ ਸਾਥ ਤੋੜ ਨਿਭਦਾ ਹੈ;
ਪਦ ਅਰਥ ਅੰਤਿ = ਅਖੀਰ ਤਕ, ਸਦਾ। ਕਰੈ ਨਿਰਬਾਹੁ = ਸਾਥ ਦੇਂਦਾ ਹੈ, ਸੰਗੀ ਬਣਿਆ ਰਹਿੰਦਾ ਹੈ।
SikhNet (Spanish)Kabir, acércate a la gente Santa, quienes te llevarán al Nirvana al final
ਸਾਕਤ ਸੰਗੁ. ਨ ਕੀਜੀਐ; ਜਾ ਤੇ ਹੋਇ ਬਿਨਾਹੁ ॥੯੩॥
saakat sang. na keejeeai; jaa te hoe binaahu |93|
Sant Singh KhalsaDo not associate with the faithless cynics; they would bring you to ruin. ||93||
Manmohan SinghAssociate thou not with the mammon worshipper, through which, thou shall be ruined.
Manmohan Singh (Punjabi)ਤੂੰ ਮਾਇਆ ਦੇ ਉਪਾਸ਼ਕ ਨਾਲ ਮੇਲ ਮਿਲਾਪ ਨਾਂ ਕਰ, ਜਿਸ ਦੇ ਰਾਹੀਂ ਤੇਰੀ ਬਰਬਾਦੀ ਹੋ ਜਾਵੇਗੀ।
Fareedkot Teekaਜਿਸ ਕੇ ਕਰਨੇ ਤੇ ਅੰਤ ਕੌ (ਬਿਨਾਹੁ) ਵਿਗਾੜ ਹੀ ਹੋਤਾ ਹੈ, ਐਸਾ ਜੋ ਸਾਕਤੋਂ ਕਾ ਸੰਗ ਹੈ, ਸੋ ਨਾ ਕਰੀਐ॥੯੩॥
Prof. Sahib Singhਰੱਬ ਨਾਲੋਂ ਟੁੱਟੇ ਬੰਦਿਆਂ ਦੀ ਸੁਹਬਤਿ ਨਹੀਂ ਕਰਨੀ ਚਾਹੀਦੀ, ਇਸ ਤੋਂ ਆਤਮਕ ਮੌਤ (ਹੋਣ ਦਾ ਡਰ) ਹੈ ॥੯੩॥
ਪਦ ਅਰਥ ਸਾਕਤ ਸੰਗੁ = ਰੱਬ ਤੋਂ ਟੁੱਟੇ ਹੋਏ ਦੀ ਸੁਹਬਤਿ। ਜਾ ਤੇ = ਜਿਸ (ਸੰਗ) ਤੋਂ। ਬਿਨਾਹੁ = ਨਾਸ, ਆਤਮਕ ਮੌਤ ॥੯੩॥
SikhNet (Spanish)y no te acerques a los cínicos sin Fe pues te pueden llevar a la ruina.(93)