ੴ

ਸਿੱਖਬਾਣੀ · SikhBani

ਸੋ ਸਤਿਗੁਰੁ ਸੇਵਿਹੁ ਸਾਧ ਜਨੁ ਜਿਨਿ ਹਰਿ ਹਰਿ ਨਾਮੁ ਦ੍ਰਿੜਾਇਆ ॥

so satigur sevihu saadh jan jin har har naam drirraaeaa
Guru Ramdas Ji ਗੁਰੂ ਰਾਮਦਾਸ ਜੀ · Raag Vadhans · Ang 586 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸੋ ਸਤਿਗੁਰੁ ਸੇਵਿਹੁ ਸਾਧ ਜਨੁ; ਜਿਨਿ ਹਰਿ ਹਰਿ ਨਾਮੁ ਦ੍ਰਿੜਾਇਆ ॥

so satigur sevihu saadh jan; jin har har naam drirraaeaa |

Sant Singh KhalsaServe the True Guru, O Holy people; He implants the Name of the Lord, Har, Har, in our minds.
Manmohan SinghO saintly persons, serve that True Guru, who implants Lord God's Name within man's mind.
Manmohan Singh (Punjabi)ਹੇ ਸੰਤ ਜਨੋ! ਉਸ ਸੱਚੇ ਗੁਰੂ ਦੀ ਘਾਲ ਕਮਾਓ, ਜੋ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਬੰਦੇ ਦੇ ਮਨ ਵਿੱਚ ਪੱਕਾ ਕਰਦਾ ਹੈ।
Fareedkot Teekaਜਿਸ ਸਤਿਗੁਰ ਨੇ ਹਰ ਪ੍ਰਕਾਰ ਸੇ ਹਰਿ ਨਾਮ ਕੋ ਦ੍ਰਿੜ ਕਰਾਇਆ ਹੈ, ਸੋ ਤਿਸ ਸ੍ਰੇਸ਼ਟ ਪੁਰਸ਼ ਸਤਿਗੁਰ ਕੋ ਸੇਵਨ ਕਰੋ॥
Prof. Sahib Singhਜਿਸ ਸਤਿਗੁਰੂ ਨੇ ਪ੍ਰਭੂ ਦਾ ਨਾਮ (ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਾਇਆ ਹੈ, ਉਸ ਸਾਧ-ਗੁਰੂ ਦੀ ਸੇਵਾ ਕਰੋ।

ਪਦ ਅਰਥ ਦ੍ਰਿੜਾਇਆ = ਪੱਕਾ ਕਰ ਦਿੱਤਾ ਹੈ।

SikhNet (Spanish)Sirvan a ese Guru, oh Santos, Él implanta el Nombre del Señor, Jar, Jar, Jar, en nuestra mente.

ਸੋ ਸਤਿਗੁਰੁ ਪੂਜਹੁ ਦਿਨਸੁ ਰਾਤਿ; ਜਿਨਿ ਜਗੰਨਾਥੁ ਜਗਦੀਸੁ ਜਪਾਇਆ ॥

so satigur poojahu dinas raat; jin jaganaath jagadees japaaeaa |

Sant Singh KhalsaWorship the True Guru day and night; He leads us the meditate on the Lord of the Universe, the Master of the Universe.
Manmohan SinghDay and night worship the True Guru, who makes man remember the Lord of the universe and the Master of the world.
Manmohan Singh (Punjabi)ਦਿਨ ਰਾਤ ਉਸ ਸੱਚੇ ਗੁਰੂ ਦੀ ਪੂਜਾ ਕਰੋ, ਜੋ ਬੰਦੇ ਤੋਂ ਸੰਸਾਰ ਦੇ ਸੁਆਮੀ ਤੇ ਜਗਤ ਦੇ ਮਾਲਕ ਦਾ ਸਿਮਰਨ ਕਰਵਾਉਂਦਾ ਹੈ।
Fareedkot Teekaਜਿਸ ਨੇ ਜਗਦੀਸ਼੍ਵਰ ਜਗੰਨਾਥ ਕਾ ਨਾਮ ਜਪਾਇਆ ਹੈ ਤਿਸ ਸਤਿਗੁਰ ਕੋ ਰਾਤ ਦਿਨ ਪੂਜੋ॥
Prof. Sahib Singhਜਿਸ ਗੁਰੂ ਨੇ ਜਗਤ ਦੇ ਮਾਲਕ ਤੇ ਨਾਥ ਦਾ ਨਾਮ (ਜੀਵਾਂ ਤੋਂ) ਜਪਾਇਆ ਹੈ, ਉਸ ਦੀ ਦਿਨ ਰਾਤ ਪੂਜਾ ਕਰੋ।

