ੴ

ਸਿੱਖਬਾਣੀ · SikhBani

Ang 586

Sri Guru Granth Sahib · Raag Vadhans · 7 shabads, 40 lines
Translations
Shabad Guru Amardas Ji Raag Vadhans

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਭੈ ਵਿਚਿ. ਸਭੁ ਆਕਾਰੁ ਹੈ; ਨਿਰਭਉ. ਹਰਿ ਜੀਉ ਸੋਇ ॥

bhai vich. sabh aakaar hai; nirbhau. har jeeo soe |

Sant Singh KhalsaThe entire universe is in fear; only the Dear Lord is fearless.
Manmohan SinghThe entire creation is in the Lord's fear and that adorable God alone is fear free.
Manmohan Singh (Punjabi)ਸਾਰਾ ਸੰਸਾਰ ਸਾਹਿਬ ਦੇ ਡਰ ਅੰਦਰ ਹੈ ਕੇਲਵ ਓਹੀ ਪੂਜਨੀਯ ਵਾਹਿਗੁਰੂ ਡਰ-ਰਹਿਤ ਹੈ।
Fareedkot Teekaਹੇ ਭਾਈ! ਜਿਤਨੇ ਸਰੀਰ ਧਾਰੀ ਜੀਵ ਹੈਂ ਸਭ ਵਾਹਿਗੁਰੂ ਕੇ ਭਯ ਮੇਂ ਹੈਂ, ਇਕ ਸੋਈ ਹਰਿ ਜੀਉ ਨਿਰਭਉ ਹੈ॥
Prof. Sahib Singh(ਜਗਤ ਦਾ) ਸਾਰਾ ਆਕਾਰ (ਪ੍ਰਭੂ-ਪ੍ਰਭਾਵ) ਡਰ ਦੇ ਅਧੀਨ ਹੈ, ਇਕ ਉਹ ਪਰਮਾਤਮਾ ਹੀ ਡਰ ਤੋਂ ਰਹਿਤ ਹੈ।
SikhNet (Spanish)El Universo entero vive en el terror, sólo el Señor está libre de temores.

ਸਤਿਗੁਰਿ ਸੇਵਿਐ. ਹਰਿ ਮਨਿ ਵਸੈ; ਤਿਥੈ ਭਉ. ਕਦੇ ਨ ਹੋਇ ॥

satigur seviai. har man vasai; tithai bhau. kade na hoe |

Sant Singh KhalsaServing the True Guru, the Lord comes to dwell in the mind, and then, fear cannot stay there.
Manmohan SinghServing the True Guru, the Lord abides in the man's mind; there, then fear can never stay.
Manmohan Singh (Punjabi)ਸੱਚੇ ਗੁਰਾਂ ਦੀ ਸੇਵਾ ਕਰਨ ਨਾਲ ਸਾਈਂ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ, ਉਥੇ ਫੇਰ ਡਰ ਨਹੀਂ ਠਹਿਰਦਾ।
Fareedkot Teekaਸਤਿਗੁਰੋਂ ਕੇ ਸੇਵਨ ਕਰ ਕੇ ਜਿਸ ਕੇ ਮਨ ਮੇਂ ਹਰਿ ਬਸਤਾ ਹੈ, ਫਿਰ ਤਿਸ ਮਨ ਮੇਂ ਕਭੀ ਭੀ ਭ੍ਯ ਨਹੀਂ ਹੋਤਾ ਹੈ॥
Prof. Sahib Singhਜੇ ਗੁਰੂ ਦੇ ਦੱਸੇ ਹੋਏ ਰਾਹ ਉਤੇ ਤੁਰੀਏ ਤਾਂ (ਉਹ ਡਰ-ਰਹਿਤ) ਪ੍ਰਭੂ ਮਨ ਵਿਚ ਆ ਵੱਸਦਾ ਹੈ, (ਫਿਰ) ਉਸ ਮਨ ਵਿਚ ਕਦੇ (ਕੋਈ) ਡਰ ਨਹੀਂ ਵਿਆਪਦਾ।

ਪਦ ਅਰਥ ਸਤਿਗੁਰਿ ਸੇਵਿਐ = ਜੇ ਗੁਰੂ ਦੀ ਦੱਸੀ ਕਾਰ ਕਰੀਏ, ਜੇ ਗੁਰੂ ਦੇ ਦੱਸੇ ਹੋਏ ਰਾਹ ਉਤੇ ਤੁਰੀਏ।

SikhNet (Spanish)Si uno sirve al Verdadero Guru, el Señor viene a habitar en la mente y entonces uno vive sin miedos.

ਦੁਸਮਨੁ ਦੁਖੁ ਤਿਸ ਨੋ. ਨੇੜਿ ਨ ਆਵੈ; ਪੋਹਿ. ਨ ਸਕੈ ਕੋਇ ॥

dusaman dukh tis no. nerr na aavai; pohi. na sakai koe |

Sant Singh KhalsaEnemies and pain cannot come close, and no one can touch him.
Manmohan SinghThe enemy and anguish draw not near him and none can even touch him.
Manmohan Singh (Punjabi)ਵੈਰੀ ਅਤੇ ਦੁੱਖ ਉਸ ਦੇ ਲਾਗੇ ਹੀ ਨਹੀਂ ਲੱਗਦੇ ਅਤੇ ਕੋਈ ਉਸ ਨੂੰ ਛੂਹ ਤੱਕ ਨਹੀਂ ਸਕਦਾ।
Fareedkot Teekaਪੁਨਾ ਤਿਸ ਕੇ ਦੁਸਮਨ ਔ ਦੁਖ ਕਛੁ ਭੀ ਨਿਕਟ ਨਹੀਂ ਆਉਤਾ ਔਰ ਕੋਈ ਪ੍ਰਾਪਤੀ ਤਿਸ ਕੋ (ਪੋਹਿ) ਸਪਰਸ ਨਹੀਂ ਕਰ ਸਕਤਾ ਹੈ॥
Prof. Sahib Singhਕੋਈ ਵੈਰੀ ਉਸ ਦੇ ਨੇੜੇ ਨਹੀਂ ਢੁੱਕਦਾ, ਕੋਈ ਦੁਖ ਉਸ ਨੂੰ ਪੋਹ ਨਹੀਂ ਸਕਦਾ।
SikhNet (Spanish)Ningún enemigo lo puede lastimar ni ningún dolor lo puede afligir.

ਗੁਰਮੁਖਿ ਮਨਿ ਵੀਚਾਰਿਆ; ਜੋ ਤਿਸੁ ਭਾਵੈ. ਸੁ ਹੋਇ ॥

guramukh man veechaariaa; jo tis bhaavai. su hoe |

Sant Singh KhalsaThe Gurmukh reflects upon the Lord in his mind; whatever pleases the Lord - that alone comes to pass.
Manmohan SinghThe Guru-ward in his mind, dwells on the Lord and realises that whatever pleases Him, that alone comes to Pass.
Manmohan Singh (Punjabi)ਗਰੂ-ਸਮਰਪਨ ਆਪਣੇ ਦਿਲੋਂ ਸੁਆਮੀ ਨੂੰ ਸਿਮਰਣ ਦੁਆਰਾ ਸਮਝ ਜਾਂਦਾ ਹੈ ਕਿ ਜੋ ਕੁਛ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ।
Fareedkot Teekaਗੁਰਮੁਖੋਂ ਨੇ ਮਨ ਮੇਂ ਯਹ ਬੀਚਾਰਾ ਹੈ ਕਿ ਜੋ ਤਿਸ ਪਰਮਾਤਮਾਂ ਕੋ ਭਾਉਤਾ ਹੈ, ਸੋਈ ਹੋਤਾ ਹੈ॥
Prof. Sahib Singhਗੁਰਮੁਖਾਂ ਦੇ ਮਨ ਵਿਚ ਇਹ ਵਿਚਾਰ ਉੱਠਦੀ ਹੈ ਕਿ ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ।

ਪਦ ਅਰਥ ਗੁਰਮੁਖਿ = ਜੋ ਮਨੁੱਖ ਗੁਰੂ ਦੇ ਰਾਹ ਤੇ ਤੁਰਦਾ ਹੈ, ਗੁਰੂ ਦੇ ਸਨਮੁਖ ਮਨੁੱਖ। ਤਿਸੁ = ਉਸ ਪ੍ਰਭੂ ਨੂੰ।

SikhNet (Spanish)El Gurmukj medita en el Señor, lo que sea que Le Complace, sólo eso es lo que ocurre.

