ਜਬ ਨਖ ਸਿਖ; ਇਹੁ ਮਨੁ ਚੀਨੑਾ ॥
jab nakh sikh; ihu man cheenaa |
Sant Singh KhalsaWhen I came to understand this mind, from the tips of my toes to the crown of my head,
Manmohan SinghWhen I understood this mind of mine from the nail of the foot to the crown of head,
Manmohan Singh (Punjabi)ਜਦ ਮੈਂ ਆਪਣੇ ਇਸ ਮਨੂਏ ਨੂੰ ਪੈਰ ਦੇ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤਾਈਂ ਜਾਣ ਲਿਆ,
Fareedkot Teekaਜਬ ਨਖ ਸਿਖ ਪ੍ਰਯੰਤ ਜੋਗ ਮਾਰਗ ਕਰਿ ਇਹੁ (ਮਨੁ) ਸੁਖਮਨਾ ਆਦੀ ਨਾੜੀਆਂ ਕੋ ਦੇਖਿਆ॥
Prof. Sahib Singhਹੁਣ ਜਦੋਂ ਆਪਣੇ ਇਸ ਮਨ ਨੂੰ ਚੰਗੀ ਤਰ੍ਹਾਂ ਵੇਖਦਾ ਹਾਂ,ਪਦ ਅਰਥ ਨਖ ਸਿਖ = (ਪੈਰਾਂ ਦੇ) ਨਹੂੰਆਂ ਤੋਂ ਲੈ ਕੇ ਸਿਰ ਦੀ ਚੋਟੀ ਤਕ, ਸਾਰੇ ਨੂੰ ਚੰਗੀ ਤਰ੍ਹਾਂ।
SikhNet (Spanish)Cuando entendí mi mente, de pies a cabeza,
ਤਬ; ਅੰਤਰਿ ਮਜਨੁ ਕੀਨੑਾ ॥੧॥
tab; antar majan keenaa |1|
Sant Singh Khalsathen I took my cleansing bath, deep within my self. ||1||
Manmohan Singhthen I bathed within myself.
Manmohan Singh (Punjabi)ਤਾਂ ਮੈਂ ਆਪਣੇ ਅੰਦਰ ਹੀ ਇਸ਼ਨਾਨ ਕਰ ਲਿਆ।
Fareedkot Teekaਤਬ ਦਸਵੇਂ ਦੁਆਰ ਕੇ ਅੰਤਰ ਇਸਨਾਨ ਕੀਆ, ਭਾਵ ਪ੍ਰਾਪਤ ਹੂਆ॥੧॥
Prof. Sahib Singhਤਾਂ ਆਪਣੇ ਅੰਦਰ ਹੀ ਇਸ਼ਨਾਨ ਕਰਦਾ ਹਾਂ ॥੧॥ਪਦ ਅਰਥ ਅੰਤਰਿ = ਆਪਣੇ ਅੰਦਰ ਹੀ। ਮਜਨੁ = ਚੁੱਭੀ, ਇਸ਼ਨਾਨ ॥੧॥
SikhNet (Spanish)tomé, en lo profundo de mi ser, mi baño de purificación.(1)
ਪਵਨਪਤਿ; ਉਨਮਨਿ ਰਹਨੁ ਖਰਾ ॥
pavanapat; unaman rehan kharaa |
Sant Singh KhalsaThe mind, the master of the breath, abides in the state of supreme bliss.
Manmohan SinghMy mind, the Lord of breath, now really abides in the state of supreme bliss.
Manmohan Singh (Punjabi)ਸੁਆਸ ਦਾ ਸੁਆਮੀ, ਮੇਰਾ ਮਨੂਆ, ਹੁਣ ਦਰਅਸਲ ਪਰਮ ਪ੍ਰਸੰਨਤਾ ਦੀ ਦਸ਼ਾ ਅੰਦਰ ਵੰਸਦਾ ਹੈ।
Fareedkot Teekaਪਤੀ ਜੋ ਤੁਰੀਆ ਹੈ ਤਿਸ ਕਾ ਅਸਥਾਨ ਜੋ ਪੂਰਾ ਹੈ, ਦਸਮ ਦੁਆਰ ਤਿਸ ਮੇਂ ਤਿਸ ਜੋਗੀ ਕਾ ਪਾਣ ਪਵਣ ਕਾ ਰਹਿਣਾ ਹੂਆ॥
Prof. Sahib Singhਜੀਵਾਤਮਾ ਦਾ ਪੂਰਨ ਖਿੜਾਉ ਵਿਚ ਟਿਕੇ ਰਹਿਣਾ ਹੀ ਆਤਮਾ ਦੀ ਸਭ ਤੋਂ ਸ੍ਰੇਸ਼ਟ ਅਵਸਥਾ ਹੈ।ਪਦ ਅਰਥ ਪਵਨ = ਹਵਾ (ਵਰਗਾ ਚੰਚਲ ਮਨ)। ਪਵਨ ਪਤਿ = ਮਨ ਦਾ ਮਾਲਕ ਜੀਵਾਤਮਾ। ਉਨ੍ਹ੍ਹਮਨਿ = ਉਨਮਨ ਵਿਚ, ਪੂਰਨ ਖਿੜਾਉ ਦੀ ਅਵਸਥਾ ਵਿਚ। ਖਰਾ = ਸਭ ਤੋਂ ਚੰਗੀ ਦਸ਼ਾ।
SikhNet (Spanish)La mente, en donde el aire es atesorado, habita ahora en un Estado de Éxtasis Supremo.
