ਭੈਰਉ ਮਹਲਾ ੧ ॥
bhairau mahalaa 1 | Ang 1125
Sant Singh KhalsaBhairao, First Mehl:
Manmohan SinghBhairo 1st Guru.
Manmohan Singh (Punjabi)ਭੈਰੋ ਪਹਿਲੀ ਪਾਤਿਸ਼ਾਹੀ।
SikhNet (Spanish)Bhairo, Mejl Guru Nanak, Primer Canal Divino.
ਨੈਨੀ ਦ੍ਰਿਸਟਿ ਨਹੀ. ਤਨੁ ਹੀਨਾ; ਜਰਿ ਜੀਤਿਆ. ਸਿਰਿ ਕਾਲੋ ॥
nainee drisatt nahee. tan heenaa; jar jeetiaa. sir kaalo | Ang 1125
Sant Singh KhalsaThe eyes lose their sight, and the body withers away; old age overtakes the mortal, and death hangs over his head.
Manmohan SinghWhen old age overpowers the mortal, his eyes see not, his body withers and death hovers over his head.
Manmohan Singh (Punjabi)ਜਦ ਬੁਢੇਪਾ ਪ੍ਰਾਨੀ ਨੂੰ ਜਿੱਤ ਲੈਂਦਾ ਹੈ, ਉਸ ਨੂੰ ਅੱਖਾਂ ਤੋਂ ਦਿਸਦਾ ਨਹੀਂ ਉਸ ਦੀ ਦੇਹ ਸੁਕ ਸੜ ਜਾਂਦੀ ਹੈ ਅਤੇ ਮੌਤ ਉਸ ਦੇ ਸਿਰ ਤੇ ਮੰਡਲਾਉਂਦਾ ਹੈ।
Fareedkot Teekaਬ੍ਰਿਧ ਅਵਸਥਾ ਵਿਖੇ ਨੇਤ੍ਰੋਂ ਮੇਂ ਦ੍ਰਿਸਟਿ ਨਹੀਂ ਰਹਤੀ, (ਤਨੁ) ਸਰੀਰ ਘਟ ਜਾਤਾ ਹੈ। ਜਬ (ਜਰਿ) ਬ੍ਰਿਧ ਅਵਸਥਾ ਨੇ ਜੀਤ ਲੀਆ ਤਬ ਸਿਰ ਪਰ ਕਾਲ ਆਨ ਖੜਾ ਹੋਤਾ ਹੈ॥
Prof. Sahib Singhਹੇ ਪ੍ਰਾਣੀ! ਤੇਰੀਆਂ ਅੱਖਾਂ ਵਿਚ ਵੇਖਣ ਦੀ (ਪੂਰੀ) ਤਾਕਤ ਨਹੀਂ ਰਹੀ, ਤੇਰਾ ਸਰੀਰ ਲਿੱਸਾ ਹੋ ਗਿਆ ਹੈ, ਬੁਢੇਪੇ ਨੇ ਤੈਨੂੰ ਜਿੱਤ ਲਿਆ ਹੈ (ਬੁਢੇਪੇ ਨੇ ਜ਼ੋਰ ਪਾ ਦਿੱਤਾ ਹੈ)। ਤੇਰੇ ਸਿਰ ਉਤੇ ਹੁਣ ਮੌਤ ਕੂਕ ਰਹੀ ਹੈ।ਪਦ ਅਰਥ ਨੈਨੀ = ਅੱਖਾਂ ਵਿਚ। ਦ੍ਰਿਸਟਿ = ਵੇਖਣ ਦੀ ਤਾਕਤ। ਹੀਨਾ = ਕਮਜ਼ੋਰ, ਲਿੱਸਾ। ਜਰਿ = ਜਰ ਨੇ, ਬੁਢੇਪੇ ਨੇ। ਸਿਰਿ = ਸਿਰ ਉਤੇ। ਕਾਲੋ = ਕਾਲੁ, ਮੌਤ।
SikhNet (Spanish)Los ojos no ven, el cuerpo se ha debilitado, sí, la edad ha vencido a la persona, y mira ya sólo espera la muerte.
