ਚੰਦੁ ਸੂਰਜੁ ਦੁਇ; ਜੋਤਿ ਸਰੂਪੁ ॥
chand sooraj due; jot saroop |
Sant Singh KhalsaThe moon and the sun are both the embodiment of light.
Manmohan SinghThe moon and the sun both are the embodiment of light.
Manmohan Singh (Punjabi)ਚੰਨ ਅਤੇ ਸੂਰਜ ਦੋਨੋਂ ਹੀ ਰੌਸ਼ਨੀ ਦਾ ਰੂਪ ਹਨ।
Fareedkot Teekaਚੰਦ ਔ ਸੂਰਜ ਦੋਵੇਂ ਪਰਕਾਸ ਸਰੂਪ ਹੈਂ॥
Prof. Sahib Singhਇਹ ਚੰਦ ਤੇ ਸੂਰਜ ਦੋਵੇਂ ਉਸ ਪਰਮਾਤਮਾ ਦੀ ਜੋਤ ਦਾ (ਬਾਹਰਲਾ ਦਿੱਸਦਾ) ਸਰੂਪ ਹਨ,ਪਦ ਅਰਥ ਦੁਇ = ਦੋਵੇਂ। ਜੋਤਿ ਸਰੂਪੁ = (ਪ੍ਰਭੂ ਦੇ) ਨੂਰ ਦਾ ਸਰੂਪ।
SikhNet (Spanish)El sol y la luna son la encarnación de la Luz,
ਜੋਤੀ ਅੰਤਰਿ; ਬ੍ਰਹਮੁ ਅਨੂਪੁ ॥੧॥
jotee antar; braham anoop |1|
Sant Singh KhalsaWithin their light, is God, the incomparable. ||1||
Manmohan SinghIn their light the unrivalled Lord is contained.
Manmohan Singh (Punjabi)ਉਨ੍ਹਾਂ ਦੀ ਰੌਸ਼ਨੀ ਅੰਦਰ ਲਾਸਾਨੀ ਪ੍ਰਭੂ ਰਮ ਰਿਹਾ ਹੈ।
Fareedkot Teekaਇਨ ਕੇ ਅੰਤਰ ਬ੍ਰਹਮ ਜੋਤੀ ਅਨੂਪ ਹੈ॥੧॥
Prof. Sahib Singhਹਰੇਕ ਪ੍ਰਕਾਸ਼ ਵਿਚ ਸੁੰਦਰ ਪ੍ਰਭੂ ਆਪ ਵੱਸ ਰਿਹਾ ਹੈ ॥੧॥ਪਦ ਅਰਥ ਜੋਤੀ ਅੰਤਰਿ = ਹਰੇਕ ਚਾਨਣ ਦੇਣ ਵਾਲੀ ਸ਼ੈ ਦੇ ਅੰਦਰ। ਅਨੂਪੁ = {ਅਨ-ਊਪ} ਜਿਸ ਵਰਗਾ ਹੋਰ ਕੋਈ ਨਹੀਂ, ਬੇ-ਮਿਸਾਲ ॥੧॥
SikhNet (Spanish)pero su luz está puesta por Dios y es de Belleza Incomparable. (1)
ਕਰੁ ਰੇ ਗਿਆਨੀ; ਬ੍ਰਹਮ ਬੀਚਾਰੁ ॥
kar re giaanee; braham beechaar |
Sant Singh KhalsaO spiritual teacher, contemplate God.
Manmohan SinghO wise man, contemplate on thy Lord.
Manmohan Singh (Punjabi)ਹੇ ਸਿਆਣੇ ਬੰਦੇ! ਤੂੰ ਆਪਣੇ ਸੁਆਮੀ ਦਾ ਸਿਮਰਨ ਕਰ।
Fareedkot Teekaਤਾਂ ਤੇ ਹੇ ਗ੍ਯਾਨੀ! ਤੂੰ ਤਿਸ ਬ੍ਰਹਮ ਕਾ ਬੀਚਾਰ ਕਰ॥
Prof. Sahib Singhਹੇ ਵਿਚਾਰਵਾਨ ਮਨੁੱਖ! (ਤੂੰ ਤਾਂ ਚੰਦ ਸੂਰਜ ਆਦਿਕ ਨੂਰੀ ਚੀਜ਼ਾਂ ਵੇਖ ਕੇ ਨਿਰਾ ਇਹਨਾਂ ਨੂੰ ਹੀ ਸਲਾਹ ਰਿਹਾ ਹੈਂ, ਇਹਨਾਂ ਨੂੰ ਨੂਰ ਦੇਣ ਵਾਲੇ) ਪਰਮਾਤਮਾ (ਦੀ ਵਡਿਆਈ) ਦੀ ਵਿਚਾਰ ਕਰ,ਪਦ ਅਰਥ ਰੇ ਗਿਆਨੀ = ਹੇ ਗਿਆਨਵਾਨ ਮਨੁੱਖ! ਬ੍ਰਹਮ ਬੀਚਾਰੁ = ਪਰਮਾਤਮਾ (ਦੀ ਕੁਦਰਤ) ਦੀ ਵਿਚਾਰ।
SikhNet (Spanish)Oh Sabio, medita en esto:
ਜੋਤੀ ਅੰਤਰਿ; ਧਰਿਆ ਪਸਾਰੁ ॥੧॥ ਰਹਾਉ ॥
jotee antar; dhariaa pasaar |1| rahaau |
Sant Singh KhalsaIn this light is contained the expanse of the created universe. ||1||Pause||
Manmohan SinghIn the Luminous Lord contained the creation. Pause.
