ੴ

ਸਿੱਖਬਾਣੀ · SikhBani

ਆਹੇ ਮਨ ਅਵਰੁ ਨ ਭਾਵੈ ਚਰਨਾਵੈ ਚਰਨਾਵੈ ਉਲਝਿਓ ਅਲਿ ਮਕਰੰਦ ਕਮਲ ਜਿਉ ॥

aahe man avar na bhaavai charanaavai charanaavai ulajhio al...
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 830 · 9 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਮੋਰੀ ਅਹੰ ਜਾਇ; ਦਰਸਨ ਪਾਵਤ ਹੇ ॥

moree ahan jaae; darasan paavat he |

Sant Singh KhalsaMy ego is gone; I have obtained the Blessed Vision of the Lord's Darshan.
Manmohan SinghHaving the Lord's vision, my ego is dispelled.
Manmohan Singh (Punjabi)ਸੁਆਮੀ ਦਾ ਦੀਦਾਰ ਪਾਉਣ ਦੁਆਰਾ ਮੇਰੀ ਹੰਗਤਾ ਦੂਰ ਹੋ ਗਈ ਹੈ।
Fareedkot Teekaਵਾਹਿਗੁਰੂ ਕਾ ਦਰਸਨ ਪਾਵਤੇ ਹੀ ਮੇਰੀ ਹੰਤਾ ਮਮਤਾ ਜਾਤੀ ਰਹੀ ਹੈ॥
Prof. Sahib Singhਹੇ ਭਾਈ! ਖਸਮ-ਪ੍ਰਭੂ ਦਾ ਦਰਸਨ ਕਰਨ ਨਾਲ ਮੇਰੀ ਹਉਮੈ ਦੂਰ ਹੋ ਗਈ ਹੈ।

ਪਦ ਅਰਥ ਮੋਰੀ = ਮੇਰੀ। ਅਹੰ = ਹਉਮੈ। ਜਾਇ = ਦੂਰ ਹੋ ਜਾਂਦੀ ਹੈ।

SikhNet (Spanish)Teniendo la Visión del Señor, mi ego se desvanece.

ਰਾਚਹੁ ਨਾਥ ਹੀ; ਸਹਾਈ ਸੰਤਨਾ ॥ ਅਬ ਚਰਨ ਗਹੇ ॥੧॥ ਰਹਾਉ ॥

raachahu naath hee; sahaaee santanaa | ab charan gahe |1| rahaau |

Sant Singh KhalsaI am absorbed in my Lord and Master, the help and support of the Saints. Now, I hold tight to His Feet. ||1||Pause||
Manmohan SinghI am absorbed in thy Lord, Helper of saints, I have now grasped my God's feet. Pause.
Manmohan Singh (Punjabi)ਮੈਂ ਸਾਧੂਆਂ ਦੇ ਮਦਦਗਾਰ, ਆਪਣੇ ਸਾਈਂ ਅੰਦਰ ਲੀਨ ਹਾਂ, ਮੈਂ ਹੁਣ ਆਪਣੇ ਵਾਹਿਗੁਰੂ ਦੇ ਪੈਰ ਪਕੜ ਲਏ ਹਨ। ਠਹਿਰਾਉ।
Fareedkot Teekaਜੋ ਸੰਤ ਜਨਾਂ ਕਾ ਸਹਾਈ ਹੈ ਤਿਸ ਨਾਥ ਕੇ ਸਾਥ ਮੈਂ ਰਚ ਰਹਿਆ ਹੂੰ॥ ਤਿਸੀ ਕੇ ਅਬ ਚਰਨ ਕਮਲ ਗ੍ਰਹਣ ਕਰੇ ਹੈਂ॥੧॥ ਰਹਾਉ ॥
Prof. Sahib Singhਹੇ ਭਾਈ! ਸੰਤਾਂ ਦੇ ਸਹਾਈ ਖਸਮ-ਪ੍ਰਭੂ ਦੇ ਚਰਨਾਂ ਵਿਚ ਸਦਾ ਜੁੜੇ ਰਹੋ। ਮੈਂ ਤਾਂ ਹੁਣ ਉਸੇ ਦੇ ਹੀ ਚਰਨ ਫੜ ਲਏ ਹਨ ॥੧॥ ਰਹਾਉ ॥

