ੴ

ਸਿੱਖਬਾਣੀ · SikhBani

ਦੇਵਗੰਧਾਰੀ ੫ ॥

devagandhaaree 5
Guru Arjan Dev Ji ਗੁਰੂ ਅਰਜਨ ਦੇਵ ਜੀ · Raag Dayv Gandhaaree · Ang 534 · 7 lines
Translations

ਦੇਵਗੰਧਾਰੀ ੫ ॥

devagandhaaree 5 |

Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino.

ਅੰਮ੍ਰਿਤਾ ਪ੍ਰਿਅ ਬਚਨ ਤੁਹਾਰੇ ॥

amritaa pria bachan tuhaare |

Sant Singh KhalsaO Beloved, Your Words are Ambrosial Nectar.
Manmohan SinghMy Beloved, ambrosial are Thine words.
Manmohan Singh (Punjabi)ਮੇਰੇ ਪ੍ਰੀਤਮਾ! ਅੰਮ੍ਰਿਤਮਈ ਹਨ ਤੇਰੇ ਬਚਨ-ਬਿਲਾਸ।
Fareedkot Teekaਹੇ ਪ੍ਰਿਅ! ਤੁਮਾਰੇ ਬਚਨ ਅੰਮ੍ਰਿਤ ਰੂਪ ਹੈਂ॥
Prof. Sahib Singhਹੇ ਪਿਆਰੇ! ਤੇਰੀ ਸਿਫ਼ਤ-ਸਾਲਾਹ ਦੇ ਬਚਨ ਆਤਮਕ ਜੀਵਨ ਦੇਣ ਵਾਲੇ ਹਨ;

ਪਦ ਅਰਥ ਅੰਮ੍ਰਿਤਾ = ਆਤਮਕ ਜੀਵਨ ਦੇਣ ਵਾਲੇ। ਪ੍ਰਿਅ = ਹੇ ਪਿਆਰੇ!

SikhNet (Spanish)Néctar Dulce, oh mi Bienamado Señor, son Tus Palabras, oh Bello Encantador de mi corazón.

ਅਤਿ ਸੁੰਦਰ ਮਨਮੋਹਨ ਪਿਆਰੇ; ਸਭਹੂ ਮਧਿ ਨਿਰਾਰੇ ॥੧॥ ਰਹਾਉ ॥

at sundar manamohan piaare; sabhahoo madh niraare |1| rahaau |

Sant Singh KhalsaO supremely beautiful Enticer, O Beloved, You are among all, and yet distinct from all. ||1||Pause||
Manmohan SinghVery beauteous Enticer Thou art, O Beloved. Thou art midst all and yet distinct. Pause.
Manmohan Singh (Punjabi)ਤੂੰ ਪਰਮ ਸੁਹਣਾ, ਮਨੋਹਰ ਹੈ, ਹੇ ਪ੍ਰੀਤਮ! ਤੂੰ ਸਾਰਿਆਂ ਦੇ ਅੰਦਰ ਹੈ ਅਤੇ ਫਿਰ ਭੀ ਅਟੰਕ ਹੈ। ਠਹਿਰਾਉ।
Fareedkot Teekaਹੇ ਅਤ੍ਯੰਤ ਸੁੰਦਰ ਸ੍ਵਰੂਪ ਵਾਲੇ! ਹੇ ਮਨਮੋਹਨ ਪਿਆਰੇ! ਆਪ ਸਭ ਕੇ (ਮਧਿ) ਬੀਚ ਮੇਂ ਹੈਂ ਔਰ ਸਭ ਸੇ ਭਿੰਨ ਹੈਂ॥੧॥ ਰਹਾਉ ॥
Prof. Sahib Singhਹੇ ਬੇਅੰਤ ਸੁੰਦਰ! ਹੇ ਪਿਆਰੇ ਮਨ ਮੋਹਣ! ਹੇ ਸਭ ਜੀਵਾਂ ਵਿਚ ਅਤੇ ਸਭ ਤੋਂ ਵੱਖਰੇ ਰਹਿਣ ਵਾਲੇ ਪ੍ਰਭੂ! ॥੧॥ ਰਹਾਉ ॥

ਪਦ ਅਰਥ ਮਨਮੋਹਨ = ਹੇ ਮਨ ਨੂੰ ਮੋਹਣ ਵਾਲੇ! ਮਧਿ = ਵਿਚ। ਨਿਰਾਰੇ = ਹੇ ਵੱਖਰੇ ਰਹਿਣ ਵਾਲੇ! ॥੧॥ ਰਹਾਉ ॥

SikhNet (Spanish)Tú, Quien estás en medio de todo, vives desapegado. (1‑Pausa)

