ੴ

ਸਿੱਖਬਾਣੀ · SikhBani

ਨੀੰਬੁ ਭਇਓ ਆਂਬੁ ਆਂਬੁ ਭਇਓ ਨੀੰਬਾ ਕੇਲਾ ਪਾਕਾ ਝਾਰਿ ॥

naneeb bheo aanb aanb bheo naneebaa kelaa paakaa jhaar
Bhagat Kabir Ji ਭਗਤ ਕਬੀਰ ਜੀ · Raag Raamkalee · Ang 972 · 6 lines
Translations

ਦੁਨੀਆ ਹੁਸੀਆਰ ਬੇਦਾਰ; ਜਾਗਤ ਮੁਸੀਅਤ ਹਉ. ਰੇ ਭਾਈ ॥

duneea huseeaar bedaar; jaagat museeat hau. re bhaaee |

Sant Singh KhalsaPeople of the world, remain awake and aware. Even though you are awake, you are being robbed, O Siblings of Destiny.
Manmohan SinghO man of the world, be thou vigilant and wakeful, Even when awake, thou art being robbed, O brother.
Manmohan Singh (Punjabi)ਹੇ ਸੰਸਾਰ ਦੇ ਬੰਦੇ! ਤੂੰ ਚੌਕਸ ਤੇ ਖਬਰਦਾਰ ਹੋ ਜਾ। ਜਾਗਦਾ ਹੋਇਆ ਭੀ, ਤੂੰ ਲੁਟਿਆ ਜਾ ਰਿਹਾ ਹੈਂ, ਹੇ ਵੀਰ!
Fareedkot Teekaਹੇ ਦੁਨੀਆਂ ਕੇ ਲੋਕੋ ਹੁਸਿਆਰ ਰਹੋ! ਸੋ ਲੋਕ ਆਗੇ ਤੇ ਕਹਤੇ ਹੈਂ: ਹਮ (ਬੇਦਾਰ) ਖਬਰਦਾਰ ਜਾਗਤੇ ਹੈਂ। ਪੁਨਾ ਕਹਤੇ ਹੈਂ: ਹੇ ਭਾਈ! ਤੁਸੀ ਤੋ ਜਾਗਤੇ ਹੀ ਲੁਟੀਤੇ ਹੋ। ਲੋਕ ਕਹਤੇ ਹੈਂ: ਹਮਾਰਾ ਬੇਦ ਰਾਖਾ ਹੈ॥☬ਤਿਸ ਪਰ ਕਹਤੇ ਹੈਂ:
Prof. Sahib Singhਹੇ ਜਗਤ ਦੇ ਲੋਕੋ! ਸੁਚੇਤ ਰਹੋ, ਜਾਗਦੇ ਰਹੋ। ਹੇ ਭਾਈ! ਤੁਸੀ ਤਾਂ (ਆਪਣੇ ਵਲੋਂ) ਜਾਗਦੇ ਹੀ ਲੁੱਟੇ ਜਾ ਰਹੇ ਹੋ;

ਪਦ ਅਰਥ ਦੁਨੀਆ = ਹੇ ਜਗਤ (ਦੇ ਲੋਕੋ!)। ਹੁਸੀਆਰ = ਸੁਚੇਤ (ਰਹੋ)। ਬੇਦਾਰ = ਜਾਗਦੇ (ਰਹੋ)। ਮੁਸੀਅਤ ਹਉ = ਲੁੱਟੇ ਜਾ ਰਹੇ ਹੋ। ਰੇ ਭਾਈ = ਹੇ ਭਾਈ!

SikhNet (Spanish)Oh mundo, te ves despierto y, sin embargo, estás siendo despojado,

