ੴ

ਸਿੱਖਬਾਣੀ · SikhBani

ਕੇਤੇ ਜੁਗ ਵਰਤੇ ਗੁਬਾਰੈ ॥

kete jug varate gubaarai
Guru Nanak Dev Ji ਗੁਰੂ ਨਾਨਕ ਦੇਵ ਜੀ · Raag Maaroo · Ang 1026, 1027 · 49 lines
Translations

ਮਾਰੂ ਮਹਲਾ ੧ ॥

maaroo mahalaa 1 | Ang 1026

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਕੇਤੇ ਜੁਗ ਵਰਤੇ; ਗੁਬਾਰੈ ॥

kete jug varate; gubaarai | Ang 1026

Sant Singh KhalsaFor many ages, only darkness prevailed;
Manmohan SinghFor good many ages there was all-darkness,
Manmohan Singh (Punjabi)ਅਨੇਕਾਂ ਹੀ ਯੁੱਗ ਸਮੂਹ-ਅਨ੍ਹੇਰਾ ਹੀ ਸੀ,
Fareedkot Teekaਤਬ ਕਈ ਜੁਗ ਅੰਧੇਰੇ ਮੇਂ ਵਰਤੇ ਥੇ॥
Prof. Sahib Singhਅਨੇਕਾਂ ਹੀ ਜੁਗ ਘੁੱਪ ਹਨੇਰੇ ਵਿਚ ਲੰਘ ਗਏ (ਭਾਵ, ਸ੍ਰਿਸ਼ਟੀ-ਰਚਨਾ ਤੋਂ ਪਹਿਲਾਂ ਬੇਅੰਤ ਸਮਾ ਅਜੇਹੀ ਹਾਲਤ ਸੀ ਜਿਸ ਬਾਰੇ ਕੁਝ ਭੀ ਸਮਝ ਨਹੀਂ ਆ ਸਕਦੀ)।

ਪਦ ਅਰਥ ਕੇਤੇ = ਅਨੇਕਾਂ ਹੀ। ਵਰਤੇ = ਗੁਜ਼ਰ ਗਏ। ਗੁਬਾਰੈ = ਘੁੱਪ ਹਨੇਰੇ ਵਿਚ।

SikhNet (Spanish)Por millones de años hubo caos sobre caos.

ਤਾੜੀ ਲਾਈ; ਅਪਰ ਅਪਾਰੈ ॥

taarree laaee; apar apaarai | Ang 1026

Sant Singh Khalsathe infinite, endless Lord was absorbed in the primal void.
Manmohan Singhand the Infinite and lllimitable Lord was seated in trance,
Manmohan Singh (Punjabi)ਅਤੇ ਬੇਅੰਤ ਅਤੇ ਹਦ-ਬੰਨਾ-ਰਹਿਤ ਪ੍ਰਭੂ ਸਮਾਧੀ ਲਾਈ ਬੈਠਾ ਸੀ।
Fareedkot Teekaਜਬ (ਅਪਰ ਅਪਾਰੈ) ਪਰਮੇਸਰ ਨੇ ਸਮਾਧੀ ਲਾਈ ਥੀ॥
Prof. Sahib Singhਤਦੋਂ ਅਪਰ ਅਪਾਰ ਪਰਮਾਤਮਾ ਨੇ (ਆਪਣੇ ਆਪ ਵਿਚ) ਸਮਾਧੀ ਲਾਈ ਹੋਈ ਸੀ।

ਪਦ ਅਰਥ ਤਾੜੀ ਲਾਈ = ਆਪਣੇ ਆਪ ਵਿਚ ਟਿਕਿਆ ਰਿਹਾ। ਅਪਾਰੈ = ਅਪਾਰ ਪ੍ਰਭੂ ਨੇ। ਅਪਰ = ਜਿਸ ਤੋਂ ਪਰੇ ਹੋਰ ਕੋਈ ਨਹੀਂ।

SikhNet (Spanish)El Señor Infinito e Ilimitado, permanecía sentado en Su Propio Ser, Desapegado

ਧੁੰਧੂਕਾਰਿ ਨਿਰਾਲਮੁ ਬੈਠਾ; ਨਾ ਤਦਿ ਧੰਧੁ ਪਸਾਰਾ ਹੇ ॥੧॥

dhundhookaar niraalam baitthaa; naa tad dhandh pasaaraa he |1| Ang 1026

Sant Singh KhalsaHe sat alone and unaffected in absolute darkness; the world of conflict did not exist. ||1||
Manmohan SinghThe Lord sat all alone in inky darkness and the world of strife was not in existence then.
Manmohan Singh (Punjabi)ਪ੍ਰਭੂ ਕੱਲਮਕੱਲਾ ਹੀ ਅਨ੍ਹੇਰ ਘੁਪ ਅੰਦਰ ਬਿਰਾਜਮਾਨ ਸੀ ਅਤੇ ਬਖੇੜੇ ਵਾਲੇ ਸੰਸਾਰ ਦੀ ਉਦੋਂ ਹੋਂਦ ਹੀ ਨਹੀਂ ਸੀ।
Fareedkot Teekaਤਿਸ (ਧੁੰਧੂਕਾਰਿ) ਅੰਧੇਰੇ ਮੇਂ (ਨਿਰਾਲਮੁ) ਅਸੰਗ, ਭਾਵ ਉਤਪਤੀ ਸੇ ਰਹਿਤ ਹੋ ਬੈਠਾ ਥਾ। ਹੇ ਭਾਈ! ਤਬ ਕੋਈ ਧੰਧੇ ਕਾ (ਪਸਾਰਾ) ਫੈਲਾਉ ਨਹੀਂ ਥਾ ॥੧ ॥
Prof. Sahib Singhਉਸ ਘੁੱਪ ਹਨੇਰੇ ਵਿਚ ਪ੍ਰਭੂ ਆਪ ਨਿਰਲੇਪ ਬੈਠਾ ਹੋਇਆ ਸੀ, ਤਦੋਂ ਨਾਹ ਜਗਤ ਦਾ ਖਿਲਾਰਾ ਸੀ ਤੇ ਨਾਹ ਮਾਇਆ ਵਾਲੀ ਦੌੜ-ਭੱਜ ਸੀ ॥੧॥

ਪਦ ਅਰਥ ਧੁੰਧੂਕਾਰਿ = ਘੁੱਪ ਹਨੇਰੇ ਵਿਚ। ਨਿਰਾਲਮੁ = ਨਿਰਲੇਪ। ਤਦਿ = ਤਦੋਂ। ਧੰਧੁ = ਮਾਇਆ ਵਾਲੀ ਦੌੜ-ਭੱਜ ॥੧॥

SikhNet (Spanish)y Solo en el corazón del caos; el mundo de la discordia no había nacido. (1)

ਜੁਗ ਛਤੀਹ; ਤਿਨੈ ਵਰਤਾਏ ॥

jug chhateeh; tinai varataae | Ang 1026

Sant Singh KhalsaThirty-six ages passed like this.
Manmohan SinghThis way, He passed the thirty-six ages.
Manmohan Singh (Punjabi)ਇਸ ਤਰ੍ਹਾਂ ਉਸ ਨੇ ਛੱਤੀ ਯੁੱਗ ਬਤੀਤ ਕਰ ਦਿਤੇ।
Fareedkot Teekaਬਹੁਤੇ ਜੁਗ ਇਸੀ ਪ੍ਰਕਾਰ ਤਿਸ ਨੇ ਵਰਤਾਏ॥
Prof. Sahib Singh(ਘੁੱਪ ਹਨੇਰੇ ਦੇ) ਛੱਤੀ ਜੁਗ ਉਸ ਪਰਮਾਤਮਾ ਨੇ ਹੀ ਵਰਤਾਈ ਰੱਖੇ,

ਪਦ ਅਰਥ ਤਿਨੈ = ਤਿਨਿ ਹੀ, ਉਸ ਪਰਮਾਤਮਾ ਨੇ ਹੀ।

SikhNet (Spanish)Así transcurrieron las treinta y seis Yugas,

ਜਿਉ ਤਿਸੁ ਭਾਣਾ; ਤਿਵੈ ਚਲਾਏ ॥

jiau tis bhaanaa; tivai chalaae | Ang 1026

Sant Singh KhalsaHe causes all to happen by the Pleasure of His Will.
Manmohan SinghAs is His will, so He directs everything.
Manmohan Singh (Punjabi)ਜਿਸ ਤਰ੍ਹਾਂ ਉਸ ਦੀ ਰਜ਼ਾ ਹੈ, ਉਸੇ ਤਰ੍ਹਾਂ ਹੀ ਉਹ ਹਰ ਸ਼ੈ ਨੂੰ ਤੋਰਦਾ ਹੈ।
Fareedkot Teekaਜਿਉਂ ਤਿਸ ਪਰਮੇਸਰ ਕੋ ਭਾਇਆ ਤਿਸੀ ਪਰਕਾਰ (ਚਲਾਏ) ਵਰਤਾਏ॥
Prof. Sahib Singhਜਿਵੇਂ ਉਸ ਨੂੰ ਚੰਗਾ ਲੱਗਾ ਉਸੇ ਤਰ੍ਹਾਂ (ਉਸ ਘੁੱਪ ਹਨੇਰੇ ਵਾਲੀ ਕਾਰ ਹੀ) ਚਲਾਂਦਾ ਰਿਹਾ।
SikhNet (Spanish)sí, billones de años, y así como fue Su Voluntad, así Él, el Señor Absoluto, trabajó.

ਤਿਸਹਿ ਸਰੀਕੁ. ਨ ਦੀਸੈ ਕੋਈ; ਆਪੇ ਅਪਰ ਅਪਾਰਾ ਹੇ ॥੨॥

tiseh sareek. na deesai koee; aape apar apaaraa he |2| Ang 1026

Sant Singh KhalsaNo rival of His can be seen. He Himself is infinite and endless. ||2||
Manmohan SinghNo rival of His see I. He Himself is Infinite and Boundless.
Manmohan Singh (Punjabi)ਉਸ ਦੇ ਬਰਾਬਰ ਦਾ ਮੈਨੂੰ ਕੋਈ ਦਿਸ ਨਹੀਂ ਆਉਂਦਾ। ਉਹ ਆਪ ਹੀ ਬੇਅੰਤ ਅਤੇ ਹੱਦਬੰਨਾ-ਰਹਿਤ ਹੈ।
Fareedkot Teekaਤਿਸ ਕਾ ਕੋਈ ਸਰੀਕ ਨਹੀਂ ਦੇਖੀਤਾ, ਵਹੁ ਆਪ ਹੀ (ਅਪਰ) ਬ੍ਰਹਮਾਦਿਕੋਂ ਕਾ ਪਰਾ ਸਰੂਪ ਹੈ ਵਾ ਬਿਅੰਤ ਹੈ॥੨॥
Prof. Sahib Singhਉਹ ਪਰਮਾਤਮਾ ਆਪ ਹੀ ਆਪ ਹੈ, ਉਸ ਤੋਂ ਪਰੇ ਹੋਰ ਕੋਈ ਹਸਤੀ ਨਹੀਂ, ਉਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਕੋਈ ਭੀ ਉਸ ਦੇ ਬਰਾਬਰ ਦਾ ਨਹੀਂ ਦਿੱਸਦਾ ॥੨॥

ਪਦ ਅਰਥ ਤਿਸਹਿ = ਤਿਸੁ ਹੀ, ਉਸ ਪ੍ਰਭੂ ਦਾ ਹੀ ॥੨॥

SikhNet (Spanish)No había ningún rival, Él Mismo ha sido siempre Infinito e Ilimitado.(2)

