ਜੈਸੇ ਜਲ ਮਹਿ. ਕਮਲੁ ਨਿਰਾਲਮੁ; ਮੁਰਗਾਈ ਨੈ ਸਾਣੇ ॥
jaise jal meh. kamal niraalam; muragaaee nai saane |
Sant Singh KhalsaThe lotus flower floats untouched upon the surface of the water, and the duck swims through the stream;
Manmohan SinghA. 10: As a lotus-flower remains unaffected in water, as also a duck swims and becomes not wet,
Manmohan Singh (Punjabi)ਉ. 10: ਜਿਸ ਤਰ੍ਹਾਂ ਕੰਵਲ ਫੁੱਲ ਪਾਣੀ ਵਿੱਚ ਨਿਰਲੇਪ ਰਹਿੰਦਾ ਹੈ, ਜਿਸ ਤਰ੍ਹਾਂ ਮੁਰਗਾਬੀ ਨਦੀ ਦੇ ਬਹਾਉਂਦੇ ਸਾਮ੍ਹਣੇ ਤਰਦੀ ਹੈ ਅਤੇ ਗਿੱਲੀ ਨਹੀਂ ਹੁੰਦੀ,
Fareedkot Teekaਜੈਸੇ ਜਲ ਮੇਂ ਕਮਲ ਅਸੰਗ ਰਹਿਤਾ ਹੈਂ ਅਰੁ ਜੈਸੇ ਮੁਰਗਾਈ ਕੀ ਅਸੰਗਤਾ ਮੇਂ (ਨੈਸਾਣੇ) ਨੀਸਾਨੀ ਹੈ, ਜੋ ਜਲ ਮੇਂ ਰਹਿ ਕੇ ਪੰਖ ਨਹੀਂ ਭੀਜਤਾ, ਐਸੇ ਹੀ ਸੰਸਾਰ ਮੇਂ ਸੰਤੁ ਅਸੰਗ ਰਹੇ॥
Prof. Sahib Singhਜਿਵੇਂ ਪਾਣੀ ਵਿਚ (ਉੱਗਿਆ ਹੋਇਆ) ਕੌਲ ਫੁੱਲ (ਪਾਣੀ ਨਾਲੋਂ) ਨਿਰਾਲਾ ਰਹਿੰਦਾ ਹੈ, ਜਿਵੇਂ ਨਦੀ ਵਿਚ (ਤਰਦੀ) ਮੁਰਗਾਈ (ਭਾਵ, ਉਸ ਦੇ ਖੰਭ ਪਾਣੀ ਨਾਲ ਨਹੀਂ ਭਿੱਜਦੇ, ਇਸੇ ਤਰ੍ਹਾਂ)ਪਦ ਅਰਥ ਨਿਰਾਲਮੁ = ਨਿਰਾਲੰਭ, (ਨਿਰ-ਆਲੰਭ) ਨਿਰ-ਆਸਰਾ, ਨਿਰਾਲਾ, (ਨਿਰ-ਆਲਯ) ਵੱਖਰਾ। ਨੈ = ਨਈ, ਨਦੀ ਵਿਚ। ਸਾਣੇ = ਜਿਵੇਂ।
SikhNet (Spanish)Como el loto vive desapegado en las aguas, como el pato en el río flota despreocupado,
ਸੁਰਤਿ ਸਬਦਿ. ਭਵ ਸਾਗਰੁ ਤਰੀਐ; ਨਾਨਕ. ਨਾਮੁ ਵਖਾਣੇ ॥
surat sabad. bhav saagar tareeai; naanak. naam vakhaane |
Sant Singh Khalsawith one's consciousness focused on the Word of the Shabad, one crosses over the terrifying world-ocean. O Nanak, chant the Naam, the Name of the Lord.
Manmohan Singhso with fixed intent on the Guru's word and uttering the Name, O Nanak, the dreadful world-ocean is crossed.
