ੴ

ਸਿੱਖਬਾਣੀ · SikhBani

Ang 736

Sri Guru Granth Sahib · Raag Soohee · 4 shabads, 45 lines
Translations
Shabad Guru Ramdas Ji Raag Soohee continued from Ang 735

ਗੁਰ ਪਰਸਾਦੀ ਕੋ ਵਿਰਲਾ ਛੂਟੈ; ਤਿਸੁ ਜਨ ਕਉ ਹਉ ਬਲਿਹਾਰੀ ॥੩॥

gur parasaadee ko viralaa chhoottai; tis jan kau hau balihaaree |3|

Sant Singh KhalsaBy Guru's Grace, a few rare ones are saved; I am a sacrifice to those humble beings. ||3||
Manmohan SinghBy Guru's grace, some rare one is saved. Unto that person, I am a sacrifice.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਹੀ ਖਲਾਸੀ ਪਾਉਂਦਾ ਹੈ। ਉਸ ਪੁਰਸ਼ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਕੋਈ ਵਿਰਲਾ ਹੀ ਇਸ ਦੁਖ ਸੇ ਛੂਟਤਾ ਹੈ, ਜੋ ਛੂਟਿਆ ਹੈ ਤਿਸ ਪੁਰਸ਼ ਊਪਰ ਮੈਂ ਬਲਿਹਾਰ ਜਾਤਾ ਹੂੰ॥੩॥
Prof. Sahib Singhਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਸ ਹਉਮੈ ਰੋਗ ਤੋਂ) ਖ਼ਲਾਸੀ ਪਾਂਦਾ ਹੈ। ਮੈਂ (ਅਜੇਹੇ) ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ ॥੩॥

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਕੋ = ਕੋਈ ਮਨੁੱਖ। ਹਉ = ਹਉਂ, ਮੈਂ। ਬਲਿਹਾਰੀ = ਸਦਕੇ ॥੩॥

SikhNet (Spanish)Extraordinario es aquél que es emancipado por la Gracia del Guru; me postro ante tal Humildad. (3)

ਜਿਨਿ ਸਿਸਟਿ ਸਾਜੀ. ਸੋਈ ਹਰਿ ਜਾਣੈ; ਤਾ ਕਾ ਰੂਪੁ ਅਪਾਰੋ ॥

jin sisatt saajee. soee har jaanai; taa kaa roop apaaro |

Sant Singh KhalsaThe One who created the Universe, that Lord alone knows. His beauty is incomparable.
Manmohan SinghHe, who created the world knows everything. Peerless is His beauty.
Manmohan Singh (Punjabi)ਜਿਸ ਨੇ ਸੰਸਾਰ ਰਚਿਆ ਹੈ, ਉਹ ਸਭ ਕੁਛ ਜਾਣਦਾ ਹੈ। ਲਾਸਾਨੀ ਹੈ ਉਸ ਦੀ ਸੁੰਦਰਤਾ।
Fareedkot Teekaਜਿਨ ਇਹ ਸ੍ਰਿਸ਼ਟ ਸਾਜੀ ਹੈ, ਸੋ ਹਰੀ ਇਸ ਕੀ ਗਤਿ ਕੋ ਜਾਣੈ ਹੈ। ਵਹੁ ਕੈਸਾ ਹਰੀ ਹੈ? ਤਿਸ ਹਰੀ ਕੇ ਰੂਪ ਕਾ ਕੋਈ ਪਾਰਾਵਾਰ ਨਹੀਂ ਪਾਵਤਾ, ਭਾਵ ਅਤਿ ਬਿਅੰਤ ਹੈ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਆਪ ਹੀ (ਇਸ ਦੇ ਰੋਗ ਨੂੰ) ਜਾਣਦਾ ਹੈ (ਤੇ, ਦੂਰ ਕਰਦਾ ਹੈ)। ਉਸ ਪਰਮਾਤਮਾ ਦਾ ਸਰੂਪ ਹੱਦ ਬੰਨੇ ਤੋਂ ਪਰੇ ਹੈ।

ਪਦ ਅਰਥ ਸਿਸਟਿ = ਦੁਨੀਆ। ਸਾਜੀ = ਪੈਦਾ ਕੀਤੀ। ਤਾ ਕਾ = ਉਸ (ਪਰਮਾਤਮਾ) ਦਾ। ਅਪਾਰੋ = ਅਪਾਰ, ਜਿਸ ਦਾ ਪਾਰਲਾ ਬੰਨਾ ਨਾਹ ਦਿੱਸੇ।

SikhNet (Spanish)La Belleza de Quien creó el Universo es Incomparable;

ਨਾਨਕ. ਆਪੇ ਵੇਖਿ ਹਰਿ ਬਿਗਸੈ; ਗੁਰਮੁਖਿ ਬ੍ਰਹਮ ਬੀਚਾਰੋ ॥੪॥੩॥੧੪॥

naanak. aape vekh har bigasai; guramukh braham beechaaro |4|3|14|

Sant Singh KhalsaO Nanak, the Lord Himself gazes upon it, and is pleased. The Gurmukh contemplates God. ||4||3||14||
Manmohan SinghHimself seeing His creation, the Lord is pleased, O Nanak. It is through the Guru, that the Divine understanding is attained.
Manmohan Singh (Punjabi)ਖੁਦ ਆਪਣੀ ਰਚਨਾ ਨੂੰ ਦੇਖ ਕੇ, ਪ੍ਰਭੂ ਪ੍ਰਸੰਨ ਹੁੰਦਾ ਹੈ, ਹੇ ਨਾਨਕ! ਗੁਰਾਂ ਦੇ ਰਾਹੀਂ ਈਸ਼ਵਰੀ ਗਿਆਤ ਪ੍ਰਾਪਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਹਰੀ ਆਪੇ ਹੀ ਅਪਨੇ ਕੀਏ ਜੀਵੋਂ ਕੋ ਦੇਖ ਕਰ ਪ੍ਰਸੰਨ ਹੋਤਾ ਹੈ। ਉਸ ਵਾਹਿਗੁਰੂ ਕਾ ਵਿਚਾਰ ਗੁਰੂ ਦੁਆਰਾ ਹੀ ਪ੍ਰਾਪਤਿ ਹੋਤਾ ਹੈ, ਭਾਵ ਔਰੁ ਕੋਊ ਉਪਾਉ ਨਹੀਂ॥੪॥੩॥੧੪॥☬ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਪਰਮਾਤਮਾ ਆਪ ਹੀ (ਆਪਣੀ ਰਚੀ ਸ੍ਰਿਸ਼ਟੀ ਨੂੰ) ਵੇਖ ਕੇ ਖ਼ੁਸ਼ ਹੁੰਦਾ ਹੈ। ਗੁਰੂ ਦੀ ਸਰਨ ਪੈ ਕੇ ਹੀ ਪਰਮਾਤਮਾ ਦੇ ਗੁਣਾਂ ਦੀ ਸੂਝ ਆਉਂਦੀ ਹੈ ॥੪॥੩॥੧੪॥

ਪਦ ਅਰਥ ਆਪੇ = ਆਪ ਹੀ। ਵੇਖਿ = ਵੇਖ ਕੇ। ਵਿਗਸੈ = ਖ਼ੁਸ਼ ਹੁੰਦਾ ਹੈ। ਬ੍ਰਹਮ ਬੀਚਾਰੋ = ਪਰਮਾਤਮਾ ਦੇ ਗੁਣਾਂ ਦੀ ਵਿਚਾਰ ॥੪॥੩॥੧੪॥

SikhNet (Spanish)sólo Él conoce Su Propio Estado, y meditando en Él, uno se conserva en Dicha, pero el Señor es obtenido por el Gurmukj, sólo a través del Guru. (4-3-14)

Open this shabad (11 lines, Angs 735-736) →

Shabad Guru Ramdas Ji Raag Soohee

ਸੂਹੀ ਮਹਲਾ ੪ ॥

soohee mahalaa 4 |

Sant Singh KhalsaSoohee, Fourth Mehl:
Manmohan SinghSuhi 4th Guru.
Manmohan Singh (Punjabi)ਸੂਹੀ ਚੌਥੀ ਪਾਤਸ਼ਾਹੀ।
SikhNet (Spanish)Suji, Mejl Guru Ram Das, Cuarto Canal Divino.

ਕੀਤਾ ਕਰਣਾ ਸਰਬ ਰਜਾਈ; ਕਿਛੁ ਕੀਚੈ. ਜੇ ਕਰਿ ਸਕੀਐ ॥

keetaa karanaa sarab rajaaee; kichh keechai. je kar sakeeai |

Sant Singh KhalsaAll that happens, and all that will happen, is by His Will. If we could do something by ourselves, we would.
Manmohan SinghAll that has happened or is to happen is in the Lord's will. We may do something only if we have power to do.
Manmohan Singh (Punjabi)ਸਾਰਾ ਕੁਝ ਜੋ ਹੋਇਆ ਹੈ ਜਾਂ ਹੋਣਾ ਹੈ, ਪ੍ਰਭੂ ਦੀ ਰਜ਼ਾ ਅੰਦਰ ਹੈ। ਅਸੀਂ ਤਾਂ ਹੀ ਕੁਝ ਕਰੀਏ ਜੇਕਰ ਸਾਡੇ ਵਿੱਚ ਕਰਨ ਦੀ ਸਤਿਆ ਹੋਵੇ।
Fareedkot Teekaਜੋ ਪੀਛੇ ਕੀਆ ਹੈ, ਜੋ ਆਗੇ ਕਰਨਾ ਹੈ, ਸਭ ਆਪ ਕੇ ਹੁਕਮ ਮੇਂ ਹੈ। ਅਬ ਭੀ ਹਮ ਤਬ ਕਰੀਏ ਜੇ ਕਰਨੇ ਕੋ ਸਾਮਰਥ ਹੋਵੀਏ, ਭਾਵ ਹਮ ਜੀਵ ਤੌ ਤੀਨੋਂ ਕਾਲ ਹੀ ਅਸਮਰਥ ਹੈਂ॥
Prof. Sahib Singhਹੇ ਭਾਈ! ਜੋ ਕੁਝ ਜਗਤ ਵਿਚ ਬਣਿਆ ਹੈ ਜੋ ਕੁਝ ਕਰ ਰਿਹਾ ਹੈ, ਇਹ ਸਭ ਰਜ਼ਾ ਦਾ ਮਾਲਕ ਪਰਮਾਤਮਾ ਕਰ ਰਿਹਾ ਹੈ। ਅਸੀਂ ਜੀਵ (ਤਾਂ ਹੀ) ਕੁਝ ਕਰੀਏ, ਜੇ ਕਰ ਸਕਦੇ ਹੋਵੀਏ।

