ੴ

ਸਿੱਖਬਾਣੀ · SikhBani

ਦਿਨੁ ਰਾਤਿ ਕਮਾਇਅੜੋ ਸੋ ਆਇਓ ਮਾਥੈ ॥

din raat kamaaeiarro so aaeo maathai
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 461 · 25 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਦਿਨੁ ਰਾਤਿ ਕਮਾਇਅੜੋ; ਸੋ. ਆਇਓ ਮਾਥੈ ॥

din raat kamaaeiarro; so. aaeo maathai |

Sant Singh KhalsaThose actions you perform, day and night, are recorded upon your forehead.
Manmohan SinghWhat man does, by day and night, that is recorded on his forehead.
Manmohan Singh (Punjabi)ਦਿਹੁੰ ਤੇ ਰੈਣ ਵਿੱਚ ਜਿਹੜਾ ਕੁੱਛ ਆਦਮੀ ਕਰਦਾ ਹੈ, ਉਹ ਉਸ ਦੇ ਮੱਥੇ ਉਤੇ ਲਿਖਿਆ ਜਾਂਦਾ ਹੈ।
Fareedkot Teekaਜਿਨ ਪਾਪੋਂ ਕੋ ਰਾਤਿ ਦਿਨ ਕਮਾਉਤਾ ਹੈਂ, ਸੋ ਤਿਨ ਕਾ ਫਲੁ ਅਬ ਤੇਰੇ (ਮਾਥੈ) ਆਗੇ ਆਇਆ ਹੈ ਜਾਣ, ਭਾਵ ਅਵਸ ਭੋਗੇਂਗਾ॥
Prof. Sahib Singhਜੋ ਕੁਝ ਦਿਨ ਰਾਤ ਹਰ ਵੇਲੇ ਚੰਗਾ ਮੰਦਾ ਕੰਮ ਤੂੰ ਕੀਤਾ ਹੈ, ਉਹ ਸੰਸਕਾਰ-ਰੂਪ ਬਣ ਕੇ ਤੇਰੇ ਮਨ ਵਿਚ ਉੱਕਰਿਆ ਗਿਆ ਹੈ।

ਪਦ ਅਰਥ ਕਮਾਇਅੜੋ = ਤੂੰ ਕਮਾਇਆ ਹੈ। ਸੋ = ਉਹ ਕਮਾਇਆ ਹੋਇਆ ਚੰਗਾ ਮੰਦਾ ਕਰਮ। ਮਾਥੈ = ਮੱਥੇ ਉਤੇ। ਆਇਓ ਮਾਥੈ = ਮੱਥੇ ਉਤੇ ਆ ਗਿਆ ਹੈ, ਭਾਗਾਂ ਵਿਚ ਲਿਖਿਆ ਗਿਆ ਹੈ।

SikhNet (Spanish)Tú llegas a ser aquello que practicas todos los días y Dios,

ਜਿਸੁ ਪਾਸਿ ਲੁਕਾਇਦੜੋ; ਸੋ. ਵੇਖੀ ਸਾਥੈ ॥

jis paas lukaaeidarro; so. vekhee saathai |

Sant Singh KhalsaAnd the One, from whom you hide these actions - He sees them, and is always with you.
Manmohan SinghHe, from whom he conceals it, is with him and sees his acts.
Manmohan Singh (Punjabi)ਜਿਸ ਕੋਲੋਂ ਉਹ ਛਪਾਉਂਦਾ ਹੈ, ਉਹ ਉਸ ਦੇ ਨਾਲ ਹੈ ਅਤੇ ਉਸ ਦੇ ਅਮਲਾਂ ਨੂੰ ਦੇਖਦਾ ਹੈ।
Fareedkot Teekaਜਿਸ ਪ੍ਰਭੂ ਸੇ ਛਪਾਉਤਾ ਹੈਂ ਸੋਈ ਸੰਗ ਦੇਖਤਾ ਹੈ॥
Prof. Sahib Singhਜਿਸ ਪਾਸੋਂ ਤੂੰ (ਆਪਣੇ ਕੀਤੇ ਕੰਮ) ਲੁਕਾਂਦਾ ਰਿਹਾ ਹੈਂ ਉਹ ਤਾਂ ਤੇਰੇ ਨਾਲ ਹੀ ਬੈਠਾ ਵੇਖਦਾ ਜਾ ਰਿਹਾ ਹੈ।

ਪਦ ਅਰਥ ਪਾਸਿ = ਪਾਸੋਂ। ਸਾਥੈ = (ਤੇਰੇ) ਨਾਮੁ ਹੀ (ਬੈਠਾ)।

SikhNet (Spanish)de Quien escondes toda tu vergüenza, lo ve todo dentro de ti.

ਸੰਗਿ ਦੇਖੈ ਕਰਣਹਾਰਾ; ਕਾਇ ਪਾਪੁ ਕਮਾਈਐ ॥

sang dekhai karanahaaraa; kaae paap kamaaeeai |

Sant Singh KhalsaThe Creator Lord is with you; He sees you, so why commit sins?
Manmohan SinghThe Creator is with him and watches his deeds. So why should he commit sins?
Manmohan Singh (Punjabi)ਸਿਰਜਨਹਾਰ ਉਸ ਦੇ ਅੰਗ ਸੰਗ ਹੈ ਤੇ ਉਸ ਦੇ ਕਰਮਾਂ ਨੂੰ ਤੱਕਦਾ ਹੈ। ਫੇਰ ਉਹ ਕਿਉਂ ਗੁਨਾਹ ਕਰਦਾ ਹੈ?
Fareedkot Teekaਜਬ ਕਰਣ ਹਾਰਾ ਸੰਗ ਹੀ ਦੇਖਤਾ ਹੈ ਫਿਰ ਕ੍ਯੋਂ ਪਾਪ ਕਰੀਏ॥
Prof. Sahib Singhਸਿਰਜਣਹਾਰ (ਹਰੇਕ ਜੀਵ ਦੇ) ਨਾਲ (ਬੈਠਾ ਹਰੇਕ ਦੇ ਕੀਤੇ ਕੰਮ) ਵੇਖਦਾ ਰਹਿੰਦਾ ਹੈ। ਸੋ ਕੋਈ ਮੰਦ ਕਰਮ ਨਹੀਂ ਕਰਨਾ ਚਾਹੀਦਾ,

ਪਦ ਅਰਥ ਕਰਣਹਾਰਾ = ਸਿਰਜਣਹਾਰਾ। ਕਾਇ = ਕਿਉਂ?

