ਮਲਾਰ ਮਹਲਾ ੫ ॥
malaar mahalaa 5 |
Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਾਲਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.
ਪ੍ਰੀਤਮ; ਸਾਚਾ ਨਾਮੁ ਧਿਆਇ ॥
preetam; saachaa naam dhiaae |
Sant Singh KhalsaMeditate on the True Name of your Beloved.
Manmohan SinghO man, contemplate thou the True Name of Thy Beloved.
Manmohan Singh (Punjabi)ਹੇ ਬੰਦੇ! ਤੂੰ ਆਪਣੇ ਪਿਆਰੇ ਦੇ ਸੱਚੇ ਨਾਮ ਦਾ ਆਰਾਧਨ ਕਰ।
Fareedkot Teekaਪ੍ਰੀਤਮ ਕਾ ਸਚਾ ਨਾਮ ਧ੍ਯਾਵਣਾ ਕੀਆ ਹੈ॥
Prof. Sahib Singhਪਿਆਰੇ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਸਿਮਰਿਆ ਕਰ।ਪਦ ਅਰਥ ਪ੍ਰੀਤਮ ਨਾਮੁ = ਪਿਆਰੇ (ਪ੍ਰਭੂ) ਦਾ ਨਾਮ। ਸਾਚਾ ਨਾਮੁ = ਸਦਾ ਕਾਇਮ ਰਹਿਣ ਵਾਲਾ ਨਾਮ। ਧਿਆਇ = ਸਿਮਰਿਆ ਕਰ।
SikhNet (Spanish)Medita en el Nombre Verdadero de tu Bienamado.
ਦੂਖ ਦਰਦ ਬਿਨਸੈ ਭਵ ਸਾਗਰੁ; ਗੁਰ ਕੀ ਮੂਰਤਿ ਰਿਦੈ ਬਸਾਇ ॥੧॥ ਰਹਾਉ ॥
dookh darad binasai bhav saagar; gur kee moorat ridai basaae |1| rahaau |
Sant Singh KhalsaThe pains and sorrows of the terrifying world-ocean are dispelled, by enshrining the Image of the Guru within your heart. ||1||Pause||
Manmohan SinghEnshrining the Guru's being within thy mind, thou shalt be rid of the pain and sorrow of the dreadful world-ocean. Pause.
Manmohan Singh (Punjabi)ਗੁਰਾਂ ਦੀ ਵਿਅਕਤੀ ਨੂੰ ਆਪਣੇ ਅੰਤਰ ਆਤਮੇ ਟਿਕਾਉਣ ਦੁਆਰਾ, ਤੂੰ ਭਿਆਨਕ ਸੰਸਾਰ-ਸਮੁੰਦਰ ਦੀ ਪੀੜ ਅਤੇ ਕਸ਼ਟ ਤੋਂ ਖਲਾਸੀ ਪਾ ਜਾਵੇਗਾਂ। ਠਹਿਰਾਉ।
Fareedkot Teekaਗੁਰੋਂ ਕੀ ਮੂਰਤੀ ਰਿਦੇ ਮੇਂ ਬਸਾਵਣੇ ਕਰ ਭਵਸਾਗਰ ਕੇ ਦੂਖ ਦਰਦ ਸਭ ਬਿਨਸ ਗਏ ਹੈਂ॥੧॥ ਰਹਾਉ ॥☬ਜੇ ਕਹੇ ਕ੍ਯਾ ਲਾਭ ਹੂਆ? ਸੋ ਕਹਤੇ ਹੈਂ:
Prof. Sahib Singhਗੁਰੂ ਦਾ ਸ਼ਬਦ (ਆਪਣੇ) ਹਿਰਦੇ ਵਿਚ ਵਸਾਈ ਰੱਖ। (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਸ ਦੇ ਵਾਸਤੇ) ਦੁੱਖਾਂ ਕਲੇਸ਼ਾਂ ਨਾਲ ਭਰਿਆ ਹੋਇਆ ਸੰਸਾਰ-ਸਮੁੰਦਰ ਮੁੱਕ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਬਿਨਸੈ = ਨਾਸ ਹੋ ਜਾਂਦਾ ਹੈ, ਮੁੱਕ ਜਾਂਦਾ ਹੈ। ਭਵ ਸਾਗਰੁ = ਸੰਸਾਰ-ਸਮੁੰਦਰ। ਗੁਰ ਕੀ ਮੂਰਤਿ = (ਗੁਰ ਮੂਰਤਿ ਗੁਰ ਸਬਦੁ ਹੈ, ਭਾਈ ਗੁਰਦਾਸ) ਗੁਰੂ ਦਾ ਸਰੂਪ, ਗੁਰੂ ਦਾ ਸ਼ਬਦ। ਰਿਦੈ = ਹਿਰਦੇ ਵਿਚ। ਬਸਾਇ = ਵਸਾਈ ਰੱਖ ॥੧॥ ਰਹਾਉ ॥
SikhNet (Spanish)Los dolores y los sufrimientos del aterrador océano del mundo se disipan, enalteciendo la imagen del Guru en tu corazón. (1-Pausa)
ਦੁਸਮਨ ਹਤੇ. ਦੋਖੀ ਸਭਿ ਵਿਆਪੇ; ਹਰਿ ਸਰਣਾਈ ਆਇਆ ॥
dusaman hate. dokhee sabh viaape; har saranaaee aaeaa |
Sant Singh KhalsaYour enemies shall be destroyed, and all the evil-doers shall perish, when you come to the Sanctuary of the Lord.
Manmohan SinghSeeking the Lord's refuse the adversaries perish and the evil-doers are all destroyed.
Manmohan Singh (Punjabi)ਸੁਆਮੀ ਦੀ ਸ਼ਰਣਾਗਤ ਲੈਣ ਦੁਆਰਾ ਵੈਰੀ ਨਾਸ ਹੋ ਜਾਂਦੇ ਹਨ ਅਤੇ ਬੁਰਾ ਕਰਨ ਵਾਲੇ ਸਾਰੇ ਬਰਬਾਦ ਹੋ ਜਾਂਦੇ ਹਨ।
Fareedkot Teekaਦੁਸਮਣ ਦੋਖੀ ਜੋ ਵ੍ਯਾਪੇ ਹੂਏ ਥੇ, ਸੋ ਸਭ ਹਤੇ ਹੈਂ; ਵਾ ਦੁਸਮਨ ਮਾਰੇ ਗਏ ਅਰ ਦੋਖੀ ਸਭ ਵਿਪਤਾ ਜੁਗਤ ਹੋ ਗਏ ਹੈਂ ਔਰ ਹਰੀ ਕੀ ਸਰਣ ਆਯਾ ਹੂੰ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਆ ਪੈਂਦਾ ਹੈ, (ਉਸ ਨਾਲ) ਵੈਰ ਕਰਨ ਵਾਲੇ ਜਗਤ ਵਿਚ ਫਿਟਕਾਰਾਂ ਖਾਂਦੇ ਹਨ, ਉਸ ਨਾਲ ਈਰਖਾ ਕਰਨ ਵਾਲੇ (ਭੀ) ਸਾਰੇ (ਈਰਖਾ ਤੇ ਸਾੜੇ ਵਿਚ ਹੀ) ਫਸੇ ਰਹਿੰਦੇ ਹਨ (ਭਾਵ, ਦੋਖੀ ਆਪ ਹੀ ਦੁਖੀ ਹੁੰਦੇ ਹਨ, ਉਸ ਦਾ ਕੁਝ ਨਹੀਂ ਵਿਗਾੜਦੇ)।ਪਦ ਅਰਥ ਹਤੇ = ਫਿਟਕਾਰੇ ਜਾਂਦੇ ਹਨ, ਜਗਤ ਵਲੋਂ ਫਿਟਕਾਰਾਂ ਖਾਂਦੇ ਹਨ। ਦੋਖੀ = ਈਰਖਾ ਕਰਨ ਵਾਲੇ। ਸਭਿ = ਸਾਰੇ। ਵਿਆਪੇ = ਫਸੇ ਰਹਿੰਦੇ ਹਨ।
SikhNet (Spanish)Tus enemigos serán destruidos, los malvados perecerán cuando entres en el Santuario del Señor.
