ਮਲਾਰ ਮਹਲਾ ੫ ॥
malaar mahalaa 5 |
Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.
ਪ੍ਰਭ ਮੇਰੇ ਪ੍ਰੀਤਮ; ਪ੍ਰਾਨ ਪਿਆਰੇ ॥
prabh mere preetam; praan piaare |
Sant Singh KhalsaMy Beloved God is the Lover of my breath of life.
Manmohan SinghMy loved Lord is dear unto me like my vital-breath.
Manmohan Singh (Punjabi)ਮੇਰਾ ਮਿੱਠੜਾ ਮਾਲਕ ਮੈਨੂੰ ਆਪਣੀ ਜਿੰਦਜਾਨ ਵਰਗਾ ਲਾਡਲਾ ਹੈ।
Fareedkot Teekaਹੇ ਮੇਰੇ ਪ੍ਰੀਤਮ ਪ੍ਰਭੂ! ਪ੍ਰਾਨੋਂ ਕੇ ਪ੍ਯਾਰੇ॥
Prof. Sahib Singhਹੇ ਮੇਰੇ ਪ੍ਰਭੂ! ਹੇ ਮੇਰੇ ਪ੍ਰੀਤਮ! ਹੇ ਮੇਰੀ ਜਿੰਦ ਤੋਂ ਪਿਆਰੇ! ਹੇ ਦਇਆ ਦੇ ਸੋਮੇ ਪ੍ਰਭੂ!ਪਦ ਅਰਥ ਪ੍ਰਭ = ਹੇ ਪ੍ਰਭੂ!
SikhNet (Spanish)Mi Dios Bienamado es el Amante de la respiración de mi vida.
ਪ੍ਰੇਮ ਭਗਤਿ ਅਪਨੋ ਨਾਮੁ ਦੀਜੈ; ਦਇਆਲ ਅਨੁਗ੍ਰਹੁ ਧਾਰੇ ॥੧॥ ਰਹਾਉ ॥
prem bhagat apano naam deejai; deaal anugrahu dhaare |1| rahaau |
Sant Singh KhalsaPlease bless me with the loving devotional worship of the Naam, O Kind and Compassionate Lord. ||1||Pause||
Manmohan SinghO my compassionate Lord, Showing Thine mercy bless Thou me with Thy Love-worship and the Name. Pause.
Manmohan Singh (Punjabi)ਹੇ ਮੇਰੇ ਮਿਹਰਬਾਨ ਮਾਲਕ! ਆਪਣੀ ਮਿਹਰ ਕਰਕੇ ਤੂੰ ਮੈਨੂੰ ਆਪਣੀ ਪਿਆਰੀ-ਉਪਾਸ਼ਨਾ ਅਤੇ ਨਾਮ ਪਰਦਾਨ ਕਰ। ਠਹਿਰਾਉ।
Fareedkot Teekaਹੇ ਦ੍ਯਾਲ! ਅਨੁਗ੍ਰਹੁ ਧਾਰ ਕਰ ਕੇ ਮੇਰੇ ਕੋ ਪ੍ਰੇਮ ਭਗਤੀ ਔਰ ਅਪਨਾ ਨਾਮ ਦੀਜੀਏ॥੧॥ ਰਹਾਉ ॥
Prof. Sahib Singh(ਮੇਰੇ ਉਤੇ) ਮਿਹਰ ਕਰ! ਮੈਨੂੰ ਆਪਣਾ ਪਿਆਰ ਬਖ਼ਸ਼, ਮੈਨੂੰ ਆਪਣੀ ਭਗਤੀ ਦੇਹ, ਮੈਨੂੰ ਆਪਣਾ ਨਾਮ ਦੇਹ ॥੧॥ ਰਹਾਉ ॥ਪਦ ਅਰਥ ਦੀਜੈ = ਦੇਹ। ਦਇਆਲ = ਹੇ ਦਇਆ ਦੇ ਘਰ ਪ੍ਰਭੂ! ਅਨੁਗ੍ਰਹੁ = ਕਿਰਪਾ। ਧਾਰੇ = ਧਾਰ, ਕਰ ॥੧॥ ਰਹਾਉ ॥
SikhNet (Spanish)Por favor bendíceme con la Amorosa Alabanza de Devoción en el Naam. Oh, mi Rey y Señor Compasivo. (1-Pausa)
ਸਿਮਰਉ ਚਰਨ ਤੁਹਾਰੇ ਪ੍ਰੀਤਮ; ਰਿਦੈ ਤੁਹਾਰੀ ਆਸਾ ॥
simrau charan tuhaare preetam; ridai tuhaaree aasaa |
Sant Singh KhalsaI meditate in remembrance on Your Feet, O my Beloved; my heart is filled with hope.
