ਭੈਰਉ ਮਹਲਾ ੧ ॥
bhairau mahalaa 1 |
Sant Singh KhalsaBhairao, First Mehl:
Manmohan SinghBhairo 1st Guru.
Manmohan Singh (Punjabi)ਭੈਰਉ ਪਹਿਲੀ ਪਾਤਿਸ਼ਾਹੀ।
SikhNet (Spanish)Bhairo, Mejl Guru Nanak, Primer Canal Divino.
ਭੂੰਡੀ ਚਾਲ, ਚਰਣ ਕਰ ਖਿਸਰੇ; ਤੁਚਾ ਦੇਹ ਕੁਮਲਾਨੀ ॥
bhoonddee chaal, charan kar khisare; tuchaa deh kumalaanee |
Sant Singh KhalsaHis walk becomes weak and clumsy, his feet and hands shake, and the skin of his body is withered and wrinkled.
Manmohan SinghThe gait becomes clumsy, the feet and hand shake and the body-skin is wrinkled.
Manmohan Singh (Punjabi)ਤੋਰ ਭੱਦੀ ਹੋ ਜਾਂਦੀ ਹੈ, ਪੈਰ ਤੇ ਹੱਥ ਕੰਬਣ ਲਗ ਜਾਂਦੇ ਹਨ ਅਤੇ ਸਰੀਰ ਦੀ ਖਲੜੀ ਵਿੱਚ ਝੁਰੜੀਆਂ ਪੈ ਜਾਂਦੀਆਂ ਹਨ।
Fareedkot Teekaਬੁਢੇਪੇ ਕੇ ਸਮੇਂ (ਭੂੰਡੀ) ਭੈੜੀ ਚਾਲ ਹੋ ਗਈ, ਪੈਰ ਭੀ ਉਧਰ ਖਿਸਕਣ ਲਗ ਪਏ, (ਕਰ) ਹਾਥ ਭੀ ਕੰਪਣੇ ਲਾਗ ਗਏ ਔਰ ਦੇਹ ਪਰ ਜੋ (ਤੁਚਾ) ਖਾਲ ਥੀ ਸੋ ਭੀ ਕੁਮਲਾ ਗਈ॥
Prof. Sahib Singh(ਹੇ ਅੰਨ੍ਹੇ ਜੀਵ! ਹੁਣ ਬੁਢੇਪੇ ਵਿਚ) ਤੇਰੀ ਤੋਰ ਬੇ-ਢਬੀ ਹੋ ਚੁਕੀ ਹੈ, ਤੇਰੇ ਪੈਰ ਹੱਥ ਢਿਲਕ ਪਏ ਹਨ, ਤੇਰੇ ਸਰੀਰ ਦੀ ਚਮੜੀ ਉਤੇ ਝੁਰੜੀਆਂ ਪੈ ਰਹੀਆਂ ਹਨ,ਪਦ ਅਰਥ ਭੂੰਡੀ = ਕੋਝੀ, ਬੇ-ਢਬੀ, ਭੱਦੀ। ਕਰ = ਹੱਥ। ਖਿਸਰੇ = ਢਿੱਲੇ ਹੋ ਗਏ। ਤੁਚਾ = ਚਮੜੀ। ਦੇਹ = ਸਰੀਰ (ਦੀ)।
SikhNet (Spanish)Tu paso se tambalea, tus manos y tus pies tiemblan, la piel de tu cuerpo se ha arrugado,
ਨੇਤ੍ਰੀ ਧੁੰਧਿ. ਕਰਨ ਭਏ ਬਹਰੇ; ਮਨਮੁਖਿ. ਨਾਮੁ, ਨ ਜਾਨੀ ॥੧॥
netree dhundh. karan bhe bahare; manamukh. naam, na jaanee |1|
Sant Singh KhalsaHis eyes are dim, his ears are deaf, and yet, the self-willed manmukh does not know the Naam. ||1||
Manmohan SinghThe eyes are bedimmed and the ears become deaf and yet the perverse person knows not the Lord's Name.