ਪਦ ਅਰਥ ਰਾਚਹੁ = ਰਚੇ ਰਹੋ, ਮਿਲੇ ਰਹੋ। ਸਹਾਈ ਸੰਤਨਾ = ਸੰਤਾਂ ਦੇ ਸਹਾਈ। ਅਬ = ਹੁਣ। ਗਹੇ = ਫੜੇ ਹਨ ॥੧॥ ਰਹਾਉ ॥

SikhNet (Spanish)Consérvate imbuido en el Maestro, el Amigo de los Santos y aférrate a Sus Pies. (1-Pausa)

ਆਹੇ ਮਨ ਅਵਰੁ. ਨ ਭਾਵੈ, ਚਰਨਾਵੈ ਚਰਨਾਵੈ; ਉਲਝਿਓ ਅਲਿ. ਮਕਰੰਦ ਕਮਲ ਜਿਉ ॥

aahe man avar. na bhaavai, charanaavai charanaavai; ulajhio al. makarand kamal jiau |

Sant Singh KhalsaMy mind longs for Him, and does not love any other. I am totally absorbed, in love with His Lotus Feet, like the bumble bee attached to the honey of the lotus flower.
Manmohan SinghMy soul longs for Him and loves not another. As the black-bee is attached with the honey of the lotus, similarly my soul is hand and glove with the feet, feet of the Lord.
Manmohan Singh (Punjabi)ਮੇਰੀ ਜਿੰਦੜੀ ਉਸ ਨੂੰ ਚਾਹੁੰਦੀ ਹੈ ਅਤੇ ਹੋਰ ਕਿਸੇ ਨੂੰ ਪਿਆਰ ਨਹੀਂ ਕਰਦੀ। ਜਿਵੇਂ ਭਾਉਰਾ ਕੰਵਲ ਦੇ ਸ਼ਹਿਦ ਨਾਲ ਚਿਮੜਿਆ ਹੋਇਆ ਹੈ, ਇਸੇ ਤਰ੍ਹਾਂ ਹੀ ਮੇਰੀ ਜਿੰਦੜੀ ਸੁਆਮੀ ਦੇ ਪੈਰਾਂ, ਪੈਰਾਂ ਨਾਲ ਘਿਓ-ਖਿਚੜੀ ਹੋਈ ਹੋਈ ਹੈ।
Fareedkot Teekaਅਬ ਮਨ ਕਰ ਮੈਂ ਤਿਸੀ ਕੋ (ਆਹੇ) ਚਾਹੁਤਾ ਹੂੰ ਔਰ ਕਛੁ ਨਹੀਂ ਭਾਵਤਾ ਹੈ। ਮੇਰੇ ਮਨ ਤਨ ਮੇਂ ਤਿਸੀ ਕੇ (ਚਰਨਾਵੈ) ਜੋ ਪੈਰ ਚਰਨ ਪਵਿਤ੍ਰ ਪੂਜ੍ਯ ਰੂਪ ਹੈਂ, ਸੋ ਮੇਰੇ ਰਿਦੇ ਮੇਂ ਆਵੈ, ਐਸੇ ਪੁਕਾਰ ਕਰਤਾ ਹੂੰ। ਔ ਤਿਸ ਕੇ ਚਰਨੋਂ ਮੇਂ ਮੈਰਾ ਮਨ ਐਸੇ ਉਰਝਿਆ ਹੈ ਜੈਸੇ (ਅਲਿ) ਭਵਰ ਕਮਲੋਂ ਕੀ (ਮਕਰੰਦ) ਰਸ ਮੇਂ ਔਰੁ ਵਾਸਨਾ ਮੇਂ ਉਲਝ ਜਾਤਾ ਹੈ॥
Prof. Sahib Singh(ਹੇ ਭਾਈ! ਪ੍ਰਭੂ ਦੇ ਦਰਸਨ ਦੀ ਬਰਕਤ ਨਾਲ) ਮੇਰੇ ਮਨ ਨੂੰ ਹੋਰ ਕੁਝ ਭੀ ਚੰਗਾ ਨਹੀਂ ਲੱਗਦਾ, (ਪ੍ਰਭੂ ਦੇ ਦਰਸਨ ਨੂੰ ਹੀ) ਤਾਂਘਦਾ ਰਹਿੰਦਾ ਹੈ। ਜਿਵੇਂ ਭੌਰਾ ਕੌਲ-ਫੁੱਲ ਦੀ ਧੂੜੀ ਵਿਚ ਲਪਟਿਆ ਰਹਿੰਦਾ ਹੈ, ਤਿਵੇਂ ਮੇਰਾ ਮਨ ਪ੍ਰਭੂ ਦੇ ਚਰਨਾਂ ਵਲ ਹੀ ਮੁੜ ਮੁੜ ਪਰਤਦਾ ਹੈ।

