ਬਿਲਾਵਲੁ ਮਹਲਾ ੯ ॥
bilaaval mahalaa 9 | Ang 830
Sant Singh KhalsaBilaaval, Ninth Mehl:
Manmohan SinghBilawal 9th Guru.
Manmohan Singh (Punjabi)ਬਿਲਾਵਲ ਨੌਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Teg Bajadur, Noveno Canal Divino.
ਹਰਿ ਕੇ ਨਾਮ ਬਿਨਾ; ਦੁਖੁ ਪਾਵੈ ॥
har ke naam binaa; dukh paavai | Ang 830
Sant Singh KhalsaWithout the Name of the Lord, you shall only find pain.
Manmohan SinghWithout God's Name thou shalt suffer pain.
Manmohan Singh (Punjabi)ਵਾਹਿਗੁਰੂ ਦੇ ਨਾਮ ਦੇ ਬਾਝੋਂ ਤੂੰ ਤਕਲੀਫ ਉਠਾਵੇਂਗਾ।
Fareedkot Teekaਇਹ ਜੀਵ ਹਰੀ ਕੇ ਨਾਮ ਤੇ ਬਿਨਾਂ ਸਦਾ ਦੁਖ ਪਾਵਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਨਾਮ (ਸਿਮਰਨ) ਤੋਂ ਬਿਨਾ ਮਨੁੱਖ ਦੁੱਖ ਸਹਾਰਦਾ ਰਹਿੰਦਾ ਹੈ।
SikhNet (Spanish)Sin el Nombre del Señor uno sólo encuentra dolor;
ਭਗਤਿ ਬਿਨਾ. ਸਹਸਾ. ਨਹ ਚੂਕੈ; ਗੁਰੁ ਇਹੁ ਭੇਦੁ ਬਤਾਵੈ ॥੧॥ ਰਹਾਉ ॥
bhagat binaa. sahasaa. neh chookai; gur ihu bhed bataavai |1| rahaau | Ang 830
Sant Singh KhalsaWithout devotional worship, doubt is not dispelled; the Guru has revealed this secret. ||1||Pause||
Manmohan SinghWithout meditation, doubt is dispelled not. The Guru reveals this secret. Pause.
Manmohan Singh (Punjabi)ਸਿਰਮਨ ਦੇ ਬਗੈਰ ਸੰਦੇਹ ਦੂਰ ਨਹੀਂ ਹੁੰਦਾ। ਗੁਰੂ ਜੀ ਇਹ ਭੇਤ ਦਰਸਾਉਂਦੇ ਹਨ। ਠਹਿਰਾਉ।
Fareedkot Teekaਸਤਿਗੁਰ ਇਸ ਭੇਦ ਕੋ ਬਤਾਵਤੇ ਹੈਂ ਕੇ ਹਰੀ ਕੀ ਭਗਤੀ ਬਿਨਾ ਸੰਸਾ ਨਹੀਂ ਦੂਰ ਹੋਤਾ॥੧॥ ਰਹਾਉ ॥
Prof. Sahib Singhਗੁਰੂ (ਜੀਵਨ-ਮਾਰਗ ਦੀ) ਇਹ ਡੂੰਘੀ ਗੱਲ ਦੱਸਦਾ ਹੈ, ਕਿ ਪਰਮਾਤਮਾ ਦੀ ਭਗਤੀ ਕਰਨ ਤੋਂ ਬਿਨਾ ਮਨੁੱਖ ਦਾ ਸਹਿਮ ਖ਼ਤਮ ਨਹੀਂ ਹੁੰਦਾ ॥੧॥ ਰਹਾਉ ॥ਪਦ ਅਰਥ ਸਹਸ = ਸਹਿਮ। ਚੂਕੈ = ਮੁੱਕਦਾ। ਭੇਦੁ = (ਜੀਵਨ-ਮਾਰਗ ਦੀ) ਡੂੰਘੀ ਗੱਲ ॥੧॥ ਰਹਾਉ ॥
SikhNet (Spanish)sin Servirlo con Devoción la duda no termina, este Misterio fue revelado por el Guru.(1-Pausa)
ਕਹਾ ਭਇਓ ਤੀਰਥ ਬ੍ਰਤ ਕੀਏ; ਰਾਮ ਸਰਨਿ. ਨਹੀ ਆਵੈ ॥
kahaa bheo teerath brat kee; raam saran. nahee aavai | Ang 830
Sant Singh KhalsaOf what use are sacred shrines of pilgrimage, if one does not enter the Sanctuary of the Lord?
Manmohan SinghOf what avail are the pilgrimages and fasting, if man enters not the Lord's sanctuary?
