ਮਾਰੂ ਮਹਲਾ ੧ ॥
maaroo mahalaa 1 | Ang 1027
Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.
ਹਰਿ ਸਾ ਮੀਤੁ ਨਾਹੀ ਮੈ ਕੋਈ ॥
har saa meet naahee mai koee | Ang 1027
Sant Singh KhalsaI have no other friend like the Lord.
Manmohan SinghI have no friend like the Lord,
Manmohan Singh (Punjabi)ਪ੍ਰਭੂ ਵਰਗਾ ਮੈਡਾਂ ਕੋਈ ਮਿੱਤ੍ਰ ਨਹੀਂ,
Fareedkot Teekaਹਰੀ ਸਰੀਖਾ ਮਿਤ੍ਰ ਮੇਰੇ ਕੋ ਕੋਈ ਦ੍ਰਿਸ੍ਟੀ ਨਹੀਂ ਆਵਤਾ॥
Prof. Sahib Singhਮੈਨੂੰ ਪਰਮਾਤਮਾ ਵਰਗਾ ਹੋਰ ਕੋਈ ਮਿੱਤਰ ਨਹੀਂ ਦਿੱਸਦਾ,ਪਦ ਅਰਥ ਸਾ = ਵਰਗਾ।
SikhNet (Spanish)Escucha, no existe un amigo tal como Dios;
ਜਿਨਿ ਤਨੁ ਮਨੁ ਦੀਆ. ਸੁਰਤਿ ਸਮੋਈ ॥
jin tan man deea. surat samoee | Ang 1027
Sant Singh KhalsaHe gave me body and mind, and infused consciousness into my being.
Manmohan Singhwho has blessed me with body and soul and has infused into me understanding.
Manmohan Singh (Punjabi)ਜਿਸ ਨੇ ਮੈਨੂੰ ਦੇਹ ਅਤੇ ਜਿੰਦੜੀ ਬਖ਼ਸ਼ੀ ਹੈ ਅਤੇ ਮੇਰੇ ਅੰਦਰ ਸਮਝ ਪਾਈ ਹੈ।
Fareedkot Teekaਜਿਸ ਨੇ ਸਰੀਰ ਔ ਮਨ ਦੀਆ ਹੈ ਪੁਨਃ ਸਰੀਰ ਕੇ ਬੀਚ ਗਿਆਤ (ਸਮੋਈ) ਮਿਲਾਈ ਹੈ॥
Prof. Sahib Singh(ਪਰਮਾਤਮਾ ਹੀ ਹੈ) ਜਿਸ ਨੇ ਮੈਨੂੰ ਇਹ ਸਰੀਰ ਦਿੱਤਾ ਇਹ (ਮਨ) ਜਿੰਦ ਦਿੱਤੀ ਤੇ ਮੇਰੇ ਅੰਦਰਿ ਸੁਰਤ ਟਿਕਾ ਦਿੱਤੀ।ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਸੁਰਤਿ = ਸੂਝ। ਸਮੋਈ = ਟਿਕਾ ਦਿੱਤਾ ਹੈ।
SikhNet (Spanish)Él nos ha bendecido con el cuerpo, la mente y con una conciencia también.
ਸਰਬ ਜੀਆ ਪ੍ਰਤਿਪਾਲਿ ਸਮਾਲੇ; ਸੋ ਅੰਤਰਿ ਦਾਨਾ ਬੀਨਾ ਹੇ ॥੧॥
sarab jeea pratipaal samaale; so antar daanaa beenaa he |1| Ang 1027
Sant Singh KhalsaHe cherishes and cares for all beings; He is deep within, the wise, all-knowing Lord. ||1||
Manmohan SinghHe cherishes and watches over all the beings. He, the wise and Omniscient Lord, abides within all.
Manmohan Singh (Punjabi)ਉਹ ਸਮੂਹ ਜੀਵਾਂ ਦੀ ਪਾਲਣਾ-ਪੋਸਣਾ ਅਤੇ ਸੰਭਾਲ ਕਰਦਾ ਹੈ। ਉਹ ਸਿਆਣਾ ਅਤੇ ਸਰਬੱਗ ਸੁਆਮੀ ਸਾਰਿਆਂ ਦੇ ਅੰਦਰ ਵਸਦਾ ਹੈ।
Fareedkot Teekaਸਰਬ ਜੀਆਂ ਕੀ ਸੰਭਾਲ ਕੇ ਪ੍ਰਿਤਪਾਲਾ ਕਰਤਾ ਹੈ। ਸੋਈ ਅੰਤਰ ਕੇ ਸੰਕਲਪੋਂ ਕੀ (ਦਾਨਾ) ਜਾਨਨੇ ਵਾਲਾ ਔ ਬਾਹਰ ਕੇ ਕਰਮ ਕੋ (ਬੀਨਾ) ਦੇਖਣੇ ਵਾਲਾ ਹੈ॥
Prof. Sahib Singh(ਉਹ ਸਿਰਫ਼ ਪ੍ਰਭੂ ਹੀ ਹੈ ਜੋ) ਸਾਰੇ ਜੀਵਾਂ ਦੀ ਪਾਲਣਾ ਕਰ ਕੇ ਸਭ ਦੀ ਸੰਭਾਲ ਕਰਦਾ ਹੈ, ਉਹ ਸਭ ਜੀਵਾਂ ਦੇ ਅੰਦਰ ਮੌਜੂਦ ਹੈ, ਸਭ ਦੇ ਦਿਲ ਦੀ ਜਾਣਦਾ ਹੈ, ਸਭ ਦੇ ਕੀਤੇ ਕਰਮਾਂ ਨੂੰ ਵੇਖਦਾ ਹੈ ॥੧॥ਪਦ ਅਰਥ ਸਮਾਨੇ = ਸੰਭਾਲ ਕਰਦਾ ਹੈ। ਦਾਨਾ = ਦਿਲ ਦੀ ਜਾਣਨ ਵਾਲਾ। ਬੀਨਾ = ਵੇਖਣ ਵਾਲਾ ॥੧॥
SikhNet (Spanish)Sí, Él sostiene toda la vida y Él Mismo, el Uno Sabio, habita íntimamente en nuestro interior.(1)
ਗੁਰੁ ਸਰਵਰੁ; ਹਮ ਹੰਸ ਪਿਆਰੇ ॥
gur saravar; ham hans piaare | Ang 1027
Sant Singh KhalsaThe Guru is the sacred pool, and I am His beloved swan.
Manmohan SinghThe Guru is the tank of Nectar and I am his beloved swan.
Manmohan Singh (Punjabi)ਗੁਰੂ ਜੀ ਅੰਮ੍ਰਿਤ ਦੇ ਸਰੋਵਰ ਹਨ ਅਤੇ ਮੈਂ ਉਨ੍ਹਾਂ ਦਾ ਪਿਆਰਾ ਰਾਜਹੰਸ ਹਾਂ।
Fareedkot Teekaਗੁਰੂ ਪਿਆਰੇ ਤੌ ਮਾਨ ਸਰੋਵਰ ਹੈਂ, (ਹਮ) ਅਸਮਦਾਦੀ ਹੰਸ ਹੈਂ॥
Prof. Sahib Singh(ਪਰ ਉਹ ਮਿੱਤਰ-ਪ੍ਰਭੂ ਗੁਰੂ ਦੀ ਸਰਨ ਪਿਆਂ ਮਿਲਦਾ ਹੈ) ਗੁਰੂ ਸਰੋਵਰ ਹੈ, ਅਸੀਂ ਜੀਵ ਉਸ ਪਿਆਰੇ (ਸਰੋਵਰ) ਦੇ ਹੰਸ ਹਾਂ। (ਗੁਰੂ ਦੇ ਹੋ ਕੇ ਰਹਿਣ ਵਾਲੇ ਹੰਸਾਂ ਨੂੰ ਗੁਰੂ-ਮਾਨਸਰੋਵਰ ਵਿਚੋਂ ਮੋਤੀ ਮਿਲਦੇ ਹਨ)।ਪਦ ਅਰਥ ਹੰਸ ਪਿਆਰੇ = ਪਿਆਰੇ ਦੇ ਹੰਸ।
SikhNet (Spanish)El Guru es el lago de Néctar, nosotros somos los cisnes en la orilla.
ਸਾਗਰ ਮਹਿ; ਰਤਨ ਲਾਲ ਬਹੁ ਸਾਰੇ ॥
saagar meh; ratan laal bahu saare | Ang 1027
Sant Singh KhalsaIn the ocean, there are so many jewels and rubies.
Manmohan SinghIn the Guru-ocean are many jewels and rubies.
Manmohan Singh (Punjabi)ਗੁਰਦੇਵ ਸਮੁੰਦਰ ਵਿੱਚ ਬਹੁਤ ਸਾਰੇ ਜਵੇਹਰ ਤੇ ਮਾਣਕ ਹਨ।
Fareedkot Teekaਪੁਨ: ਗੁਰੂ ਸਮੁਦ੍ਰ ਮੇਂ (ਰਤਨ) ਵੈਰਾਗ, (ਲਾਲ) ਪ੍ਰੇਮ ਆਦੀ ਬਹੁਤ ਸਾਰੇ ਗੁਣ ਹੈਂ॥
Prof. Sahib Singh(ਗੁਰੂ ਸਮੁੰਦਰ ਹੈ) ਉਸ ਸਮੁੰਦਰ ਵਿਚ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ) ਰਤਨ ਹਨ, ਲਾਲ ਹਨ, ਮੋਤੀ ਮਾਣਕ ਹਨ, ਹੀਰੇ ਹਨ।ਪਦ ਅਰਥ ਸਾਗਰ = ਸਮੁੰਦਰ।
SikhNet (Spanish)Sí, el mar de rubíes y corales, de perlas y diamantes de la Alabanza del Señor,
ਮੋਤੀ ਮਾਣਕ ਹੀਰਾ ਹਰਿ ਜਸੁ; ਗਾਵਤ ਮਨੁ ਤਨੁ ਭੀਨਾ ਹੇ ॥੨॥
motee maanak heeraa har jas; gaavat man tan bheenaa he |2| Ang 1027
Sant Singh KhalsaThe Lord's Praises are pearls, gems and diamonds. Singing His Praises, my mind and body are drenched with His Love. ||2||
Manmohan SinghGod's praises are pearls, gems and diamonds. Hymning them, my soul and body are drenched with the Lord's love.
Manmohan Singh (Punjabi)ਵਾਹਿਗੁਰੂ ਦੀਆਂ ਸਿਫ਼ਤਾਂ-ਮਣੀਆਂ, ਲਾਲ ਅਤੇ ਰਤਨ ਹਨ। ਉਨ੍ਹਾਂ ਨੂੰ ਗਾਇਨ ਕਰਨ ਦੁਆਰਾ ਮੇਰੀ ਜਿੰਦੜੀ ਤੇ ਦੇਹ ਪ੍ਰਭੂ ਦੀ ਪ੍ਰੀਤ ਨਾਲ ਗੱਚ ਥੀ ਗਏ ਹਨ।
Fareedkot Teekaਮੋਤੀ ਮਾਣਕ ਹੀਰਾ ਰੂਪ ਹਰੀ ਕਾ ਜਸੁ ਹੀ ਹੈ, ਭਾਵ ਸੇ ਜਸ ਗਾਵਨੇ ਤੇ ਸਰਬ ਗੁਣ ਪ੍ਰਾਪਤਿ ਹੋਤੇ ਹੈਂ ਔ ਹਰੀ ਕੇ ਜਸ ਗਾਵਣੇ ਤੇ ਮਨ ਤਨ ਪ੍ਰੇਮ ਮੇਂ ਭੀਨਾ ਹੈ॥੨॥
Prof. Sahib Singh(ਗੁਰੂ-ਸਮੁੰਦਰ ਵਿਚ ਟਿਕ ਕੇ) ਪਰਮਾਤਮਾ ਦੇ ਗੁਣ ਗਾਵਿਆਂ ਮਨ (ਹਰੀ ਦੇ ਪ੍ਰੇਮ-ਰੰਗ ਵਿਚ) ਭਿੱਜ ਜਾਂਦਾ ਹੈ, ਸਰੀਰ (ਭੀ) ਭਿੱਜ ਜਾਂਦਾ ਹੈ ॥੨॥ਪਦ ਅਰਥ ਭੀਨਾ = ਖ਼ੁਸ਼ ਹੁੰਦਾ ਹੈ ॥੨॥
SikhNet (Spanish)en el que nuestro cuerpo y nuestra mente están imbuidos.(2)
ਹਰਿ ਅਗਮ ਅਗਾਹੁ ਅਗਾਧਿ ਨਿਰਾਲਾ ॥
har agam agaahu agaadh niraalaa | Ang 1027
Sant Singh KhalsaThe Lord is inaccessible, inscrutable, unfathomable and unattached.
Manmohan SinghMy Lord is Inaccessible, Incomprehensible, Unfathomable and Detached.
