ੴ

ਸਿੱਖਬਾਣੀ · SikhBani

ਸਰਨਿ ਸੁਹਾਗਨਿ ਚਰਨ ਸੀਸੁ ਧਰਿ ॥

saran suhaagan charan sees dhar
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 830 · 19 lines
Translations

ਰਾਗੁ ਬਿਲਾਵਲੁ ਮਹਲਾ ੫ ਘਰੁ ੧੩ ਪੜਤਾਲ ॥

raag bilaaval mahalaa 5 ghar 13 parrataal |

Sant Singh KhalsaRaag Bilaaval, Fifth Mehl, Thirteenth House, Partaal:
Manmohan SinghRag Bilawal.5th Guru. Partal.
Manmohan Singh (Punjabi)ਰਾਗ ਬਿਲਾਵਲ। ਪੰਜਵੀਂ ਪਾਤਿਸ਼ਾਹੀ। ਪੜਤਾਲ।
Prof. Sahib Singhਰਾਗ ਬਿਲਾਵਲੁ, ਘਰ ੧੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।

ਪਦ ਅਰਥ ਪੜਤਾਲ = ਪਟਹ ਤਾਲ {ਪਟਨ = ਢੋਲ} ਢੋਲ ਦੇ ਵੱਜਣ ਵਾਂਗ ਖੜਕਵਾਂ ਤਾਲ।

SikhNet (Spanish)Rag Bilawal, Quinto Canal Divino, Partala.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਮੋਹਨ. ਨੀਦ, ਨ ਆਵੈ ਹਾਵੈ; ਹਾਰ ਕਜਰ, ਬਸਤ੍ਰ ਅਭਰਨ ਕੀਨੇ ॥

mohan. need, na aavai haavai; haar kajar, basatr abharan keene |

Sant Singh KhalsaO Enticing Lord, I cannot sleep; I sigh. I am adorned with necklaces, gowns, ornaments and make-up.
Manmohan SinghO my Enticer, I sleep not and continue sighing, I am, adorned with necklaces, garments, ornaments and collyrium in my eyes.
Manmohan Singh (Punjabi)ਹੇ ਮੈਨੂੰ ਮੋਹ ਲੈਣ ਵਾਲੇ! ਮੈਨੂੰ ਨੀਂਦਰ ਨਹੀਂ ਪੈਂਦੀ ਅਤੇ ਮੈਂ ਹਉਕੇ ਭਰਦੀ ਰਹਿੰਦੀ ਹਾਂ। ਮੈਂ ਹਾਰਾਂ, ਪੁਸ਼ਾਕਾਂ, ਗਹਿਣਿਆਂ ਅਤੇ ਆਪਣੀਆਂ ਅੱਖਾਂ ਵਿੱਚ ਸੁਰਮੇ ਨਾਲ ਸੁਰਮੇ ਨਾਲ ਸ਼ਿੰਗਾਰੀ ਹੋਈ ਹਾਂ।
Fareedkot Teekaਜਗ੍ਯਾਸੂ ਉਤਮ ਸੰਤ ਜਨੋਂ ਸੇ ਪੂਛਤਾ ਹੈ: ਹੇ ਸੰਤ ਜਨੋਂ! ਮੋਹਿਨ ਕੇ ਵਿਯੋਗ ਸੇ ਮੈਨੂੰ ਨਿੰਦਰਾ ਨਹੀਂ ਆਵਤੀ ਹੈ, ਇਸੀ ਤੇ ਮੈਂ (ਹਾਵੈ) ਹਾਹੁਕੇ ਅਰਥਾਤ ਊਚੇ ਸਵਾਸ ਲੇਤੀ ਹੂੰ। ਤਿਸ ਪਤੀ ਕੇ ਮਿਲਨੇ ਹੇਤ ਹਰਿ ਹਰਿ ਜਾਪ ਰੂਪੰ ਹਾਰ, ਸਮਾਧੀ ਰੂਪੀ ਕਜਲ, ਔ ਪ੍ਰੇਮ ਰੂਪੀ ਬਸਤ੍ਰ ਔਰ ਦੈਵੀ ਸੰਪਤਿ (ਆਭਰਣ) ਗਹਿਣੇ ਮੈਂਨੇ ਧਾਰਨ ਕੀਏ ਹੈਂ॥
Prof. Sahib Singhਹੇ ਮੋਹਨ-ਪ੍ਰਭੂ! (ਜਿਵੇਂ ਪਤੀ ਤੋਂ ਵਿਛੁੜੀ ਹੋਈ ਇਸਤ੍ਰੀ ਭਾਵੇਂ ਜੀਕਰ) ਹਾਰ, ਕੱਜਲ, ਕਪੜੇ, ਗਹਿਣੇ ਪਾਂਦੀ ਹੈ, (ਪਰ ਵਿਛੋੜੇ ਦੇ ਕਾਰਨ) ਹਾਹੁਕੇ ਵਿਚ (ਉਸ ਨੂੰ) ਨੀਂਦ ਨਹੀਂ ਆਉਂਦੀ,