ਨਾਨਕ. ਆਪੇ ਹੀ ਪਤਿ ਰਖਸੀ; ਕਾਰਜ ਸਵਾਰੇ ਸੋਇ ॥੧॥

naanak. aape hee pat rakhasee; kaaraj savaare soe |1|

Sant Singh KhalsaO Nanak, He Himself preserves one's honor; He alone resolves our affairs. ||1||
Manmohan SinghNanak, the Lord Himself preserves man's honour and He alone resolves the affairs.
Manmohan Singh (Punjabi)ਨਾਨਕ, ਸਾਹਿਬ ਆਪ ਹੀ ਇਨਸਾਨ ਦੀ ਇੱਜ਼ਤ ਰੱਖਦਾ ਹੈ ਅਤੇ ਓਹੀ ਕੰਮ-ਕਾਜ ਸਵਾਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਹਰੀ ਆਪੇ ਹੀ ਹਮਾਰੀ ਪ੍ਰਤਿਸ੍ਟਾ ਰਖੇਗਾ ਔਰ ਸੋਈ ਸਭ ਕਾਰਜ ਸਵਾਰੇਗਾ॥੧॥☬ਸੰਸਾਰ ਕੋ ਅਨਿਤ੍ਯ ਕਹਤੇ ਹੈਂ:
Prof. Sahib Singhਹੇ ਨਾਨਕ! ਅਸਾਡੀ ਲਾਜ ਉਹ ਆਪ ਹੀ ਰੱਖੇਗਾ, (ਅਸਾਡੇ) ਕੰਮ ਉਹ ਆਪ ਹੀ ਸੰਵਾਰਦਾ ਹੈ ॥੧॥
SikhNet (Spanish)Nanak dice, el Señor nos llena de Su Presencia y salva nuestro Honor. (1)

Open this shabad →

Shabad Guru Amardas Ji Raag Vadhans

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਇਕਿ ਸਜਣ ਚਲੇ. ਇਕਿ ਚਲਿ ਗਏ; ਰਹਦੇ ਭੀ ਫੁਨਿ ਜਾਹਿ ॥

eik sajan chale. ik chal ge; rahade bhee fun jaeh |

Sant Singh KhalsaSome friends are leaving, some have already left, and those remaining will eventually leave.
Manmohan SinghSome of my friends are leaving some have already left and the remaining ones too shall ultimately depart.
Manmohan Singh (Punjabi)ਮੇਰੇ ਕਈ ਮਿੱਤ੍ਰ ਜਾ ਰਹੇ ਹਨ, ਕਈ ਅੱਗੇ ਹੀ (ਦੁਨੀਆਂ ਤੋਂ) ਟੁਰ ਗਏ ਹਨ ਅਤੇ ਬਾਕੀ ਦੇ ਭੀ ਆਖਰਕਾਰ ਟੁਰ ਜਾਣਗੇ।
Fareedkot Teekaਏਕ ਸਾਜਨ ਚਲੇ, ਭਾਵ ਚਲਨੇ ਕੋ ਤਿਆਰ ਹੈਂ ਔਰ ਏਕ ਪਹਿਲੇ ਚਲ ਗਏ ਹੈਂ, ਜੋ ਰਹੇ ਹੈਂ, ਸੋ ਭੀ ਚਲੇ ਜਾਵੇਂਗੇ॥
Prof. Sahib Singhਕੁਝ ਸੱਜਣ ਜਾਣ ਨੂੰ ਤਿਆਰ ਹਨ, ਕੁਝ ਕੂਚ ਕਰ ਗਏ ਹਨ, ਤੇ ਬਾਕੀ ਦੇ ਭੀ ਚਲੇ ਜਾਣਗੇ (ਭਾਵ, ਜਗਤ ਨਾਸਹੀਣ ਹੈ)।
SikhNet (Spanish)Quienes no sirven al Guru, se arrepienten de ir y venir,

ਜਿਨੀ ਸਤਿਗੁਰੁ. ਨ ਸੇਵਿਓ; ਸੇ ਆਇ ਗਏ ਪਛੁਤਾਹਿ ॥

jinee satigur. na sevio; se aae ge pachhutaeh |

Sant Singh KhalsaThose who do not serve the True Guru, come and go regretting.
Manmohan SinghThey, who serve not the True Guru, regret their coming and going.
Manmohan Singh (Punjabi)ਜੋ ਆਪਣੇ ਸੱਚੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ, ਉਹ ਆਪਣੇ ਆਉਣ ਤੇ ਜਾਣ ਤੇ ਪਸਚਾਤਾਪ ਕਰਦੇ ਹਨ।
Fareedkot Teekaਜਿਨੋਂ ਨੇ ਸਤਿਗੁਰੋਂ ਕੋ ਨਹੀਂ ਸੇਵਾ ਹੈ ਔ ਆਇ ਕਰ ਕੇ ਪਛਤਾਉਤੇ ਗਏ ਹੈਂ ਕਿ ਹਮਨੇ ਮਾਨੁਖ ਜਨਮ ਤੋ ਪਾਯਾ ਪਰੰਤੂ ਕੁਛ ਕੀਆ ਨਹੀਂ॥
Prof. Sahib Singhਪਰ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਦੱਸੀ ਹੋਈ ਕਾਰ ਨਹੀਂ ਕੀਤੀ, ਉਹ (ਜਗਤ ਵਿਚ) ਆ ਕੇ ਇਥੋਂ ਪਛੁਤਾਉਂਦੇ ਚਲੇ ਜਾਂਦੇ ਹਨ।
SikhNet (Spanish)pero quienes están imbuidos en la Verdad del Señor,

ਨਾਨਕ. ਸਚਿ ਰਤੇ. ਸੇ ਨ ਵਿਛੁੜਹਿ; ਸਤਿਗੁਰੁ ਸੇਵਿ ਸਮਾਹਿ ॥੨॥

naanak. sach rate. se na vichhurreh; satigur sev samaeh |2|

Sant Singh KhalsaO Nanak, those who are attuned to Truth are not separated; serving the True Guru, they merge into the Lord. ||2||
Manmohan SinghNanak, they, who are imbued with the True Name, separate not through the True Guru's service, they merge into the Lord.
Manmohan Singh (Punjabi)ਨਾਨਕ, ਜੋ ਸੱਚੇ ਨਾਮ ਨਾਲ ਰੰਗੀਜੇ ਹਨ, ਉਹ ਵੱਖਰੇ ਨਹੀਂ ਹੁੰਦੇ। ਸੱਚੇ ਗੁਰਾਂ ਦੀ ਚਾਕਰੀ ਰਾਹੀਂ ਇਸ ਸਾਹਿਬ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਚੇ ਸੇ ਰਤੇ ਹੈਂ, ਸੋ ਇਸ ਸੰਸਾਰ ਮੇਂ ਕਭੀ ਸਚੇ ਸੇ ਵਿਛੜਤੇ ਨਹੀਂ ਹੈਂ, ਸਤਿਗੁਰੋਂ ਕੋ ਸੇਵਨ ਕਰ ਕੇ (ਸਮਾਹਿ) ਆਨੰਦ ਰਹਤੇ ਹੈਂ॥੨॥
Prof. Sahib Singhਹੇ ਨਾਨਕ! ਜੋ ਮਨੁੱਖ ਸੱਚੇ ਨਾਮ ਵਿਚ ਰੰਗੇ ਹੋਏ ਹਨ ਉਹ (ਪਰਮਾਤਮਾ ਤੋਂ) ਨਹੀਂ ਵਿਛੜਦੇ, ਉਹ ਗੁਰੂ ਦੀ ਦੱਸੀ ਸੇਵਾ ਕਰ ਕੇ (ਪ੍ਰਭੂ ਵਿਚ) ਜੁੜੇ ਰਹਿੰਦੇ ਹਨ ॥੨॥
SikhNet (Spanish)no se van, y a través del Servicio del Guru, se funden en Dios. (2)

Open this shabad →

Shabad Guru Ramdas Ji Raag Vadhans

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤਿਸੁ ਮਿਲੀਐ. ਸਤਿਗੁਰ ਸਜਣੈ; ਜਿਸੁ ਅੰਤਰਿ ਹਰਿ ਗੁਣਕਾਰੀ ॥

tis mileeai. satigur sajanai; jis antar har gunakaaree |

Sant Singh KhalsaMeet with that True Guru, the True Friend, within whose mind the Lord, the virtuous One, abides.
Manmohan SinghMeet thou with that True Guru, the friend, in whose mind the efficacious God abides.
Manmohan Singh (Punjabi)ਤੂੰ ਉਨ੍ਹਾਂ ਮਿੱਤ੍ਰਾਂ ਦੇ ਸੱਚੇ ਗੁਰਾਂ ਨੂੰ ਮਿਲ, ਜਿਨ੍ਹਾਂ ਦੇ ਹਿਰਦੇ ਅੰਦਰ ਨੇਕੀ ਕਰਨ ਵਾਲਾ ਵਾਹਿਗੁਰੂ ਵਸਦਾ ਹੈ।
Fareedkot Teekaਹੇ ਭਾਈ! ਤਿਸ ਸਤਿਗੁਰ ਸਜਣ ਕੋ ਮਿਲੀਐ ਜਿਸ ਕੇ ਅੰਤਸਕਰਣ ਮੇਂ ਹਰੀ ਕੇ ਗੁਣ (ਕਾਰੀ) ਸੁੰਦਰ ਹੈਂ॥
Prof. Sahib Singhਉਸ ਪਿਆਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ, ਜਿਸ ਦੇ ਹਿਰਦੇ ਵਿਚ ਗੁਣਾਂ ਦਾ ਸੋਮਾ ਪਰਮਾਤਮਾ ਵੱਸ ਰਿਹਾ ਹੈ।
SikhNet (Spanish)Encuentra a ese Guru, en Quien habita el Magnífico Señor.

