ੴ

ਸਿੱਖਬਾਣੀ · SikhBani

ਬਾਜੀਗਰਿ ਜੈਸੇ ਬਾਜੀ ਪਾਈ ॥

baajeegar jaise baajee paaee
Guru Arjan Dev Ji ਗੁਰੂ ਅਰਜਨ ਦੇਵ ਜੀ · Raag Soohee · Ang 736 · 20 lines
Translations

ਰਾਗੁ ਸੂਹੀ ਮਹਲਾ ੫ ਘਰੁ ੧ ॥

raag soohee mahalaa 5 ghar 1 |

Sant Singh KhalsaRaag Soohee, Fifth Mehl, First House:
Manmohan SinghRag Suhi. 5th Guru.
Manmohan Singh (Punjabi)ਰਾਗ ਸੂਹੀ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Suji, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਇਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਬਾਜੀਗਰਿ; ਜੈਸੇ ਬਾਜੀ ਪਾਈ ॥

baajeegar; jaise baajee paaee |

Sant Singh KhalsaThe actor stages the play,
Manmohan SinghAs an actor stages a play,
Manmohan Singh (Punjabi)ਜਿਸ ਤਰ੍ਹਾਂ ਇਕ ਨਟ ਖੇਲ ਰਚਦਾ ਹੈ,
Fareedkot Teekaਨਟ ਨੇ ਜੈਸੇ ਬਾਜੀ ਪਾਈ॥
Prof. Sahib Singhਹੇ ਭਾਈ! ਜਿਵੇਂ ਕਿਸੇ ਬਾਜ਼ੀਗਰ ਨੇ (ਕਦੇ) ਬਾਜ਼ੀ ਪਾ ਕੇ ਵਿਖਾਈ ਹੋਵੇ,

ਪਦ ਅਰਥ ਬਾਜੀਗਰਿ = ਬਾਜੀਗਰ ਨੇ।

SikhNet (Spanish)El Gran Juglar realiza Sus Innumerables Actos

ਨਾਨਾ ਰੂਪ ਭੇਖ ਦਿਖਲਾਈ ॥

naanaa roop bhekh dikhalaaee |

Sant Singh Khalsaplaying the many characters in different costumes;
Manmohan Singhand appears in many characters and guises,
Manmohan Singh (Punjabi)ਅਤੇ ਅਨੇਕਾਂ ਸਰੂਪਾਂ ਅਤੇ ਪਹਿਰਾਵਿਆਂ ਵਿੱਚ ਦਿੱਸ ਆਉਂਦਾ ਹੈ,
Fareedkot Teekaਬਹੁਤ ਪ੍ਰਕਾਰ ਭੇਖੋਂ ਕੋ ਦਿਖਾਇਆ॥
Prof. Sahib Singhਉਹ ਕਈ ਕਿਸਮਾਂ ਦੇ ਰੂਪ ਤੇ ਭੇਖ ਵਿਖਾਂਦਾ ਹੈ (ਇਸੇ ਤਰ੍ਹਾਂ ਪਰਮਾਤਮਾ ਨੇ ਇਹ ਜਗਤ-ਤਮਾਸ਼ਾ ਰਚਿਆ ਹੋਇਆ ਹੈ। ਇਸ ਵਿਚ ਅਨੇਕਾਂ ਰੂਪ ਭੇਖ ਵਿਖਾ ਰਿਹਾ ਹੈ)।

