ਅਸਟਪਦੀ ॥
asattapadee |
Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi X
ਕਈ ਕੋਟਿ; ਹੋਏ ਪੂਜਾਰੀ ॥
kee kott; hoe poojaaree |
Sant Singh KhalsaMany millions are His devotees.
Manmohan SinghMany millions are His worshippers.
Manmohan Singh (Punjabi)ਅਨੇਕਾਂ ਕ੍ਰੋੜਾਂ ਉਸ ਦੀ ਉਪਾਸ਼ਨਾ ਕਰਨ ਵਾਲੇ ਹਨ।
Fareedkot Teekaਕਈ ਕ੍ਰੋੜੋਂ ਪੁਜਾਰੀ ਅਰਥਾਤ ਪੂਜਾ ਕਰਨੇ ਵਾਰੇ ਹੋਏ ਹੈਂ॥
Prof. Sahib Singh(ਪ੍ਰਭੂ ਦੀ ਇਸ ਰਚੀ ਹੋਈ ਦੁਨੀਆ ਵਿਚ) ਕਈ ਕਰੋੜਾਂ ਪ੍ਰਾਣੀ ਪੁਜਾਰੀ ਹਨ,ਪਦ ਅਰਥ ਕੋਟਿ = ਕਰੋੜ।
SikhNet (Spanish)Millones y millones transcurren en la actividad, en la inercia o en la pureza.
ਕਈ ਕੋਟਿ; ਆਚਾਰ ਬਿਉਹਾਰੀ ॥
kee kott; aachaar biauhaaree |
Sant Singh KhalsaMany millions perform religious rituals and worldly duties.
Manmohan SinghMany millions are the performers of religious and worldly deeds.
Manmohan Singh (Punjabi)ਕਈ ਕ੍ਰੋੜ ਹਨ, ਧਾਰਮਕ ਅਤੇ ਸੰਸਾਰੀ ਕਰਮ ਕਰਨ ਵਾਲੇ।
Fareedkot Teekaਪੁਨਾ ਕਈ ਕ੍ਰੋੜੋਂ ਸ੍ਰੇਸਟ ਅਚਾਰੋਂ ਕੇ ਵਿਹਾਰ ਕਰਨੇ ਹਾਰੇ ਭਏ ਹੈਂ॥
Prof. Sahib Singhਅਤੇ ਕਈ ਕਰੋੜਾਂ ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ ਹਨ;ਪਦ ਅਰਥ ਆਚਾਰ ਬਿਉਹਾਰੀ = ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ।
SikhNet (Spanish)se consagran a la Alabanza del Señor.
ਕਈ ਕੋਟਿ; ਭਏ ਤੀਰਥ ਵਾਸੀ ॥
kee kott; bhe teerath vaasee |
Sant Singh KhalsaMany millions become dwellers at sacred shrines of pilgrimage.
Manmohan SinghMany millions have become dwellers at places of pilgrimage.
Manmohan Singh (Punjabi)ਅਨੇਕਾਂ ਕ੍ਰੋੜਾਂ ਯਾਤ੍ਰਾ-ਅਸਥਾਨਾਂ ਉਤੇ ਰਹਿਣ ਵਾਲੇ ਹੋ ਗਏ ਹਨ।
Fareedkot Teekaਕਈ ਕ੍ਰੋੜੋਂ ਤੀਰਥੋਂ ਮੇਂ ਨਿਵਾਸੀ ਭਏ ਹੈਂ॥
Prof. Sahib Singhਕਈ ਕਰੋੜਾਂ (ਬੰਦੇ) ਤੀਰਥਾਂ ਦੇ ਵਸਨੀਕ ਹਨ,ਪਦ ਅਰਥ ਵਾਸੀ = ਵੱਸਣ ਵਾਲੇ।
SikhNet (Spanish)Muchos Lo alaban durante el cumplimiento de sus deberes cotidianos,
ਕਈ ਕੋਟਿ; ਬਨ ਭ੍ਰਮਹਿ ਉਦਾਸੀ ॥
kee kott; ban bhrameh udaasee |
Sant Singh KhalsaMany millions wander as renunciates in the wilderness.
Manmohan SinghMany millions wander as anchorets in the forest.
