ੴ

ਸਿੱਖਬਾਣੀ · SikhBani

Ang 1399

Sri Guru Granth Sahib · Svaiyay Fourth Mehl · 7 shabads, 31 lines
Translations
Shabad Bhatt Nalh Svaiyay Fourth Mehl continued from Ang 1398

ਨਲੵ ਕਵਿ ਪਾਰਸ ਪਰਸ, ਕਚ ਕੰਚਨਾ ਹੁਇ; ਚੰਦਨਾ ਸੁਬਾਸੁ ਜਾਸੁ, ਸਿਮਰਤ ਅਨ ਤਰ ॥

nalay kav paaras paras, kach kanchanaa hue; chandanaa subaas jaas, simarat an tar |

Sant Singh KhalsaSo speaks NALL the poet: touching the Philosopher's Stone, glass is transformed into gold, and the sandalwood tree imparts its fragrance to other trees; meditating in remembrance on the Lord, I am transformed.
Manmohan SinghSays Nall, the poet, just as by touching philosopher's stone, glass becomes gold and just as sandal imparts fragrance to other trees, similar is the Guru, whose contemplation transmutes the mortal.
Manmohan Singh (Punjabi)ਕਵੀ ਨਲ ਆਖਦਾ ਹੈ, ਜਿਸ ਤਰ੍ਹਾਂ ਰਸਾਇਣ ਨਾਲ ਛੁਹਣ ਦੁਆਰਾ ਸ਼ੀਸ਼ਾ, ਸੋਨਾ ਹੋ ਜਾਂਦਾ ਹੈ ਅਤੇ ਜਿਸ ਤਰ੍ਹਾਂ ਚੰਨਣ ਹੋਰਨਾ ਬਿਰਛਾ ਨੂੰ ਸੁੰਗਧਤ ਕਰ ਦਿੰਦਾ ਹੈ ਏਸੇ ਤਰ੍ਹਾਂ ਐਸੇ ਹਨ ਗੁਰਦੇਵ ਜਿਨ੍ਹਾਂ ਦਾ ਚਿੰਤਨ ਬੰਦੇ ਦੀ ਕਾਂਇਆ ਨੂੰ ਪਲਟ ਦਿੰਦਾ ਹੈ।
Fareedkot Teekaਸ੍ਰੀ 'ਨਲ' ਕਵੀ ਜੀ ਕਹਤੇ ਹੈਂ: ਹੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ! ਆਪ ਪਾਰਸ ਰੂਪ ਕੌ ਹਮ ਕੱਚ ਵਤ ਤੁਛ ਜੀਵ ਪਰਸ ਕਰ ਕੇ (ਕੰਚਨਾ) ਸ੍ਵਰਨ ਰੂਪ ਅਮੋਲਕ ਹੋਇ ਜਾਤੇ ਹੈਂ। ਔਰ ਜਿਸ ਆਪ ਕੇ ਸਿਮਰਨ ਰੂਪੀ ਚੰਦਨ ਕੀ ਵਾਸ਼ਨਾ ਤੇ ਔਰ ਬ੍ਰਿਛੋਂ ਵਤ ਜੋ ਇਤ੍ਰ ਜੀਵ ਹੈ, ਸੋ ਸ੍ਰੇਸਟ ਵਾਸ਼ਨਾ ਵਾਲੇ ਚੰਦਨ ਰੂਪ ਹੋ ਜਾਤੇ ਹੈਂ, ਭਾਵ ਯੇਹ ਕਿ ਸੋ ਜਨ ਸੰਤ ਰੂਪ ਹੋ ਜਾਤੇ ਹੈਂ॥
Prof. Sahib Singhਜਿਸ ਨੂੰ ਸਿਮਰਿਆਂ (ਇਉਂ ਹੋ ਜਾਈਦਾ ਹੈ ਜਿਵੇਂ) ਪਾਰਸ ਦੀ ਛੁਹ ਨਾਲ ਕੱਚ ਸੋਨਾ ਹੋ ਜਾਂਦਾ ਹੈ ਅਤੇ (ਚੰਦਨ ਦੀ ਛੁਹ ਨਾਲ) ਹੋਰ ਰੁੱਖਾਂ ਵਿਚ ਚੰਦਨ ਦੀ ਸੁਗੰਧੀ ਆ ਜਾਂਦੀ ਹੈ।

ਪਦ ਅਰਥ ਪਰਸ = ਛੁਹ। ਕੰਚਨਾ = ਸੋਨਾ। ਹੁਇ = ਹੋ ਜਾਂਦਾ ਹੈ। ਚੰਦਨਾ ਸੁਬਾਸੁ = ਚੰਦਨ ਦੀ ਸੁਗੰਧੀ। ਅਨ ਤਰ = ਹੋਰ ਰੁਖਾਂ ਵਿਚ। ਜਾਸੁ = ਜਿਸ ਦਾ (ਨਾਮ)।

SikhNet (Spanish)Habla entonces Kal, el poeta, tocando la Piedra Filosofal, el vidrio es transformado en oro, y el árbol de Sándalo impregna su aroma a otros árboles, meditando en el Señor, soy transformado.

ਜਾ ਕੇ ਦੇਖਤ ਦੁਆਰੇ, ਕਾਮ ਕ੍ਰੋਧ ਹੀ ਨਿਵਾਰੇ ਜੀ; ਹਉ ਬਲਿ ਬਲਿ ਜਾਉ, ਸਤਿਗੁਰ ਸਾਚੇ ਨਾਮ ਪਰ ॥੩॥

jaa ke dekhat duaare, kaam krodh hee nivaare jee; hau bal bal jaau, satigur saache naam par |3|

Sant Singh KhalsaSeeing His Door, I am rid of sexual desire and anger. I am a sacrifice, a sacrifice, to the True Name, O my True Guru. ||3||
Manmohan SinghI am a sacrifice yea, a sacrifice unto the True Name of the True Guru, seeing whose door, one is rid of lust and wrath.
Manmohan Singh (Punjabi)ਮੈਂ ਸੱਚੇ ਗੁਰਾਂ ਦੇ ਨਾਮ ਉਤੋਂ ਕੁਰਬਾਨ ਅਤੇ ਵਾਰੀ ਵੰਞਦਾ ਹਾਂ, ਜਿਨ੍ਹਾਂ ਦਾ ਦਰ ਵੇਖਣ ਦੁਆਰਾ ਮਿਥਨ ਹੁਲਾਸ ਅਤੇ ਗੁੱਸਾ ਦੂਰ ਹੋ ਜਾਂਦੇ ਹਨ।
Fareedkot Teekaਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਜਿਸ ਆਪ ਕੇ ਦਰਸ਼ਨ ਦ੍ਵਾਰੈ ਕਾਮ, ਕ੍ਰੋਧ ਆਦੀ ਸੰਪੂਰਨ ਵਿਕਾਰ ਹਮਨੇ ਨਿਵਾਰੇ ਹੈਂ। ਹੇ ਸਤਿਗੁਰ ਜੀ! ਤਿਸ ਆਪ ਕੇ ਸਚੇ ਨਾਮ ਪਰ ਮੈਂ ਮਨ, ਬਾਣੀ ਕਰ ਕੇ ਬਲਿਹਾਰਨੇ ਜਾਤਾ ਹੂੰ॥੩॥
Prof. Sahib Singhਜਿਸ ਗੁਰੂ (ਰਾਮਦਾਸ ਜੀ) ਦੇ ਦਰ ਦਾ ਦਰਸ਼ਨ ਕੀਤਿਆਂ ਕਾਮ ਕ੍ਰੋਧ (ਆਦਿਕ ਇਹ ਸਾਰੇ) ਦੂਰ ਹੋ ਜਾਂਦੇ ਹਨ, ਮੈਂ ਸਦਕੇ ਹਾਂ, ਉਸ ਸੱਚੇ ਗੁਰੂ ਦੇ ਨਾਮ ਤੋਂ ॥੩॥

ਪਦ ਅਰਥ ਦੁਆਰੇ = ਦਰ, ਦਰਵਾਜ਼ਾ। ਨਿਵਾਰੇ = ਦੂਰ ਹੋ ਜਾਂਦੇ ਹਨ ॥੩॥

SikhNet (Spanish)Viendo Su Puerta, la lujuria y el enojo desaparecen, ofrezco mi ser en sacrificio, al Nombre Verdadero, oh mi Guru. (3)

Open this shabad (5 lines, Angs 1398-1399) →

ਰਾਜੁ ਜੋਗੁ ਤਖਤੁ; ਦੀਅਨੁ ਗੁਰ ਰਾਮਦਾਸ ॥

raaj jog takhat; deean gur raamadaas |

Sant Singh KhalsaGuru Raam Daas was blessed with the Throne of Raja Yoga.
Manmohan SinghGuru Amar Dass has blessed Guru Ram Dass with the temporal and spiritual throne.
Manmohan Singh (Punjabi)ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਸੰਸਾਰੀ ਅਤੇ ਰੂਹਾਨੀ ਰਾਜ-ਸਿੰਘਾਸਣ ਬਖਸ਼ਿਆ ਹੈ।
Fareedkot Teekaਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਇਹ ਜੋ ਰਾਜ ਜੋਗ ਕਾ ਤਖਤ ਸਤਿਗੁਰੋਂ ਨੇ ਆਪ ਕੋ ਦੀਆ ਹੈ॥
Prof. Sahib Singhਉਸ (ਅਕਾਲ ਪੁਰਖ) ਨੇ ਗੁਰੂ ਰਾਮਦਾਸ (ਜੀ) ਨੂੰ ਰਾਜ ਤੇ ਜੋਗ (ਵਾਲਾ) ਤਖ਼ਤ ਦਿੱਤਾ ਹੈ।

ਪਦ ਅਰਥ ਦੀਅਨੁ = ਦੀਆ ਉਨਿ, ਉਸ (ਹਰੀ) ਨੇ ਦਿੱਤਾ। ਗੁਰ ਰਾਮਦਾਸ = ਗੁਰੂ ਰਾਮਦਾਸ ਜੀ ਨੂੰ।

SikhNet (Spanish)Guru Ram Das fue bendecido con el Trono de Raya Yoga. Primero Guru Nanak iluminó el mundo y lo llenó de Éxtasis, como la luna llena;

