ਸੂਹੀ ਮਹਲਾ ੪ ॥
soohee mahalaa 4 |
Sant Singh KhalsaSoohee, Fourth Mehl:
Manmohan SinghSuhi 4th Guru.
Manmohan Singh (Punjabi)ਸੂਹੀ ਚੌਥੀ ਪਾਤਸ਼ਾਹੀ।
SikhNet (Spanish)Suji, Mejl Guru Ram Das, Cuarto Canal Divino.
ਕੀਤਾ ਕਰਣਾ ਸਰਬ ਰਜਾਈ; ਕਿਛੁ ਕੀਚੈ. ਜੇ ਕਰਿ ਸਕੀਐ ॥
keetaa karanaa sarab rajaaee; kichh keechai. je kar sakeeai |
Sant Singh KhalsaAll that happens, and all that will happen, is by His Will. If we could do something by ourselves, we would.
Manmohan SinghAll that has happened or is to happen is in the Lord's will. We may do something only if we have power to do.
Manmohan Singh (Punjabi)ਸਾਰਾ ਕੁਝ ਜੋ ਹੋਇਆ ਹੈ ਜਾਂ ਹੋਣਾ ਹੈ, ਪ੍ਰਭੂ ਦੀ ਰਜ਼ਾ ਅੰਦਰ ਹੈ। ਅਸੀਂ ਤਾਂ ਹੀ ਕੁਝ ਕਰੀਏ ਜੇਕਰ ਸਾਡੇ ਵਿੱਚ ਕਰਨ ਦੀ ਸਤਿਆ ਹੋਵੇ।
Fareedkot Teekaਜੋ ਪੀਛੇ ਕੀਆ ਹੈ, ਜੋ ਆਗੇ ਕਰਨਾ ਹੈ, ਸਭ ਆਪ ਕੇ ਹੁਕਮ ਮੇਂ ਹੈ। ਅਬ ਭੀ ਹਮ ਤਬ ਕਰੀਏ ਜੇ ਕਰਨੇ ਕੋ ਸਾਮਰਥ ਹੋਵੀਏ, ਭਾਵ ਹਮ ਜੀਵ ਤੌ ਤੀਨੋਂ ਕਾਲ ਹੀ ਅਸਮਰਥ ਹੈਂ॥
Prof. Sahib Singhਹੇ ਭਾਈ! ਜੋ ਕੁਝ ਜਗਤ ਵਿਚ ਬਣਿਆ ਹੈ ਜੋ ਕੁਝ ਕਰ ਰਿਹਾ ਹੈ, ਇਹ ਸਭ ਰਜ਼ਾ ਦਾ ਮਾਲਕ ਪਰਮਾਤਮਾ ਕਰ ਰਿਹਾ ਹੈ। ਅਸੀਂ ਜੀਵ (ਤਾਂ ਹੀ) ਕੁਝ ਕਰੀਏ, ਜੇ ਕਰ ਸਕਦੇ ਹੋਵੀਏ।ਪਦ ਅਰਥ ਰਜਾਈ = ਰਜ਼ਾ ਦੇ ਮਾਲਕ-ਪ੍ਰਭੂ ਨੇ। ਕੀਚੈ = (ਅਸੀ) ਕਰੀਏ।
SikhNet (Spanish)Todo lo que sucede es por la Voluntad del Señor;
ਆਪਣਾ ਕੀਤਾ. ਕਿਛੂ ਨ ਹੋਵੈ; ਜਿਉ ਹਰਿ ਭਾਵੈ ਤਿਉ ਰਖੀਐ ॥੧॥
aapanaa keetaa. kichhoo na hovai; jiau har bhaavai tiau rakheeai |1|
Sant Singh KhalsaBy ourselves, we cannot do anything at all. As it pleases the Lord, He preserves us. ||1||
Manmohan SinghBy one's own doing, nothing can be done, As it pleases God, so keeps He the Mortal.
