ਰਾਗੁ ਦੇਵਗੰਧਾਰੀ ਮਹਲਾ ੫ ਘਰੁ ੪ ॥
raag devagandhaaree mahalaa 5 ghar 4 |
Sant Singh KhalsaRaag Dayv-Gandhaaree, Fifth Mehl, Fourth House:
Manmohan SinghRag Dev Gandhari. 5th Guru.
Manmohan Singh (Punjabi)ਰਾਗ ਦੇਵ ਗੰਧਾਰੀ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਦੇਵਗੰਧਾਰੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Dev Gandari, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਕਰਤ ਫਿਰੇ ਬਨ ਭੇਖ; ਮੋਹਨ ਰਹਤ ਨਿਰਾਰ ॥੧॥ ਰਹਾਉ ॥
karat fire ban bhekh; mohan rehat niraar |1| rahaau |
Sant Singh KhalsaSome wander around the forests, wearing religious robes, but the Fascinating Lord remains distant from them. ||1||Pause||
Manmohan SinghWearing religious garbs, men wander in woods, but the Beauteous Lord remains unattached. Pause.
Manmohan Singh (Punjabi)ਮਜ਼ਹਬੀ ਬਾਣੇ ਪਹਿਣ ਕੇ ਬੰਦੇ ਜੰਗਲਾਂ ਅੰਦਰ ਭਟਕਦੇ ਹਨ, ਪ੍ਰੰਤੂ ਸੁੰਦਰ ਸੁਆਮੀ ਨਿਰਲੇਪ ਵਿਚਰਦਾ ਹੈ। ਠਹਿਰਾਉ।
Fareedkot Teekaਜੋ ਪਾਖੰਡ ਕਰ ਭੇਖੋਂ ਕੋ ਧਾਰਨ ਕਰਤੇ ਹੈਂ ਅਰ ਬਨ ਮੇਂ ਫਿਰਤੇ ਹੈਂ, ਪਰੰਤੂ ਮੋਹਨ ਪਿਆਰਾ ਤਿਨ ਸੇ ਨਿਰਾਲਾ ਰਹਤਾ ਹੈ॥੧॥ ਰਹਾਉ ॥
Prof. Sahib Singh(ਜੇਹੜੇ ਮਨੁੱਖ ਤਿਆਗੀ ਸਾਧੂਆਂ ਵਾਲੇ) ਭੇਖ ਕਰ ਕੇ ਜੰਗਲ ਵਿਚ ਤੁਰੇ ਫਿਰਦੇ ਹਨ, ਸੋਹਣਾ ਪ੍ਰਭੂ ਉਹਨਾਂ ਤੋਂ ਵੱਖਰਾ ਹੀ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਬਨ = ਜੰਗਲ। ਭੇਖ = ਸਾਧੂਆਂ ਵਾਲੇ ਪਹਿਰਾਵੇ। ਮੋਹਨ = ਸੋਹਣਾ ਪ੍ਰਭੂ। ਨਿਰਾਰ = ਵੱਖਰਾ ॥੧॥ ਰਹਾਉ ॥
SikhNet (Spanish)Algunos andan por los bosques y se visten como Santos, pero el Fascinante Señor se conserva distinto a ellos. (1‑Pausa)
ਕਥਨ ਸੁਨਾਵਨ. ਗੀਤ ਨੀਕੇ ਗਾਵਨ; ਮਨ ਮਹਿ ਧਰਤੇ ਗਾਰ ॥੧॥
kathan sunaavan. geet neeke gaavan; man meh dharate gaar |1|
Sant Singh KhalsaThey talk, preach, and sing their lovely songs, but within their minds, the filth of their sins remains. ||1||
Manmohan SinghThey discourse, preach and sin good songs, but in their mind exists the filth of sins.