Manmohan Singh (Punjabi)ਮੇਰਾ ਵਾਹਿਗੁਰੂ ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ, ਅਥਾਹ ਅਤੇ ਨਿਰਲੇਪ ਹੈ।
Fareedkot Teekaਹਰੀ ਮਨ ਤੇ ਅਗੰਮ ਹੈ, ਪੁਨਃ ਇੰਦ੍ਰੇ (ਅਗਾਹ) ਦਬਾਇ ਨਹੀਂ ਸਕਤੇ ਅਰਥਾਤ ਵਿਸੇ ਨਹੀਂ ਕਰਤੇ ਹੈਂ, (ਅਗਾਧਿ) ਬਾਣੀ ਤੇ ਪਰੇ ਹੈਂ ਔ ਸਰਬ ਤੇ ਨਿਰਾਲਾ ਹੈ॥
Prof. Sahib Singh(ਸਭ ਜੀਵਾਂ ਵਿਚ ਵਿਆਪਕ ਹੁੰਦਿਆਂ ਭੀ) ਪਰਮਾਤਮਾ ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਅਥਾਹ ਹੈ, ਉਸ ਦੇ ਗੁਣਾਂ (ਦੇ ਸਮੁੰਦਰ) ਦੀ ਹਾਥ ਨਹੀਂ ਲੱਭਦੀ, ਉਹ ਨਿਰਲੇਪ ਹੈ।ਪਦ ਅਰਥ ਅਗਾਹੁ = ਅਥਾਹ।
SikhNet (Spanish)Insondable, lo más Profundo de lo profundo y Desapegado es nuestro Dios.
ਹਰਿ. ਅੰਤੁ, ਨ ਪਾਈਐ; ਗੁਰ ਗੋਪਾਲਾ ॥
har. ant, na paaeeai; gur gopaalaa | Ang 1027
Sant Singh KhalsaThe Lord's limits cannot be found; the Guru is the Lord of the World.
Manmohan SinghThe limit of True Guru-God can be found not.
Manmohan Singh (Punjabi)ਗੁਰੂ-ਪ੍ਰਮੇਸ਼ਰ ਦਾ ਪਾਰਾਵਾਰ ਪਾਇਆ ਨਹੀਂ ਜਾ ਸਕਦਾ।
Fareedkot Teekaਤਿਸ (ਗੁਰ) ਪੂਜ੍ਯ ਪ੍ਰਿਥੀਪਾਲ ਹਰੀ ਕਾ ਅੰਤ ਨਹੀਂ ਪਾਈਤਾ॥
Prof. Sahib Singhਸ੍ਰਿਸ਼ਟੀ ਦੇ ਰਾਖੇ, ਸਭ ਤੋਂ ਵੱਡੇ ਹਰੀ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।
SikhNet (Spanish)Oh, nadie puede encontrar los Límites de nuestro Dios Guru,
ਸਤਿਗੁਰ ਮਤਿ ਤਾਰੇ ਤਾਰਣਹਾਰਾ; ਮੇਲਿ ਲਏ ਰੰਗਿ ਲੀਨਾ ਹੇ ॥੩॥
satigur mat taare taaranahaaraa; mel le rang leenaa he |3| Ang 1027
Sant Singh KhalsaThrough the Teachings of the True Guru, the Lord carries us across to the other side. He unites in His Union those who are colored by His Love. ||3||
Manmohan SinghThrough the True Guru's instruction, the Saviour Lord saves the mortals and blends with Himself those, who are merged in his love.
Manmohan Singh (Punjabi)ਸੱਚੇ ਗੁਰਾਂ ਦੇ ਉਪਦੇਸ਼ ਰਾਹੀਂ ਤਾਰਨ ਵਾਲਾ ਸੁਆਮੀ ਪਰਾਣੀਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਜੋ ਉਸ ਦੇ ਪ੍ਰੇਮ ਅੰਦਰ ਸਮਾਏ ਹੋਏ ਹਨ।
Fareedkot Teekaਸਤਿਗੁਰੂ ਤਾਰਣਹਾਰਾ ਮਤ ਦੇ ਕੇ ਤਾਰ ਲੇਤਾ ਹੈ। ਪੁਨਃ ਜਿਸ ਕੋ ਗੁਰ ਮੇਲ ਲਏ ਸੋ (ਰੰਗਿ) ਅਨੰਦ ਮੇਂ ਲੈ ਹੋਤਾ ਹੈ॥੩॥
Prof. Sahib Singhਸਭ ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੇ ਸਮਰੱਥ ਪ੍ਰਭੂ ਸਤਿਗੁਰੂ ਦੀ ਮੱਤ ਦੇ ਕੇ ਪਾਰ ਲੰਘਾ ਲੈਂਦਾ ਹੈ। ਜਿਸ ਜੀਵ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ ਉਹ ਉਸ ਦੇ ਪ੍ਰੇਮ-ਰੰਗ ਵਿਚ ਲੀਨ ਹੋ ਜਾਂਦਾ ਹੈ ॥੩॥ਪਦ ਅਰਥ ਰੰਗਿ = ਰੰਗ ਵਿਚ, ਪ੍ਰੇਮ ਵਿਚ ॥੩॥
SikhNet (Spanish)que a través de Su Sabiduría nos emancipa y nos une con Su Ser, y fundidos en Él vivimos en Su Amor.(3)
ਸਤਿਗੁਰ ਬਾਝਹੁ. ਮੁਕਤਿ ਕਿਨੇਹੀ ॥
satigur baajhahu. mukat kinehee | Ang 1027
Sant Singh KhalsaWithout the True Guru, how can anyone be liberated?
Manmohan SinghWithout the True Guru, how can there be emancipation?
Manmohan Singh (Punjabi)ਸੰਚੇ ਗੁਰਾਂ ਦੇ ਬਿਨਾ ਕਲਿਆਨ ਕਿਸ ਤਰ੍ਹਾਂ ਹੋ ਸਕਦੀ ਹੈ?
Fareedkot Teekaਸਤਿਗੁਰੋਂ ਤੇ ਬਿਨਾਂ ਮੁਕਤਿ ਕੀ ਪ੍ਰਾਪਤੀ ਕੈਸੀ ਅਰਥਾਤ ਨਹੀਂ ਪਰਾਪਤੀ ਹੋਤੀ॥
Prof. Sahib Singhਗੁਰੂ ਨੂੰ ਮਿਲਣ ਤੋਂ ਬਿਨਾ (ਮਾਇਆ ਦੇ ਮੋਹ-ਸਮੁੰਦਰ ਤੋਂ) ਖ਼ਲਾਸੀ ਨਹੀਂ ਮਿਲਦੀ।ਪਦ ਅਰਥ ਕਿਨੇਹੀ = ਕਿਹੋ ਜਿਹੀ!
SikhNet (Spanish)Oh, ¿cómo puede uno encontrar Emancipación sin el Dios Guru,
ਓਹੁ ਆਦਿ ਜੁਗਾਦੀ. ਰਾਮ ਸਨੇਹੀ ॥
ohu aad jugaadee. raam sanehee | Ang 1027
Sant Singh KhalsaHe has been the Friend of the Lord, from the very beginning of time, and all throughout the ages.
Manmohan SinghThe Guru is the friend of the Lord, who is since the very commencement and the beginning of ages.
Manmohan Singh (Punjabi)ਜੋ ਸੁਆਮੀ ਐਨ ਆਰੰਭ ਅਤੇ ਯੁਗਾਂ ਦੇ ਸ਼ੁਰੂ ਤੋਂ ਹੈ, ਗੁਰੂ ਜੀ ਉਸ ਦੇ ਮਿੱਤ੍ਰ ਹਨ।
Fareedkot Teekaਵਹੁ ਸਤਿਗੁਰੂ ਸਦਾ ਸਦਾ ਰਾਮ ਕੇ ਪ੍ਰੇਮੀ ਹੈਂ॥
Prof. Sahib Singhਉਹ ਪਰਮਾਤਮਾ (ਜੋ ਆਪ ਹੀ ਗੁਰੂ ਮਿਲਾਂਦਾ ਹੈ) ਸਾਰੇ ਜਗਤ ਦਾ ਮੂਲ ਹੈ, ਜੁਗਾਂ ਦੇ ਸ਼ੁਰੂ ਤੋਂ ਹੈ, ਸਭ ਵਿਚ ਵਿਆਪਕ ਤੇ ਸਭ ਨਾਲ ਪਿਆਰ ਕਰਨ ਵਾਲਾ ਹੈ।ਪਦ ਅਰਥ ਸਨੇਹੀ = ਪਿਆਰ ਕਰਨ ਵਾਲਾ।
SikhNet (Spanish)pues sólo Él es nuestro Amigo desde el principio inmemorial?
ਦਰਗਹ ਮੁਕਤਿ ਕਰੇ ਕਰਿ ਕਿਰਪਾ; ਬਖਸੇ ਅਵਗੁਣ ਕੀਨਾ ਹੇ ॥੪॥
daragah mukat kare kar kirapaa; bakhase avagun keenaa he |4| Ang 1027
Sant Singh KhalsaBy His Grace, He grants liberation in His Court; He forgives them for their sins. ||4||
Manmohan SinghThe Lord, mercifully pardons the sins, committed by man, and emancipates him in His court.
Manmohan Singh (Punjabi)ਸਾਈਂ ਦਇਆ ਧਾਰ ਕੇ, ਬੰਦੇ ਨੂੰ ਉਸ ਦੇ ਕੀਤੇ ਹੋਏ ਪਾਪ ਮਾਫ਼ ਕਰ ਦਿੰਦਾ ਹੈ ਅਤੇ ਆਪਣੇ ਦਰਬਾਰ ਅੰਦਰ ਉਸ ਦੀ ਕਲਿਆਨ ਕਰ ਦਿੰਦਾ ਹੈ।
Fareedkot Teekaਇਸ ਲੋਕ ਮੇਂ ਕ੍ਰਿਪਾ ਕਰ ਕੇ ਜਿਸ ਕੇ ਔਗੁਣ ਕੀਤੇ ਹੂਏ ਬਖਸ ਲੇਤਾ ਹੈ, ਤਿਸ ਜਗ੍ਯਾਸੀ ਕੋ ਦਰਗਾਹ ਮੇਂ ਭੀ (ਮੁਕਤਿ ਕਰੇ) ਛਡਾਵਤਾ ਹੈ॥੪॥
Prof. Sahib Singhਉਹ ਪਰਮਾਤਮਾ ਮੇਹਰ ਕਰ ਕੇ ਸਾਡੇ ਕੀਤੇ ਔਗੁਣਾਂ ਨੂੰ ਬਖ਼ਸ਼ਦਾ ਹੈ, ਸਾਨੂੰ ਔਗੁਣਾਂ ਤੋਂ ਖ਼ਲਾਸੀ ਦੇਂਦਾ ਹੈ ਤੇ ਆਪਣੀ ਹਜ਼ੂਰੀ ਵਿਚ ਰੱਖਦਾ ਹੈ ॥੪॥
SikhNet (Spanish)Él en Su Corte perdona nuestros errores y en Su Misericordia nos emancipa. (4)
ਸਤਿਗੁਰੁ ਦਾਤਾ; ਮੁਕਤਿ ਕਰਾਏ ॥
satigur daataa; mukat karaae | Ang 1028
Sant Singh KhalsaThe True Guru, the Giver, grants liberation;
Manmohan SinghIt is through Sat-Guru, the Giver, that man is emancipated,
Manmohan Singh (Punjabi)ਦਾਤਾਰ, ਸਤਿਗੁਰੂ ਦੇ ਰਾਹੀਂ ਬੰਦਾ ਮੋਖਸ਼ ਹੋ ਜਾਂਦਾ ਹੈ,
Fareedkot Teekaਸਤਿਗੁਰੂ ਜੋ ਦਾਤੇ ਹੈਂ, ਸੋ ਚਤੁਸ੍ਟੇ ਸਾਧਨੋਂ ਕਾ ਦਾਨ ਦੇ ਕੇ ਮੰਦ ਕਰਮੋਂ ਸੇ (ਮੁਕਤਿ) ਛੁਡਾਵਤੇ ਹੈਂ॥
Prof. Sahib Singh(ਪਰਮਾਤਮਾ ਦੀ ਮੇਹਰ ਨਾਲ ਮਿਲਿਆ ਹੋਇਆ) ਸਤਿਗੁਰੂ ਆਤਮਕ ਜੀਵਨ ਦੇ ਗੁਣਾਂ ਦੀ ਦਾਤ ਕਰਦਾ ਹੈ, ਵਿਕਾਰਾਂ ਤੋਂ ਬਚਾਂਦਾ ਹੈ,
SikhNet (Spanish)El Guru Verdadero otorga la Liberación, los males son erradicados
ਸਭਿ ਰੋਗ ਗਵਾਏ; ਅੰਮ੍ਰਿਤ ਰਸੁ ਪਾਏ ॥
sabh rog gavaae; amrit ras paae | Ang 1028
Sant Singh Khalsaall diseases are eradicated, and one is blessed with the Ambrosial Nectar.
