ੴ

ਸਿੱਖਬਾਣੀ · SikhBani

Ang 521

Sri Guru Granth Sahib · Raag Gujri · 11 shabads, 52 lines
Translations
Shabad Guru Arjan Dev Ji Raag Gujri

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਜਿਮੀ ਵਸੰਦੀ ਪਾਣੀਐ; ਈਧਣੁ ਰਖੈ ਭਾਹਿ ॥

jimee vasandee paaneeai; eedhan rakhai bhaeh |

Sant Singh KhalsaThe earth is in the water, and the fire is contained in the wood.
Manmohan SinghThe earth abides in waters and the fire is confined in the wood.
Manmohan Singh (Punjabi)ਧਰਤੀ, ਜਲਾਂ ਅੰਦਰ ਵੱਸਦੀ ਹੈ, ਅਤੇ ਅੱਗ ਲੱਕੜ ਅੰਦਰ ਬੰਨ੍ਹੀ ਹੋਈ ਹੈ।
Fareedkot Teekaਪ੍ਰਸ਼ਨ: ਵਹੁ ਧਨੀ ਕੌਨਸਾ ਹੈ, ਜਿਸ ਕੇ ਭ੍ਯ ਕਰ ਕੇ ਪ੍ਰਿਥਵੀ ਪਾਨੀ ਪਰ ਬਰਸ ਰਹੀ ਹੈ ਔ (ਭਾਹਿ) ਅਗਨੀ ਕੋ (ਈਧਣੁ) ਲਕੜੀ ਮੇਂ ਰਖਤਾ ਹੈ ਜਲਾਇ ਨਹੀਂ ਸਕਤੀ?☬ਉੱਤ੍ਰ:
Prof. Sahib Singh(ਜਿਵੇਂ) ਧਰਤੀ ਪਾਣੀ ਵਿਚ (ਅਡੋਲ) ਵੱਸਦੀ ਹੈ ਤੇ ਪਾਣੀ ਨੂੰ ਆਸਰਾ ਭੀ ਦੇਂਦੀ ਹੈ, (ਜਿਵੇਂ) ਲੱਕੜੀ (ਆਪਣੇ ਅੰਦਰ) ਅੱਗ (ਲੁਕਾ ਕੇ) ਰੱਖਦੀ ਹੈ,

ਪਦ ਅਰਥ ਪਾਣੀਐ = ਪਾਣੀ ਵਿਚ। ਈਧਣੁ = ਬਾਲਣ, ਲੱਕੜ। ਭਾਹਿ = ਅੱਗ।

SikhNet (Spanish)Por la Voluntad del Señor la tierra habita en el agua, el fuego está encerrado en la madera.

ਨਾਨਕ. ਸੋ ਸਹੁ ਆਹਿ; ਜਾ ਕੈ ਆਢਲਿ ਹਭੁ ਕੋ ॥੨॥

naanak. so sahu aaeh; jaa kai aadtal habh ko |2|

Sant Singh KhalsaO Nanak, yearn for that Lord, who is the Support of all. ||2||
Manmohan SinghNanak, long for that Spouse, who is the prop of all.
Manmohan Singh (Punjabi)ਨਾਨਕ ਉਸ ਕੰਤ ਦੀ ਤਾਂਘ ਕਰ ਜੋ ਸਾਰਿਆਂ ਦਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ (ਸਹੁ) ਪਤੀ ਧਨੀ ਹੈ, ਜਿਸ ਕੇ (ਆਢਲਿ) ਆਸਰੇ (ਹਭੁ ਕੋ) ਸਭ ਕੋਈ ਹੈ॥੨॥
Prof. Sahib Singhਹੇ ਨਾਨਕ! (ਤਿਵੇਂ) ਉਹ ਖਸਮ (ਪ੍ਰਭੂ) ਜਿਸ ਦੇ ਆਸਰੇ ਹਰੇਕ ਜੀਵ ਹੈ, (ਇਸ ਸਾਰੇ ਜਗਤ ਵਿਚ ਅਡੋਲ ਲੁਕਿਆ ਪਿਆ) ਹੈ ॥੨॥

ਪਦ ਅਰਥ ਆਹਿ = ਹੈ। ਆਢਲਿ = ਆਸਰੇ ਵਿਚ। ਹਭੁ ਕੋ = ਹਰੇਕ ਜੀਵ ॥੨॥

SikhNet (Spanish)Adora a tal Señor, dice Nanak, en Quien se apoyan todas las cosas. (2)

Open this shabad →

Shabad Guru Arjan Dev Ji Raag Gujri

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤੇਰੇ ਕੀਤੇ ਕੰਮ; ਤੁਧੈ ਹੀ ਗੋਚਰੇ ॥

tere keete kam; tudhai hee gochare |

Sant Singh KhalsaThe works which You have done, O Lord, could only have been performed by You.
Manmohan SinghAll the work done by Thee, O Lord, are dependant on Thee alone.
Manmohan Singh (Punjabi)ਤੈਂਡੇ ਕੀਤੇ ਹੋਏ ਕਾਰਜ ਤੇਰੇ ਤੇ ਹੀ ਨਿਰਭਰ ਹਨ, ਹੇ ਸੁਆਮੀ!
Fareedkot Teekaਹੇ ਵਾਹਿਗੁਰੂ! ਤੇਰੇ ਕੀਏ ਹੂਏ ਕਾਮ ਤੇਰੇ ਹੀ ਕਰਨੇ ਲਾਇਕ ਹੈਂ॥
Prof. Sahib Singh(ਹੇ ਪ੍ਰਭੂ!) ਜੋ ਜੋ ਕੰਮ ਤੂੰ ਕੀਤੇ ਹਨ ਇਹ ਤੂੰ ਹੀ ਕਰ ਸਕਦਾ ਹੈਂ।

ਪਦ ਅਰਥ ਗੋਚਰੇ = ਪਹੁੰਚ ਵਿਚ, ਅਧੀਨ।

SikhNet (Spanish)Los trabajos que Tú hiciste, oh Dios, solamente Tú los podrías haber hecho.

ਸੋਈ ਵਰਤੈ ਜਗਿ; ਜਿ ਕੀਆ ਤੁਧੁ ਧੁਰੇ ॥

soee varatai jag; ji keea tudh dhure |

Sant Singh KhalsaThat alone happens in the world, which You, O Master, have done.
Manmohan SinghThat alone happens in the world, which Thou O Master hast done.
Manmohan Singh (Punjabi)ਉਹੀ ਕੁਛ ਸੰਸਾਰ ਅੰਦਰ ਹੁੰਦਾ ਹੈ, ਜੋ ਤੂੰ, ਹੇ ਮਾਲਕ! ਕੀਤਾ ਹੈ।
Fareedkot Teekaਸੋਈ ਜਗਤ ਮੇਂ ਬਰਤਤਾ ਹੈ, ਜੋ ਤੈਨੇ ਆਦਿ ਸੇ ਹੀ ਕੀਆ ਹੈ॥
Prof. Sahib Singhਜਗਤ ਵਿਚ ਉਹੀ ਕੁਝ ਹੋ ਰਿਹਾ ਹੈ ਜੋ ਕਰਨ ਵਾਸਤੇ ਤੂੰ ਧੁਰ ਤੋਂ ਹੁਕਮ ਕਰ ਦਿੱਤਾ ਹੈ।

ਪਦ ਅਰਥ ਜਗਿ = ਜਗਤ ਵਿਚ। ਜਿ = ਜੋ। ਕੀਆ = ਕਰ ਦਿੱਤਾ, ਹੁਕਮ ਦੇ ਦਿੱਤਾ। ਧੁਰੇ = ਧੁਰ ਤੋਂ।

SikhNet (Spanish)Solamente lo que conviene a Tu Eterna Voluntad llega a ocurrir en este mundo.

ਬਿਸਮੁ ਭਏ ਬਿਸਮਾਦ; ਦੇਖਿ ਕੁਦਰਤਿ ਤੇਰੀਆ ॥

bisam bhe bisamaad; dekh kudarat tereea |

Sant Singh KhalsaI am wonderstruck beholding the wonder of Your Almighty Creative Power.
Manmohan SinghI am wonder struck by beholding Thy astounding omnipotence.
Manmohan Singh (Punjabi)ਮੈਂ ਤੇਰੀ ਅਸਚਰਜ ਅਪਾਰ-ਸ਼ਕਤੀ ਨੂੰ ਵੇਖ ਕੇ ਹੈਰਾਨ ਹੋ ਗਿਆ ਹਾਂ।
Fareedkot Teekaਅਸਚਰਜ ਰੂਪ ਤੇਰੀ ਕੁਦਰਤ ਕੋ ਦੇਖ ਕਰ ਕੇ ਹਮ (ਬਿਸਮੁ) ਅਸਚਰਜ ਭਏ ਹੈਂ॥
Prof. Sahib Singhਤੇਰੀ ਅਸਰਜ ਕੁਦਰਤਿ ਵੇਖ ਵੇਖ ਕੇ ਅਸੀਂ ਹੈਰਾਨ ਹੋ ਰਹੇ ਹਾਂ।

ਪਦ ਅਰਥ ਬਿਸਮੁ = ਹੈਰਾਨ, ਅਸਚਰਜ। ਦੇਖਿ = ਵੇਖ ਕੇ।

SikhNet (Spanish)Yo estoy maravillado viendo Tu Grandeza, oh Señor.

ਸਰਣਿ ਪਰੇ ਤੇਰੀ ਦਾਸ; ਕਰਿ ਗਤਿ ਹੋਇ ਮੇਰੀਆ ॥

saran pare teree daas; kar gat hoe mereea |

Sant Singh KhalsaI seek Your Sanctuary - I am Your slave; if it is Your Will, I shall be emancipated.
Manmohan SinghI, Thy slave, have sought Thy refuge. If Thou showest mercy, then I shall be emancipated.
Manmohan Singh (Punjabi)ਮੈਂ ਤੇਰੇ ਗੋਲੇ ਨੇ, ਤੇਰੀ ਪਨਾਹ ਲਈ ਹੈ। ਜੇ ਤੂੰ ਮਿਹਰ ਕਰੇਂ ਮੈਨੂੰ ਮੋਖਸ਼ ਮਿਲ ਜਾਊਗੀ।
Fareedkot Teekaਹੇ ਸ੍ਵਾਮੀ! ਹਮ ਦਾਸ ਹੋ ਕਰ ਤੇਰੀ ਸਰਣ ਮੇਂ ਪੜੇ ਹੈਂ, ਹਮਾਰੀ ਗਤੀ ਕਰੋ॥
Prof. Sahib Singh(ਤੇਰੇ) ਦਾਸ ਤੇਰਾ ਆਸਰਾ ਲੈਂਦੇ ਹਨ (ਹੇ ਪ੍ਰਭੂ! ਮੇਹਰ ਕਰ!), ਮੇਰੀ ਭੀ ਆਤਮਕ ਅਵਸਥਾ ਉੱਚੀ ਕਰ!

