ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਕਰਣ ਕਰਾਵਣਹਾਰ ਪ੍ਰਭੁ ਦਾਤਾ; ਪਾਰਬ੍ਰਹਮ ਪ੍ਰਭੁ ਸੁਆਮੀ ॥
karan karaavanahaar prabh daataa; paarabraham prabh suaamee |
Sant Singh KhalsaGod is the Doer, the Cause of causes, the Great Giver; God is the Supreme Lord and Master.
Manmohan SinghThe Beneficent Supreme Being the Master Lord God of the mortals, is the Doer and Prompter of deeds.
Manmohan Singh (Punjabi)ਦਾਤਾਰ ਸ਼੍ਰੋਮਣੀ ਪੁਰਖ, ਪ੍ਰਾਣੀਆਂ ਦਾ ਮਾਲਕ ਸਾਹਿਬ ਵਾਹਿਗੁਰੂ, ਕੰਮਾਂ ਦੇ ਕਰਨੇ ਤੇ ਕਰਾਉਣ ਵਾਲਾ ਹੈ।
Fareedkot Teekaਪਾਰਬ੍ਰਹਮ ਜੋ ਕਾਰਣੋਂ ਕੇ ਕਰਨਹਾਰਾ ਸਮਰਥ ਦਾਤਾ ਹੈ, ਸੋਈ ਸਮਰਥ ਮੇਰਾ ਸ੍ਵਾਮੀ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਦਾ ਸਹਾਈ ਗੁਰੂ ਬਣ ਜਾਂਦਾ ਹੈ, ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਸਭ ਕੁਝ ਕਰ ਸਕਣ ਵਾਲਾ ਹੈ (ਜੀਵਾਂ ਪਾਸੋਂ) ਸਭ ਕੁਝ ਕਰਾ ਸਕਣ ਵਾਲਾ ਹੈ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਸਭ ਦਾ ਮਾਲਕ ਹੈ।ਪਦ ਅਰਥ ਕਰਣਹਾਰ = ਸਭ ਕੁਝ ਕਰ ਸਕਣ ਵਾਲਾ। ਕਰਾਵਣਹਾਰ = (ਜੀਵਾਂ ਪਾਸੋਂ) ਸਭ ਕੁਝ ਕਰਾ ਸਕਣ ਵਾਲਾ। ਦਾਤਾ = ਦਾਤਾਂ ਦੇਣ ਵਾਲਾ। ਸੁਆਮੀ = ਮਾਲਕ।
SikhNet (Spanish)El Señor Trascendente, el Maestro, la Causa de causas,
ਸਗਲੇ ਜੀਅ ਕੀਏ ਦਇਆਲਾ; ਸੋ ਪ੍ਰਭੁ ਅੰਤਰਜਾਮੀ ॥੧॥
sagale jeea kee deaalaa; so prabh antarajaamee |1|
Sant Singh KhalsaThe Merciful Lord created all beings; God is the Inner-knower, the Searcher of hearts. ||1||
Manmohan SinghHe, the Merciful Master, who has created all the beings, is the knower of hearts.
Manmohan Singh (Punjabi)ਉਹ ਮਿਹਰਬਾਨ ਮਾਲਕ, ਜਿਸ ਨੇ ਸਾਰੇ ਜੀਵ ਰਚੇ ਹਨ, ਦਿਲਾਂ ਦੀਆਂ ਜਾਨਣਹਾਰ ਹੈ।
Fareedkot Teekaਤਿਸ ਦਿਆਲ ਸੁਆਮੀ ਨੇ ਸਭ ਜੀਵ ਉਤਪੰਨ ਕੀਏ ਹੈਂ, ਪੁਨਾ ਸੋਈ ਸਾਮਰਥ ਅੰਤਰ ਹੋਇਕੇ ਪ੍ਰੇਰ ਰਹਾ ਹੈ, ਵਾ ਸਰਬ ਜੀਵ ਹਮਾਰੇ ਪਰ ਦਿਆਲ ਕੀਏ ਹੈਂ॥੧॥
Prof. Sahib Singhਸਾਰੇ ਜੀਵ ਉਸੇ ਦਇਆ-ਦੇ-ਘਰ ਪ੍ਰਭੂ ਨੇ ਪੈਦਾ ਕੀਤੇ ਹੋਏ ਹਨ, ਉਹ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ॥੧॥ਪਦ ਅਰਥ ਜੀਅ = (ਲਫ਼ਜ਼ 'ਜੀਵ' ਤੋਂ ਬਹੁ-ਵਚਨ)। ਕੀਏ = ਪੈਦਾ ਕੀਤੇ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ ॥੧॥
SikhNet (Spanish)el Íntimo Conocedor nos bendice a todos y es siempre Benévolo. (1)
ਮੇਰਾ ਗੁਰੁ; ਹੋਆ ਆਪਿ ਸਹਾਈ ॥
meraa gur; hoaa aap sahaaee |
Sant Singh KhalsaMy Guru is Himself my friend and support.
