ੴ

ਸਿੱਖਬਾਣੀ · SikhBani

ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ ॥

amrit kaaeaa rahai sukhaalee baajee ihu sansaaro
Guru Nanak Dev Ji ਗੁਰੂ ਨਾਨਕ ਦੇਵ ਜੀ · Raag Gauree · Ang 154, 155 · 24 lines
Translations

ਗਉੜੀ ਚੇਤੀ ਮਹਲਾ ੧ ॥

gaurree chetee mahalaa 1 | Ang 154

Sant Singh KhalsaGauree Chaytee, First Mehl:
Manmohan SinghGauri cheti 1st Guru.
Manmohan Singh (Punjabi)ਗਊੜੀ ਚੇਤੀ ਪਹਿਲੀ ਪਾਤਸ਼ਾਹੀ।
SikhNet (Spanish)Gauri, Cheti, Mejl Guru Nanak, Primer Canal Divino.

ਅੰਮ੍ਰਿਤ ਕਾਇਆ ਰਹੈ ਸੁਖਾਲੀ; ਬਾਜੀ ਇਹੁ ਸੰਸਾਰੋ ॥

amrit kaaeaa rahai sukhaalee; baajee ihu sansaaro | Ang 154

Sant Singh KhalsaWith your nectar-like body, you live in comfort, but this world is just a passing drama.
Manmohan SinghO body, thinking thyself immortal thou livest in peace, but this world is a play,
Manmohan Singh (Punjabi)ਹੇ ਦੇਹਿ! ਆਪਣੇ ਆਪ ਨੂੰ ਅਮਰ ਖਿਆਲ ਕਰਕੇ ਤੂੰ ਆਰਾਮ ਅੰਦਰ ਰਹਿੰਦੀ ਹੈਂ, ਪਰ ਇਹ ਜਗਤ ਇਕ ਖੇਡ ਹੈ।
Fareedkot Teekaਜੀਵ ਕਹਤਾ ਹੈ, ਹੇ ਦੇਹ! ਤੂੰ ਆਪ ਕੋ ਅਮਰੁ ਮਾਨ ਕਰ ਸੁਖੀ ਰਹਤੀ ਹੈਂ, ਇਹੁ ਸੰਸਾਰ ਤੋ ਬਾਜ਼ੀ ਰੂਪੁ ਹੈ, ਭਾਵ ਏਹਿ ਕੇ ਮਿਥ੍ਯਾ ਹੈ॥
Prof. Sahib Singhਇਹ ਸਰੀਰ ਆਪਣੇ ਆਪ ਨੂੰ ਅਮਰ ਜਾਣ ਕੇ ਸੁਖ ਮਾਣਨ ਵਿਚ ਹੀ ਲੱਗਾ ਰਹਿੰਦਾ ਹੈ, (ਇਹ ਨਹੀਂ ਸਮਝਦਾ ਕਿ) ਇਹ ਜਗਤ (ਇਕ) ਖੇਡ (ਹੀ) ਹੈ।

ਪਦ ਅਰਥ ਅੰਮ੍ਰਿਤ = (ਆਪਣੇ ਆਪ ਨੂੰ) ਅਮਰ ਸਮਝਣ ਵਾਲੀ। ਕਾਇਆ = ਦੇਹ, ਸਰੀਰ। ਸੁਖਾਲੀ = ਸੁਖ-ਆਲਯ, ਸੁਖਾਂ ਦਾ ਘਰ, ਸੁਖ ਮਾਣਨ ਵਾਲੀ। ਬਾਜੀ = ਖੇਡ।

SikhNet (Spanish)Oh mi cuerpo, mientras el juego de la vida te sostiene, confías en que continuarás para siempre.

ਲਬੁ ਲੋਭੁ ਮੁਚੁ ਕੂੜੁ ਕਮਾਵਹਿ; ਬਹੁਤੁ ਉਠਾਵਹਿ ਭਾਰੋ ॥

lab lobh much koorr kamaaveh; bahut utthaaveh bhaaro | Ang 154

Sant Singh KhalsaYou practice greed, avarice and great falsehood, and you carry such a heavy burden.
Manmohan SinghThou practisest avarice covetousness, great, false-hood, and carriest many, burdens.
Manmohan Singh (Punjabi)ਤੂੰ ਲਾਲਚ ਤਮ੍ਹਾ ਅਤੇ ਭਾਰੇ ਝੂਠ ਦੀ ਕਮਾਈ ਕਰਦੀ ਅਤੇ ਘੜੇ ਬੋਝ ਚੁਕਦੀ ਹੈ।
Fareedkot Teeka(ਲਬੁ) ਖਾਣੇ ਕੀ ਵਸਤੂ ਮੇਂ ਅਧਿਕ ਲਾਲਸਾ ਔਰ (ਲੋਭੁ) ਪਦਾਰਥ ਸੰਚਨ ਕਰਨਾ ਝੂਠ ਰੂਪ ਕਰਮ (ਮੁਚੁ) ਬਹੁਤ ਕਮਾਵਤੀ ਹੈ, ਔਰੁ ਪਾਪ ਰੂਪੀ ਬਹੁਤ ਉਠਾਵਤੀ ਹੈ॥
Prof. Sahib Singhਹੇ ਮੇਰੇ ਸਰੀਰ! ਤੂੰ ਲੱਬ ਲੋਭ ਕਰ ਰਿਹਾ ਹੈਂ ਤੂੰ ਬਹੁਤ ਕੂੜ ਕਮਾ ਰਿਹਾ ਹੈਂ (ਵਿਅਰਥ ਦੌੜ-ਭੱਜ ਹੀ ਕਰ ਰਿਹਾ ਹੈਂ), ਤੂੰ (ਆਪਣੇ ਉੱਤੇ ਲੱਬ ਲੋਭ ਕੂੜ ਆਦਿਕ ਦੇ ਅਸਰ ਹੇਠ ਕੀਤੇ ਮਾੜੇ ਕੰਮਾਂ ਦਾ) ਭਾਰ ਚੁਕਦਾ ਜਾ ਰਿਹਾ ਹੈਂ।

ਪਦ ਅਰਥ ਮੁਚੁ = ਬਹੁਤ। ਕਮਾਵਹਿ = (ਹੇ ਕਾਇਆਂ!) ਤੂੰ ਕਮਾਂਦੀ ਹੈਂ।

SikhNet (Spanish)Persigues con gran afán las diversiones de Maya, y ahora estás oprimido por las consecuencias de tus acciones.