ਪ੍ਰਥਮੇ ਨਾਨਕ ਚੰਦੁ, ਜਗਤ ਭਯੋ ਆਨੰਦੁ; ਤਾਰਨਿ ਮਨੁਖੵ ਜਨ, ਕੀਅਉ ਪ੍ਰਗਾਸ ॥

prathame naanak chand, jagat bhayo aanand; taaran manukhay jan, keeo pragaas |

Sant Singh KhalsaFirst, Guru Nanak illuminated the world, like the full moon, and filled it with bliss. To carry humanity across, He bestowed His Radiance.
Manmohan SinghAs first Nanak Dev became manifest like the moon. To emancipate the human beings, he illumined the world, which was then filled with bliss.
Manmohan Singh (Punjabi)ਪਹਿਲ ਪ੍ਰਿਥਮੇ ਨਾਨਕ ਦੇਵ ਜੀ ਚੰਦਰਮੇ ਦੀ ਮਾਨੰਦ ਪ੍ਰਗਟ ਹੋਏ। ਮਨੁਸ਼ ਜਾਤੀ ਨੂੰ ਤਾਰਣ ਲਈ ਉਨ੍ਹਾਂ ਨੇ ਸੰਸਾਰ ਨੂੰ ਰੋਸ਼ਨ ਕੀਤਾ, ਜੋ ਤਦ ਖੁਸ਼ੀ ਨਾਲ ਪਰੀਪੂਰਨ ਹੋ ਗਿਆ।
Fareedkot Teekaਪ੍ਰਥਮੇ ਸ੍ਰੀ ਗੁਰੂ ਨਾਨਕ ਦੇਵ ਜੀ ਚੰਦ੍ਰਮਾਂ ਕੇ ਸਮਾਨ ਉਦੇ ਭਏ, ਜਿਨ ਕੇ ਅਵਤਾਰ ਧਾਰਨੇ ਸੇ ਸਰਬ ਜਗਤ ਮੇਂ ਅਨੰਦ ਭਯਾ ਹੈ। ਤਿਨੋਂ ਨੇ ਇਸ ਗੁਰਿਆਈ ਕੇ ਤਖਤ ਪਰ ਇਸਥਿਤ ਹੋ ਕਰ ਕੇ ਆਪਨੇ ਦਾਸੋਂ ਕੋ ਸੰਸਾਰ ਸਿੰਧ ਸੇ ਤਾਰਨੇ ਹੇਤ ਗਿਆਨ ਰੂਪ ਪ੍ਰਕਾਸ਼ ਕੀਆ ਹੈ॥
Prof. Sahib Singhਪਹਿਲਾਂ ਗੁਰੂ ਨਾਨਕ ਦੇਵ ਜੀ ਚੰਦ੍ਰਮਾ (-ਰੂਪ ਪ੍ਰਗਟ ਹੋਏ), ਮਨੁੱਖਾਂ ਨੂੰ ਤਾਰਨ ਲਈ (ਆਪ ਨੇ) ਚਾਨਣਾ ਕੀਤਾ ਤੇ (ਸਾਰੇ) ਸੰਸਾਰ ਨੂੰ ਖ਼ੁਸ਼ੀ ਹੋਈ।

ਪਦ ਅਰਥ ਪ੍ਰਥਮੇ = ਪਹਿਲਾਂ। ਚੰਦੁ = ਚੰਦ੍ਰਮਾ। ਆਨੰਦੁ = ਖ਼ੁਸ਼ੀ। ਤਾਰਨਿ = ਤਾਰਨ ਲਈ। ਪ੍ਰਗਾਸ = ਚਾਨਣਾ।

SikhNet (Spanish)para llevar a los humanos a través de la existencia nos dio Su Destello. Bendijo a Guru Angad con el Tesoro de Sabiduría Espiritual

ਗੁਰ ਅੰਗਦ. ਦੀਅਉ ਨਿਧਾਨੁ, ਅਕਥ ਕਥਾ ਗਿਆਨੁ; ਪੰਚ ਭੂਤ ਬਸਿ ਕੀਨੇ, ਜਮਤ. ਨ ਤ੍ਰਾਸ ॥

gur angad. deeo nidhaan, akath kathaa giaan; panch bhoot bas keene, jamat. na traas |

Sant Singh KhalsaHe blessed Guru Angad with the treasure of spiritual wisdom, and the Unspoken Speech; He overcame the five demons and the fear of the Messenger of Death.
Manmohan SinghWith the treasure of the Divine discourse and gnosis of the Ineffable Lord, Nanak blessed Guru Angad, who overcame his five demos and was rid of the fear of the Death's courier.
Manmohan Singh (Punjabi)ਅਕਨੀਯ ਪ੍ਰਭੂ ਦੇ ਧਰਮ-ਚਰਚੇ ਅਤੇ ਬ੍ਰਹਮ-ਬੋਧ ਦੇ ਖਜਾਨੇ ਦੀ, ਨਾਨਕ ਨੇ ਗੁਰੂ ਅੰਗਦ ਨੂੰ ਦਾਤ ਦਿੱਤੀ, ਜਿਸ ਨੇ ਆਪਣੇ ਪੰਜੇ ਭੂਤਨਿਆਂ ਨੂੰ ਕਾਬੂ ਕਰ ਲਿਆ ਅਤੇ ਮੌਤ ਦੇ ਦੂਤਾਂ ਦੇ ਡਰ ਤੋਂ ਖਲਾਸੀ ਪਾ ਲਈ।
Fareedkot Teekaਤਿਸੀ ਮਹਾਰਾਜ ਪਹਿਲੀ ਪਾਤਸ਼ਾਹੀ ਜੀ ਨੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਕੋ ਨਿਧੀਓਂ ਕਾ ਘਰ ਨਾਮ ਵਾ ਗੁਰਿਆਈ ਕਾ ਤਖਤ ਦੇ ਕਰ ਤਿਸ (ਅਕਥ) ਵਾਹਿਗੁਰੂ ਕੀ ਕਥਾ ਗਿਆਨ ਦੀਆ ਹੈ। ਤਿਸੀ ਤੇ ਇਸ ਤਖਤ ਪਰ ਬੈਠ ਕਰ ਕੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਪੰਚ ਕਾਮ, ਕ੍ਰੋਧ ਆਦੀ ਭੂਤੋਂ ਕੋ ਵਸ ਕਰ ਲੀਆ ਹੈ ਜਿਸ ਤੇ ਪੁਨਾ ਕੋਈ ਭੈ (ਜਮਤ ਨ) ਉਤਪਤ ਹੀ ਨਹੀਂ ਹੋਤਾ ਹੈ॥
Prof. Sahib Singh(ਫਿਰ ਗੁਰੂ ਨਾਨਕ ਦੇਵ ਨੇ) ਗੁਰੂ ਅੰਗਦ ਦੇਵ ਜੀ ਨੂੰ ਹਰੀ ਦੀ ਅਕੱਥ ਕਥਾ ਦਾ ਗਿਆਨ-ਰੂਪ ਖ਼ਜ਼ਾਨਾ ਬਖ਼ਸ਼ਿਆ, (ਜਿਸ ਕਰਕੇ ਗੁਰੂ ਅੰਗਦ ਦੇਵ ਨੇ) ਕਾਮਾਦਿਕ ਪੰਜੇ ਵੈਰੀ ਵੱਸ ਵਿਚ ਕਰ ਲਏ, ਤੇ (ਉਸ ਨੂੰ ਉਹਨਾਂ ਦਾ) ਡਰ ਨਾਹ ਰਿਹਾ।

ਪਦ ਅਰਥ ਦੀਅਉ = ਦਿੱਤਾ। ਨਿਧਾਨੁ = ਖ਼ਜ਼ਾਨਾ। ਅਕਥ = ਅਕਹ। ਪੰਚ ਭੂਤ = (ਕਾਮਾਦਿਕ) ਪੰਜੇ ਵੈਰੀ। ਜਮਤ ਨ = ਪੈਦਾ ਨਹੀਂ ਹੁੰਦਾ। ਤ੍ਰਾਸ = ਡਰ। ਕੀਨੇ = ਕਰ ਲਏ।

SikhNet (Spanish)y con la inefable forma de hablar, conquistó a los cinco malignos y también el miedo al mensajero de la muerte.

ਗੁਰ ਅਮਰੁ ਗੁਰੂ ਸ੍ਰੀ ਸਤਿ, ਕਲਿਜੁਗਿ ਰਾਖੀ ਪਤਿ; ਅਘਨ ਦੇਖਤ ਗਤੁ, ਚਰਨ ਕਵਲ ਜਾਸ ॥

gur amar guroo sree sat, kalijug raakhee pat; aghan dekhat gat, charan kaval jaas |

Sant Singh KhalsaThe Great and True Guru, Guru Amar Daas, has preserved honor in this Dark Age of Kali Yuga. Seeing His Lotus Feet, sin and evil are destroyed.
Manmohan SinghThe great and venerable True Guru, Amar Dass saved the honour of the Darkage and such is he, seeing whose lotus feet, men's sins are destroyed.
Manmohan Singh (Punjabi)ਵਿਸ਼ਾਲ ਅਤੇ ਪੂਜਯ ਸੱਚੇ ਗੁਰੂ ਅਮਰਦਾਸ ਜੀ ਨੇ ਕਾਲੇ ਯੁਗ ਦੀ ਇਜ਼ਤ ਰੱਖ ਲਈ ਅਤੇ ਐਸੇ ਹਨ ਉਹ ਜਿਨ੍ਹਾਂ ਦੇ ਕਮਲ ਪੈਰਾਂ ਨੂੰ ਵੇਖ ਕੇ, ਜੀਵਾਂ ਦੇ ਪਾਪ ਨਸ਼ਟ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਪੁਨਾ ਸ੍ਰੀ ਸਤਿਗੁਰ ਅਮਰਦਾਸ ਸਾਹਿਬ ਜੀ ਕੀ ਕਲਿਯੁਗ ਮੇਂ ਪਤਿ ਰਾਖੀ ਹੈ, ਭਾਵ ਸੇਵਾ ਸਫਲ ਕਰੀ ਅਰਥਾਤ ਇਸ ਤਖਤ ਪਰ ਬਿਰਾਜੇ ਹੈਂ। ਸੋ ਮਹਾਰਾਜ ਕੈਸੇ ਹੈਂ? ਜਿਸ ਸ੍ਰੀ ਅਮਰਦਾਸ ਜੀ ਕੇ ਚਰਨ ਕਮਲੋਂ ਕੇ ਦੇਖਨੇ ਸੇ ਸਰਬ (ਅਘਨ) ਪਾਪੋਂ ਕੇ ਸਮੂਹ (ਗਤੁ) ਨਸ਼ਟ ਹੋਇ ਜਾਤੇ ਹੈਂ॥
Prof. Sahib Singh(ਫਿਰ ਗੁਰੂ ਅੰਗਦ ਦੇਵ ਦੀ ਛੁਹ ਨਾਲ) ਸ੍ਰੀ ਸਤਿਗੁਰੂ ਗੁਰੂ ਅਮਰਦਾਸ (ਪ੍ਰਗਟ ਹੋਇਆ), (ਉਸ ਨੇ) ਕਲਿਜੁਗ ਦੀ ਪਤਿ ਰੱਖੀ, ਆਪ ਦੇ ਚਰਨ ਕਮਲਾਂ ਦਾ ਦਰਸ਼ਨ ਕਰ ਕੇ (ਕਲਿਜੁਗ ਦੇ) ਪਾਪ ਭੱਜ ਗਏ।

ਪਦ ਅਰਥ ਪਤਿ = ਇੱਜ਼ਤ। ਅਘਨ = ਪਾਪ। ਗਤੁ = ਦੂਰ ਹੋ ਗਏ। ਜਾਸ = ਜਿਸ (ਗੁਰੂ ਅਮਰਦਾਸ ਜੀ) ਦੇ।

SikhNet (Spanish)El Grandioso y Verdadero Guru, Guru Amar Das, ha conservado el Honor en esta Era de oscuridad de Kali.