ਨਹੀ ਮਿਰਤੁ; ਨ ਜਨਮੁ ਜਰਾ ॥੧॥ ਰਹਾਉ ॥
nahee mirat; na janam jaraa |1| rahaau |
Sant Singh KhalsaThere is no death, no re-birth, and no aging for me now. ||1||Pause||
Manmohan SinghThere is neither death, nor birth, nor again for me now. Pause.
Manmohan Singh (Punjabi)ਹੁਣ ਮੇਰੇ ਲਈ ਨਾਂ ਮੌਤ, ਨਾਂ ਪੈਦਾਇਸ਼, ਨਾਂ ਹੀ ਬੁਢੇਪਾ ਹੈ। ਠਹਿਰਾਊ।
Fareedkot Teekaਤਿਸ ਅਸਥਾਨ ਮੇਂ ਜਨਮ ਔ ਬੁਢੇਪਾ ਪੁਨਾ ਮ੍ਰਿਤ ਨਹੀਂ ਹੈ॥੧॥ ਰਹਾਉ ॥
Prof. Sahib Singhਇਸ ਅਵਸਥਾ ਨੂੰ ਜਨਮ ਮਰਨ ਤੇ ਬੁਢੇਪਾ ਪੋਹ ਨਹੀਂ ਸਕਦੇ ॥੧॥ ਰਹਾਉ ॥ਪਦ ਅਰਥ ਮਿਰਤੁ = ਮੌਤ। ਜਰਾ = ਬੁਢੇਪਾ ॥੧॥ ਰਹਾਉ ॥
SikhNet (Spanish)Ahora ahí, no hay nacimiento, muerte, ni vejez para mí. (1-Pausa)
ਉਲਟੀ ਲੇ; ਸਕਤਿ ਸਹਾਰੰ ॥
aulattee le; sakat sahaaran |
Sant Singh KhalsaTurning away from materialism, I have found intuitive support.
Manmohan SinghTurning away from mammon I have found the Lord's support,
Manmohan Singh (Punjabi)ਮਾਇਆ ਵਲੋਂ ਮੋੜਾ ਪਾ ਲੈਣ ਦੁਆਰਾ, ਮੈਨੂੰ ਸੁਆਮੀ ਦਾ ਆਸਰਾ ਮਿਲ ਗਿਆ ਹੈ,
Fareedkot Teekaਜੋ ਪਵਨ ਨੀਚੇ ਕੋ ਜਾਤੀ ਥੀ ਸੋ ਜਬ ਸਹਾਰ ਲਈ, ਭਾਵ ਪ੍ਰਾਣਾਯਾਮ ਕੀ ਸ਼ਕਤੀ ਕਰ ਜਬ ਰੋਕ ਲਈ॥
Prof. Sahib Singhਮਾਇਆ ਵਾਲਾ ਸਹਾਰਾ ਹੁਣ ਉਲਟ ਗਿਆ ਹੈ,ਪਦ ਅਰਥ ਉਲਟੀਲੇ = ਉਲਟ ਜਾਂਦਾ ਹੈ। ਸਕਤਿ ਸਹਾਰੰ = ਮਾਇਆ ਦਾ ਸਹਾਰਾ।
SikhNet (Spanish)La mente, alejándose de Maya y de su soporte,
ਪੈਸੀਲੇ; ਗਗਨ ਮਝਾਰੰ ॥
paiseele; gagan majhaaran |
Sant Singh KhalsaI have entered into the sky of the mind, and opened the Tenth Gate.
Manmohan Singhand have entered into the sky of the Tenth gate.