ਪਦ ਅਰਥ ਮੋਹਨ = ਹੇ ਮੋਹਨ! ਹੇ ਪਿਆਰੇ ਪ੍ਰਭੂ! ਹਾਵੈ = ਹਾਹੁਕੇ ਵਿਚ। ਕਜਰ = ਕੱਜਲ। ਅਭਰਣ = ਆਭਰਣ, ਗਹਿਣੇ।

SikhNet (Spanish)Oh Señor mío, Encanto de mi corazón, aunque estoy vestido y adornado de collares y joyas y me he puesto colirio en mis ojos para que brillen mejor, no puedo siquiera dormir estando separado de Ti.

ਉਡੀਨੀ ਉਡੀਨੀ ਉਡੀਨੀ ॥

auddeenee uddeenee uddeenee |

Sant Singh KhalsaI am sad, sad and depressed.
Manmohan SinghHow eager I am, eager, I am eager that
Manmohan Singh (Punjabi)ਕਿੰਨੀ ਸ਼ੋਕਵਾਨ, ਸ਼ੋਕਵਾਨ ਸ਼ੋਕਵਾਨ ਮੈਂ ਹਾਂ,
Fareedkot Teekaਤੌ ਭੀ ਮੈਂ ਮਨ ਤਨ ਬਾਣੀ ਕਰ (ਉਡੀਨੀ) ਉਦਾਸ ਰਹਿਤੀ ਹੂੰ ਵਾ (ਉਡੀਨੀ) ਉਡੀਕਤੀ ਹੂੰ॥
Prof. Sahib Singh(ਪਤੀ ਦੀ ਉਡੀਕ ਵਿਚ ਉਹ) ਹਰ ਵੇਲੇ ਉਦਾਸ ਉਦਾਸ ਰਹਿੰਦੀ ਹੈ, (ਤੇ ਸਹੇਲੀ ਪਾਸੋਂ ਪੁੱਛਦੀ ਹੈ-)

ਪਦ ਅਰਥ ਉਡੀਨੀ = ਉਦਾਸ, (ਉਡੀਕ ਵਿਚ)।

SikhNet (Spanish)Qué triste estoy, oh mi Amor;

ਕਬ ਘਰਿ ਆਵੈ ਰੀ ॥੧॥ ਰਹਾਉ ॥

kab ghar aavai ree |1| rahaau |

Sant Singh KhalsaWhen will You come home? ||1||Pause||
Manmohan Singhwhen will my Love come home?. Pause.
Manmohan Singh (Punjabi)ਨੀ ਮੇਰਾ ਪ੍ਰੀਤਮ ਕਦ ਘਰ ਆਏਗਾ? ਠਹਿਰਾਉ।
Fareedkot Teekaਰੀ ਸਖੀ ਮੇਰੇ (ਘਰੁ) ਰਿਦੈ ਮੇਂ ਕਬ ਵਹੁ ਪਤੀ ਆਵੈਗਾ, ਭਾਵ ਯਿਹ ਤਿਸ ਕਾ ਸਖਯਾਤਕਾਰ ਮੁਝਕੌ ਕਬ ਹੋਵੈਗਾ॥੧॥ ਰਹਾਉ ॥
Prof. Sahib Singhਹੇ ਭੈਣ! (ਮੇਰਾ ਪਤੀ) ਕਦੋਂ ਘਰ ਆਵੇਗਾ (ਇਸੇ ਤਰ੍ਹਾਂ, ਹੇ ਮੋਹਨ! ਤੈਥੋਂ ਵਿਛੁੜ ਕੇ ਮੈਨੂੰ ਸ਼ਾਂਤੀ ਨਹੀਂ ਆਉਂਦੀ) ॥੧॥ ਰਹਾਉ ॥

