ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਵਾਹੁ ਵਾਹੁ ਸਿਰਜਣਹਾਰ; ਪਾਈਅਨੁ ਠਾਢਿ ਆਪਿ ॥
vaahu vaahu sirajanahaar; paaeean tthaadt aap |
Sant Singh KhalsaWaaho! Waaho! The Creator Lord Himself has brought about peace and tranquility.
Manmohan SinghBlest! blest is the Creator, who has Himself promulgated peace all round.
Manmohan Singh (Punjabi)ਧੰਨ! ਧੰਨ! ਹੈ ਕਰਤਾਰ ਜਿਸ ਨੇ ਖੁਦ ਸਾਰੀ ਪਾਸੀਂ ਆਰਾਮ ਚੈਨ ਵਰਤਾ ਛੱਡਿਆ ਹੈ।
Fareedkot Teekaਉਸ ਸਿਰਜਨਹਾਰ ਕਾ ਧੰਨ੍ਯਬਾਦ ਹੈ ਜਿਸ ਨੇ ਆਪ ਸ਼ਾਂਤੀ ਪਾਈ ਹੈ॥
Prof. Sahib Singhਉਸ ਕਰਤਾਰ ਨੂੰ 'ਧੰਨ ਧੰਨ' ਆਖ ਜਿਸ ਨੇ (ਤੇਰੇ ਅੰਦਰ) ਆਪ ਠੰਢ ਪਾਈ ਹੈ।ਪਦ ਅਰਥ ਵਾਹੁ ਵਾਹੁ = ਸ਼ਾਬਾਸ਼ੇ। ਵਾਹੁ ਵਾਹੁ ਸਿਰਜਣਹਾਰ = ਸਿਰਜਣਹਾਰ ਨੂੰ ਸ਼ਾਬਾਸ਼ੇ (ਆਖ)। ਪਾਇਅਨੁ = ਪਾਈ ਹੈ ਉਸ ਨੇ {ਪਉੜੀ ਨੰ: ੧੨ ਦੇ ਲਫ਼ਜ਼ 'ਪਾਇਅਨਿ' ਤੇ ਇਸ ਲਫ਼ਜ਼ 'ਪਾਈਅਨੁ' ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ; 'ਪਾਇਅਨਿ' = ਪਾਈਦੇ ਹਨ, ਵਰਤਮਾਨ ਕਾਲ, ਕਰਮ ਵਾਚ, ਬਹੁ-ਵਚਨ, ਅੱਨ ਪੁਰਖ}। ਠਾਢਿ = ਠੰਢਿ, ਸ਼ਾਂਤੀ।
SikhNet (Spanish)Gloria al Señor Creador que ha traído Paz a mi mente.
ਜੀਅ ਜੰਤ ਮਿਹਰਵਾਨੁ; ਤਿਸ ਨੋ ਸਦਾ ਜਾਪਿ ॥
jeea jant miharavaan; tis no sadaa jaap |
Sant Singh KhalsaHe is Kind to all beings and creatures; meditate forever on Him.
Manmohan SinghEver contemplate on Him, who is kind to the men and lower beings.
Manmohan Singh (Punjabi)ਹਮੇਸ਼ਾਂ, ਉਸ ਦਾ ਸਿਮਰਨ ਕਰ, ਜੋ ਇਨਸਾਨਾਂ ਅਤੇ ਪਸ਼ੂ ਪੰਛੀਆਂ ਤੇ ਦਇਆਵਾਨ ਹੈ।
Fareedkot Teekaਜੋ ਸਭ ਜੀਵੋਂ ਜੰਤੋਂ ਪਰ ਮਿਹਰਵਾਨ ਹੈ ਤਿਸ ਕਾ ਸਦੀਵਕਾਲ ਜਾਪ ਕਰੋ॥
Prof. Sahib Singhਉਸ ਪ੍ਰਭੂ ਨੂੰ ਯਾਦ ਕਰ ਜੋ ਸਭ ਜੀਵਾਂ ਉੱਤੇ ਮਿਹਰਬਾਨ ਹੈ।ਪਦ ਅਰਥ ਤਿਸੁ ਨੋ = ਉਸ ਪ੍ਰਭੂ ਨੂੰ।
SikhNet (Spanish)Yo Lo contemplo siempre, al Benefactor de toda Vida.