Manmohan Singh (Punjabi)ਅਤੇ ਮੈਂ ਦਸਮ ਦੁਆਰ ਦੇ ਅਕਾਸ਼ ਅੰਦਰ ਪ੍ਰਵੇਸ਼ ਕਰ ਗਿਆ ਹਾਂ।
Fareedkot Teekaਤਬ ਦਸਮੇਂ ਦੁਆਰ ਮੇਂ ਪ੍ਰਵੇਸ ਕਰ ਗਈ॥☬ਜੇ ਕਹੇ ਕੈਸੇ ਔ ਕਿਸ ਰਸਤੇ ਪ੍ਰਵੇਸ ਕਰ ਗਈ ਹੈ? ਤਹਾਂ ਕਹਤੇ ਹੈਂ:
Prof. Sahib Singh(ਮਾਇਆ ਦੇ ਥਾਂ ਮੇਰਾ ਮਨ ਹੁਣ) ਪ੍ਰਭੂ-ਚਰਨਾਂ ਵਿਚ ਚੁੱਭੀ ਲਾ ਰਿਹਾ ਹੈ।ਪਦ ਅਰਥ ਪੈਸੀਲੇ = ਪੈ ਜਾਈਦਾ ਹੈ। ਗਗਨ ਮਝਾਰੰ = ਗਗਨ ਵਿਚ, ਅਕਾਸ਼ ਵਿਚ, ਉੱਚੀ ਉਡਾਰੀ ਵਿਚ, ਦਸਮ ਦੁਆਰ ਵਿਚ।
SikhNet (Spanish)me hace habitar en el cielo, sí, en la Décima Puerta.
ਬੇਧੀਅਲੇ; ਚਕ੍ਰ ਭੁਅੰਗਾ ॥
bedheeale; chakr bhuangaa |
Sant Singh KhalsaThe chakras of the coiled Kundalini energy have been opened,
Manmohan SinghThe snake-like coil, is now pierced through,
Manmohan Singh (Punjabi)ਸ੍ਰਪ-ਵਰਗੀ ਕੁੰਡਲੀ ਹੁਣ ਵਿੰਨ੍ਹੀ ਗਈ ਹੈ,
Fareedkot Teekaਖਟ ਚਕ੍ਰ⁽¹⁾ ਔ ਭੂਅੰਗ ਨਾੜੀ ਜੋ ਨਾਭੀ ਤੇ ਲੈ ਕੇ ਸੀਸ ਪ੍ਰਯੰਤ ਪਿਠ ਕੀ ਕਮਰੌੜ ਕੇ ਅੰਤ ਲਾਗੀ ਹੋਈ ਹੈ, ਤਿਨ ਕੋ ਬੇਧਕੇ ਲੰਘ ਗਈ ਹੈ॥
Prof. Sahib Singhਟੇਢੀਆਂ ਚਾਲਾਂ ਚੱਲਣ ਵਾਲਾ ਇਹ ਮਨ ਹੁਣ ਵਿੱਝ ਗਿਆ ਹੈ,ਪਦ ਅਰਥ ਬੇਧੀਅਲੇ = ਵਿੱਝ ਜਾਂਦੇ ਹਨ। ਚਕ੍ਰ ਭੁਅੰਗਾ = ਭੁਇਅੰਗਮ ਨਾੜੀ ਦੇ ਚੱਕਰ, ਟੇਢੇ ਚੱਕਰਾਂ ਵਾਲਾ ਮਨ, ਟੇਢੀਆਂ ਚਾਲਾਂ ਵਾਲਾ ਮਨ।
SikhNet (Spanish)Las cinco serpientes enrolladas en el interior de mi ser son atrapadas
ਭੇਟੀਅਲੇ; ਰਾਇ ਨਿਸੰਗਾ ॥੨॥
bhetteeale; raae nisangaa |2|
Sant Singh Khalsaand I have met my Sovereign Lord King without fear. ||2||
Manmohan Singhand I have dauntlessly met my God, the king
Manmohan Singh (Punjabi)ਅਤੇ ਮੈਂ ਨਿਧੜਕ ਹੀ ਆਪਣੇ ਵਾਹਿਗੁਰੂ ਪਾਤਿਸ਼ਾਹ ਨੂੰ ਮਿਲ ਪਿਆ ਹਾਂ।