ਪਦ ਅਰਥ ਘਰਿ = ਘਰ ਵਿਚ। ਰੀ = ਹੇ ਭੈਣ! ਹੇ ਸੁਹਾਗਣ ਭੈਣ! ॥੧॥ ਰਹਾਉ ॥

SikhNet (Spanish)lo único que añoro es Verte de regreso en mi hogar. (1-Pausa)

ਸਰਨਿ ਸੁਹਾਗਨਿ; ਚਰਨ ਸੀਸੁ ਧਰਿ ॥

saran suhaagan; charan sees dhar |

Sant Singh KhalsaI seek the Sanctuary of the happy soul-brides; I place my head upon their feet.
Manmohan SinghI seek the refuge of the chaste brides, and place my head on their feet.
Manmohan Singh (Punjabi)ਮੈਂ ਪਵਿੱਤਰ ਪਤਨੀਆਂ ਦਾ ਪਨਾਹ ਲੋੜਦੀ ਹਾਂ ਅਤੇ ਆਪਣਾ ਸਿਰ ਉਨ੍ਹਾਂ ਦੇ ਪੇਰਾਂ ਉਤੇ ਰੱਖਦੀ ਹਾਂ।
Fareedkot Teekaਹੇ ਸੁਹਾਗਨ ਸੰਤ ਜਨ ਗਿਆਨਵਾਨੋਂ! ਮੈਂ ਤੁਮਾਰੀ ਸਰਨ ਹੋ ਕਰ ਚਰਨੋਂ ਪਰ ਸੀਸ ਧਰ ਕਰ ਬੇਨਤੀ ਕਰਤੀ ਹੂੰ॥
Prof. Sahib Singhਹੇ ਮੋਹਨ ਪ੍ਰਭੂ! ਮੈਂ ਗੁਰਮੁਖ ਸੁਹਾਗਣ ਦੀ ਸਰਨ ਪੈਂਦੀ ਹਾਂ, ਉਸ ਦੇ ਚਰਨਾਂ ਉਤੇ (ਆਪਣਾ) ਸਿਰ ਧਰ ਕੇ (ਪੁੱਛਦੀ ਹਾਂ-)

ਪਦ ਅਰਥ ਸੁਹਾਗਨਿ = ਗੁਰਮੁਖਿ ਸਹੇਲੀ, ਗੁਰੂ। ਸੀਸੁ = ਸਿਰ। ਧਰਿ = ਧਰ ਕੇ।

SikhNet (Spanish)Pongo mi cabeza a los Pies de Tus Esposas amadas y les pido,

ਲਾਲਨੁ ਮੋਹਿ ਮਿਲਾਵਹੁ ॥

laalan mohi milaavahu |

Sant Singh KhalsaUnite me with my Beloved.
Manmohan SinghO chaste brides, unit me with my Love,
Manmohan Singh (Punjabi)ਹੇ ਸਤਿਵੰਤੀ ਪਤਨੀਓ! ਮੈਨੂੰ ਮੇਰੇ ਪ੍ਰੀਤਮ ਨਾਲ ਮਿਲਾ ਦਿਓ।
Fareedkot Teekaਸੋ ਵਾਹਿਗੁਰੂ ਮੇਰਾ (ਲਾਲਨੁ) ਪਿਆਰਾ ਪਤੀ ਮੁਝ ਕੋ ਮਿਲਾਵੋ॥
Prof. Sahib Singhਹੇ ਭੈਣ! ਮੈਨੂੰ ਸੋਹਣਾ ਲਾਲ ਮਿਲਾ ਦੇ (ਦੱਸ, ਉਹ)