ਪਦ ਅਰਥ ਗਤਿ = ਹਾਲਤ, ਉੱਚੀ ਆਤਮਕ ਅਵਸਥਾ, ਮੁਕਤੀ।

SikhNet (Spanish)Yo, Tu Esclavo, busco Tu Refugio; si así es Tu Voluntad, yo seré liberado.

ਤੇਰੈ ਹਥਿ ਨਿਧਾਨੁ; ਭਾਵੈ ਤਿਸੁ ਦੇਹਿ ॥

terai hath nidhaan; bhaavai tis dehi |

Sant Singh KhalsaThe treasure is in Your Hands; according to Your Will, You bestow it.
Manmohan SinghThe treasure is in Thine hands and Thou givest it to him, whom Thou likest.
Manmohan Singh (Punjabi)ਤੈਂਡੇ ਹੱਥਾਂ ਵਿੱਚ ਖਜਾਨਾ ਹੈ। ਇਹ ਤੂੰ ਉਸ ਨੂੰ ਦਿੰਦਾ ਹੈ, ਜਿਸ ਨੂੰ ਤੂੰ ਚਾਹੁੰਦਾ ਹੈਂ।
Fareedkot Teekaਤੇਰੇ ਹਥ ਮੇਂ ਖਜਾਨਾ ਹੈ ਜਿਸ ਕੋ ਚਾਹੇਂ ਤਿਸ ਕੋ ਦੇਤਾ ਹੈਂ॥
Prof. Sahib Singh(ਤੇਰੇ ਨਾਮ ਦਾ) ਖ਼ਜ਼ਾਨਾ ਤੇਰੇ (ਆਪਣੇ) ਹੱਥ ਵਿਚ ਹੈ, ਜੋ ਤੈਨੂੰ ਚੰਗਾ ਲਗੇ ਉਸ ਨੂੰ ਤੂੰ (ਇਹ ਖ਼ਜ਼ਾਨਾ) ਦੇਂਦਾ ਹੈਂ।

ਪਦ ਅਰਥ ਹਥਿ = ਹੱਥ ਵਿਚ। ਨਿਧਾਨੁ = (ਨਾਮ ਦਾ) ਖ਼ਜ਼ਾਨਾ। ਦੇਹਿ = ਤੂੰ ਦੇਂਦਾ ਹੈਂ।

SikhNet (Spanish)El Tesoro está en Tus Manos; Tú bendices con ese Tesoro a aquél que con Tu Gracia tomas.

ਜਿਸ ਨੋ ਹੋਇ ਦਇਆਲੁ; ਹਰਿ ਨਾਮੁ ਸੇਇ ਲੇਹਿ ॥

jis no hoe deaal; har naam see lehi |

Sant Singh KhalsaOne, upon whom You have bestowed Your Mercy, is blessed with the Lord's Name.
Manmohan SinghHe, on whom Thou art merciful, O God, is blessed with Thy Name.
Manmohan Singh (Punjabi)ਜਿਸ ਉਤੇ ਤੂੰ ਮਿਹਰਬਾਨ ਹੈਂ, ਹੇ ਵਾਹਿਗੁਰੂ! ਤੇਰੇ ਨਾਮ ਦੀ ਦਾਤ ਉਸ ਨੂੰ ਪ੍ਰਾਪਤ ਹੁੰਦੀ ਹੈ।
Fareedkot Teekaਹੇ ਹਰਿ! ਜਿਸ ਪਰ ਤੁਮ ਦ੍ਯਾਲ ਹੋਤੇ ਹੋ ਸੋ ਤੁਮਾਰਾ ਨਾਮੁ ਲੇਤਾ ਹੈ॥
Prof. Sahib Singhਜਿਸ ਜਿਸ ਨੂੰ ਦਿਆਲ ਹੋ ਕੇ ਹਰਿ-ਨਾਮ (ਦੇਂਦਾ ਹੈਂ) ਉਹੀ ਜੀਵ ਤੇਰਾ ਨਾਮ-ਖ਼ਜ਼ਾਨਾ ਪ੍ਰਾਪਤ ਕਰਦੇ ਹਨ।

ਪਦ ਅਰਥ ਹੋਇ = ਹੋ ਕੇ। ਸੇਇ = ਸੇਈ, ਉਹੀ ਮਨੁੱਖ।

SikhNet (Spanish)Sí, aquél que recibe Tu Gracia es bendecido con Tu Nombre.

ਅਗਮ ਅਗੋਚਰ ਬੇਅੰਤ; ਅੰਤੁ ਨ ਪਾਈਐ ॥

agam agochar beant; ant na paaeeai |

Sant Singh KhalsaYou are unapproachable, unfathomable and infinite; Your limits cannot be found.
Manmohan SinghUnapproachable, Unperceivable and Unlimitable art Thou O Lord, Thy limit cannot be known.
Manmohan Singh (Punjabi)ਪਹੁੰਚ ਤੋਂ ਪਰ੍ਹੇ, ਅਗਾਧ ਅਤੇ ਅਨੰਤ ਹੈਂ ਤੂੰ, ਹੇ ਸੁਆਮੀ! ਤੇਰਾ ਓੜਕ ਪਾਇਆ ਨਹੀਂ ਜਾ ਸਕਦਾ।
Fareedkot Teekaਹੇ ਅਗਮ ਅਗੋਚਰ ਬੇਅੰਤ! ਤੇਰਾ ਅੰਤ ਪਾਯਾ ਨਹੀਂ ਜਾਤਾ ਹੈ॥
Prof. Sahib Singhਹੇ ਅਪਹੁੰਚ! ਹੇ ਅਗੋਚਰ! ਹੇ ਬੇਅੰਤ ਪ੍ਰਭੂ! ਤੇਰਾ ਅੰਤ ਨਹੀਂ ਪਾਇਆ ਜਾ ਸਕਦਾ।
SikhNet (Spanish)Insondable, Invisible e Infinito eres Tú; yo no conozco Tu fin.

ਜਿਸ ਨੋ ਹੋਹਿ ਕ੍ਰਿਪਾਲੁ; ਸੁ ਨਾਮੁ ਧਿਆਈਐ ॥੧੧॥

jis no hohi kripaal; su naam dhiaaeeai |11|

Sant Singh KhalsaOne, unto whom You have been compassionate, meditates on the Naam, the Name of the Lord. ||11||
Manmohan SinghHe alone meditates on Thy Name, unto whom Thou art compassionate.
Manmohan Singh (Punjabi)ਕੇਵਲ ਓਹੀ ਤੇਰੇ ਨਾਮ ਦਾ ਆਰਾਧਨ ਕਰਦਾ ਹੈ, ਜਿਸ ਉਤੇ ਤੂੰ ਦਇਆਵਾਨ ਹੈ।
Fareedkot Teekaਜਿਸ ਪਰ ਤੂੰ ਕ੍ਰਿਪਾਲ ਹੋਤਾ ਹੈਂ, ਸੋ ਤੇਰਾ ਨਾਮੁ ਧ੍ਯਾਉਤਾ ਹੈ॥੧੧॥☬ਪ੍ਰੇਮ ਰਹਿਤ ਪੰਡਤੋਂ ਪ੍ਰਤੀ ਵਾ ਵਿਦ੍ਯਵਾਨ ਕੀ ਅਸੰਗਤਾ ਮੇਂ ਦ੍ਰਿਸ੍ਟਾਂਤੁ ਕਹਤੇ ਹੈਂ:
Prof. Sahib Singhਤੂੰ ਜਿਸ ਮਨੁੱਖ ਉਤੇ ਤ੍ਰੁੱਠਦਾ ਹੈਂ ਉਹ ਤੇਰਾ ਨਾਮ ਸਿਮਰਦਾ ਹੈ ॥੧੧॥

ਪਦ ਅਰਥ ਹੋਹਿ = ਤੂੰ ਹੁੰਦਾ ਹੈਂ ॥੧੧॥

SikhNet (Spanish)Oh Dios, aquél que recibe Tu Misericordia, habita en Tu Nombre. (11)

Open this shabad →

Shabad Guru Arjan Dev Ji Raag Gujri

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਕੜਛੀਆ ਫਿਰੰਨੑਿ; ਸੁਆਉ ਨ ਜਾਣਨੑਿ. ਸੁਞੀਆ ॥

karrachheea firana; suaau na jaanana. suyeea |

Sant Singh KhalsaThe ladles cruise through the food, but they do not know the taste of it.
Manmohan SinghThe ladles cruise through the food, but know not the relish and remain without it.
Manmohan Singh (Punjabi)ਡੋਈਆਂ ਖਾਣੇ ਵਿੱਚ ਫਿਰਦੀਆਂ ਹਨ, ਪਰ ਉਹ ਸੁਆਦ ਨੂੰ ਨਹੀਂ ਜਾਣਦੀਆਂ ਅਤੇ ਇਸ ਤੋਂ ਖਾਲੀ ਰਹਿੰਦੀਆਂ ਹਨ।
Fareedkot Teekaਜੈਸੇ ਨਾਨਾ ਪ੍ਰਕਾਰ ਕੇ ਭੋਜਨੋਂ ਮੇਂ ਕੜਛੀਆਂ ਫਿਰਤੀਆਂ ਹੈਂ, ਪਰੰਤੂ ਸ੍ਵਾਦ ਨਹੀਂ ਜਾਨਤੀਆਂ ਹੈਂ, (ਸੁਞੀਆ) ਖਾਲੀ ਰਹਿਤੀ ਹੈਂ; ਤੈਸੇ ਨਾਨਾ ਸਾਸਤ੍ਰੋਂ ਕੋ ਪੰਡਿਤ ਅਵਲੋਕਨ ਕਰਤੇ ਹੈਂ, ਪਰੰਤੂ ਗੁਰਮੁਖ ਭਏ ਬਿਨਾਂ ਉਸ ਪ੍ਰੇਮ ਰਸ ਸੇ ਸੂਨ੍ਯ ਰਹਿਤੇ ਹੈਂ; ਵਾ ਵਿਦ੍ਯਵਾਨ ਇੰਦ੍ਰਿਓਂ ਕਰ ਅਨੇਕ ਕਿਰਿਆ ਕਰਤਾ ਹੀ ਅਸੰਗ ਹੈ॥
Prof. Sahib Singhਕੜਛੀਆਂ (ਦਾਲ ਭਾਜੀ ਦੇ ਭਾਂਡੇ ਵਿਚ) ਫਿਰਦੀਆਂ ਹਨ (ਪਰ ਉਹ ਉਸ ਦਾਲ ਭਾਜੀ) ਦਾ ਸੁਆਦ ਨਹੀਂ ਜਾਣਦੀਆਂ (ਕਿਉਂਕਿ ਉਹ) ਖ਼ਾਲੀ (ਹੀ ਰਹਿੰਦੀਆਂ) ਹਨ,

