ੴ

ਸਿੱਖਬਾਣੀ · SikhBani

ਪ੍ਰਭ ਕੀ ਸਰਣਿ ਸਗਲ ਭੈ ਲਾਥੇ ਦੁਖ ਬਿਨਸੇ ਸੁਖੁ ਪਾਇਆ ॥

prabh kee saran sagal bhai laathe dukh binase sukh paaeaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 615, 616 · 11 lines
Translations

ਸੋਰਠਿ ਮਹਲਾ ੫ ॥

soratth mahalaa 5 | Ang 615

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਪ੍ਰਭ ਕੀ ਸਰਣਿ. ਸਗਲ ਭੈ ਲਾਥੇ; ਦੁਖ ਬਿਨਸੇ ਸੁਖੁ ਪਾਇਆ ॥

prabh kee saran. sagal bhai laathe; dukh binase sukh paaeaa | Ang 615

Sant Singh KhalsaIn God's Sanctuary, all fears depart, suffering disappears, and peace is obtained.
Manmohan SinghIn the Lord's refuge all the fears depart, pains disappear, and peace, is obtained.
Manmohan Singh (Punjabi)ਸੁਆਮੀ ਦੀ ਸ਼ਰਣਾਗਤ ਅੰਦਰ ਸਾਰੇ ਡਰ ਦੂਰ ਹੋ ਜਾਂਦੇ ਹਨ, ਪੀੜਾਂ ਮਿੱਟ ਜਾਂਦੀਆਂ ਹਨ ਤੇ ਬੰਦਾ ਆਰਾਮ ਪਾਉਂਦਾ ਹੈ।
Fareedkot Teekaਹੇ ਪ੍ਰਭੂ! ਆਪ ਕੀ ਸਰਨ ਮੇਂ ਮੇਰੇ ਸਭ ਭੈ ਦੂਰ ਹੂਏ ਹੈਂ ਔ ਦੁਖ ਬਿਨਸ ਗਏ ਹੈਂ, ਪੁਨਃ ਸੁਖੋਂ ਕਾ ਸਮੂਹ ਪਾਇਆ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੀ ਸਰਨ ਪਿਆਂ ਮਨੁੱਖ ਦੇ ਸਾਰੇ ਡਰ ਲਹਿ ਜਾਂਦੇ ਹਨ, ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਉਹ (ਸਦਾ) ਆਤਮਕ ਆਨੰਦ ਮਾਣਦਾ ਹੈ।

ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}।

SikhNet (Spanish)En el Refugio del Señor todos los temores son erradicados, las aflicciones desaparecen y uno encuentra el Éxtasis.

ਦਇਆਲੁ ਹੋਆ ਪਾਰਬ੍ਰਹਮੁ ਸੁਆਮੀ; ਪੂਰਾ ਸਤਿਗੁਰੁ ਧਿਆਇਆ ॥੧॥

deaal hoaa paarabraham suaamee; pooraa satigur dhiaaeaa |1| Ang 615

Sant Singh KhalsaWhen the Supreme Lord God and Master becomes merciful, we meditate on the Perfect True Guru. ||1||
Manmohan SinghWhen the Transcendent Lord Master becomes compassionate, the mortal dwells on the Perfect True Guru.
Manmohan Singh (Punjabi)ਜਦ ਸ਼੍ਰੋਮਣੀ ਸਾਹਿਬ ਮਾਲਕ ਮਿਹਰਬਾਨ ਹੋਂ ਜਾਂਦਾ ਹੈ, ਤਾਂ ਪ੍ਰਾਣੀ ਪੂਰਨ ਸੱਚੇ ਗੁਰਾਂ ਦਾ ਆਰਾਧਨ ਕਰਦਾ ਹੈ।
Fareedkot Teekaਜਬ ਪੂਰਾ ਸਤਿਗੁਰੂ ਦਯਾਲ ਹੂਆ ਹੈ ਤਬ ਪਾਰਬ੍ਰਹਮ ਸੁਆਮੀ ਧਿਆਇਆ ਹੈ॥੧॥
Prof. Sahib Singh(ਉਹ ਮਨੁੱਖ ਪਰਮਾਤਮਾ ਦੀ ਸਰਨ ਪੈਂਦਾ ਹੈ) ਜੇਹੜਾ ਮਨੁੱਖ ਪੂਰੇ ਗੁਰੂ ਦਾ ਧਿਆਨ ਧਰਦਾ ਹੈ, ਉਸ ਉੱਤੇ ਮਾਲਕ ਪਰਮਾਤਮਾ ਦਇਆਵਾਨ ਹੁੰਦਾ ਹੈ ॥੧॥