ਪਦ ਅਰਥ ਆਹੇ = ਚਾਹੁੰਦਾ ਹੈ, ਪਸੰਦ ਕਰਦਾ ਹੈ। ਮਨ ਨ ਭਾਵੈ = ਮਨ ਨੂੰ ਚੰਗਾ ਨਹੀਂ ਲੱਗਦਾ {ਲਫ਼ਜ਼ 'ਮਨ' ਸੰਪ੍ਰਦਾਨ ਕਾਰਕ, ਇਕ-ਵਚਨ}। ਅਵਰੁ = ਕੋਈ ਹੋਰ ਪਦਾਰਥ। ਚਰਨਾਵੈ = ਚਰਨਾਂ ਵਲ ਹੀ ਆਉਂਦਾ ਹੈ। ਅਲਿ = ਭੌਰਾ। ਮਕਰੰਦ = ਫੁੱਲ ਦੀ ਧੂੜੀ।

SikhNet (Spanish)No te dejes enamorar por nadie más que por los Pies de Loto del Señor, así como la abeja negra que añora sólo la miel de la flor de Loto.

ਅਨ ਰਸ. ਨਹੀ ਚਾਹੈ; ਏਕੈ ਹਰਿ ਲਾਹੈ ॥੧॥

an ras. nahee chaahai; ekai har laahai |1|

Sant Singh KhalsaI do not desire any other taste; I seek only the One Lord. ||1||
Manmohan SinghIt desires not any other relish, but seeks the One Lord alone.
Manmohan Singh (Punjabi)ਇਹ ਹੋਰ ਕੋਈ ਸੁਆਦ ਨਹੀਂ ਚਾਹੁੰਦੀ, ਕੇਵਲ ਇਕ ਪ੍ਰਭੂ ਨੂੰ ਹੀ ਭਾਲਦੀ ਹੈ।
Fareedkot Teekaਤੈਸੇ ਮੇਰਾ ਮਨ ਅਬ ਆਨ ਰਸ ਕੋ ਨਹੀਂ ਚਾਹਿਤਾ, ਏਕ ਹਰੀ ਕੇ ਨਾਮ ਕਾ ਹੀ (ਲਾਹੈ) ਲਾਭ ਜਾਨਤਾ ਹੈ॥੧॥
Prof. Sahib Singhਮੇਰਾ ਮਨ ਹੋਰ (ਪਦਾਰਥਾਂ ਦੇ) ਸੁਆਦਾਂ ਨੂੰ ਨਹੀਂ ਲੋੜਦਾ, ਇਕ ਪਰਮਾਤਮਾ ਨੂੰ ਲੱਭਦਾ ਹੈ ॥੧॥

ਪਦ ਅਰਥ ਅਨ = {अन्य} ਹੋਰ। ਲਾਹੈ = ਲੱਭਦਾ ਹੈ ॥੧॥

SikhNet (Spanish)No busques a otro y cosecha sólo el Fruto de tu Señor.(1)