Manmohan Singh (Punjabi)ਬੰਦੇ ਦੇ ਆਪਣੇ ਕਰਨ ਦੁਆਰਾ ਕੁਝ ਨਹੀਂ ਹੁੰਦਾ। ਜਿਸ ਤਰ੍ਹਾਂ ਹਰੀ ਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਉਹ ਪ੍ਰਾਣੀ ਨੂੰ ਰੱਖਦਾ ਹੈ।
Fareedkot Teekaਆਪਣਾ ਕੀਆ ਹੂਆ ਕਛੂ ਨਹੀਂ ਹੋਤਾ ਹੈ, ਹੇ ਹਰੀ! ਜੈਸੇ ਤੇਰੇ ਕੋ ਭਾਵੈ ਤੈਸੇ ਹਮ ਕੋ ਰਖ ਲੇਵੋ॥੧॥
Prof. Sahib Singhਅਸਾਂ ਜੀਵਾਂ ਦਾ ਕੀਤਾ ਕੁਝ ਨਹੀਂ ਹੋ ਸਕਦਾ। ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਤਿਵੇਂ ਜੀਵਾਂ ਨੂੰ ਰੱਖਦਾ ਹੈ ॥੧॥ਪਦ ਅਰਥ ਭਾਵੈ = ਚੰਗਾ ਲੱਗਦਾ ਹੈ ॥੧॥
SikhNet (Spanish)por voluntad propia nada podemos hacer Oh Señor, consérvame en Tu Voluntad para liberarme de vanos intentos.(1)
ਮੇਰੇ ਹਰਿ ਜੀਉ; ਸਭੁ ਕੋ ਤੇਰੈ ਵਸਿ ॥
mere har jeeo; sabh ko terai vas |
Sant Singh KhalsaO my Dear Lord, everything is in Your power.
Manmohan SinghMy sire Lord, all are in Thine power.
Manmohan Singh (Punjabi)ਮੇਰੇ ਮਾਹਰਾਜ ਮਾਲਕ! ਸਾਰੇ ਤੇਰੇ ਇਖਤਿਆਰ ਵਿੱਚ ਹਨ।
Fareedkot Teekaਹੇ ਮੇਰੇ ਵਾਹਿਗੁਰੂ! ਸਭ ਕੁਛ ਤੇਰੇ ਹੀ ਬਸ ਹੈ॥
Prof. Sahib Singhਹੇ ਮੇਰੇ ਪ੍ਰਭੂ ਜੀ! ਹਰੇਕ ਜੀਵ ਤੇਰੇ ਵੱਸ ਵਿਚ ਹੈ।ਪਦ ਅਰਥ ਵਸਿ = ਵੱਸ ਵਿਚ।
SikhNet (Spanish)Oh mi Dios, todos Tus seres están bajo Tu Designio; nosotros, Tus Criaturas, no tenemos poder.
ਅਸਾ ਜੋਰੁ ਨਾਹੀ. ਜੇ ਕਿਛੁ ਕਰਿ ਹਮ ਸਾਕਹ; ਜਿਉ ਭਾਵੈ ਤਿਵੈ ਬਖਸਿ ॥੧॥ ਰਹਾਉ ॥
asaa jor naahee. je kichh kar ham saakah; jiau bhaavai tivai bakhas |1| rahaau |
Sant Singh KhalsaI have no power to do anything at all. As it pleases You, You forgive us. ||1||Pause||
Manmohan SinghI have no power to do anything. As Thou willest, so pardon Thou me. Pause.