Fareedkot Teekaਤੌ ਪ੍ਰਮੇਸਰ ਰਾਜਾ ਨਿਸੰਗ ਹੀ ਮਿਲ ਗਿਆ ਹੈ॥੨॥
Prof. Sahib Singhਕਿਉਂਕਿ ਨਿਸੰਗ ਹੋ ਕੇ ਹੁਣ ਇਹ ਪ੍ਰਭੂ ਨੂੰ ਮਿਲ ਪਿਆ ਹੈ ॥੨॥ਪਦ ਅਰਥ ਭੇਟੀਅਲੇ = ਮਿਲ ਪੈਂਦਾ ਹੈ। ਰਾਇ = ਰਾਜਾ ਪ੍ਰਭੂ ॥੨॥
SikhNet (Spanish)y quitándome de preocupaciones, puedo encontrar a mi Dios, el Rey.(2)
ਚੂਕੀਅਲੇ; ਮੋਹ ਮਇਆਸਾ ॥
chookeeale; moh meaasaa |
Sant Singh KhalsaMy attachment to Maya has been eradicated;
Manmohan SinghThe attachment of mammon is effaced,
Manmohan Singh (Punjabi)ਮਾਇਆ ਦੀ ਲਗਨ ਮਿਟ ਗਈ ਹੈ,
Fareedkot Teekaਤਿਸ ਜੋਗੀ ਕੀ ਮੋਹ ਰੂਖ ਆਸਾ ਚੂਕ ਗਈ ਹੈ॥
Prof. Sahib Singhਮੇਰੀਆਂ ਮੋਹ-ਭਰੀਆਂ ਆਸਾਂ ਹੁਣ ਮੁੱਕ ਗਈਆਂ ਹਨ;ਪਦ ਅਰਥ ਮੋਹ ਮਇ = ਮੋਹ ਦੀ ਭਰੀ ਹੋਈ।
SikhNet (Spanish)Me he liberado de mis apegos a Maya
ਸਸਿ ਕੀਨੋ; ਸੂਰ ਗਿਰਾਸਾ ॥
sas keeno; soor giraasaa |
Sant Singh Khalsathe moon energy has devoured the sun energy.
Manmohan Singhand the moon has devoured the sun.
Manmohan Singh (Punjabi)ਅਤੇ ਚੰਦਰਮਾ ਨੇ ਸੂਰਜ ਨੂੰ ਨਿਗਲ ਲਿਆ ਹੈ।
Fareedkot Teekaਸਸੀ ਕੀ ਸੁਰ ਕੋ ਸੂਰਜ ਕੀ ਸੁਰ ਨੇ ਗਿਰਾਸ ਕਰ ਲੀਆ ਅਰਥਾਤ ਅਪਾਨੁ ਪੌਣ ਨੂੰ ਪਰਾਣ ਪੌਣ ਨੇ ਊਪਰ ਕੋ ਖੈਂਚ ਲੀਆ॥
Prof. Sahib Singh(ਮੇਰੇ ਅੰਦਰ ਦੀ) ਸ਼ਾਂਤੀ ਨੇ ਮੇਰੀ ਤਪਸ਼ ਬੁਝਾ ਦਿੱਤੀ ਹੈ।ਪਦ ਅਰਥ ਸਸਿ = ਚੰਦ੍ਰਮਾ, ਸੀਤਲਤਾ, ਠੰਢ, ਆਤਮਕ ਸ਼ਾਂਤੀ। ਸੂਰ = ਸੂਰਜ, ਤਪਸ਼, ਮਨ ਦੀ ਵਿਕਾਰਾਂ ਦੀ ਤਪਸ਼। ਗਿਰਾਸਾ ਕੀਨੋ = ਹੜੱਪ ਕਰ ਲੈਂਦੀ ਹੈ।
SikhNet (Spanish)y la luna desapasionada ha devorado el sol del deseo.