ਅਨ ਤੇ ਟੂਟੀਐ; ਰਿਖ ਤੇ ਛੂਟੀਐ ॥

an te ttootteeai; rikh te chhootteeai |

Sant Singh KhalsaI have broken away from the others, and I have been released from the Messenger of Death.
Manmohan SinghBreaking off from another, the mortal is released from the clutches of Death's courier.
Manmohan Singh (Punjabi)ਹੋਰਸ ਨਾਲੋਂ ਤੋੜ ਵਿਛੋੜੀ ਕਰ ਕੇ, ਪ੍ਰਾਣੀ ਜਮਦੂਤ ਦੇ ਪੰਜੇ ਤੋਂ ਛੁਟਕਾਰਾ ਪਾ ਜਾਂਦਾ ਹੈ।
Fareedkot Teekaਜਬ ਦ੍ਵੈਤ ਰੂਪ ਸੰਸਾਰ ਤੇ ਤੂਟੀਐ ਤਬ (ਰਿਖ ਤੇ) ਇੰਦ੍ਰੀਓਂ ਕੇ ਵਿਸ੍ਯੋਂ ਤੇ ਵਾ ਜਮ ਤੇ ਛੂਟੀਤਾ ਹੈ॥☬ਜਮ ਨੇ ਏਕ ਸਮੇਂ ਏਕ ਰਿਖੀ ਕੀ ਸਤੋਗੁਨ ਕੀ ਪ੍ਰੀਖ੍ਯਾ ਲੀਏ ਰਿਖੀ ਕਾ ਰੂਪ ਧਾਰ ਰਿਖੀ ਕੀ ਇਸਤਰੀ ਪਾਸ ਗ੍ਯਾ। ਪੀਛੇ ਰਿਖੀ ਬਨ ਕੇ ਆਇਕੇ ਉਸ ਕਾ ਬਿਉਹਾਰੁ ਦੇਖਾ ਪੀਛੇ ਹਟਾ। ਜਬ ਘਰ ਤੇ ਨਿਕਲਾ ਤੋ ਕ੍ਰੋਧੁ ਨ ਕੀਆ, ਤਿਸ ਤੇ ਰਿਖਿ ਨਾਮ ਜਮ ਕਾ ਹੂਆ॥
Prof. Sahib Singh(ਹੇ ਭਾਈ! ਪ੍ਰਭੂ ਦੇ ਦਰਸਨ ਦੀ ਬਰਕਤ ਨਾਲ) ਹੋਰ (ਪਦਾਰਥਾਂ ਦੇ ਮੋਹ) ਤੋਂ ਸੰਬੰਧ ਤੋੜ ਲਈਦਾ ਹੈ, ਇੰਦ੍ਰੀਆਂ ਦੇ ਪਕੜ ਤੋਂ ਖ਼ਲਾਸੀ ਪਾ ਲਈਦੀ ਹੈ।

ਪਦ ਅਰਥ ਤੇ = ਤੋਂ। ਅਨ ਤੇ = ਹੋਰ (ਪਦਾਰਥਾਂ ਦੇ ਮੋਹ) ਤੋਂ। ਟੂਟੀਐ = ਸੰਬੰਧ ਤੋੜ ਲਈਦਾ ਹੈ। ਰਿਖ = {हृषीक} ਇੰਦ੍ਰੇ। ਛੂਟੀਐ = (ਪਕੜ ਤੋਂ) ਖ਼ਲਾਸੀ ਪ੍ਰਾਪਤ ਕਰ ਲਈਦੀ ਹੈ।

SikhNet (Spanish)Si uno rompe su relación con el otro, uno es liberado de las garras de la muerte, la destructora.

ਮਨ ਹਰਿ ਰਸ ਘੂਟੀਐ; ਸੰਗਿ ਸਾਧੂ ਉਲਟੀਐ ॥

man har ras ghootteeai; sang saadhoo ulatteeai |

Sant Singh KhalsaO mind, drink in the subtle essence of the Lord; join the Saadh Sangat, the Company of the Holy, and turn away from the world.
Manmohan SinghTurning away from the world, O man, quaff thou the Lord's Nectar in the society of saints.
Manmohan Singh (Punjabi)ਦੁਨੀਆਂ ਵੱਲੋਂ ਉਲਟ ਕੇ, ਹੇ ਬੰਦੇ! ਸਤਿ ਸੰਗਤ ਅੰਦਰ ਸੁਆਮੀ ਦਾ ਅੰਮ੍ਰਿਤ ਪਾਨ ਕਰ।
Fareedkot Teekaਔ ਮਨ ਮੈਂ ਹਰੀ ਕੇ ਰਸ ਕੀ (ਘੂਟੀਐ) ਘੂਟੈਂ ਲਈਏ, ਸੰਤੋਂ ਕੇ ਸੰਗ ਕਰ ਸੰਸਾਰ ਕੀ ਤਰਫੋਂ ਉਲਟੀਐ ਔ ਵਾਹਿਗੁਰੂ ਕੀ ਤਰਫ ਹੋਈਏ॥
Prof. Sahib Singhਹੇ ਮਨ! ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦਾ ਨਾਮ-ਰਸ ਚੁੰਘੀਦਾ ਹੈ, ਤੇ (ਮਾਇਆ ਦੇ ਮੋਹ ਵਲੋਂ ਬ੍ਰਿਤੀ) ਪਰਤ ਜਾਂਦੀ ਹੈ।