Manmohan Singh (Punjabi)ਮੇਰੇ ਵਿੱਚ ਕੁਝ ਵੀ ਕਰਨ ਦੀ ਸ਼ਕਤੀ ਨਹੀਂ। ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਤੂੰ ਮੈਨੂੰ ਮਾਫ ਕਰ ਦੇ। ਠਹਿਰਾਉ।
Fareedkot Teekaਹਮਾਰੇ ਮੇਂ ਬਲ ਨਹੀਂ ਹੈ, ਜੋ ਅਸੀਂ ਭੀ ਕੁਛ ਕਰ ਸਕੀਏ, ਜਿਉਂ ਤੇਰੇ ਕੋ ਭਾਵੇ ਤਿਉਂ ਹੀ ਹਮਾਰੇ ਗੁਨਾਹੋਂ ਕੋ ਬਖਸ਼॥੧॥ ਰਹਾਉ ॥
Prof. Sahib Singhਅਸਾਂ ਜੀਵਾਂ ਵਿਚ ਕੋਈ ਸਮਰਥਾ ਨਹੀਂ ਹੈ ਕਿ (ਤੈਥੋਂ ਬਾਹਰਾ) ਕੁਝ ਕਰ ਸਕੀਏ। ਹੇ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ, ਸਾਡੇ ਉਤੇ ਮੇਹਰ ਕਰ ॥੧॥ ਰਹਾਉ ॥
SikhNet (Spanish)Bendícenos, si es Tu Voluntad. (1-Pausa)
ਸਭੁ ਜੀਉ ਪਿੰਡੁ ਦੀਆ ਤੁਧੁ ਆਪੇ; ਤੁਧੁ ਆਪੇ ਕਾਰੈ ਲਾਇਆ ॥
sabh jeeo pindd deea tudh aape; tudh aape kaarai laaeaa |
Sant Singh KhalsaYou Yourself bless us with soul, body and everything. You Yourself cause us to act.
Manmohan SinghThou Thyself hast blessed me with soul, body and everything and Thou Thyself hast yoked me to Thine service.
Manmohan Singh (Punjabi)ਤੂੰ ਆਪ ਹੀ ਮੈਨੂੰ ਜਿੰਦੜੀ, ਦੇਹ ਤੇ ਹਰ ਸ਼ੈ ਸਖਸ਼ੀ ਹੈ ਅਤੇ ਤੂੰ ਆਪ ਹੀ ਮੈਨੂੰ ਆਪਣੀ ਸੇਵਾ ਵਿੱਚ ਜੋੜਿਆ ਹੈ।
Fareedkot Teekaਸਭ ਸਰੀਰੋਂ ਮੇਂ ਤੈਨੇ ਆਪੇ ਹੀ ਚੈਤੰਨ ਸਤਾ ਕੋ ਦੀਆ ਹੈ ਅਰ ਤੈਨੇ ਕਰਮਾਨੁਸਾਰ ਆਪੇ ਕਾਰ ਮੇਂ ਇਨ ਜੀਵੋਂ ਕੋ ਲਗਾਇਆ ਹੈ॥
Prof. Sahib Singhਹੇ ਪ੍ਰਭੂ! ਇਹ ਜਿੰਦ, ਇਹ ਸਰੀਰ, ਸਭ ਕੁਝ (ਹਰੇਕ ਜੀਵ ਨੂੰ) ਤੂੰ ਆਪ ਹੀ ਦਿੱਤਾ ਹੈ, ਤੂੰ ਆਪ ਹੀ (ਹਰੇਕ ਜੀਵ ਨੂੰ) ਕੰਮ ਵਿਚ ਲਾਇਆ ਹੋਇਆ ਹੈ।ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਕਾਰੈ = ਕੰਮ ਵਿਚ।
SikhNet (Spanish)Eres Tú Quien nos dio un cuerpo y nos encaminas hacia Tu Propósito;
ਜੇਹਾ ਤੂੰ ਹੁਕਮੁ ਕਰਹਿ. ਤੇਹੇ ਕੋ ਕਰਮ ਕਮਾਵੈ; ਜੇਹਾ ਤੁਧੁ ਧੁਰਿ ਲਿਖਿ ਪਾਇਆ ॥੨॥
jehaa toon hukam kareh. tehe ko karam kamaavai; jehaa tudh dhur likh paaeaa |2|
Sant Singh KhalsaAs You issue Your Commands, so do we act, according to our pre-ordained destiny. ||2||
Manmohan SinghAs is the command issued by Thee and as is Thine pre-destined writ, so are the deeds, the mortal does.
