ੴ

ਸਿੱਖਬਾਣੀ · SikhBani

ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥

avar panch ham ek janaa kiau raakhau ghar baar manaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Gauree · Ang 155 · 11 lines
Translations

ਗਉੜੀ ਚੇਤੀ ਮਹਲਾ ੧ ॥

gaurree chetee mahalaa 1 |

Sant Singh KhalsaGauree Chaytee, First Mehl:
Manmohan SinghGauri Cheti 1st Guru.
Manmohan Singh (Punjabi)ਗਊੜੀ ਚੇਤੀ ਪਹਿਲੀ ਪਾਤਸ਼ਾਹੀ।
SikhNet (Spanish)Gauri Cheti, Mejl Guru Nanak, Primer Canal Divino.

ਅਵਰਿ ਪੰਚ. ਹਮ ਏਕ ਜਨਾ; ਕਿਉ ਰਾਖਉ. ਘਰ ਬਾਰੁ ਮਨਾ ॥

avar panch. ham ek janaa; kiau raakhau. ghar baar manaa |

Sant Singh KhalsaThere are five of them, but I am all alone. How can I protect my hearth and home, O my mind?
Manmohan SinghOthers are five; I am but one mortal. How shall I protect my hearth and home, O my soul.
Manmohan Singh (Punjabi)ਬਾਕੀ ਦੇ ਪੰਜ ਹਲ, ਮੈਂ ਕੇਵਲ ਕਲਾ ਜੀਵ ਹਾਂ। ਮੈਂ ਆਪਣਾ ਝੁੱਗਾ ਝਾਹਾ ਕਿਸ ਤਰ੍ਹਾਂ ਬਚਾ ਕੇ ਰਖਾਂਗਾ ਹੇ ਮੇਰੀ ਜਿਦੜੀਏ?
Fareedkot Teekaਔਰ ਕਾਮਾਦੀ ਸਤ੍ਰੂ ਪਾਂਚ ਹੈਂ ਹਮ ਏਕਲੇ ਜਨ ਹਾਂ, ਹੇ ਮਨ! ਬਿਕਾਰੋਂ ਸੇ (ਘਰੁ) ਰਿਦਾ ਔਰ (ਬਾਰੁ) ਇੰਦ੍ਰੇ ਕੈਸੇ ਰਾਖੀਏ॥
Prof. Sahib Singhਹੇ ਮੇਰੇ ਮਨ! ਮੇਰੇ ਵੈਰੀ (ਕਾਮਾਦਿਕ) ਪੰਜ ਹਨ, ਮੈਂ ਇਕੱਲਾ ਹਾਂ, ਮੈਂ (ਇਹਨਾਂ ਤੋਂ) ਸਾਰਾ ਘਰ (ਭਾਵ, ਭਲੇ ਗੁਣ) ਕਿਵੇਂ ਬਚਾਵਾਂ?

ਪਦ ਅਰਥ ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ} ਹੋਰ, ਵਿਰੋਧੀ, ਦੁਸ਼ਮਨ। ਪੰਚ = ਪੰਜ। ਹਮ = ਮੈਂ। ਏਕ ਜਨਾ = ਇਕੱਲਾ। ਕਿਉ ਰਾਖਉ = ਮੈਂ ਕਿਵੇਂ ਬਚਾਵਾਂ? ਘਰ ਬਾਰੁ = ਘਰ ਘਾਟ, ਸਾਰਾ ਘਰ। ਮਨਾ = ਹੇ ਮੇਰੇ ਮਨ!

SikhNet (Spanish)Solo tengo que luchar contra cinco adversarios temibles; oh mi Alma, ¿cómo protegeré mi casa?