SikhNet (Spanish)¿Por qué cometemos errores y faltas si Él puede verlo todo dentro de nosotros?

ਸੁਕ੍ਰਿਤੁ ਕੀਜੈ. ਨਾਮੁ ਲੀਜੈ; ਨਰਕਿ. ਮੂਲਿ ਨ ਜਾਈਐ ॥

sukrit keejai. naam leejai; narak. mool na jaaeeai |

Sant Singh KhalsaSo perform good deeds, and chant the Naam, the Name of the Lord; you shall never have to go to hell.
Manmohan SinghDo virtuous deeds, repeat the Name and thou shalt not, ever, go to hell.
Manmohan Singh (Punjabi)ਨੇਕ ਅਮਲ ਕਮਾ, ਨਾਮ ਦਾ ਉਚਾਰਨ ਕਰ ਅਤੇ ਤੂੰ ਕਦੇ ਭੀ ਦੌਜ਼ਕ ਨੂੰ ਨਹੀਂ ਜਾਵੇਗਾਂ।
Fareedkot Teekaਭਲਾ ਕਰਮੁ ਕੀਜੀਏ ਔ ਨਾਮੁ ਸਿਮਰੀਏ, ਜਿਸ ਕਰ ਕੇ ਨਰਕ ਮੇਂ (ਮੂਲਿ) ਕਦਾਚਿਤ ਨ ਜਾਈਏ॥
Prof. Sahib Singh(ਸਗੋਂ) ਭਲਾ ਕਰਮ ਕਰਨਾ ਚਾਹੀਦਾ ਹੈ, ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ (ਨਾਮ ਦੀ ਬਰਕਤਿ ਨਾਲ) ਨਰਕ ਵਿਚ ਕਦੇ ਭੀ ਨਹੀਂ ਪਈਦਾ।

ਪਦ ਅਰਥ ਸੁਕ੍ਰਿਤੁ = ਭਲਾ ਕਰਮ। ਕੀਜੈ = ਕਰਨਾ ਚਾਹੀਦਾ ਹੈ। ਮੂਲਿ = ਬਿਲਕੁਲ।

SikhNet (Spanish)¿Por qué no hacemos actos piadosos y habitamos en el Nombre del Señor para así no caer en la oscuridad?

ਆਠ ਪਹਰ ਹਰਿ ਨਾਮੁ ਸਿਮਰਹੁ; ਚਲੈ ਤੇਰੈ ਸਾਥੇ ॥

aatth pehar har naam simarahu; chalai terai saathe |

Sant Singh KhalsaTwenty-four hours a day, dwell upon the Lord's Name in meditation; it alone shall go along with you.
Manmohan SinghDuring the eight watches of the day, remember thou God's Name, and it shall go with thee.
Manmohan Singh (Punjabi)ਦਿਨ ਦੇ ਅੱਠੇ ਪਹਿਰ ਤੂੰ ਰੱਬ ਦੇ ਨਾਮ ਦਾ ਚਿੰਤਨ ਕਰ, ਇਹ ਤੇਰੇ ਨਾਲ ਜਾਵੇਗਾ।
Fareedkot Teekaਆਠ ਪਹਰ ਹਰਿ ਨਾਮ ਕਾ ਸਿਮਰਨ ਕਰੋ ਜੋ ਤੇਰੇ ਸੰਗ ਚਲੇ॥
Prof. Sahib Singhਅੱਠੇ ਪਹਰ ਪਰਮਾਤਮਾ ਦਾ ਨਾਮ ਸਿਮਰਦਾ ਰਹੁ, ਪਰਮਾਤਮਾ ਦਾ ਨਾਮ ਤੇਰੇ ਨਾਲ ਸਾਥ ਕਰੇਗਾ।
SikhNet (Spanish)Contempla siempre el Nombre del Señor que te acompañará en el más allá.

ਭਜੁ ਸਾਧਸੰਗਤਿ ਸਦਾ ਨਾਨਕ; ਮਿਟਹਿ ਦੋਖ ਕਮਾਤੇ ॥੧॥

bhaj saadhasangat sadaa naanak; mitteh dokh kamaate |1|

Sant Singh KhalsaSo vibrate continually in the Saadh Sangat, the Company of the Holy, O Nanak, and the sins you committed shall be erased. ||1||
Manmohan SinghEver meditate on the Lord, in the guild of saints, O Nanak, and the sins committed by the, shall be effaced.
Manmohan Singh (Punjabi)ਸਤਿ ਸੰਗਤ ਅੰਦਰ ਸਦੀਵ ਹੀ ਸੁਆਮੀ ਦਾ ਸਿਮਰਨ ਕਰ, ਹੇ ਨਾਨਕ! ਅਤੇ ਤੇਰੇ ਕੀਤੇ ਹੋਏ ਪਾਪ ਮਿੱਟ ਜਾਣਗੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਦੀਵਕਾਲ ਸਾਧ ਸੰਗਤ ਦੁਆਰੇ (ਭਜੁ) ਭਜਨ ਕਰੁ ਜਿਸ ਕਰ ਕਮਾਏ ਹੂਏ, ਭਾਵ ਸੰਚ੍ਯ ਕਰੇ ਹੂਏ ਦੁਖ ਮਿਟ ਜਾਵੈਂ॥੧॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਭਜਨ ਕਰਿਆ ਕਰ (ਭਜਨ ਦੀ ਬਰਕਤਿ ਨਾਲ ਪਿਛਲੇ) ਕੀਤੇ ਹੋਏ ਵਿਕਾਰ ਮਿਟ ਜਾਂਦੇ ਹਨ ॥੧॥

ਪਦ ਅਰਥ ਕਮਾਤੇ = ਕਮਾਤੇ ਹੋਏ ॥੧॥

SikhNet (Spanish)Dice Nanak, ¡Ve a la Sociedad de los Santos y así todos tus errores serán borrados! (1)