ਜਬ; ਕੁੰਭਕੁ ਭਰਿਪੁਰਿ ਲੀਣਾ ॥
jab; kunbhak bharipur leenaa |
Sant Singh KhalsaWhen I was focused and merged into the all-pervading Lord,
Manmohan SinghMerged in the Full-pervading Lord, when I locked the breath within,
Manmohan Singh (Punjabi)ਪਰੀਪੂਰਨ ਪ੍ਰਭੂ ਨੂੰ ਅੰਦਰ ਸਮਾ ਕੇ, ਜਦ ਮੈਂ ਸੁਆਸ ਨੂੰ ਆਪਣੇ ਅੰਦਰ ਠਹਿਰਾਇਆ,
Fareedkot Teekaਜਬ ਸੁਖਮਨਾ ਮੇਂ ਭਰਪੂਰ ਹੋ ਕੇ ਪ੍ਰਾਣ ਪੌਣ ਲੀਣ ਹੂਆ॥
Prof. Sahib Singhਹੁਣ ਜਦੋਂ ਕਿ ਮਨ ਦੀ ਬਿਰਤੀ ਸਰਬ-ਵਿਆਪਕ ਪ੍ਰਭੂ ਵਿਚ ਜੁੜ ਗਈ ਹੈ,ਪਦ ਅਰਥ ਭਰਿਪੁਰਿ = ਭਰਪੁਰ ਵਿਚ, ਉਸ ਪ੍ਰਭੂ-ਰੂਪ ਸਮੁੰਦਰ ਵਿਚ ਜੋ ਸਭ ਥਾਈਂ ਭਰਪੂਰ ਹੈ। ਕੁੰਭਕੁ = ਪ੍ਰਾਣਾਂ ਦਾ ਰੋਕਣਾ, ਵਾਸ਼ਨਾ ਦੇ ਮੂਲ-ਮਨ ਦੀ ਬ੍ਰਿਤੀ।
SikhNet (Spanish)Cuando sorbí y fijé la respiración ahí, en la Décima Puerta,
ਤਹ; ਬਾਜੇ ਅਨਹਦ ਬੀਣਾ ॥੩॥
teh; baaje anahad beenaa |3|
Sant Singh Khalsathen the unstruck sound current began to vibrate. ||3||
Manmohan Singhthen the celestial strain spontaneously began to resound.
Manmohan Singh (Punjabi)ਤਾਂ ਬੈਕੁੰਠੀ ਕੀਰਤਨ ਸੁਤੇ ਸਿਧ ਹੀ ਗੂੰਜਣ ਲੱਗ ਪਿਆ।
Fareedkot Teekaਤਬ ਤਹਾਂ ਤਤ ਤੰਤੀ ਆਦਿਕ ਅਨਹਤ ਬਾਜੇ ਬਜਤੇ ਭਏ, ਭਾਵ ਜੋਗੀ ਤਿਨ ਕਉ ਸੁਨਤਾ ਭ੍ਯਾ॥੩॥
Prof. Sahib Singhਇਸ ਅਵਸਥਾ ਵਿਚ (ਮੇਰੇ ਅੰਦਰ, ਮਾਨੋ) ਇੱਕ-ਰਸ ਵੀਣਾ ਵੱਜ ਰਹੀ ਹੈ ॥੩॥ਪਦ ਅਰਥ ਅਨਹਦ = ਇੱਕ-ਰਸ ॥੩॥
SikhNet (Spanish)imbuido íntegramente en Dios, pude escuchar la Melodía Divina de la Palabra.(3)
ਬਕਤੈ ਬਕਿ; ਸਬਦੁ ਸੁਨਾਇਆ ॥
bakatai bak; sabad sunaaeaa |
Sant Singh KhalsaThe Speaker has spoken, and proclaimed the Word of the Shabad.
Manmohan SinghGuru, the utterer, has uttered and preached the Lord's Name.
Manmohan Singh (Punjabi)ਉਪਦੇਸ਼ ਕਰਨ ਵਾਲੇ, ਗੁਰਦੇਵ ਨੇ ਪ੍ਰਭੂ ਦੇ ਨਾਮ ਦਾ ਉਚਾਰਨ ਅਤੇ ਪ੍ਰਚਾਰ ਕੀਤਾ ਹੈ।
Fareedkot Teekaਜੋਗੀ ਗੁਰੂ ਨੇ ਜਬ ਕਹ ਕਰ ਉਪਦੇਸ ਸੁਨਾਇਆ॥
Prof. Sahib Singhਉਪਦੇਸ਼ ਕਰਨ ਵਾਲੇ ਸਤਿਗੁਰੂ ਨੇ ਜਿਸ ਨੂੰ ਆਪਣਾ ਸ਼ਬਦ ਸੁਣਾਇਆ,ਪਦ ਅਰਥ ਬਕਤੈ = ਉਪਦੇਸ਼ ਕਰਨ ਵਾਲੇ (ਗੁਰੂ) ਨੇ। ਬਕਿ = ਬੋਲ ਕੇ।
SikhNet (Spanish)El Guru, el Recitador, recita la Palabra,
ਸੁਨਤੈ ਸੁਨਿ; ਮੰਨਿ ਬਸਾਇਆ ॥
sunatai sun; man basaaeaa |
Sant Singh KhalsaThe hearer has heard, and enshrined it in the mind.
Manmohan SinghSikh, the hearer, has heard and enshrined it within his mind.