ਪਦ ਅਰਥ ਘੂਟੀਐ = ਚੁੰਘੀਦਾ ਹੈ। ਸਾਧੂ = ਗੁਰੂ। ਸੰਗਿ = ਸੰਗਤਿ ਵਿਚ। ਉਲਟੀਐ = (ਬ੍ਰਿਤੀ) ਪਰਤ ਜਾਂਦੀ ਹੈ।

SikhNet (Spanish)Chupa de la Esencia del Señor y uniéndote a los Santos, cambia la corriente de tu mente.

ਅਨ; ਨਾਹੀ ਨਾਹੀ ਰੇ ॥

an; naahee naahee re |

Sant Singh KhalsaThere is no other, none other than the Lord.
Manmohan SinghThere is not, is not another without the Lord, O mortal.
Manmohan Singh (Punjabi)ਪ੍ਰਭੂ ਦੇ ਬਾਝੋਂ ਹੋਰਸ ਕੋਈ ਨਹੀਂ ਅਸਲੋਂ ਹੀ ਨਹੀਂ ਹੇ ਪ੍ਰਾਣੀ!
Fareedkot Teekaਹੇ ਭਾਈ! (ਅਨ) ਦ੍ਵੈਤ ਰੂਪ ਸੰਸਾਰ ਤੀਨੋ ਕਾਲੋਂ ਮੇਂ ਨਹੀਂ ਹੈ॥
Prof. Sahib Singhਹੇ ਭਾਈ! (ਦਰਸਨ ਦੀ ਬਰਕਤ ਨਾਲ) ਹੋਰ ਮੋਹ ਉੱਕਾ ਹੀ ਨਹੀਂ ਭਾਉਂਦਾ।

ਪਦ ਅਰਥ ਰੇ = ਹੇ ਭਾਈ!

SikhNet (Spanish)Escucha, no hay ningún otro sin Él,

ਨਾਨਕ ਪ੍ਰੀਤਿ; ਚਰਨ ਚਰਨ ਹੇ ॥੨॥੨॥੧੨੯॥

naanak preet; charan charan he |2|2|129|

Sant Singh KhalsaO Nanak, love the Feet, the Feet of the Lord. ||2||2||129||
Manmohan SinghSo love thou the feet, feet of the Lord, says Nanak.
Manmohan Singh (Punjabi)ਇਸ ਲਈ ਤੂੰ ਪ੍ਰਭੂ ਦੇ ਚਰਨਾਂ, ਚਰਨਾਂ ਨਾਲ ਪਿਰਹੜੀ ਪਾ, ਗੁਰੂ ਜੀ ਫੁਰਮਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਵਾਹਿਗੁਰੂ ਕੇ ਚਰਨ ਕਮਲ ਜੋ (ਚਰਨ) ਪਵਿਤ੍ਰ ਰੂਪ ਹੈਂ, ਸੋ ਹਮ ਨੇ ਤਿਨੋ ਕੀ ਪ੍ਰੀਤ ਗ੍ਰਹਣ ਕਰੀ ਹੈ। ਵਾ ਹੇ ਭਾਈ! ਤਿਨ ਕੋ ਤੁਮ ਭੀ ਗ੍ਰਹਣ ਕਰੋ॥੨॥੨॥੧੨੯॥੧੪੬॥☬ਨਾਮ ਕਾ ਮਹਾਤਮੁ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹਰ ਵੇਲੇ ਪ੍ਰਭੂ ਦੇ ਚਰਨਾਂ ਨਾਲ ਹੀ ਪਿਆਰ ਬਣਿਆ ਰਹਿੰਦਾ ਹੈ ॥੨॥੨॥੧੨੯॥
SikhNet (Spanish)así que ama el Loto de los Pies de tu Señor. (2-2-129)
Answers quote the Granth verbatim with Ang citations. AI commentary is not Gurbani and not a religious ruling.