ਵਲਵੰਚ ਕਰਿ. ਉਦਰੁ ਭਰਹਿ; ਮੂਰਖ ਗਾਵਾਰਾ ॥

valavanch kar. udar bhareh; moorakh gaavaaraa |

Sant Singh KhalsaPracticing deceit, you fill your belly, you ignorant fool!
Manmohan SinghBy practising deceit, thou fillest thy belly, O ignorant fool.
Manmohan Singh (Punjabi)ਵਲਛਲ ਕਰਕੇ ਤੂੰ ਆਪਣਾ ਢਿੱਡ ਭਰਦਾ ਹੈਂ ਬੇਸਮਝ, ਬੇਵਕੂਫ!
Fareedkot Teekaਹੇ ਬੜੇ ਮੂਰਖ! (ਵਲ) ਕਪਟ ਔ (ਵੰਚ) ਠਗੀ ਕਰ ਉਦਰ ਪੂਰਨ ਕਰਤਾ ਹੈ॥
Prof. Sahib Singhਹੇ ਮੂਰਖ! ਹੇ ਗੰਵਾਰ! ਤੂੰ (ਹੋਰਨਾਂ ਨਾਲ) ਵਲ-ਛਲ ਕਰ ਕੇ (ਆਪਣਾ) ਪੇਟ ਭਰਦਾ ਹੈਂ (ਰੋਜ਼ੀ ਕਮਾਂਦਾ ਹੈਂ।

ਪਦ ਅਰਥ ਵੰਚ {वंच् = ਟੇਢੀ ਚਾਲੇ ਤੁਰਨਾ वंचय = ਠੱਗ ਲੈਣਾ}। ਵਲ = ਵਿੰਗ। ਵਲ ਵੰਚ = ਠੱਗੀ ਫਰੇਬ, ਵਲਛਲ। ਉਦਰੁ = ਢਿੱਡ। ਭਰਹਿ = ਤੂੰ ਭਰਦਾ ਹੈਂ।

SikhNet (Spanish)Robando a la gente con engaños, tú te alimentas, oh ignorante, tonto y salvaje ser.

ਸਭੁ ਕਿਛੁ ਦੇ ਰਹਿਆ; ਹਰਿ ਦੇਵਣਹਾਰਾ ॥

sabh kichh de rahiaa; har devanahaaraa |

Sant Singh KhalsaThe Lord, the Great Giver, continues to give you everything.
Manmohan SinghGod, the Giver, continuously gives thee everything.
Manmohan Singh (Punjabi)ਵਾਹਿਗੁਰੂ, ਦਾਤਾਰ, ਤੈਨੂੰ ਸਾਰਾ ਕੁੱਝ ਦੇਈ ਜਾ ਰਿਹਾ ਹੈ।
Fareedkot Teekaਅਰ ਦੇਨ ਹਾਰਾ ਹਰਿ ਸਭ ਕੁਛੁ ਦੇ ਰਹਾ ਹੈ॥
Prof. Sahib Singhਤੈਨੂੰ ਇਹ ਗੱਲ ਭੁੱਲ ਚੁਕੀ ਹੋਈ ਹੈ ਕਿ) ਹਰੀ ਦਾਤਾਰ (ਸਭਨਾਂ ਜੀਵਾਂ ਨੂੰ) ਹਰੇਕ ਚੀਜ਼ ਦੇ ਰਿਹਾ ਹੈ।
SikhNet (Spanish)Cuando el Señor Mismo te da todo lo que necesitas. ¿Por qué olvidas al Benévolo y Munificente Señor?

ਦਾਤਾਰੁ ਸਦਾ ਦਇਆਲੁ ਸੁਆਮੀ; ਕਾਇ ਮਨਹੁ ਵਿਸਾਰੀਐ ॥

daataar sadaa deaal suaamee; kaae manahu visaareeai |

Sant Singh KhalsaThe Great Giver is always merciful. Why should we forget the Lord Master from our minds?
Manmohan SinghThe Beneficent Lord is ever merciful. Why should we forget Him from our mind?
Manmohan Singh (Punjabi)ਸਖੀ, ਪ੍ਰਭੂ ਹਮੇਸ਼ਾਂ ਹੀ ਮਿਹਰਬਾਨ ਹੈ। ਅਸੀਂ ਆਪਣੇ ਚਿੱਤੋਂ ਕਿਉਂ ਉਸ ਨੂੰ ਭੁਲਾਈਏ?
Fareedkot Teekaਐਸਾ ਦਾਤਾਰੁ ਸਦਾ ਦਇਆਲੂ ਮੂਰਤਿ ਸ੍ਵਾਮੀ ਕੋ ਮਨ ਸੇ ਕ੍ਯੋਂ ਬਿਸਾਰਨ ਕਰੀਏ, ਭਾਵ ਨ ਵਿਸਾਰੀਏ॥
Prof. Sahib Singhਸਭ ਦਾਤਾਂ ਦੇਣ ਵਾਲਾ ਮਾਲਕ ਸਦਾ ਦਇਆਵਾਨ ਰਹਿੰਦਾ ਹੈ, ਉਸ ਨੂੰ ਕਦੇ ਭੀ ਆਪਣੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ।

ਪਦ ਅਰਥ ਕਾਇ = ਕਿਉਂ? ਮਨਹੁ = ਮਨ ਤੋਂ।

SikhNet (Spanish)Así es que únete a la Sociedad de los Santos y habita en el Señor, y estando libre de miedo,

