ੴ

ਸਿੱਖਬਾਣੀ · SikhBani

Ang 1268

Sri Guru Granth Sahib · Raag Malaar · 6 shabads, 36 lines
Translations
Shabad Guru Arjan Dev Ji Raag Malaar continued from Ang 1267

ਇਸਤ੍ਰੀ ਰੂਪ ਚੇਰੀ ਕੀ ਨਿਆਈ; ਸੋਭ ਨਹੀ. ਬਿਨੁ ਭਰਤਾਰੇ ॥੧॥

eisatree roop cheree kee niaaee; sobh nahee. bin bharataare |1|

Sant Singh KhalsaI am Your beautiful bride, Your servant and slave. I have no nobility without my Husband Lord. ||1||
Manmohan SinghI, Thy beauteous bride, am like a hand-maiden of Thine. Without Thee, O my Groom, I look not glorious.
Manmohan Singh (Punjabi)ਮੈਂ, ਤੇਰੀ ਰੂਪਵੰਤੀ ਪਤਨੀ, ਤੇਰੀ ਗੋਲੀ ਦੀ ਮਾਨੰਦ ਹਾਂ। ਤੇਰੇ ਬਗੈਰ, ਹੇ ਮੇਰੇ ਕੰਤ! ਮੈਂ ਸੁਭਾਇਮਾਨ ਨਹੀਂ ਲਗਦੀ।
Fareedkot Teekaਮੈਂ ਇਸਤ੍ਰੀ ਅਰਥਾਤ ਘਰ ਵਾਲੀ ਥੀ। ਅਬ ਮੇਂ (ਚੇਰੀ) ਦਾਸੀ ਕੀ ਨਿਆਂਈ ਹੋ ਰਹੀ ਹੂੰ, ਭਾਵ ਸੇ ਹੰਤਾ ਤ੍ਯਾਗੀ ਹੈ; ਵਾ ਰੂਪ ਵਾਲੀ ਇਸਤ੍ਰੀ ਭੀ ਹੋਵੇ ਪਰੰਤੂ ਬਿਨਾਂ ਭਰਤਾ ਕੇ ਸੋਭਾ ਨਹੀਂ ਪਾਵਤੀ ਅਰ ਵਹੁ ਦਾਸੀ ਤੁਲ ਹੈ। ਤੈਸੇ ਹੀ ਪ੍ਰਾਣੀ ਅਨੇਕ ਹੀ ਗੁਣਾਂ ਕਰ ਭੂਸ਼ਤ ਉਤਮ ਜਾਤੀ ਵਾਲਾ ਭੀ ਹੋਵੇ ਤਾਂ ਵੀ ਹਰੀ ਸਿਮਰਨ ਸੇ ਬਿਨਾਂ ਸੋਭਤਾ ਨਹੀਂ ਹੈ॥੧॥
Prof. Sahib Singhਮੈਂ ਤਾਂ ਇਸਤ੍ਰੀ ਵਾਂਗ (ਨਿਰਬਲ) ਹਾਂ, ਦਾਸੀ ਵਾਂਗ (ਕਮਜ਼ੋਰ) ਹਾਂ। (ਇਸਤਰੀ) ਪਤੀ ਤੋਂ ਬਿਨਾ ਸੋਭਾ ਨਹੀਂ ਪਾਂਦੀ, (ਦਾਸੀ) ਮਾਲਕ ਤੋਂ ਬਿਨਾ ਸੋਭਾ ਨਹੀਂ ਪਾਂਦੀ ॥੧॥

ਪਦ ਅਰਥ ਇਸਤ੍ਰੀ ਰੂਪ = (ਮੈਂ ਤਾਂ) ਇਸਤ੍ਰੀ ਵਾਂਗ ਹਾਂ। ਚੇਰੀ = ਦਾਸੀ। ਕੀ ਨਿਆਈ = ਵਾਂਗ। ਭਰਤਾਰੇ = ਖਸਮ ॥੧॥

SikhNet (Spanish)Soy tu bella novia, tu sirviente y esclava. No hay nobleza en mí sin mi Señor Esposo. (1)

ਬਿਨਉ ਸੁਨਿਓ. ਜਬ ਠਾਕੁਰ ਮੇਰੈ; ਬੇਗਿ ਆਇਓ ਕਿਰਪਾ ਧਾਰੇ ॥

binau sunio. jab tthaakur merai; beg aaeo kirapaa dhaare |

Sant Singh KhalsaWhen my Lord and Master listened to my prayer, He hurried to shower me with His Mercy.
Manmohan SinghWhen my Master hearkened to my prayer. He came hurrying to me, in His mercy.
Manmohan Singh (Punjabi)ਜਦ ਮੇਰੇ ਮਾਲਕ ਨੇ ਮੇਰੀ ਪ੍ਰਾਰਥਨਾ ਸੁਣੀ ਤਾਂ ਦਇਆਵਾਨ ਹੋ, ਉਹ ਤੁਰੰਤ ਹੀ ਮੇਰੇ ਕੋਲ ਆ ਗਿਆ।
Fareedkot Teekaਜਬ ਮੇਰੇ ਠਾਕੁਰ ਨੇ ਬੇਨਤੀ ਕੋ ਸੁਨਾ ਤਬ (ਬੇਗਿ) ਸੀਘ੍ਰ ਕ੍ਰਿਪਾ ਧਾਰ ਕਰ ਪਾਸ ਆਯਾ, ਭਾਵ ਸਾਛਾਤ ਹੂਆ॥
Prof. Sahib Singh(ਹੇ ਸਖੀ!) ਜਦੋਂ ਮੇਰੇ ਮਾਲਕ ਪ੍ਰਭੂ ਨੇ (ਮੇਰੀ ਇਹ) ਬੇਨਤੀ ਸੁਣੀ, ਤਾਂ ਮਿਹਰ ਕਰ ਕੇ ਉਹ ਛੇਤੀ (ਮੇਰੇ ਹਿਰਦੇ ਵਿਚ) ਆ ਵੱਸਿਆ।

ਪਦ ਅਰਥ ਬਿਨਉ = (विनय) ਬੇਨਤੀ। ਠਾਕੁਰ ਮੇਰੈ = ਮੇਰੇ ਠਾਕੁਰ ਨੇ। ਬੇਗਿ = ਛੇਤੀ। ਧਾਰੇ = ਧਾਰਿ, ਧਾਰ ਕੇ, ਕਰ ਕੇ।

SikhNet (Spanish)Desde que mi Señor y Maestro escuchó mi oración y presto me roció con Su Misericordia,

ਕਹੁ ਨਾਨਕ. ਮੇਰੋ ਬਨਿਓ ਸੁਹਾਗੋ; ਪਤਿ ਸੋਭਾ ਭਲੇ ਅਚਾਰੇ ॥੨॥੩॥੭॥

kahu naanak. mero banio suhaago; pat sobhaa bhale achaare |2|3|7|

Sant Singh KhalsaSays Nanak, I have become just like my Husband Lord; I am blessed with honor, nobility and the lifestyle of goodness. ||2||3||7||
Manmohan SinghSays Nanak, I have now attained to my Groom and am blessed with honour, glory and the sublime way of life.
Manmohan Singh (Punjabi)ਗੁਰੂ ਜੀ ਆਖਦੇ ਹਨ, ਹੁਣ ਮੈਂ ਆਪਣੇ ਪਤੀ ਨੂੰ ਪਰਾਪਤ ਹੋ ਗਈ ਹਾਂ ਅਤੇ ਮੈਂ ਇਜ਼ਤ-ਆਬਰੂ, ਪ੍ਰਭਤਾ ਅਤੇ ਸਰੇਸ਼ਟ ਜੀਵਨ ਰਹੁ-ਰੀਤੀ ਪਾ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਮੇਰੋ ਸੁਹਾਗ (ਬਨਿਓ) ਸੋਭਨੀਕ ਹੂਆ ਹੈ, ਪਤ ਅਰ ਸੋਭਾ ਔਰ (ਅਚਾਰੇ) ਕਰਤਬ੍ਯ ਸਭ ਭਲੇ ਹੂਏ ਹੈਂ॥੨॥੩॥੭॥
Prof. Sahib Singhਨਾਨਕ ਆਖਦਾ ਹੈ- ਹੁਣ ਮੇਰੀ ਸੁਭਾਗਤਾ ਬਣ ਗਈ ਹੈ, ਮੈਨੂੰ ਇੱਜ਼ਤ ਮਿਲ ਗਈ ਹੈ, ਮੈਨੂੰ ਸੋਭਾ ਮਿਲ ਗਈ ਹੈ, ਮੇਰੀ ਭਲੀ ਕਰਣੀ ਹੋ ਗਈ ਹੈ ॥੨॥੩॥੭॥

ਪਦ ਅਰਥ ਸੁਹਾਗੋ = ਸੁਭਾਗਤਾ। ਪਤਿ = ਇੱਜ਼ਤ। ਅਚਾਰੇ = ਕੰਮ ॥੨॥੩॥੭॥

SikhNet (Spanish)dice Nanak, me he vuelto como mi Señor Esposo, he sido bendecido con Honor, Nobleza y un modo de Vida lleno de Bondades. (2-3-7)

Open this shabad (7 lines, Angs 1267-1268) →

Shabad Guru Arjan Dev Ji Raag Malaar

ਮਲਾਰ ਮਹਲਾ ੫ ॥

malaar mahalaa 5 |

Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਾਲਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.