Manmohan Singh (Punjabi)ਪ੍ਰਕਾਸ਼ਮਾਨ ਪ੍ਰਭੂ ਅੰਦਰ ਰਚਨਾ ਸਮਾਈ ਹੋਈ ਹੈ। ਠਹਿਰਾਉ।
Fareedkot Teekaਜਿਸ ਜੋਤੀ ਨੇ ਸਭ ਪਸਾਰੇ ਕੇ ਅੰਤਰ ਅਪਨੀ ਚੇਤਨਸਤਾ ਕੋ ਧਰਿਆ ਹੂਆ ਹੈ ਵਾ ਜੋਤੀ ਨੇ ਅਪਨੇ ਅੰਤਰ ਪਸਾਰੇ ਕੋ ਧਾਰਿਆ ਹੂਆ ਹੈ॥੧॥ ਰਹਾਉ ॥
Prof. Sahib Singhਉਸ ਨੇ ਇਹ ਸਾਰਾ ਸੰਸਾਰ ਆਪਣੇ ਨੂਰ ਵਿਚੋਂ ਪੈਦਾ ਕੀਤਾ ਹੈ ॥੧॥ ਰਹਾਉ ॥ਪਦ ਅਰਥ ਧਰਿਆ = ਬਣਾਇਆ। ਪਸਾਰੁ = ਜਗਤ-ਰਚਨਾ ॥੧॥ ਰਹਾਉ ॥
SikhNet (Spanish)la vastedad del Universo está compenetrada por la Luz de Dios. (1-Pausa)
ਹੀਰਾ ਦੇਖਿ; ਹੀਰੇ ਕਰਉ ਆਦੇਸੁ ॥
heeraa dekh; heere krau aades |
Sant Singh KhalsaGazing upon the diamond, I humbly salute this diamond.
Manmohan SinghBeholding Lord, the Jewel. I make obeisance unto my jewel.
Manmohan Singh (Punjabi)ਸੁਆਮੀ ਮਾਣਕ ਨੂੰ ਵੇਖ ਕੇ, ਮੈਂ ਆਪਣੇ ਮਾਲਕ ਨੂੰ ਨਮਸਕਾਰ ਕਰਦਾ ਹਾਂ।
Fareedkot Teekaਹਿਰਦੇ ਮੇਂ ਬ੍ਰਹਮ ਹੀਰੇ ਕੋ ਦੇਖ ਕੈ ਤਿਸ (ਹੀਰੇ) ਬ੍ਰਹਮ ਕੋ ਨਮਸਕਾਰ ਕਰੋ॥
Prof. Sahib Singhਕਬੀਰ ਆਖਦਾ ਹੈ ਕਿ ਮੈਂ ਹੀਰੇ (ਆਦਿਕ ਸੁਹਣੇ ਕੀਮਤੀ ਚਮਕਦੇ ਪਦਾਰਥ) ਨੂੰ ਵੇਖ ਕੇ (ਉਸ) ਹੀਰੇ ਨੂੰ ਸਿਰ ਨਿਵਾਉਂਦਾ ਹਾਂ (ਜਿਸ ਨੇ ਇਹਨਾਂ ਨੂੰ ਇਹ ਗੁਣ ਬਖ਼ਸ਼ਿਆ ਹੈ, ਤੇ ਜੋ ਇਹਨਾਂ ਵਿਚ ਵੱਸਦਾ ਹੋਇਆ ਭੀ)ਪਦ ਅਰਥ ਦੇਖਿ = ਦੇਖ ਕੇ। ਹੀਰਾ = ਚਮਕਦਾ ਕੀਮਤੀ ਪੱਥਰ। ਕਰਉ = ਕਰਉਂ, ਮੈਂ ਕਰਦਾ ਹਾਂ। ਆਦੇਸੁ = ਨਮਸਕਾਰ।
SikhNet (Spanish)Me postro ante el Resplandor de Dios, de Quien viene esta mente como un diamante.
ਕਹੈ ਕਬੀਰੁ; ਨਿਰੰਜਨ ਅਲੇਖੁ ॥੨॥੨॥੧੧॥
kahai kabeer; niranjan alekh |2|2|11|
Sant Singh KhalsaSays Kabeer, the Immaculate Lord is indescribable. ||2||2||11||
Manmohan SinghSays Kabir, my Immaculate Lord is beyond reckoning.
Manmohan Singh (Punjabi)ਕਬੀਰ ਜੀ ਆਖਦੇ ਹਨ, ਮੇਰਾ ਪਵਿੱਤਰ ਪ੍ਰਭੂ ਹਿਸਾਬ ਕਿਤਾਬ ਤੋਂ ਬਾਹਰ ਹੈ।
Fareedkot Teekaਕਬੀਰ ਜੀ ਕਹਿਤੇ ਹੈਂ: ਵਹੁ ਨਿਰੰਜਨ ਔ ਅਲੇਖ ਹੈ॥੨॥੨॥੧੧॥
Prof. Sahib Singhਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਤੇ ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ॥੨॥੨॥੧੧॥ਪਦ ਅਰਥ ਅਲੇਖੁ = ਜਿਸ ਦੇ ਗੁਣ ਬਿਆਨ ਨਾਹ ਕੀਤੇ ਜਾ ਸਕਣ ॥੨॥੨॥੧੧॥
* ਨੋਟ: ਚੰਦ ਸੂਰਜ ਨੂੰ ਮੱਥੇ ਟੇਕਣ ਦੀ ਨਿਖੇਧੀ।
SikhNet (Spanish)Dice Kabir, mi Dios es Puro e Inmaculado y Él no está determinado por ningún destino. (2-2-11)