ਤੂੰ ਕਾਇਆ. ਮੈ ਰੁਲਦੀ ਦੇਖੀ; ਜਿਉ ਧਰ ਉਪਰਿ ਛਾਰੋ ॥੧॥

toon kaaeaa. mai ruladee dekhee; jiau dhar upar chhaaro |1| Ang 154

Sant Singh KhalsaO body, I have seen you blowing away like dust on the earth. ||1||
Manmohan SinghO body! I have seen, thee, wallowing like ashes on the earth.
Manmohan Singh (Punjabi)ਹੇ ਦੇਹਿ! ਤੈਨੂੰ ਮੈਂ ਵੇਖਿਆ ਹੈ, ਸੁਆਹ ਦੀ ਤਰ੍ਹਾਂ ਧਰਤੀ ਉਤੇ ਖੱਜਲ-ਖੁਆਰ ਹੁੰਦਿਆਂ।
Fareedkot Teekaਹੇ ਕਾਇਆ! ਤੂੰ ਐਸੇ ਮੇਂ ਰੁਲਦੀ ਦੇਖੀ ਹੈ ਜੈਸੇ ਪ੍ਰਿਥਵੀ ਪਰ ਮ੍ਰਿਤਕਾ ਉਠਦੀ ਹੈ॥੧॥☬ਦੇਹ ਕਹਤੀ ਹੈ:
Prof. Sahib Singhਹੇ ਮੇਰੇ ਸਰੀਰ! ਮੈਂ ਤੇਰੇ ਵਰਗੇ ਇਉਂ ਰੁਲਦੇ ਵੇਖੇ ਹਨ ਜਿਵੇਂ ਧਰਤੀ ਉਤੇ ਸੁਆਹ ॥੧॥

ਪਦ ਅਰਥ ਤੂੰ = ਤੈਨੂੰ। ਕਾਇਆ = ਹੇ ਕਾਇਆਂ! ਧਰ = ਧਰਤੀ। ਛਾਰੋ = ਛਾਰ, ਸੁਆਹ ॥੧॥

SikhNet (Spanish)Oh cuerpo, te he visto devastado hasta volverte el polvo de la tierra.(1)

ਸੁਣਿ ਸੁਣਿ ਸਿਖ ਹਮਾਰੀ ॥

sun sun sikh hamaaree | Ang 154

Sant Singh KhalsaListen - listen to my advice!
Manmohan SinghHearken, hearken to my instruction.
Manmohan Singh (Punjabi)ਮੇਰੀ ਸਿੱਖਿਆ ਵੱਲ ਕੰਨ ਕਰ ਤੇ ਇਸ ਨੂੰ ਸ੍ਰਵਣ ਕਰ।
Fareedkot Teekaਹੇ ਮੇਰੇ ਪਿਆਰੇ ਜੀਵ! ਤੂੰ (ਸੁਣਿ) ਕਾਨੋਂ ਕਰ ਕੇ ਮੇਰੀ ਸਿਖ੍ਯਾ ਸੁਣ॥
Prof. Sahib Singhਹੇ ਮੇਰੀ ਜਿੰਦੇ! ਮੇਰੀ ਸਿੱਖਿਆ ਧਿਆਨ ਨਾਲ ਸੁਣ।

ਪਦ ਅਰਥ ਸਿਖ = ਸਿੱਖਿਆ।

SikhNet (Spanish)Escucha ahora mi consejo:

ਸੁਕ੍ਰਿਤੁ ਕੀਤਾ. ਰਹਸੀ ਮੇਰੇ ਜੀਅੜੇ; ਬਹੁੜਿ. ਨ ਆਵੈ ਵਾਰੀ ॥੧॥ ਰਹਾਉ ॥

sukrit keetaa. rahasee mere jeearre; bahurr. na aavai vaaree |1| rahaau | Ang 154

Sant Singh KhalsaOnly the good deeds which you have done shall remain with you, O my soul. This opportunity shall not come again! ||1||Pause||
Manmohan SinghThe good deeds done shall abide with thee, O my soul, thou shalt not, again find such opportunity. Pause.
Manmohan Singh (Punjabi)ਨੇਕ ਅਮਲ ਕਮਾਏ ਹੋਏ ਤੇਰੇ ਨਾਲ ਰਹਿਣਗੇ, ਹੇ ਮੇਰੀ ਆਤਮਾ! ਐਹੋ ਜੇਹਾ ਮੌਕਾ ਮੁੜ ਕੇ ਤੇਰੇ ਹੱਥ ਨਹੀਂ ਲਗਣਾ। ਠਹਿਰਾਉ।
Fareedkot Teekaਪੁੰਨ ਕੀਤਾ ਹੂਆ ਤੇਰੇ ਨਾਲ ਰਹੇਗਾ, ਮਨੁਖ ਜਨਮ ਕੀ ਵਾਰੀ ਫੇਰ ਨਹੀਂ ਆਵੇਗੀ॥੧॥ ਰਹਾਉ ॥☬ਜੀਵ ਕਹਿਤਾ ਹੈ:
Prof. Sahib Singhਕੀਤੀ ਹੋਈ ਨੇਕ ਕਮਾਈ ਹੀ ਤੇਰੇ ਨਾਲ ਨਿਭੇਗੀ। (ਜੇ ਇਹ ਮਨੁੱਖਾ ਜਨਮ ਗਵਾ ਲਿਆ), ਤਾਂ ਮੁੜ (ਛੇਤੀ) ਵਾਰੀ ਨਹੀਂ ਮਿਲੇਗੀ ॥੧॥ ਰਹਾਉ ॥

ਪਦ ਅਰਥ ਸੁਕ੍ਰਿਤੁ = ਨੇਕ ਕਮਾਈ। ਰਹਸੀ = ਨਾਲ ਨਿਭੇਗੀ। ਬਹੁੜਿ = ਮੁੜ ॥੧॥ ਰਹਾਉ ॥

SikhNet (Spanish)sólo el ser virtuoso perdura, y tal vez esta vida sea tu última oportunidad. (1-Pausa)

ਹਉ ਤੁਧੁ ਆਖਾ. ਮੇਰੀ ਕਾਇਆ; ਤੂੰ ਸੁਣਿ ਸਿਖ ਹਮਾਰੀ ॥

hau tudh aakhaa. meree kaaeaa; toon sun sikh hamaaree | Ang 155

Sant Singh KhalsaI say to you, O my body: listen to my advice!
Manmohan SinghI say to thee, O my body. Listen carefully to my advice.
Manmohan Singh (Punjabi)ਹੇ ਮੇਰੀ ਦੇਹਿ! ਮੈਂ ਤੈਨੂੰ ਆਖਦੀ ਹਾਂ। ਮੇਰੀ ਨਸੀਹਤ ਨੂੰ ਧਿਆਨ ਦੇ ਕੇ ਸ੍ਰਵਣ ਕਰ।
Fareedkot Teekaਹੇ ਮੇਰੀ ਕਾਇਆਂ! ਮੈਂ ਤੇਰੇ ਕੋ ਕਹਤਾ ਹੂੰ ਮੇਰੀ ਸਿਖਯਾ ਕੋ ਸ੍ਰਵਣ ਕਰ॥
Prof. Sahib Singhਹੇ ਮੇਰੇ ਸਰੀਰ! ਮੈਂ ਤੈਨੂੰ ਸਮਝਾਂਦਾ ਹਾਂ, ਮੇਰੀ ਨਸੀਹਤ ਸੁਣ।

