ੴ

ਸਿੱਖਬਾਣੀ · SikhBani

Ang 615

Sri Guru Granth Sahib · Raag Sorath · 4 shabads, 37 lines
Translations
Shabad Guru Arjan Dev Ji Raag Sorath continued from Ang 614

ਪੂਰਨ ਪਾਰਬ੍ਰਹਮ ਪਰਮੇਸੁਰ; ਮੇਰੇ ਮਨ. ਸਦਾ ਧਿਆਈਐ ॥੧॥

pooran paarabraham paramesur; mere man. sadaa dhiaaeeai |1|

Sant Singh KhalsaO my mind, meditate forever on the Perfect, Supreme Lord God, the Transcendent Lord. ||1||
Manmohan SinghMy soul, ever meditate thou on the Perfect, Transcendent Lord Master.
Manmohan Singh (Punjabi)ਮੇਰੀ ਜਿੰਦੜੀਏ! ਤੂੰ ਸਦੀਵ ਹੀ ਪੂਰੇ ਪਰਮ ਪ੍ਰਭੂ ਸੁਆਮੀ ਦਾ ਸਿਮਰਨ ਕਰ।
Fareedkot Teekaਹੇ ਮੇਰੇ ਪਿਆਰੇ! ਸਭ ਮੇਂ ਪੂਰਨ ਔ ਸਭਕਾ ਪਰਾ ਜੋ ਬਿਆਪਕ ਪਰਮੇਸਰ ਹੈ ਤਿਸ ਕਾ ਸਦੀਵ ਧਿਆਨ ਕਰੀਏ॥੧॥
Prof. Sahib Singhਹੇ ਮੇਰੇ ਮਨ! ਸਰਬ-ਵਿਆਪਕ ਪਾਰਬ੍ਰਹਮ ਪਰਮੇਸਰ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ ॥੧॥

ਪਦ ਅਰਥ ਮਨ = ਹੇ ਮਨ! ॥੧॥

SikhNet (Spanish)Oh mente mía, medita para siempre en el Perfecto y Supremo Señor Dios, el Señor Trascendente. (1)

ਸਿਮਰਹੁ. ਹਰਿ ਹਰਿ ਨਾਮੁ; ਪਰਾਨੀ ॥

simarahu. har har naam; paraanee |

Sant Singh KhalsaMeditate in remembrance on the Name of the Lord, Har, Har, O mortal.
Manmohan SinghO mortal, contemplate thou on the name of the Lord Master.
Manmohan Singh (Punjabi)ਹੇ ਫਾਨੀ ਬੰਦੇ! ਤੂੰ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰ।
Fareedkot Teekaਹੇ ਪ੍ਰਾਨੀ! ਹਰ ਵੇਲੇ ਹਰੀ ਨਾਮ ਕੋ ਸਿਮਰਨ ਕਰ॥
Prof. Sahib Singhਹੇ ਬੰਦੇ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ।

ਪਦ ਅਰਥ ਪਰਾਨੀ = ਹੇ ਬੰਦੇ!

SikhNet (Spanish)Medita en el Nombre del Señor, Jar, Jar, oh mortal, pues al final del camino,

ਬਿਨਸੈ ਕਾਚੀ ਦੇਹ; ਅਗਿਆਨੀ ॥ ਰਹਾਉ ॥

binasai kaachee deh; agiaanee | rahaau |

Sant Singh KhalsaYour frail body shall perish, you ignorant fool. ||Pause||
Manmohan SinghO ignorant man, the frail body of thine shall perish. Pause.
Manmohan Singh (Punjabi)ਹੇ ਬੇਸਮਝ ਬੰਦੇ! ਇਹ ਤੇਰਾ ਬੋਦਾ ਜਿਸਮ ਨਾਸ ਹੋ ਜਾਏਗਾ। ਠਹਿਰਾਉ।
Fareedkot Teekaਹੇ ਅਗਿਆਨੀ! ਏਹੁ ਦੇਹ ਬਿਨਸ ਜਾਨੇ ਵਾਲੀ ਹੈ॥ ਰਹਾਉ ॥
Prof. Sahib Singhਹੇ ਗਿਆਨਹੀਨ! ਇਹ ਸਰੀਰ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ, ਇਹ ਜ਼ਰੂਰ ਨਾਸ ਹੋ ਜਾਂਦਾ ਹੈ ਰਹਾਉ॥

ਪਦ ਅਰਥ ਕਾਚੀ = ਸਦਾ ਕਾਇਮ ਨਾਹ ਰਹਿਣ ਵਾਲੀ। ਦੇਹ = ਸਰੀਰ। ਅਗਿਆਨੀ = ਹੇ ਮੂਰਖ! ॥ਰਹਾਉ॥

SikhNet (Spanish)tu ser inestable e ignorante se va a esfumar, oh tonto ignorante. (Pausa)

ਮ੍ਰਿਗ ਤ੍ਰਿਸਨਾ ਅਰੁ ਸੁਪਨ ਮਨੋਰਥ; ਤਾ ਕੀ. ਕਛੁ ਨ ਵਡਾਈ ॥

mrig trisanaa ar supan manorath; taa kee. kachh na vaddaaee |

Sant Singh KhalsaIllusions and dream-objects possess nothing of greatness.
Manmohan SinghOptical illusions and dream-objects, to them, no greatness can be attached.
Manmohan Singh (Punjabi)ਦ੍ਰਿਸ਼ਟਮਾਨ ਗਲਤ-ਫਹਿਮੀਆਂ ਅਤੇ ਸੁਫਨੇ ਦੇ ਪਦਾਰਥ ਉਨ੍ਹਾਂ ਨੂੰ ਕੋਈ ਮਹਾਨਤਾ ਨਹੀਂ ਦਿੱਤੀ ਜਾ ਸਕਦੀ।
Fareedkot Teekaਕਿਉਂਕਿ ਜੈਸੇ ਮ੍ਰਿਗ ਤ੍ਰਿਸਨਾ ਔ ਸੁਪਨਾ ਔ ਮਨੋਰਥ ਝੂਠੇ ਹੈਂ, ਤਿਸੀ ਪ੍ਰਕਾਰ ਇਸ ਮਾਇਆ ਕੀ ਭੀ ਕੁਛ ਵਡਿਆਈ ਨਹੀਂ ਹੈ, ਭਾਵ ਸੇ ਮਿਥ੍ਯਾ ਹੈ॥
Prof. Sahib Singh(ਹੇ ਭਾਈ! ਇਹ ਮਾਇਆ) ਠਗ-ਨੀਰਾ ਹੈ (ਜੋ ਤਿਹਾਏ ਹਰਨ ਨੂੰ ਤੜਫਾ ਤੜਫਾ ਕੇ ਮਾਰ ਮੁਕਾਂਦਾ ਹੈ) ਸੁਪਨਿਆਂ ਵਿਚ ਮਿਲੇ ਪਦਾਰਥ ਹੈ, (ਆਤਮਕ ਜੀਵਨ ਵਾਲੇ ਦੇਸ਼ ਵਿਚ) ਇਸ ਮਾਇਆ ਨੂੰ ਕੁਝ ਭੀ ਇੱਜ਼ਤ ਨਹੀਂ ਮਿਲਦੀ।

ਪਦ ਅਰਥ ਮ੍ਰਿਗ ਤ੍ਰਿਸਨਾ = ਠਗ ਨੀਰਾ, ਉਹ ਰੇਤ-ਥਲਾ ਜੋ ਤਿਹਾਏ ਹਰਨ ਨੂੰ ਪਾਣੀ ਜਾਪਦਾ ਹੈ। ਸੁਪਨ ਮਨੋਰਥ = ਸੁਪਨੇ ਵਿਚ ਮਿਲੇ ਪਦਾਰਥ। ਤਾ ਕੀ = ਇਸ (ਮਾਇਆ) ਦੀ।

SikhNet (Spanish)¿De qué sirven los espejismos y los objetos de ensueño?

ਰਾਮ ਭਜਨ ਬਿਨੁ. ਕਾਮਿ ਨ ਆਵਸਿ; ਸੰਗਿ. ਨ ਕਾਹੂ ਜਾਈ ॥੨॥

raam bhajan bin. kaam na aavas; sang. na kaahoo jaaee |2|

Sant Singh KhalsaWithout meditating on the Lord, nothing succeeds, and nothing will go along with you. ||2||
Manmohan SinghWithout the Lord's meditation nothing avails the mortal, nor anything goes with him.
Manmohan Singh (Punjabi)ਸਾਹਿਬ ਦੇ ਸਿਮਰਨ ਬਾਝੋਂ ਕੁਝ ਭੀ ਪ੍ਰਾਣੀ ਦੇ ਕੰਮ ਨਹੀਂ ਆਉਂਦਾ, ਨਾਂ ਹੀ ਕੁਛ ਉਸ ਦੇ ਨਾਲ ਜਾਂਦਾ ਹੈ।
Fareedkot Teekaਰਾਮ ਭਜਨ ਸੇ ਬਿਨਾਂ ਏਹੁ ਮਾਯਾ ਕਾਮ ਨਹੀਂ ਆਵਤੀ ਅਰਥਾਤ ਪਰਮਾਰਥ ਉਪਯੋਗੀ ਨਹੀਂ ਔ ਪਰਲੋਕ ਮੇਂ ਸਾਥ ਭੀ ਕਿਸੇ ਕੇ ਨਹੀਂ ਜਾਤੀ ॥੨॥
Prof. Sahib Singhਪਰਮਾਤਮਾ ਦੇ ਭਜਨ ਤੋਂ ਬਿਨਾ (ਹੋਰ ਕੋਈ ਚੀਜ਼) ਕੰਮ ਨਹੀਂ ਆਉਂਦੀ, ਇਹ ਮਾਇਆ (ਅੰਤ) ਕਿਸੇ ਦੇ ਭੀ ਨਾਲ ਨਹੀਂ ਜਾਂਦੀ ॥੨॥