ਪਦ ਅਰਥ ਫਿਰੰਨ੍ਹ੍ਹਿ, ਦਿਸੰਨ੍ਹ੍ਹਿ = (ਅੱਖਰ 'ਨ' ਦੇ ਨਾਲ ਅੱਧਾ 'ਹ' ਹੈ)। ਸੁਆਉ = ਸੁਆਦ। ਸੁਞੀਆ = ਖ਼ਾਲੀ।

SikhNet (Spanish)Las cucharas se pasean por la comida, pero no conocen su sabor.

ਸੇਈ ਮੁਖ ਦਿਸੰਨੑਿ; ਨਾਨਕ. ਰਤੇ ਪ੍ਰੇਮ ਰਸਿ ॥੧॥

seee mukh disana; naanak. rate prem ras |1|

Sant Singh KhalsaI long to see the faces of those, O Nanak, who are imbued with the essence of the Lord's Love. ||1||
Manmohan SinghNanak longs to see the faces of those, who are imbued with the relish of Lord's love.
Manmohan Singh (Punjabi)ਨਾਨਕ ਉਨ੍ਹਾਂ ਦਿਆਂ ਚਿਹਰਿਆਂ ਨੂੰ ਵੇਖਣ ਦੀ ਤਾਂਘ ਕਰਦਾ ਹੈ, ਜੋ ਪ੍ਰਭੂ ਦੀ ਪ੍ਰੀਤੀ ਦੇ ਸੁਆਦ ਨਾਲ ਰੰਗੀਜੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪ੍ਰੇਮ ਰਸ ਮੇਂ ਰਾਤੇ ਹੈਂ ਸੋਈ ਸਭ ਮੇਂ ਮੁਖ੍ਯ ਦਿਖਾਈ ਪੜਤੇ ਹੈਂ॥੧॥
Prof. Sahib Singhਹੇ ਨਾਨਕ! (ਇਸੇ ਤਰ੍ਹਾਂ) ਉਹ ਮੂੰਹ (ਸੋਹਣੇ) ਦਿੱਸਦੇ ਹਨ ਜੋ ਪ੍ਰੇਮ ਦੇ ਸੁਆਦ ਵਿਚ ਰੰਗੇ ਗਏ ਹਨ (ਨਿਰੀਆਂ ਗੱਲਾਂ ਕਰਨ ਵਾਲੇ ਮੂੰਹ ਕੜਛੀਆਂ ਵਾਂਗ ਹੀ ਹਨ) ॥੧॥

ਪਦ ਅਰਥ ਸੇਈ = ਉਹੀ। ਦਿਸੰਨ੍ਹ੍ਹਿ = ਦਿੱਸਦੇ ਹਨ। ਸੇਈ ਮੁਖ ਦਿਸੰਨ੍ਹ੍ਹਿ = ਉਹੀ ਮੂੰਹ ਸੋਹਣੇ ਦਿੱਸਦੇ ਹਨ, ਉਹੀ ਮੂੰਹ ਸੋਹਣੇ ਜਾਣੋ। ਪ੍ਰੇਮ ਰਸਿ = ਪ੍ਰਭੂ ਦੇ ਪਿਆਰ ਦੇ ਰਸ ਵਿਚ ॥੧॥

SikhNet (Spanish)Yo busco encontrar a aquéllos que están imbuidos con la Esencia del Señor. (1)

Open this shabad →

Shabad Guru Arjan Dev Ji Raag Gujri

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਖੋਜੀ ਲਧਮੁ ਖੋਜੁ; ਛਡੀਆ ਉਜਾੜਿ ॥

khojee ladham khoj; chhaddeea ujaarr |

Sant Singh KhalsaThrough the Tracker, I discovered the tracks of those who ruined my crops.
Manmohan SinghThrough the Guru, tracker, I have found the tracks of those, who had destroyed my crop.
Manmohan Singh (Punjabi)ਗੁਰੂ ਪੈੜੂ, ਦੇ ਰਾਹੀਂ ਮੈਂ ਉਨ੍ਹਾਂ ਦੀ ਪੈੜ ਲੱਭ ਲਈ ਹੈ, ਜਿਨ੍ਹਾਂ ਨੇ ਮੇਰੀ ਫਸਲ ਬਰਬਾਦ ਕਰ ਛੱਡੀ ਸੀ।
Fareedkot Teekaਜਿਸ ਆਤਮ ਬਸਤ ਕੇ (ਖੋਜੀ) ਖੋਜਨੇ ਵਾਲੇ ਹੋ ਰਹੇ ਥੇ, ਸੋ ਖੋਜ (ਲਧਮੁ) ਪਾਇ ਲੀਆ, ਅਗ੍ਯਾਤਤਾ ਰੂਪ (ਉਜਾੜਿ) ਜੋ ਜੰਗਲ ਥਾ, ਸੋ ਛੋੜ ਦੀਆ ਹੈ। ਵਾ ਜਿਨ ਕਾਮਾਦਿਕ ਮ੍ਰਿਗੋਂ ਨੇ ਸੁਭ ਗੁਨੋਂ ਰੂਪੀ ਖੇਤੀ ਉਜਾੜ ਛਡੀ ਥੀ ਤਿਨ ਕਾ ਖੋਜੁ, ਭਾਵ ਪਕੜਨੇ ਕਾ ਪ੍ਰਕਾਰੁ ਖੋਜੀ ਹੋ ਕਰ ਲਭ ਲੀਆ ਹੈ॥
Prof. Sahib Singh(ਜਿਨ੍ਹਾਂ ਕਾਮਾਦਿਕਾਂ ਨੇ ਮੇਰੀ ਖੇਤੀ) ਉਜਾੜ ਦਿੱਤੀ ਸੀ ਉਹਨਾਂ ਦਾ ਖੋਜ ਮੈਂ ਖੋਜ ਲੱਭਣ ਵਾਲੇ (ਗੁਰੂ) ਦੀ ਰਾਹੀਂ ਲੱਭ ਲਿਆ ਹੈ,

ਪਦ ਅਰਥ ਖੋਜੀ = ਖੋਜ ਲੱਭਣ ਵਾਲੇ (ਗੁਰੂ) ਦੀ ਰਾਹੀਂ।

SikhNet (Spanish)El Guru me ha dado noticias de quién destruyó mi rancho,

ਤੈ ਸਹਿ ਦਿਤੀ ਵਾੜਿ; ਨਾਨਕ. ਖੇਤੁ ਨ ਛਿਜਈ ॥੨॥

tai seh ditee vaarr; naanak. khet na chhijee |2|

Sant Singh KhalsaYou, O Lord, have put up the fence; O Nanak, my fields shall not be plundered again. ||2||
Manmohan SinghThou, O Spouse, hast put a fence and the field shall no longer be laid waste, O Nanak.
Manmohan Singh (Punjabi)ਤੂੰ ਹੇ ਕੰਤ! ਵਾੜ ਕਰ ਦਿੱਤੀ ਹੈ ਅਤੇ ਪੈਲੀ ਅਗਾਹਾਂ ਨੂੰ ਤਬਾਹ ਨਹੀਂ ਹੋਵੇਗੀ, ਹੇ ਨਾਨਕ!
Fareedkot Teekaਹੇ (ਸਹਿ) ਸ੍ਵਾਮੀ! ਤੈਨੇ ਚਾਰੋਂ ਸਾਧਨੋਂ ਕੀ (ਵਾੜ) ਰੋਕ ਦੇਈ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਅਬ ਅੰਤਸਕਰਣ ਖੇਤ ਮੇਂ ਜੋ ਆਨੰਦ ਪ੍ਰਾਪਤ ਹੈ ਤਿਸ ਕੀ ਹਾਨ ਨਹੀਂ ਹੋਤੀ॥੨॥
Prof. Sahib Singhਤੈਂ ਖਸਮ ਨੇ ਮੇਰੀ ਪੈਲੀ ਨੂੰ (ਗੁਰੂ ਦੀ ਸਹੈਤਾ ਦੀ) ਵਾੜ ਦੇ ਦਿੱਤੀ ਹੈ, ਹੁਣ ਨਾਨਕ ਦੀ ਪੈਲੀ ਨਹੀਂ ਉਜੜਦੀ ॥੨॥

ਪਦ ਅਰਥ ਸਹਿ = ਸ਼ਹੁ ਨੇ। ਨ ਛਿਜਈ = ਨਾਸ ਨਹੀਂ ਹੁੰਦਾ, ਨਹੀਂ ਉਜੜਦਾ ॥੨॥

SikhNet (Spanish)y yo ahora lo he amurallado con el Nombre del Señor para que no pueda ser pillado más. (2)