Manmohan Singh (Punjabi)ਸੁਣਨ ਵਾਲੇ ਸਿੱਖ ਨੇ ਸੁਣ ਕੇ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ।
Fareedkot Teekaਜਗ੍ਯਾਸੂ ਨੇ ਸੁਨ ਕੇ ਤਬ ਮਨ ਮੇਂ ਵਸਾਇਆ॥
Prof. Sahib Singhਜੇ ਉਸ ਨੇ ਗਹੁ ਨਾਲ ਸੁਣ ਕੇ ਆਪਣੇ ਮਨ ਵਿਚ ਵਸਾ ਲਿਆ,ਪਦ ਅਰਥ ਸੁਨਤੈ = ਸੁਣਨ ਵਾਲੇ ਨੇ। ਸੁਨਿ = ਸੁਣ ਕੇ। ਮੰਨਿ = ਮਨਿ, ਮਨ ਵਿਚ।
SikhNet (Spanish)y el que La escucha La enaltece en su mente
ਕਰਿ ਕਰਤਾ; ਉਤਰਸਿ ਪਾਰੰ ॥
kar karataa; utaras paaran |
Sant Singh KhalsaChanting to the Creator, one crosses over.
Manmohan SinghMan of action crosses the world-ocean.
Manmohan Singh (Punjabi)ਅਮਲੀ ਜੀਵਨ ਵਾਲਾ ਬੰਦਾ ਸੰਸਾਰ ਸਮੁੰਦਰ ਤਰ ਜਾਂਦਾ ਹੈ।
Fareedkot Teekaਕਰਤਾ ਹੋ ਕਰ ਜੋਗੁ ਕਿਰਿਆ ਕਾ ਪਾਰ ਉਤਰਿਆ॥
Prof. Sahib Singhਤਦੋਂ ਪ੍ਰਭੂ ਦਾ ਸਿਮਰਨ ਕਰ ਕੇ ਉਹ ਪਾਰ ਲੰਘ ਗਿਆ।ਪਦ ਅਰਥ ਕਰਿ ਕਰਤਾ = 'ਕਰਤਾ ਕਰਤਾ' ਕਰ ਕੇ, 'ਪ੍ਰਭੂ ਪ੍ਰਭੂ' ਆਖ ਕੇ, ਪ੍ਰਭੂ ਦਾ ਸਿਮਰਨ ਕਰ ਕੇ।
SikhNet (Spanish)y, cantando el Nombre del Señor Creador, va a través.
ਕਹੈ ਕਬੀਰਾ. ਸਾਰੰ ॥੪॥੧॥੧੦॥
kahai kabeeraa. saaran |4|1|10|
Sant Singh KhalsaSays Kabeer, this is the essence. ||4||1||10||
Manmohan SinghSays Kabir, this alone is the 'Real-Thing '.
