ਭੈਰਉ ਮਹਲਾ ੧ ॥
bhairau mahalaa 1 |
Sant Singh KhalsaBhairao, First Mehl:
Manmohan SinghBhairo 1st Guru.
Manmohan Singh (Punjabi)ਭੈਰਊ ਪਹਿਲੀ ਪਾਤਿਸ਼ਾਹੀ।
SikhNet (Spanish)Bhairo, Mejl Guru Nanak, Primer Canal Divino.
ਸਗਲੀ ਰੈਣਿ ਸੋਵਤ. ਗਲਿ ਫਾਹੀ; ਦਿਨਸੁ ਜੰਜਾਲਿ ਗਵਾਇਆ ॥
sagalee rain sovat. gal faahee; dinas janjaal gavaaeaa |
Sant Singh KhalsaHe spends the entire night in sleep; the noose is tied around his neck. His day is wasted in worldly entanglements.
Manmohan SinghThe whole night man wastes in sleep and the day in temporal involvements. Thus his neck is loaded with noose.
Manmohan Singh (Punjabi)ਬੰਦਾ ਸਾਰੀ ਰਾਤ ਨੀਦ ਵਿੱਚ ਅਤੇ ਦਿਨ ਸੰਸਾਰੀ ਝਮੇਲਿਆਂ ਅੰਦਰ ਗੁਆ ਲੈਂਦਾ ਹੈ। ਇਸ ਤਰ੍ਹਾਂ ਉਸ ਦੀ ਗਰਦਨ ਦੁਆਲੇ ਫਾਸੀ ਪੈ ਜਾਂਦੀ ਹੈ।
Fareedkot Teekaਸੰਪੂਰਣ ਰਾਤ੍ਰੀ ਤੋ ਨਿੰਦ੍ਰਾ ਰੂਪ ਫਾਸੀ ਮੇਂ ਗਲਤਾਨ ਹੋ ਕਰ ਸੋਵਤਾ ਭ੍ਯਾ ਔਰ ਦਿਨ ਸੰਸਾਰ ਕੇ (ਜੰਜਾਲਿ) ਧੰਧੋ ਮੇਂ ਗਵਾਇ ਦੀਆ॥
Prof. Sahib Singhਸਾਰੀ ਰਾਤ ਕਾਮਾਦਿਕ ਵਿਕਾਰਾਂ ਦੀ ਨੀਂਦ ਵਿਚ ਰਹਿੰਦਾ ਹੈਂ, (ਇਹਨਾਂ ਵਿਕਾਰਾਂ ਦੇ ਸੰਸਕਾਰਾਂ ਦੀ) ਫਾਹੀ ਤੇਰੇ ਗਲ ਵਿਚ ਪੈਂਦੀ ਜਾਂਦੀ ਹੈ। ਸਾਰਾ ਦਿਨ ਮਾਇਆ ਕਮਾਣ ਦੇ ਧੰਧੇ ਵਿਚ ਗੁਜ਼ਾਰ ਦੇਂਦਾ ਹੈਂ।ਪਦ ਅਰਥ ਰੈਣਿ = ਰਾਤ। ਸੋਵਤ = ਕਾਮਾਦਿਕ ਵਿਕਾਰਾਂ ਵਿਚ ਮਸਤ ਰਹਿੰਦਾ ਹੈ। ਗਲਿ = ਗਲ ਵਿਚ। ਜੰਜਾਲਿ = ਮਾਇਆ ਇਕੱਠੀ ਕਰਨ ਦੇ ਧੰਧੇ ਵਿਚ।
SikhNet (Spanish)La noche entera la pasas en el sueño, el día lo pasas involucrado en la lucha,
ਖਿਨੁ ਪਲੁ ਘੜੀ. ਨਹੀ ਪ੍ਰਭੁ ਜਾਨਿਆ; ਜਿਨਿ ਇਹੁ ਜਗਤੁ ਉਪਾਇਆ ॥੧॥
khin pal gharree. nahee prabh jaaniaa; jin ihu jagat upaaeaa |1|
Sant Singh KhalsaHe does not know God, who created this world, for a moment, for even an instant. ||1||
Manmohan SinghEven for a trice, moment and an instant he knows not his Lord, who has created this world.