ਪਦ ਅਰਥ ਨਾਨਾ ਰੂਪ = ਅਨੇਕਾਂ ਰੂਪ।

SikhNet (Spanish)se exhibe de varias formas,

ਸਾਂਗੁ ਉਤਾਰਿ; ਥੰਮੑਿਓ ਪਾਸਾਰਾ ॥

saang utaar; thamao paasaaraa |

Sant Singh Khalsabut when the play ends, he takes off the costumes,
Manmohan Singhsimilarly the Lord when He abandons His guise and ends His play,
Manmohan Singh (Punjabi)ਇਸੇ ਤਰ੍ਹਾਂ ਜਦ ਪ੍ਰਭੂ ਆਪਣਾ ਭੇਸ ਲਾਹ ਸੁੱਟਦਾ ਹੈ ਅਤੇ ਆਪਣਾ ਖੇਲ ਖ਼ਤਮ ਕਰ ਦਿੰਦਾ ਹੈ,
Fareedkot Teekaਜਬ ਨਟਪਣੇ ਕਾ ਸਾਂਗ ਉਤਾਰਿ ਕਰ ਬਾਜੀ ਕਾ ਪਸਾਰਾ ਰੋਕਿਆ ਅਰਥਾਤ ਸਮਗ੍ਰੀ ਕੋ ਏਕਤ੍ਰ ਕੀਆ॥
Prof. Sahib Singhਜਦੋਂ ਪ੍ਰਭੂ ਆਪਣੀ ਇਹ (ਜਗਤ-ਰੂਪ) ਨਕਲੀ ਸ਼ਕਲ ਲਾਹ ਕੇ ਖੇਡ ਦਾ ਖਿਲਾਰਾ ਰੋਕ ਦੇਂਦਾ ਹੈ,

ਪਦ ਅਰਥ ਸਾਂਗੁ = ਨਕਲੀ ਸ਼ਕਲ। ਉਤਾਰਿ = ਲਾਹ ਕੇ। ਥੰਮ੍ਹ੍ਹਿਓ = ਰੋਕ ਦਿੱਤਾ। ਪਾਸਾਰਾ = ਖੇਡ ਦਾ ਖਿਲਾਰ।

SikhNet (Spanish)pero cuando Su Acto termina y abandona Su Disfraz,

ਤਬ ਏਕੋ ਏਕੰਕਾਰਾ ॥੧॥

tab eko ekankaaraa |1|

Sant Singh Khalsaand then he is one, and only one. ||1||
Manmohan Singhthen the one alone remains, the One alone.
Manmohan Singh (Punjabi)ਤਾਂ ਕੇਵਲ ਇਕ ਹੀ ਰਹਿ ਜਾਂਦਾ ਹੈ, ਕੇਵਲ ਇਕ ਹੀ।
Fareedkot Teekaਤਬ ਏਕੋ ਏਕ ਨਟ ਹੀ ਰਹਾ। ਤੈਸੇ ਅਨੇਕ ਰੂਪੋਂ ਕੋ ਧਾਰ ਕਰ ਆਪ ਹੀ ਦੇਖਤਾ ਦਿਖਾਵਤਾ ਹੈ, ਜਬ ਮਾਯਾ ਸ੍ਵਾਂਗ ਕੋ ਉਤਾਰਿਆ ਹੈ, ਤੋ ਏਕ ਕਾ ਏਕ (ਅਕਾਰਾ) ਸ੍ਵਰੂਪ ਹੀ ਰਹਾ ਹੈ॥੧॥
Prof. Sahib Singhਤਦੋਂ ਇਕ ਆਪ ਹੀ ਆਪ ਰਹਿ ਜਾਂਦਾ ਹੈ ॥੧॥

ਪਦ ਅਰਥ ਏਕੰਕਾਰਾ = ਪਰਮਾਤਮਾ ॥੧॥

SikhNet (Spanish)entonces permanece solo; sí, Uno Solo. (1)

