ਕਬੀਰ. ਏਕ ਮਰੰਤੇ, ਦੁਇ ਮੂਏ; ਦੋਇ ਮਰੰਤਹ. ਚਾਰਿ ॥
kabeer. ek marante, due mooe; doe marantah. chaar |
Sant Singh KhalsaKabeer, when one died, two were dead. When two died, four were dead.
Manmohan SinghKabir, on the death of one, two died and on the death of two, four.
Manmohan Singh (Punjabi)ਕਬੀਰ, ਇਕ ਦੀ ਮੌਤ ਨਾਲ, ਦੋ ਮਰ ਗਏ ਅਤੇ ਦੋਹਾਂ ਦੀ ਮੌਤ ਨਾਲ, ਚਾਰ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਏਕ ਹੰਕਾਰ ਕੇ ਮਾਰਨੇ ਤੇ ਰਾਗ ਔ ਦ੍ਵੈਖ ਏਹ ਦੇਵੋਂ ਮਰ ਗਏ, ਇਨ ਦੋਨੋਂ ਕੇ ਮਰਨੇ ਤੇ ਕਾਮ, ਕ੍ਰੋਧ, ਲੋਭ, ਮੋਹ ਇਹ ਚਾਰੋਂ ਮਰ ਜਾਤੇ ਭਏ॥
Prof. Sahib Singhਹੇ ਕਬੀਰ! (ਪ੍ਰਭੂ ਦੇ ਗੁਣ ਗਾਂਵਿਆਂ ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ, ਪਰ ਇਸ ਸਿਫ਼ਤ-ਸਾਲਾਹ ਦੀ ਬਰਕਤਿ ਨਾਲ 'ਮਨ' ਮਰ ਜਾਂਦਾ ਹੈ 'ਮਨ' ਵਿਕਾਰਾਂ ਵਲੋਂ ਹਟ ਜਾਂਦਾ ਹੈ) ਇਸ ਇੱਕ ਮਨ ਦੇ ਮਰਨ ਨਾਲ ਇਕ ਹੋਰ ਭੀ ਮਰਿਆ ਜਾਤਿ-ਅਭਿਮਾਨ, ਤੇ ਕੁਲ ਦੋ ਮਰ ਗਏ-ਮਨ ਅਤੇ ਜਾਤਿ-ਅਭਿਮਾਨ। ਫਿਰ ਦੋ ਹੋਰ ਮਰੇ-ਦੇਹ-ਅੱਧਿਆਸ ਅਤੇ ਤ੍ਰਿਸ਼ਨਾ; ਕੁੱਲ ਚਾਰ ਹੋ ਗਏ।
SikhNet (Spanish)Kabir, cuando uno murió, dos estaban muertos, cuando dos murieron,
ਚਾਰਿ ਮਰੰਤਹ. ਛਹ ਮੂਏ; ਚਾਰਿ ਪੁਰਖ. ਦੁਇ ਨਾਰਿ ॥੯੧॥
chaar marantah. chheh mooe; chaar purakh. due naar |91|
Sant Singh KhalsaWhen four died, six were dead, four males and two females. ||91||
Manmohan SinghOn the death of four, died six, four males and two females.
Manmohan Singh (Punjabi)ਚਹੁੰ ਦੀ ਮੌਤ ਨਾਲ, ਛੇ ਮਰ ਗਏ, ਚਾਰ ਨਰ ਅਤੇ ਦੋ ਮਦੀਨਾਂ।
Fareedkot Teekaਇਨ ਚਾਰੋਂ ਕੇ ਮਰਨੇ ਤੇ ਜਨਮ, ਮਰਨ, ਹਰਖ, ਸੋਕ, ਇਹ ਚਾਰ ਪੁਰਸ਼ ਔਰ ਖਛੁਧਿਆ, ਪਿਆਸਾ ਦੋ ਨਾਰੀਆਂ, ਇਹ ਛੈ ਮਰ ਜਾਤੇ ਭਏ; ਵਾ ਏਕ ਵਿਸ਼ੇ ਰਾਗ ਕੇ ਮਰਨੇ ਤੇ ਦੂਸਰਾ ਦ੍ਵੈਸ ਭੀ ਮਰ ਗਿਆ। ਇਨ ਦੋਨੋਂ ਕੀ ਮ੍ਰਿਤ ਸੇ ਦੋ ਸੁਖ, ਦੁਖ ਮਰੇ ਇਨ ਚਾਰੋਂ ਸਾਥ ਆਸਾ, ਤ੍ਰਿਸਨਾ ਰੂਪ ਦੋ ਨਾਰੀ, ਐਸੇ ਛੈ ਮ੍ਰਿਤ ਹੋਤੇ ਭਏ ਅਰਥਾਤ ਦੂਰ ਹੋਤੇ ਭਏ॥੯੧॥