Open this shabad →

Shabad Guru Arjan Dev Ji Raag Gujri

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਆਰਾਧਿਹੁ ਸਚਾ ਸੋਇ; ਸਭੁ ਕਿਛੁ ਜਿਸੁ ਪਾਸਿ ॥

aaraadhihu sachaa soe; sabh kichh jis paas |

Sant Singh KhalsaWorship in adoration that True Lord; everything is under His Power.
Manmohan SinghContemplate thou on that True Lord, who has everything with Him.
Manmohan Singh (Punjabi)ਤੂੰ ਉਸ ਸੱਚੇ ਸੁਆਮੀ ਦਾ ਸਿਮਰਨ ਕਰ, ਜੀਹਦੇ ਕੋਲ ਸਭ ਕੁਝ ਹੈ।
Fareedkot Teekaਜਿਸ ਕੇ ਪਾਸ ਸਭ ਕੁਛ ਹੈ ਐਸਾ ਸੋ ਸਚਾ ਅਰਾਧਨ ਕਰੋ॥
Prof. Sahib Singhਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਸਿਮਰੋ, ਜਿਸ ਦੇ ਵੱਸ ਵਿਚ ਹਰੇਕ ਪਦਾਰਥ ਹੈ।
SikhNet (Spanish)Medita en Él, Quien es todo en Sí Mismo, Quien es el Maestro de los dos lados

ਦੁਹਾ ਸਿਰਿਆ ਖਸਮੁ ਆਪਿ; ਖਿਨ ਮਹਿ ਕਰੇ ਰਾਸਿ ॥

duhaa siriaa khasam aap; khin meh kare raas |

Sant Singh KhalsaHe Himself is the Master of both ends; in an instant, He adjusts our affairs.
Manmohan SinghOf both the ends, He Himself is the Master and in an instant, He adjusts the affairs.
Manmohan Singh (Punjabi)ਦੋਨਾਂ ਹੀ ਕਿਨਾਰਿਆਂ ਦਾ ਉਹ ਖੁਦ ਮਾਲਕ ਹੈ। ਇਕ ਮੁਹਤ ਵਿੱਚ ਉਹ ਕਾਰਜ ਠੀਕ ਕਰ ਦਿੰਦਾ ਹੈ।
Fareedkot Teekaਦੋਨੋਂ ਤਰਫੋਂ, ਭਾਵ ਲੋਕ ਪ੍ਰਲੋਕ ਕਾ ਆਪ ਸ੍ਵਾਮੀ ਹੈ ਏਕ ਖਿਨ ਮੇਂ ਸਰਬ ਕਾਰਜ ਰਾਸ ਕਰਤਾ ਹੈ॥
Prof. Sahib Singhਪ੍ਰਭੂ ਦੋਹਾਂ ਪਾਸਿਆਂ ਦਾ ਖਸਮ ਹੈ (ਭਾਵ, ਜੋ ਮਾਇਆ ਦੇ ਮੋਹ ਵਿਚ ਫਸਾਣ ਵਾਲਾ ਭੀ ਹੈ ਤੇ ਨਾਮ-ਰਸ ਦੀ ਦਾਤ ਭੀ ਦੇਣ ਵਾਲਾ ਹੈ), ਤੇ ਇਕ ਪਲਕ ਵਿਚ (ਸਾਰੇ ਕੰਮ) ਸਿਰੇ ਚਾੜ੍ਹ ਦੇਂਦਾ ਹੈ।

ਪਦ ਅਰਥ ਦੁਹਾ ਸਿਰਿਆ = (ਕਾਮਾਦਿਕ ਵਿਕਾਰਾਂ ਦਾ ਚਸਕਾ ਤੇ ਪ੍ਰੇਮ-ਰਸ ਇਹਨਾਂ) ਦੋਹਾਂ ਪਾਸਿਆਂ ਦਾ। ਕਰੇ ਰਾਸਿ = ਸਿਰੇ ਚਾੜ੍ਹਦਾ ਹੈ, ਠੀਕ ਕਰ ਦੇਂਦਾ ਹੈ, ਨੇਪਰੇ ਚਾੜ੍ਹ ਦੇਂਦਾ ਹੈ।

SikhNet (Spanish)y Quien en un instante corrige todos los errores.

ਤਿਆਗਹੁ ਸਗਲ ਉਪਾਵ; ਤਿਸ ਕੀ ਓਟ ਗਹੁ ॥

tiaagahu sagal upaav; tis kee ott gahu |

Sant Singh KhalsaRenounce all your efforts, and hold fast to His Support.
Manmohan SinghAbandon thou all the efforts and hold fast to His protection.
Manmohan Singh (Punjabi)ਤੂੰ ਸਾਰੇ ਉਪਰਾਲੇ ਛੱਡ ਦੇ ਅਤੇ ਉਸ ਦੀ ਪਨਾਹ ਨੂੰ ਘੁੱਟ ਕੇ ਫੜੀ ਰੱਖ।
Fareedkot Teekaਸਭ ਉਪਾਵੋਂ ਕੋ ਤ੍ਯਾਗ ਕਰ ਤਿਸ ਕਾ ਆਸਰਾ ਪਕੜੋ॥
Prof. Sahib Singhਹੋਰ ਸਾਰੇ ਹੀਲੇ ਛੱਡੋ ਤੇ ਉਸ ਪਰਮਾਤਮਾ ਦਾ ਆਸਰਾ ਲਵੋ!

ਪਦ ਅਰਥ ਉਪਾਵ = ਹੀਲੇ। ਗਹੁ = ਫੜ।

SikhNet (Spanish)Abandona todo tu esfuerzo y busca Su Refugio; entrégate a Él y recolecta el Éxtasis.

ਪਉ ਸਰਣਾਈ ਭਜਿ; ਸੁਖੀ ਹੂੰ ਸੁਖ ਲਹੁ ॥

pau saranaaee bhaj; sukhee hoon sukh lahu |

Sant Singh KhalsaRun to His Sanctuary, and you shall obtain the comfort of all comforts.
Manmohan SinghHasten thou to His sanctuary and obtain the comfort of all the comforts.
Manmohan Singh (Punjabi)ਤੂੰ ਉਸ ਦੀ ਸ਼ਰਣਾਗਤ ਅੰਦਰ ਨੱਸ ਕੇ ਚਲਾ ਜਾ ਅਤੇ ਸਾਰਿਆਂ ਆਰਾਮਾਂ ਦੇ ਆਰਾਮ ਨੂੰ ਪ੍ਰਾਪਤ ਹੋ।
Fareedkot Teekaਦੌੜ ਕਰ ਤਿਸ ਕੀ ਸਰਨ ਪੜੋ, ਸੁਖ ਕਾ ਭੀ ਸੁਖ ਜੋ ਬ੍ਰਹਮਾਨੰਦ ਹੈ ਤਿਸ ਕੋ ਪ੍ਰਾਪਤਿ ਹੋਹੁ॥
Prof. Sahib Singhਦੌੜ ਕੇ ਉਸ ਪ੍ਰਭੂ ਦੀ ਸਰਨ ਪਉ ਤੇ ਸਭ ਤੋਂ ਚੰਗਾ ਸੁਖ ਹਾਸਲ ਕਰੋ!

ਪਦ ਅਰਥ ਲਹੁ = ਲੈ।

SikhNet (Spanish)El mérito de hacer buenas obras, de mantenerse en el Dharma

ਕਰਮ ਧਰਮ ਤਤੁ ਗਿਆਨੁ; ਸੰਤਾ ਸੰਗੁ ਹੋਇ ॥

karam dharam tat giaan; santaa sang hoe |

Sant Singh KhalsaThe karma of good deeds, the righteousness of Dharma and the essence of spiritual wisdom are obtained in the Society of the Saints.
Manmohan SinghThe meritorious deeds, faith and real gnosis, are obtained in the society of saints.
Manmohan Singh (Punjabi)ਸ਼ੁਭ ਅਮਲ, ਈਮਾਨ ਅਤੇ ਯਥਾਰਥ ਬ੍ਰਹਿਮ-ਬੋਧ ਸਤਿ ਸੰਗਤ ਅੰਦਰ ਪ੍ਰਾਪਤ ਹੁੰਦੇ ਹਨ।
Fareedkot Teekaਸਭ ਕਰਮ ਧਰਮ ਔਰ ਜਥਾਰਥ ਗ੍ਯਾਨੁ ਸੰਤੋਂ ਕਾ ਸੰਗੁ ਹੋ ਕਰ ਪ੍ਰਾਪਤਿ ਹੋਇਗਾ॥
Prof. Sahib Singhਜੇ ਸੰਤਾਂ ਦੀ ਸੰਗਤ ਮਿਲੇ ਤਾਂ ਉਹ ਉੱਚੀ ਸਮਝ (ਪ੍ਰਾਪਤ) ਹੁੰਦੀ ਹੈ, ਜੋ (ਮਾਨੋ,) ਸਭ ਕਰਮਾਂ ਧਰਮਾਂ ਦਾ ਨਿਚੋੜ ਹੈ।
SikhNet (Spanish)y de llegar a la Quintaesencia de lo Real, puede obtenerse a través de los Santos.

ਜਪੀਐ ਅੰਮ੍ਰਿਤ ਨਾਮੁ; ਬਿਘਨੁ. ਨ ਲਗੈ ਕੋਇ ॥

japeeai amrit naam; bighan. na lagai koe |

Sant Singh KhalsaChanting the Ambrosial Nectar of the Naam, no obstacle shall block your way.
Manmohan SinghDwelling on the ambrosial Name, no obstacle befalls the mortal.
Manmohan Singh (Punjabi)ਸੁਧਾ ਸਰੂਪ ਨਾਮ ਦਾ ਆਰਾਧਨ ਕਰਨ ਦੁਆਰਾ ਪ੍ਰਾਣੀ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।
Fareedkot Teekaਅੰਮ੍ਰਿਤ ਨਾਮ ਜਪਨੇ ਸੇ ਫਿਰ ਕੋਈ ਬਿਘਨ ਨਹੀਂ ਲਗੈਗਾ॥
Prof. Sahib Singhਜੇ ਪ੍ਰਭੂ ਦਾ ਅੰਮ੍ਰਿਤ-ਨਾਮ ਸਿਮਰੀਏ ਤਾਂ (ਜੀਵਨ ਦੇ ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ।
SikhNet (Spanish)Habita en el Nombre Ambrosial y así no sentirás dolor.