Manmohan Singh (Punjabi)ਅੱਖੀਆਂ ਧੁੰਦਲੀਆਂ ਹੋ ਜਾਂਦੀਆਂ ਹਨ ਅਤੇ ਕੰਨ ਬੋਲੇ ਅਤੇ ਤਾਂ ਭੀ ਪ੍ਰਤੀਕੂਲ ਪੁਰਸ਼ ਸੁਆਮੀ ਦੇ ਨਾਮ ਨੂੰ ਨਹੀਂ ਜਾਣਦਾ।
Fareedkot Teekaਨੇਤ੍ਰੋਂ ਕੇ ਵਿਖੇ ਧੁੰਧ ਬੈਠ ਗਈ ਅਰ ਕਾਨ ਬੋਲੇ ਹੋ ਜਾਤੇ ਭਏ, ਪਰੰਤੂ ਮਨਮੁਖ ਜੀਵ ਨੇ ਵਾਹਿਗੁਰੂ ਕੇ ਨਾਮ ਮੇਂ ਪ੍ਰੀਤ ਕਰਨੀ ਨ ਜਾਨੀ॥੧॥
Prof. Sahib Singhਤੇਰੀਆਂ ਅੱਖਾਂ ਅੱਗੇ ਹਨੇਰਾ ਹੋਣ ਲੱਗ ਪਿਆ ਹੈ, ਤੇਰੇ ਕੰਨ ਬੋਲੇ ਹੋ ਚੁਕੇ ਹਨ, ਪਰ ਅਜੇ ਭੀ ਆਪਣੇ ਮਨ ਦੇ ਪਿੱਛੇ ਤੁਰ ਕੇ ਤੂੰ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਈ ॥੧॥ਪਦ ਅਰਥ ਨੇਤ੍ਰੀ = ਅੱਖਾਂ ਵਿਚ। ਕਰਨ = ਕੰਨ। ਬਹਰੇ = ਬੋਲੇ। ਮਨਮੁਖਿ = ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ॥੧॥
SikhNet (Spanish)tus ojos están a punto de cerrarse, casi no puedes escuchar, y aún así, oh criatura ególatra, nunca repetiste el Nombre del Señor. (1)
ਅੰਧੁਲੇ; ਕਿਆ ਪਾਇਆ ਜਗਿ ਆਇ ॥
andhule; kiaa paaeaa jag aae |
Sant Singh KhalsaO blind man, what have you obtained by coming into the world?
Manmohan SinghO blind man, coming into the world, what has thou obtained?
Manmohan Singh (Punjabi)ਹੇ ਅੰਨ੍ਹੇ ਇਨਸਾਨ! ਸੰਸਾਰ ਵਿੱਚ ਆ ਕੇ ਤੂੰ ਕੀ ਪਰਾਪਤ ਕੀਤਾ ਹੈ?
Fareedkot Teekaਹੇ (ਅੰਧੁਲੇ) ਅਗ੍ਯਾਨੀ ਜੀਵ! ਸੰਸਾਰ ਵਿਖੇ ਆਇਕੇ ਤੁਮ ਨੇ ਕਯਾ ਲਾਭ ਪਾਇਆ?
Prof. Sahib Singhਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! ਤੂੰ ਜਗਤ ਵਿਚ ਜਨਮ ਲੈ ਕੇ (ਆਤਮਕ ਜੀਵਨ ਦੇ ਅਸਲੀ ਲਾਭ ਵਜੋਂ) ਕੁਝ ਭੀ ਨਾਹ ਖੱਟਿਆ,ਪਦ ਅਰਥ ਜਗਿ = ਜਗਤ ਵਿਚ। ਆਇ = ਆ ਕੇ, ਜਨਮ ਲੈ ਕੇ।
SikhNet (Spanish)¿Qué fue lo que lograste, oh ciego, viviendo en el mundo?
ਰਾਮੁ ਰਿਦੈ ਨਹੀ ਗੁਰ ਕੀ ਸੇਵਾ; ਚਾਲੇ ਮੂਲੁ ਗਵਾਇ ॥੧॥ ਰਹਾਉ ॥
raam ridai nahee gur kee sevaa; chaale mool gavaae |1| rahaau |
Sant Singh KhalsaThe Lord is not in your heart, and you do not serve the Guru. After wasting your capital, you shall have to depart. ||1||Pause||
Manmohan SinghThou enshrine not thy Lord in thy mind and serve not thy Guru. Thou shall depart wasting even thy capital. Pause.