ਦਇਆ ਧਾਰੀ ਸਮਰਥਿ; ਚੁਕੇ ਬਿਲ ਬਿਲਾਪ ॥
deaa dhaaree samarath; chuke bil bilaap |
Sant Singh KhalsaThe all-powerful Lord has shown Mercy, and my cries of suffering are ended.
Manmohan SinghThe Omnipotent Lord has shown mercy unto me and all my bewailings have ended.
Manmohan Singh (Punjabi)ਸਰਬ-ਸ਼ਕਤੀਵਾਨ ਸੁਆਮੀ ਨੇ ਮੇਰੇ ਤੇ ਮਿਹਰ ਕੀਤੀ ਹੈ ਅਤੇ ਮੇਰੇ ਸਾਰੇ ਰੋਣੇ ਧੋਣੇ ਮੁੱਕ ਗਏ ਹਨ।
Fareedkot Teekaਸਮਰਥ ਪੁਰਖ ਨੇ ਜਬ ਦਇਆ ਧਾਰੀ ਤਬ ਹਮਾਰੇ (ਬਿਲ ਬਿਲਾਪ) ਬਿਲ ਸਰੀਰ ਕੋ ਬਿਲਾਪ ਰੋਣੇ, ਭਾਵ ਦੁਖ ਦੂਰ ਹੋ ਗਏ ਹੈਂ॥
Prof. Sahib Singhਸਮਰੱਥ ਪ੍ਰਭੂ ਨੇ (ਜਿਸ ਮਨੁੱਖ ਉੱਤੇ) ਮੇਹਰ ਕੀਤੀ ਹੈ ਉਸ ਦੇ ਸਾਰੇ ਰੋਣੇ ਮੁੱਕ ਗਏ।ਪਦ ਅਰਥ ਸਮਰਥਿ = ਸਮਰੱਥ ਨੇ। ਬਿਲ ਬਿਲਾਪ = ਤਰਲੇ, ਰੋਣੇ।
SikhNet (Spanish)El Señor Todo Prevaleciente es Compasivo conmigo, todas mis penas se han ido.
ਨਠੇ ਤਾਪ ਦੁਖ ਰੋਗ; ਪੂਰੇ ਗੁਰ ਪ੍ਰਤਾਪਿ ॥
natthe taap dukh rog; poore gur prataap |
Sant Singh KhalsaMy fevers, pains and diseases are gone, by the Grace of the Perfect Guru.
Manmohan SinghBy the Perfect Guru's auspices, my fever, pain and ailments have all run away.
Manmohan Singh (Punjabi)ਪੂਰਨ ਗੁਰਾਂ ਦੇ ਤਪ ਤੇਜ਼ ਦੁਆਰਾ ਮੇਰਾ ਬੁਖਾਰ, ਦਰਦ ਅਤੇ ਬੀਮਾਰੀਆਂ ਸਮੂਹ ਭੱਜ ਗਏ ਹਨ।
Fareedkot Teekaਪੂਰੇ ਗੁਰੋਂ ਕੇ ਪਰਤਾਪ ਕਰ ਕੇ ਸਭ ਤਾਪ ਔਰ ਰੋਗ (ਨਠੇ) ਤਥਾ ਦੁਖ ਭਾਗ ਗਏ॥
Prof. Sahib Singhਪੂਰੇ ਗੁਰੂ ਦੇ ਪ੍ਰਤਾਪ ਨਾਲ ਉਸ ਦੇ (ਸਾਰੇ) ਕਲੇਸ਼, ਦੁੱਖ ਤੇ ਰੋਗ ਦੂਰ ਹੋ ਗਏ।ਪਦ ਅਰਥ ਪ੍ਰਤਾਪਿ = ਪ੍ਰਤਾਪ ਨਾਲ।
SikhNet (Spanish)Todo dolor, toda enfermedad se han acabado a través de la Gracia del Guru.
ਕੀਤੀਅਨੁ ਆਪਣੀ ਰਖ; ਗਰੀਬ ਨਿਵਾਜਿ ਥਾਪਿ ॥
keeteean aapanee rakh; gareeb nivaaj thaap |
Sant Singh KhalsaThe Lord has established me, and protected me; He is the Cherisher of the poor.
