ਦੇਵਗੰਧਾਰੀ ਮਹਲਾ ੫ ॥
devagandhaaree mahalaa 5 |
Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino.
ਹਰਿ ਜਪਿ; ਸੇਵਕੁ ਪਾਰਿ ਉਤਾਰਿਓ ॥
har jap; sevak paar utaario |
Sant Singh KhalsaMeditating on the Lord, His servant swims across to salvation.
Manmohan SinghBy remembering the Lord His servant swims across.
Manmohan Singh (Punjabi)ਸੁਆਮੀ ਨੂੰ ਸਿਮਰ ਕੇ ਉਸ ਦਾ ਦਾਸ ਤਰ ਜਾਂਦਾ ਹੈ।
Fareedkot Teekaਹਰੀ ਕੇ ਜਪਨੇ ਸੇ ਸੇਵਕ ਕੋ ਸੰਸਾਰ ਸਮੁੰਦ੍ਰ ਸੇ ਪਾਰ ਉਤਾਰ ਦੀਆ ਹੈ॥
Prof. Sahib Singhਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦਾ ਸੇਵਕ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ ਜਾਂਦਾ ਹੈ।ਪਦ ਅਰਥ ਜਪਿ = ਜਪ ਕੇ। ਪਾਰਿ ਉਤਾਰਿਓ = ਪਾਰ ਲੰਘਾ ਲਿਆ ਜਾਂਦਾ ਹੈ।
SikhNet (Spanish)El Buscador del Señor nada a través del mar de la existencia, contemplando el Nombre de Dios.
ਦੀਨ ਦਇਆਲ ਭਏ ਪ੍ਰਭ ਅਪਨੇ; ਬਹੁੜਿ. ਜਨਮਿ ਨਹੀ ਮਾਰਿਓ ॥੧॥ ਰਹਾਉ ॥
deen deaal bhe prabh apane; bahurr. janam nahee maario |1| rahaau |
Sant Singh KhalsaWhen God becomes merciful to the meek, then one does not have to suffer reincarnation, only to die again. ||1||Pause||
Manmohan SinghWhen the Lord becomes merciful unto His meek servant, he is not born, again to die. Pause.
Manmohan Singh (Punjabi)ਜਦ ਸੁਆਮੀ ਆਪਣੇ ਮਸਕੀਨ ਦਾਸ ਤੇ ਦਯਾਵਾਨ ਹੋ ਜਾਂਦਾ ਹੈ ਉਹ ਮੁੜ ਕੇ ਜਨਮ ਮਰਨ ਵਿੱਚ ਨਹੀਂ ਆਉਂਦਾ। ਠਹਿਰਾਉ।
Fareedkot Teekaਅਪਨੇ ਸ੍ਵਾਮੀ ਜਿਸ ਦੀਨ ਪਰ ਦਿਆਲ ਹੂਏ ਹੈਂ ਫਿਰ ਤਿਸ ਕੋ (ਬਹੁੜਿ) ਨਾ ਤੋ ਜਨਮ ਹੀ ਹੂਆ ਹੈ ਨ ਮਰਨਾ ਹੀ ਹੂਆ ਹੈ॥੧॥ ਰਹਾਉ ॥
Prof. Sahib Singhਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਉਸ ਸੇਵਕ ਦੇ ਆਪਣੇ ਬਣ ਜਾਂਦੇ ਹਨ, ਪ੍ਰਭੂ ਉਸ ਨੂੰ ਮੁੜ ਮੁੜ ਜਨਮ ਮਰਨ ਵਿਚ ਨਹੀਂ ਪਾਂਦਾ ॥੧॥ ਰਹਾਉ ॥ਪਦ ਅਰਥ ਬਹੁੜਿ = ਮੁੜ। ਜਨਮਿ = ਜਨਮ ਵਿਚ। ਨਹੀ ਮਾਰਿਓ = ਨਹੀਂ ਮਾਰਿਆ ਜਾਂਦਾ ॥੧॥ ਰਹਾਉ ॥
SikhNet (Spanish)Y por Su Misericordia no lo vuelve a poner en un vientre para morir otra vez. (1‑Pausa)
ਸਾਧਸੰਗਮਿ. ਗੁਣ ਗਾਵਹ ਹਰਿ ਕੇ; ਰਤਨ ਜਨਮੁ. ਨਹੀ ਹਾਰਿਓ ॥
saadhasangam. gun gaavah har ke; ratan janam. nahee haario |
Sant Singh KhalsaIn the Saadh Sangat, the Company of the Holy, he sings the Glorious Praises of the Lord, and he does not lose the jewel of this human life.
Manmohan SinghIn the saint society, he hymns God's praise and loses not his gem-like human life.