Manmohan Singh (Punjabi)ਇਕ ਛਿਨ ਮੁਹਤ ਅਤੇ ਲਮ੍ਹੇ ਭਰ ਨਹੀਂ ਭੀ ਉਹ ਸਾਈਂ ਨੂੰ ਨਹੀਂ ਜਾਣਦਾ, ਜਿਸ ਨੇ ਇਹ ਸੰਸਾਰ ਰਚਿਆ ਹੈ।
Fareedkot Teekaਜਿਸ ਵਾਹਿਗੁਰੂ ਨੇ ਨਿਜ ਇਛਾ ਅਨੁਸਾਰ ਇਸ ਸੰਸਾਰ ਕੋ ਉਤਪੰਨ ਕੀਆ ਹੈ, ਉਸ ਕੋ ਏਕ ਘੜੀ, ਪਲ, ਖਿਨ ਮਾਤ੍ਰ ਭੀ ਨਾ ਜਾਨਿਆ, ਭਾਵ ਜਪਨਾ ਨਾ ਕੀਆ॥੧॥
Prof. Sahib Singhਇਕ ਖਿਨ ਇਕ ਪਲ ਇਕ ਘੜੀ ਤੂੰ ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ਜਿਸ ਨੇ ਇਹ ਸਾਰਾ ਸੰਸਾਰ ਪੈਦਾ ਕੀਤਾ ਹੈ ॥੧॥ਪਦ ਅਰਥ ਜਾਨਿਆ = ਸਾਂਝ ਪਾਈ। ਜਿਨਿ = ਜਿਸ (ਪ੍ਰਭੂ) ਨੇ ॥੧॥
SikhNet (Spanish)pero no conoces a Dios ni por un segundo, a ese Ser que ha creado este mundo. (1)
ਮਨ ਰੇ; ਕਿਉ ਛੂਟਸਿ ਦੁਖੁ ਭਾਰੀ ॥
man re; kiau chhoottas dukh bhaaree |
Sant Singh KhalsaO mortal, how will you escape this terrible disaster?
Manmohan SinghO my soul, how halt shall thou escape the great calamity?
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਵੱਡੀ ਅਪਦਾ ਤੋਂ ਕਿਸ ਤਰ੍ਹਾਂ ਬਚੇਗੀ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ ਪ੍ਯਾਰੇ! ਜਨਮੋਂ ਕੇ ਭਾਰੀ ਦੁਖੋਂ ਸੇ ਕੈਸੇ ਛੂਟੇਗਾ?
Prof. Sahib Singhਹੇ ਮਨ! ਤੂੰ ਮਾਇਆ ਦੇ ਮੋਹ ਦਾ ਭਾਰੀ ਦੁੱਖ ਸਹਾਰ ਰਿਹਾ ਹੈਂ (ਜੇ ਤੂੰ ਪ੍ਰਭੂ-ਸਿਮਰਨ ਨਹੀਂ ਕਰਦਾ ਤਾਂ ਇਸ ਦੁੱਖ ਤੋਂ) ਕਿਵੇਂ ਖ਼ਲਾਸੀ ਪਾਏਂਗਾ?ਪਦ ਅਰਥ ਦੁਖੁ = ਮਾਇਆ ਦੇ ਮੋਹ ਦਾ ਦੁੱਖ।
SikhNet (Spanish)Por favor, contempla a tu Dios de Mérito,
ਕਿਆ ਲੇ ਆਵਸਿ. ਕਿਆ ਲੇ ਜਾਵਸਿ; ਰਾਮ ਜਪਹੁ ਗੁਣਕਾਰੀ ॥੧॥ ਰਹਾਉ ॥
kiaa le aavas. kiaa le jaavas; raam japahu gunakaaree |1| rahaau |
Sant Singh KhalsaWhat did you bring with you, and what will you take away? Meditate on the Lord, the Most Worthy and Generous Lord. ||1||Pause||
Manmohan SinghWhat did thou bring and what shall thou take with thee? Contemplate thou thy Efficacious Lord. Pause.