ਮਿਲੁ ਸਾਧਸੰਗੇ. ਭਜੁ ਨਿਸੰਗੇ; ਕੁਲ ਸਮੂਹਾ ਤਾਰੀਐ ॥

mil saadhasange. bhaj nisange; kul samoohaa taareeai |

Sant Singh KhalsaJoin the Saadh Sangat, and vibrate fearlessly; all your relations shall be saved.
Manmohan SinghJoin the society of saints, dauntlessly dwell upon the Lord, and thus shall save thine entire lineage.
Manmohan Singh (Punjabi)ਸਤਿ ਸੰਗਤ ਨਾਲ ਜੁੜ ਅਤੇ ਨਿਧੜਕ ਹੋ ਸਾਹਿਬ ਦਾ ਸਿਮਰਨ ਕਰ। ਇਸ ਤਰ੍ਹਾਂ ਤੂੰ ਆਪਣੀ ਸਾਰੀ ਵੰਸ ਨੂੰ ਬਚਾ ਲਵੇਗਾਂ।
Fareedkot Teekaਸਾਧੂਓਂ ਕੇ ਸੰਗ ਮੇਂ ਮਿਲਕਰ ਭ੍ਯ ਵਾ ਸੰਸਾ ਤ੍ਯਾਗ ਕਰ ਕੇ ਸੇਵਾ ਕਰੀਏ, ਪੁਨਾ ਅਪਨੀ ਕੁਲੋਂ ਕੇ ਸੰਬੂਹੋਂ ਕੋ ਤਾਰ ਦੀਜੀਏ॥
Prof. Sahib Singhਸਾਧ ਸੰਗਤਿ ਵਿਚ ਮਿਲ (-ਬੈਠ), ਝਾਕਾ ਲਾਹ ਕੇ ਉਸ ਦਾ ਭਜਨ ਕਰਿਆ ਕਰ, (ਭਜਨ ਦੀ ਬਰਕਤਿ ਨਾਲ ਆਪਣੀਆਂ) ਸਾਰੀਆਂ ਕੁਲਾਂ ਤਾਰ ਲਈਦੀਆਂ ਹਨ।

ਪਦ ਅਰਥ ਸੰਗੇ = ਸੰਗਤਿ ਵਿਚ। ਨਿਸੰਗੇ = ਸੰਗ ਲਾਹ ਕੇ, ਝਾਕਾ ਲਾਹ ਕੇ। ਸਮੂਹ = ਢੇਰ। ਕੁਲ ਸਮੂਹ = ਸਾਰੀਆਂ ਕੁਲਾਂ।

SikhNet (Spanish)libera a todos tus semejantes. Los ascetas, los buscadores, los dioses,

ਸਿਧ ਸਾਧਿਕ ਦੇਵ ਮੁਨਿ ਜਨ; ਭਗਤ ਨਾਮੁ ਅਧਾਰਾ ॥

sidh saadhik dev mun jan; bhagat naam adhaaraa |

Sant Singh KhalsaThe Siddhas, the seekers, the demi-gods, the silent sages and the devotees, all take the Naam as their support.
Manmohan SinghThe Name is the support of the perfect persons, strives, gods, silent sages and devotees.
Manmohan Singh (Punjabi)ਨਾਮ ਹੀ ਪੂਰਨ ਪੁਰਸ਼ਾਂ ਅਭਿਆਸੀਆਂ ਦੇਵਤਿਆਂ ਖਾਮੋਸ਼ ਰਿਸ਼ੀਆਂ ਅਤੇ ਸ਼ਰਧਾਲੂਆਂ ਦਾ ਆਸਰਾ ਹੈ।
Fareedkot Teekaਸਿਧ ਸਾਧਿਕ ਮੁਨਿ ਜਨ ਭਗਤੋਂ ਸਭ ਕੋ ਜਿਸ ਕੇ ਨਾਮ ਕਾ ਆਸਰਾ ਹੈ॥
Prof. Sahib Singhਜੋਗ-ਸਾਧਨਾਂ ਵਿਚ ਪੁੱਗੇ ਜੋਗੀ, ਜੋਗ-ਸਾਧਨ ਕਰਨ ਵਾਲੇ, ਦੇਵਤੇ, ਸਮਾਧੀਆਂ ਲਾਣ ਵਾਲੇ, ਭਗਤ-ਸਭਨਾਂ ਦੀ ਜ਼ਿੰਦਗੀ ਦਾ ਹਰਿ-ਨਾਮ ਹੀ ਸਹਾਰਾ ਬਣਿਆ ਚਲਿਆ ਆ ਰਿਹਾ ਹੈ।

ਪਦ ਅਰਥ ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਸਾਧਨਾਂ ਕਰਨ ਵਾਲੇ। ਦੇਵ = ਦੇਵਤੇ। ਮੁਨਿ = ਸਮਾਧੀਆਂ ਲਾਣ ਵਾਲੇ। ਅਧਾਰਾ = ਆਸਰਾ।

SikhNet (Spanish)los videntes y todos los Devotos tienen al Nombre del Señor como su Sustento.

ਬਿਨਵੰਤਿ ਨਾਨਕ. ਸਦਾ ਭਜੀਐ; ਪ੍ਰਭੁ ਏਕੁ ਕਰਣੈਹਾਰਾ ॥੨॥

binavant naanak. sadaa bhajeeai; prabh ek karanaihaaraa |2|

Sant Singh KhalsaPrays Nanak, vibrate continually upon God, the One Creator Lord. ||2||
Manmohan SinghPrays Nanak, ever meditate thou on Lord, the sole Creator.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ: ਤੂੰ ਸਦੀਵ ਹੀ ਸੁਆਮੀ ਅਦੁੱਤੀ ਸਿਰਜਣਹਾਰ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਜੋ ਸਮਰਥ ਏਕੁ ਕਰਨੇ ਹਾਰਾ ਹੈ ਸਰਬਦਾ ਤਿਸ ਕਾ ਭਜਨ ਕਰੀਏ॥੨॥
Prof. Sahib Singhਨਾਨਕ ਬੇਨਤੀ ਕਰਦਾ ਹੈ, ਸਦਾ ਉਸ ਪਰਮਾਤਮਾ ਦਾ ਭਜਨ ਕਰਨਾ ਚਾਹੀਦਾ ਹੈ ਜੋ ਆਪ ਹੀ ਸਾਰੇ ਸੰਸਾਰ ਦਾ ਪੈਦਾ ਕਰਨ ਵਾਲਾ ਹੈ ॥੨॥

ਪਦ ਅਰਥ ਕਰਣੈਹਾਰਾ = ਪੈਦਾ ਕਰਨ ਵਾਲਾ ॥੨॥

SikhNet (Spanish)Nanak reza, contempla siempre al Único Señor, Quien es la Causa de todo. (2)

