ੴ

ਸਿੱਖਬਾਣੀ · SikhBani

ਮੁੰਦ੍ਰਾ ਤੇ ਘਟ ਭੀਤਰਿ ਮੁੰਦ੍ਰਾ ਕਾਂਇਆ ਕੀਜੈ ਖਿੰਥਾਤਾ ॥

mundraa te ghatt bheetar mundraa kaaneaa keejai khinthaataa
Guru Nanak Dev Ji ਗੁਰੂ ਨਾਨਕ ਦੇਵ ਜੀ · Raag Gauree · Ang 155, 156 · 13 lines
Translations

ਗਉੜੀ ਚੇਤੀ ਮਹਲਾ ੧ ॥

gaurree chetee mahalaa 1 | Ang 155

Sant Singh KhalsaGauree Chaytee, First Mehl:
Manmohan SinghGauri Cheti 1st Guru.
Manmohan Singh (Punjabi)ਗਊੜੀ ਚੇਤੀ ਪਾਤਸ਼ਾਹੀ ਪਹਿਲੀ।
Fareedkot Teekaਚੇਤੀ ਮਾਝ ਗੁਆਰੇਰੀ ਬੇਰਾਗਣਾਦਿ ਗਉੜੀ ਕੀਆ ਜਾਤਾਂ ਹੈਂ।
SikhNet (Spanish)Gauri Cheti, Mejl Guru Nanak, Primer Canal Divino.

ਮੁੰਦ੍ਰਾ ਤੇ ਘਟ ਭੀਤਰਿ ਮੁੰਦ੍ਰਾ; ਕਾਂਇਆ ਕੀਜੈ ਖਿੰਥਾਤਾ ॥

mundraa te ghatt bheetar mundraa; kaaneaa keejai khinthaataa | Ang 155

Sant Singh KhalsaLet your ear-rings be those ear-rings which pierce deep within your heart. Let your body be your patched coat.
Manmohan SinghThey are thine ear-rings, the ear rings which thou hast in thy mind. Make thou the body the patched coat.
Manmohan Singh (Punjabi)ਉਹ ਹਨ ਤੇਰੀਆਂ ਨੱਤੀਆਂ, ਜਿਹੜੀਆਂ ਨੱਤੀਆਂ ਤੇਰੇ ਚਿੱਤ ਵਿੱਚ ਹਨ। ਆਪਣੀ ਦੇਹਿ ਨੂੰ ਤੂੰ ਖਫਣੀ ਬਣਾ।
Fareedkot Teekaਜੋ ਸੰਕਲਪ ਵਿਕਲਪ ਉਠਤੇ ਹੈਂ ਤਿਨ ਕੋ ਵਿਚਾਰ ਦੁਆਰੇ (ਮੁੰਦ੍ਰਾ) ਜੋ ਅੰਤਹਕਰਣ ਮੇਂ ਦਬਾਇ ਲੇਨਾ ਸੋ ਮੁੰਦਾ ਹੈ, ਔਰੁ ਕਾਇਆਂ ਕੋ ਜੋ ਮਿਥਿਆ ਜਾਨਣਾ ਹੈ, ਸੋ ਖਿੰਥਾ ਕਰੀਏ॥
Prof. Sahib Singhਹੇ ਰਾਵਲ! ਆਪਣੇ ਸਰੀਰ ਦੇ ਅੰਦਰ ਹੀ ਮੰਦੀਆਂ ਵਾਸਨਾਂ ਨੂੰ ਰੋਕ-ਇਹ ਹਨ (ਅਸਲ) ਮੁੰਦ੍ਰਾਂ। ਸਰੀਰ ਨੂੰ ਨਾਸਵੰਤ ਸਮਝ-ਇਸ ਯਕੀਨ ਨੂੰ ਗੋਦੜੀ ਬਣਾ।

ਪਦ ਅਰਥ ਘਟ ਭੀਤਰਿ = ਹਿਰਦੇ ਵਿਚ। ਮੁੰਦ੍ਰਾ = (ਮੰਦੀਆਂ ਵਾਸਨਾਂ ਨੂੰ ਰੋਕਣਾ, ਇਹ) ਮੁੰਦ੍ਰਾਂ। ਕਾਂਇਆ = ਸਰੀਰ ਨੂੰ (ਨਾਸਵੰਤ ਜਾਨਣਾ)। ਖਿੰਥਾਤਾ = ਖਿੰਥਾ, ਗੋਦੜੀ। ਤੇ = ਉਹੀ।

SikhNet (Spanish)Oh Yogui, perfora tu corazón y no tus oídos para ponerte aretes. Deja que tu cuerpo sea la túnica del Yogui.

