ਸਲੋਕੁ ਮਃ ੩ ॥
salok mahalaa 3 | Ang 586
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਸਤਿਗੁਰਿ ਮਿਲਿਐ ਭੁਖ ਗਈ; ਭੇਖੀ. ਭੁਖ ਨ ਜਾਇ ॥
satigur miliai bhukh gee; bhekhee. bhukh na jaae | Ang 586
Sant Singh KhalsaMeeting with the True Guru, hunger departs; by wearing the robes of a beggar, hunger does not depart.
Manmohan SinghMeeting with the True Guru hunger departs but by wearing deceptive garbs the worldly hunger departs not.
Manmohan Singh (Punjabi)ਸੱਚੇ ਗੁਰਾਂ ਨਾਲ ਮਿਲ ਕੇ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ। ਪਾਖੰਡੀ ਬਾਣੇ ਪਾਉਣ ਨਾਲ ਸੰਸਾਰੀ ਭੁੱਖ ਦੂਰ ਨਹੀਂ ਹੁੰਦੀ।
Fareedkot Teekaਔਰ ਭੇਖੋਂ ਕੇ ਧਾਰਨੇ ਸੇ ਭੂਖ ਨਹੀਂ ਜਾਤੀ ਹੈ, ਸਤਿਗੁਰੋਂ ਕੇ ਮਿਲਨੇ ਸੇ ਪ੍ਰੇਮੀਓਂ ਕੀ ਭੂਖ ਜਾਤੀ ਰਹਤੀ ਹੈ॥
Prof. Sahib Singhਗੁਰੂ ਨੂੰ ਮਿਲਿਆਂ ਹੀ (ਮਨੁੱਖ ਦੇ ਮਨ ਦੀ) ਭੁੱਖ ਦੂਰ ਹੋ ਸਕਦੀ ਹੈ, ਭੇਖਾਂ ਨਾਲ ਤ੍ਰਿਸ਼ਨਾ ਨਹੀਂ ਜਾਂਦੀ;ਪਦ ਅਰਥ ਭੇਖੀ = ਭੇਖੀਂ, ਭੇਖ ਧਾਰਨ ਕੀਤਿਆਂ।
SikhNet (Spanish)Vistiendo de mendigo el hambre no es saciada, se sacia sólo encontrando al Guru.
ਦੁਖਿ ਲਗੈ ਘਰਿ ਘਰਿ ਫਿਰੈ; ਅਗੈ ਦੂਣੀ ਮਿਲੈ ਸਜਾਇ ॥
dukh lagai ghar ghar firai; agai doonee milai sajaae | Ang 587
Sant Singh KhalsaAfflicted with pain, he wanders from house to house, and in the world hereafter, he receives double punishment.
Manmohan SinghInfested with the pain of hunger, the man wanders from house to house and hereafter, he obtains tow fold punishment.
Manmohan Singh (Punjabi)ਭੁੱਖ ਦੀ ਪੀੜ ਲੱਗਣ ਤੇ ਉਹ ਗ੍ਰਿਹ ਗ੍ਰਿਹ ਭਟਕਦਾ ਫਿਰਦਾ ਹੈ ਅਤੇ ਪ੍ਰਲੋਕ ਅੰਦਰ ਉਸ ਨੂੰ ਦੁਗਣੀ ਸਜਾ ਮਿਲਦੀ ਹੈ।
Fareedkot Teekaਵਹੁ ਭੇਖੀ ਦੁਖ ਲਗੇ ਹੂਏ ਘਰਿ ਘਰਿ ਮੇਂ ਫਿਰਤੇ ਹੈਂ, ਇਸ ਸੇ ਉਨ ਕੋ ਪਰਲੋਕ ਮੇਂ ਦੂਣੀ ਸਜਾਇ ਮਿਲੈਗੀ॥
Prof. Sahib Singh(ਭੇਖੀ ਸਾਧੂ ਤ੍ਰਿਸ਼ਨਾ ਦੇ) ਦੁੱਖ ਵਿਚ ਕਲਪਦਾ ਹੈ, ਘਰ ਘਰ ਭਟਕਦਾ ਫਿਰਦਾ ਹੈ, ਤੇ ਪਰਲੋਕ ਵਿਚ ਇਸ ਨਾਲੋਂ ਭੀ ਵਧੀਕ ਸਜ਼ਾ ਭੁਗਤਦਾ ਹੈ।ਪਦ ਅਰਥ ਅਗੈ = ਪਰਲੋਕ ਵਿਚ।
SikhNet (Spanish)Pordioseando de puerta en puerta, como limosnero, en pos de la humildad, uno sólo sufre, y en el más allá, sufre doblemente.