ਪਦ ਅਰਥ ਰਜਾਈ = ਰਜ਼ਾ ਦੇ ਮਾਲਕ-ਪ੍ਰਭੂ ਨੇ। ਕੀਚੈ = (ਅਸੀ) ਕਰੀਏ।

SikhNet (Spanish)Todo lo que sucede es por la Voluntad del Señor;

ਆਪਣਾ ਕੀਤਾ. ਕਿਛੂ ਨ ਹੋਵੈ; ਜਿਉ ਹਰਿ ਭਾਵੈ ਤਿਉ ਰਖੀਐ ॥੧॥

aapanaa keetaa. kichhoo na hovai; jiau har bhaavai tiau rakheeai |1|

Sant Singh KhalsaBy ourselves, we cannot do anything at all. As it pleases the Lord, He preserves us. ||1||
Manmohan SinghBy one's own doing, nothing can be done, As it pleases God, so keeps He the Mortal.
Manmohan Singh (Punjabi)ਬੰਦੇ ਦੇ ਆਪਣੇ ਕਰਨ ਦੁਆਰਾ ਕੁਝ ਨਹੀਂ ਹੁੰਦਾ। ਜਿਸ ਤਰ੍ਹਾਂ ਹਰੀ ਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਉਹ ਪ੍ਰਾਣੀ ਨੂੰ ਰੱਖਦਾ ਹੈ।
Fareedkot Teekaਆਪਣਾ ਕੀਆ ਹੂਆ ਕਛੂ ਨਹੀਂ ਹੋਤਾ ਹੈ, ਹੇ ਹਰੀ! ਜੈਸੇ ਤੇਰੇ ਕੋ ਭਾਵੈ ਤੈਸੇ ਹਮ ਕੋ ਰਖ ਲੇਵੋ॥੧॥
Prof. Sahib Singhਅਸਾਂ ਜੀਵਾਂ ਦਾ ਕੀਤਾ ਕੁਝ ਨਹੀਂ ਹੋ ਸਕਦਾ। ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਤਿਵੇਂ ਜੀਵਾਂ ਨੂੰ ਰੱਖਦਾ ਹੈ ॥੧॥

ਪਦ ਅਰਥ ਭਾਵੈ = ਚੰਗਾ ਲੱਗਦਾ ਹੈ ॥੧॥

SikhNet (Spanish)por voluntad propia nada podemos hacer Oh Señor, consérvame en Tu Voluntad para liberarme de vanos intentos.(1)

ਮੇਰੇ ਹਰਿ ਜੀਉ; ਸਭੁ ਕੋ ਤੇਰੈ ਵਸਿ ॥

mere har jeeo; sabh ko terai vas |

Sant Singh KhalsaO my Dear Lord, everything is in Your power.
Manmohan SinghMy sire Lord, all are in Thine power.
Manmohan Singh (Punjabi)ਮੇਰੇ ਮਾਹਰਾਜ ਮਾਲਕ! ਸਾਰੇ ਤੇਰੇ ਇਖਤਿਆਰ ਵਿੱਚ ਹਨ।
Fareedkot Teekaਹੇ ਮੇਰੇ ਵਾਹਿਗੁਰੂ! ਸਭ ਕੁਛ ਤੇਰੇ ਹੀ ਬਸ ਹੈ॥
Prof. Sahib Singhਹੇ ਮੇਰੇ ਪ੍ਰਭੂ ਜੀ! ਹਰੇਕ ਜੀਵ ਤੇਰੇ ਵੱਸ ਵਿਚ ਹੈ।

ਪਦ ਅਰਥ ਵਸਿ = ਵੱਸ ਵਿਚ।

SikhNet (Spanish)Oh mi Dios, todos Tus seres están bajo Tu Designio; nosotros, Tus Criaturas, no tenemos poder.

ਅਸਾ ਜੋਰੁ ਨਾਹੀ. ਜੇ ਕਿਛੁ ਕਰਿ ਹਮ ਸਾਕਹ; ਜਿਉ ਭਾਵੈ ਤਿਵੈ ਬਖਸਿ ॥੧॥ ਰਹਾਉ ॥

asaa jor naahee. je kichh kar ham saakah; jiau bhaavai tivai bakhas |1| rahaau |

Sant Singh KhalsaI have no power to do anything at all. As it pleases You, You forgive us. ||1||Pause||
Manmohan SinghI have no power to do anything. As Thou willest, so pardon Thou me. Pause.
Manmohan Singh (Punjabi)ਮੇਰੇ ਵਿੱਚ ਕੁਝ ਵੀ ਕਰਨ ਦੀ ਸ਼ਕਤੀ ਨਹੀਂ। ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਤੂੰ ਮੈਨੂੰ ਮਾਫ ਕਰ ਦੇ। ਠਹਿਰਾਉ।
Fareedkot Teekaਹਮਾਰੇ ਮੇਂ ਬਲ ਨਹੀਂ ਹੈ, ਜੋ ਅਸੀਂ ਭੀ ਕੁਛ ਕਰ ਸਕੀਏ, ਜਿਉਂ ਤੇਰੇ ਕੋ ਭਾਵੇ ਤਿਉਂ ਹੀ ਹਮਾਰੇ ਗੁਨਾਹੋਂ ਕੋ ਬਖਸ਼॥੧॥ ਰਹਾਉ ॥
Prof. Sahib Singhਅਸਾਂ ਜੀਵਾਂ ਵਿਚ ਕੋਈ ਸਮਰਥਾ ਨਹੀਂ ਹੈ ਕਿ (ਤੈਥੋਂ ਬਾਹਰਾ) ਕੁਝ ਕਰ ਸਕੀਏ। ਹੇ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ, ਸਾਡੇ ਉਤੇ ਮੇਹਰ ਕਰ ॥੧॥ ਰਹਾਉ ॥
SikhNet (Spanish)Bendícenos, si es Tu Voluntad. (1-Pausa)

ਸਭੁ ਜੀਉ ਪਿੰਡੁ ਦੀਆ ਤੁਧੁ ਆਪੇ; ਤੁਧੁ ਆਪੇ ਕਾਰੈ ਲਾਇਆ ॥

sabh jeeo pindd deea tudh aape; tudh aape kaarai laaeaa |

Sant Singh KhalsaYou Yourself bless us with soul, body and everything. You Yourself cause us to act.
Manmohan SinghThou Thyself hast blessed me with soul, body and everything and Thou Thyself hast yoked me to Thine service.
Manmohan Singh (Punjabi)ਤੂੰ ਆਪ ਹੀ ਮੈਨੂੰ ਜਿੰਦੜੀ, ਦੇਹ ਤੇ ਹਰ ਸ਼ੈ ਸਖਸ਼ੀ ਹੈ ਅਤੇ ਤੂੰ ਆਪ ਹੀ ਮੈਨੂੰ ਆਪਣੀ ਸੇਵਾ ਵਿੱਚ ਜੋੜਿਆ ਹੈ।
Fareedkot Teekaਸਭ ਸਰੀਰੋਂ ਮੇਂ ਤੈਨੇ ਆਪੇ ਹੀ ਚੈਤੰਨ ਸਤਾ ਕੋ ਦੀਆ ਹੈ ਅਰ ਤੈਨੇ ਕਰਮਾਨੁਸਾਰ ਆਪੇ ਕਾਰ ਮੇਂ ਇਨ ਜੀਵੋਂ ਕੋ ਲਗਾਇਆ ਹੈ॥
Prof. Sahib Singhਹੇ ਪ੍ਰਭੂ! ਇਹ ਜਿੰਦ, ਇਹ ਸਰੀਰ, ਸਭ ਕੁਝ (ਹਰੇਕ ਜੀਵ ਨੂੰ) ਤੂੰ ਆਪ ਹੀ ਦਿੱਤਾ ਹੈ, ਤੂੰ ਆਪ ਹੀ (ਹਰੇਕ ਜੀਵ ਨੂੰ) ਕੰਮ ਵਿਚ ਲਾਇਆ ਹੋਇਆ ਹੈ।

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਕਾਰੈ = ਕੰਮ ਵਿਚ।

SikhNet (Spanish)Eres Tú Quien nos dio un cuerpo y nos encaminas hacia Tu Propósito;

