ੴ

ਸਿੱਖਬਾਣੀ · SikhBani

Ang 275

Sri Guru Granth Sahib · Raag Gauree · 7 shabads, 60 lines
Translations
Shabad Guru Arjan Dev Ji Raag Gauree continued from Ang 274

ਤਿਸ ਕਾ ਨਾਮੁ; ਸਤਿ ਰਾਮਦਾਸੁ ॥

tis kaa naam; sat raamadaas |

Sant Singh Khalsa- his name is truly Ram Das, the Lord's servant.
Manmohan Singhgoes by the Name of a true slave of the Lord.
Manmohan Singh (Punjabi)ਉਸ ਦਾ ਨਾਮ ਸੁਆਮੀ ਦਾ ਸੱਚਾ ਸੇਵਕ ਹੈ।
Fareedkot Teekaਤਿਸੀ ਕਾ ਨਾਮ (ਸਤਿ) ਨਿਸਚੇ ਕਰ ਕੇ ਰਾਮ ਦਾਸ ਹੈ॥
Prof. Sahib Singhਉਸ ਮਨੁੱਖ ਦਾ ਨਾਮ ਅਸਲੀ (ਅਰਥਾਂ ਵਿਚ) 'ਰਾਮਦਾਸੁ' (ਪ੍ਰਭੂ ਦਾ ਸੇਵਕ) ਹੈ;

ਪਦ ਅਰਥ ਸਤਿ = {सत्य = true, real, genuine.} ਅਸਲੀ। ਰਾਮਦਾਸੁ = ਰਾਮ ਦਾ ਦਾਸ, ਪ੍ਰਭੂ ਦਾ ਸੇਵਕ।

SikhNet (Spanish)Su Nombre es en Verdad Ram Das,

ਆਤਮ ਰਾਮੁ; ਤਿਸੁ ਨਦਰੀ ਆਇਆ ॥

aatam raam; tis nadaree aaeaa |

Sant Singh KhalsaHe comes to have the Vision of the Lord, the Supreme Soul.
Manmohan SinghHe comes to have the vision of the all-pervading.
Manmohan Singh (Punjabi)ਉਹ ਸਰਬ-ਵਿਆਪਕ ਰੂਹ ਨੂੰ ਵੇਖ ਲੈਂਦਾ ਹੈ।
Fareedkot Teekaਤਿਸੀ ਕੌ ਅਪਨਾ ਆਪ ਸਰੂਪ ਸਰਬ ਮੇਂ (ਰਾਮੁ) ਵਿਆਪਕ ਦ੍ਰਿਸ਼ਟੀ ਆਇਆ ਹੈ॥
Prof. Sahib Singhਉਸ ਨੂੰ ਸਰਬ-ਵਿਆਪੀ ਪ੍ਰਭੂ ਦਿੱਸ ਪੈਂਦਾ ਹੈ,

ਪਦ ਅਰਥ ਆਤਮ ਰਾਮੁ = ਸਭ ਵਿਚ ਵਿਆਪਕ ਪ੍ਰਭੂ।

SikhNet (Spanish)el Sirviente del Señor obtiene la Visión del Señor

ਦਾਸ ਦਸੰਤਣ ਭਾਇ; ਤਿਨਿ ਪਾਇਆ ॥

daas dasantan bhaae; tin paaeaa |

Sant Singh KhalsaDeeming himself to be the slave of the Lord's slaves, he obtains it.
Manmohan SinghWith the sentiment of Lord's slaves slave, he obtains Him.
Manmohan Singh (Punjabi)ਸਾਈਂ ਦੇ ਗੋਲੇ ਦੇ ਗੋਲੇ ਵਾਲੇ ਵਲਵਲੇ ਦੁਆਰਾ ਉਹ ਉਸ ਨੂੰ ਪਾ ਲੈਂਦਾ ਹੈ।
Fareedkot Teekaਤਿਸੀ ਤੇ ਤਿਸੀ ਹਰੀ ਕੇ ਦਾਸ ਨੇ ਦਾਸਾ ਪਣੇ ਭਾਵ ਕੌ ਪਾਯਾ ਹੈ॥
Prof. Sahib Singhਦਾਸਾਂ ਦਾ ਦਾਸ ਹੋਣ ਦੇ ਸੁਭਾਉ ਨਾਲ ਉਸ ਨੇ ਪ੍ਰਭੂ ਨੂੰ ਲੱਭਾ ਹੈ।

ਪਦ ਅਰਥ ਭਾਇ = ਭਾਵਨਾ ਨਾਲ, ਸੁਭਾਉ ਦੀ ਰਾਹੀਂ। ਦਾਸ ਦਸੰਤਣ ਭਾਇ = ਦਾਸਾਂ ਦਾ ਦਾਸ ਹੋਣ ਦੀ ਭਾਵਨਾ ਨਾਲ। ਤਿਨਿ = ਉਸ (ਮਨੁੱਖ) ਨੇ।

SikhNet (Spanish)que prevalece en todo.

ਸਦਾ ਨਿਕਟਿ ਨਿਕਟਿ ਹਰਿ ਜਾਨੁ ॥

sadaa nikatt nikatt har jaan |

Sant Singh KhalsaHe knows the Lord to be Ever-present, close at hand.
Manmohan SinghThe serf of God, who, ever deems Him to be the nearest of the near,
Manmohan Singh (Punjabi)ਵਾਹਿਗੁਰੂ ਦਾ ਉਹ ਨਫ਼ਰ, ਜੋ ਸਦੀਵ, ਉਸ ਨੂੰ ਨੇੜੇ ਨਾਲੋਂ ਪਰਮ ਨੇੜੇ ਸਮਝਦਾ ਹੈ,
Fareedkot Teekaਜਿਸ ਨੇ ਮਨ ਤਨ ਬਾਣੀ ਕਰ ਕੇ ਸਦਾ ਅਪਨੇ ਸਮੀਪ ਹਰੀ ਕੌ ਜਾਣਿਆ ਹੈ॥
Prof. Sahib Singhਜੋ (ਮਨੁੱਖ) ਸਦਾ ਪ੍ਰਭੂ ਨੂੰ ਨੇੜੇ ਜਾਣਦਾ ਹੈ,

ਪਦ ਅਰਥ ਨਿਕਟਿ = ਨੇੜੇ। ਜਾਨੁ = (ਜੋ) ਜਾਣਦਾ ਹੈ।

SikhNet (Spanish)Aquél que nunca pierde de vista la Presencia de Dios,

ਸੋ ਦਾਸੁ; ਦਰਗਹ ਪਰਵਾਨੁ ॥

so daas; daragah paravaan |

Sant Singh KhalsaSuch a servant is honored in the Court of the Lord.
Manmohan Singhbecomes acceptable in His court.
Manmohan Singh (Punjabi)ਉਸ ਦੇ ਦਰਬਾਰ ਵਿੱਚ ਕਬੂਲ ਪੈ ਜਾਂਦਾ ਹੈ।
Fareedkot Teekaਸੋਈ ਹਰੀ ਕਾ ਦਾਸ (ਦਰਗਹ) ਸਤਸੰਗ ਵਾ ਪ੍ਰਲੋਕ ਮੇਂ ਪ੍ਰਵਾਨ ਭਯਾ ਹੈ॥
Prof. Sahib Singhਉਹ ਸੇਵਕ ਦਰਗਾਹ ਵਿਚ ਕਬੂਲ ਹੁੰਦਾ ਹੈ।
SikhNet (Spanish)será el siervo aceptado en la Corte del Señor.

ਅਪੁਨੇ ਦਾਸ ਕਉ; ਆਪਿ ਕਿਰਪਾ ਕਰੈ ॥

apune daas kau; aap kirapaa karai |

Sant Singh KhalsaTo His servant, He Himself shows His Mercy.
Manmohan SinghTo His servant, the Master Himself shows mercy.
Manmohan Singh (Punjabi)ਆਪਣੇ ਸੇਵਕ ਉਤੇ ਮਾਲਕ ਆਪੇ ਹੀ ਮਿਹਰ ਕਰਦਾ ਹੈ।
Fareedkot Teekaਜਿਸ ਐਸੇ ਅਪਨੇ ਦਾਸ ਪਰ ਵਾਹਿਗੁਰੂ ਆਪ ਅਪਨੀ ਕ੍ਰਿਪਾ ਕਰਤਾ ਹੈ॥
Prof. Sahib Singhਪ੍ਰਭੂ ਉਸ ਸੇਵਕ ਉਤੇ ਆਪ ਮੇਹਰ ਕਰਦਾ ਹੈ,
SikhNet (Spanish)Porque el que es tocado por la Gracia del Señor,

ਤਿਸੁ ਦਾਸ ਕਉ; ਸਭ ਸੋਝੀ ਪਰੈ ॥

tis daas kau; sabh sojhee parai |

Sant Singh KhalsaSuch a servant understands everything.
Manmohan SinghThen that servant attains to all knowledge.
Manmohan Singh (Punjabi)ਤਦ ਉਸ ਸੇਵਕ ਨੂੰ ਸਮੂਹ ਗਿਆਤ ਹੋ ਜਾਂਦੀ ਹੈ।
Fareedkot Teekaਤਿਸ ਹਰੀ ਦੇ ਦਾਸ ਕੋ ਸਰਬ ਭਾਂਤ ਕੀ ਸਮਝ ਪੜਤੀ ਹੈ॥
Prof. Sahib Singhਤੇ ਉਸ ਸੇਵਕ ਨੂੰ ਸਾਰੀ ਸਮਝ ਆ ਜਾਂਦੀ ਹੈ।

ਪਦ ਅਰਥ ਸੋਝੀ = ਸਮਝ। ਪਰੈ = ਪੜੈ, ਪੈਂਦੀ ਹੈ।

SikhNet (Spanish)concibe todas las cosas desde su interior.