ਪਦ ਅਰਥ ਪੂਰਾ = ਸਾਰੇ ਗੁਣਾਂ ਦਾ ਮਾਲਕ ॥੧॥

SikhNet (Spanish)El Maestro Trascendente es Compasivo y uno habita en el Guru Perfecto. (1)

ਪ੍ਰਭ ਜੀਉ; ਤੂ ਮੇਰੋ ਸਾਹਿਬੁ ਦਾਤਾ ॥

prabh jeeo; too mero saahib daataa | Ang 615

Sant Singh KhalsaO Dear God, You are my Lord Master and Great Giver.
Manmohan SinghLord, O Sire, Thou art my Munificent Master.
Manmohan Singh (Punjabi)ਹੇ ਮਹਾਰਾਜ ਸੁਆਮੀ! ਤੂੰ ਮੇਰਾ ਦਾਤਾਰ ਮਾਲਕ ਹੈ।
Fareedkot Teekaਹੇ ਸੁਆਮੀ! ਤੂਹੀਂ ਮੇਰਾ ਸਮਰਥ ਦਾਤਾ ਹੈਂ॥
Prof. Sahib Singhਹੇ ਪ੍ਰਭੂ ਜੀ! ਤੂੰ ਮੇਰਾ ਮਾਲਕ ਹੈਂ, ਤੂੰ ਮੈਨੂੰ ਸਾਰੀਆਂ ਦਾਤਾਂ ਦੇਣ ਵਾਲਾ ਹੈਂ।

ਪਦ ਅਰਥ ਪ੍ਰਭ = ਹੇ ਪ੍ਰਭੂ! ਸਾਹਿਬੁ = ਮਾਲਕ।

SikhNet (Spanish)Oh Señor, eres mi Maestro Bendito; ten Compasión de mí, oh Dios Benefactor del humilde,

ਕਰਿ ਕਿਰਪਾ ਪ੍ਰਭ ਦੀਨ ਦਇਆਲਾ; ਗੁਣ ਗਾਵਉ ਰੰਗਿ ਰਾਤਾ ॥ ਰਹਾਉ ॥

kar kirapaa prabh deen deaalaa; gun gaavau rang raataa | rahaau | Ang 615

Sant Singh KhalsaBy Your Mercy, O God, Merciful to the meek, imbue me with Your Love, that I might sing Your Glorious Praises. ||Pause||
Manmohan SinghO Lord, compassionate to the poor, take pity on me, that imbued with love, I may sing Thy praise. Pause.
Manmohan Singh (Punjabi)ਹੇ ਗਰੀਬਾਂ ਤੇ ਦਇਆਵਾਨ ਸੁਆਮੀ! ਮੇਰੇ ਤੇ ਮਿਹਰ ਧਾਰ, ਤਾਂ ਜੋ ਪ੍ਰੇਮ ਨਾਲ ਰੰਗਿਆ ਹੋਇਆ ਮੈਂ ਤੇਰਾ ਜੱਸ ਗਾਇਨ ਕਰਾਂ। ਠਹਿਰਾਉ।
Fareedkot Teekaਹੇ ਪ੍ਰਭੂ! ਤੂੰ ਦੀਨੋਂ ਪਰ ਦਇਆਲ ਹੈਂ ਮੇਰੇ ਪਰ ਭੀ ਕ੍ਰਿਪਾ ਕਰੋ, ਮੈਂ ਤੇਰੇ ਪ੍ਰੇਮ ਮੇਂ ਰਤਾ ਹੂਆ ਤੇਰੇ ਗੁਨੋਂ ਕੋ ਗਾਵਤਾ ਰਹੂੰ॥ ਰਹਾਉ ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਤੇਰੇ ਪ੍ਰੇਮ-ਰੰਗ ਵਿਚ ਰੰਗੀਜ ਕੇ ਤੇਰੇ ਗੁਣ ਗਾਂਦਾ ਰਹਾਂ ਰਹਾਉ॥

ਪਦ ਅਰਥ ਗਾਵਉ = ਗਾਵਉਂ, ਮੈਂ ਗਾਵਾਂ। ਰੰਗਿ = ਪ੍ਰੇਮ-ਰੰਗ ਵਿਚ। ਰਾਤਾ = ਰੰਗਿਆ ਹੋਇਆ ॥ਰਹਾਉ॥

SikhNet (Spanish)para que me pueda imbuir en Tu Amor. (Pausa)

ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ; ਚਿੰਤਾ ਸਗਲ ਬਿਨਾਸੀ ॥

satigur naam nidhaan drirraaeaa; chintaa sagal binaasee | Ang 615

Sant Singh KhalsaThe True Guru has implanted the treasure of the Naam within me, and all my anxieties have been dispelled.
Manmohan SinghThe True Guru has implanted the wealth of Name within me, and all my anxieties have been dispelled.
Manmohan Singh (Punjabi)ਸੱਚੇ ਗੁਰਾਂ ਨੇ ਮੇਰੇ ਅੰਦਰ ਨਾਮ ਦੀ ਦੌਲਤ ਪੱਕੀ ਕਰ ਦਿੱਤੀ ਹੈ ਅਤੇ ਮੇਰਾ ਸਭ ਫਿਕਰ ਦੂਰ ਹੋ ਗਿਆ ਹੈ।
Fareedkot Teekaਸਤਗੁਰੋਂ ਨੇ ਨਾਮ ਜੋ ਨਿਧੋਂ ਕਾ ਘਰ ਮੇਰੇ ਕੋ ਜਬ ਕਾ ਦ੍ਰਿੜ ਕਰਾਇਆ ਤਬ ਕੀ ਮੇਰੀ ਸਭ ਚਿੰਤਾ ਦੂਰ ਹੂਈ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਸਾਰੇ ਸੁਖਾਂ ਦਾ ਖ਼ਜ਼ਾਨਾ ਪ੍ਰਭੂ-ਨਾਮ ਪੱਕਾ ਕਰ ਦਿੱਤਾ, ਉਸ ਦੀ ਸਾਰੀ ਚਿੰਤਾ ਦੂਰ ਹੋ ਗਈ।

ਪਦ ਅਰਥ ਸਤਿਗੁਰਿ = ਗੁਰੂ ਨੇ। ਨਿਧਾਨੁ = ਖ਼ਜ਼ਾਨਾ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ।

SikhNet (Spanish)El Verdadero Guru me ha hecho Sabio en el Tesoro del Naam y todas mis preocupaciones han terminado.

ਕਰਿ ਕਿਰਪਾ. ਅਪੁਨੋ ਕਰਿ ਲੀਨਾ; ਮਨਿ ਵਸਿਆ ਅਬਿਨਾਸੀ ॥੨॥

kar kirapaa. apuno kar leenaa; man vasiaa abinaasee |2| Ang 616

Sant Singh KhalsaBy His Mercy, He has made me His own, and the imperishable Lord has come to dwell within my mind. ||2||
Manmohan SinghShowering his benediction, the True Guru, has make me his own and the imperishable Lord is enshrined within my mind.
Manmohan Singh (Punjabi)ਆਪਣੀ ਰਹਿਮਤ ਧਾਰ ਕੇ, ਸੱਚੇ ਗੁਰਾਂ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ ਅਤੇ ਕਾਲ-ਰਹਿਤ ਸੁਆਮੀ ਮੇਰੇ ਰਿਦੇ ਵਿੱਚ ਟਿਕ ਗਿਆ ਹੈ।
Fareedkot Teekaਹੇ ਅਬਨਾਸੀ! ਮੇਰੇ ਮਨ ਮੇਂ ਤੂੰ ਵਸਿਆ ਹੈਂ, ਸੋ ਤੈਨੇ ਕਿਰਪਾ ਕਰ ਕੇ ਮੁਝ ਕੋ ਆਪਨਾ ਦਾਸ ਕਰ ਲੀਆ ਹੈ॥੨॥
Prof. Sahib Singhਪਰਮਾਤਮਾ ਮੇਹਰ ਕਰ ਕੇ ਉਸ ਨੂੰ ਆਪਣਾ ਬਣਾ ਲੈਂਦਾ ਹੈ, ਉਸ ਦੇ ਮਨ ਵਿਚ ਨਾਸ ਰਹਿਤ ਪਰਮਾਤਮਾ ਆ ਵੱਸਦਾ ਹੈ ॥੨॥

ਪਦ ਅਰਥ ਕਰਿ ਲੀਨਾ = ਬਣਾ ਲਿਆ। ਮਨਿ = ਮਨ ਵਿਚ ॥੨॥

SikhNet (Spanish)Por Su Misericordia me ha hecho Suyo y el Eterno Señor ha venido a habitar en mi mente. (2)