ਪਦ ਅਰਥ ਕਾਮਿ = ਕੰਮ ਵਿਚ। ਨ ਆਵਸਿ = ਨਹੀਂ ਆਵੇਗੀ। ਕਾਹੂ ਸੰਗਿ = ਕਿਸੇ ਦੇ ਭੀ ਨਾਲ ॥੨॥

SikhNet (Spanish)Sin contemplar el Nombre del Señor nada nos sirve, pues nada se va con nosotros. (2)

ਹਉ ਹਉ ਕਰਤ. ਬਿਹਾਇ ਅਵਰਦਾ; ਜੀਅ ਕੋ ਕਾਮੁ. ਨ ਕੀਨਾ ॥

hau hau karat. bihaae avaradaa; jeea ko kaam. na keenaa |

Sant Singh KhalsaActing in egotism and pride, his life passes away, and he does nothing for his soul.
Manmohan SinghTaking pride in his ego, the mortal's life passes and he does nothing for the good of his soul.
Manmohan Singh (Punjabi)ਮੈਂ ਮੈਂ (ਹੰਕਾਰ) ਕਰਦਿਆਂ ਬੰਦੇ ਦੀ ਉਮਰ ਬੀਤ ਜਾਂਦੀ ਹੈ ਅਤੇ ਉਹ ਆਪਣੀ ਆਤਮਾ ਦੇ ਭਲੇ ਲਈ ਕੋਈ ਕੰਮ ਨਹੀਂ ਕਰਦਾ।
Fareedkot Teekaਇਹੁ ਅਵਸਥਾ ਤੇਰੀ ਹਉ ਹਉ ਕਰਤੇ ਬੀਤ ਗਈ ਔ ਅਪਨੇ ਜੀਵ ਕਾ ਕਾਮ ਜੋ ਪ੍ਰਲੋਕ ਮੇਂ ਜੀ ਕੋ ਸੁਖ ਦੇਵੇ, ਸੋ ਕੁਛ ਕੰਮੁ ਭੀ ਤੈਨੇ ਨਹੀਂ ਕੀਆ॥
Prof. Sahib Singh(ਹੇ ਭਾਈ! ਮਾਇਆ-ਵੇੜ੍ਹੇ ਮਨੁੱਖ ਦੀ) ਉਮਰ (ਮਾਇਆ ਦਾ) ਮਾਣ ਕਰਦਿਆਂ ਹੀ ਬੀਤ ਜਾਂਦੀ ਹੈ, ਉਹ ਕੋਈ ਐਸਾ ਕੰਮ ਨਹੀਂ ਕਰਦਾ ਜੋ ਜਿੰਦ ਦੇ ਲਾਭ ਵਾਸਤੇ ਹੋਵੇ।

ਪਦ ਅਰਥ ਹਉ ਹਉ ਕਰਤ = ਮੈਂ ਮੈਂ ਕਰਦਿਆਂ, ਸਦਾ ਮਾਣ ਕਰਦਿਆਂ। ਬਿਹਾਇ = ਗੁਜ਼ਰ ਜਾਂਦੀ ਹੈ। ਅਵਰਦਾ = ਉਮਰ। ਜੀਅ ਕੋ = ਜਿੰਦ ਦਾ, ਜਿੰਦ ਦੇ ਲਾਭ ਵਾਸਤੇ।

SikhNet (Spanish)La vida pasa cegada por el ego porque uno no toma contacto con su Alma,

ਧਾਵਤ ਧਾਵਤ. ਨਹ ਤ੍ਰਿਪਤਾਸਿਆ; ਰਾਮ ਨਾਮੁ. ਨਹੀ ਚੀਨਾ ॥੩॥

dhaavat dhaavat. neh tripataasiaa; raam naam. nahee cheenaa |3|

Sant Singh KhalsaWandering and wandering all around, he is never satisfied; he does not remember the Name of the Lord. ||3||
Manmohan SinghWandering and ever wandering about he is contented not and remembers not the Lord's Name.
Manmohan Singh (Punjabi)ਟੱਕਰਾਂ ਤੇ ਟੱਕਰਾਂ ਮਾਰਦਾ ਹੋਇਆ ਉਹ ਸੰਤੁਸ਼ਟ ਨਹੀਂ ਹੁੰਦਾ ਅਤੇ ਉਹ ਪ੍ਰਭੂ ਦੇ ਨਾਮ ਨੂੰ ਨਹੀਂ ਸਿਮਰਦਾ।
Fareedkot Teekaਪਦਾਰਥੋਂ ਮੇਂ ਧਾਵਤਾ ਹੂਆ ਤੂੰ ਤ੍ਰਿਪਤ ਨਾ ਹੂਆ, ਕਿਉਂਕਿ ਜਿਸ ਰਾਮ ਨਾਮ ਨੇ ਤੇਰੇ ਕੋ ਤ੍ਰਿਪਤ ਕਰਨਾ ਥਾ, ਸੋ ਤੈਨੇ ਨਹੀਂ (ਚੀਨਾ) ਪਛਾਨਿਆ॥੩॥
Prof. Sahib Singh(ਸਾਰੀ ਉਮਰ ਮਾਇਆ ਦੀ ਖ਼ਾਤਰ) ਦੌੜਦਾ ਭਟਕਦਾ ਰਹਿੰਦਾ ਹੈ, ਰੱਜਦਾ ਨਹੀਂ, ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਂਦਾ ॥੩॥

ਪਦ ਅਰਥ ਧਾਵਤ ਧਾਵਤ = ਦੌੜਦਾ ਭਟਕਦਾ। ਤ੍ਰਿਪਤਾਸਿਆ = ਰੱਜਦਾ। ਚੀਨਾ = ਪਛਾਣਿਆ, ਸਾਂਝ ਪਾਈ ॥੩॥

SikhNet (Spanish)y picado por el deseo, no logra estar contento, ya que no conoce el Nombre del Señor. (3)

ਸਾਦ ਬਿਕਾਰ ਬਿਖੈ ਰਸ ਮਾਤੋ; ਅਸੰਖ ਖਤੇ ਕਰਿ ਫੇਰੇ ॥

saad bikaar bikhai ras maato; asankh khate kar fere |

Sant Singh KhalsaIntoxicated with the taste of corruption, cruel pleasures and countless sins, he is consigned to the cycle of reincarnation.
Manmohan SinghIntoxicated with the relish of misdeeds and pleasure of evil passions and numberless sins, he goes round in existences.
Manmohan Singh (Punjabi)ਕੁਕਰਮਾਂ ਦੇ ਸੁਆਦ, ਮੰਦੇ ਰਸਾਂ ਅਤੇ ਅਣਗਿਣਤ ਪਾਪਾਂ ਦੀ ਖੁਸ਼ੀ ਵਿੱਚ ਮਤਵਾਲਾ ਹੋਇਆ ਹੋਇਆ ਉਹ ਜੂਨੀਆਂ ਅੰਦਰ ਚੱਕਰ ਕੱਟਦਾ ਹੈ।
Fareedkot Teekaਬਿਕਾਰੋਂ ਕੇ ਸ੍ਵਾਦ ਮੇਂ ਪੁਨਃ ਬਿਸ੍ਯੋਂ ਕੇ ਰਸ ਮੇਂ ਮਸਤ ਹੋਇਕੇ ਬਹੁਤ ਹੀ ਪਾਪ ਕੀਏ, ਇਸੀ ਕੇ ਅਸੰਖ (ਖਤੇ) ਗੁਨਾਹ (ਫੇਰੇ) ਫੇੜਨੇ ਕਰੇ ਹੈਂ॥
Prof. Sahib Singhਹੇ ਭਾਈ! ਮਾਇਆ-ਵੇੜ੍ਹਿਆ ਮਨੁੱਖ ਚਸਕਿਆਂ ਵਿਚ ਵਿਕਾਰਾਂ ਵਿਚ ਪਦਾਰਥਾਂ ਦੇ ਸੁਆਦਾਂ ਵਿਚ ਮਸਤ ਰਹਿੰਦਾ ਹੈ, ਬੇਅੰਤ ਪਾਪ ਕਰ ਕਰ ਕੇ ਜਨਮ ਮਰਨ ਦੇ ਗੇੜਾਂ ਵਿਚ ਪਿਆ ਰਹਿੰਦਾ ਹੈ।

ਪਦ ਅਰਥ ਸਾਦ = ਚਸਕੇ। ਬਿਖੈ ਰਸ = ਪਦਾਰਥਾਂ ਦੇ ਸੁਆਦ। ਮਾਤੋ = ਮਸਤ। ਖਤੇ = ਪਾਪ। ਕਰਿ = ਕਰ ਕੇ। ਫੇਰੇ = ਜਨਮ ਮਰਨ ਦੇ ਗੇੜਾਂ ਵਿਚ।

SikhNet (Spanish)Él está apegado a las pasiones y comete miles de errores yendo vuelta tras vuelta.