ਰਾਖਨਹਾਰੈ ਹਾਥ ਦੇ ਰਾਖਿਓ; ਨਾਮੁ ਪਦਾਰਥੁ ਪਾਇਆ ॥੧॥
raakhanahaarai haath de raakhio; naam padaarath paaeaa |1|
Sant Singh KhalsaThe Savior Lord has given me His Hand and saved me; I have obtained the wealth of the Naam. ||1||
Manmohan SinghGiving His hand, the Saviour has saved me and I have obtained the wealth of the Name.
Manmohan Singh (Punjabi)ਆਪਣਾ ਹੱਥ ਦੇ ਕੇ, ਬਚਾਉਣ ਵਾਲੇ ਨੇ ਮੈਨੂੰ ਬਚਾ ਲਿਆ ਹੈ ਅਤੇ ਮੈਨੂੰ ਨਾਮ ਦੀ ਦੌਲਤ ਪਰਾਪਤ ਹੋ ਗਈ ਹੈ।
Fareedkot Teekaਰਾਖਨਹਾਰੇ ਵਾਹਿਗੁਰੂ ਨੇ ਹਾਥ ਦੇ ਕਰ ਰਖਾ ਹੈ ਔਰ ਨਾਮ ਪਦਾਰਥ ਪਾਇ ਲੀਆ ਹੈ॥੧॥
Prof. Sahib Singhਰੱਖਿਆ ਕਰਨ ਦੇ ਸਮਰੱਥ ਪ੍ਰਭੂ ਨੇ ਸਦਾ ਉਸ ਦੀ ਰੱਖਿਆ ਕੀਤੀ ਹੁੰਦੀ ਹੈ, ਉਸ ਨੇ ਪ੍ਰਭੂ ਦਾ ਕੀਮਤੀ ਨਾਮ ਪ੍ਰਾਪਤ ਕਰ ਲਿਆ ਹੁੰਦਾ ਹੈ ॥੧॥ਪਦ ਅਰਥ ਰਾਖਣਹਾਰੈ = ਰੱਖਿਆ ਕਰ ਸਕਣ ਵਾਲੇ ਪ੍ਰਭੂ ਨੇ। ਦੇ = ਦੇ ਕੇ। ਨਾਮੁ ਪਦਾਰਥੁ = ਕੀਮਤੀ ਹਰਿ-ਨਾਮ ॥੧॥
SikhNet (Spanish)El Señor Salvador me ha dado su mano y me ha salvado. He obtenido la Riqueza del Naam. (1)
ਕਰਿ ਕਿਰਪਾ ਕਿਲਵਿਖ ਸਭਿ ਕਾਟੇ; ਨਾਮੁ ਨਿਰਮਲੁ ਮਨਿ ਦੀਆ ॥
kar kirapaa kilavikh sabh kaatte; naam niramal man deea |
Sant Singh KhalsaGranting His Grace, He has eradicated all my sins; He has placed the Immaculate Naam within my mind.
Manmohan SinghShowering His benediction, the Lord has rid me of all my sins and has enshrined the immaculate Name in my mind.