Manmohan Singhis rid of all the diseases and is blessed with the Immortalising Name-Nectar.
Manmohan Singh (Punjabi)ਸਮੂਹ ਬੀਮਾਰੀਆਂ ਤੋਂ ਖ਼ਲਾਸੀ ਪਾ ਜਾਂਦਾ ਹੈ ਅਤੇ ਉਸ ਨੂੰ ਸੁਰਜੀਤ ਕਰਨ ਵਾਲੇ ਨਾਮ-ਅੰਮ੍ਰਿਤ ਦੀ ਦਾਤ ਮਿਲਦੀ ਹੈ।
Fareedkot Teekaਪੁਨ: ਨਾਮ ਅੰਮ੍ਰਿਤ ਕਾ ਰਸ ਪਾਇਕੇ ਸਭ ਰੋਗੋਂ ਕਾ ਮੂਲੁ ਜੋ ਅਗ੍ਯਾਨੁ ਹੈ ਤਿਸ ਕੋ ਗਵਾਵਤੇ ਹੈਂ ਅਰਥਾਤ ਦੂਰ ਕਰਤੇ ਹੈਂ॥
Prof. Sahib Singhਸਾਡੇ ਹਿਰਦੇ ਵਿਚ ਨਾਮ-ਅੰਮ੍ਰਿਤ ਦਾ ਰਸ ਪਾ ਕੇ ਸਾਡੇ ਰੋਗ ਦੂਰ ਕਰਦਾ ਹੈ।
SikhNet (Spanish)y uno es bendecido con el Néctar Ambrosial.
ਜਮੁ ਜਾਗਾਤਿ ਨਾਹੀ ਕਰੁ ਲਾਗੈ; ਜਿਸੁ ਅਗਨਿ ਬੁਝੀ ਠਰੁ ਸੀਨਾ ਹੇ ॥੫॥
jam jaagaat naahee kar laagai; jis agan bujhee tthar seenaa he |5| Ang 1028
Sant Singh KhalsaDeath, the tax collector, does not impose any tax on one whose inner fire has been put out, whose heart is cool and tranquil. ||5||
Manmohan SinghDeath, the tax-gatherer charges no tax from him whose inner-fire is quenched and whose bosom is cool.
Manmohan Singh (Punjabi)ਮਸੂਲ ਲੈਣ ਵਾਲੀ ਮੌਤ ਉਸ ਕੋਲੋਂ ਕੋਈ ਮਸੂਲ ਨਹੀਂ ਲੈਂਦੀ, ਜਿਸ ਦੀ ਅੰਦਰਲੀ ਅੱਗ ਬੁੱਝ ਗਈ ਹੈ ਅਤੇ ਜਿਸ ਦੀ ਛਾਤੀ ਠੰਡੀ ਹੈ।
Fareedkot Teekaਜਿਸ ਕੀ ਤ੍ਰਿਸਨਾਗਨੀ ਬੁਝੀ ਹੈ ਅਰੁ ਸੀਨਾ, ਭਾਵ ਰਿਦਾ ਸੀਤਲ ਹੂਆ ਹੈ। ਜਿਸ ਕੋ ਜਮ ਜਗਾਤੀ ਕਾ ਡੰਡਾ ਨਹੀਂ ਲਾਗਤਾ ਹੈ॥੫॥
Prof. Sahib Singh(ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਦੀ ਤ੍ਰਿਸ਼ਨਾ-ਅੱਗ ਬੁੱਝ ਜਾਂਦੀ ਹੈ ਜਿਸ ਦੀ ਛਾਤੀ (ਨਾਮ ਦੀ ਠੰਢ ਨਾਲ) ਠੰਢੀ-ਠਾਰ ਹੋ ਜਾਂਦੀ ਹੈ, ਜਮ ਮਸੂਲੀਆ ਉਸ ਦੇ ਨੇੜੇ ਨਹੀਂ ਢੁਕਦਾ, ਉਸ ਨੂੰ (ਜਮ ਦਾ) ਮਸੂਲ ਨਹੀਂ ਦੇਣਾ ਪੈਂਦਾ (ਕਿਉਂਕਿ ਉਸ ਨੇ ਗੁਰੂ ਦੀ ਕਿਰਪਾ ਨਾਲ ਸਿਮਰਨ ਤੋਂ ਬਿਨਾ ਕੋਈ ਹੋਰ ਮਾਇਕ ਵੱਖਰ ਆਪਣੇ ਜੀਵਨ-ਬੇੜੇ ਵਿਚ ਲੱਦਿਆ ਹੀ ਨਹੀਂ) ॥੫॥ਪਦ ਅਰਥ ਜਾਗਾਤਿ = ਮਸੂਲੀਆ। ਕਰੁ = ਮਸੂਲ। ਠਰੁ = ਠੰਢਾ, ਠਰਿਆ ਹੋਇਆ ॥੫॥
SikhNet (Spanish)Yama no logra cobrar el impuesto de tal ser, en cuyo corazón el fuego interno ha sido sofocado y sólo se encuentra Frescura y Calma.(5)
ਕਾਇਆ ਹੰਸ ਪ੍ਰੀਤਿ ਬਹੁ ਧਾਰੀ ॥
kaaeaa hans preet bahu dhaaree | Ang 1028
Sant Singh KhalsaThe body has developed a great love for the soul-swan.
Manmohan SinghThe body has developed great love for the soul.
Manmohan Singh (Punjabi)ਦੇਹ ਨੇ ਆਤਮਾ ਨਾਲ ਬਹੁਤਾ ਪਿਆਰ ਪਾ ਲਿਆ ਹੈ।
Fareedkot Teekaਜੀਵ ਔ ਸਰੀਰ ਨੇ ਆਪਸ ਮੇਂ ਬਹੁਤ ਪਰੀਤਿ ਧਾਰੀ ਹੂਈ ਹੈ॥
Prof. Sahib Singh???ਇਹ ਕਾਂਇਆਂ (ਮਾਨੋ) ਇਕ ਸੁੰਦਰ ਇਸਤ੍ਰੀ ਹੈ (ਪਰ ਜਗਤ ਵਿਚ ਆ ਕੇ) ਪੰਛੀ ਜੀਵਾਤਮਾ ਕਾਇਆ-ਨਾਰ ਨਾਲ ਬੜੀ ਪ੍ਰੀਤ ਬਣਾ ਲੈਂਦਾ ਹੈ।ਪਦ ਅਰਥ ਕਾਇਆ = ਸਰੀਰ। ਹੰਸ = ਜੀਵਾਤਮਾ।
SikhNet (Spanish)El Alma y el cuerpo están inmensamente enamorados uno del otro.
ਓਹੁ ਜੋਗੀ ਪੁਰਖੁ; ਓਹ ਸੁੰਦਰਿ ਨਾਰੀ ॥
ohu jogee purakh; oeh sundar naaree | Ang 1028
Sant Singh KhalsaHe is a Yogi, and she is a beautiful woman.
Manmohan SinghHe is wandering male and she a beauteous woman.
Manmohan Singh (Punjabi)ਉਹ ਇੱਕ ਰਮਤਾ ਮਰਦ ਹੈ ਤੇ ਉਹ ਸੋਹਣੀ ਸੁਨੱਖੀ ਤ੍ਰੀਮਤ।
Fareedkot Teekaਵਹੁ ਜੀਵ ਪਤੀ ਵਾਸਤਵ ਤੇ (ਜੋਗੀ) ਅਸੰਗ ਪੁਰਸੁ ਹੈ ਔ ਜੋ ਦੇਹ ਇਸਤ੍ਰੀ ਵਹੁ ਸੁੰਦਰ ਸਰੂਪ ਵਾਲੀ ਹੈ, ਭਾਵ ਜਿਸ ਜੂਨ ਮੇਂ ਜੀਵ ਜਾਤਾ ਹੈ ਉਸੀ ਦੇਹ ਕੋ ਅਤੀ ਪ੍ਰਿਅ ਅਰ ਸ੍ਰੇਸਟ ਜਾਨਤਾ ਹੈ॥
Prof. Sahib Singhਇਹ ਜੀਵਾਤਮਾ (ਮਾਨੋ) ਇਕ ਜੋਗੀ ਹੈ (ਜੋ ਜੋਗੀ ਵਾਲੀ ਫੇਰੀ ਪਾ ਕੇ ਜਗਤ ਤੋਂ ਚਲਾ ਜਾਂਦਾ ਹੈ) ਇਹ ਕਾਂਇਆਂ (ਮਾਨੋ) ਇਕ ਸੁੰਦਰ ਇਸਤ੍ਰੀ ਹੈ (ਪਰ ਜਗਤ ਵਿਚ ਆ ਕੇ) ਪੰਛੀ ਜੀਵਾਤਮਾ ਕਾਇਆ-ਨਾਰ ਨਾਲ ਬੜੀ ਪ੍ਰੀਤ ਬਣਾ ਲੈਂਦਾ ਹੈ।ਪਦ ਅਰਥ ਓਹੁ ਜੋਗੀ = ਉਹ ਜੀਵਾਤਮਾ ਜੋਗੀ ਵਾਂਗ ਫੇਰੀ ਪਾ ਕੇ ਚਲੇ ਜਾਣ ਵਾਲਾ।
SikhNet (Spanish)El cuerpo es como una mujer bella, el Alma es desapegada como un Yogui.
ਅਹਿਨਿਸਿ ਭੋਗੈ ਚੋਜ ਬਿਨੋਦੀ; ਉਠਿ ਚਲਤੈ. ਮਤਾ, ਨ ਕੀਨਾ ਹੇ ॥੬॥
ahinis bhogai choj binodee; utth chalatai. mataa, na keenaa he |6| Ang 1028
Sant Singh KhalsaDay and night, he enjoys her with delight, and then he arises and departs without consulting her. ||6||
Manmohan SinghDay and Night he enjoys her with love and dalliance and arising and departing, he consults her not.
Manmohan Singh (Punjabi)ਦਿਹੁੰ ਤੇ ਰੈਣ, ਉਹ ਉਸ ਨੂੰ ਪਿਆਰ ਅਤੇ ਚੋਜਾਂ ਸਹਿਤ ਮਾਣਦਾ ਹੈ ਅਤੇ ਉਠੱ ਕੇ ਟੁਰਣਾ ਵੇਲੇ, ਉਹ ਉਸ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕਰਦਾ।
Fareedkot Teekaਵਹੁ ਰਾਤਿ ਦਿਨ ਦੇਹ ਮੇਂ ਇਸਥਤ ਹੂਆ ਹੂਆ ਭੋਗੋਂ ਕੋ ਭੋਗਤਾ ਹੈ ਔ ਕੌਤਕੀ ਪੁਨਃ ਅਨੰਦੀ ਹੋ ਰਹਾ ਹੈ। ਜਬ ਉਠ ਚੱਲਦਾ ਹੈ ਅਰਥਾਤ ਦੇਹ ਕੋ ਤ੍ਯਾਗਤਾ ਹੈ ਤਬ ਕੋਈ (ਮਤਾ) ਸਲਾਹ ਨਹੀਂ ਕਰਤਾ॥੬॥
Prof. Sahib Singhਰੰਗ-ਰਲੀਆਂ ਵਿਚ ਮਸਤ ਜੋਗੀ-ਜੀਵਤਮਾ ਦਿਨ ਰਾਤ ਕਾਂਇਆਂ ਨੂੰ ਭੋਗਦਾ ਹੈ (ਦਰਗਾਹੋਂ ਸੱਦਾ ਆਉਣ ਤੇ) ਤੁਰਨ ਵੇਲੇ (ਜੋਗੀ-ਜੀਵ ਕਾਇਆ-ਨਾਰ ਨਾਲ) ਸਲਾਹ ਭੀ ਨਹੀਂ ਕਰਦਾ ॥੬॥ਪਦ ਅਰਥ ਅਹਿ = ਦਿਨ। ਨਿਸਿ = ਰਾਤ। ਬਿਨੋਦੀ = ਰੰਗ ਰਲੀਆਂ ਮਾਣਨ ਵਾਲਾ ॥੬॥
SikhNet (Spanish)Ve, el Alma goza de mil formas, pero después vuela y se va, y mientras se va ni siquiera le consulta a su novia, el cuerpo. (6)
ਸ੍ਰਿਸਟਿ ਉਪਾਇ ਰਹੇ; ਪ੍ਰਭ ਛਾਜੈ ॥
srisatt upaae rahe; prabh chhaajai | Ang 1028
Sant Singh KhalsaCreating the Universe, God remains diffused throughout it.
Manmohan SinghCreating the world, the Lord is pervading it.