Manmohan SinghThe Guru himself is my succour.
Manmohan Singh (Punjabi)ਗੁਰੂ ਜੀ ਖੁਦ ਮੇਰੇ ਮਦਦਗਾਰ ਹਨ।
Fareedkot Teekaਮੇਰੇ ਸਤਿਗੁਰੂ ਜੋ ਰਾਮ ਦਾਸ ਜੀ ਹੈਂ ਮੇਰੇ ਪਰ ਵਹੁ ਆਪ ਸਹਾਈ ਹੂਏ ਹੈਂ॥☬ਪ੍ਰਸ਼ਨ: ਸਹਾਈ ਹੋਨੇ ਸੇ ਕਿਆ ਪ੍ਰਾਪਤੀ ਭਈ ਹੈ?☬ਉੱਤ੍ਰ:
Prof. Sahib Singhਹੇ ਭਾਈ! ਮੇਰਾ ਗੁਰੂ (ਜਿਸ ਮਨੁੱਖ ਦਾ) ਮਦਦਗਾਰ ਆਪ ਬਣਦਾ ਹੈ,ਪਦ ਅਰਥ ਸਹਾਈ = ਮਦਦਗਾਰ।
SikhNet (Spanish)Con el Guru Mismo como mi Soporte estoy en Éxtasis y Equilibrio,
ਸੂਖ ਸਹਜ ਆਨੰਦ ਮੰਗਲ ਰਸ; ਅਚਰਜ ਭਈ ਬਡਾਈ ॥ ਰਹਾਉ ॥
sookh sehaj aanand mangal ras; acharaj bhee baddaaee | rahaau |
Sant Singh KhalsaI am in celestial peace, bliss, joy, pleasure and wondrous glory. ||Pause||
Manmohan SinghI am, now, in celestial peace, bliss, and joyful pleasure and wondrous in my glory. Pause.
Manmohan Singh (Punjabi)ਮੈਂ ਹੁਣ ਬੈਕੁੰਠੀ ਆਰਾਮ, ਪ੍ਰਸੰਨਤਾ ਅਤੇ ਅਨੰਦਤ ਖੁਸ਼ੀ ਵਿੱਚ ਹਾਂ ਅਤੇ ਅਦਭੁਤ ਹੈ ਮੇਰੀ ਕੀਰਤੀ। ਠਹਿਰਾਉ।
Fareedkot Teekaਆਤਮਾਨੰਦ ਔ ਸੰਸਾਰੀ ਸੁਖ ਪੁਨ:(ਮੰਗਲ) ਉਤਸ਼ਾਹ ਤਥਾ ਪ੍ਰੇਮ ਔ ਅਸਚਰਜ ਵਡਿਆਈ ਪ੍ਰਾਪਤ ਭਈ ਹੈ॥ ਰਹਾਉ ॥
Prof. Sahib Singhਉਸ ਮਨੁੱਖ ਦੇ ਅੰਦਰ ਆਤਮਕ ਅਡੋਲਤਾ ਦੇ ਸੁਖ ਆਨੰਦ ਖ਼ੁਸ਼ੀਆਂ ਤੇ ਸੁਆਦ ਉੱਘੜ ਪੈਂਦੇ ਹਨ। ਉਸ ਮਨੁੱਖ ਨੂੰ (ਲੋਕ ਪਰਲੋਕ ਵਿਚ) ਐਸੀ ਇੱਜ਼ਤ ਮਿਲਦੀ ਹੈ ਕਿ ਹੈਰਾਨ ਹੋ ਜਾਈਦਾ ਹੈ ਰਹਾਉ॥ਪਦ ਅਰਥ ਸਹਜ = ਆਤਮਕ ਅਡੋਲਤਾ। ਮੰਗਲ = ਖ਼ੁਸ਼ੀਆਂ। ਰਸ = ਸੁਆਦ। ਅਚਰਜ = ਹੈਰਾਨ ਕਰ ਦੇਣ ਵਾਲੀ। ਬਡਾਈ = ਇੱਜ਼ਤ ॥ਰਹਾਉ॥
SikhNet (Spanish)y la Gloria de este Estado es maravillosa. (Pausa)
ਗੁਰ ਕੀ ਸਰਣਿ ਪਏ. ਭੈ ਨਾਸੇ; ਸਾਚੀ ਦਰਗਹ ਮਾਨੇ ॥
gur kee saran pe. bhai naase; saachee daragah maane |
Sant Singh KhalsaSeeking the Sanctuary of the Guru, my fears have been dispelled, and I am accepted in the Court of the True Lord.
