ੴ

ਸਿੱਖਬਾਣੀ · SikhBani

ਗਜ ਕੀ ਤ੍ਰਾਸ ਮਿਟੀ ਛਿਨਹੂ ਮਹਿ ਜਬ ਹੀ ਰਾਮੁ ਬਖਾਨੋ ॥

gaj kee traas mittee chhinahoo meh jab hee raam bakhaano
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Raag Bilaaval · Ang 830 · 8 lines
Translations

ਰਾਗੁ ਬਿਲਾਵਲੁ ਮਹਲਾ ੯ ਦੁਪਦੇ ॥

raag bilaaval mahalaa 9 dupade |

Sant Singh KhalsaRaag Bilaaval, Ninth Mehl, Dho-Padhay:
Manmohan SinghRag Bilawal 9th Guru.
Manmohan Singh (Punjabi)ਰਾਗ ਬਿਲਾਵਲ। ਨੌਵੀਂ ਪਾਤਿਸ਼ਾਹੀ।
Prof. Sahib Singhਰਾਗ ਬਿਲਾਵਲੁ ਵਿੱਚ ਗੁਰੂ ਤੇਗਬਹਾਦਰ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Rag Bilawal, Mejl Guru Teg Bajadur, Noveno Canal Divino, Du-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਦੁਖ ਹਰਤਾ; ਹਰਿ ਨਾਮੁ ਪਛਾਨੋ ॥

dukh harataa; har naam pachhaano |

Sant Singh KhalsaThe Name of the Lord is the Dispeller of sorrow - realize this.
Manmohan SinghRealise thou that the Lord's Name is the Remover of pain.
Manmohan Singh (Punjabi)ਤੂੰ ਅਠੁਭਵ ਕਰ ਲੈ ਕਿ ਪ੍ਰਭੂ ਦਾ ਨਾਮ ਦਰਦ ਦੂਰ ਕਰਨ ਵਾਲਾ ਹੈ।
Fareedkot Teekaਹੇ ਭਾਈ! ਸਰਬ ਦੁਖੋਂ ਕੇ ਹਰਨੇ ਵਾਲਾ ਨਾਮ ਹੈ ਐਸੇ ਪਛਾਨੋਂ॥
Prof. Sahib Singhਹੇ ਭਾਈ! ਇਹ ਨਾਮ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਆਪਣੇ ਹਿਰਦੇ ਵਿਚ ਉਸ ਹਰਿ-ਨਾਮ ਨਾਲ ਜਾਣ-ਪਛਾਣ ਬਣਾਈ ਰੱਖ,

ਪਦ ਅਰਥ ਪਛਾਨੋ = ਪਛਾਨੁ, ਜਾਣ-ਪਛਾਣ ਪਾ, ਸਾਂਝ ਪਾਈ ਰੱਖ। ਹਰਤਾ = ਨਾਸ ਕਰਨ ਵਾਲਾ।

SikhNet (Spanish)Entiende que el Nombre del Señor es el Asolador de las tristezas.

ਅਜਾਮਲੁ ਗਨਿਕਾ ਜਿਹ ਸਿਮਰਤ; ਮੁਕਤ ਭਏ ਜੀਅ ਜਾਨੋ ॥੧॥ ਰਹਾਉ ॥

ajaamal ganikaa jih simarat; mukat bhe jeea jaano |1| rahaau |

Sant Singh KhalsaRemembering Him in meditation, even Ajaamal the robber and Ganikaa the prostitute were liberated; let your soul know this. ||1||Pause||
Manmohan SinghRemembering whom Ajamal and courtesan were emancipated, know thou this in thy mind. Pause.
Manmohan Singh (Punjabi)ਜਿਸ ਦਾ ਚਿੰਤਨ ਕਰਨ ਦੁਆਰਾ ਅਜਾਮਲ ਤੇ ਵੇਸਵਾ ਮੁਕਤ ਹੋ ਗਏ ਸਨ, ਤੂੰ ਇਸ ਨੂੰ ਆਪਣੇ ਚਿੱਤ ਅੰਦਰ ਸਮਝ ਲੈ। ਠਹਿਰਾਉ।
Fareedkot Teekaਅਜਾਮਲ ਔ ਗਨਕਾ ਆਦੀ ਮਹਾਂ ਪਾਪੀ ਜਿਸ ਨਾਮ ਕੋ ਉਚਾਰਨ ਕਰ ਕੇ ਮੁਕਤ ਭਏ ਹੈਂ, ਐਸੇ ਨਾਮ ਕੇ ਮਹਾਤਮ ਕੋ ਰਿਦੇ ਬੀਚ ਜਾਣੋ॥੧॥ ਰਹਾਉ ॥
Prof. Sahib Singhਜਿਸ ਨਾਮ ਨੂੰ ਸਿਮਰਦਿਆਂ ਸਿਮਰਦਿਆਂ ਅਜਾਮਲ ਵਿਕਾਰਾਂ ਤੋਂ ਹਟ ਗਿਆ, ਗਨਿਕਾ ਵਿਕਾਰਾਂ ਤੋਂ ਮੁਕਤ ਹੋ ਗਈ। ਤੂੰ ਭੀ ਪਰਮਾਤਮਾ ਦੇ ਨਾਮ ਨਾਲ ਸਾਂਝ ਪਾਈ ਰੱਖ ॥੧॥ ਰਹਾਉ ॥