Manmohan Singh (Punjabi)ਅਨੇਕਾਂ ਕ੍ਰੋੜ ਵੈਰਾਗੀ ਹੋ ਜੰਗਲ ਵਿੱਚ ਭੌਦੇਂ ਫਿਰਦੇ ਹਨ।
Fareedkot Teekaਪੁਨਾ ਕਈ ਕ੍ਰੋੜੋਂ ਉਦਾਸੀਨ ਹੂਏ ਬਨੋਂ ਮੇਂ ਵਿਚਰਤੇ ਭਏ ਹੈਂ॥
Prof. Sahib Singhਅਤੇ ਕਈ ਕਰੋੜਾਂ (ਜਗਤ ਵਲੋਂ) ਉਪਰਾਮ ਹੋ ਕੇ ਜੰਗਲਾਂ ਵਿਚ ਫਿਰਦੇ ਹਨ;ਪਦ ਅਰਥ ਬਨ = ਜੰਗਲਾਂ ਵਿਚ। ਭ੍ਰਮਹਿ = ਫਿਰਦੇ ਹਨ। ਉਦਾਸੀ = ਜਗਤ ਵਲੋਂ ਉਪਰਾਮ ਹੋ ਕੇ।
SikhNet (Spanish)otros, habitando en lugares sagrados
ਕਈ ਕੋਟਿ; ਬੇਦ ਕੇ ਸ੍ਰੋਤੇ ॥
kee kott; bed ke srote |
Sant Singh KhalsaMany millions listen to the Vedas.
Manmohan SinghMany millions are the listeners of Vedas.
Manmohan Singh (Punjabi)ਅਨੇਕਾਂ ਕ੍ਰੋੜ ਵੇਦਾਂ ਨੂੰ ਸੁਣਨ ਵਾਲੇ ਹਨ।
Fareedkot Teekaਕਈ ਕ੍ਰੋੜੋਂ ਵੇਦੋਂ ਕੇ (ਸ੍ਰੋਤੇ) ਸੁਣਨੇ ਵਾਲੇ ਹੂਏ ਹੈਂ॥
Prof. Sahib Singhਕਈ ਕਰੋੜਾਂ ਜੀਵ ਵੇਦਾਂ ਦੇ ਸੁਣਨ ਵਾਲੇ ਹਨ,ਪਦ ਅਰਥ ਸ੍ਰੋਤੇ = ਸੁਣਨ ਵਾਲੇ।
SikhNet (Spanish)Muchos escuchan a los Vedas,
ਕਈ ਕੋਟਿ; ਤਪੀਸੁਰ ਹੋਤੇ ॥
kee kott; tapeesur hote |
Sant Singh KhalsaMany millions become austere penitents.
Manmohan SinghMany millions become penitents.
Manmohan Singh (Punjabi)ਅਨੇਕਾਂ ਕ੍ਰੋੜ ਤਪੀ ਬਣ ਜਾਂਦੇ ਹਨ।
Fareedkot Teekaਔਰ ਕਈ ਕ੍ਰੋੜੋਂ ਤਪ ਕੇ ਕਰਨੇ ਵਾਰੇ ਤਪੀਸਰ ਹੋਤੇ ਭਏ ਹੈਂ ਵਾ ਅਹੂਤੀਆਂ ਪਾਵਣੇ ਵਾਲੇ, ਭਾਵ ਧਰਮ ਕਰਤਾ ਹੈਂ॥
Prof. Sahib Singhਅਤੇ ਕਈ ਕਰੋੜਾਂ ਵੱਡੇ ਵੱਡੇ ਤਪੀਏ ਬਣੇ ਹੋਏ ਹਨ;ਪਦ ਅਰਥ ਤਪੀਸੁਰ = ਤਪੀ ਈਸੁਰ, ਵੱਡੇ ਵੱਡੇ ਤਪੀਏ।
SikhNet (Spanish)y muchos otros más, llevando una vida de austeridad.
ਕਈ ਕੋਟਿ; ਆਤਮ ਧਿਆਨੁ ਧਾਰਹਿ ॥
kee kott; aatam dhiaan dhaareh |
Sant Singh KhalsaMany millions enshrine meditation within their souls.
Manmohan SinghMany millions enshrine Lord's meditation in their heart.
Manmohan Singh (Punjabi)ਅਨੇਕਾਂ ਕ੍ਰੋੜ ਆਪਣੇ ਦਿਲਾਂ ਅੰਦਰ ਸੁਆਮੀ ਦਾ ਸਿਮਰਨ ਟਿਕਾਉਂਦੇ ਹਨ।
Fareedkot Teekaਕਈ ਕ੍ਰੋੜੋਂ (ਆਤਮ) ਅਪਨੇ ਆਪ ਕੌ ਬ੍ਰਹਮ ਰੂਪ ਚਿੰਤਨ ਕਰਨਾ ਇਹੀ ਧਿਆਨ ਧਾਰਤੇ ਹੈਂ॥
Prof. Sahib Singhਕਈ ਕਰੋੜਾਂ (ਮਨੁੱਖ) ਆਪਣੇ ਅੰਦਰ ਸੁਰਤ ਜੋੜ ਰਹੇ ਹਨ,ਪਦ ਅਰਥ ਆਤਮ = ਮਨ ਵਿਚ। ਧਿਆਨੁ ਧਾਰਹਿ = ਸੁਰਤਿ ਜੋੜਦੇ ਹਨ।
SikhNet (Spanish)Millones están ocupados en la Contemplación de Su Ser.