Manmohan SinghSeeking the Guru's protection my fears are dispelled and I am accepted in the True Court.
Manmohan Singh (Punjabi)ਗੁਰਾਂ ਦੀ ਪਨਾਹ ਲੈਣ ਦੁਆਰਾ ਮੇਰੇ ਡਰ ਨਾਸ ਹੋ ਗਏ ਹਨ ਅਤੇ ਮੈਂ ਸੱਚੇ ਦਰਬਾਰ ਅੰਦਰ ਕਬੂਲ ਪੈ ਗਿਆ ਹਾਂ।
Fareedkot Teekaਹਮ ਗੁਰੋਂ ਕੀ ਸਰਨ ਪੜੇ ਹੈਂ ਤਿਸ ਕਰ ਭੈ ਦੂਰ ਹੂਏ ਹੈਂ ਅਰੁ ਸਾਚੀ ਦਰਗਾਹਿ ਮੇਂ ਮਾਨੇ ਗਏ ਹੈਂ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਆ ਪੈਂਦੇ ਹਨ, ਉਹਨਾਂ ਦੇ ਸਾਰੇ ਡਰ ਦੂਰ ਹੋ ਜਾਂਦੇ ਹਨ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ।ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਸਾਚੀ = ਸਦਾ ਕਾਇਮ ਰਹਿਣ ਵਾਲੀ। ਮਾਨੇ = ਆਦਰ ਪਾਂਦੇ ਹਨ।
SikhNet (Spanish)Cuando busco el Refugio del Guru, mis temores son disipados y soy reconocido en la Corte Verdadera.
ਗੁਣ ਗਾਵਤ. ਆਰਾਧਿ ਨਾਮੁ ਹਰਿ; ਆਏ ਅਪੁਨੈ ਥਾਨੇ ॥੨॥
gun gaavat. aaraadh naam har; aae apunai thaane |2|
Sant Singh KhalsaSinging His Glorious Praises, and worshipping in adoration the Name of the Lord, I have reached my destination. ||2||
Manmohan SinghHymning His praise, and repeating the Lord's Name, I have reached my destination.