Manmohan Singh (Punjabi)ਕੀ ਲਾਭ ਹੈ ਧਰਮ ਅਸਥਾਨਾਂ ਦੀਆਂ ਯਾਤ੍ਰਾਵਾਂ ਅਤੇ ਫਰਤਾਂ ਦਾ, ਜੇਕਰ ਇਨਸਾਨ ਪ੍ਰਭੂ ਦੀ ਪਨਾਹ ਨਹੀਂ ਲੈਂਦਾ।
Fareedkot Teekaਲੋਕੋਂ ਕੇ ਦਿਖਲਾਵੇ ਹੇਤ ਤੀਰਥ ਇਸਨਾਨ ਔ ਬ੍ਰਤ ਆਦੀ ਭੀ ਕੀਏ ਤੌ ਕਿਆ ਹੂਆ, ਭਾਵ ਤੁਛ ਫਲ ਕੇ ਦਾਤੇ ਹੈਂ। ਜਬ ਲਗ ਇਸ ਜੀਵ ਕਾ ਮਨ ਵਿਆਪਕ ਸਰੂਪ ਰਾਮ ਕੀ ਸਰਨ ਮੇਂ ਨਹੀਂ ਆਵੈਗਾ॥
Prof. Sahib Singhਹੇ ਭਾਈ! ਜੇ ਮਨੁੱਖ ਪਰਮਾਤਮਾ ਦੀ ਸਰਨ ਨਹੀਂ ਪੈਂਦਾ, ਤਾਂ ਉਸ ਦੇ ਤੀਰਥ-ਜਾਤ੍ਰਾ ਕਰਨ ਦਾ ਕੋਈ ਲਾਭ ਨਹੀਂ, ਵਰਤ ਰੱਖਣ ਦਾ ਕੋਈ ਫ਼ਾਇਦਾ ਨਹੀਂ।ਪਦ ਅਰਥ ਕਹਾ ਭਇਓ = ਕੀਹ ਹੋਇਆ? ਕੋਈ ਲਾਭ ਨਹੀਂ।
SikhNet (Spanish)¿De qué sirven los ayunos y los peregrinajes si uno se olvide de cantarle al Señor?
ਜੋਗ ਜਗ ਨਿਹਫਲ ਤਿਹ ਮਾਨਉ; ਜੋ ਪ੍ਰਭ ਜਸੁ ਬਿਸਰਾਵੈ ॥੧॥
jog jag nihafal tih maanau; jo prabh jas bisaraavai |1| Ang 831
Sant Singh KhalsaKnow that Yoga and sacrificial feasts are fruitless, if one forgets the Praises of God. ||1||
Manmohan SinghBe assured that fruitless are his Yogic practices and sacrificial feasts, who forgets the Lord's praise.
Manmohan Singh (Punjabi)ਮੰਨ ਲੈ ਕਿ ਉਸ ਦੇ ਯੋਗ ਦੇ ਸਾਧਨ ਅਤੇ ਸਦਾ ਵਰਤ ਨਿਸਫਲ ਹਨ, ਜੋ ਸਾਈਂ ਦੀ ਕੀਰਤੀ ਨੂੰ ਭੁਲਾ ਦਿੰਦੇ ਹਨ।
Fareedkot Teekaਯੋਗ ਰੀਤੀ, ਭਾਵ ਪ੍ਰਾਣਾਂਯਾਮਾਦੀ ਔ ਯਗ੍ਯ ਆਦੀ ਕ੍ਰਮ ਤਿਸ ਕੇ ਤਬ ਲਗ ਨਿਸਫਲ ਮਾਨ ਲੇਵੋ, ਜਬ ਲਗ ਪ੍ਰਭੂ ਕੇ ਜਸ ਕੋ ਮਨ ਤੇ ਬਿਸਰਾਵਤਾ ਹੈ॥੧॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਭੁਲਾ ਦੇਂਦਾ ਹੈ, ਮੈਂ ਸਮਝਦਾ ਹਾਂ ਕਿ ਉਸ ਦੇ ਜੋਗ-ਸਾਧਨ ਅਤੇ ਜੱਗ (ਆਦਿਕ ਕਰਮ ਸਭ) ਵਿਅਰਥ ਹਨ ॥੧॥ਪਦ ਅਰਥ ਤਿਹ = ਉਸ (ਮਨੁੱਖ) ਦੇ। ਮਾਨਉ = ਮਾਨਉਂ, ਮੈਂ ਮੰਨਦਾ ਹਾਂ। ਜਸੁ = ਸਿਫ਼ਤਿ-ਸਾਲਾਹ। ਜੋ = ਜੇਹੜਾ ਮਨੁੱਖ। ਜੋਗ = ਜੋਗ-ਸਾਧਨ। ਨਿਹਫਲ = ਵਿਅਰਥ ॥੧॥
SikhNet (Spanish)¿De qué sirven las conquistas de la Yoga y los poderes, si uno abandona la Alabanza del Señor? (1)
ਮਾਨ ਮੋਹ ਦੋਨੋ ਕਉ ਪਰਹਰਿ; ਗੋਬਿੰਦ ਕੇ ਗੁਨ ਗਾਵੈ ॥
maan moh dono kau parahar; gobind ke gun gaavai | Ang 831
Sant Singh KhalsaOne who lays aside both pride and attachment, sings the Glorious Praises of the Lord of the Universe.
