ਮਾਰੂ ਮਹਲਾ ੧ ॥
maaroo mahalaa 1 | Ang 1028
Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.
ਅਸੁਰ ਸਘਾਰਣ; ਰਾਮੁ ਹਮਾਰਾ ॥
asur saghaaran; raam hamaaraa | Ang 1028
Sant Singh KhalsaMy Lord is the Destroyer of demons.
Manmohan SinghMy Lord is the Destroyer of demons.
Manmohan Singh (Punjabi)ਮੇਰਾ ਪ੍ਰਭੂ ਦੈਂਤਾਂ ਨੂੰ ਮਾਰਣ ਵਾਲਾ ਹੈ।
Fareedkot Teekaਆਸਰੀ ਸੰਪਤੀ ਕਾ ਨਾਸ ਕਰਤਾ ਹਮਾਰਾ ਸੁਆਮੀ ਰਾਮੁ ਹੈ॥
Prof. Sahib Singhਸਾਡਾ ਪਰਮਾਤਮਾ (ਸਾਡੇ ਮਨਾਂ ਵਿਚੋਂ ਕਾਮਾਦਿਕ) ਦੈਂਤਾਂ ਦਾ ਨਾਸ ਕਰਨ ਦੇ ਸਮਰੱਥ ਹੈ।ਪਦ ਅਰਥ ਅਸੁਰ = ਦੈਂਤ, ਕਾਮਾਦਿਕ। ਸਘਾਰਣ = ਮਾਰਨ (ਵਾਲਾ)।
SikhNet (Spanish)Mira, nuestro Dios es el Destructor de la maldad y
ਘਟਿ ਘਟਿ ਰਮਈਆ; ਰਾਮੁ ਪਿਆਰਾ ॥
ghatt ghatt rameea; raam piaaraa | Ang 1028
Sant Singh KhalsaMy Beloved Lord is pervading each and every heart.
Manmohan SinghMy Beloved Lord pervades all the hearts.
Manmohan Singh (Punjabi)ਮੈਡਾਂ ਪ੍ਰੀਤਮ-ਪ੍ਰਭੂ ਸਾਰਿਆਂ ਦਿਲਾਂ ਅੰਦਰ ਸਮਾ ਰਿਹਾ ਹੈ।
Fareedkot Teekaਸੋਈ ਹਮਾਰਾ ਪਿਆਰਾ ਰਾਮ ਘਟੋਂ ਘਟੋਂ ਮੇਂ ਜੋ ਰਮਿਆ ਹੋਇਆ ਹੈ॥
Prof. Sahib Singhਉਹ ਪਿਆਰਾ ਸੋਹਣਾ ਰਾਮ ਹਰੇਕ ਸਰੀਰ ਵਿਚ ਵੱਸਦਾ ਹੈ।ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ। ਰਮਈਆ = ਸੋਹਣਾ ਰਾਮ।
SikhNet (Spanish)Él nuestro Bienamado Señor, prevalece en todos los corazones.
ਨਾਲੇ ਅਲਖੁ. ਨ ਲਖੀਐ ਮੂਲੇ; ਗੁਰਮੁਖਿ ਲਿਖੁ ਵੀਚਾਰਾ ਹੇ ॥੧॥
naale alakh. na lakheeai moole; guramukh likh veechaaraa he |1| Ang 1028
Sant Singh KhalsaThe unseen Lord is always with us, but He is not seen at all. The Gurmukh contemplates the record. ||1||
Manmohan SinghThough ever with us, the Unseeable Lord is not at all seen. By dwelling upon the writ of the Supreme Guru, He is known.
Manmohan Singh (Punjabi)ਭਾਵੇਂ ਸਦੀਗ ਹੀ ਸਾਡੇ ਨਾਲ ਹੈ, ਅਦ੍ਰਿਸ਼ਟ ਪ੍ਰਭੂ ਉੱਕਾ ਹੀ ਦੇਖਿਆ ਨਹੀਂ ਜਾ ਸਕਦਾ। ਮੁਖੀ ਗੁਰਦੇਵ ਜੀ ਦੀ ਲਿਖਤ ਨੂੰ ਸੋਚਣ ਸਮਝਣ ਦੁਆਰਾ ਉਹ ਜਾਣਿਆ ਜਾਂਦਾ ਹੈ।
Fareedkot Teekaਨਾਲ ਹੀ ਪਰੰਤੂ ਐਸਾ ਅਲਖ ਹੋਇਆ ਹੈ ਕਿ (ਮੂਲੇ) ਕਦੇ ਭੀ ਲਖਿਆ ਨਹੀਂ ਜਾਤਾ। ਗੁਰੋਂ ਦੁਆਰੇ ਤਿਸ ਕਾ ਜਸ ਲਿਖਿਆ ਔ ਤਿਸ ਕੇ ਰੂਪ ਕਾ ਵੀਚਾਰਿ ਕਰਿਆ ਹੈ॥੧॥
Prof. Sahib Singhਹਰ ਵੇਲੇ ਸਾਡੇ ਅੰਦਰ ਮੌਜੂਦ ਹੈ, ਫਿਰ ਭੀ ਉਹ ਅਲੱਖ ਹੈ, ਉਸ ਦਾ ਸਰੂਪ ਉੱਕਾ ਹੀ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਦੀ ਸਰਨ ਪੈ ਕੇ ਉਸ ਦੇ ਗੁਣਾਂ ਦੀ ਵਿਚਾਰ (ਆਪਣੇ ਹਿਰਦੇ ਵਿਚ) ਪ੍ਰੋ ਲਵੋ ॥੧॥ਪਦ ਅਰਥ ਨਾਲੇ = ਨਾਲ ਹੀ, ਹਰੇਕ ਜੀਵ ਦੇ ਅੰਦਰ ਹੀ। ਅਲਖੁ = ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਮੂਲੋ = ਬਿਲਕੁਲ, ਉੱਕਾ ਹੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਲਿਖੁ = (ਆਪਣੇ ਹਿਰਦੇ ਵਿਚ) ਪ੍ਰੋ ਲੈ। ਵੀਚਾਰਾ = ਗੁਣਾਂ ਦੀ ਵਿਚਾਰ ॥੧॥
SikhNet (Spanish)Él está siempre con nosotros y, sin embargo, no es visto pero si uno habita en el Escrito del Guru, uno lo llega a conocer.(1)
ਗੁਰਮੁਖਿ ਸਾਧੂ ਸਰਣਿ ਤੁਮਾਰੀ ॥
guramukh saadhoo saran tumaaree | Ang 1028
Sant Singh KhalsaThe Holy Gurmukh seeks Your Sanctuary.
Manmohan SinghHe alone is the pious saint of Thine, O Lord, who seeks Thy refuge.
Manmohan Singh (Punjabi)ਕੇਵਲ ਉਹ ਤੈਡਾਂ ਪਵਿੱਤ੍ਰ ਸੰਤ ਹੈ, ਹੇ ਸੁਆਮੀ! ਜੋ ਤੇਰੀ ਓਟ ਲੈਂਦਾ ਹੈ।
Fareedkot Teekaਸ੍ਰੇਸ੍ਟ ਜੋ ਗੁਰੂ ਹੈਂ ਤੁਮਾਰੀ (ਸਰਨਿ) ਓਟ ਵਹੀ ਹੈ॥
Prof. Sahib Singhਹੇ ਪ੍ਰਭੂ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਤੇਰੀ ਸਰਨ ਪੈਂਦੇ ਹਨ ਉਹ ਆਪਣੇ ਮਨ ਨੂੰ ਸਾਧ ਲੈਂਦੇ ਹਨ (ਵਿਕਾਰਾਂ ਵਲੋਂ ਰੋਕ ਲੈਂਦੇ ਹਨ)।ਪਦ ਅਰਥ ਸਾਧੂ = ਉਹ ਮਨੁੱਖ ਜਿਸ ਨੇ ਆਪਣੇ ਮਨ ਨੂੰ ਸਾਧ ਲਿਆ ਹੈ।
SikhNet (Spanish)El Santo Gurmukj busca Tu Santuario
ਕਰਿ ਕਿਰਪਾ ਪ੍ਰਭਿ; ਪਾਰਿ ਉਤਾਰੀ ॥
kar kirapaa prabh; paar utaaree | Ang 1029
Sant Singh KhalsaGod grants His Grace, and carries him across to the other side.
Manmohan SinghShowing His mercy, the Lord ferries him across.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਸਾਹਿਬ ਉਸ ਨੂੰ ਤਾਰ ਦਿੰਦਾ ਹੈ।
Fareedkot Teekaਜੋ ਵਹੀ ਸਮਰਥ ਗੁਰੂ ਕ੍ਰਿਪਾ ਕਰਣ ਤਾ ਸੰਸਾਰ ਤੇ ਪਾਰ ਉਤਾਰਤੇ ਹੈਂ॥
Prof. Sahib Singh(ਜਿਸ ਭੀ ਮਨੁੱਖ ਨੇ ਗੁਰੂ ਵਲ ਮੂੰਹ ਕੀਤਾ ਉਸ ਨੂੰ) ਪ੍ਰਭੂ ਨੇ ਮੇਹਰ ਕਰ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲਿਆ।ਪਦ ਅਰਥ ਪ੍ਰਭਿ = ਪ੍ਰਭੂ ਨੇ।
SikhNet (Spanish)Dios da Su Gracia, y lo lleva hasta el otro lado, pues el mar de fuego es profundo,
ਅਗਨਿ ਪਾਣੀ ਸਾਗਰੁ ਅਤਿ ਗਹਰਾ; ਗੁਰੁ ਸਤਿਗੁਰੁ ਪਾਰਿ ਉਤਾਰਾ ਹੇ ॥੨॥
agan paanee saagar at gaharaa; gur satigur paar utaaraa he |2| Ang 1029
Sant Singh KhalsaThe ocean is very deep, filled with fiery water; the Guru, the True Guru, carries us across to the other side. ||2||
Manmohan SinghThe Great True Guru, ferries one across the very deep ocean, brimful with fiery water.
Manmohan Singh (Punjabi)ਪਰਮ ਡੂੰਘੇ, ਅੱਗ ਵਰਗੇ, ਪਾਣੀ ਨਾਲ ਭਰੇ ਸਮੁੰਦਰ ਤੋਂ ਵੱਡੇ ਸੱਚੇ ਗੁਰੂ ਜੀ ਪਾਰ ਕਰ ਦਿੰਦੇ ਹਨ।
Fareedkot Teekaਜੋ ਸੰਸਾਰ ਸਾਗਰ ਅਤੀ ਡੂੰਘਾ ਹੈ, ਜਿਸ ਮੇਂ ਵਿਸੇ ਰੂਪ ਪਾਣੀ ਹੈ ਪੁਨਾ ਤ੍ਰਿਸਨਾ ਰੂਪ ਬੜਵਾਗਨੀ ਹੈ, ਜੋ ਪੂਜਨੇ ਜੋਗ ਸਤਿਗੁਰੂ ਹੈਂ ਇਸ ਤੇ ਪਾਰ ਉਤਾਰਤੇ ਹੈਂ॥੨॥
Prof. Sahib Singhਇਹ ਸੰਸਾਰ ਇਕ ਬੜਾ ਹੀ ਡੂੰਘਾ ਸਮੁੰਦਰ ਹੈ ਇਸ ਵਿਚ ਪਾਣੀ (ਦੇ ਥਾਂ ਵਿਕਾਰਾਂ ਦੀ) ਅੱਗ (ਭੜਕ ਰਹੀ) ਹੈ। ਇਸ ਵਿਚੋਂ ਸਤਿਗੁਰੂ ਪਾਰ ਲੰਘਾ ਲੈਂਦਾ ਹੈ ॥੨॥ਪਦ ਅਰਥ ਅਤਿ = ਬਹੁਤ ॥੨॥
SikhNet (Spanish)demasiado profundo y es a través del Guru Verdadero que uno lo llega a cruzar a salvo. (2)
ਮਨਮੁਖ ਅੰਧੁਲੇ; ਸੋਝੀ ਨਾਹੀ ॥
manamukh andhule; sojhee naahee | Ang 1029
Sant Singh KhalsaThe blind, self-willed manmukh does not understand.
Manmohan SinghThe blind apostate has no under standing.