Manmohan SinghThe Cherisher of the Poor has Himself protected and established me.
Manmohan Singh (Punjabi)ਗਰੀਬਾਂ ਨੂੰ ਪਾਲਣਹਾਰ ਨੇ ਖੁਦ ਮੇਰੀ ਰੱਖਿਆ ਕਰ ਕੇ ਮੈਨੂੰ ਅਸਥਾਪਨ ਕੀਤਾ ਹੈ।
Fareedkot Teekaਗਰੀਬ ਨਿਵਾਜ ਨੇ ਥਾਪਨਾ ਕਰ ਕੇ ਆਪ ਅਪਨੇ ਜਨੋਂ ਕੀ ਰਖਿਆ ਕਰੀ ਹੈ॥
Prof. Sahib Singh(ਜਿਨ੍ਹਾਂ) ਗ਼ਰੀਬਾਂ (ਭਾਵ, ਦਰ-ਢੱਠਿਆਂ) ਨੂੰ ਨਿਵਾਜ ਕੇ ਥਾਪਣਾ ਦੇ ਕੇ (ਉਹਨਾਂ ਦੀ) ਰੱਖਿਆ ਉਸ (ਪ੍ਰਭੂ) ਨੇ ਆਪ ਕੀਤੀ ਹੈ,ਪਦ ਅਰਥ ਕੀਤੀਅਨੁ = ਕੀਤੀ ਹੈ ਉਸ ਨੇ। ਰਖ = ਰੱਖਿਆ। ਨਿਵਾਜਿ = ਨਿਵਾਜ ਕੇ। ਥਾਪਿ = ਥਾਪ ਕੇ, ਥਾਪਣਾ ਦੇ ਕੇ।
SikhNet (Spanish)El Señor me protegió y Él, el Sostenedor de los pobres, me ha establecido. Y rompiendo todas mis ataduras, me ha liberado;
ਆਪੇ ਲਇਅਨੁ ਛਡਾਇ; ਬੰਧਨ ਸਗਲ ਕਾਪਿ ॥
aape leian chhaddaae; bandhan sagal kaap |
Sant Singh KhalsaHe Himself has delivered me, breaking all my bonds.
Manmohan SinghShattering all the shackles, He has Himself delivered me.
Manmohan Singh (Punjabi)ਸਾਰੇ ਬੰਧਨ ਕੱਟਕੇ, ਉਸ ਨੇ ਖੁਦ ਹੀ ਮੈਨੂੰ ਬੰਦ-ਖਲਾਸ ਕੀਤਾ ਹੈ।
Fareedkot Teekaਸਭ ਬੰਧਨੋਂ ਕੋ (ਕਪਿ) ਕਾਟ ਕਰ ਕੇ ਆਪ ਹੀ ਛੁਡਾਇ ਲਿਆ ਹੈ॥
Prof. Sahib Singhਉਹਨਾਂ ਦੇ ਸਾਰੇ ਬੰਧਨ ਕੱਟ ਕੇ ਉਹਨਾਂ ਨੂੰ (ਵਿਕਾਰਾਂ ਤੋਂ) ਉਸ ਨੇ ਆਪ ਛੁਡਾ ਲਿਆ ਹੈ,ਪਦ ਅਰਥ ਕਾਪਿ = ਕੱਟ ਕੇ।
SikhNet (Spanish)mi sed ha sido saciada, mis esperanzas realizadas y mi mente está contenta y confortada.
ਤਿਸਨ ਬੁਝੀ ਆਸ ਪੁੰਨੀ; ਮਨ ਸੰਤੋਖਿ ਧ੍ਰਾਪਿ ॥
tisan bujhee aas punee; man santokh dhraap |
Sant Singh KhalsaMy thirst is quenched, my hopes are fulfilled, and my mind is contented and satisfied.
Manmohan SinghMy thirst is quenched, hope is fulfilled and my mind is contented and satiated.