Manmohan Singh (Punjabi)ਜਿਸ ਤਰ੍ਹਾਂ ਦਾ ਤੇਰਾ ਜਾਰੀ ਕੀਤਾ ਹੋਇਆ ਫੁਰਮਾਨ ਹੈ ਅਤੇ ਜਿਸ ਤਰ੍ਹਾਂ ਦੀ ਤੇਰੀ ਮੁੱਢ ਦੀ ਲਿਖੀ ਹੋਈ ਲਿਖਤਾਕਾਰ ਹੈ, ਉਸੇ ਤਰ੍ਹਾਂ ਦੇ ਹੀ ਅਮਲ ਪ੍ਰਾਣੀ ਕਮਾਉਂਦਾ ਹੈ।
Fareedkot Teekaਅਰ ਜੈਸਾ ਤੂੰ ਹੁਕਮ ਕਰੇਂਗਾ ਤੈਸੇ ਆਗੇ ਕਰਮ ਕਮਾਵੈਂਗੇ, ਅਰ ਜੈਸਾ ਆਦਿ ਸੇ ਇਨ ਕੇ ਮਸਤਕ ਪਰ ਲੇਖ ਲਿਖ ਛੋਡਿਆ ਹੈ ਤੈਸਾ ਸੁਖ ਵਾ ਦੁਖ ਅਬ ਭੋਗ ਰਹੇ ਹੈਂ॥੨॥
Prof. Sahib Singhਜਿਹੋ ਜਿਹਾ ਹੁਕਮ ਤੂੰ ਕਰਦਾ ਹੈਂ, ਜੀਵ ਉਹੋ ਜਿਹਾ ਹੀ ਕੰਮ ਕਰਦਾ ਹੈ (ਜੀਵ ਉਹੋ ਜਿਹਾ ਬਣਦਾ ਹੈ) ਜਿਹੋ ਜਿਹਾ ਤੂੰ ਧੁਰ ਦਰਗਾਹ ਤੋਂ (ਉਸ ਦੇ ਮੱਥੇ ਉਤੇ) ਲੇਖ ਲਿਖ ਕੇ ਰੱਖ ਦਿੱਤਾ ਹੈ ॥੨॥ਪਦ ਅਰਥ ਕੋ = ਕੋਈ ਜੀਵ। ਧੁਰਿ = ਧੁਰ ਦਰਗਾਹ ਤੋਂ। ਲਿਖਿ = ਲਿਖ ਕੇ ॥੨॥
SikhNet (Spanish)actuamos de acuerdo a Tu Comando. (2)
ਪੰਚ ਤਤੁ ਕਰਿ. ਤੁਧੁ ਸ੍ਰਿਸਟਿ ਸਭ ਸਾਜੀ; ਕੋਈ ਛੇਵਾ ਕਰਿਉ. ਜੇ ਕਿਛੁ ਕੀਤਾ ਹੋਵੈ ॥
panch tat kar. tudh srisatt sabh saajee; koee chhevaa kariau. je kichh keetaa hovai |
Sant Singh KhalsaYou created the entire Universe out of the five elements; if anyone can create a sixth, let him.
Manmohan SinghOf the five elements, Thou hast created the whole world. Let any one make the sixth, if he can.