Manmohan Singh (Punjabi)ਉਸ ਦਾ ਜੱਸ ਗਾਇਨ ਕਰ ਅਤੇ ਸਾਈਂ ਦਾ ਨਾਮ ਉਚਾਰਕੇ, ਮੈਂ ਆਪਣੇ ਟਿਕਾਣੇ ਤੇ ਪੁੱਜ ਗਿਆ ਹਾਂ।
Fareedkot Teekaਗੁਰੋਂ ਦ੍ਵਾਰੇ ਹਮ ਹਰੀ ਕੇ ਗੁਣ ਗਾਇਕਰ ਪੁਨਃ ਹਰਿ ਨਾਮ ਰਿਦੇ ਮੇਂ ਧਿਆਇ ਕਰ, ਅਪਨੇ (ਥਾਨੇ) ਸਰੂਪ ਮੇਂ ਆਏ ਹੈਂ, ਵਾ ਸ੍ਰੀ ਅੰਮ੍ਰਿਤਸਰ ਜੀ ਜੋ ਅਪਨਾ ਅਸਥਾਨ ਹੈ ਤਿਸਮੇਂ ਆਏ ਹੈਂ॥੨॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾ ਕੇ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਹ ਆਪਣੇ (ਉਸ ਹਿਰਦੇ-) ਥਾਂ ਵਿਚ ਆ ਟਿਕਦੇ ਹਨ (ਜਿਥੋਂ ਕੋਈ ਵਿਕਾਰ ਉਹਨਾਂ ਨੂੰ ਕੱਢ ਕੇ ਭਟਕਣਾ ਵਿਚ ਨਹੀਂ ਪਾ ਸਕਦਾ) ॥੨॥ਪਦ ਅਰਥ ਆਰਾਧਿ = ਸਿਮਰ ਕੇ। ਅਪੁਨੈ ਥਾਨੇ = ਉਸ ਥਾਂ ਤੇ ਜਿਥੋਂ ਕੋਈ ਵਿਕਾਰ ਭਟਕਣਾ ਵਿਚ ਨਹੀਂ ਪਾ ਸਕਦਾ ॥੨॥
SikhNet (Spanish)Cantando la Alabanza del Señor y meditando en Su Nombre, voy de regreso a mi Hogar. (2)
ਜੈ ਜੈ ਕਾਰੁ ਕਰੈ ਸਭ ਉਸਤਤਿ; ਸੰਗਤਿ ਸਾਧ ਪਿਆਰੀ ॥
jai jai kaar karai sabh usatat; sangat saadh piaaree |
Sant Singh KhalsaEveryone applauds and congratulates me; the Saadh Sangat, the Company of the Holy, is dear to me.
Manmohan SinghEveryone acclaims and praises me, and dear to me is the saints congregation.
Manmohan Singh (Punjabi)ਹਰ ਕੋਈ ਮੇਰੀ ਪ੍ਰੰਸਸਾ ਤੇ ਉਪਮਾ ਕਰਦਾ ਹੈ ਅਤੇ ਸਤਿ ਸੰਗਤ ਮੈਨੂੰ ਮਿਠੜੀ ਲੱਗਦੀ ਹੈ।
Fareedkot Teekaਅਬ ਜੈ ਜੈ ਕਾਰ ਹੋ ਰਹਾ ਹੈ ਔਰ ਹਮਾਰੀ ਸਭ ਉਸਤਤੀ ਕਰਤੇ ਹੈਂ, ਕਿਉਂਕਿ ਹਮ ਕੋ ਸੰਤੋਂ ਕੀ ਸੰਗਤ ਪਿਆਰੀ ਲਾਗਤੀ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਸੰਗਤਿ ਪਿਆਰੀ ਲੱਗਣ ਲੱਗ ਪੈਂਦੀ ਹੈ, ਸਾਰੀ ਲੁਕਾਈ ਉਸ ਦੀ ਵਡਿਆਈ ਕਰਦੀ ਹੈ, ਸੋਭਾ ਕਰਦੀ ਹੈ।ਪਦ ਅਰਥ ਜੈ ਜੈਕਾਰੁ = ਵਡਿਆਈ, ਆਦਰ-ਮਾਣ। ਸਭ = ਸਾਰੀ ਲੁਕਾਈ। ਉਸਤਤਿ = ਸੋਭਾ। ਸਾਧ = ਗੁਰੂ।
SikhNet (Spanish)Todos me aclaman y lo más apreciado para mí es la Sociedad de los Santos.
ਸਦ ਬਲਿਹਾਰਿ ਜਾਉ ਪ੍ਰਭ ਅਪੁਨੇ; ਜਿਨਿ ਪੂਰਨ ਪੈਜ ਸਵਾਰੀ ॥੩॥
sad balihaar jaau prabh apune; jin pooran paij savaaree |3|
Sant Singh KhalsaI am forever a sacrifice to my God, who has totally protected and preserved my honor. ||3||
Manmohan SinghI am ever a sacrifice unto my Lord, who has fully preserved my honour.