ਤਿਸੁ ਮਿਲੀਐ. ਸਤਿਗੁਰ ਪ੍ਰੀਤਮੈ; ਜਿਨਿ ਹੰਉਮੈ ਵਿਚਹੁ ਮਾਰੀ ॥

tis mileeai. satigur preetamai; jin hnaumai vichahu maaree |

Sant Singh KhalsaMeet with that Beloved True Guru, who has subdued ego from within himself.
Manmohan SinghMeet thou with the dear True Guru, who has stilled ego from within himself.
Manmohan Singh (Punjabi)ਤੂੰ ਉਸ ਪਿਆਰੇ ਸੱਚੇ ਗੁਰੂ ਨੂੰ ਮਿਲ, ਜਿਸ ਨੇ ਆਪਣੇ ਅੰਦਰੋਂ ਹੰਕਾਰ ਮਾਰ ਮੁਕਾਇਆ ਹੈ।
Fareedkot Teekaਤਿਸ ਸਤਿਗੁਰ ਪ੍ਰੀਤਮ ਕੋ ਮਿਲੀਐ ਜਿਸ ਨੇ ਹੰਤਾ ਮਮਤਾ ਅੰਤਸਕਰਨ ਸੇ ਮਾਰ ਦਈ॥
Prof. Sahib Singhਉਸ ਪ੍ਰੀਤਮ ਸਤਿਗੁਰੂ ਦੀ ਸਰਨ ਪੈਣਾ ਚਾਹੀਦਾ ਹੈ, ਜਿਸ ਨੇ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਲਿਆ ਹੈ।
SikhNet (Spanish)Encuentra a tal Guru, que ha calmado su ego interno.

ਸੋ ਸਤਿਗੁਰੁ ਪੂਰਾ ਧਨੁ ਧੰਨੁ ਹੈ; ਜਿਨਿ ਹਰਿ ਉਪਦੇਸੁ ਦੇ. ਸਭ ਸ੍ਰਿਸ੍ਟਿ ਸਵਾਰੀ ॥

so satigur pooraa dhan dhan hai; jin har upades de. sabh srisatt savaaree |

Sant Singh KhalsaBlessed, blessed is the Perfect True Guru, who has given the Lord's Teachings to reform the whole world.
Manmohan SinghBlest! blest! is the perfect True Guru, who, by counseling God's service, has reformed the whole world.
Manmohan Singh (Punjabi)ਮੁਬਾਰਕ! ਮੁਬਾਰਕ! ਹਨ ਉਹ ਪੂਰਨ ਸੱਚੇ ਗੁਰੂ ਜੀ, ਜਿਨ੍ਹਾਂ ਨੇ ਰੱਬ ਦੀ ਸੇਵਾ ਦੀ ਸਿਖਮਤ ਦੇ ਕੇ ਸਾਰੀ ਦੁਨੀਆਂ ਦਾ ਸੁਧਾਰ ਕੀਤਾ ਹੈ।
Fareedkot Teekaਜਿਸ ਨੇ ਹਰੀ ਦਾ ਉਪਦੇਸ਼ ਦੇ ਕਰ ਕੇ ਸਭ ਸ੍ਰਿਸਟੀ ਸਵਾਰੀ ਹੈ, ਸੋ ਪੂਰਾ ਸਤਿਗੁਰ ਧੰਨ ਧੰਨਤਾ ਕੇ ਜੋਗ ਹੈ॥
Prof. Sahib Singhਉਹ ਸਤਿਗੁਰੂ ਧੰਨ ਹੈ ਧੰਨ ਹੈ, ਜਿਸ ਨੇ ਪ੍ਰਭੂ-ਸਿਮਰਨ ਦੀ ਇਹ ਸਿੱਖਿਆ ਦੇ ਕੇ ਸਾਰੀ ਸ੍ਰਿਸ਼ਟੀ ਨੂੰ ਸੋਹਣਾ ਬਣਾ ਦਿੱਤਾ ਹੈ।
SikhNet (Spanish)Bendito es el Guru, pues ha hecho a la creación sabia en el Señor.

ਨਿਤ ਜਪਿਅਹੁ ਸੰਤਹੁ ਰਾਮ ਨਾਮੁ; ਭਉਜਲ ਬਿਖੁ ਤਾਰੀ ॥

nit japiahu santahu raam naam; bhaujal bikh taaree |

Sant Singh KhalsaO Saints, meditate constantly on the Lord's Name, and cross over the terrifying, poisonous world-ocean.
Manmohan SinghO Saints, ever meditate on the Lord's Name, that you may be ferried across the poisonous, dreadful world ocean.
Manmohan Singh (Punjabi)ਹੇ ਸਾਧੂਓ! ਸਦੀਵ ਹੀ ਸੁਆਮੀ ਦੇ ਨਾਮ ਦਾ ਸਿਮਰਨ ਕਰੋ, ਜੋ ਤੁਹਾਨੂੰ ਜ਼ਹਿਰੀਲੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੇਗਾ।
Fareedkot Teekaਹੇ ਸੰਤੋ! ਨਿਤ ਹੀ ਨਾਮ ਜਪਹੁ ਜੋ ਬਿਖ ਰੂਪ (ਭਉਜਲੁ) ਸੰਸਾਰ ਸਮੁਦ੍ਰ ਸੇ (ਤਾਰੀ) ਤਾਰਨੇਹਾਰਾ ਵਾ ਨਉਕਾ ਰੂਪ ਹੈ॥
Prof. Sahib Singhਹੇ ਸੰਤ ਜਨੋਂ! ਸੰਸਾਰ-ਸਮੁੰਦਰ ਦੀ (ਮਾਇਆ-ਰੂਪ) ਜ਼ਹਿਰ ਤੋਂ ਪਾਰ ਲੰਘਾਉਣ ਵਾਲਾ ਹਰਿ-ਨਾਮ ਰੋਜ਼ ਜਪ!

ਪਦ ਅਰਥ ਭਉਜਲ = ਸੰਸਾਰ-ਸਮੁੰਦਰ। ਬਿਖੁ = ਜ਼ਹਿਰ।

SikhNet (Spanish)Oh Santos, contemplen siempre el Nombre del Señor para que puedan ser llevados a través del mar traicionero del mundo.

ਗੁਰਿ ਪੂਰੈ ਹਰਿ ਉਪਦੇਸਿਆ; ਗੁਰ ਵਿਟੜਿਅਹੁ ਹੰਉ ਸਦ ਵਾਰੀ ॥੨॥

gur poorai har upadesiaa; gur vittarriahu hnau sad vaaree |2|

Sant Singh KhalsaThe Perfect Guru has taught me about the Lord; I am forever a sacrifice to the Guru. ||2||
Manmohan SinghThe Perfect Guru has instructed me in the Lord and unto the Guru, I am ever a sacrifice.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਸਾਹਿਬ ਬਾਰੇ ਸਿਖਮਤ ਦਿੱਤੀ ਹੈ। ਗੁਰਾਂ ਉਤੋਂ ਮੈਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ।
Fareedkot Teekaਜਿਨ ਪੂਰੇ ਗੁਰੋਂ ਨੇ ਹਰਿ ਕਾ ਉਪਦੇਸ਼ ਕੀਆ ਹੈ, ਤਿਨ ਗੁਰੋਂ ਕੇ (ਵਿਟਹੁ) ਊਪਰ ਸੇ ਮੈਂ ਸਦਾ ਬਲਿਹਾਰ ਜਾਤਾ ਹੂੰ॥੨॥
Prof. Sahib Singhਆਪਣੇ ਸਤਿਗੁਰੂ ਤੋਂ ਮੈਂ ਸਦਕੇ ਹਾਂ, ਪੂਰੇ ਸਤਿਗੁਰੂ ਨੇ ਮੈਨੂੰ ਪਰਮਾਤਮਾ ਨੇੜੇ ਵਿਖਾ ਦਿੱਤਾ ਹੈ ॥੨॥