ਖੋਟੁ. ਨ ਕੀਚਈ; ਪ੍ਰਭੁ ਪਰਖਣਹਾਰਾ ॥

khott. na keechee; prabh parakhanahaaraa |

Sant Singh KhalsaDo not practice deception - God is the Assayer of all.
Manmohan SinghPractise not deception, as the Lord is the Assayer of all.
Manmohan Singh (Punjabi)ਛਲ ਫਰੇਬ ਨਾਂ ਕਰ। ਸੁਆਮੀ ਸਾਰਿਆਂ ਦੀ ਜਾਂਚ ਪੜਤਾਲ ਕਰਨ ਵਾਲਾ ਹੈ।
Fareedkot Teekaਖੋਟ ਨ ਕਰੀਏ ਸੋ ਪ੍ਰਭੁ ਪਰਖਨੇ ਹਾਰਾ ਹੈ, ਭਾਵ ਵਹਾਂ ਛਲੁ ਨਹੀਂ ਚਲਤਾ ਹੈ॥
Prof. Sahib Singh(ਕਦੇ ਕਿਸੇ ਨਾਲ) ਧੋਖਾ ਨਹੀਂ ਕਰਨਾ ਚਾਹੀਦਾ, (ਪਰਮਾਤਮਾ ਖਰੇ ਖੋਟੇ ਦੀ) ਪਛਾਣ ਕਰਨ ਦੀ ਸਮਰੱਥਾ ਰੱਖਦਾ ਹੈ।

ਪਦ ਅਰਥ ਖੋਟੁ = ਧੋਖਾ। ਨ ਕੀਚਈ = ਨਹੀਂ ਕਰਨਾ ਚਾਹੀਦਾ। ਪਰਖਣਹਾਰਾ = (ਖੋਟੇ ਖਰੇ ਦੀ) ਪਛਾਣ ਕਰ ਸਕਣ ਵਾਲਾ।

SikhNet (Spanish)No practiques el engaño porque el Señor nos prueba a todos.

ਕੂੜੁ ਕਪਟੁ ਕਮਾਵਦੜੇ; ਜਨਮਹਿ ਸੰਸਾਰਾ ॥

koorr kapatt kamaavadarre; janameh sansaaraa |

Sant Singh KhalsaThose who practice falsehood and deceit are reincarnated in the world.
Manmohan SinghThey who practise falsehood and deceit, are born, again in this world.
Manmohan Singh (Punjabi)ਜੋ ਝੂਠ ਅਤੇ ਠੱਗੀਠੋਰੀ ਦੀ ਕਿਰਤ ਕਰਦੇ ਹਨ ਉਹ ਇਸ ਜਗਤ ਅੰਦਰ ਫੇਰ ਜਨਮ ਧਾਰਦੇ ਹਨ।
Fareedkot Teekaਜੋ ਕਪਟ ਕਰ ਕੇ ਝੂਠੇ ਰੂਪ ਕਰਮੋਂ ਕੋ ਕਰਤੇ ਹੈਂ, ਸੋ ਸੰਸਾਰ ਮੇਂ ਜਨਮਤੇ ਰਹਤੇ ਹੈਂ॥
Prof. Sahib Singhਜੇਹੜੇ ਮਨੁੱਖ (ਹੋਰਨਾਂ ਨੂੰ ਠੱਗਣ ਵਾਸਤੇ) ਝੂਠ ਬੋਲਦੇ ਹਨ, ਉਹ ਸੰਸਾਰ ਵਿਚ (ਮੁੜ ਮੁੜ) ਜੰਮਦੇ (ਮਰਦੇ) ਰਹਿੰਦੇ ਹਨ।

ਪਦ ਅਰਥ ਕੂੜੁ = ਝੂਠ। ਕਪਟੁ = ਫਰੇਬ। ਜਨਮਹਿ = (ਮੁੜ ਮੁੜ) ਜੰਮਦੇ ਹਨ।

SikhNet (Spanish)Aquéllos que practican la falsedad y el engaño vuelven a nacer en este mundo del deseo.

ਸੰਸਾਰੁ ਸਾਗਰੁ. ਤਿਨੑੀ ਤਰਿਆ; ਜਿਨੑੀ ਏਕੁ ਧਿਆਇਆ ॥

sansaar saagar. tinaee tariaa; jinaee ek dhiaaeaa |

Sant Singh KhalsaThose who meditate on the One Lord, cross over the world-ocean.
Manmohan SinghThey alone, who deliberate over the one Lord, cross the world ocean.
Manmohan Singh (Punjabi)ਕੇਵਲ ਓਹੀ ਜਗਤ ਸਮੁੰਦਰ ਤੋਂ ਪਾਰ ਹੁੰਦੇ ਹਨ, ਜੋ ਇਕ ਸਾਹਿਬ ਦਾ ਸਿਮਰਨ ਕਰਦੇ ਹਨ।
Fareedkot Teekaਜਿਨੋਂ ਨੇ ਏਕ ਕਾ ਧਿਆਵਨਾ ਕੀਆ ਹੈ ਉਨੋਂ ਗੁਰਮੁਖੋਂ ਨੇ ਇਸ ਸੰਸਾਰ ਸਾਗਰ ਕੋ ਤਰਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਇਕ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ਹਨ।

ਪਦ ਅਰਥ ਸਾਗਰੁ = ਸਮੁੰਦਰ। ਤਿਨੀ = ਉਹਨਾਂ ਮਨੁੱਖਾਂ ਨੇ।

SikhNet (Spanish)Solamente nadan a través del mar de las existencias quienes contemplan al Señor.

ਤਜਿ ਕਾਮੁ ਕ੍ਰੋਧੁ ਅਨਿੰਦ ਨਿੰਦਾ; ਪ੍ਰਭ ਸਰਣਾਈ ਆਇਆ ॥

taj kaam krodh anind nindaa; prabh saranaaee aaeaa |

Sant Singh KhalsaRenouncing sexual desire, anger, flattery and slander, they enter the Sanctuary of God.
Manmohan SinghThey abandon lust, wrath, flattery and slander and enter the sanctuary of the Lord.
Manmohan Singh (Punjabi)ਉਹ ਵਿਸ਼ੇ ਭੋਗ, ਗੁੱਸਾ ਖੁਸ਼ਾਮਦ ਅਤੇ ਨਿੰਦਾ ਨੂੰ ਛੱਡ ਦਿੰਦੇ ਹਨ ਤੇ ਸਾਹਿਬ ਦੀ ਸ਼ਰਣ ਲੈਂਦੇ ਹਨ।
Fareedkot Teekaਕਾਮ ਕ੍ਰੋਧ ਔ ਨਿੰਦ (ਅਨਿੰਦ) ਉਸਤਤੀ ਇਨ ਕੋ ਤ੍ਯਾਗ ਕੇ ਜਿਨ ਕਾ ਮਨੁ ਪ੍ਰਭੂ ਕੀ ਸਰਣ ਆਇਆ ਹੈ॥
Prof. Sahib Singhਜੇਹੜੇ ਕਾਮ ਕ੍ਰੋਧ ਤਿਆਗ ਕੇ ਭਲਿਆਂ ਦੀ ਨਿੰਦਾ ਛੱਡ ਕੇ ਪ੍ਰਭੂ ਦੀ ਸਰਨ ਆ ਗਏ ਹਨ, (ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ਹਨ।)