Manmohan Singh (Punjabi)ਮੇਰੀ ਪਿਆਸ ਮਿਟ ਗਈ ਹੈ, ਉਮੈਦ ਪੂਰਨ ਹੋ ਗਈ ਹੈ ਅਤੇ ਮੇਰਾ ਮਨੂਆ ਸੰਤੁਸ਼ਟ ਤੇ ਪ੍ਰਸੰਨ ਹੋ ਗਿਆ ਹੈ।
Fareedkot Teekaਤ੍ਰਿਸ਼ਨਾ ਬੁਝ ਗਈ ਆਸਾ ਪੂਰਨ ਹੋ ਗਈ ਮਨ ਸੰਤੋਖ ਕਰ ਕੇ (ਧ੍ਰਾਪਿ) ਤ੍ਰਿਪਤਿ ਹੂਆ ਹੈ॥
Prof. Sahib Singhਤੇ ਸੰਤੋਖ ਨਾਲ ਰੱਜ ਜਾਣ ਕਰ ਕੇ ਉਹਨਾਂ ਦੇ ਮਨ ਦੀ ਆਸ ਪੂਰੀ ਹੋ ਗਈ ਹੈ ਉਹਨਾਂ ਦੀ ਤ੍ਰਿਸ਼ਨਾ ਮਿਟ ਗਈ ਹੈ।ਪਦ ਅਰਥ ਤਿਸਨ = ਤ੍ਰਿਸਨਾ। ਪੁੰਨੀ = ਪੂਰੀ ਹੋ ਗਈ। ਮਨ ਆਸ = ਮਨ ਦੀ ਆਸ। ਸੰਤੋਖਿ = ਸੰਤੋਖ ਨਾਲ। ਧ੍ਰਾਪਿ = ਰੱਜ ਕੇ।
SikhNet (Spanish)Infinito, lo más Alto de lo alto, es el Señor.
ਵਡੀ ਹੂੰ ਵਡਾ ਅਪਾਰ ਖਸਮੁ; ਜਿਸੁ ਲੇਪੁ ਨ. ਪੁੰਨਿ ਪਾਪਿ ॥੧੩॥
vaddee hoon vaddaa apaar khasam; jis lep na. pun paap |13|
Sant Singh KhalsaThe greatest of the great, the Infinite Lord and Master - He is not affected by virtue and vice. ||13||
Manmohan SinghInfinite and the Highest of the high is my Master, who is affected not by virtue and vice.
Manmohan Singh (Punjabi)ਬੇਅੰਤ ਅਤੇ ਉਚਿਆਂ ਦਾ ਪਰਮ ਉਚਾ ਹੈ ਮੇਰਾ ਮਾਲਕ ਜਿਸ ਉਤੇ ਨੇਕੀ ਅਤੇ ਬਦੀ ਦਾ ਕੋਈ ਅਸਰ ਨਹੀਂ ਹੁੰਦਾ।
Fareedkot Teekaਵੱਡੋਂ ਸੇ ਵੱਡਾ ਅਪਾਰ ਵਹੁ ਸ੍ਵਾਮੀ ਹੈ ਜਿਸ ਕੋ ਕਿਸੀ ਪੁੰਨ ਪਾਪ ਕਾ ਲੇਪ ਨਹੀਂ ਲਗਤਾ॥੧੩॥
Prof. Sahib Singh(ਪਰ) ਬੇਅੰਤ (ਪ੍ਰਭੂ) ਖਸਮ ਸਭ ਤੋਂ ਵੱਡਾ ਹੈ ਉਸ ਨੂੰ (ਜੀਵਾਂ ਦੇ ਕੀਤੇ) ਪੁੰਨ ਜਾਂ ਪਾਪ ਨਾਲ (ਜ਼ਾਤੀ ਤੌਰ ਤੇ) ਕੋਈ-ਲੱਗ-ਲਬੇੜ ਨਹੀਂ ਹੁੰਦਾ ॥੧੩॥ਪਦ ਅਰਥ ਲੇਪੁ = ਲਾਗ, ਅਸਰ। ਪੁੰਨਿ = ਪੁੰਨ ਨਾਲ। ਪਾਪਿ = ਪਾਪ ਨਾਲ ॥੧੩॥
SikhNet (Spanish)Él no se ve afectado por nada, ni por las ideas, ni por las costumbres acerca de la virtud y el vicio. (13)