ਪਦ ਅਰਥ ਹਉ = ਮੈਂ।

SikhNet (Spanish)Te digo, oh cuerpo mío, escucha mi consejo,

ਨਿੰਦਾ ਚਿੰਦਾ. ਕਰਹਿ ਪਰਾਈ; ਝੂਠੀ ਲਾਇਤਬਾਰੀ ॥

nindaa chindaa. kareh paraaee; jhootthee laaeitabaaree | Ang 155

Sant Singh KhalsaYou slander, and then praise others; you indulge in lies and gossip.
Manmohan SinghThou slanderest, and praisest others and indulgest in false backbiting,
Manmohan Singh (Punjabi)ਤੂੰ ਹੋਰਨਾਂ ਦੀ ਬਦਖੋਈ ਅਤੇ ਉਸਤਤੀ ਕਰਦੀ ਹੈਂ ਅਤੇ ਕੂੜੀਆਂ ਚੁਗਲੀਆਂ ਖਾਂਦੀ ਹੈਂ।
Fareedkot Teekaਪਰਾਈ ਨਿੰਦਾ ਅਰੁ (ਚਿੰਦਾ) ਉਸਤਤਿ ਕਰਤੀ ਹੈ ਔਰੁ ਝੂਠੀ (ਲਾਇਤਬਾਰੀ) ਚੁਗਲੀ ਕਰਤੀ ਹੈਂ॥☬ਪੁਨਾ ਦੇਹ ਕਾ ਜੀਵ ਪ੍ਰਤੀ ਕਥਨੁ ਹੈ:
Prof. Sahib Singhਤੂੰ ਪਰਾਈ ਨਿੰਦਿਆ ਦਾ ਧਿਆਨ ਰੱਖਦਾ ਹੈਂ, ਤੂੰ (ਹੋਰਨਾਂ ਦੀ) ਝੂਠੀ ਚੁਗ਼ਲੀ ਕਰਦਾ ਰਹਿੰਦਾ ਹੈਂ।

ਪਦ ਅਰਥ ਨਿੰਦਾ ਚਿੰਦਾ = ਨਿੰਦਾ ਦਾ ਚਿੰਤਨ। ਲਾਇਤਬਾਰੀ = ਇਤਬਾਰ ਦੂਰ ਕਰਨ ਵਾਲਾ ਉੱਦਮ, ਚੁਗ਼ਲੀ।

SikhNet (Spanish)calumnias a unos y alabas a otros, te fascinan las mentiras y el chismorreo.

ਵੇਲਿ ਪਰਾਈ ਜੋਹਹਿ ਜੀਅੜੇ; ਕਰਹਿ ਚੋਰੀ ਬੁਰਿਆਰੀ ॥

vel paraaee joheh jeearre; kareh choree buriaaree | Ang 155

Sant Singh KhalsaYou gaze upon the wives of others, O my soul; you steal and commit evil deeds.
Manmohan SinghThou, O mind, beholdest another's vine (women) and committest theft and evil deeds.
Manmohan Singh (Punjabi)ਤੂੰ ਹੇ ਮਨ ਹੋਰਨਾ ਦੀ ਵੇਲ (ਤ੍ਰੀਮਤ) ਨੂੰ ਤਕਦੀ ਹੈਂ ਤੇ ਸਰਕਾ ਅਤੇ ਕੁਕਰਮ ਕਮਾਉਂਦੀ ਹੈ।
Fareedkot Teekaਹੇ ਜੀਵ! ਤੂੰ ਪਰਾਈ (ਵੇਲਿ) ਇਸਤ੍ਰੀ ਆਦਿ ਵਿਭੂਤੀ ਦੇਖਤਾ ਹੈਂ ਔਰ ਚੋਰੀ ਬੁਰਾਈ ਕਰਤਾ ਹੈਂ॥☬ਪੁਨਾ ਜੀਵ ਕਾ ਦੇਹ ਪ੍ਰਤੀ ਕਥਨ ਹੈ:
Prof. Sahib Singhਹੇ ਜੀਵ! ਤੂੰ ਪਰਾਈ ਇਸਤ੍ਰੀ ਨੂੰ (ਭੈੜੀ ਨਿਗਾਹ ਨਾਲ) ਤੱਕਦਾ ਹੈਂ, ਤੂੰ ਚੋਰੀਆਂ ਕਰਦਾ ਹੈਂ, ਹੋਰ ਬੁਰਾਈਆਂ ਕਰਦਾ ਹੈਂ।

ਪਦ ਅਰਥ ਵੇਲਿ = ਇਸਤ੍ਰੀ। ਜੋਹਹਿ = ਤੂੰ ਤੱਕਦਾ ਹੈਂ। ਬੁਰਿਆਰੀ = ਬੁਰਾਈ, ਭੈੜ।

SikhNet (Spanish)Miras a la pareja del otro, la quieres tener y poseer, robas y actúas malvadamente,

ਹੰਸੁ ਚਲਿਆ. ਤੂੰ ਪਿਛੈ ਰਹੀਏਹਿ; ਛੁਟੜਿ ਹੋਈਅਹਿ ਨਾਰੀ ॥੨॥

hans chaliaa. toon pichhai raheehi; chhuttarr hoeeeh naaree |2| Ang 155

Sant Singh KhalsaBut when the swan departs, you shall remain behind, like an abandoned woman. ||2||
Manmohan SinghWhen the soul swan departs, thou remainest behind, and becomest like an abandoned woman.
Manmohan Singh (Punjabi)ਜਦ ਆਤਮਾ, ਰਾਜ ਹੰਸ ਟੁਰ ਜਾਂਦਾ ਹੈ, ਤੂੰ ਮਗਰ ਰਹਿ ਜਾਂਦੀ ਹੈਂ ਅਤੇ ਛੱਡੀ ਹੋਈ ਤੀਵੀ ਵਾਂਗ ਹੇ ਜਾਂਦੀ ਹੈ।
Fareedkot Teeka(ਹੰਸੁ) ਜੀਵ ਕਹਤਾ ਹੈ, ਜਬ ਮੈਂ ਚਲਾ ਜਾਵਾਂਗਾ ਤਬ ਤੂੰ ਪਿਛੈ ਐਸੇ ਰਹ ਜਾਵੇਂਗੀ ਜੈਸੇ ਛੁਟੜਿ ਇਸਤ੍ਰੀ ਹੋਤੀ ਹੈ, ਭਾਵ ਏਹਿ ਕਿ ਤੇਰਾ ਆਦਰੁ ਨਹੀਂ ਰਹੇਗਾ॥੨॥
Prof. Sahib Singhਹੇ ਮੇਰੀ ਕਾਇਆਂ! ਜਦੋਂ ਜੀਵਾਤਮਾ ਤੁਰ ਜਾਇਗਾ, ਤੂੰ ਇਥੇ ਹੀ ਰਹਿ ਜਾਇਂਗੀ, ਤੂੰ (ਤਦੋਂ) ਛੁੱਟੜ ਇਸਤ੍ਰੀ ਵਾਂਗ ਹੋ ਜਾਇਂਗੀ ॥੨॥