ਪਦ ਅਰਥ ਉਪਦੇਸਿਆ = ਨੇੜੇ ਵਿਖਾਇਆ ਹੈ {ਦਿਸ਼ = ਹੱਥ ਆਦਿਕ ਦੇ ਇਸ਼ਾਰੇ ਨਾਲ ਵਿਖਾਉਣਾ। ਉਪ = ਨੇੜੇ। ਉਪਦਿਸ਼ = ਨੇੜੇ ਵਿਖਾ ਦੇਣਾ} ॥੨॥

SikhNet (Spanish)Mi Guru Perfecto me ha instruido en el Señor; ofrezco siempre mi ser en sacrificio a Él. (2)

Open this shabad →

Shabad Guru Amardas Ji Raag Vadhans

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਸਤਿਗੁਰ ਕੀ ਸੇਵਾ ਚਾਕਰੀ; ਸੁਖੀ ਹੂੰ ਸੁਖ ਸਾਰੁ ॥

satigur kee sevaa chaakaree; sukhee hoon sukh saar |

Sant Singh KhalsaService to, and obedience to the True Guru, is the essence of comfort and peace.
Manmohan SinghThe service of and obedience to the True Guru, is the essence of the comfort of comforts.
Manmohan Singh (Punjabi)ਸੱਚੇ ਗੁਰਾਂ ਦੀ ਖਿਦਮਤ ਤੇ ਘਾਲ, ਆਰਾਮਾਂ ਦੇ ਆਰਾਮ ਦਾ ਜੌਹਰ ਹੈ।
Fareedkot Teekaਜਿਨੋਂ ਨੇ ਸਤਿਗੁਰ ਕੀ ਸੇਵਾ ਚਾਉ ਸਾਥ ਕਰੀ ਹੈ, ਤਿਨ ਕੋ ਸਭ ਸੁਖੋਂ ਕਾ ਸਾਰ ਜੋ ਆਤਮ ਸੁਖ ਹੈ, ਸੋ ਮਿਲਾ ਹੈ॥
Prof. Sahib Singhਗੁਰੂ ਦੀ ਦੱਸੀ ਸੇਵਾ ਚਾਕਰੀ ਕਰਨੀ ਚੰਗੇ ਤੋਂ ਚੰਗੇ ਸੁਖ ਦਾ ਤੱਤ ਹੈ;

ਪਦ ਅਰਥ ਸਾਰੁ = ਤੱਤ, ਨਿਚੋੜ। ਸੁਖੀ ਹੂੰ ਸੁਖ = ਚੰਗੇ ਤੋਂ ਚੰਗੇ ਸੁਖ ਦਾ।

SikhNet (Spanish)El Servicio del Verdadero Guru es la Esencia de toda Dicha,

ਐਥੈ ਮਿਲਨਿ ਵਡਿਆਈਆ; ਦਰਗਹ ਮੋਖ ਦੁਆਰੁ ॥

aithai milan vaddiaaeea; daragah mokh duaar |

Sant Singh KhalsaDoing so, one obtains honor here, and the door of salvation in the Court of the Lord.
Manmohan SinghThrough it, the man obtains honour here and door of salvation in the Lord's court.
Manmohan Singh (Punjabi)ਇਸ ਦੇ ਰਾਹੀਂ ਬੰਦਾ ਏਥੇ ਇੱਜ਼ਤ-ਆਬਰੂ ਪਾ ਲੈਂਦਾ ਹੈ ਅਤੇ ਸਾਹਿਬ ਦੇ ਦਰਬਾਰ ਅੰਦਰ ਮੁਕਤੀ ਦਾ ਦਰਵਾਜਾ।
Fareedkot Teekaਇਹਾਂ ਭੀ ਤਿਨ ਕੋ ਬਡਿਆਈਆਂ ਮਿਲਤੀਆਂ ਹੈਂ ਔਰ ਪ੍ਰਲੋਕ ਮੇਂ, ਭਾਵ ਬ੍ਰਹਮ ਲੋਕ ਮੇਂ ਭੀ ਤਿਨ ਕੋ ਗ੍ਯਾਨ ਪ੍ਰਾਪਤਿ ਹੋ ਜਾਤਾ ਹੈ॥
Prof. Sahib Singh(ਗੁਰੂ ਦੀ ਦੱਸੀ ਸੇਵਾ ਕੀਤਿਆਂ) ਜਗਤ ਵਿਚ ਆਦਰ ਮਿਲਦਾ ਹੈ, ਤੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂਈ ਦਾ ਦਰਵਾਜ਼ਾ।

ਪਦ ਅਰਥ ਐਥੈ = ਜਗਤ ਵਿਚ।

SikhNet (Spanish)pues así uno obtiene Gloria aquí y Emancipación en la Corte del Señor.

ਸਚੀ ਕਾਰ ਕਮਾਵਣੀ; ਸਚੁ ਪੈਨਣੁ. ਸਚੁ ਨਾਮੁ ਅਧਾਰੁ ॥

sachee kaar kamaavanee; sach painan. sach naam adhaar |

Sant Singh KhalsaIn this way, perform the tasks of Truth, wear Truth, and take the Support of the True Name.
Manmohan SinghHe performs the True task, wears Truth and has the support of the True Name.
Manmohan Singh (Punjabi)ਉਹ ਸੱਚੀ ਕਿਰਤ ਕਰਦਾ ਹੈ, ਸੱਚ ਨੂੰ ਪਹਿਨਦਾ ਹੈ ਅਤੇ ਸੱਚਾ ਨਾਮ ਹੀ ਉਸ ਦਾ ਆਸਰਾ ਹੈ।
Fareedkot Teekaਔ ਸਚੀ ਕਾਰ ਕਮਾਉਤੇ ਹੈਂ ਔ ਤਿਨ ਕਾ ਸਚਾ ਹੀ ਪੈਨਣਾ ਹੈ, ਭਾਵ ਪਹਰਨਾ ਤਿਨ ਕਾ ਸਫਲ ਹੈ, ਕਿਉਂਕਿ ਤਿਨੋਂ ਨੇ ਸਚ ਨਾਮ ਕਾ ਅਧਾਰ ਕਰਾ ਹੈ। ਵਾ (ਪਹਰਨਾ) ਨਾਮ ਕਾ ਸੁਣਨਾ ਔ ਰਿਦੇ ਮੇਂ ਆਸਰਾ ਸਚ ਨਾਮ ਕਾ ਹੀ ਕੀਆ ਹੈ॥
Prof. Sahib Singh(ਗੁਰ-ਸੇਵਾ ਦੀ ਇਹੀ) ਸੱਚੀ ਕਾਰ ਕਮਾਉਣ-ਜੋਗ ਹੈ, (ਇਸ ਨਾਲ) ਮਨੁੱਖ ਨੂੰ (ਪੜਦੇ ਕੱਜਣ ਲਈ) ਸੱਚਾ ਨਾਮ-ਰੂਪ ਪੁਸ਼ਾਕਾ ਮਿਲ ਜਾਂਦਾ ਹੈ,
SikhNet (Spanish)Esta es la Verdadera Tarea, el Verdadero Bien y el Verdadero Soporte.

ਸਚੀ ਸੰਗਤਿ ਸਚਿ ਮਿਲੈ; ਸਚੈ ਨਾਇ ਪਿਆਰੁ ॥

sachee sangat sach milai; sachai naae piaar |

Sant Singh KhalsaAssociating with Truth, obtain Truth, and love the True Name.
Manmohan SinghThrough the True association, he obtains Truth and he comes to love the True Name.
Manmohan Singh (Punjabi)ਸੱਚੀ ਸੁਹਬਤ ਰਾਹੀਂ ਉਹ ਸੱਚ ਨੂੰ ਪ੍ਰਾਪਤ ਹੋ ਜਾਂਦਾ ਹੈ ਅਤੇ ਸੱਚੇ ਨਾਮ ਨਾਲ ਉਸ ਦਾ ਪ੍ਰੇਮ ਪੈ ਜਾਂਦਾ ਹੈ।
Fareedkot Teekaਔ ਤਿਨ ਕੀ ਸੰਗਤ ਸਚੀ ਹੈ ਵਹੁ ਸਚੇ ਮੇਂ ਔ ਸਚੇ ਨਾਮ ਸੇ ਹੀ ਪਿਆਰ ਕਰ ਮਿਲੇ ਰਹਤੇ ਹੈਂ॥
Prof. Sahib Singhਸੱਚੀ ਸੰਗਤ ਵਿਚ ਸੱਚੇ ਨਾਮ ਵਿਚ ਪਿਆਰ ਪੈਂਦਾ ਹੈ ਤੇ ਸੱਚੇ ਪ੍ਰਭੂ ਵਿਚ ਸਮਾਈ ਹੋ ਜਾਂਦੀ ਹੈ।
SikhNet (Spanish)Asociándose con la Verdad del Señor, uno obtiene la Verdad y ama el Nombre Verdadero.