ਤਾ ਕਉ ਬਿਘਨੁ. ਨ ਕੋਊ ਲਾਗੈ; ਜੋ ਸਤਿਗੁਰਿ ਅਪੁਨੈ ਰਾਖੇ ॥

taa kau bighan. na koaoo laagai; jo satigur apunai raakhe | Ang 616

Sant Singh KhalsaNo misfortune afflicts one who is protected by the True Guru.
Manmohan SinghHim, no affliction befalls, whom his True Guru preserve.
Manmohan Singh (Punjabi)ਉਸ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ, ਜਿਸ ਦੀ ਰੱਖਿਆ ਉਸ ਦਾ ਸੱਚਾ ਗੁਰੂ ਕਰਦਾ ਹੈ।
Fareedkot Teekaਤਿਨ ਕੋ ਬਿਘਨ ਕੋਈ ਨਹੀਂ ਲਗਤਾ, ਜੋ ਸਤਗੁਰੋਂ ਨੇ ਅਪਨੇ ਕਰ ਕੇ ਬਿਘਨੋਂ ਸੇ ਬਚਾਇ ਲੀਏ ਹੈਂ॥
Prof. Sahib Singhਹੇ ਭਾਈ! ਆਪਣੇ ਗੁਰੂ ਨੇ ਜਿਸ ਮਨੁੱਖ ਦੀ ਰੱਖਿਆ ਕੀਤੀ ਉਸ ਨੂੰ (ਆਤਮਕ ਜੀਵਨ ਦੇ ਰਸਤੇ ਵਿਚ) ਕੋਈ ਰੁਕਾਵਟ ਨਹੀਂ ਆਉਂਦੀ।

ਪਦ ਅਰਥ ਕਉ = ਨੂੰ। ਬਿਘਨੁ = ਰੁਕਾਵਟ।

SikhNet (Spanish)Ninguna aflicción toca aquél a quien el Guru Verdadero protege.

ਚਰਨ ਕਮਲ ਬਸੇ ਰਿਦ ਅੰਤਰਿ; ਅੰਮ੍ਰਿਤ ਹਰਿ ਰਸੁ ਚਾਖੇ ॥੩॥

charan kamal base rid antar; amrit har ras chaakhe |3| Ang 616

Sant Singh KhalsaThe Lotus Feet of God come to abide within his heart, and he savors the sublime essence of the Lord's Ambrosial Nectar. ||3||
Manmohan SinghThe Lord's lotus feet abide in his mind and he enjoys the sweetness of God's elixir.
Manmohan Singh (Punjabi)ਸੁਆਮੀ ਦੇ ਕੰਵਲ-ਪੈਰ ਉਸ ਦੇ ਹਿਰਦੇ ਅੰਦਰ ਟਿਕ ਜਾਂਦੇ ਹਨ, ਤੇ ਉਹ ਈਸ਼ਵਰੀ ਆਬਿ-ਹਿਯਾਤ ਦੀ ਮਿਠਾਸ ਨੂੰ ਮਾਣਦਾ ਹੈ।
Fareedkot Teekaਤਿਨ ਕੇ ਰਿਦੇ ਅੰਤਰ ਤੇਰੇ ਚਰਨ ਕਮਲ ਬਸੇ ਹੈਂ ਔ ਹੇ ਹਰੀ! ਤੇਰੇ ਨਾਮ ਅੰਮ੍ਰਿਤ ਕੇ ਰਸ ਕੇ ਚਖਣ ਵਾਲੇ ਹੂਏ ਹੈਂ॥੩॥
Prof. Sahib Singhਪਰਮਾਤਮਾ ਦੇ ਕੌਲ ਫੁੱਲਾਂ ਵਰਗੇ ਕੋਮਲ ਚਰਨ ਉਸ ਦੇ ਹਿਰਦੇ ਵਿਚ ਆ ਵੱਸਦੇ ਹਨ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਸਦਾ ਚੱਖਦਾ ਹੈ ॥੩॥

ਪਦ ਅਰਥ ਰਿਦ = ਹਿਰਦਾ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ॥੩॥

SikhNet (Spanish)En su corazón habitan los Pies de Loto del Señor y participa de la Esencia de Dios. (3)