ਗੁਪਤੇ ਬੂਝਹੁ; ਜੁਗ ਚਤੁਆਰੇ ॥

gupate boojhahu; jug chatuaare | Ang 1026

Sant Singh KhalsaGod is hidden throughout the four ages - understand this well.
Manmohan SinghUnderstand thou that the Lord is discernibly pervading the four ages.
Manmohan Singh (Punjabi)ਤੂੰ ਸਮਝ ਲੈ ਕਿ ਸੁਆਮੀ ਅਦ੍ਰਿਸ਼ਟ ਤੌਰ ਉਤੇ ਚੋਹਾਂ ਹੀ ਯੁੱਗਾਂ ਅੰਦਰ ਵਿਆਪ ਰਿਹਾ ਹੈ।
Fareedkot Teeka(ਜੁਗ ਚਤੁਆਰੇ) ਚਾਰੇ ਜੁਗ ਪਰਮੇਸੁਰ ਮੇਂ ਗੁਪਤ ਰੂਪ ਵਰਤਤੇ ਥੇ॥
Prof. Sahib Singh(ਹੁਣ ਜਦੋਂ ਉਸ ਨੇ ਜਗਤ-ਰਚਨਾ ਰਚ ਲਈ ਹੈ, ਤਾਂ ਭੀ, ਉਸੇ ਨੂੰ) ਚੌਹਾਂ ਜੁਗਾਂ ਵਿਚ (ਜਗਤ ਦੇ ਅੰਦਰ) ਗੁਪਤ ਵਿਆਪਕ ਜਾਣੋ।

ਪਦ ਅਰਥ ਜੁਗ ਚਤੁਆਰੇ = ਚਾਰ ਜੁਗਾਂ ਵਿਚ।

SikhNet (Spanish)Cuando creó las cuatro Yugas, permaneció escondido de todo,

ਘਟਿ ਘਟਿ ਵਰਤੈ; ਉਦਰ ਮਝਾਰੇ ॥

ghatt ghatt varatai; udar majhaare | Ang 1026

Sant Singh KhalsaHe pervades each and every heart, and is contained within the belly.
Manmohan SinghIn all the hearts and the belly is He contained.
Manmohan Singh (Punjabi)ਸਾਰਿਆਂ ਦਿਲਾਂ ਅਤੇ ਪੇਟ ਅੰਦਰ ਉਹ ਰੱਮ ਰਿਹਾ ਹੈ।
Fareedkot Teekaਐਸੇ ਸਮਝੋ ਪੂਰਨ ਰੂਪ ਹੋ ਕਰ ਜੀਵੋਂ ਕੇ ਘਟਿ ਘਟਿ ਕੇ (ਉਦਰ) ਅੰਤਰ ਵਰਤਿ ਰਹਿਆ ਹੈ; ਵਾ ਸਰਬ ਘਟ ਉਸ ਕੇ ਉਦਰ ਮੇਂ ਵਰਤਤੇ ਥੇ॥
Prof. Sahib Singhਉਹ ਹਰੇਕ ਸਰੀਰ ਦੇ ਅੰਦਰ ਹਰੇਕ ਦੇ ਹਿਰਦੇ ਵਿਚ ਮੌਜੂਦ ਹੈ।

ਪਦ ਅਰਥ ਉਦਰ ਮਝਾਰੇ = ਪੇਟ ਵਿਚ, ਹਰੇਕ ਦੇ ਹਿਰਦੇ ਵਿਚ।

SikhNet (Spanish)prevaleciendo en los corazones de todos.

ਜੁਗੁ ਜੁਗੁ ਏਕਾ ਏਕੀ ਵਰਤੈ; ਕੋਈ ਬੂਝੈ ਗੁਰ ਵੀਚਾਰਾ ਹੇ ॥੩॥

jug jug ekaa ekee varatai; koee boojhai gur veechaaraa he |3| Ang 1026

Sant Singh KhalsaThe One and Only Lord prevails throughout the ages. How rare are those who contemplate the Guru, and understand this. ||3||
Manmohan SinghAll alone the Lord is pervading all the ages. Some rare one understands this through the Guru's counsel.
Manmohan Singh (Punjabi)ਕੱਲਮਕੱਲਾ ਹੀ ਪ੍ਰਭੂ ਸਾਰਿਆਂ ਯੁੱਗਾਂ ਅੰਦਰ ਸਮਾ ਰਿਹਾ ਹੈ। ਕੋਈ ਵਿਰਲਾ ਜਣਾ ਹੀ ਗੁਰਾਂ ਦੀ ਸਿੱਖਮਤ ਰਾਹੀਂ ਇਸ ਨੂੰ ਸਮਝਦਾ ਹੈ।
Fareedkot Teekaਚਹੁ ਜੁਗੋਂ ਮੇਂ ਏਕਾ ਏਕੀ ਹੋਇਕੈ ਵਰਤ ਰਿਹਾ ਹੈ, ਕੋਈ ਗੁਰੋਂ ਕੇ ਵੀਚਾਰ ਕਰ ਇਸ ਬਾਤ ਕੋ ਸਮਝਤਾ ਹੈ॥੩॥
Prof. Sahib Singhਉਹ ਇਕੱਲਾ ਆਪ ਹੀ ਹਰੇਕ ਜੁਗ ਵਿਚ (ਸਾਰੀ ਸ੍ਰਿਸ਼ਟੀ ਦੇ ਅੰਦਰ) ਰਮ ਰਿਹਾ ਹੈ-ਇਸ ਭੇਤ ਨੂੰ ਕੋਈ ਉਹ ਵਿਰਲਾ ਬੰਦਾ ਸਮਝਦਾ ਹੈ ਜੋ ਗੁਰੂ (ਦੀ ਬਾਣੀ) ਦੀ ਵਿਚਾਰ ਕਰਦਾ ਹੈ ॥੩॥

ਪਦ ਅਰਥ ਏਕਾ ਏਕੀ = ਇਕੱਲਾ ਆਪ ਹੀ। ਕੋਈ = ਕੋਈ ਵਿਰਲਾ ॥੩॥

SikhNet (Spanish)Sí, sólo Él Mismo era a través de todas las épocas, pero esta Verdad fue revelada sólo a aquél que habitaba en la Palabra del Guru.(3)

ਬਿੰਦੁ ਰਕਤੁ ਮਿਲਿ; ਪਿੰਡੁ ਸਰੀਆ ॥

bind rakat mil; pindd sareea | Ang 1026

Sant Singh KhalsaFrom the union of the sperm and the egg, the body was formed.
Manmohan SinghFrom the union of sperm and ovum, God has created the body.
Manmohan Singh (Punjabi)ਵੀਰਜ ਅਤੇ ਅੰਡੇ ਦੇ ਮਿਲਾਪ ਤੋਂ ਵਾਹਿਗੁਰੂ ਨੇ ਦੇਹ ਰਚੀ ਹੈ।
Fareedkot Teekaਪੁਨ: ਬਿੰਦ ਔ ਰਕਤ ਕਾ ਸਰੀਰ ਰਚਿਆ ਹੈ॥
Prof. Sahib Singh(ਉਸ ਪਰਮਾਤਮਾ ਦੇ ਹੁਕਮ ਵਿਚ ਹੀ) ਪਿਤਾ ਦੇ ਵੀਰਜ ਦੀ ਬੂੰਦ ਤੇ ਮਾਂ ਦੇ ਪੇਟ ਦੇ ਲਹੂ ਨੇ ਮਿਲ ਕੇ (ਮਨੁੱਖਾ) ਸਰੀਰ ਬਣਾ ਦਿੱਤਾ।

ਪਦ ਅਰਥ ਬਿੰਦੁ = ਵੀਰਜ ਦੀ ਬੂੰਦ। ਰਕਤੁ = ਰੱਤ, ਲਹੂ। ਪਿੰਡੁ = ਸਰੀਰ। ਸਰੀਆ = ਪੈਦਾ ਹੋਇਆ।

SikhNet (Spanish)Él creó al ser humano con el ovario materno y el esperma paterno.

ਪਉਣੁ ਪਾਣੀ ਅਗਨੀ ਮਿਲਿ ਜੀਆ ॥

paun paanee aganee mil jeea | Ang 1026

Sant Singh KhalsaFrom the union of air, water and fire, the living being is made.
Manmohan SinghUniting the air, water and fire, the mortal is made.
Manmohan Singh (Punjabi)ਹਵਾ, ਜਲ ਅਤੇ ਅੱਗ ਨੂੰ ਮਿਲਾ ਕੇ ਜੀਵ ਬਣਾਇਆ ਗਿਆ ਹੈ।
Fareedkot Teekaਪੌਣ, ਪਾਣੀ, ਅਗਨੀ ਆਦਿ ਤਤੋਂ ਕੋ ਮਿਲਾਇ, ਪੁਨਃ ਜੀਵ ਕਲਾ ਪਾਈ ਹੈ॥
Prof. Sahib Singhਹਵਾ ਪਾਣੀ ਅੱਗ (ਆਦਿਕ ਤੱਤਾਂ ਨੇ ਮਿਲ ਕੇ ਜੀਵ ਰਚ ਦਿੱਤੇ।
SikhNet (Spanish)Puso el aire, el agua y el fuego en todo y mira el hombre estaba íntegro.

ਆਪੇ ਚੋਜ ਕਰੇ ਰੰਗ ਮਹਲੀ; ਹੋਰ ਮਾਇਆ ਮੋਹ ਪਸਾਰਾ ਹੇ ॥੪॥

aape choj kare rang mahalee; hor maaeaa moh pasaaraa he |4| Ang 1026

Sant Singh KhalsaHe Himself plays joyfully in the mansion of the body; all the rest is just attachment to Maya's expanse. ||4||
Manmohan SinghHimself He sports in the body joy mansion. All else is the extension of the love of mammon.
Manmohan Singh (Punjabi)ਖ਼ੁਦ ਹੀ ਉਹ ਦੇਹ ਦੇ ਅਨੰਦ-ਮੰਦਰ ਅੰਦਰ ਖੇਡਦਾ ਹੈ। ਹੋਰ ਸਾਰਾ ਮਾਇਆ ਮੋਹਨੀ ਦੀ ਮਮਤਾ ਦਾ ਖਿਲਾਰਾ ਹੈ।
Fareedkot Teeka(ਰੰਗ ਮਹਲੀ) ਸਰੀਰ ਮੰਦਰੋਂ ਬੀਚ ਆਪ ਹੀ ਚੋਜ ਕਰਤਾ ਹੈ, ਅਰ ਹੋਰ ਜੀਵੋਂ ਮੇਂ ਮਾਇਆ ਕਾ ਮੋਹ ਪਸਾਰ ਦੀਆ ਹੈ॥੪॥
Prof. Sahib Singhਹਰੇਕ ਸਰੀਰ ਵਿਚ ਬੈਠਾ ਪਰਮਾਤਮਾ ਆਪ ਹੀ ਸਭ ਚੋਜ ਤਮਾਸ਼ੇ ਕਰ ਰਿਹਾ ਹੈ, ਉਸ ਨੇ ਆਪ ਹੀ ਮਾਇਆ ਦੇ ਮੋਹ ਦਾ ਖਿਲਾਰਾ ਖਿਲਾਰਿਆ ਹੈ ॥੪॥