ਸਭ ਬਿਧਿ. ਮਾਨੵਿਉ ਮਨੁ, ਤਬ ਹੀ ਭਯਉ ਪ੍ਰਸੰਨੁ; ਰਾਜੁ ਜੋਗੁ ਤਖਤੁ, ਦੀਅਨੁ ਗੁਰ ਰਾਮਦਾਸ ॥੪॥

sabh bidh. maanayiau man, tab hee bhyau prasan; raaj jog takhat, deean gur raamadaas |4|

Sant Singh KhalsaWhen His mind was totally satisfied in every way, when He was totally pleased, He bestowed upon Guru Raam Daas the Throne of Raja Yoga. ||4||
Manmohan SinghWhen his mind was satisfied in every way, then was he pleased and he bestowed on Guru Ram Dass, the secular and spiritual throne.
Manmohan Singh (Punjabi)ਜਦ ਉਨ੍ਹਾਂ ਦੇ ਚਿੱਤ ਦੀ ਹਰ ਤਰ੍ਹਾਂ ਨਾਲ ਤਸੱਲੀ ਹੋ ਗਈ ਤਾਂ ਉਹ ਖੁਸ਼ ਹੋ ਗਏ ਅਤੇ ਉਨ੍ਹਾਂ ਨੇ ਦੁਨਿਆਵੀ ਅਤੇ ਰੂਹਾਨੀ ਰਾਜ-ਸਿੰਘਾਸਣ ਗੁਰੂ ਰਾਮਦਾਸ ਨੂੰ ਬਖਸ਼ ਦਿੱਤਾ।
Fareedkot Teekaਤਿਸ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਾ ਮਨ ਜਬ ਆਪ ਪਰ ਸਰਬ ਪ੍ਰਕਾਰ ਸੇ ਮਾਨਿਆ ਹੈ, ਤਬ ਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਤਿਨੋਂ ਨੇ ਇਹ ਰਾਜ ਜੋਗ ਕਾ ਤਖਤ ਆਪ ਕੋ ਦੀਆ ਹੈ॥੪॥☬ਰਡ ਔਰ ਛੰਦ ਉਚਾਰਨ ਕਰਤੇ ਹੈਂ:
Prof. Sahib Singh(ਜਦੋਂ ਗੁਰੂ ਅਮਰਦਾਸ ਜੀ ਦਾ) ਮਨ ਪੂਰਨ ਤੌਰ ਤੇ ਪਤੀਜ ਗਿਆ, ਤਦੋਂ (ਉਹ ਗੁਰੂ ਰਾਮਦਾਸ ਜੀ ਉਤੇ) ਤ੍ਰੁੱਠੇ ਤੇ (ਉਹਨਾਂ) ਗੁਰੂ ਰਾਮਦਾਸ ਨੂੰ ਰਾਜ ਜੋਗ ਵਾਲਾ ਤਖ਼ਤ ਬਖ਼ਸ਼ਿਆ ॥੪॥

ਪਦ ਅਰਥ ਸਭ ਬਿਧਿ = ਸਭ ਤਰ੍ਹਾਂ, ਪੂਰਨ ਤੌਰ ਤੇ। ਮਾਨ੍ਯ੍ਯਿਉ = ਪਤੀਜ ਗਿਆ ॥੪॥

SikhNet (Spanish)Viendo el Loto de Sus Pies el error y la maldad son destruidos. Cuando Su Mente fue satisfecha en todas sus formas, cuando estuvo totalmente complacido, Él confirió en Guru Ram Das el Trono de Raya Yoga. (4)

Open this shabad →

ਰਡ ॥

radd |

Sant Singh KhalsaRadd:
Manmohan Singhit is the Name of measure.
Manmohan Singh (Punjabi)ਇਹ ਇਕ ਛੰਦ ਦਾ ਨਾਮ ਹੈ।
Prof. Sahib Singh

ਪਦ ਅਰਥ ਰਡ = ਛੰਦ।

SikhNet (Spanish)Radd

ਜਿਸਹਿ ਧਾਰੵਿਉ. ਧਰਤਿ ਅਰੁ ਵਿਉਮੁ, ਅਰੁ ਪਵਣੁ ਤੇ ਨੀਰ ਸਰ; ਅਵਰ ਅਨਲ ਅਨਾਦਿ ਕੀਅਉ ॥

jiseh dhaarayiau. dharat ar viaum, ar pavan te neer sar; avar anal anaad keeo |

Sant Singh KhalsaHe established the earth, the sky and the air, the water of the oceans, fire and food.
Manmohan SinghHe who has installed the earth and the sky and air and the water of the oceans and has make the fire and corn etc.
Manmohan Singh (Punjabi)ਜਿਸ ਨੇ ਧਰਤੀ ਅਤੇ ਅਸਮਾਨ ਅਤੇ ਹਵਾ ਅਤੇ ਸਮੁੰਦਰਾਂ ਦਾ ਪਾਣੀ ਅਸਥਾਪਨ ਕੀਤਾ ਹੈ, ਅਤੇ ਅੱਗ ਅਤੇ ਅੰਨ ਆਦਿਕ ਬਣਾਏ ਹਨ।
Fareedkot Teekaਜਿਸ ਵਾਹਿਗੁਰੂ ਨੇ ਧਰਤੀ ਅਰ (ਵਿਉਮੁ) ਅਕਾਸ ਔਰ ਪਵਨ ਕੋ ਧਾਰਿਆ ਹੈ, ਭਾਵ ਅਪਨੀ ਮ੍ਰਿਯਾਦਾ ਮੇਂ ਇਸਥਿਤ ਕੀਆ ਹੈ ਔਰ (ਅਨਲ) ਅਗਨੀ ਔਰ ਜਲ ਕਾ (ਸਰ) ਸਮੁੰਦ੍ਰ; ਵਾ ਤਲਾਵ ਪੁਨਾ (ਅਨਾਦਿ) ਅੰਨ ਆਦੀ ਪਦਾਰਥੋਂ ਕਾ ਸਮਦਾ੍ਯ ਕੀਆ ਹੈ॥
Prof. Sahib Singhਜਿਸ ਹਰੀ-ਨਾਮ ਨੇ ਧਰਤੀ ਤੇ ਅਕਾਸ਼ ਨੂੰ ਟਿਕਾ ਰੱਖਿਆ ਹੈ, ਅਤੇ ਜਿਸ ਨੇ ਪਵਣ, ਸਰੋਵਰਾਂ ਦੇ ਉਹ ਜਲ, ਅੱਗ ਤੇ ਅੰਨ ਆਦਿਕ ਪੈਦਾ ਕੀਤੇ ਹਨ,

ਪਦ ਅਰਥ ਜਿਸਹਿ = ਜਿਸ ਹਰੀ-ਨਾਮ ਨੇ। ਧਾਰ੍ਯ੍ਯਉ = ਟਿਕਾ ਕੇ ਰੱਖਿਆ ਹੈ। ਵਿਉਮੁ = ਅਕਾਸ਼। ਤੇ = ਉਹ (ਬਹੁ-ਵਚਨ)। ਨੀਰ ਸਰ = ਸਰੋਵਰ ਦਾ ਪਾਣੀ। ਅਵਰ = ਅਰੁ, ਅਤੇ। ਅਨਲ = ਅੱਗ। ਅਨਾਦਿ = ਅੰਨ ਆਦਿਕ। ਕੀਅਉ = ਪੈਦਾ ਕੀਤਾ ਹੈ।

SikhNet (Spanish)Él estableció la tierra, el cielo y el aire, el agua de los océanos, el fuego y el alimento,

ਸਸਿ ਰਿਖਿ ਨਿਸਿ. ਸੂਰ ਦਿਨਿ, ਸੈਲ; ਤਰੂਅ ਫਲ ਫੁਲ ਦੀਅਉ ॥

sas rikh nis. soor din, sail; tarooa fal ful deeo |

Sant Singh KhalsaHe created the moon, the starts and the sun, night and day and mountains; he blessed the trees with flowers and fruits.
Manmohan SinghWho has created the moon, the stars the sun, night, the day and the mountains and who has blessed the trees with flowers and fruits.
Manmohan Singh (Punjabi)ਜਿਸ ਨੇ ਚੰਦ੍ਰਮਾ, ਤਾਰੇ ਸੂਰਜ ਰਾਤ੍ਰੀ ਦਿਹੁੰ ਅਤੇ ਪਹਾੜ ਰਚੇ ਹਨ, ਅਤੇ ਜਿਸ ਨੇ ਬਿਰਛਾਂ ਨੂੰ ਪੁਸ਼ਪ ਅਤੇ ਮੇਵੇ ਲਾਏ ਹਨ।
Fareedkot Teeka(ਸਸਿ) ਚੰਦ੍ਰਮਾਂ ਔ (ਰਿਖਿ) ਤਾਰੇ ਔ (ਨਿਸਿ) ਰਾਤ੍ਰੀ, (ਸੂਰ) ਸੂਰਜ, ਦਿਨ, (ਸੈਲ) ਪਰਬਤ ਆਦੀ ਰਚ ਕਰ ਕੇ (ਤਰੂਅ) ਬ੍ਰਿਛੋਂ ਕੋ ਫਲ੍ਹ ਫੁਲ ਦੀਆ ਹੈ॥
Prof. Sahib Singh(ਜਿਸ ਦੀ ਬਰਕਤਿ ਨਾਲ) ਰਾਤ ਨੂੰ ਚੰਦ੍ਰਮਾ ਤੇ ਤਾਰੇ ਅਤੇ ਦਿਨ ਵੇਲੇ ਸੂਰਜ (ਚੜ੍ਹਦਾ ਹੈ), ਜਿਸ ਨੇ ਪਹਾੜ ਰਚੇ ਹਨ ਅਤੇ ਜਿਸ ਨੇ ਰੁੱਖਾਂ ਨੂੰ ਫਲ ਫੁੱਲ ਲਾਏ ਹਨ।

ਪਦ ਅਰਥ ਤਰੂਆ = ਰੁੱਖ। ਸੈਲ = ਪਹਾੜ। ਸਸਿ = ਚੰਦ੍ਰਮਾ। ਰਿਖਿ = ਤਾਰੇ। ਨਿਸਿ = ਰਾਤ ਵੇਲੇ। ਸੂਰ = ਸੂਰਜ। ਦਿਨਿ = ਦਿਨ ਵੇਲੇ।

SikhNet (Spanish)Él creó la luna, las estrellas y el sol, la noche, el día y las montañas, Él bendijo los árboles con flores y frutos.

