ੴ

ਸਿੱਖਬਾਣੀ · SikhBani

ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ ॥

teerath karai brat fun raakhai neh manooaa bas jaa ko
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Raag Bilaaval · Ang 831 · 9 lines
Translations

ਬਿਲਾਵਲੁ ਮਹਲਾ ੯ ॥

bilaaval mahalaa 9 |

Sant Singh KhalsaBilaaval, Ninth Mehl:
Manmohan SinghBilawal 9th Guru.
Manmohan Singh (Punjabi)ਬਿਲਾਵਲ ਨੌਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Teg Bajadur, Noveno Canal Divino.

ਜਾ ਮੈ ਭਜਨੁ ਰਾਮ ਕੋ, ਨਾਹੀ ॥

jaa mai bhajan raam ko, naahee |

Sant Singh KhalsaThere is no meditation on the Lord within him.
Manmohan SinghHe, within whom, there is not the Lord's meditation,
Manmohan Singh (Punjabi)ਜਿਸ ਦੇ ਅੰਦਰ ਸੁਆਮੀ ਦਾ ਸਿਮਰਨ ਨਹੀਂ,
Fareedkot Teekaਜਿਸ ਪੁਰਸ ਕੇ ਮਨ ਮੇਂ ਰਾਮ ਨਾਮ ਕਾ (ਭਜਨੁ) ਸਿਮਰਨ ਨਹੀਂ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਭਜਨ ਨਹੀਂ ਹੈ,

ਪਦ ਅਰਥ ਜਾ ਮਹਿ = ਜਿਸ ਮਨੁੱਖ (ਦੇ ਹਿਰਦੇ) ਵਿਚ। ਕੋ = ਦਾ।

SikhNet (Spanish)Quien no medita en el Señor del Interior,

ਤਿਹ ਨਰ. ਜਨਮੁ ਅਕਾਰਥੁ ਖੋਇਆ; ਯਹ ਰਾਖਹੁ ਮਨ ਮਾਹੀ ॥੧॥ ਰਹਾਉ ॥

tih nar. janam akaarath khoeaa; yeh raakhahu man maahee |1| rahaau |

Sant Singh KhalsaThat man wastes his life uselessly - keep this in mind. ||1||Pause||
Manmohan Singhthat man loses his life in vain. Bear thou this in thy mind. Pause.
Manmohan Singh (Punjabi)ਉਹ ਇਨਸਾਨ ਆਪਣਾ ਜੀਵਨ ਬੇਫਾਇਦਾ ਗੁਆ ਲੈਂਦਾ ਹੈ। ਇਸ ਗੱਲ ਨੂੰ ਆਪਣੇ ਚਿੱਤ ਅੰਦਰ ਟਿਕਾ ਲੈ। ਠਹਿਰਾਉ।
Fareedkot Teekaਤਿਸ ਮਾਨਸ ਨੇ ਇਹੁ ਮਾਨੁਖ ਜਨਮੁ ਬਿਅਰਥ ਹੀ ਗਵਾਯਾ ਹੈ। ਹੇ ਭਾਈ! ਇਹ ਬਾਤ ਮਨ ਬੀਚ ਦ੍ਰਿੜ ਕਰੋ॥੧॥ ਰਹਾਉ ॥
Prof. Sahib Singhਇਹ ਗੱਲ ਪੱਕੀ ਚੇਤੇ ਰੱਖੋ ਕਿ ਉਸ ਮਨੁੱਖ ਨੇ ਆਪਣੀ ਜ਼ਿੰਦਗੀ ਵਿਅਰਥ ਹੀ ਗਵਾ ਲਈ ਹੈ ॥੧॥ ਰਹਾਉ ॥

ਪਦ ਅਰਥ ਤਿਹ ਨਰ = ਉਸ ਮਨੁੱਖ ਨੇ। ਅਕਾਰਥੁ = ਵਿਅਰਥ। ਖੋਇਆ = ਗਵਾ ਲਿਆ। ਯਹ = ਇਹ ਗੱਲ। ਮਾਹੀ = ਵਿਚ। ਰਾਖਹੁ ਮਨ ਮਾਹੀ = ਪੱਕੀ ਚੇਤੇ ਰੱਖੋ ॥੧॥ ਰਹਾਉ ॥

SikhNet (Spanish)desperdicia su vida en vano; tómalo por seguro. (1-Pausa)