ਪੰਚ ਚੇਲੇ ਵਸਿ ਕੀਜਹਿ ਰਾਵਲ; ਇਹੁ ਮਨੁ ਕੀਜੈ ਡੰਡਾਤਾ ॥੧॥

panch chele vas keejeh raaval; ihu man keejai ddanddaataa |1| Ang 155

Sant Singh KhalsaLet the five passions be disciples under your control, O begging Yogi, and make this mind your walking stick. ||1||
Manmohan SinghSubjugate thy five disciples and make this mind thy staff, O yogi.
Manmohan Singh (Punjabi)ਆਪਣੇ ਪੰਜ ਮੁਰੀਦਾ ਨੂੰ ਕਾਬੂ ਕਰ ਅਤੇ ਇਸ ਚਿੱਤ ਨੂੰ ਆਪਣਾ ਸੋਟਾ ਬਣਾ, ਹੇ ਯੋਗੀ!
Fareedkot Teekaਹੇ (ਰਾਵਲ) ਜੋਗੀ! ਪੰਚ ਜੋ ਇੰਦ੍ਰੇ ਹੈਂ ਇਨ ਕੋ ਵਸ ਕਰਨਾ, ਏਹੁ ਚੇਲੇ ਕਰੀਏ ਔਰੁ ਏਹੁ ਜੋ ਮਨੁ ਹੈ ਇਸ ਕੋ ਪਰਮੇਸ੍ਵਰ ਕੀ ਤਰਫ ਸੂਧਾ ਕਰਨਾ, ਏਹ ਹਾਥ ਮੇਂ ਡੰਡਾ ਪਕੜੀਏ॥
Prof. Sahib Singhਹੇ ਰਾਵਲ! (ਤੁਸੀ ਹੋਰਨਾਂ ਨੂੰ ਚੇਲੇ ਬਣਾਂਦੇ ਫਿਰਦੇ ਹੋ) ਆਪਣੇ ਪੰਜੇ, ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਕਰੋ, ਚੇਲੇ ਬਣਾਓ, ਆਪਣੇ ਮਨ ਨੂੰ ਡੰਡਾ ਬਣਾਓ (ਤੇ ਹੱਥ ਵਿਚ ਫੜੋ। ਭਾਵ, ਕਾਬੂ ਕਰੋ) ॥੧॥

ਪਦ ਅਰਥ ਪੰਚ ਚੇਲੇ = ਪੰਜ ਗਿਆਨ-ਇੰਦ੍ਰੇ ਰੂਪ ਚੇਲੇ। ਕੀਜਹਿ = ਕਰਨੇ ਚਾਹੀਦੇ ਹਨ। ਰਾਵਲ = ਹੇ ਰਾਵਲ! ਹੇ ਜੋਗੀ! ॥੧॥

SikhNet (Spanish)Disciplina a tus cinco discípulos y deja que tu mente sea tu báculo, que la utilices y te sirva como un apoyo.(1)

ਜੋਗ ਜੁਗਤਿ; ਇਵ ਪਾਵਸਿਤਾ ॥

jog jugat; iv paavasitaa | Ang 155

Sant Singh KhalsaThus you shall find the Way of Yoga.
Manmohan SinghLike this, thou shalt find the way to true yoga.
Manmohan Singh (Punjabi)ਇਸ ਤਰ੍ਹਾ ਤੈਨੂੰ ਸੱਚੇ ਯੋਗ ਦਾ ਮਾਰਗ ਲ੍ਹੱਭ ਪਵੇਗਾ।
Fareedkot Teekaਹੇ ਜੋਗੀ! ਜੋਗ ਕੀ ਰੀਤੀ ਐਸੇ ਪਾਈ ਜਾਤੀ ਹੈ॥
Prof. Sahib Singh(ਹੇ ਰਾਵਲ!) ਤਾਂ ਤੂੰ ਇਸ ਤਰ੍ਹਾਂ ਜੋਗ (ਪ੍ਰਭੂ-ਚਰਨਾਂ ਵਿਚ ਜੁੜਨ) ਦਾ ਤਰੀਕਾ ਲੱਭ ਲਏਂਗਾ,