ਪਦ ਅਰਥ ਤਜਿ = ਤਿਆਗ ਕੇ। ਅਨਿੰਦ = ਨਾਹ ਨਿੰਦਣ-ਯੋਗ, ਭਲੇ। ਅਨਿੰਦ ਨਿੰਦਾ = ਭਲਿਆਂ ਦੀ ਨਿੰਦਾ।

SikhNet (Spanish)Deshaciéndote de la lujuria, el enojo, la vanagloria y el hablar mal de otros, busca el Refugio de tu Maestro.

ਜਲਿ ਥਲਿ ਮਹੀਅਲਿ ਰਵਿਆ ਸੁਆਮੀ; ਊਚ ਅਗਮ ਅਪਾਰਾ ॥

jal thal maheeal raviaa suaamee; aooch agam apaaraa |

Sant Singh KhalsaThe lofty, inaccessible and infinite Lord and Master is pervading the water, the land and the sky.
Manmohan SinghThe lofty, inaccessible and infinite Lord is pervading the sea, the land and the sky.
Manmohan Singh (Punjabi)ਬੁਲੰਦ, ਅਪਹੁੰਚ ਅਤੇ ਬੇਅੰਤ ਪ੍ਰਭੂ ਸਮੁੰਦਰ ਧਰਤੀ ਅਤੇ ਆਕਾਸ਼ ਵਿੱਚ ਵਿਆਪਕ ਹੋ ਰਿਹਾ ਹੈ।
Fareedkot Teekaਸੋ ਸਭ ਤੇ ਊਚਾ ਅਗਮ ਅਪਾਰ ਸ੍ਵਾਮੀ ਪਤਾਲ ਪ੍ਰਿਥਵੀ ਅਕਾਸ ਮੇਂ ਰਮਣ ਕਰ ਰਹਾ ਹੈ॥
Prof. Sahib Singh(ਹੇ ਭਾਈ!) ਜੇਹੜਾ ਪਰਮਾਤਮਾ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਮੌਜੂਦ ਹੈ, ਜੋ ਸਭ ਤੋਂ ਉੱਚਾ ਹੈ, ਜੋ ਅਪਹੁੰਚ ਹੈ ਤੇ ਬੇਅੰਤ ਹੈ,

ਪਦ ਅਰਥ ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹਿਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ। ਅਗਮ = ਅਪਹੁੰਚ।

SikhNet (Spanish)El Infinito e Incomprensible Señor prevalece en toda la tierra, los mares y el espacio inferior.

ਬਿਨਵੰਤਿ ਨਾਨਕ. ਟੇਕ ਜਨ ਕੀ; ਚਰਣ ਕਮਲ ਅਧਾਰਾ ॥੩॥

binavant naanak. ttek jan kee; charan kamal adhaaraa |3|

Sant Singh KhalsaPrays Nanak, He is the support of His servants; His Lotus Feet are their only sustenance. ||3||
Manmohan SinghSupplicates Nanak, God is the support of His slaves and His lotus-feet are their sustenance.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ ਕਿ ਵਾਹਿਗੁਰੂ ਆਪਦੇ ਗੋਲਿਆਂ ਦਾ ਆਸਰਾ ਹੈ ਅਤੇ ਉਸ ਦੇ ਕੰਵਲ ਚਰਨ ਉਹਨਾਂ ਦਾ ਅਹਾਰ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਦਾਸੋਂ ਕੇ ਤਨ ਕੀ (ਟੇਕ) ਆਸ੍ਰਾ ਹੈ ਔ ਮਨ ਮੇਂ ਤਿਸ ਕੇ ਚਰਨ ਕਮਲੋਂ ਕਾ ਆਸਰਾ ਹੈ⁽¹⁾॥੩॥
Prof. Sahib Singhਨਾਨਕ ਬੇਨਤੀ ਕਰਦਾ ਹੈ, ਉਹ ਆਪਣੇ ਸੇਵਕਾਂ (ਦੀ ਜ਼ਿੰਦਗੀ) ਦਾ ਸਹਾਰਾ ਹੈ, ਉਸ ਦੇ ਸੋਹਣੇ ਕੋਮਲ ਚਰਨ ਉਸ ਦੇ ਸੇਵਕਾਂ ਲਈ ਆਸਰਾ ਹਨ ॥੩॥

ਪਦ ਅਰਥ ਟੇਕ = ਸਹਾਰਾ ॥੩॥

SikhNet (Spanish)Reza Nanak, ¡El Señor es el Asta Principal de los Santos; Sus Pies de Loto son su Único Sustento! (3)

ਪੇਖੁ ਹਰਿਚੰਦਉਰੜੀ; ਅਸਥਿਰੁ ਕਿਛੁ ਨਾਹੀ ॥

pekh harichandaurarree; asathir kichh naahee |

Sant Singh KhalsaBehold - the world is a mirage; nothing here is permanent.
Manmohan SinghLo, the world is phantom-city (mirage) and nothing is ever stable.
Manmohan Singh (Punjabi)ਵੇਖ! ਸੰਸਾਰ ਇਕ ਗੰਧਰਬ ਨਗਰੀ ਹੈ, ਕੋਈ ਸ਼ੈ ਭੀ ਸਦੀਵੀ ਸਥਿਰ ਨਹੀਂ।
Fareedkot Teekaਦੇਖ ਯਹ ਜੋ ਪਦਾਰਥ ਹੈਂ, ਸੋ (ਹਰਿਚੰਦਉਰੜੀ) ਗੰਧਰਬ ਨਗਰ ਕੀ ਭਾਂਤਿ ਹੈਂ, ਇਨ ਮੇਂ ਸੇ ਕਛੁ ਅਸਥਿਰ ਨਹੀਂ ਹੈ॥
Prof. Sahib Singh(ਇਹ ਸਾਰਾ ਸੰਸਾਰ ਜੋ ਦਿੱਸ ਰਿਹਾ ਹੈ ਇਸ ਨੂੰ) ਧੂਏਂ ਦਾ ਪਹਾੜ (ਕਰ ਕੇ) ਵੇਖ (ਇਸ ਵਿਚ) ਕੋਈ ਭੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ।