ਰਾਜੁ ਨ ਚਾਹਉ. ਮੁਕਤਿ ਨ ਚਾਹਉ; ਮਨਿ ਪ੍ਰੀਤਿ ਚਰਨ ਕਮਲਾਰੇ ॥

raaj na chaahau. mukat na chaahau; man preet charan kamalaare |

Sant Singh KhalsaI do not seek power, and I do not seek liberation. My mind is in love with Your Lotus Feet.
Manmohan SinghI desire not empire and I desire not salvation, my soul longs for the love of Thine lotus feet.
Manmohan Singh (Punjabi)ਮੈਂ ਨ ਬਾਦਸ਼ਾਹੀ ਚਾਹੁੰਦਾ ਹਾਂ ਅਤੇ ਨ ਹੀ ਮੁਕਤੀ, ਮੇਰੀ ਆਤਮਾ ਨੂੰ ਤੇਰੇ ਕੰਵਲ ਵਰਗੇ ਪੈਰਾਂ ਦੇ ਪ੍ਰੇਮ ਦੀ ਤਾਂਘ ਹੈ।
Fareedkot Teekaਹੇ ਮਹਾਰਾਜ! ਮੈਂ ਨ ਰਾਜ ਚਾਹਤਾ ਹੂੰ ਨ ਮੁਕਤਿ ਹੀ ਚਾਹਤਾ ਹੂੰ। ਮੈਂ ਇਹੀ ਚਾਹਤਾ ਹੂੰ ਕਿ ਮੇਰੇ ਮਨ ਮੇਂ ਆਪ ਕੇ ਚਰਨੋਂ ਕੀ ਪ੍ਰੀਤਿ ਬਣੀ ਰਹੈ॥
Prof. Sahib Singhਹੇ ਪਿਆਰੇ ਪ੍ਰਭੂ! ਮੈਂ ਰਾਜ ਨਹੀਂ ਮੰਗਦਾ, ਮੈਂ ਮੁਕਤੀ ਨਹੀਂ ਮੰਗਦਾ, (ਮੇਹਰ ਕਰ, ਸਿਰਫ਼ ਤੇਰੇ) ਸੋਹਣੇ ਕੋਮਲ ਚਰਨਾਂ ਦਾ ਪਿਆਰ ਮੇਰੇ ਮਨ ਵਿਚ ਟਿਕਿਆ ਰਹੇ।

ਪਦ ਅਰਥ ਚਾਹਉ = ਚਾਹਉਂ, ਮੈਂ ਚਾਹੁੰਦਾ ਹਾਂ। ਮਨਿ = ਮਨ ਵਿਚ। ਚਰਨ ਕਮਲ = ਕੌਲ-ਫੁੱਲਾਂ ਵਰਗੇ ਚਰਨ।

SikhNet (Spanish)No busco territorios para mí, ni tampoco Liberación; sólo añoro el Amor de Tus Pies de Loto.

ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ; ਮੋਹਿ ਠਾਕੁਰ ਹੀ ਦਰਸਾਰੇ ॥੧॥

braham mahes sidh mun indraa; mohi tthaakur hee darasaare |1|

Sant Singh KhalsaBrahma, Shiva, the Siddhas, the silent sages and Indra - I seek only the Blessed Vision of my Lord and Master's Darshan. ||1||
Manmohan SinghThere are Brahma, Shiv, adepts, sages and Indar, but I desire the Lord's vision alone.
Manmohan Singh (Punjabi)ਬ੍ਰਹਿਮਾ, ਸ਼ਿਵਜੀ, ਕਰਾਮਾਤੀ ਬੰਦੇ, ਰਿਸ਼ੀ ਅਤੇ ਇੰਦਰ ਜੀ ਹਨ। ਪ੍ਰੰਤੂ, ਮੈਂ ਕੇਵਲ ਪ੍ਰਭੂ ਦੇ ਦਰਸ਼ਨ ਨੂੰ ਹੀ ਲੋੜਦਾ ਹਾਂ।
Fareedkot Teekaਬ੍ਰਹਮਾ ਸਿਵ ਸਿਧ ਮੁਨਿ ਔਰ ਇੰਦ੍ਰਾਦਿਕ ਦੇਵਤਾਓਂ ਕਾ ਸਮੁਦਾਉ, ਹੇ ਠਾਕਰ! ਮੇਰੇ ਕੋ ਸਭ ਰੂਪ ਤੇਰਾ ਰੂਪ ਹੀ ਦ੍ਰਿਸਟ ਆਉਤਾ ਹੈ। ਵਾ ਹੇ ਠਾਕਰ! ਸਰਬ ਰੂਪਤਾ ਕਰ ਆਪ ਕੋ ਦੇਖਤਾ ਹੂੰ, ਭਾਵ ਜੋ ਇਨ ਕੇ ਭਿੰਨ ੨ ਸੇਵਨ ਸੇ ਫਲ ਹੈ, ਸੋ ਮੈਂ ਤੇਰੇ ਸੇ ਦੇਖਤਾ ਹਾਂ॥੧॥
Prof. Sahib Singh(ਲੋਕ ਤਾਂ) ਬ੍ਰਹਮਾ, ਸ਼ਿਵ ਕਰਾਮਾਤੀ ਜੋਗੀ, ਰਿਸ਼ੀ, ਮੁਨੀ ਇੰਦ੍ਰ (ਆਦਿਕ ਦਾ ਦਰਸਨ ਚਾਹੁੰਦੇ ਹਨ, ਪਰ) ਮੈਨੂੰ ਮਾਲਕ-ਪ੍ਰਭੂ ਦਾ ਦਰਸਨ ਹੀ ਚਾਹੀਦਾ ਹੈ ॥੧॥