Manmohan Singh (Punjabi)ਆਪਣੇ ਨਾਲ ਤੂੰ ਕੀ ਲਿਆਇਆ ਸੈ ਅਤੇ ਕੀ ਲੈ ਕੇ ਜਾਵੇਗਾ? ਤੂੰ ਆਪਣੇ ਗੁਣਵਾਨ ਪ੍ਰਭੂ ਦਾ ਸਿਮਰਨ ਕਰ। ਠਹਿਰਾਉ।
Fareedkot Teekaਸੰਸਾਰ ਵਿਚ ਕਿਆ ਤੂੰ ਲੇ ਕਰ ਆਯਾ ਥਾ ਔਰ ਅਬ ਕਿਆ ਤੂੰ ਲੇ ਜਾਵੇਗਾ? ਤਾਂ ਤੇ (ਗੁਣਕਾਰੀ) ਸਰਬ ਗੁਣੋਂ ਕੇ ਕਰਨੇ ਵਾਲਾ, ਭਾਵ ਉਪਕਾਰੋਂ ਕੇ ਕਰਨੇ ਵਾਲਾ ਜੋ ਰਾਮ ਹੈ ਤਿਸ ਕੋ ਜਪਣਾ ਕਰ॥੧॥ ਰਹਾਉ ॥
Prof. Sahib Singh(ਦਿਨ ਰਾਤ ਮਾਇਆ ਦੀ ਖ਼ਾਤਰ ਭਟਕ ਰਿਹਾ ਹੈਂ, ਦੱਸ, ਜਦੋਂ ਜੰਮਿਆ ਸੀ) ਕੇਹੜੀ ਮਾਇਆ ਆਪਣੇ ਨਾਲ ਲੈ ਕੇ ਆਇਆ ਸੀ? ਇਥੋਂ ਤੁਰਨ ਲੱਗਾ ਭੀ ਕੋਈ ਚੀਜ਼ ਨਾਲ ਨਹੀਂ ਲੈ ਕੇ ਜਾ ਸਕੇਂਗਾ। ਪਰਮਾਤਮਾ ਦਾ ਨਾਮ ਜਪ, ਇਹੀ ਹੈ ਆਤਮਕ ਜੀਵਨ ਦੇ ਗੁਣ ਪੈਦਾ ਕਰਨ ਵਾਲਾ ॥੧॥ ਰਹਾਉ ॥ਪਦ ਅਰਥ ਕਿਆ ਲੇ ਆਵਸਿ = ਕੀਹ ਨਾਲ ਲੈ ਕੇ ਆਉਂਦਾ ਹੈ? ਖ਼ਾਲੀ = ਹੱਥ ਆਉਂਦਾ ਹੈ। ਗੁਣ ਕਾਰੀ = ਆਤਮਕ ਗੁਣ ਪੈਦਾ ਕਰਨ ਵਾਲਾ ॥੧॥ ਰਹਾਉ ॥
SikhNet (Spanish)pues no traes ni te llevas nada de este mundo más que lo bueno o malo que llegues a hacer. (1-Pausa)
ਊਂਧਉ ਕਵਲੁ ਮਨਮੁਖ ਮਤਿ ਹੋਛੀ; ਮਨਿ ਅੰਧੈ ਸਿਰਿ ਧੰਧਾ ॥
aoondhau kaval manamukh mat hochhee; man andhai sir dhandhaa |
Sant Singh KhalsaThe heart-lotus of the self-willed manmukh is upside-down; his intellect is shallow; his mind is blind, and his head is entangled in worldly affairs.
Manmohan SinghOverturned is the heart lotus of egocentric. Paltry is his intellect and blind his mind. From head to foot he is engrossed in worldly affairs.