Manmohan Singh (Punjabi)ਮੈਂ ਹਮੇਸ਼ਾਂ ਆਪਣੇ ਸੁਆਮੀ ਉਤੋਂ ਘੋਲੀ ਵੰਞਦਾ ਹਾਂ, ਜਿਸ ਨੇ ਪੂਰੀ ਤਰ੍ਹਾਂ ਮੇਰੀ ਇੱਜ਼ਤ ਰੱਖ ਲਈ ਹੈ।
Fareedkot Teekaਹਮ ਸਦਾ ਅਪਨੇ ਪ੍ਰਭੂ ਪਰ ਬਲਿਹਾਰ ਜਾਤੇ ਹੈਂ, ਜਿਸ ਸ੍ਵਾਮੀ ਨੇ ਹਮਾਰੀ ਪੂਰਨ ਪਰਤੱਗ੍ਯਾ ਸਵਾਰੀ ਹੈ॥੩॥
Prof. Sahib Singhਹੇ ਭਾਈ! ਮੈਂ (ਭੀ) ਆਪਣੇ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹਾਂ ਜਿਸ ਨੇ (ਮੈਨੂੰ ਗੁਰੂ ਦੀ ਸਰਨ ਪਾ ਕੇ) ਮੇਰੀ ਇੱਜ਼ਤ ਪੂਰੇ ਤੌਰ ਤੇ ਰੱਖ ਲਈ ਹੈ ॥੩॥ਪਦ ਅਰਥ ਸਦ = ਸਦਾ। ਬਲਿਹਾਰਿ ਜਾਉ = ਮੈਂ ਸਦਕੇ ਜਾਂਦਾ ਹਾਂ (ਜਾਉਂ)! ਜਿਨਿ = ਜਿਸ (ਪ੍ਰਭੂ) ਨੇ। ਪੈਜ = ਇੱਜ਼ਤ ॥੩॥
SikhNet (Spanish)Sí, ofrezco mi ser siempre en sacrificio a mi Señor, Quien ha salvado totalmente mi Honor. (3)
ਗੋਸਟਿ ਗਿਆਨੁ. ਨਾਮੁ ਸੁਣਿ ਉਧਰੇ; ਜਿਨਿ ਜਿਨਿ ਦਰਸਨੁ ਪਾਇਆ ॥
gosatt giaan. naam sun udhare; jin jin darasan paaeaa |
Sant Singh KhalsaThey are saved, who receive the Blessed Vision of His Darshan; they listen to the spiritual dialogue of the Naam.
Manmohan SinghAll those who behold the Guru's sight are saved by dilating upon the Divine discourse and hearing the Name.
Manmohan Singh (Punjabi)ਜੋ ਕੋਈ, ਜੋ ਕੋਈ ਭੀ ਗੁਰਾਂ ਦਾ ਦੀਦਾਰ ਦੇਖਦਾ ਹੈ, ਉਹ ਈਸ਼ਵਰੀ ਚਰਚਾ ਦੁਆਰਾ ਅਤੇ ਨਾਮ ਸ੍ਰਵਣ ਕਰ ਕੇ ਪਾਰ ਉਤਰ ਜਾਂਦਾ ਹੈ।
Fareedkot Teekaਜਿਨ ਸਾਥ ਗਿਆਨ ਗੋਸਟ ਹੂਈ ਹੈ ਜਿਨੋਂ ਨੇ ਸ੍ਰੀ ਗੁਰੂ ਰਾਮਦਾਸ ਜੀ ਸੇ ਰਾਮ ਨਾਮ ਸੁਨਿਆ ਹੈ, ਭਾਵ ਸੇ ਉਪਦੇਸ਼ ਲੀਆ ਹੈ, ਪੁਨ : ਜਿਨੋਂ ਨੇ ਦਰਸਨ ਪਾਇਆ ਅਰਥਾਤ ਜਿਨ ਸਿਖੀ ਕਾ ਮਾਰਗ ਪਾਯਾ ਹੈ, ਸੋ ਸਭ ਪ੍ਰਕਾਰ ਕੇ ਜਗ੍ਯਾਸੂ ਉਧਰੇ ਹੈ॥