ਜੇਹਾ ਤੂੰ ਹੁਕਮੁ ਕਰਹਿ. ਤੇਹੇ ਕੋ ਕਰਮ ਕਮਾਵੈ; ਜੇਹਾ ਤੁਧੁ ਧੁਰਿ ਲਿਖਿ ਪਾਇਆ ॥੨॥

jehaa toon hukam kareh. tehe ko karam kamaavai; jehaa tudh dhur likh paaeaa |2|

Sant Singh KhalsaAs You issue Your Commands, so do we act, according to our pre-ordained destiny. ||2||
Manmohan SinghAs is the command issued by Thee and as is Thine pre-destined writ, so are the deeds, the mortal does.
Manmohan Singh (Punjabi)ਜਿਸ ਤਰ੍ਹਾਂ ਦਾ ਤੇਰਾ ਜਾਰੀ ਕੀਤਾ ਹੋਇਆ ਫੁਰਮਾਨ ਹੈ ਅਤੇ ਜਿਸ ਤਰ੍ਹਾਂ ਦੀ ਤੇਰੀ ਮੁੱਢ ਦੀ ਲਿਖੀ ਹੋਈ ਲਿਖਤਾਕਾਰ ਹੈ, ਉਸੇ ਤਰ੍ਹਾਂ ਦੇ ਹੀ ਅਮਲ ਪ੍ਰਾਣੀ ਕਮਾਉਂਦਾ ਹੈ।
Fareedkot Teekaਅਰ ਜੈਸਾ ਤੂੰ ਹੁਕਮ ਕਰੇਂਗਾ ਤੈਸੇ ਆਗੇ ਕਰਮ ਕਮਾਵੈਂਗੇ, ਅਰ ਜੈਸਾ ਆਦਿ ਸੇ ਇਨ ਕੇ ਮਸਤਕ ਪਰ ਲੇਖ ਲਿਖ ਛੋਡਿਆ ਹੈ ਤੈਸਾ ਸੁਖ ਵਾ ਦੁਖ ਅਬ ਭੋਗ ਰਹੇ ਹੈਂ॥੨॥
Prof. Sahib Singhਜਿਹੋ ਜਿਹਾ ਹੁਕਮ ਤੂੰ ਕਰਦਾ ਹੈਂ, ਜੀਵ ਉਹੋ ਜਿਹਾ ਹੀ ਕੰਮ ਕਰਦਾ ਹੈ (ਜੀਵ ਉਹੋ ਜਿਹਾ ਬਣਦਾ ਹੈ) ਜਿਹੋ ਜਿਹਾ ਤੂੰ ਧੁਰ ਦਰਗਾਹ ਤੋਂ (ਉਸ ਦੇ ਮੱਥੇ ਉਤੇ) ਲੇਖ ਲਿਖ ਕੇ ਰੱਖ ਦਿੱਤਾ ਹੈ ॥੨॥

ਪਦ ਅਰਥ ਕੋ = ਕੋਈ ਜੀਵ। ਧੁਰਿ = ਧੁਰ ਦਰਗਾਹ ਤੋਂ। ਲਿਖਿ = ਲਿਖ ਕੇ ॥੨॥

SikhNet (Spanish)actuamos de acuerdo a Tu Comando. (2)

ਪੰਚ ਤਤੁ ਕਰਿ. ਤੁਧੁ ਸ੍ਰਿਸਟਿ ਸਭ ਸਾਜੀ; ਕੋਈ ਛੇਵਾ ਕਰਿਉ. ਜੇ ਕਿਛੁ ਕੀਤਾ ਹੋਵੈ ॥

panch tat kar. tudh srisatt sabh saajee; koee chhevaa kariau. je kichh keetaa hovai |

Sant Singh KhalsaYou created the entire Universe out of the five elements; if anyone can create a sixth, let him.
Manmohan SinghOf the five elements, Thou hast created the whole world. Let any one make the sixth, if he can.
Manmohan Singh (Punjabi)ਪੰਜਾਂ ਸਾਰ ਅੰਸ਼ਾਂ ਵਿਚੋਂ ਤੂੰ ਸਾਰਾ ਸੰਸਾਰ ਰਚਿਆ ਹੈ। ਕੋਈ ਜੇਕਰ ਉਹ ਕਰ ਸਕਦਾ ਹੈ, ਛੇਵਾਂ ਬਣਾ ਕੇ ਦੱਸੇ।
Fareedkot Teekaਪਾਂਚ ਤਤੋਂ ਕਰ ਕੇ ਤੈਨੇ ਸ੍ਰਿਸ਼ਟ ਸਭ ਸਾਜੀ ਹੈ, ਛੇਵਾਂ ਤਤ ਕੋਈ ਕਰੇ ਜੋ ਕਿਸੇ ਕਾ ਕੀਤਾ ਕਛ ਹੋ ਜਾਇ ਅਰਥਾਤ ਨਹੀਂ ਹੋਤਾ, ਇਸੀ ਤੇ ਸਭ ਅਸਮਰਥ ਹੈਂ॥
Prof. Sahib Singhਹੇ ਪ੍ਰਭੂ! ਤੂੰ ਪੰਜ ਤੱਤ ਬਣਾ ਕੇ ਸਾਰੀ ਦੁਨੀਆ ਪੈਦਾ ਕੀਤੀ ਹੈ। ਜੇ (ਤੈਥੋਂ ਬਾਹਰਾ) ਜੀਵ ਪਾਸੋਂ ਕੁਝ ਹੋ ਸਕਦਾ ਹੋਵੇ, ਤਾਂ ਉਹ ਬੇਸ਼ੱਕ ਛੇਵਾਂ ਤੱਤ ਬਣਾ ਕੇ ਵਿਖਾ ਦੇਵੇ।

ਪਦ ਅਰਥ ਪੰਚ ਤਤੁ = {ਹਵਾ, ਪਾਣੀ, ਅੱਗ, ਧਰਤੀ, ਆਕਾਸ਼}। ਸਭ = ਸਾਰੀ। ਕਰਿਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਬੇਸ਼ੱਕ ਕਰ ਵੇਖੋ।

SikhNet (Spanish)De los cinco elementos creaste el mundo de la forma; ¿habrá alguien que pueda crear con un sexto elemento?

ਇਕਨਾ ਸਤਿਗੁਰੁ ਮੇਲਿ. ਤੂੰ ਬੁਝਾਵਹਿ; ਇਕਿ ਮਨਮੁਖਿ ਕਰਹਿ ਸਿ ਰੋਵੈ ॥੩॥

eikanaa satigur mel. toon bujhaaveh; ik manamukh kareh si rovai |3|

Sant Singh KhalsaYou unite some with the True Guru, and cause them to understand, while others, the self-willed manmukhs, do their deeds and cry out in pain. ||3||
Manmohan SinghUniting with the True Guru, Thou grantest understanding to some. Some are apostates who do evil deeds and bewail.
Manmohan Singh (Punjabi)ਸੱਚੇ ਗੁਰਾਂ ਨਾਲ ਮਿਲਾ ਕੇ, ਕਈਆਂ ਨੂੰ ਤੂੰ ਸਮਝ ਸਖਸ਼ਦਾ ਹੈਂ। ਕਈ ਅਧਰਮੀ ਹਨ ਜੋ ਕੁਕਰਮ ਕਮਾਉਂਦੇ ਅਤੇ ਵਿਰਲਾਪ ਕਰਦੇ ਹਨ।
Fareedkot Teekaਇਕਨਾਂ ਗੁਰਮੁਖਾਂ ਉਪਰ ਤੇਰੀ ਐਸੀ ਕਿਰਪਾ ਹੋਤੀ ਹੈ, ਜੋ ਸਤਿਗੁਰਾਂ ਕਾ ਮੇਲ ਕਰਕੈ ਤੂੰ ਸਮਝਾ ਦੇਤਾ ਹੈਂ, ਇਕ ਮਨਮੁਖਤਾ ਕਰ ਕੇ ਜੋ ਕਰਮ ਕਰਤੇ ਹੈਂ ਸੋਈ ਦਰਗਾਹ ਮੇਂ ਸਜਾ ਪਾਇ ਰੋਤੇ ਹੈ॥੩॥
Prof. Sahib Singhਹੇ ਪ੍ਰਭੂ! ਕਈ ਜੀਵਾਂ ਨੂੰ ਤੂੰ ਗੁਰੂ ਮਿਲਾ ਕੇ ਆਤਮਕ ਜੀਵਨ ਦੀ ਸੂਝ ਬਖ਼ਸ਼ਦਾ ਹੈਂ। ਕਈ ਜੀਵਾਂ ਨੂੰ ਤੂੰ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਬਣਾ ਦੇਂਦਾ ਹੈਂ। ਫਿਰ ਉਹ (ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ) ਦੁੱਖੀ ਹੁੰਦਾ ਰਹਿੰਦਾ ਹੈ ॥੩॥

ਪਦ ਅਰਥ ਮੇਲਿ = ਮਿਲਾ ਕੇ। ਬੁਝਾਵਹਿ = ਸੂਝ ਬਖ਼ਸ਼ਦਾ ਹੈਂ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਕਰਹਿ = ਤੂੰ ਬਣਾ ਦੇਂਦਾ ਹੈਂ। ਸਿ = ਉਹ ਮਨੁੱਖ {ਇਕ-ਵਚਨ}। ਰੋਵੈ = ਦੁੱਖੀ ਹੁੰਦਾ ਹੈ ॥੩॥

SikhNet (Spanish)Tú escoges a algunos para unirlos a Tu ser, y así conocen Tu Misterio. Otros voltean hacia sí mismos, pero ellos sufren y se lamentan.(3)

ਹਰਿ ਕੀ ਵਡਿਆਈ. ਹਉ ਆਖਿ, ਨ ਸਾਕਾ; ਹਉ ਮੂਰਖੁ ਮੁਗਧੁ ਨੀਚਾਣੁ ॥

har kee vaddiaaee. hau aakh, na saakaa; hau moorakh mugadh neechaan |

Sant Singh KhalsaI cannot describe the glorious greatness of the Lord; I am foolish, thoughtless, idiotic and lowly.
Manmohan SinghGod's glory I can narrate not. I am foolish, unwise and low.
Manmohan Singh (Punjabi)ਵਾਹਿਗੁਰੂ ਦੀ ਸ਼ੋਭਾ ਮੈਂ ਵਰਨਣ ਨਹੀਂ ਕਰ ਸਕਦਾ। ਮੈਂ ਮੂੜ੍ਹ, ਬੇਸਮਝ ਅਤੇ ਨੀਚ ਹਾਂ।
Fareedkot Teekaਹੇ ਹਰਿ! ਆਪ ਕੀ ਮਹਿਮਾ ਮੈਂ ਕਹਿ ਨਹੀਂ ਸਕਤਾ, ਮੈਂ ਮੂਰਖੋਂ ਸੇ ਮੂਰਖ ਔ ਨੀਚ ਹਾਂ॥
Prof. Sahib Singhਹੇ ਭਾਈ! ਮੈਂ (ਤਾਂ) ਮੂਰਖ ਹਾਂ, ਨੀਵੇਂ ਜੀਵਨ ਵਾਲਾ ਹਾਂ, ਮੈਂ ਪਰਮਾਤਮਾ ਦੀ ਬਜ਼ੁਰਗੀ ਬਿਆਨ ਨਹੀਂ ਕਰ ਸਕਦਾ।

ਪਦ ਅਰਥ ਹਉ = ਮੈਂ। ਨੀਚਾਣੁ = ਨੀਵਾਂ। ਮੁਗਧੁ = ਮੂਰਖ।

SikhNet (Spanish)No podría describir Tu Gloria, pues soy ignorante y mi entendimiento es muy limitado.