Manmohan Singh (Punjabi)ਮੂਧਾ ਹੈ ਕਮਲ ਰੂਪੀ ਦਿਲ ਆਪ-ਹੁਦਰੇ ਦਾ। ਤੁਛ ਹੈ ਉਸ ਸਦੀ ਬੁਧੀ ਅਤੇ ਅੰਨ੍ਹਾ ਹੈ ਉਸ ਦਾ ਮਨੂਆ। ਸਿਰ ਤੋਂ ਪੈਰਾਂ ਤਾਈ ਉਹ ਸੰਸਾਰੀ ਕੰਮਾਂ ਵਿੱਚ ਖੁਭਿਆ ਹੋਇਆ ਹੈ।
Fareedkot Teekaਹੇ ਮਨਮੁਖ ਜੀਵ! ਤੇਰਾ ਰਿਦਾ ਕਮਲੁ (ਊਂਧਉ) ਮੂਧਾ ਹੋ ਰਹਾ ਹੈ, ਭਾਵ ਪਰਮੇਸ੍ਵਰ ਤੇ ਬੇਮੁਖ ਹੋ ਰਹਾ ਹੈ ਅਰ ਮਤ ਤੇਰੀ ਤੁਛ ਹੈ। ਹੇ ਅੰਧੇ ਮਨ ਵਾਲੇ! ਤੈਨੇ ਸਿਰ ਪਰ ਧੰਧਿਆਂ ਕਾ ਭਾਰ ਉਠਾਇਆ ਹੋਇਆ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਦੇ ਕਾਰਨ ਤੇਰਾ ਹਿਰਦਾ-ਕਵਲ ਪ੍ਰਭੂ ਦੀ ਯਾਦ ਵਲੋਂ ਉਲਟਿਆ ਪਿਆ ਹੈ, ਤੇਰੀ ਸਮਝ ਥੋੜ੍ਹ-ਵਿਤੀ ਹੋਈ ਪਈ ਹੈ, (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨ (ਦੀ ਅਗਵਾਈ) ਦੇ ਕਾਰਨ ਤੇਰੇ ਸਿਰ ਉਤੇ ਮਾਇਆ ਦੇ ਜੰਜਾਲਾਂ ਦੀ ਪੰਡ ਬੱਝੀ ਪਈ ਹੈ।ਪਦ ਅਰਥ ਊਂਧਉ = ਉਲਟਾ, ਪੁੱਠਾ। ਕਵਲੁ = ਹਿਰਦਾ-ਕਵਲ। ਹੋਛੀ = ਥੋੜ-ਵਿਤੀ। ਮਨਿ = ਮਨ ਦੀ ਰਾਹੀਂ। ਮਨਿ ਅੰਧੈ = ਅੰਨ੍ਹੇ ਮਨ ਦੀ ਰਾਹੀਂ। ਧੰਧਾ = ਜੰਜਾਲ, ਮਾਇਆ ਦੇ ਮੋਹ ਦਾ ਝੰਬੇਲਾ।
SikhNet (Spanish)Atado por el ego, tu mente no tiene profundidad, tu loto esta sobre volteado, sí, tu mente está ciega y así vives involucrado en el conflicto y la discordia,
ਕਾਲੁ ਬਿਕਾਲੁ ਸਦਾ ਸਿਰਿ ਤੇਰੈ; ਬਿਨੁ ਨਾਵੈ. ਗਲਿ ਫੰਧਾ ॥੨॥
kaal bikaal sadaa sir terai; bin naavai. gal fandhaa |2|
Sant Singh KhalsaDeath and re-birth constantly hang over your head; without the Name, your neck shall be caught in the noose. ||2||
Manmohan SinghDeath and birth ever hang over thy head, O man, without the Name thy neck shall be caught in the noose.
Manmohan Singh (Punjabi)ਮੌਤ ਅਤੇ ਪੈਦਾਇਸ਼ ਸਦੀਵ ਹੀ ਤੇਰੇ ਸਿਰ ਉਤੇ ਲਟਕਦੀਆਂ ਹਨ, ਹੇ ਬੰਦੇ! ਨਾਮ ਦੇ ਬਗੈਰ ਤੇਰੀ ਗਰਦਨ ਫਾਹੀ ਅੰਦਰ ਫਸ ਜਾਵੇਗੀ।
Fareedkot Teekaਤਾਂ ਤੇ (ਕਾਲੁ) ਮਰਨਾ ਔ (ਬਿਕਾਲੁ) ਦੂਸਰਾ ਸਮਾਂ ਕ੍ਯਾ ਜੰਮਣਾ, ਹੇ ਜੀਵ! ਇਹ ਦੋਨੋਂ ਸਮੇਂ ਤੇਰੇ ਸਿਰ ਪਰ ਸਦੀਵ ਬਨੇ ਰਹੇਂਗੇ। ਬਿਨਾਂ ਵਾਹਿਗੁਰੂ ਕੇ ਨਾਮ ਤੇ ਤੇਰੇ ਗਲ ਵਿਚ ਜਮਾਦਿਕੋਂ ਕਾ ਫਾਹਾ ਪੜੇਗਾ॥੨॥
Prof. Sahib Singhਜਨਮ ਮਰਨ (ਦਾ ਗੇੜ) ਸਦਾ ਤੇਰੇ ਸਿਰ ਉਤੇ ਟਿਕਿਆ ਪਿਆ ਹੈ। ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਤੇਰੇ ਗਲ ਵਿਚ ਮੋਹ ਦੀ ਫਾਹੀ ਪਈ ਹੋਈ ਹੈ ॥੨॥ਪਦ ਅਰਥ ਬਿਕਾਲੁ = ਬਿ-ਕਾਲੁ, (ਮੌਤ ਦੇ ਉਲਟ) ਜਨਮ ॥੨॥
SikhNet (Spanish)el ciclo de la vida y de la muerte cuelga sobre tu cuello y eres atrapado por el dogal de la muerte, privado del Nombre del Señor. (2)
ਡਗਰੀ ਚਾਲ. ਨੇਤ੍ਰ ਫੁਨਿ ਅੰਧੁਲੇ; ਸਬਦ ਸੁਰਤਿ. ਨਹੀ ਭਾਈ ॥
ddagaree chaal. netr fun andhule; sabad surat. nahee bhaaee |
Sant Singh KhalsaYour steps are unsteady, and your eyes are blind; you are not aware of the Word of the Shabad, O Sibling of Destiny.