ਪਦ ਅਰਥ ਮਹਲੀ = ਸਰੀਰਾਂ ਦਾ ਮਾਲਕ ਪ੍ਰਭੂ ॥੪॥

SikhNet (Spanish)Él mismo se regocijaba en la mansión del cuerpo, el resto era pura ilusión creada por las pasiones.(4)

ਗਰਭ ਕੁੰਡਲ ਮਹਿ; ਉਰਧ ਧਿਆਨੀ ॥

garabh kunddal meh; uradh dhiaanee | Ang 1026

Sant Singh KhalsaWithin the mother's womb, upside-down, the mortal meditated on God.
Manmohan SinghWith head down wards, in the mother's round belly, the mortal was wrapt in the Lord.
Manmohan Singh (Punjabi)ਮਾਤਾ ਦੇ ਗੱਲ ਪੇਟ ਅੰਦਰ ਮੂਧੇ ਮੂੰਹ, ਪ੍ਰਾਣੀ ਪ੍ਰਭੂ ਅੰਦਰ ਲੀਨ ਸੀ।
Fareedkot Teekaਗਰਭ ਜੋ ਕੁੰਡਲਾਕਾਰ ਹੈ ਤਿਸ ਮੇਂ ਜੀਵ ਕਾ ਊਪਰ ਮੁਖ ਥਾ ਅਰਥਾਤ ਉਲਟਾ ਥਾ ਔ ਪਰਮੇਸੁਰ ਕਾ ਧਿਆਨ ਕਰਤਾ ਥਾ॥
Prof. Sahib Singh(ਉਸ ਪ੍ਰਭੂ ਦੇ ਹੁਕਮ ਅਨੁਸਾਰ ਹੀ) ਜੀਵ ਮਾਂ ਦੇ ਪੇਟ ਵਿਚ ਪੁੱਠਾ (ਲਟਕ ਕੇ) ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ।

ਪਦ ਅਰਥ ਉਰਧ = ਉਲਟਾ।

SikhNet (Spanish)En el vientre materno, el ser humano permanecía sobre su cabeza, envuelto en Dios.

ਆਪੇ ਜਾਣੈ ਅੰਤਰਜਾਮੀ ॥

aape jaanai antarajaamee | Ang 1026

Sant Singh KhalsaThe Inner-knower, the Searcher of hearts, knows everything.
Manmohan SinghGod, the Searcher of hearts, Himself knows everything.
Manmohan Singh (Punjabi)ਦਿਲਾਂ ਦੀਆਂ ਜਾਣਨਹਾਰ ਹਰੀ ਆਪ ਹੀ ਸਾਰਾ ਕੁੱਛ ਜਾਣਦਾ ਹੈ।
Fareedkot Teekaਅੰਤਰਜਾਮੀ ਕੋ ਅਪਨਾ ਜਾਨਤਾ ਥਾ ਕਿ ਮੇਰਾ ਰਾਖਾ ਹੈ॥
Prof. Sahib Singhਪ੍ਰਭੂ ਅੰਤਰਜਾਮੀ ਆਪ ਹੀ (ਜੀਵ ਦੇ ਦਿਲ ਦੀ) ਜਾਣਦਾ ਹੈ।
SikhNet (Spanish)Sí, el Señor, Conocedor Íntimo, de Sí Mismo, lo sabe todo.

ਸਾਸਿ ਸਾਸਿ ਸਚੁ ਨਾਮੁ ਸਮਾਲੇ; ਅੰਤਰਿ ਉਦਰ ਮਝਾਰਾ ਹੇ ॥੫॥

saas saas sach naam samaale; antar udar majhaaraa he |5| Ang 1026

Sant Singh KhalsaWith each and every breath, he contemplated the True Name, deep within himself, within the womb. ||5||
Manmohan SinghWithin the mother's belly, with every breath man remembered the True Name in his mind.
Manmohan Singh (Punjabi)ਮਾਤਾ ਦੇ ਢਿੱਡ ਅੰਦਰ, ਹਰ ਸੁਆਸ ਨਾਲ ਬੰਦਾ ਆਪਣੇ ਹਿਰਦੇ ਅੰਦਰ ਸੱਚੇ ਨਾਮ ਦਾ ਸਿਮਰਨ ਕਰਦਾ ਸੀ।
Fareedkot Teekaਪੇਟ ਕੇ (ਮਝਾਰਾ) ਅੰਤਰ ਸ੍ਵਾਸ ਸ੍ਵਾਸ ਸਚੇ ਨਾਮ ਕੋ ਅਪਨੇ ਰਿਦੇ ਕੇ ਬੀਚ ਸਮਾਲਤਾ ਥਾ॥੫॥
Prof. Sahib Singhਜੀਵ ਮਾਂ ਦੇ ਪੇਟ ਦੇ ਅੰਦਰ ਸੁਆਸ ਸੁਆਸ ਸਦਾ-ਥਿਰ ਪਰਮਾਤਮਾ ਦਾ ਨਾਮ ਚੇਤੇ ਕਰਦਾ ਰਹਿੰਦਾ ਹੈ ॥੫॥

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਨਾਲ। ਸਮਾਲੇ = ਸੰਭਾਲਦਾ ਹੈ, ਯਾਦ ਕਰਦਾ ਹੈ ॥੫॥

SikhNet (Spanish)El ser humano alaba Su Nombre con cada latido en el vientre materno.(5)

ਚਾਰਿ ਪਦਾਰਥ ਲੈ; ਜਗਿ ਆਇਆ ॥

chaar padaarath lai; jag aaeaa | Ang 1027

Sant Singh KhalsaHe came into the world to obtain the four great blessings.
Manmohan SinghHe came into the world to obtain the four cardinal boons,
Manmohan Singh (Punjabi)ਉਹ ਚਾਰ ਉਤਮ ਦਾਤਾਂ ਲੈਣ ਲਈ ਜਹਾਨ ਵਿੱਚ ਆਇਆ,
Fareedkot Teekaਇਹੁ ਜੀਵ ਜਗਤ ਮੇਂ ਚਾਰ ਪਦਾਰਥ ਲੈ ਕੇ ਆਇਆ ਥਾ, ਭਾਵ ਧਰਮ, ਅਰਥ, ਕਾਂਮ, ਮੋਖ ਚਾਰੋਂ ਕੇ ਸਿਧ ਕਰਨੇ ਕੋ ਸਾਮ੍ਰਥ ਥਾ॥
Prof. Sahib Singh(ਪਰਮਾਤਮਾ ਪਾਸੋਂ) ਚਾਰ ਪਦਾਰਥ ਲੈ ਕੇ ਜੀਵ ਜਗਤ ਵਿਚ ਆਇਆ ਹੈ,

ਪਦ ਅਰਥ ਜਗਿ = ਜਗਤ ਵਿਚ।

SikhNet (Spanish)Entonces llegó al mundo para lograr cuatro objetos en la vida,

ਸਿਵ ਸਕਤੀ ਘਰਿ ਵਾਸਾ ਪਾਇਆ ॥

siv sakatee ghar vaasaa paaeaa | Ang 1027

Sant Singh KhalsaHe came to dwell in the home of the Shiva and Shakti, energy and matter.
Manmohan Singhand obtained an abode in the house of the Lord's mammon.
Manmohan Singh (Punjabi)ਅਤੇ ਉਸ ਨੂੰ ਪ੍ਰਮਾਤਮਾ ਦੀ ਮਾਇਆ ਦੇ ਗ੍ਰਹਿ ਅੰਦਰ ਨਿਵਾਸ ਮਿਲਿਆ।
Fareedkot Teekaਸਿਵ ਈਸਰ ਕੀ ਜੋ ਮਾਇਆ ਤਿਸ ਕੇ ਘਰ ਵਾਸਾ ਪਾਇਆ ਅਰਥਾਤ ਮਾਇਆ ਹੀ ਮਨ ਮੇਂ ਵਸੀ॥
Prof. Sahib Singh(ਪਰ ਇਥੇ ਆ ਕੇ) ਪ੍ਰਭੂ ਦੀ ਰਚੀ ਮਾਇਆ ਦੇ ਘਰ ਵਿਚ ਟਿਕਾਣਾ ਬਣਾ ਬੈਠਾ ਹੈ।

ਪਦ ਅਰਥ ਸਿਵ ਸਕਤੀ ਘਰਿ = ਸ਼ਿਵ ਦੀ ਸ਼ਕਤੀ ਦੇ ਘਰ ਵਿਚ, ਪ੍ਰਭੂ ਦੀ ਰਚੀ ਮਾਇਆ ਦੇ ਘਰ ਵਿਚ।

SikhNet (Spanish)pero su Alma llegó a residir en la casa de Maya,

ਏਕੁ ਵਿਸਾਰੇ. ਤਾ ਪਿੜ ਹਾਰੇ; ਅੰਧੁਲੈ. ਨਾਮੁ ਵਿਸਾਰਾ ਹੇ ॥੬॥

ek visaare. taa pirr haare; andhulai. naam visaaraa he |6| Ang 1027

Sant Singh KhalsaBut he forgot the One Lord, and he has lost the game. The blind person forgets the Naam, the Name of the Lord. ||6||
Manmohan SinghWhen he forgets the One Lord, then loses he the game, The blind man abandons the Name.
Manmohan Singh (Punjabi)ਜਦ ਉਹ ਇੱਕ ਸਾਈਂ ਨੂੰ ਭੁਲਾ ਦਿੰਦਾ ਹੈ, ਤਦ ਉਹ ਬਾਜੀ ਹਾਰ ਜਾਂਦਾ ਹੈ। ਅੰਨ੍ਹਾ ਆਦਮੀ ਨਾਮ ਨੂੰ ਤਿਆਗ ਦਿੰਦਾ ਹੈ।
Fareedkot Teekaਜੇ ਜੀਵ ਏਕ ਪਰਮੇਸੁਰ ਕੋ ਵਿਸਾਰ ਦੇਵੇ ਤਾਂ ਬਾਜੀ ਹਾਰਤਾ ਹੈ। ਅਗ੍ਯਾਨੀ ਨੇ ਨਾਮ ਕੋ ਜੋ ਬਿਸਾਰ ਦੀਆ ਹੈ ਤਾਂ ਤੇ ਅਵਸ ਹਾਰੇਗਾ॥੬॥
Prof. Sahib Singh(ਭਾਵ, ਮਾਇਆ ਦੇ ਮੋਹ ਵਿਚ ਫਸ ਜਾਂਦਾ ਹੈ, ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ। ਜੇਹੜਾ ਜੀਵ ਨਾਮ ਭੁਲਾਂਦਾ ਹੈ ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ ॥੬॥

ਪਦ ਅਰਥ ਏਕੁ = ਇਕ ਪਰਮਾਤਮਾ ਨੂੰ। ਅੰਧੁਲੈ = ਅੰਨ੍ਹੇ ਜੀਵ ਨੇ ॥੬॥

SikhNet (Spanish)y así el ciego abandonó a Dios y no elevó Su Nombre en su corazón, perdiendo el juego de la vida.(6)