ਪਦ ਅਰਥ ਲਾਲਨੁ = ਸੋਹਣਾ ਲਾਲ। ਮੋਹਿ = ਮੈਨੂੰ।

SikhNet (Spanish)oh queridas, guíenme también hasta mi Amor,

ਕਬ ਘਰਿ ਆਵੈ ਰੀ ॥੧॥

kab ghar aavai ree |1|

Sant Singh KhalsaWhen will He come to my home? ||1||
Manmohan Singhwhen will He visit my Home?
Manmohan Singh (Punjabi)ਨੀ ਉਹ ਮੇਰੇ ਧਾਮ ਅੰਦਰ ਕਦ ਆਏਗਾ?
Fareedkot Teekaਪ੍ਰਸਨ: ਕਿਉਂਕਿ ਹੇ ਸਖੀ! ਸੋ ਪਤੀ ਮੇਰੇ ਰਿਦੇ ਰੂਪੀ ਘਰ ਮੇਂ ਕਬ ਆਵੇਗਾ? ॥੧॥
Prof. Sahib Singhਕਦੋਂ ਮੇਰੇ ਹਿਰਦੇ-ਘਰ ਵਿਚ ਆਵੇਗਾ ॥੧॥

ਪਦ ਅਰਥ ਘਰਿ = ਹਿਰਦੇ-ਘਰ ਵਿਚ ॥੧॥

SikhNet (Spanish)pues añoro tanto Verte de regreso en mi hogar. (1)

ਸੁਨਹੁ ਸਹੇਰੀ, ਮਿਲਨ ਬਾਤ ਕਹਉ; ਸਗਰੋ. ਅਹੰ ਮਿਟਾਵਹੁ; ਤਉ ਘਰ ਹੀ. ਲਾਲਨੁ ਪਾਵਹੁ ॥

sunahu saheree, milan baat khau; sagaro. ahan mittaavahu; tau ghar hee. laalan paavahu |

Sant Singh KhalsaListen, my companions: tell me how to meet Him. Eradicate all egotism, and then you shall find your Beloved Lord within the home of your heart.
Manmohan SinghListen thou, O mate, Tell me the tale (way) to meet my Beloved. Still thou thy entire self-conceit then shalt thou find thy love within thy home.
Manmohan Singh (Punjabi)ਤੂੰ ਸੁਣ ਏ ਸਹੇਲੀਏ! ਮੈਨੂੰ ਆਪਣੇ ਪ੍ਰੀਤਮ ਨੂੰ ਮਿਲਣ ਦਾ ਸਮਾਚਾਰ (ਮਾਰਗ) ਦੱਸ। ਤੂੰ ਆਪਣੇ ਰਾਹੀਂ ਸਵੈ-ਹੰਗਤਾ ਨਵਿਰਤ ਕਰ ਕੇ, ਤਦ ਤੂੰ ਆਪਣੇ ਘਰ ਅੰਤਰ ਹੀ ਆਪਣੇ ਪਿਆਰੇ ਨੂੰ ਪਾ ਲਵੇਂਗੀ।
Fareedkot Teekaਉਤ੍ਰ: ਸੁਹਾਗਨ ਸਖੀ ਰੂਪ ਉਤਮ ਸੰਤ ਜਨ ਕਹਤੇ ਹੈਂ: ਸੁਣ ਹੇ ਜਗ੍ਯਾਸੀ ਰੂਪ (ਸਹੇਰੀ) ਸਖੀ! ਤੇਰੇ ਕੋ ਮੈਂ ਪਤੀ ਕੇ ਮਿਲਨੇ ਕੀ ਬਾਤ ਕਹਤੀ ਹੂੰ॥ ਜਬ ਸੰਪੂਰਨ ਅਹੰ ਮਿਟਾਵੋਗੇ ਤਬ ਰਿਦੇ ਰੂਪੀ ਘਰ ਵਿਖੇ ਪਿਆਰੇ ਕੋ ਪਾਵੋਗੇ॥
Prof. Sahib Singh(ਸੁਹਾਗਣ ਆਖਦੀ ਹੈ-) ਹੇ ਸਹੇਲੀਏ! ਸੁਣ, ਮੈਂ ਤੈਨੂੰ ਮੋਹਨ-ਪ੍ਰਭੂ ਦੇ ਮਿਲਣ ਦੀ ਗੱਲ ਸੁਣਾਂਦੀ ਹਾਂ। ਤੂੰ (ਆਪਣੇ ਅੰਦਰੋਂ) ਸਾਰਾ ਅਹੰਕਾਰ ਦੂਰ ਕਰ ਦੇ। ਤਦੋਂ ਤੂੰ ਆਪਣੇ ਹਿਰਦੇ-ਘਰ ਵਿਚ ਹੀ ਉਸ ਸੋਹਣੇ ਲਾਲ ਨੂੰ ਲੱਭ ਲਏਂਗੀ।