Manmohan SinghStaggering is thy gait and blind thine eyes. Thou are conscious not of the Lord's Name, O brother.
Manmohan Singh (Punjabi)ਡਿਕੇਡੋਲੇ ਖਾਂਦੀ ਹੈ ਤੇਰੀ ਤੌਰ ਅਤੇ ਅੰਨ੍ਹੀਆਂ ਹਨ ਤੇਰੀਆਂ ਅੱਖਾਂ! ਤੈਨੂੰ ਸੁਆਮੀ ਦੇ ਨਾਮ ਦੀ ਗਿਆਤ ਨਹੀਂ, ਹੇ ਵੀਰ!
Fareedkot Teekaਬ੍ਰਿਧਾਪਨ ਮੇਂ (ਡਗਰੀ) ਡੋਲਨੀ ਚਾਲ ਹੋ ਗਈ ਪੁਨਾ ਨੇਤ੍ਰ ਭੀ ਅੰਧੇ ਹੋ ਗਏ, ਪਰ ਤਾਂ ਵੀ ਜੀਵ ਕੋ ਗੁਰੋਂ ਕੇ ਸਬਦ ਕੀ ਗ੍ਯਾਤ ਨਾ ਭਾਈ, ਭਾਵ ਅਛੀ ਨਾ ਲਗੀ॥
Prof. Sahib Singhਹੈਂਕੜ-ਭਰੀ ਤੇਰੀ ਚਾਲ ਹੈ, ਤੇਰੀਆਂ ਅੱਖਾਂ ਭੀ (ਵਿਕਾਰਾਂ ਵਿਚ) ਅੰਨ੍ਹੀਆਂ ਹੋਈਆਂ ਪਈਆਂ ਹਨ, ਪਰਮਾਤਮਾ ਦੀ ਸਿਫ਼ਤ-ਸਾਲਾਹ ਵਲ ਧਿਆਨ ਦੇਣਾ ਤੈਨੂੰ ਚੰਗਾ ਨਹੀਂ ਲੱਗਦਾ।ਪਦ ਅਰਥ ਡਗਰੀ = ਹੈਂਕੜ-ਭਰੀ। ਫੁਨਿ = ਭੀ। ਅੰਧੁਲੇ = (ਵਿਕਾਰਾਂ ਵਿਚ) ਅੰਨ੍ਹੇ। ਨਹੀ ਭਾਈ = ਚੰਗੀ ਨਹੀਂ ਲੱਗੀ।
SikhNet (Spanish)Sin poder ver, tu mente tambalea, pues no tienes Conciencia de la Palabra e involucrado en los Vedas y los Shastras,
ਸਾਸਤ੍ਰ ਬੇਦ, ਤ੍ਰੈ ਗੁਣ ਹੈ ਮਾਇਆ; ਅੰਧੁਲਉ. ਧੰਧੁ ਕਮਾਈ ॥੩॥
saasatr bed, trai gun hai maaeaa; andhulau. dhandh kamaaee |3|
Sant Singh KhalsaThe Shaastras and the Vedas keep the mortal bound to the three modes of Maya, and so he performs his deeds blindly. ||3||
Manmohan SinghThe Shastras and Vedas keep man bound to three modes of mammon and he does the blind deeds.