Manmohan Singh (Punjabi)ਅੰਨ੍ਹੇ ਅਧਰਮੀ ਨੂੰ ਕੋਈ ਸਮਝ ਨਹੀਂ।
Fareedkot Teekaਮਨਮੁਖਤਾ ਕਰਿ ਜੋ ਅੰਧੇ ਹੈਂ ਤਿਨ ਕੋ ਪ੍ਰਾਪਤੀ ਕੀ ਸੋਝੀ ਨਹੀਂ ਪੜਤੀ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਤੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਬੰਦਿਆਂ ਨੂੰ (ਇਸ ਤ੍ਰਿਸ਼ਨਾ-ਅੱਗ ਦੇ ਸਮੁੰਦਰ ਦੀ) ਸਮਝ ਨਹੀਂ ਪੈਂਦੀ।ਪਦ ਅਰਥ ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ।
SikhNet (Spanish)Los arrogantes Manmukjs están ciegos,
ਆਵਹਿ ਜਾਹਿ; ਮਰਹਿ ਮਰਿ ਜਾਹੀ ॥
aaveh jaeh; mareh mar jaahee | Ang 1029
Sant Singh KhalsaHe comes and goes in reincarnation, dying, and dying again.
Manmohan SinghHe comes, goes and repeatedly dies and departs.
Manmohan Singh (Punjabi)ਉਹ ਆਉਂਦਾ, ਜਾਂਦਾ ਤੇ ਬਾਰੰਬਾਰ ਮਰਦਾ ਤੇ ਜਾਂਦਾ ਹੈ।
Fareedkot Teekaਆਵਤੇ ਜਾਤੇ ਹੈਂ, ਪੁਨਃ ਮਰਤੇ ਜਨਮਤੇ ਹੈਂ, ਫੇਰ ਮਰਤੇ ਹੈਂ ਅਰਥਾਤ ਬਾਰੰਬਾਰ ਚੌਰਾਸੀ ਭੋਗਤੇ ਹੈਂ॥
Prof. Sahib Singhਉਹ ਜਨਮ ਮਰਨ ਦੇ ਚੱਕਰ ਵਿਚ ਪੈਂਦੇ ਹਨ ਤੇ ਮੁੜ ਮੁੜ ਆਤਮਕ ਮੌਤੇ ਮਰਦੇ ਹਨ।ਪਦ ਅਰਥ ਮਰਹਿ = ਆਤਮਕ ਮੌਤ ਸਹੇੜ ਲੈਂਦੇ ਹਨ।
SikhNet (Spanish)ellos no conocen, así van y vienen, y nacen sólo para volver a morir.
ਪੂਰਬਿ ਲਿਖਿਆ ਲੇਖੁ. ਨ ਮਿਟਈ; ਜਮ ਦਰਿ ਅੰਧੁ ਖੁਆਰਾ ਹੇ ॥੩॥
poorab likhiaa lekh. na mittee; jam dar andh khuaaraa he |3| Ang 1029
Sant Singh KhalsaThe primal inscription of destiny cannot be erased. The spiritually blind suffer terribly at Death's door. ||3||
Manmohan SinghThe recorded writ of the past is erases not and the blind man is distressed at the death's door.
Manmohan Singh (Punjabi)ਮੁੱਢ ਦੀ ਲਿਖੀ ਹੋਈ ਲਿਖਤਾਕਾਰ ਮੇਟੀ ਨਹੀਂ ਜਾ ਸਕਦੀ ਤੇ ਅੰਨ੍ਹਾਂ ਇਨਸਾਨ ਮੌਤ ਦੇ ਬੂਹੇ ਤੇ ਅਵਾਜ਼ਾਰ ਹੁੰਦਾ ਹੈ।
Fareedkot Teekaਪੂਰਬਲੇ ਜਨਮ ਕਾ ਲੇਖ ਜੋ ਲਿਖਿਆ ਗਿਆ ਹੈ, ਸੋ ਨਹੀਂ ਮਿਟਤਾ। ਇਸੀ ਤੇ ਜਮ ਕੀ ਦਰਗਾਹ ਮੇਂ ਅਗ੍ਯਾਨੀ ਕੋ ਖਰਾਬੀ ਹੀ ਹੈ ਅਰਥਾਤ ਮੰਦਾ ਹਾਲੁ ਹੈ॥੩॥
Prof. Sahib Singh(ਪਰ ਉਹ ਵਿਚਾਰੇ ਭੀ ਕੀਹ ਕਰਨ?) ਪਿਛਲੇ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲਿਖਿਆ ਲੇਖ (ਜੋ ਉਹਨਾਂ ਦੇ ਮਨ ਵਿਚ ਉੱਕਰਿਆ ਪਿਆ ਹੈ) ਮਿਟਦਾ ਨਹੀਂ। ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਜਮ ਦੇ ਦਰ ਤੇ ਖ਼ੁਆਰ ਹੁੰਦਾ ਹੈ ॥੩॥ਪਦ ਅਰਥ ਦਰਿ = ਦਰ ਤੇ। ਅੰਧੁ = ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ॥੩॥
SikhNet (Spanish)Oh, lo escrito en el pasado no se borra y uno es destruido con el dogal de la muerte. (3)
ਇਕਿ ਆਵਹਿ ਜਾਵਹਿ; ਘਰਿ ਵਾਸੁ. ਨ ਪਾਵਹਿ ॥
eik aaveh jaaveh; ghar vaas. na paaveh | Ang 1029
Sant Singh KhalsaSome come and go, and do not find a home in their own heart.
Manmohan SinghSome there are who come and go and obtain not abode in their own home.
Manmohan Singh (Punjabi)ਕਈ ਐਸੇ ਹਨ ਜੋ ਆਉਂਦੇ ਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਗ੍ਰਹਿ ਅੰਦਰ ਵਸੇਬਾ ਨਹੀਂ ਮਿਲਦਾ।
Fareedkot Teekaਇਕਿ ਸੰਸਾਰ ਮੇਂ (ਆਵਹਿ) ਜਨਮਤੇ ਹੈਂ ਪੁਨਾ (ਜਾਵਹਿ) ਮ੍ਰਿਤੁਲੋਕ ਕੋ ਜਾਤੇ ਹੈਂ, ਸਰੂਪ ਘਰ ਮੇਂ ਵਾਸਾ ਨਹੀਂ ਪਾਵਤੇ ਹੈਂ॥
Prof. Sahib Singh(ਇਸੇ ਹੀ ਤਰ੍ਹਾਂ ਮਾਇਆ ਮੋਹ ਵਿਚ ਫਸ ਕੇ) ਅਨੇਕਾਂ ਹੀ ਜੀਵ ਜੰਮਦੇ ਹਨ ਮਰਦੇ ਹਨ, ਜੰਮਦੇ ਹਨ ਮਰਦੇ ਹਨ, ਪਰ ਆਪਣੇ ਅੰਤਰ ਆਤਮੇ ਅਡੋਲਤਾ ਨਹੀਂ ਪ੍ਰਾਪਤ ਕਰ ਸਕਦੇ,ਪਦ ਅਰਥ ਇਕਿ = ਅਨੇਕਾਂ ਜੀਵ। ਘਰਿ = ਘਰ ਵਿਚ, ਹਿਰਦੇ ਵਿਚ, ਅੰਤਰ ਆਤਮੇ, ਆਤਮਕ ਅਡੋਲਤਾ ਵਿਚ।
SikhNet (Spanish)Algunos hay que van y vienen, y no encuentran refugio en su ser.
ਕਿਰਤ ਕੇ ਬਾਧੇ; ਪਾਪ ਕਮਾਵਹਿ ॥
kirat ke baadhe; paap kamaaveh | Ang 1029
Sant Singh KhalsaBound by their past actions, they commit sins.
Manmohan SinghBound to past deeds, they commit sins.
Manmohan Singh (Punjabi)ਪੂਰਬਲੇ ਕਰਮਾਂ ਨਾਲ ਬੱਝੋਂ ਹੋਏ ਉਹ ਗੁਨਾਹ ਕਰਦੇ ਹਨ।
Fareedkot Teekaਕਰਮੋਂ ਕੇ ਬਾਂਧੇ ਹੂਏ ਪਾਪੋਂ ਕੋ ਕਮਾਵਤੇ ਹੈਂ॥
Prof. Sahib Singhਉਹ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੱਝੇ ਹੋਏ (ਹੋਰ ਹੋਰ) ਪਾਪ ਕਰੀ ਜਾਂਦੇ ਹਨ।
SikhNet (Spanish)Atados a su pasado cometen error tras error.
ਅੰਧੁਲੇ ਸੋਝੀ ਬੂਝ. ਨ ਕਾਈ; ਲੋਭੁ ਬੁਰਾ ਅਹੰਕਾਰਾ ਹੇ ॥੪॥
andhule sojhee boojh. na kaaee; lobh buraa ahankaaraa he |4| Ang 1029
Sant Singh KhalsaThe blind ones have no understanding, no wisdom; they are trapped and ruined by greed and egotism. ||4||
Manmohan SinghThe blind ones have no knowledge and understanding. They are deprived of avarice and ego.
Manmohan Singh (Punjabi)ਅੰਨ੍ਹੇ ਮਨੁੱਸ਼ਾਂ ਨੂੰ ਕੋਈ ਗਿਆਤ ਜਾਂ ਸਮਝ ਨਹੀਂ। ਉਨ੍ਹਾਂ ਨੂੰ ਲਾਲਚ ਅਤੇ ਹੰਕਾਰ ਨੇ ਭ੍ਰਿਸ਼ਟ ਕਰ ਛੱਡਿਆ ਹੈ।
Fareedkot Teekaਅਗ੍ਯਾਨੀ ਕੋ ਸਮਝ ਸੋਝੀ ਕੋਈ ਨਹੀਂ, ਭਾਵ ਉਤਮ ਗ੍ਯਾਤ ਨਹੀਂ ਹੈ, ਲੋਭ ਔ ਹੰਕਾਰ ਜੋ ਬੁਰਾ ਹੈ, ਤਿਸੀ ਮੇਂ ਫਸ ਰਹੇ ਹੈਂ; ਵਾ ਲੋਭ ਹੰਕਾਰ ਕਰ ਜੀਵ ਬੁਰਾ ਹੋ ਰਹਾ ਹੈ॥੪॥
Prof. Sahib Singhਮਾਇਆ ਦਾ ਲੋਭ ਤੇ ਅਹੰਕਾਰ ਬੜੀ ਬੁਰੀ ਬਲਾ ਹੈ, ਇਸ ਵਿਚ ਅੰਨ੍ਹੇ ਹੋਏ ਜੀਵ ਨੂੰ ਕੋਈ ਸੂਝ ਬੂਝ ਆ ਨਹੀਂ ਸਕਦੀ (ਕਿ ਕਿਸ ਰਾਹੇ ਪਿਆ ਹੋਇਆ ਹੈ) ॥੪॥ਪਦ ਅਰਥ ਅੰਧੁਲੇ = ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਜੀਵਾਂ ਨੂੰ ॥੪॥
SikhNet (Spanish)Sí, esos ciegos, no conocen, estando atrapados por el ego y la avaricia.(4)
ਪਿਰ ਬਿਨੁ; ਕਿਆ ਤਿਸੁ ਧਨ ਸੀਗਾਰਾ ॥
pir bin; kiaa tis dhan seegaaraa | Ang 1029
Sant Singh KhalsaWithout her Husband Lord, what good are the soul-bride's decorations?
Manmohan SinghOf what avail is the embellishment of the bride;
Manmohan Singh (Punjabi)ਆਪਣੇ ਕੰਤ ਦੇ ਬਾਝੌਂ ਉਸ ਪਤਨੀ ਦਾ ਹਾਰ ਸ਼ਿੰਗਾਰ ਕਿਹੜੇ ਕੰਮ ਹੈ;
Fareedkot Teekaਦ੍ਰਿਸਟਾਂਤ: ਇਸਤ੍ਰੀ ਕਾ ਅਪਨੇ ਪਤੀ ਬਿਨਾਂ ਸੀਗਾਰ ਕਿਆ ਹੈ, ਭਾਵ ਸੇ ਝੂਠਾ ਹੀ ਹੈ॥
Prof. Sahib Singhਜੇਹੜੀ ਇਸਤ੍ਰੀ ਪਤੀ ਤੋਂ ਵਿਛੁੜੀ ਹੋਈ ਹੋਵੇ ਉਸ ਦਾ ਹਾਰ-ਸਿੰਗਾਰ ਕਿਸ ਅਰਥ?ਪਦ ਅਰਥ ਧਨ = ਜੀਵ-ਇਸਤ੍ਰੀ। ਕਿਆ = ਕੀਹ ਲਾਭ?
SikhNet (Spanish)Oh, ¿cómo puede la novia embellecerse sin su Esposo,
ਪਰ ਪਿਰ ਰਾਤੀ; ਖਸਮੁ ਵਿਸਾਰਾ ॥
par pir raatee; khasam visaaraa | Ang 1029
Sant Singh KhalsaShe has forgotten her Lord and Master, and is infatuated with another's husband.
Manmohan Singhwho forsaking her own spouse, is in love with another's husband.
