ਕਚਹੁ. ਕੰਚਨੁ ਭਇਅਉ; ਸਬਦੁ ਗੁਰ. ਸ੍ਰਵਣਹਿ ਸੁਣਿਓ ॥
kachahu. kanchan bheaau; sabad gur. sravaneh sunio |
Sant Singh KhalsaGlass is transformed into gold, listening to the Word of the Guru's Shabad.
Manmohan SinghHearing the Guru's word with the ears, glass is transformed into gold.
Manmohan Singh (Punjabi)ਕੰਨਾਂ ਨਾਲ ਗੁਰਾਂ ਦੀ ਬਾਣੀ ਸ੍ਰਵਣ ਕਰਨ ਦੁਆਰਾ ਸ਼ੀਸ਼ਾ ਸੋਨਾ ਥੀ ਵੰਞਦਾ ਹੈ।
Fareedkot Teekaਹੇ ਸਤਿਗੁਰ ਜੀ! ਜਿਸ ਨੇ ਆਪ ਕਾ (ਸਬਦੁ) ਉਪਦੇਸ਼ ਕਾਨੋਂ ਦ੍ਵਾਰੇ ਸ੍ਰਵਨ ਕੀਆ ਹੈ, ਸੋ ਪੁਰਸ਼ ਕਚ ਤੇ (ਕੰਚਨੁ) ਸ੍ਵਰਨ ਵਤ ਭਯਾ ਹੈ, ਭਾਵ ਜੋ ਸੁਭ ਗੁਣੋਂ ਕੇ ਤਹਿਤ ਨਿਰਗੁਣ ਭੀ ਥਾ, ਸੋ ਸੁਧ ਬ੍ਰਹਮ ਰੂਪ ਭਯਾ ਹੈ॥
Prof. Sahib Singh(ਜਿਸ ਮਨੁੱਖ ਨੇ) ਗੁਰੂ ਦਾ ਸ਼ਬਦ ਕੰਨਾਂ ਨਾਲ ਸੁਣਿਆ ਹੈ, ਉਹ (ਮਾਨੋ) ਕੱਚ ਤੋਂ ਸੋਨਾ ਹੋ ਗਿਆ ਹੈ।ਪਦ ਅਰਥ ਕਚਹੁ = ਕੱਚ ਤੋਂ। ਸਬਦੁ ਗੁਰ = ਗੁਰੂ ਦਾ ਸ਼ਬਦ। ਸ੍ਰਵਣਹਿ = ਕੰਨਾਂ ਨਾਲ।
SikhNet (Spanish)El vidrio es transformado en oro, escuchando la Palabra del Shabd
ਬਿਖੁ ਤੇ ਅੰਮ੍ਰਿਤੁ ਹੁਯਉ; ਨਾਮੁ ਸਤਿਗੁਰ ਮੁਖਿ ਭਣਿਅਉ ॥
bikh te amrit huyau; naam satigur mukh bhaniaau |
Sant Singh KhalsaPoison is transformed into ambrosial nectar, speaking the Name of the True Guru.
Manmohan SinghReciting the True Guru's Name with the mouth, poison is transmuted into Nectar.