ਸਗਲ ਸੰਗਿ; ਆਤਮ ਉਦਾਸੁ ॥

sagal sang; aatam udaas |

Sant Singh KhalsaAmidst all, his soul is unattached.
Manmohan SinghDealing with all the men, he remains unattached at heart,
Manmohan Singh (Punjabi)ਸਾਰਿਆਂ ਆਦਮੀਆਂ ਨਾਲ ਮਿਲਦਾ ਵਰਤਦਾ ਹੋਇਆ ਉਹ ਆਪਣੇ ਦਿਲ ਵਿੱਚ ਨਿਰਲੇਪ ਵਿਚਰਦਾ ਹੈ,
Fareedkot Teekaਪੁਨਾ ਤਿਸ ਕਾ (ਆਤਮ) ਮਨ ਸਭ ਸਾਥ ਉਦਾਸ ਰਹਿਤਾ ਹੈ, ਭਾਵ ਪ੍ਰਵਿਰਤੀ ਕੌ ਤਿਆਗ ਕਰ ਏਕ ਹਰੀ ਮੇਂ ਲੀਨ ਹੋਤਾ ਹੈ॥
Prof. Sahib Singhਸਾਰੇ ਪਰਵਾਰ ਵਿਚ (ਰਹਿੰਦਾ ਹੋਇਆ ਭੀ) ਉਹ ਅੰਦਰੋਂ ਨਿਰਮੋਹ ਹੁੰਦਾ ਹੈ;

ਪਦ ਅਰਥ ਆਤਮ ਉਦਾਸੁ = ਅੰਦਰੋਂ ਨਿਰਮੋਹ।

SikhNet (Spanish)Ese hombre vive sin apegos entre la gente;

ਐਸੀ ਜੁਗਤਿ; ਨਾਨਕ ਰਾਮਦਾਸੁ ॥੬॥

aisee jugat; naanak raamadaas |6|

Sant Singh KhalsaSuch is the way, O Nanak, of the Lord's servant. ||6||
Manmohan Singhsuch is the way of Lord's attendant, O Nanak!
Manmohan Singh (Punjabi)ਹੇ ਨਾਨਕ! ਇਹੋ ਜਿਹੀ ਮਰਿਆਦਾ ਹੈ ਸੁਆਮੀ ਦੇ ਬੰਦੇ ਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੀ ਜੁਗਤੀ ਵਾਲਾ ਪੁਰਸ਼ ਰਾਮ ਦਾਸੁ ਕਹੀਤਾ ਹੈ॥੬॥
Prof. Sahib Singhਹੇ ਨਾਨਕ! ਇਹੋ ਜਿਹੀ (ਜੀਵਨ-) ਜੁਗਤੀ ਨਾਲ ਉਹ (ਅਸਲੀ) "ਰਾਮਦਾਸ" (ਰਾਮ ਦਾ ਦਾਸ ਬਣ ਜਾਂਦਾ ਹੈ) ॥੬॥
SikhNet (Spanish)así se comporta el Sirviente de Dios.(6)

Open this shabad (10 lines, Angs 274-275) →

Shabad Guru Arjan Dev Ji Raag Gauree

ਪ੍ਰਭ ਕੀ ਆਗਿਆ; ਆਤਮ ਹਿਤਾਵੈ ॥

prabh kee aagiaa; aatam hitaavai |

Sant Singh KhalsaOne who, in his soul, loves the Will of God,
Manmohan SinghHe who in his heart loves Lord's ordinance,
Manmohan Singh (Punjabi)ਜਿਸ ਦੇ ਦਿਲ ਨੂੰ ਸੁਆਮੀ ਦਾ ਹੁਕਮ ਪਿਆਰਾ ਲੱਗਦਾ ਹੈ,
Fareedkot Teekaਜਿਸ ਕੇ (ਆਤਮ) ਮਨ ਮੇਂ ਪ੍ਰਭੂ ਕੀ ਆਗਿਆ ਹਿਤ ਕਰ ਆਵਤੀ ਹੈ, ਭਾਵ ਜੋ ਪ੍ਰਭੂ ਕੇ ਹੁਕਮ ਕੌ ਪ੍ਰਸੰਨ ਹੋ ਕਰ ਮਾਨਤਾ ਹੈ॥
Prof. Sahib Singhਜੋ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਮਨ ਵਿਚ ਮਿੱਠੀ ਕਰ ਕੇ ਮੰਨਦਾ ਹੈ,

ਪਦ ਅਰਥ ਆਗਿਆ = ਹੁਕਮ, ਰਜ਼ਾ। ਆਤਮ = ਆਪਣੇ ਅੰਦਰ। ਹਿਤਾਵੈ = ਹਿਤ ਵਾਲੀ ਜਾਣੇ, ਮਿੱਠੀ ਕਰ ਕੇ ਮੰਨੇ।

SikhNet (Spanish)Aquél que adecua su Alma a la Voluntad de Dios,

ਜੀਵਨ ਮੁਕਤਿ; ਸੋਊ ਕਹਾਵੈ ॥

jeevan mukat; soaoo kahaavai |

Sant Singh Khalsais said to be Jivan Mukta - liberated while yet alive.
Manmohan Singhis said to be the man having salvation while alive.
Manmohan Singh (Punjabi)ਉਹ ਜੀਉਂਦੇ ਜੀ ਮੁਕਤ ਹੋਇਆ ਆਖਿਆ ਜਾਂਦਾ ਹੈ।
Fareedkot Teekaਹੇ ਭਾਈ! ਸੋਈ ਪੁਰਸ ਜੀਵਨ ਮੁਕਤਿ ਅਰਥਾਤ ਜੀਵਤਿਆਂ ਹੂਆ ਹੀ ਮੁਕਤਿ ਰੂਪ ਕਹਾਵਤਾ ਹੈ॥
Prof. Sahib Singhਉਹੀ ਜੀਊਂਦਾ ਮੁਕਤ ਅਖਵਾਉਂਦਾ ਹੈ;

ਪਦ ਅਰਥ ਜੀਵਨ ਮੁਕਤਿ = (ਉਹ ਮਨੁੱਖ ਜਿਸ ਨੂੰ) ਜੀਊਂਦਿਆਂ ਹੀ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਮਿਲ ਗਈ ਹੈ।

SikhNet (Spanish)en esta vida logra la Iluminación.

ਤੈਸਾ ਹਰਖੁ; ਤੈਸਾ ਉਸੁ ਸੋਗੁ ॥

taisaa harakh; taisaa us sog |

Sant Singh KhalsaAs is joy, so is sorrow to him.
Manmohan SinghAs is joy so is sorrow for him.
Manmohan Singh (Punjabi)ਜੇਹੋ ਜੇਹੀ ਉਸ ਨੂੰ ਖੁਸ਼ੀ ਹੈ, ਉਹੋ ਜੇਹੀ ਹੀ ਗ਼ਮੀ।
Fareedkot Teekaਤਿਸ ਕੋ ਚਿਤ ਮੇਂ ਤੈਸਾ ਹੀ (ਹਰਖੁ) ਅਨੰਦ ਔ ਤੈਸਾ ਹੀ ਸੋਗ ਹੋਤਾ ਹੈ, ਭਾਵ ਹਰਖੁ ਸੋਗ ਤਿਸ ਕੇ ਚਿਤ ਮੇਂ ਤੁਲ ਹੋਤਾ ਹੈ॥
Prof. Sahib Singhਉਸ ਨੂੰ ਖ਼ੁਸ਼ੀ ਤੇ ਗ਼ਮੀ ਇਕੋ ਜਿਹੀ ਹੈ,

ਪਦ ਅਰਥ ਹਰਖੁ = ਖ਼ੁਸ਼ੀ। ਸੋਗੁ = ਗਮੀ।

SikhNet (Spanish)En ese Sublime Estado, deja de hacer distinción entre el placer y el dolor;

ਸਦਾ ਅਨੰਦੁ; ਤਹ ਨਹੀ ਬਿਓਗੁ ॥

sadaa anand; teh nahee biog |

Sant Singh KhalsaHe is in eternal bliss, and is not separated from God.
Manmohan SinghIn that state, there is everlasting happiness and no separation from God.
Manmohan Singh (Punjabi)ਉਸ ਹਾਲਤ ਵਿੱਚ ਸਦੀਵੀ ਪਰਸੰਨਤਾ ਹੈ ਅਤੇ ਵਾਹਿਗੁਰੂ ਨਾਲੋਂ ਕੋਈ ਵਿਛੋੜਾ ਨਹੀਂ।
Fareedkot Teekaਵਹੁ ਸਦਾ ਹੀ ਅਨੰਦ ਰਹਿਤਾ ਹੈ ਕਿਉਕਿ ਤਿਸ ਕੋ ਕਬੀ ਹਰੀ ਕਾ ਵਿਜੋਗ ਨਹੀਂ ਹੋਤਾ ਹੈ॥
Prof. Sahib Singhਉਸ ਨੂੰ ਸਦਾ ਆਨੰਦ ਹੈ (ਕਿਉਂਕਿ) ਓਥੇ (ਭਾਵ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਤੋਂ) ਵਿਛੋੜਾ ਨਹੀਂ ਹੈ।

ਪਦ ਅਰਥ ਬਿਓਗੁ = ਵਿਛੋੜਾ।

SikhNet (Spanish)no vuelve a entristecerse y vive en Éxtasis.

ਤੈਸਾ ਸੁਵਰਨੁ; ਤੈਸੀ ਉਸੁ ਮਾਟੀ ॥

taisaa suvaran; taisee us maattee |

Sant Singh KhalsaAs is gold, so is dust to him.
Manmohan SinghAs is gold, so is dust for him.
Manmohan Singh (Punjabi)ਜਿਹੋ ਜਿਹਾ ਉਸ ਨੂੰ ਸੋਨਾ ਹੈ, ਉਹੋ ਜਿਹਾ ਹੀ ਮਿੱਟੀ ਘੱਟਾ।
Fareedkot Teekaਤਿਸ ਕੌ ਤੈਸਾ ਹੀ ਸ੍ਵਰਨ ਹੈ ਔ ਤੈਸੀ ਹੀ ਮਿਟੀ ਹੈ, ਅਰਥਾਤ ਸੁਵਰਣ ਮੇਂ ਉਪਾਦੇਯ ਬੁਧਿ ਨਹੀਂ ਔਰੁ ਮਿਟੀ ਮੇਂ ਹੇਯ ਬੁਧਿ ਨਹੀਂ ਹੈ॥
Prof. Sahib Singhਸੋਨਾ ਤੇ ਮਿੱਟੀ (ਭੀ ਉਸ ਮਨੁੱਖ ਵਾਸਤੇ) ਬਰਾਬਰ ਹੈ (ਭਾਵ, ਸੋਨਾ ਵੇਖ ਕੇ ਉਹ ਲੋਭ ਵਿਚ ਨਹੀਂ ਫਸਦਾ),

ਪਦ ਅਰਥ ਸੁਵਰਨੁ = ਸੋਨਾ।

SikhNet (Spanish)Para ese Santo no es más valioso el codiciado oro que el simple polvo

ਤੈਸਾ ਅੰਮ੍ਰਿਤੁ; ਤੈਸੀ ਬਿਖੁ ਖਾਟੀ ॥

taisaa amrit; taisee bikh khaattee |

Sant Singh KhalsaAs is ambrosial nectar, so is bitter poison to him.
Manmohan SinghAs is nectar, so is sour poison for him.
Manmohan Singh (Punjabi)ਉਸ ਦੇ ਲਈ ਇਹੋ ਜਿਹਾ ਸੁਧਾਰਸ ਹੈ, ਉਹੋ ਜੇਹੀ ਹੀ ਹੈ ਖੱਟੀ ਜ਼ਹਿਰ।
Fareedkot Teekaਪੁਨਾ ਤੈਸਾ ਹੀ ਅੰਮ੍ਰਿਤ ਹੈ ਤਿਸ ਕੌ ਔਰ ਤੈਸੇ ਹੀ ਵਿਖ (ਖਾਟੀ) ਮਿਲੀ ਹੂਈ ਹੈ, ਭਾਵ ਅੰਮ੍ਰਿਤ ਔ ਜ਼ਹਰ ਤੁਲ ਹੈ॥
Prof. Sahib Singhਅੰਮ੍ਰਿਤ ਤੇ ਕਉੜੀ ਵਿਹੁ ਭੀ ਉਸ ਲਈ ਇਕ ਜੈਸੀ ਹੈ।

ਪਦ ਅਰਥ ਬਿਖੁ = ਵਿਹੁ, ਜ਼ਹਰ। ਖਾਟੀ = ਕੌੜੀ, ਹਾਨੀਕਾਰਕ (Skt. कटु)।

SikhNet (Spanish)y no es más sabroso el delicioso licor, que la amarga copa de veneno.