ਪਦ ਅਰਥ ਜੋਗ ਜੁਗਤਿ = ਜੋਗ ਸਾਧਨ ਦੀ ਜੁਗਤੀ। ਇਵ = ਇਸ ਤਰ੍ਹਾਂ। ਪਾਵਸਿਤਾ = ਪਾਵਸਿ, ਤੂੰ ਪਾ ਲਏਂਗਾ।

SikhNet (Spanish)Esta es la forma de encontrar la llave del verdadero Yoga.

ਏਕੁ ਸਬਦੁ. ਦੂਜਾ ਹੋਰੁ ਨਾਸਤਿ; ਕੰਦ ਮੂਲਿ. ਮਨੁ ਲਾਵਸਿਤਾ ॥੧॥ ਰਹਾਉ ॥

ek sabad. doojaa hor naasat; kand mool. man laavasitaa |1| rahaau | Ang 155

Sant Singh KhalsaThere is only the One Word of the Shabad; everything else shall pass away. Let this be the fruits and roots of your mind's diet. ||1||Pause||
Manmohan SinghThe Name alone is eternal. All else is perishable. Apply thy mind to this food of fruits and tubers. Pause.
Manmohan Singh (Punjabi)ਕੇਵਲ ਨਾਮ ਹੀ ਸਦੀਵੀ ਸਥਿਰ ਹੈ। ਹੋਰ ਸਮੂਹ ਨਾਸਵੰਤ ਹੈ। ਆਪਣੇ ਚਿੱਤ ਨੂੰ ਫਲਾਂ ਤੇ ਜੜਾਂ ਦੀ ਇਸ ਖੁਰਾਕ ਨਾਲ ਜੋੜ। ਠਹਿਰਾਉ।
Fareedkot Teekaਜੋ ਐਸਾ ਨਿਸਚਾ ਕਰਣਾ ਹੈ ਕਿ (ਏਕੁ ਸਬਦੁ) ਏਕ ਜੋ ਅਦੁਤੀ ਬ੍ਰਹਮ ਹੈ ਦੂਜਾ ਔਰ ਨਹੀਂ ਹੈ, ਉਸ ਮੇਂ ਮਨ ਕੋ ਲਗਾਵਣਾ ਏਹ ਕੰਦ ਮੂਲ ਹੈ॥੧॥ ਰਹਾਉ ॥
Prof. Sahib Singhਜੇ ਤੂੰ ਉਸ ਗੁਰ-ਸ਼ਬਦ ਵਿਚ ਮਨ ਜੋੜੇਂ (ਜਿਸ ਤੋਂ ਬਿਨਾ) ਕੋਈ ਹੋਰ (ਜੀਵਨ-ਰਾਹ ਵਿਖਾਣ ਦੇ ਸਮਰੱਥ) ਨਹੀਂ ਹੈ। ਤੂੰ ਤਾਂ ਗਾਜਰ ਮੂਲੀ ਆਦਿਕ ਖਾਣ ਵਿਚ ਮਨ ਜੋੜਦਾ ਫਿਰਦਾ ਹੈਂ ॥੧॥ ਰਹਾਉ ॥

ਪਦ ਅਰਥ ਨਾਸਤਿ = ਨਹੀਂ ਹੈ। ਲਾਵਸਿਤਾ = ਲਾਵਸਿ, ਜੇ ਤੂੰ ਲਾ ਲਏਂ ॥੧॥ ਰਹਾਉ ॥

SikhNet (Spanish)Solamente la Palabra del Shabd es Eterna, el resto pasa y se esfuma. Que Ésta sea la comida vigorizante para tu mente.(1-Pausa)