ਰੂਪੁ ਰੰਗੁ ਰਹਸੁ ਨਹੀ ਸਾਚਾ; ਕਿਉ ਛੋਡੈ. ਜਮ ਜਾਲੋ ॥੧॥
roop rang rehas nahee saachaa; kiau chhoddai. jam jaalo |1| Ang 1125
Sant Singh KhalsaBeauty, loving attachment and the pleasures of life are not permanent. How can anyone escape from the noose of death? ||1||
Manmohan SinghBeauty, temporal love and worldly relish are not permanent. How can one escape from the death's noose?
Manmohan Singh (Punjabi)ਸੁੰਦਰਤਾ, ਦੁਨਿਆਵੀ ਪਿਆਰ ਅਤੇ ਸੰਸਾਰੀ ਸੁਆਦ ਮਸਤਕਿਲ ਨਹੀਂ। ਇਨਸਾਨ ਮੌਤ ਦੀ ਫਾਹੀ ਤੋਂ ਕਿਸ ਤਰ੍ਹਾਂ ਬਚ ਸਕਦਾ ਹੈ?
Fareedkot Teekaਰੂਪ ਭੀ ਨਹੀਂ ਰਹਿਤਾ, ਰੰਗ ਭੀ ਨਹੀਂ ਰਹਿਤਾ ਔਰ ਸਚਾ ਅਨੰਦ ਭੀ ਪ੍ਰਾਪਤਿ ਨਹੀਂ ਹੂਆ, ਫਿਰ ਜਮੁ ਅਪਨੇ ਜਾਲ ਸੇ ਜੀਵ ਕੋ ਕੈਸੇ ਛੋਡੇਗਾ? ॥੧॥
Prof. Sahib Singhਨਾਹ ਤੇਰਾ ਰੱਬੀ ਰੂਪ ਬਣਿਆ, ਨਾਹ ਤੈਨੂੰ ਰੱਬੀ ਰੰਗ ਚੜ੍ਹਿਆ, ਨਾਹ ਤੇਰੇ ਅੰਦਰ ਰੱਬੀ ਖੇੜਾ ਆਇਆ, (ਦੱਸ) ਜਮ ਦਾ ਜਾਲ ਤੈਨੂੰ ਕਿਵੇਂ ਛੱਡੇਗਾ? ॥੧॥ਪਦ ਅਰਥ ਰਹਸੁ = ਖਿੜਾਉ। ਸਾਚਾ = ਸਦਾ ਕਾਇਮ ਰਹਿਣ ਵਾਲਾ, ਰੱਬੀ। ਜਮ ਜਾਲੋ = ਜਮ ਦਾ ਜਾਲ, ਜਮ ਦੀ ਫਾਹੀ ॥੧॥
SikhNet (Spanish)¿Cómo es que en ese momento no ha entendido que ni la belleza, ni el amor mundano, ni los sabores perduran? ¿Cómo entonces podrá ser liberado de las garras de Yama, el mensajero de la muerte? (1)
ਪ੍ਰਾਣੀ ਹਰਿ ਜਪਿ; ਜਨਮੁ ਗਇਓ ॥
praanee har jap; janam geo | Ang 1125
Sant Singh KhalsaO mortal, meditate on the Lord - your life is passing away!
Manmohan SinghO mortal, mediate thou on God. Thy life is passing away.