Manmohan Singh (Punjabi)ਕਬੀਰ ਜੀ ਆਖਦੇ ਹਨ, ਕੇਵਲ ਇਹ ਹੀ ਅਸਲੀ ਚੀਜ਼ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜੋਗ ਸ੍ਰੇਸਟ ਹੈ॥੪॥੧॥੧੦॥☬ਵਾ ਵੇਦਾਂਤ ਮਤ ਮੇਂ ਅਰਥ ਐਸੇ ਸਮਝਣਾ: ਬੰਧਨੇ ਵਾਲੇ ਜੋ ਕਾਮ ਆਦਿ ਵਿਕਾਰ ਹੈਂ ਤਿਨਾਂ ਕੋ ਬੰਧਨ ਪਾਇਆ ਵਸ ਕੀਆ ਹੈ। ਗੁਰੂ ਜੋ ਮੁਕਤ ਸਰੂਪ ਹੈਂ ਤਿਨੋਂ ਨੇ ਤ੍ਰਿਸਨਾ ਅਗਨੀ ਕੋ ਬੁਝਾਇਆ ਹੈ। ਵਾ ਜਬ ਗੁਰੋਂ ਨੇ ਤ੍ਰਿਸਨਾ ਅਗਨੀ ਕੋਂ ਬੁਝਾਇਆ ਤਬ ਮੁਕਤ ਹੂਏ। ਜਬ ਨਖ ਸਿਖ ਪਰਯੰਤ ਸਰੀਰ ਮੇਂ ਪੂਰਨ ਇਹੁ ਮਨ ਸੁਧ ਆਤਮਾ ਕੋ ਜਾਣਿਆ ਤਬ ਅੰਤਰ ਹੀ ਆਤਮਾ ਮੇਂ ਇਸਨਾਨ ਕੀਨਾ ਹੈ। ਪਵਨ ਪਤੀ ਜੋ (ਉਨਮਨਿ) ਸਾਖੀ ਚੇਤਨ ਹੈ (ਖਰਾ) ਸੁਧ ਤਿਸ ਮੇਂ ਰਹਿਨਾ ਹੂਆ ਹੈ। ਜਿਸ ਮੇਂ ਜਨਮ ਜਰਾਦੀ ਖਟ ਵਿਕਾਰ ਨਹੀਂ ਹੈ। (ਸਕਤ) ਮਾਇਆ ਤਰਫ ਜੋ ਬ੍ਰਿਤੀ ਥੀ ਸੋ (ਸਾਰੰ) ਰੋਕੀ ਵਾ ਖੈਂਚੀ ਹੂਈ ਉਲਟੀ ਹੈ। ਚੇਤਨ ਅਕਾਸ ਮੇਂ ਜਾਇ ਪਰਵੇਸ ਹੂਈ ਹੈ। ਚਕ੍ਰ ਸਮ ਭ੍ਰਮਣੇ ਵਾਲਾ ਜੋ ਕਾਲ ਰੂਪ ਸਰਪ ਥਾ, ਸੋ (ਬੇਧੀਅਲੇ) ਨਾਸ ਕੀਆ ਹੈ, ਭਾਵ ਤਿਸਤੇ ਰਹਿਤ ਹੂਏ ਹੈਂ। ਪਰਮੇਸਰ ਰਾਜਾ ਕੋ ਨਿਸੰਗ ਹੋਇਕੇ ਮਿਲੇ ਹੈਂ॥੨॥ ਮੋਹ ਮਈ ਆਸਾ ਚੂਕ ਗਈ ਹੈ। ਸਸਿ ਸਤਿਗੁਣ ਨੇ ਤਮੋਂ ਗੁਣ ਸੂਰਜ ਕੋ ਗਰਾਸ ਲੀਆ ਹੈ ਵਾ ਗ੍ਯਾਨ ਸੂਰਜ ਨੇ ਅਗ੍ਯਾਨ ਸਸੀ ਕੋ ਗਰਸ ਲੀਆ ਹੈ। ਜਬ ਸਰਬ (ਕੰਭਕੁ) ਸਰੀਰੋਂ ਮੇਂ ਭਰਪੂਰ ਹੂਆ ਜਾਨਿਆ ਤਬ ਏਕ ਰਸ ਬਾਜੇ ਬਾਜਣੇ ਲਗੇ, ਭਾਵ ਤੇਲ ਧਾਰਾ ਵਤ ਇਕ ਰਸ ਹੰਬ੍ਰਹਮ ਬਿਰਤੀ ਪ੍ਰਗਟੀ॥੩॥ (ਬਕਤੈ) ਬ੍ਰਹਮ ਨੇਸਟੀ ਬ੍ਰਹਮ ਸਰੋਤ੍ਰੀ ਗੁਰੂ ਨੇ ਜਬ ਸਬਦ ਕਹਿਕੇ ਸੁਨਾਇਆ ਜਗ੍ਯਾਸੂ ਅਧਿਕਾਰੀ ਨੇ ਸੁਨ ਕੇ ਮਨ ਮੇਂ ਬਸਾਇਆ। ਪੁਨਾ ਕਰਤਾ ਕਰਤਾ
Prof. Sahib Singhਕਬੀਰ ਆਖਦਾ ਹੈ (ਕਿ ਇਸ ਸਾਰੀ ਤਬਦੀਲੀ ਵਿਚ ਇਹ ਹੈ) ਅਸਲ ਰਾਜ਼ ਦੀ ਗੱਲ ॥੪॥੧॥੧੦॥ਪਦ ਅਰਥ ਸਾਰੰ = ਸ੍ਰੇਸ਼ਟ ਗੱਲ, ਅਸਲ ਭੇਦ ਦੀ ਗੱਲ ॥੪॥੧॥੧੦॥