ਨਾਨਕ ਕੀ ਪ੍ਰਭ ਪਾਹਿ ਬਿਨੰਤੀ; ਕਾਟਹੁ ਅਵਗੁਣ ਮੇਰੇ ॥੪॥੧੧॥੨੨॥

naanak kee prabh paeh binantee; kaattahu avagun mere |4|11|22|

Sant Singh KhalsaNanak offers his prayer to God, to eradicate his demerits. ||4||11||22||
Manmohan SinghNanak prays to his Lord to rid him of his demerits.
Manmohan Singh (Punjabi)ਆਪਣੇ ਦੂਸ਼ਣ ਦੂਰ ਕਰਨ ਲਈ, ਨਾਨਕ ਆਪਣੇ ਸੁਆਮੀ ਕੋਲ ਅਰਦਾਸ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਤੇਰੇ ਪਾਸ ਮੇਰੀ ਬੇਨਤੀ ਹੈ, ਮੇਰੇ ਔਗੁਨੋਂ ਕੋ ਤੁਮ ਕਾਟ ਦੇਵੋ॥੪॥੧੧॥੨੨॥
Prof. Sahib Singhਹੇ ਭਾਈ! ਨਾਨਕ ਦੀ ਅਰਜ਼ੋਈ ਤਾਂ ਪ੍ਰਭੂ ਪਾਸ ਹੀ ਹੈ (ਨਾਨਕ ਪ੍ਰਭੂ ਨੂੰ ਹੀ ਆਖਦਾ ਹੈ-ਹੇ ਪ੍ਰਭੂ!) ਮੇਰੇ ਔਗੁਣ ਕੱਟ ਦੇਹ ॥੪॥੧੧॥੨੨॥

ਪਦ ਅਰਥ ਪਾਹਿ = ਪਾਸਿ, ਪਾਸ ॥੪॥੧੧॥੨੨॥

SikhNet (Spanish)Nanak reza a su Señor, Oh Dios, libérame de mis deméritos. (4‑11‑22)

Open this shabad (11 lines, Angs 614-615) →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਗੁਣ ਗਾਵਹੁ ਪੂਰਨ ਅਬਿਨਾਸੀ; ਕਾਮ ਕ੍ਰੋਧ ਬਿਖੁ ਜਾਰੇ ॥

gun gaavahu pooran abinaasee; kaam krodh bikh jaare |

Sant Singh KhalsaSing the Glorious Praises of the Perfect, Imperishable Lord, and the poison of sexual desire and anger shall be burnt away.
Manmohan SinghSing thou the praise of thy Perfect and Imperishable Lord so that the poison of lust and wrath be burnt.
Manmohan Singh (Punjabi)ਤੂੰ ਆਪਣੇ ਸਰਬ-ਵਿਆਪਕ ਅਤੇ ਅਮਰ ਸੁਆਮੀ ਦੀ ਮਹਿਮਾ ਗਾਇਨ ਕਰ, ਤਾਂ ਜੋ ਵਿਸ਼ੇ-ਭੋਗ ਅਤੇ ਗੁੱਸੇ ਦੀ ਜ਼ਹਿਰ ਸੜ ਜਾਵੇ।
Fareedkot Teekaਅਬ ਪੂਰਨ ਅਬਿਨਾਸੀ ਪਰਮੇਸਰ ਕੇ ਗੁਣ ਗਾਇਨ ਕਰਤਾ ਹਾਂ, ਇਸੀ ਤੇ ਕਾਮ ਕ੍ਰੋਧਾਕਿ ਬਿਖੇ ਸਭ ਜਾਰ ਦੀਏ ਹੈਂ॥
Prof. Sahib Singh(ਹੇ ਭਾਈ! ਪੂਰੇ ਗੁਰੂ ਦੀ ਸਰਨ ਪੈ ਕੇ) ਸਰਬ-ਵਿਆਪਕ ਨਾਸ-ਰਹਿਤ ਪ੍ਰਭੂ ਦੇ ਗੁਣ ਗਾਇਆ ਕਰ। (ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਗੁਰੂ ਉਸ ਦੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੇ) ਕਾਮ ਕ੍ਰੋਧ (ਆਦਿਕ ਦੀ) ਜ਼ਹਰ ਸਾੜ ਦੇਂਦਾ ਹੈ।

ਪਦ ਅਰਥ ਬਿਖੁ = ਜ਼ਹਰ। ਜਾਰੇ = ਸਾੜ ਦੇਂਦਾ ਹੈ।

SikhNet (Spanish)Canta las Alabanzas de tu Señor Perfecto y Eterno para que el veneno del enojo y la lujuria sean eliminados de tu interior,

ਮਹਾ ਬਿਖਮੁ ਅਗਨਿ ਕੋ ਸਾਗਰੁ; ਸਾਧੂ ਸੰਗਿ ਉਧਾਰੇ ॥੧॥

mahaa bikham agan ko saagar; saadhoo sang udhaare |1|

Sant Singh KhalsaYou shall cross over the awesome, arduous ocean of fire, in the Saadh Sangat, the Company of the Holy. ||1||
Manmohan SinghThrough the society of saints, the very difficult ocean of fire is ferried across.
Manmohan Singh (Punjabi)ਸਤਿਸੰਗਤ ਦੇ ਰਾਹੀਂ ਅੱਗ ਦਾ ਪਰਮ ਕਠਨ ਸਮੁੰਦਰ ਪਾਰ ਕੀਤਾ ਜਾਂਦਾ ਹੈ।
Fareedkot Teekaਬਡਾ ਕਠਨ ਜੋ ਸੰਸਾਰ ਅਗਨੀ ਕਾ ਸਮੁੰਦ੍ਰ ਹੈ, ਸੋ ਤਿਸ ਤੇ ਸਾਧੂਓਂ ਕੇ ਸੰਗ ਨੇ (ਉਧਾਰੇ) ਪਾਰ ਕੀਏ ਹੈਂ॥੧॥
Prof. Sahib Singh(ਇਹ ਜਗਤ ਵਿਕਾਰਾਂ ਦੀ) ਅੱਗ ਦਾ ਸਮੁੰਦਰ (ਹੈ, ਇਸ ਵਿਚੋਂ ਪਾਰ ਲੰਘਣਾ) ਬਹੁਤ ਕਠਨ ਹੈ (ਸਿਫ਼ਤ-ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ ਨੂੰ ਗੁਰੂ) ਸਾਧ ਸੰਗਤਿ ਵਿਚ (ਰੱਖ ਕੇ, ਇਸ ਸਮੁੰਦਰ ਵਿਚੋਂ) ਪਾਰ ਲੰਘਾ ਦੇਂਦਾ ਹੈ ॥੧॥

ਪਦ ਅਰਥ ਬਿਖਮੁ = ਔਖਾ। ਕੋ = ਦਾ। ਅਗਨਿ ਕੋ ਸਾਗਰੁ = ਅੱਗ ਦਾ ਸਮੁੰਦਰ। ਸੰਗਿ = ਸੰਗਤਿ ਵਿਚ। ਉਧਾਰੇ = ਪਾਰ ਲੰਘਾ ਦੇਂਦਾ ਹੈ ॥੧॥

SikhNet (Spanish)y cruces, guiado por los Santos, el mar traicionero del fuego pasional. (1)

ਪੂਰੈ ਗੁਰਿ; ਮੇਟਿਓ ਭਰਮੁ ਅੰਧੇਰਾ ॥

poorai gur; mettio bharam andheraa |

Sant Singh KhalsaThe Perfect Guru has dispelled the darkness of doubt.
Manmohan SinghThe Perfect Guru has dispelled the darkness of doubt.
Manmohan Singh (Punjabi)ਪੂਰਨ ਗੁਰਾਂ ਨੇ ਵਹਿਮ ਦਾ ਅਨ੍ਹੇਰਾ ਦੂਰ ਕਰ ਦਿੱਤਾ ਹੈ।
Fareedkot Teekaਪੂਰੇ ਸ੍ਰੀ ਗੁਰੂ ਰਾਮਦਾਸ ਜੀ ਨੇ ਮੇਰਾ ਭ੍ਰਮ ਔਰ ਅਗ੍ਯਾਨ ਅੰਧੇਰਾ ਮੇਟਿਆ ਹੈ॥
Prof. Sahib Singh(ਹੇ ਭਾਈ! ਪੂਰੇ ਗੁਰੂ ਦੀ ਸਰਨ ਪਉ। ਜੇਹੜਾ ਮਨੁੱਖ ਪੂਰੇ ਗੁਰੂ ਦੀ ਸਰਨ ਪਿਆ) ਪੂਰੇ ਗੁਰੂ ਨੇ (ਉਸ ਦਾ) ਭਰਮ ਮਿਟਾ ਦਿੱਤਾ, (ਉਸ ਦਾ ਮਾਇਆ ਦੇ ਮੋਹ ਦਾ) ਹਨੇਰਾ ਦੂਰ ਕਰ ਦਿੱਤਾ।

ਪਦ ਅਰਥ ਗੁਰਿ = ਗੁਰੂ ਨੇ। ਭਰਮੁ = ਭਟਕਣ। ਅੰਧੇਰਾ = (ਮਾਇਆ ਦੇ ਮੋਹ ਦਾ) ਹਨੇਰਾ।

SikhNet (Spanish)El Guru Perfecto te libera de la oscuridad de tus ilusiones.

ਭਜੁ ਪ੍ਰੇਮ ਭਗਤਿ; ਪ੍ਰਭੁ ਨੇਰਾ ॥ ਰਹਾਉ ॥

bhaj prem bhagat; prabh neraa | rahaau |

Sant Singh KhalsaRemember God with love and devotion; He is near at hand. ||Pause||
Manmohan SinghWith love and devotion, remember thou the Lord, who is ever near thee. Pause.
Manmohan Singh (Punjabi)ਪਿਆਰ ਤੇ ਸ਼ਰਧਾ ਨਾਲ ਤੂੰ ਆਪਣੇ ਸਾਹਿਬ ਦਾ ਸਿਮਰਨ ਕਰ, ਜੋ ਸਦਾ ਹੀ ਤੇਰੇ ਨੇੜੇ ਹੈ। ਠਹਿਰਾਉ।
Fareedkot Teekaਪ੍ਰੇਮਾ ਭਗਤੀ ਕੋ ਜੋ ਅੰਗੀਕਾਰ ਕੀਆ ਤੌ ਪ੍ਰਭੂ ਕੋ (ਨੇਰਾ) ਪਾਸ ਹੀ ਪਾਇ ਲੀਆ ਹੈ ਰਹਾਉ ॥
Prof. Sahib Singh(ਹੇ ਭਾਈ! ਤੂੰ ਭੀ ਗੁਰੂ ਦੀ ਸਰਨ ਪੈ ਕੇ) ਪ੍ਰੇਮ-ਭਰੀ ਭਗਤੀ ਨਾਲ ਪ੍ਰਭੂ ਦਾ ਭਜਨ ਕਰਿਆ ਕਰ, (ਤੈਨੂੰ) ਪ੍ਰਭੂ ਅੰਗ-ਸੰਗ (ਦਿੱਸ ਪਏਗਾ) ਰਹਾਉ॥

ਪਦ ਅਰਥ ਭਜੁ = ਸਿਮਰ। ਨੇਰਾ = ਨੇੜੇ, ਅੰਗ-ਸੰਗ ॥ਰਹਾਉ॥

SikhNet (Spanish)Contempla con Amor a tu Dios que siempre está tan cerca de ti. (Pausa)