ਬਾਲਕੁ ਮਰੈ; ਬਾਲਕ ਕੀ ਲੀਲਾ ॥

baalak marai; baalak kee leelaa | Ang 1027

Sant Singh KhalsaThe child dies in his childish games.
Manmohan SinghThe child dies amidst his child-like frolics.
Manmohan Singh (Punjabi)ਬੱਚਾ ਆਪਣੇ ਬਚਪਦੇ ਦੇ ਕਲੋਲਾਂ ਅੰਦਰ ਮਰ ਜਾਂਦਾ ਹੈ।
Fareedkot Teekaਜੇ ਬਾਲਕ ਮਰੇ ਤਾਂ ਬਾਲਕ ਕੀ ਖੇਲ ਯਾਦ ਕਰਤੇ ਹੈਂ॥
Prof. Sahib Singh(ਵੇਖੋ ਮਾਇਆ ਦੇ ਮੋਹ ਦਾ ਪ੍ਰਭਾਵ! ਜਦੋਂ ਕਿਸੇ ਘਰ ਵਿਚ ਕੋਈ) ਬਾਲਕ ਮਰਦਾ ਹੈ,

ਪਦ ਅਰਥ ਲੀਲਾ = ਖੇਡ।

SikhNet (Spanish)Si murió cuando era niño, entonces ellos recuerdan su sonrisa y el disfrute de la vida,

ਕਹਿ ਕਹਿ ਰੋਵਹਿ; ਬਾਲੁ ਰੰਗੀਲਾ ॥

keh keh roveh; baal rangeelaa | Ang 1027

Sant Singh KhalsaThey cry and mourn, saying that he was such a playful child.
Manmohan SinghThey wail saying and crying that he was a playful child.
Manmohan Singh (Punjabi)ਉਹ ਖਿਲੰਦੜਾ ਬੱਚਾ ਸੀ, ਆਖ ਤੇ ਪੁਕਾਰ ਕੇ ਉਹ ਵਿਰਲਾਪ ਕਰਦੇ ਹਨ।
Fareedkot Teekaਪੁਨ: ਬਾਲ ਬਹੁਤ ਸੁੰਦਰ ਥਾ, ਐਸੇ ਕਹਿ ਕਹਿ ਕੇ ਰੋਵਤੇ ਹੈਂ॥
Prof. Sahib Singhਤਾਂ (ਮਾਂ ਪਿਉ ਭੈਣ ਭਰਾ ਆਦਿਕ ਸੰਬੰਧੀ) ਉਸ ਬਾਲਕ ਦੀਆਂ ਪਿਆਰ-ਭਰੀਆਂ ਖੇਡਾਂ ਚੇਤੇ ਕਰਦੇ ਹਨ, ਤੇ ਇਹ ਆਖ ਆਖ ਕੇ ਰੋਂਦੇ ਹਨ ਕਿ ਬਾਲਕ ਬੜਾ ਹਸ-ਮੁਖਾ ਸੀ।

ਪਦ ਅਰਥ ਕਹਿ ਕਹਿ = ਆਖ ਆਖ ਕੇ।

SikhNet (Spanish)y llorando dicen, qué gozoso era él, qué bello y lleno de dicha.

ਜਿਸ ਕਾ ਸਾ. ਸੋ ਤਿਨ ਹੀ ਲੀਆ; ਭੂਲਾ ਰੋਵਣਹਾਰਾ ਹੇ ॥੭॥

jis kaa saa. so tin hee leea; bhoolaa rovanahaaraa he |7| Ang 1027

Sant Singh KhalsaThe Lord who owns him has taken him back. Those who weep and mourn are mistaken. ||7||
Manmohan SinghHe, to whom he belonged, has taken him away, The weeper is in the wrong.
Manmohan Singh (Punjabi)ਜਿਸ ਦੀ ਉਹ ਮਲਕੀਅਤ ਸੀ, ਉਹ ਉਸ ਨੂੰ ਲੈ ਗਿਆ ਹੈ। ਵਿਰਲਾਪ ਕਰਨ ਵਾਲਾ ਭੁਲੇਖੇ ਅੰਦਰ ਹੈ।
Fareedkot Teekaਜਿਸ ਕਾ ਦੀਆ ਹੂਆ ਥਾ ਤਿਸੀ ਨੇ ਲੈ ਲੀਆ ਹੈ, ਰੋਵਨਹਾਰਾ ਭੂਲਾ ਹੂਆ ਹੈ॥੭॥
Prof. Sahib Singhਜਿਸ ਪ੍ਰਭੂ ਦਾ ਭੇਜਿਆ ਹੋਇਆ ਉਹ ਬਾਲਕ ਸੀ ਉਸ ਨੇ ਉਹ ਵਾਪਸ ਲੈ ਲਿਆ (ਉਸ ਨੂੰ ਯਾਦ ਕਰ ਕਰ ਕੇ) ਰੋਣ ਵਾਲਾ (ਮਾਇਆ ਦੇ ਮੋਹ ਵਿਚ ਫਸ ਕੇ ਜੀਵਨ-ਰਾਹ ਤੋਂ) ਖੁੰਝ ਜਾਂਦਾ ਹੈ ॥੭॥

ਪਦ ਅਰਥ ਤਿਨ ਹੀ = ਤਿਨਿ ਹੀ, ਉਸ (ਪ੍ਰਭੂ) ਨੇ ਹੀ ॥੭॥

SikhNet (Spanish)Pero fue llamado por Aquél a Quien pertenece, y sus parientes lloran, en total ignorancia, sin saber nada.(7)

ਭਰਿ ਜੋਬਨਿ ਮਰਿ ਜਾਹਿ. ਕਿ ਕੀਜੈ ॥

bhar joban mar jaeh. ki keejai | Ang 1027

Sant Singh KhalsaWhat can they do, if he dies in his youth?
Manmohan SinghWhat can one do, were he to die in the hey-day of his youth,
Manmohan Singh (Punjabi)ਬੰਦਾ ਕੀ ਕਰ ਸਕਦਾ ਹੈ, ਜੇਕਰ ਉਹ ਪੂਰੀ ਜੁਆਨੀ ਚੜ੍ਹ ਮਰ ਜਾਵੇ,
Fareedkot Teekaਜੌ ਜੋਬਨ ਭਰਕੇ ਮਰ ਜਾਤਾ ਤੌ ਕਿਆ ਕਰਤਾ?
Prof. Sahib Singhਜਦੋਂ ਕੋਈ ਭਰ-ਜਵਾਨੀ ਵੇਲੇ ਮਰ ਜਾਂਦੇ ਹਨ ਤਦੋਂ ਭੀ ਕੀਹ ਕੀਤਾ ਜਾ ਸਕਦਾ ਹੈ?

ਪਦ ਅਰਥ ਕਿ ਕੀਝੇ = ਕੀਹ ਕਰ ਸਕਦਾ ਹੈ?

SikhNet (Spanish)Si murió de joven, qué puede uno hacer, excepto llorar y decir. “El era mío, era mío”.

ਮੇਰਾ ਮੇਰਾ ਕਰਿ; ਰੋਵੀਜੈ ॥

meraa meraa kar; roveejai | Ang 1027

Sant Singh KhalsaThey cry out, "His is mine, he is mine!"
Manmohan Singhnow that he wails, calling him-mine, mine?
Manmohan Singh (Punjabi)ਹੁਣ ਜੋ ਉਹ ਉਸ ਨੂੰ ਮੈਡਾਂ ਮੈਡਾਂ ਆਖ ਕੇ ਰੋਂਦਾ ਹੈ?
Fareedkot Teekaਮੇਰਾ ਬੇਟਾ ਮੇਰਾ ਲਾਲ ਕਹਿ ਕਹਿ ਕਰਿ ਜੋ ਰੋਤਾ ਹੈ॥
Prof. Sahib Singhਇਹ ਆਖ ਆਖ ਕੇ ਰੋਵੀਦਾ ਹੀ ਹੈ ਕਿ ਉਹ ਮੇਰਾ (ਪਿਆਰਾ) ਸੀ ਮੇਰਾ (ਪਿਆਰਾ) ਸੀ।
SikhNet (Spanish)Sí, todos lloran engañados y corrompidos por Maya.

ਮਾਇਆ ਕਾਰਣਿ ਰੋਇ ਵਿਗੂਚਹਿ; ਧ੍ਰਿਗੁ ਜੀਵਣੁ ਸੰਸਾਰਾ ਹੇ ॥੮॥

maaeaa kaaran roe vigoocheh; dhrig jeevan sansaaraa he |8| Ang 1027

Sant Singh KhalsaThey cry for the sake of Maya, and are ruined; their lives in this world are cursed. ||8||
Manmohan SinghIn his world, accursed is the life of those, who come to grief by wailing for the sake of wealth.
Manmohan Singh (Punjabi)ਇਸ ਜੱਗ ਵਿੱਚ ਲਾਣ੍ਹਤ ਮਾਰੀ ਹੈ, ਉਨ੍ਹਾਂ ਦੀ ਜਿੰਦਗੀ, ਜੋ ਧਨ-ਦੌਲਤ ਦੀ ਖ਼ਾਤਰ ਰੋ ਕੇ ਦੁਖੀ ਹੁੰਦੇ ਹਨ।
Fareedkot Teekaਮਾਇਆ ਕੇ ਵਾਸਤੇ ਰੋਇਕੈ ਜੋ ਖਰਾਬ ਹੋਤਾ ਹੈ, ਤਿਸ ਕਾ ਸੰਸਾਰ ਮੇਂ ਧ੍ਰਿਗ ਜੀਵਣਾ ਹੈ॥੮॥
Prof. Sahib Singh(ਜੇਹੜੇ ਰੋਂਦੇ ਭੀ ਹਨ ਉਹ ਭੀ ਆਪਣੀਆਂ ਥੁੜਾਂ ਚੇਤੇ ਕਰ ਕਰ ਕੇ) ਮਾਇਆ ਦੀ ਖ਼ਾਤਰ ਰੋ ਰੋ ਕੇ ਦੁਖੀ ਹੁੰਦੇ ਹਨ। ਜਗਤ ਵਿਚ ਅਜੇਹਾ ਜੀਵਨ ਫਿਟਕਾਰ-ਜੋਗ ਹੋ ਜਾਂਦਾ ਹੈ ॥੮॥

ਪਦ ਅਰਥ ਰੋਇ = ਰੋ ਰੋ ਕੇ। ਵਿਗੂਚਹਿ = ਖ਼ੁਆਰ ਹੁੰਦੇ ਹਨ ॥੮॥

SikhNet (Spanish)Oh, maldito es ese tipo de vida en el mundo.(8)

ਕਾਲੀ ਹੂ ਫੁਨਿ ਧਉਲੇ ਆਏ ॥

kaalee hoo fun dhaule aae | Ang 1027

Sant Singh KhalsaTheir black hair eventually turns grey.
Manmohan SinghThe back hair, ultimately turn grey.
Manmohan Singh (Punjabi)ਕਾਲੇ ਵਾਲ, ਅੰਤ ਨੂੰ ਚਿੱਟੇ ਹੋ ਜਾਂਦੇ ਹਨ।
Fareedkot Teekaਕਾਲੇ ਕੇਸਾਂ ਤੇ ਮੁੜ ਧੌਲੇ ਭੀ ਆਇ ਗਏ॥
Prof. Sahib Singh(ਜਵਾਨੀ ਲੰਘ ਜਾਂਦੀ ਹੈ) ਕਾਲੇ ਕੇਸਾਂ ਤੋਂ ਫਿਰ ਧੌਲੇ ਆ ਜਾਂਦੇ ਹਨ।

ਪਦ ਅਰਥ ਹੂ = ਤੋਂ। ਫੁਨਿ = ਮੁੜ।

SikhNet (Spanish)Cuando los cabellos negros se tornan blancos,

ਵਿਣੁ ਨਾਵੈ; ਗਥੁ ਗਇਆ ਗਵਾਏ ॥

vin naavai; gath geaa gavaae | Ang 1027

Sant Singh KhalsaWithout the Name, they lose their wealth, and then leave.
Manmohan SinghWithout the Name, one departs losing his capital.
Manmohan Singh (Punjabi)ਨਾਮ ਦੇ ਬਾਝੋਂ, ਬੰਦਾ ਆਪਣੀ ਰਾਸ ਗਵਾ ਕੇ ਟੁਰ ਜਾਂਦਾ ਹੈ।
Fareedkot Teekaਬਿਨਾਂ ਨਾਮ ਸੇ ਸੁਵਾਸਾਂ ਰੂਪੀ (ਗਥੁ) ਵਸਤੂ ਵਾ ਪੂੰਜੀ ਕੋ ਗਵਾਇ ਗਇਆ॥
Prof. Sahib Singh(ਇਸ ਉਮਰ ਤਕ ਭੀ) ਪ੍ਰਭੂ ਦੇ ਨਾਮ ਤੋਂ ਖੁੰਝਿਆ ਰਹਿ ਕੇ ਮਨੁੱਖ ਆਪਣਾ ਆਤਮਕ ਜੀਵਨ ਦਾ ਸਰਮਾਇਆ ਗਵਾਈ ਜਾਂਦਾ ਹੈ।

ਪਦ ਅਰਥ ਗਥੁ = ਪੂੰਜੀ {गत्थ = प्रः}।

SikhNet (Spanish)uno termina perdiendo todo lo que uno tenía.