ਪ੍ਰੀਤਮ; ਸਾਚਾ ਨਾਮੁ ਧਿਆਇ ॥

preetam; saachaa naam dhiaae |

Sant Singh KhalsaMeditate on the True Name of your Beloved.
Manmohan SinghO man, contemplate thou the True Name of Thy Beloved.
Manmohan Singh (Punjabi)ਹੇ ਬੰਦੇ! ਤੂੰ ਆਪਣੇ ਪਿਆਰੇ ਦੇ ਸੱਚੇ ਨਾਮ ਦਾ ਆਰਾਧਨ ਕਰ।
Fareedkot Teekaਪ੍ਰੀਤਮ ਕਾ ਸਚਾ ਨਾਮ ਧ੍ਯਾਵਣਾ ਕੀਆ ਹੈ॥
Prof. Sahib Singhਪਿਆਰੇ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਸਿਮਰਿਆ ਕਰ।

ਪਦ ਅਰਥ ਪ੍ਰੀਤਮ ਨਾਮੁ = ਪਿਆਰੇ (ਪ੍ਰਭੂ) ਦਾ ਨਾਮ। ਸਾਚਾ ਨਾਮੁ = ਸਦਾ ਕਾਇਮ ਰਹਿਣ ਵਾਲਾ ਨਾਮ। ਧਿਆਇ = ਸਿਮਰਿਆ ਕਰ।

SikhNet (Spanish)Medita en el Nombre Verdadero de tu Bienamado.

ਦੂਖ ਦਰਦ ਬਿਨਸੈ ਭਵ ਸਾਗਰੁ; ਗੁਰ ਕੀ ਮੂਰਤਿ ਰਿਦੈ ਬਸਾਇ ॥੧॥ ਰਹਾਉ ॥

dookh darad binasai bhav saagar; gur kee moorat ridai basaae |1| rahaau |

Sant Singh KhalsaThe pains and sorrows of the terrifying world-ocean are dispelled, by enshrining the Image of the Guru within your heart. ||1||Pause||
Manmohan SinghEnshrining the Guru's being within thy mind, thou shalt be rid of the pain and sorrow of the dreadful world-ocean. Pause.
Manmohan Singh (Punjabi)ਗੁਰਾਂ ਦੀ ਵਿਅਕਤੀ ਨੂੰ ਆਪਣੇ ਅੰਤਰ ਆਤਮੇ ਟਿਕਾਉਣ ਦੁਆਰਾ, ਤੂੰ ਭਿਆਨਕ ਸੰਸਾਰ-ਸਮੁੰਦਰ ਦੀ ਪੀੜ ਅਤੇ ਕਸ਼ਟ ਤੋਂ ਖਲਾਸੀ ਪਾ ਜਾਵੇਗਾਂ। ਠਹਿਰਾਉ।
Fareedkot Teekaਗੁਰੋਂ ਕੀ ਮੂਰਤੀ ਰਿਦੇ ਮੇਂ ਬਸਾਵਣੇ ਕਰ ਭਵਸਾਗਰ ਕੇ ਦੂਖ ਦਰਦ ਸਭ ਬਿਨਸ ਗਏ ਹੈਂ॥੧॥ ਰਹਾਉ ॥☬ਜੇ ਕਹੇ ਕ੍ਯਾ ਲਾਭ ਹੂਆ? ਸੋ ਕਹਤੇ ਹੈਂ:
Prof. Sahib Singhਗੁਰੂ ਦਾ ਸ਼ਬਦ (ਆਪਣੇ) ਹਿਰਦੇ ਵਿਚ ਵਸਾਈ ਰੱਖ। (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਸ ਦੇ ਵਾਸਤੇ) ਦੁੱਖਾਂ ਕਲੇਸ਼ਾਂ ਨਾਲ ਭਰਿਆ ਹੋਇਆ ਸੰਸਾਰ-ਸਮੁੰਦਰ ਮੁੱਕ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਬਿਨਸੈ = ਨਾਸ ਹੋ ਜਾਂਦਾ ਹੈ, ਮੁੱਕ ਜਾਂਦਾ ਹੈ। ਭਵ ਸਾਗਰੁ = ਸੰਸਾਰ-ਸਮੁੰਦਰ। ਗੁਰ ਕੀ ਮੂਰਤਿ = (ਗੁਰ ਮੂਰਤਿ ਗੁਰ ਸਬਦੁ ਹੈ, ਭਾਈ ਗੁਰਦਾਸ) ਗੁਰੂ ਦਾ ਸਰੂਪ, ਗੁਰੂ ਦਾ ਸ਼ਬਦ। ਰਿਦੈ = ਹਿਰਦੇ ਵਿਚ। ਬਸਾਇ = ਵਸਾਈ ਰੱਖ ॥੧॥ ਰਹਾਉ ॥

SikhNet (Spanish)Los dolores y los sufrimientos del aterrador océano del mundo se disipan, enalteciendo la imagen del Guru en tu corazón. (1-Pausa)

ਦੁਸਮਨ ਹਤੇ. ਦੋਖੀ ਸਭਿ ਵਿਆਪੇ; ਹਰਿ ਸਰਣਾਈ ਆਇਆ ॥

dusaman hate. dokhee sabh viaape; har saranaaee aaeaa |

Sant Singh KhalsaYour enemies shall be destroyed, and all the evil-doers shall perish, when you come to the Sanctuary of the Lord.
Manmohan SinghSeeking the Lord's refuse the adversaries perish and the evil-doers are all destroyed.
Manmohan Singh (Punjabi)ਸੁਆਮੀ ਦੀ ਸ਼ਰਣਾਗਤ ਲੈਣ ਦੁਆਰਾ ਵੈਰੀ ਨਾਸ ਹੋ ਜਾਂਦੇ ਹਨ ਅਤੇ ਬੁਰਾ ਕਰਨ ਵਾਲੇ ਸਾਰੇ ਬਰਬਾਦ ਹੋ ਜਾਂਦੇ ਹਨ।
Fareedkot Teekaਦੁਸਮਣ ਦੋਖੀ ਜੋ ਵ੍ਯਾਪੇ ਹੂਏ ਥੇ, ਸੋ ਸਭ ਹਤੇ ਹੈਂ; ਵਾ ਦੁਸਮਨ ਮਾਰੇ ਗਏ ਅਰ ਦੋਖੀ ਸਭ ਵਿਪਤਾ ਜੁਗਤ ਹੋ ਗਏ ਹੈਂ ਔਰ ਹਰੀ ਕੀ ਸਰਣ ਆਯਾ ਹੂੰ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਆ ਪੈਂਦਾ ਹੈ, (ਉਸ ਨਾਲ) ਵੈਰ ਕਰਨ ਵਾਲੇ ਜਗਤ ਵਿਚ ਫਿਟਕਾਰਾਂ ਖਾਂਦੇ ਹਨ, ਉਸ ਨਾਲ ਈਰਖਾ ਕਰਨ ਵਾਲੇ (ਭੀ) ਸਾਰੇ (ਈਰਖਾ ਤੇ ਸਾੜੇ ਵਿਚ ਹੀ) ਫਸੇ ਰਹਿੰਦੇ ਹਨ (ਭਾਵ, ਦੋਖੀ ਆਪ ਹੀ ਦੁਖੀ ਹੁੰਦੇ ਹਨ, ਉਸ ਦਾ ਕੁਝ ਨਹੀਂ ਵਿਗਾੜਦੇ)।

ਪਦ ਅਰਥ ਹਤੇ = ਫਿਟਕਾਰੇ ਜਾਂਦੇ ਹਨ, ਜਗਤ ਵਲੋਂ ਫਿਟਕਾਰਾਂ ਖਾਂਦੇ ਹਨ। ਦੋਖੀ = ਈਰਖਾ ਕਰਨ ਵਾਲੇ। ਸਭਿ = ਸਾਰੇ। ਵਿਆਪੇ = ਫਸੇ ਰਹਿੰਦੇ ਹਨ।

SikhNet (Spanish)Tus enemigos serán destruidos, los malvados perecerán cuando entres en el Santuario del Señor.

ਰਾਖਨਹਾਰੈ ਹਾਥ ਦੇ ਰਾਖਿਓ; ਨਾਮੁ ਪਦਾਰਥੁ ਪਾਇਆ ॥੧॥

raakhanahaarai haath de raakhio; naam padaarath paaeaa |1|

Sant Singh KhalsaThe Savior Lord has given me His Hand and saved me; I have obtained the wealth of the Naam. ||1||
Manmohan SinghGiving His hand, the Saviour has saved me and I have obtained the wealth of the Name.
Manmohan Singh (Punjabi)ਆਪਣਾ ਹੱਥ ਦੇ ਕੇ, ਬਚਾਉਣ ਵਾਲੇ ਨੇ ਮੈਨੂੰ ਬਚਾ ਲਿਆ ਹੈ ਅਤੇ ਮੈਨੂੰ ਨਾਮ ਦੀ ਦੌਲਤ ਪਰਾਪਤ ਹੋ ਗਈ ਹੈ।
Fareedkot Teekaਰਾਖਨਹਾਰੇ ਵਾਹਿਗੁਰੂ ਨੇ ਹਾਥ ਦੇ ਕਰ ਰਖਾ ਹੈ ਔਰ ਨਾਮ ਪਦਾਰਥ ਪਾਇ ਲੀਆ ਹੈ॥੧॥
Prof. Sahib Singhਰੱਖਿਆ ਕਰਨ ਦੇ ਸਮਰੱਥ ਪ੍ਰਭੂ ਨੇ ਸਦਾ ਉਸ ਦੀ ਰੱਖਿਆ ਕੀਤੀ ਹੁੰਦੀ ਹੈ, ਉਸ ਨੇ ਪ੍ਰਭੂ ਦਾ ਕੀਮਤੀ ਨਾਮ ਪ੍ਰਾਪਤ ਕਰ ਲਿਆ ਹੁੰਦਾ ਹੈ ॥੧॥