ਤੀਰਥ ਕਰੈ. ਬ੍ਰਤ ਫੁਨਿ ਰਾਖੈ; ਨਹ ਮਨੂਆ ਬਸਿ. ਜਾ ਕੋ ॥

teerath karai. brat fun raakhai; neh manooaa bas. jaa ko |

Sant Singh KhalsaHe bathes at sacred shrines of pilgrimage, and adheres to fasts, but he has no control over his mind.
Manmohan SinghHe, who bathes at shrines and keeps fasts, but who has not control over his mind.
Manmohan Singh (Punjabi)ਜੋ ਧਰਮ ਅਸਥਾਨਾਂ ਤੇ ਨ੍ਹਾਉਂਦਾ ਹੈ ਅਤੇ ਵਰਤ ਰੱਖਦਾ ਹੈ ਪ੍ਰੰਤੂ ਜਿਸ ਦਾ ਮਨ ਉਸ ਦੇ ਕਾਬੂ ਵਚ ਨਹੀਂ।
Fareedkot Teekaਤੀਰਥੋਂ ਕੇ ਇਸਨਾਨ ਭੀ ਕਰੈ ਔ ਬ੍ਰਤ ਭੀ ਰਾਖੇ, ਪਰੰਤੂ ਜਿਸ ਕਾ ਮਨ ਅਪਨੇ ਅਧੀਨ ਨਹੀਂ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦਾ ਮਨ ਆਪਣੇ ਵੱਸ ਵਿਚ ਨਹੀਂ ਹੈ, ਉਹ ਭਾਵੇਂ ਤੀਰਥਾਂ ਦੇ ਇਸ਼ਨਾਨ ਕਰਦਾ ਹੈ ਵਰਤ ਭੀ ਰੱਖਦਾ ਹੈ,

ਪਦ ਅਰਥ ਫੁਨਿ = ਭੀ। ਬਸਿ = ਵੱਸ ਵਿਚ। ਜਾ ਕੇ ਮਨੂਆ = ਜਿਸ ਦਾ ਮਨ।

SikhNet (Spanish)Hace peregrinajes y ayunos pero no contiene a su mente,

ਨਿਹਫਲ ਧਰਮੁ ਤਾਹਿ ਤੁਮ ਮਾਨਹੁ; ਸਾਚੁ ਕਹਤ ਮੈ. ਯਾ ਕਉ ॥੧॥

nihafal dharam taeh tum maanahu; saach kehat mai. yaa kau |1|

Sant Singh KhalsaKnow that such religion is useless to him. I speak the Truth for his sake. ||1||
Manmohan SinghBe assured that of no avail is his faith to him, I utter nothing but the water penetrates into it not;
Manmohan Singh (Punjabi)ਤੂੰ ਯਕੀਨ ਕਰ ਲੈ ਕਿ ਉਸ ਦਾ ਈਮਾਨ ਉਸ ਦੇ ਕਿਸੇ ਲਾਭ ਦਾ ਨਹੀਂ। ਮੈਂ ਉਸ ਦੇ ਭਲੇ ਲਈ ਨਿਰੋਲ ਸੱਚ ਆਖਦਾ ਹਾਂ।
Fareedkot Teekaਹੇ ਭਾਈ! ਤਬ ਤਿਸ ਕੇ ਧਰਮ ਕੀਏ ਹੂਏ ਸਭ ਨਿਸਫਲ ਮਾਨੋਂ। ਹਮ ਇਸ ਬਾਤ ਕੋ ਸਤ੍ਯ ਕਹਤੇ ਹੈਂ, ਭਾਵ ਯਹ ਮਨ ਕੀ ਪ੍ਰੀਤੀ ਸੇ ਬਿਨਾ ਪਖੰਡ ਹੇਤ ਜੇਤੇ ਕਰਮ ਹੈਂ, ਸੋ ਸਭ ਵਿਅਰਥ ਹੈਂ॥੧॥
Prof. Sahib Singhਪਰ ਤੁਸੀ (ਇਹ ਤੀਰਥ ਵਰਤ ਆਦਿਕ ਵਾਲਾ) ਉਸ ਦਾ ਧਰਮ ਵਿਅਰਥ ਸਮਝੋ। ਮੈਂ ਅਜੇਹੇ ਮਨੁੱਖ ਨੂੰ ਭੀ ਇਹ ਸੱਚੀ ਗੱਲ ਆਖ ਦੇਂਦਾ ਹਾਂ ॥੧॥

ਪਦ ਅਰਥ ਤਾਹਿ = ਉਸ ਦਾ। ਮਾਨਹੁ = ਸਮਝੋ। ਸਾਚੁ = ਸੱਚੀ ਗੱਲ। ਯਾ ਕਉ = ਉਸ ਨੂੰ ॥੧॥

SikhNet (Spanish)su religión de nada le sirve, por su bien, digo nada más que la Verdad, por su propio bien. (1)