Manmohan Singh (Punjabi)ਏਸੇ ਤਰ੍ਹਾਂ ਗੁਰਾਂ ਦੀ ਬਾਣੀ ਉੱਤੇ ਬਿਰਤੀ ਜੋੜਨ ਅਤੇ ਨਾਮ ਦਾ ਉਚਾਰਨ ਕਰਨ ਨਾਲ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪੁਨਃ ਪ੍ਰੀਤੀ ਸੇ ਗੁਰੋਂ ਕੇ ਉਪਦੇਸ ਸੇ ਨਾਮ ਕੋ (ਵਖਾਣੇ) ਜਪੇ, ਇਉਂ ਭਵਸਾਗਰ ਕੋ (ਤਰੀਐ) ਤਰੀਤਾ ਹੈ॥☬ਤਰੇ ਹੋਏ ਪੁਰਸੋਂ ਕੀ ਉਸ੍ਤਤੀ ਕਰਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੇ ਸ਼ਬਦ ਵਿਚ ਸੁਰਤ (ਜੋੜ ਕੇ) ਨਾਮ ਜਪਿਆਂ ਸੰਸਾਰ-ਸਮੁੰਦਰ ਤਰ ਸਕੀਦਾ ਹੈ।ਪਦ ਅਰਥ ਸਬਦਿ = ਸ਼ਬਦ ਵਿਚ। ਵਖਾਣੇ = ਵਖਾਣਿ, ਵਖਾਣ ਕੇ, ਜਪ ਕੇ।
SikhNet (Spanish)Como el loto vive desapegado en las aguas, como el pato en el río flota despreocupado, así uno cruza el mar de la existencia material con su mente entonada en la Palabra.
ਰਹਹਿ ਇਕਾਂਤਿ. ਏਕੋ ਮਨਿ ਵਸਿਆ; ਆਸਾ ਮਾਹਿ ਨਿਰਾਸੋ ॥
raheh ikaant. eko man vasiaa; aasaa maeh niraaso |
Sant Singh KhalsaOne who lives alone, as a hermit, enshrining the One Lord in his mind, remaining unaffected by hope in the midst of hope,
Manmohan SinghHe who lives in an aloneness, enshrining the one Lord in his mind, living without desire in the midst of desires,
Manmohan Singh (Punjabi)ਜੋ ਇਕ ਸੁਆਮੀ ਨੂੰ ਆਪਣੇ ਹਿਰਦੇ ਟਿਕਾ, ਖ਼ਾਹਿਸ਼ਾ ਅੰਦਰ ਖ਼ਾਹਿਸ਼-ਰਹਿਤ ਰਹਿ ਕੱਲਮਕੱਲਾ ਵਿਚਰਦਾ ਹੈ,
Fareedkot Teekaਵਹੁ ਇਕਾਂਤ ਰਹਿਤੇ ਹੈਂ ਪੁਨਾ ਏਕ ਮੇਂ ਹੀ ਉਨ ਕਾ ਮਨੁ ਵਸਿਆ ਹੈ, ਅਰੁ ਆਸਾ ਕੇ ਬੀਚ ਹੀ ਨਿਰਾਸ ਹੈਂ, ਭਾਵ ਸਰਬ ਬਿਵਹਾਰੋਂ ਮੇਂ ਅਸੰਗ ਹੈਂ॥
Prof. Sahib Singh(ਜੋ ਮਨੁੱਖ ਸੰਸਾਰ ਦੀਆਂ) ਆਸਾਂ ਵਲੋਂ ਨਿਰਾਸ ਰਹਿੰਦੇ ਹਨ, ਜਿਨ੍ਹਾਂ ਦੇ ਮਨ ਵਿਚ ਇਕ ਪ੍ਰਭੂ ਹੀ ਵੱਸਦਾ ਹੈ (ਉਹ ਸੰਸਾਰ ਵਿਚ ਰਹਿੰਦੇ ਹੋਏ ਭੀ ਸੰਸਾਰ ਤੋਂ ਲਾਂਭੇ) ਇਕਾਂਤ ਵਿਚ ਵੱਸਦੇ ਹਨ।
SikhNet (Spanish)Uno vive desapegado enalteciendo al Único Señor en la mente, inspirado en la Esperanza, viviendo en medio de Ella
ਅਗਮੁ ਅਗੋਚਰੁ ਦੇਖਿ ਦਿਖਾਏ; ਨਾਨਕੁ. ਤਾ ਕਾ ਦਾਸੋ ॥੫॥
agam agochar dekh dikhaae; naanak. taa kaa daaso |5|
Sant Singh Khalsasees and inspires others to see the inaccessible, unfathomable Lord. Nanak is his slave. ||5||
Manmohan Singhand sees and shows to others the Inaccessible and Incomprehensible Lord; of him Nanak is a slave.