Manmohan SinghI contemplate Thine feet, O my love and my heart throbs in Thy hope.
Manmohan Singh (Punjabi)ਮੈਂ ਤੇਰੇ ਪੈਰਾਂ ਦਾ ਧਿਆਨ ਧਰਦਾ ਹਾਂ, ਹੇ ਮੇਰੇ ਪਿਆਰਿਆ ਅਤੇ ਆਪਣੇ ਦਿਲ ਅੰਦਰ ਮੈਂ ਤੇਰੇ ਤੇ ਹੀ ਉਮੈਦ ਬੰਨ੍ਹੀ ਹੋਈ ਹੈ।
Fareedkot Teekaਹੇ ਪ੍ਰੀਤਮ! ਤੁਮਾਰੇ ਚਰਨੋਂ ਕਾ ਸਿਮਰਨ ਕਰਤਾ ਹੂੰ ਔਰ ਰਿਦੇ ਮੇਂ ਤੁਮਾਰੇ ਦਰਸਨ ਕੀ ਆਸਾ ਲਗ ਰਹੀ ਹੈ॥
Prof. Sahib Singhਹੇ ਪ੍ਰੀਤਮ! ਮੈਂ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ, ਮੇਰੇ ਹਿਰਦੇ ਵਿਚ ਤੇਰੀ ਆਸ ਟਿਕੀ ਰਹੀ।ਪਦ ਅਰਥ ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਪ੍ਰੀਤਮ = ਹੇ ਪ੍ਰੀਤਮ! ਰਿਦੈ = ਹਿਰਦੇ ਵਿਚ।
SikhNet (Spanish)Medito en tus Pies, oh, mi Bienamado. Mi corazón está lleno de Esperanza.
ਸੰਤ ਜਨਾ ਪਹਿ ਕਰਉ ਬੇਨਤੀ; ਮਨਿ ਦਰਸਨ ਕੀ ਪਿਆਸਾ ॥੧॥
sant janaa peh krau benatee; man darasan kee piaasaa |1|
Sant Singh KhalsaI offer my prayer to the humble Saints; my mind thirsts for the Blssed Vision of the Lord's Darshan. ||1||
Manmohan SinghI pray to the pious persons and my mind thirsts for the vision of my Lord.
Manmohan Singh (Punjabi)ਮੈਂ ਪਵਿੱਤਰ ਪੁਰਸ਼ਾਂ ਅੱਗੇ ਪ੍ਰਾਰਥਨਾ ਕਰਦਾ ਹਾਂ ਅਤੇ ਮੇਰੇ ਚਿੱਤ ਵਿੱਚ ਆਪਣੇ ਪ੍ਰਭੂ ਦੇ ਦੀਦਾਰ ਦੀ ਤਰੇਹ ਹੈ।
Fareedkot Teekaਅਬ ਸੰਤ ਜਨੋਂ ਪਾਸ ਬੇਨਤੀ ਕਰਤਾ ਹੂੰ ਕਿ ਮੇਰੇ ਮਨ ਮੇਂ ਹਰੀ ਦਰਸਨ ਕੀ ਆਸਾ ਅਰਥਾਤ ਚਾਹ ਲਗੀ ਹੂਈ ਹੈ॥੧॥
Prof. Sahib Singhਮੈਂ ਸੰਤ ਜਨਾਂ ਪਾਸ ਬੇਨਤੀ ਕਰਦਾ ਰਹਿੰਦਾ ਹਾਂ (ਕਿ ਮੈਨੂੰ ਤੇਰਾ ਦਰਸਨ ਕਰਾ ਦੇਣ, ਮੇਰੇ) ਮਨ ਵਿਚ (ਤੇਰੇ) ਦਰਸਨ ਦੀ ਬੜੀ ਤਾਂਘ ਹੈ ॥੧॥ਪਦ ਅਰਥ ਪਹਿ = ਪਾਸ, ਕੋਲ। ਕਰਉ = ਕਰਉਂ, ਮੈਂ ਕਰਦਾ ਹਾਂ। ਮਨਿ = ਮਨ ਵਿਚ ॥੧॥
SikhNet (Spanish)Ofrezco mi oración a los Santos Humildes, pues mi mente tiene sed por la Bendita Visión del Darshan del Señor. (1)
ਬਿਛੁਰਤ ਮਰਨੁ. ਜੀਵਨੁ ਹਰਿ ਮਿਲਤੇ; ਜਨ ਕਉ ਦਰਸਨੁ ਦੀਜੈ ॥
bichhurat maran. jeevan har milate; jan kau darasan deejai |
Sant Singh KhalsaSeparation is death, and Union with the Lord is life. Please bless Your humble servant with Your Darshan.
Manmohan SinghSeparation from God is death and union with Him the life. O Lord, bless Thou Thy slave with Thine vision.