Manmohan Singh (Punjabi)ਸ਼ਾਸਤ੍ਰ ਅਤੇ ਵੇਦ ਬੰਦੇ ਨੂੰ ਤਿੰਨਾਂ ਅਵਸਥਾਵਾਂ ਵਾਲੀ ਮੋਹਨੀ ਨਾਲ ਬੰਨ੍ਹੀ ਰਖਦੇ ਹਨ ਅਤੇ ਉਹ ਅੰਨ੍ਹੇ ਕੰਮ ਕਰਦਾ ਹੈ।
Fareedkot Teekaਸ਼ਾਸਤ੍ਰ ਬੇਦ ਪੜਤੇ ਭੀ ਤ੍ਰੈ ਗੁਣ ਰੂਪ ਮਾਇਆ ਕੀ ਵਾਸਨਾ ਕਰ ਕੇ ਅੰਧਾ ਜੀਉ ਧੰਧਿਆਂ ਕੀ ਕਮਾਈ ਕਰਤਾ ਹੈ, ਭਾਵ ਸਰਬ ਕਾਲ ਧੰਧੇ ਮੇਂ ਹੀ ਰਹਿਤਾ ਹੈ॥੩॥
Prof. Sahib Singhਵੇਦ ਸ਼ਾਸਤ੍ਰ ਪੜ੍ਹਦਾ ਭੀ ਤ੍ਰੈਗੁਣੀ ਮਾਇਆ ਦੇ ਮੋਹ ਵਿਚ ਫਸਿਆ ਪਿਆ ਹੈਂ। ਤੂੰ (ਮੋਹ ਵਿਚ) ਅੰਨ੍ਹਾ ਹੋਇਆ ਪਿਆ ਹੈਂ, ਤੇ ਮਾਇਆ ਦੀ ਖ਼ਾਤਰ ਹੀ ਦੌੜ-ਭੱਜ ਕਰਦਾ ਹੈਂ ॥੩॥ਪਦ ਅਰਥ ਤ੍ਰੈਗੁਣ ਮਾਇਆ = ਤ੍ਰਿਗੁਣੀ ਮਾਇਆ ਦਾ (ਪ੍ਰਭਾਵ)। ਅੰਧੁਲਉ = ਮਾਇਆ ਵਿਚ ਅੰਨ੍ਹਾ ਹੋਇਆ ਜੀਵ। ਧੰਧੁ = ਮਾਇਆ ਦੀ ਖ਼ਾਤਰ ਦੌੜ-ਭੱਜ ॥੩॥
SikhNet (Spanish)que te conservan atado a la Maya de las tres Cualidades, quedas apegado a la contienda y al conflicto que te ciegan. (3)
ਖੋਇਓ ਮੂਲੁ. ਲਾਭੁ ਕਹ ਪਾਵਸਿ; ਦੁਰਮਤਿ ਗਿਆਨ ਵਿਹੂਣੇ ॥
khoeo mool. laabh keh paavas; duramat giaan vihoone |
Sant Singh KhalsaHe loses his capital - how can he earn any profit? The evil-minded person has no spiritual wisdom at all.
Manmohan SinghThe evil-minded man, bereft of gnosis loses even his capital. How can be earn profit?
Manmohan Singh (Punjabi)ਬ੍ਰਹਮ ਵੀਚਾਰ ਤੋਂ ਸਖਣਾ, ਖੋਟੀ ਅਕਲ ਵਾਲਾ ਬੰਦਾ ਆਪਣੀ ਮੂੜੀ ਭੀ ਗੁਆ ਲੈਂਦਾ ਹੈ। ਉਹ ਨਫਾ ਕਿਸ ਤਰ੍ਹਾਂ ਕਮਾ ਸਕਦਾ ਹੈ?
Fareedkot Teekaਹੇ ਖੋਟੀ ਮਤ ਵਾਲੇ ਗ੍ਯਾਨ ਸੇ ਰਹਿਤ ਜੀਵ! ਜਬ ਸ੍ਵਾਸਾਂ ਰੂਪ ਮੂਲ ਗਵਾ ਲੀਆ ਤੋ ਤੇਰੇ ਕੋ ਨਾਮ ਰੂਪੀ ਵਾ ਸ੍ਵਰੂਪ ਰੂਪੀ ਲਾਭ ਕਹਾਂ ਪ੍ਰਾਪਤ ਹੋਵੈਗਾ?