ਪਦ ਅਰਥ ਹੰਸੁ = ਜੀਵਾਤਮਾ ॥੨॥

SikhNet (Spanish)pero cuando tu Alma cisne tenga que partir, ni tu propio cuerpo irá contigo.(2)

ਤੂੰ ਕਾਇਆ ਰਹੀਅਹਿ ਸੁਪਨੰਤਰਿ; ਤੁਧੁ ਕਿਆ ਕਰਮ ਕਮਾਇਆ ॥

toon kaaeaa raheeeh supanantar; tudh kiaa karam kamaaeaa | Ang 155

Sant Singh KhalsaO body, you are living in a dream! What good deeds have you done?
Manmohan SinghThou, O body abidest as if in a dream. What good deed hast thou done?
Manmohan Singh (Punjabi)ਹੇ ਦੇਹਿ! ਤੂੰ ਸੁਪਨੇ ਵਿੱਚ ਦੀ ਤਰ੍ਹਾਂ ਵਸਦੀ ਹੈ। ਤੂੰ ਕਿਹੜਾ ਭਲਾ ਕੰਮ ਕੀਤਾ ਹੈ।
Fareedkot Teekaਹੇ ਦੇਹ! ਤੂੰ ਸੰਸਾਰ ਸ੍ਵਪਨ ਰੂਪ ਮੇਂ ਰਹੀ ਹੈਂ ਇਸ ਮੇਂ ਰਹ ਕਰ ਤੈਂ ਕਿਆ ਕਰਮੁ ਕਮਾਇਆ ਹੈ, ਭਾਵ ਮੰਦ ਕਰਮ ਕੀਏ ਹੈਂ॥
Prof. Sahib Singhਹੇ ਮੇਰੇ ਸਰੀਰ! ਤੂੰ (ਮਾਇਆ ਦੀ) ਨੀਂਦ ਵਿਚ ਹੀ ਸੁੱਤਾ ਰਿਹਾ (ਤੈਨੂੰ ਸਮਝ ਹੀ ਨ ਆਈ ਕਿ) ਤੂੰ ਕੀਹ ਕਰਤੂਤਾਂ ਕਰਦਾ ਰਿਹਾ।

ਪਦ ਅਰਥ ਸੁਪਨੰਤਰਿ = ਸੁਪਨ ਅੰਤਰਿ, ਸੁਪਨੇ ਵਿਚ, ਨੀਂਦ ਵਿਚ, ਸੁੱਤੀ ਹੋਈ।

SikhNet (Spanish)Oh cuerpo, vives como en un sueño y no realizas ninguna buena acción.

ਕਰਿ ਚੋਰੀ. ਮੈ ਜਾ ਕਿਛੁ ਲੀਆ; ਤਾ ਮਨਿ ਭਲਾ ਭਾਇਆ ॥

kar choree. mai jaa kichh leea; taa man bhalaa bhaaeaa | Ang 155

Sant Singh KhalsaWhen I stole something by deception, then my mind was pleased.
Manmohan SinghWhen I took something by stealth, it was then pleasing to the mind.
Manmohan Singh (Punjabi)ਜਦ ਮੈਂ ਤਸਕਰੀ ਕਰਕੇ ਕੋਈ ਚੀਜ ਲਿਆਂਦੀ ਤਦ ਇਹ ਚਿੱਤ ਨੂੰ ਚੰਗਾ ਲਗਾ।
Fareedkot Teekaਜਬ ਚੋਰੀ ਆਦਿ ਪਾਪ ਕਰ ਕੇ ਜੋ ਕੁਛੁ ਮੈਂ ਲੈ ਆਇਆ, ਸੋ ਤੇਰੇ ਮਨ ਮੇਂ (ਭਲਾ ਭਾਇਆ) ਅਛਾ ਲਗਿਆ॥
Prof. Sahib Singhਚੋਰੀ ਆਦਿਕ ਕਰ ਕੇ ਜੋ ਮਾਲ-ਧਨ ਮੈਂ ਲਿਆਉਂਦਾ ਰਿਹਾ, ਤੈਨੂੰ ਉਹ ਮਨ ਵਿਚ ਪਸੰਦ ਆਉਂਦਾ ਰਿਹਾ।

ਪਦ ਅਰਥ ਮਨਿ = ਮਨ ਵਿਚ। ਭਲਾ ਭਾਇਆ = ਚੰਗਾ ਲੱਗਾ।

SikhNet (Spanish)Tu mente se engolosina cada vez que triunfa con su astucia, una sobre otra.

ਹਲਤਿ ਨ ਸੋਭਾ. ਪਲਤਿ ਨ ਢੋਈ; ਅਹਿਲਾ ਜਨਮੁ ਗਵਾਇਆ ॥੩॥

halat na sobhaa. palat na dtoee; ahilaa janam gavaaeaa |3| Ang 155

Sant Singh KhalsaI have no honor in this world, and I shall find no shelter in the world hereafter. My life has been lost, wasted in vain! ||3||
Manmohan SinghI have no honour in this world, and shall have no shelter in the world beyond. I have lost my human life in vain.
Manmohan Singh (Punjabi)ਇਸ ਮਾਤ ਲੋਕ ਵਿੱਚ ਮੇਰੀ ਕੋਈ ਇਜ਼ਤ ਨਹੀਂ ਅਤੇ ਪ੍ਰਲੋਕ ਵਿੱਚ ਮੈਨੂੰ ਕੋਈ ਪਨਾਹ ਨਹੀਂ ਲਭਣੀ। ਮੈਂ ਆਪਣਾ ਮਨੁਖੀ ਜੀਵਨ ਬੇਫਾਇਦਾ ਵੰਞ ਲਿਆ ਹੈ।
Fareedkot Teekaਤੇਰੀ ਸੰਗਤਿ ਸੇ ਇਸ ਲੋਕ ਮੇਂ ਸੋਭਾ ਨਹੀਂ ਲਈ ਅਰ ਪਰਲੋਕ ਮੇਂ ਉਤਮ ਲੋਕ ਕੀ ਪ੍ਰਾਪਤੀ ਮੇਰੇ ਕੋ ਨਹੀਂ ਹੂਈ। ਮੈਨੇ ਬਿਅਰਥ ਵਾ (ਅਹਿਲਾ) ਸੁੰਦਰ ਜਨਮੁ ਗਵਾਇ ਲੀਆ ਹੈ॥੩॥☬ਅਬ ਦੇਹ ਦੁਖੀ ਹੋ ਕਰ ਕਹਤੀ ਹੈ:
Prof. Sahib Singh(ਇਸ ਤਰ੍ਹਾਂ) ਨਾਹ ਇਸ ਲੋਕ ਵਿਚ ਸੋਭਾ ਖੱਟੀ, ਨਾਹ ਪਰਲੋਕ ਵਿਚ ਆਸਰਾ (ਮਿਲਣ ਦਾ ਪ੍ਰਬੰਧ) ਹੋਇਆ। ਕੀਮਤੀ ਮਨੁੱਖਾ ਜਨਮ ਜ਼ਾਇਆ ਕਰ ਲਿਆ ॥੩॥