Manmohan Singh (Punjabi)ਵਾਹਿਗੁਰੂ ਨਾਲੋ ਵਿਛੋੜਾ ਮੌਤ ਹੈ ਅਤੇ ਉਸ ਦੇ ਨਾਲ ਮਿਲਾਪ ਜਿੰਦਗੀ। ਹੇ ਸੁਆਮੀ! ਤੂੰ ਆਪਣੇ ਗੋਲੇ ਨੂੰ ਆਪਣਾ ਦੀਦਾਰ ਬਖਸ਼।
Fareedkot Teekaਹੇ ਹਰੀ! ਤੇਰੇ ਬਿਛੁਰਨੇ ਸੇ ਮਰਨਾ ਔਰ ਮਿਲਣੇ ਸੇ ਜੀਵਣਾ ਹੋਤਾ ਹੈ, ਤਾਂ ਤੇ ਦਾਸ ਕੋ ਦਰਸਨ ਦੀਜੀਏ॥
Prof. Sahib Singhਹੇ ਪ੍ਰੀਤਮ ਪ੍ਰਭੂ! ਤੈਥੋਂ ਵਿਛੁੜਿਆਂ ਆਤਮਕ ਮੌਤ ਹੋ ਜਾਂਦੀ ਹੈ, ਤੈਨੂੰ ਮਿਲਿਆਂ ਆਤਮਕ ਜੀਵਨ ਮਿਲਦਾ ਹੈ। ਹੇ ਪ੍ਰਭੂ! ਆਪਣੇ ਸੇਵਕ ਨੂੰ ਦਰਸਨ ਦੇਹ।ਪਦ ਅਰਥ ਮਰਨੁ = ਮੌਤ, ਆਤਮਕ ਮੌਤ।
SikhNet (Spanish)La Separación es la Muerte, y la Unión con el Señor es la Vida. Por favor bendice a este Humilde Sirviente con Tu Darshan,
ਨਾਮ ਅਧਾਰੁ ਜੀਵਨ ਧਨੁ ਨਾਨਕ; ਪ੍ਰਭ ਮੇਰੇ ਕਿਰਪਾ ਕੀਜੈ ॥੨॥੫॥੯॥
naam adhaar jeevan dhan naanak; prabh mere kirapaa keejai |2|5|9|
Sant Singh KhalsaO my God, please be Merciful, and bless Nanak with the support, the life and wealth of the Naam. ||2||5||9||
Manmohan SinghO Lord, be Thou merciful unto Nanak and bless him with Thy Name, which is his support, life and wealth.
Manmohan Singh (Punjabi)ਹੇ ਪ੍ਰਭੂ! ਤੂੰ ਨਾਨਕ ਤੇ ਦਇਆਵਾਨ ਹੈ ਅਤੇ ਉਸ ਨੂੰ ਆਪਣਾ ਨਾਮ ਬਖਸ਼, ਜੋ ਉਸ ਦਾ ਆਸਰਾ, ਜਿੰਦਗੀ ਅਤੇ ਦੌਲਤ ਹੈ।
Fareedkot Teekaਪੁਨਹ ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੇਰੇ ਊਪਰ ਏਹ ਕ੍ਰਿਪਾ ਕੀਜੀਏ: ਜੋ ਜੀਵਨ ਅਰੁ ਧਨ ਰੂਪ ਹੈ ਤਿਸ ਅਪਨੇ ਨਾਮ ਕਾ (ਅਧਾਰੁ) ਆਸਰਾ ਮੇਰੇ ਕੋ ਦੀਜੀਏ॥੨॥੫॥੯॥
Prof. Sahib Singhਹੇ ਨਾਨਕ! ਹੇ ਮੇਰੇ ਪ੍ਰਭੂ! ਮਿਹਰ ਕਰ, ਤੇਰੇ ਨਾਮ ਦਾ ਆਸਰਾ (ਮੈਨੂੰ ਮਿਲਿਆ ਰਹੇ, ਇਹੀ ਹੈ ਮੇਰੀ) ਜ਼ਿੰਦਗੀ ਦਾ ਸਰਮਾਇਆ ॥੨॥੫॥੯॥ਪਦ ਅਰਥ ਅਧਾਰੁ = ਆਸਰਾ। ਜੀਵਨ ਧਨੁ = ਆਤਮਕ ਜੀਵਨ ਦਾ ਸਰਮਾਇਆ। ਪ੍ਰਭ = ਹੇ ਪ੍ਰਭੂ! ॥੨॥੫॥੯॥
SikhNet (Spanish)oh mi Dios, muestra tu Misericordia y bendice a Nanak con tu Soporte que es la Vida y la Riqueza del Naam. (2-5-9)