Manmohan Singh (Punjabi)ਪੰਜਾਂ ਸਾਰ ਅੰਸ਼ਾਂ ਵਿਚੋਂ ਤੂੰ ਸਾਰਾ ਸੰਸਾਰ ਰਚਿਆ ਹੈ। ਕੋਈ ਜੇਕਰ ਉਹ ਕਰ ਸਕਦਾ ਹੈ, ਛੇਵਾਂ ਬਣਾ ਕੇ ਦੱਸੇ।
Fareedkot Teekaਪਾਂਚ ਤਤੋਂ ਕਰ ਕੇ ਤੈਨੇ ਸ੍ਰਿਸ਼ਟ ਸਭ ਸਾਜੀ ਹੈ, ਛੇਵਾਂ ਤਤ ਕੋਈ ਕਰੇ ਜੋ ਕਿਸੇ ਕਾ ਕੀਤਾ ਕਛ ਹੋ ਜਾਇ ਅਰਥਾਤ ਨਹੀਂ ਹੋਤਾ, ਇਸੀ ਤੇ ਸਭ ਅਸਮਰਥ ਹੈਂ॥
Prof. Sahib Singhਹੇ ਪ੍ਰਭੂ! ਤੂੰ ਪੰਜ ਤੱਤ ਬਣਾ ਕੇ ਸਾਰੀ ਦੁਨੀਆ ਪੈਦਾ ਕੀਤੀ ਹੈ। ਜੇ (ਤੈਥੋਂ ਬਾਹਰਾ) ਜੀਵ ਪਾਸੋਂ ਕੁਝ ਹੋ ਸਕਦਾ ਹੋਵੇ, ਤਾਂ ਉਹ ਬੇਸ਼ੱਕ ਛੇਵਾਂ ਤੱਤ ਬਣਾ ਕੇ ਵਿਖਾ ਦੇਵੇ।ਪਦ ਅਰਥ ਪੰਚ ਤਤੁ = {ਹਵਾ, ਪਾਣੀ, ਅੱਗ, ਧਰਤੀ, ਆਕਾਸ਼}। ਸਭ = ਸਾਰੀ। ਕਰਿਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਬੇਸ਼ੱਕ ਕਰ ਵੇਖੋ।
SikhNet (Spanish)De los cinco elementos creaste el mundo de la forma; ¿habrá alguien que pueda crear con un sexto elemento?
ਇਕਨਾ ਸਤਿਗੁਰੁ ਮੇਲਿ. ਤੂੰ ਬੁਝਾਵਹਿ; ਇਕਿ ਮਨਮੁਖਿ ਕਰਹਿ ਸਿ ਰੋਵੈ ॥੩॥
eikanaa satigur mel. toon bujhaaveh; ik manamukh kareh si rovai |3|
Sant Singh KhalsaYou unite some with the True Guru, and cause them to understand, while others, the self-willed manmukhs, do their deeds and cry out in pain. ||3||
Manmohan SinghUniting with the True Guru, Thou grantest understanding to some. Some are apostates who do evil deeds and bewail.
Manmohan Singh (Punjabi)ਸੱਚੇ ਗੁਰਾਂ ਨਾਲ ਮਿਲਾ ਕੇ, ਕਈਆਂ ਨੂੰ ਤੂੰ ਸਮਝ ਸਖਸ਼ਦਾ ਹੈਂ। ਕਈ ਅਧਰਮੀ ਹਨ ਜੋ ਕੁਕਰਮ ਕਮਾਉਂਦੇ ਅਤੇ ਵਿਰਲਾਪ ਕਰਦੇ ਹਨ।
Fareedkot Teekaਇਕਨਾਂ ਗੁਰਮੁਖਾਂ ਉਪਰ ਤੇਰੀ ਐਸੀ ਕਿਰਪਾ ਹੋਤੀ ਹੈ, ਜੋ ਸਤਿਗੁਰਾਂ ਕਾ ਮੇਲ ਕਰਕੈ ਤੂੰ ਸਮਝਾ ਦੇਤਾ ਹੈਂ, ਇਕ ਮਨਮੁਖਤਾ ਕਰ ਕੇ ਜੋ ਕਰਮ ਕਰਤੇ ਹੈਂ ਸੋਈ ਦਰਗਾਹ ਮੇਂ ਸਜਾ ਪਾਇ ਰੋਤੇ ਹੈ॥੩॥