ਹਰਿ ਹਰਿ ਨਾਮੁ ਨਿਧਾਨ ਰਸੁ ਪੀਆ; ਮਨ ਤਨ ਰਹੇ ਅਘਾਈ ॥

har har naam nidhaan ras peea; man tan rahe aghaaee |

Sant Singh KhalsaDrink in the sublime essence, the treasure of the Name of the Lord, Har, Har, and your mind and body shall remain satisfied.
Manmohan SinghQuaffing the Name-Nectar from the Lord Master's treasure, the soul and body remain satiated.
Manmohan Singh (Punjabi)ਸੁਆਮੀ ਮਾਲਕ ਦੇ ਖਜਾਨੇ ਵਿਚੋਂ ਨਾਮ-ਅੰਮ੍ਰਿਤ ਪਾਨ ਕਰਨ ਦੁਆਰਾ, ਆਤਮਾ ਤੇ ਦੇਹ ਰੱਜੇ ਰਹਿੰਦੇ ਹਨ।
Fareedkot Teekaਹਰਿ ਕਾ ਨਾਮ ਜੋ ਹਰਿ ਪਦਾਰਥੋਂ ਕਾ ਖਜਾਨਾ ਹੈ ਤਿਸ ਕਾ ਰਸ ਹਮਨੇ ਪਾਨ ਕੀਆ ਹੈ, ਅਬ ਤੌ ਮਨ ਤਨ ਕਰ ਕੇ ਤ੍ਰਿਪਤ ਹੋਇ ਰਹੇ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ (ਸਾਰੇ ਰਸਾਂ ਦਾ ਖ਼ਜ਼ਾਨਾ ਹੈ, ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਸ) ਖ਼ਜ਼ਾਨੇ ਦਾ ਰਸ ਪੀਂਦਾ ਹੈ, ਉਸ ਦਾ ਮਨ ਉਸ ਦਾ ਤਨ (ਮਾਇਆ ਦੇ ਰਸਾਂ ਵਲੋਂ) ਰੱਜ ਜਾਂਦੇ ਹਨ।

ਪਦ ਅਰਥ ਨਿਧਾਨ = ਖ਼ਜ਼ਾਨੇ। ਰਹੇ ਅਘਾਈ = ਰੱਜ ਗਏ, ਤ੍ਰਿਪਤ ਹੋ ਗਏ।

SikhNet (Spanish)Bebe la Esencia del Nombre del Señor para que tu cuerpo y tu mente estén saciados

ਜਤ ਕਤ ਪੂਰਿ ਰਹਿਓ ਪਰਮੇਸਰੁ; ਕਤ ਆਵੈ ਕਤ ਜਾਈ ॥੨॥

jat kat poor rahio paramesar; kat aavai kat jaaee |2|

Sant Singh KhalsaThe Transcendent Lord is totally permeating and pervading everywhere; where would He come from, and where would He go? ||2||
Manmohan SinghEverywhere the supreme Lord is fully pervading and hence where from pervading and hence wherefrom needs He to come and whereto has He to go.
Manmohan Singh (Punjabi)ਹਰ ਥਾਂ ਸ਼ਰੋਮਣੀ ਸਾਹਿਬ ਪਰੀਪੂਰਨ ਹੋ ਰਿਹਾ ਹੈ। ਉਹ ਨਾਂ ਕਿਤੇ ਜਾਂਦਾ ਹੈ ਅਤੇ ਨਾਂ ਹੀ ਕਿਤੋਂ ਆਉਂਦਾ ਹੈ?
Fareedkot Teekaਜਹਾਂ ਕਹਾਂ ਪਰਮੇਸਰ ਜੋ ਪੂਰ ਰਹਿਓ ਹੈ ਅਬ ਤਿਸੀ ਮੇਂ ਮਿਲੇ ਹੈਂ, ਤਿਸ ਕੋ ਛੋਡ ਕੈ ਕਹਾਂ ਆਵਣਾ ਔ ਕਹਾਂ ਜਾਣਾ ਹੈ॥੨॥
Prof. Sahib Singhਉਸ ਨੂੰ ਹਰ ਥਾਂ ਪਰਮਾਤਮਾ ਵਿਆਪਕ ਦਿੱਸ ਪੈਂਦਾ ਹੈ। ਉਹ ਮਨੁੱਖ ਫਿਰ ਨਾਹ ਜੰਮਦਾ ਹੈ ਨਾਹ ਮਰਦਾ ਹੈ ॥੨॥

ਪਦ ਅਰਥ ਜਤ ਕਤ = ਜਿੱਥੇ ਕਿੱਥੇ, ਹਰ ਥਾਂ ॥੨॥

SikhNet (Spanish)y encuentres a Dios compenetrándolo todo, Él no va ni viene. (2)

ਜਪ ਤਪ ਸੰਜਮ ਗਿਆਨ ਤਤ ਬੇਤਾ; ਜਿਸੁ ਮਨਿ ਵਸੈ ਗੋੁਪਾਲਾ ॥

jap tap sanjam giaan tat betaa; jis man vasai guopaalaa |

Sant Singh KhalsaOne whose mind is filled with the Lord, is a person of meditation, penance, self-restraint and spiritual wisdom, and a knower of reality.
Manmohan SinghHe, within whose mind, the Lord abides, is a man of meditation, penance, self-restraint and gnosis, and he is the knower of reality.
Manmohan Singh (Punjabi)ਜਿਸ ਦੇ ਰਿਦੇ ਵਿੱਚ ਪ੍ਰਭੂ ਵਸਦਾ ਹੈ, ਉਹ ਸਿਮਰਨ, ਤਪੱਸਿਆ, ਸਵੈ-ਜਬਤ ਅਤੇ ਬ੍ਰਹਮ-ਬੇਧ ਵਾਲਾ ਬੰਦਾ ਹੈ ਅਤੇ ਉਹ ਅਸਲੀਅਤ ਨੂੰ ਸਮਝਣ ਵਾਲਾ ਹੈ।
Fareedkot Teekaਜਿਸ ਕੇ ਮਨ ਮੇਂ ਪਰਮੇਸਰ ਵਸ ਜਾਏ ਵਹੀ ਜਪ ਤਪੁ ਕਰਨੇ ਵਾਲਾ ਔ ਸੰਜਮੀ ਪੁਨ ਤੱਤ ਸਰੂਪ ਕੇ ਗਿਆਨ ਕੇ ਜਾਨਣੇਹਾਰਾ ਹੈ॥
Prof. Sahib Singhਹੇ ਭਾਈ! (ਗੁਰੂ ਦੀ ਰਾਹੀਂ) ਜਿਸ ਮਨੁੱਖ ਦੇ ਮਨ ਵਿਚ ਸ੍ਰਿਸ਼ਟੀ ਦਾ ਪਾਲਣ-ਹਾਰ ਆ ਵੱਸਦਾ ਹੈ, ਉਹ ਮਨੁੱਖ ਅਸਲੀ ਜਪ ਤਪ ਸੰਜਮ ਦਾ ਭੇਤ ਸਮਝਣ ਵਾਲਾ ਹੋ ਜਾਂਦਾ ਹੈ ਉਹ ਮਨੁੱਖ ਆਤਮਕ ਜੀਵਨ ਦੀ ਸੂਝ ਦਾ ਗਿਆਤਾ ਹੋ ਜਾਂਦਾ ਹੈ।

ਪਦ ਅਰਥ ਬੇਤਾ = ਜਾਣਨ ਵਾਲਾ। ਤਤ ਬੇਤਾ = ਅਸਲੀਅਤ ਦਾ ਜਾਣਨ ਵਾਲਾ। ਜਿਸੁ ਮਨਿ = ਜਿਸ ਦੇ ਮਨ ਵਿਚ। ਗਪਾਲਾ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਗੋਪਾਲਾ' ਹੈ, ਇਥੇ ਇਸ ਨੂੰ 'ਗੁਪਾਲਾ' ਪੜ੍ਹਨਾ ਹੈ}।

SikhNet (Spanish)Aquél en cuya mente habita el Señor, es hombre de meditación, austeridad y continencia,

ਨਾਮੁ ਰਤਨੁ ਜਿਨਿ ਗੁਰਮੁਖਿ ਪਾਇਆ; ਤਾ ਕੀ ਪੂਰਨ ਘਾਲਾ ॥੩॥

naam ratan jin guramukh paaeaa; taa kee pooran ghaalaa |3|

Sant Singh KhalsaThe Gurmukh obtains the jewel of the Naam; his efforts come to perfect fruition. ||3||
Manmohan SinghFruitful becomes the service of him, who, through the Guru, obtains the name jewel.
Manmohan Singh (Punjabi)ਸਫਲ ਹੋ ਜਾਂਦੀ ਹੈ ਉਸ ਦੀ ਸੇਵਾ ਜੋ ਗੁਰਾਂ ਦੇ ਰਾਹੀਂ ਨਾਮ ਦੇ ਹੀਰੇ ਨੂੰ ਪ੍ਰਾਪਤ ਕਰ ਲੈਂਦਾ ਹੈ।
Fareedkot Teekaਜਿਸ ਗੁਰਮੁਖ ਨੇ ਨਾਮ ਅਮੋਲਕ ਪਾਯਾ ਹੈ, ਤਿਸੀ ਕੀ ਪੂਰਨ ਕਮਾਈ ਹੈ॥੩॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਨਾਮ ਰਤਨ ਲੱਭ ਲਿਆ, ਉਸ ਦੀ (ਆਤਮਕ ਜੀਵਨ ਵਾਲੀ) ਮੇਹਨਤ ਕਾਮਯਾਬ ਹੋ ਗਈ ॥੩॥

ਪਦ ਅਰਥ ਜਿਨਿ = ਜਿਸ ਮਨੁੱਖ ਨੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਘਾਲਾ = ਮੇਹਨਤ ॥੩॥

SikhNet (Spanish)conocedor de la Esencia. Aquél que obtiene la Joya del Nombre, logra la Plenitud. (3)