ਪਦ ਅਰਥ ਸਹੇਲੀ = ਹੇ ਸਹੇਲੀ! ਮਿਲਨ ਬਾਤ = ਮਿਲਣ ਦੀ ਗੱਲ। ਕਹਉ = ਕਹਉਂ, ਮੈਂ ਦੱਸਦੀ ਹਾਂ। ਸਗਰੋ = ਸਾਰਾ। ਅਹੰ = ਅਹੰਕਾਰ। ਤਉ = ਤਦੋਂ। ਘਰ ਹੀ = ਘਰਿ ਹੀ, ਘਰ ਵਿਚ ਹੀ {ਲਫ਼ਜ਼ 'ਘਰਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਰਸ-ਆਨੰਦ।

SikhNet (Spanish)Y ellas me responden, escuche, mi amigo, este es el Sendero para encontrar a tu Amor, haz a un lado la idea del “yo y lo mío” y encuentra así a tu Señor en tu mero hogar,

ਤਬ ਰਸ ਮੰਗਲ ਗੁਨ ਗਾਵਹੁ ॥

tab ras mangal gun gaavahu |

Sant Singh KhalsaThen, in delight, you shall sing the songs of joy and praise.
Manmohan SinghThen shall thou delightfully sing the songs of joy and praise.
Manmohan Singh (Punjabi)ਤਦ ਤੂੰ ਖੁਸ਼ੀ ਨਾਲ ਪਰਸੰਨਤਾ ਅਤੇ ਉਸਤਤੀ ਦੀ ਗੀਤ ਗਾਇਨ ਕਰੇਂਗੀ।
Fareedkot Teekaਔ ਤਬ ਹੀ (ਰਸ) ਪ੍ਰੇਮ ਕਰ ਕੇ ਤਿਸ ਕੇ ਮੰਗਲ ਰੂਪੀ ਗੁਣੋਂ ਕੋ ਗਾਵੋਗੇ॥
Prof. Sahib Singh(ਹਿਰਦੇ-ਘਰ ਵਿਚ ਉਸ ਦਾ ਦਰਸਨ ਕਰ ਕੇ) ਫਿਰ ਤੂੰ ਖ਼ੁਸ਼ੀ ਆਨੰਦ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰੀਂ,

ਪਦ ਅਰਥ ਮੰਗਲ = ਖ਼ੁਸ਼ੀ।

SikhNet (Spanish)recita con Dicha la Alabanza del Señor

ਆਨਦ ਰੂਪ ਧਿਆਵਹੁ ॥

aanad roop dhiaavahu |

Sant Singh KhalsaMeditate on the Lord, the embodiment of bliss.
Manmohan SinghMeditate thou on God, the Embodiment of bliss.
Manmohan Singh (Punjabi)ਤੂੰ ਪਰਸੰਨਤਾ ਦੇ ਪੁੰਜ ਵਾਹਿਗੁਰੂ ਦਾ ਸਿਮਰਨ ਕਰ।
Fareedkot Teekaਔ ਤਿਸ ਅਨੰਦ ਸਰੂਪ ਕਾ ਸਦਾ (ਧਿਆਵਹੁ) ਧਿਆਨ ਕਰੋਗੇ। ਤਿਨ ਸੰਤ ਜਨ ਸੁਹਾਗਣੀਓਂ ਸੇ ਮੈਂ ਐਸਾ ਉਪਦੇਸ ਸ੍ਰਵਨ ਕਰਕੇ॥
Prof. Sahib Singhਅਤੇ ਉਸ ਪ੍ਰਭੂ ਦਾ ਸਿਮਰਨ ਕਰਿਆ ਕਰੀਂ ਜੋ ਨਿਰਾ ਆਨੰਦ ਹੀ ਆਨੰਦ-ਰੂਪ ਹੈ।

ਪਦ ਅਰਥ ਆਨਦ ਰੂਪੁ = ਉਹ ਪ੍ਰਭੂ ਜੋ ਨਿਰੋਲ ਆਨੰਦ ਹੀ ਆਨੰਦ ਹੈ।

SikhNet (Spanish)y contempla siempre a tu Señor de Éxtasis.