ਪਦ ਅਰਥ ਪੇਖੁ = ਵੇਖ। ਹਰਿਚੰਦਉਰੜੀ = ਹਰਿਚੰਦ-ਨਗਰੀ, ਗੰਧਰਬ-ਨਗਰੀ, ਆਕਾਸ਼ ਵਿਚ ਖ਼ਿਆਲੀ ਨਗਰੀ, ਧੂਏਂ ਦਾ ਪਹਾੜ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ।

SikhNet (Spanish)Considera que este mundo fenoménico es solamente una ilusión, puesto que nada de lo que está aquí perdurará.

ਮਾਇਆ ਰੰਗ ਜੇਤੇ; ਸੇ ਸੰਗਿ. ਨ ਜਾਹੀ ॥

maaeaa rang jete; se sang. na jaahee |

Sant Singh KhalsaThe pleasures of Maya which are here, shall not go with you.
Manmohan SinghThe revelments of the world that there are, they, go not with the mortal.
Manmohan Singh (Punjabi)ਦੁਨੀਆਂ ਦੀਆਂ ਰੰਗ-ਰਲੀਆਂ, ਜਿੰਨੀਆਂ ਦੀ ਉਹ ਹਨ, ਉਹ ਪ੍ਰਾਣੀ ਦੇ ਨਾਲ ਨਹੀਂ ਜਾਂਦੀਆਂ।
Fareedkot Teekaਮਾਯਾ ਕੇ ਜਿਤਨੇ (ਰੰਗ) ਅਨੰਦ ਹੈਂ, ਸੋ ਪ੍ਰਲੋਕ ਮੇਂ ਜੀਵ ਕੇ ਸੰਗ ਨਹੀਂ ਜਾਤੇ ਹੈਂ॥
Prof. Sahib Singhਮਾਇਆ ਦੇ ਜਿਤਨੇ ਭੀ ਮੌਜ-ਮੇਲੇ ਹਨ ਉਹ ਸਾਰੇ (ਕਿਸੇ ਦੇ) ਨਾਲ ਨਹੀਂ ਜਾਂਦੇ।

ਪਦ ਅਰਥ ਜੇਤੇ = ਜਿਤਨੇ ਭੀ ਹਨ। ਸੰਗਿ = ਨਾਲ। ਸੇ = ਉਹ {ਬਹੁ-ਵਚਨ}। ਨ ਜਾਹੀ = ਨ ਜਾਹਿ, ਨਹੀਂ ਜਾਂਦੇ।

SikhNet (Spanish)Todos los aspectos que existen en la Maya no se irán contigo. El Señor es tu Única Compañía;

ਹਰਿ ਸੰਗਿ ਸਾਥੀ ਸਦਾ ਤੇਰੈ; ਦਿਨਸੁ ਰੈਣਿ ਸਮਾਲੀਐ ॥

har sang saathee sadaa terai; dinas rain samaaleeai |

Sant Singh KhalsaThe Lord, your companion, is always with you; remember Him day and night.
Manmohan SinghGod, Thy Companion is ever with thee. Remember Him day and night.
Manmohan Singh (Punjabi)ਤੇਰਾ ਹਮਜੋਲੀ ਵਾਹਿਗੁਰੂ ਹਮੇਸ਼ਾਂ ਤੇਰੇ ਨਾਲ ਹੈ। ਦਿਹੁੰ ਤੇ ਰੈਣ ਉਸ ਦਾ ਸਿਮਰਨ ਕਰ।
Fareedkot Teekaਤੇਰੇ ਸੰਗ ਮੇਂ ਜਾਨੇ ਹਾਰਾ ਸਾਥੀ ਏਕ ਹਰਿ ਹੈ, ਰਾਤਿ ਦਿਨ ਤਿਸ ਕਾ ਸਿਮਰਨ ਕਰੀਏ॥
Prof. Sahib Singhਪਰਮਾਤਮਾ ਹੀ ਸਦਾ ਤੇਰੇ ਨਾਲ ਨਿਭਣ ਵਾਲਾ ਸਾਥੀ ਹੈ, ਦਿਨ ਰਾਤ ਹਰ ਵੇਲੇ ਉਸ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖਣਾ ਚਾਹੀਦਾ ਹੈ।

ਪਦ ਅਰਥ ਰੈਣਿ = ਰਾਤ। ਸਮਾਲੀਐ = ਹਿਰਦੇ ਵਿਚ ਸਾਂਭ ਰੱਖਣਾ ਚਾਹੀਦਾ ਹੈ।

SikhNet (Spanish)así es que Mantenlo contigo día y noche, porque sin el Uno, no hay otro, y ya no te involucrarás en la dualidad.

ਹਰਿ ਏਕ ਬਿਨੁ. ਕਛੁ ਅਵਰੁ ਨਾਹੀ; ਭਾਉ ਦੁਤੀਆ ਜਾਲੀਐ ॥

har ek bin. kachh avar naahee; bhaau duteea jaaleeai |

Sant Singh KhalsaWithout the One Lord, there is no other; burn away the love of duality.
Manmohan SinghWithout one God, there is not any other. Burn thou the love of another.
Manmohan Singh (Punjabi)ਵਾਹਿਗੁਰੂ ਦੇ ਬਗੈਰ ਹੋਰ ਕੋਈ ਨਹੀਂ। ਤੂੰ ਹੋਰਸ ਦੀ ਪ੍ਰੀਤ ਨੂੰ ਸਾੜ ਸੁੱਟ।
Fareedkot Teekaਏਕ ਹਰਿ ਬਿਨਾਂ ਅਪਰ ਕੁਛੁ ਹੈ ਹੀ ਨਹੀਂ, ਤਾਂ ਤੇ ਦ੍ਵੈਤ ਭਾਉ ਕੋ ਜਲਾਇ ਦੀਜੀਏ॥
Prof. Sahib Singhਇਕ ਪਰਮਾਤਮਾ ਤੋਂ ਬਿਨਾ ਹੋਰ ਕੁਝ ਭੀ (ਸਦਾ ਟਿਕੇ ਰਹਿਣ ਵਾਲਾ) ਨਹੀਂ (ਇਸ ਵਾਸਤੇ ਪਰਮਾਤਮਾ ਤੋਂ ਬਿਨਾ) ਕੋਈ ਹੋਰ ਪਿਆਰ (ਮਨ ਵਿਚੋਂ) ਸਾੜ ਦੇਣਾ ਚਾਹੀਦਾ ਹੈ।