Manmohan Singh (Punjabi)ਹੇ ਫਾਨੀ ਬੰਦੇ! ਤੂੰ ਵਾਹਿਗੁਰੂ ਦਾ ਆਰਾਧਨ ਕਰ। ਤੇਰਾ ਜੀਵਨ ਬੀਤਦਾ ਜਾ ਰਿਹਾ ਹੈ।
Fareedkot Teekaਹੇ ਪ੍ਰਾਣੀ ਜੀਵ! ਹਰਿ ਕੋ ਜਪੁ, ਏਹੁ ਮਨੁਖ ਜਨਮ ਬਹੁਤ ਚਲਾ ਗਿਆ ਹੈ, ਭਾਵ ਮਰਨਾ ਸਮੀਪ ਹੈ॥
Prof. Sahib Singhਹੇ ਪ੍ਰਾਣੀ! ਪਰਮਾਤਮਾ ਦਾ ਸਿਮਰਨ ਕਰ। ਜ਼ਿੰਦਗੀ ਬੀਤਦੀ ਜਾ ਰਹੀ ਹੈ।ਪਦ ਅਰਥ ਜਨਮੁ = ਮਨੁੱਖਾ ਜਨਮ। ਗਇਓ = ਲੰਘਦਾ ਜਾ ਰਿਹਾ ਹੈ।
SikhNet (Spanish)Oh hombre, contempla a tu Dios, pues la vida se acaba.
ਸਾਚ ਸਬਦ ਬਿਨੁ ਕਬਹੁ. ਨ ਛੂਟਸਿ; ਬਿਰਥਾ ਜਨਮੁ ਭਇਓ ॥੧॥ ਰਹਾਉ ॥
saach sabad bin kabahu. na chhoottas; birathaa janam bheo |1| rahaau | Ang 1126
Sant Singh KhalsaWithout the True Word of the Shabad, you shall never be released, and your life shall be totally useless. ||1||Pause||
Manmohan SinghWithout the True Name, thou shall be released not ever and superfluous shall become thy life. Pause.
Manmohan Singh (Punjabi)ਸੱਚੇ ਨਾਮ ਦੇ ਬਗੈਰ, ਕਦੇ ਭੀ ਤੇਰੀ ਬੰਦਖਲਾਸੀ ਨਹੀਂ ਹੋਣੀ ਅਤੇ ਨਿਸਫਲ ਹੋ ਜਾਏਗੀ ਤੇਰੀ ਜਿੰਦਗੀ। ਠਹਿਰਾਉ।
Fareedkot Teekaਗੁਰੋਂ ਕੇ ਸਚੇ ਉਪਦੇਸ ਤੇ ਬਿਨਾਂ ਜਮਾਦਿਕੋਂ ਕੇ ਦੁਖੋਂ ਸੇ ਕਬੀ ਛੂਟਣਾ ਨਹੀਂ ਹੋਵੇਗਾ, ਪੁਨਃ ਜਨਮ ਭੀ ਬ੍ਯਰਥ ਹੋਇਆ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਤੋਂ ਵਾਂਜਿਆ ਰਹਿ ਕੇ (ਮਾਇਆ ਦੇ ਮੋਹ ਤੋਂ, ਜਮ ਦੇ ਜਾਲ ਤੋਂ) ਤੂੰ ਕਦੇ ਭੀ ਬਚਿਆ ਨਹੀਂ ਰਹਿ ਸਕੇਂਗਾ। ਤੇਰੀ ਜ਼ਿੰਦਗੀ ਵਿਅਰਥ ਹੀ ਚਲੀ ਜਾਇਗੀ ॥੧॥ ਰਹਾਉ ॥ਪਦ ਅਰਥ ਨ ਛੂਟਸਿ = ਤੂੰ (ਜਮ-ਜਾਲ ਤੋਂ) ਖ਼ਲਾਸੀ ਨਹੀਂ ਪਾ ਸਕੇਂਗਾ ॥੧॥ ਰਹਾਉ ॥
SikhNet (Spanish)Sin la Palabra Verdadera del Shabd, nunca serás liberado y tu vida será totalmente inútil. (1-Pausa)
ਤਨ ਮਹਿ ਕਾਮੁ ਕ੍ਰੋਧੁ ਹਉ ਮਮਤਾ; ਕਠਿਨ ਪੀਰ ਅਤਿ ਭਾਰੀ ॥
tan meh kaam krodh hau mamataa; katthin peer at bhaaree | Ang 1126
Sant Singh KhalsaWithin the body are sexual desire, anger, egotism and attachment. This pain is so great, and so difficult to endure.