ਤੈਸਾ ਮਾਨੁ; ਤੈਸਾ ਅਭਿਮਾਨੁ ॥

taisaa maan; taisaa abhimaan |

Sant Singh KhalsaAs is honor, so is dishonor.
Manmohan SinghTo him as is honour, so is dishonour.
Manmohan Singh (Punjabi)ਉਸ ਦੇ ਲਈ ਓਹੋ ਜਿਹੀ ਹੈ ਇਜ਼ਤ ਅਤੇ ਉਹੋ ਜਿਹੀ ਬੇਇਜ਼ਤੀ।
Fareedkot Teekaਤੈਸਾ ਹੀ ਮਾਨੁ ਔ ਤੈਸਾ ਹੀ ਅਪਮਾਨੁ; ਵਾ ਤੈਸਾ ਹੀ ਮਾਨ ਦੇਣੇ ਵਾਲਾ ਔ ਤਿਸ ਕੋ ਤੈਸਾ ਹੀ ਅਭਿਮਾਨ ਕਰਨੇ ਹਾਰਾ ਅਰਥਾਤ ਮਾਨੁ ਨ ਦੇਣੇਹਾਰਾ ਹੋਤਾ ਹੈ॥
Prof. Sahib Singh(ਕਿਸੇ ਵਲੋਂ) ਆਦਰ (ਦਾ ਵਰਤਾਉ ਹੋਵੇ) ਜਾਂ ਅਹੰਕਾਰ (ਦਾ) (ਉਸ ਮਨੁੱਖ ਵਾਸਤੇ) ਇਕ ਸਮਾਨ ਹੈ,

ਪਦ ਅਰਥ ਮਾਨੁ = ਆਦਰ।

SikhNet (Spanish)Él es indiferente al Honor y al deshonor,

ਤੈਸਾ ਰੰਕੁ; ਤੈਸਾ ਰਾਜਾਨੁ ॥

taisaa rank; taisaa raajaan |

Sant Singh KhalsaAs is the beggar, so is the king.
Manmohan SinghAs is the pauper, so is the king.
Manmohan Singh (Punjabi)ਜੇਹੋ ਜੇਹਾ ਕੰਗਲਾ ਹੈ, ਉਹੋ ਜੇਹਾ ਹੀ ਬਾਦਸ਼ਾਹ।
Fareedkot Teekaਔਰ ਤਿਸ ਕੌ ਤੈਸਾ ਹੀ (ਰੰਕੁ) ਗਰੀਬ ਔ ਤੈਸਾ ਹੀ (ਰਾਜਾਨੁ) ਰਾਜਾ ਹੈ, ਭਾਵ ਸਭ ਕੌ ਤੁਲ ਜਾਨਤਾ ਹੈ॥
Prof. Sahib Singhਕੰਗਾਲ ਤੇ ਸ਼ਹਨਸ਼ਾਹ ਭੀ ਉਸ ਦੀ ਨਜ਼ਰ ਵਿਚ ਬਰਾਬਰ ਹੈ।

ਪਦ ਅਰਥ ਰੰਕੁ = ਕੰਗਾਲ।

SikhNet (Spanish)y no hace distinción entre el rey y el pordiosero,

ਜੋ ਵਰਤਾਏ; ਸਾਈ ਜੁਗਤਿ ॥

jo varataae; saaee jugat |

Sant Singh KhalsaWhatever God ordains, that is his way.
Manmohan SinghHe who deems that what God puts in vogue, is the proper way;
Manmohan Singh (Punjabi)ਜੋ ਵਾਹਿਗੁਰੂ ਦੇ ਕੀਤੇ ਨੂੰ ਠੀਕ ਰਸਤਾ ਸਮਝਦਾ ਹੈ,
Fareedkot Teekaਜੋ ਵਾਹਿਗੁਰੂ ਅਪਨਾ ਭਾਣਾ ਵਰਤਾਵਤਾ ਹੈ, ਸੋਈ ਬਾਤ ਕੌ ਵਹੁ ਜੀਵਨ ਮੁਕਤਿ (ਜੁਗਤਿ) ਯੋਗ ਸਮਝਤਾ ਹੈ॥
Prof. Sahib Singhਜੋ (ਰਜ਼ਾ ਪ੍ਰਭੂ) ਵਰਤਾਉਂਦਾ ਹੈ, ਉਹੀ (ਉਸ ਵਾਸਤੇ) ਜ਼ਿੰਦਗੀ ਦਾ ਗਾਡੀ-ਰਾਹ ਹੈ;

ਪਦ ਅਰਥ ਜੁਗਤਿ = ਰਾਹ, ਰਸਤਾ, ਤਰੀਕਾ।

SikhNet (Spanish)pues el Único Sendero que sigue es el de la Voluntad de Dios.

ਨਾਨਕ. ਓਹੁ ਪੁਰਖੁ; ਕਹੀਐ ਜੀਵਨ ਮੁਕਤਿ ॥੭॥

naanak. ohu purakh; kaheeai jeevan mukat |7|

Sant Singh KhalsaO Nanak, that being is known as Jivan Mukta. ||7||
Manmohan SinghO Nanak, that man is said to be emancipated while still alive.
Manmohan Singh (Punjabi)ਹੇ ਨਾਨਕ! ਉਹ ਇਨਸਾਨ, ਜੀਊਦੇ ਜੀ ਮੁਕਤ ਆਖਿਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੀ ਪੂਰਬੋਕਤ ਲਖ੍ਯਣੋਂ ਵਾਲਾ ਪੁਰਸ ਜੀਵਨ ਮੁਕਤ ਕਹੀਤਾ ਹੈ, ਭਾਵ ਯਹਿ ਦੂੰਦੋਂ ਕੇ ਅਭਾਵ ਕਾ ਹੋਣਾ ਹੀ ਜੀਵਨ ਮੁਕਤ ਕੀ ਅਵਸਥਾ ਹੈ॥੭॥
Prof. Sahib Singhਹੇ ਨਾਨਕ! ਉਹ ਮਨੁੱਖ ਜੀਊਂਦਾ ਮੁਕਤ ਕਿਹਾ ਜਾ ਸਕਦਾ ਹੈ ॥੭॥
SikhNet (Spanish)Oh, dice Nanak, aquél que en esa Conciencia transita por la vida, en verdad, ya ha conquistado la Liberación. (7)

Open this shabad →

Shabad Guru Arjan Dev Ji Raag Gauree

ਪਾਰਬ੍ਰਹਮ ਕੇ; ਸਗਲੇ ਠਾਉ ॥

paarabraham ke; sagale tthaau |

Sant Singh KhalsaAll places belong to the Supreme Lord God.
Manmohan SinghAll the places belong to the Supreme Lord.
Manmohan Singh (Punjabi)ਸਾਰੀਆਂ ਥਾਵਾਂ ਸ਼੍ਰੋਮਣੀ ਸਾਹਿਬ ਦੀਆਂ ਮਲਕੀਅਤ ਹਨ।
Fareedkot Teekaਤਿਸ ਪਾਰਬ੍ਰਹਮ ਕੇ ਹੀ ਸਰਬ ਅਸਥਾਨ ਹੈਂ॥
Prof. Sahib Singhਸਾਰੇ ਥਾਂ (ਸਰੀਰ-ਰੂਪ ਘਰ) ਅਕਾਲ ਪੁਰਖ ਦੇ ਹੀ ਹਨ,

ਪਦ ਅਰਥ ਸਗਲੇ = ਸਾਰੇ। ਠਾਉ = ਥਾਂ।

SikhNet (Spanish)Todos los lugares y sus moradores pertenecen a Dios.

ਜਿਤੁ ਜਿਤੁ ਘਰਿ ਰਾਖੈ; ਤੈਸਾ ਤਿਨ ਨਾਉ ॥

jit jit ghar raakhai; taisaa tin naau |

Sant Singh KhalsaAccording to the homes in which they are placed, so are His creatures named.
Manmohan SinghIn whatever houses the Lord places the creatures similar is the Name, they acquire.
Manmohan Singh (Punjabi)ਜਿਹੋ ਜਿਹੇ ਘਰਾਂ ਵਿੱਚ ਸਾਹਿਬ ਜੀਵਾਂ ਨੂੰ ਰਖਦਾ ਹੈ ਉਹੋ ਜਿਹਾ ਹੀ ਨਾਮ ਉਹ ਧਾਰਨ ਕਰ ਲੈਂਦੇ ਹਨ।
Fareedkot Teekaਜਿਸ ਜਿਸ ਘਰ ਮੇਂ ਅਰਥਾਤ ਸਰੀਰੋਂ ਮੇਂ ਜੋ ਜੋ ਰਾਖਿਆ ਹੈ ਤੈਸਾ ਹੀ ਤਿਨ ਕਾ ਨਾਮ ਹੂਆ ਹੈ॥
Prof. Sahib Singhਜਿਸ ਜਿਸ ਥਾਂ ਜੀਵਾਂ ਨੂੰ ਰੱਖਦਾ ਹੈ, ਉਹੋ ਜਿਹਾ ਉਹਨਾਂ ਦਾ ਨਾਉਂ (ਪੈ ਜਾਂਦਾ ਹੈ)।

ਪਦ ਅਰਥ ਜਿਤੁ = ਜਿਸ ਵਿਚ। ਜਿਤੁ ਘਰਿ = ਜਿਸ ਘਰ ਵਿਚ। ਤਿਨ = ਉਹਨਾਂ ਦਾ।

SikhNet (Spanish)Tal como uno adorne su propio templo, así es como los demás lo conocerán.