ਪਦ ਅਰਥ ਅਵਰੁ = ਹੋਰ। ਭਾਉ = ਪਿਆਰ। ਦੁਤੀਆ = ਦੂਜਾ। ਜਾਲੀਐ = ਸਾੜ ਦੇਣਾ ਚਾਹੀਦਾ ਹੈ।

SikhNet (Spanish)El Señor es tu Único Amigo, tu Única Belleza y tu Único Tesoro; esto reconócelo en tu mente.

ਮੀਤੁ ਜੋਬਨੁ ਮਾਲੁ ਸਰਬਸੁ; ਪ੍ਰਭੁ ਏਕੁ ਕਰਿ. ਮਨ ਮਾਹੀ ॥

meet joban maal sarabas; prabh ek kar. man maahee |

Sant Singh KhalsaKnow in your mind, that the One God is your friend, youth, wealth and everything.
Manmohan SinghDeem in thy mind, that the Lord alone is thy friend, thy youth, thy wealth and thine all.
Manmohan Singh (Punjabi)ਆਪਣੇ ਚਿੱਤ ਅੰਦਰ ਜਾਣ ਲੈ ਕਿ ਕੇਵਲ ਸੁਆਮੀ ਹੀ ਤੇਰਾ ਮਿੱਤ੍ਰ ਤੇਰੀ ਜੁਆਨੀ, ਤੇਰੀ ਦੌਲਤ ਅਤੇ ਤੇਰਾ ਸਭ ਕੁੱਛ ਹੈ।
Fareedkot Teekaਮਿਤ੍ਰ ਮਾਲ ਜੋਬਨ (ਸਰਬਸੁ) ਸ੍ਰਬੰਸੁ, ਭਾਵ ਜਿਤ ਨੀ ਬਸਤੁ ਹੈ ਸਭ ਸੇ ਪ੍ਯਾਰਾ ਮਨ ਮੇਂ ਏਕ ਹਰਿ ਪ੍ਰਭੂ ਕੋ ਕਰੁ॥
Prof. Sahib Singhਮਿੱਤਰ, ਜਵਾਨੀ, ਧਨ, ਆਪਣਾ ਹੋਰ ਸਭ ਕੁਝ-ਇਹ ਸਭ ਕੁਝ ਇਕ ਪਰਮਾਤਮਾ ਨੂੰ ਹੀ ਆਪਣੇ ਮਨ ਵਿਚ ਸਮਝ।

ਪਦ ਅਰਥ ਮੀਤੁ = ਮਿੱਤਰ। ਸਰਬਸੁ = {सर्व-स्व। स्व = ਧਨ। सर्व = ਸਾਰਾ} ਆਪਣਾ ਸਭ ਕੁਝ। ਕਰਿ = ਬਣਾ, ਮਿਥ। ਮਾਹੀ = ਮਾਹਿ, ਵਿਚ।

SikhNet (Spanish)Reza Nanak, ¡Afortunados somos nosotros cuando recibimos al Señor; es entonces que nos unimos en Éxtasis y vivimos en

ਬਿਨਵੰਤਿ ਨਾਨਕੁ. ਵਡਭਾਗਿ ਪਾਈਐ; ਸੂਖਿ ਸਹਜਿ ਸਮਾਹੀ ॥੪॥੪॥੧੩॥

binavant naanak. vaddabhaag paaeeai; sookh sehaj samaahee |4|4|13|

Sant Singh KhalsaPrays Nanak, by great good fortune, we find the Lord, and merge in peace and celestial poise. ||4||4||13||
Manmohan SinghPrays Nanak, through the greatest good fortune, he who obtains God, merges into pleasure and peace.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਪਰਮ ਚੰਗੇ ਨਸੀਬਾਂ ਰਾਹੀਂ ਜੋ ਵਾਹਿਗੁਰੂ ਨੂੰ ਪਾ ਲੈਦਾ ਹੈ ਉਹ ਅਨੰਦ ਅਤੇ ਆਰਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਯਹ ਬੁਧਿ ਵੱਡੇ ਭਾਗੋਂ ਕਰ ਕੇ ਪਾਈਤੀ ਹੈ। ਜਿਸ ਕਰ ਜੀਵ ਸੁਖ ਮੇਂ ਸ੍ਵਭਾਵਿਕ ਸਮਾਉਤਾ ਹੈ ਅਰਥਾਤ ਅਭੇਦ ਹੋਤਾ ਹੈ⁽¹⁾॥੪॥੪॥੧੩॥
Prof. Sahib Singhਨਾਨਕ ਬੇਨਤੀ ਕਰਦਾ ਹੈ (-ਹੇ ਭਾਈ!) ਪਰਮਾਤਮਾ ਵੱਡੀ ਕਿਸਮਤਿ ਨਾਲ ਮਿਲਦਾ ਹੈ (ਜਿਨ੍ਹਾਂ ਨੂੰ ਮਿਲਦਾ ਹੈ ਉਹ ਸਦਾ) ਆਨੰਦ ਵਿਚ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੪॥੪॥੧੩॥

ਪਦ ਅਰਥ ਵਡਭਾਗਿ = ਵੱਡੀ ਕਿਸਮਤਿ ਨਾਲ। ਸੂਖਿ = ਸੁਖ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸਮਾਹੀ = ਸਮਾਹਿ, ਲੀਨ ਰਹਿੰਦੇ ਹਨ ॥੪॥੪॥੧੩॥

SikhNet (Spanish)Equilibrio! (4‑4‑13)
Answers quote the Granth verbatim with Ang citations. AI commentary is not Gurbani and not a religious ruling.