ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.
ਹਉ; ਤਾ ਕੈ ਬਲਿਹਾਰੀ ॥
hau; taa kai balihaaree |
Sant Singh KhalsaI am a sacrifice to those
Manmohan SinghI am a sacrifice unto Him,
Manmohan Singh (Punjabi)ਮੈਂ ਉਸ ਉਤੋਂ ਕੁਰਬਾਨ ਜਾਂਦਾ ਹਾਂ,
Fareedkot Teekaਮੈਂ ਤਿਨ ਕੇ ਬਲਿਹਾਰਨੇ ਜਾਤਾ ਹੂੰ॥
Prof. Sahib Singh(ਹੇ ਭਾਈ!) ਮੈਂ ਉਹਨਾਂ (ਸੰਤ ਜਨਾਂ) ਤੋਂ ਸਦਕੇ ਜਾਂਦਾ ਹਾਂ,ਪਦ ਅਰਥ ਹਉ = ਮੈਂ। ਤਾ ਕੈ = ਉਸ ਤੋਂ।
SikhNet (Spanish)Ofrezco mi ser en sacrifico a aquél
ਜਾ ਕੈ; ਕੇਵਲ ਨਾਮੁ ਅਧਾਰੀ ॥੧॥ ਰਹਾਉ ॥
jaa kai; keval naam adhaaree |1| rahaau |
Sant Singh Khalsawho take the Support of the Naam. ||1||Pause||
Manmohan Singhwhose sole support is God's Name. Pause.
Manmohan Singh (Punjabi)ਜਿਸ ਦਾ ਆਸਰਾ ਸਿਰਫ ਵਾਹਿਗੁਰੂ ਦਾ ਨਾਮ ਹੀ ਹੈ। ਠਹਿਰਾਉ।
Fareedkot Teekaਜੋ ਏਕ ਨਾਮ ਕਾ ਹੀ (ਅਧਾਰੀ) ਆਸਰਾ ਕਰਨੇ ਵਾਲੇ ਹੈਂ॥੧॥ ਰਹਾਉ ॥
Prof. Sahib Singhਜਿਨ੍ਹਾਂ ਦੇ ਹਿਰਦੇ ਵਿਚ ਸਿਰਫ਼ ਪਰਮਾਤਮਾ ਦਾ ਨਾਮ (ਹੀ ਜ਼ਿੰਦਗੀ ਦਾ) ਆਸਰਾ ਹੈ ॥੧॥ ਰਹਾਉ ॥ਪਦ ਅਰਥ ਜਾ ਕੈ = ਜਿਸ ਦੇ ਹਿਰਦੇ ਵਿਚ। ਅਧਾਰੀ = ਆਸਰਾ ॥੧॥ ਰਹਾਉ ॥
SikhNet (Spanish)que se apoya solamente en el Naam, el Nombre del Señor. (1-Pausa)
ਮਹਿਮਾ ਤਾ ਕੀ. ਕੇਤਕ ਗਨੀਐ; ਜਨ ਪਾਰਬ੍ਰਹਮ ਰੰਗਿ ਰਾਤੇ ॥
mahimaa taa kee. ketak ganeeai; jan paarabraham rang raate |
Sant Singh KhalsaHow can I recount the praises of those humble beings who are attuned to the Love of the Supreme Lord God?