ਕਵਨ ਰੂਪ; ਦ੍ਰਿਸਟਿਓ ਬਿਨਸਾਇਓ ॥

kavan roop; drisattio binasaaeo |

Sant Singh KhalsaHow many forms and images appeared and disappeared?
Manmohan SinghHow many characters appeared and disappeared?
Manmohan Singh (Punjabi)ਕਿੰਨੇ ਹੀ ਸਰੂਪ ਨਜ਼ਰੀ ਪਏ ਤੇ ਅਲੋਪ ਹੋ ਗਏ।
Fareedkot Teekaਪ੍ਰਸ਼ਨ: ਜੋ ਦ੍ਰਿਸਟਿਓਂ ਰੂਪੁ ਜਗਤੁ ਦੇਖੀਤਾ ਹੈ, ਸੋ ਕਵਨ ਰੂਪ ਹੈ?☬ਉਤ੍ਰ: (ਬਿਨਸਾਇਓ) ਬਿਨਸਨੇ ਮੇਂ ਆਯਾ ਹੈ ਭਾਵ ਨਾਸ ਰੂਪੁ ਹੈ ਅਰੁ ਸਾਖੀ ਕਰਾ ਗਿਆ ਹੈ ਅਰੁ ਕਹਾਂ ਤੇ ਆਯਾ ਹੈ ਭਾਵ ਜਨਮ ਮਰਣ ਰਹਤਾ ਹੈ॥
Prof. Sahib Singhਹੇ ਭਾਈ! (ਪਰਮਾਤਮਾ ਦੇ) ਅਨੇਕਾਂ ਹੀ ਰੂਪ ਦਿੱਸਦੇ ਰਹਿੰਦੇ ਹਨ, ਅਨੇਕਾਂ ਹੀ ਰੂਪ ਨਾਸ ਹੁੰਦੇ ਰਹਿੰਦੇ ਹਨ।

ਪਦ ਅਰਥ ਕਵਨ ਰੂਪ = ਕੇਹੜੇ ਕੇਹੜੇ ਰੂਪ? ਅਨੇਕਾਂ ਰੂਪ। ਦ੍ਰਿਸਟਿਓ = ਦਿੱਸਿਆ। ਬਿਨਸਾਇਓ = ਬਿਨਸਿਓ, ਨਾਸ ਹੋਇਆ।

SikhNet (Spanish)¿Cuántas formas se manifestaron y después desaparecieron?

ਕਤਹਿ ਗਇਓ; ਉਹੁ ਕਤ ਤੇ ਆਇਓ ॥੧॥ ਰਹਾਉ ॥

kateh geo; uhu kat te aaeo |1| rahaau |

Sant Singh KhalsaWhere have they gone? Where did they come from? ||1||Pause||
Manmohan SinghWhither have they gone and whence did they come? Pause.
Manmohan Singh (Punjabi)ਉਹ ਕਿਧਰ ਚਲੇ ਗਏ ਹਨ ਅਤੇ ਕਿਧਰੋ ਆਏ ਸਨ? ਠਹਿਰਾਉ।
Fareedkot Teekaਜੇ ਕਛੁ ਰੂਪੁ ਕਹੋਗੇ ਤਉ ਆਤਮਾ ਨਾਸੀ ਹੋਵੈਗਾ। ਕਹਾ ਗ੍ਯਾ ਥਾ ਅਰੁ ਕਹਾ ਤੇ ਆਯਾ ਹੈ ਹਮ ਏਹੁ ਭੀ ਪੂਛਤੇ ਹੈਂ। ਤੀਸਰਾ ਵਿਕਲਪੁ ਏਹੁ ਹੈ ਜੇ ਆਤਮਾ ਕੋ ਕਿਰਿਆਵਾਨੁ ਮਾਨੋਗੇ ਤਉ ਉਸਮੇਂ ਨਾਨਤੱਤਾ ਭੀ ਆਵੈਗੀ॥੧॥ ਰਹਾਉ ॥
Prof. Sahib Singh(ਕੋਈ ਨਹੀਂ ਦੱਸ ਸਕਦਾ ਕਿ) ਜੀਵ ਕਿੱਥੋਂ ਆਇਆ ਸੀ, ਤੇ, ਕਿੱਥੇ ਚਲਾ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਕਤਹਿ = ਕਿੱਥੇ? ਉਹੁ = ਜੀਵ। ਕਤ ਤੇ = ਕਿੱਥੋਂ? ॥੧॥ ਰਹਾਉ ॥

SikhNet (Spanish)Dime, ¿de dónde vinieron y a dónde se fueron? (1-Pausa)