Manmohan SinghIn thy body is lust. wrath, ego and worldly love. Very great and difficult to bear is their pain.
Manmohan Singh (Punjabi)ਤੇਰੀ ਦੇਹ ਅੰਦਰ ਸ਼ਹਵਤ ਗੁੱਸਾ ਹੰਗਤਾ ਅਤੇ ਸੰਸਾਰੀ ਲਗਨ ਹਨ ਬਹੁਤ ਜਿਆਦਾ ਅਤੇ ਸਹਾਰਨ ਨੂੰ ਔਖੀ ਹੈ ਉਨ੍ਹਾਂ ਦੀ ਪੀੜ।
Fareedkot Teekaਸਰੀਰ ਵਿਖੇ ਕਾਮ, ਕ੍ਰੋਧ ਪੁਨਃ ਹੰਤਾ, ਮਮਤਾਦਿ ਬਿਕਾਰੋਂ ਕੀ ਪੀੜ ਜੀਵ ਕੋ (ਅਤਿ ਭਾਰੀ) ਬੁਹਤ ਹੀ ਹੈ, ਜੋ ਸਹਾਰਨੀ ਕਠਨ ਹੈ॥
Prof. Sahib Singhਹੇ ਪ੍ਰਾਣੀ! ਤੇਰੇ ਸਰੀਰ ਵਿਚ ਕਾਮ (ਜ਼ੋਰ ਪਾ ਰਿਹਾ) ਹੈ, ਕ੍ਰੋਧ (ਪ੍ਰਬਲ) ਹੈ, ਹਉਮੈ ਹੈ, ਮਲਕੀਅਤਾਂ ਦੀ ਤਾਂਘ ਹੈ, ਇਹਨਾਂ ਸਭਨਾਂ ਦੀ ਵੱਡੀ ਔਖੀ ਪੀੜ ਉਠ ਰਹੀ ਹੈ (ਇਹਨਾਂ ਵਿਕਾਰਾਂ ਵਿਚ ਡੁੱਬਣੋਂ ਤੇਰਾ ਬਚਾ ਕਿਵੇਂ ਹੋਵੇ?)।ਪਦ ਅਰਥ ਹਉ = ਮੈਂ ਮੈਂ, ਮੈਂ ਵੱਡਾ ਮੈਂ ਵੱਡਾ, ਹਉਮੈ। ਮਮ = ਮੇਰਾ। ਮਮਤਾ = ਮਲਕੀਅਤਾਂ ਦੀ ਤਾਂਘ।
SikhNet (Spanish)Afligido por la lujuria, enojo, ego y apego, uno vive sufriendo.