ਪਦ ਅਰਥ ਜਗਦੀਸੁ = ਜਗਤ ਦਾ ਮਾਲਕ {ਜਗਤ-ਈਸ}।

SikhNet (Spanish)Alaben a ese Guru, noche y día, Él nos conduce a meditar en el Señor del Universo.

ਸੋ ਸਤਿਗੁਰੁ ਦੇਖਹੁ ਇਕ ਨਿਮਖ ਨਿਮਖ; ਜਿਨਿ ਹਰਿ ਕਾ ਹਰਿ ਪੰਥੁ ਬਤਾਇਆ ॥

so satigur dekhahu ik nimakh nimakh; jin har kaa har panth bataaeaa |

Sant Singh KhalsaBehold the True Guru, each and every moment; He shows us the Divine Path of the Lord.
Manmohan SinghEver moment behold thou, that True Guru, who shows the Divine path of the Lord.
Manmohan Singh (Punjabi)ਹਰ ਮੁਹਤ ਤੂੰ ਉਸ ਸੱਚੇ ਗੁਰੂ ਨੂੰ ਵੇਖ ਜੋ ਸਾਹਿਬ ਦਾ ਰੱਬੀ ਰਾਹ ਦਰਸਾਉਂਦਾ ਹੈ।
Fareedkot Teekaਤਿਸ ਸਤਿਗੁਰੋਂ ਨੇ ਨੇਤ੍ਰ ਕੇ ਉਘੜਨੇ ਮੀਟਨੇ ਮੇਂ ਦੇਖਤੇ ਰਹੋ ਜਿਸ ਨੇ ਹਰਿ ਕਾ ਰਸਤਾ ਹਰ ਪ੍ਰਕਾਰ ਸੇ ਬਤਲਾਇਆ ਹੈ॥
Prof. Sahib Singhਜਿਸ ਗੁਰੂ ਨੇ ਪਰਮਾਤਮਾ (ਦੇ ਮਿਲਣ) ਦਾ ਰਾਹ ਦੱਸਿਆ ਹੈ, ਉਸ ਦਾ ਹਰ ਵੇਲੇ ਦਰਸ਼ਨ ਕਰੋ।

ਪਦ ਅਰਥ ਨਿਮਖ = ਅੱਖ ਝਮਕਣ ਜਿਤਨਾ ਸਮਾ। ਨਿਮਖ ਨਿਮਖ = (ਭਾਵ,) ਹਰ ਵੇਲੇ। ਪੰਥੁ = ਰਸਤਾ।

SikhNet (Spanish)Conserven a ese Guru cada momento en el corazón, Él los ha guiado por el Sendero del Señor.