Manmohan Singh (Punjabi)ਤੂੰ ਆਪਣੇ ਮਨ ਵਿੱਚ ਆਪਣੇ ਪ੍ਰਭੂ ਨੂੰ ਨਹੀਂ ਟਿਕਾਉਂਦਾ ਅਤੇ ਆਪਣੇ ਗੁਰਦੇਵ ਜੀ ਦੀ ਟਹਿਲ ਨਹੀਂ ਕਮਾਉਂਦਾ ਤੂੰ ਆਪਣੀ ਅਸਲ ਮੂੜੀ ਭੀ ਗੁਆ ਕੇ ਟੁਰ ਜਾਏਗਾ। ਠਹਿਰਾਉ।
Fareedkot Teekaਜਿਨਾਂ ਪੁਰਸ਼ਾਂ ਨੇ ਗੁਰੋਂ ਕੀ ਸੇਵਾ ਦ੍ਵਾਰਾ ਰਮਣ ਰੂਪ ਵਾਹਿਗੁਰੂ ਕੋ ਰਿਦੇ ਵਿਖੇ ਧਾਰਨ ਨਹੀਂ ਕੀਤਾ, ਸੋ ਆਪਣੇ ਸ੍ਵਾਸਾਂ ਰੂਪ ਮੂਲ ਕੋ ਗਵਾਇ ਚਲੇ ਹੈਂ॥੧॥ ਰਹਾਉ ॥
Prof. Sahib Singhਸਗੋਂ ਤੂੰ ਮੂਲ ਭੀ ਗਵਾ ਲਿਆ (ਜੇਹੜਾ ਪਹਿਲਾਂ ਕੋਈ ਆਤਮਕ ਜੀਵਨ ਸੀ ਉਹ ਭੀ ਨਾਸ ਕਰ ਲਿਆ, ਕਿਉਂਕਿ) ਤੂੰ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਨਹੀਂ ਵਸਾਇਆ, ਤੇ ਤੂੰ ਗੁਰੂ ਦੀ ਦੱਸੀ ਕਾਰ ਨਹੀਂ ਕੀਤੀ ॥੧॥ ਰਹਾਉ ॥ਪਦ ਅਰਥ ਰਿਦੈ = ਹਿਰਦੇ ਵਿਚ। ਮੂਲੁ = ਰਾਸਿ-ਪੂੰਜੀ ॥੧॥ ਰਹਾਉ ॥
SikhNet (Spanish)No enalteciste a tu Dios, no diste servicio al Guru y dejaste este mundo, desperdiciando hasta lo último de tu capital. (1-Pausa)
ਜਿਹਵਾ. ਰੰਗਿ ਨਹੀ ਹਰਿ ਰਾਤੀ; ਜਬ ਬੋਲੈ ਤਬ ਫੀਕੇ ॥
jihavaa. rang nahee har raatee; jab bolai tab feeke |
Sant Singh KhalsaYour tongue is not imbued with the Love of the Lord; whatever you say is tasteless and insipid.
Manmohan SinghThy tongue is imbued not with God's love and whenever it utters, then all that is insipid.
Manmohan Singh (Punjabi)ਤੇਰੀ ਜੀਭ ਰੱਬ ਦੀ ਪ੍ਰੀਤ ਨਾਲ ਰੰਗੀ ਨਹੀਂ ਗਈ ਅਤੇ ਜਦ ਭੀ ਇਹ ਬੋਲਦੀ ਹੈ ਤਦ ਉਹ ਸਭ ਫਿੱਕਾ ਹੁੰਦਾ ਹੈ।
Fareedkot Teekaਜਿਹਵਾ ਭੀ (ਹਰਿ) ਵਾਹਿਗੁਰੂ ਕੇ ਪ੍ਰੇਮ ਵਿਖੇ ਨਾ ਰੰਗੀ ਗਈ, ਜਬ ਕਬੀ ਬੋਲ ਬੋਲੇ ਤੋ ਫਿਕੇ ਅਰਥਾਤ ਨਾਮ ਰਸ ਥੀ ਰਹਿਤ ਹੀ ਬੋਲਤੀ ਹੈ॥
Prof. Sahib Singh(ਹੇ ਅੰਨ੍ਹੇ ਜੀਵ!) ਤੇਰੀ ਜੀਭ ਪ੍ਰਭੂ ਦੀ ਯਾਦ ਦੇ ਪਿਆਰ ਵਿਚ ਨਹੀਂ ਭਿੱਜੀ, ਜਦੋਂ ਭੀ ਬੋਲਦੀ ਹੈ ਫਿੱਕੇ ਬੋਲ ਹੀ ਬੋਲਦੀ ਹੈ।ਪਦ ਅਰਥ ਰੰਗਿ = ਰੰਗ ਵਿਚ, ਪ੍ਰੇਮ ਵਿਚ। ਰਾਤੀ = ਰੱਤੀ, ਰੰਗੀ। ਫੀਕੇ = ਖਰ੍ਹਵੇ।
SikhNet (Spanish)Tus labios no están imbuidos en Dios, y lo que sea que recitas no tiene sentido ni significado y es insípido,
ਸੰਤ ਜਨਾ ਕੀ ਨਿੰਦਾ ਵਿਆਪਸਿ; ਪਸੂ ਭਏ. ਕਦੇ ਹੋਹਿ, ਨ ਨੀਕੇ ॥੨॥
sant janaa kee nindaa viaapas; pasoo bhe. kade hohi, na neeke |2|
Sant Singh KhalsaYou indulge in slander of the Saints; becoming a beast, you shall never be noble. ||2||
Manmohan SinghThou indulge in the slander of the pious persons and becoming a beast, thou shall never be good.