Manmohan SinghTo what extent can I count the praises of those slaves of Him,
Manmohan Singh (Punjabi)ਕਿਸ ਹੱਦ ਤਾਂਈ ਉਸ ਦੇ ਉਨ੍ਹਾਂ ਗੋਲਿਆਂ ਦੀ ਉਪਮਾ ਮੈਂ ਗਿਣ ਸਕਦਾ ਹਾਂ,
Fareedkot Teekaਜੋ ਪੁਰਸ ਪਾਰਬ੍ਰਹਮ ਕੇ (ਰੰਗਿ) ਪ੍ਰੇਮ ਮੇਂ ਰਤੇ ਹੈਂ ਤਿਨ੍ਹੋਂ ਕੀ ਮਹਿਮਾ ਕਿਤਨੀਕ ਗਿਨੀਏ, ਭਾਵ ਬੇਅੰਤ ਹੈ॥
Prof. Sahib Singh(ਹੇ ਭਾਈ!) ਸੰਤ ਜਨ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੀ ਆਤਮਕ ਵਡੱਪਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।ਪਦ ਅਰਥ ਮਹਿਮਾ = ਆਤਮਕ ਵਡੱਪਣ। ਤਾ ਕੀ = ਉਹਨਾਂ ਦੀ। ਰੰਗਿ = ਪ੍ਰੇਮ ਵਿਚ।
SikhNet (Spanish)¿Cómo podría uno elogiar lo suficiente a aquél que está imbuido en el Amor del Señor?
ਸੂਖ ਸਹਜ ਆਨੰਦ ਤਿਨਾ ਸੰਗਿ; ਉਨ ਸਮਸਰਿ. ਅਵਰ ਨ ਦਾਤੇ ॥੧॥
sookh sehaj aanand tinaa sang; un samasar. avar na daate |1|
Sant Singh KhalsaPeace, intuitive poise and bliss are with them. There are no other givers equal to them. ||1||
Manmohan Singhwho are imbued with the love of the Supreme Lord? Peace, equipoise and bliss are with them. Equal to them, there are no other bestowers.
Manmohan Singh (Punjabi)ਜਿਹੜੇ ਪਰਮ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਹਨ। ਆਰਾਮ ਅਡੋਲਤਾ ਅਤੇ ਪਰਸੰਨਤਾ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਦੇ ਤੁੱਲ ਹੋਰ ਕੋਈ ਦਾਤਾਰ ਨਹੀਂ ਹਨ।
Fareedkot Teekaਆਤਮ ਸੁਖ ਔਰ ਲੌਕਿਕ (ਆਨੰਦ) ਸੁਖ ਤਿਨ੍ਹੋਂ ਕੇ ਹੀ ਸੰਗ ਕਰ ਪ੍ਰਾਪਤਿ ਹੋਤਾ ਹੈ, ਕਿਉਂਕਿ ਜਿਤਨੇ ਦਾਤਾਰ ਹੈਂ ਉਨ ਕੇ ਤੁੱਲ ਕੋਈ ਨਹੀਂ॥੧॥
Prof. Sahib Singhਉਹਨਾਂ ਦੀ ਸੰਗਤਿ ਵਿਚ ਰਿਹਾਂ ਆਤਮਕ ਅਡੋਲਤਾ ਦੇ ਸੁਖ ਆਨੰਦ ਪ੍ਰਾਪਤ ਹੁੰਦੇ ਹਨ, ਉਹਨਾਂ ਦੇ ਬਰਾਬਰ ਦੇ ਹੋਰ ਕੋਈ ਦਾਨੀ ਨਹੀਂ ਹੋ ਸਕਦੇ ॥੧॥ਪਦ ਅਰਥ ਸਹਜ = ਆਤਮਕ ਅਡੋਲਤਾ। ਉਨ ਸਮਸਰਿ = ਉਹਨਾਂ ਦੇ ਬਰਾਬਰ ॥੧॥
SikhNet (Spanish)Con él están la Paz, el Equilibrio y el Éxtasis; y nadie lo iguala en Benevolencia.(1)
ਜਗਤ ਉਧਾਰਣ ਸੇਈ ਆਏ; ਜੋ ਜਨ ਦਰਸ ਪਿਆਸਾ ॥
jagat udhaaran seee aae; jo jan daras piaasaa |
Sant Singh KhalsaThey have come to save the world - those humble beings who thirst for His Blessed Vision.
Manmohan SinghGod's serfs, who thirst for His vision, they have come to save the world.