ਜਿਸ ਨੋ ਆਪਿ ਦਇਆਲੁ; ਤਿਸੁ ਮਨਿ ਵੁਠਿਆ ॥

jis no aap deaal; tis man vutthiaa |

Sant Singh KhalsaThe Lord abides in the mind of one who is blessed by His Kindness.
Manmohan SinghHe, unto whom the Lord Himself is kind in his mind He abides.
Manmohan Singh (Punjabi)ਜਿਸ ਉਤੇ ਮਾਲਕ ਖੁਦ ਮਿਹਰਬਾਨ ਹੈ, ਉਸ ਦੇ ਚਿੱਤ ਅੰਦਰ ਉਹ ਵੱਸਦਾ ਹੈ।
Fareedkot Teekaਜਿਸ ਪਰ ਆਪ ਦ੍ਯਾਲ ਹੂਆ ਹੈ ਤਿਸ ਕੇ ਮਨ ਮੇਂ (ਵੁਠਿਆ) ਬਸਾ ਹੈ॥
Prof. Sahib Singhਜਿਸ ਮਨੁੱਖ ਤੇ ਪ੍ਰਭੂ ਆਪ ਮੇਹਰਬਾਨ ਹੋਵੇ ਉਸ ਦੇ ਮਨ ਵਿਚ ਆ ਵੱਸਦਾ ਹੈ।
SikhNet (Spanish)Dios Mismo entra en la mente de aquél que tiene la Misericordia del Señor.

ਪਾਈਅਨੑਿ ਸਭਿ ਨਿਧਾਨ; ਸਾਹਿਬਿ ਤੁਠਿਆ ॥੧੨॥

paaeeana sabh nidhaan; saahib tutthiaa |12|

Sant Singh KhalsaAll treasures are obtained, when the Lord and Master is pleased. ||12||
Manmohan SinghThrough the Lord's pleasure, all the treasures are obtained.
Manmohan Singh (Punjabi)ਪ੍ਰਭੂ ਦੀ ਪ੍ਰਸੰਨਤਾ ਰਾਹੀਂ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ।
Fareedkot Teekaਸਾਹਿਬ ਕੇ ਪ੍ਰਸੰਨ ਹੋਨੇ ਸੇ ਸਭ ਖਜਾਨੇ ਮਿਲ ਜਾਤੇ ਹੈਂ॥੧੨॥
Prof. Sahib Singhਪ੍ਰਭੂ-ਮਾਲਕ ਦੇ ਪ੍ਰਸੰਨ ਹੋਇਆਂ (ਮਾਨੋ) ਸਾਰੇ ਖ਼ਜ਼ਾਨੇ ਪਾ ਲਈਦੇ ਹਨ ॥੧੨॥

ਪਦ ਅਰਥ ਸਾਹਿਬਿ = (ਅਧਿਕਰਣ ਕਾਰਕ, ਇਕ-ਵਚਨ)। ਸਾਹਿਬਿ ਤੁਠਿਆ = (ਪੂਰਬ ਪੂਰਨ ਕਾਰਦੰਤਕ) ਜੇ ਸਾਹਿਬ ਤ੍ਰੁੱਠ ਪਏ ॥੧੨॥

SikhNet (Spanish)Él consigue todos los tesoros, y el Mismo Señor lo bendice con Su Gracia. (12)

Open this shabad →

Shabad Guru Arjan Dev Ji Raag Gujri

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਲਧਮੁ ਲਭਣਹਾਰੁ; ਕਰਮੁ ਕਰੰਦੋ ਮਾ ਪਿਰੀ ॥

ladham labhanahaar; karam karando maa piree |

Sant Singh KhalsaI have found the object of my search - my Beloved took pity on me.
Manmohan SinghMy Beloved took pity on me and I have found my Find.
Manmohan Singh (Punjabi)ਮੇਰੇ ਪ੍ਰੀਤਮ ਨੇ ਮੇਰੇ ਤੇ ਤਰਸ ਕੀਤਾ ਹੈ ਅਤੇ ਮੈਂ ਲੱਭਣ-ਯੋਗ (ਵਾਹਿਗੁਰੂ) ਨੂੰ ਲੱਭ ਲਿਆ ਹੈ।
Fareedkot Teekaਕ੍ਰਿਪਾ ਕਰਨੇ ਹਾਰਾ ਮੇਰਾ ਪਤੀ (ਲਭਣਹਾਰੁ) ਖੋਜਨੇ ਹਾਰੋਂ ਨੇ (ਲਧਮੁ) ਪਾਇਆ ਹੈ॥
Prof. Sahib Singhਜਦੋਂ ਮੇਰੇ ਪਿਆਰੇ ਖਸਮ ਨੇ (ਮੇਰੇ ਉੱਤੇ) ਬਖ਼ਸ਼ਸ਼ ਕੀਤੀ ਤਾਂ ਮੈਂ ਲੱਭਣ-ਜੋਗ ਪ੍ਰਭੂ ਨੂੰ ਲੱਭ ਲਿਆ।

ਪਦ ਅਰਥ ਲਭਣਹਾਰੁ = ਲੱਭਣ-ਯੋਗ ਪ੍ਰਭੂ। ਕਰਮੁ = ਬਖ਼ਸ਼ਸ਼। ਮਾ ਪਿਰੀ = ਮੇਰੇ ਪਿਰ ਨੇ।

SikhNet (Spanish)Mi Señor es Misericordioso puesto que he encontrado el objeto de mi búsqueda.

ਇਕੋ ਸਿਰਜਣਹਾਰੁ; ਨਾਨਕ. ਬਿਆ ਨ ਪਸੀਐ ॥੧॥

eiko sirajanahaar; naanak. biaa na paseeai |1|

Sant Singh KhalsaThere is One Creator; O Nanak, I do not see any other. ||1||
Manmohan SinghGod alone is the Creator, I see not another, O Nanak.
Manmohan Singh (Punjabi)ਕੇਵਲ ਵਾਹਿਗੁਰੂ ਹੀ ਰਚਨਹਾਰ ਹੈ। ਮੈਨੂੰ ਹੋਰ ਕੋਈ ਨਿਗ੍ਹਾ ਨਹੀਂ ਪੈਂਦਾ ਹੇ ਨਾਨਕ!
Fareedkot Teekaਸੋਈ ਏਕ ਉਤਪੰਨ ਕਰਨੇ ਹਾਰਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! (ਬਿਆ) ਦੂਸਰਾ ਕੋਈ ਨਹੀਂ ਦੇਖੀਤਾ॥੧॥
Prof. Sahib Singh(ਹੁਣ) ਹੇ ਨਾਨਕ! ਇਕ ਕਰਤਾਰ ਹੀ (ਹਰ ਥਾਂ) ਦਿੱਸ ਰਿਹਾ ਹੈ, ਕੋਈ ਹੋਰ ਨਹੀਂ ਦਿੱਸਦਾ ॥੧॥

ਪਦ ਅਰਥ ਬਿਆ = ਕੋਈ ਹੋਰ। ਪਸੀਐ = ਵੇਖੀਦਾ ਹੈ ॥੧॥

SikhNet (Spanish)Dice Nanak, el Señor Creador es el Único, puesto que ningún otro es visible. (1)

Open this shabad →

Shabad Guru Arjan Dev Ji Raag Gujri

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਪਾਪੜਿਆ ਪਛਾੜਿ; ਬਾਣੁ ਸਚਾਵਾ ਸੰਨੑਿ ਕੈ ॥

paaparriaa pachhaarr; baan sachaavaa sana kai |

Sant Singh KhalsaTake aim with the arrow of Truth, and shoot down sin.
Manmohan SinghTaking aim with the arrow of truth, bring down the sin.
Manmohan Singh (Punjabi)ਸੱਚ ਦਾ ਤੀਰ ਸਿੰਨ੍ਹ ਕੇ ਪਾਪ ਨੂੰ ਢਾਹ ਸੁੱਟ।
Fareedkot Teekaਸਚੇ ਨਾਮ ਕਾ ਬਾਨ (ਸੰਨ੍ਹ੍ਹਿ ਕੈ) ਜੋੜ ਕਰ ਕੇ (ਪਾਪੜਿਆ) ਪਾਪੋਂ ਕੋ (ਪਛਾੜਿ), ਭਾਵ ਮਾਰ॥
Prof. Sahib Singhਸੱਚ (ਭਾਵ, ਸਿਮਰਨ) ਦਾ ਤੀਰ ਤਾਣ ਕੇ ਚੰਦਰੇ ਪਾਪਾਂ ਨੂੰ ਨਸਾ ਦੇ,

ਪਦ ਅਰਥ ਪਾਪੜਿਆ = ਚੰਦਰੇ ਪਾਪਾਂ ਨੂੰ। ਪਛਾੜਿ = ਨਸਾ ਦੇ, ਦੂਰ ਕਰ। ਸਚਾਵਾ = ਸੱਚ ਦਾ। ਸੰਨ੍ਹ੍ਹਿ ਕੈ = ਤਾਣ ਕੇ।

SikhNet (Spanish)Si quieres matar algo, apunta la flecha de la Verdad hacia tus errores y mátalos a todos.