ਨਿਗਮ ਹੁਸੀਆਰ ਪਹਰੂਆ; ਦੇਖਤ. ਜਮੁ ਲੇ ਜਾਈ ॥੧॥ ਰਹਾਉ ॥

nigam huseeaar paharooaa; dekhat. jam le jaaee |1| rahaau |

Sant Singh KhalsaWhile the Vedas stand guard watching, the Messenger of Death carries you away. ||1||Pause||
Manmohan SinghWhile the Vedas, that are alert sentinels, look on, death's courier shall take thee away. Pause.
Manmohan Singh (Punjabi)ਵੇਦਾਂ ਦੇ, ਜੋ ਕਿ ਸੁਚੇਤ ਪਹਿਰੇਦਾਰ ਹਨ, ਵੇਖਦਿਆਂ ਵੇਖਦਿਆਂ ਹੀ ਮੌਤ ਦਾ ਦੂਤ ਤੈਨੂੰ ਲੈ ਜਾਊਗਾ। ਠਹਿਰਾਉ।
Fareedkot Teekaਬੇਦ ਜੋ ਹੁਸੀਆਰ ਪਹਿਰੇ ਵਾਲਾ ਹੈ। ਸੰਤ ਕਹਿਤੇ ਹੈਂ: ਤਿਸ ਕੇ ਦੇਖਤਿਆਂ ਹੀ ਜਮ ਲੈ ਜਾਵੇਗਾ। ਭਾਵ ਜਬ ਤਕ ਯਥਾਰਥ ਬੋਧ ਨਹੀਂ ਹੋਤਾ ਹੈ ਤਬ ਤਕ ਵੇਦ ਵਿਦਿਆ ਕੇ ਪੜਨੇ ਤੇ ਭੀ ਜਮ ਡੰਡ ਤੇ ਜੀਵ ਛੂਟਤਾ ਨਹੀਂ ਹੈ॥੧॥ ਰਹਾਉ ॥
Prof. Sahib Singhਵੇਦ ਸ਼ਾਸਤ੍ਰ-ਰੂਪ ਸੁਚੇਤ ਪਹਿਰੇਦਾਰਾਂ ਦੇ ਵੇਖਦਿਆਂ ਹੀ ਤੁਹਾਨੂੰ ਜਮ-ਰਾਜ ਲਈ ਜਾ ਰਿਹਾ ਹੈ (ਭਾਵ, ਸ਼ਾਸਤ੍ਰਾਂ ਦੀ ਰਾਖੀ ਪਹਿਰੇਦਾਰੀ ਵਿਚ ਭੀ ਤੁਸੀ ਅਜਿਹੇ ਕੰਮ ਕਰੀ ਜਾ ਰਹੇ ਹੋ, ਜਿਨ੍ਹਾਂ ਕਰਕੇ ਜਨਮ ਮਰਨ ਦਾ ਗੇੜ ਬਣਿਆ ਪਿਆ ਹੈ) ॥੧॥ ਰਹਾਉ ॥

ਪਦ ਅਰਥ ਨਿਗਮ = ਵੇਦ ਸ਼ਾਸਤ੍ਰ। ਹੁਸੀਆਰ ਪਹਰੂਆ = ਸੁਚੇਤ ਪਹਿਰੇਦਾਰ। ਦੇਖਤ = ਵੇਖਦਿਆਂ। ਲੈ ਜਾਈ = ਲੈ ਜਾ ਰਿਹਾ ਹੈ ॥੧॥ ਰਹਾਉ ॥

SikhNet (Spanish)y aunque los Vedas aparentemente te conservan en guardia, el mensajero de la muerte te jala. (1-Pausa)