Manmohan SinghHe who playing aside both his self conceit and worldly love sings the praise of the Lord,
Manmohan Singh (Punjabi)ਜੋ ਆਪਣੀ ਸਵੈ-ਹੰਗਤਾ ਅਤੇ ਸੰਸਾਰੀ ਮਮਤਾ ਦੋਨਾਂ ਨੂੰ ਛੱਡ ਕੇ, ਸਾਹਿਬ ਦੀ ਮਹਿਮਾ ਗਾਇਨ ਕਰਦਾ ਹੈ।
Fareedkot Teekaਤਾਂ ਤੇ ਮਾਨ ਔ ਮੋਹ ਦੋਨੋਂ ਵਿਕਾਰੋਂ ਕੋ (ਪਰਹਰਿ) ਤਿਆਗ ਕਰ ਕੇ ਜੋ ਜਨ ਗੋਬਿੰਦ ਕੇ ਗੁਣੋਂ ਕੋ ਗਾਇਨ ਕਰੇ॥
Prof. Sahib Singhਜੇਹੜਾ ਮਨੁੱਖ ਅਹੰਕਾਰ ਅਤੇ ਮਾਇਆ ਦਾ ਮੋਹ ਛੱਡ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ,ਪਦ ਅਰਥ ਮਾਨ = ਅਹੰਕਾਰ। ਦੋਨੋ ਕਉ = ਦੋਹਾਂ ਨੂੰ। ਪਰਹਰਿ = ਤਿਆਗ ਕੇ।
SikhNet (Spanish)Quien se aparta de su ego, su apego emocional, y canta las Gloriosas Alabanzas del Señor del Universo,
ਕਹੁ ਨਾਨਕ. ਇਹ ਬਿਧਿ ਕੋ ਪ੍ਰਾਨੀ; ਜੀਵਨ ਮੁਕਤਿ ਕਹਾਵੈ ॥੨॥੨॥
kahu naanak. ih bidh ko praanee; jeevan mukat kahaavai |2|2| Ang 831
Sant Singh KhalsaSays Nanak, the mortal who does this is said to be 'jivan mukta' - liberated while yet alive. ||2||2||
Manmohan SinghSays Nanak, the mortal of such a type is said to have obtained emancipation whilst alive.
Manmohan Singh (Punjabi)ਗੁਰੂ ਜੀ ਆਖਦੇ ਹਨ, ਇਸ ਕਿਸਮ ਦਾ ਜੀਵ, ਜੀਉਂਦੇ ਜੀ ਮੁਕਤੀ ਨੂੰ ਪਰਾਪਤ ਹੋਇਆ ਹੋਇਆ ਆਖਿਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਬਿਧੀ ਕਾ ਜੋ ਪ੍ਰਾਣੀ ਹੈ, ਸੋ ਨਾਮ ਕੇ ਜਪਨੇ ਤੇ ਜੀਵਨ ਮੁਕਤ ਕਹਾਵਤਾ ਹੈ॥੨॥੨॥☬ਪੁਨਾ ਸੋਈ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- ਜੇਹੜਾ ਮਨੁੱਖ ਇਸ ਕਿਸਮ ਦਾ ਜੀਵਨ ਬਿਤੀਤ ਕਰਨ ਵਾਲਾ ਹੈ, ਉਹ ਜੀਵਨ-ਮੁਕਤਿ ਅਖਵਾਂਦਾ ਹੈ (ਉਹ ਮਨੁੱਖ ਉਸ ਸ਼੍ਰੇਣੀ ਵਿਚੋਂ ਗਿਣਿਆ ਜਾਂਦਾ ਹੈ, ਜੇਹੜੇ ਇਸ ਜ਼ਿੰਦਗੀ ਵਿਚ ਵਿਕਾਰਾਂ ਦੀ ਪਕੜ ਤੋਂ ਬਚੇ ਰਹਿੰਦੇ ਹਨ) ॥੨॥੨॥ਪਦ ਅਰਥ ਕੋ = ਦਾ। ਇਹ ਬਿਧਿ ਕੋ = ਇਸ ਕਿਸਮ ਦਾ (ਜੀਵਨ ਬਿਤੀਤ ਕਰਨ ਵਾਲਾ)। ਪ੍ਰਾਨੀ = ਮਨੁੱਖ। ਜੀਵਨ ਮੁਕਤਿ = ਜੀਊਂਦਾ ਹੀ ਵਿਕਾਰਾਂ ਤੋਂ ਆਜ਼ਾਦ ॥੨॥੨॥
SikhNet (Spanish)Nanak dice, el mortal que hace esto es llamado Yivan Multa, liberado aún mientras vive. (2-2)