ਗੁਰ ਮੰਤ੍ਰੜਾ ਚਿਤਾਰਿ; ਨਾਨਕ. ਦੁਖੁ ਨ ਥੀਵਈ ॥੨॥

gur mantrarraa chitaar; naanak. dukh na theevee |2|

Sant Singh KhalsaCherish the Words of the Guru's Mantra, O Nanak, and you shall not suffer in pain. ||2||
Manmohan SinghRemember thou the Guru's utterances, O Nanak and no sorrow shall befall thee.
Manmohan Singh (Punjabi)ਤੂੰ ਗੁਰਾਂ ਦੇ ਉਪਦੇਸ਼ ਨੂੰ ਯਾਦ ਰੱਖ, ਹੇ ਨਾਨਕ! ਅਤੇ ਤੈਨੂੰ ਕੋਈ ਖੇਦ ਨਹੀਂ ਵਿਖਾਵੇਗਾ।
Fareedkot Teeka(ਗੁਰ ਮੰਤ੍ਰੜਾ) ਮੰਤ੍ਰ (ਚਿਤਾਰਿ) ਯਾਦ ਕਰ, ਸ੍ਰੀ ਗੁਰੂ ਜੀ ਕਹਤੇ ਹੈਂ: ਤੁਝ ਕੋ ਦੁਖ (ਨ ਥੀਵਈ) ਨ ਹੋਇਗਾ॥੨॥
Prof. Sahib Singhਹੇ ਨਾਨਕ! ਸਤਿਗੁਰੂ ਦਾ ਸੋਹਣਾ ਮੰਤ੍ਰ ਚੇਤੇ ਕਰ, (ਇਸ ਤਰ੍ਹਾਂ) ਦੁੱਖ ਨਹੀਂ ਵਿਆਪਦਾ ॥੨॥

ਪਦ ਅਰਥ ਮੰਤ੍ਰੜਾ = ਸੋਹਣਾ ਮੰਤ੍ਰ। ਚਿਤਾਰਿ = ਚੇਤੇ ਕਰ ॥੨॥

SikhNet (Spanish)Ama en tu mente la Palabra del Guru y no tendrás dolor. (2)

Open this shabad →

Shabad Guru Arjan Dev Ji Raag Gujri

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਵਾਹੁ ਵਾਹੁ ਸਿਰਜਣਹਾਰ; ਪਾਈਅਨੁ ਠਾਢਿ ਆਪਿ ॥

vaahu vaahu sirajanahaar; paaeean tthaadt aap |

Sant Singh KhalsaWaaho! Waaho! The Creator Lord Himself has brought about peace and tranquility.
Manmohan SinghBlest! blest is the Creator, who has Himself promulgated peace all round.
Manmohan Singh (Punjabi)ਧੰਨ! ਧੰਨ! ਹੈ ਕਰਤਾਰ ਜਿਸ ਨੇ ਖੁਦ ਸਾਰੀ ਪਾਸੀਂ ਆਰਾਮ ਚੈਨ ਵਰਤਾ ਛੱਡਿਆ ਹੈ।
Fareedkot Teekaਉਸ ਸਿਰਜਨਹਾਰ ਕਾ ਧੰਨ੍ਯਬਾਦ ਹੈ ਜਿਸ ਨੇ ਆਪ ਸ਼ਾਂਤੀ ਪਾਈ ਹੈ॥
Prof. Sahib Singhਉਸ ਕਰਤਾਰ ਨੂੰ 'ਧੰਨ ਧੰਨ' ਆਖ ਜਿਸ ਨੇ (ਤੇਰੇ ਅੰਦਰ) ਆਪ ਠੰਢ ਪਾਈ ਹੈ।

ਪਦ ਅਰਥ ਵਾਹੁ ਵਾਹੁ = ਸ਼ਾਬਾਸ਼ੇ। ਵਾਹੁ ਵਾਹੁ ਸਿਰਜਣਹਾਰ = ਸਿਰਜਣਹਾਰ ਨੂੰ ਸ਼ਾਬਾਸ਼ੇ (ਆਖ)। ਪਾਇਅਨੁ = ਪਾਈ ਹੈ ਉਸ ਨੇ {ਪਉੜੀ ਨੰ: ੧੨ ਦੇ ਲਫ਼ਜ਼ 'ਪਾਇਅਨਿ' ਤੇ ਇਸ ਲਫ਼ਜ਼ 'ਪਾਈਅਨੁ' ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ; 'ਪਾਇਅਨਿ' = ਪਾਈਦੇ ਹਨ, ਵਰਤਮਾਨ ਕਾਲ, ਕਰਮ ਵਾਚ, ਬਹੁ-ਵਚਨ, ਅੱਨ ਪੁਰਖ}। ਠਾਢਿ = ਠੰਢਿ, ਸ਼ਾਂਤੀ।

SikhNet (Spanish)Gloria al Señor Creador que ha traído Paz a mi mente.

ਜੀਅ ਜੰਤ ਮਿਹਰਵਾਨੁ; ਤਿਸ ਨੋ ਸਦਾ ਜਾਪਿ ॥

jeea jant miharavaan; tis no sadaa jaap |

Sant Singh KhalsaHe is Kind to all beings and creatures; meditate forever on Him.
Manmohan SinghEver contemplate on Him, who is kind to the men and lower beings.
Manmohan Singh (Punjabi)ਹਮੇਸ਼ਾਂ, ਉਸ ਦਾ ਸਿਮਰਨ ਕਰ, ਜੋ ਇਨਸਾਨਾਂ ਅਤੇ ਪਸ਼ੂ ਪੰਛੀਆਂ ਤੇ ਦਇਆਵਾਨ ਹੈ।
Fareedkot Teekaਜੋ ਸਭ ਜੀਵੋਂ ਜੰਤੋਂ ਪਰ ਮਿਹਰਵਾਨ ਹੈ ਤਿਸ ਕਾ ਸਦੀਵਕਾਲ ਜਾਪ ਕਰੋ॥
Prof. Sahib Singhਉਸ ਪ੍ਰਭੂ ਨੂੰ ਯਾਦ ਕਰ ਜੋ ਸਭ ਜੀਵਾਂ ਉੱਤੇ ਮਿਹਰਬਾਨ ਹੈ।

ਪਦ ਅਰਥ ਤਿਸੁ ਨੋ = ਉਸ ਪ੍ਰਭੂ ਨੂੰ।

SikhNet (Spanish)Yo Lo contemplo siempre, al Benefactor de toda Vida.

ਦਇਆ ਧਾਰੀ ਸਮਰਥਿ; ਚੁਕੇ ਬਿਲ ਬਿਲਾਪ ॥

deaa dhaaree samarath; chuke bil bilaap |

Sant Singh KhalsaThe all-powerful Lord has shown Mercy, and my cries of suffering are ended.
Manmohan SinghThe Omnipotent Lord has shown mercy unto me and all my bewailings have ended.
Manmohan Singh (Punjabi)ਸਰਬ-ਸ਼ਕਤੀਵਾਨ ਸੁਆਮੀ ਨੇ ਮੇਰੇ ਤੇ ਮਿਹਰ ਕੀਤੀ ਹੈ ਅਤੇ ਮੇਰੇ ਸਾਰੇ ਰੋਣੇ ਧੋਣੇ ਮੁੱਕ ਗਏ ਹਨ।
Fareedkot Teekaਸਮਰਥ ਪੁਰਖ ਨੇ ਜਬ ਦਇਆ ਧਾਰੀ ਤਬ ਹਮਾਰੇ (ਬਿਲ ਬਿਲਾਪ) ਬਿਲ ਸਰੀਰ ਕੋ ਬਿਲਾਪ ਰੋਣੇ, ਭਾਵ ਦੁਖ ਦੂਰ ਹੋ ਗਏ ਹੈਂ॥
Prof. Sahib Singhਸਮਰੱਥ ਪ੍ਰਭੂ ਨੇ (ਜਿਸ ਮਨੁੱਖ ਉੱਤੇ) ਮੇਹਰ ਕੀਤੀ ਹੈ ਉਸ ਦੇ ਸਾਰੇ ਰੋਣੇ ਮੁੱਕ ਗਏ।

ਪਦ ਅਰਥ ਸਮਰਥਿ = ਸਮਰੱਥ ਨੇ। ਬਿਲ ਬਿਲਾਪ = ਤਰਲੇ, ਰੋਣੇ।

SikhNet (Spanish)El Señor Todo Prevaleciente es Compasivo conmigo, todas mis penas se han ido.

ਨਠੇ ਤਾਪ ਦੁਖ ਰੋਗ; ਪੂਰੇ ਗੁਰ ਪ੍ਰਤਾਪਿ ॥

natthe taap dukh rog; poore gur prataap |

Sant Singh KhalsaMy fevers, pains and diseases are gone, by the Grace of the Perfect Guru.
Manmohan SinghBy the Perfect Guru's auspices, my fever, pain and ailments have all run away.
Manmohan Singh (Punjabi)ਪੂਰਨ ਗੁਰਾਂ ਦੇ ਤਪ ਤੇਜ਼ ਦੁਆਰਾ ਮੇਰਾ ਬੁਖਾਰ, ਦਰਦ ਅਤੇ ਬੀਮਾਰੀਆਂ ਸਮੂਹ ਭੱਜ ਗਏ ਹਨ।
Fareedkot Teekaਪੂਰੇ ਗੁਰੋਂ ਕੇ ਪਰਤਾਪ ਕਰ ਕੇ ਸਭ ਤਾਪ ਔਰ ਰੋਗ (ਨਠੇ) ਤਥਾ ਦੁਖ ਭਾਗ ਗਏ॥
Prof. Sahib Singhਪੂਰੇ ਗੁਰੂ ਦੇ ਪ੍ਰਤਾਪ ਨਾਲ ਉਸ ਦੇ (ਸਾਰੇ) ਕਲੇਸ਼, ਦੁੱਖ ਤੇ ਰੋਗ ਦੂਰ ਹੋ ਗਏ।

ਪਦ ਅਰਥ ਪ੍ਰਤਾਪਿ = ਪ੍ਰਤਾਪ ਨਾਲ।

SikhNet (Spanish)Todo dolor, toda enfermedad se han acabado a través de la Gracia del Guru.