Manmohan Singh (Punjabi)ਸਤਿ ਸੰਗਤ ਅੰਦਰ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਆਪਣੇ ਹੀਰੇ ਵਰਗੇ, ਮਨੁੱਖੀ ਜੀਵਨ ਨੂੰ ਨਹੀਂ ਹਾਰਦਾ।
Fareedkot Teekaਜੋ ਸਾਧੋਂ ਕੇ ਸੰਗਮ ਮੇਂ ਹਰਿ ਗੁਣੋਂ ਕੋ ਗਾਉਤੇ ਹੈਂ ਤਿਨੋਂ ਨੇ ਰਤਨ ਰੂਪ ਮਾਨੁਖ ਜਨਮ ਕੌ ਹਾਰਾ ਨਹੀਂ ਹੈ॥
Prof. Sahib Singhਆਓ ਅਸੀਂ ਗੁਰੂ ਦੀ ਸੰਗਤ ਵਿਚ ਬੈਠ ਕੇ ਪਰਮਾਤਮਾ ਦੇ ਗੁਣ ਗਾਵੀਏ। ਪ੍ਰਭੂ ਦਾ ਸੇਵਕ (ਗੁਣ ਗਾ ਕੇ) ਆਪਣਾ ਸ੍ਰੇਸ਼ਟ ਮਨੁੱਖਾ ਜਨਮ ਅਜਾਈਂ ਨਹੀਂ ਗਵਾਂਦਾ।ਪਦ ਅਰਥ ਸੰਗਮਿ = ਮਿਲਾਪ ਵਿਚ। ਗਾਵਹ = ਆਓ ਅਸੀਂ ਗਾਵੀਏ {ਵਰਤਮਾਨ ਕਾਲ, ਉੱਤਮ ਪੁਰਖ, ਬਹੁ-ਵਚਨ}।
SikhNet (Spanish)Él canta la Alabanza del Señor en la Saad Sangat, la Sociedad de los Santos y no desperdicia la joya del nacimiento humano.
ਪ੍ਰਭ ਗੁਨ ਗਾਇ. ਬਿਖੈ ਬਨੁ ਤਰਿਆ; ਕੁਲਹ ਸਮੂਹ ਉਧਾਰਿਓ ॥੧॥
prabh gun gaae. bikhai ban tariaa; kulah samooh udhaario |1|
Sant Singh KhalsaSinging the Glories of God, he crosses over the ocean of poison, and saves all his generations as well. ||1||
Manmohan SinghSinging the Lord's he crosses the ocean of poison and saves his entire lineage as well.
Manmohan Singh (Punjabi)ਸਾਹਿਬ ਦੀ ਕੀਰਤੀ ਕਰਨ ਦੁਆਰਾ, ਉਹ ਜ਼ਹਿਰ ਦੇ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਬਚਾ ਲੈਂਦਾ ਹੈ।
Fareedkot Teekaਪ੍ਰਭੂ ਕੇ ਗੁਨ ਗਾਇ ਕਰ ਕੇ ਬਿਖ੍ਯ ਰੂਪ (ਬਨ) ਜਲ ਤਰਾ ਹੈ ਅਰ ਸਭੀ ਕੁਲੋਂ ਕਾ ਉਧਾਰ ਕਰ ਲੀਆ ਹੈ॥੧॥
Prof. Sahib Singhਪ੍ਰਭੂ ਦੇ ਗੁਣ ਗਾ ਕੇ ਸੇਵਕ ਵਿਸ਼ਿਆਂ ਦੇ ਜਲ ਨਾਲ ਭਰੇ ਸੰਸਾਰ-ਸਮੁੰਦਰ ਤੋਂ ਆਪ ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ ਭੀ (ਉਸ ਵਿਚ ਡੁੱਬਣੋਂ) ਬਚਾ ਲੈਂਦਾ ਹੈ ॥੧॥ਪਦ ਅਰਥ ਗਾਇ = ਗਾ ਕੇ। ਬਿਖੈ ਬਨੁ = ਵਿਸ਼ਿਆਂ ਦੇ ਜ਼ਹਿਰ ਵਾਲਾ ਜਲ {वनं कानने जले}। ਕੁਲਹ ਸਮੂਹ = ਸਾਰੀਆਂ ਕੁਲਾਂ ॥੧॥
SikhNet (Spanish)Cantando la Alabanza del Señor, él cruza el mar venenoso, y salva a sus generaciones. (1)
ਚਰਨ ਕਮਲ ਬਸਿਆ ਰਿਦ ਭੀਤਰਿ; ਸਾਸਿ ਗਿਰਾਸਿ ਉਚਾਰਿਓ ॥
charan kamal basiaa rid bheetar; saas giraas uchaario |
Sant Singh KhalsaThe Lotus Feet of the Lord abide within his heart, and with every breath and morsel of food, he chants the Lord's Name.