Prof. Sahib Singhਦੋ ਹੋਰ ਮਰੇ-ਕੁਸੰਗ ਅਤੇ ਨਿੰਦਾ; ਤੇ ਇਹ ਸਾਰੇ ਛੇ ਹੋ ਗਏ, ਚਾਰ ਪੁਲਿੰਗ ('ਪੁਰਖ') ਅਤੇ ਦੋ ਇਸਤ੍ਰੀ-ਲਿੰਗ ('ਨਾਰਿ') ॥੯੧॥* ਨੋਟ: ਇਸ ਸ਼ਲੋਕ ਵਿਚ ਕਿਸੇ ਛਿਆਂ ਦੇ ਮਰਨ ਦਾ ਜ਼ਿਕਰ ਹੈ। ਕੁਝ ਟੀਕਾਕਾਰ ਸੱਜਣਾਂ ਨੇ ਤਾਂ ਇਕ ਹਰਨੀ, ਉਹਦੇ ਬੱਚਿਆਂ, ਸ਼ਿਕਾਰੀ ਤੇ ਉਸ ਦੀ ਵਹੁਟੀ ਦੇ ਮਰਨ ਦੀ ਕਹਾਣੀ ਘੜ ਲਈ ਹੈ; ਪਰ ਇਹ ਉੱਦਮ ਤਾਂ ਨਿਰੋਲ ਹਾਸੋ ਹੀਣਾ ਹੈ। ਜਿਨ੍ਹਾਂ ਨੂੰ ਕਹਾਣੀਆਂ ਘੜਨ ਦੀ ਵਾਦੀ ਪਈ, ਉਹ ਇੱਥੇ ਅੱਪੜ ਕੇ ਤਾਂ ਡਾਢੇ ਮੂੰਹ-ਭਾਰ ਪਏ ਜਾਪਦੇ ਹਨ। ਆਖ਼ਰ ਇਹਨਾਂ ਹਰਨੀ ਆਦਿਕਾਂ ਦੇ ਮਰਨ ਨਾਲ ਇਨਸਾਨੀ ਜੀਵਨ ਦਾ ਕੀਹ ਸੰਬੰਧ? ਅਸਾਨੂੰ ਆਪਣੇ ਮੌਜੂਦਾ ਜੀਵਨ-ਸਫ਼ਰ ਵਿਚ ਕੀਹ ਹਿਦਾਇਤ ਮਿਲੀ? ਇਹ ਸ਼ਲੋਕ ਕਾਫ਼ੀ ਮੁਸ਼ਕਿਲ ਹੈ ਕਿਉਂਕਿ ਇਹਨਾਂ 'ਛਿਆਂ' ਦਾ ਵੇਰਵਾ ਤਸੱਲੀ-ਬਖ਼ਸ਼ ਨਹੀਂ ਮਿਲ ਰਿਹਾ। ਹੰਗਤਾ, ਰਾਗ, ਦ੍ਵੈਖ, ਅਹੰਕਾਰ, ਆਸਾ, ਤ੍ਰਿਸ਼ਨਾ ਆਦਿਕ ਬੜੇ ਮਸ਼ਹੂਰ ਲਫ਼ਜ਼ ਹਨ, ਟੀਕਾਕਾਰਾਂ ਨੇ ਆਪੋ ਆਪਣੀ ਸਮਝ ਅਨੁਸਾਰ ਇਹ ਗਿਣਤੀ ਪੂਰੀ ਕਰ ਦਿੱਤੀ ਹੈ। ਪਰ ਇਹ ਕਿਵੇਂ ਪਤਾ ਲੱਗੇ ਕਿ ਕਬੀਰ ਜੀ ਕੇਹੜੇ ਛਿਆਂ ਵਲ ਇਸ਼ਾਰਾ ਕਰ ਰਹੇ ਹਨ? ਜਿਵੇਂ ਫਰੀਦ ਜੀ ਦੇ ਸ਼ਲੋਕ ਨੂੰ ਮੈਂ ਇਕ ਲੜੀ-ਵਾਰ ਮਜ਼ਮੂਨ ਸਮਝਦਾ ਹਾਂ, ਇਸ ਧੁਰੇ ਤੋਂ ਮੈਂ ਉਹਨਾਂ ਦਾ ਟੀਕਾ ਲਿਖਿਆ ਸੀ, ਇਸੇ ਤਰ੍ਹਾਂ ਮੈਂ ਇਹਨਾਂ ਸ਼ਲੋਕਾਂ ਨੂੰ ਭੀ ਲੜੀ-ਵਾਰ ਮਜ਼ਮੂਨ ਹੀ ਸਮਝਦਾ ਹਾਂ। ਜੇ ਇਸ ਧੁਰੇ ਤੋਂ ਵਿਚਾਰਨ ਦੀ ਕੋਸ਼ਸ਼ ਕੀਤੀ ਜਾਏ, ਤਾਂ ਆਸਾ ਤ੍ਰਿਸ਼ਨਾ ਹੰਗਤਾ ਆਦਿਕ ਵਿਕਾਰਾਂ ਦੇ ਨਾਮ ਦੇ ਕੇ ਗਿਣਤੀ ਪੂਰੀ ਕਰਨ ਦੀ ਲੋੜ ਨਹੀਂ ਪਏਗੀ। ਸ਼ਲੋਕ ਨੰ: ੮੧ ਵਿਚ ਪਰਮਾਤਮਾ ਦੇ ਗੁਣ ਗਾਣ ਦਾ ਜ਼ਿਕਰ ਹੈ। ਇਸ ਤੋਂ ਅਗਲੇ ੯ ਸ਼ਲੋਕਾਂ ਵਿਚ ਕਬੀਰ ਜੀ ਲਿਖਦੇ
SikhNet (Spanish)cuatro estaban muertos, cuando cuatro murieron, seis estaban muertos, cuatro machos y dos hembras. (91)