ਮਾਰਹਿ ਲੂਟਹਿ ਨੀਤ ਨੀਤ; ਕਿਸੁ ਆਗੈ ਕਰੀ ਪੁਕਾਰ ਜਨਾ ॥੧॥

maareh lootteh neet neet; kis aagai karee pukaar janaa |1|

Sant Singh KhalsaThey are beating and plundering me over and over again; unto whom can I complain? ||1||
Manmohan SinghThe ever and daily beat and plunder me. Before which person, should I lodge a complaint?
Manmohan Singh (Punjabi)ਉਹ ਸਦਾ ਤੇ ਨਿਤਾਪ੍ਰਤੀ ਮੈਨੂੰ ਕੁਟਦੇ ਤੇ ਲੁੱਟਦੇ ਹਨ। ਮੈਂ ਕਿਹੜੇ ਪੁਰਸ਼ ਮੂਹਰੇ ਫਰਿਆਦ ਕਰਾਂ?
Fareedkot Teekaਗੁਨੋਂ ਰੂਪੀ ਧਨ ਕੋ ਨਿਤਾਪ੍ਰਤੀ ਮਾਰਤੇ ਲੂਟਤੇ ਹੈਂ, ਭਾਵ ਗੁਣ ਖੋਸ ਕਰ ਨਿਛਿਧ ਪ੍ਰਵਿਰਤੀ ਕਰਾਵਤੇ ਹੈਂ। ਹਮ ਜਨ ਕਿਸ ਕੇ ਆਗੇ ਪੁਕਾਰ ਕਰੀਏ? ਜੇ ਕੋਈ ਬਾਹਰ ਸੇ ਲੂਟਤਾ ਹੋਵੇ, ਤਬ ਪੁਕਾਰ ਕਰੀ ਜਾਤੀ ਹੈ, ਹੇ ਭਾਈ! ਜਨੋਂ ਅੰਤਰ ਹੀ ਲੂਟਤੇ ਰਹਤੇ ਹੈਂ॥੧॥
Prof. Sahib Singhਹੇ ਭਾਈ! ਇਹ ਪੰਜੇ ਮੈਨੂੰ ਨਿੱਤ ਮਾਰਦੇ ਤੇ ਲੁੱਟਦੇ ਰਹਿੰਦੇ ਹਨ, ਮੈਂ ਕਿਸ ਦੇ ਪਾਸ ਸ਼ਿਕਾਇਤ ਕਰਾਂ? ॥੧॥

ਪਦ ਅਰਥ ਨੀਤ ਨੀਤ = ਸਦਾ ਹੀ। ਕਰੀ = ਕਰੀਂ, ਮੈਂ ਕਰਾਂ। ਜਨਾ = ਹੇ ਭਾਈ! ॥੧॥

SikhNet (Spanish)Cada día los cinco enemigos me engañan y me oprimen; ¿quién podrá ayudarme? (1)

ਸ੍ਰੀ ਰਾਮ ਨਾਮਾ; ਉਚਰੁ ਮਨਾ ॥

sree raam naamaa; uchar manaa |

Sant Singh KhalsaChant the Name of the Supreme Lord, O my mind.
Manmohan SinghUtter the Name of the venerable Pervading Lord, O my soul.
Manmohan Singh (Punjabi)ਪੂਜਯ ਵਿਆਪ ਪ੍ਰਭੂ ਦੇ ਨਾਮ ਦਾ ਉਚਾਰਣ ਕਰ, ਹੇ ਮੇਰੀ ਜਿੰਦੂ!
Fareedkot Teekaਹੇ ਮਨ! ਸ੍ਰੀ ਰਾਮ ਨਾਮ ਕਾ ਉਚਾਰਨ ਕਰ॥
Prof. Sahib Singhਹੇ ਮਨ! ਪਰਮਾਤਮਾ ਦਾ ਨਾਮ ਸਿਮਰ,

ਪਦ ਅਰਥ ਉਚਰੁ = ਉਚਾਰ, ਬੋਲ।

SikhNet (Spanish)Mi único recurso es el Nombre del Señor.