Prof. Sahib Singhਹੇ ਗਿਆਨ-ਹੀਣ ਜੀਵ! ਭੈੜੀ ਮੱਤੇ ਲੱਗ ਕੇ ਤੂੰ ਉਹ ਅਤਮਕ ਜੀਵਨ ਭੀ ਗਵਾ ਬੈਠਾ ਹੈਂ ਜੋ ਪਹਿਲਾਂ ਤੇਰੇ ਪੱਲੇ ਸੀ (ਇਥੇ ਜਨਮ ਲੈ ਕੇ ਹੋਰ) ਆਤਮਕ ਲਾਭ ਤੂੰ ਕਿਥੋਂ ਖੱਟਣਾ ਸੀ?ਪਦ ਅਰਥ ਮੂਲੁ = ਉਹ ਆਤਮਕ ਜੀਵਨ ਜੋ ਪਹਿਲਾਂ ਪੱਲੇ ਸੀ। ਕਹ = ਕਿਥੋਂ?
SikhNet (Spanish)Has desperdiciado tu capital espiritual, ¿cómo podrás ganar utilidad, oh ser privado de Sabiduría?
ਸਬਦੁ ਬੀਚਾਰਿ. ਰਾਮ ਰਸੁ ਚਾਖਿਆ; ਨਾਨਕ ਸਾਚਿ ਪਤੀਣੇ ॥੪॥੪॥੫॥
sabad beechaar. raam ras chaakhiaa; naanak saach pateene |4|4|5|
Sant Singh KhalsaContemplating the Shabad, he drinks in the sublime essence of the Lord; O Nanak, his faith is confirmed in the Truth. ||4||4||5||
Manmohan SinghMeditating on the Name, one in-drinks the Lord's elixir and is pleased with Truth, O Nanak.
Manmohan Singh (Punjabi)ਨਾਮ ਦਾ ਸਿਮਰਨ ਕਰਨਾ ਦੁਆਰਾ, ਬੰਦਾ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰ ਲੈਂਦਾ ਹੈ, ਅਤੇ ਸੱਚ ਨਾਲ ਪ੍ਰਸੰਨ ਹੋ ਜਾਂਦਾ ਹੈ, ਹੇ ਨਾਨਕ।
Fareedkot Teekaਜਿਨ ਪੁਰਸ਼ੋਂ ਨੇ ਗੁਰੋਂ ਕੇ (ਸਬਦੁ) ਉਪਦੇਸ਼ ਕੇ ਵੀਚਾਰ ਦ੍ਵਾਰਾ ਰਾਮ ਨਾਮ ਰਸ ਕੋ ਪਾਨ ਕੀਆ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਪੁਰਸ਼ ਸਚ ਸਰੂਪ ਵਾਹਿਗੁਰੂ ਮੇਂ (ਪਤੀਣੇ) ਪਤੀਆਏ ਹੈਂ॥੪॥੪॥੫॥☬ਸੋ ਗੁਰ ਸੇਵਕ ਕੀ ਰਹਿਤ ਦਿਖਾਵਤੇ ਹੂਏ ਕਹਿਤੇ ਹੈਂ:
Prof. Sahib Singhਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਸਿਫ਼ਤ-ਸਾਲਾਹ ਦੀ ਬਾਣੀ ਨੂੰ ਮਨ ਵਿਚ ਵਸਾ ਕੇ ਪ੍ਰਭੂ-ਨਾਮ (ਦੇ ਸਿਮਰਨ) ਦਾ ਸੁਆਦ ਚੱਖਿਆ, ਉਹ ਉਸ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਮਸਤ ਰਹਿੰਦੇ ਹਨ ॥੪॥੪॥੫॥ਪਦ ਅਰਥ ਬੀਚਾਰਿ = ਵਿਚਾਰ ਕੇ। ਸਾਚਿ = ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ। ਪਤੀਣੇ = ਪਤੀਜੇ ਹੋਏ, ਪ੍ਰਸੰਨ ॥੪॥੪॥੫॥
SikhNet (Spanish)Complácete con la Verdad de Dios y meditando en la Palabra, absorbe la Esencia del Señor. (4-4-5)