ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.
ਜੋਗ ਜੁਗਤਿ; ਸੁਨਿ ਆਇਓ ਗੁਰ ਤੇ ॥
jog jugat; sun aaeo gur te |
Sant Singh KhalsaI came to the Guru, to learn the Way of Yoga.
Manmohan SinghThe way of communion with the Lord I have heard from the Guru.
Manmohan Singh (Punjabi)ਮਾਲਕ ਨਾਲ ਮੇਲ-ਮਿਲਾਪ ਦਾ ਤਰੀਕਾ ਮੈਂ ਗੁਰਾਂ ਪਾਸੋਂ ਸੁਣ ਲਿਆ ਹੈ।
Fareedkot Teekaਜੋਗ ਕੀ ਮ੍ਰਯਾਦਾ ਮੇਂ ਗੁਰੋਂ ਸੇ ਸੁਨ ਕਰ ਪਰਮੇਸਰ ਕੀ ਸਰਣ ਆਇਆ ਹੂੰ॥
Prof. Sahib Singh(ਹੇ ਭਾਈ!) ਮੈਂ ਗੁਰੂ ਪਾਸੋਂ ਅਸਲ ਜੋਗ ਦਾ ਤਰੀਕਾ ਸੁਣ ਕੇ ਆਇਆ ਹਾਂ।ਪਦ ਅਰਥ ਜੋਗ ਜੁਗਤਿ = (ਅਸਲ) ਜੋਗ ਦਾ ਤਰੀਕਾ, ਪਰਮਾਤਮਾ ਨਾਲ ਮਿਲਾਪ ਦਾ ਢੰਗ। ਤੇ = ਤੋਂ।
SikhNet (Spanish)Vine a la Casa del Guru para aprender el Camino del Verdadero Yoga,
ਮੋ ਕਉ; ਸਤਿਗੁਰ. ਸਬਦਿ ਬੁਝਾਇਓ ॥੧॥ ਰਹਾਉ ॥
mo kau; satigur. sabad bujhaaeo |1| rahaau |
Sant Singh KhalsaThe True Guru has revealed it to me through the Word of the Shabad. ||1||Pause||
Manmohan SinghUnto me the Guru has communicated it by his instruction. Pause.
Manmohan Singh (Punjabi)ਮੈਨੂੰ ਸੱਚੇ ਗੁਰਾਂ ਨੇ ਇਹ ਆਪਣੇ ਉਪਦੇਸ਼ ਦੁਆਰਾ ਦਰਸਾ ਦਿੱਤਾ ਹੈ। ਠਹਿਰਾਉ।
Fareedkot Teekaਮੇਰੇ ਕੋ ਸਤਿਗੁਰੋਂ ਨੇ ਉਪਦੇਸ ਕਰ ਕੇ ਸਮਝਾਇਆ ਹੈ॥੧॥ ਰਹਾਉ ॥☬ਪ੍ਰਸ਼ਨ: ਤੁਮਨੇ ਕੈਸੇ ਸਮਝਾ ਹੈ?☬ਉੱਤ੍ਰ:
Prof. Sahib Singhਮੈਨੂੰ ਸਤਿਗੁਰੂ ਦੇ ਸ਼ਬਦ ਨੇ (ਪਰਮਾਤਮਾ ਦੇ ਮਿਲਾਪ ਦੀ ਜਾਚ) ਸਮਝਾ ਦਿੱਤੀ ਹੈ ॥੧॥ ਰਹਾਉ ॥ਪਦ ਅਰਥ ਮੋ ਕਉ = ਮੈਨੂੰ। ਸਤਿਗੁਰ ਸਬਦਿ = ਗੁਰੂ ਦੇ ਸ਼ਬਦ ਨੇ ॥੧॥ ਰਹਾਉ ॥
SikhNet (Spanish)y el Guru Verdadero me lo reveló a través de la Santa Palabra. (1-Pausa)
ਨਉ ਖੰਡ ਪ੍ਰਿਥਮੀ. ਇਸੁ ਤਨ ਮਹਿ ਰਵਿਆ; ਨਿਮਖ ਨਿਮਖ ਨਮਸਕਾਰਾ ॥
nau khandd prithamee. is tan meh raviaa; nimakh nimakh namasakaaraa |
Sant Singh KhalsaHe is contained in the nine continents of the world, and within this body; each and every moment, I humbly bow to Him.
Manmohan SinghEvery moment I make obeisance unto Him who is contained in the nine regions of the earth and this body.