ਨਾਨਕੁ. ਦੁਆਰੈ ਆਇਓ ॥

naanak. duaarai aaeo |

Sant Singh KhalsaO Nanak, I came to the Lord's Door,
Manmohan SinghWhen Nanak came to the Lord's door,
Manmohan Singh (Punjabi)ਜਦ ਨਾਨਕ ਪ੍ਰਭੂ ਦੇ ਬੂਹੇ ਤੇ ਆਇਆ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਮੈਂ (ਦੁਆਰੈ) ਸਤਸੰਗਤ ਰੂਪੀ ਦਰਵਾਜੇ ਮੇਂ ਆਇਆ॥
Prof. Sahib Singhਹੇ ਭੈਣ! ਨਾਨਕ (ਭੀ ਉਸ ਗੁਰੂ ਦੇ) ਦਰ ਤੇ ਆ ਗਿਆ ਹੈ,

ਪਦ ਅਰਥ ਨਾਨਕੁ ਆਇਓ = ਨਾਨਕ ਆਇਆ ਹੈ। ਦੁਆਰੈ = ਦਰ ਤੇ।

SikhNet (Spanish)Dice Nanak, quien sea que llega a la Puerta del Señor

ਤਉ ਮੈ; ਲਾਲਨੁ ਪਾਇਓ ਰੀ ॥੨॥

tau mai; laalan paaeo ree |2|

Sant Singh Khalsaand then, I found my Beloved. ||2||
Manmohan Singhthen did he attain to his Beloved.
Manmohan Singh (Punjabi)ਤਦ ਉਸ ਨੇ ਆਪਣੇ ਦਿਲਬਰ ਨੂੰ ਪਰਾਪਤ ਕਰ ਲਿਆ ਹੈ।
Fareedkot Teekaਤਬ ਮੈਂ ਹੇ ਸਖੀ! ਤਿਸ (ਲਾਲਨ) ਪਿਆਰੇ ਪਤੀ ਕੋ ਪਾਇਆ ਹੈ॥੨॥
Prof. Sahib Singh(ਗੁਰੂ ਦੇ ਦਰ ਤੇ ਆ ਕੇ) ਮੈਂ (ਨਾਨਕ ਨੇ ਹਿਰਦੇ-ਘਰ ਵਿਚ ਹੀ) ਸੋਹਣਾ ਲਾਲ ਲੱਭ ਲਿਆ ਹੈ ॥੨॥
SikhNet (Spanish)penetra en Su Amor. (2)

ਮੋਹਨ ਰੂਪੁ ਦਿਖਾਵੈ ॥

mohan roop dikhaavai |

Sant Singh KhalsaThe Enticing Lord has revealed His form to me,
Manmohan SinghThe Enchanter has shown me His vision,
Manmohan Singh (Punjabi)ਦਿਲ ਮੋਹ ਲੈਣ ਵਾਲੇ ਨੇ ਮਨੂੰ ਆਪਣਾ ਦਰਸ਼ਨ ਵਿਖਾਲ ਦਿੱਤਾ ਹੈ।
Fareedkot Teekaਅਬ ਹਰ ਜਗਹ ਮੇਰੇ ਕੋ ਮੋਹਿਨ ਅਪਨਾ ਸਰੂਪ ਦਿਖਾਵਤਾ ਹੈ॥
Prof. Sahib Singhਹੇ ਭੈਣ! (ਹੁਣ) ਮੋਹਨ ਪ੍ਰਭੂ ਮੈਨੂੰ ਦਰਸਨ ਦੇ ਰਿਹਾ ਹੈ,