ਦੁਰਮਤਿ ਅੰਧੁਲਾ ਬਿਨਸਿ ਬਿਨਾਸੈ; ਮੂਠੇ ਰੋਇ ਪੂਕਾਰਾ ਹੇ ॥੯॥

duramat andhulaa binas binaasai; mootthe roe pookaaraa he |9| Ang 1027

Sant Singh KhalsaThey are evil-minded and blind - they are totally ruined; they are plundered, and cry out in pain. ||9||
Manmohan SinghThe evil-intellect blind man is utterly ruined and being robbed wails and cries.
Manmohan Singh (Punjabi)ਖੋਟੀ ਮਤ ਵਾਲਾ ਅੰਨ੍ਹਾਂ ਇਨਸਾਨ ਹੱਢੋਂ ਤੀ ਤਬਾਹ ਹੋ ਜਾਂਦਾ ਹੈ ਅਤੇ ਲੁੱਟਿਆ ਪੁੱਟਿਆ ਜਾ ਕੇ, ਰੋਂਦਾ ਅਤੇ ਚੀਕਦਾ ਹੈ।
Fareedkot Teekaਖੋਟੀ ਮਤ ਕਰ ਕੇ ਅੰਧਾ ਆਪ ਬਿਨਸਤਾ ਹੈ ਔ ਸੰਗੀਆਂ ਕੋ ਭੀ ਬਿਨਾਸਤਾ ਹੈ। ਕੋਈ ਇਛਾ ਨਹੀਂ ਪੂਰੀਤੀ, ਕਾਮਾਦਿਕੋਂ ਕਾ ਖੋਹਿਆ ਹੋਇਆ ਰੋਇਕੇ ਪੁਕਾਰਤਾ ਹੈ॥੯॥
Prof. Sahib Singhਭੈੜੀ ਮੱਤੇ ਲੱਗ ਕੇ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਆਤਮਕ ਮੌਤ ਸਹੇੜ ਕੇ ਆਤਮਕ ਮੌਤੇ ਮਰਦਾ ਰਹਿੰਦਾ ਹੈ। ਮਾਇਆ ਦਾ ਠੱਗਿਆ ਹੋਇਆ ਮਾਇਆ ਦੀ ਖ਼ਾਤਰ ਹੀ ਰੋ ਰੋ ਕੇ ਪੁਕਾਰਦਾ ਹੈ (ਉਸ ਉਮਰ ਤਕ ਭੀ ਮਾਇਆ ਦੇ ਰੋਣੇ ਰੋਂਦਾ ਰਹਿੰਦਾ ਹੈ) ॥੯॥

ਪਦ ਅਰਥ ਬਿਨਸਿ = ਮਰ ਕੇ, ਆਤਮਕ ਮੌਤ ਸਹੇੜ ਕੇ। ਮੂਠੇ = ਠੱਗਿਆ ਜਾ ਕੇ ॥੯॥

SikhNet (Spanish)Mira, el ciego de intención malvada, es destruido, y los hombres sufren en vano diciendo, oh, hemos sido robados.(9)

ਆਪੁ ਵੀਚਾਰਿ; ਨ ਰੋਵੈ ਕੋਈ ॥

aap veechaar; na rovai koee | Ang 1027

Sant Singh KhalsaOne who understands himself, does not cry.
Manmohan SinghHe, who understands his ownself, weeps not.
Manmohan Singh (Punjabi)ਜੋ ਆਪਣੇ ਆਪ ਨੂੰ ਸਮਝਦਾ ਹੈ, ਉਹ ਰੋਂਦਾ ਨਹੀਂ।
Fareedkot Teekaਜੇ ਅਪਨੇ ਆਪ ਕੋ ਬੀਚਾਰੇ ਤਾਂ ਕੋਈ ਨਾ ਰੋਵੈ॥
Prof. Sahib Singhਜੇਹੜਾ ਕੋਈ ਮਨੁੱਖ ਆਪਣੇ ਆਪ ਨੂੰ ਵਿਚਾਰਦਾ ਹੈ (ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ) ਉਹ ਪਛੁਤਾਂਦਾ ਨਹੀਂ ਹੈ।

ਪਦ ਅਰਥ ਆਪੁ = ਆਪਣੇ ਆਪ ਨੂੰ।

SikhNet (Spanish)Nadie llora por sus propias acciones,

ਸਤਿਗੁਰੁ ਮਿਲੈ; ਤ ਸੋਝੀ ਹੋਈ ॥

satigur milai; ta sojhee hoee | Ang 1027

Sant Singh KhalsaWhen he meets the True Guru, then he understands.
Manmohan SinghWhen man meets with the True Guru, then he obtains the real understanding,
Manmohan Singh (Punjabi)ਜਦ ਬੰਦਾ ਸੱਚੇ ਗੁਰਾਂ ਨਾਲ ਮਿਲ ਪੈਂਦਾ ਹੈ, ਤਦ ਹੀ ਉਹ ਨੂੰ ਯਥਾਰਥ ਸਮਝ ਆਉਂਦੀ ਹੈ।
Fareedkot Teekaਪਰੰਤੂ ਇਹ ਸੋਝੀ ਸਤਿਗੁਰੋਂ ਕੇ ਮਿਲਿਆਂ ਹੋਤੀ ਹੈ॥
Prof. Sahib Singhਪਰ ਇਹ ਸੋਝੀ ਕਿਸੇ ਨੂੰ ਤਦੋਂ ਹੀ ਹੁੰਦੀ ਹੈ ਜਦੋਂ ਉਸ ਨੂੰ ਗੁਰੂ ਮਿਲ ਪਏ।
SikhNet (Spanish)pero sólo uno sabe cuando se encuentra con el Guru Verdadero.

ਬਿਨੁ ਗੁਰ. ਬਜਰ ਕਪਾਟ, ਨ ਖੂਲਹਿ; ਸਬਦਿ ਮਿਲੈ ਨਿਸਤਾਰਾ ਹੇ ॥੧੦॥

bin gur. bajar kapaatt, na khooleh; sabad milai nisataaraa he |10| Ang 1027

Sant Singh KhalsaWithout the Guru, the heavy, hard doors are not opened. Obtaining the Word of the Shabad, one is emancipated. ||10||
Manmohan SinghWithout the Guru, the adamantine door opens not, obtaining the Lord's Name, one is emancipated.
Manmohan Singh (Punjabi)ਗੁਰਾਂ ਦੇ ਬਗ਼ੈਰ ਸਖ਼ਤ ਕਰੜਾ ਬੂਹਾ ਖੁਲ੍ਹਦਾ ਨਹੀਂ। ਸੁਆਮੀ ਦਾ ਨਾਮ ਪ੍ਰਾਪਤ ਕਰਨ ਦੁਆਰਾ ਬੰਦੇ ਦਾ ਪਾਰ ਉਤਾਰਾ ਹੋ ਜਾਂਦਾ ਹੈ।
Fareedkot Teekaਗੁਰੋਂ ਬਿਨਾਂ ਬਜਰ ਕੇ ਤਖਤ ਨਹੀਂ ਖੁਲਤੇ ਅਰਥਾਤ ਅਗ੍ਯਾਨ ਵਾ ਕੋਸ ਵਾ ਜੜਤਾ ਨਹੀਂ ਦੂਰ ਹੋਤੀ ਹੈ, ਇਸ ਜੀਵ ਕੋ ਜੇ ਗੁਰੋਂ ਕਾ ਉਪਦੇਸ ਮਿਲੈ ਤੌ ਹੀ ਨਿਸਤਾਰਾ ਹੋਵੈ ॥੧੦॥
Prof. Sahib Singh(ਮਾਇਆ ਦੇ ਮੋਹ ਦੇ ਕਾਰਨ ਮਨੁੱਖ ਦੀ ਅਕਲ ਤੇ ਪੜਦਾ ਪਿਆ ਰਹਿੰਦਾ ਹੈ; ਅਕਲ, ਮਾਨੋ, ਕਰੜੇ ਕਵਾੜਾਂ ਵਿਚ ਬੰਦ ਰਹਿੰਦੀ ਹੈ) ਗੁਰੂ ਤੋਂ ਬਿਨਾ (ਉਹ) ਕਰੜੇ ਕਵਾੜ ਖੁਲ੍ਹਦੇ ਨਹੀਂ ਹਨ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਹ (ਇਸ ਕੈਦ ਵਿਚੋਂ) ਖ਼ਲਾਸੀ ਹਾਸਲ ਕਰ ਲੈਂਦਾ ਹੈ ॥੧੦॥

ਪਦ ਅਰਥ ਬਜਰ = ਕਰੜੇ। ਕਪਾਟ = ਕਵਾੜ, ਭਿੱਤ ॥੧੦॥

SikhNet (Spanish)Sí, sin el Guru, la Puerta Principal que el ser humano tiene en su interior, no es abierta, es a través de la Palabra que uno es Emancipado.(10)

ਬਿਰਧਿ ਭਇਆ ਤਨੁ; ਛੀਜੈ ਦੇਹੀ ॥

biradh bheaa tan; chheejai dehee | Ang 1027

Sant Singh KhalsaThe body grows old, and is beaten out of shape.
Manmohan SinghWhen man grows old, his body is beaten out of shape,
Manmohan Singh (Punjabi)ਜਦ ਇਨਸਾਨ ਬੁੱਢਾ ਹੋ ਜਾਂਦਾ ਹੈ, ਉਸ ਦਾ ਸਰੀਰ ਕਰੂਪ ਥੀ ਵੰਝਦਾ ਹੈ।
Fareedkot Teekaਜਬ (ਦੇਹੀ) ਜੀਉ, ਭਾਵ ਸਰੀਰ ਧਾਰੀ ਕਾ ਸਰੀਰ ਬੂਢਾ ਹੋਤਾ ਹੈ ਤਬ ਤਨ ਛੀਜਤਾ ਹੈ ਅਰਥਾਤ ਘਟਤਾ ਜਾਤਾ ਹੈ॥
Prof. Sahib Singhਮਨੁੱਖ ਬੁੱਢਾ ਹੋ ਜਾਂਦਾ ਹੈ, (ਉਸ ਦਾ) ਸਰੀਰ ਭੀ ਕਮਜ਼ੋਰ ਹੋ ਜਾਂਦਾ ਹੈ,