ਨੀੰਬੁ ਭਇਓ ਆਂਬੁ. ਆਂਬੁ ਭਇਓ ਨੀੰਬਾ; ਕੇਲਾ ਪਾਕਾ ਝਾਰਿ ॥

naneeb bheo aanb. aanb bheo naneebaa; kelaa paakaa jhaar |

Sant Singh KhalsaHe thinks that the bitter nimm fruit is a mango, and the mango is a bitter nimm. He imagines the ripe banana on the thorny bush.
Manmohan SinghMan thinks that Azadirachta indica is a mango and a mango is an Azadirachta indica and that ripe bananas are on the thorny bush.
Manmohan Singh (Punjabi)ਬੰਦਾ ਖਿਆਲ ਕਰਦਾ ਹੈ ਕਿ ਨਿੰਮ ਅੰਬ ਹੈ ਤੇ ਅੰਬ ਨਿੰਮ ਹੈ। ਕਿਤੇ ਪੱਕੇ ਹੋਏ ਕੇਲੇ ਕੰਡਿਆਲੀ ਝਾੜੀ ਨੂੰ ਲੱਗੇ ਹੋਏ ਹਨ।
Fareedkot Teekaਨਿੰਮ ਸਮ ਦੁਖਦਾਇਕ ਜੋ ਸਕਾਮ ਕਰਮ ਹੈਂ, ਸੋ ਤੁਮ ਕੋ ਆਂਬ ਸਮ ਸੁਖਦਾਇਕ ਪ੍ਰਤੀਤ ਹੋਤੇ ਹੈਂ। ਜੋ ਨਿਸਕਾਮ ਕਰਮ ਸੁਖਦਾਈ ਹੈਂ, ਸੋ ਤੁਮ ਕੋ ਨਿੰਮ ਸਮ ਦੁਖਦਾਈ ਪ੍ਰਤੀਤ ਹੋਤੇ ਹੈਂ। ਇਸੀ ਕਰ ਤੁਮ ਮੂਰਖ ਹੋ ਔ ਕੇਲੇ ਸਮ ਜੋ ਨਾਮ ਹੈ ਰਸਰੂਪ ਸੋ ਤੁਮ ਕੋ ਝਾੜਵਤ ਹੋ ਰਹਾ ਹੈ। ਔ ਕੰਟਿਓਂ ਵਾਲਾ ਝਾੜ ਜੋ ਕਾਮ ਹੈ, ਸੋ ਤੁਮ ਕੋ ਕੇਲੇ ਸਮ ਰਸਦਾਇਕ ਪ੍ਰਤੀਤ ਹੋਤਾ ਹੈ, ਇਸੀ ਕਰ ਮੁਗਧ ਹੋ॥
Prof. Sahib Singh(ਸ਼ਾਸਤਰਾਂ ਦੇ ਦੱਸੇ ਕਰਮ-ਕਾਂਡ ਵਿਚ ਫਸੇ) ਹੋਇਆਂ ਨੂੰ ਨਿੰਮ ਦਾ ਰੁੱਖ ਅੰਬ ਦਿੱਸਦਾ ਹੈ, ਅੰਬ ਦਾ ਬੂਟਾ ਨਿੰਮ ਜਾਪਦਾ ਹੈ; ਪੱਕਾ ਹੋਇਆ ਕੇਲਾ ਇਹਨਾਂ ਨੂੰ ਝਾੜੀਆਂ ਮਲੂਮ ਹੁੰਦਾ ਹੈ,

ਪਦ ਅਰਥ ਨੀਬੁ = ਨਿੰਮ ਦਾ ਰੁੱਖ। ਕੇਲਾ ਪਾਕਾ = ਪੱਕਾ ਹੋਇਆ ਕੇਲਾ। ਝਾਰਿ = (ਕੰਡਿਆਂ ਵਾਲੀ) ਝਾੜੀ।

SikhNet (Spanish)El tonto ve mangos en el árbol de limón, y la penca de plátanos la ve colgar del espinoso arbusto,

ਨਾਲੀਏਰ ਫਲੁ. ਸੇਬਰਿ ਪਾਕਾ; ਮੂਰਖ ਮੁਗਧ ਗਵਾਰ ॥੧॥

naaleer fal. sebar paakaa; moorakh mugadh gavaar |1|

Sant Singh KhalsaHe thinks that the ripe coconut hangs on the barren simmal tree; what a stupid, idiotic fool he is! ||1||
Manmohan SinghHe deems that the ripe coconut fruit is on the Bombax heptaphylum tree, Such a stupid silly idiot is he.
Manmohan Singh (Punjabi)ਉਹ ਪੱਕੇ ਹੋਏ ਖੋਪੇ ਦੇ ਮੇਵੇ ਨੂੰ ਸਿੰਬਲ ਦੇ ਦਰਖਤ ਤੇ ਲੱਗਿਆ ਖਿਆਲ ਕਰਦਾ ਹੈ। ਉਹ ਐਹੋ ਜੇਹਾ ਬੇਵਕੂਫ ਬੇਸਮਝ ਬੁਧੂ ਹੈ।
Fareedkot Teekaਨਾਲੀਏਰ ਫਲ ਜੋ ਸਤਿਸੰਗ ਹੈ, ਸੋ ਸਿੰਮਲ ਪਕੇ ਸਮ ਪ੍ਰਤੀਤ ਹੋਤਾ ਹੈ ਔ ਕੁਸੰਗੁ ਸਿੰਮਲ ਨਾਲੀਏਰ ਸਮ ਤੁਮ ਕੋ ਪ੍ਰਤੀਤ ਹੋ ਰਹਾ ਹੈ, ਇਸੀ ਤੇ ਤੁਮ ਗਵਾਰ ਹੋ॥੧॥
Prof. Sahib Singhਤੇ ਸਿੰਬਲ ਇਹਨਾਂ ਮੂਰਖ ਮਤ-ਹੀਣ ਅੰਞਾਣ ਲੋਕਾਂ ਨੂੰ ਨਲੀਏਰ ਦਾ ਪੱਕਾ ਫਲ ਦਿੱਸਦਾ ਹੈ ॥੧॥