Manmohan Singh (Punjabi)ਜੋ ਆਪਣੇ ਪਤੀ ਨੂੰ ਛੱਡ ਕੇ, ਹੋਰਸ ਦੇ ਖਾਵੰਦ ਦੇ ਪਿਆਰ ਨਾਲ ਰੰਗੀ ਹੋਈ ਹੈ।
Fareedkot Teekaਜੋ ਪਰਾਏ ਪਿਰੀ ਸਾਥ ਰਤੀ ਹੈ ਔ ਆਪਨਾ ਪਤੀ ਬਿਸਾਰਿਆ ਹੈ॥ ਹੋਰ ਦ੍ਰਿਸਟਾਂਤ:
Prof. Sahib Singhਉਸ ਨੇ ਤਾਂ ਆਪਣਾ ਖਸਮ ਵਿਸਾਰ ਰੱਖਿਆ ਹੈ ਤੇ ਉਹ ਪਰਾਏ ਮਰਦ ਨਾਲ ਰੰਗ-ਰਲੀਆਂ ਮਾਣਦੀ ਹੈ।ਪਦ ਅਰਥ ਪਿਰ = ਖਸਮ।
SikhNet (Spanish)si se olvida de Él y goza en la cama de otro?
ਜਿਉ ਬੇਸੁਆ ਪੂਤ. ਬਾਪੁ, ਕੋ ਕਹੀਐ; ਤਿਉ ਫੋਕਟ ਕਾਰ ਵਿਕਾਰਾ ਹੇ ॥੫॥
jiau besuaa poot. baap, ko kaheeai; tiau fokatt kaar vikaaraa he |5| Ang 1029
Sant Singh KhalsaJust as no one knows who is the father of the prostitute's son, such are the worthless, useless deeds that are done. ||5||
Manmohan SinghAs none knows, who is the father of the courtesan's son, so vain and useless are the deeds of the one without a Guru.
Manmohan Singh (Punjabi)ਜਿਸ ਤਰ੍ਹਾਂ ਕੋਈ ਨਹੀਂ ਜਾਣਦਾ ਕਿ ਕੰਜਰੀ ਦੇ ਪੁਤ੍ਰ ਦਾ ਪਿਓ ਕੌਣ ਹੈ, ਇਸੇ ਤਰ੍ਹਾਂ ਹੀ ਨਿਸਫਲ ਅਤੇ ਵਿਅਰਥ ਹਨ ਨਿਗੁਰੇ ਪ੍ਰਾਨੀ ਦੇ ਕਰਮ।
Fareedkot Teekaਜੈਸੇ ਬੇਸਿਆ ਕਾ ਜੋ ਪੁਤ੍ਰ ਹੈ ਤਿਸ ਕਾ ਬਾਪੁ ਕੌਣ ਕਹੀਤਾ ਹੈ, ਭਾਵ ਕੋਈ ਨਹੀਂ ਕਹੀਤਾ ਹੈ। ਤਿਉਂ ਸਾਕਤਾਂ ਕੇ ਕਰਮ ਖਾਲੀ ਬਿਕਾਰ ਰੂਪ ਹੀ ਹੈਂ, ਭਾਵ ਤਿਨਾਂ ਕਾ ਗੁਰੂ ਕੋਈ ਨਹੀਂ ਕਹੀਤਾ ਹੈ॥੫॥
Prof. Sahib Singh(ਇਹ ਹਾਰ-ਸਿੰਗਾਰ ਉਸ ਨੂੰ ਹੋਰ ਹੋਰ ਨਰਕ ਵਿਚ ਪਾਂਦਾ ਹੈ)। ਜਿਵੇਂ ਕਿਸੇ ਵੇਸੁਆ ਦੇ ਪੁੱਤਰ ਦੇ ਪਿਉ ਦਾ ਨਾਮ ਨਹੀਂ ਦੱਸਿਆ ਜਾ ਸਕਦਾ (ਉਹ ਜਗਤ ਵਿਚ ਹਾਸੋ-ਹੀਣਾ ਹੀ ਹੁੰਦਾ ਹੈ, ਇਸੇ ਤਰ੍ਹਾਂ ਪਤੀ-ਪ੍ਰਭੂ ਤੋਂ ਵਿਛੁੜੀ ਜੀਵ-ਇਸਤ੍ਰੀ ਦੇ) ਹੋਰ ਹੋਰ ਕਰਮ ਫੋਕੇ ਤੇ ਵਿਕਾਰ ਹੀ ਹਨ (ਇਹਨਾਂ ਵਿਚੋਂ ਨਮੋਸ਼ੀ ਹੀ ਮਿਲਦੀ ਹੈ) ॥੫॥ਪਦ ਅਰਥ ਕੋ = ਕੌਣ? ਫੋਕਟ = ਫੋਕੇ, ਵਿਅਰਥ ॥੫॥
SikhNet (Spanish)Así como no podemos saber quién es el padre del hijo de una prostituta, así de vano resulta actuar sin Dios.(5)
ਪ੍ਰੇਤ ਪਿੰਜਰ ਮਹਿ; ਦੂਖ ਘਨੇਰੇ ॥
pret pinjar meh; dookh ghanere | Ang 1029
Sant Singh KhalsaThe ghost, in the body-cage, suffers all sorts of afflictions.
Manmohan SinghThere are many demerits (afflictions) in the body cage of the mind's ghost.
Manmohan Singh (Punjabi)ਮਨ-ਭੂਤ ਦੇ, ਦੇਹ ਪਿੰਜਰੇ ਅੰਦਰ, ਬਹੁਤੇ ਦੁਖ ਹਨ।
Fareedkot Teekaਪਾਪੀ ਪੁਰਸ ਪ੍ਰੇਤ ਆਦਿ ਕੇ (ਪਿੰਜਰ) ਸਰੀਰ ਮੇਂ ਘਨੇ ਹੀ ਦੁਖ ਪਾਵਤਾ ਹੈ॥
Prof. Sahib Singh(ਜੇਹੜੇ ਜੀਵ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਉਹ, ਮਾਨੋ, ਪ੍ਰੇਤ-ਜੂਨ ਹਨ। ਉਹਨਾਂ ਦੇ ਇਹ ਮਨੁੱਖਾ ਸਰੀਰ ਭੀ ਪ੍ਰੇਤਾਂ ਦੇ ਰਹਿਣ ਲਈ ਪਿੰਜਰ ਹੀ ਹਨ) ਇਹਨਾਂ ਪ੍ਰੇਤ-ਪਿੰਜਰਾਂ ਵਿਚ ਉਹ ਬੇਅੰਤ ਦੁੱਖ ਸਹਿੰਦੇ ਹਨ।ਪਦ ਅਰਥ ਪਿੰਜਰ = ਸਰੀਰ। ਪ੍ਰੇਤ = ਵਿਕਾਰੀ ਜੀਵਾਤਮਾ।
SikhNet (Spanish)En la cueva del cuerpo en la que vive el fantasma del Alma,
ਨਰਕਿ ਪਚਹਿ; ਅਗਿਆਨ ਅੰਧੇਰੇ ॥
narak pacheh; agiaan andhere | Ang 1029
Sant Singh KhalsaThose who are blind to spiritual wisdom, putrefy in hell.
Manmohan SinghThrough the darkness of spiritual ignorance the mortals putrefy in hell.
Manmohan Singh (Punjabi)ਆਤਮਕ ਬੇਸਮਝੀ ਦੇ ਅਨ੍ਹੇਰੀ ਦੇ ਰਾਹੀਂ ਪ੍ਰਾਣੀ ਦੋਜ਼ਕ ਅੰਦਰ ਅੰਦਰ ਗਲਦੇ ਸੜਦੇ ਹਲ।
Fareedkot Teekaਅਗ੍ਯਾਨ ਅੰਧੇਰੇ ਕਰ ਕੇ ਨਰਕੋਂ ਮੇਂ ਜਲਤਾ ਹੈ॥
Prof. Sahib Singhਅਗਿਆਨਤਾ ਦੇ ਹਨੇਰੇ ਵਿਚ ਪੈ ਕੇ ਉਹ (ਆਤਮਕ ਮੌਤ ਦੇ) ਨਰਕ ਵਿਚ ਖ਼ੁਆਰ ਹੁੰਦੇ ਹਨ।ਪਦ ਅਰਥ ਪਚਹਿ = ਖ਼ੁਆਰ ਹੁੰਦੇ ਹਨ।
SikhNet (Spanish)uno sufre inmenso dolor y envuelto en la neblina de su mente, es destruido en el mar de fuego de la conciencia.
ਧਰਮ ਰਾਇ ਕੀ ਬਾਕੀ ਲੀਜੈ; ਜਿਨਿ ਹਰਿ ਕਾ ਨਾਮੁ ਵਿਸਾਰਾ ਹੇ ॥੬॥
dharam raae kee baakee leejai; jin har kaa naam visaaraa he |6| Ang 1029
Sant Singh KhalsaThe Righteous Judge of Dharma collects the balance due on the account, of those who forget the Name of the Lord. ||6||
Manmohan SinghWhosoever forgets the Lord's name; has to pay up to the Lord Justiciar the balance and his deeds.
Manmohan Singh (Punjabi)ਜੋ ਕੋਈ ਭੀ ਪ੍ਰਭੂ ਦੇ ਨਾਮ ਨੂੰ ਭੁਲਾਉਂਦਾ ਹੈ; ਉਸ ਨੂੰ ਆਪਣੇ ਕਰਮਾਂ ਦਾ ਬਕਾਇਆ (ਹਿਸਾਬ) ਧਰਮਰਾਜੇ ਨੂੰ ਦੇਣਾ ਪੈਂਦਾ ਹੈ।
Fareedkot Teekaਜਿਨੋਂ ਨੇ ਹਰਿ ਕਾ ਨਾਮ ਬਿਸਾਰਿਆ ਹੈ, ਤਿਨ ਸੇ ਧਰਮਰਾਇ ਕੀ ਜੋ ਸੰਚਤ ਪਾਪ ਰੂਪ ਬਾਕੀ ਨਿਕਾਲੀ ਹੂਈ ਹੈ, ਜਮਦੂਤ ਨਰਕ ਆਦਿ ਡੰਡੁ ਦੇਵੇ ਹੈਂ ਏਹ ਬਾਕੀ ਲੇਤੇ ਹੈਂ॥੬॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ (ਉਸ ਦੇ ਸਿਰ ਤੇ ਵਿਕਾਰਾਂ ਦਾ ਕਰਜ਼ਾ ਚੜ੍ਹਦਾ ਜਾਂਦਾ ਹੈ, ਉਹ ਮਨੁੱਖ ਧਰਮਰਾਜ ਦਾ ਕਰਜ਼ਾਈ ਹੋ ਜਾਂਦਾ ਹੈ) ਉਸ ਪਾਸੋਂ ਧਰਮਰਾਜ ਦੇ ਇਸ ਕਰਜ਼ੇ ਦੀ ਵਸੂਲੀ ਕੀਤੀ ਹੀ ਜਾਂਦੀ ਹੈ (ਭਾਵ, ਵਿਕਾਰਾਂ ਦੇ ਕਾਰਨ ਉਸ ਨੂੰ ਦੁੱਖ ਸਹਾਰਨੇ ਹੀ ਪੈਂਦੇ ਹਨ) ॥੬॥ਪਦ ਅਰਥ ਲੀਜੈ = ਵਸੂਲ ਕੀਤੀ ਜਾਂਦੀ ਹੈ। ਜਿਨਿ = ਜਿਸ ਮਨੁੱਖ ਨੇ ॥੬॥
SikhNet (Spanish)El Dharmaraya es con Quien hay que saldar la cuenta por las acciones propias, habiéndose uno olvidado del Nombre del Señor.(6)
ਸੂਰਜੁ ਤਪੈ; ਅਗਨਿ ਬਿਖੁ ਝਾਲਾ ॥
sooraj tapai; agan bikh jhaalaa | Ang 1029
Sant Singh KhalsaThe scorching sun blazes with flames of poison.
Manmohan SinghWithin him blazes the scorching sun of desire, with poisonous flames.