ਅੰਦਰਿ ਸਹਜੁ. ਨ ਆਇਓ; ਸਹਜੇ ਹੀ ਲੈ ਖਾਇ ॥
andar sehaj. na aaeo; sahaje hee lai khaae | Ang 587
Sant Singh KhalsaPeace does not come to his heart - he is not content to eat what comes his way.
Manmohan SinghContentment enters not his mind that he may eat, with contentment what he obtains.
Manmohan Singh (Punjabi)ਉਸ ਦੇ ਮਨ ਵਿੱਚ ਸੰਤੋਖ ਨਹੀਂ ਆਉਂਦਾ, ਤਾਂ ਜੋ ਉਹ ਜਿਹੜਾ ਕੁਛ ਉਸ ਨੂੰ ਮਿਲਦਾ ਹੈ, ਉਸ ਨੂੰ ਸੰਤੋਖ ਨਾਲ ਖਾਵੇ।
Fareedkot Teekaਤਿਨ ਕੇ ਅੰਦਰ ਯਹ (ਸਹਜੁ) ਗ੍ਯਾਨ ਨਹੀਂ ਆਇਆ ਹੈ, ਜੋ (ਸਹਜੇ ਹੀ) ਬਿਚਾਰ ਪੂਰਬਕ ਭਿਖ੍ਯਾ ਲੇ ਕਰ ਪਾਵੋ ਅਰਥਾਤ ਧਰਮ ਸਾਸਤ੍ਰ ਅਨੁਸਾਰ ਭਿਖ੍ਯਾ ਲੇਵੇ॥
Prof. Sahib Singhਭੇਖੀ ਸਾਧੂ ਦੇ ਮਨ ਵਿਚ ਸ਼ਾਂਤੀ ਨਹੀਂ ਆਉਂਦੀ, ਜਿਸ ਸ਼ਾਂਤੀ ਦੀ ਬਰਕਤਿ ਨਾਲ ਉਹ ਜੋ ਕੁਝ ਉਸ ਨੂੰ ਕਿਸੇ ਪਾਸੋਂ ਮਿਲੇ, ਲੈ ਕੇ ਖਾ ਲਏ (ਭਾਵ, ਤ੍ਰਿਪਤ ਹੋ ਜਾਏ);ਪਦ ਅਰਥ ਸਹਜੁ = ਅਡੋਲਤਾ, ਸੰਤੋਖ।
SikhNet (Spanish)Su interior no logra la Paz para que pueda estar contento con lo que recibe.
ਮਨਹਠਿ ਜਿਸ ਤੇ ਮੰਗਣਾ; ਲੈਣਾ ਦੁਖੁ ਮਨਾਇ ॥
manahatth jis te manganaa; lainaa dukh manaae | Ang 587
Sant Singh KhalsaWith his stubborn mind, he begs, and grabs, and annoys those who give.
Manmohan SinghFrom whom-so-ever he begs, he begs with his mind's pertness and he takes by causing annoyance to his giver.
Manmohan Singh (Punjabi)ਜਿਸ ਕਿਸੇ ਪਾਸੋਂ ਉਹ ਮੰਗਦਾ ਹੈ, ਉਹ ਆਪਣੇ ਚਿੱਤ ਦੀ ਨਿਰਲੱਜਤਾ ਨਾਲ ਮੰਗਦਾ ਹੈ ਅਤੇ ਲੈਣ ਦੁਆਰਾ ਉਹ ਆਪਣੇ ਦੇਣ ਵਾਲੇ ਨੂੰ ਖੁਦ ਪਚਾਉਂਦਾ ਹੈ।
Fareedkot Teekaਮਨ ਹਠ ਕਰ ਕੇ ਜਿਸ ਸੇ ਮਾਂਗਣਾ ਕਰਤੇ ਹੈਂ ਤਿਸ ਸੇ (ਦੁਖੁ ਮਨਾਇ) ਦੁਖ ਜਣਾਇ ਕਰ ਭਿਖ੍ਯਾ ਲੈਣਾ ਕਰਤੇ ਹੈਂ, ਭਾਵ ਦਾਤਾ ਕੋ ਦੁਖੀ ਕਰਤੇ ਹੈਂ॥
Prof. Sahib Singhਪਰ ਮਨ ਦੇ ਹਠ ਦੇ ਆਸਰੇ (ਭਿੱਖਿਆ) ਮੰਗਿਆਂ (ਦੋਹੀਂ ਧਿਰੀਂ) ਕਲੇਸ਼ ਪੈਦਾ ਕਰ ਕੇ ਹੀ ਭਿੱਖਿਆ ਲਈਦੀ ਹੈ।ਪਦ ਅਰਥ ਦੁਖੁ ਮਨਾਇ = ਦੁੱਖ ਪੈਦਾ ਕਰ ਕੇ।
SikhNet (Spanish)Uno tiene que forzar su mente para pordiosearle a otro, y el que da también entra en dolor.