ਸਚੈ ਸਬਦਿ ਹਰਖੁ ਸਦਾ; ਦਰਿ ਸਚੈ ਸਚਿਆਰੁ ॥

sachai sabad harakh sadaa; dar sachai sachiaar |

Sant Singh KhalsaThrough the True Word of the Shabad, be always happy, and you shall be acclaimed as True in the True Court.
Manmohan SinghThrough the True Name, he ever abides in bliss and is acclaimed true in the True court.
Manmohan Singh (Punjabi)ਸੱਚੇ ਨਾਮ ਦੇ ਰਾਹੀਂ ਉਹ ਸਦੀਵ ਹੀ ਖੁਸ਼ੀ ਅੰਦਰ ਵਸਦਾ ਹੈ ਤੇ ਸੱਚੇ ਦਰਬਾਰ ਵਿੱਚ ਸੱਚਾ ਕਰਾਰ ਦਿੱਤਾ ਜਾਂਦਾ ਹੈ।
Fareedkot Teekaਸਚੇ ਸਬਦ ਕਰ ਕੇ ਤਿਨ ਕੋ ਸਦਾ ਅਨੰਦ ਰਹਤਾ ਹੈ ਔ ਸੋ ਸਚੇ ਦੁਆਰੇ ਪਰ ਸਚਿਆਰ ਹੋਂਗੇ॥
Prof. Sahib Singh(ਗੁਰੂ ਦੇ) ਸੱਚੇ ਸ਼ਬਦ ਦੀ ਬਰਕਤਿ ਨਾਲ (ਮਨੁੱਖ ਦੇ ਮਨ ਵਿਚ) ਸਦਾ ਖ਼ੁਸ਼ੀ ਬਣੀ ਰਹਿੰਦੀ ਹੈ, ਤੇ ਪ੍ਰਭੂ ਦੀ ਹਜ਼ੂਰੀ ਵਿਚ ਮਨੁੱਖ ਸੁਰਖ਼ਰੂ ਹੋ ਜਾਂਦਾ ਹੈ।
SikhNet (Spanish)A través de la Verdadera Palabra, uno habita siempre en Éxtasis, y se muestra Verdadero ante la Puerta Adamantina del Señor.

ਨਾਨਕ. ਸਤਿਗੁਰ ਕੀ ਸੇਵਾ ਸੋ ਕਰੈ; ਜਿਸ ਨੋ ਨਦਰਿ ਕਰੈ ਕਰਤਾਰੁ ॥੧॥

naanak. satigur kee sevaa so karai; jis no nadar karai karataar |1|

Sant Singh KhalsaO Nanak, he alone serves the True Guru, whom the Creator has blessed with His Glance of Grace. ||1||
Manmohan SinghNanak, he alone performs the True Guru's grace service, to whom the Creator shows mercy.
Manmohan Singh (Punjabi)ਨਾਨਕ, ਕੇਵਲ ਉਹੀ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ ਜਿਸ ਉਤੇ ਸਿਰਜਣਹਾਰ ਰਹਿਮਤ ਧਾਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤਗੁਰੋਂ ਕੀ ਸੇਵਾ ਸੋ ਕਰਤਾ ਹੈ ਜਿਸ ਪਰ ਆਪ ਕਰਤਾ ਪੁਰਖ ਕ੍ਰਿਪਾ ਕੀ ਨਜ਼ਰ ਕਰਤਾ ਹੈ॥੧॥
Prof. Sahib Singhਹੇ ਨਾਨਕ! ਸਤਿਗੁਰੂ ਦੀ ਦੱਸੀ ਹੋਈ ਕਾਰ ਉਹੀ ਮਨੁੱਖ ਕਰਦਾ ਹੈ, ਜਿਸ ਉਤੇ ਪ੍ਰਭੂ ਆਪ ਮੇਹਰ ਦੀ ਨਜ਼ਰ ਕਰਦਾ ਹੈ ॥੧॥
SikhNet (Spanish)Dice Nanak, sólo aquél que tiene la Gracia de Dios, sirve al Guru Verdadero. (1)

Open this shabad →

Shabad Guru Amardas Ji Raag Vadhans

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਹੋਰ ਵਿਡਾਣੀ ਚਾਕਰੀ; ਧ੍ਰਿਗੁ ਜੀਵਣੁ. ਧ੍ਰਿਗੁ ਵਾਸੁ ॥

hor viddaanee chaakaree; dhrig jeevan. dhrig vaas |

Sant Singh KhalsaCursed is the life, and cursed is the dwelling, of those who serve another.
Manmohan SinghAccursed is the life and accursed the abode of those who perform the service of any other.
Manmohan Singh (Punjabi)ਲਾਨ੍ਹਤ ਹੈ ਉਨ੍ਹਾਂ ਦੀ ਜਿੰਦਗੀ, ਅਤੇ ਲਾਨ੍ਹਤ ਹੈ ਉਨ੍ਹਾਂ ਦੇ ਵਾਸੇ ਉਤੇ, ਜੋ ਕਿਸੇ ਹੋਰਸ ਦੀ ਸੇਵਾ ਕਮਾਉਂਦੇ ਹਨ।
Fareedkot Teekaਔਰ ਜੋ ਭੋਗ ਮੋਖਛ੍ਹ੍ਹ ਦੇਣੇ ਵਾਲੇ ਪਰਮੇਸ੍ਵਰ ਕੇ ਭਜਨ ਤੇ ਬਿਨਾਂ ਔਰ ਦੇਵੋਂ ਕੀ ਚਾਕਰੀ ਹੈ ਤਿਸ ਜੀਵਨੇ ਪਰ ਭੀ ਧਿਕਾਰ ਹੈ ਔਰ (ਵਾਸੁ) ਰਹਿਨੇ ਕੋ ਭੀ ਧਿਕਾਰ ਹੈ॥
Prof. Sahib Singh(ਪ੍ਰਭੂ ਦੀ ਬੰਦਗੀ ਛੱਡ ਕੇ) ਹੋਰ ਬਿਗਾਨੀ ਕਾਰ ਕਰਨ ਵਾਲਿਆਂ ਦਾ ਜੀਊਣਾ ਤੇ ਵੱਸਣਾ ਫਿਟਕਾਰ-ਜੋਗ ਹੈ।
SikhNet (Spanish)Maldito es el servicio a alguien o a algo más; despreciable es tal vida y tal recinto.

ਅੰਮ੍ਰਿਤੁ ਛੋਡਿ. ਬਿਖੁ ਲਗੇ; ਬਿਖੁ ਖਟਣਾ ਬਿਖੁ ਰਾਸਿ ॥

amrit chhodd. bikh lage; bikh khattanaa bikh raas |

Sant Singh KhalsaAbandoning the Ambrosial Nectar, they turn to poison; they earn poison, and poison is their only wealth.
Manmohan SinghThey abandon nectar, turn to poison, earn poison, and poison is their stock in trade.
Manmohan Singh (Punjabi)ਉਹ ਅੰਮ੍ਰਿਤ ਨੂੰ ਤਿਆਗ ਕੇ ਜ਼ਹਿਰ ਨੂੰ ਜੁੜਕੇ ਜ਼ਹਿਰ ਨੂੰ ਕਮਾਉਂਦੇ ਹਨ ਅਤੇ ਜ਼ਹਿਰ ਹੀ ਉਨ੍ਹਾਂ ਦੀ ਪੂੰਜੀ ਹੈ।
Fareedkot Teekaਕਿਉਂਕਿ ਸੋ ਅੰਮ੍ਰਿਤ ਕੋ ਛੋਡ ਬਿਖ ਮੇਂ ਲਗੇ ਹੂਏ ਹੈਂ ਅਰਥਾਤ ਬਿਖ ਤੁਲ੍ਯ ਦੁਖਦਾਇਕ ਆਦਿ ਕਰਮ ਕਰਤੇ ਹੈਂ, ਬਿਖ ਹੀ ਕੀ ਪੂਜਾ ਵਾਸਨਾ ਸਰਧਾ ਹੈ ਬਿਖ ਹੀ ਕਮਾਉਤੇ ਹੈਂ॥
Prof. Sahib Singhਐਸੇ ਮਨੁੱਖ ਅੰਮ੍ਰਿਤ ਛੱਡ ਕੇ (ਮਾਇਆ-ਰੂਪ) ਜ਼ਹਿਰ (ਇਕੱਠਾ ਕਰਨ) ਵਿਚ ਲੱਗੇ ਹੋਏ ਹਨ ਤੇ ਜ਼ਹਿਰ ਹੀ ਉਹਨਾਂ ਦੀ ਖੱਟੀ-ਕਮਾਈ ਤੇ ਪੂੰਜੀ ਹੈ।
SikhNet (Spanish)Si uno chupa el veneno olvidándose del Néctar del Señor, entonces no obtiene más que veneno;