ਜੈਸੇ ਪਾਹਨੁ ਜਲ ਮਹਿ ਰਾਖਿਓ; ਭੇਦੈ ਨਾਹਿ. ਤਿਹ ਪਾਨੀ ॥

jaise paahan jal meh raakhio; bhedai naeh. tih paanee |

Sant Singh KhalsaIt's like a stone, kept immersed in water; still, the water does not penetrate it.
Manmohan SinghSo deem thou that mortal, who is without the Lord's devotional service.
Manmohan Singh (Punjabi)ਜਿਸ ਤਰ੍ਹਾਂ ਪੱਥਰ ਪਾਣੀ ਵਿੱਚ ਡਬੋ ਕੇ ਰੱਖਿਆ ਜਾਂਦਾ ਹੈ, ਪ੍ਰੁੰਤੂ ਪਾਣੀ ਉਸ ਅੰਦਰ ਪ੍ਰਵੇਸ਼ ਨਹੀਂ ਕਰਦਾ।
Fareedkot Teekaਜੈਸੇ ਪਥਰ ਕਉ ਜਲ ਮੇਂ ਕਿਤਨਾ ਹੀ ਕਾਲ ਰਖਿਆ ਜਾਏ, ਪਰੰਤੂ ਤਿਸ ਪਾਥਰ ਕੋ ਜਲੁ ਭੇਦ, ਭਾਵ ਤਿਸ ਮੇਂ ਪ੍ਰਵੇਸ ਨਹੀਂ ਕਰ ਸਕਤਾ ਹੈ॥
Prof. Sahib Singhਹੇ ਭਾਈ! ਜਿਵੇਂ ਪੱਥਰ ਪਾਣੀ ਵਿਚ ਰੱਖਿਆ ਹੋਇਆ ਹੋਵੇ, ਉਸ ਨੂੰ ਪਾਣੀ ਵਿੰਨ੍ਹ ਨਹੀਂ ਸਕਦਾ। (ਪਾਣੀ ਉਸ ਉਤੇ ਅਸਰ ਨਹੀਂ ਕਰ ਸਕਦਾ),

ਪਦ ਅਰਥ ਪਾਹਨੁ = ਪੱਥਰ। ਮਹਿ = ਵਿਚ। ਭੇਦੈ = ਵਿੰਨ੍ਹਦਾ। ਤਿਹ = ਉਸ ਨੂੰ।

SikhNet (Spanish)Es como una piedra que está siempre en el agua, aún así, el agua no penetra en su interior,

ਤੈਸੇ ਹੀ ਤੁਮ ਤਾਹਿ ਪਛਾਨਹੁ; ਭਗਤਿ ਹੀਨ ਜੋ ਪ੍ਰਾਨੀ ॥੨॥

taise hee tum taeh pachhaanahu; bhagat heen jo praanee |2|

Sant Singh KhalsaSo, understand it: that mortal being who lacks devotional worship is just like that. ||2||
Manmohan SinghIn the Darkage, salvation is obtained through the Lord's Name.
Manmohan Singh (Punjabi)ਉਸੇ ਤਰ੍ਹਾਂ ਦਾ ਹੀ ਤੂੰ ਉਸ ਜੀਵ ਨੂੰ ਜਾਣ ਲੈ ਜਿਹੜਾ ਪ੍ਰਭੂ ਦੀ ਪ੍ਰੇਮ-ਮਈ ਦੇ ਬਗੈਰ ਹੈ।
Fareedkot Teekaਹੇ ਭਾਈ! ਭਗਤੀ ਤੇ ਹੀਨ ਜੋ ਪ੍ਰਾਨੀ ਹੈ ਤੁਮ ਤਿਸ ਕੋ ਤੈਸੇ ਪਛਾਨੇ, ਭਾਵ ਕਠੋਰ ਰਿਦੇ ਵਾਲਾ ਹੈ॥੨॥
Prof. Sahib Singhਇਹੋ ਜਿਹਾ ਹੀ ਤੁਸੀ ਉਸ ਮਨੁੱਖ ਨੂੰ ਸਮਝੋ ਜੋ ਪ੍ਰਭੂ ਦੀ ਭਗਤੀ ਤੋਂ ਵਾਂਜਿਆਂ ਰਹਿੰਦਾ ਹੈ ॥੨॥

ਪਦ ਅਰਥ ਪਛਾਨਹੁ = ਸਮਝੋ। ਹੀਨ = ਸੱਖਣਾ ॥੨॥

SikhNet (Spanish)así ocurre con el mortal sin Devoción en su Servicio.(2)