ਪਦ ਅਰਥ ਹਲਤਿ = ਹਲਤ ਵਿਚ, ਇਸ ਲੋਕ ਵਿਚ। ਪਲਤਿ = ਪਲਤ ਵਿਚ, ਪਰਲੋਕ ਵਿਚ। ਅਹਿਲਾ = ਉੱਤਮ ॥੩॥

SikhNet (Spanish)Pero tu vida se ha vuelto totalmente inútil y no encuentras descanso en ninguna parte. (3)

ਹਉ ਖਰੀ ਦੁਹੇਲੀ ਹੋਈ, ਬਾਬਾ ਨਾਨਕ; ਮੇਰੀ ਬਾਤ. ਨ ਪੁਛੈ ਕੋਈ ॥੧॥ ਰਹਾਉ ॥

hau kharee duhelee hoee, baabaa naanak; meree baat. na puchhai koee |1| rahaau | Ang 155

Sant Singh KhalsaI am totally miserable! O Baba Nanak, no one cares for me at all! ||1||Pause||
Manmohan SinghI have become very miserable, O father, Nanak and none cares for me. Pause.
Manmohan Singh (Punjabi)ਮੈਂ ਬਹੁਤ ਦੁਖੀ ਹੋ ਗਈ ਹਾਂ, ਹੇ ਪਿਤਾ। ਨਾਨਕ ਅਤੇ ਕੋਈ ਭੀ ਮੇਰੀ ਪਰਵਾਹ ਨਹੀਂ ਕਰਦਾ। ਠਹਿਰਾੳ।
Fareedkot Teeka(ਬਾਬਾ ਨਾਨਕ) ਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਦੇਹ ਕਹਤੀ ਹੈ ਅਬ ਤੇਰੇ ਵਿਜੋਗ ਹੋਣੇ ਸੇ ਮੇਰੀ ਬਾਤ ਕੋਈ ਨਹੀਂ ਪੁਛਦਾ ਮੈਂ ਅਤੀ ਦੁਖੀ ਹੋਈ ਹਾਂ॥੧॥ ਰਹਾਉ ॥☬ਤਤਸਟ ਰੂਪ ਹੋ ਕਰ ਗੁਰੂ ਜੀ ਸੰਸਾਰ ਕੀ ਦਸਾ ਕਹਤੇ ਹੈਂ:
Prof. Sahib Singhਹੇ ਭਾਈ! (ਜੀਵਾਤਮਾ ਦੇ ਤੁਰ ਜਾਣ ਤੇ ਹੁਣ) ਮੈਂ ਕਾਂਇਆਂ ਬਹੁਤ ਦੁਖੀ ਹੋਈ ਹਾਂ। ਹੇ ਨਾਨਕ! ਮੇਰੀ ਹੁਣ ਕੋਈ ਵਾਤ ਨਹੀਂ ਪੁੱਛਦਾ ॥੧॥ ਰਹਾਉ ॥

ਪਦ ਅਰਥ ਖਰੀ ਦੁਹੇਲੀ = ਬਹੁਤ ਦੁਖੀ। ਬਾਬਾ = ਹੇ ਬਾਬਾ! ਬਾਤ = ਵਾਤ ॥੧॥ ਰਹਾਉ ॥

SikhNet (Spanish)Tu dolor es intenso y nadie viene a socorrerte.

ਤਾਜੀ ਤੁਰਕੀ ਸੁਇਨਾ ਰੁਪਾ; ਕਪੜ ਕੇਰੇ ਭਾਰਾ ॥

taajee turakee sueinaa rupaa; kaparr kere bhaaraa | Ang 155

Sant Singh KhalsaTurkish horses, gold, silver and loads of gorgeous clothes
Manmohan SinghThe Turkish steed, gold, silver and loads of raiment,
Manmohan Singh (Punjabi)ਤੁਰਕਿਸਤਾਨੀ ਕੋਤਲ ਸੋਨਾ ਚਾਂਦੀ ਅਤੇ ਬਸਤਰ ਦੇ ਢੇਰਾਂ ਦੇ ਢੇਰ।
Fareedkot Teeka(ਤੁਰਕੀ) ਤੁਰਕਸਤਾਨ ਕੋ (ਤਾਜੀ) ਘੋੜੇ ਔਰੁ ਸੁਇਨਾ ਚਾਂਦੀ ਔਰ ਬਸਤ੍ਰੋਂ ਕੇ ਭਾਰ॥
Prof. Sahib Singhਹੇ ਨਾਨਕ! (ਆਖ-) ਹੇ ਮੂਰਖ! ਵਧੀਆ ਘੋੜੇ, ਸੋਨਾ ਚਾਂਦੀ, ਕੱਪੜਿਆਂ ਦੇ ਲੱਦ-

ਪਦ ਅਰਥ ਤਾਜੀ = ਘੋੜੇ। ਕੇਰੇ = ਦੇ।

SikhNet (Spanish)Caballos turcos y árabes, oro, plata, abundantes cantidades de ropa fina;

ਕਿਸ ਹੀ ਨਾਲਿ. ਨ ਚਲੇ ਨਾਨਕ; ਝੜਿ ਝੜਿ ਪਏ ਗਵਾਰਾ ॥

kis hee naal. na chale naanak; jharr jharr pe gavaaraa | Ang 155

Sant Singh Khalsa- none of these shall go with you, O Nanak. They are lost and left behind, you fool!
Manmohan SinghAccompany not any one, O Nanak. They are left behind in this World, O fool.
Manmohan Singh (Punjabi)ਕਿਸੇ ਦੇ ਭੀ ਸਾਥ ਨਹੀਂ ਜਾਂਦੇ ਹੇ ਨਾਨਕ! ਉਹ ਏਸ ਜਹਾਨ ਵਿੱਚ ਹੀ ਪਿਛੇ ਰਹਿ ਜਾਂਦੇ ਹਨ, ਹੇ ਮੂਰਖ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਹ ਪਦਾਰਥ ਹੀ ਨਿਸਚੇ ਕਰ ਕੇ ਕਿਸੀ ਕੇ ਸਾਥ ਨਹੀਂ ਗਏ। ਇਨ ਮੇਂ ਲਗ ਕਰ ਮੂਰਖ ਝੜਿ ਝੜਿ ਪੜੇ ਹੈਂ, ਅਰਥਾਤ ਨਾਸ ਕੋ ਪ੍ਰਾਪਤਿ ਹੂਏ ਹੈਂ॥
Prof. Sahib Singhਕੋਈ ਭੀ ਸ਼ੈ (ਮੌਤ ਵੇਲੇ) ਕਿਸੇ ਦੇ ਨਾਲ ਨਹੀਂ ਜਾਂਦੀ। ਸਭ ਇਥੇ ਹੀ ਰਹਿ ਜਾਂਦੇ ਹਨ।