ਆਪੇ; ਕਰਨ ਕਰਾਵਨ ਜੋਗੁ ॥

aape; karan karaavan jog |

Sant Singh KhalsaHe Himself is the Doer, the Cause of causes.
Manmohan SinghThe Lord Himself is able to act and cause others to act.
Manmohan Singh (Punjabi)ਪ੍ਰਭੂ ਖੁਦ ਕੰਮ ਕਰਨ ਅਤੇ ਕਰਾਉਣ ਦੇ ਸਮਰਥ ਹੈ।
Fareedkot Teekaਵਹੁ ਆਪ ਹੀ ਸਰਬ ਕਾਰਣੋਂ ਕੋ ਕਰਾਵਣੇ ਯੋਗ ਹੈ॥
Prof. Sahib Singhਪ੍ਰਭੂ ਆਪ ਹੀ (ਸਭ ਕੁਝ) ਕਰਨ ਦੀ (ਤੇ ਜੀਵਾਂ ਪਾਸੋਂ) ਕਰਾਉਣ ਦੀ ਤਾਕਤ ਰੱਖਦਾ ਹੈ,

ਪਦ ਅਰਥ ਜੋਗੁ = ਸਮਰੱਥ, ਤਾਕਤ ਵਾਲਾ।

SikhNet (Spanish)Dios es el Único Actor

ਪ੍ਰਭ ਭਾਵੈ; ਸੋਈ ਫੁਨਿ ਹੋਗੁ ॥

prabh bhaavai; soee fun hog |

Sant Singh KhalsaWhatever pleases God, ultimately comes to pass.
Manmohan SinghWhatever pleases the Master, that ultimately comes to pass.
Manmohan Singh (Punjabi)ਜੋ ਕੁਛ ਮਾਲਕ ਨੂੰ ਚੰਗਾ ਲੱਗਦਾ, ਓਹੀ, ਆਖਰਕਾਰ ਹੁੰਦਾ ਹੈ।
Fareedkot Teekaਔ ਜੋ ਤਿਸ ਪ੍ਰਭੂ ਕੋ ਭਾਵੈ ਸੋਈ ਪੁਨਾ ਹੋਤਾ ਹੈ ਵਾ ਹੋਵੈਗਾ॥
Prof. Sahib Singhਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ।

ਪਦ ਅਰਥ ਪ੍ਰਭ ਭਾਵੈ = (ਜੋ ਕੁਝ) ਪ੍ਰਭੂ ਨੂੰ ਭਾਉਂਦਾ ਹੈ। ਫੁਨਿ = ਫੇਰ, ਮੁੜ। ਹੋਗੁ = ਹੋਵੇਗਾ।

SikhNet (Spanish)y cualquiera que sea Su Voluntad ha de realizarse.

ਪਸਰਿਓ ਆਪਿ; ਹੋਇ ਅਨਤ ਤਰੰਗ ॥

pasario aap; hoe anat tarang |

Sant Singh KhalsaHe Himself is All-pervading, in endless waves.
Manmohan SinghGod has extended Himself by being in endless waves.
Manmohan Singh (Punjabi)ਵਾਹਿਗੁਰੂ ਨੇ ਆਪਣੇ ਆਪ ਨੂੰ ਬੇਅੰਤ ਲਹਿਰਾਂ ਅੰਦਰ ਹੋ ਕੇ ਫੈਲਾਇਆ ਹੋਇਆ ਹੈ।
Fareedkot Teekaਵਹੁ ਅਨੇਕ ਤਰੰਗ ਰੂਪ ਹੋ ਕਰ ਪਸਰ ਰਹਾ ਹੈ॥
Prof. Sahib Singh(ਜ਼ਿੰਦਗੀ ਦੀਆਂ) ਬੇਅੰਤ ਲਹਿਰਾਂ ਬਣ ਕੇ (ਅਕਾਲ ਪੁਰਖ) ਆਪ ਸਭ ਥਾਈਂ ਮੌਜੂਦ ਹੈ,

ਪਦ ਅਰਥ ਪਸਰਿਓ = ਖਿਲਰਿਆ ਹੋਇਆ ਹੈ, ਵਿਆਪਕ ਹੈ। ਅਨਤ = ਅਨੰਤ, ਬੇਅੰਤ। ਤਰੰਗ = ਲਹਿਰਾਂ। ਹੋਇ ਅਨਤ ਤਰੰਗ = ਬੇਅੰਤ ਲਹਿਰਾਂ ਹੋ ਕੇ।

SikhNet (Spanish)Dios, como el Vasto Océano,

ਲਖੇ ਨ ਜਾਹਿ; ਪਾਰਬ੍ਰਹਮ ਕੇ ਰੰਗ ॥

lakhe na jaeh; paarabraham ke rang |

Sant Singh KhalsaThe playful sport of the Supreme Lord God cannot be known.
Manmohan SinghThe plays of the Supreme One cannot be known.
Manmohan Singh (Punjabi)ਪਰਮ ਪੁਰਖ ਦੇ ਕਉਤਕ ਜਾਣੇ ਨਹੀਂ ਜਾ ਸਕਦੇ।
Fareedkot Teekaਤਿਸ ਪਾਰਬ੍ਰਹਮ ਕੇ ਰੰਗ ਲਖੇ ਨਹੀਂ ਜਾਤੇ ਹੈਂ॥
Prof. Sahib Singhਅਕਾਲ ਪੁਰਖ ਦੇ ਖੇਲ ਬਿਆਨ ਨਹੀਂ ਕੀਤੇ ਜਾ ਸਕਦੇ।

ਪਦ ਅਰਥ ਲਖੇ ਨ ਜਾਹਿ = ਬਿਆਨ ਨਹੀਂ ਕੀਤੇ ਜਾ ਸਕਦੇ। ਰੰਗ = ਤਮਾਸ਼ੇ, ਖੇਲ।

SikhNet (Spanish)ha expandido Su Presencia en olas interminables de creación.

ਜੈਸੀ ਮਤਿ ਦੇਇ; ਤੈਸਾ ਪਰਗਾਸ ॥

jaisee mat dee; taisaa paragaas |

Sant Singh KhalsaAs the understanding is given, so is one enlightened.
Manmohan SinghAs is the understanding, God gives so is the enlightenment.
Manmohan Singh (Punjabi)ਜਿਹੋ ਜਿਹੀ ਸਮਝ ਵਾਹਿਗੁਰੂ ਪ੍ਰਦਾਨ ਕਰਦਾ ਹੈ, ਉਹੋ ਜਿਹਾ ਹੀ ਪਰਕਾਸ਼ ਹੁੰਦਾ ਹੈ।
Fareedkot Teekaਸੋ ਜੈਸੀ ਕਿਸੀ ਕੋ ਬੁਧੀ ਦੇਤਾ ਹੈ ਤਿਸ ਕੇ ਮਨ ਮੇਂ ਤੈਸਾ ਹੀ ਪ੍ਰਕਾਸ ਹੋਤਾ ਹੈ॥
Prof. Sahib Singhਜਿਹੋ ਜਿਹੀ ਅਕਲ ਦੇਂਦਾ ਹੈ, ਉਹੋ ਜਿਹਾ ਜ਼ਹੂਰ (ਜੀਵ ਦੇ ਅੰਦਰ) ਹੁੰਦਾ ਹੈ;

ਪਦ ਅਰਥ ਪਰਗਾਸ = ਚਾਨਣ, ਜ਼ਹੂਰ।

SikhNet (Spanish)Nadie conoce del todo las formas en que el Señor se manifiesta;

ਪਾਰਬ੍ਰਹਮੁ ਕਰਤਾ ਅਬਿਨਾਸ ॥

paarabraham karataa abinaas |

Sant Singh KhalsaThe Supreme Lord God, the Creator, is eternal and everlasting.
Manmohan SinghThe Exalted Lord, the Creator is Imperishable.
Manmohan Singh (Punjabi)ਸਿਰਜਣਹਾਰ ਸ਼੍ਰੋਮਣੀ ਸਾਹਿਬ ਅਮਰ ਹੈ।
Fareedkot Teekaਵਹੁ ਪਾਰਬ੍ਰਹਮ ਸਰਬ ਕਾ ਕਰਤਾ ਰੂਪ ਜੋ ਅਬਿਨਾਸੀ ਹੈ॥
Prof. Sahib Singhਅਕਾਲ ਪੁਰਖ (ਆਪ ਸਭ ਕੁਝ) ਕਰਨ ਵਾਲਾ ਹੈ ਤੇ ਕਦੇ ਮਰਦਾ ਨਹੀਂ।

ਪਦ ਅਰਥ ਅਬਿਨਾਸ = ਨਾਸ-ਰਹਿਤ।

SikhNet (Spanish)la Visión que cada uno tiene de Él depende de la claridad que le haya sido concedida.

ਸਦਾ ਸਦਾ; ਸਦਾ ਦਇਆਲ ॥

sadaa sadaa; sadaa deaal |

Sant Singh KhalsaForever, forever and ever, He is merciful.
Manmohan SinghEver, ever and ever He is Merciful.
Manmohan Singh (Punjabi)ਹਮੇਸ਼ਾਂ, ਹਮੇਸ਼ਾਂ, ਹਮੇਸ਼ਾਂ ਉਹ ਮਇਆਵਾਨ ਹੈ।
Fareedkot Teekaਤੀਨੋਂ ਕਾਲ ਮੇਂ ਵਹੁ ਸਦਾ ਦਿਆਲ ਸਰੂਪ ਹੈ॥
Prof. Sahib Singhਪ੍ਰਭੂ ਸਦਾ ਮੇਹਰ ਕਰਨ ਵਾਲਾ ਹੈ,
SikhNet (Spanish)Pero Eterno es el Creador, el Dios que todo lo trasciende

ਸਿਮਰਿ ਸਿਮਰਿ; ਨਾਨਕ ਭਏ ਨਿਹਾਲ ॥੮॥੯॥

simar simar; naanak bhe nihaal |8|9|

Sant Singh KhalsaRemembering Him, remembering Him in meditation, O Nanak, one is blessed with ecstasy. ||8||9||
Manmohan SinghBy remembering and remembering Him, Nanak has been enraptured.
Manmohan Singh (Punjabi)ਉਸ ਦਾ ਆਰਾਧਨ ਤੇ ਆਰਾਧਨ ਕਰਨ ਦੁਆਰਾ ਨਾਨਕ ਪਰਮ ਪਰਸੰਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਸ ਕੌ ਮਨ ਬਾਣੀ ਸੇ ਸਿਮਰਨ ਕਰ ਕੇ ਨਿਹਾਲ ਹੂਏ ਹੈਂ, ਭਾਵ ਕਲਯਾਨ ਭਏ ਹੈਂ॥੮॥੯॥
Prof. Sahib Singhਹੇ ਨਾਨਕ! (ਜੀਵ ਉਸ ਨੂੰ) ਸਦਾ ਸਿਮਰ ਕੇ (ਫੁੱਲ ਵਾਂਗ) ਖਿੜੇ ਰਹਿੰਦੇ ਹਨ ॥੮॥੯॥

ਪਦ ਅਰਥ ਭਏ ਨਿਹਾਲ = (ਜੀਵ) ਨਿਹਾਲ ਹੋ ਜਾਂਦੇ ਹਨ। {Skt. निहारिन् = 1. Diffusive, spreading wide (as fragrance), 2. Fragrant} ਸੁਗੰਧੀ ਦੇਣ ਵਾਲੇ, ਖਿੜੇ ਹੋਏ (ਫੁੱਲ ਵਾਂਗ) ॥੮॥