ਆਗੈ; ਜਮ ਦਲੁ ਬਿਖਮੁ ਘਨਾ ॥੧॥ ਰਹਾਉ ॥

aagai; jam dal bikham ghanaa |1| rahaau |

Sant Singh KhalsaOtherwise, in the world hereafter, you will have to face the awesome and cruel army of Death. ||1||Pause||
Manmohan SinghBefore thee is the formidable, and numerous army of death. Pause.
Manmohan Singh (Punjabi)ਤੇਰੇ ਮੂਹਰੇ ਮੌਤ ਦਾ ਸਖਤ ਅਤੇ ਬੇਸੁਮਾਰ ਲਸ਼ਕਰ ਹੈ। ਠਹਿਰਾਉ।
Fareedkot Teekaਨਹੀਂ ਤੋ ਆਗੇ ਜਮ ਕਾ ਦਲ (ਘਨਾ) ਬਹੁਤ ਕਠਨ ਹੈ॥੧॥ ਰਹਾਉ ॥
Prof. Sahib Singhਸਾਹਮਣੇ ਜਮਰਾਜ ਦੀ ਭਾਰੀ ਤਕੜੀ ਫ਼ੌਜ ਦਿੱਸ ਰਹੀ ਹੈ (ਭਾਵ, ਮੌਤ ਆਉਣ ਵਾਲੀ ਹੈ) ॥੧॥ ਰਹਾਉ ॥

ਪਦ ਅਰਥ ਆਗੈ = ਸਾਹਮਣੇ। ਜਮ ਦਲੁ = ਜਮ ਦਾ ਦਲ, ਜਮ ਦੀ ਫ਼ੌਜ। ਬਿਖਮੁ = ਔਖਾ (ਕਰਨ ਵਾਲਾ)। ਘਨਾ = ਬਹੁਤ ॥੧॥ ਰਹਾਉ ॥

SikhNet (Spanish)Sin el Nombre, los bandidos me saquean sin piedad. (1-Pausa)

ਉਸਾਰਿ ਮੜੋਲੀ ਰਾਖੈ ਦੁਆਰਾ; ਭੀਤਰਿ ਬੈਠੀ ਸਾ ਧਨਾ ॥

ausaar marrolee raakhai duaaraa; bheetar baitthee saa dhanaa |

Sant Singh KhalsaGod has erected the temple of the body; He has placed the nine doors, and the soul-bride sits within.
Manmohan SinghGod has erected the body temple, and has put doors to it, and in it is sitting the soul woman.
Manmohan Singh (Punjabi)ਵਾਹਿਗੁਰੂ ਨੇ ਦੇਹਿ ਦਾ ਦੇਹੁਰਾ ਬਣਾਇਆ ਹੈ ਇਸ ਨੂੰ ਦਰਵਾਜੇ ਲਾਏ ਹਨ ਅਤੇ ਇਸ ਦੇ ਅੰਦਰ ਆਤਮਾ ਇਸਤਰੀ ਬੈਠੀ ਹੈ।
Fareedkot Teekaਦੇਹ ਰੂਪੀ (ਮੜੋਲੀ) ਮਟੀ ਅਰਥਾਤ ਰਹਣੇ ਕਾ ਮਟ ਰਚ ਕਰ ਕੇ ਨੌਂ ਗੋਲਕ ਰੂਪ ਦਰਵਾਜੇ ਰਖੇ ਹੈਂ, ਤਿਸ ਅਸਥਾਨ ਕੇ ਬੀਚ (ਸਾਧਨਾ) ਜੀਵ ਰੂਪ ਇਸਤ੍ਰੀ ਬੈਠੀ ਹੈ॥
Prof. Sahib Singhਪਰਮਾਤਮਾ ਨੇ ਇਹ ਸਰੀਰ ਬਣਾ ਕੇ (ਇਸ ਦੇ ਕੰਨ ਨੱਕ ਆਦਿਕ) ਦਸ ਦਰਵਾਜ਼ੇ ਬਣਾ ਦਿੱਤੇ। (ਉਸ ਦੇ ਹੁਕਮ ਅਨੁਸਾਰ) ਇਸ ਸਰੀਰ ਵਿਚ ਜਿੰਦ-ਇਸਤ੍ਰੀ ਆ ਟਿਕੀ।