Manmohan SinghLord's lotus feet abide within his mind, and with his every breath and morsel, he repeats Lord's Name.
Manmohan Singh (Punjabi)ਸਾਹਿਬ ਦੇ ਕੰਵਲ ਪੈਰ ਉਸ ਦੇ ਹਿਰਦੇ ਅੰਦਰ ਵਸਦੇ ਹਨ ਅਤੇ ਆਪਣੇ ਹਰ ਸਾਹ ਅਤੇ ਬੁਰਕੀ ਨਾਲ ਉਹ ਸਾਈਂ ਦਾ ਨਾਮ ਜੱਪਦਾ ਹੈ।
Fareedkot Teekaਤਿਨ ਕੇ ਹ੍ਰਿਦ੍ਯ ਮੇਂ ਹਰੀ ਕੇ ਚਰਨ ਕਮਲੋਂ ਕਾ ਪ੍ਰੇਮ ਬਸਿਆ ਹੈ ਔਰ ਸਾਸ ਗਿਰਾਸ ਹਰਿ ਕਾ ਉਚਾਰਨ ਕੀਆ ਹੈ॥
Prof. Sahib Singhਸੇਵਕ ਦੇ ਹਿਰਦੇ ਵਿਚ ਪਰਮਾਤਮਾ ਦੇ ਸੋਹਣੇ ਚਰਨ ਸਦਾ ਵੱਸਦੇ ਰਹਿੰਦੇ ਹਨ, ਸੇਵਕ ਹਰੇਕ ਸਾਹ ਨਾਲ ਹਰੇਕ ਗਿਰਾਹੀ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ।ਪਦ ਅਰਥ ਰਿਦ = ਹਿਰਦਾ। ਸਾਸਿ ਗਿਰਾਸਿ = ਹਰੇਕ ਸਾਹ ਤੇ ਗਿਰਾਹੀ ਦੇ ਨਾਲ।
SikhNet (Spanish)Él alaba en su corazón el Loto de los Pies del Señor. En cada respiración y bocado de alimento canta el Nombre del Señor.
ਨਾਨਕ. ਓਟ ਗਹੀ ਜਗਦੀਸੁਰ; ਪੁਨਹ ਪੁਨਹ ਬਲਿਹਾਰਿਓ ॥੨॥੪॥੩੦॥
naanak. ott gahee jagadeesur; punah punah balihaario |2|4|30|
Sant Singh KhalsaNanak has grasped the Support of the Lord of the Universe; again and again, he is a sacrifice to Him. ||2||4||30||
Manmohan SinghNanak has grasped the protection of the Lord of the universe and he is again, and again, a sacrifice unto Him.
Manmohan Singh (Punjabi)ਨਾਨਕ ਨੇ ਆਲਮ ਦੇ ਸੁਆਮੀ ਦੀ ਸ਼ਰਣ ਲਈ ਹੈ ਅਤੇ ਉਹ ਮੁੜ ਮੁੜ ਕੇ, ਉਸ ਉਤੋਂ ਘੋਲੀ ਵੰਞਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਜਗਦੀਸ੍ਵਰ ਕੀ ਸਰਨਿ ਪਕੜੀ ਹੈ ਮੈਂ ਤਿਨ ਕੇ (ਪੁਨਹ ਪੁਨਹ) ਬਾਰੰਬਾਰ ਬਲਿਹਾਰੇ ਜਾਤਾ ਹੂੰ॥੨॥੪॥੩੦॥☬ਪਖੰਡ ਕੀ ਨਛੇਦੀ ਕਰਤੇ ਹੈਂ:
Prof. Sahib Singhਹੇ ਨਾਨਕ! ਸੇਵਕ ਨੇ ਜਗਤ ਦੇ ਮਾਲਕ ਪਰਮਾਤਮਾ ਦਾ ਆਸਰਾ ਲਿਆ ਹੁੰਦਾ ਹੈ, ਮੈਂ ਉਸ ਸੇਵਕ ਤੋਂ ਮੁੜ ਮੁੜ ਕੁਰਬਾਨ ਜਾਂਦਾ ਹਾਂ ॥੨॥੪॥੩੦॥ਪਦ ਅਰਥ ਓਟ = ਆਸਰਾ। ਗਹੀ = ਫੜੀ। ਜਗਦੀਸੁਰ = ਜਗਤ ਦੇ ਈਸ਼੍ਵਰ ਦਾ। ਪੁਨਹ ਪੁਨਹ = ਮੁੜ ਮੁੜ ॥੨॥੪॥੩੦॥
SikhNet (Spanish)Nanak ha buscado el Soporte del Señor del Universo y ofrece su ser en sacrificio a Él por siempre y para siempre. (2‑4‑30)