Manmohan Singh (Punjabi)ਆਪਣੀ ਮਿਹਰ ਧਾਰ, ਸਾਈਂ ਨੇ ਮੇਰੇ ਸਾਰੇ ਪਾਪ ਮੇਟ ਦਿਤੇ ਹਨ ਅਤੇ ਪਵਿਤਰ ਨਾਮ ਮੇਰੇ ਅੰਤਰ-ਆਤਮੇ ਟਿਕਾ ਦਿਤਾ ਹੈ।
Fareedkot Teekaਭਗਵੰਤ ਨੇ ਕ੍ਰਿਪਾ ਕਰ ਕੇ (ਕਿਲਵਿਖ) ਪਾਪ ਸਭ ਕਾਟ ਦੀਏ ਹੈਂ ਔਰ ਨਿਰਮਲ ਨਾਮ ਮਨ ਮੇਂ ਪ੍ਰਾਪਤਿ ਕਰ ਦੀਆ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ (ਪਰਮਾਤਮਾ ਨੇ ਆਪਣਾ) ਪਵਿੱਤਰ ਨਾਮ ਟਿਕਾ ਦਿੱਤਾ, ਮਿਹਰ ਕਰ ਕੇ ਉਸ ਦੇ ਸਾਰੇ ਪਾਪ ਉਸ ਨੇ ਕੱਟ ਦਿੱਤੇ।ਪਦ ਅਰਥ ਕਰਿ = ਕਰ ਕੇ। ਕਿਲਵਿਖ = ਪਾਪ। ਮਨਿ = ਮਨ ਵਿਚ। ਦੀਆ = ਟਿਕਾ ਦਿੱਤਾ।
SikhNet (Spanish)Dándome Su Gracia ha borrado mis errores y ha posado el Naam Inmaculado en el Interior de mi mente.
ਗੁਣ ਨਿਧਾਨੁ ਨਾਨਕ ਮਨਿ ਵਸਿਆ; ਬਾਹੁੜਿ ਦੂਖ. ਨ ਥੀਆ ॥੨॥੪॥੮॥
gun nidhaan naanak man vasiaa; baahurr dookh. na theea |2|4|8|
Sant Singh KhalsaO Nanak, the Treasure of Virtue fills my mind; I shall never again suffer in pain. ||2||4||8||
Manmohan SinghGod, the Treasure of virtues abides in my mind and so I shall suffer sorrow, no more, O Nanak.
Manmohan Singh (Punjabi)ਨੇਕੀਆਂ ਦਾ ਖ਼ਜ਼ਾਨਾ ਵਾਹਿਗੁਰੂ ਮੇਰੇ ਚਿੱਤ ਅੰਦਰ ਵਸਦਾ ਹੈ ਅਤੇ ਇਸ ਲਈ ਮੈਨੂੰ ਮੁੜ ਕੇ ਤਕਲੀਫ ਨਹੀਂ ਵਾਪਰੇਗੀ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਣੋਂ ਕਾ ਸਮੁੰਦ੍ਰ ਹਰੀ ਮਨ ਮੇਂ ਬਸਾ ਹੈ ਅਬ ਫੇਰ ਕੋਈ ਦੂਖ ਨਹੀਂ ਹੂਆ॥੨॥੪॥੮॥☬ਬੇਨਤੀ:
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਸਾਰੇ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਆ ਵੱਸਿਆ, ਉਸ ਨੂੰ ਮੁੜ ਕੋਈ ਦੁੱਖ ਪੋਹ ਨਹੀਂ ਸਕਦੇ ॥੨॥੪॥੮॥ਪਦ ਅਰਥ ਗੁਣ ਨਿਧਾਨੁ = ਗੁਣਾਂ ਦਾ ਖ਼ਜ਼ਾਨਾ। ਬਾਹੁੜਿ = ਮੁੜ। ਨ ਥੀਆ = ਨਹੀਂ ਹੁੰਦੇ, ਨਹੀਂ ਪੋਂਹਦੇ ॥੨॥੪॥੮॥
SikhNet (Spanish)Oh, dice Nanak, el Tesoro de Virtud llena mi ser y nunca más sufriré ningún dolor. (2-4-8)