ਪਦ ਅਰਥ ਮੜੋਲੀ = ਸਰੀਰ-ਮਠ। ਉਸਾਰਿ = ਉਸਾਰ ਕੇ। ਦੁਆਰਾ = ਦਰਵਾਜ਼ੇ (ਕੰਨ ਨੱਕ ਆਦਿਕ)। ਭੀਤਰਿ = ਵਿਚ। ਸਾ ਧਨਾ = ਜੀਵ-ਇਸਤ੍ਰੀ।

SikhNet (Spanish)El Señor creó el templo del cuerpo con nueve puertas, y dentro de él reside la mujer Alma.

ਅੰਮ੍ਰਿਤ ਕੇਲ ਕਰੇ ਨਿਤ ਕਾਮਣਿ; ਅਵਰਿ ਲੁਟੇਨਿ. ਸੁ ਪੰਚ ਜਨਾ ॥੨॥

amrit kel kare nit kaaman; avar lutten. su panch janaa |2|

Sant Singh KhalsaShe enjoys the sweet play again and again, while the five demons are plundering her. ||2||
Manmohan SinghDeeming the body as immortal the damsel, ever disports about and those five evil ones continue plundering her.
Manmohan Singh (Punjabi)ਦੇਹਿ ਨੂੰ ਮੌਤ-ਰਹਿਤ ਜਾਣ ਕੇ, ਮੁਟਿਆਰ, ਸਦਾ ਹੀ ਕਲੋਲਾਂ ਕਰਦੀ ਹੈ ਤੇ ਉਹ ਪੰਜੇ ਮੰਦੇ ਜਣੇ ਉਸ ਨੂੰ ਲੁਟੀ ਪੁਟੀ ਜਾ ਰਹੇ ਹਨ।
Fareedkot Teekaਸਰੀਰ ਅਸਥਾਨ ਕੋ (ਅੰਮ੍ਰਿਤ) ਅਮਰ ਰੂਪ ਮਾਨ ਕੇ (ਕਾਮਣਿ) ਜੀਵ ਇਸਤ੍ਰੀ ਨਿਤ ਹੀ (ਕੇਲ) ਬਿਲਾਸ ਕਰਤੀ ਹੈ, ਔਰ ਪਾਂਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਏਹੁ ਧਰਮ ਧਨ ਕੋ ਲੂਟਤੇ ਹੈਂ॥੨॥
Prof. Sahib Singhਪਰ ਇਹ ਜੀਵ-ਇਸਤ੍ਰੀ ਆਪਣੇ ਆਪ ਨੂੰ ਅਮਰ ਜਾਣ ਕੇ ਸਦਾ (ਦੁਨੀਆ ਵਾਲੇ) ਚੋਜ-ਤਮਾਸ਼ੇ ਕਰਦੀ ਰਹਿੰਦੀ ਹੈ, ਤੇ ਉਹ ਵੈਰੀ ਕਾਮਾਦਿਕ ਪੰਜੇ ਜਣੇ (ਅੰਦਰੋਂ ਭਲੇ ਗੁਣ) ਲੁੱਟਦੇ ਰਹਿੰਦੇ ਹਨ ॥੨॥

ਪਦ ਅਰਥ ਅੰਮ੍ਰਿਤ = ਆਪਣੇ ਆਪ ਨੂੰ ਅਮਰ ਜਾਣਨ ਵਾਲੀ। ਕੇਲ = ਚੋਜ = ਤਮਾਸ਼ੇ, ਰੰਗ-ਰਲੀਆਂ। ਕਾਮਣਿ = ਜਿੰਦ-ਇਸਤ੍ਰੀ। ਲੁਟੇਨਿ = ਲੁੱਟਦੇ ਰਹਿੰਦੇ ਹਨ। ਸੁ = ਉਹ। ਪੰਚ ਜਨਾ = ਪੰਜੇ ਜਣੇ, ਕਾਮਾਦਿਕ ਪੰਜੇ ॥੨॥