ਜਲ ਤੇ ਊਠਹਿ, ਅਨਿਕ ਤਰੰਗਾ ॥

jal te aoottheh, anik tarangaa |

Sant Singh KhalsaCountless waves rise up from the water.
Manmohan SinghGood many waves arise in the water.
Manmohan Singh (Punjabi)ਪਾਣੀ ਵਿੱਚ ਬਹੁਤ ਸਾਰੀਆਂ ਲਹਿਰਾਂ ਉਠਦੀਆਂ ਹਨ।
Fareedkot Teekaਜੈਸੇ ਜਲ ਤੇ ਅਨੇਕ ਤਰੰਗ ਉਠਤੇ ਹੈਂ, ਜੋ ਜਲ ਰੂਪ ਹੀ ਹੈਂ॥
Prof. Sahib Singhਹੇ ਭਾਈ! ਪਾਣੀ ਤੋਂ ਅਨੇਕਾਂ ਲਹਿਰਾਂ ਉਠਦੀਆਂ ਹਨ (ਮੁੜ ਪਾਣੀ ਵਿਚ ਰਲ ਜਾਂਦੀਆਂ ਹਨ)।

ਪਦ ਅਰਥ ਤੇ = ਤੋਂ। ਊਠਹਿ = ਉੱਠਦੇ ਹਨ। ਤਰੰਗ = ਲਹਿਰਾਂ।

SikhNet (Spanish)Muchas son las olas que llegan a la playa;

ਕਨਿਕ ਭੂਖਨ; ਕੀਨੇ ਬਹੁ ਰੰਗਾ ॥

kanik bhookhan; keene bahu rangaa |

Sant Singh KhalsaJewels and ornaments of many different forms are fashioned from gold.
Manmohan SinghOut of gold are made ornaments of many kinds.
Manmohan Singh (Punjabi)ਸੋਨੇ ਵਿਚੋਂ ਬੜੀਆਂ ਕਿਸਮਾਂ ਦੇ ਗਹਿਣੇ ਬਣਾਏ ਜਾਂਦੇ ਹਨ।
Fareedkot Teekaਸ੍ਵਰਨ ਕੇ ਗਹਨੇ ਸੁਨਿਆਰੇ ਨੇ ਬਹੁਤ ਪ੍ਰਕਾਰ ਕੇ ਕੀਏ ਸੋ ਕਨਕ ਰੂਪ ਹੀ ਹੈਂ॥
Prof. Sahib Singhਸੋਨੇ ਤੋਂ ਕਈ ਕਿਸਮਾਂ ਦੇ ਗਹਿਣੇ ਘੜੇ ਜਾਂਦੇ ਹਨ (ਉਹ ਅਸਲ ਵਿਚ ਸੋਨਾ ਹੀ ਹੁੰਦੇ ਹਨ)।

ਪਦ ਅਰਥ ਕਨਿਕ = ਸੋਨਾ। ਭੂਖਨ = ਗਹਿਣੇ। ਕੀਨੇ = ਬਣਾਏ ਜਾਂਦੇ ਹਨ।

SikhNet (Spanish)en mil formas se moldea el oro.

ਬੀਜੁ ਬੀਜਿ ਦੇਖਿਓ, ਬਹੁ ਪਰਕਾਰਾ ॥

beej beej dekhio, bahu parakaaraa |

Sant Singh KhalsaI have seen seeds of all kinds being planted
Manmohan SinghI have seen seeds of many sorts being sown.
Manmohan Singh (Punjabi)ਮੈਂ ਅਨੇਕਾਂ ਵੰਨਗੀਆਂ ਦੇ ਬੀ ਬੀਜੇ ਜਾਂਦੇ ਵੇਖੇ ਹਨ।
Fareedkot Teekaਬੀਜ ਬੀਜਕੇ ਉਸ ਬੀਜ ਕਾ ਅਨੇਕ ਪ੍ਰਕਾਰ ਫਲ, ਫੁਲ, ਪੱਤ੍ਰੋਂ ਕਰ ਕੇ ਬਿਸਥਾਰਿ ਹੂਆ॥
Prof. Sahib Singh(ਕਿਸੇ ਰੁੱਖ ਦਾ) ਬੀ ਬੀਜ ਕੇ (ਸ਼ਾਖ਼ਾਂ ਪੱਤੇ ਆਦਿਕ ਉਸ ਦਾ) ਕਈ ਕਿਸਮਾਂ ਦਾ ਸਰੂਪ ਵੇਖਣ ਵਿਚ ਆ ਜਾਂਦਾ ਹੈ।