ਜਨ ਨਾਨਕ ਕਉ. ਹਰਿ ਬਖਸਿ ਲੈ ਮੇਰੇ ਸੁਆਮੀ; ਸਰਣਾਗਤਿ ਪਇਆ ਅਜਾਣੁ ॥੪॥੪॥੧੫॥੨੪॥

jan naanak kau. har bakhas lai mere suaamee; saranaagat peaa ajaan |4|4|15|24|

Sant Singh KhalsaPlease, forgive servant Nanak, O my Lord and Master; I am ignorant, but I have entered Your Sanctuary. ||4||4||15||24||
Manmohan SinghForgive Thou Thy slave Nanak, O my God Lord, for he, the ignorant one, has entered Thine sanctuary.
Manmohan Singh (Punjabi)ਤੂੰ ਆਪਣੇ ਗੋਲੇ ਨਾਨਕ ਨੂੰ ਮਾਫ ਕਰ ਦੇ, ਹੇ ਮੇਰੇ ਵਾਹਿਗੁਰੂ ਸੁਆਮੀ! ਕਿਉਂਕਿ ਉਸ ਬੇਸਮਝ ਨੇ ਤੇਰੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਦਾਸ ਕੋ ਹੇ ਹਰੀ ਸੁਆਮੀ ਬਖਸ਼ ਲੈ! ਮੈਂ ਅਜਾਣ ਤੇਰੀ ਸ਼ਰਣ ਮੇਂ ਆਇ ਪੜਾ ਹੂੰ॥੪॥੪॥੧੫॥੨੪॥☬ਏਕ ਜੋਗੀ ਜਨਕ ਰਾਜਾ ਕੇ ਵਕਤ ਕਾ ਸਮਾਧ ਲਾਕੇ ਜਹਾ ਸੰਤੋਖਸਰ ਜੀ ਸ੍ਰੀ ਅੰਮ੍ਰਿਤਸਰ ਜੀ ਮੇਂ ਹੈ ਤਹਾਂ ਬੈਠਾ ਹੋਇਆ ਥਾ। ਜਬ ਤਲਾਉ ਖੁਦਾਯਾ ਵਹੁ ਨਿਕਲਿਆ। ਬ੍ਰਹਮ ਜਗ੍ਯਾਸਾ ਧਾਰ ਕਰ ਸ੍ਰੀ ਗੁਰੂ ਅਰਜਨ ਦੇਵ ਜੀ ਕੀ ਸਰਨ ਹੋਯਾ। ਤਿਸ ਪ੍ਰਤਿ ਉਪਦੇਸ ਕਰਤੇ ਹੈਂ: ਏਹੁ ਨਾਨਾ ਪ੍ਰਕਾਰ ਕਾ ਜੋ ਜਗਤੁ ਹੈ, ਸੋ ਚੇਤਨ ਮੇਂ ਵਿਵਰਤੁ ਹੈ। ਸੋ ਪ੍ਰਕਾਰੁ ਦੇਖਾਵਤੇ ਹੈਂ:
Prof. Sahib Singhਹੇ ਹਰੀ! ਦਾਸ ਨਾਨਕ ਉਤੇ ਮੇਹਰ ਕਰ, (ਇਹ) ਅੰਞਾਣ ਦਾਸ ਤੇਰੀ ਸਰਨ ਆ ਪਿਆ ਹੈ ॥੪॥੪॥੧੫॥੨੪॥

ਪਦ ਅਰਥ ਕਉ = ਨੂੰ। ਸੁਆਮੀ = ਹੇ ਸੁਆਮੀ! ॥੪॥੪॥੧੫॥੨੪॥

* ਵੇਰਵਾ: ਸ਼ਬਦ ਮਹਲਾ ੧ = ੯। ਮਹਲਾ ੪ = ੧੫। ਜੋੜ = ੨੪।

SikhNet (Spanish)Bendice a Nanak con Tu Misericordia, oh Maestro, pues él, así de ignorante, ha buscado Tu Refugio.(4-4-15-24)

Open this shabad →

Shabad Guru Arjan Dev Ji Raag Soohee

ਰਾਗੁ ਸੂਹੀ ਮਹਲਾ ੫ ਘਰੁ ੧ ॥

raag soohee mahalaa 5 ghar 1 |

Sant Singh KhalsaRaag Soohee, Fifth Mehl, First House:
Manmohan SinghRag Suhi. 5th Guru.
Manmohan Singh (Punjabi)ਰਾਗ ਸੂਹੀ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Suji, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਇਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਬਾਜੀਗਰਿ; ਜੈਸੇ ਬਾਜੀ ਪਾਈ ॥

baajeegar; jaise baajee paaee |

Sant Singh KhalsaThe actor stages the play,
Manmohan SinghAs an actor stages a play,
Manmohan Singh (Punjabi)ਜਿਸ ਤਰ੍ਹਾਂ ਇਕ ਨਟ ਖੇਲ ਰਚਦਾ ਹੈ,
Fareedkot Teekaਨਟ ਨੇ ਜੈਸੇ ਬਾਜੀ ਪਾਈ॥
Prof. Sahib Singhਹੇ ਭਾਈ! ਜਿਵੇਂ ਕਿਸੇ ਬਾਜ਼ੀਗਰ ਨੇ (ਕਦੇ) ਬਾਜ਼ੀ ਪਾ ਕੇ ਵਿਖਾਈ ਹੋਵੇ,

ਪਦ ਅਰਥ ਬਾਜੀਗਰਿ = ਬਾਜੀਗਰ ਨੇ।

SikhNet (Spanish)El Gran Juglar realiza Sus Innumerables Actos

ਨਾਨਾ ਰੂਪ ਭੇਖ ਦਿਖਲਾਈ ॥

naanaa roop bhekh dikhalaaee |

Sant Singh Khalsaplaying the many characters in different costumes;
Manmohan Singhand appears in many characters and guises,
Manmohan Singh (Punjabi)ਅਤੇ ਅਨੇਕਾਂ ਸਰੂਪਾਂ ਅਤੇ ਪਹਿਰਾਵਿਆਂ ਵਿੱਚ ਦਿੱਸ ਆਉਂਦਾ ਹੈ,
Fareedkot Teekaਬਹੁਤ ਪ੍ਰਕਾਰ ਭੇਖੋਂ ਕੋ ਦਿਖਾਇਆ॥
Prof. Sahib Singhਉਹ ਕਈ ਕਿਸਮਾਂ ਦੇ ਰੂਪ ਤੇ ਭੇਖ ਵਿਖਾਂਦਾ ਹੈ (ਇਸੇ ਤਰ੍ਹਾਂ ਪਰਮਾਤਮਾ ਨੇ ਇਹ ਜਗਤ-ਤਮਾਸ਼ਾ ਰਚਿਆ ਹੋਇਆ ਹੈ। ਇਸ ਵਿਚ ਅਨੇਕਾਂ ਰੂਪ ਭੇਖ ਵਿਖਾ ਰਿਹਾ ਹੈ)।

ਪਦ ਅਰਥ ਨਾਨਾ ਰੂਪ = ਅਨੇਕਾਂ ਰੂਪ।

SikhNet (Spanish)se exhibe de varias formas,

ਸਾਂਗੁ ਉਤਾਰਿ; ਥੰਮੑਿਓ ਪਾਸਾਰਾ ॥

saang utaar; thamao paasaaraa |

Sant Singh Khalsabut when the play ends, he takes off the costumes,
Manmohan Singhsimilarly the Lord when He abandons His guise and ends His play,
Manmohan Singh (Punjabi)ਇਸੇ ਤਰ੍ਹਾਂ ਜਦ ਪ੍ਰਭੂ ਆਪਣਾ ਭੇਸ ਲਾਹ ਸੁੱਟਦਾ ਹੈ ਅਤੇ ਆਪਣਾ ਖੇਲ ਖ਼ਤਮ ਕਰ ਦਿੰਦਾ ਹੈ,
Fareedkot Teekaਜਬ ਨਟਪਣੇ ਕਾ ਸਾਂਗ ਉਤਾਰਿ ਕਰ ਬਾਜੀ ਕਾ ਪਸਾਰਾ ਰੋਕਿਆ ਅਰਥਾਤ ਸਮਗ੍ਰੀ ਕੋ ਏਕਤ੍ਰ ਕੀਆ॥
Prof. Sahib Singhਜਦੋਂ ਪ੍ਰਭੂ ਆਪਣੀ ਇਹ (ਜਗਤ-ਰੂਪ) ਨਕਲੀ ਸ਼ਕਲ ਲਾਹ ਕੇ ਖੇਡ ਦਾ ਖਿਲਾਰਾ ਰੋਕ ਦੇਂਦਾ ਹੈ,

ਪਦ ਅਰਥ ਸਾਂਗੁ = ਨਕਲੀ ਸ਼ਕਲ। ਉਤਾਰਿ = ਲਾਹ ਕੇ। ਥੰਮ੍ਹ੍ਹਿਓ = ਰੋਕ ਦਿੱਤਾ। ਪਾਸਾਰਾ = ਖੇਡ ਦਾ ਖਿਲਾਰ।