ਪਦ ਅਰਥ ਜਿਹ = ਜਿਸ ਨੂੰ। ਜੀਅ ਜਾਨੋ = ਜਿੰਦ ਨਾਲ ਜਾਣ, ਹਿਰਦੇ ਵਿਚ ਸਾਂਝ ਪਾ। ਅਜਾਮਲੁ = ਭਾਗਵਤ ਦੀ ਕਥਾ ਹੈ ਕਿ ਇਹ ਇਕ ਬ੍ਰਾਹਮਣ ਸੀ ਕਨੌਜ ਦਾ ਰਹਿਣ ਵਾਲਾ। ਹੈ ਸੀ ਕੁਕਰਮੀ, ਵੇਸਵਾ-ਗਾਮੀ। ਆਪਣੇ ਇਕ ਪੁਤ੍ਰ ਦਾ ਇਸ ਨੇ 'ਨਾਰਾਇਣ' ਨਾਮ ਰੱਖ ਲਿਆ। ਇਥੋਂ ਨਾਰਾਇਣ (ਪਰਮਾਤਮਾ) ਦੇ ਸਿਮਰਨ ਦੀ ਲਗਨ ਲੱਗ ਗਈ। ਗਨਿਕਾ = ਇਕ ਵੇਸਵਾ ਸੀ। ਇਕ ਸਾਧੂ ਨੇ ਇਸ ਨੂੰ ਇਕ ਤੋਤਾ ਦਿੱਤਾ ਤੇ ਆਖਿਆ ਕਿ ਤੋਤੇ ਨੂੰ 'ਰਾਮ ਨਾਮ' ਪੜ੍ਹਾਇਆ ਕਰ। ਉਥੋਂ ਹੀ ਲਿਵ ਲੱਗ ਗਈ ॥੧॥ ਰਹਾਉ ॥

SikhNet (Spanish)Contemplándolo, Ayamala, el ladrón de caminos, y Ganika, la prostituta, fueron salvados.(1-Pausa)

ਗਜ ਕੀ ਤ੍ਰਾਸ ਮਿਟੀ ਛਿਨਹੂ ਮਹਿ; ਜਬ ਹੀ ਰਾਮੁ ਬਖਾਨੋ ॥

gaj kee traas mittee chhinahoo meh; jab hee raam bakhaano |

Sant Singh KhalsaThe elephant's fear was taken away in an instant, as soon as he chanted the Lord's Name.
Manmohan SinghThe elephant fear departed in an instant, as soon as he uttered the Lord's Name.
Manmohan Singh (Punjabi)ਪ੍ਰਭੂ ਦੇ ਨਾਮ ਦਾ ਉਚਾਰਨ ਕਰਦੇ ਸਾਰ ਹੀ ਹਾਥੀ ਦਾ ਡਰ ਇਕ ਨਿਮਖ ਵਿੱਚ ਦੂਰ ਹੋ ਗਿਆ।
Fareedkot Teekaਪੁਨਾ (ਗਜ) ਹਸਤੀ ਕੀ (ਤ੍ਰਾਸ) ਭੈ ਰੂਪ ਅਪਦਾ ਤਬ ਏਕ ਖਿਨ ਹੀ ਮੇਂ ਮਿਟ ਜਾਤੀ ਭਈ ਜਬ (ਹੀ) ਨਿਸਚੇ ਕਰ ਤਿਸ ਨੇ ਰਾਮ ਉਚਾਰਨ ਕੀਆ॥
Prof. Sahib Singhਹੇ ਭਾਈ! ਜਦੋਂ ਗਜ ਨੇ ਪਰਮਾਤਮਾ ਦਾ ਨਾਮ ਉਚਾਰਿਆ, ਉਸ ਦੀ ਬਿਪਤਾ ਭੀ ਇਕ ਛਿਨ ਵਿਚ ਹੀ ਦੂਰ ਹੋ ਗਈ।