SikhNet (Spanish)y Eterna es Su Misericordia, que brinda salvación a todo aquél que medite en Él.(8-9)

Open this shabad →

Shabad Guru Arjan Dev Ji Raag Gauree

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਉਸਤਤਿ ਕਰਹਿ. ਅਨੇਕ ਜਨ; ਅੰਤੁ ਨ ਪਾਰਾਵਾਰ ॥

ausatat kareh. anek jan; ant na paaraavaar |

Sant Singh KhalsaMany people praise the Lord. He has no end or limitation.
Manmohan SinghGood many men praise the Lord, who has neither end not limit.
Manmohan Singh (Punjabi)ਬਹੁਤ ਸਾਰੇ ਇਨਸਾਨ ਸਾਹਿਬ ਦਾ ਜੱਸ ਕਰਦੇ ਹਨ, ਜਿਸ ਦਾ ਨਾਂ ਕੋਈ ਅਖੀਰ ਤੇ ਨਾਂ ਹੀ ਓੜਕ ਹੈ।
Fareedkot Teekaਤਿਸ ਹਰੀ ਕੀ ਉਸਤਤੀ ਅਨੇਕ ਜਨ ਕਰਤੇ ਹੈਂ, ਪਰੰਤੂ ਕਿਸੀ ਕੌ ਤਿਸ ਕੇ ਵਾਰ ਕਾ ਅੰਤ ਨਹੀਂ ਆਵਤਾ ਹੈ॥
Prof. Sahib Singhਅਨੇਕਾਂ ਬੰਦੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ ਕਰਦੇ ਹਨ, ਪਰ ਉਹਨਾਂ ਗੁਣਾਂ ਦਾ ਹੱਦ-ਬੰਨਾ ਨਹੀਂ ਲੱਭਦਾ।

ਪਦ ਅਰਥ ਉਸਤਤਿ = ਵਡਿਆਈ। ਕਰਹਿ = ਕਰਦੇ ਹਨ। ਅੰਤੁ ਨ ਪਾਰਾਵਾਰ = ਪਾਰ ਅਵਾਰ ਦਾ ਅੰਤ ਨ, ਪਾਰਲੇ ਉਰਲੇ ਬੰਨੇ ਦਾ ਅੰਤ ਨਹੀਂ, (ਗੁਣਾਂ ਦੇ) ਪਾਰਲੇ ਉਰਲੇ ਬੰਨੇ ਦਾ ਅਖ਼ੀਰ ਨਹੀਂ (ਲੱਭਦਾ)।

SikhNet (Spanish)Millones alaban al Señor, pero Su Alabanza es ilimitada y no conoce fin.

ਨਾਨਕ. ਰਚਨਾ ਪ੍ਰਭਿ ਰਚੀ; ਬਹੁ ਬਿਧਿ ਅਨਿਕ ਪ੍ਰਕਾਰ ॥੧॥

naanak. rachanaa prabh rachee; bahu bidh anik prakaar |1|

Sant Singh KhalsaO Nanak, God created the creation, with its many ways and various species. ||1||
Manmohan SinghThe Master has created His creation in many ways and of various kinds.
Manmohan Singh (Punjabi)ਮਾਲਕ ਨੇ ਬਹੁਤਿਆਂ ਤਰੀਕਿਆਂ ਨਾਲ ਅਨੇਕਾਂ ਵੰਨਗੀਆਂ ਦੀ ਉਤਪਤੀ ਕੀਤੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪ੍ਰਭੂ ਨੇ ਇਹੁ ਅਨੇਕ ਪ੍ਰਕਾਰ ਕੀ ਰਚਨਾ ਵਿਧੀਓਂ ਸੇ ਰਚੀ ਹੈ॥੧॥☬ਮਾਇਕ ਰਚਨਾ ਕੀ ਬਚਿਤ੍ਰਤਾ ਦੇਖਾਵਤੇ ਹੂਏ ਪ੍ਰਭੂ ਕੀ ਉਸਤਤੀ ਕਰਤੇ ਹੈਂ: ਇਸ ਅਸਟਪਟੀ ਮੇਂ ਏਕ ਵਸਤੂ ਮੇਂ ਕ੍ਰੋੜ ਪਦ ਦੀਆ ਹੈ। ਜਬ ਕਈ ਕੋਟ ਸੁਮੇਰ ਕੀਏ ਹੈਂ ਇਸ ਮੇਂ ਪੁਰਾਣੋਂ ਕੇ ਮਤ ਅਨੁਸਾਰ ਪਰਮੇਸ੍ਵਰ ਕੇ ਏਕ ਏਕ ਰੋਮ ਮੇਂ ਕਰੋੜਾਂ ਬ੍ਰਹਮੰਡ ਹੈਂ, ਤਿਨ ਮੇਂ ਕਰੋੜਾਂ ਸੁਮੇਰ ਆਦਿ ਬਨ ਸਕਤੇ ਹੈਂ ਯਾਂ ਮੇਂ ਅਸੰਕਾ ਨਹੀਂ ਹੋ ਸਕਤੀ।
Prof. Sahib Singhਹੇ ਨਾਨਕ! (ਇਹੀ ਸਾਰੀ) ਸ੍ਰਿਸ਼ਟੀ (ਉਸ) ਪ੍ਰਭੂ ਨੇ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ ॥੧॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਰਚਨਾ = ਸ੍ਰਿਸ਼ਟੀ; ਜਗਤ ਦੀ ਬਣਤਰ। ਬਹੁ ਬਿਧਿ = ਕਈ ਤਰੀਕਿਆਂ ਨਾਲ। ਪ੍ਰਕਾਰ = ਕਿਸਮ। ਬਿਧਿ = ਤਰੀਕਾ ॥੧॥

SikhNet (Spanish)Porque Tú, oh Señor, has creado el Universo con infinita variedad de formas.(1)

Open this shabad →

Shabad Guru Arjan Dev Ji Raag Gauree

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi X

ਕਈ ਕੋਟਿ; ਹੋਏ ਪੂਜਾਰੀ ॥

kee kott; hoe poojaaree |

Sant Singh KhalsaMany millions are His devotees.
Manmohan SinghMany millions are His worshippers.
Manmohan Singh (Punjabi)ਅਨੇਕਾਂ ਕ੍ਰੋੜਾਂ ਉਸ ਦੀ ਉਪਾਸ਼ਨਾ ਕਰਨ ਵਾਲੇ ਹਨ।
Fareedkot Teekaਕਈ ਕ੍ਰੋੜੋਂ ਪੁਜਾਰੀ ਅਰਥਾਤ ਪੂਜਾ ਕਰਨੇ ਵਾਰੇ ਹੋਏ ਹੈਂ॥
Prof. Sahib Singh(ਪ੍ਰਭੂ ਦੀ ਇਸ ਰਚੀ ਹੋਈ ਦੁਨੀਆ ਵਿਚ) ਕਈ ਕਰੋੜਾਂ ਪ੍ਰਾਣੀ ਪੁਜਾਰੀ ਹਨ,

ਪਦ ਅਰਥ ਕੋਟਿ = ਕਰੋੜ।

SikhNet (Spanish)Millones y millones transcurren en la actividad, en la inercia o en la pureza.

ਕਈ ਕੋਟਿ; ਆਚਾਰ ਬਿਉਹਾਰੀ ॥

kee kott; aachaar biauhaaree |

Sant Singh KhalsaMany millions perform religious rituals and worldly duties.
Manmohan SinghMany millions are the performers of religious and worldly deeds.
Manmohan Singh (Punjabi)ਕਈ ਕ੍ਰੋੜ ਹਨ, ਧਾਰਮਕ ਅਤੇ ਸੰਸਾਰੀ ਕਰਮ ਕਰਨ ਵਾਲੇ।
Fareedkot Teekaਪੁਨਾ ਕਈ ਕ੍ਰੋੜੋਂ ਸ੍ਰੇਸਟ ਅਚਾਰੋਂ ਕੇ ਵਿਹਾਰ ਕਰਨੇ ਹਾਰੇ ਭਏ ਹੈਂ॥
Prof. Sahib Singhਅਤੇ ਕਈ ਕਰੋੜਾਂ ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ ਹਨ;

ਪਦ ਅਰਥ ਆਚਾਰ ਬਿਉਹਾਰੀ = ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ।

SikhNet (Spanish)se consagran a la Alabanza del Señor.

ਕਈ ਕੋਟਿ; ਭਏ ਤੀਰਥ ਵਾਸੀ ॥

kee kott; bhe teerath vaasee |

Sant Singh KhalsaMany millions become dwellers at sacred shrines of pilgrimage.
Manmohan SinghMany millions have become dwellers at places of pilgrimage.
Manmohan Singh (Punjabi)ਅਨੇਕਾਂ ਕ੍ਰੋੜਾਂ ਯਾਤ੍ਰਾ-ਅਸਥਾਨਾਂ ਉਤੇ ਰਹਿਣ ਵਾਲੇ ਹੋ ਗਏ ਹਨ।
Fareedkot Teekaਕਈ ਕ੍ਰੋੜੋਂ ਤੀਰਥੋਂ ਮੇਂ ਨਿਵਾਸੀ ਭਏ ਹੈਂ॥
Prof. Sahib Singhਕਈ ਕਰੋੜਾਂ (ਬੰਦੇ) ਤੀਰਥਾਂ ਦੇ ਵਸਨੀਕ ਹਨ,

ਪਦ ਅਰਥ ਵਾਸੀ = ਵੱਸਣ ਵਾਲੇ।

SikhNet (Spanish)Muchos Lo alaban durante el cumplimiento de sus deberes cotidianos,

ਕਈ ਕੋਟਿ; ਬਨ ਭ੍ਰਮਹਿ ਉਦਾਸੀ ॥

kee kott; ban bhrameh udaasee |

Sant Singh KhalsaMany millions wander as renunciates in the wilderness.
Manmohan SinghMany millions wander as anchorets in the forest.
Manmohan Singh (Punjabi)ਅਨੇਕਾਂ ਕ੍ਰੋੜ ਵੈਰਾਗੀ ਹੋ ਜੰਗਲ ਵਿੱਚ ਭੌਦੇਂ ਫਿਰਦੇ ਹਨ।
Fareedkot Teekaਪੁਨਾ ਕਈ ਕ੍ਰੋੜੋਂ ਉਦਾਸੀਨ ਹੂਏ ਬਨੋਂ ਮੇਂ ਵਿਚਰਤੇ ਭਏ ਹੈਂ॥
Prof. Sahib Singhਅਤੇ ਕਈ ਕਰੋੜਾਂ (ਜਗਤ ਵਲੋਂ) ਉਪਰਾਮ ਹੋ ਕੇ ਜੰਗਲਾਂ ਵਿਚ ਫਿਰਦੇ ਹਨ;