ਪਦ ਅਰਥ ਬੀਜਿ = ਬੀਜ ਕੇ।

SikhNet (Spanish)La semilla se convierte en millones de ramas,

ਫਲ ਪਾਕੇ ਤੇ; ਏਕੰਕਾਰਾ ॥੨॥

fal paake te; ekankaaraa |2|

Sant Singh Khalsa- when the fruit ripens, the seeds appear in the same form as the original. ||2||
Manmohan SinghWhen the fruit ripens, the seed appears in the same one form.
Manmohan Singh (Punjabi)ਜਦ ਫਲ ਪੱਕ ਜਾਂਦਾ ਹੈ, ਬੀਜ ਉਸੇ ਹੀ ਇਕ ਸਰੂਪ ਵਿੱਚ ਜ਼ਾਹਿਰ ਹੁੰਦਾ ਹੈ।
Fareedkot Teekaਜਬ ਫਲ ਪੱਕਾ ਤਬ ਏਕ ਬੀਜ ਕਾ ਹੀ ਰੂਪ ਹੈ, ਤੈਸੇ ਪ੍ਰਪੰਚ ਕੇ ਅਭਾਵ ਸੇ ਸੇਖ ਏਕ ਪ੍ਰਮਾਤਮਾ ਹੀ ਰਹੇ ਹੈ॥੨॥
Prof. Sahib Singh(ਰੁੱਖ ਦੇ) ਫਲ ਪੱਕਣ ਤੇ (ਉਹੀ ਪਹਿਲੀ ਕਿਸਮ ਦੇ ਬੀਜ ਬਣ ਜਾਂਦੇ ਹਨ) (ਤਿਵੇਂ ਇਸ ਬਹੁ-ਰੰਗੀ ਸੰਸਾਰ ਦਾ ਅਸਲਾ) ਇਕ ਪਰਮਾਤਮਾ ਹੀ ਹੈ ॥੨॥

ਪਦ ਅਰਥ ਫਲ ਪਾਕੇ ਤੇ = ਫਲ ਪੱਕਣ ਨਾਲ ॥੨॥

SikhNet (Spanish)pero el fruto da otra vez la misma semilla. (2)

ਸਹਸ ਘਟਾ ਮਹਿ; ਏਕੁ ਆਕਾਸੁ ॥

sehas ghattaa meh; ek aakaas |

Sant Singh KhalsaThe one sky is reflected in thousands of water jugs,
Manmohan SinghIn the thousand water-pots one sky is reflected.
Manmohan Singh (Punjabi)ਹਜ਼ਾਰਾਂ ਹੀ ਪਾਣੀ ਦੇ ਭਾਂਡਿਆਂ ਵਿੱਚ ਇਕ ਅਸਮਾਨ ਦਾ ਅਕਸ ਪੈਂਦਾ ਹੈ।
Fareedkot Teekaਹਜਾਰਾਂ ਘੜਿਓਂ ਮੇਂ ਏਕ ਹੀ ਅਕਾਸ ਹੈ॥
Prof. Sahib Singhਹੇ ਭਾਈ! ਇਕੋ ਆਕਾਸ਼ (ਪਾਣੀ ਨਾਲ ਭਰੇ ਹੋਏ) ਹਜ਼ਾਰਾਂ ਘੜਿਆਂ ਵਿਚ (ਵਖ ਵਖ ਦਿੱਸਦਾ ਹੈ)।