ਗੁਰਮੁਖਿ ਰਾਮ ਜਪਹੁ ਰਸੁ ਰਸਨਾ; ਇਨ ਬਿਧਿ ਤਰੁ ਤੂ ਤਾਰੀ ॥੨॥
guramukh raam japahu ras rasanaa; in bidh tar too taaree |2| Ang 1126
Sant Singh KhalsaAs Gurmukh, chant the Lord's Name, and savor it with your tongue; in this way, you shall cross over to the other side. ||2||
Manmohan SinghBy the Guru's grace, lovingly utter thou the Lord's Name with the tongue. In this way, thou shall cross the world-rivulet.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਆਪਣੀ ਜੀਹਭਾ ਨਾਲ ਤੂੰ ਪਿਆਰ ਸਹਿਤ ਸੁਆਮੀ ਦੇ ਨਾਮ ਦਾ ਉਚਾਰਨ ਕਰ। ਇਸ ਤਰੀਕੇ ਨਾਲ ਤੂੰ ਜਗਤ ਦੀ ਨਦੀ ਤੋਂ ਪਾਰ ਹੋ ਜਾਵੇਗਾ।
Fareedkot Teekaਹੇ ਭਾਈ! ਗੁਰੋਂ ਦ੍ਵਾਰੇ (ਰਸੁ) ਪ੍ਰੇਮ ਕਰ ਕੇ ਰਸਨਾ ਸੇ ਰਾਮ ਕੋ ਜਪਨਾ ਕਰੁ, ਇਸ ਪ੍ਰਕਾਰ ਤੂੰ ਸੰਸਾਰ ਰੂਪੀ (ਤਾਰੀ) ਨਦੀ ਸੇ ਤਰਨਾ ਕਰੁ; ਵਾ ਰਾਮ ਜਾਪ ਰੂਪ (ਤਾਰੀ) ਨਾਉਕਾ ਸੇ ਤੂੰ ਤਰਨਾ ਕਰੁ॥੨॥
Prof. Sahib Singhਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਭਜਨ ਕਰ, ਜੀਭ ਨਾਲ (ਸਿਮਰਨ ਦਾ) ਸੁਆਦ ਲੈ। ਇਹਨਾਂ ਤਰੀਕਿਆਂ ਨਾਲ (ਇਹਨਾਂ ਵਿਕਾਰਾਂ ਦੇ ਡੂੰਘੇ ਪਾਣੀਆਂ ਵਿਚੋਂ ਸਿਮਰਨ ਦੀ) ਤਾਰੀ ਲਾ ਕੇ ਪਾਰ ਲੰਘ ॥੨॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਰਸੁ = (ਸਿਮਰਨ ਦਾ) ਸੁਆਦ। ਰਸਨਾ = ਜੀਭ (ਨਾਲ)। ਇਨ ਬਿਧਿ = ਇਹਨਾਂ ਤਰੀਕਿਆਂ ਨਾਲ ॥੨॥
SikhNet (Spanish)Uno debería recitar el Nombre del Señor con su lengua, por la Gracia del Guru y así ser transportado hasta la otra orilla. (2)
ਬਹਰੇ ਕਰਨ. ਅਕਲਿ ਭਈ ਹੋਛੀ; ਸਬਦ ਸਹਜੁ. ਨਹੀ ਬੂਝਿਆ ॥
bahare karan. akal bhee hochhee; sabad sehaj. nahee boojhiaa | Ang 1126
Sant Singh KhalsaYour ears are deaf, and your intellect is worthless, and still, you do not intuitively understand the Word of the Shabad.
Manmohan SinghDeaf have become thine ears and worthless thy intellect, but still thou know not thy Lord Master.