ਪਦ ਅਰਥ ਰਾਖਣਹਾਰੈ = ਰੱਖਿਆ ਕਰ ਸਕਣ ਵਾਲੇ ਪ੍ਰਭੂ ਨੇ। ਦੇ = ਦੇ ਕੇ। ਨਾਮੁ ਪਦਾਰਥੁ = ਕੀਮਤੀ ਹਰਿ-ਨਾਮ ॥੧॥

SikhNet (Spanish)El Señor Salvador me ha dado su mano y me ha salvado. He obtenido la Riqueza del Naam. (1)

ਕਰਿ ਕਿਰਪਾ ਕਿਲਵਿਖ ਸਭਿ ਕਾਟੇ; ਨਾਮੁ ਨਿਰਮਲੁ ਮਨਿ ਦੀਆ ॥

kar kirapaa kilavikh sabh kaatte; naam niramal man deea |

Sant Singh KhalsaGranting His Grace, He has eradicated all my sins; He has placed the Immaculate Naam within my mind.
Manmohan SinghShowering His benediction, the Lord has rid me of all my sins and has enshrined the immaculate Name in my mind.
Manmohan Singh (Punjabi)ਆਪਣੀ ਮਿਹਰ ਧਾਰ, ਸਾਈਂ ਨੇ ਮੇਰੇ ਸਾਰੇ ਪਾਪ ਮੇਟ ਦਿਤੇ ਹਨ ਅਤੇ ਪਵਿਤਰ ਨਾਮ ਮੇਰੇ ਅੰਤਰ-ਆਤਮੇ ਟਿਕਾ ਦਿਤਾ ਹੈ।
Fareedkot Teekaਭਗਵੰਤ ਨੇ ਕ੍ਰਿਪਾ ਕਰ ਕੇ (ਕਿਲਵਿਖ) ਪਾਪ ਸਭ ਕਾਟ ਦੀਏ ਹੈਂ ਔਰ ਨਿਰਮਲ ਨਾਮ ਮਨ ਮੇਂ ਪ੍ਰਾਪਤਿ ਕਰ ਦੀਆ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ (ਪਰਮਾਤਮਾ ਨੇ ਆਪਣਾ) ਪਵਿੱਤਰ ਨਾਮ ਟਿਕਾ ਦਿੱਤਾ, ਮਿਹਰ ਕਰ ਕੇ ਉਸ ਦੇ ਸਾਰੇ ਪਾਪ ਉਸ ਨੇ ਕੱਟ ਦਿੱਤੇ।

ਪਦ ਅਰਥ ਕਰਿ = ਕਰ ਕੇ। ਕਿਲਵਿਖ = ਪਾਪ। ਮਨਿ = ਮਨ ਵਿਚ। ਦੀਆ = ਟਿਕਾ ਦਿੱਤਾ।

SikhNet (Spanish)Dándome Su Gracia ha borrado mis errores y ha posado el Naam Inmaculado en el Interior de mi mente.

ਗੁਣ ਨਿਧਾਨੁ ਨਾਨਕ ਮਨਿ ਵਸਿਆ; ਬਾਹੁੜਿ ਦੂਖ. ਨ ਥੀਆ ॥੨॥੪॥੮॥

gun nidhaan naanak man vasiaa; baahurr dookh. na theea |2|4|8|

Sant Singh KhalsaO Nanak, the Treasure of Virtue fills my mind; I shall never again suffer in pain. ||2||4||8||
Manmohan SinghGod, the Treasure of virtues abides in my mind and so I shall suffer sorrow, no more, O Nanak.
Manmohan Singh (Punjabi)ਨੇਕੀਆਂ ਦਾ ਖ਼ਜ਼ਾਨਾ ਵਾਹਿਗੁਰੂ ਮੇਰੇ ਚਿੱਤ ਅੰਦਰ ਵਸਦਾ ਹੈ ਅਤੇ ਇਸ ਲਈ ਮੈਨੂੰ ਮੁੜ ਕੇ ਤਕਲੀਫ ਨਹੀਂ ਵਾਪਰੇਗੀ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਣੋਂ ਕਾ ਸਮੁੰਦ੍ਰ ਹਰੀ ਮਨ ਮੇਂ ਬਸਾ ਹੈ ਅਬ ਫੇਰ ਕੋਈ ਦੂਖ ਨਹੀਂ ਹੂਆ॥੨॥੪॥੮॥☬ਬੇਨਤੀ:
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਸਾਰੇ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਆ ਵੱਸਿਆ, ਉਸ ਨੂੰ ਮੁੜ ਕੋਈ ਦੁੱਖ ਪੋਹ ਨਹੀਂ ਸਕਦੇ ॥੨॥੪॥੮॥

ਪਦ ਅਰਥ ਗੁਣ ਨਿਧਾਨੁ = ਗੁਣਾਂ ਦਾ ਖ਼ਜ਼ਾਨਾ। ਬਾਹੁੜਿ = ਮੁੜ। ਨ ਥੀਆ = ਨਹੀਂ ਹੁੰਦੇ, ਨਹੀਂ ਪੋਂਹਦੇ ॥੨॥੪॥੮॥

SikhNet (Spanish)Oh, dice Nanak, el Tesoro de Virtud llena mi ser y nunca más sufriré ningún dolor. (2-4-8)

Open this shabad →

Shabad Guru Arjan Dev Ji Raag Malaar

ਮਲਾਰ ਮਹਲਾ ੫ ॥

malaar mahalaa 5 |

Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.

ਪ੍ਰਭ ਮੇਰੇ ਪ੍ਰੀਤਮ; ਪ੍ਰਾਨ ਪਿਆਰੇ ॥

prabh mere preetam; praan piaare |

Sant Singh KhalsaMy Beloved God is the Lover of my breath of life.
Manmohan SinghMy loved Lord is dear unto me like my vital-breath.
Manmohan Singh (Punjabi)ਮੇਰਾ ਮਿੱਠੜਾ ਮਾਲਕ ਮੈਨੂੰ ਆਪਣੀ ਜਿੰਦਜਾਨ ਵਰਗਾ ਲਾਡਲਾ ਹੈ।
Fareedkot Teekaਹੇ ਮੇਰੇ ਪ੍ਰੀਤਮ ਪ੍ਰਭੂ! ਪ੍ਰਾਨੋਂ ਕੇ ਪ੍ਯਾਰੇ॥
Prof. Sahib Singhਹੇ ਮੇਰੇ ਪ੍ਰਭੂ! ਹੇ ਮੇਰੇ ਪ੍ਰੀਤਮ! ਹੇ ਮੇਰੀ ਜਿੰਦ ਤੋਂ ਪਿਆਰੇ! ਹੇ ਦਇਆ ਦੇ ਸੋਮੇ ਪ੍ਰਭੂ!

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Mi Dios Bienamado es el Amante de la respiración de mi vida.

ਪ੍ਰੇਮ ਭਗਤਿ ਅਪਨੋ ਨਾਮੁ ਦੀਜੈ; ਦਇਆਲ ਅਨੁਗ੍ਰਹੁ ਧਾਰੇ ॥੧॥ ਰਹਾਉ ॥

prem bhagat apano naam deejai; deaal anugrahu dhaare |1| rahaau |

Sant Singh KhalsaPlease bless me with the loving devotional worship of the Naam, O Kind and Compassionate Lord. ||1||Pause||
Manmohan SinghO my compassionate Lord, Showing Thine mercy bless Thou me with Thy Love-worship and the Name. Pause.
Manmohan Singh (Punjabi)ਹੇ ਮੇਰੇ ਮਿਹਰਬਾਨ ਮਾਲਕ! ਆਪਣੀ ਮਿਹਰ ਕਰਕੇ ਤੂੰ ਮੈਨੂੰ ਆਪਣੀ ਪਿਆਰੀ-ਉਪਾਸ਼ਨਾ ਅਤੇ ਨਾਮ ਪਰਦਾਨ ਕਰ। ਠਹਿਰਾਉ।
Fareedkot Teekaਹੇ ਦ੍ਯਾਲ! ਅਨੁਗ੍ਰਹੁ ਧਾਰ ਕਰ ਕੇ ਮੇਰੇ ਕੋ ਪ੍ਰੇਮ ਭਗਤੀ ਔਰ ਅਪਨਾ ਨਾਮ ਦੀਜੀਏ॥੧॥ ਰਹਾਉ ॥
Prof. Sahib Singh(ਮੇਰੇ ਉਤੇ) ਮਿਹਰ ਕਰ! ਮੈਨੂੰ ਆਪਣਾ ਪਿਆਰ ਬਖ਼ਸ਼, ਮੈਨੂੰ ਆਪਣੀ ਭਗਤੀ ਦੇਹ, ਮੈਨੂੰ ਆਪਣਾ ਨਾਮ ਦੇਹ ॥੧॥ ਰਹਾਉ ॥

ਪਦ ਅਰਥ ਦੀਜੈ = ਦੇਹ। ਦਇਆਲ = ਹੇ ਦਇਆ ਦੇ ਘਰ ਪ੍ਰਭੂ! ਅਨੁਗ੍ਰਹੁ = ਕਿਰਪਾ। ਧਾਰੇ = ਧਾਰ, ਕਰ ॥੧॥ ਰਹਾਉ ॥

SikhNet (Spanish)Por favor bendíceme con la Amorosa Alabanza de Devoción en el Naam. Oh, mi Rey y Señor Compasivo. (1-Pausa)