SikhNet (Spanish)Pensando que el cuerpo durará para siempre, la damisela goza en el juego de Maya, mientras los cinco enemigos hostiles andan asaltando en su interior. (2)

ਢਾਹਿ ਮੜੋਲੀ ਲੂਟਿਆ ਦੇਹੁਰਾ; ਸਾ ਧਨ ਪਕੜੀ ਏਕ ਜਨਾ ॥

dtaeh marrolee loottiaa dehuraa; saa dhan pakarree ek janaa |

Sant Singh KhalsaIn this way, the temple is being demolished; the body is being plundered, and the soul-bride, left all alone, is captured.
Manmohan SinghDeath demolishes the edifice plunders the temple, and damsel the lone one is captured.
Manmohan Singh (Punjabi)ਮੌਤ ਇਮਾਰਤ ਨੂੰ ਢਾਹ ਸੁਟਦੀ ਹੈ, ਮੰਦਰ ਨੂੰ ਲੁਟ ਲੈਂਦੀ ਹੈ ਅਤੇ ਇਕੱਲੀ ਜਣੀ, ਮੁਟਿਆਰ ਫੜੀ ਜਾਂਦੀ ਹੈ।
Fareedkot Teekaਜਬ ਜਮੋਂ ਨੇ ਦੇਹ ਅਸਥਾਨ ਕੋ ਆਇ ਕਰ ਗਿਰਾਯਾ ਤਬ (ਦੇਹੁਰਾ) ਜੋ ਪ੍ਰਾਣ ਪ੍ਰਧਾਨ ਲਿੰਗ ਸਰੀਰ ਥਾ, ਸੋ ਨਿਕਾਸ ਲੀਆ। ਵਹੁ ਜੋ ਜੀਵ ਰੂਪ ਇਸਤ੍ਰੀ ਥੀ ਸੋ (ਏਕਜਨਾ) ਏਕਲੀ ਪਕੜ ਲਈ, ਵਾ ਜਮ ਕੇ ਜਨੋਂ ਨੇ ਏਕਲੀ ਪਕੜ ਲਈ॥
Prof. Sahib Singh(ਜਮ ਦੀ ਫ਼ੌਜ ਨੇ ਆਖ਼ਰ) ਸਰੀਰ-ਮਠ ਢਾਹ ਕੇ ਮੰਦਰ ਲੁੱਟ ਲਿਆ, ਜੀਵ-ਇਸਤ੍ਰੀ ਇਕੱਲੀ ਹੀ ਫੜੀ ਗਈ।

ਪਦ ਅਰਥ ਦੇਹੁਰਾ = ਮੰਦਰ। ਏਕ ਜਨਾ = ਇਕੱਲੀ।

SikhNet (Spanish)La muerte demolió ese templo y le robó la vida, y el Alma solitaria sufre en la garra mortífera.

ਜਮ ਡੰਡਾ ਗਲਿ ਸੰਗਲੁ ਪੜਿਆ; ਭਾਗਿ ਗਏ. ਸੇ ਪੰਚ ਜਨਾ ॥੩॥

jam ddanddaa gal sangal parriaa; bhaag ge. se panch janaa |3|

Sant Singh KhalsaDeath strikes her down with his rod, the shackles are placed around her neck, and now the five have left. ||3||
Manmohan SinghDeath bendgeon strikes her, her neck is loaded with chains and those five ones take to their heels.
Manmohan Singh (Punjabi)ਮੌਤ ਦਾ ਮੁਤਕਹਿਰਾ ਉਸ ਤੇ ਵਰਦਾ ਹੈ, ਉਸ ਦੀ ਗਰਦਨ ਦੁਆਲੇ ਜੰਜੀਰ ਪੈਂਦੇ ਹਨ ਅਤੇ ਉਹ ਪੰਜ ਜਣੇ ਨੱਸ ਜਾਂਦੇ ਹਨ।
Fareedkot Teekaਜਬ ਜਮਦੂਤ ਡੰਡਾ ਮਾਰਨੇ ਲਗੇ ਅਰੁ ਗਲ ਮੇਂ ਸੰਗਲ ਪੜਿਆ ਤਬ ਜੋ ਪੰਚ ਜਨ ਕਮਾਦੀ ਥੇ, ਸੋ ਭਾਗ ਗਏ, ਭਾਵ ਏਹਿ ਕਿ ਕੋਈ ਕਾਮ ਨਹੀਂ ਆਇਆ॥੩॥
Prof. Sahib Singhਜਮ ਦਾ ਡੰਡਾ ਸਿਰ ਉਤੇ ਵੱਜਾ, ਜਮ ਦਾ ਸੰਗਲ ਗਲ ਵਿਚ ਪਿਆ, ਉਹ (ਲੁੱਟਣ ਵਾਲੇ) ਪੰਜੇ ਜਣੇ ਭੱਜ ਗਏ (ਸਾਥ ਛੱਡ ਗਏ) ॥੩॥