Manmohan Singh (Punjabi)ਜਗਤ ਨੂੰ ਰੱਚ ਕੇ, ਸੁਆਮੀ ਇਸ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਸ੍ਰਿਸਟੀ ਉਪਜਾਕੇ ਤਿਸ ਕੇ ਬੀਚ ਪ੍ਰਭੂ (ਛਾਜੈ) ਬਿਰਾਜ ਰਹਾ ਹੈ॥
Prof. Sahib Singhਜਗਤ ਪੈਦਾ ਕਰ ਕੇ ਪ੍ਰਭੂ ਸਭ ਜੀਵਾਂ ਦੀ ਰੱਖਿਆ ਕਰਦਾ ਹੈ,ਪਦ ਅਰਥ ਛਾਜੈ = ਉਪਰ ਸਾਇਆ ਕਰ ਰਿਹਾ ਹੈ, ਰੱਖਿਆ ਕਰ ਰਿਹਾ ਹੈ।
SikhNet (Spanish)El Señor crea el mundo y lo bendice con Su Sombra.
ਪਉਣ ਪਾਣੀ ਬੈਸੰਤਰੁ ਗਾਜੈ ॥
paun paanee baisantar gaajai | Ang 1028
Sant Singh KhalsaIn the wind, water and fire, He vibrates and resounds.
Manmohan SinghHe roars in the wind, water and fire.
Manmohan Singh (Punjabi)ਉਹ ਹਵਾ, ਜਲ ਅਤੇ ਅੱਗ ਅੰਦਰ ਗੱਜਦਾ ਹੈ।
Fareedkot Teekaਪੌਣ, ਪਾਣੀ, ਅਗਨੀ ਆਦਿ ਤਤੋਂ ਕਰ (ਗਾਜੈ) ਪ੍ਰਗਟ ਹੀ ਹੈ॥
Prof. Sahib Singhਹਵਾ ਪਾਣੀ ਅੱਗ (ਆਦਿਕ ਸਭ ਤੱਤਾਂ ਤੋਂ ਸਰੀਰ ਰਚ ਕੇ ਸਭ ਦੇ ਅੰਦਰ) ਪਰਗਟ ਰਹਿੰਦਾ ਹੈ,ਪਦ ਅਰਥ ਗਾਜੈ = ਗੱਜਦਾ ਹੈ। ਬੈਸੰਤਰੁ = ਅੱਗ।
SikhNet (Spanish)El cuerpo hecho de aire, agua y fuego, ruge, y enloquecido por el deseo, hace que su mente vacile,
ਮਨੂਆ ਡੋਲੈ ਦੂਤ ਸੰਗਤਿ ਮਿਲਿ; ਸੋ ਪਾਏ ਜੋ ਕਿਛੁ ਕੀਨਾ ਹੇ ॥੭॥
manooaa ddolai doot sangat mil; so paae jo kichh keenaa he |7| Ang 1028
Sant Singh KhalsaThe mind wavers, keeping company with evil passions; one obtains the rewards of his own actions. ||7||
Manmohan SinghAssociating with evil passions, the mind wavers and obtains the fruit of what he does.
Manmohan Singh (Punjabi)ਮੰਦ ਵਿਸ਼ਿਆਂ ਨਾਲ ਮਿਲਾਪ ਕਰਨ ਦੁਆਰਾ ਮਨ ਡਿਕਡੋਲੇ ਖਾਂਦਾ ਹੈ ਅਤੇ ਜਿਹੜਾ ਕੁਛ ਉਹ ਕਰਦਾ ਹੈ, ਉਸ ਦਾ ਫਲ ਭੁਗਤਦਾ ਹੈ।
Fareedkot Teekaਇਹੁ ਮਨ ਕਾਮਾਦਿਕੋਂ ਕੀ ਸੰਗਤਿ ਸਾਥ ਮਿਲ ਕੇ ਡੋਲਤਾ ਹੈ, ਜੋ ਕਛੁ ਕਰਮ ਕਰਾ ਹੈ, ਸੋ ਤਿਸੀ ਕਰਮ ਕਾ ਫਲੁ ਪਾਵਤਾ ਹੈ॥੭॥
Prof. Sahib Singh(ਪਰ ਉਸ ਰੱਖਣਹਾਰ ਪ੍ਰਭੂ ਨੂੰ ਭੁਲਾ ਕੇ) ਮੂਰਖ ਮਨ ਕਾਮਾਦਿਕ ਵੈਰੀਆਂ ਦੀ ਸੰਗਤ ਵਿਚ ਰਲ ਕੇ ਭਟਕਦਾ ਹੈ, ਤੇ ਆਪਣੇ ਕੀਤੇ ਦਾ ਫਲ ਪਾਂਦਾ ਰਹਿੰਦਾ ਹੈ ॥੭॥ਪਦ ਅਰਥ ਦੂਤ = ਕਾਮਾਦਿਕ ਵੈਰੀ। ਪਾਏ = ਭੁਗਤਦਾ ਹੈ। ਕੀਨਾ = (ਆਪਣਾ) ਕੀਤਾ ॥੭॥
SikhNet (Spanish)pero ésta sólo recibe, lo que merece por sus acciones. (7)
ਨਾਮੁ ਵਿਸਾਰਿ; ਦੋਖ ਦੁਖ ਸਹੀਐ ॥
naam visaar; dokh dukh saheeai | Ang 1028
Sant Singh KhalsaForgetting the Naam, one suffers the misery of his evil ways.
Manmohan SinghForgetting the Name, one endures miser of evil ways.
Manmohan Singh (Punjabi)ਨਾਮ ਨੂੰ ਭੁਲਾ ਕੇ, ਬੰਦਾ ਵਿਕਾਰਾਂ ਦਾ ਦੁੱਖ ਸਹਾਰਦਾ ਹੈ।
Fareedkot Teekaਨਾਮ ਕੋ ਵਿਸਾਰ ਕੇ (ਦੋਖ) ਕਲੰਕ ਔ ਦੁਖੋਂ ਕੋ ਸਹਾਰੀਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਭੁਲਾ ਕੇ ਦੋਖਾਂ (ਵਿਕਾਰਾਂ) ਵਿਚ ਫਸ ਜਾਈਦਾ ਹੈ ਦੁੱਖ ਸਹਾਰਨੇ ਪੈਂਦੇ ਹਨ।
SikhNet (Spanish)Haciendo a un lado el Nombre del Señor uno sólo gana sufrir.
ਹੁਕਮੁ ਭਇਆ ਚਲਣਾ; ਕਿਉ ਰਹੀਐ ॥
hukam bheaa chalanaa; kiau raheeai | Ang 1028
Sant Singh KhalsaWhen the order to depart is issued, how can he remain here?
Manmohan SinghWhen the order to depart is issued, how can one stay here.
Manmohan Singh (Punjabi)ਜਦ ਕੂਚ ਕਰਨ ਦਾ ਫ਼ੁਰਮਾਨ ਜਾਰੀ ਹੋ ਜਾਂਦਾ ਹੈ, ਬੰਦਾ ਏਥੇ ਕਿਸ ਤਰ੍ਹਾਂ ਠਹਿਰ ਸਕਦਾ ਹੈ?
Fareedkot Teekaਜਬ ਹੁਕਮ ਹੋ ਚੁਕਾ ਤੌ ਚਲਣਾ ਹੀ ਹੈ, ਫੇਰ ਕੈਸੇ ਰਹੀਏਗਾ?
Prof. Sahib Singhਜਦੋਂ ਪ੍ਰਭੂ ਦਾ ਹੁਕਮ (ਸੱਦਾ) ਆਉਂਦਾ ਹੈ, ਇਥੋਂ ਤੁਰਨਾ ਪੈ ਜਾਂਦਾ ਹੈ, ਫਿਰ ਇਥੇ ਰਹਿ ਸਕੀਦਾ ਹੀ ਨਹੀਂ।
SikhNet (Spanish)Sin la Voluntad del Señor, ¿cómo puede uno parar lo que está haciendo?
ਨਰਕ ਕੂਪ ਮਹਿ ਗੋਤੇ ਖਾਵੈ; ਜਿਉ ਜਲ ਤੇ ਬਾਹਰਿ. ਮੀਨਾ ਹੇ ॥੮॥
narak koop meh gote khaavai; jiau jal te baahar. meenaa he |8| Ang 1028
Sant Singh KhalsaHe falls into the pit of hell, and suffers like a fish out of water. ||8||
Manmohan SinghHe plunges into the well of hell and suffers like the fish, out of water.
Manmohan Singh (Punjabi)ਉਹ ਨਰਕ ਦੇ ਖੂਹ ਅੰਦਰ ਡੁਬਕੀਆਂ ਖਾਂਦਾ ਹੈ ਅਤੇ ਮੱਛੀ ਦੇ, ਪਾਣੀ ਤੋਂ ਬਾਹਰ ਹੋਣ ਦੀ ਮਾਨੰਦ, ਦੁੱਖ ਉਠਾਉਂਦਾ ਹੈ।
Fareedkot Teekaਜਿਨੋਂ ਨੇ ਮੰਦਕਰਮ ਕੀਏ ਹੈਂ ਤੇ ਪੁਰਸ ਨਰਕ ਰੂਪ ਮੇਂ ਗੋਤੇ ਖਾਤੇ ਔ ਤੜਫਤੇ ਹੈਂ। ਕੈਸੇ? ਜੈਸੇ ਜਲ ਤੇ ਬਾਹਰ ਨਿਕਸਿਆ ਹੂਆ ਮਛੁ ਤੜਫਤਾ ਹੈ॥੮॥
Prof. Sahib Singh(ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਸਾਰੀ ਉਮਰ) ਨਰਕਾਂ ਦੇ ਖੂਹ ਵਿਚ ਗੋਤੇ ਖਾਂਦਾ ਰਹਿੰਦਾ ਹੈ (ਇਉਂ ਤੜਫਦਾ ਰਹਿੰਦਾ ਹੈ) ਜਿਵੇਂ ਪਾਣੀ ਤੋਂ ਬਾਹਰ ਨਿਕਲ ਕੇ ਮੱਛੀ (ਤੜਫਦੀ ਹੈ) ॥੮॥ਪਦ ਅਰਥ ਕੂਪ = ਖੂਹ। ਮੀਨਾ = ਮੱਛੀ ॥੮॥
SikhNet (Spanish)Uno se ahoga en el pozo de la oscuridad, sufriendo como el pez sin agua.(8)
ਚਉਰਾਸੀਹ ਨਰਕ; ਸਾਕਤੁ ਭੋਗਾਈਐ ॥
chauraaseeh narak; saakat bhogaaeeai | Ang 1028
Sant Singh KhalsaThe faithless cynic has to endure 8.4 million hellish incarnations.
Manmohan SinghThe mammon-worshipper passes through eighty-four lakh species of hell.
Manmohan Singh (Punjabi)ਮਾਇਆ ਦਾ ਉਪਾਸ਼ਕ ਚੁਰਾਸੀ ਲੱਖ ਕਿਸਮਾਂ ਦੇ ਦੋਜ਼ਕਾਂ ਨੂੰ ਭੋਗਦਾ ਹੈ।
Fareedkot Teekaਚੌਰਾਸੀ ਲਾਖ ਜੂਨੋਂ ਰੂਪ ਕੂਪ ਨਰਕ ਸਾਕਤ ਕੌ ਭੁਗਾਈਤੇ ਹੈਂ॥
Prof. Sahib Singhਮਾਇਆ-ਵੇੜ੍ਹਿਆ ਜੀਵ (ਪਰਮਾਤਮਾ ਨੂੰ ਭੁਲਾ ਕੇ) ਚੁਰਾਸੀ ਲੱਖ ਜੂਨਾਂ ਦੇ ਗੇੜ ਦੇ ਦੁੱਖ ਭੋਗਦਾ ਹੈ।ਪਦ ਅਰਥ ਸਾਕਤੁ = ਮਾਇਆ-ਵੇੜ੍ਹਿਆ ਜੀਵ। ਚਉਰਾਸੀਹ ਨਰਕ = ਚੁਰਾਸੀ ਲੱਖ ਜੂਨਾਂ-ਰੂਪ ਨਰਕ।
SikhNet (Spanish)El amante de Maya pasa a través de esa oscuridad o por ochenta y cuatro millones de especies,
ਜੈਸਾ ਕੀਚੈ ਤੈਸੋ ਪਾਈਐ ॥
jaisaa keechai taiso paaeeai | Ang 1028
Sant Singh KhalsaAs he acts, so does he suffer.
Manmohan SinghAs he does, so shall he suffer.