ਬਿਖੁ ਖਾਣਾ ਬਿਖੁ ਪੈਨਣਾ; ਬਿਖੁ ਕੇ ਮੁਖਿ ਗਿਰਾਸ ॥

bikh khaanaa bikh painanaa; bikh ke mukh giraas |

Sant Singh KhalsaPoison is their food, and poison is their dress; they fill their mouths with morsels of poison.
Manmohan SinghPoison is their food, poison their dress and the morsels of poison they put in their mouth.
Manmohan Singh (Punjabi)ਵਿਹੁ ਹੈ ਉਨ੍ਹਾਂ ਦਾ ਭੋਜਨ, ਵਿਹੁ ਹੀ ਪੁਸ਼ਾਕ ਅਤੇ ਵਿਹੁ ਦੀਆਂ ਬੁਰਕੀਆਂ ਹੀ ਉਹ ਆਪਣੇ ਮੂੰਹ ਵਿੱਚ ਪਾਉਂਦੇ ਹਨ।
Fareedkot Teekaਤਿਨ ਮਨਮੁਖੋਂ ਕਾ ਖਾਣਾ ਤਥਾ ਪੈਨਣਾ ਬਿਖ ਅਰਥਾਤ ਦੁਖਦਾਈ ਹੈ, ਗ੍ਰਾਸ ਅਰਥਾਤ ਸਦਾ ਬਿਖਿਓਂ ਕਾ ਹੀ ਚਿੰਤਨ ਕਰਤੇ ਹੈਂ॥
Prof. Sahib Singhਉਨ੍ਹਾਂ ਦੀ ਖ਼ੁਰਾਕ ਤੇ ਪੁਸ਼ਾਕ ਜ਼ਹਿਰ ਹੈ ਤੇ ਜ਼ਹਿਰ ਹਨ ਮੂੰਹ ਵਿਚ ਦੀਆਂ ਗਿਰਾਹੀਆਂ।
SikhNet (Spanish)se viste de maldad, come maldad y se alimenta sólo de maldad.

ਐਥੈ ਦੁਖੋ ਦੁਖੁ ਕਮਾਵਣਾ; ਮੁਇਆ ਨਰਕਿ ਨਿਵਾਸੁ ॥

aithai dukho dukh kamaavanaa; mueaa narak nivaas |

Sant Singh KhalsaIn this world, they earn only pain and suffering, and dying, they go to abide in hell.
Manmohan SinghHere they earn nothing but pain and, on dying, they dwell in hell.
Manmohan Singh (Punjabi)ਏਥੇ ਇਹ ਨਿਰੇਪੁਰੇ ਕਸ਼ਟ ਦੀ ਹੀ ਕਮਾਈ ਕਰਦੇ ਹਨ ਤੇ ਮਰ ਕੇ ਉਹ ਦੋਖਕ ਅੰਦਰ ਵਸਦੇ ਹਨ।
Fareedkot Teekaਇਹ ਦੁਖ ਹੀ ਦੁਖ ਕਮਾਉਣ ਕਰਤੇ ਹੈਂ, ਮਰ ਕਰ ਨਰਕ ਮੇਂ ਨਿਵਾਸ ਕਰਤੇ ਹੈਂ ਅਰਥਾਤ ਈਹਾਂ ਭੀ ਦੁਖ ਪਾਉਤੇ ਹੈਂ॥
Prof. Sahib Singhਅਜੇਹੇ ਬੰਦੇ ਜਗਤ ਵਿਚ ਨਿਰਾ ਦੁੱਖ ਹੀ ਭੋਗਦੇ ਹਨ ਤੇ ਮੋਇਆਂ ਭੀ ਉਹਨਾਂ ਦਾ ਵਾਸ ਨਰਕ ਵਿਚ ਹੀ ਹੁੰਦਾ ਹੈ।
SikhNet (Spanish)Obtiene el dolor aquí y muriendo cae en la oscuridad de otro vientre.

ਮਨਮੁਖ ਮੁਹਿ ਮੈਲੈ. ਸਬਦੁ ਨ ਜਾਣਨੀ; ਕਾਮ ਕਰੋਧਿ ਵਿਣਾਸੁ ॥

manamukh muhi mailai. sabad na jaananee; kaam karodh vinaas |

Sant Singh KhalsaThe self-willed manmukhs have filthy faces; they do not know the Word of the Shabad; in sexual desire and anger they waste away.
Manmohan SinghThe perverse have unclean countenances, they realise not the Name and die of lust and wrath.
Manmohan Singh (Punjabi)ਪ੍ਰਤੀਕੂਲਾਂ ਦੇ ਚਿਹਰੇ ਗੰਦੇ ਹਨ, ਉਹ ਨਾਮ ਨੂੰ ਅਨੁਭਵ ਨਹੀਂ ਕਰਦੇ ਅਤੇ ਵਿਸ਼ੇ ਭੋਗ ਤੇ ਗੁੱਸੇ ਵਿੱਚ ਹੀ ਤਬਾਹ ਹੋ ਜਾਂਦੇ ਹਨ।
Fareedkot Teekaਐਸੇ ਮਨਮੁਖੋਂ ਕੇ ਮੁਖ ਮੈਲੇ ਰਹਤੇ ਹੈਂ ਵਹੁ ਸਬਦ ਕੋ ਨਹੀਂ ਜਾਨਤੇ ਹੈਂ, ਕਾਮ ਕ੍ਰੋਧ ਨੇ ਉਨ ਕੋ ਬਿਨਾਸ ਕਰ ਦੀਆ ਹੈ॥
Prof. Sahib Singhਮੂੰਹੋਂ ਮੈਲੇ ਹੋਣ ਕਰਕੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦੇ ਅਤੇ ਕਾਮ, ਕ੍ਰੋਧ ਨਾਲ ਉਹਨਾਂ ਦੀ (ਆਤਮਕ) ਮੌਤ ਹੋ ਜਾਂਦੀ ਹੈ।
SikhNet (Spanish)Los voluntariosos Manmukjs tienen el semblante sucio, pues no conocen la Palabra del Shabd del Guru y son consumidos por el enojo y la lujuria.

ਸਤਿਗੁਰ ਕਾ ਭਉ ਛੋਡਿਆ; ਮਨਹਠਿ ਕੰਮੁ. ਨ ਆਵੈ ਰਾਸਿ ॥

satigur kaa bhau chhoddiaa; manahatth kam. na aavai raas |

Sant Singh KhalsaThey forsake the Fear of the True Guru, and because of their stubborn ego, their efforts do not come to fruition.
Manmohan SinghThey forsake the fear of the True Guru, and their business succeeds not on account of their mind's obstinacy.
Manmohan Singh (Punjabi)ਉਹ ਸੱਚੇ ਗੁਰਾਂ ਦਾ ਡਰ ਤਿਆਗ ਦਿੰਦੇ ਹਨ ਤੇ ਉਨ੍ਹਾਂ ਦੇ ਚਿੱਤ ਦੀ ਜਿੱਦ ਦੇ ਸਬੱਬ, ਉਨ੍ਹਾਂ ਦਾ ਕਾਰਜ ਠੀਕ ਨਹੀਂ ਹੁੰਦਾ।
Fareedkot Teekaਤਿਨੋਂ ਨੇ ਸਤਗੁਰੋਂ ਕਾ ਭ੍ਯ ਤਿਆਗਾ ਹੈ, ਪੁਨਾ ਜੋ ਮਨ ਕੇ ਹਠ ਕਰ ਕੇ ਸੁਭ ਕਾਮ ਭੀ ਕਰਤੇ ਹੈਂ, ਸੋ ਤਿਨ ਕਾ ਰਾਸ ਨਹੀਂ ਆਉਤਾ ਹੈ॥
Prof. Sahib Singhਸਤਿਗੁਰੂ ਦਾ ਅਦਬ ਛੱਡ ਦੇਣ ਕਰ ਕੇ, ਮਨ ਦੇ ਹਠ ਨਾਲ ਕੀਤਾ ਹੋਇਆ ਉਹਨਾਂ ਦਾ ਕੋਈ ਕੰਮ ਸਿਰੇ ਨਹੀਂ ਚੜ੍ਹਦਾ।
SikhNet (Spanish)No tienen Reverencia por el Guru, y pretendiendo imponer su voluntad, no se satisfacen.