ਪਦ ਅਰਥ ਗਵਾਰਾ = ਹੇ ਗਵਾਰ! ਹੇ ਮੂਰਖ!

SikhNet (Spanish)ninguno de estos bienes te acompañará en el más allá.

ਕੂਜਾ ਮੇਵਾ. ਮੈ ਸਭ ਕਿਛੁ ਚਾਖਿਆ; ਇਕੁ ਅੰਮ੍ਰਿਤੁ ਨਾਮੁ ਤੁਮਾਰਾ ॥੪॥

koojaa mevaa. mai sabh kichh chaakhiaa; ik amrit naam tumaaraa |4| Ang 155

Sant Singh KhalsaI have tasted all the sugar candy and sweets, but Your Name alone is Ambrosial Nectar. ||4||
Manmohan SinghCrystalline-sugar and raisins I have all tasted, The Name alone is Nectar sweet, O Lord.
Manmohan Singh (Punjabi)ਕੂਜੇ ਦੀ ਮਿਸਰੀ ਤੇ ਸੌਗੀ ਮੈਂ ਸਾਰੇ ਚੱਖੇ ਹਨ। ਕੇਵਲ ਤੇਰਾ ਨਾਮ ਹੀ ਸੁਧਾਰਸ ਜੈਸਾ ਮਿੱਠੜਾ ਹੈ, ਹੇ ਸੂਆਮੀ!।
Fareedkot Teeka(ਕੂਜਾ) ਮਿਸਰੀ ਆਦਿ ਮਿਸਟਾਨੁ ਮੇਵਾ ਪਿਸਤੇ ਸਾਉਗੀ ਆਦਿ ਸਭ ਕਿਛੁ ਮੈਂ ਚਾਖਿਆ ਹੈ। ਹੇ ਪਰਮੇਸ੍ਵਰ! ਇਕੁ ਤੇਰਾ ਨਾਮੁ ਹੀ ਅੰਮ੍ਰਿਤੁ ਰੂਪ ਹੈ, ਭਾਵ ਏਹ ਕਿ ਔਰੁ ਸਭ ਪਦਾਰਥ ਨਾਸ ਰੂਪ ਹੈਂ, ਅਮਰਤਾ ਕੇ ਦੇਣੇ ਵਾਲਾ ਤੋ ਏਕ ਨਾਮ ਹੀ ਹੈ॥੪॥
Prof. Sahib Singhਮਿਸਰੀ ਮੇਵੇ ਆਦਿਕ ਭੀ ਮੈਂ ਸਭ ਕੁਝ ਚੱਖ ਕੇ ਵੇਖ ਲਿਆ ਹੈ। (ਇਹਨਾਂ ਵਿਚ ਭੀ ਇਤਨਾ ਸਵਾਦ ਨਹੀਂ ਜਿਤਨਾ ਹੇ ਪ੍ਰਭੂ!) ਤੇਰਾ ਨਾਮ ਮਿੱਠਾ ਹੈ ॥੪॥

ਪਦ ਅਰਥ ਕੂਜਾ = ਮਿਸਰੀ ॥੪॥

SikhNet (Spanish)Has probado todos los sabores, pero no encontrarás ninguno tan dulce como el Nombre Ambrosial del Señor. (4)

ਦੇ ਦੇ ਨੀਵ. ਦਿਵਾਲ ਉਸਾਰੀ; ਭਸਮੰਦਰ ਕੀ ਢੇਰੀ ॥

de de neev. divaal usaaree; bhasamandar kee dteree | Ang 155

Sant Singh KhalsaDigging deep foundations, the walls are constructed, but in the end, the buildings return to heaps of dust.
Manmohan SinghBy giving (digging) deep foundations, man constructs the walls. Such edifices, at last become a heap of dust.
Manmohan Singh (Punjabi)ਡੂੰਘੀਆਂ ਬੁਨਿਆਦਾਂ ਦੇ ਕੇ (ਪੁੱਟ ਕੇ) ਬੰਦਾ ਕੰਧਾਂ ਉਸਾਰਦਾ ਹੈ। ਐਹੋ ਜੇਹੀਆਂ ਇਮਾਰਤਾ ਅਖੀਰ ਨੂੰ ਮਿੱਟੀ ਦਾ ਅੰਬਾਰ ਹੋ ਜਾਂਦੀਆਂ ਹਨ।
Fareedkot Teekaਅਰ ਜੋ ਨੀਵ ਦੇ ਦੇ ਕਰ ਦੀਵਾਰੇਂ ਉਸਾਰੀ ਹੈਂ, ਸੋ ਮੰਦਰ ਤੋ ਭਸਮ ਕੀ ਢੇਰੀ ਹੈ॥
Prof. Sahib Singhਨੀਹਾਂ ਰੱਖ ਰੱਖ ਕੇ ਮਕਾਨਾਂ ਦੀਆਂ ਕੰਧਾਂ ਉਸਾਰੀਆਂ, ਪਰ (ਮੌਤ ਆਇਆਂ) ਇਹ ਸੁਆਹ ਦੇ ਮੰਦਰਾਂ ਦੀ ਢੇਰੀ ਵਾਂਗ ਹੀ ਹੋ ਗਏ।

ਪਦ ਅਰਥ ਨੀਵ = ਨੀਂਹ। ਦਿਵਾਲ = ਦੀਵਾਰ, ਕੰਧ। ਭਸ = ਸੁਆਹ।

SikhNet (Spanish)Oh mi cuerpo, te construí como una fortaleza con los más fuertes cimientos, pero mira, al final, de todas maneras y en verdad, en polvo te convertirás.