Manmohan Singh (Punjabi)ਤੂੰ ਪਵਿੱਤਰ ਪੁਰਸ਼ਾਂ ਦੀ ਬਦਖੋਈ ਅੰਦਰ ਪ੍ਰਵਿਰਤ ਹੁੰਦਾ ਹੈ ਅਤੇ ਡੰਗਰ ਬਣ ਕੇ ਤੂੰ ਕਦੇ ਭੀ ਚੰਗਾ ਨਹੀਂ ਹੋਣਾ।
Fareedkot Teekaਸੰਤ ਜਨੋਂ ਕੀ ਨਿੰਦਾ ਮੇਂ ਲਾਗ ਕਰ ਜੀਵ ਪਸੂ ਸੁਭਾਵ ਵਾਲੇ ਹੋ ਰਹੇ ਹੈਂ, ਸੋ ਕਬੀ (ਨੀਕੇ) ਚੰਗੇ ਨਹੀਂ ਹੋਤੇ ਹੈ॥੨॥
Prof. Sahib Singhਤੂੰ ਸਦਾ ਭਲੇ ਬੰਦਿਆਂ ਦੀ ਨਿੰਦਿਆ ਵਿਚ ਰੁੱਝਾ ਰਹਿੰਦਾ ਹੈਂ, ਤੇਰੇ ਸਾਰੇ ਕੰਮ ਪਸ਼ੂਆਂ ਵਾਲੇ ਹੋਏ ਪਏ ਹਨ, (ਇਸੇ ਤਰ੍ਹਾਂ ਰਿਹਾਂ) ਇਹ ਕਦੇ ਭੀ ਚੰਗੇ ਨਹੀਂ ਹੋ ਸਕਣਗੇ ॥੨॥ਪਦ ਅਰਥ ਵਿਆਪਸਿ = ਰੁੱਝਾ ਰਹਿੰਦਾ ਹੈ। ਨੀਕੇ = ਚੰਗੇ ॥੨॥
SikhNet (Spanish)calumnias a los Santos y como animal no muestras ninguna Sabiduría. (2)
ਅੰਮ੍ਰਿਤ ਕਾ ਰਸੁ ਵਿਰਲੀ ਪਾਇਆ; ਸਤਿਗੁਰ ਮੇਲਿ ਮਿਲਾਏ ॥
amrit kaa ras viralee paaeaa; satigur mel milaae |
Sant Singh KhalsaOnly a few obtain the sublime essence of the Ambrosial Amrit, united in Union with the True Guru.
Manmohan SinghMeeting with the society of the True Guru, only a few obtain the relish of the Name-Nectar.