ਪਦ ਅਰਥ ਜਮ ਡੰਡਾ = ਜਮ ਦਾ ਡੰਡਾ। ਗਲਿ = ਗਲ ਵਿਚ ॥੩॥

SikhNet (Spanish)Con el cuello encadenado, Yama la latigueó, y los cinco enemigos ahora andan sueltos. (3)

ਕਾਮਣਿ ਲੋੜੈ. ਸੁਇਨਾ ਰੁਪਾ; ਮਿਤ੍ਰ ਲੁੜੇਨਿ, ਸੁ ਖਾਧਾਤਾ ॥

kaaman lorrai. sueinaa rupaa; mitr lurren, su khaadhaataa |

Sant Singh KhalsaThe wife yearns for gold and silver, and her friends, the senses, yearn for good food.
Manmohan SinghThe wife wants gold and silver and the friends desire good food.
Manmohan Singh (Punjabi)ਪਤਨੀ ਸੋਨਾ ਚਾਂਦੀ ਚਾਹੁੰਦੀ ਹੈ ਅਤੇ ਦੌਸਤ ਚੰਗਾ ਖਾਣਾ ਲੋੜਦੇ ਹਨ।
Fareedkot Teeka(ਕਾਮਣਿ) ਇਸਤ੍ਰੀ ਸੋਨਾ ਚਾਂਦੀ ਚਾਹਤੀ ਹੈ, ਮਿਤ੍ਰ ਪਦਾਰਥੋਂ ਕੋ ਖਾਇਆ (ਲੁੜੇਨਿ) ਚਾਹਤੇ ਹੈਂ॥
Prof. Sahib Singh(ਸਾਰੀ ਉਮਰ ਜਦ ਤਕ ਜੀਵ ਜੀਊਂਦਾ ਰਿਹਾ) ਵਹੁਟੀ ਸੋਨਾ ਚਾਂਦੀ (ਦੇ ਗਹਿਣੇ) ਮੰਗਦੀ ਰਹਿੰਦੀ ਹੈ, ਸਨਬੰਧੀ ਮਿਤ੍ਰ ਖਾਣ ਪੀਣ ਦੇ ਪਦਾਰਥ ਮੰਗਦੇ ਰਹਿੰਦੇ ਹਨ।

ਪਦ ਅਰਥ ਕਾਮਣਿ = ਵਹੁਟੀ। ਰੁਪਾ = ਚਾਂਦੀ। ਲੁੜੇਨਿ = ਲੋੜਦੇ ਹਨ, ਮੰਗਦੇ ਹਨ। ਖਾਧਾਤਾ = ਖਾਣ ਦੇ ਪਦਾਰਥ।

SikhNet (Spanish)La esposa busca oro y plata y los amigos sólo necesitan comer.