* ਨੋਟ: ਸ਼ਬਦ ਦਾ ਮੁੱਖ-ਭਾਵ 'ਰਹਾਉ' ਦੀ ਤੁਕ ਵਿਚ ਹੈ, ਇਸ ਕੇਂਦਰੀ ਭਾਵ ਨੂੰ ਸਾਰੇ ਸ਼ਬਦ ਵਿਚ ਵਿਸਥਾਰ ਨਾਲ ਬਿਆਨ ਕੀਤਾ ਹੈ। 'ਰਹਾਉ' ਵਿਚ ਦੱਸਿਆ ਹੈ ਕਿ ਜੀਵਾਤਮਾ ਦੀ ਸਭ ਤੋਂ ਉੱਚੀ ਅਵਸਥਾ ਉਹ ਹੈ ਜਦੋਂ ਇਹ 'ਉਨਮਨ' ਵਿਚ ਅੱਪੜਦਾ ਹੈ; ਇਸ ਅਵਸਥਾ ਨੂੰ ਜਨਮ ਮਰਨ ਤੇ ਬੁਢੇਪਾ ਪੋਹ ਨਹੀਂ ਸਕਦੇ। ਇਸ ਅਵਸਥਾ ਦੀ ਹੋਰ ਸਾਰੀ ਹਾਲਤ ਸਾਰੇ ਸ਼ਬਦ ਵਿਚ ਦੱਸੀ ਗਈ ਹੈ, ਤੇ ਇਹ ਸਾਰੀ ਹਾਲਤ ਉਸ ਕੇਂਦਰੀ ਤਬਦੀਲੀ ਦਾ ਨਤੀਜਾ ਹੈ। ਗਗਨ, ਭੁਅੰਗ, ਸਸਿ, ਸੂਰ, ਕੁੰਭਕ ਆਦਿਕ ਲਫ਼ਜ਼ਾਂ ਦੀ ਰਾਹੀਂ ਜੋ ਹਾਲਤ ਬਿਆਨ ਕੀਤੀ ਗਈ ਹੈ ਇਹ ਸਾਰੀ 'ਉਨਮਨ' ਵਿਚ ਅੱਪੜੇ ਹੋਏ ਦੇ ਨਤੀਜੇ ਵਜੋਂ ਹੈ। ਪਹਿਲਾਂ ਆਤਮਾ 'ਉਨਮਨ' ਵਿਚ ਅੱਪੜਿਆ ਹੈ ਤੇ ਵੇਖਣ ਨੂੰ ਜੋ ਉਸ ਦੇ ਬਾਹਰਲੇ ਚਿਹਨ ਚੱਕ੍ਰ ਬਣੇ ਹਨ, ਉਹਨਾਂ ਦਾ ਬਿਆਨ ਸਾਰੇ ਸ਼ਬਦ ਵਿਚ ਹੈ। ਖੁਲ੍ਹੇ ਲਫ਼ਜ਼ਾਂ ਵਿਚ ਇਉਂ ਕਹਿ ਲਵੋ ਕਿ ਇੱਥੇ ਇਹ ਜ਼ਿਕਰ ਨਹੀਂ ਕਿ ਗਗਨ, ਭੁਅੰਗ, ਸਸਿ, ਸੂਰ ਆਦਿਕ ਵਾਲੇ ਸਾਧਨ ਕਰਨ ਦਾ ਸਿੱਟਾ ਨਿਕਲਿਆ "ਉਨਮਨ"; ਸਗੋਂ 'ਉਨਮਨ' ਦੀ ਅਸਲੀ ਵਰਤੋਂ ਦਾ ਹਾਲ ਹੈ। ਤੇ, ਇਹ 'ਉਨਮਨ' ਕਿਵੇਂ ਬਣੀ? ਸਿਮਰਨ ਦੀ ਬਰਕਤਿ ਨਾਲ। ਕਬੀਰ ਜੀ ਆਖਦੇ ਹਨ ਕਿ ਇਹੀ ਅਸਲ ਭੇਤ ਦੀ ਗੱਲ ਹੈ। * ਨੋਟ: ਇਹ ਰਾਜ਼ ਦੀ ਗੱਲ ਨੂੰ, ਜੋ ਕਬੀਰ ਜੀ ਨੇ ਅਖ਼ੀਰਲੇ ਬੰਦ ਵਿਚ ਦੱਸੀ ਹੈ, ਕਿਤੇ ਸਿੱਖ ਸਮਝਣ ਵਿਚ ਟਪਲਾ ਨਾਹ ਖਾ ਜਾਣ-ਸ਼ਾਇਦ ਇਸ ਖ਼ਿਆਲ ਨਾਲ ਹੀ ਸਤਿਗੁਰੂ ਨਾਨਕ ਦੇਵ ਜੀ ਨੇ ਇਸ ਅਖ਼ੀਰਲੇ ਬੰਦ ਦੀ ਹੋਰ ਖੁਲ੍ਹੀ ਵਿਆਖਿਆ ਆਪਣੇ ਸ਼ਬਦ ਵਿਚ ਕਰ ਦਿੱਤ
SikhNet (Spanish)Ésta, dice Kabir, es la Esencia de la Sabiduría. (4-1-10)