ਇਸੁ ਭੇਖੈ ਥਾਵਹੁ ਗਿਰਹੋ ਭਲਾ; ਜਿਥਹੁ ਕੋ ਵਰਸਾਇ ॥
eis bhekhai thaavahu giraho bhalaa; jithahu ko varasaae | Ang 587
Sant Singh KhalsaInstead of wearing these beggar's robes, it is better to be a householder, and give to others.
Manmohan SinghTo be a house holder, who at least gives to some, is better than this wearing deceptive robe.
Manmohan Singh (Punjabi)ਇਸ ਭੇਖੀ (ਵਿਖਾਵੇ ਦਾ) ਲਿਬਾਸ ਪਹਿਨਣ ਨਾਲੋਂ ਘਰਬਾਰੀ ਹੋਣਾ ਚੰਗਾ ਹੈ, ਜੋ ਕਿਸੇ ਨਾਂ ਕਿਸੇ ਨੂੰ ਤਾਂ ਕੁਝ ਦਿੰਦਾ ਹੀ ਹੈ।
Fareedkot Teekaਐਸੇ ਭੇਖ ਸੇ ਗ੍ਰਿਹਸਤ ਹੀ ਅਛਾ ਹੈ ਜਿਸ ਸੇ ਕੋਈ (ਵਰਸਾਇ) ਕੁਛ ਪਾਇ ਲਵੈ॥
Prof. Sahib Singhਇਸ ਭੇਖ ਨਾਲੋਂ ਗ੍ਰਿਹਸਥ ਚੰਗਾ ਹੈ, ਕਿਉਂਕਿ ਇਥੋਂ ਮਨੁੱਖ ਆਪਣੀ ਆਸ ਪੂਰੀ ਕਰ ਸਕਦਾ ਹੈ।ਪਦ ਅਰਥ ਥਾਵਹੁ = ਨਾਲੋਂ। ਵਰਸਾਇ = ਕੰਮ ਸਵਾਰਦਾ ਹੈ।
SikhNet (Spanish)De vestirse como un mendigo, es mejor ser un sostenedor de hogar, pues él comparte su pan con los demás.
ਸਬਦਿ ਰਤੇ ਤਿਨਾ ਸੋਝੀ ਪਈ; ਦੂਜੈ ਭਰਮਿ ਭੁਲਾਇ ॥
sabad rate tinaa sojhee pee; doojai bharam bhulaae | Ang 587
Sant Singh KhalsaThose who are attuned to the Word of the Shabad, acquire understanding; the others wander, deluded by doubt.
Manmohan SinghThey who are imbued with the Name, acquire understanding while others go astray in doubt.
Manmohan Singh (Punjabi)ਜੋ ਨਾਮ ਨਾਲ ਰੰਗੀਜੇ ਹਨ, ਉਨ੍ਹਾਂ ਨੂੰ ਸਮਝ ਆ ਜਾਂਦੀ ਹੈ, ਹੋਰ ਸੰਦੇਹ ਅੰਦਰ ਭੰਬਲਭੂਸੇ ਖਾਂਦੇ ਹਨ।
Fareedkot Teekaਜੋ ਗੁਰ ਸ਼ਬਦ ਮੇਂ ਰਾਤੇ ਹੈਂ ਤਿਨ ਕੋ ਸੋਝੀ ਭਈ ਹੈ, ਭਾਵ ਪਰਮੇਸ੍ਵਰ ਕੋ ਜਾਣਿਆ ਹੈ ਔਰ ਦੂਸਰੇ ਮਨਮੁਖ ਭਰਮ ਮੇਂ ਭੂਲੇ ਫਿਰਤੇ ਹੈਂ॥
Prof. Sahib Singhਜੋ ਮਨੁੱਖ ਗੁਰੂ ਦੇ ਸ਼ਬਦ ਵਿਚ ਰੱਤੇ ਜਾਂਦੇ ਹਨ, ਉਹਨਾਂ ਨੂੰ ਉੱਚੀ ਸੂਝ ਪ੍ਰਾਪਤ ਹੁੰਦੀ ਹੈ; ਪਰ, ਜੋ ਮਾਇਆ ਵਿਚ ਫਸੇ ਰਹਿੰਦੇ ਹਨ, ਉਹ ਭਟਕਦੇ ਹਨ।
SikhNet (Spanish)Aquéllos que están imbuidos en la Palabra, despiertan en su Ser, y los demás son desviados del Sendero por la duda,
ਪਇਐ ਕਿਰਤਿ ਕਮਾਵਣਾ; ਕਹਣਾ ਕਛੂ. ਨ ਜਾਇ ॥
peiai kirat kamaavanaa; kahanaa kachhoo. na jaae | Ang 587
Sant Singh KhalsaThey act according to their past actions; it is useless to talk to them.