ਪਦ ਅਰਥ ਛੀਜੈ = ਕਮਜ਼ੋਰ ਹੋ ਜਾਂਦਾ ਹੈ। ਦੇਹੀ = ਸਰੀਰ।

SikhNet (Spanish)Cuando uno envejece, el cuerpo de uno se deforma,

ਰਾਮੁ. ਨ ਜਪਈ; ਅੰਤਿ ਸਨੇਹੀ ॥

raam. na japee; ant sanehee | Ang 1027

Sant Singh KhalsaBut he does not meditate on the Lord, His only friend, even at the end.
Manmohan Singheven then he remembers not the Lord, his Friend, in the end.
Manmohan Singh (Punjabi)ਤਦ ਭੀ ਉਹ ਆਪਣੇ ਅਖ਼ੀਰ ਦੇ ਵੇਲੇ ਦੇ ਮਿੱਤ੍ਰ, ਸਾਹਿਬ, ਦਾ ਸਿਮਰਨ ਨਹੀਂ ਕਰਦਾ।
Fareedkot Teekaਇਹ ਰਾਮ ਨਾਮ ਕੋ ਨਹੀਂ ਜਪਤਾ ਜੋ ਅੰਤ ਕਾਲ ਮੇਂ ਹਿਤੂ ਹੋਵੈ॥
Prof. Sahib Singh(ਪਰ ਮਾਇਆ ਦਾ ਮੋਹ ਇਤਨਾ ਪ੍ਰਬਲ ਹੈ ਕਿ ਅਜੇ ਭੀ) ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਜੋ (ਸਭ ਸਾਕਾਂ ਅੰਗਾਂ ਦੇ ਸਾਥ ਛੱਡ ਜਾਣ ਤੇ ਭੀ) ਅੰਤ ਨੂੰ ਪਿਆਰਾ ਸਾਥੀ ਬਣਦਾ ਹੈ।

ਪਦ ਅਰਥ ਜਪਈ = ਜਪੈ, ਜਪਦਾ। ਅੰਤਿ = ਅਖ਼ੀਰ ਵਿਚ। ਸਨੇਹੀ = ਪਿਆਰ ਕਰਨ ਵਾਲਾ, ਮਿੱਤਰ।

SikhNet (Spanish)y uno no contempla a Dios, Quien es nuestro Único Amigo al final.

ਨਾਮੁ ਵਿਸਾਰਿ. ਚਲੈ ਮੁਹਿ ਕਾਲੈ; ਦਰਗਹ ਝੂਠੁ ਖੁਆਰਾ ਹੇ ॥੧੧॥

naam visaar. chalai muhi kaalai; daragah jhootth khuaaraa he |11| Ang 1027

Sant Singh KhalsaForgetting the Naam, the Name of the Lord, he departs with his face blackened. The false are humiliated in the Court of the Lord. ||11||
Manmohan SinghHe, who forgets the Name departs black-faced. The false one is humiliated in the Lord's court.
Manmohan Singh (Punjabi)ਜੋ ਨਾਮ ਨੂੰ ਭੁਲਾਉਂਦਾ ਹੈ, ਉਹ ਕਾਲੇ ਮੂੰਹ ਨਾਲ ਟੁਰ ਜਾਂਦਾ ਹੈ। ਕੂੜਾ ਪ੍ਰਾਣੀ ਸਾਈਂ ਦੇ ਦਰਬਾਰ ਵਿੱਚ ਖੱਜਲ ਖੁਆਰ ਹੁੰਦਾ ਹੈ।
Fareedkot Teekaਜੋ ਮੂੰਹ ਕਾਲੇ ਨਾਮ ਕੋ ਬਿਸਾਰਿ ਕੇ ਚਲੇ ਹੈਂ, ਤਿਨ ਕੀ ਦਰਗਾਹ ਮੇਂ ਝੂਠ ਕਰਿ ਕੇ ਖੁਆਰੀ ਹੈ॥੧੧॥
Prof. Sahib Singhਪਰਮਾਤਮਾ ਦਾ ਨਾਮ ਭੁਲਾ ਕੇ ਮਨੁੱਖ ਬਦਨਾਮੀ ਦਾ ਟਿੱਕਾ ਮੱਥੇ ਉਤੇ ਲਾ ਕੇ ਇਥੋਂ ਤੁਰ ਪੈਂਦਾ ਹੈ, ਪੱਲੇ ਝੂਠ ਹੀ ਹੈ (ਪੱਲੇ ਮਾਇਆ ਦਾ ਮੋਹ ਹੀ ਹੈ, ਇਸ ਵਾਸਤੇ) ਪ੍ਰਭੂ ਦੀ ਹਜ਼ੂਰੀ ਵਿਚ ਖ਼ੁਆਰ ਹੀ ਹੁੰਦਾ ਹੈ ॥੧੧॥

ਪਦ ਅਰਥ ਮੁਹਿ ਕਾਲੈ = ਕਾਲੇ ਮੂੰਹ ਨਾਲ ॥੧੧॥

SikhNet (Spanish)Sí, quien sea que haga a un lado el Nombre del Señor, su semblante se le obscurece y ese ser falso es destruido en la Corte del Señor.(11)

ਨਾਮੁ ਵਿਸਾਰਿ ਚਲੈ; ਕੂੜਿਆਰੋ ॥

naam visaar chalai; koorriaaro | Ang 1027

Sant Singh KhalsaForgetting the Naam, the false ones depart.
Manmohan SinghThe false one departs forgetting the Name.
Manmohan Singh (Punjabi)ਕੂੜਾ ਪ੍ਰਾਣੀ ਨਾਮ ਨੂੰ ਭੁਲਾ ਕੇ ਤੁਰ ਜਾਂਦਾ ਹੈ।
Fareedkot Teekaਜੋ ਝੂਠੇ ਪੁਰਸ ਨਾਮ ਕੋ ਬਿਸਾਰ ਚਲੇ ਹੈਂ॥
Prof. Sahib Singh(ਸਾਰੀ ਉਮਰ) ਕੂੜ ਦਾ ਵਣਜ ਕਰਨ ਵਾਲਾ ਬੰਦਾ ਪਰਮਾਤਮਾ ਦਾ ਨਾਮ ਭੁਲਾ ਕੇ (ਇਥੋਂ ਆਤਮਕ ਗੁਣਾਂ ਵਲੋਂ ਖ਼ਾਲੀ-ਹੱਥ) ਤੁਰ ਪੈਂਦਾ ਹੈ।

ਪਦ ਅਰਥ ਕੂੜਿਆਰੇ = ਕੂੜ ਦਾ ਵਣਜਾਰਾ।

SikhNet (Spanish)Mira, cuando el falso se va de este mundo, habiéndose olvidado del Nombre,

ਆਵਤ ਜਾਤ; ਪੜੈ ਸਿਰਿ ਛਾਰੋ ॥

aavat jaat; parrai sir chhaaro | Ang 1027

Sant Singh KhalsaComing and going, dust falls on their heads.
Manmohan SinghComing and going dust, falls on his head.
Manmohan Singh (Punjabi)ਆਉਂਦਾ ਤੇ ਜਾਂਦੇ ਹੋਏ ਦੇ ਉਸ ਦੇ ਸਿਰ ਉਤੇ ਖੇਹ ਪੈਂਦੀ ਹੈ।
Fareedkot Teekaਸੋ ਜਨਮਤੇ ਮਰਤੇ ਹੈਂ ਅਰੁ ਤਿਨ ਕੇ ਸਿਰ ਪਰ ਸੁਆਹ ਹੀ ਪੜਤੀ ਹੈ॥
Prof. Sahib Singhਜਨਮ ਮਰਨ ਦੇ ਗੇੜ ਵਿਚ ਪਏ ਦੇ ਸਿਰ ਉਤੇ ਸੁਆਹ ਪੈਂਦੀ ਹੈ (ਫਿਟਕਾਰ ਪੈਂਦੀ ਹੈ)।

ਪਦ ਅਰਥ ਪੜੈ = ਪੈਂਦੀ ਹੈ। ਛਾਰੋ = ਸੁਆਹ।

SikhNet (Spanish)la tierra le cae sobre la cabeza, y así, él va y viene.

ਸਾਹੁਰੜੈ ਘਰਿ ਵਾਸੁ. ਨ ਪਾਏ; ਪੇਈਅੜੈ ਸਿਰਿ ਮਾਰਾ ਹੇ ॥੧੨॥

saahurarrai ghar vaas. na paae; peeearrai sir maaraa he |12| Ang 1027

Sant Singh KhalsaThe soul-bride finds no home in her in-laws' home, the world hereafter; she suffers in agony in this world of her parents' home. ||12||
Manmohan SinghShe, who worries her head in duality here, in her parent's home, finds no abode hereafter, in her Father-in-law's.
Manmohan Singh (Punjabi)ਜੋ ਏਥੇ ਆਪਣੇ ਪੇਕੇ ਘਰ ਵਿੱਚ, ਦਵੈਤ-ਭਾਵ ਅੰਦਰ ਆਪਣਾ ਸਿਰ ਖਪਾਉਂਦੀ ਹੈ, ਉਹ ਅਗੇ ਆਪਣੇ ਸਹੁਰੇ ਘਰ ਵਿੱਚ ਵਸੇਬਾ ਨਹੀਂ ਪਾਂਦੀ।
Fareedkot Teekaਜਿਸ ਨੇ ਇਸ ਲੋਕ ਰੂਪ ਪੇਕੇ ਮੇਂ ਧੰਧਿਆਂ ਬੀਚ ਸਿਰ ਮਾਰਿਆ ਹੈ ਅਰਥਾਤ ਜੋ ਖਪਿਆ ਹੈ, ਸੋ ਪਰਲੋਕ ਸਾਹੁਰੇ ਘਰ ਮੇਂ ਸੁਖ ਪੂਰਬਕ ਵਾਸਾ ਨਹੀਂ ਪਾਵਤਾ ਅਰਥਾਤ ਸਜ਼ਾ ਹੋਤੀ ਹੈ॥੨੨॥
Prof. Sahib Singh(ਇਥੋਂ ਗਏ ਨੂੰ) ਪਰਮਾਤਮਾ ਦੇ ਦਰ ਤੇ ਢੋਈ ਨਹੀਂ ਮਿਲਦੀ, (ਜਿਤਨਾ ਚਿਰ) ਜਗਤ ਵਿਚ (ਰਿਹਾ ਇਥੇ) ਭੀ ਸਿਰ ਉਤੇ ਸੱਟਾਂ ਹੀ ਖਾਂਦਾ ਰਿਹਾ ॥੧੨॥

ਪਦ ਅਰਥ ਘਰਿ = ਘਰ ਵਿਚ। ਸਿਰਿ = ਸਿਰ ਉਤੇ ॥੧੨॥

SikhNet (Spanish)No encuentra refugio en este mundo ni en el más allá. (12)