Manmohan Singh (Punjabi)ਵਾਹਿਗੁਰੂ ਦੇ ਗੁਮਾਸ਼ਤੇ, ਜਿਨ੍ਹਾਂ ਨੂੰ ਉਸ ਦੇ ਦੀਦਾਰ ਦੀ ਤਰੇਹ ਹੈ, ਉਹ ਸੰਸਾਰ ਨੂੰ ਤਾਰਨ ਲਈ ਆਏ ਹਨ।
Fareedkot Teekaਜੋ ਸੰਤ ਜਨ ਪਰਮੇਸਰ ਕੇ ਦਰਸਨ ਕੀ ਚਾਹ ਵਾਲੇ ਹੈਂ, ਸੋਈ ਜਗਤ ਕੇ ਉਧਾਰ ਕਰਨੇ ਕੋ ਆਏ ਹੈਂ॥
Prof. Sahib Singh(ਹੇ ਭਾਈ!) ਜਿਨ੍ਹਾਂ (ਸੰਤ) ਜਨਾਂ ਨੂੰ ਆਪ ਪਰਮਾਤਮਾ ਦੀ ਤਾਂਘ ਲੱਗੀ ਰਹੇ, ਉਹੀ ਜਗਤ ਦੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਣ ਆਏ ਸਮਝੋ।ਪਦ ਅਰਥ ਸੇਈ = ਉਹੀ ਬੰਦੇ। ਜਗਤ ਉਧਾਰਣ = ਜਗਤ ਨੂੰ ਵਿਕਾਰਾਂ ਤੋਂ ਬਚਾਣ ਵਾਸਤੇ।
SikhNet (Spanish)Sólo aquél que añora el Darshan del Señor, puede salvar a los demás.
ਉਨ ਕੀ ਸਰਣਿ ਪਰੈ. ਸੋ ਤਰਿਆ; ਸੰਤਸੰਗਿ. ਪੂਰਨ ਆਸਾ ॥੨॥
aun kee saran parai. so tariaa; santasang. pooran aasaa |2|
Sant Singh KhalsaThose who seek their Sanctuary are carried across; in the Society of the Saints, their hopes are fulfilled. ||2||
Manmohan SinghHe, who seeks their shelter is saved and his hopes are realised in the society of saints.
Manmohan Singh (Punjabi)ਜੋ ਉਨ੍ਹਾਂ ਦੀ ਸ਼ਰਣਾਗਤਿ ਸੰਭਾਲਦਾ ਹੈ, ਉਹ ਪਾਰ ਉਤਰ ਜਾਂਦਾ ਹੈ ਅਤੇ ਸਤਿਸੰਗਤ ਅੰਦਰ ਉਸ ਦੀਆਂ ਉਮੈਦਾ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਜੋ ਉਨ ਕੀ ਸਰਣ ਮੇਂ ਪੜੇ ਹੈਂ, ਸੋ ਤਰਿਆ ਹੈ। ਸੰਤੋਂ ਕੇ ਸੰਗ ਹੀ ਆਸਾ ਪੂਰਨ ਹੋਤੀ ਹੈ॥੨॥
Prof. Sahib Singhਉਹਨਾਂ ਦੀ ਸਰਨ ਜਿਹੜਾ ਮਨੁੱਖ ਆ ਪੈਂਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। (ਹੇ ਭਾਈ!) ਸੰਤ ਜਨਾਂ ਦੀ ਸੰਗਤਿ ਵਿਚ ਰਿਹਾਂ ਸਭ ਆਸਾਂ ਪੂਰੀਆਂ ਹੋ ਜਾਂਦੀਆਂ ਹਨ ॥੨॥ਪਦ ਅਰਥ ਸੰਗਿ = ਸੰਗਤਿ ਵਿਚ ॥੨॥
SikhNet (Spanish)Aquél que busca el Santuario de Dios logra nadar a través, y en la Saad Sangat, la Sociedad de los Santos encuentra la Plenitud. (2)
ਤਾ ਕੈ ਚਰਣਿ ਪਰਉ. ਤਾ ਜੀਵਾ; ਜਨ ਕੈ ਸੰਗਿ ਨਿਹਾਲਾ ॥
taa kai charan prau. taa jeevaa; jan kai sang nihaalaa |
Sant Singh KhalsaIf I fall at their Feet, then I live; associating with those humble beings, I remain happy.