ਸੁਰਿ ਨਰ ਸਪਤ ਸਮੁਦ੍ਰ ਕਿਅ; ਧਾਰਿਓ ਤ੍ਰਿਭਵਣ ਜਾਸੁ ॥

sur nar sapat samudr kia; dhaario tribhavan jaas |

Sant Singh KhalsaHe created the gods, human beings and the seven seas; He established the three worlds.
Manmohan SinghWho has created the gods, men and the seven oceans and who has established the three worlds.
Manmohan Singh (Punjabi)ਜਿਸ ਨੇ ਦੇਵਤਿਆਂ ਮਨੁਸ਼ਾਂ ਅਤੇ ਸੱਤਾਂ ਸਾਗਰਾਂ ਨੂੰ ਰਚਿਆ ਹੈ ਅਤੇ ਜਿਸ ਨੇ ਤਿੰਨੇ ਜਹਾਨ ਅਸਥਾਪਨ ਕੀਤੇ ਹਨ।
Fareedkot Teekaਦੇਵਤੇ, ਮਨੁਖ, ਸਪਤ ਸਮੁੰਦ੍ਰ ਆਦੀ ਜਿਸ ਵਾਹਿਗੁਰੂ ਨੇ ਕਰੇ ਹੈਂ ਔਰ ਜਿਸ ਕੇ ਨਾਮ ਨੇ ਇਸ ਤ੍ਰਿਲੋਕੀ ਕੋ ਧਾਰਿਆ ਹੈ, ਭਾਵ ਸੇ ਜਿਸ ਨਾਮ ਕੇ ਅਧਾਰ ਇਹ ਤੀਨ ਲੋਕ ਹੈਂ॥
Prof. Sahib Singhਜਿਸ ਨੇ ਦੇਵਤੇ ਮਨੁੱਖ ਤੇ ਸੱਤ ਸਮੁੰਦਰ ਪੈਦਾ ਕੀਤੇ ਹਨ ਅਤੇ ਤਿੰਨੇ ਭਵਣ ਟਿਕਾ ਰੱਖੇ ਹਨ,

ਪਦ ਅਰਥ ਸੁਰਿ = ਦੇਵਤੇ। ਨਰ = ਮਨੁੱਖ। ਸਪਤ = ਸੱਤ। ਕਿਅ = ਬਣਾਏ। ਧਾਰਿਓ = ਟਿਕਾਏ ਹਨ। ਜਾਸੁ = ਜਿਸ ਨੇ।

SikhNet (Spanish)Él creó los dioses, los seres humanos y los siete mares y estableció los tres mundos.

ਸੋਈ ਏਕੁ ਨਾਮੁ, ਹਰਿ ਨਾਮੁ ਸਤਿ; ਪਾਇਓ. ਗੁਰ ਅਮਰ ਪ੍ਰਗਾਸੁ ॥੧॥੫॥

soee ek naam, har naam sat; paaeo. gur amar pragaas |1|5|

Sant Singh KhalsaGuru Amar Daas was blessed with the Light of the One Name, the True Name of the Lord. ||1||5||
Manmohan SinghGuru Amar Dass is blessed with the light of that unique Name, the Lord's True Name.
Manmohan Singh (Punjabi)ਉਹ ਅਦੁਤੀ ਨਾਮ, ਸੁਆਮੀ ਦੇ ਸਚੇ ਨਾਮ ਦੀ ਰੋਸ਼ਨੀ ਦੀ ਦਾਤ ਗੁਰੂ ਅਮਰਦਾਸ ਜੀ ਨੂੰ ਪ੍ਰਾਪਤ ਹੋਈ ਹੈ।
Fareedkot Teekaਏਕ ਹਰੀ ਕਾ ਨਾਮ ਪ੍ਰਸਿਧ ਹੈ, ਸੋਈ ਤਿਸ ਨਾਮ ਕਾ ਪ੍ਰਕਾਸ (ਸਤਿ) ਨਿਸਚੇ ਕਰ ਕੇ ਆਪ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤੇ ਪਾਯਾ ਹੈ॥੧॥੫॥
Prof. Sahib Singhਉਹੀ ਇਕ ਹਰੀ-ਨਾਮ ਸਦਾ ਅਟੱਲ ਹੈ, (ਗੁਰੂ ਰਾਮਦਾਸ ਜੀ ਨੇ ਉਹੀ ਨਾਮ-ਰੂਪ) ਚਾਨਣਾ ਗੁਰੂ ਅਮਰਦਾਸ ਜੀ ਤੋਂ ਲੱਭਾ ਹੈ ॥੧॥੫॥

ਪਦ ਅਰਥ ਪ੍ਰਗਾਸੁ = ਚਾਨਣਾ। ਸਤਿ = ਅਟੱਲ, ਸਦਾ-ਥਿਰ ॥੧॥੫॥

SikhNet (Spanish)Guru Amar Das fue bendecido con la Luz del Nombre, el Nombre Verdadero del Señor. (1-5)

Open this shabad →

ਕਚਹੁ. ਕੰਚਨੁ ਭਇਅਉ; ਸਬਦੁ ਗੁਰ. ਸ੍ਰਵਣਹਿ ਸੁਣਿਓ ॥

kachahu. kanchan bheaau; sabad gur. sravaneh sunio |

Sant Singh KhalsaGlass is transformed into gold, listening to the Word of the Guru's Shabad.
Manmohan SinghHearing the Guru's word with the ears, glass is transformed into gold.
Manmohan Singh (Punjabi)ਕੰਨਾਂ ਨਾਲ ਗੁਰਾਂ ਦੀ ਬਾਣੀ ਸ੍ਰਵਣ ਕਰਨ ਦੁਆਰਾ ਸ਼ੀਸ਼ਾ ਸੋਨਾ ਥੀ ਵੰਞਦਾ ਹੈ।
Fareedkot Teekaਹੇ ਸਤਿਗੁਰ ਜੀ! ਜਿਸ ਨੇ ਆਪ ਕਾ (ਸਬਦੁ) ਉਪਦੇਸ਼ ਕਾਨੋਂ ਦ੍ਵਾਰੇ ਸ੍ਰਵਨ ਕੀਆ ਹੈ, ਸੋ ਪੁਰਸ਼ ਕਚ ਤੇ (ਕੰਚਨੁ) ਸ੍ਵਰਨ ਵਤ ਭਯਾ ਹੈ, ਭਾਵ ਜੋ ਸੁਭ ਗੁਣੋਂ ਕੇ ਤਹਿਤ ਨਿਰਗੁਣ ਭੀ ਥਾ, ਸੋ ਸੁਧ ਬ੍ਰਹਮ ਰੂਪ ਭਯਾ ਹੈ॥
Prof. Sahib Singh(ਜਿਸ ਮਨੁੱਖ ਨੇ) ਗੁਰੂ ਦਾ ਸ਼ਬਦ ਕੰਨਾਂ ਨਾਲ ਸੁਣਿਆ ਹੈ, ਉਹ (ਮਾਨੋ) ਕੱਚ ਤੋਂ ਸੋਨਾ ਹੋ ਗਿਆ ਹੈ।

ਪਦ ਅਰਥ ਕਚਹੁ = ਕੱਚ ਤੋਂ। ਸਬਦੁ ਗੁਰ = ਗੁਰੂ ਦਾ ਸ਼ਬਦ। ਸ੍ਰਵਣਹਿ = ਕੰਨਾਂ ਨਾਲ।

SikhNet (Spanish)El vidrio es transformado en oro, escuchando la Palabra del Shabd

ਬਿਖੁ ਤੇ ਅੰਮ੍ਰਿਤੁ ਹੁਯਉ; ਨਾਮੁ ਸਤਿਗੁਰ ਮੁਖਿ ਭਣਿਅਉ ॥

bikh te amrit huyau; naam satigur mukh bhaniaau |

Sant Singh KhalsaPoison is transformed into ambrosial nectar, speaking the Name of the True Guru.
Manmohan SinghReciting the True Guru's Name with the mouth, poison is transmuted into Nectar.
Manmohan Singh (Punjabi)ਮੂੰਹ ਨਾਲ ਸਚੇ ਗੁਰਾਂ ਦਾ ਨਾਮ ਉਚਾਰਨ ਕਰਨ ਦੁਆਰਾ, ਜ਼ਹਿਰ ਆਬਿ-ਹਿਯਾਤ ਹੋ ਜਾਂਦੀ ਹੈ।
Fareedkot Teekaਜਿਸ ਨੇ ਆਪ ਕੇ ਉਪਦੇਸ਼ ਕਰ ਮੁਖ ਸੇ, ਹੇ ਸਤਿਗੁਰੋ! ਨਾਮ ਉਚਾਰਨ ਕੀਆ ਹੈ, ਸੋ ਪੁਰਸ਼ ਵਿਖ ਸੇ ਅੰਮ੍ਰਿਤ ਭਯਾ ਹੈ॥
Prof. Sahib Singhਜਿਸ ਨੇ ਸਤਿਗੁਰੂ ਦਾ ਨਾਮ ਮੂੰਹੋਂ ਉਚਾਰਿਆ ਹੈ, ਉਹ ਵਿਹੁ ਤੋਂ ਅੰਮ੍ਰਿਤ ਬਣ ਗਿਆ ਹੈ।

ਪਦ ਅਰਥ ਬਿਖੁ = ਵਿਹੁ, ਜ਼ਹਰ। ਮੁਖਿ = ਮੂੰਹ ਨਾਲ। ਭਣਿਅਉ = ਉਚਾਰਿਆ।

SikhNet (Spanish)del Guru el veneno es transformado en Néctar Ambrosial, pronunciando el Nombre del Guru Verdadero.