ਤਿਸੁ ਸਤਿਗੁਰ ਕੀ ਸਭ ਪਗੀ ਪਵਹੁ; ਜਿਨਿ ਮੋਹ ਅੰਧੇਰੁ ਚੁਕਾਇਆ ॥

tis satigur kee sabh pagee pavahu; jin moh andher chukaaeaa |

Sant Singh KhalsaLet everyone fall at the feet of the True Guru; He has dispelled the darkness of emotional attachment.
Manmohan SinghLet all fall at the feet of that True Guru, who has dispelled the darkness of worldly love.
Manmohan Singh (Punjabi)ਸਾਰੇ ਉਸ ਸੱਚੇ ਗੁਰੂ ਦੇ ਪੈਰੀ ਪਓ, ਜਿਸ ਨੇ ਸੰਸਾਰੀ ਮਮਤਾ ਦਾ ਅਨ੍ਹੇਰਾ ਦੂਰ ਕਰ ਦਿੱਤਾ ਹੈ।
Fareedkot Teekaਜਿਸ ਨੇ ਮੋਹ ਰੂਪ ਅੰਧੇਰਾ ਦੂਰ ਕਰ ਦੀਆ ਹੈ ਤਿਸ ਸਤਗੁਰੋਂ ਕੇ ਪੈਰੋਂ ਪਰ ਸਭ ਕੋਈ ਪੜੋ॥
Prof. Sahib Singhਜਿਸ ਸਤਿਗੁਰੂ ਨੇ (ਜੀਵਾਂ ਦੇ ਹਿਰਦੇ ਵਿਚੋਂ ਮਾਇਆ ਦੇ) ਮੋਹ ਦਾ ਹਨੇਰਾ ਦੂਰ ਕੀਤਾ ਹੈ, ਸਾਰੇ ਉਸ ਦੀ ਚਰਨੀਂ ਲੱਗੋ।

ਪਦ ਅਰਥ ਪਗੀ = ਪੈਰੀਂ।

SikhNet (Spanish)Póstrense a los Pies de tal Guru que disipó la oscuridad de su deseo.

ਸੋ ਸਤਗੁਰੁ ਕਹਹੁ ਸਭਿ ਧੰਨੁ ਧੰਨੁ; ਜਿਨਿ ਹਰਿ ਭਗਤਿ ਭੰਡਾਰ ਲਹਾਇਆ ॥੩॥

so satagur kahahu sabh dhan dhan; jin har bhagat bhanddaar lahaaeaa |3|

Sant Singh KhalsaLet everyone hail and praise the True Guru, who has led us to find the treasure of the Lord's devotional worship. ||3||
Manmohan SinghLet all the men hail, hail that True Guru, who has made man find the treasure of God's meditation.
Manmohan Singh (Punjabi)ਸਾਰੇ ਜਣੇ ਉਨ੍ਹਾਂ ਸੱਚੇ ਗੁਰਾਂ ਨੂੰ ਸ਼ਾਬਾਸ਼! ਸ਼ਾਬਾਸ਼! ਆਖੋ ਜਿਨ੍ਹਾਂ ਨੇ ਬੰਦੇ ਨੂੰ ਰੱਬ ਦੀ ਇਬਾਦਤ ਦਾ ਖਜਾਨਾ ਲਭਾ ਦਿੱਤਾ ਹੈ।
Fareedkot Teekaਜਿਸ ਨੇ ਭਗਤੀ ਕਾ ਭੰਡਾਰਾ (ਲਹਾਇਆ) ਪ੍ਰਾਪਤਿ ਕਰ ਦੀਆ ਹੈ ਤਿਸ ਸਤਿਗੁਰ ਕੋ ਸਭ ਕੋਈ ਧੰਨ ਧੰਨ ਕਹੋ॥੩॥☬ਪਾਖੰਡੀ ਭੇਖੀਓਂ ਕੀ ਨਿੰਦਾ ਕਰਤੇ ਹੂਏ ਸਤਗੁਰੋਂ ਕੀ ਮਹਿਮਾ ਕਹਤੇ ਹੈਂ:
Prof. Sahib Singhਜਿਸ ਗੁਰੂ ਨੇ ਪ੍ਰਭੂ ਦੀ ਭਗਤੀ ਦੇ ਖ਼ਜ਼ਾਨੇ ਲਭਾ ਦਿੱਤੇ ਹਨ, ਆਖੋ-ਉਹ ਗੁਰੂ ਧੰਨ ਹੈ, ਉਹ ਗੁਰੂ ਧੰਨ ਹੈ ॥੩॥

ਪਦ ਅਰਥ ਭੰਡਾਰ = ਖ਼ਜ਼ਾਨੇ ॥੩॥

SikhNet (Spanish)Alaben siempre a tal Guru que los bendijo con el Tesoro de la Devoción. (3)
Answers quote the Granth verbatim with Ang citations. AI commentary is not Gurbani and not a religious ruling.