Manmohan Singh (Punjabi)ਉਸ ਦੇ ਅੰਦਰ ਸਾੜ ਸੁੱਟਣ ਵਾਲਾ, ਖਾਹਿਸ਼ ਦਾ ਸੂਰਜ ਜ਼ਹਿਰੀਲੀਆਂ ਲਾਟਾਂ ਸਹਿਤ ਤਪਦਾ ਹੈ।
Fareedkot Teekaਜਮ ਮਾਰਗਿ ਮੇਂ ਸੂਰਜ ਤਪਤਾ ਹੈ ਔ ਅਗਨੀ ਕਾ ਕੁੰਡ ਹੈ, ਜਿਨ ਬ੍ਰਿਛੋਂ ਕੇ ਪਤੇ ਬਿਖ ਸਹਤ ਹੈਂ ਰਸਤੇ ਮੇਂ ਐਸਾ ਝਲੁ ਹੈ॥
Prof. Sahib Singh(ਮਨਮੁਖ ਦੇ ਅੰਦਰ ਮਾਨੋ, ਮਾਇਆ ਦੇ ਮੋਹ ਦਾ) ਸੂਰਜ ਤਪਦਾ ਰਹਿੰਦਾ ਹੈ, ਉਸ ਦੇ ਅੰਦਰ ਵਿਹੁਲੀ ਤ੍ਰਿਸ਼ਨਾ-ਅੱਗ ਦੀਆਂ ਲਾਟਾਂ ਨਿਕਲਦੀਆਂ ਰਹਿੰਦੀਆਂ ਹਨ।ਪਦ ਅਰਥ ਤਪੈ = ਤਪਦਾ ਹੈ। ਝਾਲਾ = ਲਾਟਾਂ।
SikhNet (Spanish)En su interior destella el sol quemante del deseo.
ਅਪਤੁ ਪਸੂ; ਮਨਮੁਖੁ ਬੇਤਾਲਾ ॥
apat pasoo; manamukh betaalaa | Ang 1029
Sant Singh KhalsaThe self-willed manmukh is dishonored, a beast, a demon.
Manmohan SinghHe, the egocentric, is without honour, a beat and a demon.
Manmohan Singh (Punjabi)ਉਹ ਆਪ ਹੁਦਰਾ ਪ੍ਰਾਣੀ, ਬੇਇੱਜ਼ਤ ਡੰਗਰ ਅਤੇ ਭੂਤਨਾ ਹੈ।
Fareedkot Teekaਮਨਮੁਖ ਪਤਿਸ੍ਟਾ ਬਿਨਾਂ ਭੂਤਨਾ ਔ ਪਸੂ ਰੂਪ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਮਾਨੋ, ਭੂਤ ਹੈ, (ਮਨੁੱਖਾ ਸਰੀਰ ਹੁੰਦਿਆਂ ਭੀ ਅੰਤਰ ਆਤਮੇ) ਪਸ਼ੂ ਹੈ, ਉਸ ਨੂੰ ਕਿਤੇ ਆਦਰ ਨਹੀਂ ਮਿਲਦਾ।ਪਦ ਅਰਥ ਅਪਤੁ = ਪਤ-ਹੀਣ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਬੇਤਾਲਾ = ਭੂਤਨਾ।
SikhNet (Spanish)Sí, El arrogante Manmukj vive sin honor, como un cuadrúpedo, fuera de ritmo con la vida,
ਆਸਾ ਮਨਸਾ ਕੂੜੁ ਕਮਾਵਹਿ; ਰੋਗੁ ਬੁਰਾ ਬੁਰਿਆਰਾ ਹੇ ॥੭॥
aasaa manasaa koorr kamaaveh; rog buraa buriaaraa he |7| Ang 1029
Sant Singh KhalsaTrapped by hope and desire, he practices falsehood, and is afflicted by the terrible disease of corruption. ||7||
Manmohan SinghInvolved in hope and desire, he practises falsehood and is afflicted with the bad disease of vice.
Manmohan Singh (Punjabi)ਉਮੈਦ ਅਤੇ ਖ਼ਾਹਿਸ਼ ਅੰਦਰ ਗ੍ਰਸਿਆ ਹੋਇਆ ਉਹ ਝੂਠ ਦੀ ਕਿਰਤ ਕਰਦਾ ਹੈ ਤੇ ਬਦੀ ਦੀ ਬੁਰੀ ਬੀਮਾਰ ਦਾ ਦੁਖੀ ਕੀਤਾ ਹੋਇਆ ਹੈ।
Fareedkot Teekaਬੁਧੀ ਵਿਖੇ ਕੂੜ ਕੀ ਆਸਾ ਕਮਾਵਤਾ ਹੈ, ਅਗ੍ਯਾਨ ਰੋਗ ਜੋ ਬੁਰਾ ਖੋਟਾ ਹੈ ਤਿਸ ਕਰ ਮਨਮੁਖ ਬਰਿਆਰ ਹੋ ਰਹਾ ਹੈ॥੭॥
Prof. Sahib Singhਜੇਹੜੇ ਬੰਦੇ ਦੁਨੀਆ ਦੀਆਂ ਆਸਾਂ ਤੇ ਮਨ ਦੇ ਮਾਇਕ ਫੁਰਨਿਆਂ ਵਿਚ ਫਸ ਕੇ ਮਾਇਆ ਦੇ ਮੋਹ ਦੀ ਕਮਾਈ ਹੀ ਕਰਦੇ ਰਹਿੰਦੇ ਹਨ, ਉਹਨਾਂ ਨੂੰ (ਮੋਹ ਦਾ ਇਹ) ਅੱਤ ਭੈੜਾ ਰੋਗ ਚੰਬੜਿਆ ਹੀ ਰਹਿੰਦਾ ਹੈ ॥੭॥
SikhNet (Spanish)y siendo engañado por la ansiedad y el deseo, practica la falsedad y vive afligido por la enfermedad del vicio.(7)
ਮਸਤਕਿ ਭਾਰੁ; ਕਲਰ ਸਿਰਿ ਭਾਰਾ ॥
masatak bhaar; kalar sir bhaaraa | Ang 1029
Sant Singh KhalsaHe carries the heavy load of sins on his forehead and head.
Manmohan SinghHe is carrying on his forehead and head the heavy Load of the nitre of sins.
Manmohan Singh (Punjabi)ਉਹ ਆਪਣੇ ਮੱਥੇ ਅਤੇ ਸਿਰ ਉਤੇ ਪਾਪਾਂ ਦੇ ਸ਼ੋਰੇ ਦਾ ਬੋਝਲ ਬੋਝ ਚੁੱਕੀ ਫਿਰਦਾ ਹੈ।
Fareedkot Teekaਜੀਵੋਂ ਕੇ ਸਿਰ ਪਰ ਰੂਪ ਕਲਰ ਕਾ ਭਾਰ ਉਠਾਇਆ ਹੂਆ ਹੈ ਔ ਮਸਤਕ, ਭਾਵ ਸਿਰੁ (ਭਾਰਾ) ਕਿਆ ਅਹੰਕਾਰ ਅਧਕ ਹੈ॥
Prof. Sahib Singhਜਿਸ ਮਨੁੱਖ ਦੇ ਮੱਥੇ ਉਤੇ ਸਿਰ ਉਤੇ (ਪਾਪਾਂ ਦੇ) ਕੱਲਰ ਦਾ ਬਹੁਤ ਸਾਰਾ ਭਾਰ ਰੱਖਿਆ ਹੋਵੇ,ਪਦ ਅਰਥ ਮਸਤਕਿ = ਮੱਥੇ ਉੱਤੇ। ਸਿਰਿ = ਸਿਰ ਉਤੇ।
SikhNet (Spanish)Carga sobre su cabeza el peso de sus errores y de esa forma
ਕਿਉ ਕਰਿ. ਭਵਜਲੁ ਲੰਘਸਿ ਪਾਰਾ ॥
kiau kar. bhavajal langhas paaraa | Ang 1029
Sant Singh KhalsaHow can he cross the terrifying world-ocean?
Manmohan SinghHow can he cross the terrible world-ocean?
Manmohan Singh (Punjabi)ਉਹ ਕਿਸ ਤਰ੍ਹਾਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਸਕਦਾ ਹੈ?
Fareedkot Teekaਕਿਸ ਪ੍ਰਕਾਰ ਕਰਿ ਸੰਸਾਰ ਸਮੁੰਦਰ ਸੇ ਪਾਰ ਲੰਘੇਂਗੇ॥
Prof. Sahib Singhਉਹ ਸੰਸਾਰ-ਸਮੁੰਦਰ ਤੋਂ ਕਿਵੇਂ ਪਾਰ ਲੰਘੇਗਾ?
SikhNet (Spanish)¿cómo puede cruzar el terrible mar de la existencia?
ਸਤਿਗੁਰੁ ਬੋਹਿਥੁ. ਆਦਿ ਜੁਗਾਦੀ; ਰਾਮ ਨਾਮਿ ਨਿਸਤਾਰਾ ਹੇ ॥੮॥
satigur bohith. aad jugaadee; raam naam nisataaraa he |8| Ang 1029
Sant Singh KhalsaFrom the very beginning of time, and throughout the ages, the True Guru has been the boat; through the Lord's Name, He carries us across. ||8||
Manmohan SinghSince the ancient times, the True Guru is the ship who through the Lord's Name ferries men across.
Manmohan Singh (Punjabi)ਮੁੱਢ ਕਦੀਮਾਂ ਤੋਂ ਸੱਚੇ ਗੁਰੂ ਜੀ ਜਹਾਜ਼ ਹਨ ਜੋ ਸੁਆਮੀ ਦੇ ਨਾਮ ਦੇ ਰਾਹੀਂ ਇਨਸਾਨ ਦਾ ਪਾਰ ਉਤਾਰਾ ਕਰ ਦਿੰਦੇ ਹਨ।
Fareedkot Teekaਸਤਿਗੁਰੋਂ ਕੇ ਪਾਸ ਸਦਾ ਸਦਾ ਉਪਦੇਸ਼ ਰੂਪ ਜਹਾਜੁ ਹੈ, ਸੋ ਰਾਮ ਨਾਮ ਉਪਦੇਸ ਦੇਕਰਿ ਨਿਸਤਾਰਾ ਕਰਤੇ ਹੈਂ ॥੮॥
Prof. Sahib Singhਦੁਨੀਆ ਦੇ ਸ਼ੁਰੂ ਤੋਂ ਹੀ ਜੁਗਾਂ ਦੇ ਮੁੱਢ ਤੋਂ ਹੀ ਸਤਿਗੁਰੂ ਜਹਾਜ਼ ਹੈ ਜੋ ਜੀਵਾਂ ਨੂੰ ਪਰਮਾਤਮਾ ਦੇ ਨਾਮ ਵਿਚ ਜੋੜ ਕੇ ਪਾਰ ਲੰਘਾ ਦੇਂਦਾ ਹੈ ॥੮॥ਪਦ ਅਰਥ ਬੋਹਿਥੁ = ਜਹਾਜ਼। ਨਾਮਿ = ਨਾਮ ਦੀ ਰਾਹੀਂ ॥੮॥
SikhNet (Spanish)Es el Guru Verdadero el Barco Eterno y con el Nombre del Señor, remamos a través. (8)
ਪੁਤ੍ਰ ਕਲਤ੍ਰ ਜਗਿ; ਹੇਤੁ ਪਿਆਰਾ ॥
putr kalatr jag; het piaaraa | Ang 1029
Sant Singh KhalsaThe love of one's children and spouse is so sweet in this world.
Manmohan SinghSweet is the love of sons and wife in the world.
Manmohan Singh (Punjabi)ਮਨੁਖ ਨੂੰ ਸੰਸਾਰ ਵਿੰਚ ਬੇਟਿਆਂ ਤੇ ਵਹੁਟੀ ਦੀ ਪ੍ਰੀਤ ਮਿੱਠੜੀ ਲਗਦੀ ਹੈ।
Fareedkot Teekaਜੀਵ ਕਾ ਮੋਹ ਕਰ ਕੇ ਪੁਤ੍ਰ ਇਸਤਰੀ ਮੇਂ ਬਹੁਤ ਪਿਆਰ ਹੈ॥
Prof. Sahib Singh(ਸਭ ਜੀਵਾਂ ਦਾ) ਪੁੱਤਰ ਨਾਲ ਇਸਤ੍ਰੀ ਨਾਲ ਮੋਹ ਹੈ ਪਿਆਰ ਹੈ।ਪਦ ਅਰਥ ਕਲਤ੍ਰ = ਇਸਤ੍ਰੀ। ਜਗਿ = ਜਗਤ ਵਿਚ। ਹੇਤੁ = ਹਿਤ, ਮੋਹ।
SikhNet (Spanish)El mundo está atado con el amor a los hijos y a las esposas,
ਮਾਇਆ ਮੋਹੁ; ਪਸਰਿਆ ਪਾਸਾਰਾ ॥
maaeaa mohu; pasariaa paasaaraa | Ang 1029
Sant Singh KhalsaThe expansive expanse of the Universe is attachment to Maya.
Manmohan SinghThe entire world is the expanse of the love of mammon.