ਲੋਹਉ. ਹੋਯਉ ਲਾਲੁ; ਨਦਰਿ ਸਤਿਗੁਰੁ ਜਦਿ ਧਾਰੈ ॥

lohau. hoyau laal; nadar satigur jad dhaarai |

Sant Singh KhalsaIron is transformed into jewels, when the True Guru bestows His Glance of Grace.
Manmohan SinghWhen the True Guru casts his merciful glance, iron is turned into a jewel.
Manmohan Singh (Punjabi)ਜਦ ਸਚੇ ਗੁਰਦੇਵ ਜੀ ਆਪਣੀ ਦਇਆ-ਦ੍ਰਿਸ਼ਤੀ ਕਰਦੇ ਹਨ ਤਾਂ ਲੋਹਾ ਜਵੇਹਰ ਥੀ ਵੰਞਦਾ ਹੈ।
Fareedkot Teekaਹੇ ਸਤਿਗੁਰ ਜੀ! ਜਬ ਆਪ ਕ੍ਰਿਪਾ ਦ੍ਰਿਸ਼ਟੀ ਧਾਰਤੇ ਹੋ, ਤਬ ਜੋ ਜੀਵ ਸਸਤਾ ਥਾ ਵਾ ਜੜ, ਭਾਵ ਸਕਾਮੀ ਵਾ ਪਾਪੋਂ ਕਰ ਭਾਰੀ ਥਾ, ਸੋ ਲਾਲ ਵਤ ਬਿਕੀਮਤਾ ਹੋਇ ਜਾਤਾ ਭਯਾ ਹੈ॥
Prof. Sahib Singhਜੇ ਸਤਿਗੁਰੂ (ਮਿਹਰ ਦੀ) ਨਜ਼ਰ ਕਰੇ, ਤਾਂ (ਜੀਵ) ਲੋਹੇ ਤੋਂ ਲਾਲ ਬਣ ਜਾਂਦਾ ਹੈ।

ਪਦ ਅਰਥ ਲੋਹਉ = ਲੋਹੇ ਤੋਂ। ਜਦਿ = ਜੇ। ਨਦਰਿ ਧਾਰੈ = ਤੱਕੇ, ਦ੍ਰਿਸ਼ਟੀ ਕਰੇ।

SikhNet (Spanish)El hierro es transformado en joyas, cuando el Verdadero Guru posa Su Mirada de Gracia,

ਪਾਹਣ ਮਾਣਕ ਕਰੈ; ਗਿਆਨੁ ਗੁਰ ਕਹਿਅਉ ਬੀਚਾਰੈ ॥

paahan maanak karai; giaan gur kahiaau beechaarai |

Sant Singh KhalsaStones are transformed into emeralds, when the mortal chants and contemplates the spiritual wisdom of the Guru.
Manmohan SinghWhen man recites and reflects upon the Guru gnosis, the stone is turned into an emerald.
Manmohan Singh (Punjabi)ਜਦ ਇਨਸਾਨ ਗੁਰਾਂ ਦੀ ਗਿਆਤ ਨੂੰ ਉਚਾਰਦਾ ਅਤੇ ਸੋਚਦਾ ਸਮਝਦਾ ਹੈ, ਪੱਥਰ ਹੀਰਾ ਥੀ ਵੰਞਦਾ ਹੈ।
Fareedkot Teekaਹੇ ਸਤਿਗੁਰੂ ਜੀ! ਜੋ ਆਪ ਕੇ ਉਚਾਰਨ ਕੀਏ ਹੂਏ ਗਿਆਨ ਕੋ ਬੀਚਾਰਤਾ ਹੈ, ਸੋ ਪੁਰਸ਼ ਚਾਹੇ ਸਮਾਨ ਪਾਥਰ ਵਤ ਥਾ, ਪਰੰਤੂ ਉਸ ਕੋ ਆਪ ਨੇ ਮਾਣਕ ਵਤ ਦੁਰਲਭ ਕੀਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਦੱਸੇ ਗਿਆਨ ਨੂੰ ਵਿਚਾਰ ਕੇ ਜਪਿਆ ਹੈ ਉਹਨਾਂ ਨੂੰ ਗੁਰੂ (ਮਾਨੋ) ਪੱਥਰਾਂ ਤੋਂ ਮਾਣਕ ਕਰ ਦੇਂਦਾ ਹੈ।

ਪਦ ਅਰਥ ਪਾਹਣ = ਪੱਥਰ। ਬੀਚਾਰੈ = ਵਿਚਾਰ ਕੇ, ਬੀਚਾਰਿ। ਮਾਣਕ = ਮੋਤੀ।

SikhNet (Spanish)las piedras son transformadas en esmeraldas, cuando el mortal recita y contempla la Sabiduría Espiritual del Guru.

ਕਾਠਹੁ. ਸ੍ਰੀਖੰਡ ਸਤਿਗੁਰਿ ਕੀਅਉ; ਦੁਖ ਦਰਿਦ੍ਰ. ਤਿਨ ਕੇ ਗਇਅ ॥

kaatthahu. sreekhandd satigur keeo; dukh daridr. tin ke geia |

Sant Singh KhalsaThe True Guru transforms ordinary wood into sandalwood, eradicating the pains of poverty.
Manmohan SinghEradicates are the pangs and poverty of those, whom the True Guru has make sandal from wood.
Manmohan Singh (Punjabi)ਦੂਰ ਹੋ ਗਈਆਂ ਹਨ ਪੀੜ ਤੇ ਗਰੀਬੀ ਉਨ੍ਹਾਂ ਦੀ, ਜਿਨ੍ਹਾਂ ਨੂੰ ਸਚੇ ਗੁਰਾਂ ਨੇ ਲੱਕੜੀ ਤੋਂ ਚੰਨਣ ਬਣਾ ਦਿੱਤਾ ਹੈ।
Fareedkot Teekaਜੋ ਕਾਸਟ ਵਤ ਥੇ ਤਿਸ ਕੋ ਹੇ ਸਤਿਗੁਰੂ ਜੀ! ਆਪ ਨੇ (ਸ੍ਰੀ ਖੰਡ) ਚੰਦਨ ਵਤ ਕਰ ਦੀਆ ਹੈ, ਭਾਵ ਜੋ ਭਗਤੀ ਰਹਿਤ ਜਸ ਹੀਨ ਥੇ, ਸੋ ਭਗਤੀ ਸਹਿਤ ਅਰ ਜਸ ਵਾਲੇ ਕੀਏ ਹੈਂ। ਪੁਨਾ ਤਿਨੋਂ ਕੇ ਦੁਖ ਔ ਦਰਿਦ੍ਰ ਕਾ ਸਮਦਾਯ ਦੂਰ ਭਯਾ ਹੈ॥
Prof. Sahib Singhਉਹਨਾਂ ਮਨੁੱਖਾਂ ਦੇ ਦੁੱਖ ਦਰਦ੍ਰਿ ਦੂਰ ਹੋ ਗਏ ਹਨ ਅਤੇ ਸਤਿਗੁਰੂ ਨੇ ਉਹਨਾਂ ਨੂੰ (ਮਾਨੋ) ਕਾਠ ਤੋਂ ਚੰਦਨ ਬਣਾ ਦਿਤਾ ਹੈ,

ਪਦ ਅਰਥ ਕਾਠਹੁ = ਲੱਕੜ ਤੋਂ। ਸ੍ਰੀਖੰਡ = ਚੰਦਨ। ਸਤਿਗੁਰਿ = ਸਤਿਗੁਰੂ ਨੇ। ਤਿਨ ਕੇ = ਉਹਨਾਂ ਮਨੁੱਖਾਂ ਦੇ। ਗਇਅ = ਦੂਰ ਹੋ ਜਾਂਦੇ ਹਨ।

SikhNet (Spanish)El Verdadero Guru transforma a la madera ordinaria en Sándalo, erradicando las penas de la pobreza;

ਸਤਿਗੁਰੂ ਚਰਨ ਜਿਨੑ ਪਰਸਿਆ; ਸੇ ਪਸੁ ਪਰੇਤ. ਸੁਰਿ ਨਰ ਭਇਅ ॥੨॥੬॥

satiguroo charan jina parasiaa; se pas paret. sur nar bheia |2|6|

Sant Singh KhalsaWhoever touches the Feet of the True Guru, is transformed from a beast and a ghost into an angelic being. ||2||6||
Manmohan SinghWhosoever touches the True Guru's feet, becomes an angelic person from beast and ghost.
Manmohan Singh (Punjabi)ਜੋ ਸਚੇ ਗੁਰਾਂ ਦੇ ਪੈਰਾ ਨੂੰ ਛੂਹ ਲੈਂਦਾ ਹੈ, ਉਹ ਡੰਗਰ ਅਤੇ ਭੂਤਨੇ ਤੋਂ ਇਕ ਦੇਵੀ ਪੁਰਸ਼ ਬਣ ਜਾਂਦਾ ਹੈ।
Fareedkot Teekaਹੇ ਸਤਿਗੁਰ ਜੀ! ਜਿਸ ਨੇ ਆਪ ਕੇ ਚਰਨ ਕਮਲੋਂ ਕੋ ਪਰਸਿਆ ਹੈ, ਸੋ ਪਸੂ ਤੇ (ਸੁਰਿ) ਦੇਵਤਾ ਔ ਪ੍ਰੇਤ ਤੇ (ਨਰ) ਮਾਨੁਖ ਰੂਪ ਭਯਾ ਹੈ; ਵਾ ਪਸੂ ਔ ਪ੍ਰੇਤੋਂ ਤੇ ਦੇਵਤਿਓਂ ਮੇਂ ਭੀ (ਨਰ) ਮੁਖ੍ਯ ਸਿਰੋਮਣੀ ਭਯਾ ਹੈ॥੨॥੬॥
Prof. Sahib Singhਜਿਨ੍ਹਾਂ ਨੇ ਸਤਿਗੁਰੂ ਦੇ ਚਰਨ ਪਰਸੇ ਹਨ, ਉਹ ਪਸੂ ਤੇ ਪਰੇਤਾਂ ਤੋਂ ਦੇਵਤੇ ਤੇ ਮਨੁੱਖ ਬਣ ਗਏ ਹਨ ॥੨॥੬॥