ਕਲ ਮੈ ਮੁਕਤਿ. ਨਾਮ ਤੇ ਪਾਵਤ; ਗੁਰੁ ਯਹ ਭੇਦੁ ਬਤਾਵੈ ॥

kal mai mukat. naam te paavat; gur yeh bhed bataavai |

Sant Singh KhalsaIn this Dark Age of Kali Yuga, liberation comes from the Naam. The Guru has revealed this secret.
Manmohan SinghIn the Darkage, salvation is obtained through the Lord's Name. The Guru discloses this secret.
Manmohan Singh (Punjabi)ਕਲਯੁੱਗ ਵਿੱਚ ਮੁਕਤੀ ਸਾਈਂ ਦੇ ਨਾਮ ਦੇ ਰਾਹੀਂ ਪਰਾਪਤ ਹੁੰਦੀ ਹੈ। ਗੁਰੂ ਜੀ ਇਹ ਭੇਤ ਦਰਸਾਉਂਦੇ ਹਨ।
Fareedkot Teekaਇਸ ਕਲਿਜੁਗ ਕੇ ਸਮੇਂ ਮੇਂ ਨਾਮ ਕੇ ਜਪਨੇ ਤੇ ਹੀ ਇਹ ਜੀਵ ਮੁਕਤਿ ਪਾਵਤਾ ਹੈ। ਗੁਰ ਇਸ ਭੇਦ ਕੋ ਬਤਾਵਤੇ ਹੈਂ॥
Prof. Sahib Singhਹੇ ਭਾਈ! ਗੁਰੂ ਜ਼ਿੰਦਗੀ ਦਾ ਇਹ ਰਾਜ਼ ਦੱਸਦਾ ਹੈ ਕਿ ਮਨੁੱਖਾ ਜੀਵਨ ਵਿਚ ਇਨਸਾਨ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰ ਸਕਦਾ ਹੈ।

ਪਦ ਅਰਥ ਕਲਿ ਮਹਿ = ਸੰਸਾਰ ਵਿਚ, ਮਨੁੱਖਾ ਜਨਮ ਵਿਚ। ਤੇ = ਤੋਂ, ਦੀ ਰਾਹੀਂ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਭੇਦੁ = ਡੂੰਘੀ ਗੱਲ।

SikhNet (Spanish)En esta oscura Era de Kali Yug, la Liberación viene del Naam; el Guru me ha revelado este Secreto.

ਕਹੁ ਨਾਨਕ. ਸੋਈ ਨਰੁ ਗਰੂਆ; ਜੋ ਪ੍ਰਭ ਕੇ ਗੁਨ ਗਾਵੈ ॥੩॥੩॥

kahu naanak. soee nar garooaa; jo prabh ke gun gaavai |3|3|

Sant Singh KhalsaSays Nanak, he alone is a great man, who sings the Praises of God. ||3||3||
Manmohan SinghSays Nanak, he alone is the great man, who sings the Lord's praises.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਉਹੀ ਵੱਡਾ ਇਨਸਾਨ ਹੈ, ਜਿਹੜਾ ਸਾਈਂ ਦੀਆਂ ਸਿਫਤਾਂ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਪੁਰਸ (ਗਰੂਆ) ਭਾਰੀ, ਭਾਵ ਪੂਜਨੀਯ ਹੈ, ਜੋ ਜਨ ਪ੍ਰਭੂ ਕੇ ਗੁਣੋਂ ਕੋ ਗਾਵਤਾ ਹੈ॥੩॥੩॥☬ਗੁਰਾਂ ਦੁਆਰੇ ਨਾਮ ਜਪਨੇ ਕੀ ਵਡਿਆਈ ਲਖਾਵਤੇ ਹੂਏ ਉਪਦੇਸ ਉਚਾਰਨ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਉਹੀ ਮਨੁੱਖ ਆਦਰ-ਜੋਗ ਹੈ ਜੇਹੜਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥੩॥

ਪਦ ਅਰਥ ਗਰੂਆ = ਭਾਰਾ, ਆਦਰ-ਯੋਗ ॥੩॥੩॥

* ਨੋਟ: ਬਿਲਾਵਲ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੇ ਇਹ ਤਿੰਨ ਸ਼ਬਦ ਹਨ।

SikhNet (Spanish)Dice Nanak, conoce que sólo es un gran hombre, aquél que canta la Alabanza del Señor.(3-3)
Answers quote the Granth verbatim with Ang citations. AI commentary is not Gurbani and not a religious ruling.