ਮੂੰਡਿ ਮੁੰਡਾਇਐ. ਜੇ ਗੁਰੁ ਪਾਈਐ; ਹਮ ਗੁਰੁ ਕੀਨੀ ਗੰਗਾਤਾ ॥

moondd munddaaeiai. je gur paaeeai; ham gur keenee gangaataa | Ang 155

Sant Singh KhalsaSome try to find the Guru by shaving their heads at the Ganges, but I have made the Guru my Ganges.
Manmohan SinghIf great God is gained by having one's head shaved at the Ganges, I have already made Great God my Ganges.
Manmohan Singh (Punjabi)ਜੇਕਰ ਗੰਗਾ ਤੇ ਸਿਰ ਮੁਨਾਉਣ ਨਾਲ ਵਿਸ਼ਾਲ ਵਾਹਿਗੁਰੂ ਮਿਲ ਸਕਦਾ ਹੈ ਮੈਂ ਤਾਂ, ਵਿਸ਼ਾਲ ਵਾਹਿਗੁਰੂ ਨੂੰ ਪਹਿਲਾਂ ਹੀ ਆਪਣੀ ਸੁਰਸੁਰੀ ਬਣਾਇਆ ਹੋਇਆ ਹੈ।
Fareedkot Teekaਜੇ ਕਰ ਸਿਰ ਕੇ ਮੁੰਡਾਵਨੇ ਕਰ ਸਤਗੁਰੂ ਪ੍ਰਾਪਤਿ ਹੋਤਾ ਹੋਵੈ, ਤੌ (ਹਮ) ਸਭ ਜੀਵੋਂ ਨੇ ਗੰਗਾ ਗੁਰੂ ਕਰੀ ਹੈ। ਭਾਵ ਏਹ ਕਿ ਬਹੁਤ ਲੋਗ ਰੰਗਾਦਿਕ ਤੀਰਥੋਂ ਪਰ ਸੀਸ ਮੁਡਾਵਤੇ ਹੈਂ ਪਰੰਤੂ ਮੁਕਤ ਨਹੀਂ ਹੋ ਜਾਤੇ॥
Prof. Sahib Singhਜੇ (ਗੰਗਾ ਦੇ ਕੰਢੇ) ਸਿਰ ਮੁਨਾਇਆਂ ਗੁਰੂ ਮਿਲਦਾ ਹੈ (ਭਾਵ, ਤੁਸੀ ਤਾਂ ਗੰਗਾ ਦੇ ਕੰਢੇ ਸਿਰ ਮੁਨਾ ਕੇ ਗੁਰੂ ਧਾਰਦੇ ਹੋ) ਤਾਂ ਅਸਾਂ ਤਾਂ ਗੁਰੂ ਨੂੰ ਹੀ ਗੰਗਾ ਬਣਾ ਲਿਆ ਹੈ, (ਭਾਵ, ਸਾਡੇ ਵਾਸਤੇ ਗੁਰੂ ਹੀ ਮਹਾਂ ਪਵਿਤ੍ਰ ਤੀਰਥ ਹੈ)।

ਪਦ ਅਰਥ ਮੂੰਡਿ ਮੁੰਡਾਇਐ = ਸਿਰ ਮੁਨਾਇਆਂ। ਮੂੰਡਿ = ਸਿਰ।

SikhNet (Spanish)Te rapas la cabeza en las orillas del Ganges, para ser aceptado por tu guru.