ਪਦ ਅਰਥ ਜਿਨ੍ਹ੍ਹ = ਜਿਨ੍ਹਾਂ ਮਨੁੱਖਾਂ ਨੇ। ਸੇ = ਉਹ ਮਨੁੱਖ (ਬਹੁ-ਵਚਨ) ॥੨॥੬॥

SikhNet (Spanish)quien sea que toque los Pies del Verdadero Guru es transformado de una bestia o un fantasma en un ser angelical. (2-6)

Open this shabad →

ਜਾਮਿ ਗੁਰੂ ਹੋਇ ਵਲਿ; ਧਨਹਿ ਕਿਆ ਗਾਰਵੁ ਦਿਜਇ ॥

jaam guroo hoe val; dhaneh kiaa gaarav dije |

Sant Singh KhalsaOne who has the Guru on his side - how could he be proud of his wealth?
Manmohan SinghHow can a person be proud of worldly wealth, on whose side is the Guru?
Manmohan Singh (Punjabi)ਜਿਸ ਦੇ ਪਾਸੇ ਗੁਰਦੇਵ ਜੀ ਹਨ, ਉਸ ਨੂੰ ਧਨ ਦੌਲਤ ਕਿਸ ਤਰ੍ਹਾਂ ਹੰਕਾਰੀ ਬਣਾ ਸਕਦੀ ਹੈ?
Fareedkot Teeka(ਜਾਮਿ) ਜਬ ਜਿਸ ਕੇ ਸਤਿਗੁਰੂ ਹੀ (ਵਲਿ) ਪਖ੍ਯ ਕਰਨੇ ਵਾਲੇ ਹੋਵੈਂ ਤਬ ਤਿਸ ਕੋ ਧਨ ਕਿਆ ਹੰਕਾਰ ਦੇ ਸਕਤਾ ਹੈ, ਭਾਵ ਸੇ ਨਹੀਂ ਦੇ ਸਕਤਾ ਹੈ॥
Prof. Sahib Singhਜਦੋਂ ਸਤਿਗੁਰੂ (ਕਿਸੇ ਮਨੁੱਖ ਦਾ) ਪੱਖ ਕਰੇ ਤਾਂ ਉਹ ਧਨ ਦੇ ਕਾਰਨ ਅਹੰਕਾਰ ਨਹੀਂ ਕਰਦਾ।

ਪਦ ਅਰਥ ਜਾਮਿ = ਜਦੋਂ। ਵਲਿ ਹੋਇ = ਪੱਖ ਕਰੇ, ਸਹੈਤਾ ਕਰੇ। ਧਨਹਿ = ਧਨ ਵਿਚ, ਧਨ ਦੇ ਕਾਰਣ। ਗਾਰਵੁ = ਅਹੰਕਾਰ। ਦਿਜਇ = ਦੇਂਦਾ, ਕਰਦਾ। ਕਿਆ ਗਾਰਵੁ = ਕੀਹ ਅਹੰਕਾਰ? (ਭਾਵ, ਕੋਈ ਅਹੰਕਾਰ ਨਹੀਂ)।

SikhNet (Spanish)Quién tiene al Guru de su lado, cientos de miles de soportes se vuelven pocos en comparación.

ਜਾਮਿ ਗੁਰੂ. ਹੋਇ ਵਲਿ; ਲਖ ਬਾਹੇ ਕਿਆ ਕਿਜਇ ॥

jaam guroo. hoe val; lakh baahe kiaa kije |

Sant Singh KhalsaOne who has the Guru on his side - what would hundreds of thousands of supporters do for him?
Manmohan SinghHe, on whose side is the Guru, what harm can lacs of arms do unto aim?
Manmohan Singh (Punjabi)ਜਿਸ ਦੀ ਤਰਫ ਗੁਰਦੇਵ ਜੀ ਹਨ, ਲੱਖਾਂ ਬਾਹਾਂ ਉਸ ਦਾ ਕੀ ਕਰ ਸਕਦੀਆਂ ਹਨ।
Fareedkot Teekaਜਿਸ ਕੇ ਗੁਰੂ ਜੀ ਪਖ ਵਾਲੇ ਹੋਵੈਂ ਤਿਸ ਕੋ ਲਾਖੋਂ ਭੁਜਾ ਭਾਈ ਕਿਆ ਕਰ ਸਕਤੇ ਹੈਂ ਅਰਥਾਤ ਤਿਸ ਕੀ ਕੁਛ ਸਹਾਇਤਾ ਨਹੀਂ ਕਰ ਸਕਤੇ ਹੈਂ॥
Prof. Sahib Singhਜਦੋਂ ਗੁਰੂ ਪੱਖ ਤੇ ਹੋਵੇ, ਤਾਂ ਲੱਖਾਂ ਫ਼ੌਜਾਂ ਕੀਹ ਵਿਗਾੜ ਸਕਦੀਆਂ ਹਨ?

ਪਦ ਅਰਥ ਲਖ ਬਾਹੇ = ਲੱਖਾਂ ਬਾਹਾਂ, ਲੱਖਾਂ ਫ਼ੌਜਾਂ। ਕਿਆ ਕਿਜਇ = ਕੀਹ ਵਿਗਾੜ ਸਕਦੀਆਂ ਹਨ?

SikhNet (Spanish)Quién tiene al Guru Verdadero de su lado,

ਜਾਮਿ ਗੁਰੂ. ਹੋਇ ਵਲਿ; ਗਿਆਨ ਅਰੁ ਧਿਆਨ. ਅਨਨ ਪਰਿ ॥

jaam guroo. hoe val; giaan ar dhiaan. anan par |

Sant Singh KhalsaOne who has the Guru on his side, does not depend on anyone else for spiritual wisdom and meditation.
Manmohan SinghHe, on whose side is the Guru, for gnosis and spiritual vision, he depends not on my other.
Manmohan Singh (Punjabi)ਜਿਸ ਦੇ ਪਾਸੇ ਗੁਰੂ ਜੀ ਹਨ, ਬ੍ਰਹਿਮ ਗਿਆਤ ਅਤੇ ਆਤਮ ਦ੍ਰਿਸ਼ਯ ਲਈ ਉਹ ਹੋਰ ਕਿਸੇ ਤੇ ਲਿਰਭਰ ਨਹੀਂ ਹੁੰਦਾ।
Fareedkot Teekaਜਬ ਸਤਿਗੁਰੂ ਪਖ ਕਰਨੇ ਵਾਲੇ ਹੋਵੈਂ ਤਬ ਇਹ ਜੀਵ ਗਿਆਨ ਔ ਧਿਆਨ ਕੇ ਵਿਖੇ ਤਤਪਰ (ਅਨਨ) ਵਿਰਲਾ ਰਹਿਤਾ ਹੈ, ਭਾਵ ਸੇ ਸਾਵਧਾਨ ਹੋਤਾ ਹੈ॥
Prof. Sahib Singhਜਦੋਂ ਗੁਰੂ ਪੱਖ ਕਰੇ, ਤਾਂ ਮਨੁੱਖ ਗਿਆਨ ਅਤੇ ਧਿਆਨ ਦੀ ਦਾਤ ਹੋਣ ਦੇ ਕਾਰਨ (ਹਰੀ ਤੋਂ ਬਿਨਾ) ਕਿਸੇ ਹੋਰ ਨਾਲ ਪਿਆਰ ਨਹੀਂ ਪਾਂਦਾ।

ਪਦ ਅਰਥ ਅਨਨ ਪਰਿ = ਕਿਸੇ ਹੋਰ ਦੂਜੇ ਵਲ ਨਹੀਂ। ਅਨਨ = ਨਾਹ ਅੱਨ, ਨਹੀਂ ਕੋਈ ਹੋਰ। ਪਰਿ = ਵਲ, ਪਰਾਇਣ।

SikhNet (Spanish)no depende de nadie para la Sabiduría Espiritual y la Meditación.

ਜਾਮਿ ਗੁਰੂ ਹੋਇ ਵਲਿ; ਸਬਦੁ ਸਾਖੀ ਸੁ ਸਚਹ ਘਰਿ ॥

jaam guroo hoe val; sabad saakhee su sachah ghar |

Sant Singh KhalsaOne who has the Guru on his side contemplates the Shabad and the Teachings, and abides in the Home of Truth.
Manmohan SinghHe, on whose side is the Guru, reflects on the Guru's word and instruction and abides in the True Abode.
Manmohan Singh (Punjabi)ਜਿਸ ਵਲ ਗੁਰੂ ਜੀ ਹਨ, ਉਹ ਗੁਰਾਂ ਦੀ ਬਾਣੀ ਅਤੇ ਸਿੱਖਿਆ ਨੂੰ ਵੀਚਾਰਦਾ ਹੈ ਅਤੇ ਸਚੇ ਧਾਮਾਂ ਅੰਦਰ ਵਸਦਾ ਹੈ।
Fareedkot Teekaਜਬ ਸਤਿਗੁਰੂ ਪਖ ਕਰਨੇ ਵਾਲੇ ਹੋਵੈਂ ਤਬ ਜੀਵ ਕੇ ਅੰਤਸ਼ਕਰਨ ਘਰ ਮੇਂ ਪ੍ਰਾਪਤਿ ਹੋਤਾ ਹੈ। ਸੋ ਸਚੇ ਘਰ ਸਤਿਸੰਗ ਮੇਂ ਪਰਮੇਸ੍ਵਰ ਦੀਆਂ ਸਬਦ ਸਾਖੀਆਂ ਕਰਤਾ ਹੈ॥
Prof. Sahib Singhਜਦੋਂ ਗੁਰੂ ਸਹੈਤਾ ਕਰੇ, ਤਾਂ ਜੀਵ ਦੇ ਹਿਰਦੇ ਵਿਚ ਸ਼ਬਦ ਸਾਖਿਆਤ ਹੋ ਜਾਂਦਾ ਹੈ ਤੇ ਉਹ ਸੱਚੇ ਹਰੀ ਦੇ ਘਰ ਵਿਚ (ਟਿਕ ਜਾਂਦਾ) ਹੈ।

ਪਦ ਅਰਥ ਸਾਖੀ = ਸਾਖਿਆਤ ਹੋ ਜਾਂਦਾ ਹੈ, ਹਿਰਦੇ ਵਿਚ ਪ੍ਰਗਟ ਹੋ ਜਾਂਦਾ ਹੈ। ਸੁ = ਉਹ ਮਨੁੱਖ। ਸਚਹ ਘਰਿ = ਸਦਾ-ਥਿਰ ਪ੍ਰਭੂ ਦੇ ਘਰ ਵਿਚ (ਟਿਕ ਜਾਂਦਾ) ਹੈ।

SikhNet (Spanish)Quien tiene al Verdadero Guru de su lado, medita en el Shabd y en las Enseñanzas, habitando en el Hogar de la Verdad.