Manmohan Singh (Punjabi)ਹਰ ਮੁਹਤ ਮੈਂ ਉਸ ਨੂੰ ਪ੍ਰਣਾਮ ਕਰਦਾ ਹਾਂ, ਜੋ ਧਰਤੀ ਦਿਆਂ ਨੌਵਾਂ ਹੀ ਖਿੱਤਿਆਂ ਅਤੇ ਇਸ ਦੇਹਿ ਅੰਦਰ ਰਮਿਆ ਹੋਇਆ ਹੈ।
Fareedkot Teekaਜੋ ਸਦਾ (ਨਉ) ਨਵੀਨ ਹੈ ਅਰ ਖੰਡਾਂ ਵਾਲੀ ਪ੍ਰਿਥਵੀ ਮੇਂ ਪੂਰਨ ਹੈ, ਵਾ ਨਵਾਂ ਖੰਡਾਂ ਵਾਲੀ ਪ੍ਰਿਥਵੀ ਉਪਲਖਤ ਸਾਤੋਂ ਦੀਪੋਂ ਮੇਂ ਪੂਰਨ ਹੈ, ਸੋਈ ਇਸ ਹਮਾਰੇ ਸਰੀਰ ਮੇਂ ਬਿਆਪਿਆ ਹੂਆ ਹੈ। ਐਸੇ ਬੂਝ ਕਰ ਨਿਮਖ ਨਿਮਖ ਕਰ ਕੇ ਨਮਸਕਾਰ ਕਰਤੇ ਹਾਂ॥
Prof. Sahib Singh(ਹੇ ਭਾਈ!) ਮੈਂ ਪਲ ਪਲ ਉਸ ਪਰਮਾਤਮਾ ਨੂੰ ਨਮਸਕਾਰ ਕਰਦਾ ਰਹਿੰਦਾ ਹਾਂ, ਜੇਹੜਾ ਇਸ ਮਨੁੱਖਾ ਸਰੀਰ ਦੇ ਵਿਚ ਹੀ ਮੌਜੂਦ ਹੈ (ਇਹੀ ਹੈ ਮੇਰੇ ਵਾਸਤੇ ਜੋਗੀਆਂ ਵਾਲਾ) ਸਾਰੀ ਧਰਤੀ (ਦਾ ਰਟਨ)।ਪਦ ਅਰਥ ਨਉ ਖੰਡ = ਨੌ ਖੰਡਾਂ ਵਾਲੀ ਧਰਤੀ, ਸਾਰੀ ਧਰਤੀ (ਉਤੇ ਫਿਰਦੇ ਰਹਿਣਾ)। ਰਵਿਆ = ਮੌਜੂਦ, ਵਿਆਪਕ। ਨਿਮਖ = ਅੱਖ ਝਮਕਣ ਜਿਤਨਾ ਸਮਾ।
SikhNet (Spanish)Las nueve divisiones en la tierra se encuentran representadas en el cuerpo, y yo saludo a Quien habita en ello, a cada momento, en cada día.
ਦੀਖਿਆ ਗੁਰ ਕੀ. ਮੁੰਦ੍ਰਾ ਕਾਨੀ; ਦ੍ਰਿੜਿਓ ਏਕੁ ਨਿਰੰਕਾਰਾ ॥੧॥
deekhiaa gur kee. mundraa kaanee; drirrio ek nirankaaraa |1|
Sant Singh KhalsaI have made the Guru's Teachings my ear-rings, and I have enshrined the One Formless Lord within my being. ||1||
Manmohan SinghGuru's gospel I have made my ear-rings, and I have enshrined the one Formless Lord within my heart.
Manmohan Singh (Punjabi)ਗੁਰਾਂ ਦੇ ਉਪਦੇਸ਼ ਨੂੰ ਆਪਦੇ ਕੰਨਾਂ ਦੀਆਂ ਮੁੰਦਾ ਬਣਾਇਆ ਹੈ ਅਤੇ ਇਕੱਲੇ ਅਕਾਰ-ਰਹਿਤ ਸਾਈਂ ਨੂੰ ਮੈਂ ਆਪਣੇ ਦਿਲ ਅੰਦਰ ਟਿਕਾ ਲਿਆ ਹੈ।
Fareedkot Teekaਔਰ ਜੋ ਗੁਰੋਂ ਕੀ ਸਿਖਿਆ ਸੁਨੀ ਹੈ ਏਹੀ ਕਾਨੋਂ ਮੇਂ ਮੁੰਦ੍ਰਾ ਹੈ॥☬ਪ੍ਰਸ਼ਨ: ਵਹੁ ਸਿਖਿਆ ਕੈਸੀ ਹੈ?☬ਉੱਤ੍ਰ: ਜਿਸ ਸਿਖਿਆ ਕਰ ਕੇ ਏਕ ਅਕਾਰ ਸੇ ਰਹਤ ਪਰਮੇਸ੍ਵਰ ਕੋ ਨਿਹਚੇ ਕੀਆ ਹੈ॥੧॥☬ਪ੍ਰਸ਼ਨ: ਐਸੇ ਜੋਗੀ ਕੇ ਚੇਲੇ ਕੌਨ ਹੈਂ?