ਕਈ ਕੋਟਿ ਕਬਿ; ਕਾਬਿ ਬੀਚਾਰਹਿ ॥
kee kott kab; kaab beechaareh |
Sant Singh KhalsaMany millions of poets contemplate Him through poetry.
Manmohan SinghMany millions poet deliberate over the Lord through poetry.
Manmohan Singh (Punjabi)ਅਨੇਕਾਂ ਕ੍ਰੋੜ ਕਵੀਸ਼ਰ ਕਵੀਸ਼ਰੀ ਰਾਹੀਂ ਸਾਹਿਬ ਨੂੰ ਸੋਚਦੇ ਸਮਝਦੇ ਹਨ।
Fareedkot Teekaਔਰ ਕਈ ਕ੍ਰੋੜੋਂ (ਕਬਿ) ਕਬੀਸ੍ਵਰ ਕਾਬ੍ਯ ਗ੍ਰੰਥੋਂ ਕੌ ਵੀਚਾਰਤੇ ਹੈਂ॥
Prof. Sahib Singhਅਤੇ ਕਈ ਕਰੋੜਾਂ (ਮਨੁੱਖ) ਕਵੀਆਂ ਦੀਆਂ ਰਚੀਆਂ ਕਵਿਤਾ ਵਿਚਾਰਦੇ ਹਨ;ਪਦ ਅਰਥ ਕਬਿ = ਕਵਿ, ਕਵੀ। ਕਾਬਿ = ਕਾਵ੍ਯ, ਕਵਿਤਾ, ਕਵੀਆਂ ਦੀਆਂ ਰਚਨਾਂ। ਬੀਚਾਰਹਿ = ਵਿਚਾਰਦੇ ਹਨ।
SikhNet (Spanish)Millones son los poetas que Lo alaban en versos.
ਕਈ ਕੋਟਿ; ਨਵਤਨ ਨਾਮ ਧਿਆਵਹਿ ॥
kee kott; navatan naam dhiaaveh |
Sant Singh KhalsaMany millions meditate on His eternally new Naam.
Manmohan SinghMany millions meditate on His ever new names.
Manmohan Singh (Punjabi)ਅਨੇਕਾਂ ਕ੍ਰੋੜ ਉਸ ਦੇ ਨਿਤ ਨਾਵਾਂ ਦਾ ਆਰਾਧਨ ਕਰਦੇ ਹਨ।
Fareedkot Teekaਕਈ ਕ੍ਰੋੜੋਂ ਸੇਸ ਨਾਗ ਆਦੀ ਨਿਤ ਨਵੀਨ ਨਾਮ ਲੇ ਕਰ ਧਿਆਵਤੇ ਹੈਂ॥
Prof. Sahib Singhਕਈ ਕਰੋੜਾਂ ਬੰਦੇ (ਪ੍ਰਭੂ ਦਾ) ਨਿੱਤ ਨਵਾਂ ਨਾਮ ਸਿਮਰਦੇ ਹਨ,ਪਦ ਅਰਥ ਨਵਤਨ = ਨਵਾਂ।
SikhNet (Spanish)Millones Lo bautizan con innumerables nombres,
ਨਾਨਕ ਕਰਤੇ ਕਾ; ਅੰਤੁ ਨ ਪਾਵਹਿ ॥੧॥
naanak karate kaa; ant na paaveh |1|
Sant Singh KhalsaO Nanak, none can find the limits of the Creator. ||1||
Manmohan SinghEven then, O Nanak they find not the Creator's limit.
Manmohan Singh (Punjabi)ਤਾਂ ਭੀ, ਹੇ ਨਾਨਕ! ਉਹ ਸਿਰਜਣਹਾਰ ਦਾ ਓੜਕ ਨਹੀਂ ਪਾਉਂਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਤਿਸ ਕਰਤੇ ਪੁਰਖ ਕਾ ਇਹ ਸਭੀ ਅੰਤ ਨਹੀਂ ਪਾਵਤੇ ਹੈਂ॥੧॥
Prof. Sahib Singh(ਪਰ) ਹੇ ਨਾਨਕ! ਉਸ ਕਰਤਾਰ ਦਾ ਕੋਈ ਭੀ ਅੰਤ ਨਹੀਂ ਪਾ ਸਕਦੇ ॥੧॥
SikhNet (Spanish)pero nadie logra abarcar Su Total Extensión.(1)