ਤ੍ਰਿਭਵਣ ਤਾਰਣਹਾਰੁ ਸੁਆਮੀ; ਏਕੁ. ਨ ਚੇਤਸਿ ਅੰਧਾਤਾ ॥੨॥

tribhavan taaranahaar suaamee; ek. na chetas andhaataa |2| Ang 155

Sant Singh KhalsaThe Saving Grace of the three worlds is the One Lord and Master, but those in darkness do not remember Him. ||2||
Manmohan SinghThe one lord is the saviour of the three worlds. The blind man remembers Him not.
Manmohan Singh (Punjabi)ਇਕ ਪ੍ਰਭੂ ਤਿੰਨਾਂ ਜਹਾਨਾ ਨੂੰ ਪਾਰ ਕਰਨ ਵਾਲਾ ਹੈ ਮਨਾਖਾ ਮਨੁੱਖ ਉਸ ਨੂੰ ਚੇਤੇ ਨਹੀਂ ਕਰਦਾ।
Fareedkot Teekaਤੀਨੋਂ ਹੀ ਭਵਨੋਂ ਕੇ ਉਧਾਰ ਕਰਨੇ ਵਾਲਾ ਜੋ ਏਕ ਸ੍ਵਾਮੀ ਹੈ ਤਿਸ ਕੋ ਏਹ ਅਗਯਾਨੀ ਜੀਵ ਯਾਦ ਨਹੀਂ ਕਰਤਾ ਹੈ॥੨॥
Prof. Sahib Singhਅੰਨ੍ਹਾ (ਰਾਵਲ) ਉਸ ਇਕੋ ਮਾਲਕ ਨੂੰ ਨਹੀਂ ਸਿਮਰਦਾ ਜੋ ਤਿੰਨਾਂ ਭਵਣਾਂ (ਦੇ ਜੀਵਾਂ) ਨੂੰ ਤਾਰਨ ਦੇ ਸਮਰਥ ਹੈ ॥੨॥
SikhNet (Spanish)Pero yo he hecho que el Guru sea mi Ganges. ¿Por qué no, oh ciego, recuerdas a tu Maestro, el Salvador de los tres mundos?(2)

ਕਰਿ ਪਟੰਬੁ. ਗਲੀ ਮਨੁ ਲਾਵਸਿ; ਸੰਸਾ. ਮੂਲਿ ਨ ਜਾਵਸਿਤਾ ॥

kar pattanb. galee man laavas; sansaa. mool na jaavasitaa | Ang 155

Sant Singh KhalsaPracticing hypocrisy and attaching your mind to worldly objects, your doubt shall never depart.
Manmohan SinghThou practisest hypocrisy and appliest thy mind to mere words. Thy doubt shall never depart.
Manmohan Singh (Punjabi)ਤੂੰ ਪਖੰਡ ਰਚਦਾ ਹੈਂ ਅਤੇ ਨਿਰੀਆਂ ਮੂੰਹ-ਜਬਾਨੀ ਗੱਲਾਂ ਨਾਲ ਆਪਣੇ ਚਿੱਤ ਨੂੰ ਜੋੜਦਾ ਹੈਂ। ਤੇਰਾ ਵਹਿਮ ਕਦਾਚਿਤ ਦੂਰ ਨਹੀਂ ਹੋਣਾ।
Fareedkot Teeka(ਪਟੰਬੁ) ਪਖੰਡ ਵਾ ਠਗੀ ਕਰ ਕੇ ਗੱਲੋਂ ਮੇਂ ਲੋਗੋਂ ਕਾ ਮਨ ਲਗਾਵਤਾ ਹੈ, ਤਿਨ ਕਾ ਸੰਸਾ ਜੋ ਪ੍ਰਮਾਣ ਮੇਂ ਔਰ ਪ੍ਰਮੇਯ ਮੇਂ ਹੈ, ਸੋ ਮੂਲੋਂ ਹੀ ਜਾਤਾ ਨਹੀਂ। ਤੁਕਾਂ ਤੁਕਾਂ ਤਕਾਰ ਸਰਬ ਸਬਦੋਂ ਮੇਂ ਪਾਠ ਪੂਰਕ ਹੈ॥
Prof. Sahib Singhਹੇ ਜੋਗੀ! ਤੂੰ (ਜੋਗ ਦਾ) ਵਿਖਾਵਾ ਕਰ ਕੇ ਨਿਰੀਆਂ ਗੱਲਾਂ ਵਿਚ ਹੀ ਲੋਕਾਂ ਦਾ ਮਨ ਪਰਚਾਂਦਾ ਹੈਂ, ਪਰ ਤੇਰਾ ਆਪਣਾ ਸੰਸਾ ਉੱਕਾ ਹੀ ਦੂਰ ਨਹੀਂ ਹੁੰਦਾ।

ਪਦ ਅਰਥ ਪਟੰਬੁ = ਠੱਗੀ, ਵਿਖਾਵਾ। ਗਲੀ = ਗੱਲੀਂ, ਗੱਲਾਂ ਨਾਲ। ਮਨੁ = ਲੋਕਾਂ ਦਾ ਮਨ। ਲਾਵਸਿ = ਤੂੰ ਲਾਂਦਾ ਹੈਂ। ਮੂਲਿ ਨ = ਬਿਲਕੁਲ ਨਹੀਂ।

SikhNet (Spanish)¿Para qué todo este teatro de caridades? ¿Por qué envolverte en ese parloteo falso que no remueve de tu mente la duda?