Prof. Sahib Singhਮੈਂ ਆਪਣੇ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਵਿਚ ਦ੍ਰਿੜ੍ਹ ਕਰ ਲਿਆ ਹੈ (ਇਹੀ ਹੈ ਮੇਰੇ ਵਾਸਤੇ) ਕੰਨਾਂ ਵਿਚ ਮੁੰਦ੍ਰਾਂ (ਜੋ ਜੋਗੀ ਲੋਕ ਪਾਂਦੇ ਹਨ) ਮੈਂ ਇਕ ਨਿਰੰਕਾਰ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਂਦਾ ਹਾਂ ॥੧॥ਪਦ ਅਰਥ ਦੀਖਿਆ = ਸਿੱਖਿਆ। ਕਾਨੀ = ਕੰਨਾਂ ਵਿਚ। ਦ੍ਰਿੜਿਓ = ਹਿਰਦੇ ਵਿਚ ਪੱਕੀ ਤਰ੍ਹਾਂ ਟਿਕਾ ਲਿਆ ਹੈ ॥੧॥
SikhNet (Spanish)Considero a la Instrucción del Guru como mis aretes de castidad, y he enaltecido al Uno Sin Forma en mi mente.(1)
ਪੰਚ ਚੇਲੇ ਮਿਲਿ. ਭਏ ਇਕਤ੍ਰਾ; ਏਕਸੁ ਕੈ ਵਸਿ ਕੀਏ ॥
panch chele mil. bhe ikatraa; ekas kai vas kee |
Sant Singh KhalsaI have brought the five disciples together, and they are now under the control of the one mind.
Manmohan SinghJoining together the five disciples I have put them under the control of one conscience.
Manmohan Singh (Punjabi)ਪੰਜਾਂ ਮੁਰੀਦਾ ਨੂੰ ਇਕੱਠੇ ਜੋੜ ਕੇ, ਮੈਂ ਉਨ੍ਹਾਂ ਨੂੰ ਇਕ ਜ਼ਮੀਰ ਦੇ ਅਧੀਨ ਕਰ ਦਿੱਤਾ ਹੈ।
Fareedkot Teekaਕਾਮਾਦੀ ਜੋ ਪ੍ਰਪੰਚ ਬਿਕਾਰ ਹੈਂ, ਸੋ ਇਕੱਤ੍ਰ ਮ੍ਰਯਾਦਾ ਮੇਂ ਲਿਆ ਕਰ ਏਕ ਸੁਧ ਮਨ ਕੇ ਵਸ ਕੀਏ ਹੈਂ, ਏਹੀ ਚੇਲੇ ਮਿਲਤੇ ਭਏ ਹੈਂ॥
Prof. Sahib Singh(ਹੇ ਭਾਈ! ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ) ਮੇਰੇ ਪੰਜੇ ਗਿਆਨ-ਇੰਦ੍ਰੇ (ਦੁਨੀਆ ਦੇ ਪਦਾਰਥਾਂ ਵਲ ਭਟਕਣ ਦੇ ਥਾਂ) ਮਿਲ ਕੇ ਇਕੱਠੇ ਹੋ ਗਏ ਹਨ। (ਭਟਕਣੋਂ ਹਟ ਗਏ ਹਨ), ਇਹ ਸਾਰੇ ਇਕ ਉੱਚੀ ਸੁਰਤ ਦੇ ਅਧੀਨ ਹੋ ਗਏ ਹਨ।ਪਦ ਅਰਥ ਪੰਚ ਚੇਲੇ = ਪੰਜੇ ਗਿਆਨ-ਇੰਦ੍ਰੇ। ਏਕਸੁ ਕੈ ਵਸਿ = ਇਕ ਉੱਚੀ ਸੁਰਿਤ ਦੇ ਵੱਸ ਵਿਚ।
SikhNet (Spanish)Los Kynanindriyas, los cinco discípulos, los cinco sentidos, están ahora sujetos al comando de mi voluntad.