ਸਿਮਰਉ ਚਰਨ ਤੁਹਾਰੇ ਪ੍ਰੀਤਮ; ਰਿਦੈ ਤੁਹਾਰੀ ਆਸਾ ॥

simrau charan tuhaare preetam; ridai tuhaaree aasaa |

Sant Singh KhalsaI meditate in remembrance on Your Feet, O my Beloved; my heart is filled with hope.
Manmohan SinghI contemplate Thine feet, O my love and my heart throbs in Thy hope.
Manmohan Singh (Punjabi)ਮੈਂ ਤੇਰੇ ਪੈਰਾਂ ਦਾ ਧਿਆਨ ਧਰਦਾ ਹਾਂ, ਹੇ ਮੇਰੇ ਪਿਆਰਿਆ ਅਤੇ ਆਪਣੇ ਦਿਲ ਅੰਦਰ ਮੈਂ ਤੇਰੇ ਤੇ ਹੀ ਉਮੈਦ ਬੰਨ੍ਹੀ ਹੋਈ ਹੈ।
Fareedkot Teekaਹੇ ਪ੍ਰੀਤਮ! ਤੁਮਾਰੇ ਚਰਨੋਂ ਕਾ ਸਿਮਰਨ ਕਰਤਾ ਹੂੰ ਔਰ ਰਿਦੇ ਮੇਂ ਤੁਮਾਰੇ ਦਰਸਨ ਕੀ ਆਸਾ ਲਗ ਰਹੀ ਹੈ॥
Prof. Sahib Singhਹੇ ਪ੍ਰੀਤਮ! ਮੈਂ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ, ਮੇਰੇ ਹਿਰਦੇ ਵਿਚ ਤੇਰੀ ਆਸ ਟਿਕੀ ਰਹੀ।

ਪਦ ਅਰਥ ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਪ੍ਰੀਤਮ = ਹੇ ਪ੍ਰੀਤਮ! ਰਿਦੈ = ਹਿਰਦੇ ਵਿਚ।

SikhNet (Spanish)Medito en tus Pies, oh, mi Bienamado. Mi corazón está lleno de Esperanza.

ਸੰਤ ਜਨਾ ਪਹਿ ਕਰਉ ਬੇਨਤੀ; ਮਨਿ ਦਰਸਨ ਕੀ ਪਿਆਸਾ ॥੧॥

sant janaa peh krau benatee; man darasan kee piaasaa |1|

Sant Singh KhalsaI offer my prayer to the humble Saints; my mind thirsts for the Blssed Vision of the Lord's Darshan. ||1||
Manmohan SinghI pray to the pious persons and my mind thirsts for the vision of my Lord.
Manmohan Singh (Punjabi)ਮੈਂ ਪਵਿੱਤਰ ਪੁਰਸ਼ਾਂ ਅੱਗੇ ਪ੍ਰਾਰਥਨਾ ਕਰਦਾ ਹਾਂ ਅਤੇ ਮੇਰੇ ਚਿੱਤ ਵਿੱਚ ਆਪਣੇ ਪ੍ਰਭੂ ਦੇ ਦੀਦਾਰ ਦੀ ਤਰੇਹ ਹੈ।
Fareedkot Teekaਅਬ ਸੰਤ ਜਨੋਂ ਪਾਸ ਬੇਨਤੀ ਕਰਤਾ ਹੂੰ ਕਿ ਮੇਰੇ ਮਨ ਮੇਂ ਹਰੀ ਦਰਸਨ ਕੀ ਆਸਾ ਅਰਥਾਤ ਚਾਹ ਲਗੀ ਹੂਈ ਹੈ॥੧॥
Prof. Sahib Singhਮੈਂ ਸੰਤ ਜਨਾਂ ਪਾਸ ਬੇਨਤੀ ਕਰਦਾ ਰਹਿੰਦਾ ਹਾਂ (ਕਿ ਮੈਨੂੰ ਤੇਰਾ ਦਰਸਨ ਕਰਾ ਦੇਣ, ਮੇਰੇ) ਮਨ ਵਿਚ (ਤੇਰੇ) ਦਰਸਨ ਦੀ ਬੜੀ ਤਾਂਘ ਹੈ ॥੧॥

ਪਦ ਅਰਥ ਪਹਿ = ਪਾਸ, ਕੋਲ। ਕਰਉ = ਕਰਉਂ, ਮੈਂ ਕਰਦਾ ਹਾਂ। ਮਨਿ = ਮਨ ਵਿਚ ॥੧॥

SikhNet (Spanish)Ofrezco mi oración a los Santos Humildes, pues mi mente tiene sed por la Bendita Visión del Darshan del Señor. (1)

ਬਿਛੁਰਤ ਮਰਨੁ. ਜੀਵਨੁ ਹਰਿ ਮਿਲਤੇ; ਜਨ ਕਉ ਦਰਸਨੁ ਦੀਜੈ ॥

bichhurat maran. jeevan har milate; jan kau darasan deejai |

Sant Singh KhalsaSeparation is death, and Union with the Lord is life. Please bless Your humble servant with Your Darshan.
Manmohan SinghSeparation from God is death and union with Him the life. O Lord, bless Thou Thy slave with Thine vision.
Manmohan Singh (Punjabi)ਵਾਹਿਗੁਰੂ ਨਾਲੋ ਵਿਛੋੜਾ ਮੌਤ ਹੈ ਅਤੇ ਉਸ ਦੇ ਨਾਲ ਮਿਲਾਪ ਜਿੰਦਗੀ। ਹੇ ਸੁਆਮੀ! ਤੂੰ ਆਪਣੇ ਗੋਲੇ ਨੂੰ ਆਪਣਾ ਦੀਦਾਰ ਬਖਸ਼।
Fareedkot Teekaਹੇ ਹਰੀ! ਤੇਰੇ ਬਿਛੁਰਨੇ ਸੇ ਮਰਨਾ ਔਰ ਮਿਲਣੇ ਸੇ ਜੀਵਣਾ ਹੋਤਾ ਹੈ, ਤਾਂ ਤੇ ਦਾਸ ਕੋ ਦਰਸਨ ਦੀਜੀਏ॥
Prof. Sahib Singhਹੇ ਪ੍ਰੀਤਮ ਪ੍ਰਭੂ! ਤੈਥੋਂ ਵਿਛੁੜਿਆਂ ਆਤਮਕ ਮੌਤ ਹੋ ਜਾਂਦੀ ਹੈ, ਤੈਨੂੰ ਮਿਲਿਆਂ ਆਤਮਕ ਜੀਵਨ ਮਿਲਦਾ ਹੈ। ਹੇ ਪ੍ਰਭੂ! ਆਪਣੇ ਸੇਵਕ ਨੂੰ ਦਰਸਨ ਦੇਹ।

ਪਦ ਅਰਥ ਮਰਨੁ = ਮੌਤ, ਆਤਮਕ ਮੌਤ।

SikhNet (Spanish)La Separación es la Muerte, y la Unión con el Señor es la Vida. Por favor bendice a este Humilde Sirviente con Tu Darshan,

ਨਾਮ ਅਧਾਰੁ ਜੀਵਨ ਧਨੁ ਨਾਨਕ; ਪ੍ਰਭ ਮੇਰੇ ਕਿਰਪਾ ਕੀਜੈ ॥੨॥੫॥੯॥

naam adhaar jeevan dhan naanak; prabh mere kirapaa keejai |2|5|9|

Sant Singh KhalsaO my God, please be Merciful, and bless Nanak with the support, the life and wealth of the Naam. ||2||5||9||
Manmohan SinghO Lord, be Thou merciful unto Nanak and bless him with Thy Name, which is his support, life and wealth.
Manmohan Singh (Punjabi)ਹੇ ਪ੍ਰਭੂ! ਤੂੰ ਨਾਨਕ ਤੇ ਦਇਆਵਾਨ ਹੈ ਅਤੇ ਉਸ ਨੂੰ ਆਪਣਾ ਨਾਮ ਬਖਸ਼, ਜੋ ਉਸ ਦਾ ਆਸਰਾ, ਜਿੰਦਗੀ ਅਤੇ ਦੌਲਤ ਹੈ।
Fareedkot Teekaਪੁਨਹ ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੇਰੇ ਊਪਰ ਏਹ ਕ੍ਰਿਪਾ ਕੀਜੀਏ: ਜੋ ਜੀਵਨ ਅਰੁ ਧਨ ਰੂਪ ਹੈ ਤਿਸ ਅਪਨੇ ਨਾਮ ਕਾ (ਅਧਾਰੁ) ਆਸਰਾ ਮੇਰੇ ਕੋ ਦੀਜੀਏ॥੨॥੫॥੯॥
Prof. Sahib Singhਹੇ ਨਾਨਕ! ਹੇ ਮੇਰੇ ਪ੍ਰਭੂ! ਮਿਹਰ ਕਰ, ਤੇਰੇ ਨਾਮ ਦਾ ਆਸਰਾ (ਮੈਨੂੰ ਮਿਲਿਆ ਰਹੇ, ਇਹੀ ਹੈ ਮੇਰੀ) ਜ਼ਿੰਦਗੀ ਦਾ ਸਰਮਾਇਆ ॥੨॥੫॥੯॥

ਪਦ ਅਰਥ ਅਧਾਰੁ = ਆਸਰਾ। ਜੀਵਨ ਧਨੁ = ਆਤਮਕ ਜੀਵਨ ਦਾ ਸਰਮਾਇਆ। ਪ੍ਰਭ = ਹੇ ਪ੍ਰਭੂ! ॥੨॥੫॥੯॥

SikhNet (Spanish)oh mi Dios, muestra tu Misericordia y bendice a Nanak con tu Soporte que es la Vida y la Riqueza del Naam. (2-5-9)

Open this shabad →

Shabad Guru Arjan Dev Ji Raag Malaar

ਮਲਾਰ ਮਹਲਾ ੫ ॥

malaar mahalaa 5 |

Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.