SikhNet (Spanish)pero cuando Su Acto termina y abandona Su Disfraz,

ਤਬ ਏਕੋ ਏਕੰਕਾਰਾ ॥੧॥

tab eko ekankaaraa |1|

Sant Singh Khalsaand then he is one, and only one. ||1||
Manmohan Singhthen the one alone remains, the One alone.
Manmohan Singh (Punjabi)ਤਾਂ ਕੇਵਲ ਇਕ ਹੀ ਰਹਿ ਜਾਂਦਾ ਹੈ, ਕੇਵਲ ਇਕ ਹੀ।
Fareedkot Teekaਤਬ ਏਕੋ ਏਕ ਨਟ ਹੀ ਰਹਾ। ਤੈਸੇ ਅਨੇਕ ਰੂਪੋਂ ਕੋ ਧਾਰ ਕਰ ਆਪ ਹੀ ਦੇਖਤਾ ਦਿਖਾਵਤਾ ਹੈ, ਜਬ ਮਾਯਾ ਸ੍ਵਾਂਗ ਕੋ ਉਤਾਰਿਆ ਹੈ, ਤੋ ਏਕ ਕਾ ਏਕ (ਅਕਾਰਾ) ਸ੍ਵਰੂਪ ਹੀ ਰਹਾ ਹੈ॥੧॥
Prof. Sahib Singhਤਦੋਂ ਇਕ ਆਪ ਹੀ ਆਪ ਰਹਿ ਜਾਂਦਾ ਹੈ ॥੧॥

ਪਦ ਅਰਥ ਏਕੰਕਾਰਾ = ਪਰਮਾਤਮਾ ॥੧॥

SikhNet (Spanish)entonces permanece solo; sí, Uno Solo. (1)

ਕਵਨ ਰੂਪ; ਦ੍ਰਿਸਟਿਓ ਬਿਨਸਾਇਓ ॥

kavan roop; drisattio binasaaeo |

Sant Singh KhalsaHow many forms and images appeared and disappeared?
Manmohan SinghHow many characters appeared and disappeared?
Manmohan Singh (Punjabi)ਕਿੰਨੇ ਹੀ ਸਰੂਪ ਨਜ਼ਰੀ ਪਏ ਤੇ ਅਲੋਪ ਹੋ ਗਏ।
Fareedkot Teekaਪ੍ਰਸ਼ਨ: ਜੋ ਦ੍ਰਿਸਟਿਓਂ ਰੂਪੁ ਜਗਤੁ ਦੇਖੀਤਾ ਹੈ, ਸੋ ਕਵਨ ਰੂਪ ਹੈ?☬ਉਤ੍ਰ: (ਬਿਨਸਾਇਓ) ਬਿਨਸਨੇ ਮੇਂ ਆਯਾ ਹੈ ਭਾਵ ਨਾਸ ਰੂਪੁ ਹੈ ਅਰੁ ਸਾਖੀ ਕਰਾ ਗਿਆ ਹੈ ਅਰੁ ਕਹਾਂ ਤੇ ਆਯਾ ਹੈ ਭਾਵ ਜਨਮ ਮਰਣ ਰਹਤਾ ਹੈ॥
Prof. Sahib Singhਹੇ ਭਾਈ! (ਪਰਮਾਤਮਾ ਦੇ) ਅਨੇਕਾਂ ਹੀ ਰੂਪ ਦਿੱਸਦੇ ਰਹਿੰਦੇ ਹਨ, ਅਨੇਕਾਂ ਹੀ ਰੂਪ ਨਾਸ ਹੁੰਦੇ ਰਹਿੰਦੇ ਹਨ।

ਪਦ ਅਰਥ ਕਵਨ ਰੂਪ = ਕੇਹੜੇ ਕੇਹੜੇ ਰੂਪ? ਅਨੇਕਾਂ ਰੂਪ। ਦ੍ਰਿਸਟਿਓ = ਦਿੱਸਿਆ। ਬਿਨਸਾਇਓ = ਬਿਨਸਿਓ, ਨਾਸ ਹੋਇਆ।

SikhNet (Spanish)¿Cuántas formas se manifestaron y después desaparecieron?

ਕਤਹਿ ਗਇਓ; ਉਹੁ ਕਤ ਤੇ ਆਇਓ ॥੧॥ ਰਹਾਉ ॥

kateh geo; uhu kat te aaeo |1| rahaau |

Sant Singh KhalsaWhere have they gone? Where did they come from? ||1||Pause||
Manmohan SinghWhither have they gone and whence did they come? Pause.
Manmohan Singh (Punjabi)ਉਹ ਕਿਧਰ ਚਲੇ ਗਏ ਹਨ ਅਤੇ ਕਿਧਰੋ ਆਏ ਸਨ? ਠਹਿਰਾਉ।
Fareedkot Teekaਜੇ ਕਛੁ ਰੂਪੁ ਕਹੋਗੇ ਤਉ ਆਤਮਾ ਨਾਸੀ ਹੋਵੈਗਾ। ਕਹਾ ਗ੍ਯਾ ਥਾ ਅਰੁ ਕਹਾ ਤੇ ਆਯਾ ਹੈ ਹਮ ਏਹੁ ਭੀ ਪੂਛਤੇ ਹੈਂ। ਤੀਸਰਾ ਵਿਕਲਪੁ ਏਹੁ ਹੈ ਜੇ ਆਤਮਾ ਕੋ ਕਿਰਿਆਵਾਨੁ ਮਾਨੋਗੇ ਤਉ ਉਸਮੇਂ ਨਾਨਤੱਤਾ ਭੀ ਆਵੈਗੀ॥੧॥ ਰਹਾਉ ॥
Prof. Sahib Singh(ਕੋਈ ਨਹੀਂ ਦੱਸ ਸਕਦਾ ਕਿ) ਜੀਵ ਕਿੱਥੋਂ ਆਇਆ ਸੀ, ਤੇ, ਕਿੱਥੇ ਚਲਾ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਕਤਹਿ = ਕਿੱਥੇ? ਉਹੁ = ਜੀਵ। ਕਤ ਤੇ = ਕਿੱਥੋਂ? ॥੧॥ ਰਹਾਉ ॥

SikhNet (Spanish)Dime, ¿de dónde vinieron y a dónde se fueron? (1-Pausa)

ਜਲ ਤੇ ਊਠਹਿ, ਅਨਿਕ ਤਰੰਗਾ ॥

jal te aoottheh, anik tarangaa |

Sant Singh KhalsaCountless waves rise up from the water.
Manmohan SinghGood many waves arise in the water.
Manmohan Singh (Punjabi)ਪਾਣੀ ਵਿੱਚ ਬਹੁਤ ਸਾਰੀਆਂ ਲਹਿਰਾਂ ਉਠਦੀਆਂ ਹਨ।
Fareedkot Teekaਜੈਸੇ ਜਲ ਤੇ ਅਨੇਕ ਤਰੰਗ ਉਠਤੇ ਹੈਂ, ਜੋ ਜਲ ਰੂਪ ਹੀ ਹੈਂ॥
Prof. Sahib Singhਹੇ ਭਾਈ! ਪਾਣੀ ਤੋਂ ਅਨੇਕਾਂ ਲਹਿਰਾਂ ਉਠਦੀਆਂ ਹਨ (ਮੁੜ ਪਾਣੀ ਵਿਚ ਰਲ ਜਾਂਦੀਆਂ ਹਨ)।

ਪਦ ਅਰਥ ਤੇ = ਤੋਂ। ਊਠਹਿ = ਉੱਠਦੇ ਹਨ। ਤਰੰਗ = ਲਹਿਰਾਂ।

SikhNet (Spanish)Muchas son las olas que llegan a la playa;

ਕਨਿਕ ਭੂਖਨ; ਕੀਨੇ ਬਹੁ ਰੰਗਾ ॥

kanik bhookhan; keene bahu rangaa |

Sant Singh KhalsaJewels and ornaments of many different forms are fashioned from gold.
Manmohan SinghOut of gold are made ornaments of many kinds.
Manmohan Singh (Punjabi)ਸੋਨੇ ਵਿਚੋਂ ਬੜੀਆਂ ਕਿਸਮਾਂ ਦੇ ਗਹਿਣੇ ਬਣਾਏ ਜਾਂਦੇ ਹਨ।
Fareedkot Teekaਸ੍ਵਰਨ ਕੇ ਗਹਨੇ ਸੁਨਿਆਰੇ ਨੇ ਬਹੁਤ ਪ੍ਰਕਾਰ ਕੇ ਕੀਏ ਸੋ ਕਨਕ ਰੂਪ ਹੀ ਹੈਂ॥
Prof. Sahib Singhਸੋਨੇ ਤੋਂ ਕਈ ਕਿਸਮਾਂ ਦੇ ਗਹਿਣੇ ਘੜੇ ਜਾਂਦੇ ਹਨ (ਉਹ ਅਸਲ ਵਿਚ ਸੋਨਾ ਹੀ ਹੁੰਦੇ ਹਨ)।

ਪਦ ਅਰਥ ਕਨਿਕ = ਸੋਨਾ। ਭੂਖਨ = ਗਹਿਣੇ। ਕੀਨੇ = ਬਣਾਏ ਜਾਂਦੇ ਹਨ।

SikhNet (Spanish)en mil formas se moldea el oro.