ਦਸ ਬੈਰਾਗਨਿ ਆਗਿਆਕਾਰੀ; ਤਬ ਨਿਰਮਲ ਜੋਗੀ ਥੀਏ ॥੨॥
das bairaagan aagiaakaaree; tab niramal jogee thee |2|
Sant Singh KhalsaWhen the ten hermits become obedient to the Lord, then I became an immaculate Yogi. ||2||
Manmohan SinghWhen (the five organs of perception and five of action) ten solitarians, become obedient, then was I rendered the immaculate yogi.
Manmohan Singh (Punjabi)ਜਦ (ਪੰਜ ਗਿਆਨ-ਇੰਦ੍ਰੀਆਂ ਅਤੇ ਪੰਜ ਕਰਮ ਇੰਦ੍ਰੀਆਂ) ਦਸ ਇਕਾਂਤਣਾ ਮੇਰੀਆਂ ਫਰਮ ਬਰਦਾਰ ਹੋ ਗਈਆਂ, ਤਦ, ਮੈਂ ਪਵਿੱਤ੍ਰ ਯੋਗੀ ਬਣ ਗਿਆ।
Fareedkot Teekaਜਬ ਸੇ ਦਸ ਇੰਦ੍ਰੀਆਂ ਆਗਿਆਕਾਰੀ ਅਰਥਾਤ ਅਪਨੇ ਅਧੀਨ ਕਰ ਲਈਆਂ ਹੈਂ, ਤਬ ਸੇ ਨਿਰਮਲ ਜੋਗੀ ਹੂਏ ਹਾਂ। ਇੰਦ੍ਰੀਓਂ ਕੋ ਵੈਰਾਗੀ ਇਸ ਕਰ ਕੇ ਕਹਾ ਹੈ ਜੈਸੇ ਵੈਰਾਗਵਾਨ ਪੁਰਸ਼ ਏਕ ਜਗਾ ਠਹਿਰਤਾ ਨਹੀਂ ਅਰ ਭ੍ਰਮਤਾ ਰਹਿਤਾ ਹੈ, ਤੈਸੇ ਹੀ ਇੰਦ੍ਰੇ ਵਿਸ੍ਯੋਂ ਮੇਂ ਸਦਾ ਭ੍ਰਮਤੇ ਰਹਤੇ ਹੈਂ॥੨॥
Prof. Sahib Singh(ਗੁਰੂ ਦੇ ਉਪਦੇਸ਼ ਦੀ ਰਾਹੀਂ ਜਦੋਂ ਤੋਂ) ਵਿਕਾਰਾਂ ਵਲੋਂ ਉਪਰਾਮ ਹੋ ਕੇ ਮੇਰੀਆਂ ਦਸੇ ਇੰਦ੍ਰੀਆਂ (ਉੱਚੀ ਮਤਿ ਦੀ) ਆਗਿਆ ਵਿਚ ਤੁਰਨ ਲੱਗ ਪਈਆਂ ਹਨ, ਤਦੋਂ ਤੋਂ ਮੈਂ ਪਵਿੱਤਰ ਜੀਵਨ ਵਾਲਾ ਜੋਗੀ ਬਣ ਗਿਆ ਹਾਂ ॥੨॥ਪਦ ਅਰਥ ਬੈਰਾਗਨਿ = ਵਿਕਾਰਾਂ ਵਲੋਂ ਉਪਰਾਮ ਹੋਈਆਂ ਇੰਦ੍ਰੀਆਂ ॥੨॥
SikhNet (Spanish)Y los diez Karminitillas, los diez ermitaños, los instrumentos de acción, como el habla, el usar las manos, moverse, eliminar, y procrear, ahora obedecen mis órdenes; así me volví un Yogui, puro e inmaculado.(2)
ਭਰਮੁ ਜਰਾਇ. ਚਰਾਈ ਬਿਭੂਤਾ; ਪੰਥੁ ਏਕੁ ਕਰਿ ਪੇਖਿਆ ॥
bharam jaraae. charaaee bibhootaa; panth ek kar pekhiaa |
Sant Singh KhalsaI have burnt my doubt, and smeared my body with the ashes. My path is to see the One and Only Lord.
Manmohan SinghI have burnt my doubt, and with its ashes have I smeared my body. My sect is that I see the Lord as One.