ਨਾਨਕ. ਪਾਪ ਕਰੇ ਤਿਨ ਕਾਰਣਿ; ਜਾਸੀ ਜਮਪੁਰਿ ਬਾਧਾਤਾ ॥੪॥੨॥੧੪॥

naanak. paap kare tin kaaran; jaasee jamapur baadhaataa |4|2|14|

Sant Singh KhalsaO Nanak, she commits sins for their sake; she shall go, bound and gagged, to the City of Death. ||4||2||14||
Manmohan SinghNanak, man commits sins for their sake. He shall go bound to the city of death.
Manmohan Singh (Punjabi)ਨਾਨਕ, ਉਨ੍ਹਾਂ ਦੀ ਖਾਤਰ ਇਨਸਾਨ ਗੁਨਾਹ ਕਰਦਾ ਹੈ, ਉਹ ਨਰੜਿਆਂ ਹੋਇਆ ਮੌਤ ਦੇ ਸ਼ਹਿਰ ਨੂੰ ਜਾਏਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਹ ਜੀਵ ਤਿਨ ਕੇ ਵਾਸਤੇ ਪਾਪ ਕਰਤਾ ਹੈ, ਯਾਂ ਤੇ ਜਮ ਕੀ ਪੁਰੀ ਕੋ ਬੰਧਾ ਹੂਆ ਚਲਾ ਜਾਵੇਗਾ॥੪॥੨॥੧੪॥☬ਗੁਰੂ ਜੀ ਪਾਸ ਏਕ ਜੋਗੀ ਨੇ ਆਇ ਕਰ ਕਹਾ, 'ਹਮ ਕੋ ਜੋਗ ਕਰਨੇ ਸੇ ਬੜਾ ਅਨੰਦ ਪ੍ਰਾਪਤਿ ਹੂਆ ਹੈ, ਆਪ ਭੀ ਜੋਗ ਕਰੋ'। ਤਿਸ ਪ੍ਰਤੀ ਕਹਤੇ ਹੈਂ (ਇਸ ਸ਼ਬਦ ਮੇਂ ਤੁਕਾਂਤ ਕਾ ਤਕਾਰੁ ਕਹੀਂ ਪਾਠ ਪੂਰਕ ਹੈ ਅਰੁ ਕਹੀਂ ਸਾਰਥਕ ਹੈ):
Prof. Sahib Singhਹੇ ਨਾਨਕ! ਇਹਨਾਂ ਦੀ ਹੀ ਖ਼ਾਤਰ ਜੀਵ ਪਾਪ ਕਰਦਾ ਰਹਿੰਦਾ ਹੈ, ਆਖ਼ਰ (ਪਾਪਾਂ ਦੇ ਕਾਰਨ) ਬੱਝਾ ਹੋਇਆ ਜਮ ਦੀ ਨਗਰੀ ਵਿਚ ਧੱਕਿਆ ਜਾਂਦਾ ਹੈ ॥੪॥੨॥੧੪॥

ਪਦ ਅਰਥ ਤਿਨ ਕਾਰਣਿ = ਇਹਨਾਂ ਇਸਤ੍ਰੀ ਮਿਤ੍ਰਾਂ ਦੀ ਖ਼ਾਤਰ। ਜਾਸੀ = ਜਾਵੇਗਾ। ਜਮਪੁਰਿ = ਜਮ ਦੀ ਨਗਰੀ ਵਿਚ। ਬਾਧਾਤਾ = ਬੱਝਾ ਹੋਇਆ ॥੪॥

* ਨੋਟ: ਅੰਕ "੪।੨।੧੪" ਵਿਚੋਂ ਅੰਕ ੨ ਦਾ ਭਾਵ ਇਹ ਹੈ ਕਿ 'ਗਉੜੀ ਚੇਤੀ' ਦਾ ਇਹ ਦੂਜਾ ਸ਼ਬਦ ਹੈ। "ਗਉੜੀ" ਦੇ ਕੁੱਲ ਸ਼ਬਦ ਹੁਣ ਤਕ ੧੪ ਹੋ ਗਏ ਹਨ।

SikhNet (Spanish)Y mira, dice Nanak, uno comete errores y así es como es amarrado y arrastrado hasta el recinto de la muerte. (4-2-14)
Answers quote the Granth verbatim with Ang citations. AI commentary is not Gurbani and not a religious ruling.