ਜਮ ਪੁਰਿ ਬਧੇ ਮਾਰੀਅਹਿ; ਕੋ ਨ ਸੁਣੇ ਅਰਦਾਸਿ ॥

jam pur badhe maareeeh; ko na sune aradaas |

Sant Singh KhalsaIn the City of Death, they are bound and beaten, and no one hears their prayers.
Manmohan SinghIn the death's city, they are bound and beaten and no one hears their supplication.
Manmohan Singh (Punjabi)ਮੌਤ ਦੇ ਸ਼ਹਿਰ ਵਿੱਚ ਉਹ ਨਰੜ ਕੇ ਸੁੱਟੇ ਜਾਂਦੇ ਹਨ ਅਤੇ ਕੋਈ ਭੀ ਉਨ੍ਹਾਂ ਦੀ ਬੇਨਤੀ ਨਹੀਂ ਸੁਣਦਾ।
Fareedkot Teekaਜਮ ਲੋਕ ਮੇਂ ਬਧੇ ਹੂਏ ਮਾਰੀਤੇ ਹੈਂ ਵਹਾਂ ਉਸ ਕੀ ਕੋਈ ਭੀ ਬੇਨਤੀ ਨਹੀਂ ਸੁਨਤਾ ਹੈ, ਭਾਵ ਤਿਨ ਕੀ ਮੰਨਦਾ ਕੋਈ ਨਹੀਂ ਹੈ॥
Prof. Sahib Singh(ਇਸ ਵਾਸਤੇ ਮਨਮੁਖ ਮਨੁੱਖ) ਜਮ-ਪੁਰੀ ਵਿਚ ਬੱਧੇ ਮਾਰ ਖਾਂਦੇ ਹਨ ਤੇ ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ।
SikhNet (Spanish)Son llevados y castigados en el recinto de la muerte, y nadie escucha sus lamentos.

ਨਾਨਕ. ਪੂਰਬਿ ਲਿਖਿਆ ਕਮਾਵਣਾ; ਗੁਰਮੁਖਿ ਨਾਮਿ ਨਿਵਾਸੁ ॥੨॥

naanak. poorab likhiaa kamaavanaa; guramukh naam nivaas |2|

Sant Singh KhalsaO Nanak, they act according to their pre-ordained destiny; the Gurmukh abides in the Naam, the Name of the Lord. ||2||
Manmohan SinghNanak, they act according to their primal destiny and, through the Guru, they abide in the Name.
Manmohan Singh (Punjabi)ਨਾਨਕ ਉਹ ਆਪਣੀ ਪੂਰਬਲੀ ਲਿਖਤ ਅਨੁਸਾਰ ਕਰਮ ਕਮਾਉਂਦੇ ਹਨ। ਗੁਰਾਂ ਦੇ ਰਾਹੀਂ, ਉਹ ਨਾਮ ਅੰਦਰ ਵਸਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੂਰਬ ਲੇਖ ਲਿਖਾ ਹੈ, ਸੋਈ ਜੀਉ ਕਮਾਉਤੇ ਹੈਂ, ਜੋ ਗੁਰਮੁਖ ਹੈਂ ਤਿਨ ਕਾ ਪੁੰਨੋਂ ਕਰ ਨਾਮੀ ਮੇਂ ਨਿਵਾਸ ਹੂਆ ਹੈ॥੨॥
Prof. Sahib Singhਹੇ ਨਾਨਕ! ਜੀਵ ਮੁੱਢ ਤੋਂ (ਕੀਤੇ ਕਰਮਾਂ-ਅਨੁਸਾਰ) ਲਿਖਿਆ ਲੇਖ ਕਮਾਉਂਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੀ ਸੁਰਤ ਨਾਮ ਵਿਚ ਜੁੜੀ ਰਹਿੰਦੀ ਹੈ ॥੨॥
SikhNet (Spanish)El Gurmukj que habita en el Naam, el Nombre del Señor, dice Nanak, actúa de acuerdo al Destino decretado por Dios (2)

Open this shabad →

Shabad Guru Ramdas Ji Raag Vadhans

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸੋ ਸਤਿਗੁਰੁ ਸੇਵਿਹੁ ਸਾਧ ਜਨੁ; ਜਿਨਿ ਹਰਿ ਹਰਿ ਨਾਮੁ ਦ੍ਰਿੜਾਇਆ ॥

so satigur sevihu saadh jan; jin har har naam drirraaeaa |

Sant Singh KhalsaServe the True Guru, O Holy people; He implants the Name of the Lord, Har, Har, in our minds.
Manmohan SinghO saintly persons, serve that True Guru, who implants Lord God's Name within man's mind.
Manmohan Singh (Punjabi)ਹੇ ਸੰਤ ਜਨੋ! ਉਸ ਸੱਚੇ ਗੁਰੂ ਦੀ ਘਾਲ ਕਮਾਓ, ਜੋ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਬੰਦੇ ਦੇ ਮਨ ਵਿੱਚ ਪੱਕਾ ਕਰਦਾ ਹੈ।
Fareedkot Teekaਜਿਸ ਸਤਿਗੁਰ ਨੇ ਹਰ ਪ੍ਰਕਾਰ ਸੇ ਹਰਿ ਨਾਮ ਕੋ ਦ੍ਰਿੜ ਕਰਾਇਆ ਹੈ, ਸੋ ਤਿਸ ਸ੍ਰੇਸ਼ਟ ਪੁਰਸ਼ ਸਤਿਗੁਰ ਕੋ ਸੇਵਨ ਕਰੋ॥
Prof. Sahib Singhਜਿਸ ਸਤਿਗੁਰੂ ਨੇ ਪ੍ਰਭੂ ਦਾ ਨਾਮ (ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਾਇਆ ਹੈ, ਉਸ ਸਾਧ-ਗੁਰੂ ਦੀ ਸੇਵਾ ਕਰੋ।

ਪਦ ਅਰਥ ਦ੍ਰਿੜਾਇਆ = ਪੱਕਾ ਕਰ ਦਿੱਤਾ ਹੈ।

SikhNet (Spanish)Sirvan a ese Guru, oh Santos, Él implanta el Nombre del Señor, Jar, Jar, Jar, en nuestra mente.

ਸੋ ਸਤਿਗੁਰੁ ਪੂਜਹੁ ਦਿਨਸੁ ਰਾਤਿ; ਜਿਨਿ ਜਗੰਨਾਥੁ ਜਗਦੀਸੁ ਜਪਾਇਆ ॥

so satigur poojahu dinas raat; jin jaganaath jagadees japaaeaa |

Sant Singh KhalsaWorship the True Guru day and night; He leads us the meditate on the Lord of the Universe, the Master of the Universe.
Manmohan SinghDay and night worship the True Guru, who makes man remember the Lord of the universe and the Master of the world.
Manmohan Singh (Punjabi)ਦਿਨ ਰਾਤ ਉਸ ਸੱਚੇ ਗੁਰੂ ਦੀ ਪੂਜਾ ਕਰੋ, ਜੋ ਬੰਦੇ ਤੋਂ ਸੰਸਾਰ ਦੇ ਸੁਆਮੀ ਤੇ ਜਗਤ ਦੇ ਮਾਲਕ ਦਾ ਸਿਮਰਨ ਕਰਵਾਉਂਦਾ ਹੈ।
Fareedkot Teekaਜਿਸ ਨੇ ਜਗਦੀਸ਼੍ਵਰ ਜਗੰਨਾਥ ਕਾ ਨਾਮ ਜਪਾਇਆ ਹੈ ਤਿਸ ਸਤਿਗੁਰ ਕੋ ਰਾਤ ਦਿਨ ਪੂਜੋ॥
Prof. Sahib Singhਜਿਸ ਗੁਰੂ ਨੇ ਜਗਤ ਦੇ ਮਾਲਕ ਤੇ ਨਾਥ ਦਾ ਨਾਮ (ਜੀਵਾਂ ਤੋਂ) ਜਪਾਇਆ ਹੈ, ਉਸ ਦੀ ਦਿਨ ਰਾਤ ਪੂਜਾ ਕਰੋ।

ਪਦ ਅਰਥ ਜਗਦੀਸੁ = ਜਗਤ ਦਾ ਮਾਲਕ {ਜਗਤ-ਈਸ}।

SikhNet (Spanish)Alaben a ese Guru, noche y día, Él nos conduce a meditar en el Señor del Universo.