Manmohan Singh (Punjabi)ਸੱਚੇ ਗੁਰਾਂ ਦੀ ਸੰਗਤ ਨਾਲ ਜੁੜ ਕੇ ਬਹੁਤ ਹੀ ਥੋੜੇ ਨਾਮ-ਸੁਧਾਰਸ ਦੇ ਸੁਆਦਾਂ ਨੂੰ ਪਰਾਪਤ ਹੁੰਦੇ ਹਨ।
Fareedkot Teekaਜੋ ਵਾਹਿਗੁਰੂ ਨੇ ਕ੍ਰਿਪਾ ਕਰ ਕੇ ਸਤਿਗੁਰਾਂ ਦੇ ਮੇਲ ਵਿਖੇ ਮਿਲਾਏ ਹੈਂ, ਤਿਨ ਵਿਰਲਿਆਂ ਨੇ ਅੰਮ੍ਰਿਤ ਰੂਪ ਨਾਮ ਕਾ ਰਸੁ ਪਾਇਆ ਹੈ॥
Prof. Sahib Singh(ਪਰ ਜੀਵਾਂ ਦੇ ਭੀ ਕੀਹ ਵੱਸ?) ਆਤਮਕ ਜੀਵਨ ਦੇਣ ਵਾਲੇ ਸ੍ਰ੍ਰੇਸ਼ਟ ਨਾਮ ਦੇ ਜਾਪ ਦਾ ਸੁਆਦ ਉਹਨਾਂ ਵਿਰਲਿਆਂ ਬੰਦਿਆਂ ਨੂੰ ਆਉਂਦਾ ਹੈ ਜਿਨ੍ਹਾਂ ਨੂੰ (ਪਰਮਾਤਮਾ ਆਪ) ਸਤਿਗੁਰੂ ਦੀ ਸੰਗਤ ਵਿਚ ਮਿਲਾਂਦਾ ਹੈ।ਪਦ ਅਰਥ ਸਤਿਗੁਰ ਮੇਲਿ = ਗੁਰੂ ਦੀ ਸੰਗਤ ਵਿਚ।
SikhNet (Spanish)Extraordinario es el que sorbe del Néctar del Señor, sólo lo recibe el que está unido al Guru
ਜਬ ਲਗੁ. ਸਬਦ ਭੇਦੁ, ਨਹੀ ਆਇਆ; ਤਬ ਲਗੁ ਕਾਲੁ ਸੰਤਾਏ ॥੩॥
jab lag. sabad bhed, nahee aaeaa; tab lag kaal santaae |3|
Sant Singh KhalsaAs long as the mortal does not come to understand the mystery of the Shabad, the Word of God, he shall continue to be tormented by death. ||3||
Manmohan SinghSo long as, man realises not the mystery of the Lord's Name, till then death continues to torture him.
Manmohan Singh (Punjabi)ਜਦ ਤਾਈ ਇਨਸਾਨ ਸੁਆਮੀ ਦੇ ਨਾਮ ਦੇ ਭੇਤ ਨੂੰ ਅਨੁਭਵ ਨਹੀਂ ਕਰਦਾ, ਉਦੋਂ ਤਾਈ ਮੌਤ ਉਸ ਨੂੰ ਦੁਖ ਦਿੰਦੀ ਰਹਿੰਦੀ ਹੈ।
Fareedkot Teekaਜਬ ਤਕ ਗੁਰਾਂ ਕੇ (ਸਬਦ) ਉਪਦੇਸ ਕਾ ਭੇਦੁ ਨਹੀਂ ਆਇਆ ਹੈ ਤਬ ਤਕ ਜੀਵ ਕੌ ਕਾਲ (ਸੰ) ਭਲੀ ਪ੍ਰਕਾਰ (ਤਾਏ) ਤਪਾਵਤਾ ਰਹਤਾ ਹੈ॥੪॥
Prof. Sahib Singhਮਨੁੱਖ ਨੂੰ ਜਦੋਂ ਤਕ ਸਿਫ਼ਤ-ਸਾਲਾਹ ਦਾ ਰਸ ਨਹੀਂ ਆਉਂਦਾ ਤਦੋਂ ਤਕ (ਇਹ ਅਜੇਹੇ ਕੰਮ ਕਰਦਾ ਰਹਿੰਦਾ ਹੈ ਜਿਨ੍ਹਾਂ ਕਰ ਕੇ) ਇਸ ਨੂੰ ਮੌਤ ਦਾ ਡਰ ਦੁਖੀ ਕਰਦਾ ਰਹਿੰਦਾ ਹੈ ॥੩॥ਪਦ ਅਰਥ ਸਬਦ ਭੇਦੁ = ਸ਼ਬਦ ਦਾ ਭੇਦ, ਸ਼ਬਦ ਦਾ ਰਸ। ਕਾਲੁ = ਮੌਤ (ਦਾ ਡਰ) ॥੩॥
SikhNet (Spanish)y mientras uno no entre en el Misterio de la Palabra, uno no se escapará de las limitaciones del tiempo. (3)
ਅਨ ਕੋ ਦਰੁ ਘਰੁ. ਕਬਹੂ, ਨ ਜਾਨਸਿ; ਏਕੋ ਦਰੁ ਸਚਿਆਰਾ ॥
an ko dar ghar. kabahoo, na jaanas; eko dar sachiaaraa |
Sant Singh KhalsaWhoever finds the door of the One True Lord, does not know any other house or door.