Prof. Sahib Singhਹੇ ਪ੍ਰਭੂ! ਕਈ ਜੀਵਾਂ ਨੂੰ ਤੂੰ ਗੁਰੂ ਮਿਲਾ ਕੇ ਆਤਮਕ ਜੀਵਨ ਦੀ ਸੂਝ ਬਖ਼ਸ਼ਦਾ ਹੈਂ। ਕਈ ਜੀਵਾਂ ਨੂੰ ਤੂੰ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਬਣਾ ਦੇਂਦਾ ਹੈਂ। ਫਿਰ ਉਹ (ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ) ਦੁੱਖੀ ਹੁੰਦਾ ਰਹਿੰਦਾ ਹੈ ॥੩॥ਪਦ ਅਰਥ ਮੇਲਿ = ਮਿਲਾ ਕੇ। ਬੁਝਾਵਹਿ = ਸੂਝ ਬਖ਼ਸ਼ਦਾ ਹੈਂ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਕਰਹਿ = ਤੂੰ ਬਣਾ ਦੇਂਦਾ ਹੈਂ। ਸਿ = ਉਹ ਮਨੁੱਖ {ਇਕ-ਵਚਨ}। ਰੋਵੈ = ਦੁੱਖੀ ਹੁੰਦਾ ਹੈ ॥੩॥
SikhNet (Spanish)Tú escoges a algunos para unirlos a Tu ser, y así conocen Tu Misterio. Otros voltean hacia sí mismos, pero ellos sufren y se lamentan.(3)
ਹਰਿ ਕੀ ਵਡਿਆਈ. ਹਉ ਆਖਿ, ਨ ਸਾਕਾ; ਹਉ ਮੂਰਖੁ ਮੁਗਧੁ ਨੀਚਾਣੁ ॥
har kee vaddiaaee. hau aakh, na saakaa; hau moorakh mugadh neechaan |
Sant Singh KhalsaI cannot describe the glorious greatness of the Lord; I am foolish, thoughtless, idiotic and lowly.
Manmohan SinghGod's glory I can narrate not. I am foolish, unwise and low.
Manmohan Singh (Punjabi)ਵਾਹਿਗੁਰੂ ਦੀ ਸ਼ੋਭਾ ਮੈਂ ਵਰਨਣ ਨਹੀਂ ਕਰ ਸਕਦਾ। ਮੈਂ ਮੂੜ੍ਹ, ਬੇਸਮਝ ਅਤੇ ਨੀਚ ਹਾਂ।
Fareedkot Teekaਹੇ ਹਰਿ! ਆਪ ਕੀ ਮਹਿਮਾ ਮੈਂ ਕਹਿ ਨਹੀਂ ਸਕਤਾ, ਮੈਂ ਮੂਰਖੋਂ ਸੇ ਮੂਰਖ ਔ ਨੀਚ ਹਾਂ॥
Prof. Sahib Singhਹੇ ਭਾਈ! ਮੈਂ (ਤਾਂ) ਮੂਰਖ ਹਾਂ, ਨੀਵੇਂ ਜੀਵਨ ਵਾਲਾ ਹਾਂ, ਮੈਂ ਪਰਮਾਤਮਾ ਦੀ ਬਜ਼ੁਰਗੀ ਬਿਆਨ ਨਹੀਂ ਕਰ ਸਕਦਾ।ਪਦ ਅਰਥ ਹਉ = ਮੈਂ। ਨੀਚਾਣੁ = ਨੀਵਾਂ। ਮੁਗਧੁ = ਮੂਰਖ।
SikhNet (Spanish)No podría describir Tu Gloria, pues soy ignorante y mi entendimiento es muy limitado.