ਪਦ ਅਰਥ ਸਹਸ = ਹਜ਼ਾਰਾਂ।

SikhNet (Spanish)En mil vasijas se refleja el mismo cielo,

ਘਟ ਫੂਟੇ ਤੇ; ਓਹੀ ਪ੍ਰਗਾਸੁ ॥

ghatt footte te; ohee pragaas |

Sant Singh Khalsabut when the jugs are broken, only the sky remains.
Manmohan SinghOn the bursting of the water-pots, the sky pageant alone is left.
Manmohan Singh (Punjabi)ਪਾਣੀ ਦੇ ਭਾਂਡੇ ਦੇ ਟੁੱਟ ਜਾਣ ਉਤੇ, ਕੇਵਲ ਉਸ ਅਸਮਾਨ ਦਾ ਦ੍ਰਿਸ਼ਯ ਹੀ ਰਹਿ ਜਾਂਦਾ ਹੈ।
Fareedkot Teekaਘਟ ਫੂਟ ਜਾਇ ਤੋ ਵਹੀ ਏਕ ਅਕਾਸ ਹੀ ਪ੍ਰਕਾਸਤ ਹੈ। ਤੈਸੇ ਲਿੰਗ ਸਰੀਰ ਰੂਪ ਘਟੋਂ ਕੀ ਉਪਾਧੀ ਕਰ ਕੇ ਅਨੇਕ ਜੀਵਤਾ ਪ੍ਰਤੀਤ ਹੋਤੀ ਹੈ, ਸਰੀਰ ਉਪਾਧੀ ਰਹਿਤ ਏਕ ਚੇਤਨ ਹੀ ਹੈ॥
Prof. Sahib Singhਜਦੋਂ ਘੜੇ ਟੁੱਟ ਜਾਂਦੇ ਹਨ, ਤਾਂ ਉਹ (ਆਕਾਸ਼) ਹੀ ਦਿੱਸਦਾ ਰਹਿ ਜਾਂਦਾ ਹੈ।

ਪਦ ਅਰਥ ਘਟ = ਘੜਾ। ਘਟ ਫੂਟੇ ਤੇ = ਘੜੇ ਟੁੱਟਣ ਨਾਲ।

SikhNet (Spanish)y cuando las vasijas se rompen, se convierten en la misma luz.

ਭਰਮ ਲੋਭ ਮੋਹ ਮਾਇਆ ਵਿਕਾਰ ॥

bharam lobh moh maaeaa vikaar |

Sant Singh KhalsaDoubt comes from greed, emotional attachment and the corruption of Maya.
Manmohan SinghDoubt is caused by the sins of avarice, worldly love and wealth.
Manmohan Singh (Punjabi)ਲਾਲਚ, ਸੰਸਾਰੀ ਮਮਤਾ ਅਤੇ ਧਨ-ਦੌਲਤ ਦੇ ਪਾਪ ਸੰਦੇਹ ਪੈਦਾ ਕਰਦੇ ਹਨ।
Fareedkot Teekaਭਰਮ, ਲੋਭ, ਮੋਹ, ਏਹ ਸਭ ਮਾਯਾ ਕੇ ਕਾਰਜ ਹੈਂ॥
Prof. Sahib Singhਮਾਇਆ ਦੇ ਭ੍ਰਮ ਦੇ ਕਾਰਨ (ਪਰਮਾਤਮਾ ਦੀ ਅੰਸ਼ ਜੀਵਾਤਮਾ ਵਿਚ) ਭਟਕਣਾ, ਲੋਭ ਮੋਹ ਆਦਿਕ ਵਿਕਾਰ ਉੱਠਦੇ ਹਨ।

ਪਦ ਅਰਥ ਭਰਮ = ਭਟਕਣਾ।

SikhNet (Spanish)Y mira, el engaño, la avaricia, el apego, la ilusión y la dualidad,