Manmohan SinghIf I fall at their feet, then alone, do I live, I remain happy, in the company of God's attendants.
Manmohan Singh (Punjabi)ਜੇਕਰ ਮੈਂ ਉਨ੍ਹਾਂ ਦੇ ਪੈਰੀ ਡਿੱਗ ਪਵਾਂ, ਕੇਵਲ ਤਦ ਹੀ ਮੈਂ ਜੀਉਂਦਾ ਹਾਂ ਰੱਬ ਦੇ ਸੇਵਕਾਂ ਦੀ ਸੰਗਤ ਅੰਦਰ ਮੈਂ ਖੁਸ਼ ਰਹਿੰਦਾ ਹਾਂ।
Fareedkot Teekaਤਿਨ ਸੰਤ ਜਨੋਂ ਕੇ ਚਰਨੋਂ ਮੇਂ ਪੜੋਂ ਤਉ ਹੀ ਜੀਵਾਂਗਾ ਔਰ ਦਾਸੋਂ ਕੇ ਸੰਗ ਕਰ ਕੇ ਹੀ ਕ੍ਰਿਤਾਰਥ ਹੋਈਤਾ ਹੈ॥
Prof. Sahib Singh(ਹੇ ਭਾਈ!) ਸੰਤ ਜਨਾਂ ਦੀ ਸੰਗਤਿ ਵਿਚ ਰਿਹਾਂ ਮਨ ਖਿੜ ਆਉਂਦਾ ਹੈ। ਮੈਂ ਤਾਂ ਜਦੋਂ ਸੰਤ ਜਨਾਂ ਦੀ ਚਰਨੀਂ ਆ ਡਿੱਗਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ।ਪਦ ਅਰਥ ਤਾ ਕੈ ਚਰਣਿ = ਉਹਨਾਂ ਦੇ ਪੈਰੀਂ। ਪਰਉ = ਪਰਉਂ, ਮੈਂ ਪਵਾਂ। ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਨਿਹਾਲ = ਪ੍ਰਸੰਨ-ਚਿੱਤ।
SikhNet (Spanish)Vivo postrándome a los Pies de tal Santo, y en su Compañía soy bendecido.
ਭਗਤਨ ਕੀ ਰੇਣੁ. ਹੋਇ ਮਨੁ ਮੇਰਾ; ਹੋਹੁ ਪ੍ਰਭੂ ਕਿਰਪਾਲਾ ॥੩॥
bhagatan kee ren. hoe man meraa; hohu prabhoo kirapaalaa |3|
Sant Singh KhalsaO God, please be merciful to me, that my mind might become the dust of the feet of Your devotees. ||3||
Manmohan SinghO Lord, be kind to me that my mind may become the dust of Thine devotee's feet.