Manmohan Singh (Punjabi)ਜੇਹੋ ਜੇਹਾ ਉਹ ਕਰਦਾ ਹੈ, ਉਹੋ ਜੇਹਾ ਹੀ ਉਹ ਫਲ ਭੁਗਤੇਗਾ।
Fareedkot Teekaਜੈਸਾ ਕਰਮੁ ਕਰਤਾ ਹੈ ਤੈਸਾ ਫਲੁ ਪਾਇ ਲੇਤਾ ਹੈ॥
Prof. Sahib Singh(ਸਿਰਜਣਹਾਰ ਦੀ ਰਜ਼ਾ ਦਾ ਨਿਯਮ ਹੀ ਐਸਾ ਹੈ ਕਿ) ਜਿਹੋ ਜਿਹਾ ਕਰਮ ਕਰੀਦਾ ਹੈ ਤਿਹੋ ਜਿਹਾ ਫਲ ਭੋਗੀਦਾ ਹੈ।
SikhNet (Spanish)y así recibe la recompensa de lo que ha hecho.
ਸਤਿਗੁਰ ਬਾਝਹੁ. ਮੁਕਤਿ, ਨ ਹੋਈ; ਕਿਰਤਿ ਬਾਧਾ ਗ੍ਰਸਿ ਦੀਨਾ ਹੇ ॥੯॥
satigur baajhahu. mukat, na hoee; kirat baadhaa gras deenaa he |9| Ang 1028
Sant Singh KhalsaWithout the True Guru, there is no liberation. Bound and gagged by his own actions, he is helpless. ||9||
Manmohan SinghWithout the True Guru, there is no emancipation. Bound and seized by deeds, one becomes helpless.
Manmohan Singh (Punjabi)ਸੱਚੇ ਗੁਰਾਂ ਦੇ ਬਿਨਾ ਕਲਿਆਣ ਨਹੀਂ ਹੁੰਦੀ। ਕਰਮਾਂ ਦਾ ਬੰਨ੍ਹਿਆ ਤੇ ਪਕੜਿਆ ਹੋਇਆ ਬੰਦਾ ਬੇਬਸ ਹੋ ਜਾਂਦਾ ਹੈ।
Fareedkot Teekaਸਤਿਗੁਰੋਂ ਤੇ ਬਿਨਾਂ ਮੁਕਤੀ ਨਹੀਂ ਹੋਤੀ। ਕਰਮੋਂ ਕਾ ਬਾਧਾ ਹੂਆ ਜਬ ਜਮ ਗ੍ਰਸਤੇ ਹੈਂ ਤਬ ਅਤ੍ਯੰਤ ਦੀਨ ਹੋਤਾ ਹੈ॥੯॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ (ਚੁਰਾਸੀ ਦੇ ਗੇੜ ਵਿਚੋਂ) ਖ਼ਲਾਸੀ ਨਹੀਂ ਹੁੰਦੀ, ਆਪਣੇ ਕੀਤੇ ਕਰਮਾਂ ਦਾ ਬੱਝਾ ਜੀਵ ਉਸ ਗੇੜ ਵਿਚ ਫਸਿਆ ਰਹਿੰਦਾ ਹੈ ॥੯॥ਪਦ ਅਰਥ ਕਿਰਤਿ ਬਾਧਾ = ਆਪਣੇ ਕੀਤੇ ਕਰਮਾਂ ਦਾ ਬੱਧਾ ਹੋਇਆ ॥੯॥
SikhNet (Spanish)Sin el Guru Verdadero, uno no es liberado, y atado por sus malas acciones es atrapado por Maya.(9)
ਖੰਡੇ ਧਾਰ ਗਲੀ ਅਤਿ ਭੀੜੀ ॥
khandde dhaar galee at bheerree | Ang 1028
Sant Singh KhalsaThis path is very narrow, like the sharp edge of a sword.
Manmohan SinghVery narrow, like the sharp edge of a sword, is the way to the yonder world.
Manmohan Singh (Punjabi)ਤਲਵਾਰ ਦੇ ਤਿੱਖੇ ਪਾਸੇ ਵਰਗਾ ਨਿਹਾਇਤ ਹੀ ਤੰਗ ਹੈ ਪਰਲੋਕ ਨੂੰ ਜਾਣ ਦਾ ਮਾਰਗ।
Fareedkot Teekaਏਕ ਅਸਿਪਤ੍ਰ ਨਾਮ ਬਨ ਹੈ, ਵੁਹ ਭੀ ਏਕ ਨਰਕ ਹੈ। ਖੰਡੇ ਕੀ ਧਾਰ ਸਮਾਨ ਤਿਸ ਕੇ ਪਤ੍ਰੋਂ ਕੀ ਧਾਰ ਹੈ, ਜਹਾਂ ਸੇ ਲੰਘਾਈਤਾ ਹੈ ਔ ਤਹਾਂ ਗਲੀ ਭੀ ਅਤ੍ਯੰਤ ਭੀੜੀ ਹੈ॥
Prof. Sahib Singh(ਇਸ ਵਿਕਾਰ-ਭਰੇ ਜਗਤ ਵਿਚ ਸਹੀ ਇਨਸਾਨੀ ਜੀਵਨ ਦਾ ਰਸਤਾ, ਮਾਨੋ,) ਇਕ ਬੜੀ ਹੀ ਤੰਗ ਗਲੀ (ਵਿਚੋਂ ਦੀ ਲੰਘਦਾ ਹੈ ਜਿਥੇ ਬੜਾ ਹੀ ਸੰਕੋਚ ਕਰ ਕੇ ਤੁਰਨਾ ਪੈਂਦਾ) ਹੈ (ਉਹ ਰਸਤਾ, ਮਾਨੋ,) ਖੰਡੇ ਦੀ ਧਾਰ (ਵਰਗਾ ਤ੍ਰਿੱਖਾ) ਹੈ (ਜਿਸ ਉਤੋਂ ਲੰਘਦਿਆਂ ਰਤਾ ਭਰ ਭੀ ਡੋਲਿਆਂ ਵਿਕਾਰਾਂ ਦੇ ਸਮੁੰਦਰ ਵਿਚ ਡਿੱਗ ਪਈਦਾ ਹੈ)।
SikhNet (Spanish)Muy estrecho es el pasaje por donde uno tiene que cruzar al más allá,
ਲੇਖਾ ਲੀਜੈ; ਤਿਲ ਜਿਉ ਪੀੜੀ ॥
lekhaa leejai; til jiau peerree | Ang 1028
Sant Singh KhalsaWhen his account is read, he shall be crushed like the sesame seed in the mill.
Manmohan SinghMan's account shall be called and he shall be pressed like sesame.
Manmohan Singh (Punjabi)ਇਨਸਾਨ ਪਾਸੋਂ ਹਿਸਾਬ ਕਿਤਾਬ ਲਿਆ ਜਾਵੇਗਾ ਅਤੇ ਉਹ ਤਿਲ ਦੀ ਤਰ੍ਹਾਂ ਪੀੜ ਦਿੱਤਾ ਜਾਊਗਾ।
Fareedkot Teekaਤਿਲੋਂ ਕੀ ਨਿਆਈਂ ਪੀੜ ਕੇ ਤਹਾਂ ਲੇਖਾ ਲੇਤੇ ਹੈਂ॥
Prof. Sahib Singhਕੀਤੇ ਕਰਮਾਂ ਦਾ ਹਿਸਾਬ ਭੀ ਮੁਕਾਣਾ ਪੈਂਦਾ ਹੈ (ਭਾਵ, ਜਦ ਤਕ ਮਨ ਵਿਚ ਵਿਕਾਰਾਂ ਦੇ ਸੰਸਕਾਰ ਮੌਜੂਦ ਹਨ, ਤਦ ਤਕ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ) ਜਿਵੇਂ ਤਿਲਾਂ ਨੂੰ (ਕੋਲ੍ਹੂ ਵਿਚ) ਪੀੜਿਆਂ ਹੀ ਤੇਲ ਨਿਕਲਦਾ ਹੈ (ਤਿਵੇਂ ਦੁੱਖ ਦੇ ਕੋਲ੍ਹੂ ਵਿਚ ਪੈ ਕੇ ਵਿਕਾਰਾਂ ਤੋਂ ਖ਼ਲਾਸੀ ਮਿਲਦੀ ਹੈ)।
SikhNet (Spanish)es como el filo de la navaja, y uno tiene que rendir cuentas, así como la semilla de ajonjolí al molino;
ਮਾਤ ਪਿਤਾ ਕਲਤ੍ਰ ਸੁਤ ਬੇਲੀ ਨਾਹੀ; ਬਿਨੁ ਹਰਿ ਰਸ. ਮੁਕਤਿ, ਨ ਕੀਨਾ ਹੇ ॥੧੦॥
maat pitaa kalatr sut belee naahee; bin har ras. mukat, na keenaa he |10| Ang 1028
Sant Singh KhalsaMother, father, spouse and child - none is anyone's friend in the end. Without the Lord's Love, no one is liberated. ||10||
Manmohan SinghThe mother, father, wife and son shall befriend him not. With out the Lord's love one is emancipated not.
Manmohan Singh (Punjabi)ਮਾਂ, ਪਿਉ, ਪਤਨੀ ਅਤੇ ਪ੍ਰਭੂ ਉਸ ਦੇ ਮਿੱਤ੍ਰ ਨਹੀਂ ਹੋਣੇ, ਪ੍ਰਭੂ ਦੀ ਪ੍ਰੀਤ ਦੇ ਬਾਝੋਂ ਬੰਦੇ ਦੀ ਕਲਿਆਣ ਨਹੀਂ ਹੁੰਦੀ।
Fareedkot Teekaਮਾਤਾ, ਪਿਤਾ, ਇਸਤ੍ਰੀ, ਪੁਤ੍ਰ ਤਹਾਂ ਕੋਈ ਭੀ ਮਿਤ੍ਰ ਨਹੀਂ। ਬਿਨਾਂ ਹਰੀ ਕੇ ਪ੍ਰੇਮ ਸੇ ਤਿਨ ਨਰਕੋਂ ਸੇ ਕਿਸੀ ਸੰਬੰਧੀ ਨੇ ਛੁਡਾਵਣਾ ਨਹੀਂ ਕੀਆ ਹੈ॥੧੦॥
Prof. Sahib Singhਇਸ ਦੁੱਖ ਵਿਚ ਮਾਂ ਪਿਉ ਵਹੁਟੀ ਪੁੱਤਰ ਕੋਈ ਭੀ ਸਹਾਈ ਨਹੀਂ ਹੋ ਸਕਦਾ। ਪਰਮਾਤਮਾ ਦੇ ਨਾਮ-ਰਸ ਦੀ ਪ੍ਰਾਪਤੀ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੁੰਦੀ ॥੧੦॥ਪਦ ਅਰਥ ਕਲਤ੍ਰ = ਇਸਤ੍ਰੀ। ਸੁਤ = ਪੁੱਤਰ ॥੧੦॥
SikhNet (Spanish)y ni madre, ni padre, ni hijo, ni esposa le sirven a uno de nada, pues sin el Nombre del Señor uno no es Emancipado.(10)
ਮੀਤ ਸਖੇ; ਕੇਤੇ ਜਗ ਮਾਹੀ ॥
meet sakhe; kete jag maahee | Ang 1028
Sant Singh KhalsaYou may have many friends and companions in the world,
Manmohan SinghMan may have good many friends and comrades in the world,
Manmohan Singh (Punjabi)ਜਗਤ ਅੰਦਰ ਬੰਦੇ ਦੇ ਭਾਵੇਂ ਅਨੇਕਾਂ ਮਿੱਤ੍ਰ ਤੇ ਸਾਥੀ ਹੋਣ,
Fareedkot Teekaਜਗਤ ਕੇ ਬੀਚ ਮਿਤ੍ਰ ਪਿਆਰੇ ਕਈ ਹੈਂ॥
Prof. Sahib Singhਜਗਤ ਵਿਚ (ਭਾਵੇਂ) ਅਨੇਕਾਂ ਹੀ ਮਿੱਤਰ ਸਾਥੀ (ਬਣਾ ਲਈਏ),ਪਦ ਅਰਥ ਕੇਤੇ = ਕਿਤਨੇ ਹੀ।
SikhNet (Spanish)Hay miles de amigos en el mundo,
ਬਿਨੁ ਗੁਰ ਪਰਮੇਸਰ; ਕੋਈ ਨਾਹੀ ॥
bin gur paramesar; koee naahee | Ang 1028
Sant Singh Khalsabut without the Guru, the Transcendent Lord Incarnate, there is no one at all.
Manmohan Singhbut without the Guru-God, none is his saviour.
Manmohan Singh (Punjabi)ਪ੍ਰੰਤੂ ਗੁਰੂ-ਪਾਰਬ੍ਰਹਮ ਦੇ ਬਗ਼ੈਰ ਉਸ ਦਾ ਪਾਰ ਉਤਾਰਾ ਕਰਨ ਵਾਲਾ ਕੋਈ ਭੀ ਨਹੀਂ।
Fareedkot Teekaਬਿਨਾਂ ਗੁਰੂ ਔਰ ਪਰਮੇਸਰ ਸੇ ਛੁਡਾਵਣੇ ਵਾਲਾ ਕੋਈ ਨਹੀਂ ਹੈ॥
Prof. Sahib Singhਪਰ ਗੁਰੂ ਤੋਂ ਬਿਨਾ ਪਰਮਾਤਮਾ ਤੋਂ ਬਿਨਾ (ਵਿਕਾਰਾਂ ਦੇ ਸਮੁੰਦਰ ਵਿਚ ਡੁੱਬਦੇ ਜੀਵ ਦਾ) ਕੋਈ ਮਦਦਗਾਰ ਨਹੀਂ ਬਣਦਾ।
SikhNet (Spanish)pero nadie se queda con nosotros así como lo hacen el Guru y Dios.