ਕੀਤੀਅਨੁ ਆਪਣੀ ਰਖ; ਗਰੀਬ ਨਿਵਾਜਿ ਥਾਪਿ ॥

keeteean aapanee rakh; gareeb nivaaj thaap |

Sant Singh KhalsaThe Lord has established me, and protected me; He is the Cherisher of the poor.
Manmohan SinghThe Cherisher of the Poor has Himself protected and established me.
Manmohan Singh (Punjabi)ਗਰੀਬਾਂ ਨੂੰ ਪਾਲਣਹਾਰ ਨੇ ਖੁਦ ਮੇਰੀ ਰੱਖਿਆ ਕਰ ਕੇ ਮੈਨੂੰ ਅਸਥਾਪਨ ਕੀਤਾ ਹੈ।
Fareedkot Teekaਗਰੀਬ ਨਿਵਾਜ ਨੇ ਥਾਪਨਾ ਕਰ ਕੇ ਆਪ ਅਪਨੇ ਜਨੋਂ ਕੀ ਰਖਿਆ ਕਰੀ ਹੈ॥
Prof. Sahib Singh(ਜਿਨ੍ਹਾਂ) ਗ਼ਰੀਬਾਂ (ਭਾਵ, ਦਰ-ਢੱਠਿਆਂ) ਨੂੰ ਨਿਵਾਜ ਕੇ ਥਾਪਣਾ ਦੇ ਕੇ (ਉਹਨਾਂ ਦੀ) ਰੱਖਿਆ ਉਸ (ਪ੍ਰਭੂ) ਨੇ ਆਪ ਕੀਤੀ ਹੈ,

ਪਦ ਅਰਥ ਕੀਤੀਅਨੁ = ਕੀਤੀ ਹੈ ਉਸ ਨੇ। ਰਖ = ਰੱਖਿਆ। ਨਿਵਾਜਿ = ਨਿਵਾਜ ਕੇ। ਥਾਪਿ = ਥਾਪ ਕੇ, ਥਾਪਣਾ ਦੇ ਕੇ।

SikhNet (Spanish)El Señor me protegió y Él, el Sostenedor de los pobres, me ha establecido. Y rompiendo todas mis ataduras, me ha liberado;

ਆਪੇ ਲਇਅਨੁ ਛਡਾਇ; ਬੰਧਨ ਸਗਲ ਕਾਪਿ ॥

aape leian chhaddaae; bandhan sagal kaap |

Sant Singh KhalsaHe Himself has delivered me, breaking all my bonds.
Manmohan SinghShattering all the shackles, He has Himself delivered me.
Manmohan Singh (Punjabi)ਸਾਰੇ ਬੰਧਨ ਕੱਟਕੇ, ਉਸ ਨੇ ਖੁਦ ਹੀ ਮੈਨੂੰ ਬੰਦ-ਖਲਾਸ ਕੀਤਾ ਹੈ।
Fareedkot Teekaਸਭ ਬੰਧਨੋਂ ਕੋ (ਕਪਿ) ਕਾਟ ਕਰ ਕੇ ਆਪ ਹੀ ਛੁਡਾਇ ਲਿਆ ਹੈ॥
Prof. Sahib Singhਉਹਨਾਂ ਦੇ ਸਾਰੇ ਬੰਧਨ ਕੱਟ ਕੇ ਉਹਨਾਂ ਨੂੰ (ਵਿਕਾਰਾਂ ਤੋਂ) ਉਸ ਨੇ ਆਪ ਛੁਡਾ ਲਿਆ ਹੈ,

ਪਦ ਅਰਥ ਕਾਪਿ = ਕੱਟ ਕੇ।

SikhNet (Spanish)mi sed ha sido saciada, mis esperanzas realizadas y mi mente está contenta y confortada.

ਤਿਸਨ ਬੁਝੀ ਆਸ ਪੁੰਨੀ; ਮਨ ਸੰਤੋਖਿ ਧ੍ਰਾਪਿ ॥

tisan bujhee aas punee; man santokh dhraap |

Sant Singh KhalsaMy thirst is quenched, my hopes are fulfilled, and my mind is contented and satisfied.
Manmohan SinghMy thirst is quenched, hope is fulfilled and my mind is contented and satiated.
Manmohan Singh (Punjabi)ਮੇਰੀ ਪਿਆਸ ਮਿਟ ਗਈ ਹੈ, ਉਮੈਦ ਪੂਰਨ ਹੋ ਗਈ ਹੈ ਅਤੇ ਮੇਰਾ ਮਨੂਆ ਸੰਤੁਸ਼ਟ ਤੇ ਪ੍ਰਸੰਨ ਹੋ ਗਿਆ ਹੈ।
Fareedkot Teekaਤ੍ਰਿਸ਼ਨਾ ਬੁਝ ਗਈ ਆਸਾ ਪੂਰਨ ਹੋ ਗਈ ਮਨ ਸੰਤੋਖ ਕਰ ਕੇ (ਧ੍ਰਾਪਿ) ਤ੍ਰਿਪਤਿ ਹੂਆ ਹੈ॥
Prof. Sahib Singhਤੇ ਸੰਤੋਖ ਨਾਲ ਰੱਜ ਜਾਣ ਕਰ ਕੇ ਉਹਨਾਂ ਦੇ ਮਨ ਦੀ ਆਸ ਪੂਰੀ ਹੋ ਗਈ ਹੈ ਉਹਨਾਂ ਦੀ ਤ੍ਰਿਸ਼ਨਾ ਮਿਟ ਗਈ ਹੈ।

ਪਦ ਅਰਥ ਤਿਸਨ = ਤ੍ਰਿਸਨਾ। ਪੁੰਨੀ = ਪੂਰੀ ਹੋ ਗਈ। ਮਨ ਆਸ = ਮਨ ਦੀ ਆਸ। ਸੰਤੋਖਿ = ਸੰਤੋਖ ਨਾਲ। ਧ੍ਰਾਪਿ = ਰੱਜ ਕੇ।

SikhNet (Spanish)Infinito, lo más Alto de lo alto, es el Señor.

ਵਡੀ ਹੂੰ ਵਡਾ ਅਪਾਰ ਖਸਮੁ; ਜਿਸੁ ਲੇਪੁ ਨ. ਪੁੰਨਿ ਪਾਪਿ ॥੧੩॥

vaddee hoon vaddaa apaar khasam; jis lep na. pun paap |13|

Sant Singh KhalsaThe greatest of the great, the Infinite Lord and Master - He is not affected by virtue and vice. ||13||
Manmohan SinghInfinite and the Highest of the high is my Master, who is affected not by virtue and vice.
Manmohan Singh (Punjabi)ਬੇਅੰਤ ਅਤੇ ਉਚਿਆਂ ਦਾ ਪਰਮ ਉਚਾ ਹੈ ਮੇਰਾ ਮਾਲਕ ਜਿਸ ਉਤੇ ਨੇਕੀ ਅਤੇ ਬਦੀ ਦਾ ਕੋਈ ਅਸਰ ਨਹੀਂ ਹੁੰਦਾ।
Fareedkot Teekaਵੱਡੋਂ ਸੇ ਵੱਡਾ ਅਪਾਰ ਵਹੁ ਸ੍ਵਾਮੀ ਹੈ ਜਿਸ ਕੋ ਕਿਸੀ ਪੁੰਨ ਪਾਪ ਕਾ ਲੇਪ ਨਹੀਂ ਲਗਤਾ॥੧੩॥
Prof. Sahib Singh(ਪਰ) ਬੇਅੰਤ (ਪ੍ਰਭੂ) ਖਸਮ ਸਭ ਤੋਂ ਵੱਡਾ ਹੈ ਉਸ ਨੂੰ (ਜੀਵਾਂ ਦੇ ਕੀਤੇ) ਪੁੰਨ ਜਾਂ ਪਾਪ ਨਾਲ (ਜ਼ਾਤੀ ਤੌਰ ਤੇ) ਕੋਈ-ਲੱਗ-ਲਬੇੜ ਨਹੀਂ ਹੁੰਦਾ ॥੧੩॥

ਪਦ ਅਰਥ ਲੇਪੁ = ਲਾਗ, ਅਸਰ। ਪੁੰਨਿ = ਪੁੰਨ ਨਾਲ। ਪਾਪਿ = ਪਾਪ ਨਾਲ ॥੧੩॥

SikhNet (Spanish)Él no se ve afectado por nada, ni por las ideas, ni por las costumbres acerca de la virtud y el vicio. (13)

Open this shabad →

Shabad Guru Arjan Dev Ji Raag Gujri

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਜਾ ਕਉ ਭਏ ਕ੍ਰਿਪਾਲ ਪ੍ਰਭ; ਹਰਿ ਹਰਿ ਸੇਈ ਜਪਾਤ ॥

jaa kau bhe kripaal prabh; har har seee japaat |

Sant Singh KhalsaThey alone meditate on the Lord God, Har, Har, unto whom the Lord is Merciful.
Manmohan SinghThey alone meditate on the Lord God, to whom the Master is merciful.
Manmohan Singh (Punjabi)ਕੇਵਲ ਓਹੀ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਜਿਨ੍ਹਾਂ ਉਤੇ ਮਾਲਕ ਮਿਹਰਬਾਨ ਹੁੰਦਾ ਹੈ।
Fareedkot Teekaਜਿਨ ਕੋ ਪ੍ਰਭੂ ਕ੍ਰਿਪਾਲ ਭਏ ਹੈਂ ਵਹੁ ਹਰਿ ਹਰਿ ਜਾਪ ਜਪਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਤੇ ਪ੍ਰਭੂ ਜੀ ਕਿਰਪਾ ਕਰਦੇ ਹਨ ਉਹੀ ਹਰਿ-ਨਾਮ ਜਪਦੇ ਹਨ,
SikhNet (Spanish)Solamente aquél que ha sido bendecido con la Misericordia del Señor,

ਨਾਨਕ. ਪ੍ਰੀਤਿ ਲਗੀ ਤਿਨ ਰਾਮ ਸਿਉ; ਭੇਟਤ ਸਾਧ ਸੰਗਾਤ ॥੧॥

naanak. preet lagee tin raam siau; bhettat saadh sangaat |1|

Sant Singh KhalsaO Nanak, they enshrine love for the Lord, meeting the Saadh Sangat, the Company of the Holy. ||1||
Manmohan SinghMeeting the saints society, O Nanak, they come to enshrine affection for the Lord.
Manmohan Singh (Punjabi)ਸਤਿ ਸੰਗਤ ਨਾਲ ਮਿਲ ਕੇ ਹੇ ਨਾਨਕ! ਉਨ੍ਹਾਂ ਦਾ ਪ੍ਰਭੂ ਨਾਲ ਪਿਆਰ ਪੈ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਾਧ ਸੰਗਤ ਮੇਂ ਮਿਲਨੇ ਸੇ ਤਿਨ ਕੀ ਰਾਮ ਸੇ ਪ੍ਰੀਤੀ ਲਗੀ ਹੈ॥੧॥
Prof. Sahib Singhਤੇ, ਹੇ ਨਾਨਕ! ਸਾਧ ਸੰਗਤ ਵਿਚ ਮਿਲਣ ਕਰ ਕੇ ਪਰਮਾਤਮਾ ਨਾਲ ਉਹਨਾਂ ਦੀ ਪ੍ਰੀਤ ਬਣ ਜਾਂਦੀ ਹੈ ॥੧॥