ਅਬ ਅਪਨੇ ਪ੍ਰੀਤਮ ਸਿਉ. ਬਨਿ ਆਈ ॥

ab apane preetam siau. ban aaee |

Sant Singh KhalsaNow, I have become just like my Beloved.
Manmohan SinghNow, I am on intimate terms with my love.
Manmohan Singh (Punjabi)ਹੁਣ ਮੇਰੇ ਪਿਆਰੇ ਨਾਲ ਗੂੜ੍ਹੇ ਤਅਲੁਕਾਤ ਹਨ।
Fareedkot Teekaਅਬ ਆਪਨੇ ਪ੍ਰੀਤਮ ਕੇ ਸਾਥ ਹਮਾਰੀ ਪ੍ਰੀਤ ਬਨ ਆਈ ਹੈ॥
Prof. Sahib Singhਹੇ ਨਾਮ-ਜਲ ਨਾਲ ਭਰਪੂਰ ਗੁਰੂ! ਹੇ ਸੁਖ ਦੇਣ ਵਾਲੇ ਗੁਰੂ! (ਨਾਮ ਦੀ) ਵਰਖਾ ਕਰਦਾ ਰਹੁ।

ਪਦ ਅਰਥ ਅਬ = ਹੁਣ (ਗੁਰੂ ਦੀ ਕਿਰਪਾ ਨਾਲ)। ਸਿਉ = ਨਾਲ। ਬਨਿ ਆਈ = ਪਿਆਰ ਬਣ ਗਿਆ ਹੈ।

SikhNet (Spanish)Ahora me he vuelto igual que mi Bienamado, habitando en mi Rey, el Señor Soberano,

ਰਾਜਾ ਰਾਮੁ ਰਮਤ, ਸੁਖੁ ਪਾਇਓ; ਬਰਸੁ ਮੇਘ ਸੁਖਦਾਈ ॥੧॥ ਰਹਾਉ ॥

raajaa raam ramat, sukh paaeo; baras megh sukhadaaee |1| rahaau |

Sant Singh KhalsaDwelling on my Sovereign Lord King, I have found peace. Rain down, O peace-giving cloud. ||1||Pause||
Manmohan SinghContemplating my Lord, the King, I have attained peace, Burst forth thou, O bliss-giving cloud. Pause.
Manmohan Singh (Punjabi)ਆਪਣੇ ਪ੍ਰਭੂ ਪਾਤਿਸ਼ਾਹੀ ਨੂੰ ਸਿਮਰ ਕੇ, ਮੈਂ ਆਰਾਮ ਪਾ ਲਿਆ ਹੈ। ਤੂੰ ਵਰ੍ਹ ਪਉ ਹੇ ਖੁਸ਼ੀ-ਬਖਸ਼ਣਹਾਰ ਬੱਦਲਾ। ਠਹਿਰਾਉ।
Fareedkot Teekaਰਾਜਾ ਰਾਮ ਕੋ (ਰਮਤ) ਜਪਤੇ ਹੂਏ ਸੁਖੁ ਪਾਯਾ ਹੈ। ਗੁਰੂ ਰੂਪ ਬਾਦਲ ਨੇ ਸੁਖਦਾਈ ਬਰਖਾ ਕਰੀ ਹੈ, ਭਾਵ ਸੇ ਉਪਦੇਸ ਕੀਆ ਹੈ॥੧॥ ਰਹਾਉ ॥
Prof. Sahib Singh(ਤੇਰੀ ਮਿਹਰ ਨਾਲ) ਪ੍ਰਭੂ-ਪਾਤਿਸ਼ਾਹ ਦਾ ਨਾਮ ਸਿਮਰਦਿਆਂ ਮੈਂ ਆਤਮਕ ਆਨੰਦ ਹਾਸਲ ਕਰ ਲਿਆ ਹੈ, ਹੁਣ ਪ੍ਰੀਤਮ-ਪ੍ਰਭੂ ਨਾਲ ਮੇਰਾ ਪਿਆਰ ਬਣ ਗਿਆ ਹੈ ॥੧॥ ਰਹਾਉ ॥

ਪਦ ਅਰਥ ਰਮਤ = ਸਿਮਰਦਿਆਂ। ਬਰਸੁ = (ਨਾਮ ਦੀ) ਵਰਖਾ ਕਰਦਾ ਰਹੁ। ਮੇਘ = ਹੇ ਬੱਦਲ! ਹੇ ਨਾਮ-ਜਲ ਨਾਲ ਭਰਪੂਰ ਸਤਿਗੁਰੂ! ॥੧॥ ਰਹਾਉ ॥

SikhNet (Spanish)he encontrado la Paz. Dejen caer la lluvia, oh, nubes dadoras de Paz. (1-Pausa)

ਇਕੁ ਪਲੁ ਬਿਸਰਤ ਨਹੀ. ਸੁਖ ਸਾਗਰੁ; ਨਾਮੁ ਨਵੈ ਨਿਧਿ ਪਾਈ ॥

eik pal bisarat nahee. sukh saagar; naam navai nidh paaee |

Sant Singh KhalsaI cannot forget Him, even for an instant; He is the Ocean of peace. Through the Naam, the Name of the Lord, I have obtained the nine treasures.
Manmohan SinghEven for an instant, I forget not my Lord, the ocean of peace. Through the Name, I have obtained the nine treasures.
Manmohan Singh (Punjabi)ਇਕ ਮੁਹਤ ਭਰ ਲਈ ਭੀ, ਮੈਂ ਠੰਡ-ਚੈਨ ਦੇ ਸੰਮੁਦਰ ਆਪਣੇ ਪ੍ਰਭੂ ਨੂੰ ਨਹੀਂ ਭੁਲਾਉੋਦਾ। ਨਾਮ ਦੇ ਰਾਹੀਂ, ਮੈਨੂੰ ਨੌਂ ਖ਼ਜ਼ਾਨੇ ਪਰਾਪਤ ਹੋ ਗਏ ਹਨ।
Fareedkot Teekaਸੁਖੋਂ ਕਾ ਸਮੁੰਦ੍ਰ ਇਕ ਪਲ ਮਾਤ੍ਰ ਬਿਸਰਤਾ ਨਹੀਂ ਹੈ, ਨਾਮ ਰੂਪੀ ਨਵ ਨਿਧੀ ਹਮ ਨੇ ਪਾਈ ਹੈ॥
Prof. Sahib Singhਮੈਂ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ ਹੈ (ਜੋ ਮੇਰੇ ਵਾਸਤੇ ਦੁਨੀਆ ਦੇ) ਨੌ ਹੀ ਖ਼ਜ਼ਾਨੇ ਹੈ। ਹੁਣ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਇਕ ਪਲ ਵਾਸਤੇ ਭੀ ਨਹੀਂ ਭੁੱਲਦਾ।

ਪਦ ਅਰਥ ਬਿਸਰਤ ਨਹੀ = ਨਹੀਂ ਭੁੱਲਦਾ। ਸੁਖ ਸਾਗਰੁ = ਸੁਖਾਂ ਦਾ ਸਮੁੰਦਰ ਪ੍ਰਭੂ। ਨਵੈ ਨਿਧਿ = (ਜਗਤ ਦੇ ਸਾਰੇ) ਨੌ ਹੀ ਖ਼ਜ਼ਾਨੇ।

SikhNet (Spanish)No puedo Olvidarlo ni por un instante, Es el Océano de Paz. Mediante el Naam, el Nombre del Señor he obtenido los Nueve Tesoros

ਉਦੌਤੁ ਭਇਓ ਪੂਰਨ ਭਾਵੀ ਕੋ; ਭੇਟੇ ਸੰਤ ਸਹਾਈ ॥੧॥

audauat bheo pooran bhaavee ko; bhette sant sahaaee |1|

Sant Singh KhalsaMy perfect destiny has been activated, meeting with the Saints, my help and support. ||1||
Manmohan SinghMeeting with the helpful saints, my perfect destiny has awakened.
Manmohan Singh (Punjabi)ਸਹਾਇਕ ਸਾਧੂਆਂ ਨਾਲ ਮਿਲ ਪੈਣ ਦੁਆਰਾ, ਮੇਰੀ ਪੂਰੀ ਪ੍ਰਾਲਭਧ ਜਾਗ ਉਠੀ ਹੈ।
Fareedkot Teekaਪੂਰਨ ਪੂਰਬ ਕਰਮ ਜੋ (ਭਾਵੀ) ਆਗੇ ਕੋ ਹੋਣੇ ਵਾਲੇ ਥੇ ਜਬ ਤਿਨ ਕਾ (ਉਦੌਤੁ) ਪ੍ਰਕਾਸਣਾ ਹੂਆ, ਤਬ ਸੰਤ ਸਹਾਇਤਾ ਕਰਨੇ ਵਾਲੇ ਮਿਲੇ ਹੈਂ॥੧॥
Prof. Sahib Singhਜਦੋਂ ਤੋਂ ਸਹਾਇਤਾ ਕਰਨ ਵਾਲਾ ਗੁਰੂ-ਸੰਤ (ਮੈਨੂੰ) ਮਿਲਿਆ ਹੈ, (ਮੇਰੇ ਅੰਦਰ ਪ੍ਰਭੂ ਦੀ) ਰਜ਼ਾ ਦਾ ਪੂਰਨ ਪਰਕਾਸ਼ ਹੋ ਗਿਆ ਹੈ ॥੧॥

ਪਦ ਅਰਥ ਉਦੌਤੁ = ਪ੍ਰਕਾਸ਼। ਭਾਵੀ = ਜਿਹੜੀ ਗੱਲ ਜ਼ਰੂਰ ਵਾਪਰਨੀ ਹੈ, ਰਜ਼ਾ। ਕੋ = ਦਾ। ਭੇਟੇ = ਮਿਲ ਪਏ। ਸਹਾਈ = ਸਹਾਇਤਾ ਕਰਨ ਵਾਲੇ ॥੧॥

SikhNet (Spanish)y mi Destino perfecto se activó cuando encontré a los Santos, mi Ayuda y Soporte. (1)