ਏਕਸੁ ਚਰਣੀ. ਜੇ ਚਿਤੁ ਲਾਵਹਿ; ਲਬਿ ਲੋਭਿ ਕੀ ਧਾਵਸਿਤਾ ॥੩॥

ekas charanee. je chit laaveh; lab lobh kee dhaavasitaa |3| Ang 156

Sant Singh KhalsaIf you focus your consciousness on the Feet of the One Lord, what reason would you have to chase after greed? ||3||
Manmohan SinghIf thou fix thy mind on one Lord's feet, why shouldst thou, then, run after avarice and greed?
Manmohan Singh (Punjabi)ਜੇਕਰ ਤੂੰ ਇਕ ਸਾਈਂ ਦੇ ਚਰਨਾ ਨਾਲ ਆਪਣੇ ਮਨ ਨੂੰ ਜੋੜ ਲਵੇ ਤਾਂ ਤੂੰ ਫਿਰ ਤਮ੍ਹਾਂ ਤੇ ਹਿਰਸ ਮਗਰ ਕਿਉਂ ਨੱਸੇ?
Fareedkot Teekaਏਕੁ ਵਾਹਗੁਰੂ ਕੇ ਚਰਨੋਂ ਮੇਂ ਜੋ ਚਿਤ ਕੌ ਲਗਾਵੇ ਤਬ ਤੇਰੇ ਮਨ ਸੇ ਲਬ ਲੋਭ ਕੀ ਅਵਸਥਾ ਧਾ ਜਾਵੇਗੀ, ਭਾਵ ਏਹ ਕਿ ਮਨ ਵਿਕਾਰ ਰਹਤ ਹੋ ਜਾਵੇਗਾ, ਵਾ ਤੂੰ ਲੋਭ ਮੇਂ ਕੀ ਧਾਵੇਂਗਾ ਅਰਥਾਤ ਨਹੀਂ ਧਾਵੇਂਗਾ॥
Prof. Sahib Singhਜੇ ਤੂੰ ਇੱਕ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੇਂ, ਤਾਂ ਲੱਬ ਤੇ ਲੋਭ ਦੇ ਕਾਰਨ ਬਣੀ ਹੋਈ ਤੇਰੀ ਭਟਕਣਾ ਦੂਰ ਹੋ ਜਾਏ ॥੩॥

ਪਦ ਅਰਥ ਕੀ ਧਾਵਸਿਤਾ = ਕਿਉਂ ਦੌੜੇਂਗਾ? ਨਹੀਂ ਭਟਕੇਂਗਾ ॥੩॥

SikhNet (Spanish)¿Por qué dejar que la avaricia nos arrastre de aquí para allá? ¿Porqué no fijar nuestra mente sólo en los Pies del Único Señor?(3)

ਜਪਸਿ ਨਿਰੰਜਨੁ; ਰਚਸਿ ਮਨਾ ॥

japas niranjan; rachas manaa | Ang 156

Sant Singh KhalsaMeditate on the Immaculate Lord, and saturate your mind with Him.
Manmohan SinghBy remembering the Bright Lord, thy soul shall be absorbed in Him.
Manmohan Singh (Punjabi)ਪ੍ਰਕਾਸ਼ਵਾਨ ਪ੍ਰਭੂ ਦਾ ਸਿਮਰਣ ਕਰਨ ਦੁਆਰਾ, ਤੇਰੀ ਆਤਮਾ ਉਸ ਅੰਦਰ ਲੀਨ ਹੋ ਜਾਵੇਗੀ।
Fareedkot Teekaਤਾਂ ਤੇ (ਤੂੰ) ਨਿਰੰਜਨ ਵਾਹਗੁਰੂ ਸੇ ਮਨ ਕੋ ਖਚਤ ਕਰ ਕੇ ਜਪ॥
Prof. Sahib Singhਹੇ ਜੋਗੀ! ਆਪਣਾ ਮਨ ਜੋੜ ਕੇ ਮਾਇਆ-ਰਹਿਤ ਪ੍ਰਭੂ ਦਾ ਨਾਮ ਸਿਮਰ।