ਖਾਜੈ ਪੈਝੈ; ਰਲੀ ਕਰੀਜੈ ॥

khaajai paijhai; ralee kareejai | Ang 1027

Sant Singh KhalsaShe eats, dresses and plays joyfully,
Manmohan SinghMan eats, wears and revels in joy,
Manmohan Singh (Punjabi)ਆਦਮੀ ਖਾਂਦਾ, ਪਹਿਨਦਾ ਅਤੇ ਅਨੰਦ ਮਾਣਦਾ ਹੈ,
Fareedkot Teekaਖਾਈਤਾ ਹੈ ਔ ਪੈਨੀਤਾ ਹੈ ਔ ਖੁਸੀਆਂ ਕਰੀਤੀਆਂ ਹੈਂ॥
Prof. Sahib Singh(ਚੰਗਾ) ਖਾਈਦਾ ਹੈ, (ਚੰਗਾ) ਪਹਿਨੀਦਾ ਹੈ, (ਦੁਨੀਆ ਦੀ) ਮੌਜ ਮਾਣੀਦੀ ਹੈ।

ਪਦ ਅਰਥ ਖਾਜੈ = ਖਾਈਦਾ ਹੈ। ਪੈਝੈ = ਪਹਿਨੀਦਾ ਹੈ। ਰਲੀ = ਰੰਗ-ਰਲੀਆਂ।

SikhNet (Spanish)Uno come, se viste y se regocija en placeres,

ਬਿਨੁ ਅਭ ਭਗਤੀ; ਬਾਦਿ ਮਰੀਜੈ ॥

bin abh bhagatee; baad mareejai | Ang 1027

Sant Singh Khalsabut without loving devotional worship of the Lord, she dies uselessly.
Manmohan Singhbut without the Lord's hearty service, he cries in vain.
Manmohan Singh (Punjabi)ਪ੍ਰੰਤੂ ਸਾਹਿਬ ਦੀ ਦਿਲੀ-ਸੇਵਾ ਦੇ ਬਾਝੋਂ ਵਿਅਰਥ ਮਰ ਜਾਂਦਾ ਹੈ?
Fareedkot Teekaਬਿਨਾਂ ਰਿਦੇ ਕੀ ਭਗਤੀ ਸੇ ਬਿਅਰਥ ਮਰੀਤਾ ਹੈ॥
Prof. Sahib Singh(ਇਹਨਾਂ ਹੀ ਰੁਝੇਵਿਆਂ ਵਿਚ) ਹਿਰਦਾ ਪਰਮਾਤਮਾ ਦੀ ਭਗਤੀ ਤੋਂ ਸੁੰਞਾ ਰਹਿਣ ਕਰਕੇ ਵਿਅਰਥ ਹੀ ਆਤਮਕ ਮੌਤ ਸਹੇੜ ਲਈਦੀ ਹੈ।

ਪਦ ਅਰਥ ਅਭ = ਅੰਦਰਲੀ {अभ्यन्तर}। ਬਾਦਿ = ਵਿਅਰਥ।

SikhNet (Spanish)pero sin buscar al Señor en el corazón, muere en vano, pues no sabe discriminar entre lo bueno y lo malo,

ਸਰ ਅਪਸਰ ਕੀ ਸਾਰ. ਨ ਜਾਣੈ; ਜਮੁ ਮਾਰੇ ਕਿਆ ਚਾਰਾ ਹੇ ॥੧੩॥

sar apasar kee saar. na jaanai; jam maare kiaa chaaraa he |13| Ang 1027

Sant Singh KhalsaOne who does not distinguish between good and evil, is beaten by the Messenger of Death; how can anyone escape this? ||13||
Manmohan SinghYama strikes him, who discriminates not between good and evil, what can be the way out of it?
Manmohan Singh (Punjabi)ਯਮ ਉਸ ਨੂੰ ਮਾਰਦਾ ਹੇ ਜੋ ਭਲੇ ਤੇ ਬੁਰੇ ਵਿੱਚ ਪਛਾਣ ਨਹੀਂ ਕਰਦਾ। ਇਸ ਤੋਂ ਬਚਾਅ ਦਾ ਕੀ ਹੀਲਾ ਹੋ ਸਕਦਾ ਹੈ?
Fareedkot Teekaਭਲੇ ਬੁਰੇ ਕੀ, ਭਾਵ ਸਾਰ ਅਸਾਰ ਕੀ ਸਾਰ ਨਹੀਂ ਜਾਨਤੇ, ਜਬ ਜਮ ਮਾਰੇਗਾ ਤੋ ਤੁਮਾਰਾ ਕਿਆ ਉਸ ਆਗੇ ਚਾਰਾ ਅਰਥਾਤ ਬਲ ਹੋਵੈਗਾ॥੧੩॥
Prof. Sahib Singhਜੇਹੜਾ ਬੰਦਾ (ਇਸ ਤਰ੍ਹਾਂ ਅੰਨ੍ਹਾ ਹੋ ਕੇ) ਚੰਗੇ ਮੰਦੇ ਸਮੇ ਦੀ ਸੂਝ ਨਹੀਂ ਜਾਣਦਾ, ਉਸ ਨੂੰ ਜਮ ਖ਼ੁਆਰ ਕਰਦਾ ਹੈ, ਤੇ ਉਸ ਦੀ ਕੋਈ ਪੇਸ਼ ਨਹੀਂ ਜਾਂਦੀ ॥੧੩॥

ਪਦ ਅਰਥ ਸਰ ਅਪਸਰ = ਚੰਗਾ ਮੰਦਾ ਸਮਾ। ਸਾਰ = ਸਮਝ, ਪਰਖ। ਚਾਰਾ = ਜ਼ੋਰ, ਪੇਸ਼ ॥੧੩॥

SikhNet (Spanish)y es atrapado infaliblemente por Yama.(13)

ਪਰਵਿਰਤੀ ਨਰਵਿਰਤਿ ਪਛਾਣੈ ॥

paraviratee naravirat pachhaanai | Ang 1027

Sant Singh KhalsaOne who realizes what he has to possess, and what he has to abandon,
Manmohan SinghIf man knows what he is to possess or abandon,
Manmohan Singh (Punjabi)ਜੇਕਰ ਬੰਦਾ ਇਹ ਜਾਣ ਲਵੇ ਕਿ ਕੀ ਗ੍ਰਹਿਨ ਕਰਨਾ ਜਾਂ ਤਿਆਗਣਾ ਹੈ,
Fareedkot Teekaਗੁਰਮੁਖੋਂ ਕੀ ਯਹ ਰੀਤੀ ਹੈ: ਪਰਵਿਰਤੀ ਔ ਨਿਵਿਰਤੀ ਕੋ ਪਛਾਣਤੇ ਹੈਂ। ਭਾਵ ਦੁਖਦਾਈ ਸੁਖਦਾਈ ਵਾ ਪਰਵਿਰਤੀ ਵਿਖੇ ਰਹਤੇ ਹੀ ਨਿਵਿਰਤ ਰਹ ਕਰ ਪਰਮੇਸਰ ਕੋ ਪਛਾਣਤੇ ਹੈਂ॥☬ਕਹਾਂ ਪਛਾਣਤੇ ਹੈਂ?
Prof. Sahib Singhਜੇਹੜਾ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਦੁਨੀਆ ਤੋਂ ਉਪਰਾਮ ਰਹਿਣਾ ਜਾਣਦਾ ਹੈ,

ਪਦ ਅਰਥ ਪਰਵਿਰਤੀ = {प्रवृत्ति} ਦੁਨੀਆ ਵਾਲਾ ਰੁਝੇਵਾਂ। ਨਰਵਿਰਤਿ = {निवृत्‍ित} ਉਪਰਾਮਤਾ।

SikhNet (Spanish)Si uno supiera lo que hay que poseer o abandonar, asociándose con el Guru,

ਗੁਰ ਕੈ ਸੰਗਿ; ਸਬਦਿ ਘਰੁ ਜਾਣੈ ॥

gur kai sang; sabad ghar jaanai | Ang 1027

Sant Singh Khalsaassociating with the Guru, comes to know the Word of the Shabad, within the home of his own self.
Manmohan Singhthen associating with the Guru. he realises the Lord in his very home.
Manmohan Singh (Punjabi)ਤਦ ਗੁਰਾਂ ਦੀ ਸੰਗਤ ਕਰਨ ਦੁਆਰਾ ਉਹ ਆਪਣੇ ਹਿਰਦੇ-ਘਰ ਅੰਦਰ ਹੀ ਸਾਹਿਬ ਨੂੰ ਅਨੁਭਵ ਕਰ ਲੈਂਦਾ ਹੈ।
Fareedkot Teekaਗੁਰੋਂ ਕੇ ਸੰਗੀ ਹੋਇਕੈ ਬ੍ਰਹਮ ਕੋ (ਘਰੁ) ਸਰੀਰ ਕੇ ਬੀਚ ਹੀ ਜਾਨਤੇ ਹੈਂ॥੧੪॥
Prof. Sahib Singhਜੇਹੜਾ ਗੁਰੂ ਦੀ ਸੰਗਤ ਵਿਚ ਰਹਿ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਮਿਲਾਪ-ਅਵਸਥਾ ਨਾਲ ਸਾਂਝ ਪਾਈ ਰੱਖਦਾ ਹੈ,

ਪਦ ਅਰਥ ਘਰੁ = ਉਹ ਟਿਕਾਣਾ ਜਿਥੇ ਮਨ ਸ਼ਾਂਤ ਰਹਿ ਸਕਦਾ ਹੈ।

SikhNet (Spanish)uno lograría conocer su ser a través de la Palabra,

ਕਿਸ ਹੀ ਮੰਦਾ ਆਖਿ. ਨ ਚਲੈ; ਸਚਿ ਖਰਾ ਸਚਿਆਰਾ ਹੇ ॥੧੪॥

kis hee mandaa aakh. na chalai; sach kharaa sachiaaraa he |14| Ang 1027

Sant Singh KhalsaDo not call anyone else bad; follow this way of life. Those who are true are judged to be genuine by the True Lord. ||14||
Manmohan SinghUnto the True One, truth seems sublime, He calls no one bad. This is his way of life.
Manmohan Singh (Punjabi)ਸੱਚੇ ਪੁਰਸ਼ ਨੂੰ ਸੱਚ ਸ੍ਰੇਸ਼ਟ ਲਗਦਾ ਹੈ। ਉਹ ਕਿਸੇ ਨੂੰ ਭੀ, ਬੁਰਾ ਨਹੀਂ ਆਖਦਾ। ਇਹ ਹੈ ਉਸ ਦਾ ਜੀਵਨ-ਮਾਰਗ।
Fareedkot Teekaਕਿਸੇ ਕੋ ਭੀ ਮੰਦਾ ਆਖ ਕੇ ਨਹੀਂ ਚਲਤੇ, ਭਾਵ ਕਿਸੇ ਕੇ ਬੁਰੇ ਮੇਂ ਨਹੀਂ ਪਰਵਿਰਤਤੇ। ਗੁਰਮੁਖ ਸੱਚ ਕਰ ਕੇ ਖਰਾ ਸਚਿਆਰ ਹੂਆ ਹੈ॥੧੪॥
Prof. Sahib Singhਜੀਵਨ-ਸਫ਼ਰ ਵਿਚ ਕਿਸੇ ਨੂੰ ਮੰਦਾ ਨਹੀਂ ਆਖੀਦਾ, ਸਦਾ-ਥਿਰ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ ਉਹ ਸੱਚ ਦਾ ਵਪਾਰੀ ਬੰਦਾ (ਪ੍ਰਭੂ ਦੀ ਹਜ਼ੂਰੀ ਵਿਚ) ਖਰਾ (ਸਿੱਕਾ ਮੰਨਿਆ ਜਾਂਦਾ) ਹੈ ॥੧੪॥
SikhNet (Spanish)y sin llamar a nadie malo, sería aclamado como Verdadero.(14)

ਸਾਚ ਬਿਨਾ; ਦਰਿ ਸਿਝੈ. ਨ ਕੋਈ ॥

saach binaa; dar sijhai. na koee | Ang 1027

Sant Singh KhalsaWithout Truth, no one succeeds in the Court of the Lord.
Manmohan SinghWithout truth, none succeeds in the Lord's court.
Manmohan Singh (Punjabi)ਸੱਚ ਦੇ ਬਗ਼ੈਰ, ਕੋਈ ਭੀ ਸਾਈਂ ਦੇ ਦਰਬਾਰ ਵਿੱਚ ਕਾਮਯਾਬ ਨਹੀਂ ਹੁੰਦਾ।
Fareedkot Teekaਸਾਚ ਕੀ ਪ੍ਰਾਪਤੀ ਬਿਨਾਂ ਸੰਸਾਰ ਕੇ (ਦਰਿ) ਬੀਚ ਕਲਿਆਣ ਕੋਈ ਨਹੀਂ ਹੋਤਾ ਹੈ॥
Prof. Sahib Singhਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਮਨੁੱਖ (ਪ੍ਰਭੂ ਦੇ) ਦਰ ਤੇ (ਜ਼ਿੰਦਗੀ ਦੀ ਪੜਤਾਲ ਵਿਚ) ਕਾਮਯਾਬ ਨਹੀਂ ਹੁੰਦਾ।

ਪਦ ਅਰਥ ਸਿਝੈ = ਕਾਮਯਾਬ ਹੁੰਦਾ।

SikhNet (Spanish)Sin la Verdad nadie encuentra Plenitud en la Puerta Divina.