Manmohan Singh (Punjabi)ਮੂੰਹ ਨਾਲ ਸਚੇ ਗੁਰਾਂ ਦਾ ਨਾਮ ਉਚਾਰਨ ਕਰਨ ਦੁਆਰਾ, ਜ਼ਹਿਰ ਆਬਿ-ਹਿਯਾਤ ਹੋ ਜਾਂਦੀ ਹੈ।
Fareedkot Teekaਜਿਸ ਨੇ ਆਪ ਕੇ ਉਪਦੇਸ਼ ਕਰ ਮੁਖ ਸੇ, ਹੇ ਸਤਿਗੁਰੋ! ਨਾਮ ਉਚਾਰਨ ਕੀਆ ਹੈ, ਸੋ ਪੁਰਸ਼ ਵਿਖ ਸੇ ਅੰਮ੍ਰਿਤ ਭਯਾ ਹੈ॥
Prof. Sahib Singhਜਿਸ ਨੇ ਸਤਿਗੁਰੂ ਦਾ ਨਾਮ ਮੂੰਹੋਂ ਉਚਾਰਿਆ ਹੈ, ਉਹ ਵਿਹੁ ਤੋਂ ਅੰਮ੍ਰਿਤ ਬਣ ਗਿਆ ਹੈ।ਪਦ ਅਰਥ ਬਿਖੁ = ਵਿਹੁ, ਜ਼ਹਰ। ਮੁਖਿ = ਮੂੰਹ ਨਾਲ। ਭਣਿਅਉ = ਉਚਾਰਿਆ।
SikhNet (Spanish)del Guru el veneno es transformado en Néctar Ambrosial, pronunciando el Nombre del Guru Verdadero.
ਲੋਹਉ. ਹੋਯਉ ਲਾਲੁ; ਨਦਰਿ ਸਤਿਗੁਰੁ ਜਦਿ ਧਾਰੈ ॥
lohau. hoyau laal; nadar satigur jad dhaarai |
Sant Singh KhalsaIron is transformed into jewels, when the True Guru bestows His Glance of Grace.
Manmohan SinghWhen the True Guru casts his merciful glance, iron is turned into a jewel.
Manmohan Singh (Punjabi)ਜਦ ਸਚੇ ਗੁਰਦੇਵ ਜੀ ਆਪਣੀ ਦਇਆ-ਦ੍ਰਿਸ਼ਤੀ ਕਰਦੇ ਹਨ ਤਾਂ ਲੋਹਾ ਜਵੇਹਰ ਥੀ ਵੰਞਦਾ ਹੈ।
Fareedkot Teekaਹੇ ਸਤਿਗੁਰ ਜੀ! ਜਬ ਆਪ ਕ੍ਰਿਪਾ ਦ੍ਰਿਸ਼ਟੀ ਧਾਰਤੇ ਹੋ, ਤਬ ਜੋ ਜੀਵ ਸਸਤਾ ਥਾ ਵਾ ਜੜ, ਭਾਵ ਸਕਾਮੀ ਵਾ ਪਾਪੋਂ ਕਰ ਭਾਰੀ ਥਾ, ਸੋ ਲਾਲ ਵਤ ਬਿਕੀਮਤਾ ਹੋਇ ਜਾਤਾ ਭਯਾ ਹੈ॥
Prof. Sahib Singhਜੇ ਸਤਿਗੁਰੂ (ਮਿਹਰ ਦੀ) ਨਜ਼ਰ ਕਰੇ, ਤਾਂ (ਜੀਵ) ਲੋਹੇ ਤੋਂ ਲਾਲ ਬਣ ਜਾਂਦਾ ਹੈ।ਪਦ ਅਰਥ ਲੋਹਉ = ਲੋਹੇ ਤੋਂ। ਜਦਿ = ਜੇ। ਨਦਰਿ ਧਾਰੈ = ਤੱਕੇ, ਦ੍ਰਿਸ਼ਟੀ ਕਰੇ।
SikhNet (Spanish)El hierro es transformado en joyas, cuando el Verdadero Guru posa Su Mirada de Gracia,
ਪਾਹਣ ਮਾਣਕ ਕਰੈ; ਗਿਆਨੁ ਗੁਰ ਕਹਿਅਉ ਬੀਚਾਰੈ ॥
paahan maanak karai; giaan gur kahiaau beechaarai |
Sant Singh KhalsaStones are transformed into emeralds, when the mortal chants and contemplates the spiritual wisdom of the Guru.
Manmohan SinghWhen man recites and reflects upon the Guru gnosis, the stone is turned into an emerald.