Manmohan Singh (Punjabi)ਅਤੇ ਪਹੁੰਚ ਤੋਂ ਪਰ੍ਹੇ ਤੇ ਸੋਚ ਸਮਝ ਤੋਂ ਉਚੇਰੇ ਸੁਆਮੀ ਨੂੰ ਵੇਖਦਾ ਅਤੇ ਹੋਰਨਾਂ ਨੂੰ ਵਿਖਾਲਦਾ ਹੈ, ਉਸਦਾ ਨਾਨਕ ਦਾਸ (ਸੇਵਕ) ਹੈ।
Fareedkot Teeka(ਅਗਮ ਅਗੋਚਰੁ) ਪ੍ਰਮਾਤਮਾ ਕੋ ਆਪ ਦੇਖਾ ਹੈ ਪੁਨਃ ਅਵਰੋਂ ਕੋ ਦਿਖਾਵਤੇ ਹੈਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਤਿਨ ਕੇ ਦਾਸ ਹੈਂ। ਭਾਵ ਤੁਮ ਭੀ ਦਾਸਾ ਭਾਉ ਅੰਗੀਕਾਰ ਕਰੋ ਤੋ ਤੁਮ ਕੋ ਭੀ ਪ੍ਰਾਪਤੀ ਹੋ ਜਾਇਗੀ॥੫॥☬ਔਰ ਸਿਧ ਤੀਨ ਪ੍ਰਸ੍ਨ ਕਰਤਾ ਭਯਾ ਤੀਨ ਹੀ ਉਤ੍ਰ ਇਸ ਪੌੜੀ ਮੇਂ ਦੀਏ ਹੈਂ:
Prof. Sahib Singh(ਅਜੇਹੇ ਜੀਵਨ ਵਾਲਾ ਜੋ ਮਨੁੱਖ) ਅਗੰਮ ਤੇ ਅਗੋਚਰ ਪ੍ਰਭੂ ਦਾ ਦਰਸ਼ਨ ਕਰ ਕੇ ਹੋਰਨਾਂ ਨੂੰ ਦਰਸ਼ਨ ਕਰਾਂਦਾ ਹੈ, ਨਾਨਕ ਉਸ ਦਾ ਦਾਸ ਹੈ ॥੫॥ਪਦ ਅਰਥ ਅਗਮੁ = ਅ-ਗਮ, ਜਿਸ ਤਕ ਜਾਇਆ ਨ ਜਾ ਸਕੇ {ਗਮ = ਜਾਣਾ}। ਅਗੋਚਰ = ਅ-ਗੋ-ਚਰ {ਅ = ਨਹੀਂ। ਗੋ = ਗਿਆਨ ਇੰਦ੍ਰੇ। ਚਰ = ਅੱਪੜਨਾ}, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾਹ ਹੋ ਸਕੇ। (ਨੋਟ: ਦੂਜੀ ਅਤੇ ਚੌਥੀ ਤੁਕ ਦੇ ਲਫ਼ਜ਼ "ਨਾਨਕ" ਅਤੇ "ਨਾਨਕੁ" ਵਿਚ ਫ਼ਰਕ ਪਾਠਕ-ਜਨ ਚੇਤੇ ਰੱਖਣ) ॥੫॥
* ਨੋਟ: ਸਤਿਗੁਰੂ ਜੀ ਦਾ ਉੱਤਰ ਇਸ ਪਉੜੀ ਦੇ ਅਖ਼ੀਰ ਤਕ ਤੁਰਿਆ ਆਉਂਦਾ ਹੈ।
SikhNet (Spanish)y así logra ver lo Imperceptible e Insondable. Nanak rinde homenaje a tal persona. (5)
ਸੁਣਿ ਸੁਆਮੀ ਅਰਦਾਸਿ ਹਮਾਰੀ; ਪੂਛਉ ਸਾਚੁ ਬੀਚਾਰੋ ॥
sun suaamee aradaas hamaaree; poochhau saach beechaaro |
Sant Singh Khalsa"Listen, Lord, to our prayer. We seek your true opinion.
Manmohan Singh(Say the Yogis) O Lord, listen thou to our prayer; we ask thee thy true opinion.