ਸਾਚ ਸਬਦਿ ਪੈਝੈ; ਪਤਿ ਹੋਈ ॥

saach sabad paijhai; pat hoee | Ang 1027

Sant Singh KhalsaThrough the True Shabad, one is robed in honor.
Manmohan SinghThrough the True Name, one is robed and honoured in the True court,
Manmohan Singh (Punjabi)ਸੱਚੇ ਨਾਮ ਦੇ ਰਾਹੀਂ, ਆਦਮੀ ਸੱਚੇ ਦਰਬਾਰ ਅੰਦਰ ਪਹਿਰਾਇਆ ਅਤੇ ਵਡਿਆਇਆ ਜਾਂਦਾ ਹੈ।
Fareedkot Teekaਜੋ ਸਾਚੇ ਉਪਦੇਸ ਕੋ (ਪੈਝੈ) ਪਹਰੈ, ਭਾਵ ਧਾਰੇਗਾ ਤਿਸੀ ਕੀ ਲੋਕ ਪਰਲੋਕ ਮੇਂ ਇਜਤ ਹੋਵੈਗੀ॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਿਆਂ ਸਰੋਪਾ ਮਿਲਦਾ ਹੈ ਇੱਜ਼ਤ ਮਿਲਦੀ ਹੈ।

ਪਦ ਅਰਥ ਪੈਝੈ = ਸਰੋਪਾ ਮਿਲਿਆ। ਪਤਿ = ਇੱਜ਼ਤ।

SikhNet (Spanish)Sí, a través de la Verdadera Palabra uno es investido con todo Honor.

ਆਪੇ ਬਖਸਿ ਲਏ ਤਿਸੁ ਭਾਵੈ; ਹਉਮੈ ਗਰਬੁ ਨਿਵਾਰਾ ਹੇ ॥੧੫॥

aape bakhas le tis bhaavai; haumai garab nivaaraa he |15| Ang 1027

Sant Singh KhalsaHe forgives those with whom He is pleased; they silence their egotism and pride. ||15||
Manmohan SinghWhosoever silences his ego and self-conceit, become pleasing to that Lord, and He of Himself forgives him.
Manmohan Singh (Punjabi)ਜਿਹੜਾ ਕੋਈ ਭੀ ਆਪਣੇ ਹੰਕਾਰ ਅਤੇ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ, ਉਹ ਉਸ ਸੁਆਮੀ ਨੂੰ ਚੰਗਾ ਲਗਦਾ ਹੈ ਅਤੇ ਉਹ ਆਪ ਹੀ ਉਸ ਨੂੰ ਮਾਫ਼ ਕਰ ਦਿੰਦਾ ਹੈ।
Fareedkot Teekaਜਿਸ ਨੇ ਹਉਮੈਂ ਔ ਗਰਬ ਕੋ ਨਿਵਾਰਿਆ ਹੈ, ਸੋਈ ਹਰੀ ਕੋ ਭਾਵਤਾ ਹੈ, ਪੁਨਾ ਤਿਸ ਕੋ ਆਪ ਪਰਮੇਸਰ ਬਖਸ ਲੇਤਾ ਹੈ॥੧੫॥
Prof. Sahib Singh(ਪਰ ਜੀਵਾਂ ਦੇ ਕੀਹ ਵੱਸ?) ਜਿਸ ਉਤੇ ਪ੍ਰਭੂ ਆਪ ਹੀ ਬਖ਼ਸ਼ਸ਼ ਕਰਦਾ ਹੈ, ਉਹ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਤੇ ਉਹ ਹਉਮੈ ਅਹੰਕਾਰ (ਆਪਣੇ ਅੰਦਰੋਂ) ਦੂਰ ਕਰਦਾ ਹੈ ॥੧੫॥

ਪਦ ਅਰਥ ਤਿਸੁ = ਉਸ ਪ੍ਰਭੂ ਨੂੰ ॥੧੫॥

SikhNet (Spanish)Si así Él lo desea, el Señor nos perdona y nos liberamos del ego negativo y de la idea del yo soy.(15)

ਗੁਰ ਕਿਰਪਾ ਤੇ; ਹੁਕਮੁ ਪਛਾਣੈ ॥

gur kirapaa te; hukam pachhaanai | Ang 1027

Sant Singh KhalsaOne who realizes the Hukam of God's Command, by the Grace of the Guru,
Manmohan SinghHe, who by Guru's grace knows the Lord's will,
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ, ਸਾਈਂ ਦੀ ਰਜ਼ਾ ਨੂੰ ਜਾਣਦਾ ਹੈ,
Fareedkot Teekaਜੋ ਗੁਰੋਂ ਕੀ ਕ੍ਰਿਪਾ ਤੇ ਭਗਵਤ ਕਾ ਹੁਕਮ ਪਛਾਨਤਾ ਹੈ॥
Prof. Sahib Singhਗੁਰੂ ਦੀ ਮੇਹਰ ਨਾਲ ਹੀ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਪਛਾਣਦਾ ਹੈ,

ਪਦ ਅਰਥ ਤੇ = ਤੋਂ, ਨਾਲ।

SikhNet (Spanish)Aquél, que por la Gracia del Guru, conoce la Voluntad del Señor, de seguro llega a conocer el camino de cada época;

ਜੁਗਹ ਜੁਗੰਤਰ ਕੀ ਬਿਧਿ ਜਾਣੈ ॥

jugah jugantar kee bidh jaanai | Ang 1027

Sant Singh Khalsacomes to know the lifestyle of the ages.
Manmohan Singhcomes to realise the way of life of all the ages.
Manmohan Singh (Punjabi)ਉਹ ਸਾਰਿਆਂ ਯੁਗਾਂ ਦੀ ਜੀਵਨ ਰਹੁ-ਰੀਤੀ ਨੂੰ ਅਨੁਭਵ ਕਰ ਲੈਂਦਾ ਹੈ।
Fareedkot Teekaਜੁਗੋਂ ਜੁਗੋਂ ਕੇ ਅੰਦਰ ਜੋ ਵਾਹਿਗੁਰੂ ਬ੍ਯਾਪਕ ਹੈ, ਸੋ ਪੁਰਖ ਤਿਸ ਕੀ ਪ੍ਰਾਪਤੀ ਕੀ ਬਿਧੀ ਕੋ ਜਾਨਤਾ ਹੈ॥
Prof. Sahib Singhਤੇ ਜੁਗਾਂ ਜੁਗਾਂਤਰਾਂ ਤੋਂ ਚਲੀ ਆ ਰਹੀ ਉਸ ਵਿਧੀ ਨਾਲ ਸਾਂਝ ਪਾਂਦਾ ਹੈ (ਜਿਸ ਦੀ ਰਾਹੀਂ ਸੰਸਾਰ-ਸਮੁੰਦਰ ਤੋਂ ਸਹੀ-ਸਲਾਮਤ ਪਾਰ ਲੰਘ ਸਕੀਦਾ ਹੈ। ਉਹ ਵਿਧੀ ਹੈ ਪਰਮਾਤਮਾ ਦਾ ਨਾਮ ਸਿਮਰਨਾ)।

ਪਦ ਅਰਥ ਬਿਧਿ = (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦੀ) ਵਿਧੀ।

SikhNet (Spanish)contemplando el Nombre del Señor, cruza el mar de la existencia.

ਨਾਨਕ. ਨਾਮੁ ਜਪਹੁ ਤਰੁ ਤਾਰੀ; ਸਚੁ ਤਾਰੇ ਤਾਰਣਹਾਰਾ ਹੇ ॥੧੬॥੧॥੭॥

naanak. naam japahu tar taaree; sach taare taaranahaaraa he |16|1|7| Ang 1027

Sant Singh KhalsaO Nanak, chant the Naam, and cross over to the other side. The True Lord will carry you across. ||16||1||7||
Manmohan SinghO Nanak, utter thou the name, which is a boat to cross. This wise, the True Saviour saves the mortal.
Manmohan Singh (Punjabi)ਹੇ ਨਾਨਕ! ਤੂੰ ਨਾਮ ਦਾ ਉਚਾਰਨ ਕਰ, ਜੋ ਪਾਰ ਹੋਣ ਲਈ ਇਕ ਬੇੜੀ ਹੈ। ਇਸ ਤਰ੍ਹਾਂ ਬਚਾਉਣਹਾਰ ਸੱਚ ਹਰੀ ਪ੍ਰਾਨੀ ਨੂੰ ਬਚਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇ ਨਾਮ ਕੋ ਜਪੋ ਤੋ (ਤਰੁ) ਅਤਸੈ ਕਰ ਕੇ ਏਹ (ਤਾਰੀ) ਬੇੜੀ ਹੈ। ਇਸ ਕਰ ਨਦੀ ਸੰਸਾਰ ਤੇ (ਸਚੁ) ਨਿਸਚੇ ਕਰ ਕੇ ਤਾਰਣਹਾਰ ਪਰਮੇਸਰ ਤਾਰ ਲੇਵੇਗਾ॥੧੬॥੧॥੭॥
Prof. Sahib Singhਹੇ ਨਾਨਕ! (ਆਖ ਕਿ ਪਰਮਾਤਮਾ ਦਾ) ਨਾਮ ਜਪੋ (ਨਾਮ ਸਿਮਰਨ ਦੀ) ਤਾਰੀ ਤਰੋ, (ਇਸ ਤਰ੍ਹਾਂ) ਸਦਾ-ਥਿਰ ਪ੍ਰਭੂ ਤੇ ਤਾਰਣ ਦੇ ਸਮਰੱਥ ਪ੍ਰਭੂ (ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਾ ਲੈਂਦਾ ਹੈ ॥੧੬॥੧॥੭॥

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ ॥੧੬॥੧॥੭॥

SikhNet (Spanish)Sí, el Señor Verdadero lo lleva a través. (16-1-7)
Answers quote the Granth verbatim with Ang citations. AI commentary is not Gurbani and not a religious ruling.