ਕਲਿ ਕਲੇਸ ਮਿਟੇ ਦੁਖ ਸਗਲੇ; ਕਾਟੀ ਜਮ ਕੀ ਫਾਸਾ ॥

kal kales mitte dukh sagale; kaattee jam kee faasaa |

Sant Singh KhalsaAll his struggles, sufferings and pains are dispelled, and the noose of death is cut away from him.
Manmohan SinghAll his strifes, sufferings and pains are dispelled and the noose of his death's is cut.
Manmohan Singh (Punjabi)ਉਸ ਦੇ ਸਾਰੇ ਝਗੜੇ, ਤਕਲੀਫਾਂ ਤੇ ਦਰਦਾਂ ਦੂਰ ਹੋ ਜਾਂਦੀਆਂ ਹਨ ਅਤੇ ਉਸ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
Fareedkot Teekaਤਿਸੀ ਕੇ ਕਲਪਨਾ ਆਦਿ ਦੁੱਖ ਔ ਪੰਚ ਕਲੇਸ ਸੋ ਸਾਰੇ ਹੀ ਮਿਟ ਗਏ ਹੈਂ, ਪੁਨਃ ਜਮ ਕੀ ਫਾਸੀ ਭੀ ਕਾਟੀ ਗਈ ਹੈ॥
Prof. Sahib Singhਉਸ ਮਨੁੱਖ ਦੀ ਜਮਾਂ ਵਾਲੀ ਫਾਹੀ ਕੱਟੀ ਗਈ (ਉਸ ਦੇ ਗਲੋਂ ਮਾਇਆ ਦੇ ਮੋਹ ਦੀ ਫਾਹੀ ਕੱਟੀ ਗਈ ਜੋ ਆਤਮਕ ਮੌਤ ਲਿਆ ਕੇ ਜਮਾਂ ਦੇ ਵੱਸ ਪਾਂਦੀ ਹੈ), ਉਸ ਦੇ ਸਾਰੇ ਦੁੱਖ ਕਲੇਸ਼ ਕਸ਼ਟ ਦੂਰ ਹੋ ਗਏ,

ਪਦ ਅਰਥ ਕਲਿ = ਝਗੜੇ। ਸਗਲੇ = ਸਾਰੇ। ਫਾਸਾ = ਫਾਹੀ।

SikhNet (Spanish)Todas sus aflicciones y sufrimientos desaparecen y sus ataduras a la muerte son abolidas.

ਕਹੁ ਨਾਨਕ. ਪ੍ਰਭਿ ਕਿਰਪਾ ਧਾਰੀ; ਮਨ ਤਨ ਭਏ ਬਿਗਾਸਾ ॥੪॥੧੨॥੨੩॥

kahu naanak. prabh kirapaa dhaaree; man tan bhe bigaasaa |4|12|23|

Sant Singh KhalsaSays Nanak, God has extended His Mercy, and so his mind and body blossom forth. ||4||12||23||
Manmohan SinghSays Nanak, the Lord extends His mercy to him and blossoms his soul and body.
Manmohan Singh (Punjabi)ਗੁਰੂ ਜੀ ਆਖਦੇ ਹਨ, ਸਾਹਿਬ ਉਸ ਉਤੇ ਆਪਣੀ ਰਹਿਮਤ ਕਰਦਾ ਹੈ ਅਤੇ ਉਸ ਦੀ ਆਤਮਾ ਤੇ ਦੇਹ ਪ੍ਰਫੁਲਤ ਹੋ ਵੰਞਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਗੁਰਮੁਖੋਂ ਪਰ ਵਾਹਗੁਰੂ ਨੇ ਐਸੀ ਕ੍ਰਿਪਾ ਕਰੀ ਹੈ, ਵਹੁ ਮਨੋ ਤਨੋ ਪ੍ਰਸੰਨ ਹੂਏ ਹੈਂ॥੪॥੧੨॥੨੩॥☬ਜਬ ਸ੍ਰੀ ਗੁਰੂ ਜੀ ਵਡਾਲੀ ਸੇ ਮੁੜ ਕਰ ਸ੍ਰੀ ਅੰਮ੍ਰਿਤਸਰ ਜੀ ਮੇਂ ਆਏ, ਤਬ ਕਾ ਬਰਤਾਂਤ ਵਾ ਸਰੂਪ ਕੀ ਪ੍ਰਾਪਤੀ ਦਿਖਾਵਤੇ ਹੈਂ:
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਉਤੇ ਪ੍ਰਭੂ ਨੇ ਮੇਹਰ ਕੀਤੀ (ਉਸ ਨੂੰ ਪ੍ਰਭੂ ਨੇ ਗੁਰੂ ਮਿਲਾ ਦਿੱਤਾ, ਤੇ) ਉਸ ਦਾ ਮਨ ਉਸ ਦਾ ਤਨ ਆਤਮਕ ਆਨੰਦ ਨਾਲ ਪ੍ਰਫੁਲਤ ਹੋ ਗਿਆ ॥੪॥੧੨॥੨੩॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਬਿਗਾਸਾ = ਪ੍ਰਸੰਨ ॥੪॥੧੨॥੨੩॥

SikhNet (Spanish)Dice Nanak, el Señor entonces es Misericordioso y el cuerpo y la mente florecen. (4‑12‑23

Open this shabad →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਕਰਣ ਕਰਾਵਣਹਾਰ ਪ੍ਰਭੁ ਦਾਤਾ; ਪਾਰਬ੍ਰਹਮ ਪ੍ਰਭੁ ਸੁਆਮੀ ॥

karan karaavanahaar prabh daataa; paarabraham prabh suaamee |

Sant Singh KhalsaGod is the Doer, the Cause of causes, the Great Giver; God is the Supreme Lord and Master.
Manmohan SinghThe Beneficent Supreme Being the Master Lord God of the mortals, is the Doer and Prompter of deeds.
Manmohan Singh (Punjabi)ਦਾਤਾਰ ਸ਼੍ਰੋਮਣੀ ਪੁਰਖ, ਪ੍ਰਾਣੀਆਂ ਦਾ ਮਾਲਕ ਸਾਹਿਬ ਵਾਹਿਗੁਰੂ, ਕੰਮਾਂ ਦੇ ਕਰਨੇ ਤੇ ਕਰਾਉਣ ਵਾਲਾ ਹੈ।
Fareedkot Teekaਪਾਰਬ੍ਰਹਮ ਜੋ ਕਾਰਣੋਂ ਕੇ ਕਰਨਹਾਰਾ ਸਮਰਥ ਦਾਤਾ ਹੈ, ਸੋਈ ਸਮਰਥ ਮੇਰਾ ਸ੍ਵਾਮੀ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਦਾ ਸਹਾਈ ਗੁਰੂ ਬਣ ਜਾਂਦਾ ਹੈ, ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਸਭ ਕੁਝ ਕਰ ਸਕਣ ਵਾਲਾ ਹੈ (ਜੀਵਾਂ ਪਾਸੋਂ) ਸਭ ਕੁਝ ਕਰਾ ਸਕਣ ਵਾਲਾ ਹੈ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਸਭ ਦਾ ਮਾਲਕ ਹੈ।

ਪਦ ਅਰਥ ਕਰਣਹਾਰ = ਸਭ ਕੁਝ ਕਰ ਸਕਣ ਵਾਲਾ। ਕਰਾਵਣਹਾਰ = (ਜੀਵਾਂ ਪਾਸੋਂ) ਸਭ ਕੁਝ ਕਰਾ ਸਕਣ ਵਾਲਾ। ਦਾਤਾ = ਦਾਤਾਂ ਦੇਣ ਵਾਲਾ। ਸੁਆਮੀ = ਮਾਲਕ।

SikhNet (Spanish)El Señor Trascendente, el Maestro, la Causa de causas,

ਸਗਲੇ ਜੀਅ ਕੀਏ ਦਇਆਲਾ; ਸੋ ਪ੍ਰਭੁ ਅੰਤਰਜਾਮੀ ॥੧॥

sagale jeea kee deaalaa; so prabh antarajaamee |1|

Sant Singh KhalsaThe Merciful Lord created all beings; God is the Inner-knower, the Searcher of hearts. ||1||
Manmohan SinghHe, the Merciful Master, who has created all the beings, is the knower of hearts.
Manmohan Singh (Punjabi)ਉਹ ਮਿਹਰਬਾਨ ਮਾਲਕ, ਜਿਸ ਨੇ ਸਾਰੇ ਜੀਵ ਰਚੇ ਹਨ, ਦਿਲਾਂ ਦੀਆਂ ਜਾਨਣਹਾਰ ਹੈ।
Fareedkot Teekaਤਿਸ ਦਿਆਲ ਸੁਆਮੀ ਨੇ ਸਭ ਜੀਵ ਉਤਪੰਨ ਕੀਏ ਹੈਂ, ਪੁਨਾ ਸੋਈ ਸਾਮਰਥ ਅੰਤਰ ਹੋਇਕੇ ਪ੍ਰੇਰ ਰਹਾ ਹੈ, ਵਾ ਸਰਬ ਜੀਵ ਹਮਾਰੇ ਪਰ ਦਿਆਲ ਕੀਏ ਹੈਂ॥੧॥
Prof. Sahib Singhਸਾਰੇ ਜੀਵ ਉਸੇ ਦਇਆ-ਦੇ-ਘਰ ਪ੍ਰਭੂ ਨੇ ਪੈਦਾ ਕੀਤੇ ਹੋਏ ਹਨ, ਉਹ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ॥੧॥

ਪਦ ਅਰਥ ਜੀਅ = (ਲਫ਼ਜ਼ 'ਜੀਵ' ਤੋਂ ਬਹੁ-ਵਚਨ)। ਕੀਏ = ਪੈਦਾ ਕੀਤੇ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ ॥੧॥

SikhNet (Spanish)el Íntimo Conocedor nos bendice a todos y es siempre Benévolo. (1)