Prof. Sahib Singhਹੇ ਭਾਈ! ਜਿਸ ਜਿਸ ਮਨੁੱਖ ਨੇ (ਗੁਰੂ ਦਾ) ਦਰਸਨ ਕੀਤਾ ਹੈ, ਉਹਨਾਂ ਨੂੰ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਗਿਆ, ਉਹਨਾਂ ਨੂੰ ਆਤਮਕ ਜੀਵਨ ਦੀ ਸੂਝ ਪ੍ਰਾਪਤ ਹੋ ਗਈ, ਪ੍ਰਭੂ ਦਾ ਨਾਮ ਸੁਣ ਸੁਣ ਕੇ ਉਹ ਮਨੁੱਖ (ਵਿਕਾਰਾਂ ਦੇ ਹੱਲਿਆਂ ਤੋਂ) ਬਚ ਗਏ।ਪਦ ਅਰਥ ਗੋਸਟਿ = ਮਿਲਾਪ। ਗਿਆਨੁ = ਆਤਮਕ ਜੀਵਨ ਦੀ ਸੂਝ। ਸੁਣਿ = ਸੁਣ ਕੇ। ਉਧਾਰੇ = ਵਿਕਾਰਾਂ ਤੋਂ ਬਚ ਜਾਂਦੇ ਹਨ। ਜਿਨਿ ਜਿਨਿ = ਜਿਸ ਮਨੁੱਖ ਨੇ।
SikhNet (Spanish)Aquél que escucha el Nombre del Señor habita en Su Sabiduría, logra Su Visión y es liberado.
ਭਇਓ ਕ੍ਰਿਪਾਲੁ ਨਾਨਕ. ਪ੍ਰਭੁ ਅਪੁਨਾ; ਅਨਦ ਸੇਤੀ ਘਰਿ ਆਇਆ ॥੪॥੧੩॥੨੪॥
bheo kripaal naanak. prabh apunaa; anad setee ghar aaeaa |4|13|24|
Sant Singh KhalsaNanak's God has become Merciful to him; he has arrived home in ecstasy. ||4||13||24||
Manmohan SinghNanak's Lord becomes merciful to him, and he reaches his home with joy.
Manmohan Singh (Punjabi)ਨਾਨਕ ਦਾ ਸੁਆਮੀ ਉਸ ਉਤੇ ਮਿਹਰਬਾਨ ਥੀ ਹੁੰਦਾ ਹੈ ਤੇ ਉਹ ਖੁਸ਼ੀ ਨਾਲ ਆਪਣੇ ਗ੍ਰਿਹ ਅਪੜ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਅਪਨਾ ਪ੍ਰਭੂ ਸ੍ਰੀ ਗੁਰੂ ਰਾਮਦਾਸ ਜੀ ਕਿਰਪਾਲ ਭਇਆ ਹੈ, ਤੋ ਮੈਂ ਅਨੰਦ ਕੇ ਸਾਥ ਅਪਨੇ ਘਰ ਅਰਥਾਤ ਅੰਮ੍ਰਿਤਸਰ ਜੀ ਬੀਚ ਆਇਆ ਹੂੰ॥੪॥੧੩ ॥੨੪ ॥
Prof. Sahib Singhਹੇ ਨਾਨਕ! ਜਿਸ ਮਨੁੱਖ ਉਤੇ ਪਿਆਰਾ ਪ੍ਰਭੂ ਦਇਆਵਾਨ ਹੋਇਆ ਉਹ ਮਨੁੱਖ ਆਤਮਕ ਅਨੰਦ ਨਾਲ ਪ੍ਰਭੂ-ਚਰਨਾਂ ਵਿਚ ਲੀਨ ਹੋ ਗਿਆ ॥੪॥੧੩॥੨੪॥ਪਦ ਅਰਥ ਸੇਤੀ = ਨਾਲ। ਘਰਿ = ਘਰ ਵਿਚ, ਹਿਰਦੇ-ਘਰ ਵਿਚ ॥੪॥੧੩॥੨੪॥
SikhNet (Spanish)Dice Nanak, dios es Benévolo con tal ser y éste regresa a su Hogar con Dicha. (4‑13‑24)