Manmohan Singh (Punjabi)ਬੋਲੇ ਹੋ ਗਏ ਹਨ ਤੇਰੇ ਕੰਨ ਅਤੇ ਨਕਾਰੀ ਤੇਰੀ ਬੁੱਧੀ, ਪਰੰਤੂ ਤਾਂ ਭੀ ਤੂੰ ਆਪਣੇ ਸੁਆਮੀ ਮਾਲਕ ਨੂੰ ਨਹੀਂ ਜਾਣਦਾ।
Fareedkot Teekaਬ੍ਰਿਧ ਅਵਸਥਾ ਮੇਂ (ਬਹਰੇ ਕਰਨ) ਕਾਨ ਬੋਲੇ ਹੋ ਜਾਤੇ ਭਏ ਅਰ ਬੁਧੀ ਭੀ ਤੁਛ ਹੋ ਜਾਤੀ ਭਈ। ਗੁਰੋਂ ਕੇ (ਸਬਦ) ਉਪਦੇਸ ਦ੍ਵਾਰਾ ਅਰਥਾਤ ਕਭੀ (ਸਹਜੁ) ਅਚੁਤ ਪਦ ਨੂੰ ਨਹੀਂ ਸਮਝਾ ਹੈ॥
Prof. Sahib Singhਹੇ ਪ੍ਰਾਣੀ! (ਸਿਫ਼ਤ-ਸਾਲਾਹ ਵਲੋਂ) ਤੇਰੇ ਕੰਨ ਬੋਲੇ (ਹੀ ਰਹੇ), ਤੇਰੀ ਮੱਤ ਥੋੜ੍ਹ-ਵਿਤੀ ਹੋ ਗਈ ਹੈ (ਰਤਾ ਰਤਾ ਗੱਲ ਤੇ ਛਿੱਥਾ ਪੈਣ ਦਾ ਤੇਰਾ ਸੁਭਾਉ ਬਣ ਗਿਆ ਹੈ), ਸਿਫ਼ਤ-ਸਾਲਾਹ ਦਾ ਸ਼ਾਂਤ-ਰਸ ਤੂੰ ਸਮਝ ਨਹੀਂ ਸਕਿਆ।ਪਦ ਅਰਥ ਬਹਰੇ = ਬੋਲੇ। ਕਰਨ = ਕੰਨ। ਅਕਲਿ = ਮੱਤ, ਸਮਝ। ਹੋਛੀ = ਥੋੜ੍ਹ-ਵਿਤੀ। ਸਹਜੁ = ਅਡੋਲ ਅਵਸਥਾ, ਸ਼ਾਂਤ-ਰਸ। ਸਬਦ ਸਹਜੁ = ਸਿਫ਼ਤ-ਸਾਲਾਹ ਦਾ ਸ਼ਾਂਤ-ਰਸ।
SikhNet (Spanish)Los oídos no escuchan, la mente está privada de Sabiduría, uno no conoce la Palabra ni el Equilibrio,
ਜਨਮੁ ਪਦਾਰਥੁ. ਮਨਮੁਖਿ ਹਾਰਿਆ; ਬਿਨੁ ਗੁਰ. ਅੰਧੁ, ਨ ਸੂਝਿਆ ॥੩॥
janam padaarath. manamukh haariaa; bin gur. andh, na soojhiaa |3| Ang 1126
Sant Singh KhalsaThe self-willed manmukh wastes this priceless human life and loses it. Without the Guru, the blind person cannot see. ||3||
Manmohan SinghThe egocentric loses his invaluable life. The blind-man can see not without the Guru.
Manmohan Singh (Punjabi)ਆਪ ਹੁਦਰਾ ਆਪਣੇ ਅਮੋਲਕ ਜੀਵਨ ਨੂੰ ਗੁਆ ਲੈਂਦਾ ਹੈ। ਮੁਨਾਖੇ ਮਨੁਸ਼ ਨੂੰ ਗੁਰਾਂ ਦੇ ਬਾਝੋਂ ਦਿਸ ਨਹੀਂ ਸਕਦਾ।
Fareedkot Teekaਮਾਨੁਖ ਜਨਮੁ ਇਕ ਅਮੋਲਕ ਪਦਾਰਥ ਥਾ, ਸੋ ਮਨਮੁਖ ਪੁਰਸ ਨੇ ਹਾਰ ਦੀਆ ਹੈ, ਬਿਨਾਂ ਗੁਰੋਂ ਕੇ (ਅੰਧੁ) ਅਗਿਆਨੀ ਕੋ ਦ੍ਰਿਸਟਿ ਨਹੀਂ ਆਵਤਾ ਹੈ॥੩॥☬ਜੇ ਕਹੈ ਜਮ ਕਾਲ ਤੇ ਕੌਨ ਛੂਟਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਆਪਣੇ ਮਨ ਦੇ ਪਿੱਛੇ ਲੱਗ ਕੇ ਤੂੰ ਕੀਮਤੀ ਮਨੁੱਖਾ ਜਨਮ ਗਵਾ ਲਿਆ ਹੈ। ਗੁਰੂ ਦੀ ਸਰਨ ਨਾਹ ਆਉਣ ਕਰ ਕੇ ਤੂੰ (ਆਤਮਕ ਜੀਵਨ ਵਲੋਂ) ਅੰਨ੍ਹਾ ਹੀ ਰਿਹਾ, ਤੈਨੂੰ (ਆਤਮਕ ਜੀਵਨ ਦੀ) ਸਮਝ ਨਾਹ ਆਈ ॥੩॥ਪਦ ਅਰਥ ਮਨਮੁਖਿ = ਮਨ ਵਲ ਮੂੰਹ ਕਰ ਕੇ, ਮਨ ਦੇ ਪਿੱਛੇ ਤੁਰ ਕੇ। ਅੰਧੁ = ਅੰਨ੍ਹਾ ॥੩॥