ਮੇਰਾ ਗੁਰੁ; ਹੋਆ ਆਪਿ ਸਹਾਈ ॥

meraa gur; hoaa aap sahaaee |

Sant Singh KhalsaMy Guru is Himself my friend and support.
Manmohan SinghThe Guru himself is my succour.
Manmohan Singh (Punjabi)ਗੁਰੂ ਜੀ ਖੁਦ ਮੇਰੇ ਮਦਦਗਾਰ ਹਨ।
Fareedkot Teekaਮੇਰੇ ਸਤਿਗੁਰੂ ਜੋ ਰਾਮ ਦਾਸ ਜੀ ਹੈਂ ਮੇਰੇ ਪਰ ਵਹੁ ਆਪ ਸਹਾਈ ਹੂਏ ਹੈਂ॥☬ਪ੍ਰਸ਼ਨ: ਸਹਾਈ ਹੋਨੇ ਸੇ ਕਿਆ ਪ੍ਰਾਪਤੀ ਭਈ ਹੈ?☬ਉੱਤ੍ਰ:
Prof. Sahib Singhਹੇ ਭਾਈ! ਮੇਰਾ ਗੁਰੂ (ਜਿਸ ਮਨੁੱਖ ਦਾ) ਮਦਦਗਾਰ ਆਪ ਬਣਦਾ ਹੈ,

ਪਦ ਅਰਥ ਸਹਾਈ = ਮਦਦਗਾਰ।

SikhNet (Spanish)Con el Guru Mismo como mi Soporte estoy en Éxtasis y Equilibrio,

ਸੂਖ ਸਹਜ ਆਨੰਦ ਮੰਗਲ ਰਸ; ਅਚਰਜ ਭਈ ਬਡਾਈ ॥ ਰਹਾਉ ॥

sookh sehaj aanand mangal ras; acharaj bhee baddaaee | rahaau |

Sant Singh KhalsaI am in celestial peace, bliss, joy, pleasure and wondrous glory. ||Pause||
Manmohan SinghI am, now, in celestial peace, bliss, and joyful pleasure and wondrous in my glory. Pause.
Manmohan Singh (Punjabi)ਮੈਂ ਹੁਣ ਬੈਕੁੰਠੀ ਆਰਾਮ, ਪ੍ਰਸੰਨਤਾ ਅਤੇ ਅਨੰਦਤ ਖੁਸ਼ੀ ਵਿੱਚ ਹਾਂ ਅਤੇ ਅਦਭੁਤ ਹੈ ਮੇਰੀ ਕੀਰਤੀ। ਠਹਿਰਾਉ।
Fareedkot Teekaਆਤਮਾਨੰਦ ਔ ਸੰਸਾਰੀ ਸੁਖ ਪੁਨ:(ਮੰਗਲ) ਉਤਸ਼ਾਹ ਤਥਾ ਪ੍ਰੇਮ ਔ ਅਸਚਰਜ ਵਡਿਆਈ ਪ੍ਰਾਪਤ ਭਈ ਹੈ॥ ਰਹਾਉ ॥
Prof. Sahib Singhਉਸ ਮਨੁੱਖ ਦੇ ਅੰਦਰ ਆਤਮਕ ਅਡੋਲਤਾ ਦੇ ਸੁਖ ਆਨੰਦ ਖ਼ੁਸ਼ੀਆਂ ਤੇ ਸੁਆਦ ਉੱਘੜ ਪੈਂਦੇ ਹਨ। ਉਸ ਮਨੁੱਖ ਨੂੰ (ਲੋਕ ਪਰਲੋਕ ਵਿਚ) ਐਸੀ ਇੱਜ਼ਤ ਮਿਲਦੀ ਹੈ ਕਿ ਹੈਰਾਨ ਹੋ ਜਾਈਦਾ ਹੈ ਰਹਾਉ॥

ਪਦ ਅਰਥ ਸਹਜ = ਆਤਮਕ ਅਡੋਲਤਾ। ਮੰਗਲ = ਖ਼ੁਸ਼ੀਆਂ। ਰਸ = ਸੁਆਦ। ਅਚਰਜ = ਹੈਰਾਨ ਕਰ ਦੇਣ ਵਾਲੀ। ਬਡਾਈ = ਇੱਜ਼ਤ ॥ਰਹਾਉ॥

SikhNet (Spanish)y la Gloria de este Estado es maravillosa. (Pausa)

ਗੁਰ ਕੀ ਸਰਣਿ ਪਏ. ਭੈ ਨਾਸੇ; ਸਾਚੀ ਦਰਗਹ ਮਾਨੇ ॥

gur kee saran pe. bhai naase; saachee daragah maane |

Sant Singh KhalsaSeeking the Sanctuary of the Guru, my fears have been dispelled, and I am accepted in the Court of the True Lord.
Manmohan SinghSeeking the Guru's protection my fears are dispelled and I am accepted in the True Court.
Manmohan Singh (Punjabi)ਗੁਰਾਂ ਦੀ ਪਨਾਹ ਲੈਣ ਦੁਆਰਾ ਮੇਰੇ ਡਰ ਨਾਸ ਹੋ ਗਏ ਹਨ ਅਤੇ ਮੈਂ ਸੱਚੇ ਦਰਬਾਰ ਅੰਦਰ ਕਬੂਲ ਪੈ ਗਿਆ ਹਾਂ।
Fareedkot Teekaਹਮ ਗੁਰੋਂ ਕੀ ਸਰਨ ਪੜੇ ਹੈਂ ਤਿਸ ਕਰ ਭੈ ਦੂਰ ਹੂਏ ਹੈਂ ਅਰੁ ਸਾਚੀ ਦਰਗਾਹਿ ਮੇਂ ਮਾਨੇ ਗਏ ਹੈਂ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਆ ਪੈਂਦੇ ਹਨ, ਉਹਨਾਂ ਦੇ ਸਾਰੇ ਡਰ ਦੂਰ ਹੋ ਜਾਂਦੇ ਹਨ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ।

ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਸਾਚੀ = ਸਦਾ ਕਾਇਮ ਰਹਿਣ ਵਾਲੀ। ਮਾਨੇ = ਆਦਰ ਪਾਂਦੇ ਹਨ।

SikhNet (Spanish)Cuando busco el Refugio del Guru, mis temores son disipados y soy reconocido en la Corte Verdadera.

ਗੁਣ ਗਾਵਤ. ਆਰਾਧਿ ਨਾਮੁ ਹਰਿ; ਆਏ ਅਪੁਨੈ ਥਾਨੇ ॥੨॥

gun gaavat. aaraadh naam har; aae apunai thaane |2|

Sant Singh KhalsaSinging His Glorious Praises, and worshipping in adoration the Name of the Lord, I have reached my destination. ||2||
Manmohan SinghHymning His praise, and repeating the Lord's Name, I have reached my destination.
Manmohan Singh (Punjabi)ਉਸ ਦਾ ਜੱਸ ਗਾਇਨ ਕਰ ਅਤੇ ਸਾਈਂ ਦਾ ਨਾਮ ਉਚਾਰਕੇ, ਮੈਂ ਆਪਣੇ ਟਿਕਾਣੇ ਤੇ ਪੁੱਜ ਗਿਆ ਹਾਂ।
Fareedkot Teekaਗੁਰੋਂ ਦ੍ਵਾਰੇ ਹਮ ਹਰੀ ਕੇ ਗੁਣ ਗਾਇਕਰ ਪੁਨਃ ਹਰਿ ਨਾਮ ਰਿਦੇ ਮੇਂ ਧਿਆਇ ਕਰ, ਅਪਨੇ (ਥਾਨੇ) ਸਰੂਪ ਮੇਂ ਆਏ ਹੈਂ, ਵਾ ਸ੍ਰੀ ਅੰਮ੍ਰਿਤਸਰ ਜੀ ਜੋ ਅਪਨਾ ਅਸਥਾਨ ਹੈ ਤਿਸਮੇਂ ਆਏ ਹੈਂ॥੨॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾ ਕੇ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਹ ਆਪਣੇ (ਉਸ ਹਿਰਦੇ-) ਥਾਂ ਵਿਚ ਆ ਟਿਕਦੇ ਹਨ (ਜਿਥੋਂ ਕੋਈ ਵਿਕਾਰ ਉਹਨਾਂ ਨੂੰ ਕੱਢ ਕੇ ਭਟਕਣਾ ਵਿਚ ਨਹੀਂ ਪਾ ਸਕਦਾ) ॥੨॥

ਪਦ ਅਰਥ ਆਰਾਧਿ = ਸਿਮਰ ਕੇ। ਅਪੁਨੈ ਥਾਨੇ = ਉਸ ਥਾਂ ਤੇ ਜਿਥੋਂ ਕੋਈ ਵਿਕਾਰ ਭਟਕਣਾ ਵਿਚ ਨਹੀਂ ਪਾ ਸਕਦਾ ॥੨॥

SikhNet (Spanish)Cantando la Alabanza del Señor y meditando en Su Nombre, voy de regreso a mi Hogar. (2)

ਜੈ ਜੈ ਕਾਰੁ ਕਰੈ ਸਭ ਉਸਤਤਿ; ਸੰਗਤਿ ਸਾਧ ਪਿਆਰੀ ॥

jai jai kaar karai sabh usatat; sangat saadh piaaree |

Sant Singh KhalsaEveryone applauds and congratulates me; the Saadh Sangat, the Company of the Holy, is dear to me.
Manmohan SinghEveryone acclaims and praises me, and dear to me is the saints congregation.
Manmohan Singh (Punjabi)ਹਰ ਕੋਈ ਮੇਰੀ ਪ੍ਰੰਸਸਾ ਤੇ ਉਪਮਾ ਕਰਦਾ ਹੈ ਅਤੇ ਸਤਿ ਸੰਗਤ ਮੈਨੂੰ ਮਿਠੜੀ ਲੱਗਦੀ ਹੈ।
Fareedkot Teekaਅਬ ਜੈ ਜੈ ਕਾਰ ਹੋ ਰਹਾ ਹੈ ਔਰ ਹਮਾਰੀ ਸਭ ਉਸਤਤੀ ਕਰਤੇ ਹੈਂ, ਕਿਉਂਕਿ ਹਮ ਕੋ ਸੰਤੋਂ ਕੀ ਸੰਗਤ ਪਿਆਰੀ ਲਾਗਤੀ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਸੰਗਤਿ ਪਿਆਰੀ ਲੱਗਣ ਲੱਗ ਪੈਂਦੀ ਹੈ, ਸਾਰੀ ਲੁਕਾਈ ਉਸ ਦੀ ਵਡਿਆਈ ਕਰਦੀ ਹੈ, ਸੋਭਾ ਕਰਦੀ ਹੈ।

ਪਦ ਅਰਥ ਜੈ ਜੈਕਾਰੁ = ਵਡਿਆਈ, ਆਦਰ-ਮਾਣ। ਸਭ = ਸਾਰੀ ਲੁਕਾਈ। ਉਸਤਤਿ = ਸੋਭਾ। ਸਾਧ = ਗੁਰੂ।

SikhNet (Spanish)Todos me aclaman y lo más apreciado para mí es la Sociedad de los Santos.