ਜੋ ਗੁਰੂ ਗੁਰੂ ਅਹਿਨਿਸਿ ਜਪੈ; ਦਾਸੁ ਭਟੁ ਬੇਨਤਿ ਕਹੈ ॥

jo guroo guroo ahinis japai; daas bhatt benat kahai |

Sant Singh KhalsaThe Lord's humble slave and poet utters this prayer: whoever chants to the Guru night and day,
Manmohan SinghSupplicates the slave minstrel, whosoever recites the Name of the Great Guru by day and night,
Manmohan Singh (Punjabi)ਗੋਲਾ ਡਾਢੀ ਬਿਨੇ ਕਰਦਾ ਹੈ, ਜੋ ਕੋਈ ਦਿਨ ਤੇ ਰਾਤ ਵਿਸ਼ਾਲ ਗੁਰਾਂ ਦੇ ਨਾਮ ਦਾ ਉਚਾਰਨ ਕਰਦਾ ਹੈ,
Fareedkot Teekaਜੋ ਪੁਰਸ਼ ਮਨ, ਬਾਣੀ ਕਰ ਕੇ ਦਿਨੇ ਰਾਤ੍ਰ ਸਤਿਗੁਰੋਂ ਕੇ ਨਾਮ ਕੋ ਜਪੈ, ਸ੍ਰੀ ਦਾਸ ਭੱਟ ਜੀ ਬੇਨਤੀ ਕਰ ਕੇ ਕਹਤੇ ਹੈਂ:
Prof. Sahib Singhਦਾਸ (ਨਲ੍ਯ੍ਯ) ਭੱਟ ਬੇਨਤੀ ਕਰਦਾ ਹੈ ਕਿ ਜੋ ਮਨੁੱਖ ਦਿਨ ਰਾਤ 'ਗੁਰੂ ਗੁਰੂ' ਜਪਦਾ ਹੈ,

ਪਦ ਅਰਥ ਅਹਿ ਨਿਸਿ = ਦਿਨ ਰਾਤ। ਅਹਿ = ਦਿਨ। ਨਿਸਿ = ਰਾਤ। ਦਾਸੁ ਭਟੁ = ਦਾਸ (ਨਲ੍ਹ) ਭੱਟ।

SikhNet (Spanish)El Humilde Esclavo del Señor y poeta recita, quien le cante al Guru noche y día,

ਜੋ ਗੁਰੂ ਨਾਮੁ. ਰਿਦ ਮਹਿ ਧਰੈ; ਸੋ ਜਨਮ ਮਰਣ ਦੁਹ. ਥੇ ਰਹੈ ॥੩॥੭॥

jo guroo naam. rid meh dharai; so janam maran duh. the rahai |3|7|

Sant Singh Khalsawhoever enshrines the Name of the Guru within his heart, is rid of both birth and death. ||3||7||
Manmohan Singhand enshrines the Guru's Name in his mind, he is rid of both birth and death.
Manmohan Singh (Punjabi)ਅਤੇ ਗੁਰਾਂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ, ਉਹ ਜੰਮਣ ਅਤੇ ਮਰਨ ਦੋਹਾਂ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਹੇ ਸਤਿਗੁਰ ਜੀ! ਜੋ ਆਪ ਕੇ ਨਾਮ ਕੋ ਰਿਦੇ ਮੇਂ ਧਾਰਨ ਕਰਤਾ ਹੈ, ਸੋ ਪੁਰਸ਼ ਜਨਮ ਮਰਨ ਦੋਨੋਂ ਦੁਖੋਂ ਸੇ ਰਹਿਤ ਹੋਇ ਜਾਤਾ ਹੈ॥੩॥੭॥
Prof. Sahib Singhਜੋ ਸਤਿਗੁਰੂ ਦਾ ਨਾਮ ਹਿਰਦੇ ਵਿਚ ਟਿਕਾਉਂਦਾ ਹੈ, ਉਹ ਮਨੁੱਖ ਜੰਮਣ ਮਰਨ ਦੋਹਾਂ ਤੋਂ ਬਚ ਜਾਂਦਾ ਹੈ ॥੩॥੭॥

ਪਦ ਅਰਥ ਰਿਦ ਮਹਿ = ਹਿਰਦੇ ਵਿਚ। ਧਰੈ = ਟਿਕਾਉਂਦਾ ਹੈ। ਦੁਹਥੇ = ਦੋਹਾਂ ਤੋਂ। ਰਹੈ = ਬਚ ਜਾਂਦਾ ਹੈ ॥੩॥੭॥

SikhNet (Spanish)quien sea que enaltezca el Nombre del Guru en su corazón, se libera del nacimiento y de la muerte. (3-7)

Open this shabad →

ਗੁਰ ਬਿਨੁ. ਘੋਰੁ ਅੰਧਾਰੁ; ਗੁਰੂ ਬਿਨੁ ਸਮਝ. ਨ ਆਵੈ ॥

gur bin. ghor andhaar; guroo bin samajh. na aavai |

Sant Singh KhalsaWithout the Guru, there is utter darkness; without the Guru, understanding does not come.
Manmohan SinghWithout the Guru, there is pitch darkness and without the Guru, understanding is obtained not.
Manmohan Singh (Punjabi)ਗੁਰਾਂ ਦੇ ਬਾਝੋਂ ਅਨ੍ਹੇਰਾ ਘੁੱਪ ਹੈ ਅਤੇ ਗੁਰਾਂ ਦੇ ਬਾਝੋਂ ਸੋਝੀ ਪਰਾਪਤ ਨਹੀਂ ਹੁੰਦੀ।
Fareedkot Teekaਸਤਿਗੁਰੋਂ ਤੇ ਬਿਨਾਂ ਇਸ ਜੀਵ ਕੋ ਅਗਿਆਨ ਰੂਪੀ (ਘੋਰੁ) ਭੈਦਾਯਕ ਅੰਧੇਰਾ ਹੋ ਰਹਿਆ ਹੈ ਔਰ ਗੁਰੂ ਸੇ ਬਿਨਾਂ ਇਸ ਕੋ ਅਪਨੇ ਸਰੂਪ ਕੀ ਸਮਝ ਭੀ ਨਹੀਂ ਆਵਤੀ॥
Prof. Sahib Singhਸਤਿਗੁਰੂ (ਦੀ ਸਰਨ ਪੈਣ) ਤੋਂ ਬਿਨਾ (ਮਨੁੱਖਾ ਜੀਵਨ ਦੇ ਰਾਹ ਵਿਚ) ਹਨੇਰਾ ਹੀ ਹਨੇਰਾ ਹੈ, ਗੁਰੂ ਤੋਂ ਬਿਨਾ (ਸਹੀ ਜੀਵਨ ਦੀ) ਸਮਝ ਦੀ ਪ੍ਰਾਪਤੀ ਨਹੀਂ ਹੋ ਸਕਦੀ।

ਪਦ ਅਰਥ ਘੋਰੁ ਅੰਧਾਰੁ = ਡਰਾਉਣਾ ਹਨੇਰਾ, ਹਨੇਰਾ ਘੁੱਪ।

SikhNet (Spanish)Sin el Guru Verdadero hay total oscuridad y el entendimiento no llega,

ਗੁਰ ਬਿਨੁ. ਸੁਰਤਿ ਨ ਸਿਧਿ; ਗੁਰੂ ਬਿਨੁ ਮੁਕਤਿ. ਨ ਪਾਵੈ ॥

gur bin. surat na sidh; guroo bin mukat. na paavai |

Sant Singh KhalsaWithout the Guru, there is no intuitive awareness or success; without the Guru, there is no liberation.
Manmohan SinghWithout the Guru, man can obtain not divine comprehension and success, and, without the Guru, he is blessed not with emancipation.
Manmohan Singh (Punjabi)ਗੁਰਾਂ ਦੇ ਬਗੈਰ, ਬੰਦੇ ਨੂੰ ਬ੍ਰਹਿਮ-ਗਿਆਤ ਅਤੇ ਕਾਮਯਾਬੀ ਪਰਾਪਤ ਨਹੀਂ ਹੁੰਦੀ ਅਤੇ ਗੁਰਾਂ ਦੇ ਬਗੈਰ ਉਸ ਨੂੰ ਕਲਿਆਣ ਦੀ ਦਾਤ ਨਹੀਂ ਮਿਲਦੀ।
Fareedkot Teekaਸਤਿਗੁਰੋਂ ਸੇ ਬਿਨਾਂ ਇਸ ਜੀਵ ਕੋ ਵਾਹਿਗੁਰੂ ਕੀ (ਸੁਰਤਿ) ਗਿਆਤ ਨਹੀਂ ਹੋਤੀ ਅਰ ਸਿਧੀ ਭੀ ਨਹੀਂ ਪ੍ਰਾਪਤਿ ਹੋਤੀ ਹੈ, ਪੁਨਾਂ ਗੁਰੋਂ ਤੇ ਬਿਨਾਂ ਮੁਕਤ ਕੋ ਭੀ ਨਹੀਂ ਪਾਵਤਾ ਹੈ॥
Prof. Sahib Singhਗੁਰੂ ਤੋਂ ਬਿਨਾ ਸੁਰਤ (ਉੱਚੀ) ਨਹੀਂ ਹੁੰਦੀ ਤੇ (ਜੀਵਨ-ਸੰਗ੍ਰਾਮ ਵਿਚ) ਸਫਲਤਾ ਭੀ ਪ੍ਰਾਪਤ ਨਹੀਂ ਹੁੰਦੀ, ਗੁਰੂ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਮਿਲਦੀ।
SikhNet (Spanish)sin el Guru no hay Conciencia intuitiva ni Éxito, sin el Guru no hay Liberación,

ਗੁਰੁ ਕਰੁ ਸਚੁ ਬੀਚਾਰੁ; ਗੁਰੂ ਕਰੁ ਰੇ ਮਨ ਮੇਰੇ ॥

gur kar sach beechaar; guroo kar re man mere |

Sant Singh KhalsaSo make Him your Guru, and contemplate the Truth; make Him your Guru, O my mind.
Manmohan SinghCome thou into the Guru's fold, yea, my soul, come thou into the Guru's fold for the true reflection of the Lord.
Manmohan Singh (Punjabi)ਤੂੰ ਗੁਰੂ ਧਾਰਾਨ ਕਰ, ਹਾਂ ਮੇਰੀ ਜਿੰਦੜੀਏ ਤੂੰ ਗੁਰੂ ਧਾਰਨ ਕਰ, ਤਾਂ ਜੋ ਤੂੰ ਸੱਚੀ ਬ੍ਰਹਮ ਵੀਚਾਰ ਕਰ ਸਕੇ।
Fareedkot Teekaਹੇ ਮੇਰੇ ਮਨ! ਗੁਰੋਂ ਕੋ ਗੁਰੋਂ ਦ੍ਵਾਰੇ ਸਚ ਸਰੂਪ ਕਾ ਵੀਚਾਰ ਕਰ ਕੇ ਧਾਰਨ ਕਰ॥
Prof. Sahib Singhਹੇ ਮੇਰੇ ਮਨ! ਸਤਿਗੁਰੂ ਦੀ ਸਰਨ ਪਉ, ਇਹੀ ਉੱਤਮ ਵਿਚਾਰ ਹੈ।

ਪਦ ਅਰਥ ਕਰੁ = ਧਾਰਨ ਕਰ।

SikhNet (Spanish)conviértelo entonces en tu Guru y medita en la Verdad, hazlo tu Guru oh mente mía, hazlo tu Guru, Él es Exaltado y Embellecido en la Palabra del Shabd, todas tus faltas serán lavadas.