Manmohan Singh (Punjabi)ਮੈਂ ਆਪਣਾ ਵਹਿਮ ਸਾੜ ਸੁਟਿਆ ਹੈ, ਅਤੇ ਇਸ ਦੀ ਸੁਆਹ ਮੈਂ ਆਪਣੀ ਦੇਹਿ ਨੂੰ ਮਲੀ ਹੈ। ਮੇਰਾ ਮਤ ਸੁਆਮੀ ਨੂੰ ਇਕ ਕਰ ਕੇ ਵੇਖਣਾ ਹੈ।
Fareedkot Teekaਪਾਂਚ ਪ੍ਰਕਾਰ ਕਾ ਭ੍ਰਮ ਜਲਾਇ ਕਰ ਵਿਭੂਤ ਕਾ ਚੜਾਵਨਾ ਕੀਆ ਹੈ॥☬ਪ੍ਰਸ਼ਨ: ਜੋਗੀਓਂ ਕੇ ੧੨ ਪੰਥੋਂ ਮੇਂ ਆਪ ਕਾ ਕੌਨ ਸਾ ਪੰਥ ਹੈ?☬ਉੱਤ੍ਰ: ਜੋ ਸਰਬ ਮੇਂ ਏਕ ਕਰ ਪੇਖਣਾ ਹੈ ਏਹੀ ਹਮਾਰਾ ਪੰਥ ਹੈ॥☬ਪ੍ਰਸ਼ਨ: ਜੋਗੀਓਂ ਕੇ ਭੁਗਤ ਵਰਤਤੀ ਹੈ, ਸੋ ਈਹਾਂ ਕੌਨ ਸੀ ਹੈ?
Prof. Sahib Singh(ਹੇ ਭਾਈ! ਮਨ ਦੀ) ਭਟਕਣਾ ਨੂੰ ਸਾੜ ਕੇ (ਇਹ) ਸੁਆਹ ਮੈਂ (ਆਪਣੇ ਪਿੰਡੇ ਉਤੇ) ਮਲ ਲਈ ਹੈ, ਮੈਂ ਇਕ ਪਰਮਾਤਮਾ ਨੂੰ ਹੀ ਸਾਰੇ ਸੰਸਾਰ ਵਿਚ ਵਿਆਪਕ ਵੇਖਦਾ ਹਾਂ-ਇਹ ਹੈ ਮੇਰਾ ਜੋਗ-ਪੰਥ।ਪਦ ਅਰਥ ਜਰਾਇ = ਸਾੜ ਕੇ। ਚਰਾਈ = ਚੜ੍ਹਾਈ, ਮਲੀ। ਬਿਭੂਤਾ = ਸੁਆਹ। ਪੰਥੁ = ਜੋਗ-ਮਾਰਗ। ਪੇਖਿਆ = ਵੇਖਿਆ।
SikhNet (Spanish)He quemado mi deseo en la hoguera, y las cenizas que quedaron las he untado en mi cuerpo.
ਸਹਜ ਸੂਖ. ਸੋ ਕੀਨੀ ਭੁਗਤਾ; ਜੋ ਠਾਕੁਰਿ. ਮਸਤਕਿ ਲੇਖਿਆ ॥੩॥
sehaj sookh. so keenee bhugataa; jo tthaakur. masatak lekhiaa |3|
Sant Singh KhalsaI have made that intuitive peace my food; the Lord Master has written this pre-ordained destiny upon my forehead. ||3||
Manmohan SinghThat Celestial Bliss, I have made my band which the Lord had ordained for me on my forehead.
Manmohan Singh (Punjabi)ਉਸ ਬੈਕੁੰਠੀ ਆਨੰਦ ਨੂੰ ਮੈਂ ਆਪਣਾ ਭੋਜਨ ਬਣਾਇਆ ਹੈ, ਜਿਹੜਾ ਕਿ ਸੁਆਮੀ ਨੇ ਮੇਰੇ ਲਈ ਮਥੇ ਉਤੇ ਲਿਖਿਆ ਹੋਇਆ ਸੀ।
Fareedkot Teekaਜੋ ਆਤਮ ਸੁਖ ਹੈ, ਸੋ (ਭੁਗਤਾ) ਰਸੋਈ ਕਰੀ ਹੈ॥☬ਪ੍ਰਸ਼ਨ: ਇਸ ਕਾ ਭਾਗ ਕਿਤਨਾਕ ਆਵਤਾ ਹੈ?☬ਉੱਤਰ: ਜੋ ਪਰਮੇਸਰ ਨੇ ਮਸਤਕ ਮੇਂ ਲਿਖਾ ਹੈ, ਸੋ ਪ੍ਰਾਪਤ ਅਵੱਸ ਹੋਣਾ ਹੈ ਇਉਂ ਜਾਣ ਕਰ ਤ੍ਰਿਸ਼ਨਾ ਨ ਕਰਨੀ ਏਹੀ ਛਾਂਦਾ ਹੈ॥੩॥☬ਪ੍ਰਸ਼ਨ: ਆਸਨ ਕੌਨ ਹੈ?☬ਉੱਤਰ:
Prof. Sahib Singh(ਹੇ ਭਾਈ!) ਮੈਂ ਉਸ ਆਤਮਕ ਅਡੋਲਤਾ ਦੇ ਆਨੰਦ ਨੂੰ (ਆਪਣੀ ਆਤਮਕ ਖ਼ੁਰਾਕ ਵਾਸਤੇ ਜੋਗੀਆਂ ਦੇ ਭੰਡਾਰੇ ਵਾਲਾ) ਚੂਰਮਾ ਬਣਾਇਆ ਹੈ, ਜਿਸ ਦੀ ਪ੍ਰਾਪਤੀ ਠਾਕੁਰ-ਪ੍ਰਭੂ ਨੇ ਮੇਰੇ ਮੱਥੇ ਉਤੇ ਲਿਖ ਦਿੱਤੀ ॥੩॥ਪਦ ਅਰਥ ਸਹਜ ਸੁਖ = ਆਤਮਕ ਅਡੋਲਤਾ ਦੇ ਸੁਖ। ਭੁਗਤਾ = ਜੋਗੀਆਂ ਵਾਲਾ ਚੂਰਮਾ। ਠਾਕੁਰਿ = ਠਾਕੁਰ ਨੇ। ਮਸਤਕਿ = ਮੱਥੇ ਉਤੇ ॥੩॥
SikhNet (Spanish)Mi modo de vida es el ver al Uno en todo; mi comida es la Paz del Equilibrio como fue el Decreto de mi Destino puesto por el Mismo Dios.(3)
ਜਹ ਭਉ ਨਾਹੀ. ਤਹਾ ਆਸਨੁ ਬਾਧਿਓ; ਸਿੰਗੀ ਅਨਹਤ ਬਾਨੀ ॥
jeh bhau naahee. tahaa aasan baadhio; singee anahat baanee |
Sant Singh KhalsaIn that place where there is no fear, I have assumed my Yogic posture. The unstruck melody of His Bani is my horn.
Manmohan SinghWhere there is no fear there I have established my seat. The celestial strain is my yogi's horn.
Manmohan Singh (Punjabi)ਜਿਥੇ ਡਰ ਨਹੀਂ, ਉਥੇ ਮੈਂ ਆਪਣਾ ਟਿਕਾਣਾ ਬਣਾਇਆ ਹੈ, ਆਤਮਕ ਮੰਡਲ ਦਾ ਸੰਗੀਤ ਮੇਰਾ ਜੋਗੀ ਦਾ ਸਿੰਗੁ ਹੈ।
Fareedkot Teekaਜਿਸੇ ਵਿਖੇ ਪ੍ਰਾਪਤਿ ਹੋਣੇ ਕਰ ਜਨਮ ਮਰਣ ਕਾ ਡਰ ਨਹੀਂ ਰਹਤਾ, ਤਿਸ ਬ੍ਰਹਮ ਮੇਂ ਆਸਨ ਬਾਧਿਆ ਅਰਥਾਤ ਇਸਥਿਤੀ ਪਾਈ ਹੈ॥☬ਪ੍ਰਸ਼ਨ: ਜੋਗੀਓਂ ਕੇ ਪਾਸ ਸਿੰਙੀ ਹੋਤੀ ਹੈ, ਜੋ ਭੋਜਨ ਛਕਣੇ ਕਾਲ ਮੇਂ ਬਜਾਇ ਲੇਤੇ ਹੈਂ, ਸੋ ਈਹਾਂ ਕੌਣ ਹੈ?☬ਉੱਤ੍ਰ: ਅੰਤਰ ਸੇ ਰਹਤ ਪਰਮੇਸ੍ਵਰ ਕਾ ਨਾਮ ਜੋ ਬਾਣੀ ਕਰ ਉਚਾਰਣ ਕਰਣਾ ਏਹ ਸਿੰਙੀ ਹੈ॥☬ਪ੍ਰਸ਼ਨ: ਡੰਡਾ ਕੌਨ ਹੈ?☬ਉੱਤਰ:
Prof. Sahib Singh(ਹੇ ਭਾਈ!) ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਇਕ-ਰਸ ਸਿੰਙੀ ਵਜਾ ਰਿਹਾ ਹਾਂ (ਇਸ ਦੀ ਬਰਕਤਿ ਨਾਲ) ਮੈਂ ਉਸ ਆਤਮਕ ਅਵਸਥਾ ਵਿਚ ਆਪਣਾ ਆਸਣ ਜਮਾਇਆ ਹੋਇਆ ਹੈ ਜਿਥੇ (ਦੁਨੀਆ ਵਾਲਾ) ਕੋਈ ਡਰ ਮੈਨੂੰ ਪੋਹ ਨਹੀਂ ਸਕਦਾ।ਪਦ ਅਰਥ ਜਹ = ਜਿਸ ਆਤਮਕ ਅਵਸਥਾ ਵਿਚ। ਸਿੰਗੀ = ਸਿੰਙ ਦੀ ਸ਼ਕਲ ਦੀ ਨਿੱਕੀ ਜਿਹੀ ਤੁਰੀ ਜੋ ਜੋਗੀ ਵਜਾਂਦੇ ਹਨ। ਅਨਹਤ = ਇਕ-ਰਸ। ਬਾਨੀ = ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ।