ਬੀਜੁ ਬੀਜਿ ਦੇਖਿਓ, ਬਹੁ ਪਰਕਾਰਾ ॥

beej beej dekhio, bahu parakaaraa |

Sant Singh KhalsaI have seen seeds of all kinds being planted
Manmohan SinghI have seen seeds of many sorts being sown.
Manmohan Singh (Punjabi)ਮੈਂ ਅਨੇਕਾਂ ਵੰਨਗੀਆਂ ਦੇ ਬੀ ਬੀਜੇ ਜਾਂਦੇ ਵੇਖੇ ਹਨ।
Fareedkot Teekaਬੀਜ ਬੀਜਕੇ ਉਸ ਬੀਜ ਕਾ ਅਨੇਕ ਪ੍ਰਕਾਰ ਫਲ, ਫੁਲ, ਪੱਤ੍ਰੋਂ ਕਰ ਕੇ ਬਿਸਥਾਰਿ ਹੂਆ॥
Prof. Sahib Singh(ਕਿਸੇ ਰੁੱਖ ਦਾ) ਬੀ ਬੀਜ ਕੇ (ਸ਼ਾਖ਼ਾਂ ਪੱਤੇ ਆਦਿਕ ਉਸ ਦਾ) ਕਈ ਕਿਸਮਾਂ ਦਾ ਸਰੂਪ ਵੇਖਣ ਵਿਚ ਆ ਜਾਂਦਾ ਹੈ।

ਪਦ ਅਰਥ ਬੀਜਿ = ਬੀਜ ਕੇ।

SikhNet (Spanish)La semilla se convierte en millones de ramas,

ਫਲ ਪਾਕੇ ਤੇ; ਏਕੰਕਾਰਾ ॥੨॥

fal paake te; ekankaaraa |2|

Sant Singh Khalsa- when the fruit ripens, the seeds appear in the same form as the original. ||2||
Manmohan SinghWhen the fruit ripens, the seed appears in the same one form.
Manmohan Singh (Punjabi)ਜਦ ਫਲ ਪੱਕ ਜਾਂਦਾ ਹੈ, ਬੀਜ ਉਸੇ ਹੀ ਇਕ ਸਰੂਪ ਵਿੱਚ ਜ਼ਾਹਿਰ ਹੁੰਦਾ ਹੈ।
Fareedkot Teekaਜਬ ਫਲ ਪੱਕਾ ਤਬ ਏਕ ਬੀਜ ਕਾ ਹੀ ਰੂਪ ਹੈ, ਤੈਸੇ ਪ੍ਰਪੰਚ ਕੇ ਅਭਾਵ ਸੇ ਸੇਖ ਏਕ ਪ੍ਰਮਾਤਮਾ ਹੀ ਰਹੇ ਹੈ॥੨॥
Prof. Sahib Singh(ਰੁੱਖ ਦੇ) ਫਲ ਪੱਕਣ ਤੇ (ਉਹੀ ਪਹਿਲੀ ਕਿਸਮ ਦੇ ਬੀਜ ਬਣ ਜਾਂਦੇ ਹਨ) (ਤਿਵੇਂ ਇਸ ਬਹੁ-ਰੰਗੀ ਸੰਸਾਰ ਦਾ ਅਸਲਾ) ਇਕ ਪਰਮਾਤਮਾ ਹੀ ਹੈ ॥੨॥

ਪਦ ਅਰਥ ਫਲ ਪਾਕੇ ਤੇ = ਫਲ ਪੱਕਣ ਨਾਲ ॥੨॥

SikhNet (Spanish)pero el fruto da otra vez la misma semilla. (2)

ਸਹਸ ਘਟਾ ਮਹਿ; ਏਕੁ ਆਕਾਸੁ ॥

sehas ghattaa meh; ek aakaas |

Sant Singh KhalsaThe one sky is reflected in thousands of water jugs,
Manmohan SinghIn the thousand water-pots one sky is reflected.
Manmohan Singh (Punjabi)ਹਜ਼ਾਰਾਂ ਹੀ ਪਾਣੀ ਦੇ ਭਾਂਡਿਆਂ ਵਿੱਚ ਇਕ ਅਸਮਾਨ ਦਾ ਅਕਸ ਪੈਂਦਾ ਹੈ।
Fareedkot Teekaਹਜਾਰਾਂ ਘੜਿਓਂ ਮੇਂ ਏਕ ਹੀ ਅਕਾਸ ਹੈ॥
Prof. Sahib Singhਹੇ ਭਾਈ! ਇਕੋ ਆਕਾਸ਼ (ਪਾਣੀ ਨਾਲ ਭਰੇ ਹੋਏ) ਹਜ਼ਾਰਾਂ ਘੜਿਆਂ ਵਿਚ (ਵਖ ਵਖ ਦਿੱਸਦਾ ਹੈ)।

ਪਦ ਅਰਥ ਸਹਸ = ਹਜ਼ਾਰਾਂ।

SikhNet (Spanish)En mil vasijas se refleja el mismo cielo,

ਘਟ ਫੂਟੇ ਤੇ; ਓਹੀ ਪ੍ਰਗਾਸੁ ॥

ghatt footte te; ohee pragaas |

Sant Singh Khalsabut when the jugs are broken, only the sky remains.
Manmohan SinghOn the bursting of the water-pots, the sky pageant alone is left.
Manmohan Singh (Punjabi)ਪਾਣੀ ਦੇ ਭਾਂਡੇ ਦੇ ਟੁੱਟ ਜਾਣ ਉਤੇ, ਕੇਵਲ ਉਸ ਅਸਮਾਨ ਦਾ ਦ੍ਰਿਸ਼ਯ ਹੀ ਰਹਿ ਜਾਂਦਾ ਹੈ।
Fareedkot Teekaਘਟ ਫੂਟ ਜਾਇ ਤੋ ਵਹੀ ਏਕ ਅਕਾਸ ਹੀ ਪ੍ਰਕਾਸਤ ਹੈ। ਤੈਸੇ ਲਿੰਗ ਸਰੀਰ ਰੂਪ ਘਟੋਂ ਕੀ ਉਪਾਧੀ ਕਰ ਕੇ ਅਨੇਕ ਜੀਵਤਾ ਪ੍ਰਤੀਤ ਹੋਤੀ ਹੈ, ਸਰੀਰ ਉਪਾਧੀ ਰਹਿਤ ਏਕ ਚੇਤਨ ਹੀ ਹੈ॥
Prof. Sahib Singhਜਦੋਂ ਘੜੇ ਟੁੱਟ ਜਾਂਦੇ ਹਨ, ਤਾਂ ਉਹ (ਆਕਾਸ਼) ਹੀ ਦਿੱਸਦਾ ਰਹਿ ਜਾਂਦਾ ਹੈ।

ਪਦ ਅਰਥ ਘਟ = ਘੜਾ। ਘਟ ਫੂਟੇ ਤੇ = ਘੜੇ ਟੁੱਟਣ ਨਾਲ।

SikhNet (Spanish)y cuando las vasijas se rompen, se convierten en la misma luz.

ਭਰਮ ਲੋਭ ਮੋਹ ਮਾਇਆ ਵਿਕਾਰ ॥

bharam lobh moh maaeaa vikaar |

Sant Singh KhalsaDoubt comes from greed, emotional attachment and the corruption of Maya.
Manmohan SinghDoubt is caused by the sins of avarice, worldly love and wealth.
Manmohan Singh (Punjabi)ਲਾਲਚ, ਸੰਸਾਰੀ ਮਮਤਾ ਅਤੇ ਧਨ-ਦੌਲਤ ਦੇ ਪਾਪ ਸੰਦੇਹ ਪੈਦਾ ਕਰਦੇ ਹਨ।
Fareedkot Teekaਭਰਮ, ਲੋਭ, ਮੋਹ, ਏਹ ਸਭ ਮਾਯਾ ਕੇ ਕਾਰਜ ਹੈਂ॥
Prof. Sahib Singhਮਾਇਆ ਦੇ ਭ੍ਰਮ ਦੇ ਕਾਰਨ (ਪਰਮਾਤਮਾ ਦੀ ਅੰਸ਼ ਜੀਵਾਤਮਾ ਵਿਚ) ਭਟਕਣਾ, ਲੋਭ ਮੋਹ ਆਦਿਕ ਵਿਕਾਰ ਉੱਠਦੇ ਹਨ।

ਪਦ ਅਰਥ ਭਰਮ = ਭਟਕਣਾ।

SikhNet (Spanish)Y mira, el engaño, la avaricia, el apego, la ilusión y la dualidad,

ਭ੍ਰਮ ਛੂਟੇ ਤੇ. ਏਕੰਕਾਰ ॥੩॥

bhram chhootte te. ekankaar |3|

Sant Singh KhalsaFreed from doubt, one realizes the One Lord alone. ||3||
Manmohan SinghFreed form the illusion, the mortal assumes the one Lord's from.
Manmohan Singh (Punjabi)ਗਲਤ-ਫਹਿਮੀ ਤੋਂ ਖਲਾਸੀ ਪਾ ਕੇ ਪ੍ਰਾਣੀ ਇਕ ਸੁਆਮੀ ਦਾ ਸਰੂਪ ਧਾਰਨ ਕਰ ਲੈਂਦਾ ਹੈ।
Fareedkot Teekaਜੇ ਭ੍ਰਮ ਨਵਿਰਤੀ ਸੇ ਲਿੰਗ ਉਪਾਧੀ ਕਾ ਅਭਾਵ ਹੋਇ ਤੌ ਏਕ ਬ੍ਰਹਮ ਰੂਪ ਹੀ ਪ੍ਰਕਾਸ ਹੈ॥੧॥
Prof. Sahib Singhਭ੍ਰਮ ਮਿਟ ਜਾਣ ਨਾਲ ਇਕ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ ॥੩॥
SikhNet (Spanish)todos se disuelven al final en el Señor cuando volvemos a la Unidad. (3)

ਓਹੁ ਅਬਿਨਾਸੀ; ਬਿਨਸਤ ਨਾਹੀ ॥

ohu abinaasee; binasat naahee |

Sant Singh KhalsaHe is imperishable; He will never pass away.
Manmohan SinghHe, the Lord is imperishable and perishes not.
Manmohan Singh (Punjabi)ਉਹ ਸਾਹਿਬ ਨਾਸ-ਰਹਿਤ ਹੈ ਅਤੇ ਨਾਸ ਨਹੀਂ ਹੁੰਦਾ।
Fareedkot Teekaਯਦ੍ਯਪਿ ਪਹਿਲੇ ਵੀ ਓਹ ਅਬਿਨਾਸੀ ਹੈ ਔਰ ਅਬ ਭੀ ਨਾਸਵਾਨ ਨਹੀਂ॥
Prof. Sahib Singhਹੇ ਭਾਈ! ਉਹ ਪਰਮਾਤਮਾ ਨਾਸ-ਰਹਿਤ ਹੈ, ਉਸ ਕਦੇ ਨਾਸ ਨਹੀਂ ਹੁੰਦਾ।