ਗੁਰੁ ਕਰੁ ਸਬਦ ਸਪੁੰਨ; ਅਘਨ ਕਟਹਿ ਸਭ ਤੇਰੇ ॥

gur kar sabad sapun; aghan katteh sabh tere |

Sant Singh KhalsaMake Him your Guru, who is embellished and exalted in the Word of the Shabad; all your sins shall be washed away.
Manmohan SinghAdopt thou the Guru, who is embellished with the Name, so that all thy sins may be washed off.
Manmohan Singh (Punjabi)ਤੂੰ ਉਹ ਗੁਰੂ ਧਾਰਨ ਕਰ, ਜੋ ਨਾਮ ਨਾਲ ਸ਼ਸ਼ੋਭਤ ਹੈ, ਤਾਂ ਜੋ ਤੇਰੇ ਸਾਰੇ ਪਾਪ ਧੋਤੇ ਜਾਣ।
Fareedkot Teekaਜੋ (ਸਬਦ ਸਪੁੰਨ), ਭਾਵ ਬ੍ਰਹਮ ਸਰੋਤ੍ਰੀ ਅਰ ਬ੍ਰਹਮਨੇਸਟੀ ਹੈ, ਸੋ ਗੁਰੂ ਧਾਰਨ ਕਰ, ਜੋ ਤੇਰੇ ਸਭ ਪਾਪੋਂ ਕੋ ਕਾਟ ਦੇਵੇ॥
Prof. Sahib Singhਸ਼ਬਦ ਦੇ ਸੂਰੇ ਗੁਰੂ ਦੀ ਸਰਨ ਪਉ, ਤੇਰੇ ਸਾਰੇ ਪਾਪ ਕੱਟੇ ਜਾਣਗੇ।

ਪਦ ਅਰਥ ਸਬਦ ਸਪੁੰਨ = ਸ਼ਬਦ ਸੰਪੰਨ, ਸ਼ਬਦ ਦਾ ਸੂਰਾ। ਅਘਨ = ਪਾਪ।

SikhNet (Spanish)Así entonces, habla Kal el poeta, con tus ojos hazlo tu Guru,

ਗੁਰੁ ਨਯਣਿ ਬਯਣਿ, ਗੁਰੁ ਗੁਰੁ ਕਰਹੁ; ਗੁਰੂ ਸਤਿ. ਕਵਿ ਨਲੵ ਕਹਿ ॥

gur nayan bayan, gur gur karahu; guroo sat. kav nalay keh |

Sant Singh KhalsaSo speaks NALL the poet: with your eyes, make Him your Guru; with the words you speak, make Him your Guru, your True Guru.
Manmohan SinghSays Kall, the bard, by thine eyes and words contemplate thou the Guru, the Great Guru, yea, the True Guru.
Manmohan Singh (Punjabi)ਭੱਟ ਕਲ ਆਖਦਾ ਹੈ, ਆਪਣਿਆਂ ਨੇਤਰਾਂ ਅਤੇ ਬਚਨਾਂ ਦੁਆਰਾ ਤੂੰ ਗੁਰਾਂ ਵਡੇ ਗੁਰਾਂ, ਸਚੇ ਗੁਰਾਂ ਦਾ ਸਿਮਰਨ ਕਰ।
Fareedkot Teekaਸ੍ਰੀ 'ਨਲ ਭੱਟ' ਜੀ ਉਚਾਰਨ ਕਰਤੇ ਹੈਂ: ਹੇ ਭਾਈ! ਸਤਿਗੁਰੂ ਹੀ ਸਤਿ ਸਰੂਪ ਹੈਂ, ਤਾਂ ਤੇ ਨੇਤ੍ਰੋਂ ਕਰ ਕੇ ਸਤਗੁਰੋਂ ਕਾ ਦਰਸ਼ਨ ਕਰੋ ਔ ਬਾਣੀ ਕਰ ਕੇ ਭੀ ਸਦਾ ਉਚਾਰਨ ਕਰੋ॥
Prof. Sahib Singhਕਵੀ ਨਲ੍ਯ੍ਯ ਆਖਦਾ ਹੈ ਕਿ (ਹੇ ਮੇਰੇ ਮਨ!) ਆਪਣੀ ਅੱਖ ਵਿਚ, ਆਪਣੇ ਬੋਲ ਵਿਚ ਕੇਵਲ ਗੁਰੂ ਨੂੰ ਵਸਾਓ, ਗੁਰੂ ਸਦਾ-ਥਿਰ ਰਹਿਣ ਵਾਲਾ ਹੈ।

ਪਦ ਅਰਥ ਨਯਣਿ = ਨੇਤ੍ਰ ਵਿਚ। ਬਯਣਿ = ਬਚਨ ਵਿਚ। ਕਰਹੁ = ਵਸਾਓ। ਸਤਿ = ਸਦਾ-ਥਿਰ।

SikhNet (Spanish)con las palabras que hablas, hazlo tu Guru, tu Guru Verdadero, pues quienes no han visto al Guru,

ਜਿਨਿ ਗੁਰੂ. ਨ ਦੇਖਿਅਉ, ਨਹੁ ਕੀਅਉ; ਤੇ ਅਕਯਥ ਸੰਸਾਰ ਮਹਿ ॥੪॥੮॥

jin guroo. na dekhiaau, nahu keeo; te akayath sansaar meh |4|8|

Sant Singh KhalsaThose who have not seen the Guru, who have not made Him their Guru, are useless in this world. ||4||8||
Manmohan SinghThey who have neither seen nor adopted the Guru, vain are they in this world.
Manmohan Singh (Punjabi)ਜਿਨ੍ਹਾਂ ਨੇ ਗੁਰੂ ਨਾਂ ਵੇਖਿਆ ਹੈ ਅਤੇ ਨਾਂ ਹੀ ਘਾਰਨ ਕੀਤਾ ਹੈ, ਨਿਸਫਲ ਹਨ ਉਹ ਇਸ ਜਹਾਨ ਅੰਦਰ।
Fareedkot Teekaਜਿਸ ਪੁਰਸ਼ ਨੇ ਸਤਿਗੁਰੋਂ ਕਾ ਦਰਸ਼ਨ ਨਹੀਂ ਦੇਖਿਆ ਔ ਉਪਦੇਸ ਅੰਗੀਕਾਰ ਨਹੀਂ ਕੀਆ ਹੈ ਤੇ ਜਨ ਸੰਸਾਰ ਮੇਂ (ਅਕਯਬ) ਵਿਅਰਥ ਹੈ॥੪॥੮॥
Prof. Sahib Singhਜਿਸ ਜਿਸ ਮਨੁੱਖ ਨੇ ਸਤਿਗੁਰੂ ਦੇ ਦਰਸ਼ਨ ਨਹੀਂ ਕੀਤੇ, ਤੇ ਜੋ ਜੋ ਮਨੁੱਖ ਸਤਿਗੁਰੂ ਦੀ ਸਰਨ ਨਹੀਂ ਪਿਆ, ਉਹ ਸਾਰੇ ਸੰਸਾਰ ਵਿਚ ਨਿਸਫਲ (ਹੀ ਆਏ) ॥੪॥੮॥

ਪਦ ਅਰਥ ਕੀਅਉ = ਧਾਰਿਆ। ਅਕਯਬ = ਨਿਸਫਲ। ਤੇ = ਉਹ ਬੰਦੇ। ਜਿਨਿ = ਜਿਸ (ਜਿਸ ਮਨੁੱਖ) ਨੇ। ਨਹੁ = ਨਹੀਂ। ਕੀਅਉ = ਕੀਤਾ, ਧਾਰਿਆ ॥੪॥੮॥

SikhNet (Spanish)quienes no lo han hecho suyo, son unos inútiles en este mundo. (4-8)

Open this shabad →

Shabad Bhatt Nalh Svaiyay Fourth Mehl continues on Ang 1400

ਗੁਰੂ ਗੁਰੂ ਗੁਰੁ ਕਰੁ; ਮਨ ਮੇਰੇ ॥

guroo guroo gur kar; man mere |

Sant Singh KhalsaDwell upon the Guru, the Guru, the Guru, O my mind.
Manmohan SinghO my soul, thou recite the Name of the Guru, the Guru, the Guru.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਗੁਰੂਆਂ ਦੇ ਗੁਰੂ ਗੁਰਦੇਵ ਜੀ ਦੇ ਨਾਮ ਦਾ ਉਚਾਰਨ ਕਰ।
Fareedkot Teekaਤਾਂ ਤੇ ਹੇ ਮੇਰੇ ਮਨ! ਤੀਨੋਂ ਕਾਲ ਮੇਂ ਸਤਿਗੁਰੋਂ ਕੇ ਨਾਮ ਕੋ ਉਚਾਰਨ ਕਰ॥
Prof. Sahib Singhਹੇ ਮੇਰੇ ਮਨ! 'ਗੁਰੂ' 'ਗੁਰੂ' ਜਪ।
SikhNet (Spanish)Habita en el Guru, el Guru, oh mente mía.

Open this shabad (5 lines, Angs 1399-1400) →

Ang 1399 of 1430