Manmohan Singh (Punjabi)ਉਹ ਵਖਿਆਨ ਤੇ ਪ੍ਰਚਾਰ ਕਰਦੇ ਹਨ ਚੰਗੇ ਗਾਉਣ ਗਾਇਨ ਕਰਦੇ ਹਨ, ਪ੍ਰੰਤੂ ਉਨ੍ਹਾਂ ਦੇ ਚਿੱਤ ਵਿੱਚ ਪਾਪਾਂ ਦੀ ਮੈਲ ਹੈ।
Fareedkot Teekaਬਡੇ ਸੁੰਦਰ ਗੀਤ ਗਾਉਤੇ ਹੈਂ ਸੁੰਦਰ ਕਥਾ ਸੁਨਾਵਤੇ ਹੈਂ ਔਰ ਮਨ ਮੇਂ (ਗਾਰ) ਗਰਬ ਕੋ ਧਾਰਨ ਕਰਤੇ ਹੈਂ॥੧॥
Prof. Sahib Singhਜੇਹੜੇ ਮਨੁੱਖ ਹੋਰਨਾਂ ਨੂੰ ਉਪਦੇਸ਼ ਕਹਿਣ ਸੁਣਾਣ ਵਾਲੇ ਹਨ, ਜੇਹੜੇ ਸੋਹਣੇ ਸੋਹਣੇ ਗੀਤ ਭੀ ਗਾਣ ਵਾਲੇ ਹਨ ਉਹ (ਆਪਣੇ ਇਸ ਗੁਣ ਦਾ) ਮਨ ਵਿਚ ਅਹੰਕਾਰ ਬਣਾਈ ਰੱਖਦੇ ਹਨ (ਮੋਹਨ ਪ੍ਰਭੂ ਉਹਨਾਂ ਤੋਂ ਭੀ ਵੱਖਰਾ ਰਹਿੰਦਾ ਹੈ) ॥੧॥ਪਦ ਅਰਥ ਕਥਨ ਸੁਨਾਵਨ = (ਹੋਰਨਾਂ ਨੂੰ ਉਪਦੇਸ਼) ਕਹਿਣ ਸੁਣਾਣ ਵਾਲੇ। ਨੀਕੇ = ਸੋਹਣੇ। ਗਾਰ = (गर्व) ਅਹੰਕਾਰ ॥੧॥
SikhNet (Spanish)Hacen discursos, cantan melodías piadosas, pero en el interior de su mente, el vicio y la impureza permanecen. (1)
ਅਤਿ ਸੁੰਦਰ ਬਹੁ ਚਤੁਰ ਸਿਆਨੇ; ਬਿਦਿਆ ਰਸਨਾ ਚਾਰ ॥੨॥
at sundar bahu chatur siaane; bidiaa rasanaa chaar |2|
Sant Singh KhalsaThey may be very beautiful, extremely clever, wise and educated, and they may speak very sweetly. ||2||
Manmohan SinghIt is easy to be very beauteous exceedingly shrewd, wise educated and of sweet speech.
Manmohan Singh (Punjabi)ਬਹੁਤ ਸੁਹਣਾ, ਪਰਮ ਪ੍ਰਬੀਨ, ਅਕਲਮੰਦ, ਵਿਦਵਾਨ ਅਤੇ ਮਿੱਠ-ਬੋਲੜਾ ਹੋਣਾ ਸੁਖੈਨ ਹੈ।
Fareedkot Teekaਬਡਾ ਸੁੰਦਰ ਜਿਨੋਂ ਕਾ ਬਕਤਬ ਹੈ ਅਰ ਚਤਰੋਂ ਸੇ ਬਡੇ ਸਿਆਨੇ, ਭਾਵ ਪ੍ਰਸਨੋਤ੍ਰ ਮੇਂ ਨਿਪੁੰਨ ਔਰ ਚਾਰੋਂ ਬੇਦੋਂ ਕੀ ਬਿਦਿਆ ਜਿਨ ਕੀ ਰਸਨਾ ਪੁਰ ਬਸ ਰਹੀ ਹੈ ਏਹ ਬਾਤ ਤੋ ਸੁਗਮ ਹੈ॥੨॥
Prof. Sahib Singhਵਿੱਦਿਆ ਦੀ ਬਰਕਤਿ ਨਾਲ ਜਿਨ੍ਹਾਂ ਦੀ ਜੀਭ ਸੋਹਣੀ (ਬੋਲਣ ਵਾਲੀ ਬਣ ਜਾਂਦੀ) ਹੈ, ਜੋ ਵੇਖਣ ਨੂੰ ਬੜੇ ਸੋਹਣੇ ਹਨ, ਚਤੁਰ ਹਨ, ਸਿਆਣੇ ਹਨ (ਮੋਹਨ ਪ੍ਰਭੂ ਉਹਨਾਂ ਤੋਂ ਭੀ ਵੱਖਰਾ ਹੀ ਰਹਿੰਦਾ ਹੈ) ॥੨॥ਪਦ ਅਰਥ ਰਸਨਾ = ਜੀਭ। ਚਾਰ = ਸੋਹਣੀ (चारु) ॥੨॥
SikhNet (Spanish)Embaucadoras son sus miradas, penetrante es su intelecto, decorado con un poco de conocimiento, su hablar parece bello y elegante. (2)
ਮਾਨ ਮੋਹ. ਮੇਰ ਤੇਰ ਬਿਬਰਜਿਤ; ਏਹੁ ਮਾਰਗੁ ਖੰਡੇ ਧਾਰ ॥੩॥
maan moh. mer ter bibarajit; ehu maarag khandde dhaar |3|
Sant Singh KhalsaTo forsake pride, emotional attachment, and the sense of 'mine and yours', is the path of the double-edged sword. ||3||
Manmohan SinghTo forsake pride, worldly love, my-ness and thy-ness; is a path on the edge of a double edged sword.