Manmohan Singh (Punjabi)ਸਾਰਾ ਸੰਸਾਰ ਮੋਹਨੀ ਦੀ ਮਮਤਾ ਦਾ ਹੀ ਖਿਲਾਰਾ ਹੈ।
Fareedkot Teekaਮਾਇਆ ਕੇ ਮੋਹ ਕਾ ਪਸਾਰਾ ਪਸਾਰਿਆ ਹੂਆ ਹੈ॥
Prof. Sahib Singhਜਗਤ ਵਿਚ ਮਾਇਆ ਦਾ ਮੋਹ-ਰੂਪ ਖਿਲਾਰਾ ਖਿਲਰਿਆ ਪਿਆ ਹੈ।ਪਦ ਅਰਥ ਪਾਸਾਰਾ = ਖਿਲਾਰਾ।
SikhNet (Spanish)pero todo esto es la expansión de la ilusión nacida del deseo. (9)
ਜਮ ਕੇ ਫਾਹੇ. ਸਤਿਗੁਰਿ ਤੋੜੇ; ਗੁਰਮੁਖਿ ਤਤੁ ਬੀਚਾਰਾ ਹੇ ॥੯॥
jam ke faahe. satigur torre; guramukh tat beechaaraa he |9| Ang 1029
Sant Singh KhalsaThe True Guru snaps the noose of Death, for that Gurmukh who contemplates the essence of reality. ||9||
Manmohan SinghIf the Lord conscious being reflects upon the quintessence, the True Guru snaps his noose of death.
Manmohan Singh (Punjabi)ਜੇਕਰ ਬ੍ਰਹਮ-ਬੇਤਾ ਪ੍ਰਾਣੀ ਅਸਲੀਅਤ ਦੀ ਵੀਚਾਰ ਕਰੇ, ਤਾਂ ਸੱਚੇ ਗੁਰੂ ਜੀ ਉਸ ਦੀ ਮੌਤ ਦੀ ਫਾਂਸੀ ਨੂੰ ਕੱਟ ਦਿੰਦੇ ਹਨ।
Fareedkot Teekaਜਿਨੋਂ ਗੁਰਮੁਖੋਂ ਨੇ ਤਤ ਸਰੂਪ ਕੋ ਬਿਚਾਰਿਆ ਹੈ ਤਿਨੋਂ ਕੇ ਜਮਕੇ ਫਾਹੇ ਸਤਿਗੁਰੋਂ ਨੇ ਤੋੜੇ ਹੈਂ॥੯॥
Prof. Sahib Singh(ਇਹ ਮੋਹ ਆਤਮਕ ਮੌਤ ਦਾ ਕਾਰਨ ਬਣਦਾ ਹੈ) ਇਸ ਆਤਮਕ ਮੌਤ ਦੀਆਂ ਫਾਹੀਆਂ ਸਤਿਗੁਰੂ ਨੇ (ਉਸ ਮਨੁੱਖ ਦੇ ਗਲੋਂ) ਤੋੜ ਦਿੱਤੀਆਂ ਹਨ ਜੋ ਗੁਰੂ ਦੇ ਸਨਮੁਖ ਰਹਿ ਕੇ ਜਗਤ ਦੇ ਮੂਲ ਪ੍ਰਭੂ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ ॥੯॥ਪਦ ਅਰਥ ਸਤਿਗੁਰਿ = ਸਤਿਗੁਰੂ ਨੇ ॥੯॥
SikhNet (Spanish)Sí, las ataduras de Yama, sólo el Guru Verdadero las rompe, si uno se vuelve Conciente en Dios y medita en la Quintaesencia.
ਕੂੜਿ ਮੁਠੀ; ਚਾਲੈ ਬਹੁ ਰਾਹੀ ॥
koorr mutthee; chaalai bahu raahee | Ang 1029
Sant Singh KhalsaCheated by falsehood, the self-willed manmukh walks along many paths;
Manmohan SinghWhen one a defrauded by falsehood, one goes astray,
Manmohan Singh (Punjabi)ਜਦੋਂ ਕੋਈ ਝੂਠ ਦੀ ਠੱਗੀ ਹੋਈ, ਘਣੇਰਿਆਂ ਰਸਤਿਆਂ ਅੰਦਰ ਟੁਰਦੀ ਹੈ,
Fareedkot Teekaਜਿਨ ਕੀ ਬੁਧੀ ਝੂਠ ਮੇਂ ਮੋਹੀ ਹੈ ਵਹੁ ਬਹੁਤ ਰਸਤਿਓਂ ਮੇਂ ਚਾਲਤੇ ਹੈਂ॥
Prof. Sahib Singhਜੇਹੜੀ ਜੀਵ-ਇਸਤ੍ਰੀ ਮਾਇਆ ਦੇ ਮੋਹ ਵਿਚ (ਪੈ ਕੇ ਆਤਮਕ ਜੀਵਨ ਦੀ ਪੂੰਜੀ) ਲੁਟਾ ਬੈਠਦੀ ਹੈ, ਉਹ (ਸਹੀ ਜੀਵਨ-ਰਾਹ ਤੋਂ ਖੁੰਝ ਕੇ) ਕਈ ਰਾਹਾਂ ਵਿਚ ਭਟਕਦੀ ਫਿਰਦੀ ਹੈ।ਪਦ ਅਰਥ ਕੂੜਿ = ਮਾਇਆ ਦੇ ਮੋਹ ਵਿਚ।
SikhNet (Spanish)Engañado por la falsedad, uno va de un lado al otro,
ਮਨਮੁਖੁ ਦਾਝੈ; ਪੜਿ ਪੜਿ ਭਾਹੀ ॥
manamukh daajhai; parr parr bhaahee | Ang 1029
Sant Singh Khalsahe may be highly educated, but he burns in the fire.
Manmohan Singheven when well educated, a self willed person burns in fire.
Manmohan Singh (Punjabi)ਐਹੋ ਜਹੀ ਆਪ ਹੁਦਰੀ ਇਸਤ੍ਰੀ ਭਾਵੇਂ ਬਹੁਤੀ ਪੜ੍ਹੀ ਲਿਖੀ ਹੋਵੇ, ਅੱਗ ਵਿੱਚ ਸੜਦੀ ਹੈ।
Fareedkot Teekaਮਨਮੁਖ ਈਰਖਾ ਆਦਿ (ਭਾਹੀ) ਅਗਨੀਓਂ ਮੇਂ ਪੜ ਪੜ ਕੇ ਸੜਤੇ ਹੈਂ॥
Prof. Sahib Singhਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ ਤ੍ਰਿਸ਼ਨਾ ਦੀ ਅੱਗ ਵਿਚ ਪੈ ਪੈ ਕੇ ਸੜਦਾ ਹੈ (ਦੁਖੀ ਹੁੰਦਾ ਹੈ)।ਪਦ ਅਰਥ ਪੜਿ = ਪੈ ਕੇ। ਭਾਹੀ = ਅੱਗ ਵਿਚ।
SikhNet (Spanish)y mira, el arrogante Manmukj es quemado al ser arrojado a las llamas de sus pasiones.
ਅੰਮ੍ਰਿਤ ਨਾਮੁ ਗੁਰੂ ਵਡ ਦਾਣਾ; ਨਾਮੁ ਜਪਹੁ ਸੁਖ ਸਾਰਾ ਹੇ ॥੧੦॥
amrit naam guroo vadd daanaa; naam japahu sukh saaraa he |10| Ang 1029
Sant Singh KhalsaThe Guru is the Great Giver of the Ambrosial Naam, the Name of the Lord. Chanting the Naam, sublime peace is obtained. ||10||
Manmohan SinghThe Guru is the great giver of the Name-Nectar, Uttering the Name, sublime bliss is attained.
Manmohan Singh (Punjabi)ਗੁਰੂ ਜੀ ਨਾਮ-ਅੰਮ੍ਰਿਤ ਦੇ ਵੱਡੇ ਦਾਤਾਰ ਹਨ। ਲਾਮ ਦਾ ਉਚਾਰਨ ਕਰਨ ਦੁਆਰਾ ਸ੍ਰੇਸ਼ਟ ਖ਼ੁਸ਼ੀ ਪ੍ਰਾਪਤ ਹੁੰਦੀ ਹੈ।
Fareedkot Teekaਨਾਮ ਅੰਮ੍ਰਿਤ ਕਾ ਵੱਡਾ ਦਾਤਾ ਹੈ ਗੁਰੋਂ ਦ੍ਵਾਰੇ ਨਾਮ ਜਪੋ ਸ੍ਰੇਸਟ ਸੁਖ ਪ੍ਰਾਪਤਿ ਹੋਵੇਗਾ॥੧੦॥
Prof. Sahib Singh(ਇਸ ਰੋਗ ਤੋਂ ਬਚਾਣ ਲਈ) ਗੁਰੂ (ਜੋ) ਵੱਡਾ ਸਿਆਣਾ (ਹਕੀਮ) ਹੈ ਆਤਮਕ ਜੀਵਨ ਦੇਣ ਵਾਲਾ ਹਰੀ-ਨਾਮ ਦੇਂਦਾ ਹੈ। (ਗੁਰੂ ਦੀ ਸਰਨ ਪੈ ਕੇ) ਨਾਮ ਜਪੋ (ਇਸੇ ਵਿਚ) ਸ੍ਰੇਸ਼ਟ ਸੁਖ ਹੈ ॥੧੦॥ਪਦ ਅਰਥ ਦਾਣਾ = ਸਿਆਣਾ। ਸਾਰਾ = ਸ੍ਰੇਸ਼ਟ ॥੧੦॥
SikhNet (Spanish)Si uno contempla el Nombre, el Néctar es administrado por la Sabiduría del Guru, uno obtiene el Éxtasis y goza de una Dicha blanca y pura.(10)
ਸਤਿਗੁਰੁ ਤੁਠਾ; ਸਚੁ ਦ੍ਰਿੜਾਏ ॥
satigur tutthaa; sach drirraae | Ang 1029
Sant Singh KhalsaThe True Guru, in His Mercy, implants Truth within.
Manmohan SinghIn his mercy, the True Guru implants the True Name in the man's mind,
Manmohan Singh (Punjabi)ਮਿਹਰਬਾਨ ਹੋ ਸੱਚੇ ਗੁਰਦੇਵ ਜੀ ਬੰਦੇ ਦੇ ਅੰਦਰ ਸੰਚਾ ਨਾਮ ਪੱਕਾ ਕਰ ਦਿੰਦੇ ਹਨ,
Fareedkot Teekaਜਿਸ ਪਰ ਸਤਿਗੁਰ ਕ੍ਰਿਪਾਲ ਹੋਤੇ ਹੈਂ ਤਿਸ ਕੋ ਸਚ ਨਾਮੁ ਦ੍ਰਿੜ ਕਰਾਵਤੇ ਹੈਂ॥
Prof. Sahib Singhਜਿਸ ਮਨੁੱਖ ਉਤੇ ਗੁਰੂ ਤ੍ਰੁੱਠਦਾ ਹੈ ਉਸ ਨੂੰ ਸਦਾ-ਥਿਰ ਹਰੀ-ਨਾਮ (ਹਿਰਦੇ ਵਿਚ) ਪੱਕਾ ਕਰਾ ਦੇਂਦਾ ਹੈ,
SikhNet (Spanish)El Verdadero Guru, con Su Misericordia, nos administra el Nombre del Señor,
ਸਭਿ ਦੁਖ ਮੇਟੇ; ਮਾਰਗਿ ਪਾਏ ॥
sabh dukh mette; maarag paae | Ang 1029
Sant Singh KhalsaAll suffering is eradicated, and one is placed on the Path.
Manmohan Singheffaces all his sufferings and puts him on the right path.
Manmohan Singh (Punjabi)ਉਸ ਦੇ ਸਾਰੇ ਦੁਖੜੇ ਮੇਟ ਦਿੰਦੇ ਹਨ ਅਤੇ ਉਸ ਨੂੰ ਠੀਕ ਰਸਤੇ ਪਾ ਦਿੰਦੇ ਹਨ।
Fareedkot Teekaਤਿਸ ਕੇ ਸਭ ਦੁਖ ਮੇਟ ਕੇ ਗ੍ਯਾਨ ਕੇ ਰਸਤੇ ਪਾਵਤੇ ਹੈਂ॥
Prof. Sahib Singhਉਸ ਦੇ ਸਾਰੇ ਦੁੱਖ ਮਿਟਾ ਦੇਂਦਾ ਹੈ ਉਸ ਨੂੰ ਜ਼ਿੰਦਗੀ ਦੇ ਸਹੀ ਰਸਤੇ ਤੇ ਪਾ ਦੇਂਦਾ ਹੈ।ਪਦ ਅਰਥ ਸਭਿ = ਸਾਰੇ। ਮਾਰਗਿ = ਰਸਤੇ ਉਤੇ।
SikhNet (Spanish)con Él todas las aflicciones desaparecen y uno encuentra el Sendero Divino.