ਭ੍ਰਮ ਛੂਟੇ ਤੇ. ਏਕੰਕਾਰ ॥੩॥

bhram chhootte te. ekankaar |3|

Sant Singh KhalsaFreed from doubt, one realizes the One Lord alone. ||3||
Manmohan SinghFreed form the illusion, the mortal assumes the one Lord's from.
Manmohan Singh (Punjabi)ਗਲਤ-ਫਹਿਮੀ ਤੋਂ ਖਲਾਸੀ ਪਾ ਕੇ ਪ੍ਰਾਣੀ ਇਕ ਸੁਆਮੀ ਦਾ ਸਰੂਪ ਧਾਰਨ ਕਰ ਲੈਂਦਾ ਹੈ।
Fareedkot Teekaਜੇ ਭ੍ਰਮ ਨਵਿਰਤੀ ਸੇ ਲਿੰਗ ਉਪਾਧੀ ਕਾ ਅਭਾਵ ਹੋਇ ਤੌ ਏਕ ਬ੍ਰਹਮ ਰੂਪ ਹੀ ਪ੍ਰਕਾਸ ਹੈ॥੧॥
Prof. Sahib Singhਭ੍ਰਮ ਮਿਟ ਜਾਣ ਨਾਲ ਇਕ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ ॥੩॥
SikhNet (Spanish)todos se disuelven al final en el Señor cuando volvemos a la Unidad. (3)

ਓਹੁ ਅਬਿਨਾਸੀ; ਬਿਨਸਤ ਨਾਹੀ ॥

ohu abinaasee; binasat naahee |

Sant Singh KhalsaHe is imperishable; He will never pass away.
Manmohan SinghHe, the Lord is imperishable and perishes not.
Manmohan Singh (Punjabi)ਉਹ ਸਾਹਿਬ ਨਾਸ-ਰਹਿਤ ਹੈ ਅਤੇ ਨਾਸ ਨਹੀਂ ਹੁੰਦਾ।
Fareedkot Teekaਯਦ੍ਯਪਿ ਪਹਿਲੇ ਵੀ ਓਹ ਅਬਿਨਾਸੀ ਹੈ ਔਰ ਅਬ ਭੀ ਨਾਸਵਾਨ ਨਹੀਂ॥
Prof. Sahib Singhਹੇ ਭਾਈ! ਉਹ ਪਰਮਾਤਮਾ ਨਾਸ-ਰਹਿਤ ਹੈ, ਉਸ ਕਦੇ ਨਾਸ ਨਹੀਂ ਹੁੰਦਾ।

ਪਦ ਅਰਥ ਅਬਿਨਾਸੀ = ਨਾਸ-ਰਹਿਤ।

SikhNet (Spanish)El Señor es Eterno; Él continúa;

ਨਾ ਕੋ ਆਵੈ; ਨਾ ਕੋ ਜਾਹੀ ॥

naa ko aavai; naa ko jaahee |

Sant Singh KhalsaHe does not come, and He does not go.
Manmohan SinghHe neither comes, nor does He go.
Manmohan Singh (Punjabi)ਉਹ ਨਾਂ ਹੀ ਆਉਂਦਾ ਹੈ ਅਤੇ ਨਾਂ ਹੀ ਜਾਂਦਾ ਹੈ।
Fareedkot Teekaਨਾ ਕੋਈ ਆਵਤਾ ਹੈ ਨਾ ਜਾਤਾ ਹੀ ਹੈ, ਭਾਵ ਜਨਮਤਾ ਮਰਤਾ ਨਹੀਂ॥☬ਸ੍ਰੀ ਗੁਰੂ ਜੀ ਨੇ ਤਿਸ ਜੋਗੀ ਸੇ ਪੂਛਾ ਕੇ ਅਪਨਾ ਅਨਭਵੁ (ਕਹੁ) ਕਥਨ ਕਰ: ਤਿਸ ਪਰ ਪੁਨਾ ਜੋਗੀ ਅਪਨਾ ਅਨਭਵ ਪ੍ਰਗਟ ਕਰਤਾ ਹੂਆ ਕਹਤਾ ਹੈ:
Prof. Sahib Singh(ਉਹ ਪ੍ਰਭੂ ਜੀਵਾਤਮਾ ਰੂਪ ਹੋ ਕੇ ਭੀ) ਨਾਹ ਕੋਈ ਆਤਮਾ ਜੰਮਦਾ ਹੈ, ਨਾਹ ਕੋਈ ਆਤਮਾ ਮਰਦਾ ਹੈ।

ਪਦ ਅਰਥ ਕੋ = ਕੋਈ ਜੀਵ। ਆਵੈ = ਜੰਮਦਾ ਹੈ। ਜਾਹੀ = ਜਾਹਿ, ਜਾਂਦੇ ਹਨ, ਮਰਦੇ ਹਨ।

SikhNet (Spanish)no es engendrado, ni va a morir.