ਪਦ ਅਰਥ ਬਨ = ਜੰਗਲਾਂ ਵਿਚ। ਭ੍ਰਮਹਿ = ਫਿਰਦੇ ਹਨ। ਉਦਾਸੀ = ਜਗਤ ਵਲੋਂ ਉਪਰਾਮ ਹੋ ਕੇ।

SikhNet (Spanish)otros, habitando en lugares sagrados

ਕਈ ਕੋਟਿ; ਬੇਦ ਕੇ ਸ੍ਰੋਤੇ ॥

kee kott; bed ke srote |

Sant Singh KhalsaMany millions listen to the Vedas.
Manmohan SinghMany millions are the listeners of Vedas.
Manmohan Singh (Punjabi)ਅਨੇਕਾਂ ਕ੍ਰੋੜ ਵੇਦਾਂ ਨੂੰ ਸੁਣਨ ਵਾਲੇ ਹਨ।
Fareedkot Teekaਕਈ ਕ੍ਰੋੜੋਂ ਵੇਦੋਂ ਕੇ (ਸ੍ਰੋਤੇ) ਸੁਣਨੇ ਵਾਲੇ ਹੂਏ ਹੈਂ॥
Prof. Sahib Singhਕਈ ਕਰੋੜਾਂ ਜੀਵ ਵੇਦਾਂ ਦੇ ਸੁਣਨ ਵਾਲੇ ਹਨ,

ਪਦ ਅਰਥ ਸ੍ਰੋਤੇ = ਸੁਣਨ ਵਾਲੇ।

SikhNet (Spanish)Muchos escuchan a los Vedas,

ਕਈ ਕੋਟਿ; ਤਪੀਸੁਰ ਹੋਤੇ ॥

kee kott; tapeesur hote |

Sant Singh KhalsaMany millions become austere penitents.
Manmohan SinghMany millions become penitents.
Manmohan Singh (Punjabi)ਅਨੇਕਾਂ ਕ੍ਰੋੜ ਤਪੀ ਬਣ ਜਾਂਦੇ ਹਨ।
Fareedkot Teekaਔਰ ਕਈ ਕ੍ਰੋੜੋਂ ਤਪ ਕੇ ਕਰਨੇ ਵਾਰੇ ਤਪੀਸਰ ਹੋਤੇ ਭਏ ਹੈਂ ਵਾ ਅਹੂਤੀਆਂ ਪਾਵਣੇ ਵਾਲੇ, ਭਾਵ ਧਰਮ ਕਰਤਾ ਹੈਂ॥
Prof. Sahib Singhਅਤੇ ਕਈ ਕਰੋੜਾਂ ਵੱਡੇ ਵੱਡੇ ਤਪੀਏ ਬਣੇ ਹੋਏ ਹਨ;

ਪਦ ਅਰਥ ਤਪੀਸੁਰ = ਤਪੀ ਈਸੁਰ, ਵੱਡੇ ਵੱਡੇ ਤਪੀਏ।

SikhNet (Spanish)y muchos otros más, llevando una vida de austeridad.

ਕਈ ਕੋਟਿ; ਆਤਮ ਧਿਆਨੁ ਧਾਰਹਿ ॥

kee kott; aatam dhiaan dhaareh |

Sant Singh KhalsaMany millions enshrine meditation within their souls.
Manmohan SinghMany millions enshrine Lord's meditation in their heart.
Manmohan Singh (Punjabi)ਅਨੇਕਾਂ ਕ੍ਰੋੜ ਆਪਣੇ ਦਿਲਾਂ ਅੰਦਰ ਸੁਆਮੀ ਦਾ ਸਿਮਰਨ ਟਿਕਾਉਂਦੇ ਹਨ।
Fareedkot Teekaਕਈ ਕ੍ਰੋੜੋਂ (ਆਤਮ) ਅਪਨੇ ਆਪ ਕੌ ਬ੍ਰਹਮ ਰੂਪ ਚਿੰਤਨ ਕਰਨਾ ਇਹੀ ਧਿਆਨ ਧਾਰਤੇ ਹੈਂ॥
Prof. Sahib Singhਕਈ ਕਰੋੜਾਂ (ਮਨੁੱਖ) ਆਪਣੇ ਅੰਦਰ ਸੁਰਤ ਜੋੜ ਰਹੇ ਹਨ,

ਪਦ ਅਰਥ ਆਤਮ = ਮਨ ਵਿਚ। ਧਿਆਨੁ ਧਾਰਹਿ = ਸੁਰਤਿ ਜੋੜਦੇ ਹਨ।

SikhNet (Spanish)Millones están ocupados en la Contemplación de Su Ser.

ਕਈ ਕੋਟਿ ਕਬਿ; ਕਾਬਿ ਬੀਚਾਰਹਿ ॥

kee kott kab; kaab beechaareh |

Sant Singh KhalsaMany millions of poets contemplate Him through poetry.
Manmohan SinghMany millions poet deliberate over the Lord through poetry.
Manmohan Singh (Punjabi)ਅਨੇਕਾਂ ਕ੍ਰੋੜ ਕਵੀਸ਼ਰ ਕਵੀਸ਼ਰੀ ਰਾਹੀਂ ਸਾਹਿਬ ਨੂੰ ਸੋਚਦੇ ਸਮਝਦੇ ਹਨ।
Fareedkot Teekaਔਰ ਕਈ ਕ੍ਰੋੜੋਂ (ਕਬਿ) ਕਬੀਸ੍ਵਰ ਕਾਬ੍ਯ ਗ੍ਰੰਥੋਂ ਕੌ ਵੀਚਾਰਤੇ ਹੈਂ॥
Prof. Sahib Singhਅਤੇ ਕਈ ਕਰੋੜਾਂ (ਮਨੁੱਖ) ਕਵੀਆਂ ਦੀਆਂ ਰਚੀਆਂ ਕਵਿਤਾ ਵਿਚਾਰਦੇ ਹਨ;

ਪਦ ਅਰਥ ਕਬਿ = ਕਵਿ, ਕਵੀ। ਕਾਬਿ = ਕਾਵ੍ਯ, ਕਵਿਤਾ, ਕਵੀਆਂ ਦੀਆਂ ਰਚਨਾਂ। ਬੀਚਾਰਹਿ = ਵਿਚਾਰਦੇ ਹਨ।

SikhNet (Spanish)Millones son los poetas que Lo alaban en versos.

ਕਈ ਕੋਟਿ; ਨਵਤਨ ਨਾਮ ਧਿਆਵਹਿ ॥

kee kott; navatan naam dhiaaveh |

Sant Singh KhalsaMany millions meditate on His eternally new Naam.
Manmohan SinghMany millions meditate on His ever new names.
Manmohan Singh (Punjabi)ਅਨੇਕਾਂ ਕ੍ਰੋੜ ਉਸ ਦੇ ਨਿਤ ਨਾਵਾਂ ਦਾ ਆਰਾਧਨ ਕਰਦੇ ਹਨ।
Fareedkot Teekaਕਈ ਕ੍ਰੋੜੋਂ ਸੇਸ ਨਾਗ ਆਦੀ ਨਿਤ ਨਵੀਨ ਨਾਮ ਲੇ ਕਰ ਧਿਆਵਤੇ ਹੈਂ॥
Prof. Sahib Singhਕਈ ਕਰੋੜਾਂ ਬੰਦੇ (ਪ੍ਰਭੂ ਦਾ) ਨਿੱਤ ਨਵਾਂ ਨਾਮ ਸਿਮਰਦੇ ਹਨ,

ਪਦ ਅਰਥ ਨਵਤਨ = ਨਵਾਂ।

SikhNet (Spanish)Millones Lo bautizan con innumerables nombres,

ਨਾਨਕ ਕਰਤੇ ਕਾ; ਅੰਤੁ ਨ ਪਾਵਹਿ ॥੧॥

naanak karate kaa; ant na paaveh |1|

Sant Singh KhalsaO Nanak, none can find the limits of the Creator. ||1||
Manmohan SinghEven then, O Nanak they find not the Creator's limit.
Manmohan Singh (Punjabi)ਤਾਂ ਭੀ, ਹੇ ਨਾਨਕ! ਉਹ ਸਿਰਜਣਹਾਰ ਦਾ ਓੜਕ ਨਹੀਂ ਪਾਉਂਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਤਿਸ ਕਰਤੇ ਪੁਰਖ ਕਾ ਇਹ ਸਭੀ ਅੰਤ ਨਹੀਂ ਪਾਵਤੇ ਹੈਂ॥੧॥
Prof. Sahib Singh(ਪਰ) ਹੇ ਨਾਨਕ! ਉਸ ਕਰਤਾਰ ਦਾ ਕੋਈ ਭੀ ਅੰਤ ਨਹੀਂ ਪਾ ਸਕਦੇ ॥੧॥
SikhNet (Spanish)pero nadie logra abarcar Su Total Extensión.(1)

Open this shabad →

Shabad Guru Arjan Dev Ji Raag Gauree

ਕਈ ਕੋਟਿ; ਭਏ ਅਭਿਮਾਨੀ ॥

kee kott; bhe abhimaanee |

Sant Singh KhalsaMany millions become self-centered.
Manmohan SinghMany myriads are self-conceited.
Manmohan Singh (Punjabi)ਅਨੇਕਾਂ ਕ੍ਰੋੜਾਂ ਸਵੈ-ਹੰਕਾਰੀ ਹਨ।
Fareedkot Teekaਕਈ ਕ੍ਰੋੜੋਂ ਜਗਤ ਮੇਂ ਅਭਿਮਾਨੀ ਭਏ ਹੈਂ॥
Prof. Sahib Singh(ਇਸ ਜਗਤ-ਰਚਨਾ ਵਿਚ) ਕਰੋੜਾਂ ਅਹੰਕਾਰੀ ਜੀਵ ਹਨ,

ਪਦ ਅਰਥ ਅਭਿਮਾਨੀ = ਅਹੰਕਾਰੀ।

SikhNet (Spanish)Millones de hombres se regocijan en su propio ego.

ਕਈ ਕੋਟਿ; ਅੰਧ ਅਗਿਆਨੀ ॥

kee kott; andh agiaanee |

Sant Singh KhalsaMany millions are blinded by ignorance.
Manmohan SinghMany myriads are blindly ignorant.
Manmohan Singh (Punjabi)ਅਨੇਕਾਂ ਕ੍ਰੋੜ, ਅੰਨ੍ਹੇ ਬੇਸਮਝ ਹਨ।
Fareedkot Teekaਕਈ ਕ੍ਰੋੜੋਂ ਅਗਿਆਨੀ ਗ੍ਯਾਤ ਰਹਤ ਅੰਧ ਭਏ ਹੈਂ॥
Prof. Sahib Singhਅਤੇ ਕਰੋੜਾਂ ਹੀ ਬੰਦੇ ਪੁੱਜ ਕੇ ਜਾਹਿਲ ਹਨ;

ਪਦ ਅਰਥ ਅੰਧ = ਅੰਨ੍ਹੇ। ਅਗਿਆਨੀ = ਜਾਹਿਲ, ਮੂੜ੍ਹ। ਅੰਧ ਅਗਿਆਨੀ = ਮਹਾ ਮੂਰਖ।

SikhNet (Spanish)Millones viven ciegos en su ignorancia.