Manmohan Singh (Punjabi)ਜਦ ਇਨਸਾਨ ਗੁਰਾਂ ਦੀ ਗਿਆਤ ਨੂੰ ਉਚਾਰਦਾ ਅਤੇ ਸੋਚਦਾ ਸਮਝਦਾ ਹੈ, ਪੱਥਰ ਹੀਰਾ ਥੀ ਵੰਞਦਾ ਹੈ।
Fareedkot Teekaਹੇ ਸਤਿਗੁਰੂ ਜੀ! ਜੋ ਆਪ ਕੇ ਉਚਾਰਨ ਕੀਏ ਹੂਏ ਗਿਆਨ ਕੋ ਬੀਚਾਰਤਾ ਹੈ, ਸੋ ਪੁਰਸ਼ ਚਾਹੇ ਸਮਾਨ ਪਾਥਰ ਵਤ ਥਾ, ਪਰੰਤੂ ਉਸ ਕੋ ਆਪ ਨੇ ਮਾਣਕ ਵਤ ਦੁਰਲਭ ਕੀਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਦੱਸੇ ਗਿਆਨ ਨੂੰ ਵਿਚਾਰ ਕੇ ਜਪਿਆ ਹੈ ਉਹਨਾਂ ਨੂੰ ਗੁਰੂ (ਮਾਨੋ) ਪੱਥਰਾਂ ਤੋਂ ਮਾਣਕ ਕਰ ਦੇਂਦਾ ਹੈ।ਪਦ ਅਰਥ ਪਾਹਣ = ਪੱਥਰ। ਬੀਚਾਰੈ = ਵਿਚਾਰ ਕੇ, ਬੀਚਾਰਿ। ਮਾਣਕ = ਮੋਤੀ।
SikhNet (Spanish)las piedras son transformadas en esmeraldas, cuando el mortal recita y contempla la Sabiduría Espiritual del Guru.
ਕਾਠਹੁ. ਸ੍ਰੀਖੰਡ ਸਤਿਗੁਰਿ ਕੀਅਉ; ਦੁਖ ਦਰਿਦ੍ਰ. ਤਿਨ ਕੇ ਗਇਅ ॥
kaatthahu. sreekhandd satigur keeo; dukh daridr. tin ke geia |
Sant Singh KhalsaThe True Guru transforms ordinary wood into sandalwood, eradicating the pains of poverty.
Manmohan SinghEradicates are the pangs and poverty of those, whom the True Guru has make sandal from wood.
Manmohan Singh (Punjabi)ਦੂਰ ਹੋ ਗਈਆਂ ਹਨ ਪੀੜ ਤੇ ਗਰੀਬੀ ਉਨ੍ਹਾਂ ਦੀ, ਜਿਨ੍ਹਾਂ ਨੂੰ ਸਚੇ ਗੁਰਾਂ ਨੇ ਲੱਕੜੀ ਤੋਂ ਚੰਨਣ ਬਣਾ ਦਿੱਤਾ ਹੈ।
Fareedkot Teekaਜੋ ਕਾਸਟ ਵਤ ਥੇ ਤਿਸ ਕੋ ਹੇ ਸਤਿਗੁਰੂ ਜੀ! ਆਪ ਨੇ (ਸ੍ਰੀ ਖੰਡ) ਚੰਦਨ ਵਤ ਕਰ ਦੀਆ ਹੈ, ਭਾਵ ਜੋ ਭਗਤੀ ਰਹਿਤ ਜਸ ਹੀਨ ਥੇ, ਸੋ ਭਗਤੀ ਸਹਿਤ ਅਰ ਜਸ ਵਾਲੇ ਕੀਏ ਹੈਂ। ਪੁਨਾ ਤਿਨੋਂ ਕੇ ਦੁਖ ਔ ਦਰਿਦ੍ਰ ਕਾ ਸਮਦਾਯ ਦੂਰ ਭਯਾ ਹੈ॥