ਕੰਡਾ ਪਾਇ. ਨ ਗਡਈ ਮੂਲੇ; ਜਿਸੁ ਸਤਿਗੁਰੁ ਰਾਖਣਹਾਰਾ ਹੇ ॥੧੧॥
kanddaa paae. na gaddee moole; jis satigur raakhanahaaraa he |11| Ang 1029
Sant Singh KhalsaNot even a thorn ever pierces the foot of one who has the True Guru as his Protector. ||11||
Manmohan SinghEven a thorn not ever pierce into the foot of him, whose saviour is the True Guru.
Manmohan Singh (Punjabi)ਇੱਕ ਕੰਡਾ ਤਕ ਭੀ ਉਸ ਦੇ ਪੈਰ ਵਿੱਚ ਕਦਾਚਿਤ ਨਹੀਂ ਲਗਦਾ ਜਿਸ ਦੇ ਰੱਖਿਅਕ ਸੱਚੇ ਗੁਰੂ ਜੀ ਹਨ।
Fareedkot Teekaਜਿਸ ਕਾ ਸਤਿਗੁਰੂ ਰਖਣਹਾਰਾ ਹੋਤਾ ਹੈ, ਤਿਸ ਕੇ ਬੁਧੀ ਰੂਪੀ ਪਾਇ ਮੇਂ ਕਦਾਚਿਤ ਈਰਖਾ ਵਾ ਹੰਕਾਰ ਰੂਪ ਕੰਡਾ ਨਹੀਂ ਗਡਤਾ ਅਰਥਾਤ ਨਹੀਂ ਲਾਗਤਾ॥੧॥
Prof. Sahib Singhਸਤਿਗੁਰੂ ਜਿਸ ਮਨੁੱਖ ਦਾ ਰਾਖਾ ਬਣਦਾ ਹੈ (ਜ਼ਿੰਦਗੀ ਦੇ ਪੈਂਡੇ ਤੁਰਦਿਆਂ) ਉਸ ਦੇ ਪੈਰ ਵਿਚ ਕੰਡਾ ਨਹੀਂ ਚੁੱਭਦਾ (ਉਸ ਨੂੰ ਹਉਮੈ ਦਾ ਕੰਡਾ ਦੁਖੀ ਨਹੀਂ ਕਰਦਾ) ॥੧੧॥ਪਦ ਅਰਥ ਕੰਡਾ = ਹਉਮੈ ਦਾ ਕੰਡਾ। ਪਾਇ = ਪੈਰ ਵਿਚ। ਗਡਈ = ਚੁੱਭਦਾ। ਮੂਲੇ = ਬਿਲਕੁਲ ॥੧੧॥
SikhNet (Spanish)Sí, ninguna espina se clava en el pie de aquél a quien el Guru Verdadero protege y libera. (11)
ਖੇਹੂ ਖੇਹ ਰਲੈ; ਤਨੁ ਛੀਜੈ ॥
khehoo kheh ralai; tan chheejai | Ang 1029
Sant Singh KhalsaDust mixes with dust, when the body wastes away.
Manmohan SinghWhen the body perishes, the dust mixes with dust.
Manmohan Singh (Punjabi)ਜਦ ਦੇਹ ਨਾਸ ਹੋ ਜਾਂਦੀ ਹੈ, ਮਿੱਟੀ ਮਿੱਟੀ ਵਿੱਚ ਮਿਲ ਜਾਂਦੀ ਹੈ।
Fareedkot Teeka(ਖੇਹੂ) ਪ੍ਰਿਥੀ ਆਦਿ ਤਤ ਰਚਤ ਤਨ ਜਬ ਛੀਜਤਾ ਹੈ ਤਬ ਖੇਹ ਮੇਂ ਰਲ ਜਾਤਾ ਹੈ॥
Prof. Sahib Singhਸਾਰੀ ਉਮਰ ਮਾਇਆ ਦੇ ਮੋਹ ਵਿਚ ਹੀ (ਮਨਮੁਖ ਦਾ) ਸਰੀਰ ਆਖ਼ਰ ਨਾਸ ਹੋ ਜਾਂਦਾ ਹੈ ਤੇ (ਉਸ ਦਾ ਸ੍ਰੇਸ਼ਟ ਮਨੁੱਖਾ ਜੀਵਨ) ਸੁਆਹ ਵਿਚ ਹੀ ਰਲ ਜਾਂਦਾ ਹੈ।ਪਦ ਅਰਥ ਖੇਹੂ = ਸੁਆਹ ਵਿਚ। ਛੀਜੈ = ਛਿੱਜਦਾ ਹੈ, ਕਮਜ਼ੋਰ ਹੁੰਦਾ ਹੈ।
SikhNet (Spanish)Cuando el cuerpo se acaba, regresa a ser polvo,
ਮਨਮੁਖੁ ਪਾਥਰੁ ਸੈਲੁ; ਨ ਭੀਜੈ ॥
manamukh paathar sail; na bheejai | Ang 1029
Sant Singh KhalsaThe self-willed manmukh is like a stone slab, which is impervious to water.
Manmohan SinghThe egocentric is like the stone. slate, which takes-in no water.
Manmohan Singh (Punjabi)ਆਪ ਹੁਦਰਾ ਪੱਥਰ ਦੀ ਸਲੇਟ ਦੀ ਮਾਨੰਦ ਹੈ ਜੋ ਪਾਣੀ ਨਾਲ ਨਹੀਂ ਭਿਜਦੀ।
Fareedkot Teekaਮਨਮੁਖ ਪਥਰ ਕੀ (ਸੈਲੁ) ਸਿਲਾ ਹੈ, ਇਸ ਤੇ ਭੀਜਤੇ ਨਹੀਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਪੱਥਰ ਦਿਲ ਹੀ ਰਹਿੰਦਾ ਹੈ ਕਦੇ (ਭਗਤੀ-ਭਾਵ ਵਿਚ) ਨਹੀਂ ਭਿੱਜਦਾ।ਪਦ ਅਰਥ ਸੈਲੁ = ਪੱਥਰ, ਪਹਾੜ।
SikhNet (Spanish)pero el arrogante Manmukj no lo puede entender, es como la piedra en la que no penetra ni una gota de agua.
ਕਰਣ ਪਲਾਵ ਕਰੇ ਬਹੁਤੇਰੇ; ਨਰਕਿ ਸੁਰਗਿ ਅਵਤਾਰਾ ਹੇ ॥੧੨॥
karan palaav kare bahutere; narak surag avataaraa he |12| Ang 1029
Sant Singh KhalsaHe cries out and weeps and wails; he is reincarnated into heaven and then hell. ||12||
Manmohan SinghHe wails and weeps much and sometimes enters into hell and sometimes into paradise.
Manmohan Singh (Punjabi)ਉਹ ਬਥੇਰੇ ਰੋਂਦੇ ਪਿੱਟਣੇ ਕਰਦਾ ਹੈ ਅਤੇ ਕਦੇ ਦੋਜਕ ਵਿੱਚ ਪ੍ਰਵੇਸ਼ ਕਰਦਾ ਹੈ ਤੇ ਕਦੇ ਬਹਿਸ਼ਤ ਵਿੱਚ।
Fareedkot Teekaਇਸੀ ਤੇ ਰੋਣੇ ਕੇ ਉਚੇ ਸਬਦ ਬਤੇਰੇ ਕਰਤੇ ਹੈਂ, ਪਰੰਤੂ ਨਰਕ ਕਬੀ ਸੁਰਗ ਕਾ ਅਵਤਾਰ ਹੀ ਹੋਤੇ ਰਹਤੇ ਹੈਂ। ਭਾਵ ਕਬੀ ਪੁੰਨ ਅਧਿਕ ਤੋਂ ਸ੍ਵਰਗ ਕਬੀ ਪਾਪ ਅਧਿਕ ਤੋਂ ਨਰਕ ਮੇਂ ਜਾਤੇ ਹੈਂ ॥੧੨॥
Prof. Sahib Singh(ਜੀਵਨ ਦਾ ਸਮਾ ਵਿਹਾ ਜਾਣ ਤੇ ਜੇ ਉਹ) ਬਥੇਰੇ ਤਰਲੇ ਭੀ ਕਰੇ (ਤਾਂ ਕਿਸੇ ਅਰਥ ਨਹੀਂ) ਉਹ ਕਦੇ ਨਰਕ ਵਿਚ ਕਦੇ ਸੁਰਗ ਵਿਚ ਜੰਮਦਾ ਹੀ ਰਹਿੰਦਾ ਹੈ (ਭਾਵ, ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁਖ ਸੁਖ ਭੋਗਦਾ ਰਹਿੰਦਾ ਹੈ) ॥੧੨॥ਪਦ ਅਰਥ ਕਰਣ ਪਲਾਵ = {करुणाप्रलाप} ਤਰਲੇ, ਕੀਰਨੇ, ਤਰਸ-ਭਰੇ ਵਿਰਲਾਪ। ਅਵਤਾਰਾ = ਜਨਮਦਾ ॥੧੨॥
SikhNet (Spanish)El arrogante Manmukj sufre incesantemente, a veces se siente bien, a veces se siente muy mal.(12)
ਮਾਇਆ ਬਿਖੁ; ਭੁਇਅੰਗਮ ਨਾਲੇ ॥
maaeaa bikh; bhueiangam naale | Ang 1029
Sant Singh KhalsaThey live with the poisonous snake of Maya.
Manmohan SinghThe Mortals abide with the poisonous serpent of riches.
Manmohan Singh (Punjabi)ਪ੍ਰਾਨੀ, ਧਨ-ਦੌਲਤ ਦੀ ਜ਼ਹਿਰੀਲੀ ਸੱਪਣੀ ਦੇ ਸੰਗ ਵਸਦੇ ਹਨ।
Fareedkot Teekaਮਾਇਆ ਸੰਯੁਕਤ ਸਰਪਨੀ ਕੇ ਸਾਥ ਰਹਿਤੇ ਹੈਂ, ਭਾਵ ਮਾਯਾ ਮੇਂ ਅਧਕ ਪ੍ਰੀਤੀ ਕਰਤੇ ਹੈਂ॥
Prof. Sahib Singh(ਗੁਰੂ ਦੀ ਸਰਨ ਤੋਂ ਬਿਨਾ) ਮਾਇਆ ਦੇ ਮੋਹ-ਰੂਪ ਸੱਪ ਦਾ ਜ਼ਹਿਰ ਜੀਵਾਂ ਦੇ ਅੰਦਰ ਟਿਕਿਆ ਰਹਿੰਦਾ ਹੈ (ਤੇ ਜੀਵਾਂ ਨੂੰ ਆਤਮਕ ਮੌਤੇ ਮਾਰਦਾ ਰਹਿੰਦਾ ਹੈ)।ਪਦ ਅਰਥ ਬਿਖੁ = ਜ਼ਹਿਰ। ਭੁਇਅੰਗਮ = ਸੱਪ।
SikhNet (Spanish)La serpiente de Maya muerde y entierra su veneno en todos y cada uno de los humanos.
ਇਨਿ ਦੁਬਿਧਾ; ਘਰ ਬਹੁਤੇ ਗਾਲੇ ॥
ein dubidhaa; ghar bahute gaale | Ang 1029
Sant Singh KhalsaThis duality has ruined so many homes.
Manmohan SinghThis duality has ruined many homes.
Manmohan Singh (Punjabi)ਇਸ ਦਵੈਤ-ਭਾਵ ਨੇ ਘਣੇਰੇ ਗ੍ਰਹਿ ਬਰਬਾਦ ਕਰ ਛੱਡੇ ਹਨ।
Fareedkot Teekaਇਸ ਮਾਇਆ ਨੇ ਦੁਬਿਧਾ ਪਾਇਕੇ ਬਹੁਤੇ ਘਰ ਨਸਟ ਕਰ ਦੀਏ ਹੈਂ॥
Prof. Sahib Singhਇਸ ਨੇ ਦੁਬਿਧਾ ਵਿਚ ਪਾ ਕੇ ਅਨੇਕਾਂ ਘਰ ਗਾਲ ਦਿੱਤੇ ਹਨ (ਮੋਹ ਨੇ ਪ੍ਰਭੂ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿਚ ਪੈ ਕੇ ਅਨੇਕਾਂ ਜੀਵਨ ਬਰਬਾਦ ਕਰ ਦਿੱਤੇ ਹਨ)।ਪਦ ਅਰਥ ਇਨਿ = ਇਸ ਨੇ।
SikhNet (Spanish)Sí, este sentido de la dualidad, nacido de Maya, ha destruido muchos hogares.
ਸਤਿਗੁਰ ਬਾਝਹੁ. ਪ੍ਰੀਤਿ, ਨ ਉਪਜੈ; ਭਗਤਿ ਰਤੇ ਪਤੀਆਰਾ ਹੇ ॥੧੩॥
satigur baajhahu. preet, na upajai; bhagat rate pateeaaraa he |13| Ang 1029
Sant Singh KhalsaWithout the True Guru, love does not well up. Imbued with devotional worship, the soul is satisfied. ||13||
Manmohan SinghWithout the True Guru, Lord's love wells up not. Imbued with God's devotion, the soul is satiated.