ਸਦ ਬਲਿਹਾਰਿ ਜਾਉ ਪ੍ਰਭ ਅਪੁਨੇ; ਜਿਨਿ ਪੂਰਨ ਪੈਜ ਸਵਾਰੀ ॥੩॥

sad balihaar jaau prabh apune; jin pooran paij savaaree |3|

Sant Singh KhalsaI am forever a sacrifice to my God, who has totally protected and preserved my honor. ||3||
Manmohan SinghI am ever a sacrifice unto my Lord, who has fully preserved my honour.
Manmohan Singh (Punjabi)ਮੈਂ ਹਮੇਸ਼ਾਂ ਆਪਣੇ ਸੁਆਮੀ ਉਤੋਂ ਘੋਲੀ ਵੰਞਦਾ ਹਾਂ, ਜਿਸ ਨੇ ਪੂਰੀ ਤਰ੍ਹਾਂ ਮੇਰੀ ਇੱਜ਼ਤ ਰੱਖ ਲਈ ਹੈ।
Fareedkot Teekaਹਮ ਸਦਾ ਅਪਨੇ ਪ੍ਰਭੂ ਪਰ ਬਲਿਹਾਰ ਜਾਤੇ ਹੈਂ, ਜਿਸ ਸ੍ਵਾਮੀ ਨੇ ਹਮਾਰੀ ਪੂਰਨ ਪਰਤੱਗ੍ਯਾ ਸਵਾਰੀ ਹੈ॥੩॥
Prof. Sahib Singhਹੇ ਭਾਈ! ਮੈਂ (ਭੀ) ਆਪਣੇ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹਾਂ ਜਿਸ ਨੇ (ਮੈਨੂੰ ਗੁਰੂ ਦੀ ਸਰਨ ਪਾ ਕੇ) ਮੇਰੀ ਇੱਜ਼ਤ ਪੂਰੇ ਤੌਰ ਤੇ ਰੱਖ ਲਈ ਹੈ ॥੩॥

ਪਦ ਅਰਥ ਸਦ = ਸਦਾ। ਬਲਿਹਾਰਿ ਜਾਉ = ਮੈਂ ਸਦਕੇ ਜਾਂਦਾ ਹਾਂ (ਜਾਉਂ)! ਜਿਨਿ = ਜਿਸ (ਪ੍ਰਭੂ) ਨੇ। ਪੈਜ = ਇੱਜ਼ਤ ॥੩॥

SikhNet (Spanish)Sí, ofrezco mi ser siempre en sacrificio a mi Señor, Quien ha salvado totalmente mi Honor. (3)

ਗੋਸਟਿ ਗਿਆਨੁ. ਨਾਮੁ ਸੁਣਿ ਉਧਰੇ; ਜਿਨਿ ਜਿਨਿ ਦਰਸਨੁ ਪਾਇਆ ॥

gosatt giaan. naam sun udhare; jin jin darasan paaeaa |

Sant Singh KhalsaThey are saved, who receive the Blessed Vision of His Darshan; they listen to the spiritual dialogue of the Naam.
Manmohan SinghAll those who behold the Guru's sight are saved by dilating upon the Divine discourse and hearing the Name.
Manmohan Singh (Punjabi)ਜੋ ਕੋਈ, ਜੋ ਕੋਈ ਭੀ ਗੁਰਾਂ ਦਾ ਦੀਦਾਰ ਦੇਖਦਾ ਹੈ, ਉਹ ਈਸ਼ਵਰੀ ਚਰਚਾ ਦੁਆਰਾ ਅਤੇ ਨਾਮ ਸ੍ਰਵਣ ਕਰ ਕੇ ਪਾਰ ਉਤਰ ਜਾਂਦਾ ਹੈ।
Fareedkot Teekaਜਿਨ ਸਾਥ ਗਿਆਨ ਗੋਸਟ ਹੂਈ ਹੈ ਜਿਨੋਂ ਨੇ ਸ੍ਰੀ ਗੁਰੂ ਰਾਮਦਾਸ ਜੀ ਸੇ ਰਾਮ ਨਾਮ ਸੁਨਿਆ ਹੈ, ਭਾਵ ਸੇ ਉਪਦੇਸ਼ ਲੀਆ ਹੈ, ਪੁਨ : ਜਿਨੋਂ ਨੇ ਦਰਸਨ ਪਾਇਆ ਅਰਥਾਤ ਜਿਨ ਸਿਖੀ ਕਾ ਮਾਰਗ ਪਾਯਾ ਹੈ, ਸੋ ਸਭ ਪ੍ਰਕਾਰ ਕੇ ਜਗ੍ਯਾਸੂ ਉਧਰੇ ਹੈ॥
Prof. Sahib Singhਹੇ ਭਾਈ! ਜਿਸ ਜਿਸ ਮਨੁੱਖ ਨੇ (ਗੁਰੂ ਦਾ) ਦਰਸਨ ਕੀਤਾ ਹੈ, ਉਹਨਾਂ ਨੂੰ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਗਿਆ, ਉਹਨਾਂ ਨੂੰ ਆਤਮਕ ਜੀਵਨ ਦੀ ਸੂਝ ਪ੍ਰਾਪਤ ਹੋ ਗਈ, ਪ੍ਰਭੂ ਦਾ ਨਾਮ ਸੁਣ ਸੁਣ ਕੇ ਉਹ ਮਨੁੱਖ (ਵਿਕਾਰਾਂ ਦੇ ਹੱਲਿਆਂ ਤੋਂ) ਬਚ ਗਏ।

ਪਦ ਅਰਥ ਗੋਸਟਿ = ਮਿਲਾਪ। ਗਿਆਨੁ = ਆਤਮਕ ਜੀਵਨ ਦੀ ਸੂਝ। ਸੁਣਿ = ਸੁਣ ਕੇ। ਉਧਾਰੇ = ਵਿਕਾਰਾਂ ਤੋਂ ਬਚ ਜਾਂਦੇ ਹਨ। ਜਿਨਿ ਜਿਨਿ = ਜਿਸ ਮਨੁੱਖ ਨੇ।

SikhNet (Spanish)Aquél que escucha el Nombre del Señor habita en Su Sabiduría, logra Su Visión y es liberado.

ਭਇਓ ਕ੍ਰਿਪਾਲੁ ਨਾਨਕ. ਪ੍ਰਭੁ ਅਪੁਨਾ; ਅਨਦ ਸੇਤੀ ਘਰਿ ਆਇਆ ॥੪॥੧੩॥੨੪॥

bheo kripaal naanak. prabh apunaa; anad setee ghar aaeaa |4|13|24|

Sant Singh KhalsaNanak's God has become Merciful to him; he has arrived home in ecstasy. ||4||13||24||
Manmohan SinghNanak's Lord becomes merciful to him, and he reaches his home with joy.
Manmohan Singh (Punjabi)ਨਾਨਕ ਦਾ ਸੁਆਮੀ ਉਸ ਉਤੇ ਮਿਹਰਬਾਨ ਥੀ ਹੁੰਦਾ ਹੈ ਤੇ ਉਹ ਖੁਸ਼ੀ ਨਾਲ ਆਪਣੇ ਗ੍ਰਿਹ ਅਪੜ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਅਪਨਾ ਪ੍ਰਭੂ ਸ੍ਰੀ ਗੁਰੂ ਰਾਮਦਾਸ ਜੀ ਕਿਰਪਾਲ ਭਇਆ ਹੈ, ਤੋ ਮੈਂ ਅਨੰਦ ਕੇ ਸਾਥ ਅਪਨੇ ਘਰ ਅਰਥਾਤ ਅੰਮ੍ਰਿਤਸਰ ਜੀ ਬੀਚ ਆਇਆ ਹੂੰ॥੪॥੧੩ ॥੨੪ ॥
Prof. Sahib Singhਹੇ ਨਾਨਕ! ਜਿਸ ਮਨੁੱਖ ਉਤੇ ਪਿਆਰਾ ਪ੍ਰਭੂ ਦਇਆਵਾਨ ਹੋਇਆ ਉਹ ਮਨੁੱਖ ਆਤਮਕ ਅਨੰਦ ਨਾਲ ਪ੍ਰਭੂ-ਚਰਨਾਂ ਵਿਚ ਲੀਨ ਹੋ ਗਿਆ ॥੪॥੧੩॥੨੪॥

ਪਦ ਅਰਥ ਸੇਤੀ = ਨਾਲ। ਘਰਿ = ਘਰ ਵਿਚ, ਹਿਰਦੇ-ਘਰ ਵਿਚ ॥੪॥੧੩॥੨੪॥

SikhNet (Spanish)Dice Nanak, dios es Benévolo con tal ser y éste regresa a su Hogar con Dicha. (4‑13‑24)