Prof. Sahib Singhਉਹਨਾਂ ਮਨੁੱਖਾਂ ਦੇ ਦੁੱਖ ਦਰਦ੍ਰਿ ਦੂਰ ਹੋ ਗਏ ਹਨ ਅਤੇ ਸਤਿਗੁਰੂ ਨੇ ਉਹਨਾਂ ਨੂੰ (ਮਾਨੋ) ਕਾਠ ਤੋਂ ਚੰਦਨ ਬਣਾ ਦਿਤਾ ਹੈ,ਪਦ ਅਰਥ ਕਾਠਹੁ = ਲੱਕੜ ਤੋਂ। ਸ੍ਰੀਖੰਡ = ਚੰਦਨ। ਸਤਿਗੁਰਿ = ਸਤਿਗੁਰੂ ਨੇ। ਤਿਨ ਕੇ = ਉਹਨਾਂ ਮਨੁੱਖਾਂ ਦੇ। ਗਇਅ = ਦੂਰ ਹੋ ਜਾਂਦੇ ਹਨ।
SikhNet (Spanish)El Verdadero Guru transforma a la madera ordinaria en Sándalo, erradicando las penas de la pobreza;
ਸਤਿਗੁਰੂ ਚਰਨ ਜਿਨੑ ਪਰਸਿਆ; ਸੇ ਪਸੁ ਪਰੇਤ. ਸੁਰਿ ਨਰ ਭਇਅ ॥੨॥੬॥
satiguroo charan jina parasiaa; se pas paret. sur nar bheia |2|6|
Sant Singh KhalsaWhoever touches the Feet of the True Guru, is transformed from a beast and a ghost into an angelic being. ||2||6||
Manmohan SinghWhosoever touches the True Guru's feet, becomes an angelic person from beast and ghost.
Manmohan Singh (Punjabi)ਜੋ ਸਚੇ ਗੁਰਾਂ ਦੇ ਪੈਰਾ ਨੂੰ ਛੂਹ ਲੈਂਦਾ ਹੈ, ਉਹ ਡੰਗਰ ਅਤੇ ਭੂਤਨੇ ਤੋਂ ਇਕ ਦੇਵੀ ਪੁਰਸ਼ ਬਣ ਜਾਂਦਾ ਹੈ।
Fareedkot Teekaਹੇ ਸਤਿਗੁਰ ਜੀ! ਜਿਸ ਨੇ ਆਪ ਕੇ ਚਰਨ ਕਮਲੋਂ ਕੋ ਪਰਸਿਆ ਹੈ, ਸੋ ਪਸੂ ਤੇ (ਸੁਰਿ) ਦੇਵਤਾ ਔ ਪ੍ਰੇਤ ਤੇ (ਨਰ) ਮਾਨੁਖ ਰੂਪ ਭਯਾ ਹੈ; ਵਾ ਪਸੂ ਔ ਪ੍ਰੇਤੋਂ ਤੇ ਦੇਵਤਿਓਂ ਮੇਂ ਭੀ (ਨਰ) ਮੁਖ੍ਯ ਸਿਰੋਮਣੀ ਭਯਾ ਹੈ॥੨॥੬॥
Prof. Sahib Singhਜਿਨ੍ਹਾਂ ਨੇ ਸਤਿਗੁਰੂ ਦੇ ਚਰਨ ਪਰਸੇ ਹਨ, ਉਹ ਪਸੂ ਤੇ ਪਰੇਤਾਂ ਤੋਂ ਦੇਵਤੇ ਤੇ ਮਨੁੱਖ ਬਣ ਗਏ ਹਨ ॥੨॥੬॥ਪਦ ਅਰਥ ਜਿਨ੍ਹ੍ਹ = ਜਿਨ੍ਹਾਂ ਮਨੁੱਖਾਂ ਨੇ। ਸੇ = ਉਹ ਮਨੁੱਖ (ਬਹੁ-ਵਚਨ) ॥੨॥੬॥
SikhNet (Spanish)quien sea que toque los Pies del Verdadero Guru es transformado de una bestia o un fantasma en un ser angelical. (2-6)