ਪਦ ਅਰਥ ਤਿਨ = ਉਹਨਾਂ ਦੀ। ਭੇਟਤ = ਮਿਲਿਆਂ ॥੧॥

SikhNet (Spanish)nuestro Único Dios, Lo contempla. Dice Nanak, en la Sociedad de los Santos me enamoro de mi Señor. (1)

Open this shabad →

Shabad Guru Arjan Dev Ji Raag Gujri

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਰਾਮੁ ਰਮਹੁ ਬਡਭਾਗੀਹੋ; ਜਲਿ ਥਲਿ ਮਹੀਅਲਿ ਸੋਇ ॥

raam ramahu baddabhaageeho; jal thal maheeal soe |

Sant Singh KhalsaContemplate the Lord, O very fortunate ones; He is pervading in the water, the land and the sky.
Manmohan SinghO ye very fortunate ones, ponder over the Lord. Who is contained in ocean, earth and sky.
Manmohan Singh (Punjabi)ਹੇ ਤੁਸੀਂ ਪਰਮ ਚੰਗੇ ਕਰਮਾਂ ਵਾਲਿਓ! ਸਾਹਿਬ ਦਾ ਸਿਮਰਨ ਕਰੋ! ਉਹ ਸਮੁੰਦਰ, ਧਰਤੀ ਅਤੇ ਆਕਾਸ਼ ਅੰਦਰ ਵਿਆਪਕ ਹੈ।
Fareedkot Teekaਹੇ ਬਡੇ ਭਾਗ ਵਾਲਿਓ! ਤੁਮ ਸੋ ਰਾਮ ਮੇਂ ਰਮਣ ਕਰੋ ਜੋ ਰਾਮ (ਜਲਿ ਥਲਿ) ਪਾਤਾਲ (ਮਹੀ) ਪ੍ਰਿਥਵੀ (ਅਲਿ) ਅਕਾਸ ਮੇਂ ਪੂਰਨ ਹੈ॥
Prof. Sahib Singhਹੇ ਵੱਡੇ ਭਾਗਾਂ ਵਾਲਿਓ! ਉਸ ਪਰਮਾਤਮਾ ਨੂੰ ਸਿਮਰੋ ਜੋ ਪਾਣੀ ਵਿਚ ਧਰਤੀ ਦੇ ਅੰਦਰ ਧਰਤੀ ਦੇ ਉਪਰ (ਹਰ ਥਾਂ) ਮੌਜੂਦ ਹੈ।

ਪਦ ਅਰਥ ਜਲਿ = ਪਾਣੀ ਵਿਚ। ਥਲਿ = ਧਰਤੀ ਦੇ ਅੰਦਰ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਤੇ, ਧਰਤੀ ਦੇ ਉੱਤੇ, ਭਾਵ, ਆਕਾਸ਼ ਵਿਚ।

SikhNet (Spanish)Oh hombres afortunados, mediten en el Señor porque solamente Él prevalece en la tierra, en los mares y en los intersticios.

ਨਾਨਕ ਨਾਮਿ ਅਰਾਧਿਐ; ਬਿਘਨੁ. ਨ ਲਾਗੈ ਕੋਇ ॥੨॥

naanak naam araadhiai; bighan. na laagai koe |2|

Sant Singh KhalsaO Nanak, worshipping the Naam, the Name of the Lord, the mortal encounters no misfortune. ||2||
Manmohan SinghContemplating on the Name, O Nanak, no calamity befalls the mortal.
Manmohan Singh (Punjabi)ਹੇ ਨਾਨਕ! ਨਾਮ ਦਾ ਚਿੰਤਨ ਕਰਨ ਦੁਆਰਾ, ਪ੍ਰਾਣੀ ਨੂੰ ਕੋਈ ਮੁਸੀਬਤ ਨਹੀਂ ਵਾਪਰਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਨਾਮ ਕੇ ਅਰਾਧਨੇ ਕਰ ਫਿਰ ਕੋਈ ਬਿਘਨ ਨਹੀਂ ਲਗਤਾ॥੨॥
Prof. Sahib Singhਹੇ ਨਾਨਕ! ਜੇ ਪ੍ਰਭੂ ਦਾ ਨਾਮ ਸਿਮਰੀਏ ਤਾਂ (ਜੀਵਨ-ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ ॥੨॥

ਪਦ ਅਰਥ ਨਾਮਿ = {ਅਧਿਕਰਣ ਕਾਰਕ, ਇਕ-ਵਚਨ}। ਨਾਮਿ ਅਰਾਧਿਐ = (ਪੂਰਬ ਪੂਰਨ ਕਾਰਦੰਤਕ, Locative Absolute) ਜੇ ਨਾਮ ਸਿਮਰੀਏ} ॥੨॥

SikhNet (Spanish)Dice Nanak, si uno medita en el Nombre del Señor, jamás volverá a sentir tristeza. (2)

Open this shabad →

Shabad Guru Arjan Dev Ji Raag Gujri continues on Ang 522

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਭਗਤਾ ਕਾ ਬੋਲਿਆ ਪਰਵਾਣੁ ਹੈ; ਦਰਗਹ ਪਵੈ ਥਾਇ ॥

bhagataa kaa boliaa paravaan hai; daragah pavai thaae |

Sant Singh KhalsaThe speech of the devotees is approved; it is accepted in the Court of the Lord.
Manmohan SinghApproved is the speech of the devotees. It is accepted in the Lord's court.
Manmohan Singh (Punjabi)ਪ੍ਰਮਾਣੀਕ ਹਨ, ਸ਼ਰਧਾਲੂਆ ਦੇ ਬਚਨ-ਬਿਲਾਸ ਸਾਹਿਬ ਦੇ ਦਰਬਾਰ ਅੰਦਰ ਇਹ ਕਬੂਲ ਪੈ ਜਾਂਦੇ ਹਨ।
Fareedkot Teekaਭਗਤੋਂ ਕਾ ਬਚਨ ਉਚਾਰਾ ਅਬ ਭੀ ਪ੍ਰਮਾਣੀਕ ਹੈ ਔਰ ਤੇਰੀ ਸਚੀ (ਦਰਗਹ) ਸਭਾ ਮੇਂ ਭੀ ਪ੍ਰਮਾਣ ਹੋਤਾ ਹੈ॥
Prof. Sahib Singhਬੰਦਗੀ ਕਰਨ ਵਾਲੇ ਮਨੁੱਖਾਂ ਦਾ ਬੋਲਿਆ ਬਚਨ ਮੰਨਣ-ਯੋਗ ਹੁੰਦਾ ਹੈ, ਪ੍ਰਭੂ ਦੀ ਦਰਗਾਹ ਵਿਚ (ਭੀ) ਕਬੂਲ ਹੁੰਦਾ ਹੈ।

ਪਦ ਅਰਥ ਪਰਵਾਣੁ = ਮੰਨਣ-ਯੋਗ। ਪਵੈ ਥਾਇ = ਕਬੂਲ ਹੁੰਦਾ ਹੈ।

SikhNet (Spanish)Aprobado es el hablar de los Devotos del Señor porque ellos han sido aceptados en la Corte de Dios.

ਭਗਤਾ ਤੇਰੀ ਟੇਕ; ਰਤੇ ਸਚਿ ਨਾਇ ॥

bhagataa teree ttek; rate sach naae |

Sant Singh KhalsaYour devotees take to Your Support; they are imbued with the True Name.
Manmohan SinghThe saints have Thine support, O Lord They are imbued with the True Name.
Manmohan Singh (Punjabi)ਸੰਤਾਂ ਨੂੰ ਤੈਡਾਂ ਹੀ ਆਸਰਾ ਹੈ, ਹੇ ਸੁਆਮੀ! ਉਹ ਸੱਚੇ ਨਾਮ ਨਾਲ ਰੰਗੀਜੇ ਹਨ।
Fareedkot Teekaਜੋ ਸਚੇ ਨਾਮ ਮੇਂ ਭਗਤ ਰਤੇ ਹੈਂ ਤਿਨ ਕੋ ਤੇਰੀ ਹੀ ਟੇਕ ਹੈ॥
Prof. Sahib Singhਹੇ ਪ੍ਰਭੂ! ਭਗਤਾਂ ਨੂੰ ਤੇਰਾ ਆਸਰਾ ਹੁੰਦਾ ਹੈ, ਉਹ ਸੱਚੇ ਨਾਮ ਵਿਚ ਰੰਗੇ ਰਹਿੰਦੇ ਹਨ।

ਪਦ ਅਰਥ ਟੇਕ = ਆਸਰਾ। ਸਚਿ = ਸੱਚ ਵਿਚ। ਨਾਇ = ਨਾਮ ਵਿਚ।

SikhNet (Spanish)Los Devotos solamente se apoyan en Ti, oh Señor, y están imbuidos en el Nombre Verdadero.

ਜਿਸ ਨੋ ਹੋਇ ਕ੍ਰਿਪਾਲੁ; ਤਿਸ ਕਾ ਦੂਖੁ ਜਾਇ ॥

jis no hoe kripaal; tis kaa dookh jaae |

Sant Singh KhalsaOne unto whom You are Merciful, has his sufferings depart.
Manmohan SinghHe, unto whom Thou becomest compassionate; His woes departs.
Manmohan Singh (Punjabi)ਜਿਸ ਉਤੇ ਤੂੰ ਮਿਹਰਵਾਨ ਥੀ ਵੰਞਦਾ ਹੈ, ਉਸ ਦੇ ਦੁੱਖੜੇ ਦੂਰ ਹੋ ਜਾਂਦੇ ਹਨ।
Fareedkot Teekaਜਿਸ ਪਰ ਕ੍ਰਿਪਾਲ ਹੋਤਾ ਹੈ ਤਿਸ ਕਾ ਦੁਖ ਜਾਤਾ ਰਹਿਤਾ ਹੈ॥
Prof. Sahib Singhਪ੍ਰਭੂ ਜਿਸ ਮਨੁੱਖ ਉਤੇ ਮਿਹਰਬਾਨ ਹੁੰਦਾ ਹੈ ਉਸ ਦਾ ਦੁੱਖ ਦੂਰ ਹੋ ਜਾਂਦਾ ਹੈ।
SikhNet (Spanish)A ese al que le muestras Tu Misericordia ningún dolor lo puede afligir..

Open this shabad (9 lines, Angs 521-522) →

Ang 521 of 1430