ਪਦ ਅਰਥ ਮਹੇਸ = ਸ਼ਿਵ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਕਰਾਮਾਤੀ ਜੋਗੀ। ਮੋਹਿ = ਮੈਨੂੰ ॥੧॥

SikhNet (Spanish)Tú Solo eres Brahma, Shiva e Indra, el asceta y el vidente; en Tu Presencia todos ellos están contenidos. (1)

ਦੀਨੁ. ਦੁਆਰੈ ਆਇਓ ਠਾਕੁਰ; ਸਰਨਿ ਪਰਿਓ ਸੰਤ. ਹਾਰੇ ॥

deen. duaarai aaeo tthaakur; saran pario sant. haare |

Sant Singh KhalsaI have come, helpless, to Your Door, O Lord Master; I am exhausted - I seek the Sanctuary of the Saints.
Manmohan SinghO Lord, I have come helpless to Thy door, and having grown weary, have entered the asylum of Thine saints.
Manmohan Singh (Punjabi)ਹੇ ਸਾਹਿਬ! ਮੈਂ ਨਿਮਾਣਾ ਹੋ ਤੇਰੇ ਬੂਹੇ ਤੇ ਆਇਆ ਹਾਂ। ਹਾਰ ਹੰਭ ਕੇ ਮੈਂ ਤੇਰੇ ਸਾਧੂਆਂ ਦੀ ਪਨਾਹ ਲਈ ਹੈ।
Fareedkot Teekaਹੇ ਠਾਕਰ! ਮੈਂ ਦੀਨ ਆਪ ਕੇ ਦ੍ਵਾਰੇ ਆਇਆ ਹੂੰ ਅਰ ਹਾਰ ਕਰ ਤੇਰੇ ਸੰਤੋਂ ਕੀ ਸਰਨ ਪੜਾ ਹੂੰ॥
Prof. Sahib Singhਹੇ ਠਾਕੁਰ! ਮੈਂ ਗਰੀਬ ਤੇਰੇ ਦਰ ਤੇ ਆਇਆ ਹਾਂ, ਮੈਂ ਹਾਰ ਕੇ ਤੇਰੇ ਸੰਤਾਂ ਦੀ ਸਰਨ ਆ ਪਿਆ ਹਾਂ।

ਪਦ ਅਰਥ ਦੁਆਰੈ = ਦਰ ਤੇ। ਹਾਰੇ = ਹਾਰਿ, ਹਾਰ ਕੇ।

SikhNet (Spanish)Yo, Tu humilde Esclavo, oh Maestro, busco Tu Puerta y me aferro con total humildad al refugio del Santo.

ਕਹੁ ਨਾਨਕ. ਪ੍ਰਭ ਮਿਲੇ ਮਨੋਹਰ; ਮਨੁ ਸੀਤਲ ਬਿਗਸਾਰੇ ॥੨॥੩॥੨੯॥

kahu naanak. prabh mile manohar; man seetal bigasaare |2|3|29|

Sant Singh KhalsaSays Nanak, I have met my Enticing Lord God; my mind is cooled and soothed - it blossoms forth in joy. ||2||3||29||
Manmohan SinghSays Nanak, I have met the beauteous Lord and my soul is cooled and happy.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਮੈਂ ਸੁੰਦਰ ਸੁਆਮੀ ਨੂੰ ਮਿਲ ਪਿਆ ਹਾਂ ਅਤੇ ਮੇਰੀ ਆਤਮਾ ਠੰਢੀ ਤੇ ਖੁਸ਼ੀ ਹੋ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਮਨੋਹਰ) ਮਨ ਕੇ ਹਰਨੇਹਾਰੇ ਪ੍ਰਭੂ! ਜਬ ਆਪ ਮੇਰੇ ਕੋ ਮਿਲੇ ਹੈਂ ਤਬ ਮੇਰਾ ਮਨ ਸੀਤਲ ਹੋ ਕਰ ਬਿਗਸਿਤ ਹੂਆ ਹੈ॥੨॥੩॥੨੯॥
Prof. Sahib Singhਹੇ ਨਾਨਕ, ਆਖ! (ਜਿਸ ਮਨੁੱਖ ਨੂੰ) ਮਨ ਮੋਹਣ ਵਾਲੇ ਪ੍ਰਭੂ ਜੀ ਮਿਲ ਪੈਂਦੇ ਹਨ ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ, ਖਿੜ ਪੈਂਦਾ ਹੈ ॥੨॥੩॥੨੯॥

ਪਦ ਅਰਥ ਮਨੋਹਰ = ਮਨ ਨੂੰ ਮੋਹਣ ਵਾਲੇ। ਬਿਗਸਾਰੇ = ਖਿੜ ਪੈਂਦਾ ਹੈ ॥੨॥੩॥੨੯॥

SikhNet (Spanish)Dice Nanak, encontré a mi Bello Señor, mi mente está fresca y floreciente. (2‑3‑29)
Answers quote the Granth verbatim with Ang citations. AI commentary is not Gurbani and not a religious ruling.