ਪਦ ਅਰਥ ਅਬਿਨਾਸੀ = ਨਾਸ-ਰਹਿਤ।

SikhNet (Spanish)El Señor es Eterno; Él continúa;

ਨਾ ਕੋ ਆਵੈ; ਨਾ ਕੋ ਜਾਹੀ ॥

naa ko aavai; naa ko jaahee |

Sant Singh KhalsaHe does not come, and He does not go.
Manmohan SinghHe neither comes, nor does He go.
Manmohan Singh (Punjabi)ਉਹ ਨਾਂ ਹੀ ਆਉਂਦਾ ਹੈ ਅਤੇ ਨਾਂ ਹੀ ਜਾਂਦਾ ਹੈ।
Fareedkot Teekaਨਾ ਕੋਈ ਆਵਤਾ ਹੈ ਨਾ ਜਾਤਾ ਹੀ ਹੈ, ਭਾਵ ਜਨਮਤਾ ਮਰਤਾ ਨਹੀਂ॥☬ਸ੍ਰੀ ਗੁਰੂ ਜੀ ਨੇ ਤਿਸ ਜੋਗੀ ਸੇ ਪੂਛਾ ਕੇ ਅਪਨਾ ਅਨਭਵੁ (ਕਹੁ) ਕਥਨ ਕਰ: ਤਿਸ ਪਰ ਪੁਨਾ ਜੋਗੀ ਅਪਨਾ ਅਨਭਵ ਪ੍ਰਗਟ ਕਰਤਾ ਹੂਆ ਕਹਤਾ ਹੈ:
Prof. Sahib Singh(ਉਹ ਪ੍ਰਭੂ ਜੀਵਾਤਮਾ ਰੂਪ ਹੋ ਕੇ ਭੀ) ਨਾਹ ਕੋਈ ਆਤਮਾ ਜੰਮਦਾ ਹੈ, ਨਾਹ ਕੋਈ ਆਤਮਾ ਮਰਦਾ ਹੈ।

ਪਦ ਅਰਥ ਕੋ = ਕੋਈ ਜੀਵ। ਆਵੈ = ਜੰਮਦਾ ਹੈ। ਜਾਹੀ = ਜਾਹਿ, ਜਾਂਦੇ ਹਨ, ਮਰਦੇ ਹਨ।

SikhNet (Spanish)no es engendrado, ni va a morir.

ਗੁਰਿ ਪੂਰੈ; ਹਉਮੈ ਮਲੁ ਧੋਈ ॥

gur poorai; haumai mal dhoee |

Sant Singh KhalsaThe Perfect Guru has washed away the filth of ego.
Manmohan SinghThe perfect Guru has washed away the filth of my self-conceit.
Manmohan Singh (Punjabi)ਪੂਰਨ ਗੁਰਾਂ ਨੇ ਮੇਰੀ ਸਵੈ-ਹੰਗਤਾ ਦੀ ਮਲੀਨਤਾ ਧੋ ਛੱਡੀ ਹੈ।
Fareedkot Teekaਹੇ ਪੂਰਨ ਰੂਪ ਗੁਰੋ! ਆਪ ਨੇ ਮੇਰੀ ਹਉਮੈਂ ਰੂਪ ਮੈਲ ਧੋਈ ਹੈ॥
Prof. Sahib Singhਪੂਰੇ ਗੁਰੂ ਨੇ (ਮੇਰੇ ਅੰਦਰੋਂ) ਹਉਮੈ ਦੀ ਮੈਲ ਧੋ ਦਿੱਤੀ ਹੈ,

ਪਦ ਅਰਥ ਗੁਰਿ = ਗੁਰੂ ਨੇ।

SikhNet (Spanish)Dice Nanak, el Guru Perfecto ha limpiado las impurezas de mi falsa conciencia

ਕਹੁ ਨਾਨਕ; ਮੇਰੀ ਪਰਮ ਗਤਿ ਹੋਈ ॥੪॥੧॥

kahu naanak; meree param gat hoee |4|1|

Sant Singh KhalsaSays Nanak, I have obtained the supreme status. ||4||1||
Manmohan SinghSays Nanak, I have obtained the supreme salvation.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਮੈਂ ਮਹਾਨ ਮੁਕਤੀ ਨੂੰ ਪਰਾਪਤ ਹੋ ਗਿਆ ਹੈ।
Fareedkot Teekaਪੁਨਾ ਆਪ ਕੀ ਦਯਾ ਤੇ ਮੇਰੀ ਪਰਮ ਗਤਿ ਹੋਈ ਹੈ॥੪॥੧॥☬ਪਰਮੇਸਰ ਕੇ ਸਨਮੁਖ ਬੇਨਤੀ ਕਰਤੇ ਹੂਏ ਪੂਰਬ ਕਹੇ ਗ੍ਯਾਨ ਕਾ ਸਾਧਨ ਰੂਪ ਜੋ ਭਗਤੀ ਹੈ, ਤਿਸ ਕਾ ਸਰੂਪ ਦਿਖਾਵਤੇ ਹੈਂ:
Prof. Sahib Singhਨਾਨਕ ਆਖਦਾ ਹੈ- ਹੁਣ ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ (ਤੇ, ਮੈਨੂੰ ਇਹ ਜਗਤ ਉਸ ਪਰਮਾਤਮਾ ਦਾ ਆਪਣਾ ਹੀ ਰੂਪ ਦਿੱਸ ਰਿਹਾ ਹੈ) ॥੪॥੧॥

ਪਦ ਅਰਥ ਪਰਮ ਗਤਿ = ਉੱਚੀ ਆਤਮਕ ਅਵਸਥਾ ॥੪॥੧॥

SikhNet (Spanish)y así Nanak dice, he logrado la Emancipación. (4-1)

Open this shabad →

Shabad Guru Arjan Dev Ji Raag Soohee continues on Ang 737

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਕੀਤਾ ਲੋੜਹਿ; ਸੋ ਪ੍ਰਭ ਹੋਇ ॥

keetaa lorreh; so prabh hoe |

Sant Singh KhalsaWhatever God wills, that alone happens.
Manmohan SinghWhatever the Lord wishes to do that alone happens.
Manmohan Singh (Punjabi)ਜਿਹੜਾ ਕੁਛ ਸੁਆਮੀ ਕਰਨਾ ਚਾਹੁੰਦਾ ਹੈ, ਕੇਵਲ ਓਹੀ ਹੁੰਦਾ ਹੈ।
Fareedkot Teekaਹੇ ਪ੍ਰਭੂ! ਜੋ ਤੂੰ ਕੀਆ ਚਾਹਤਾ ਹੈਂ ਸੋਈ ਹੋਤਾ ਹੈ॥
Prof. Sahib Singhਹੇ ਪ੍ਰਭੂ! ਜੋ ਕੁਝ ਤੂੰ ਕਰਨਾ ਚਾਹੁੰਦਾ ਹੈਂ। (ਜਗਤ ਵਿਚ) ਉਹੀ ਕੁਝ ਹੁੰਦਾ ਹੈ,

ਪਦ ਅਰਥ ਕੀਤਾ ਲੋੜਹਿ = ਤੂੰ ਕਰਨਾ ਚਾਹੁੰਦਾ ਹੈਂ। ਪ੍ਰਭ = ਹੇ ਪ੍ਰਭੂ!

SikhNet (Spanish)Oh Señor, todo lo que Tú deseas,

ਤੁਝ ਬਿਨੁ; ਦੂਜਾ ਨਾਹੀ ਕੋਇ ॥

tujh bin; doojaa naahee koe |

Sant Singh KhalsaWithout You, there is no other at all.
Manmohan SinghWithout Thee, there is not any other.
Manmohan Singh (Punjabi)ਤੇਰੇ ਬਗੈਰ, ਹੋਰ ਕੋਈ ਨਹੀਂ।
Fareedkot Teekaਤੇਰੇ ਬਿਨਾਂ ਦੂਸਰਾ ਸਮ੍ਰਥ ਕੋਈ ਨਹੀਂ॥
Prof. Sahib Singh(ਕਿਉਂਕਿ) ਤੈਥੋਂ ਬਿਨਾ (ਕੁਝ ਕਰ ਸਕਣ ਵਾਲਾ) ਹੋਰ ਕੋਈ ਨਹੀਂ ਹੈ।
SikhNet (Spanish)se manifiesta, pues Tu Poder no tiene límites.