ਪਦ ਅਰਥ ਸੇਬਰਿ = ਸਿੰਬਲ। ਮੁਗਧ = ਮੂਰਖ। ਗਵਾਰ = ਅੰਞਾਣ ॥੧॥

SikhNet (Spanish)al coco lo ve colgar del árbol de Simmal. Es idiota en verdad. (1)

ਹਰਿ ਭਇਓ ਖਾਂਡੁ. ਰੇਤੁ ਮਹਿ ਬਿਖਰਿਓ; ਹਸਤੀੰ ਚੁਨਿਓ. ਨ ਜਾਈ ॥

har bheo khaandd. ret meh bikhario; hasatanee chunio. na jaaee |

Sant Singh KhalsaThe Lord is like sugar, spilled onto the sand; the elephant cannot pick it up.
Manmohan SinghGod is like sugar, spilled in the sand. It cannot be picked up by an elephant,
Manmohan Singh (Punjabi)ਵਾਹਿਗੁਰੂ ਰੇਤੇ ਵਿੱਚ ਡੁੱਲ੍ਹੀ ਹੋਈ ਖੰਡ ਦੀ ਮਾਨੰਦ ਹੈ। ਹਾਥੀ ਇਸ ਨੂੰ ਚੁੱਗ ਨਹੀਂ ਸਕਦਾ।
Fareedkot Teekaਹਰੀ ਰੂਪ ਖੰਡ ਨਾਮ ਰੂਪ ਜਗਤ ਰੇਤੇ ਮੇਂ ਮਿਲਿ ਰਹਿਆ ਹੈ। (ਹਸਤੀ) ਅਸਥੂਲ ਸਾਧਨੋਂ ਰੂਪ ਹਾਥੋਂ ਕਰ ਕੇ ਵਾ ਹੰਕਾਰ ਰੂਪ ਹਾਥੀ ਤੇ ਸੋ ਹਰੀ ਰੂਪ ਖੰਡ ਕਾ ਮਿਠਾ ਜਿਸ ਕਾ ਰਸ ਸੋ ਚੁਨਿਆ ਨਹੀਂ ਜਾਤਾ॥
Prof. Sahib Singhਕਬੀਰ ਆਖਦਾ ਹੈ ਕਿ ਪਰਮਾਤਮਾ ਨੂੰ ਇਉਂ ਸਮਝੋ ਜਿਵੇਂ ਖੰਡ ਰੇਤ ਵਿਚ ਰਲੀ ਹੋਈ ਹੋਵੇ। ਉਹ ਖੰਡ ਹਾਥੀਆਂ ਪਾਸੋਂ ਨਹੀਂ ਚੁਣੀ ਜਾ ਸਕਦੀ।

ਪਦ ਅਰਥ ਰੇਤੁ ਮਹਿ = {ਨੋਟ: ਸੰਬੰਧਕ 'ਮੋਹ' ਦੇ ਹੁੰਦਿਆਂ ਲਫ਼ਜ਼ 'ਰੇਤੁ' ਦਾ (ੁ) ਕਾਇਮ ਰਿਹਾ ਹੈ, ਅਜਿਹੇ ਕੁਝ ਲਫ਼ਜ਼ ਐਸੇ ਹਨ ਜਿਨ੍ਹਾਂ ਦੇ ਅੰਤ ਵਿਚ ਸਦਾ (ੁ) ਟਿਕਿਆ ਰਹਿੰਦਾ ਹੈ} ਰੇਤ ਵਿਚ। ਹਸਤੀ = ਹਾਥੀਆਂ ਪਾਸੋਂ।

SikhNet (Spanish)El Señor es como azúcar mezclada con arena; el elefante no la puede separar.