ਪਦ ਅਰਥ ਰਚਸਿ ਮਨਾ = ਮਨ ਰਚਾ ਕੇ, ਮਨ ਜੋੜ ਕੇ।

SikhNet (Spanish)Satura tu mente de Él, y habita en Él, tu Señor Inmaculado.

ਕਾਹੇ ਬੋਲਹਿ ਜੋਗੀ; ਕਪਟੁ ਘਨਾ ॥੧॥ ਰਹਾਉ ॥

kaahe boleh jogee; kapatt ghanaa |1| rahaau | Ang 156

Sant Singh KhalsaWhy, O Yogi, do you make so many false and deceptive claims? ||1||Pause||
Manmohan SinghWhy utterest thou so much deceit O Yogi? Pause.
Manmohan Singh (Punjabi)ਤੂੰ ਐਨਾ ਬਹੁਤਾ ਛਲ ਫਰੇਬ ਕਿਉਂ ਉਚਾਰਣ ਕਰਦਾ ਹੈਂ, ਹੇ ਯੋਗੀ? ਠਹਿਰਾਉ।
Fareedkot Teekaਹੇ ਜੋਗੀ! ਕਪਟ ਕੋ ਧਾਰ ਕੇ ਬਹੁਤੁ ਕਿਯੋਂ ਬੋਲਤਾ ਹੈਂ॥੧॥ ਰਹਾਉ ॥
Prof. Sahib Singhਬਹੁਤਾ ਠੱਗੀ-ਫਰੇਬ ਦਾ ਬੋਲ ਕਿਉਂ ਬੋਲਦਾ ਹੈਂ? ॥੧॥ ਰਹਾਉ ॥

ਪਦ ਅਰਥ ਕਪਟੁ = ਠੱਗੀ, ਝੂਠ-ਫ਼ਰੇਬ ॥੧॥ ਰਹਾਉ ॥

SikhNet (Spanish)¿Por qué, oh Yogui, clamas de manera tan falsa? (1-Pausa)

ਕਾਇਆ ਕਮਲੀ. ਹੰਸੁ ਇਆਣਾ; ਮੇਰੀ ਮੇਰੀ ਕਰਤ ਬਿਹਾਣੀਤਾ ॥

kaaeaa kamalee. hans eaanaa; meree meree karat bihaaneetaa | Ang 156

Sant Singh KhalsaThe body is wild, and the mind is foolish. Practicing egotism, selfishness and conceit, your life is passing away.
Manmohan SinghThe body is mad, and the mind is silly. Thy Life passes away in practising I-am-ness.
Manmohan Singh (Punjabi)ਦੇਹਿ ਪਗਲੀ ਹੈ ਅਤੇ ਮਨੂਆਂ ਮੂਰਖ। ਤੇਰੀ ਆਰਬਲਾ ਮੈਂ ਮੇਰੀ ਕਰਦਿਆਂ ਬੀਤਦੀ ਜਾ ਰਹੀ ਹੈ।
Fareedkot Teekaਕਾਇਆ ਕਮਲੀ ਹੈ ਅਰਥਾਤ ਜੜ ਹੈ ਇਸ ਕੇ ਸੰਬੰਧ ਕਰ ਜੀਉ ਇਆਣਾ ਕਿਆ ਬਾਲਕ ਹੋ ਰਹਾ ਹੈ, ਯਾਂ ਤੇ ਮੇਰੀ ਮੇਰੀ ਕਰਤਿਆਂ ਵਿਹਾਵਤੀ ਹੈ॥
Prof. Sahib Singhਜਿਸ ਮਨੁੱਖ ਦਾ ਸਰੀਰ ਝੱਲਾ ਹੋਇਆ ਪਿਆ ਹੋਵੇ (ਜਿਸ ਦੇ ਗਿਆਨ-ਇੰਦ੍ਰੇ ਵਿਕਾਰਾਂ ਵਿਚ ਝੱਲੇ ਹੋਏ ਪਏ ਹੋਣ) ਜਿਸ ਦਾ ਜੀਵਾਤਮਾ ਅੰਞਾਣਾ ਹੋਵੇ (ਜ਼ਿੰਦਗੀ ਦਾ ਸਹੀ ਰਸਤਾ ਨਾਹ ਸਮਝਦਾ ਹੋਵੇ) ਉਸ ਦੀ ਸਾਰੀ ਉਮਰ ਮਾਇਆ ਦੀ ਮਮਤਾ ਵਿਚ ਲੰਘ ਜਾਂਦੀ ਹੈ।