ਪਦ ਅਰਥ ਗਜ = ਭਾਗਵਤ ਦੀ ਹੀ ਕਥਾ ਹੈ। ਇਕ ਗੰਧਰਬ ਕਿਸੇ ਰਿਖੀ ਦੇ ਸਰਾਪ ਨਾਲ ਹਾਥੀ ਦੇ ਜਨਮ ਵਿਚ ਚਲਾ ਗਿਆ। ਵਰੁਣ ਦੇਵਤੇ ਦੇ ਤਲਾਬ ਵਿਚ ਇਸ ਨੂੰ ਇਕ ਤੰਦੂਏ ਨੇ ਆਪਣੀਆਂ ਤੰਦਾਂ ਨਾਲ ਜਕੜ ਲਿਆ। ਪਰਮਾਤਮਾ ਦੀ ਓਟ ਨੇ ਉਥੋਂ ਛਡਾਇਆ, ਤੇ, ਸ੍ਰਾਪ ਤੋਂ ਭੀ ਬਚਾਇਆ। ਤ੍ਰਾਸ = ਡਰ। ਬਖਾਨੋ = ਬਖਾਨਿਆ, ਉਚਾਰਿਆ।

SikhNet (Spanish)El miedo del elefante Gaya fue suprimido en un instante cuando recitó el Nombre de Dios.

ਨਾਰਦ ਕਹਤ ਸੁਨਤ ਧ੍ਰੂਅ ਬਾਰਿਕ; ਭਜਨ ਮਾਹਿ ਲਪਟਾਨੋ ॥੧॥

naarad kehat sunat dhraooa baarik; bhajan maeh lapattaano |1|

Sant Singh KhalsaListening to Naarad's teachings, the child Dhroo was absorbed in deep meditation. ||1||
Manmohan SinghListening to Narad's instruction, the child Dhru got absorbed in meditation.
Manmohan Singh (Punjabi)ਨਾਰਦ ਦੇ ਉਪਦੇਸ਼ ਤੂੰ ਸੁਣ ਕੇ, ਬੱਚਾ ਧ੍ਰੂ ਸਿਮਰਨ ਅੰਦਰ ਲੀਨ ਹੋ ਗਿਆ ਹੈ।
Fareedkot Teekaਨਾਰਦ ਜੀ ਕਾ ਉਪਦੇਸ ਕਥਨ ਹੂਆ, ਧ੍ਰੂਅ ਭਗਤ ਸੁਨਤੇ ਹੀ ਯਦਪਿ ਬਾਲਕ ਅਵਸਥਾ ਥੀ ਪਰੰਤੂ ਹਰੀ ਕੇ ਭਜਨ ਮੇਂ ਤਿਸ ਕਾ ਮਨ ਲਪਟਾਇ ਗਿਆ॥੧॥
Prof. Sahib Singhਨਾਰਦ ਦਾ ਕੀਤਾ ਹੋਇਆ ਉਪਦੇਸ਼ ਸੁਣਦਿਆਂ ਬਾਲਕ ਧ੍ਰੂ ਪਰਮਾਤਮਾ ਦੇ ਭਜਨ ਵਿਚ ਮਸਤ ਹੋ ਗਿਆ ॥੧॥

ਪਦ ਅਰਥ ਕਹਤ = ਆਖਦਾ, ਉਪਦੇਸ਼ ਕਰਦਾ ਸੀ। ਲਪਟਾਨੋ = ਮਸਤ ਹੋ ਗਿਆ ॥੧॥

SikhNet (Spanish)Dhruva, instruido por Narada, dedicó su ser a la Alabanza de Dios. ()