ਕਰਿ ਸੇਵਾ ਸੇਵਕ ਪ੍ਰਭ ਅਪੁਨੇ; ਜਿਨਿ ਮਨ ਕੀ ਇਛ ਪੁਜਾਈ ॥

kar sevaa sevak prabh apune; jin man kee ichh pujaaee | Ang 616

Sant Singh KhalsaSo, as a servant, serve your God, who fulfills your mind's desires.
Manmohan SinghLike a slave, serve thou Thy master, who has fulfilled thy heart's desire.
Manmohan Singh (Punjabi)ਤੂੰ ਗੋਲੇ ਦੀ ਤਰ੍ਹਾਂ ਆਪਣੇ ਮਾਲਕ ਦੀ ਚਾਰਕੀ ਬਜਾ, ਜਿਸ ਨੇ ਤੇਰੇ ਦਿਲ ਦੀ ਖਾਹਿਸ਼ ਨੂੰ ਪੂਰਾ ਕੀਤਾ ਹੈ।
Fareedkot Teekaਹੇ ਪ੍ਰਭੂ! ਜਿਨੋਂ ਨੇ ਆਪ ਕੇ ਸੇਵਕ ਹੋ ਕਰ ਸੇਵਾ ਕਰੀ ਹੈ, ਤਿਨ ਕੇ ਮਨ ਕੀ ਇਛਾ ਪੂਰਨ ਕਰੀ ਹੈ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਨੇ (ਹਰ ਵੇਲੇ) ਤੇਰੇ ਮਨ ਦੀ (ਹਰੇਕ) ਕਾਮਨਾ ਪੂਰੀ ਕੀਤੀ ਹੈ, ਸੇਵਕਾਂ ਵਾਂਗ ਉਸ ਦੀ ਸੇਵਾ-ਭਗਤੀ ਕਰਦਾ ਰਹੁ।

ਪਦ ਅਰਥ ਸੇਵਕ = ਸੇਵਕਾਂ ਵਾਂਗ। ਜਿਨਿ = ਜਿਸ (ਪ੍ਰਭੂ) ਨੇ। ਇਛ = ਕਾਮਨਾ। ਪੁਜਾਈ = ਪੂਰੀ ਕਰ ਦਿੱਤੀ।

SikhNet (Spanish)Sírvelo, pues Él estará contigo para siempre.

ਨਾਨਕ ਦਾਸ. ਤਾ ਕੈ ਬਲਿਹਾਰੈ; ਜਿਨਿ ਪੂਰਨ ਪੈਜ ਰਖਾਈ ॥੪॥੧੪॥੨੫॥

naanak daas. taa kai balihaarai; jin pooran paij rakhaaee |4|14|25| Ang 616

Sant Singh KhalsaSlave Nanak is a sacrifice to the Perfect Lord, who has protected and preserved his honor. ||4||14||25||
Manmohan SinghServant Nanak is a sacrifice unto Him, the Perfect Lord, who has saved his honour.
Manmohan Singh (Punjabi)ਨੌਕਰ, ਨਾਨਕ, ਉਸ ਮੁਕੰਮਲ ਮਾਲਕ ਉਤੋਂ ਘੋਲੀ ਵੰਞਦਾ ਹੈ ਜਿਸ ਨੇ ਉਸ ਦੀ ਇੱਜ਼ਤ ਆਬਰੂ ਬਰਕਰਾਰ ਰੱਖੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪੂਰਨ ਪਰਮੇਸਰ! ਜਿਨੋਂ ਕੀ ਤੈਨੇ ਪੈਜ ਰਖੀ ਹੈ ਹਮ ਤਿਨੋਂ ਕੇ ਬਲਿਹਾਰ ਜਾਤੇ ਹੈਂ॥੪॥੧੪॥੨੫॥
Prof. Sahib Singhਹੇ ਦਾਸ ਨਾਨਕ! (ਆਖ-) ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ (ਵਿਘਨਾਂ ਦੇ ਟਾਕਰੇ ਤੇ ਹਰ ਵੇਲੇ) ਪੂਰੇ ਤੌਰ ਤੇ ਇੱਜ਼ਤ ਰੱਖੀ ਹੈ ॥੪॥੧੪॥੨੫॥

ਪਦ ਅਰਥ ਤਾ ਕੈ = ਉਸ ਤੋਂ। ਪੈਜ = ਇੱਜ਼ਤ। ਪੂਰਨ = ਪੂਰੇ ਤੌਰ ਤੇ ॥੪॥੧੪॥੨੫॥

SikhNet (Spanish)Dice Nanak, el Esclavo del Señor ofrece su ser en sacrificio a Él. El Señor salva su Honor. (4‑14‑25)
Answers quote the Granth verbatim with Ang citations. AI commentary is not Gurbani and not a religious ruling.