ਕਈ ਕੋਟਿ; ਕਿਰਪਨ ਕਠੋਰ ॥

kee kott; kirapan katthor |

Sant Singh KhalsaMany millions are stone-hearted misers.
Manmohan SinghMany myriads are stone-hearted misers.
Manmohan Singh (Punjabi)ਅਨੇਕ ਕ੍ਰੋੜ ਪੱਥਰ-ਦਿਲ ਕੰਜੂਸ ਹਨ।
Fareedkot Teekaਕਈ ਕ੍ਰੋੜੋਂ ਕ੍ਰਿਪਨ ਅਰਥਾਤ ਸੂਮ ਔ ਰਿਦੇ ਕੇ ਕਠੋਰ ਹੈਂ॥
Prof. Sahib Singhਕਰੋੜਾਂ (ਮਨੁੱਖ) ਸ਼ੂਮ ਤੇ ਪੱਥਰ-ਦਿਲ ਹਨ,

ਪਦ ਅਰਥ ਕਿਰਪਨ = ਕੰਜੂਸ। ਕਠੋਰ = ਸਖ਼ਤ-ਦਿਲ।

SikhNet (Spanish)Millones son miserables avaros de duro corazón.

ਕਈ ਕੋਟਿ; ਅਭਿਗ ਆਤਮ ਨਿਕੋਰ ॥

kee kott; abhig aatam nikor |

Sant Singh KhalsaMany millions are heartless, with dry, withered souls.
Manmohan SinghMany myriads are dry and unsusceptible at heart.
Manmohan Singh (Punjabi)ਅਨੇਕਾਂ ਕ੍ਰੋੜ ਰੁੱਖੇ ਅਤੇ ਨਾਂ-ਗ੍ਰਹਿਣ ਕਰਨ ਵਾਲੇ ਮਿਲਦੇ ਹਨ।
Fareedkot Teekaਕਈ ਕ੍ਰੋੜੋਂ ਪ੍ਰੇਮ ਸੇ (ਅਭਿਗ) ਅਭਿਜ ਹੈਂ, (ਆਤਮ) ਮਨ ਕੇ (ਨਿਕੋਰ) ਵਿਸੇਸ ਕਰ ਕੇ ਕੋਰੇ ਹੈਂ॥
Prof. Sahib Singhਅਤੇ ਕਈ ਕਰੋੜ ਅੰਦਰੋਂ ਮਹਾ ਕੋਰੇ ਹਨ ਜੋ (ਕਿਸੇ ਦਾ ਦੁੱਖ ਤੱਕ ਕੇ ਭੀ ਕਦੇ) ਪਸੀਜਦੇ ਨਹੀਂ;

ਪਦ ਅਰਥ ਅਭਿਗ = ਨਾਹ ਭਿੱਜਣ ਵਾਲੇ, ਨਾਹ ਨਰਮ ਹੋਣ ਵਾਲੇ। ਨਿਕੋਰ = ਨਿਰੇ ਕੋਰੇ, ਬੜੇ ਰੁੱਖੇ।

SikhNet (Spanish)Millones se encuentran desamparados y sin amor.

ਕਈ ਕੋਟਿ; ਪਰ ਦਰਬ ਕਉ ਹਿਰਹਿ ॥

kee kott; par darab kau hireh |

Sant Singh KhalsaMany millions steal the wealth of others.
Manmohan SinghMany myriads steel others wealth.
Manmohan Singh (Punjabi)ਅਨੇਕਾਂ ਕਰੋੜ ਹੋਰਨਾ ਦਾ ਧੰਨ ਚੁਰਾਉਂਦੇ ਹਨ।
Fareedkot Teekaਕਈ ਕ੍ਰੋੜੋਂ ਪਰਾਏ ਧਨ ਕੋ ਹਿਰਤੇ ਹੈਂ ਅਰਥਾਤ ਚੁਰਾਵਤੇ ਹੈਂ॥
Prof. Sahib Singhਕਰੋੜਾਂ ਬੰਦੇ ਦੂਜਿਆਂ ਦਾ ਧਨ ਚੁਰਾਉਂਦੇ ਹਨ,

ਪਦ ਅਰਥ ਦਰਬ = ਧਨ। ਪਰ = ਪਰਾਇਆ, ਬਿਗਾਨਾ। ਹਿਰਹਿ = ਚੁਰਾਉਂਦੇ ਹਨ।

SikhNet (Spanish)Millones roban lo que pertenece al otro.

ਕਈ ਕੋਟਿ; ਪਰ ਦੂਖਨਾ ਕਰਹਿ ॥

kee kott; par dookhanaa kareh |

Sant Singh KhalsaMany millions slander others.
Manmohan SinghMany myriads indulge in slandering others.
Manmohan Singh (Punjabi)ਅਨੇਕਾਂ ਕ੍ਰੋੜ ਹੋਰਨਾਂ ਦੀ ਨਿੰਦਾ ਕਰਦੇ ਹਨ।
Fareedkot Teekaਔਰ ਕਈ ਕ੍ਰੋੜੋਂ (ਪਰ) ਅੰਨ ਪੁਰਸੋਂ ਮੇਂ ਵਿਸੇਸ ਕਰ ਕੇ ਦੂਖਣੋਂ ਕੌ ਹੀ ਅਰੋਪਣ ਕਰਤੇ ਹੈਂ॥
Prof. Sahib Singhਅਤੇ ਕਰੋੜਾਂ ਹੀ ਦੂਜਿਆਂ ਦੀ ਨਿੰਦਿਆ ਕਰਦੇ ਹਨ;

ਪਦ ਅਰਥ ਦੂਖਨਾ = ਨਿੰਦਿਆ।

SikhNet (Spanish)Millones son los envidiosos que calumnian a otros.

ਕਈ ਕੋਟਿ; ਮਾਇਆ ਸ੍ਰਮ ਮਾਹਿ ॥

kee kott; maaeaa sram maeh |

Sant Singh KhalsaMany millions struggle in Maya.
Manmohan SinghMany myriads take pain in amassing wealth.
Manmohan Singh (Punjabi)ਅਨੇਕਾਂ ਕ੍ਰੋੜ ਧੰਨ ਇਕੱਤ੍ਰ ਕਰਨ ਵਿੱਚ ਕਸ਼ਟ ਉਠਾਉਂਦੇ ਹਨ।
Fareedkot Teekaਕਈ ਕ੍ਰੋੜੋਂ ਜਨ ਮਾਯਾ ਕੋ ਸੰਚਨ ਕਰਨੇ ਮੇਂ ਹੀ ਥਕਤ ਹੋ ਰਹਿਤੇ ਹੈਂ॥
Prof. Sahib Singhਕਰੋੜਾਂ (ਮਨੁੱਖ) ਧਨ ਪਦਾਰਥ ਦੀ (ਖ਼ਾਤਰ) ਮੇਹਨਤ ਵਿਚ ਜੁੱਟੇ ਹੋਏ ਹਨ,

ਪਦ ਅਰਥ ਸ੍ਰਮ = ਮੇਹਨਤ। ਮਾਇਆ = ਧਨ-ਪਦਾਰਥ।

SikhNet (Spanish)Millones son los que luchan en medio de Maya.

ਕਈ ਕੋਟਿ; ਪਰਦੇਸ ਭ੍ਰਮਾਹਿ ॥

kee kott; parades bhramaeh |

Sant Singh KhalsaMany millions wander in foreign lands.
Manmohan SinghMany myriads wander in foreign lands.
Manmohan Singh (Punjabi)ਅਨੇਕਾਂ ਕ੍ਰੋੜ ਬਾਹਰਲੇ ਮੁਲਕਾਂ ਅੰਦਰ ਫਿਰਦੇ ਹਨ।
Fareedkot Teekaਔਰ ਕਈ ਕ੍ਰੋੜੋਂ ਪ੍ਰਦੇਸੋਂ ਮੇਂ ਭ੍ਰਮਤੇ ਰਹਿਤੇ ਹੈਂ॥
Prof. Sahib Singhਅਤੇ ਕਈ ਕਰੋੜ ਦੂਜੇ ਦੇਸ਼ਾਂ ਵਿਚ ਭਟਕ ਰਹੇ ਹਨ;

ਪਦ ਅਰਥ ਭ੍ਰਮਾਹਿ = ਭ੍ਰਮਹਿ, ਫਿਰਦੇ ਹਨ।

SikhNet (Spanish)Millones más, los que divagan sin sentido por inciertos parajes y tierras lejanas.

ਜਿਤੁ ਜਿਤੁ ਲਾਵਹੁ; ਤਿਤੁ ਤਿਤੁ ਲਗਨਾ ॥

jit jit laavahu; tith tit laganaa |

Sant Singh KhalsaWhatever God attaches them to - with that they are engaged.
Manmohan SinghTo whatever Thou attachest the mortals, thereto do they attach.
Manmohan Singh (Punjabi)ਜਿਥੇ ਕਿਤੇ ਤੂੰ ਪ੍ਰਾਣੀਆਂ ਨੂੰ ਲਾਉਂਦਾ ਹੈ, ਉਥੇ ਉਥੇ ਉਹ ਲੱਗਦੇ ਹਨ।
Fareedkot Teekaਜਿਸ ਜਿਸ ਤਰਫ ਮੇਂ (ਲਾ) ਲਾਵਤਾ ਹੈ (ਵਹੁ) ਸੋ ਪਰਮੇਸਰ, ਤਿਸੀ ਤਿਸੀ ਤਰਫ ਜੀਵ ਕਾ ਲਗਣਾ ਹੋਤਾ ਹੈ, ਭਾਵ ਸੇ ਵਹੀ ਸਭ ਕਾ ਪ੍ਰੇਰਕ ਹੈ॥
Prof. Sahib Singh(ਹੇ ਪ੍ਰਭੂ!) ਜਿਸ ਜਿਸ ਆਹਰੇ ਤੂੰ ਲਾਉਂਦਾ ਹੈਂ ਉਸ ਉਸ ਆਹਰ ਵਿਚ ਜੀਵ ਲੱਗੇ ਹੋਏ ਹਨ।

ਪਦ ਅਰਥ ਜਿਤੁ = ਜਿਸ (ਕੰਮ ਵਿਚ)। ਤਿਤੁ = ਉਸ (ਆਹਰ) ਵਿਚ।

SikhNet (Spanish)Sin embargo, todos actúan según Tu Voluntad, oh Señor;