ਅਚਲ ਅਮਰ ਨਿਰਭੈ ਪਦੁ ਪਾਇਓ; ਜਗਤ ਜਾਹਿ ਹੈਰਾਨੋ ॥

achal amar nirabhai pad paaeo; jagat jaeh hairaano |

Sant Singh KhalsaHe obtained the immovable, eternal state of fearlessness, and all the world was amazed.
Manmohan SinghHe obtained the immovable, immortal and fearless rank at which the world was amazed.
Manmohan Singh (Punjabi)ਉਸ ਨੂੰ ਅਹਿੱਲ, ਅਬਿਨਾਸੀ ਅਤੇ ਡਰ-ਰਹਿਤ ਮਰਤਬਾ ਪਰਾਪਤ ਹੋ ਗਿਆ, ਜਿਸ ਤੇ ਸੰਸਾਰ ਚਕ੍ਰਿਤ ਹੋ ਗਿਆ।
Fareedkot Teekaਤਬ ਤਿਸ ਨਾਮ ਕੇ ਜਪਣੇ ਤੇ ਧ੍ਰੂਅ ਨੇ ਅਚਲ ਔ ਅਮਰ ਭੈ ਤੇ ਰਹਿਤ ਪਰਮਪਦ ਪਾਇ ਲੀਆ, ਜਿਸ ਕੋ ਦੇਖ ਕਰ ਸੰਪੂਰਨ ਜਗਤ (ਹੈਰਾਨੋ) ਅਸਚਰਜ ਹੂਆ॥
Prof. Sahib Singh(ਹਰਿ-ਨਾਮ ਦੇ ਭਜਨ ਦੀ ਬਰਕਤ ਨਾਲ ਧ੍ਰੂ ਨੇ) ਐਸਾ ਆਤਮਕ ਦਰਜਾ ਪ੍ਰਾਪਤ ਕਰ ਲਿਆ ਜੋ ਸਦਾ ਲਈ ਅਟੱਲ ਤੇ ਅਮਰ ਹੋ ਗਿਆ। ਉਸ ਨੂੰ ਵੇਖ ਕੇ ਦੁਨੀਆ ਹੈਰਾਨ ਹੋ ਰਹੀ ਹੈ।

ਪਦ ਅਰਥ ਅਚਲ = ਅਟੱਲ। ਅਮਰ = ਕਦੇ ਨਾਹ ਮੁੱਕਣ ਵਾਲਾ। ਨਿਰਭੈ ਪਦੁ = ਉਹ ਆਤਮਕ ਦਰਜਾ ਜਿਥੇ ਕੋਈ ਡਰ ਪੋਹ ਨਾਹ ਸਕੇ। ਜਾਹਿ = ਜਿਸ ਨਾਲ।

SikhNet (Spanish)Y así obtuvo un Estado de Divinidad Eterno, en donde no existe el miedo, y el mundo entero quedó maravillado.

ਨਾਨਕ ਕਹਤ. ਭਗਤ ਰਛਕ ਹਰਿ; ਨਿਕਟਿ ਤਾਹਿ. ਤੁਮ ਮਾਨੋ ॥੨॥੧॥

naanak kehat. bhagat rachhak har; nikatt taeh. tum maano |2|1|

Sant Singh KhalsaSays Nanak, the Lord is the Saving Grace and the Protector of His devotees; believe it - He is close to you. ||2||1||
Manmohan SinghSays Nanak God is the saviour of His saints. Believe thou Him to be near thee.
Manmohan Singh (Punjabi)ਗੁਰੂ ਜੀ ਆਖਦੇ ਹਨ, ਵਾਹਿਗੁਰੂ ਆਪਣੇ ਸੰਤਾਂਦਾ ਰੱਖਿਅਕ ਹੈ। ਤੂੰ ਉਸ ਨੂੰ ਆਪਣੇ ਨਜਦੀਕ ਹੀ ਤਸਲੀਮ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਭਗਤੋਂ ਕੀ ਰਖ੍ਯਾ ਕਰਨੇ ਵਾਲਾ ਜੋ ਹਰੀ ਹੈ, ਤਿਸ ਕੋ ਹੇ ਭਾਈ! ਸਦਾ ਤੁਮ ਅਪਨੇ ਨਿਕਟ ਹੀ ਮਾਨੋ॥੨॥੧॥☬ਜੀਵਨ ਮੁਕਤਿਤਾ ਦਿਖਾਵਤੇ ਹੂਏ ਨਾਮ ਕਾ ਮਹਾਤਮ ਉਚਾਰਨ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ-ਹੇ ਭਾਈ! ਤੂੰ ਭੀ ਉਸ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝ, ਉਹ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲਾ ਹੈ ॥੨॥੧॥

ਪਦ ਅਰਥ ਰਛਕ = ਰੱਖਿਆ ਕਰਨ ਵਾਲਾ। ਨਿਕਟਿ = ਨੇੜੇ, ਅੰਗ-ਸੰਗ। ਤਾਹਿ = ਉਸ ਨੂੰ। ਮਾਨੋ = ਮੰਨੋ ॥੨॥੧॥

SikhNet (Spanish)Dice Nanak, el Señor es el Eterno Salvador de Sus Devotos; ten la seguridad de que Él se conserva siempre cerca de Ti.(2-1)
Answers quote the Granth verbatim with Ang citations. AI commentary is not Gurbani and not a religious ruling.