ਗੁਰਿ ਪੂਰੈ; ਹਉਮੈ ਮਲੁ ਧੋਈ ॥

gur poorai; haumai mal dhoee |

Sant Singh KhalsaThe Perfect Guru has washed away the filth of ego.
Manmohan SinghThe perfect Guru has washed away the filth of my self-conceit.
Manmohan Singh (Punjabi)ਪੂਰਨ ਗੁਰਾਂ ਨੇ ਮੇਰੀ ਸਵੈ-ਹੰਗਤਾ ਦੀ ਮਲੀਨਤਾ ਧੋ ਛੱਡੀ ਹੈ।
Fareedkot Teekaਹੇ ਪੂਰਨ ਰੂਪ ਗੁਰੋ! ਆਪ ਨੇ ਮੇਰੀ ਹਉਮੈਂ ਰੂਪ ਮੈਲ ਧੋਈ ਹੈ॥
Prof. Sahib Singhਪੂਰੇ ਗੁਰੂ ਨੇ (ਮੇਰੇ ਅੰਦਰੋਂ) ਹਉਮੈ ਦੀ ਮੈਲ ਧੋ ਦਿੱਤੀ ਹੈ,

ਪਦ ਅਰਥ ਗੁਰਿ = ਗੁਰੂ ਨੇ।

SikhNet (Spanish)Dice Nanak, el Guru Perfecto ha limpiado las impurezas de mi falsa conciencia

ਕਹੁ ਨਾਨਕ; ਮੇਰੀ ਪਰਮ ਗਤਿ ਹੋਈ ॥੪॥੧॥

kahu naanak; meree param gat hoee |4|1|

Sant Singh KhalsaSays Nanak, I have obtained the supreme status. ||4||1||
Manmohan SinghSays Nanak, I have obtained the supreme salvation.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਮੈਂ ਮਹਾਨ ਮੁਕਤੀ ਨੂੰ ਪਰਾਪਤ ਹੋ ਗਿਆ ਹੈ।
Fareedkot Teekaਪੁਨਾ ਆਪ ਕੀ ਦਯਾ ਤੇ ਮੇਰੀ ਪਰਮ ਗਤਿ ਹੋਈ ਹੈ॥੪॥੧॥☬ਪਰਮੇਸਰ ਕੇ ਸਨਮੁਖ ਬੇਨਤੀ ਕਰਤੇ ਹੂਏ ਪੂਰਬ ਕਹੇ ਗ੍ਯਾਨ ਕਾ ਸਾਧਨ ਰੂਪ ਜੋ ਭਗਤੀ ਹੈ, ਤਿਸ ਕਾ ਸਰੂਪ ਦਿਖਾਵਤੇ ਹੈਂ:
Prof. Sahib Singhਨਾਨਕ ਆਖਦਾ ਹੈ- ਹੁਣ ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ (ਤੇ, ਮੈਨੂੰ ਇਹ ਜਗਤ ਉਸ ਪਰਮਾਤਮਾ ਦਾ ਆਪਣਾ ਹੀ ਰੂਪ ਦਿੱਸ ਰਿਹਾ ਹੈ) ॥੪॥੧॥

ਪਦ ਅਰਥ ਪਰਮ ਗਤਿ = ਉੱਚੀ ਆਤਮਕ ਅਵਸਥਾ ॥੪॥੧॥

SikhNet (Spanish)y así Nanak dice, he logrado la Emancipación. (4-1)
Answers quote the Granth verbatim with Ang citations. AI commentary is not Gurbani and not a religious ruling.