SikhNet (Spanish)y teniendo una actitud voluntariosa y ciega, pierde el Mérito de haber nacido con forma humana, pues sin el Guru uno no conoce nada. (3)
ਰਹੈ ਉਦਾਸੁ ਆਸ ਨਿਰਾਸਾ; ਸਹਜ ਧਿਆਨਿ ਬੈਰਾਗੀ ॥
rahai udaas aas niraasaa; sehaj dhiaan bairaagee | Ang 1126
Sant Singh KhalsaWhoever remains detached and free of desire in the midst of desire - and whoever, unattached, intuitively meditates on the Celestial Lord
Manmohan SinghWhosoever remains detached and desireless amidst desires and lovingly contemplates his Lord,
Manmohan Singh (Punjabi)ਜੋ ਕੋਈ ਭੀ ਖਾਹਿਸ਼ ਅੰਦਰ ਨਿਰਲੇਪ ਅਤੇ ਖਾਹਿਸ਼ ਰਹਿਤ ਰਹਿੰਦਾ ਹੈ ਅਤੇ ਪਿਆਰ ਨਾਲ ਆਪਣੇ ਸੁਆਮੀ ਨੂੰ ਸਿਮਰਦਾ ਹੈ,
Fareedkot Teekaਜੋ ਪੁਰਸੁ ਵਿਸੇ ਵਾਸਨਾ ਸੇ ਉਦਾਸ ਹੋ ਕਰ ਧਨ, ਪੁਤ੍ਰਾਦਿਕੋਂ ਕੀ ਆਸਾ ਸੇ ਨਿਰਾਸ ਹੋਇ ਕਰ ਔਰ ਸਾਂਤੀ ਕੋ ਧਾਰ ਕਰ, ਮਨ ਕਰ ਕੇ ਸੰਸਾਰ ਤੇ (ਬੈਰਾਗੀ) ਵਿਰਕਤੁ ਹੋ ਕਰ, ਸ੍ਰੀ ਵਾਹਿਗੁਰੂ ਜੀ ਕਾ ਧਿਆਨੁ ਕਰਤਾ ਹੈ॥
Prof. Sahib Singhਉਹ ਮਨੁੱਖ (ਦੁਨੀਆ ਵਿਚ ਵਰਤਦਾ ਹੋਇਆ ਭੀ ਦੁਨੀਆ ਵਲੋਂ) ਉਪਰਾਮ ਰਹਿੰਦਾ ਹੈ, ਆਸਾਂ ਤੋਂ ਨਿਰਲੇਪ ਰਹਿੰਦਾ ਹੈ, ਅਡੋਲਤਾ ਦੀ ਸਮਾਧੀ ਵਿਚ ਟਿਕਿਆ ਰਹਿ ਕੇ ਉਹ (ਦੁਨੀਆ ਤੋਂ) ਨਿਰਮੋਹ ਰਹਿੰਦਾ ਹੈ,ਪਦ ਅਰਥ ਉਦਾਸੁ = ਉਪਰਾਮ, ਨਿਰਲੇਪ। ਨਿਰਾਸਾ = ਆਸਾਂ ਤੋਂ ਨਿਰਾਲਾ। ਸਹਜ ਧਿਆਨਿ = ਅਡੋਲਤਾ ਦੀ ਸਮਾਧੀ ਵਿਚ। ਧਿਆਨਿ = ਧਿਆਨ ਵਿਚ, ਸਮਾਧੀ ਵਿਚ। ਬੈਰਾਗੀ = ਵੈਰਾਗਵਾਨ, ਨਿਰਮੋਹ।
SikhNet (Spanish)Si permaneces desapegado, sin falsas esperanzas, viviendo en medio de ellas, obtendrás un Estado en donde las emociones pasionales no existen, entonado en Dios en total Equilibrio.