ਸੁਖ ਉਪਜੇ ਦੁਖ ਸਗਲ ਬਿਨਾਸੇ; ਪਾਰਬ੍ਰਹਮ ਲਿਵ ਲਾਈ ॥

sukh upaje dukh sagal binaase; paarabraham liv laaee |

Sant Singh KhalsaPeace has welled up, and all pain has been dispelled, lovingly attuned to the Supreme Lord God.
Manmohan SinghEmbracing affection for the Supreme Lord, peace has welled up and all pain is eradicated.
Manmohan Singh (Punjabi)ਸ਼ਰੋਮਣੀ ਸੁਆਮੀ ਨਾਲ ਪ੍ਰੀਤ ਪਾਉਣ ਦੁਆਰਾ ਅਰਾਮ ਉਤਪੰਨ ਹੋ ਆਇਆ ਹੈ ਤੇ ਸਾਰੇ ਦੁਖੜੇ ਨਾਸ ਹੋ ਗਏ ਹਨ।
Fareedkot Teekaਸੁਖ ਉਤਪਤਿ ਹੂਏ ਔਰ ਦੁਖ ਸਭ ਨਸਟ ਹੈਂ, ਪਾਰਬ੍ਰਹਮ ਮੇਂ ਬ੍ਰਿਤੀ ਲਗਾਈ ਹੈ॥
Prof. Sahib Singh(ਗੁਰੂ ਦੇ ਉਪਦੇਸ਼-ਮੀਂਹ ਦੀ ਬਰਕਤਿ ਨਾਲ) ਮੈਂ ਪਰਮਾਤਮਾ ਵਿਚ ਸੁਰਤ ਜੋੜ ਲਈ ਹੈ, ਮੇਰੇ ਅੰਦਰ ਸੁਖ ਪੈਦਾ ਹੋ ਗਏ ਹਨ, ਤੇ, ਸਾਰੇ ਦੁੱਖ ਨਾਸ ਹੋ ਗਏ ਹਨ।

ਪਦ ਅਰਥ ਸਗਲ = ਸਾਰੇ। ਲਿਵ ਲਾਈ = ਲਿਵ ਲਾਇ, ਲਿਵ ਲਾ ਕੇ।

SikhNet (Spanish)La Paz se ha edificado, el dolor se ha erradicado, entonándome con todo Amor al Supremo Señor Dios.

ਤਰਿਓ ਸੰਸਾਰੁ ਕਠਿਨ ਭੈ ਸਾਗਰੁ; ਹਰਿ ਨਾਨਕ ਚਰਨ ਧਿਆਈ ॥੨॥੬॥੧੦॥

tario sansaar katthin bhai saagar; har naanak charan dhiaaee |2|6|10|

Sant Singh KhalsaThe arduous and terrifying world-ocean is crossed over, O Nanak, by meditating on the Feet of the Lord. ||2||6||10||
Manmohan SinghMeditating on the Lord's feet, Nanak has crossed the difficult and dreadful world-ocean.
Manmohan Singh (Punjabi)ਸੁਆਮੀ ਦੇ ਪੈਰਾਂ ਦਾ ਸਿਮਰਨ ਕਰਨ ਦੁਆਰਾ, ਨਾਨਕ ਮੁਸ਼ਕਿਲ ਅਤੇ ਭਿਆਨਕ ਜਗਤ-ਸਮੁੰਦਰ ਤੋਂ ਪਾਰ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕੇ ਚਰਨੋਂ ਕੇ ਧ੍ਯਾਈ ਹੋਇਕੇ ਕਠਨ ਭੈਦਾਇਕ ਸੰਸਾਰ ਸਾਗਰ ਕੋ ਤਰਾ ਹੈ॥੨॥੬॥੧੦॥
Prof. Sahib Singhਹੇ ਨਾਨਕ! ਹਰੀ ਦੇ ਚਰਨਾਂ ਦਾ ਧਿਆਨ ਧਰ ਕੇ ਮੈਂ ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ਹਾਂ ਜਿਸ ਨੂੰ ਤਰਨਾ ਔਖਾ ਹੈ, ਤੇ, ਜੋ ਅਨੇਕਾਂ ਡਰਾਂ ਨਾਲ ਭਰਿਆ ਹੋਇਆ ਹੈ ॥੨॥੬॥੧੦॥

ਪਦ ਅਰਥ ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ)। ਭੈ ਸਾਗਰੁ = ਸਾਰੇ ਡਰਾਂ ਨਾਲ ਭਰਪੂਰ ਸਮੁੰਦਰ। ਧਿਆਈ = ਧਿਆਇ, ਧਿਆਨ ਧਰ ਕੇ ॥੨॥੬॥੧੦॥

SikhNet (Spanish)El arduo y aterrador océano del mundo es cruzado, oh, dice Nanak, meditando a los Pies del Señor. (2-6-10)

Open this shabad →

Shabad Guru Arjan Dev Ji Raag Malaar

ਮਲਾਰ ਮਹਲਾ ੫ ॥

malaar mahalaa 5 |

Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.

ਘਨਿਹਰ ਬਰਸਿ; ਸਗਲ ਜਗੁ ਛਾਇਆ ॥

ghanihar baras; sagal jag chhaaeaa |

Sant Singh KhalsaThe clouds have rained down all over the world.
Manmohan SinghSpreading all round, the cloud has rained over the whole world.
Manmohan Singh (Punjabi)ਸਾਰੇ ਪਾਸੀਂ ਫੈਲ ਕੇ ਬੱਦਲ ਸਾਰੇ ਸੰਸਾਰ ਤੇ ਵਸਿਆ ਹੈ।
Fareedkot Teekaਗੁਰੂ ਰੂਪ ਮੇਘ ਨੇ ਉਪਦੇਸ ਰੂਪ ਜਲੁ ਬਰਖ ਕੇ ਸਭ ਜਗਤ ਕੋ ਛਾਯਾ ਅਰਥਾਤ ਅਛਾਦਨ ਕਰ ਲੀਆ ਹੈ, ਭਾਵ ਸੇ ਸਭ ਅਸਥਾਨੋਂ ਮੇਂ ਉਪਦੇਸ ਕਰਤੇ ਹੈਂ॥
Prof. Sahib Singh(ਉਂਞ ਤਾਂ) ਨਾਮ-ਜਲ ਨਾਲ ਭਰਪੂਰ ਸਤਿਗੁਰੂ (ਨਾਮ ਦੀ) ਵਰਖਾ ਕਰ ਕੇ ਸਾਰੇ ਜਗਤ ਉੱਤੇ ਪ੍ਰਭਾਵ ਪਾ ਰਿਹਾ ਹੈ।

ਪਦ ਅਰਥ ਘਨਿਹਰ = ਬੱਦਲ, ਨਾਮ-ਜਲ ਨਾਲ ਭਰਪੂਰ ਗੁਰੂ। ਬਰਸਿ = (ਨਾਮ ਦੀ) ਵਰਖਾ ਕਰ ਕੇ। ਜਗੁ ਛਾਇਆ = ਜਗਤ ਉਤੇ ਪ੍ਰਭਾਵ ਪਾ ਰਿਹਾ ਹੈ।

SikhNet (Spanish)Las nubes han esparcido su lluvia en el mundo entero y mi Bienamado Señor Dios me ha mostrado su Misericordia,

ਭਏ ਕ੍ਰਿਪਾਲ ਪ੍ਰੀਤਮ ਪ੍ਰਭ ਮੇਰੇ; ਅਨਦ ਮੰਗਲ ਸੁਖ ਪਾਇਆ ॥੧॥ ਰਹਾਉ ॥

bhe kripaal preetam prabh mere; anad mangal sukh paaeaa |1| rahaau |

Sant Singh KhalsaMy Beloved Lord God has become merciful to me; I am blessed with ecstasy, bliss and peace. ||1||Pause||
Manmohan SinghMy Loved Lord has become merciful to me and I am blessed with joy, bliss and peace. Pause.
Manmohan Singh (Punjabi)ਮੇਰਾ ਪਿਆਰਾ ਪ੍ਰਭੂ ਮੇਰੇ ਤੇ ਮਿਹਰਬਾਨ ਹੋ ਗਿਆ ਹੈ ਅਤੇ ਮੈਨੂੰ ਖੁਸ਼ੀ, ਪ੍ਰਸੰਨਤਾ ਅਤੇ ਆਰਾਮ ਪਰਾਪਤ ਹੋ ਗਏ ਹਨ। ਠਹਿਰਾਉ।
Fareedkot Teekaਮੇਰੇ ਪ੍ਰੀਤਮ ਪ੍ਰਭੂ ਕ੍ਰਿਪਾਲ ਹੂਏ ਹੈਂ। (ਅਨਦ) ਆਤਮ ਸੁਖ ਅਰ ਜਗਤ ਸੁਖ ਔਰ (ਮੰਗਲ) ਉਤਸਟੁ ਇਨ ਸਭ ਕੋ ਮੈਨੇ ਪਾਇ ਲੀਆ ਹੈ॥੧॥ ਰਹਾਉ ॥
Prof. Sahib Singh(ਪਰ ਜਿਸ ਮਨੁੱਖ ਉੱਤੇ) ਮੇਰੇ ਪ੍ਰੀਤਮ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਹ (ਉਸ ਨਾਮ-ਵਰਖਾ ਵਿਚੋਂ) ਆਨੰਦ ਖ਼ੁਸ਼ੀਆਂ ਆਤਮਕ ਸੁਖ ਪ੍ਰਾਪਤ ਕਰਦਾ ਹੈ ॥੧॥ ਰਹਾਉ ॥
SikhNet (Spanish)pues he sido bendecido con Éxtasis, Gloria, y Paz. (1-Pausa)