ਸੰਚੇ ਸੰਚਿ. ਨ ਦੇਈ ਕਿਸ ਹੀ; ਅੰਧੁ ਜਾਣੈ ਸਭ ਮੇਰੀ ॥

sanche sanch. na deee kis hee; andh jaanai sabh meree | Ang 155

Sant Singh KhalsaPeople gather and hoard their possessions, and give nothing to anyone else - the poor fools think that everything is theirs.
Manmohan SinghThe man amasses and hoards riches and gives to none. The fool thinks that all is his own,
Manmohan Singh (Punjabi)ਆਦਮੀ ਦੌਲਤ ਜਮ੍ਹਾ ਤੇ ਇਕੱਠੀ ਕਰਦਾ ਅਤੇ ਕਿਸੇ ਨੂੰ ਨਹੀਂ ਦਿੰਦਾ। ਅੰਨ੍ਹਾਂ ਖਿਆਲ ਕਰਦਾ ਹੈ ਕਿ ਸਾਰੀ ਉਸ ਦੀ ਆਪਣੀ ਹੈ।
Fareedkot Teekaਪਦਾਰਥ ਕੋ ਸੰਚਨ ਕਰਤਾ ਹੈ ਸੰਚ ਕਰ ਕਿਸੀ ਕੋ ਨਹੀਂ ਦੇਤਾ, (ਅੰਧੁ) ਅਗਿਆਨੀ ਜਾਨਤਾ ਹੈ ਸਭ ਮਾਯਾ ਮੇਰੀ ਹੈ॥
Prof. Sahib Singh(ਮਾਇਆ ਦੇ) ਖ਼ਜ਼ਾਨੇ ਇਕੱਠੇ ਕੀਤੇ ਕਿਸੇ ਨੂੰ (ਹਥੋਂ) ਨਹੀਂ ਦੇਂਦਾ, ਮੂਰਖ ਸਮਝਦਾ ਹੈ ਕਿ ਇਹ ਸਭ ਕੁਝ ਮੇਰਾ ਹੈ।

ਪਦ ਅਰਥ ਸੰਚੇ = ਖ਼ਜਾਨੇ।

SikhNet (Spanish)Juntas y guardas para ti las riquezas, y como un tonto piensas que son tuyas, pero ni siquiera Ravana,

ਸੋਇਨ ਲੰਕਾ ਸੋਇਨ ਮਾੜੀ; ਸੰਪੈ. ਕਿਸੈ ਨ ਕੇਰੀ ॥੫॥

soein lankaa soein maarree; sanpai. kisai na keree |5| Ang 155

Sant Singh KhalsaRiches do not remain with anyone - not even the golden palaces of Sri Lanka. ||5||
Manmohan SinghGolden Ceylon and gold palaces (remained not with Ravana.)The riches belong to none.
Manmohan Singh (Punjabi)ਸੁਨਹਿਰੀ ਲੰਕਾ ਤੇ ਸੋਨੇ ਦੇ ਮੰਦਰ (ਰਾਵਣ ਦੇ ਨਾਲ ਨਾਂ ਰਹੇ।) ਧਨ ਦੌਲਤ ਕਿਸੇ ਦੀ ਭੀ ਮਲਕੀਅਤ ਨਹੀਂ।
Fareedkot Teekaਜਿਸ ਰਾਵਨ ਕੀ ਸੋਨੇ ਕੀ ਲੋਕਾ ਔਰ ਸੋਨੇ ਕੀ (ਮਾੜੀ) ਅਟਾਰੀ ਥੀ ਤਿਸ ਕੀ ਨ ਬਣੀ। ਤਾਂ ਤੇ ਇਹ ਜਾਣੇ (ਸੰਪੈ) ਵਿਭੂਤੀ ਕਿਸੀ ਕੀ ਨਹੀਂ ਹੈ॥੫॥
Prof. Sahib Singh(ਪਰ ਇਹ ਨਹੀਂ ਜਾਣਦਾ ਕਿ) ਸੋਨੇ ਦੀ ਲੰਕਾ ਸੋਨੇ ਦੇ ਮਹਲ (ਰਾਵਣ ਦੇ ਭੀ ਨਾਹ ਰਹੇ, ਤੂੰ ਕਿਸ ਦਾ ਵਿਚਾਰਾ ਹੈਂ) ਇਹ ਧਨ ਕਿਸੇ ਦਾ ਭੀ ਨਹੀਂ ਬਣਿਆ ਰਹਿੰਦਾ ॥੫॥

ਪਦ ਅਰਥ ਮਾੜੀ = ਮਹਲ। ਸੰਪੈ = ਧਨ। ਕੇਰੀ ਦੀ ॥੫॥

SikhNet (Spanish)el poderoso rey de Siri Lanka, pudo llevarse consigo sus mansiones de oro puro. ¿Cómo crees tú que te las vas a poder llevar? (5)

ਸੁਣਿ ਮੂਰਖ ਮੰਨ ਅਜਾਣਾ ॥

sun moorakh man ajaanaa | Ang 155

Sant Singh KhalsaListen, you foolish and ignorant mind
Manmohan SinghHear O foolish and ignorant mind,
Manmohan Singh (Punjabi)ਕੰਨ ਦੇ, ਹੇ ਬੇਵਕੂਫ ਤੇ ਬੇਸਮਝ ਮਨ!
Fareedkot Teekaਹੇ ਅਗਯਾਤ ਮੂਰਖ ਮਨ! ਤੂੰ ਸਰਵਣ ਕਰ॥
Prof. Sahib Singhਹੇ ਮੂਰਖ ਅੰਞਾਣ ਮਨ! ਸੁਣ।
SikhNet (Spanish)Oh mi mente torpe, escúchame y entiende

ਹੋਗੁ; ਤਿਸੈ ਕਾ ਭਾਣਾ ॥੧॥ ਰਹਾਉ ॥

hog; tisai kaa bhaanaa |1| rahaau | Ang 155

Sant Singh Khalsa- only His Will prevails. ||1||Pause||
Manmohan Singhonly His will is carried out. Pause.
Manmohan Singh (Punjabi)ਕੇਵਲ ਉਸ ਦੀ ਰਜਾ ਹੀ ਨੇਪਰੇ ਚੜ੍ਹਦੀ ਹੈ। ਠਹਿਰਾਉ।
Fareedkot Teekaਜੋ ਵਾਹਿਗੁਰੂ ਕਾ ਭਾਣਾ ਹੈ, ਸੋਈ ਹੋਣਾ ਹੈ॥੧॥ ਰਹਾਉ ॥
Prof. Sahib Singhਉਸ ਪਰਮਾਤਮਾ ਦੀ ਰਜ਼ਾ ਹੀ ਵਰਤੇਗੀ (ਲੋਬ ਲੋਭ ਆਦਿਕ ਛੱਡ ਕੇ ਉਸ ਦੀ ਰਜ਼ਾ ਵਿਚ ਤੁਰਨਾ ਸਿੱਖ) ॥੧॥ ਰਹਾਉ ॥