Open this shabad →

Shabad Guru Arjan Dev Ji Raag Sorath continues on Ang 616

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਪ੍ਰਭ ਕੀ ਸਰਣਿ. ਸਗਲ ਭੈ ਲਾਥੇ; ਦੁਖ ਬਿਨਸੇ ਸੁਖੁ ਪਾਇਆ ॥

prabh kee saran. sagal bhai laathe; dukh binase sukh paaeaa |

Sant Singh KhalsaIn God's Sanctuary, all fears depart, suffering disappears, and peace is obtained.
Manmohan SinghIn the Lord's refuge all the fears depart, pains disappear, and peace, is obtained.
Manmohan Singh (Punjabi)ਸੁਆਮੀ ਦੀ ਸ਼ਰਣਾਗਤ ਅੰਦਰ ਸਾਰੇ ਡਰ ਦੂਰ ਹੋ ਜਾਂਦੇ ਹਨ, ਪੀੜਾਂ ਮਿੱਟ ਜਾਂਦੀਆਂ ਹਨ ਤੇ ਬੰਦਾ ਆਰਾਮ ਪਾਉਂਦਾ ਹੈ।
Fareedkot Teekaਹੇ ਪ੍ਰਭੂ! ਆਪ ਕੀ ਸਰਨ ਮੇਂ ਮੇਰੇ ਸਭ ਭੈ ਦੂਰ ਹੂਏ ਹੈਂ ਔ ਦੁਖ ਬਿਨਸ ਗਏ ਹੈਂ, ਪੁਨਃ ਸੁਖੋਂ ਕਾ ਸਮੂਹ ਪਾਇਆ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੀ ਸਰਨ ਪਿਆਂ ਮਨੁੱਖ ਦੇ ਸਾਰੇ ਡਰ ਲਹਿ ਜਾਂਦੇ ਹਨ, ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਉਹ (ਸਦਾ) ਆਤਮਕ ਆਨੰਦ ਮਾਣਦਾ ਹੈ।

ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}।

SikhNet (Spanish)En el Refugio del Señor todos los temores son erradicados, las aflicciones desaparecen y uno encuentra el Éxtasis.

ਦਇਆਲੁ ਹੋਆ ਪਾਰਬ੍ਰਹਮੁ ਸੁਆਮੀ; ਪੂਰਾ ਸਤਿਗੁਰੁ ਧਿਆਇਆ ॥੧॥

deaal hoaa paarabraham suaamee; pooraa satigur dhiaaeaa |1|

Sant Singh KhalsaWhen the Supreme Lord God and Master becomes merciful, we meditate on the Perfect True Guru. ||1||
Manmohan SinghWhen the Transcendent Lord Master becomes compassionate, the mortal dwells on the Perfect True Guru.
Manmohan Singh (Punjabi)ਜਦ ਸ਼੍ਰੋਮਣੀ ਸਾਹਿਬ ਮਾਲਕ ਮਿਹਰਬਾਨ ਹੋਂ ਜਾਂਦਾ ਹੈ, ਤਾਂ ਪ੍ਰਾਣੀ ਪੂਰਨ ਸੱਚੇ ਗੁਰਾਂ ਦਾ ਆਰਾਧਨ ਕਰਦਾ ਹੈ।
Fareedkot Teekaਜਬ ਪੂਰਾ ਸਤਿਗੁਰੂ ਦਯਾਲ ਹੂਆ ਹੈ ਤਬ ਪਾਰਬ੍ਰਹਮ ਸੁਆਮੀ ਧਿਆਇਆ ਹੈ॥੧॥
Prof. Sahib Singh(ਉਹ ਮਨੁੱਖ ਪਰਮਾਤਮਾ ਦੀ ਸਰਨ ਪੈਂਦਾ ਹੈ) ਜੇਹੜਾ ਮਨੁੱਖ ਪੂਰੇ ਗੁਰੂ ਦਾ ਧਿਆਨ ਧਰਦਾ ਹੈ, ਉਸ ਉੱਤੇ ਮਾਲਕ ਪਰਮਾਤਮਾ ਦਇਆਵਾਨ ਹੁੰਦਾ ਹੈ ॥੧॥

ਪਦ ਅਰਥ ਪੂਰਾ = ਸਾਰੇ ਗੁਣਾਂ ਦਾ ਮਾਲਕ ॥੧॥

SikhNet (Spanish)El Maestro Trascendente es Compasivo y uno habita en el Guru Perfecto. (1)

ਪ੍ਰਭ ਜੀਉ; ਤੂ ਮੇਰੋ ਸਾਹਿਬੁ ਦਾਤਾ ॥

prabh jeeo; too mero saahib daataa |

Sant Singh KhalsaO Dear God, You are my Lord Master and Great Giver.
Manmohan SinghLord, O Sire, Thou art my Munificent Master.
Manmohan Singh (Punjabi)ਹੇ ਮਹਾਰਾਜ ਸੁਆਮੀ! ਤੂੰ ਮੇਰਾ ਦਾਤਾਰ ਮਾਲਕ ਹੈ।
Fareedkot Teekaਹੇ ਸੁਆਮੀ! ਤੂਹੀਂ ਮੇਰਾ ਸਮਰਥ ਦਾਤਾ ਹੈਂ॥
Prof. Sahib Singhਹੇ ਪ੍ਰਭੂ ਜੀ! ਤੂੰ ਮੇਰਾ ਮਾਲਕ ਹੈਂ, ਤੂੰ ਮੈਨੂੰ ਸਾਰੀਆਂ ਦਾਤਾਂ ਦੇਣ ਵਾਲਾ ਹੈਂ।

ਪਦ ਅਰਥ ਪ੍ਰਭ = ਹੇ ਪ੍ਰਭੂ! ਸਾਹਿਬੁ = ਮਾਲਕ।

SikhNet (Spanish)Oh Señor, eres mi Maestro Bendito; ten Compasión de mí, oh Dios Benefactor del humilde,

ਕਰਿ ਕਿਰਪਾ ਪ੍ਰਭ ਦੀਨ ਦਇਆਲਾ; ਗੁਣ ਗਾਵਉ ਰੰਗਿ ਰਾਤਾ ॥ ਰਹਾਉ ॥

kar kirapaa prabh deen deaalaa; gun gaavau rang raataa | rahaau |

Sant Singh KhalsaBy Your Mercy, O God, Merciful to the meek, imbue me with Your Love, that I might sing Your Glorious Praises. ||Pause||
Manmohan SinghO Lord, compassionate to the poor, take pity on me, that imbued with love, I may sing Thy praise. Pause.
Manmohan Singh (Punjabi)ਹੇ ਗਰੀਬਾਂ ਤੇ ਦਇਆਵਾਨ ਸੁਆਮੀ! ਮੇਰੇ ਤੇ ਮਿਹਰ ਧਾਰ, ਤਾਂ ਜੋ ਪ੍ਰੇਮ ਨਾਲ ਰੰਗਿਆ ਹੋਇਆ ਮੈਂ ਤੇਰਾ ਜੱਸ ਗਾਇਨ ਕਰਾਂ। ਠਹਿਰਾਉ।
Fareedkot Teekaਹੇ ਪ੍ਰਭੂ! ਤੂੰ ਦੀਨੋਂ ਪਰ ਦਇਆਲ ਹੈਂ ਮੇਰੇ ਪਰ ਭੀ ਕ੍ਰਿਪਾ ਕਰੋ, ਮੈਂ ਤੇਰੇ ਪ੍ਰੇਮ ਮੇਂ ਰਤਾ ਹੂਆ ਤੇਰੇ ਗੁਨੋਂ ਕੋ ਗਾਵਤਾ ਰਹੂੰ॥ ਰਹਾਉ ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਤੇਰੇ ਪ੍ਰੇਮ-ਰੰਗ ਵਿਚ ਰੰਗੀਜ ਕੇ ਤੇਰੇ ਗੁਣ ਗਾਂਦਾ ਰਹਾਂ ਰਹਾਉ॥

ਪਦ ਅਰਥ ਗਾਵਉ = ਗਾਵਉਂ, ਮੈਂ ਗਾਵਾਂ। ਰੰਗਿ = ਪ੍ਰੇਮ-ਰੰਗ ਵਿਚ। ਰਾਤਾ = ਰੰਗਿਆ ਹੋਇਆ ॥ਰਹਾਉ॥

SikhNet (Spanish)para que me pueda imbuir en Tu Amor. (Pausa)

ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ; ਚਿੰਤਾ ਸਗਲ ਬਿਨਾਸੀ ॥

satigur naam nidhaan drirraaeaa; chintaa sagal binaasee |

Sant Singh KhalsaThe True Guru has implanted the treasure of the Naam within me, and all my anxieties have been dispelled.
Manmohan SinghThe True Guru has implanted the wealth of Name within me, and all my anxieties have been dispelled.
Manmohan Singh (Punjabi)ਸੱਚੇ ਗੁਰਾਂ ਨੇ ਮੇਰੇ ਅੰਦਰ ਨਾਮ ਦੀ ਦੌਲਤ ਪੱਕੀ ਕਰ ਦਿੱਤੀ ਹੈ ਅਤੇ ਮੇਰਾ ਸਭ ਫਿਕਰ ਦੂਰ ਹੋ ਗਿਆ ਹੈ।
Fareedkot Teekaਸਤਗੁਰੋਂ ਨੇ ਨਾਮ ਜੋ ਨਿਧੋਂ ਕਾ ਘਰ ਮੇਰੇ ਕੋ ਜਬ ਕਾ ਦ੍ਰਿੜ ਕਰਾਇਆ ਤਬ ਕੀ ਮੇਰੀ ਸਭ ਚਿੰਤਾ ਦੂਰ ਹੂਈ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਸਾਰੇ ਸੁਖਾਂ ਦਾ ਖ਼ਜ਼ਾਨਾ ਪ੍ਰਭੂ-ਨਾਮ ਪੱਕਾ ਕਰ ਦਿੱਤਾ, ਉਸ ਦੀ ਸਾਰੀ ਚਿੰਤਾ ਦੂਰ ਹੋ ਗਈ।

ਪਦ ਅਰਥ ਸਤਿਗੁਰਿ = ਗੁਰੂ ਨੇ। ਨਿਧਾਨੁ = ਖ਼ਜ਼ਾਨਾ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ।

SikhNet (Spanish)El Verdadero Guru me ha hecho Sabio en el Tesoro del Naam y todas mis preocupaciones han terminado.

Open this shabad (11 lines, Angs 615-616) →

Ang 615 of 1430