Manmohan Singh (Punjabi)ਹੰਕਾਰੀ ਸੰਸਾਰ ਮਮਤਾ, ਮੇਰਾਪਨ ਅਤੇ ਤੈਂਡਾਪਨ ਤਿਆਗਣਾ, ਇਹ ਰਸਤਾ ਦੋ-ਧਾਰੀ ਤਲਵਾਰ ਦੇ ਤਿੱਖੇ ਤੀਰ ਤੁੱਲ (ਸਮਾਨ) ਹੈ।
Fareedkot Teekaਪਰੰਤੂ ਮਾਨ ਮੋਹ ਮੇਰ ਤੇਰ ਸੇ ਰਹਿਤ ਹੋਨਾ, ਇਹ ਰਸਤਾ ਖੰਡੇ ਕੀ ਧਾਰ ਹੈ॥੩॥
Prof. Sahib Singhਅਹੰਕਾਰ ਤੋਂ, ਮੋਹ ਤੋਂ, ਮੇਰ-ਤੇਰ ਤੋਂ, ਬਚੇ ਰਹਿਣਾ-ਇਹ ਰਸਤਾ ਖੰਡੇ ਦੀ ਧਾਰ ਵਰਗਾ ਬਰੀਕ ਹੈ (ਭਾਵ, ਇਸ ਰਸਤੇ ਉਤੇ ਤੁਰਨਾ ਸੌਖੀ ਖੇਡ ਨਹੀਂ) ॥੩॥ਪਦ ਅਰਥ ਬਿਬਰਜਿਤ = ਬਚੇ ਰਹਿਣਾ। ਮਾਰਗੁ = ਰਸਤਾ। ਖੰਡੇ ਧਾਰ = ਖੰਡੇ ਦੀ ਧਾਰ ਵਰਗਾ ਬਾਰੀਕ ॥੩॥
SikhNet (Spanish)Sin embargo, el abandonar el ego, el deseo y la conciencia de “lo mío y lo tuyo”, es un Sendero tan difícil para ellos como el filo de una navaja. (3)
ਕਹੁ ਨਾਨਕ. ਤਿਨਿ ਭਵਜਲੁ ਤਰੀਅਲੇ; ਪ੍ਰਭ ਕਿਰਪਾ ਸੰਤ ਸੰਗਾਰ ॥੪॥੧॥੩੧॥
kahu naanak. tin bhavajal tareeale; prabh kirapaa sant sangaar |4|1|31|
Sant Singh KhalsaSays Nanak, they alone swim across the terrifying world-ocean, who, by God's Grace, join the Society of the Saints. ||4||1||31||
Manmohan SinghSays Nanak they alone swim across the dreadful world ocean, who by Lord's grace, meet the society of saints.
Manmohan Singh (Punjabi)ਗੁਰੂ ਜੀ ਆਖਦੇ ਹਨ, ਕੇਵਲ ਓਹੀ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੁੰਦੇ ਹਨ, ਜੋ ਸੁਆਮੀ ਦੀ ਰਹਿਮਤ ਸਦਕਾ ਸਤਿ ਸੰਗਤ ਨਾਲ ਜੁੜਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਸੰਤੋਂ ਕਾ ਸੰਗੁ ਅਰੁ ਪ੍ਰਭੂ ਕੀ ਕ੍ਰਿਪਾ ਹੋਈ ਹੈ, ਸੋਈ ਸੰਸਾਰ ਸਮੁੰਦਰ ਸੇ ਤਰੇ ਹੈਂ॥੪॥੧॥੩੧॥☬ਮਧਮ ਸਖੀ ਪ੍ਰਤੀ ਉਤਮ ਸਖੀ ਕਾ ਉਪਦੇਸੁ ਹੈ:
Prof. Sahib Singhਹੇ ਨਾਨਕ! ਉਸ ਮਨੁੱਖ ਨੇ ਸੰਸਾਰ-ਸਮੁੰਦਰ ਤਰ ਲਿਆ ਹੈ ਜੋ ਪ੍ਰਭੂ ਦੀ ਕਿਰਪਾ ਨਾਲ ਸਾਧ ਸੰਗਤ ਵਿਚ ਨਿਵਾਸ ਰੱਖਦਾ ਹੈ ॥੪॥੧॥੩੧॥ਪਦ ਅਰਥ ਨਾਨਕ = ਹੇ ਨਾਨਕ! ਤਿਨਿ = ਉਸ (ਮਨੁੱਖ) ਨੇ। ਭਵਜਲੁ = ਸੰਸਾਰ-ਸਮੁੰਦਰ। ਸੰਗਾਰ = ਸੰਗਤ ॥੪॥੧॥੩੧॥
SikhNet (Spanish)Dice Nanak, sólo nadan a través del mar de la existencia, quienes por la Gracia de Dios, han buscado a la Saad Sangat, la Sociedad de los Santos. (4‑1‑31)