SikhNet (Spanish)Ahí en donde no hay miedo, he establecido mi aposento; y sin necesidad del cuerno de los Yoguis,
ਤਤੁ ਬੀਚਾਰੁ. ਡੰਡਾ ਕਰਿ ਰਾਖਿਓ; ਜੁਗਤਿ ਨਾਮੁ ਮਨਿ ਭਾਨੀ ॥੪॥
tat beechaar. ddanddaa kar raakhio; jugat naam man bhaanee |4|
Sant Singh KhalsaI have made contemplation upon the essential reality my Yogic staff. The Love of the Name in my mind is my Yogic lifestyle. ||4||
Manmohan SinghThe deliberation over the reality I have made my staff, and the love of Name in the mind is my way of life.
Manmohan Singh (Punjabi)ਅਸਲੀਅਤ ਨੂੰ ਸੋਚਣ ਸਮਝਣ ਦਾ ਮੈਂ ਸੋਟਾ ਬਣਾਇਆ ਹੈ ਅਤੇ ਚਿੱਤ ਅੰਦਰ ਨਾਮ ਦੀ ਪ੍ਰੀਤ ਮੇਰੀ ਜੀਵਨ ਰਹੁ-ਰੀਤੀ ਹੈ।
Fareedkot Teekaਜੋ ਮਨ ਮੇਂ ਸੱਤ ਅਸੱਤ ਕਾ ਵੀਚਾਰ ਕਰਣਾ ਹੈ, ਸੋ ਹਾਥ ਮੇਂ ਸੋਟਾ ਰਾਖਿਓ ਹੈ ਔਰ ਨਾਮ ਜਪਣੇ ਕੀ ਮ੍ਰਯਾਦਾ ਮਨ ਮੇਂ ਭਾਈ ਹੈ॥੪॥
Prof. Sahib Singh(ਹੇ ਭਾਈ!) ਜਗਤ ਦੇ ਮੂਲ-ਪ੍ਰਭੂ (ਦੇ ਗੁਣਾਂ) ਨੂੰ ਵਿਚਾਰਦੇ ਰਹਿਣਾ-ਇਸ ਨੂੰ (ਜੋਗੀਆਂ ਵਾਲਾ) ਡੰਡਾ ਬਣਾ ਕੇ ਮੈਂ ਆਪਣੇ ਪਾਸ ਰੱਖਿਆ ਹੋਇਆ ਹੈ। (ਪਰਮਾਤਮਾ ਦੇ) ਨਾਮ (ਨੂੰ ਸਿਮਰਦੇ ਰਹਿਣਾ ਬੱਸ! ਇਹੀ ਜੋਗੀ ਦੀ) ਜੁਗਤਿ ਮੇਰੇ ਮਨ ਵਿਚ ਚੰਗੀ ਲੱਗ ਰਹੀ ਹੈ ॥੪॥ਪਦ ਅਰਥ ਤਤੁ = ਜਗਤ ਦਾ ਮੂਲ-ਪ੍ਰਭੂ। ਮਨਿ = ਮਨ ਵਿਚ। ਭਾਨੀ = ਪਿਆਰਾ ਲੱਗਣਾ ॥੪॥
SikhNet (Spanish)la Melodía Celestial resuena espontáneamente en mi interior. En vez del bastón de los pastores, me apoyo en la Quintaesencia de la Realidad, y mi enseñanza es aceptar en la mente el Nombre del Señor. (4)
ਐਸਾ ਜੋਗੀ ਵਡਭਾਗੀ ਭੇਟੈ; ਮਾਇਆ ਕੇ ਬੰਧਨ ਕਾਟੈ ॥
aisaa jogee vaddabhaagee bhettai; maaeaa ke bandhan kaattai |
Sant Singh KhalsaBy great good fortune, such a Yogi is met, who cuts away the bonds of Maya.
Manmohan SinghBy great good fortune such a yogi is met, who can cut off the fetters of mammon.