Manmohan Singh (Punjabi)ਸੱਚੇ ਗੁਰਾਂ ਦੇ ਬਿਨਾ ਪ੍ਰਭੂ ਦਾ ਪ੍ਰੇਮ ਉਤਪੰਨ ਨਹੀਂ ਹੁੰਦਾ। ਹਰੀ ਦੇ ਪ੍ਰੇਮ ਨਾਲ ਰੰਗੀਜਣ ਦੁਆਰਾ ਆਤਮਾ ਰੱਜ ਜਾਂਦੀ ਹੈ।
Fareedkot Teekaਸਤਿਗੁਰੋਂ ਸੇ ਬਿਨਾਂ ਰਿਦੇ ਮੇਂ ਭਗਵਤ ਕੀ ਪ੍ਰੀਤੀ ਨਹੀਂ ਉਤਪੰਨ ਹੋਤੀ। ਜੋ ਸਤਿਗੁਰੋਂ ਦੁਆਰ ਭਗਤੀ ਮੇਂ ਰਤੇ ਹੈਂ ਤਿਨ ਕਾ ਹਰੀ ਮੇਂ ਪਤਿਆਰਾ, ਭਾਵ ਨਿਹਚਾ ਹੂਆ ਹੈ॥੩॥
Prof. Sahib Singhਗੁਰੂ ਤੋਂ ਬਿਨਾ ਮਨੁੱਖ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਵਿਚ ਪ੍ਰੀਤ ਪੈਦਾ ਨਹੀਂ ਹੁੰਦੀ। ਜੇਹੜੇ ਮਨੁੱਖ (ਗੁਰੂ ਦੀ ਰਾਹੀਂ) ਪਰਮਾਤਮਾ ਦੇ ਭਗਤ-ਰੰਗ ਵਿਚ ਰੰਗੇ ਜਾਂਦੇ ਹਨ ਉਹਨਾਂ ਦਾ ਮਨ ਪ੍ਰਭੂ ਦੀ ਯਾਦ ਵਿਚ ਖ਼ੁਸ਼ ਰਹਿੰਦਾ ਹੈ ॥੧੩॥ਪਦ ਅਰਥ ਪਤੀਆਰਾ = ਪਤੀਜਦਾ ॥੧੩॥
SikhNet (Spanish)Porque sin el Guru Verdadero, el Amor no se edifica en la mente; es la Devoción a Dios lo que trae quietud a aquélla.(13)
ਸਾਕਤ; ਮਾਇਆ ਕਉ ਬਹੁ ਧਾਵਹਿ ॥
saakat; maaeaa kau bahu dhaaveh | Ang 1029
Sant Singh KhalsaThe faithless cynics chase after Maya.
Manmohan SinghThe mammon-worshippers greatly run after riches.
Manmohan Singh (Punjabi)ਮਾਇਆ ਦੇ ਪੁਜਾਰੀ ਧਨ-ਦੌਲਤ ਮਗਰ ਬਹੁਤ ਨਸਦੇ ਹਨ।
Fareedkot Teekaਸਾਕਤ ਮਾਇਆ ਕੋ ਬਹੁਤ ਧਾਵਤੇ ਹੈਂ॥
Prof. Sahib Singhਮਾਇਆ-ਵੇੜ੍ਹੇ ਜੀਵ ਮਾਇਆ ਇਕੱਠੀ ਕਰਨ ਦੀ ਖ਼ਾਤਰ ਬਹੁਤ ਭੱਜ-ਦੌੜ ਕਰਦੇ ਹਨ,ਪਦ ਅਰਥ ਸਾਕਤ = ਮਾਇਆ-ਵੇੜ੍ਹੇ ਮਨੁੱਖ। ਧਾਵਹਿ = ਦੌੜਦੇ ਹਨ।
SikhNet (Spanish)El amante de Maya, corre tras la ilusión,
ਨਾਮੁ ਵਿਸਾਰਿ; ਕਹਾ ਸੁਖੁ ਪਾਵਹਿ ॥
naam visaar; kahaa sukh paaveh | Ang 1029
Sant Singh KhalsaForgetting the Naam, how can they find peace?
Manmohan SinghForgetting the Name, how can they obtain peace?
Manmohan Singh (Punjabi)ਨਾਮ ਨੂੰ ਭੁਲਾ ਕੇ ਉਹ ਆਰਾਮ ਕਿਸ ਤਰ੍ਹਾਂ ਪਾ ਸਕਦੇ ਹਨ?
Fareedkot Teekaਪਰੰਤੂ ਨਾਮ ਕੋ ਬਿਸਾਰ ਕੈ ਸੁਖ ਕਹਾਂ ਸੇ ਪਾਵੇਂਗੇ॥
Prof. Sahib Singh(ਕਿਉਂਕਿ ਉਹ ਇਸੇ ਵਿਚ ਸੁਖ ਲੱਭਣ ਦੀ ਆਸ ਰੱਖਦੇ ਹਨ) ਪਰ ਪਰਮਾਤਮਾ ਦਾ ਨਾਮ ਭੁਲਾ ਕੇ ਆਤਮਕ ਆਨੰਦ ਕਿੱਥੋਂ ਲੈ ਸਕਦੇ ਹਨ?ਪਦ ਅਰਥ ਵਿਸਾਰਿ = ਵਿਸਾਰ ਕੇ।
SikhNet (Spanish)pero ¿cómo puede encontrar la Paz, olvidándose del Nombre del Señor? (14)
ਤ੍ਰਿਹੁ ਗੁਣ ਅੰਤਰਿ ਖਪਹਿ ਖਪਾਵਹਿ; ਨਾਹੀ ਪਾਰਿ ਉਤਾਰਾ ਹੇ ॥੧੪॥
trihu gun antar khapeh khapaaveh; naahee paar utaaraa he |14| Ang 1029
Sant Singh KhalsaIn the three qualities, they are destroyed; they cannot cross over to the other side. ||14||
Manmohan SinghIn three modes thy are destroyed and obtain not emancipation.
Manmohan Singh (Punjabi)ਤਿੰਨਾਂ ਅਵਸਥਾਵਾਂ ਵਿੱਚ ਉਹ ਤਬਾਹ ਹੋ ਜਾਂਦੇ ਹਨ ਅਤੇ ਮੋਖ਼ਸ਼ ਨੂੰ ਪ੍ਰਾਪਤ ਨਹੀਂ ਹੁੰਦੇ।
Fareedkot Teekaਆਪ ਤਿਨਾਂ ਗੁਣਾਂ ਕੇ ਅੰਤਰ ਖਪੇ ਹੈਂ ਸੰਗੀਆਂ ਕੋ ਭੀ ਖਪਾਵਤੇ ਹੈਂ ਅਰਥਾਤ ਨਸਟ ਕਰਤੇ ਹੈਂ, ਤਿਨੋਂ ਕਾ ਪਾਰ ਉਤਾਰ ਨਹੀਂ ਹੋਤਾ ਹੈ॥੧੪॥
Prof. Sahib Singhਉਹ ਮਾਇਆ ਦੇ ਤਿੰਨਾਂ ਗੁਣਾਂ ਵਿਚ ਹੀ ਫਸੇ ਰਹਿ ਕੇ ਦੁਖੀ ਹੁੰਦੇ ਹਨ (ਹੋਰਨਾਂ ਨੂੰ ਭੀ) ਦੁਖੀ ਕਰਦੇ ਹਨ। ਦੁੱਖਾਂ ਦੇ ਇਸ ਸਮੁੰਦਰ ਵਿਚੋਂ ਉਹ ਪਾਰਲੇ ਬੰਨੇ ਨਹੀਂ ਪਹੁੰਚ ਸਕਦੇ ॥੧੪॥
SikhNet (Spanish)Así es consumido por el fuego de las tres cualidades y no es conducido a través.
ਕੂਕਰ ਸੂਕਰ ਕਹੀਅਹਿ ਕੂੜਿਆਰਾ ॥
kookar sookar kaheeeh koorriaaraa | Ang 1029
Sant Singh KhalsaThe false are called pigs and dogs.
Manmohan SinghMan of falsehood is called a dog and a swine.
Manmohan Singh (Punjabi)ਝੂਠਾ ਆਦਮੀ ਕੁੱਤਾ ਅਤੇ ਸੂਰ ਆਖਿਆ ਜਾਂਦਾ ਹੈ।
Fareedkot Teekaਵਹੁ ਝੂਠੇ ਕੁਤੇ ਔ ਸੂਰ ਕਹੀਤੇ ਹੈਂ, ਭਾਵ ਸੇ ਇਨ ਯੋਨੀਓਂ ਮੇਂ ਜਾਤੇ ਹੈਂ॥
Prof. Sahib Singhਨਿਰੇ ਕੂੜ ਦੇ ਵਪਾਰੀ ਬੰਦੇ (ਵੇਖਣ ਨੂੰ ਤਾਂ ਮਨੁੱਖ ਹਨ, ਪਰ ਅਸਲ ਵਿਚ ਉਹ) ਕੁੱਤੇ ਤੇ ਸੂਰ ਹੀ (ਆਪਣੇ ਆਪ ਨੂੰ) ਅਖਵਾਂਦੇ ਹਨ,ਪਦ ਅਰਥ ਕੂਕਰ = ਕੁੱਤੇ। ਸੂਕਰ = ਸੂਰ।
SikhNet (Spanish)Como un perro, como un cerdo, es el ser humano que vive en la falsedad,
ਭਉਕਿ ਮਰਹਿ; ਭਉ ਭਉ ਭਉਹਾਰਾ ॥
bhauk mareh; bhau bhau bhauhaaraa | Ang 1029
Sant Singh KhalsaThey bark themselves to death; they bark and bark and howl in fear.
Manmohan SinghRidden with fear, he barks, barks and barks Himself to death.
Manmohan Singh (Punjabi)ਭੈ-ਭੀਤ ਹੋਇਆ ਹੋਇਆ ਉਹ ਭੌਂਕਦਾ, ਭੌਂਕਦਾ, ਭੌਂਕ ਕੇ ਮਰ ਜਾਂਦਾ ਹੈ।
Fareedkot Teeka(ਭਉ) ਸੰਸਾਰ ਮੇਂ ਔ (ਭਉ) ਡਰ ਸੰਜੁਗਤ ਹੋ ਕਰ ਭਉਕਤੇ ਮਰ ਜਾਤੇ ਹੈਂ ਅਰਥਾਤ ਜਨਮ ਹਾਰਿਆ ਹੈ॥
Prof. Sahib Singh(ਕਿਉਂਕਿ ਕੁੱਤਿਆਂ ਤੇ ਸੂਰਾਂ ਵਾਂਗ ਮਾਇਆ ਦੀ ਖ਼ਾਤਰ) ਭੌਂਕ ਭੌਂਕ ਕੇ ਆਤਮਕ ਮੌਤ ਸਹੇੜ ਲੈਂਦੇ ਹਨ, ਸਾਰੀ ਉਮਰ ਭਟਕਦੇ ਭਟਕਦੇ ਥੱਕ ਟੁੱਟ ਜਾਂਦੇ ਹਨ।ਪਦ ਅਰਥ ਭਉਕਿ = ਭੌਂਕ ਕੇ। ਮਰਹਿ = ਆਤਮਕ ਮੌਤੇ ਮਰਦੇ ਹਨ। ਭਉ ਭਉ ਭਉ = ਭਟਕ ਭਟਕ ਕੇ। ਹਾਰਾ = ਥੱਕ ਜਾਂਦੇ ਹਨ।
SikhNet (Spanish)y movido por el miedo, ladra hasta que muere, pues practica la falsedad en su cuerpo y en su mente,
ਮਨਿ ਤਨਿ ਝੂਠੇ. ਕੂੜੁ ਕਮਾਵਹਿ; ਦੁਰਮਤਿ ਦਰਗਹ ਹਾਰਾ ਹੇ ॥੧੫॥
man tan jhootthe. koorr kamaaveh; duramat daragah haaraa he |15| Ang 1029
Sant Singh KhalsaFalse in mind and body, they practice falsehood; through their evil-mindedness, they lose out in the Court of the Lord. ||15||
Manmohan SinghFalse at mind and body, he practises falsehood and because of evil-intellect loses in the Lord's court.