ਗੁਰ ਕੀ ਸੇਵਾ ਮੁਕਤਿ ਪਰਾਇਣਿ; ਅਨਦਿਨੁ ਕੀਰਤਨੁ ਕੀਨਾ ਹੇ ॥੧੧॥
gur kee sevaa mukat paraaein; anadin keeratan keenaa he |11| Ang 1028
Sant Singh KhalsaService to the Guru is the way to liberation. Night and day, sing the Kirtan of the Lord's Praises. ||11||
Manmohan SinghThe Guru's service is the way to salvation and through it, night and day, one sings the Lord's praise.
Manmohan Singh (Punjabi)ਗੁਰਾਂ ਦੀ ਟਹਿਲ ਸੇਵਾ ਕਲਿਆਣ ਦਾ ਵਸੀਲਾ ਹੈ ਅਤੇ ਇਸ ਦੇ ਰਾਹੀਂ, ਰੈਣ ਦਿਹੁੰ, ਬੰਦਾ ਪ੍ਰਭੂ ਦੀ ਮਹਿਮਾ ਗਾਇਨ ਕਰਦਾ ਹੈ।
Fareedkot Teekaਜਿਨੋਂ ਨੇ ਗੁਰੋਂ ਕੀ ਸੇਵਾ ਪ੍ਰਾਯਣ ਹ੍ਵੈ ਕਰਿ ਰਾਤਿ ਦਿਨ ਕੀਰਤਨ ਕਰਾ ਹੈ, ਸੋ ਜੀਵਨ ਮੁਕਤਿ ਹੈਂ॥੧੧॥
Prof. Sahib Singhਗੁਰੂ ਦੀ ਦੱਸੀ ਸੇਵਾ ਹੀ (ਵਿਕਾਰਾਂ ਤੋਂ) ਖ਼ਲਾਸੀ ਦਾ ਆਸਰਾ ਬਣਦਾ ਹੈ। (ਜੇਹੜਾ ਬੰਦਾ) ਹਰ ਵੇਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ (ਉਹ ਵਿਕਾਰਾਂ ਤੋਂ ਸੁਤੰਤਰ ਹੋ ਜਾਂਦਾ ਹੈ) ॥੧੧॥ਪਦ ਅਰਥ ਪਰਾਇਣਿ = ਆਸਰਾ। ਅਨਦਿਨੁ = ਹਰ ਰੋਜ਼ ॥੧੧॥
SikhNet (Spanish)A través del Servicio del Guru, uno es redimido y canta para siempre las Alabanzas del Señor.(11)
ਕੂੜੁ ਛੋਡਿ; ਸਾਚੇ ਕਉ ਧਾਵਹੁ ॥
koorr chhodd; saache kau dhaavahu | Ang 1028
Sant Singh KhalsaAbandon falsehood, and pursue the Truth,
Manmohan SinghAbandon thou falsehood, pursue truth,
Manmohan Singh (Punjabi)ਤੂੰ ਝੂਠ ਨੂੰ ਛੱਡ ਦੇ, ਸੱਚ ਮਗਰ ਟੁਰ,
Fareedkot Teekaਤਾਂ ਤੇ ਝੂਠ ਕੋ ਛੋਡ ਕੇ ਸਾਚੇ ਨਾਮ ਲੈਨੇ ਕੋ ਸਾਧ ਸੰਗਤ ਮੇਂ (ਧਾਵਹੁ) ਜਾਵੋ॥
Prof. Sahib Singhਮਾਇਆ ਦਾ ਮੋਹ ਛੱਡ ਕੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਮਿਲਣ ਦਾ ਉੱਦਮ ਕਰੋ।
SikhNet (Spanish)Deja ya tu manera falsa de vivir, oh hombre,
ਜੋ ਇਛਹੁ; ਸੋਈ ਫਲੁ ਪਾਵਹੁ ॥
jo ichhahu; soee fal paavahu | Ang 1028
Sant Singh Khalsaand you shall obtain the fruits of your desires.
Manmohan Singhand thou shall obtain the desired fruit.
Manmohan Singh (Punjabi)ਅਤੇ ਤੂੰ ਉਹੀ ਮੇਵਾ ਪਾ ਲਵੇਗਾਂ ਜਿਹੜਾ ਤੂੰ ਲੋੜਦਾ ਹੈ।
Fareedkot Teekaਫੇਰ ਜੋ ਚਾਹੋਗੇ ਸੋਈ ਫਲ ਪਾਵੋਗੇ॥
Prof. Sahib Singh(ਮਾਇਆ ਵਲੋਂ ਭੀ ਤਰਸੇਵਾਂ ਨਹੀਂ ਰਹੇਗਾ), ਜੋ ਕੁਝ (ਪ੍ਰਭੂ-ਦਰ ਤੋਂ) ਮੰਗੋਗੇ ਉਹੀ ਮਿਲ ਜਾਇਗਾ।
SikhNet (Spanish)y apégate a la Verdad, así lograrás en ti lo que quieras.
ਸਾਚ ਵਖਰ ਕੇ ਵਾਪਾਰੀ ਵਿਰਲੇ; ਲੈ ਲਾਹਾ ਸਉਦਾ ਕੀਨਾ ਹੇ ॥੧੨॥
saach vakhar ke vaapaaree virale; lai laahaa saudaa keenaa he |12| Ang 1028
Sant Singh KhalsaVery few are those who trade in the merchandise of Truth. Those who deal in it, obtain the true profit. ||12||
Manmohan SinghFew are the traders of the true merchandise. They who traffic in it, obtain the profit.
Manmohan Singh (Punjabi)ਸੱਚੇ ਸੌਦੇ ਸੂਤ ਦੇ ਬਹੁਤ ਹੀ ਥੋੜੇ ਵਣਜਾਰੇ ਹਨ। ਜੋ ਸੱਚ ਨੂੰ ਵਣਜਦੇ ਹਨ ਉਹ ਨਫ਼ਾ ਉਠਾਉਂਦੇ ਹਨ।
Fareedkot Teekaਸਾਚੇ ਨਾਮ ਸੌਦੇ ਕੇ ਵਾਪਾਰੀ ਰੂਪ ਜਗ੍ਯਾਸੀ ਵਿਰਲੇ ਹੈਂ ਅਰਥਾਤ ਬਹੁਤੇ ਨਹੀਂ। ਜਿਨੋਂ ਨੇ ਸੰਤੋਂ ਸਾਥ ਮਿਲ ਕੇ ਨਾਮ ਕਾ ਸੌਦਾ ਕੀਆ ਹੈ, ਤਿਨੋਂ ਨੇ ਸਰੂਪ ਪਰਾਪਤੀ ਕਾ ਲਾਭ ਲੀਆ ਹੈ॥੧੨॥
Prof. Sahib Singh(ਪਰ ਮਾਇਆ ਇਤਨੀ ਪ੍ਰਬਲ ਹੈ ਕਿ) ਸਦਾ ਕਾਇਮ-ਰਹਿਣ ਵਾਲੇ ਨਾਮ-ਵੱਖਰ ਦੇ ਵਣਜਣ ਵਾਲੇ (ਜਗਤ ਵਿਚ) ਕੋਈ ਵਿਰਲੇ ਹੀ ਹੁੰਦੇ ਹਨ। ਜੇਹੜਾ ਮਨੁੱਖ ਇਹ ਵਣਜ ਕਰਦਾ ਹੈ ਉਹ (ਉੱਚੀ ਆਤਮਕ ਅਵਸਥਾ ਦਾ) ਲਾਭ ਖੱਟ ਲੈਂਦਾ ਹੈ ॥੧੨॥ਪਦ ਅਰਥ ਸਾਚ = ਸਦਾ-ਥਿਰ ਰਹਿਣ ਵਾਲਾ। ਲਾਹਾ = ਲਾਭ ॥੧੨॥
SikhNet (Spanish)Pero extraordinarios son los que comercian con la Verdad y obtienen esa Utilidad. (12)
ਹਰਿ ਹਰਿ ਨਾਮੁ; ਵਖਰੁ ਲੈ ਚਲਹੁ ॥
har har naam; vakhar lai chalahu | Ang 1028
Sant Singh KhalsaDepart with the merchandise of the Name of the Lord, Har, Har,
Manmohan SinghDepart thou with the stock-in-trade of the Lord-God's Name,
Manmohan Singh (Punjabi)ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਸੁਦਾਗਰੀ ਦਾ ਮਾਲ ਲੈ ਕੇ ਕੂਚ ਕਰ,
Fareedkot Teekaਤਾਂ ਤੇ ਹਰਿ ਹਰਿ ਨਾਮ ਸੌਦਾ ਲੈ ਕੇ ਚਲੋ॥
Prof. Sahib Singhਪਰਮਾਤਮਾ ਦੇ ਨਾਮ ਦਾ ਸੌਦਾ (ਇਥੋਂ) ਖ਼ਰੀਦ ਕੇ ਤੁਰੋ,
SikhNet (Spanish)Oh ser humano, junta el Capital del Nombre del Señor
ਦਰਸਨੁ ਪਾਵਹੁ; ਸਹਜਿ ਮਹਲਹੁ ॥
darasan paavahu; sehaj mahalahu | Ang 1028
Sant Singh Khalsaand you shall intuitively obtain the Blessed Vision of His Darshan, in the Mansion of His Presence.
Manmohan Singhand thou shall easily obtain the Lord's sight in His mansion.
Manmohan Singh (Punjabi)ਅਤੇ ਤੂੰ ਉਸ ਦੇ ਮੰਦਰ ਵਿੱਚ ਸੁਆਮੀ ਦਾ ਦੀਦਾਰ ਸੁਖੈਨ ਹੀ ਪਾ ਲਵੇਗਾ।
Fareedkot Teekaਸਹਿਜੇ ਹੀ ਸਰੂਪ ਕਾ ਦਰਸਨ ਪਾਵੋਗੇ॥
Prof. Sahib Singhਪਰਮਾਤਮਾ ਦਾ ਦਰਸ਼ਨ ਪਾਵੋਗੇ, ਉਸ ਦੀ ਦਰਗਾਹ ਤੋਂ (ਉਹ ਦਾਤ ਮਿਲੇਗੀ ਜਿਸ ਦੀ ਬਰਕਤਿ ਨਾਲ) ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹੋਗੇ।ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ।
SikhNet (Spanish)y así serás bendecido con la Visión del Señor desde Su Mansión y de forma espontánea.
ਗੁਰਮੁਖਿ ਖੋਜਿ ਲਹਹਿ ਜਨ ਪੂਰੇ; ਇਉ ਸਮਦਰਸੀ ਚੀਨਾ ਹੇ ॥੧੩॥
guramukh khoj laheh jan poore; iau samadarasee cheenaa he |13| Ang 1028
Sant Singh KhalsaThe Gurmukhs search for Him and find Him; they are the perfect humble beings. In this way, they see Him, who looks upon all alike. ||13||
Manmohan SinghBy the Guru's grace, the perfect persons search and find their Lord. Thus they see Him, who looks upon all alike.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਪੂਰਨ ਪੁਰਸ਼ ਆਪਣੇ ਪ੍ਰਭੂ ਨੂੰ ਭਾਲ ਕੇ ਲੱਭ ਲੈਂਦੇ ਹਨ। ਇਸ ਤਰ੍ਹਾਂ ਉਹ ਉਸ ਨੂੰ ਵੇਖ ਲੈਂਦੇ ਹਨ, ਜੋ ਸਾਰਿਆਂ ਨੂੰ ਇਕ ਸਮਾਨ ਵੇਖਦਾ ਹੈ।
Fareedkot Teekaਗੁਰਮੁਖ ਜਨ ਜੋ ਪੂਰੇ ਹੈਂ, ਸੋ ਨਾਮ ਸੌਦੇ ਕੋ ਖੋਜ ਕੇ ਲੇਤੇ ਹੈਂ, (ਇਉ) ਇਸਤਰਾਂ (ਸਮਦਰਸੀ) ਭਗਵੰਤ ਕੋ ਤਿਨੋਂ ਨੇ ਪਛਾਣਿਆ ਹੈ॥੧੩॥
Prof. Sahib Singhਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਬੰਦੇ (ਆਤਮਕ ਗੁਣਾਂ ਵਿਚ) ਪੂਰਨ (ਹੋ ਕੇ ਪ੍ਰਭੂ ਦਾ ਨਾਮ-ਵੱਖਰ) ਹਾਸਲ ਕਰ ਲੈਂਦੇ ਹਨ, ਤੇ ਇਸ ਤਰ੍ਹਾਂ ਸਭ ਨਾਲ ਪਿਆਰ ਕਰਨ ਵਾਲੇ ਪਰਮਾਤਮਾ ਨੂੰ (ਆਪਣੇ ਅੰਦਰ ਵੱਸਦਾ ਹੀ) ਪਛਾਣ ਲੈਂਦੇ ਹਨ ॥੧੩॥ਪਦ ਅਰਥ ਸਮ ਦਰਸੀ = ਇਕੋ (ਪਿਆਰ ਦੀ) ਨਿਗਾਹ ਨਾਲ ਵੇਖਣ ਵਾਲਾ ॥੧੩॥
SikhNet (Spanish)Sí, los seres que se han perfeccionado buscan a su Dios de esta manera y ven hacia Aquél que mira a todos de igual forma. (13)
ਪ੍ਰਭ ਬੇਅੰਤ; ਗੁਰਮਤਿ ਕੋ ਪਾਵਹਿ ॥
prabh beant; guramat ko paaveh | Ang 1028
Sant Singh KhalsaGod is endless; following the Guru's Teachings, some find Him.