Manmohan Singh (Punjabi)ਹੇ ਸੁਆਮੀ! ਮੇਰ ਉਤੇ ਮਿਹਰਬਾਨ ਹੋ ਜਾਓ, ਤਾਂ ਜੋ ਮੇਰਾ ਮਨੂਆਂ ਤੇਰੇ ਅਨੁਰਾਗੀਆਂ ਦੇ ਚਰਨਾਂ ਦੀ ਧੂੜ ਹੋ ਜਾਵੇ।
Fareedkot Teekaਪਰੰਤੂ ਤਬ ਮੇਰਾ ਮਨ ਭਗਤੋਂ ਕੀ ਰੇਣ ਹੋ ਜਾਵੇ ਜਬ ਪ੍ਰਭੂ ਦਿਆਲ ਹੋਵੇ॥੩॥☬ਪ੍ਰਸ਼ਨ: ਰਾਜਾਦਿ ਕਿਉਂ ਨ ਮਾਂਗੇ?☬ਉੱਤ੍ਰ:
Prof. Sahib Singhਹੇ ਪ੍ਰਭੂ! ਮੇਰੇ ਉਤੇ ਕਿਰਪਾਲ ਹੋਇਆ ਰਹੁ (ਤਾ ਕਿ ਤੇਰੀ ਕਿਰਪਾ ਨਾਲ) ਮੇਰਾ ਮਨ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ ॥੩॥ਪਦ ਅਰਥ ਰੇਣੁ = ਚਰਨ-ਧੂੜ ॥੩॥
SikhNet (Spanish)Oh Señor, sé Misericordioso conmigo y haz que mi mente se vuelva el Polvo que pisan Tus Santos.(3)
ਰਾਜੁ ਜੋਬਨੁ. ਅਵਧ ਜੋ ਦੀਸੈ; ਸਭੁ ਕਿਛੁ. ਜੁਗ ਮਹਿ ਘਾਟਿਆ ॥
raaj joban. avadh jo deesai; sabh kichh. jug meh ghaattiaa |
Sant Singh KhalsaPower and authority, youth and age - whatever is seen in this world, all of it shall fade away.
Manmohan SinghEmpire, youth and age whatever is seen in this world, all that is wearing off.
Manmohan Singh (Punjabi)ਪਾਤਸ਼ਾਹੀ, ਜੁਆਨੀ ਅਤੇ ਆਰਬਲਾ ਜਿਹੜਾ ਕੁਛ ਭੀ ਜਹਾਨ ਵਿੱਚ ਦਿਸਦਾ ਹੈ, ਉਹ ਸਭ ਕੁਝ ਘਟਦਾ ਜਾ ਰਿਹਾ ਹੈ।
Fareedkot Teekaਰਾਜ ਔਰ ਜੋਬਨ ਪੁਨਾ ਅਵਸਥਾ ਜੋ ਦੀਸੈ ਹੈ, ਏਹੁ ਸਭ ਪਦਾਰਥੁ (ਜੁਗ) ਉਪਲਖਤ ਸਰਬ ਜੁਗੋਂ ਮੇਂ ਘਟਿਆ ਹੈ ਅਰਥਾਤ ਨਾਸ ਰੂਪ ਹੈ। ਤਾਂ ਤੇ ਇਨ ਕਾ ਕਿਆ ਮਾਂਗਨਾ ਹੈ॥
Prof. Sahib Singh(ਹੇ ਭਾਈ!) ਹਕੂਮਤ ਜਵਾਨੀ ਉਮਰ ਜੋ ਕੁਝ ਭੀ ਜਗਤ ਵਿਚ (ਸਾਂਭਣ-ਜੋਗ) ਦਿੱਸਦਾ ਹੈ ਇਹ ਘਟਦਾ ਹੀ ਜਾਂਦਾ ਹੈ।ਪਦ ਅਰਥ ਅਵਧ = ਉਮਰ। ਜੁਗ ਮਹਿ = ਜਗਤ ਵਿਚ, ਮਨੁੱਖਾ ਜਨਮ ਵਿਚ {ਨੋਟ: ਲਫ਼ਜ਼ 'ਜੁਗ' ਦਾ ਅਰਥ ਇਥੇ ਸਤਜੁਗ ਕਲਿਜੁਗ ਆਦਿਕ ਨਹੀਂ ਹੈ}। ਘਾਟਿਆ = ਘਟਦਾ ਜਾਂਦਾ ਹੈ।
SikhNet (Spanish)Las tierras, la belleza, el brillo de la vida y todo lo que parece ser en este mundo ilusorio, desvanecerá.