ਜੋ ਜਨੁ ਸੇਵੇ; ਤਿਸੁ ਪੂਰਨ ਕਾਜ ॥

jo jan seve; tis pooran kaaj |

Sant Singh KhalsaThe humble being serves Him, and so all his works are perfectly successful.
Manmohan SinghThe mortal who serves Him, His affairs are fulfilled.
Manmohan Singh (Punjabi)ਜੋ ਪ੍ਰਾਣੀ ਉਸ ਦੀ ਸੇਵਾ ਕਰਦਾ ਹੈ, ਉਸ ਦੇ ਕੰਮ ਰਾਸ ਹੋ ਜਾਂਦੇ ਹਨ।
Fareedkot Teekaਜੋ (ਜਨੁ) ਪੁਰਸ ਤੇਰੇ ਕੋ ਸੇਵਤਾ ਹੈ ਤਿਸ ਕੇ ਤੂੰ ਕਾਮ ਪੂਰੇ ਕਰਤਾ ਹੈਂ॥
Prof. Sahib Singhਜੇਹੜਾ ਸੇਵਕ ਤੇਰੀ ਸਰਨ ਆਉਂਦਾ ਹੈ, ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ।
SikhNet (Spanish)Aquél que Te sirve conoce la Plenitud;

ਦਾਸ ਅਪੁਨੇ ਕੀ; ਰਾਖਹੁ ਲਾਜ ॥੧॥

daas apune kee; raakhahu laaj |1|

Sant Singh KhalsaO Lord, please preserve the honor of Your slaves. ||1||
Manmohan SinghO Lord, save Thou the honour of Thy slave.
Manmohan Singh (Punjabi)ਹੇ ਸਾਈਂ! ਤੂੰ ਆਪਣੇ ਗੋਲੇ ਦੀ ਲੱਜਿਆ ਰੱਖ।
Fareedkot Teekaਪੁਨਾ ਅਪਨੇ ਦਾਸੋਂ ਕੀ ਸਦਾ ਲਾਜ ਰਖਤ ਹੈਂ॥੧॥
Prof. Sahib Singhਤੂੰ ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਹੈਂ ॥੧॥

ਪਦ ਅਰਥ ਰਾਖਹੁ = ਤੂੰ ਰੱਖਦਾ ਹੈਂ। ਲਾਜ = ਇੱਜ਼ਤ ॥੧॥

SikhNet (Spanish)oh Señor, conserva el honor de Tu Esclavo. (1)

ਤੇਰੀ ਸਰਣਿ; ਪੂਰਨ ਦਇਆਲਾ ॥

teree saran; pooran deaalaa |

Sant Singh KhalsaI seek Your Sanctuary, O Perfect, Merciful Lord.
Manmohan SinghO perfectly compassionate Lord, I have sought Thine protection.
Manmohan Singh (Punjabi)ਹੇ ਪੂਰੇ ਮਿਹਰਬਾਨ ਮਾਲਕ! ਮੈਂ ਤੇਰੀ ਪਨਾਹ ਲਈ ਹੈ।
Fareedkot Teekaਹੇ ਪੂਰਨ ਰੂਪ ਦਯਾਲ! ਹਮ ਤੇਰੀ ਸਰਨ ਹੈਂ, ਭਾਵ ਤੇਰਾ ਹੀ ਆਸਰਾ ਲਿਆ ਹੈ॥
Prof. Sahib Singhਹੇ ਸਦਾ ਦਇਆਵਾਨ ਰਹਿਣ ਵਾਲੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ।

ਪਦ ਅਰਥ ਦਇਆਲਾ = ਹੇ ਦਇਆ ਦੇ ਘਰ ਪ੍ਰਭੂ!

SikhNet (Spanish)Busco sólo Tu Refugio, oh Ser Compasivo y Perfecto.

ਤੁਝ ਬਿਨੁ; ਕਵਨੁ ਕਰੇ ਪ੍ਰਤਿਪਾਲਾ ॥੧॥ ਰਹਾਉ ॥

tujh bin; kavan kare pratipaalaa |1| rahaau |

Sant Singh KhalsaWithout You, who would cherish and love me? ||1||Pause||
Manmohan SinghWithout Thee, who is going to cherish me? Pause.
Manmohan Singh (Punjabi)ਤੇਰੇ ਬਾਝੋਂ ਮੇਰੀ ਕੌਣ ਪਰਵਰਸ਼ ਕਰੇਗਾ? ਠਹਿਰਾਉ।
Fareedkot Teekaਪ੍ਰਤਿਪਾਲਾ ਕਰਣੇ ਕੋ ਤੇਰੇ ਬਿਨਾਂ ਔਰ ਕੌਨ ਸਮਰੱਥ ਹੈ, ਭਾਵ ਕੋਈ ਨਹੀਂ॥੧॥ ਰਹਾਉ ॥
Prof. Sahib Singhਤੈਥੋਂ ਬਿਨਾ ਅਸਾਂ ਜੀਵਾਂ ਦੀ ਪਾਲਣਾ ਹੋਰ ਕੋਈ ਨਹੀਂ ਕਰ ਸਕਦਾ ॥੧॥ ਰਹਾਉ ॥

ਪਦ ਅਰਥ ਕਵਨੁ = ਹੋਰ ਕੌਣ? ॥੧॥ ਰਹਾਉ ॥

SikhNet (Spanish)Oh Dios, ¿quién, si no Tú, me va sostener?

ਜਲਿ ਥਲਿ ਮਹੀਅਲਿ; ਰਹਿਆ ਭਰਪੂਰਿ ॥

jal thal maheeal; rahiaa bharapoor |

Sant Singh KhalsaHe is permeating and pervading the water, the land and the sky.
Manmohan SinghThe Lord is fully pervading the ocean, land, nether-world and the firmament.
Manmohan Singh (Punjabi)ਸੁਆਮੀ ਸਮੁੰਦਰ, ਧਰਤੀ, ਪਾਤਾਲ ਅਤੇ ਆਕਾਸ਼ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਜਲੋਂ ਕੇ ਅਸਥਲ ਮੇਂ ਅਰ ਪ੍ਰਿਥ੍ਵੀ ਪੁਨਾ ਅਕਾਸ ਮੇਂ ਤੂੰ ਭਰਪੂਰ ਹੋ ਰਹਾ ਹੈਂ॥
Prof. Sahib Singhਹੇ ਭਾਈ! ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ, ਹਰ ਥਾਂ ਪਰਮਾਤਮਾ ਮੌਜੂਦ ਹੈ।

ਪਦ ਅਰਥ ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ।

SikhNet (Spanish)El Señor prevalece en la tierra, en las aguas y en los mundos inferiores;

ਨਿਕਟਿ ਵਸੈ; ਨਾਹੀ ਪ੍ਰਭੁ ਦੂਰਿ ॥

nikatt vasai; naahee prabh door |

Sant Singh KhalsaGod dwells near at hand; He is not far away.
Manmohan SinghThe Lord abides near and is not far.
Manmohan Singh (Punjabi)ਸਾਹਿਬ ਨੇੜੇ ਹੀ ਵਸਦਾ ਹੈ ਅਤੇ ਦੁਰੇਡੇ ਨਹੀਂ।
Fareedkot Teekaਇਸੀ ਤੇ ਸਭ ਕੇ ਨੇੜੇ ਹੀ ਵਸਤਾ ਹੈਂ, ਹੇ ਪ੍ਰਭੂ! ਤੇਰੇ ਸੇ ਕੋਈ ਦੂਰ ਨਹੀਂ॥
Prof. Sahib Singh(ਹਰੇਕ ਜੀਵ ਦੇ) ਨੇੜੇ ਵੱਸਦਾ ਹੈ (ਕਿਸੇ ਤੋਂ ਭੀ) ਪ੍ਰਭੂ ਦੂਰ ਨਹੀਂ ਹੈ।

ਪਦ ਅਰਥ ਨਿਕਟਿ = ਨੇੜੇ।

SikhNet (Spanish)Él está cerca y no lejos.

ਲੋਕ ਪਤੀਆਰੈ; ਕਛੂ. ਨ ਪਾਈਐ ॥

lok pateeaarai; kachhoo. na paaeeai |

Sant Singh KhalsaBy trying to please other people, nothing is accomplished.
Manmohan SinghBy pleasing people, nothing is obtained.
Manmohan Singh (Punjabi)ਲੋਕਾਂ ਨੂੰ ਖੁਸ਼ ਕਰਨ ਦੁਆਰਾ ਕੁਝ ਭੀ ਪਰਾਪਤ ਨਹੀਂ ਹੁੰਦਾ।
Fareedkot Teekaਲੋਕੋਂ ਕੇ ਪਤੀਆਉਣੇ ਕਰ ਕੁਛ ਨਹੀਂ ਪ੍ਰਾਪਤਿ ਹੋਤਾ॥
Prof. Sahib Singhਪਰ ਨਿਰਾ ਲੋਕਾਂ ਦੀਆਂ ਨਜ਼ਰਾਂ ਵਿਚ ਚੰਗਾ ਬਣਨ ਨਾਲ (ਉਸ ਪਰਮਾਤਮਾ ਦੇ ਦਰ ਤੋਂ ਆਤਮਕ ਜੀਵਨ ਦੀ ਦਾਤ ਦਾ) ਕੁਝ ਭੀ ਨਹੀਂ ਮਿਲਦਾ।

ਪਦ ਅਰਥ ਪਤੀਆਰੈ = ਪਤਿਆਣ ਨਾਲ, ਤਸੱਲੀ ਕਰਾਣ ਨਾਲ।

SikhNet (Spanish)¿De qué nos sirve complacer al mundo?

ਸਾਚਿ ਲਗੈ; ਤਾ ਹਉਮੈ ਜਾਈਐ ॥੨॥

saach lagai; taa haumai jaaeeai |2|

Sant Singh KhalsaWhen someone is attached to the True Lord, his ego is taken away. ||2||
Manmohan SinghIf the mortal is attached to the True Lord, then is his ego eradicated.
Manmohan Singh (Punjabi)ਜੇਕਰ ਪ੍ਰਾਣੀ ਸੱਚੇ ਸੁਆਮੀ ਨਾਲ ਜੁੜ ਜਾਵੇ, ਤਦ ਉਸ ਦੀ ਹੰਗਤਾ ਨਾਸ ਹੋ ਜਾਂਦੀ ਹੈ।
Fareedkot Teekaਜੇ ਮਨ ਹਮਾਰਾ ਤੇਰੇ ਸੱਚੇ ਨਾਮ ਮੇਂ ਲਗੇ ਤਾਂ ਹੰਤਾ ਮਮਤਾ ਜਾਇ॥੨॥
Prof. Sahib Singhਜਦੋਂ ਮਨੁੱਖ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਹੁੰਦਾ ਹੈ, ਤਦੋਂ (ਇਸ ਦੇ ਅੰਦਰੋਂ) ਹਉਮੈ ਦੂਰ ਹੋ ਜਾਂਦੀ ਹੈ ॥੨॥

ਪਦ ਅਰਥ ਸਾਚਿ = ਸਦਾ-ਥਿਰ ਪ੍ਰਭੂ ਵਿਚ ॥੨॥

SikhNet (Spanish)Si uno está entonado en la Verdad de Dios, trasciende su ego limitado. (2)

Open this shabad (19 lines, Angs 736-737) →

Ang 736 of 1430