Manmohan SinghThey act according to their past action, it is of no use to address them.
Manmohan Singh (Punjabi)ਉਹ ਆਪਣੇ ਪੂਰਬਲੇ ਕਰਮਾਂ ਅਨੁਸਾਰ ਕੰਮ ਕਰਦੇ ਹਨ। ਉਨ੍ਹਾਂ ਨਾਲ ਗਲਬਾਤ ਕਰਨ ਦਾ ਕੋਈ ਲਾਭ ਨਹੀਂ।
Fareedkot Teekaਜੋ ਪੂਰਬ ਕਰਮ ਲਿਖਾ ਹੈ, ਤੈਸੇ ਹੀ ਅਬ ਕਮਾਉਣਾ ਕਰਤੇ ਹੈਂ ਔਰ ਕੁਛ ਨਹੀਂ ਜਾਤਾ ਹੈ॥
Prof. Sahib Singhਪਿਛਲੇ ਕੀਤੇ ਕਰਮਾਂ (ਦੇ ਸੰਸਕਾਰਾਂ ਅਨੁਸਾਰ) ਦੀ ਕਾਰ ਕਮਾਉਣੀ ਪੈਂਦੀ ਹੈ। ਇਸ ਬਾਰੇ ਕੁਝ ਹੋਰ ਕੀ ਆਖਿਆ ਜਾ ਸਕਦਾ?
SikhNet (Spanish)pues tal es el decreto del Karma para ellos. Ante esto uno queda boquiabierto.
ਨਾਨਕ. ਜੋ ਤਿਸੁ ਭਾਵਹਿ ਸੇ ਭਲੇ; ਜਿਨ ਕੀ ਪਤਿ ਪਾਵਹਿ ਥਾਇ ॥੧॥
naanak. jo tis bhaaveh se bhale; jin kee pat paaveh thaae |1| Ang 587
Sant Singh KhalsaO Nanak, those who are pleasing unto the Lord are good; He upholds their honor. ||1||
Manmohan SinghNanak they alone are good, who are pleasing to the Lord and whose honour He upholds.
Manmohan Singh (Punjabi)ਨਾਨਕ ਕੇਵਲ ਓਹੀ ਚੰਗੇ ਹਨ, ਜਿਹੜੇ ਉਸ ਸੁਆਮੀ ਨੂੰ ਚੰਗੇ ਲੱਗਦੇ ਹਨ ਤੇ ਜਿਨ੍ਹਾਂ ਦੀ ਇੱਜ਼ਤ ਉਹ ਬਰਕਰਾਰ ਰੱਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੀ ਪ੍ਰਿਤਿਸਠਾ ਕੋ ਹਰਿ (ਪਾਵਹਿ ਥਾਇ) ਸਫਲ ਕਰ ਲੇਤਾ ਹੈ ਔ ਜੋ ਤਿਸ ਕੋ ਭਾਉਤੇ ਹੈਂ ਸੋਈ ਭਲੇ ਹੈਂ॥੧॥
Prof. Sahib Singhਹੇ ਨਾਨਕ! ਜੋ ਜੀਵ ਉਸ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹੀ ਚੰਗੇ ਹਨ, ਕਿਉਂਕਿ, ਹੇ ਪ੍ਰਭੂ! ਤੂੰ ਉਹਨਾਂ ਦੀ ਇੱਜ਼ਤ ਥਾਂਇ ਪਾਉਂਦਾ ਹੈ (ਭਾਵ, ਲਾਜ ਰੱਖਦਾ ਹੈਂ) ॥੧॥ਪਦ ਅਰਥ ਪਾਵਹਿ = ਤੂੰ ਪਾਉਂਦਾ ਹੈਂ ॥੧॥
SikhNet (Spanish)Dice Nanak, benditos son aquéllos seres con quienes el Señor está complacido y quienes son aprobados por Él. (1)