ਪਦ ਅਰਥ ਰੂਪੁ ਦਿਖਾਵੈ = ਦਰਸ਼ਨ ਦੇਂਦਾ ਹੈ, ਆਪਣਾ ਰੂਪ ਵਿਖਾਂਦਾ ਹੈ।

SikhNet (Spanish)Cuando logro tener la Visión del Encanto de mi corazón, entonces el sueño,

ਅਬ ਮੋਹਿ. ਨੀਦ ਸੁਹਾਵੈ ॥

ab mohi. need suhaavai |

Sant Singh Khalsaand now, sleep seems sweet to me.
Manmohan Singhnow the sleep seems so sweet to me.
Manmohan Singh (Punjabi)ਹੁਣ ਨੀਂਦਰ ਮੈਨੂੰ ਮਿੱਠੀ ਲੱਗਦੀ ਹੈ।
Fareedkot Teekaਔਰ ਅਬ ਮੁਝ ਕੋ ਸਾਂਤੀ ਰੂਪੀ ਨਿੰਦ੍ਰਾ ਸੁਹਾਵਤੀ ਹੈ॥
Prof. Sahib Singhਹੁਣ (ਮਾਇਆ ਦੇ ਮੋਹ ਵਲੋਂ ਪੈਦਾ ਹੋਈ) ਉਪਰਾਮਤਾ ਮੈਨੂੰ ਮਿੱਠੀ ਲੱਗ ਰਹੀ ਹੈ,

ਪਦ ਅਰਥ ਮੋਹਿ = ਮੈਨੂੰ। ਨੀਦ = (ਮਾਇਆ ਦੇ ਮੋਹ ਵਲੋਂ) ਬੇ-ਪਰਵਾਹੀ। ਸੁਹਾਵੈ = ਸੁਖਾਂਦੀ ਹੈ।

SikhNet (Spanish)sí, el trance profundo me parece dulce,

ਸਭ ਮੇਰੀ ਤਿਖਾ ਬੁਝਾਨੀ ॥

sabh meree tikhaa bujhaanee |

Sant Singh KhalsaMy thirst is totally quenched,
Manmohan SinghMy thirst is entirely quenched.
Manmohan Singh (Punjabi)ਮੇਰੀ ਤ੍ਰਿਹ ਪੂਰੀ ਤਰ੍ਹਾਂ ਬੁੱਝ ਗਈ ਹੈ।
Fareedkot Teekaਪੁਨ: ਅਬ ਸੰਪੂਰਨ ਤ੍ਰਿਖਾ ਰੂਪੀ ਅਗਨੀ ਮੇਰੀ ਬੁਝ ਗਈ ਹੈ॥
Prof. Sahib Singhਮੇਰੀ ਸਾਰੀ ਮਾਇਆ ਦੀ ਤ੍ਰਿਸ਼ਨਾ ਮਿਟ ਗਈ ਹੈ।

ਪਦ ਅਰਥ ਤਿਖਾ = ਤ੍ਰਿਸ਼ਨਾ, ਮਾਇਆ ਦੀ ਤ੍ਰੇਹ।

SikhNet (Spanish)mi ansiedad se calma

ਅਬ ਮੈ. ਸਹਜਿ ਸਮਾਨੀ ॥

ab mai. sehaj samaanee |

Sant Singh Khalsaand now, I am absorbed in celestial bliss.
Manmohan SinghNow I am absorbed in celestial beatitude.
Manmohan Singh (Punjabi)ਹੁਣ ਮੈਂ ਬੈਕੁੰਠੀ ਆਨੰਦ ਅੰਦਰ ਲੀਨ ਹੋ ਗਈ ਹਾਂ।
Fareedkot Teekaਕਿਉਂਕਿ ਅਬ ਮੈਂ (ਸਹਜਿ) ਸਾਂਤਿ ਸਰੂਪ ਮੇਂ ਸਮਾਇ ਗਈ ਹੂੰ॥
Prof. Sahib Singhਹੁਣ ਮੈਂ ਆਤਮਕ ਅਡੋਲਤਾ ਵਿਚ ਟਿਕ ਗਈ ਹਾਂ।

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ।

SikhNet (Spanish)calma y me inmerjo en la Paz del Equilibrio.