ਜਨ ਨਾਨਕ ਕਉ. ਹਰਿ ਬਖਸਿ ਲੈ ਮੇਰੇ ਸੁਆਮੀ; ਸਰਣਾਗਤਿ ਪਇਆ ਅਜਾਣੁ ॥੪॥੪॥੧੫॥੨੪॥
jan naanak kau. har bakhas lai mere suaamee; saranaagat peaa ajaan |4|4|15|24|
Sant Singh KhalsaPlease, forgive servant Nanak, O my Lord and Master; I am ignorant, but I have entered Your Sanctuary. ||4||4||15||24||
Manmohan SinghForgive Thou Thy slave Nanak, O my God Lord, for he, the ignorant one, has entered Thine sanctuary.
Manmohan Singh (Punjabi)ਤੂੰ ਆਪਣੇ ਗੋਲੇ ਨਾਨਕ ਨੂੰ ਮਾਫ ਕਰ ਦੇ, ਹੇ ਮੇਰੇ ਵਾਹਿਗੁਰੂ ਸੁਆਮੀ! ਕਿਉਂਕਿ ਉਸ ਬੇਸਮਝ ਨੇ ਤੇਰੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਦਾਸ ਕੋ ਹੇ ਹਰੀ ਸੁਆਮੀ ਬਖਸ਼ ਲੈ! ਮੈਂ ਅਜਾਣ ਤੇਰੀ ਸ਼ਰਣ ਮੇਂ ਆਇ ਪੜਾ ਹੂੰ॥੪॥੪॥੧੫॥੨੪॥☬ਏਕ ਜੋਗੀ ਜਨਕ ਰਾਜਾ ਕੇ ਵਕਤ ਕਾ ਸਮਾਧ ਲਾਕੇ ਜਹਾ ਸੰਤੋਖਸਰ ਜੀ ਸ੍ਰੀ ਅੰਮ੍ਰਿਤਸਰ ਜੀ ਮੇਂ ਹੈ ਤਹਾਂ ਬੈਠਾ ਹੋਇਆ ਥਾ। ਜਬ ਤਲਾਉ ਖੁਦਾਯਾ ਵਹੁ ਨਿਕਲਿਆ। ਬ੍ਰਹਮ ਜਗ੍ਯਾਸਾ ਧਾਰ ਕਰ ਸ੍ਰੀ ਗੁਰੂ ਅਰਜਨ ਦੇਵ ਜੀ ਕੀ ਸਰਨ ਹੋਯਾ। ਤਿਸ ਪ੍ਰਤਿ ਉਪਦੇਸ ਕਰਤੇ ਹੈਂ: ਏਹੁ ਨਾਨਾ ਪ੍ਰਕਾਰ ਕਾ ਜੋ ਜਗਤੁ ਹੈ, ਸੋ ਚੇਤਨ ਮੇਂ ਵਿਵਰਤੁ ਹੈ। ਸੋ ਪ੍ਰਕਾਰੁ ਦੇਖਾਵਤੇ ਹੈਂ:
Prof. Sahib Singhਹੇ ਹਰੀ! ਦਾਸ ਨਾਨਕ ਉਤੇ ਮੇਹਰ ਕਰ, (ਇਹ) ਅੰਞਾਣ ਦਾਸ ਤੇਰੀ ਸਰਨ ਆ ਪਿਆ ਹੈ ॥੪॥੪॥੧੫॥੨੪॥ਪਦ ਅਰਥ ਕਉ = ਨੂੰ। ਸੁਆਮੀ = ਹੇ ਸੁਆਮੀ! ॥੪॥੪॥੧੫॥੨੪॥
* ਵੇਰਵਾ: ਸ਼ਬਦ ਮਹਲਾ ੧ = ੯। ਮਹਲਾ ੪ = ੧੫। ਜੋੜ = ੨੪।
SikhNet (Spanish)Bendice a Nanak con Tu Misericordia, oh Maestro, pues él, así de ignorante, ha buscado Tu Refugio.(4-4-15-24)