Manmohan SinghInfinite is the Lord. A few obtain Him by Guru's instruction.
Manmohan Singh (Punjabi)ਅਨੰਤ ਹੈ ਸੁਆਮੀ। ਗੁਰਾਂ ਦੇ ਉਪਦੇਸ਼ ਦੁਆਰਾ ਬਹੁਤ ਹੀ ਥੋੜੇ ਉਸ ਨੂੰ ਪ੍ਰਾਪਤ ਹੁੰਦੇ ਹਨ।
Fareedkot Teekaਕਿਉਂਕਿ ਪ੍ਰਭੂ ਤੋ ਬਿਅੰਤ ਹੈ ਗੁਰੋਂ ਕੀ ਸਿਖ੍ਯਾ ਕਰ ਕੇ ਕੋਈ ਪਾਵਤਾ ਹੈ॥ ਸੋ ਕੌਣ ਪਾਵਤਾ ਹੈ?
Prof. Sahib Singhਕੋਈ ਵਿਰਲੇ (ਭਾਗਾਂ ਵਾਲੇ) ਬੰਦੇ ਗੁਰੂ ਦੀ ਮੱਤ ਲੈ ਕੇ ਬੇਅੰਤ ਗੁਣਾਂ ਦੇ ਮਾਲਕ ਪਰਮਾਤਮਾ ਨੂੰ ਲੱਭ ਲੈਂਦੇ ਹਨ,ਪਦ ਅਰਥ ਕੋ = ਕੋਈ ਵਿਰਲੇ।
SikhNet (Spanish)Es a través da la Sabiduría del Guru que esa persona extraordinaria encuentra a su Dios Infinito,
ਗੁਰ ਕੈ ਸਬਦਿ; ਮਨ ਕਉ ਸਮਝਾਵਹਿ ॥
gur kai sabad; man kau samajhaaveh | Ang 1028
Sant Singh KhalsaThrough the Word of the Guru's Shabad, they instruct their minds.
Manmohan SinghThrough the Guru-given Name, they instruct their mind.
Manmohan Singh (Punjabi)ਗੁਰਾਂ ਦੇ ਦਿੱਤੇ ਹੋਏ ਨਾਮ ਦੇ ਰਾਹੀਂ ਉਹ ਆਪਦੇ ਮਨ ਨੂੰ ਸਿਖਮਤ ਦਿੰਦੇ ਹਨ।
Fareedkot Teekaਜੋ ਗੁਰੋਂ ਕੇ ਉਪਦੇਸ ਕਰ ਕੇ ਮਨ ਕੋ ਸਮਝਾਵਤਾ ਹੈ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ) ਮਨ ਨੂੰ (ਵਿਕਾਰਾਂ ਵਲ ਦੌੜਨ ਤੋਂ ਹਟਣ ਲਈ) ਸਮਝਾਂਦੇ ਹਨ।
SikhNet (Spanish)sí, uno instruye a su mente a través de la Palabra del Guru,
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ; ਇਉ ਆਤਮ ਰਾਮੈ ਲੀਨਾ ਹੇ ॥੧੪॥
satigur kee baanee sat sat kar maanahu; iau aatam raamai leenaa he |14| Ang 1028
Sant Singh KhalsaAccept as True, Perfectly True, the Word of the True Guru's Bani. In this way, you shall merge in the Lord, the Supreme Soul. ||14||
Manmohan SinghAccept thou as perfectly true the word of the True Guru, This wise thou shall merge in the All-pervading soul.
Manmohan Singh (Punjabi)ਸੱਚੇ ਗੁਰਾਂ ਦੀ ਗੁਰਬਾਣੀ ਨੂੰ ਤੂੰ ਪੂਰਨ ਸੱਚੀ ਸਵੀਕਾਰ ਕਰ। ਇਸ ਤਰ੍ਹਾਂ ਤੂੰ ਸਰਬ-ਵਿਆਪਕ ਰੂਹ ਅੰਦਰ ਸਮਾ ਜਾਵੇਗਾਂ।
Fareedkot Teekaਹੇ ਭਾਈ! ਸਤਿਗੁਰੋਂ ਕੀ ਉਪਦੇਸ ਰੂਪ ਬਾਣੀ ਕੋ ਨਿਸਚੇ ਕਰ ਕੇ (ਸਤਿ) ਸਚੀ ਮੰਨ। ਇਸ ਪ੍ਰਕਾਰ ਆਤਮ ਅਪਨੇ ਮਨ ਕੇ ਸਮਝਾਇ ਕਰ ਫੇਰ ਰਾਮ ਮੇਂ ਲੀਨ ਹੋ ਜਾਤਾ ਹੈ, ਭਾਵ ਧਿਆਨ ਪਰਾਇਣ ਹੋਤਾ ਹੈ। ਜਬ ਪੁਨਃ ਉਥਾਨ ਹੋਤਾ ਹੈ, ਤੋ ਬੇਨਤੀ ਕਰਤਾ ਹੈ॥੧੪॥
Prof. Sahib Singhਸਤਿਗੁਰੂ ਦੀ ਬਾਣੀ ਵਿਚ ਪੂਰਨ ਸਰਧਾ ਬਣਾਵੋ। ਇਸ ਤਰ੍ਹਾਂ (ਭਾਵ, ਗੁਰੂ ਦੀ ਬਾਣੀ ਵਿਚ ਸਰਧਾ ਬਣਾਇਆਂ) ਸਰਬ-ਵਿਆਪਕ ਪਰਮਾਤਮਾ ਵਿਚ ਲੀਨ ਹੋ ਜਾਈਦਾ ਹੈ (ਤੇ ਵਿਕਾਰਾਂ ਵਲ ਦੀ ਭਟਕਣਾ ਮੁੱਕ ਜਾਂਦੀ ਹੈ) ॥੧੪॥ਪਦ ਅਰਥ ਆਤਮਰਾਮੈ = ਆਤਮਰਾਮ ਵਿਚ, ਸਰਬ-ਵਿਆਪਕ ਹਰੀ ਵਿਚ ॥੧੪॥
SikhNet (Spanish)y si acepta la Verdad de la Palabra, se inmerge en el Todo Prevaleciente Dios.(14)
ਨਾਰਦ ਸਾਰਦ ਸੇਵਕ ਤੇਰੇ ॥
naarad saarad sevak tere | Ang 1028
Sant Singh KhalsaNaarad and Saraswati are Your servants.
Manmohan SinghNarad and Saraswati are Thy servants.
Manmohan Singh (Punjabi)ਨਾਰਦ ਤੇ ਸਰਸਵਤੀ ਤੇਰੇ ਦਾਸ ਹਨ, ਹੇ ਪ੍ਰਭੂ!
Fareedkot Teekaਹੇ ਪਰਮੇਸੁਰ! ਨਾਰਦ ਔ (ਸਾਰਦ) ਸੁਰਸਤੀ ਆਦੀ ਸਭ ਤੇਰੇ ਸੇਵਕ ਹੈਂ॥
Prof. Sahib Singhਹੇ ਪ੍ਰਭੂ! ਨਾਰਦ (ਆਦਿਕ ਵੱਡੇ ਵੱਡੇ ਰਿਸ਼ੀ) ਤੇ ਸਾਰਦਾ (ਵਰਗੀਆਂ ਬੇਅੰਤ ਦੇਵੀਆਂ) ਸਭ ਤੇਰੇ (ਹੀ ਦਰ ਦੇ) ਸੇਵਕ ਹਨ,ਪਦ ਅਰਥ ਸਾਰਦ = ਸਾਰਦਾ, ਸਰਸ੍ਵਤੀ ਦੇਵੀ।
SikhNet (Spanish)Oh Dios, Narada y Saraswati también te sirven a Ti,
ਤ੍ਰਿਭਵਣਿ ਸੇਵਕ ਵਡਹੁ ਵਡੇਰੇ ॥
tribhavan sevak vaddahu vaddere | Ang 1028
Sant Singh KhalsaYour servants are the greatest of the great, throughout the three worlds.
Manmohan SinghThe highest of the high in three worlds, too, are Thine servants.
Manmohan Singh (Punjabi)ਤਿੰਨਾਂ ਹੀ ਜਹਾਨਾਂ ਅੰਦਰ ਉਚਿਆਂ ਦੇ ਪਰਮ ਉੱਚੇ ਭੀ ਤੈਂਡੇ ਹੀ ਨੌਕਰ ਹਨ।
Fareedkot Teekaਜੋ ਤਿੰਨਾਂ ਭਵਨਾਂ ਮੇਂ ਵਡਿਆਂ ਸੇ ਵਡੇ ਹੈਂ ਸਭ ਤੇਰੇ ਸੇਵਕ ਹੈਂ॥
Prof. Sahib Singhਇਸ ਤ੍ਰਿਭਵਨੀ ਸੰਸਾਰ ਵਿਚ ਵੱਡੇ ਤੋਂ ਵੱਡੇ ਅਖਵਾਣ ਵਾਲੇ ਭੀ ਤੇਰੇ ਦਰ ਦੇ ਸੇਵਕ ਹਨ।ਪਦ ਅਰਥ ਤ੍ਰਿਭਵਣਿ = ਤਿੰਨਾਂ ਭਵਨਾਂ ਵਾਲੇ ਜਗਤ ਵਿਚ।
SikhNet (Spanish)y lo Alto de lo alto en los tres mundos está sólo para Tu Placer,
ਸਭ ਤੇਰੀ ਕੁਦਰਤਿ. ਤੂ ਸਿਰਿ ਸਿਰਿ ਦਾਤਾ; ਸਭੁ ਤੇਰੋ ਕਾਰਣੁ ਕੀਨਾ ਹੇ ॥੧੫॥
sabh teree kudarat. too sir sir daataa; sabh tero kaaran keenaa he |15| Ang 1028
Sant Singh KhalsaYour creative power permeates all; You are the Great Giver of all. You created the whole creation. ||15||
Manmohan SinghMy Lord, within all is Thy power. Thou are the Beneficent Lord of all and Thou alone has made the whole world.
Manmohan Singh (Punjabi)ਮੈਂਡੇ ਸੁਆਮੀ, ਸਾਰਿਆਂ ਅੰਦਰ ਤੇਰੀ ਹੀ ਸ਼ਕਤੀ ਹੈ। ਤੂੰ ਸਾਰਿਆਂ ਦਾ ਦਾਤਾਰ ਸੁਆਮੀ ਹੈਂ ਕੇਵਲ ਤੂੰ ਹੀ ਸਾਰਾ ਸੰਸਾਰ ਸਾਜਿਆ ਹੈ।
Fareedkot Teekaਏਹ ਸਭ ਤੇਰੀ ਸਕਤੀ ਹੈ, ਜੋ ਤੂੰ ਸਿਰ-ਸਿਰ ਕਾ ਦਾਤਾ ਹੈਂ, ਭਾਵ ਬ੍ਰਹਮਾਂ ਚੀਟੀ ਪਰਯੰਤ ਸਭ ਕਾ ਦਾਤਾ ਤੂੰ ਹੀ ਹੈਂ। ਹੇ ਜਗਤ ਕੇ ਕਾਰਣ! ਸਭ ਤੇਰਾ ਕੀਆ ਹੂਆ ਹੈ ਅਰਥਾਤ ਮਾਇਆ ਦੁਵਾਰਾ ਜਗਤ ਕਾ ਕਰਤਾ ਹੂੰ ਹੀ ਹੈਂ॥੧੫॥
Prof. Sahib Singhਇਹ ਸਾਰੀ ਰਚਨਾ ਤੇਰੀ ਹੀ ਰਚੀ ਹੋਈ ਹੈ, ਇਹ ਸਾਰਾ ਸੰਸਾਰ ਤੇਰਾ ਹੀ ਬਣਾਇਆ ਹੋਇਆ ਹੈ। ਤੂੰ ਹਰੇਕ ਜੀਵ ਦੇ ਸਿਰ ਉਤੇ ਰਾਜ਼ਕ ਹੈਂ ॥੧੫॥ਪਦ ਅਰਥ ਸਿਰਿ ਸਿਰਿ = ਹਰੇਕ ਜੀਵ ਦੇ ਸਿਰ ਉਤੇ। ਕਾਰਣੁ = ਜਗਤ ॥੧੫॥
SikhNet (Spanish)oh Dios, todo está en Tu Poder, Tú eres el Dios Bondadoso, Dios de todos, Causa de todo.(15)
ਇਕਿ ਦਰਿ ਸੇਵਹਿ; ਦਰਦੁ ਵਞਾਏ ॥
eik dar seveh; darad vayaae | Ang 1028
Sant Singh KhalsaSome serve at Your Door, and their sufferings are dispelled.