Manmohan Singh (Punjabi)ਚਿੱਤ ਤੇ ਦੇਹ ਕਰਕੇ ਕੂੜਾ, ਉਹ ਝੂਠ ਦੀ ਕਿਰਤ ਕਰਦਾ ਹੈ ਤੇ ਖੋਟੀ ਬੁੱਧੀ ਦੇ ਕਾਰਣ ਪ੍ਰਭੂ ਦੀ ਦਰਗਾਹ ਵਿੱਚ ਹਾਰ ਜਾਂਦਾ ਹੈ।
Fareedkot Teekaਵਹੁ ਮਨੋਂ ਤਨੋਂ ਝੂਠੇ ਹੈਂ ਝੂਠ ਹੀ ਕਮਾਵਤੇ ਹੈਂ। ਇਸ ਦੁਰਮਤ ਕਰ ਕੇ ਹੀ ਦਰਗਾਹ ਮੇਂ ਹਾਰੀਤਾ ਹੈ॥੧੫॥
Prof. Sahib Singhਉਹਨਾਂ ਦੇ ਮਨ ਵਿਚ ਮਾਇਆ ਦਾ ਮੋਹ, ਉਹਨਾਂ ਦੇ ਸਰੀਰ ਵਿਚ ਮਾਇਆ ਦਾ ਮੋਹ, ਸਾਰੀ ਉਮਰ ਉਹ ਮੋਹ ਦੀ ਕਮਾਈ ਹੀ ਕਰਦੇ ਹਨ। ਇਸ ਭੈੜੀ ਮੱਤੇ ਲੱਗ ਕੇ ਪਰਮਾਤਮਾ ਦੀ ਦਰਗਾਹ ਵਿਚ ਉਹ ਜੀਵਨ-ਬਾਜ਼ੀ ਹਾਰ ਜਾਂਦੇ ਹਨ ॥੧੫॥
SikhNet (Spanish)y siendo engañado por el vicio, cae derrotado en la Corte del Señor.(15)
ਸਤਿਗੁਰੁ ਮਿਲੈ; ਤ ਮਨੂਆ ਟੇਕੈ ॥
satigur milai; ta manooaa ttekai | Ang 1029
Sant Singh KhalsaMeeting the True Guru, the mind is stabilized.
Manmohan SinghIf the True Guru meets, then he renders the mind stable.
Manmohan Singh (Punjabi)ਜੇਕਰ ਸੱਚੇ ਗੁਰੂ ਜੀ ਮਿਲ ਪੈਣ ਤਦ ਇਹ ਮਨ ਨੂੰ ਅਸਥਿਰ ਕਰ ਦਿੰਦੇ ਹਨ।
Fareedkot Teekaਜੇ ਸਤਿਗੁਰੂ ਮਿਲੇ ਤਾਂ ਮਨੁ ਟਿਕਤਾ ਹੈ॥
Prof. Sahib Singhਜੇ ਸਤਿਗੁਰੂ ਮਿਲ ਪਏ ਤਾਂ ਉਹ ਮਨੁੱਖ ਦੇ (ਡੋਲਦੇ) ਮਨ ਨੂੰ ਸਹਾਰਾ ਦੇਂਦਾ ਹੈ।ਪਦ ਅਰਥ ਟੇਕੈ = ਆਸਰਾ ਦੇਂਦਾ ਹੈ।
SikhNet (Spanish)Si uno encuentra al Verdadero Guru, la mente de uno se estabiliza,
ਰਾਮ ਨਾਮੁ ਦੇ; ਸਰਣਿ ਪਰੇਕੈ ॥
raam naam de; saran parekai | Ang 1029
Sant Singh KhalsaOne who seeks His Sanctuary is blessed with the Lord's Name.
Manmohan SinghHe who seeks the Guru's refuge Him the Guru blesses with the Lord's Name.
Manmohan Singh (Punjabi)ਜੋ ਗੁਰਾਂ ਦੀ ਪਨਾਹ ਲੈਂਦਾ ਹੈ; ਉਸ ਨੂੰ ਗੁਰੂ ਜੀ ਪ੍ਰਭੂ ਦਾ ਨਾਮ ਪ੍ਰਦਾਨ ਕਰਦੇ ਹਨ।
Fareedkot Teekaਸਤਿਗੁਰੂ ਰਾਮ ਨਾਮ ਕਾ ਉਪਦੇਸ ਦੇਤੇ ਹੈਂ ਤੌ ਇਹ ਟੇਕ ਕੀ ਸਰਣ ਪੜਤਾ ਅਰਥਾਤ ਇਕ ਵਾਹਿਗੁਰੂ ਕਾ ਆਸਰਾ ਲੇਤਾ ਹੈ॥
Prof. Sahib Singhਉਹ ਸਰਨ ਪਏ ਮਨੁੱਖ ਨੂੰ ਪਰਮਾਤਮਾ ਦਾ ਨਾਮ (ਧਨ) ਦਿੰਦਾ ਹੈ।ਪਦ ਅਰਥ ਪਰੇਕੈ = ਪਏ ਹੋਏ ਨੂੰ।
SikhNet (Spanish)le es dada la Inapreciable Riqueza del Nombre del Señor,
ਹਰਿ ਧਨੁ ਨਾਮੁ ਅਮੋਲਕੁ ਦੇਵੈ; ਹਰਿ ਜਸੁ ਦਰਗਹ ਪਿਆਰਾ ਹੇ ॥੧੬॥
har dhan naam amolak devai; har jas daragah piaaraa he |16| Ang 1029
Sant Singh KhalsaThey are given the priceless wealth of the Lord's Name; singing His Praises, they are His beloveds in His court. ||16||
Manmohan SinghThe Guru gives the wealth of the invaluable Name of the Lord. Whosoever sings His praise will glow in His court.
Manmohan Singh (Punjabi)ਗੁਰੂ ਜੀ ਸੁਆਮੀ ਦੇ ਅਣਮੁੱਲੇ ਨਾਮ ਦੀ ਦੌਲਤ ਦਿੰਦੇ ਹਨ। ਜੋ ਕੋਈ ਭੀ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹੈ; ਉਹ ਉਸ ਦੇ ਦਰਬਾਰ ਅੰਦਰ ਮਨਮੋਹਨਾ ਭਾਸਦਾ ਹੈ।
Fareedkot Teekaਹਰੀ ਨਾਮ ਧਨ ਅਮੋਲਕ ਸਤਿਗੁਰੂ ਦੇਤੇ ਹੈਂ। ਕਿਉਂਕਿ ਹਰੀ ਕਾ ਜਸ ਹੀ ਦਰਗਹ ਮੇਂ ਪਿਆਰ ਹੈ, ਭਾਵ ਹਰੀ ਕਾ ਜਸ ਕਰਨੇ ਵਾਲਾ ਪ੍ਰਲੋਕ ਮੇਂ ਪਿਆਰਾ ਲਾਗਤਾ ਹੈ॥੧੬॥
Prof. Sahib Singhਗੁਰੂ ਉਸ ਨੂੰ ਪਰਮਾਤਮਾ ਦਾ ਨਾਮ-ਰੂਪ (ਅਜਿਹਾ) ਕੀਮਤੀ ਧਨ ਦੇਂਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ (ਦੀ ਦਾਤਿ) ਦੇਂਦਾ ਹੈ (ਜਿਸ ਦੀ ਬਰਕਤਿ ਨਾਲ ਉਸ ਨੂੰ) ਪ੍ਰਭੂ ਦੀ ਦਰਗਾਹ ਵਿਚ ਆਦਰ-ਪਿਆਰ ਮਿਲਦਾ ਹੈ ॥੧੬॥
SikhNet (Spanish)y cantando Sus Alabanzas en la Corte del Señor, se convierte en Su Bienamado. (16)
ਰਾਮ ਨਾਮੁ ਸਾਧੂ ਸਰਣਾਈ ॥
raam naam saadhoo saranaaee | Ang 1030
Sant Singh KhalsaIn the Sanctuary of the Holy, chant the Lord's Name.
Manmohan SinghIn the saints' refuge, one is blessed with the Lord's Name.
Manmohan Singh (Punjabi)ਸੰਗਤ ਦੀ ਸ਼ਰਣਾਗਤ ਅੰਦਰ ਇਨਸਾਨ ਨੂੰ ਪ੍ਰਭੂ ਦੇ ਨਾਮ ਦੀ ਦਾਤ ਮਿਲਦੀ ਹੈ।
Fareedkot Teekaਸਾਧੂਆਂ ਕੀ ਸਰਣ ਲੈ ਕੇ ਰਾਮ ਨਾਮ ਕੋ ਜਪ॥
Prof. Sahib Singhਗੁਰੂ ਦੀ ਸਰਨ ਪਿਆਂ ਪਰਮਾਤਮਾ ਦਾ ਨਾਮ ਮਿਲਦਾ ਹੈ।ਪਦ ਅਰਥ ਸਾਧੂ = ਗੁਰੂ।
SikhNet (Spanish)En el Santuario de los Santos recita el Naam, el Nombre del Señor,
ਸਤਿਗੁਰ ਬਚਨੀ; ਗਤਿ ਮਿਤਿ ਪਾਈ ॥
satigur bachanee; gat mit paaee | Ang 1030
Sant Singh KhalsaThrough the True Guru's Teachings, one comes to know His state and extent.
Manmohan SinghThrough the True Guru's instruction, one knows the state and extent of the Lord.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਬੰਦਾ ਪ੍ਰਭੂ ਦੀ ਅਵਸਥਾ ਅਤੇ ਵਿਸਥਾਰ ਨੂੰ ਜਾਣ ਲੈਂਦਾ ਹੈ।
Fareedkot Teekaਜਿਨੋਂ ਨੇ ਜਪਿਆ ਹੈ ਤਿਨੋਂ ਨੇ ਸਤਿਗੁਰੋਂ ਕੇ ਬਚਨ ਮਾਨ ਕੈ ਮੁਕਤੀ ਕੀ ਮਿਰਯਾਦਾ ਪਾਈ ਹੈ॥
Prof. Sahib Singhਗੁਰੂ ਦੇ ਬਚਨਾਂ ਤੇ ਤੁਰਿਆਂ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਕਿਹੋ ਜਿਹਾ (ਦਇਆਲ) ਹੈ ਤੇ ਕੇਡਾ ਵੱਡਾ (ਬੇਅੰਤ) ਹੈ।ਪਦ ਅਰਥ ਗਤਿ = ਹਾਲਤ। ਮਿਤਿ = ਮਰਯਾਦਾ।
SikhNet (Spanish)mediante las Verdaderas Enseñanzas del Guru, uno conoce su Extensión y Recinto,
ਨਾਨਕ ਹਰਿ ਜਪਿ. ਹਰਿ ਮਨ ਮੇਰੇ; ਹਰਿ ਮੇਲੇ ਮੇਲਣਹਾਰਾ ਹੇ ॥੧੭॥੩॥੯॥
naanak har jap. har man mere; har mele melanahaaraa he |17|3|9| Ang 1030
Sant Singh KhalsaNanak: chant the Name of the Lord, Har, Har, O my mind; the Lord, the Uniter, shall unite you with Himself. ||17||3||9||
Manmohan SinghO Nanak, my soul remember thou, the Lord-God; and God, the Uniter, shall unite thee with Himself.
Manmohan Singh (Punjabi)ਨਾਨਕ; ਹੇ ਮੇਰੀ ਜਿੰਦੇ! ਤੂੰ ਸੁਆਮੀ ਵਾਹਿਗੁਰੂ ਦਾ ਸਿਮਰਨ ਕਰ ਅਤੇ ਮੇਲਣ ਵਾਲਾ ਵਾਹਿਗੁਰੂ ਤੈਨੂੰ ਆਪਣੇ ਨਾਲ ਮਿਲਾ ਲਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਮਨ! ਹਰਿ ਹਰਿ ਕਾ ਜਾਪੁ ਜਪੋ, ਹਰਿ ਮੇਲਣਹਾਰਾ ਅਪਨੇ ਮੇਂ ਮੇਲ ਲਏਗਾ॥੧੭॥੩॥੯॥☬ਸ੍ਵੈ ਮਨ ਕੇ ਪਰਥਾਇ ਕਰ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! (ਆਪਣੇ ਮਨ ਨੂੰ ਸਮਝਾ) ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪ (ਨਾਮ ਜਪਣ ਵਾਲੇ ਵਡ-ਭਾਗੀ ਨੂੰ) ਮੇਲਣਹਾਰ ਪ੍ਰਭੂ ਆਪਣੇ ਚਰਣਾਂ ਵਿਚ ਮਿਲਾ ਲੈਂਦਾ ਹੈ ॥੧੭॥੩॥੯॥ਪਦ ਅਰਥ ਮਨ = ਹੇ ਮਨ! ॥੧੭॥੩॥੯॥
SikhNet (Spanish)dice Nanak, canta el Nombre del Señor, Jar, Jar, el Señor, Quien lo une todo, te unirá a Su Ser. (17-3-9)