ਪਦ ਅਰਥ ਹੋਗੁ = ਹੋਵੇਗਾ। ਭਾਣਾ = ਰਜ਼ਾ ॥੧॥ ਰਹਾਉ ॥

SikhNet (Spanish)que todo lo que pasa es Voluntad de Dios. (1 Pausa)

ਸਾਹੁ ਹਮਾਰਾ ਠਾਕੁਰੁ ਭਾਰਾ; ਹਮ ਤਿਸ ਕੇ ਵਣਜਾਰੇ ॥

saahu hamaaraa tthaakur bhaaraa; ham tis ke vanajaare | Ang 155

Sant Singh KhalsaMy Banker is the Great Lord and Master. I am only His petty merchant.
Manmohan SinghMy Banker is the great Lord, I am his petty dealer.
Manmohan Singh (Punjabi)ਮੇਰਾ ਸਾਹੂਕਾਰ ਵਡਾ ਮਾਲਕ ਹੈ, ਮੈਂ ਉਸ ਦਾ ਅਦਨਾ ਹਟਵਾਣੀਆਂ ਹਾਂ।
Fareedkot Teekaਹਮਾਰਾ ਜੋ ਠਾਕੁਰ ਹੈ, ਸੋ ਬੜਾ ਭਾਰਾ ਸ਼ਾਹੁ ਹੈ, ਹਮ ਜੀਵ ਤਿਸ ਕੇ ਵਣਜਾਰੇ ਹੈਂ॥
Prof. Sahib Singhਸਾਡਾ ਮਾਲਕ-ਪ੍ਰਭੂ ਵੱਡਾ ਸਾਹੂਕਾਰ ਹੈ, ਅਸੀਂ ਸਾਰੇ ਜੀਵ ਉਸ ਦੇ ਭੇਜੇ ਹੋਏ ਵਣਜਾਰੇ-ਵਪਾਰੀ ਹਾਂ (ਇਥੇ ਨਾਮ-ਵਪਾਰ ਕਰਨ ਆਏ ਹੋਏ ਹਾਂ)।

ਪਦ ਅਰਥ ਵਣਜਾਰੇ = ਵਣਜ ਕਰਨ ਵਾਲੇ ਜੀਵ।

SikhNet (Spanish)Nuestro Maestro es el Gran Mercader;

ਜੀਉ ਪਿੰਡੁ ਸਭ ਰਾਸਿ ਤਿਸੈ ਕੀ; ਮਾਰਿ ਆਪੇ ਜੀਵਾਲੇ ॥੬॥੧॥੧੩॥

jeeo pindd sabh raas tisai kee; maar aape jeevaale |6|1|13| Ang 155

Sant Singh KhalsaThis soul and body all are His. He Himself kills, and brings back to life. ||6||1||13||
Manmohan SinghThe soul, and body are all His capital. He Himself kills and re-animates.
Manmohan Singh (Punjabi)ਆਤਮਾ ਤੇ ਦੇਹਿ ਸਮੂਹ ਉਸੇ ਦੀ ਪੁੰਜੀ ਹੈ। ਉਹ ਆਪ ਹੀ ਮਾਰਦਾ ਤੇ ਸੁਰਜੀਤ ਕਰਦਾ ਹੈ।
Fareedkot Teekaਜੀਵ ਔਰ ਸਰੀਰ ਏਹ ਸਭ ਪੂੰਜੀ ਤਿਸੀ ਕੀ ਹੈ, ਆਪ ਹੀ ਮਾਰਤਾ ਹੈ ਆਪ ਹੀ ਜੀਵਾਲਤਾ ਹੈ॥੬॥੧॥੧੩॥
Prof. Sahib Singhਇਹ ਜਿੰਦ ਇਹ ਸਰੀਰ ਉਸੇ ਸ਼ਾਹ ਦੀ ਦਿੱਤੀ ਹੋਈ ਰਾਸ-ਪੂੰਜੀ ਹੈ। ਉਹ ਆਪ ਹੀ ਮਾਰਦਾ ਤੇ ਆਪ ਹੀ ਜਿੰਦ ਦੇਂਦਾ ਹੈ ॥੬॥੧॥੧੩॥

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਮਾਰਿ = ਮਾਰ ਕੇ ॥੬॥

* ਨੋਟ: ਇਸ ਸ਼ਬਦ ਦੇ ਅਖ਼ਰੀਲੇ ਅੰਕ ਵੇਖੋ! ਅੰਕ ੬ ਦੱਸਦਾ ਹੈ ਕਿ ਸ਼ਬਦ ਦੇ ੬ ਬੰਦ ਹਨ। ਅੰਕ ੧੩ ਦੱਸਦਾ ਹੈ ਕਿ ਗਉੜੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਦਾ ਇਹ ੧੩ਵਾਂ ਸ਼ਬਦ ਹੈ। ਅੰਕ ੧ ਨਵਾਂ ਆਇਆ ਹੈ। ਇਹ ਦੱਸਦਾ ਹੈ ਕਿ ਕੋਈ ਨਵੀਂ ਤਬਦੀਲੀ ਆਈ ਹੈ। ਹੁਣ ਤਕ ਦੇ ਸ਼ਬਦ "ਗਉੜੀ" ਦੇ ਸਨ। ਪਰ ਸ਼ਬਦ ਨੰ: ੧੩ "ਗਉੜੀ ਚੇਤੀ" ਦਾ ਹੈ। "ਗਉੜੀ ਚੇਤੀ" ਦਾ ਇਹ ਪਹਿਲਾ ਹੀ ਸ਼ਬਦ ਹੈ। ੧੨ ਸ਼ਬਦ "ਗਉੜੀ" ਦੇ; ੧ ਸ਼ਬਦ "ਗਉੜੀ ਚੇਤੀ" ਦਾ; ਜੋੜ ੧੩। "ਗਉੜੀ ਚੇਤੀ" ਦੇ ਕੁਲ ੫ ਸ਼ਬਦ ਹੈ। ਉਥੇ ਅਖ਼ੀਰਲਾ ਜੋੜ ਹੈ।੫।੧੭।, ਭਾਵ, ੧੨ ਸ਼ਬਦ 'ਗਉੜੀ' ਦੇ ਅਤੇ ੫ ਸ਼ਬਦ "ਗਉੜੀ ਚੇਤੀ" ਦੇ, ਜੋੜ ੧੭। ਇਸ ਸ਼ਬਦ ਵਿਚ ਕਦੇ ਕਾਇਆਂ ਨੂੰ ਸੰਬੋਧਨ ਕੀਤਾ ਹੈ ਕਦੇ ਜੀਵਾਤਮਾ ਨੂੰ।

SikhNet (Spanish)nosotros somos solamente Sus dependientes, el cuerpo y el Alma son Suyos, y Él es el Único que crea la vida y la toma de regreso. (6-1-13)
Answers quote the Granth verbatim with Ang citations. AI commentary is not Gurbani and not a religious ruling.