Manmohan SinghSome, who serve Thee at Thy gate, dispel their sufferings.
Manmohan Singh (Punjabi)ਕਈ ਜੋ ਤੇਰੇ ਬੂਹੇ ਤੇ ਤੇਰੀ ਟਹਿਲ ਕਮਾਉਂਦੇ ਹਨ, ਉਨ੍ਹਾਂ ਦੀਆਂ ਤਕਲੀਫ਼ਾਂ ਦੂਰ ਹੋ ਜਾਂਦੀਆਂ ਹਨ।
Fareedkot Teekaਇਕ ਤੇਰੇ ਦਰ ਕੋ ਸੇਵਤੇ ਹੈਂ ਤਿਨ ਕੇ ਦਰਦ ਤੂੰ ਗਵਾਇ ਦੇਤਾ ਹੈਂ॥
Prof. Sahib Singhਅਨੇਕਾਂ ਹੀ ਜੀਵ (ਤੇਰੇ ਨਾਮ ਦੀ ਬਰਕਤਿ ਨਾਲ ਆਪਣਾ) ਦੁੱਖ ਦਰਦ ਦੂਰ ਕਰ ਕੇ ਤੇਰੇ ਦਰ ਤੇ ਤੇਰੀ ਸੇਵਾ-ਭਗਤੀ ਕਰਦੇ ਹਨ।ਪਦ ਅਰਥ ਦਰਿ = ਪ੍ਰਭੂ ਦੇ ਦਰ ਤੇ। ਇਕਿ = ਅਨੇਕਾਂ ਜੀਵ। ਵਞਾਏ = ਵਞਾਇ, ਦੂਰ ਕਰ ਕੇ।
SikhNet (Spanish)Los que Te sirven en Tu Puerta, se liberan de sus aflicciones.
ਓਇ ਦਰਗਹ ਪੈਧੇ; ਸਤਿਗੁਰੂ ਛਡਾਏ ॥
oe daragah paidhe; satiguroo chhaddaae | Ang 1028
Sant Singh KhalsaThey are robed with honor in the Court of the Lord, and emancipated by the True Guru.
Manmohan SinghThey are robed in the Lord's court and are emancipated by the True Guru.
Manmohan Singh (Punjabi)ਉਹ ਸਾਈਂ ਦੇ ਦਰਬਾਰ ਅੰਦਰ ਸਰੋਪਾ ਪਹਿਰਾਏ ਜਾਂਦੇ ਹਲ ਅਤੇ ਸੱਚੇ ਗੁਰੂ ਜੀ ਉਨ੍ਹਾਂ ਨੂੰ ਬੰਦਖ਼ਲਾਸ ਕਰ ਦਿੰਦੇ ਹਨ।
Fareedkot Teekaਵਹੁ ਸਤਿਗੁਰੋਂ ਨੇ ਛੁਡਾਇ ਕਰ ਦਰਗਾਹ ਮੇਂ (ਪੈਧੇ) ਪਤਿ ਸੰਜੁਗਤ ਕੀਏ ਹੈਂ॥
Prof. Sahib Singhਜਿਨ੍ਹਾਂ ਨੂੰ ਸਤਿਗੁਰੂ (ਵਿਕਾਰਾਂ ਦੇ ਪੰਜੇ ਤੋਂ) ਛੁਡਾ ਲੈਂਦਾ ਹੈ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿਚ ਆਦਰ-ਸਤਕਾਰ ਮਿਲਦਾ ਹੈ।ਪਦ ਅਰਥ ਓਇ = ਉਹ ਬੰਦੇ। ਪੈਧੇ = ਆਦਰ ਪਾਂਦੇ ਹਨ।
SikhNet (Spanish)Ellos son investidos en la Corte del Señor y liberados por la Gracia del Guru.
ਹਉਮੈ ਬੰਧਨ. ਸਤਿਗੁਰਿ ਤੋੜੇ; ਚਿਤੁ ਚੰਚਲੁ ਚਲਣਿ. ਨ ਦੀਨਾ ਹੇ ॥੧੬॥
haumai bandhan. satigur torre; chit chanchal chalan. na deenaa he |16| Ang 1028
Sant Singh KhalsaThe True Guru breaks the bonds of egotism, and restrains the fickle consciousness. ||16||
Manmohan SinghThe True Guru breaks the bonds of pride and restrains the mercurial mind.
Manmohan Singh (Punjabi)ਸੱਚੇ ਗੁਰੂ ਜੀ ਹੰਕਾਰ ਦੇ ਜੂੜ ਵੱਢ ਸੁਟਦੇ ਹਨ ਅਤੇ ਚੁਲ-ਬੁਲੇ ਮਨੂਏ ਨੂੰ ਭਟਕਣ ਨਹੀਂ ਦਿੰਦੇ।
Fareedkot Teekaਤਿਨ ਕੇ ਹਉਮੈਂ ਕੇ ਬੰਧਨ ਸਤਿਗੁਰੋਂ ਨੇ ਤੋੜ ਦੀਏ ਹੈਂ ਔਰੁ ਚਿਤ ਜੋ ਚੰਚਲ ਥਾ, ਸੋ ਮੋਹ ਕੀ ਤਰਫ ਚਲਣੇ ਨਾ ਦੀਆ॥੧੬॥
Prof. Sahib Singhਜਿਨ੍ਹਾਂ (ਵਡ-ਭਾਗੀਆਂ) ਦੇ ਹਉਮੈ ਦੇ ਬੰਧਨ ਸਤਿਗੁਰੂ ਨੇ ਤੋੜ ਦਿੱਤੇ, ਉਹਨਾਂ ਦੇ ਚੰਚਲ ਮਨ ਨੂੰ ਗੁਰੂ ਨੇ (ਵਿਕਾਰਾਂ ਵਲ) ਭਟਕਣ ਨਹੀਂ ਦਿੱਤਾ ॥੧੬॥ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਚਲਣਿ ਨ ਦੀਨਾ = ਭਟਕਣ ਨਹੀਂ ਦਿੱਤਾ ॥੧੬॥
SikhNet (Spanish)Sí, a través del Guru Verdadero, a ellos les son quitadas sus amarras y las vacilaciones de sus mentes cesan.(16)
ਸਤਿਗੁਰ ਮਿਲਹੁ; ਚੀਨਹੁ ਬਿਧਿ ਸਾਈ ॥
satigur milahu; cheenahu bidh saaee | Ang 1028
Sant Singh KhalsaMeet the True Guru, and search for the way,
Manmohan SinghMeet thou the True Guru and look for the way,
Manmohan Singh (Punjabi)ਤੂੰ ਆਪਣੇ ਸੱਚੇ ਗੁਰਾਂ ਨੂੰ ਮਿਲ ਅਤੇ ਉਸ ਰਸਤੇ ਨੂੰ ਤੱਕ,
Fareedkot Teekaਸਤਿਗੁਰੋਂ ਕੋ ਮਿਲੋ, (ਸਾਈ) ਸੋਈ ਬਿਧੀ ਕੇ (ਚੀਨਹੁ) ਪਛਾਣੋ॥
Prof. Sahib Singhਤੁਸੀਂ ਗੁਰੂ ਨੂੰ ਮਿਲੋ, ਤੇ (ਗੁਰੂ ਪਾਸੋਂ) ਉਹ ਢੰਗ ਸਿੱਖ ਲਵੋ,ਪਦ ਅਰਥ ਚੀਨਹੁ = ਵੇਖ ਲਵੋ। ਬਿਧਿ = ਤਰੀਕਾ।
SikhNet (Spanish)Conozcan el Camino, oh seres humanos, a través del cual uno se encuentra con el Guru Verdadero,
ਜਿਤੁ ਪ੍ਰਭੁ ਪਾਵਹੁ; ਗਣਤ. ਨ ਕਾਈ ॥
jit prabh paavahu; ganat. na kaaee | Ang 1028
Sant Singh Khalsaby which you may find God, and not have to answer for your account.
Manmohan Singhby which thou may obtain thy Lord and may have no account against thee.
Manmohan Singh (Punjabi)ਜਿਸ ਦੁਆਰਾ ਤੂੰ ਆਪਣੇ ਸਾਹਿਬ ਨੂੰ ਪਾ ਲਵੇ ਅਤੇ ਤੇਰੇ ਜਿੰਮੇ ਕੋਈ ਹਿਸਾਬ-ਕਿਤਾਬ ਨਾਂ ਰਹੇ।
Fareedkot Teekaਜਿਸ ਬਿਧੀ ਕਰ ਕੇ ਪ੍ਰਭੂ ਕੋ ਪਾਵੋ ਔ ਕਰਮੋਂ ਕੀ ਗਣਤੀ ਭੀ ਕੋਈ ਨਾ ਰਹੇ॥
Prof. Sahib Singhਜਿਸ ਦੀ ਸਹਾਇਤਾ ਨਾਲ ਪਰਮਾਤਮਾ ਨੂੰ ਮਿਲ ਸਕੋ, ਤੇ ਕਰਮਾਂ ਦਾ ਲੇਖਾ ਭੀ ਕੋਈ ਨਾਹ ਰਹਿ ਜਾਏ।ਪਦ ਅਰਥ ਜਿਤੁ = ਜਿਸ ਤਰੀਕੇ ਦੀ ਰਾਹੀਂ। ਗਣਤ = ਲੇਖਾ।
SikhNet (Spanish)así llegan hasta Dios y no tienen que entregar ni una sola cuenta, de esa forma estarán libres de ego,
ਹਉਮੈ ਮਾਰਿ. ਕਰਹੁ ਗੁਰ ਸੇਵਾ; ਜਨ ਨਾਨਕ. ਹਰਿ ਰੰਗਿ ਭੀਨਾ ਹੇ ॥੧੭॥੨॥੮॥
haumai maar. karahu gur sevaa; jan naanak. har rang bheenaa he |17|2|8| Ang 1028
Sant Singh KhalsaSubdue your egotism, and serve the Guru; O servant Nanak, you shall be drenched with the Lord's Love. ||17||2||8||
Manmohan SinghEfface thou thy ego and perform thou the Guru's service. This wise, O slave Nanak, thou shall be imbued with the Lord's Love.
Manmohan Singh (Punjabi)ਤੂੰ ਆਪਣੇ ਹੰਕਾਰ ਨੂੰ ਮੇਟ ਦੇ ਅਤੇ ਗੁਰਾਂ ਦੀ ਟਹਿਲ ਸੇਵਾ ਕਮਾ। ਇਸ ਤਰ੍ਹਾਂ ਹੇ ਗੋਲੇ ਨਾਨਕ! ਤੂੰ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਜਾਵੇਗਾਂ।
Fareedkot Teekaਹੰਤਾ ਮਮਤਾ ਕੋ ਮਾਰ ਕੇ ਗੁਰੋਂ ਕੀ ਸੇਵਾ ਕਰੋ। ਜਿਨੋਂ ਨੇ ਸੇਵਾ ਕੀਤੀ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕਾ ਮਨ ਹਰੀ ਕੇ ਪ੍ਰੇਮ ਵਾ ਅਨੰਦ ਮੇਂ ਭੀਜਾ ਹੈ॥੧੭॥੨॥੮॥
Prof. Sahib Singhਆਪਣੀ ਹਉਮੈ ਮਾਰ ਕੇ ਗੁਰੂ ਦੀ ਦੱਸੀ ਸੇਵਾ ਕਰੋ। ਹੇ ਦਾਸ ਨਾਨਕ! (ਜੇਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਕਰਦਾ ਹੈ) ਉਹ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜ ਜਾਂਦਾ ਹੈ ॥੧੭॥੨॥੮॥ਪਦ ਅਰਥ ਹਰਿ ਰੰਗਿ = ਪ੍ਰਭੂ ਦੇ ਪ੍ਰੇਮ-ਰੰਗ ਵਿਚ ॥੧੭॥੨॥੮॥
SikhNet (Spanish)podrán servir al Guru y podrán imbuirse en el Amor de Dios.(17-2-8)