ਪਦ ਅਰਥ ਕਮਲੀ = ਝੱਲੀ। ਹੰਸੁ = ਜੀਵਾਤਮਾ। ਬਿਹਾਣੀਤਾ = (ਉਮਰ) ਗੁਜ਼ਰ ਰਹੀ ਹੈ।

SikhNet (Spanish)Salvaje es tu cuerpo e infantil tu Alma, pues te pasas la vida en la egolatría del “yo soy”.

ਪ੍ਰਣਵਤਿ ਨਾਨਕੁ. ਨਾਗੀ ਦਾਝੈ; ਫਿਰਿ ਪਾਛੈ. ਪਛੁਤਾਣੀਤਾ ॥੪॥੩॥੧੫॥

pranavat naanak. naagee daajhai; fir paachhai. pachhutaaneetaa |4|3|15| Ang 156

Sant Singh KhalsaPrays Nanak, when the naked body is cremated, then you will come to regret and repent. ||4||3||15||
Manmohan SinghSupplicates Nanak: when the naked body is burnt, then afterwards, the soul regrets.
Manmohan Singh (Punjabi)ਨਾਨਕ ਬਿਨੈ ਕਰਦਾ ਹੈ: ਜਦ ਨੰਗੀ ਦੇਹਿ ਸੜ ਜਾਂਦੀ ਹੈ, ਤਦ ਮਗਰੋਂ ਆਤਮਾ ਪਸਚਾਤਾਪ ਕਰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਨਗਨ ਦੇਹ ਅਗਨੀ ਮੇਂ ਜਲਤੀ ਹੈ ਤਬ ਪਾਛੈ ਜੀਵ ਪਸਚਾਤਾਪ ਕਰਤਾ ਹੈ ਕਿ ਹਾਇ ਇਸ ਕੇ ਸਾਥ ਮਿਲ ਕੇ ਖੁਆਰ ਹੂਆ ਲਾਭ ਨ ਲੀਆ॥੪॥੩॥੧੫॥
Prof. Sahib Singh(ਤੇ) ਨਾਨਕ ਬੇਨਤੀ ਕਰਦਾ ਹੈ ਕਿ ਜਦੋਂ (ਮਮਤਾ ਦੇ ਸਾਰੇ ਪਦਾਰਥ ਜਗਤ ਵਿਚ ਹੀ ਛੱਡ ਕੇ) ਸਰੀਰ ਇਕੱਲਾ ਹੀ (ਮਸਾਣਾਂ ਵਿਚ) ਸੜਦਾ ਹੈ, ਸਮਾ ਵਿਹਾ ਜਾਣ ਤੇ ਜੀਵ ਪਛੁਤਾਉਂਦਾ ਹੈ ॥੪॥੩॥੧੫॥

ਪਦ ਅਰਥ ਨਾਗੀ = ਨੰਗੀ ਕਾਂਇਆਂ। ਦਾਝੈ = ਸੜਦੀ ਹੈ। ਪਾਛੈ = ਸਮਾ ਵਿਹਾ ਜਾਣ ਪਿੱਛੋਂ ॥੪॥

SikhNet (Spanish)Reza Nanak, cuando tu cuerpo desnudo sea quemado, sólo en ese momento te vas a (4-3-15)
Answers quote the Granth verbatim with Ang citations. AI commentary is not Gurbani and not a religious ruling.