ਨਾਮੁ ਨਿਧਾਨੁ. ਸਦ ਨਵਤਨੁ ਨਿਰਮਲੁ; ਇਹੁ ਨਾਨਕ. ਹਰਿ ਧਨੁ ਖਾਟਿਆ ॥੪॥੧੦॥੧੩੧॥
naam nidhaan. sad navatan niramal; ihu naanak. har dhan khaattiaa |4|10|131|
Sant Singh KhalsaThe treasure of the Naam, the Name of the Lord, is forever new and immaculate. Nanak has earned this wealth of the Lord. ||4||10||131||
Manmohan SinghThe Treasure of Name, is ever brand new, and immaculate. This wealth of God, Nanak has earned.
Manmohan Singh (Punjabi)ਨਾਮ ਦਾ ਖ਼ਜ਼ਾਨਾ ਹਮੇਸ਼ਾਂ ਹੀ ਨਵਾਂ-ਨੁੱਕ ਅਤੇ ਪਵਿੱਤਰ ਹੈ। ਵਾਹਿਗੁਰੂ ਦੀ ਇਹ ਦੌਲਤ ਨਾਨਕ ਨੇ ਕਮਾਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਰੂਪੀ ਖਜਾਨਾ ਜੋ (ਸਦ) ਹਮੇਸ਼ ਅਰਥਾਤ ਸਰਬ ਜੁਗੋਂ ਮੇਂ ਏਕ ਰਸ ਨਿਰਮਲ ਹੈ, ਸੋ ਹਮ ਨੇ ਹਰਿ ਨਾਮ ਰੂਪੀ ਧਨ ਹੀ ਖਟਿਆ ਹੈ॥੪॥੧੦॥੧੩੧॥☬ਏਕ ਜੋਗੀ ਨੇ ਗੁਰੂ ਜੀ ਕੋ ਕਹਾ ਕਿ ਆਪ ਜੋਗ ਧਾਰਨ ਕਰੋ। ਤਿਸ ਪਰ ਅੰਤ੍ਰੀਵ ਜੋਗ ਦੇਖਾਵਤੇ ਹੂਏ ਕਹਤੇ ਹੈਂ ਕਿ ਹਮ ਤੋ ਪਹਲੇ ਹੀ ਜੋਗੀ ਹਾਂ।
Prof. Sahib Singhਹੇ ਨਾਨਕ! (ਆਖ-) ਪਰਮਾਤਮਾ ਦਾ ਨਾਮ (ਹੀ ਇਕ ਐਸਾ) ਖ਼ਜ਼ਾਨਾ (ਹੈ ਜੋ) ਸਦਾ ਨਵਾਂ (ਰਹਿੰਦਾ) ਹੈ, ਤੇ ਹੈ ਭੀ ਪਵਿਤ੍ਰ (ਭਾਵ, ਇਸ ਖ਼ਜ਼ਾਨੇ ਨਾਲ ਮਨ ਵਿਗੜਨ ਦੇ ਥਾਂ ਪਵਿਤ੍ਰ ਹੁੰਦਾ ਜਾਂਦਾ ਹੈ)। (ਸੰਤ ਜਨ) ਇਹ ਨਾਮ-ਧਨ ਹੀ ਸਦਾ ਖੱਟਦੇ-ਕਮਾਂਦੇ ਰਹਿੰਦੇ ਹਨ ॥੪॥੧੦॥੧੩੧॥ਪਦ ਅਰਥ ਨਵਤਨੁ = ਨਵਾਂ। ਸਦ = ਸਦਾ। ਨਿਧਾਨ = ਖ਼ਜ਼ਾਨਾ ॥੪॥
SikhNet (Spanish)Nanak ha obtenido el Tesoro Invaluable que nunca se acaba: el Nombre del Señor.(4-10-131)