ਮਿਟੇ ਕਲੇਸ. ਤ੍ਰਿਸਨ ਸਭ ਬੂਝੀ; ਪਾਰਬ੍ਰਹਮੁ ਮਨਿ ਧਿਆਇਆ ॥

mitte kales. trisan sabh boojhee; paarabraham man dhiaaeaa |

Sant Singh KhalsaMy sorrows are erased, and all my thirsts are quenched, meditating on the Supreme Lord God.
Manmohan SinghContemplating the Transcendent Lord, within my mind, I am rid of my sorrows and my desire is all quenched.
Manmohan Singh (Punjabi)ਆਪਣੇ ਚਿੱਤ ਅੰਦਰ ਪਰਮ ਪ੍ਰਭੂ ਦਾ ਆਰਾਧਨ ਕਰਨ ਦੁਆਰਾ, ਮੇਰੇ ਦੁਖੜੇ ਦੂਰ ਹੋ ਗਏ ਹਨ ਅਤੇ ਮੇਰੀ ਸਾਰੀ ਖਾਹਿਸ਼ ਬੁਝ ਗਈ ਹੈ।
Fareedkot Teekaਸਰਬ ਕਲੇਸ ਮਿਟੇ ਹੈਂ ਔਰ ਸਭ ਤ੍ਰਿਸਨਾ ਬੁਝ ਗਈ ਹੈ, ਪਾਰਬ੍ਰਹਮ ਕੋ ਮਨ ਮੇਂ ਧ੍ਯਾਯਾ ਹੈ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਮਨ ਵਿਚ ਸਿਮਰਦਾ ਹੈ, ਉਸ ਦੇ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ; ਉਸ ਦੀ ਮਾਇਆ ਦੀ ਪਿਆਸ ਬੁੱਝ ਜਾਂਦੀ ਹੈ,

ਪਦ ਅਰਥ ਤ੍ਰਿਸਨ = (ਮਾਇਆ ਦੀ) ਪਿਆਸ। ਮਨਿ = ਮਨ ਵਿਚ।

SikhNet (Spanish)Mis tristezas han sido erradicadas, todas mis ansiedades se han calmado al meditar en el Supremo Señor Dios.

ਸਾਧਸੰਗਿ ਜਨਮ ਮਰਨ ਨਿਵਾਰੇ; ਬਹੁਰਿ. ਨ ਕਤਹੂ ਧਾਇਆ ॥੧॥

saadhasang janam maran nivaare; bahur. na katahoo dhaaeaa |1|

Sant Singh KhalsaIn the Saadh Sangat, the Company of the Holy, death and birth come to an end, and the mortal does not wander anywhere, ever again. ||1||
Manmohan SinghAssociating with the saints, comings and goings are ended and one, no more, wanders any where.
Manmohan Singh (Punjabi)ਸਤਿਸੰਗਤ ਕਰਨ ਦੁਆਰਾ, ਆਉਣੇ ਅਤੇ ਜਾਣੇ ਮੁਕ ਜਾਂਦੇ ਹਨ ਅਤੇ ਬੰਦਾ ਮੁੜ ਕੇ ਕਿਧਰੇ ਭਟਕਦਾ ਨਹੀਂ।
Fareedkot Teekaਸਾਧੋਂ ਕੀ ਸੰਗਤ ਕਰ ਜਨਮ ਮਰਨ ਨਿਵਾਰ ਦੀਏ ਹੈਂ ਅਬ ਬਹੁੜੋ ਮਨ ਕਹੀਂ ਧਾਯਾ ਨਹੀਂ ਹੈ॥੧॥
Prof. Sahib Singhਗੁਰੂ ਦੀ ਸੰਗਤ ਵਿਚ ਰਹਿ ਕੇ ਉਸ ਦੇ ਜਨਮ ਮਰਨ ਦੇ ਗੇੜ ਦੂਰ ਹੋ ਜਾਂਦੇ ਹਨ, ਉਹ ਮੁੜ ਕਿਸੇ ਭੀ ਹੋਰ ਪਾਸੇ ਵਲ ਨਹੀਂ ਭਟਕਦਾ ॥੧॥

ਪਦ ਅਰਥ ਸਾਧ ਸੰਗਿ = ਸਾਧ ਸੰਗਤ ਵਿਚ। ਬਹੁਰਿ = ਮੁੜ। ਕਤ ਹੂ = ਕਿਸੇ ਭੀ ਹੋਰ ਪਾਸੇ। ਧਾਇਆ = ਭਟਕਦਾ ॥੧॥

SikhNet (Spanish)En la Saad Sangat, la Compañía de los Santos, la muerte y el nacimiento llegan a su fin y el mortal ya no vaga más. (1)

ਮਨੁ ਤਨੁ ਨਾਮਿ ਨਿਰੰਜਨਿ ਰਾਤਉ; ਚਰਨ ਕਮਲ ਲਿਵ ਲਾਇਆ ॥

man tan naam niranjan raatau; charan kamal liv laaeaa |

Sant Singh KhalsaMy mind and body are imbued with the Immaculate Naam, the Name of the Lord; I am lovingly attuned to His Lotus Feet.
Manmohan SinghMy soul and body are imbued with the Lord's immaculate Name and I am attuned to His lotus feet.
Manmohan Singh (Punjabi)ਮੇਰੀ ਆਤਮਾ ਤੇ ਦੇਹ ਪ੍ਰਭੂ ਦੇ ਪਵਿੱਤ੍ਰ ਨਾਮ ਨਾਲ ਰੰਗੇ ਹੋਏ ਹਨ ਅਤੇ ਉਸ ਦੇ ਕੰਵਲ ਪੈਰਾਂ ਨਾਲ ਮੇਰੀ ਪ੍ਰੀਤ ਪਈ ਹੋਈ ਹੈ।
Fareedkot Teekaਕ੍ਯੋਂਕਿ ਮਨ ਅਰ ਤਨੁ ਨਿਰੰਜਨ ਕੇ ਨਾਮ ਮੇਂ ਰਾਤਾ ਹੈ ਔ ਤਿਸ ਕੇ ਚਰਨ ਕਮਲੋਂ ਮੇਂ (ਲਿਵ) ਬ੍ਰਿਤੀ, ਭਾਵ ਧ੍ਯਾਨ ਕੋ ਲਗਾਯਾ ਹੈ॥
Prof. Sahib Singhਉਸ ਦਾ ਮਨ ਉਸ ਦਾ ਤਨ ਨਿਰਲੇਪ ਪ੍ਰਭੂ ਦੇ ਨਾਮ (-ਰੰਗ ਵਿਚ) ਰੰਗਿਆ ਗਿਆ, ਉਸ ਨੇ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਸੁਰਤ ਜੋੜ ਲਈ,

ਪਦ ਅਰਥ ਨਾਮਿ = ਨਾਮ ਵਿਚ। ਨਿਰੰਜਨਿ = ਨਿਰੰਜਨ ਵਿਚ। ਰਾਤਉ = ਰੰਗਿਆ ਹੋਇਆ।

SikhNet (Spanish)Mi mente y cuerpo están imbuidos con el Naam Inmaculado, el Nombre del Señor, y así permanezco entonado amorosamente en Sus Pies de Loto.

ਅੰਗੀਕਾਰੁ ਕੀਓ ਪ੍ਰਭਿ ਅਪਨੈ; ਨਾਨਕ ਦਾਸ ਸਰਣਾਇਆ ॥੨॥੭॥੧੧॥

angeekaar keeo prabh apanai; naanak daas saranaaeaa |2|7|11|

Sant Singh KhalsaGod has made Nanak His Own; slave Nanak seeks His Sanctuary. ||2||7||11||
Manmohan SinghServant Nanak has sought the protection of his Lord has made him His own.
Manmohan Singh (Punjabi)ਨੌਕਰ ਨਾਨਕ ਨੇ ਆਪਣੇ ਸੁਆਮੀ ਦੀ ਪਨਾਹ ਲਈ ਹੈ ਅਤੇ ਸੁਆਮੀ ਨੇ ਉਸ ਨੂੰ ਆਪਣਾ ਨਿਜ ਦਾ ਬਣਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਦਾਸ ਭਾਵ ਕਰ ਮੈਂ ਤਿਸ ਕੀ ਸਰਣ ਮੇਂ ਆਯਾ ਤਬ ਅਪਨੇ ਪ੍ਰਭੂ ਨੇ ਹਮਾਰਾ ਕਰਮ (ਅੰਗੀਕਾਰੁ) ਗ੍ਰਹਣ ਕੀਆ ਹੈ ਵਾ ਪਖ ਕੀਆ ਹੈ॥੨॥੭॥੧੧॥
Prof. Sahib Singhਹੇ ਨਾਨਕ! ਜਿਹੜਾ ਮਨੁੱਖ ਪ੍ਰਭੂ ਦੇ ਦਾਸਾਂ ਦੀ ਸਰਨ ਆ ਪਿਆ, ਪ੍ਰਭੂ ਨੇ ਉਸ ਦੀ ਸਹਾਇਤਾ ਕੀਤੀ ॥੨॥੭॥੧੧॥

ਪਦ ਅਰਥ ਅੰਗੀਕਾਰੁ = ਪੱਖ, ਸਹਾਇਤਾ। ਪ੍ਰਭਿ = ਪ੍ਰਭੂ ਨੇ ॥੨॥੭॥੧੧॥

SikhNet (Spanish)Dios ha vuelto a Nanak Suyo y él, Su Esclavo, busca Su Santuario. (2-7-11)

Open this shabad →

Shabad Guru Arjan Dev Ji Raag Malaar continues on Ang 1269

ਮਲਾਰ ਮਹਲਾ ੫ ॥

malaar mahalaa 5 |

Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.