Manmohan SinghWhosoever is attached to the door of the One True Lord, he knows not ever the door and house of another.
Manmohan Singh (Punjabi)ਜੋ ਕੋਈ ਭੀ ਇਕ ਸੱਚੇ ਸੁਆਮੀ ਦੇ ਬੂਹੇ ਨਾਲ ਜੁੜਿਆ ਹੈ, ਉਹ ਕਿਸੇ ਹੋਰਸ ਦੇ ਦਰਵਾਜੇ ਤੇ ਧਾਮ ਨੂੰ ਕਦਾਚਿਤ ਨਹੀਂ ਜਾਣਦਾ।
Fareedkot Teekaਜੋ ਪੁਰਸ (ਅਨ ਕੋ) ਔਰ ਘਰ ਕਾ ਦਰਵਾਜਾ ਕਬੀ ਭੀ ਨਹੀਂ ਜਾਨਤੇ ਹੈਂ ਔਰ ਏਕ ਹੀ (ਸਚਿਆਰਾ) ਸਚੇ ਵਾਹਿਗੁਰੂ ਕਾ ਦਰਵਾਜਾ ਜਾਨਤੇ ਹੈਂ॥
Prof. Sahib Singhਗੁਰੂ ਦੀ ਕਿਰਪਾ ਨਾਲ ਜੋ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਦਰ ਹੀ ਮੱਲੀ ਰੱਖਦਾ ਹੈ ਤੇ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਦਰਵਾਜ਼ਾ ਕਿਸੇ ਹੋਰ ਦਾ ਘਰ ਨਹੀਂ ਭਾਲਦਾ,ਪਦ ਅਰਥ ਅਨ ਕੋ = (ਪ੍ਰਭੂ ਤੋਂ ਬਿਨਾ) ਕਿਸੇ ਹੋਰ ਦਾ। ਸਚਿਆਰਾ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ।
SikhNet (Spanish)Hay sólo una Puerta Verdadera, no toques en ninguna otra, pues sólo de esta forma dice Nanak,
ਗੁਰ ਪਰਸਾਦਿ ਪਰਮ ਪਦੁ ਪਾਇਆ; ਨਾਨਕੁ ਕਹੈ ਵਿਚਾਰਾ ॥੪॥੩॥੪॥
gur parasaad param pad paaeaa; naanak kahai vichaaraa |4|3|4|
Sant Singh KhalsaBy Guru's Grace, I have obtained the supreme status; so says poor Nanak. ||4||3||4||
Manmohan SinghSays poor Nanak, by the Guru's grace I have obtained the supreme status.
Manmohan Singh (Punjabi)ਗਰੀਬੜਾ ਨਾਨਕ ਆਖਦਾ ਹੈ ਗੁਰਾਂ ਦੀ ਦਇਆ ਦੁਆਰਾ ਮੈਂ ਮਹਾਨ ਮਰਤਬਾ ਪਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਸੇ ਵੀਚਾਰ ਦ੍ਵਾਰਾ ਉਨ ਪੁਰਸੋਂ ਨੇ ਸਰੂਪ ਪ੍ਰਾਪਤੀ ਰੂਪ ਪਰਮਪਦੁ ਪਾਇ ਲੀਆ ਹੈ॥੪॥੩॥੪॥☬ਉਪਦੇਸੁ:
Prof. Sahib Singhਨਾਨਕ ਇਹ ਵਿਚਾਰ ਦੀ ਗੱਲ ਆਖਦਾ ਹੈ ਕਿ ਉਹ ਮਨੁੱਖ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ ॥੪॥੩॥੪॥ਪਦ ਅਰਥ ਪਰਸਾਦਿ = ਕਿਰਪਾ ਨਾਲ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਵਿਚਾਰਾ = ਵਿਚਾਰ ਦੀ ਗੱਲ ॥੪॥੩॥੪॥
SikhNet (Spanish)podrás llegar al Supremo Estado de Éxtasis. (4-3-4)