Manmohan Singh (Punjabi)ਬਹੁਤ ਚੰਗੇ ਨਸੀਬਾਂ ਦੁਆਰਾ ਇਹੋ ਜਿਹਾ ਯੋਗੀ ਮਿਲਦਾ ਹੈ ਜਿਹੜਾ ਮੋਹਨੀ ਦੀਆਂ ਬੇੜੀਆਂ ਕਟ ਦੇਵੇ।
Fareedkot Teekaਐਸਾ ਜੋਗੀ ਸਤਿਗੁਰੂ ਜਿਸ ਕੀ ਕ੍ਰਿਪਾ ਸੇ ਏਹ ਜੋਗ ਪ੍ਰਾਪਤਿ ਹੂਆ ਹੈ ਬਡੇ ਪੁੰਨੋਂ ਕਰ ਮਿਲਤਾ ਹੈ। ਜੋ ਮਾਯਕ ਬੰਧਨ ਅਗ੍ਯਾਨ ਹੈਂ ਤਿਸ ਕੋ ਕਾਟ ਦੇਵੇ॥
Prof. Sahib Singh(ਹੇ ਭਾਈ!) ਇਹੋ ਜਿਹੀ (ਜੁਗਤਿ ਨਿਬਾਹੁਣ ਵਾਲਾ) ਜੋਗੀ (ਜਿਸ ਮਨੁੱਖ ਨੂੰ) ਵੱਡੇ ਭਾਗਾਂ ਨਾਲ ਮਿਲ ਪੈਂਦਾ ਹੈ, ਉਹ ਉਸ ਦੇ ਮਾਇਆ ਦੇ (ਮੋਹ ਦੇ) ਸਾਰੇ ਬੰਧਨ ਕੱਟ ਦੇਂਦਾ ਹੈ।ਪਦ ਅਰਥ ਭੇਟੈ = ਮਿਲਦਾ ਹੈ।
SikhNet (Spanish)Por la gran y buena fortuna, uno encuentra al Yogui que puede liberarlo de la esclavitud de Maya.
ਸੇਵਾ ਪੂਜ ਕਰਉ. ਤਿਸੁ ਮੂਰਤਿ ਕੀ; ਨਾਨਕੁ. ਤਿਸੁ ਪਗ ਚਾਟੈ ॥੫॥੧੧॥੧੩੨॥
sevaa pooj krau. tis moorat kee; naanak. tis pag chaattai |5|11|132|
Sant Singh KhalsaNanak serves and adores this wondrous person, and kisses his feet. ||5||11||132||
Manmohan SinghNanak, serves and adores this person and like his feet.
Manmohan Singh (Punjabi)ਨਾਨਕ ਇਸ ਵਿਅਕਤੀ ਦੀ ਟਹਿਲ ਅਤੇ ਉਪਾਸ਼ਨਾ ਕਰਦਾ ਅਤੇ ਉਸ ਦੇ ਪੈਰ ਚੱਟਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਜੋਗੀ ਕੀ ਮੂਰਤਿ ਕੀ ਸੇਵਾ ਔਰ ਪੂਜਾ ਕਰਉਂ ਔਰ ਤਿਸ ਕੇ ਚਰਨੋਂ ਕੋ ਜਿਹਬਾ ਕਰ ਚਾਰਨਾ ਕਰੂੰ॥੫॥੧੧॥੧੩੨॥
Prof. Sahib Singhਮੈਂ ਭੀ ਪਰਮਾਤਮਾ-ਦੇ-ਰੂਪ ਅਜੇਹੇ ਜੋਗੀ ਦੀ ਸੇਵਾ ਕਰਦਾ ਹਾਂ ਪੂਜਾ ਕਰਦਾ ਹਾਂ। ਨਾਨਕ ਅਜੇਹੇ ਜੋਗੀ ਦੇ ਪੈਰ ਪਰਸਦਾ ਹੈ ॥੫॥੧੧॥੧੩੨॥ਪਦ ਅਰਥ ਕਰਉ = ਕਰਉਂ, ਮੈਂ ਕਰਾਂ। ਤਿਸੁ ਮੂਰਤਿ ਕੀ = ਉਸ (ਪ੍ਰਭੂ-) ਸਰੂਪ ਦੀ। ਪਗ = ਪੈਰ। ਚਾਟੈ = ਚੱਟਦਾ ਹੈ, ਪਰਸਦਾ ਹੈ, ਛੁਂਹਦਾ ਹੈ ॥੫॥
SikhNet (Spanish)Oh, dice Nanak, me dedico a Su Servicio, alabo Su Persona, y beso el Polvo de Sus Pies.(5-11-132)