ਨਾਨਕ. ਕਰਤੇ ਕੀ; ਜਾਨੈ ਕਰਤਾ ਰਚਨਾ ॥੨॥

naanak. karate kee; jaanai karataa rachanaa |2|

Sant Singh KhalsaO Nanak, the Creator alone knows the workings of His creation. ||2||
Manmohan SinghNanak, the Creator alone knows Creator's creation.
Manmohan Singh (Punjabi)ਨਾਨਕ, ਕੇਵਲ ਸਿਰਜਣਹਾਰ ਹੀ ਸਿਰਜਣਹਾਰ ਦੀ ਖਲਕਤ ਨੂੰ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਭਾਈ! ਕਰਤੇ ਪਰੁਖ ਕੀ ਐਸੀ ਰਚਨਾ ਰਚੀ ਹੋਈ ਕੌ ਵਹੁ ਕਰਤਾ ਪੁਰਖ ਆਪ ਹੀ ਜਾਨਤਾ ਹੈ, ਭਾਵ ਬਿਅੰਤ ਹੈ॥੨॥
Prof. Sahib Singhਹੇ ਨਾਨਕ! ਕਰਤਾਰ ਦੀ ਰਚਨਾ (ਦਾ ਭੇਤ) ਕਰਤਾਰ ਹੀ ਜਾਣਦਾ ਹੈ ॥੨॥
SikhNet (Spanish)oh, dice Nanak, sólo el Creador conoce la Trama de Su Creación. (2)

Open this shabad →

Shabad Guru Arjan Dev Ji Raag Gauree continues on Ang 276

ਕਈ ਕੋਟਿ; ਸਿਧ ਜਤੀ ਜੋਗੀ ॥

kee kott; sidh jatee jogee |

Sant Singh KhalsaMany millions are Siddhas, celibates and Yogis.
Manmohan SinghMany millions are the seers celibates and Yogis.
Manmohan Singh (Punjabi)ਕਈ ਕ੍ਰੋੜ ਹਨ, ਕ੍ਰਾਮਾਤੀ ਬੰਦੇ, ਬ੍ਰਹਿਮਚਾਰੀ ਅਤੇ ਯੋਗੀ।
Fareedkot Teekaਕਈ ਕ੍ਰੋੜੋਂ ਸਿਧ ਔ ਜਤੀ ਪੁਨਾ ਜੋਗੀ ਜਨ ਹੈਂ॥
Prof. Sahib Singh(ਇਸ ਸ੍ਰਿਸ਼ਟਿ-ਰਚਨਾ ਵਿਚ) ਕਰੋੜਾਂ ਪੁੱਗੇ ਹੋਏ, ਤੇ ਕਾਮ ਨੂੰ ਵੱਸ ਵਿਚ ਰੱਖਣ ਵਾਲੇ ਜੋਗੀ ਹਨ,

ਪਦ ਅਰਥ ਸਿਧ = ਪੁੱਗਿਆ ਹੋਇਆ ਜੋਗੀ। ਜਤੀ = ਉਹ ਮਨੁੱਖ ਜਿਸ ਨੇ ਕਾਮ ਨੂੰ ਵੱਸ ਵਿਚ ਰੱਖਿਆ ਹੋਇਆ ਹੈ।

SikhNet (Spanish)Existen tantos célibes, Yoguis y videntes;

ਕਈ ਕੋਟਿ; ਰਾਜੇ ਰਸ ਭੋਗੀ ॥

kee kott; raaje ras bhogee |

Sant Singh KhalsaMany millions are kings, enjoying worldly pleasures.
Manmohan SinghMany millions are the kings who enjoy pleasures.
Manmohan Singh (Punjabi)ਕਈ ਕ੍ਰੋੜ ਹਨ ਪਾਤਸ਼ਾਹ ਜੋ ਰੰਗ ਰਲੀਆਂ ਮਾਣਦੇ ਹਨ।
Fareedkot Teekaਪੁਨਾ ਕਈ ਕ੍ਰੋੜੋਂ ਰਾਜੇ ਔ (ਰਸ) ਵਿਸਿਅਹੁ ਕੇ ਭੋਗਨੇ ਹਾਰੇ ਹੈਂ, ਵਾ ਰਸੋਂ ਕੇ ਭੋਗੀ ਰਾਜੇ ਹੈਂ॥
Prof. Sahib Singhਅਤੇ ਕਰੋੜਾਂ ਹੀ ਮੌਜਾਂ ਮਾਣਨ ਵਾਲੇ ਰਾਜੇ ਹਨ;

ਪਦ ਅਰਥ ਰਸ ਭੋਗੀ = ਸੁਆਦਲੇ ਪਦਾਰਥਾਂ ਨੂੰ ਮਾਣਨ ਵਾਲੇ।

SikhNet (Spanish)tantos gobernantes corruptos.

ਕਈ ਕੋਟਿ; ਪੰਖੀ ਸਰਪ ਉਪਾਏ ॥

kee kott; pankhee sarap upaae |

Sant Singh KhalsaMany millions of birds and snakes have been created.
Manmohan SinghMany millions of birds and serpents have been created.
Manmohan Singh (Punjabi)ਅਨੇਕਾਂ ਕ੍ਰੋੜ ਪੰਛੀ ਅਤੇ ਸੱਪ ਪੈਦਾ ਕੀਤੇ ਗਏ ਹਨ।
Fareedkot Teekaਕੋਈ ਕ੍ਰੋੜੋਂ ਹੀ ਪੰਛੀ ਔ ਸਰਪ ਆਦਿ ਤਿਸ ਵਾਹਿਗੁਰੂ ਨੇ ਉਪਾਏ ਹੈਂ॥
Prof. Sahib Singhਕਰੋੜਾਂ ਪੰਛੀ ਤੇ ਸੱਪ (ਪ੍ਰਭੂ ਨੇ) ਪੈਦਾ ਕੀਤੇ ਹਨ,

ਪਦ ਅਰਥ ਉਪਾਏ = ਪੈਦਾ ਕੀਤੇ।

SikhNet (Spanish)Millones los pájaros y reptiles creados.

ਕਈ ਕੋਟਿ; ਪਾਥਰ ਬਿਰਖ ਨਿਪਜਾਏ ॥

kee kott; paathar birakh nipajaae |

Sant Singh KhalsaMany millions of stones and trees have been produced.
Manmohan SinghMany millions of stones and trees have been produced.
Manmohan Singh (Punjabi)ਅਨੇਕਾਂ ਕ੍ਰੋੜ ਪੱਥਰ ਅਤੇ ਰੁੱਖ ਪੈਦਾ ਕੀਤੇ ਗਏ ਹਨ।
Fareedkot Teekaਕਈ ਕ੍ਰੋੜੋਂ ਪਥਰ ਔਰ ਬ੍ਰਿਛ ਉਤਪਤ ਕਰੇ ਹੈਂ॥
Prof. Sahib Singhਅਤੇ ਕਰੋੜਾਂ ਹੀ ਪੱਥਰ ਤੇ ਰੁੱਖ ਉਗਾਏ ਹਨ;

ਪਦ ਅਰਥ ਬਿਰਖ = ਰੁੱਖ। ਨਿਪਜਾਏ = ਉਗਾਏ।

SikhNet (Spanish)Millones son las piedras y árboles creados.

ਕਈ ਕੋਟਿ; ਪਵਣ ਪਾਣੀ ਬੈਸੰਤਰ ॥

kee kott; pavan paanee baisantar |

Sant Singh KhalsaMany millions are the winds, waters and fires.
Manmohan SinghMany millions of winds, waters and fires, there are.
Manmohan Singh (Punjabi)ਕਈ ਕ੍ਰੋੜ ਹਨ, ਹਵਾਵਾਂ, ਜਲ ਅਤੇ ਅੱਗਾਂ।
Fareedkot Teekaਕਈ ਕ੍ਰੋੜੋਂ ਹੀ ਪਵਨ ਔ ਪਾਣੀ ਪੁਨਾ ਬੈਸੰਤਰ ਅਰਥਾਤ ਅਗਨੀ ਆਦੀ ਕੀਏ ਹੈਂ॥
Prof. Sahib Singhਕਰੋੜਾਂ ਹਵਾ ਪਾਣੀ ਤੇ ਅੱਗਾਂ ਹਨ,

ਪਦ ਅਰਥ ਬੈਸੰਤਰ = ਅੱਗ।

SikhNet (Spanish)Millones los vientos, agua y fuegos.

ਕਈ ਕੋਟਿ; ਦੇਸ ਭੂ ਮੰਡਲ ॥

kee kott; des bhoo manddal |

Sant Singh KhalsaMany millions are the countries and realms of the world.
Manmohan SinghMany million are the countries and regions of earth.
Manmohan Singh (Punjabi)ਕਈ ਕ੍ਰੋੜ ਹਨ ਮੁਲਕ ਅਤੇ ਧਰਤੀ ਦੇ ਖੰਡ।
Fareedkot Teekaਕਈ ਕ੍ਰੋੜੋਂ ਦੇਸ ਔ ਪ੍ਰਿਥਵੀ ਮੰਡਲ ਵਾ ਪ੍ਰਿਥਵੀ ਮੰਡਲ ਮੇਂ ਕਈ ਦੇਸ ਰਚੇ ਹੈਂ॥
Prof. Sahib Singhਕਰੋੜਾਂ ਦੇਸ ਤੇ ਧਰਤੀਆਂ ਦੇ ਚੱਕ੍ਰ ਹਨ;

ਪਦ ਅਰਥ ਭੂ = ਧਰਤੀ। ਭੂ ਮੰਡਲ = ਧਰਤੀ ਦੇ ਚੱਕ੍ਰ।

SikhNet (Spanish)Millones los países y reinos de la tierra.

ਕਈ ਕੋਟਿ; ਸਸੀਅਰ ਸੂਰ ਨਖੵਤ੍ਰ ॥

kee kott; saseear soor nakhayatr |

Sant Singh KhalsaMany millions are the moons, suns and stars.
Manmohan SinghMany millions are the moon, the suns, and the stars.
Manmohan Singh (Punjabi)ਅਨੇਕ ਕ੍ਰੋੜ ਹਨ ਚੰਦ੍ਰਮੇ, ਸੂਰਜ ਅਤੇ ਤਾਰੇ।
Fareedkot Teekaਕਈ ਕ੍ਰੋੜੋਂ (ਸਸੀਅਰ) ਚੰਦ੍ਰਮਾ ਔ (ਸੂਰ) ਸੂਰਜ, ਪੁਨਾ (ਨਖਤ੍ਰ) ਤਾਰੇ ਕੀਏ ਹੈਂ॥
Prof. Sahib Singhਕਈ ਕਰੋੜਾਂ ਚੰਦ੍ਰਮਾਂ, ਸੂਰਜ ਤੇ ਤਾਰੇ ਹਨ,

ਪਦ ਅਰਥ ਸਸੀਅਰ = (Skt. शशिधर) ਚੰਦ੍ਰਮਾ। ਸੂਰ = ਸੂਰਜ। ਨਖ੍ਯ੍ਯਤ੍ਰ = ਤਾਰੇ।

SikhNet (Spanish)Millones las lunas, los soles y estrellas.

Open this shabad (10 lines, Angs 275-276) →

Ang 275 of 1430