ਕਹਿ ਕਮੀਰ. ਕੁਲ ਜਾਤਿ ਪਾਂਤਿ ਤਜਿ; ਚੀਟੀ ਹੋਇ. ਚੁਨਿ ਖਾਈ ॥੨॥੩॥੧੨॥

keh kameer. kul jaat paant taj; cheettee hoe. chun khaaee |2|3|12|

Sant Singh KhalsaSays Kabeer, give up your ancestry, social status and honor; be like the tiny ant - pick up and eat the sugar. ||2||3||12||
Manmohan SinghSays Kabir; renounce thy lineage, caste and false honour and be an aunt to pick up and eat the sugar.
Manmohan Singh (Punjabi)ਕਬੀਰ ਜੀ ਆਖਦੇ ਹਨ, ਆਪਣੀ ਖਾਨਦਾਨੀ, ਜਾਤੀ ਅਤੇ ਝੂਠੀ ਲਾਜ ਛੱਡ ਕੇ ਅਤੇ ਕੀੜੀ ਬਣ ਜਾ ਤੇ ਚੁੱਗ ਕੇ ਖੰਡ ਨੂੰ ਛਕ।
Fareedkot Teekaਕਬੀਰ ਜੀ ਕਹਤੇ ਹੈਂ: ਕੁਲ ਔ ਜਾਤ ਪੁਨਾ ਪਾਤਿ ਕਾ ਅਭਿਮਾਨ ਤਜ ਕਰ ਕੇ ਜੋ ਚੀਟੀ ਹੋਵੈ, ਭਾਵ ਨਿੰਮ੍ਰਤਾ ਸੰਜੁਗਤ ਹੋਵੈ, ਸੋ ਚੁਨਕੇ ਹਰੀ ਰੂਪ ਖੰਡ ਕੋ ਖਾਤਾ ਹੈ, ਭਾਵ ਧਾਰਨ ਕਰਤਾ ਹੈ॥੨॥੩॥੧੨॥☬ਨਾਮਦੇਵ ਕੇ ਮਿਲਨੇ ਕੋ ਤ੍ਰਿਲੋਚਨ ਭਗਤ ਆਇਆ ਥਾ। ਨਾਮਦੇਵ ਛਾਇਲਾ ਰੰਗਤੇ ਕੌ ਦੇਖ ਕੇ ਤ੍ਰਿਲੋਚਨ ਨੇ ਤਰਕ ਕਰੀ ਕਿ ਤੇਰਾ ਚਿਤ ਧੰਧਿਓਂ ਮੇਂ ਫਸ ਰਹਿਆ ਹੈ। ਨਾਮਦੇਵ ਨੇ ਕਹਾ: ਹਾਥ ਪਾਉਂ ਸੇ ਕ੍ਰਿਤ ਕਰੀਏ, ਚੀਤ ਨਿਰੰਜਨ ਨਾਲ ਲਾਈਏ। ਤਿਸ ਪਰ ਤ੍ਰਿਲੋਚਨ ਨੇ ਕਹਾ: ਕੋਈ ਇਸ ਪ੍ਰਕਾਰ ਦ੍ਰਿਸ੍ਟਾਂਤ ਸੁਨਾਵੋ ਜਿਸ ਮੇਂ ਹਾਥੋਂ ਸੇ ਕਾਮ ਕਰੀਏ ਔ ਚੀਤ ਨਿਰੰਜਨ ਨਾਲ ਲਗਾ ਰਹੇ? ਤਿਸ ਪਰ ਕਹਤੇ ਹੈਂ:
Prof. Sahib Singh(ਹਾਂ, ਜੇ) ਕੀੜੀ ਹੋਵੇ ਤਾਂ ਉਹ (ਇਸ ਖੰਡ ਨੂੰ) ਚੁਣ ਕੇ ਖਾ ਸਕਦੀ ਹੈ, ਇਸੇ ਤਰ੍ਹਾਂ ਮਨੁੱਖ ਕੁਲ ਜਾਤ ਖ਼ਾਨਦਾਨ (ਦਾ ਮਾਨ) ਛੱਡ ਕੇ ਪ੍ਰਭੂ ਨੂੰ ਮਿਲ ਸਕਦਾ ਹੈ ॥੨॥੩॥੧੨॥

ਪਦ ਅਰਥ ਪਾਂਤਿ = ਖ਼ਾਨਦਾਨ ॥੨॥੩॥੧੨॥

ਸ਼ਬਦ ਦਾ ਭਾਵ: ਸਾਡੇ ਆਤਮਕ ਜੀਵਨ ਦੇ ਰਾਖੇ ਵੇਦ-ਸ਼ਾਸਤ੍ਰਾਂ ਨੇ ਉੱਚੀ ਨੀਵੀਂ ਜਾਤ ਦਾ ਵਿਤਕਰਾ ਪੈਦਾ ਕਰਕੇ ਉੱਚੀ ਜਾਤ ਵਾਲਿਆਂ ਨੂੰ ਅਹੰਕਾਰ ਵਿਚ ਪਾ ਦਿੱਤਾ ਹੈ। ਇਹ ਰਸਤਾ ਪਰਮਾਤਮਾ ਵਾਲੇ ਪਾਸੇ ਤੋਂ ਦੂਰ ਲੈ ਜਾਂਦਾ ਹੈ।

SikhNet (Spanish)Dice Kabir, Abandona el ego de tu casta y volviéndote hormiga encuentra ese azúcar. (2-3-12)
Answers quote the Granth verbatim with Ang citations. AI commentary is not Gurbani and not a religious ruling.