Manmohan Singh (Punjabi)(ਯੋਗੀ ਆਖਦੇ ਹਨ) ਹੇ ਸਾਈਂ! ਤੂੰ ਸਾਡੀ ਬੇਨਤੀ ਸੁਣ। ਅਸੀਂ ਤੈਨੂੰ ਤੇਰੀ ਸੱਚੀ ਰਾਏ ਪੁੱਛਦੇ ਹਾਂ।
Fareedkot Teekaਸ੍ਰੀ ਗੁਰੂ ਜੀ ਸੇ ਕਹਿਤਾ ਹੈ: ਹੇ ਸ੍ਵਾਮੀ! ਹਮਾਰੀ ਬੇਨਤੀ ਸੁਨੋ: ਹਮ ਸਾਚ ਪੂਛਤੇ ਹੈਂ, ਵੀਚਾਰ ਕਰ ਉਤ੍ਰ ਦੀਜੀਏ॥
Prof. Sahib Singh(ਚਰਪਟ ਦਾ ਪ੍ਰਸ਼ਨ:) ਹੇ ਸੁਆਮੀ! ਮੇਰੀ ਬੇਨਤੀ ਸੁਣ, ਮੈਂ ਸਹੀ ਵਿਚਾਰ ਪੁੱਛਦਾ ਹਾਂ;ਪਦ ਅਰਥ ਸਾਚੁ = ਸਹੀ, ਠੀਕ।
SikhNet (Spanish)Los Yoguis dijeron, oh Maestro, escucha nuestra oración.
ਰੋਸੁ. ਨ ਕੀਜੈ, ਉਤਰੁ ਦੀਜੈ; ਕਿਉ ਪਾਈਐ ਗੁਰ ਦੁਆਰੋ ॥
ros. na keejai, utar deejai; kiau paaeeai gur duaaro |
Sant Singh KhalsaDon't be angry with us - please tell us: How can we find the Guru's Door?"
Manmohan SinghTake it not ill and give a suitable reply. Q. 11: How can one arrive at the Great God's door?
Manmohan Singh (Punjabi)ਇਸ ਨੂੰ ਬੁਰਾ ਨਾਂ ਮਨਾਉਣਾ ਤੇ ਯੋਗ ਜਵਾਬ ਦੇਣਾ। ਪ੍ਰ. 11: ਇਨਸਾਨ ਕਿਸ ਤਰ੍ਹਾਂ ਵਿਸ਼ਾਲ ਵਾਹਿਗੁਰੂ ਦੇ ਦਰ ਉੱਤੇ ਪੁੱਜ ਸਕਦਾ ਹੈਂ?
Fareedkot Teekaਆਪ ਕ੍ਰੋਧ ਨ ਕਰਨਾ ਹਮ ਕੋ ਉਤ੍ਰ ਦੇਨਾ॥☬ਪ੍ਰਸ੍ਨ: ੧ ਪ੍ਰਮੇਸ੍ਵਰ ਨੂੰ ਕਿਸ ਪ੍ਰਕਾਰ ਪਾਈਏ?☬ਉਤ੍ਰ: ੧ ਪ੍ਰਮੇਸਰ ਕੋ ਗੁਰਾਂ ਦ੍ਵਾਰੇ ਪਾਈਤਾ ਹੈ॥
Prof. Sahib Singhਗੁੱਸਾ ਨਾਹ ਕਰਨਾ, ਉੱਤਰ ਦੇਣਾ ਕਿ ਗੁਰੂ ਦਾ ਦਰ ਕਿਵੇਂ ਪ੍ਰਾਪਤ ਹੁੰਦਾ ਹੈ? (ਭਾਵ, ਕਿਵੇਂ ਪਤਾ ਲੱਗੇ ਕਿ ਗੁਰੂ ਦਾ ਦਰ ਪ੍ਰਾਪਤ ਹੋ ਗਿਆ ਹੈ)?ਪਦ ਅਰਥ ਰੋਸੁ = ਗੁੱਸਾ। ਗੁਰਦੁਆਰੋ = ਗੁਰੂ ਦਾ ਦਰ।
SikhNet (Spanish)Te pedimos acerca de esta verdad. No lo tomes a mal, sino contesta ¿cómo es que uno puede llegar a la Puerta del Guru?
ਇਹੁ ਮਨੁ ਚਲਤਉ. ਸਚ ਘਰਿ ਬੈਸੈ; ਨਾਨਕ ਨਾਮੁ ਅਧਾਰੋ ॥
eihu man chaltau. sach ghar baisai; naanak naam adhaaro |
Sant Singh KhalsaThis fickle mind sits in its true home, O Nanak, through the Support of the Naam, the Name of the Lord.
Manmohan SinghAnswers the Guru: A. 11: Through the Name's support, O Nanak, this mercurial mind sits in its true home,
Manmohan Singh (Punjabi)ਗੁਰੂ ਜੀ ਜਵਾਬ ਦਿੰਦੇ ਹਨ: ਉ. 11: ਨਾਮ ਦੇ ਆਸਰੇ ਰਾਹੀਂ, ਇਹ ਚੰਚਲ ਮਨੂਆ ਆਪਣੇ ਸੱਚੇ ਧਾਮ (ਟਿਕਾਣੇ) ਅੰਦਰ ਬੈਠ ਜਾਂਦਾ ਹੈ, ਹੇ ਨਾਨਕ!