ਮੀਠੀ ਪਿਰਹਿ ਕਹਾਨੀ ॥

meetthee pireh kahaanee |

Sant Singh KhalsaHow sweet is the story of my Husband Lord.
Manmohan SinghSweet is the tale of my Spouse.
Manmohan Singh (Punjabi)ਮਿੱਠੜੀ ਹੇ ਮੇਰੇ ਕੰਤ ਦੀ ਵਾਰਤਾ।
Fareedkot Teekaਜਿਸ ਪਤੀ ਕੀ (ਕਹਾਨੀ) ਕਥਾ ਪਰਮ (ਮੀਠੀ) ਮਧਰ ਹੈ॥
Prof. Sahib Singhਪ੍ਰਭੂ-ਪਤੀ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਮੈਨੂੰ ਪਿਆਰੀਆਂ ਲੱਗ ਰਹੀਆਂ ਹਨ।

ਪਦ ਅਰਥ ਪਿਰਹਿ = ਪਿਰ ਦੀ, ਪ੍ਰਭੂ-ਪਤੀ ਦੀ।

SikhNet (Spanish)Oh, ¡qué dulce es la Palabra de mi Amor!

ਮੋਹਨੁ ਲਾਲਨੁ; ਪਾਇਓ ਰੀ ॥ ਰਹਾਉ ਦੂਜਾ ॥੧॥੧੨੮॥

mohan laalan; paaeo ree | rahaau doojaa |1|128|

Sant Singh KhalsaI have found my Beloved, Enticing Lord. ||Second Pause||1||128||
Manmohan SinghI have attained to my Beloved, the charmer. 2nd. Pause.
Manmohan Singh (Punjabi)ਮੈਂ ਆਪਣੇ ਮਨਮੋਹਨ ਦਿਲਜਾਨੀ ਨੂੰ ਪਰਾਪਤ ਹੋ ਗਈ ਹਾਂ। ਠਹਿਰਾਉ ਦੂਜਾ।
Fareedkot Teekaਹੇ ਸਖੀ! ਤਿਸ ਮੋਹਿਨ ਪਿਆਰੇ ਵਾਹਿਗੁਰੂ ਕੋ ਪਾਇ ਲੀਆ ਹੈ॥ ਰਹਾਉ ਦੂਜਾ॥੧॥੧੨੮॥
Prof. Sahib Singhਹੇ ਭੈਣ! ਹੁਣ ਮੈਂ ਸੋਹਣਾ ਲਾਲ ਮੋਹਣ ਲੱਭ ਲਿਆ ਹੈ।ਰਹਾਉ ਦੂਜਾ ॥੧॥੧੨੮॥

ਪਦ ਅਰਥ ਰਹਾਉ ਦੂਜਾ ॥੧॥੧੨੮॥

* ਨੋਟ: ਨਵੇਂ ਸੰਗ੍ਰਹ ਦਾ ਇਹ ਪਹਿਲਾ ਸ਼ਬਦ ਹੈ। ਪਹਿਲੇ 'ਰਹਾਉ' ਵਿਚ ਪ੍ਰਸ਼ਨ ਕੀਤਾ ਸੀ ਕਿ 'ਕਬ ਘਰਿ ਆਵੈ ਰੀ'। ਬੰਦ ਨੰ: ੨ ਵਿਚ ਮਿਲਾਪ ਦਾ ਤਰੀਕਾ ਦੱਸਿਆ ਹੈ, ਦੂਜੇ 'ਰਹਾਉ' ਵਿਚ ਉੱਤਰ ਦਿਤਾ ਹੈ ਕਿ 'ਅਹੰ' ਮਿਟਾਇਆਂ 'ਮੋਹਨੁ ਲਾਲਨੁ ਪਾਇਓ ਰੀ'। ਇਹ ਸ਼ਬਦ ਦੋ ਬੰਦਾਂ ਵਾਲਾ ਹੀ ਹੈ।

SikhNet (Spanish)Ahora tengo a mi Señor, el Encanto de mi corazón. (Segunda pausa-1-128)
Answers quote the Granth verbatim with Ang citations. AI commentary is not Gurbani and not a religious ruling.