ਸੋ ਸਤਿਗੁਰੁ ਦੇਖਹੁ ਇਕ ਨਿਮਖ ਨਿਮਖ; ਜਿਨਿ ਹਰਿ ਕਾ ਹਰਿ ਪੰਥੁ ਬਤਾਇਆ ॥

so satigur dekhahu ik nimakh nimakh; jin har kaa har panth bataaeaa |

Sant Singh KhalsaBehold the True Guru, each and every moment; He shows us the Divine Path of the Lord.
Manmohan SinghEver moment behold thou, that True Guru, who shows the Divine path of the Lord.
Manmohan Singh (Punjabi)ਹਰ ਮੁਹਤ ਤੂੰ ਉਸ ਸੱਚੇ ਗੁਰੂ ਨੂੰ ਵੇਖ ਜੋ ਸਾਹਿਬ ਦਾ ਰੱਬੀ ਰਾਹ ਦਰਸਾਉਂਦਾ ਹੈ।
Fareedkot Teekaਤਿਸ ਸਤਿਗੁਰੋਂ ਨੇ ਨੇਤ੍ਰ ਕੇ ਉਘੜਨੇ ਮੀਟਨੇ ਮੇਂ ਦੇਖਤੇ ਰਹੋ ਜਿਸ ਨੇ ਹਰਿ ਕਾ ਰਸਤਾ ਹਰ ਪ੍ਰਕਾਰ ਸੇ ਬਤਲਾਇਆ ਹੈ॥
Prof. Sahib Singhਜਿਸ ਗੁਰੂ ਨੇ ਪਰਮਾਤਮਾ (ਦੇ ਮਿਲਣ) ਦਾ ਰਾਹ ਦੱਸਿਆ ਹੈ, ਉਸ ਦਾ ਹਰ ਵੇਲੇ ਦਰਸ਼ਨ ਕਰੋ।

ਪਦ ਅਰਥ ਨਿਮਖ = ਅੱਖ ਝਮਕਣ ਜਿਤਨਾ ਸਮਾ। ਨਿਮਖ ਨਿਮਖ = (ਭਾਵ,) ਹਰ ਵੇਲੇ। ਪੰਥੁ = ਰਸਤਾ।

SikhNet (Spanish)Conserven a ese Guru cada momento en el corazón, Él los ha guiado por el Sendero del Señor.

ਤਿਸੁ ਸਤਿਗੁਰ ਕੀ ਸਭ ਪਗੀ ਪਵਹੁ; ਜਿਨਿ ਮੋਹ ਅੰਧੇਰੁ ਚੁਕਾਇਆ ॥

tis satigur kee sabh pagee pavahu; jin moh andher chukaaeaa |

Sant Singh KhalsaLet everyone fall at the feet of the True Guru; He has dispelled the darkness of emotional attachment.
Manmohan SinghLet all fall at the feet of that True Guru, who has dispelled the darkness of worldly love.
Manmohan Singh (Punjabi)ਸਾਰੇ ਉਸ ਸੱਚੇ ਗੁਰੂ ਦੇ ਪੈਰੀ ਪਓ, ਜਿਸ ਨੇ ਸੰਸਾਰੀ ਮਮਤਾ ਦਾ ਅਨ੍ਹੇਰਾ ਦੂਰ ਕਰ ਦਿੱਤਾ ਹੈ।
Fareedkot Teekaਜਿਸ ਨੇ ਮੋਹ ਰੂਪ ਅੰਧੇਰਾ ਦੂਰ ਕਰ ਦੀਆ ਹੈ ਤਿਸ ਸਤਗੁਰੋਂ ਕੇ ਪੈਰੋਂ ਪਰ ਸਭ ਕੋਈ ਪੜੋ॥
Prof. Sahib Singhਜਿਸ ਸਤਿਗੁਰੂ ਨੇ (ਜੀਵਾਂ ਦੇ ਹਿਰਦੇ ਵਿਚੋਂ ਮਾਇਆ ਦੇ) ਮੋਹ ਦਾ ਹਨੇਰਾ ਦੂਰ ਕੀਤਾ ਹੈ, ਸਾਰੇ ਉਸ ਦੀ ਚਰਨੀਂ ਲੱਗੋ।

ਪਦ ਅਰਥ ਪਗੀ = ਪੈਰੀਂ।

SikhNet (Spanish)Póstrense a los Pies de tal Guru que disipó la oscuridad de su deseo.

ਸੋ ਸਤਗੁਰੁ ਕਹਹੁ ਸਭਿ ਧੰਨੁ ਧੰਨੁ; ਜਿਨਿ ਹਰਿ ਭਗਤਿ ਭੰਡਾਰ ਲਹਾਇਆ ॥੩॥

so satagur kahahu sabh dhan dhan; jin har bhagat bhanddaar lahaaeaa |3|

Sant Singh KhalsaLet everyone hail and praise the True Guru, who has led us to find the treasure of the Lord's devotional worship. ||3||
Manmohan SinghLet all the men hail, hail that True Guru, who has made man find the treasure of God's meditation.
Manmohan Singh (Punjabi)ਸਾਰੇ ਜਣੇ ਉਨ੍ਹਾਂ ਸੱਚੇ ਗੁਰਾਂ ਨੂੰ ਸ਼ਾਬਾਸ਼! ਸ਼ਾਬਾਸ਼! ਆਖੋ ਜਿਨ੍ਹਾਂ ਨੇ ਬੰਦੇ ਨੂੰ ਰੱਬ ਦੀ ਇਬਾਦਤ ਦਾ ਖਜਾਨਾ ਲਭਾ ਦਿੱਤਾ ਹੈ।
Fareedkot Teekaਜਿਸ ਨੇ ਭਗਤੀ ਕਾ ਭੰਡਾਰਾ (ਲਹਾਇਆ) ਪ੍ਰਾਪਤਿ ਕਰ ਦੀਆ ਹੈ ਤਿਸ ਸਤਿਗੁਰ ਕੋ ਸਭ ਕੋਈ ਧੰਨ ਧੰਨ ਕਹੋ॥੩॥☬ਪਾਖੰਡੀ ਭੇਖੀਓਂ ਕੀ ਨਿੰਦਾ ਕਰਤੇ ਹੂਏ ਸਤਗੁਰੋਂ ਕੀ ਮਹਿਮਾ ਕਹਤੇ ਹੈਂ:
Prof. Sahib Singhਜਿਸ ਗੁਰੂ ਨੇ ਪ੍ਰਭੂ ਦੀ ਭਗਤੀ ਦੇ ਖ਼ਜ਼ਾਨੇ ਲਭਾ ਦਿੱਤੇ ਹਨ, ਆਖੋ-ਉਹ ਗੁਰੂ ਧੰਨ ਹੈ, ਉਹ ਗੁਰੂ ਧੰਨ ਹੈ ॥੩॥

ਪਦ ਅਰਥ ਭੰਡਾਰ = ਖ਼ਜ਼ਾਨੇ ॥੩॥

SikhNet (Spanish)Alaben siempre a tal Guru que los bendijo con el Tesoro de la Devoción. (3)

Open this shabad →

Shabad Guru Amardas Ji Raag Vadhans continues on Ang 587

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਸਤਿਗੁਰਿ ਮਿਲਿਐ ਭੁਖ ਗਈ; ਭੇਖੀ. ਭੁਖ ਨ ਜਾਇ ॥

satigur miliai bhukh gee; bhekhee. bhukh na jaae |

Sant Singh KhalsaMeeting with the True Guru, hunger departs; by wearing the robes of a beggar, hunger does not depart.
Manmohan SinghMeeting with the True Guru hunger departs but by wearing deceptive garbs the worldly hunger departs not.
Manmohan Singh (Punjabi)ਸੱਚੇ ਗੁਰਾਂ ਨਾਲ ਮਿਲ ਕੇ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ। ਪਾਖੰਡੀ ਬਾਣੇ ਪਾਉਣ ਨਾਲ ਸੰਸਾਰੀ ਭੁੱਖ ਦੂਰ ਨਹੀਂ ਹੁੰਦੀ।
Fareedkot Teekaਔਰ ਭੇਖੋਂ ਕੇ ਧਾਰਨੇ ਸੇ ਭੂਖ ਨਹੀਂ ਜਾਤੀ ਹੈ, ਸਤਿਗੁਰੋਂ ਕੇ ਮਿਲਨੇ ਸੇ ਪ੍ਰੇਮੀਓਂ ਕੀ ਭੂਖ ਜਾਤੀ ਰਹਤੀ ਹੈ॥
Prof. Sahib Singhਗੁਰੂ ਨੂੰ ਮਿਲਿਆਂ ਹੀ (ਮਨੁੱਖ ਦੇ ਮਨ ਦੀ) ਭੁੱਖ ਦੂਰ ਹੋ ਸਕਦੀ ਹੈ, ਭੇਖਾਂ ਨਾਲ ਤ੍ਰਿਸ਼ਨਾ ਨਹੀਂ ਜਾਂਦੀ;

ਪਦ ਅਰਥ ਭੇਖੀ = ਭੇਖੀਂ, ਭੇਖ ਧਾਰਨ ਕੀਤਿਆਂ।

SikhNet (Spanish)Vistiendo de mendigo el hambre no es saciada, se sacia sólo encontrando al Guru.

Open this shabad (9 lines, Angs 586-587) →

Ang 586 of 1430