ਪ੍ਰਣਵਤਿ ਨਾਨਕ. ਗੁਰਮੁਖਿ ਛੂਟਸਿ; ਰਾਮ ਨਾਮਿ ਲਿਵ ਲਾਗੀ ॥੪॥੨॥੩॥
pranavat naanak. guramukh chhoottas; raam naam liv laagee |4|2|3| Ang 1126
Sant Singh Khalsa- prays Nanak, as Gurmukh, he is released. He is lovingly attuned to the Naam, the Name of the Lord. ||4||||2||3||
Manmohan Singhprays Nanak, he is released by the Guru's grace and is attuned to the Lord's Name.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਉਹ ਗੁਰਾਂ ਦੀ ਦਇਆ ਦੁਆਰਾ ਛੁਟ ਜਾਂਦਾ ਹੈ ਅਤੇ ਸਾਈਂ ਦੇ ਨਾਮ ਨਾਲ ਉਸ ਦਾ ਪ੍ਰੇਮ ਪੈ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੁਨਾ ਜਿਸ ਕੀ ਰਮਣ ਰੂਪੀ ਨਾਮੀ ਵਿਖੇ (ਲਿਵ) ਬ੍ਰਿਤੀ ਲਗੀ ਹੈ, ਸੋ ਗੁਰਮੁਖ ਜਮਜਾਲੀ ਤੇ ਛੂਟਤਾ ਹੈ॥੪॥੨॥੩॥☬ਪੁਨਾ ਬ੍ਰਿਧ ਅਵਸਥਾ ਕੋ ਦਿਖਾਵਤੇ ਹੂਏ ਉਪਦੇਸ਼ ਕਰਤੇ ਹੈਂ:
Prof. Sahib Singhਜੋ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ। (ਹੇ ਪ੍ਰਾਣੀ!) ਨਾਨਕ ਬੇਨਤੀ ਕਰਦਾ ਹੈ (ਤੇ ਤੈਨੂੰ ਸਮਝਾਂਦਾ ਹੈ ਕਿ) ਉਹ ਮਨੁੱਖ (ਵਿਕਾਰਾਂ ਦੀ ਫਾਹੀ ਤੋਂ) ਖ਼ਲਾਸੀ ਪਾ ਲੈਂਦਾ ਹੈ, ਪ੍ਰਭੂ ਦੇ ਨਾਮ ਵਿਚ ਉਸ ਦੀ ਸੁਰਤ ਟਿਕੀ ਰਹਿੰਦੀ ਹੈ ॥੪॥੨॥੩॥ਪਦ ਅਰਥ ਛੂਟਸਿ = ਮਾਇਆ ਦੇ ਮੋਹ ਤੋਂ ਬਚੇਗਾ। ਨਾਮਿ = ਨਾਮ ਵਿਚ ॥੪॥੨॥੩॥
SikhNet (Spanish)Dice Nanak, liberado entonces por el Guru, vivirás entonado en el Nombre del Señor. (4-2-3)