ਬਿਛੁਰਤ ਕਿਉ ਜੀਵੇ; ਓਇ ਜੀਵਨ ॥

bichhurat kiau jeeve; oe jeevan |

Sant Singh KhalsaSeparated from the Lord, how can any living being live?
Manmohan SinghSeparating from the Lord, O man, how can life live?
Manmohan Singh (Punjabi)ਪ੍ਰਭੁ ਨਾਲੋਂ ਵਿਛੁੜ ਕੇ, ਹੇ ਬੰਦੇ! ਜਿੰਦਗੀ ਕਿਸ ਤਰ੍ਹਾਂ ਜੀਉਂਦੀ ਰਹਿ ਸਕਦੀ ਹੇ?
Fareedkot Teekaਹੇ ਜੀਵਨ ਰੂਪ! ਤੇਰੇ ਬਿਛੜਨੇ ਕਰ ਵਹੁ ਸਤੁ ਤਰ ਪ੍ਯਾਰੇ ਕੈਸੇ ਜੀਵੋਂ, ਭਾਵ ਸੇ ਜੀਵਤੇ ਨਹੀਂ॥
Prof. Sahib Singhਉਹ ਮਨੁੱਖ ਉਸ ਤੋਂ ਵਿਛੋੜੇ ਦਾ ਜੀਵਨ ਕਦੇ ਨਹੀਂ ਜੀਊ ਸਕਦੇ,

ਪਦ ਅਰਥ ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) ਉਹ ਬੰਦੇ।

SikhNet (Spanish)Separado del Señor ¿cómo podría un ser viviente vivir?

ਚਿਤਹਿ ਉਲਾਸ. ਆਸ ਮਿਲਬੇ ਕੀ; ਚਰਨ ਕਮਲ ਰਸ ਪੀਵਨ ॥੧॥ ਰਹਾਉ ॥

chiteh ulaas. aas milabe kee; charan kamal ras peevan |1| rahaau |

Sant Singh KhalsaMy consciousness is filled with yearning and hope to meet my Lord, and drink in the sublime essence of His Lotus Feet. ||1||Pause||
Manmohan SinghWithin my mind is the yearning and hope to meet with my God and to in-drink the Nectar of His lotus feet. Pause.
Manmohan Singh (Punjabi)ਮੇਰੇ ਮਨ ਅੰਦਰ ਆਪਣੇ ਵਾਹਿਗੁਰੂ ਨੂੰ ਮਿਲਣ ਅਤੇ ਉਸ ਦਾ ਕੰਵਲ ਰੂਪੀ ਪੈਰਾਂ ਦਾ ਅੰਮ੍ਰਿਤ ਪਾਨ ਕਰਨ ਦੀ ਉਮੰਗ ਅਤੇ ਊਮੈਦ ਹੈ। ਠਹਿਰਾਉ।
Fareedkot Teekaਤੇਰੇ ਚਰਨ ਕਮਲੋਂ ਕੋ ਪ੍ਰੇਮ ਰਸ ਪੀਵਣੇ ਕੀ ਔਰ ਮਿਲਨੇ ਕੀ ਆਸਾ ਕਰ ਤਿਨ ਕੇ ਚਿਤ ਮੇਂ ਉਤਸਾਹ ਰਹਿਤਾ ਹੈ॥੧॥ ਰਹਾਉ ॥
Prof. Sahib Singh(ਜਿਨ੍ਹਾਂ ਮਨੁੱਖਾਂ ਦੇ) ਚਿੱਤ ਵਿਚ ਪਰਮਾਤਮਾ ਨੂੰ ਮਿਲਣ ਦੀ ਅਤੇ ਉਸ ਦੇ ਸੋਹਣੇ ਚਰਨ-ਕਮਲਾਂ ਦਾ ਰਸ ਪੀਣ ਦੀ ਆਸ ਹੈ ਤੇ ਤਾਂਘ ਹੈ ॥੧॥ ਰਹਾਉ ॥

ਪਦ ਅਰਥ ਚਿਤਹਿ = (ਜਿਨ੍ਹਾਂ ਦੇ) ਚਿੱਤ ਵਿਚ। ਉਲਾਸ = ਚਾਉ, ਤਾਂਘ। ਮਿਲਬੇ ਕੀ = ਮਿਲਣ ਦੀ। ਚਰਨ ਕਮਲ ਰਸ ਪੀਵਨ = ਪ੍ਰਭੂ ਦੇ ਸੋਹਣੇ ਚਰਨਾਂ ਦਾ ਰਸ ਪੀਣ (ਦੀ ਤਾਂਘ) ॥੧॥ ਰਹਾਉ ॥

SikhNet (Spanish)Mi conciencia se desborda de añoranza y esperanza para encontrar a mi Señor, y así bebo de la sublime Esencia del Loto de Sus Pies. (1-Pausa)

ਜਿਨ ਕਉ ਪਿਆਸ ਤੁਮਾਰੀ ਪ੍ਰੀਤਮ; ਤਿਨ ਕਉ ਅੰਤਰੁ ਨਾਹੀ ॥

jin kau piaas tumaaree preetam; tin kau antar naahee |

Sant Singh KhalsaThose who are thirsty for You, O my Beloved, are not separated from You.
Manmohan SinghThey who thirsty for Thee, O my Beloved, between them and Thee there is no separateness.
Manmohan Singh (Punjabi)ਜਿਨ੍ਹਾਂ ਨੂੰ ਤੇਰੀ ਤੇਹਿ ਹੈ, ਹੇ ਮੇਰੇ ਪਿਆਰਿਆ। ਉਨ੍ਹਾਂ ਦੇ ਅਤੇ ਤੇਰੇ ਵਿਚਕਾਰ ਕੋਈ ਵੱਖਰਾਪਣ ਨਹੀਂ।
Fareedkot Teekaਹੇ ਪ੍ਰੀਤਮ! ਜਿਨ ਕੋ ਤੁਮਾਰੀ ਪ੍ਯਾਸਾ ਹੈ, ਤਿਨ ਕੋ (ਅੰਤਰੁ) ਭੇਦ ਭਾਵਨਾ ਨਹੀਂ ਹੈ॥
Prof. Sahib Singhਹੇ ਪ੍ਰੀਤਮ ਪ੍ਰਭੂ! ਜਿਨ੍ਹਾਂ ਮਨੁੱਖਾਂ ਦੇ ਅੰਦਰ ਤੇਰੇ ਦਰਸਨ ਦੀ ਤਾਂਘ ਹੈ, ਉਹਨਾਂ ਦੀ ਤੇਰੇ ਨਾਲੋਂ ਕੋਈ ਵਿੱਥ ਨਹੀਂ ਹੁੰਦੀ।

ਪਦ ਅਰਥ ਪ੍ਰੀਤਮ = ਹੇ ਪ੍ਰੀਤਮ! ਅੰਤਰੁ = ਵਿੱਥ (ਨਾਂਵ, ਇਕ-ਵਚਨ। ਲਫ਼ਜ਼ 'ਅੰਤਰੁ' ਅਤੇ 'ਅੰਤਰਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ)।

SikhNet (Spanish)Quienes están sedientos por ti, oh, mi Bienamado, no viven separados de Ti,

ਜਿਨ ਕਉ ਬਿਸਰੈ. ਮੇਰੋ ਰਾਮੁ ਪਿਆਰਾ; ਸੇ ਮੂਏ ਮਰਿ ਜਾਂਹੀਂ ॥੧॥

jin kau bisarai. mero raam piaaraa; se mooe mar jaanheen |1|

Sant Singh KhalsaThose who forget my Beloved Lord are dead and dying. ||1||
Manmohan SinghThey who forget my loved Lord; they are like corpse and shall live not.
Manmohan Singh (Punjabi)ਜੋ ਮੇਰੇ ਪ੍ਰੀਤਮ ਪ੍ਰਭੂ ਨੂੰ ਭੁਲਾਉਂਦੇ ਹਨ, ਉਹ ਮੁਰਾਦ ਦੀ ਮਾਨੰਦ ਹਨ ਅਤੇ ਮਰ ਮਿਟ ਜਾਣਗੇ।
Fareedkot Teekaਹੇ ਮੇਰੇ ਪ੍ਯਾਰੇ ਰਾਮ! ਜਿਨ ਮਨੁਖੋਂ ਕੋ ਤੂੰ ਬਿਸਰਤਾ ਹੈਂ, ਸੋ ਪੁਰਸ ਮੂਏ ਪੀਛੇ (ਮਰਿ) ਜਮ ਕੇ ਪਾਸ ਜਾਤੇ ਹੈਂ; ਵਾ ਪੀਛੇ ਮਰੇ ਹੈਂ ਅਰੁ ਆਗੇ ਕੋ ਮਰਤੇ ਜਾਵੈਂਗੇ, ਭਾਵ ਸਦਾ ਚੌਰਾਸੀ ਮੇਂ ਰਹਤੇ ਹੈਂ॥੧॥
Prof. Sahib Singhਪਰ, ਜਿਨ੍ਹਾਂ ਮਨੁੱਖਾਂ ਨੂੰ ਪਿਆਰਾ ਪ੍ਰਭੂ ਭੁੱਲ ਜਾਂਦਾ ਹੈ, ਉਹ ਆਤਮਕ ਮੌਤੇ ਮਰੇ ਰਹਿੰਦੇ ਹਨ, ਉਹ ਆਤਮਕ ਮੌਤੇ ਹੀ ਮਰ ਜਾਂਦੇ ਹਨ ॥੧॥

ਪਦ ਅਰਥ ਮੂਏ = ਆਤਮਕ ਮੌਤੇ ਮਰੇ ਹੋਏ। ਮਰਿ ਜਾਂਹੀਂ = ਆਮਤਕ ਮੌਤ ਮਰ ਜਾਂਦੇ ਹਨ ॥੧॥

SikhNet (Spanish)pero quiénes se olvidan de mi Bienamado Señor están muriendo.

Open this shabad (7 lines, Angs 1268-1269) →

Ang 1268 of 1430