Fareedkot Teekaਪ੍ਰਸ੍ਨ: ਇਹ ਮਨੁ ਜੋ (ਚਲਤਉ) ਚੰਚਲ ਹੂਆ ਹੂਆ ਹੈ, ਸੋ (ਸਚ ਘਰਿ) ਪਰਮੇਸਰ ਮੇਂ ਕੈਸੇ ਇਸਥਿਤ ਹੋਵੈ ੨?☬ਉਤ੍ਰ: ਸ੍ਰੀ ਗੁਰੂ ਜੀ ਕਹਿਤੇ ਹੈਂ: ਨਾਮ ਕੇ ਆਸਰੇ ਇਸਥਿਤ ਹੋਤਾ ਹੈ ੨॥
Prof. Sahib Singh(ਉੱਤਰ:) (ਜਦੋਂ ਸੱਚ-ਮੁਚ ਗੁਰੂ ਦਾ ਦਰ ਪ੍ਰਾਪਤ ਹੋ ਜਾਂਦਾ ਹੈ ਤਦੋਂ) ਹੇ ਨਾਨਕ! ਇਹ ਚੰਚਲ ਮਨ ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ, (ਪ੍ਰਭੂ ਦਾ) ਨਾਮ (ਜ਼ਿੰਦਗੀ ਦਾ) ਆਸਰਾ ਹੋ ਜਾਂਦਾ ਹੈ।ਪਦ ਅਰਥ ਚਲਤਉ = ਚੰਚਲ। ਸਚ ਘਰਿ = ਸੱਚੇ ਦੇ ਘਰ ਵਿਚ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਯਾਦ ਵਿਚ। ਅਧਾਰੋ = ਆਸਰਾ।
SikhNet (Spanish)Dijo el Guru, la mente mercurial se estabiliza y concibe la Verdad, su Verdadero Estado, cuando tiene como apoyo el Nombre del Señor y ama verdaderamente al Señor.
ਆਪੇ ਮੇਲਿ ਮਿਲਾਏ ਕਰਤਾ; ਲਾਗੈ ਸਾਚਿ ਪਿਆਰੋ ॥੬॥
aape mel milaae karataa; laagai saach piaaro |6|
Sant Singh KhalsaThe Creator Himself unites us in Union, and inspires us to love the Truth. ||6||
Manmohan Singhand enshrines love for the True Lord and then the Creator, of Himself unites one in His union.
Manmohan Singh (Punjabi)ਅਤੇ ਸੱਚੇ ਸਾਈਂ ਨਾਲ ਪ੍ਰੇਮ ਪਾ ਲੈਂਦਾ ਹੈ, ਤਾਂ ਸਿਰਜਣਹਾਰ ਖ਼ੁਦ ਹੀ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
Fareedkot Teekaਪ੍ਰਸ੍ਨ: ਅਪਨੇ ਮੇਲ ਮੇਂ ਕਰਤਾ ਕੈਸੇ ਮਿਲਾਵੇ?☬ਉਤ੍ਰ: ਝੂਠ ਤਿਆਗ ਕੇ ਜੋ ਸਚ ਮੇਂ ਪਿਆਰੁ ਲਾਗੈ ਤੋ ਕਰਤਾ ਮੇਲ ਮੇਂ ਮਿਲਾਇ ਲੇਤਾ ਹੈ॥੬॥☬ਲੋਹਾਰੀਪਾ ਸਿਧੁ ਸਿਧੋਂ ਕਾ ਨਿਜ ਸਿਧਾਂਤ ਕਹਤਾ ਹੈ:
Prof. Sahib Singh(ਪਰ ਇਹੋ ਜਿਹਾ) ਪਿਆਰ ਸੱਚੇ ਪ੍ਰਭੂ ਵਿਚ (ਤਦੋਂ ਹੀ) ਲੱਗਦਾ ਹੈ (ਜਦੋਂ) ਕਰਤਾਰ ਆਪ (ਜੀਵ ਨੂੰ) ਆਪਣੀ ਯਾਦ ਵਿਚ ਜੋੜ ਲੈਂਦਾ ਹੈ ॥੬॥ਪਦ ਅਰਥ ਸਾਚਿ = ਸੱਚੇ ਪ੍ਰਭੂ ਵਿਚ ॥੬॥
SikhNet (Spanish)Es entonces cuando el Señor Creador desde Sí Mismo lo une con Él.(6)