ਬਿਲਾਵਲੁ ਅਸਟਪਦੀਆ ਮਹਲਾ ੧ ਘਰੁ ੧੦ ॥
bilaaval asattapadeea mahalaa 1 ghar 10 |
Sant Singh KhalsaBilaaval, Ashtpadheeyaa, First Mehl, Tenth House:
Manmohan SinghBilawal Ashtapadis. 1st Guru.
Manmohan Singh (Punjabi)ਬਿਲਾਵਲ ਅਸ਼ਟਪਦੀਆ। ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਬਿਲਾਵਲੁ, ਘਰ ੧੦ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Bilawal, Ashtapadis, Mejl Guru Nanak, Primer Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By The True Guru's grace. He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਨਿਕਟਿ ਵਸੈ; ਦੇਖੈ ਸਭੁ ਸੋਈ ॥
nikatt vasai; dekhai sabh soee |
Sant Singh KhalsaHe dwells close at hand, and sees all,
Manmohan SinghThe Lord abides near, and He beholds all,
Manmohan Singh (Punjabi)ਪ੍ਰਭੂ ਨੇੜੇ ਵਸਦਾ ਹੈ ਤੇ ਉਹ ਸਾਰਿਆਂ ਨੂੰ ਵੇਖਦਾ ਹੈ,
Fareedkot Teekaਸੋ ਵਾਹਿਗੁਰੂ ਸਭ ਕੇ ਨਿਕਟ ਵਸਤਾ ਹੈ ਔਰ ਸਭ ਕੋ ਸੋ ਪ੍ਰਤਖ੍ਯ ਦੇਖਤਾ ਹੈ॥
Prof. Sahib Singhਪਰਮਾਤਮਾ (ਹਰੇਕ ਜੀਵ ਦੇ) ਨੇੜੇ ਵੱਸਦਾ ਹੈ, ਉਹ ਆਪ ਹੀ ਹਰੇਕ ਦੀ ਸੰਭਾਲ ਕਰਦਾ ਹੈ,ਪਦ ਅਰਥ ਨਿਕਟਿ = ਨੇੜੇ। ਸੋਈ = ਉਹੀ (ਪ੍ਰਭੂ)।
SikhNet (Spanish)El Señor habita muy cerca y lo ve todo;
ਗੁਰਮੁਖਿ ਵਿਰਲਾ, ਬੂਝੈ ਕੋਈ ॥
guramukh viralaa, boojhai koee |
Sant Singh Khalsabut how rare is the Gurmukh who understands this.
Manmohan Singhsome rare one under-stands this by Guru's grace.
Manmohan Singh (Punjabi)ਕੋਈ ਵਿਰਲਾ ਜਣਾ ਹੀ, ਗੁਰਾਂ ਦੀ ਦਇਆ ਦੁਆਰਾ, ਇਸ ਗੱਲ ਨੂੰ ਸਮਝਦਾ ਹੈ।
Fareedkot Teekaਪਰੰਤੂ ਤਿਸ ਕੇ ਸਰੂਪ ਕੋ ਕੋਈ ਵਿਰਲਾ ਗੁਰਮੁਖ ਹੀ (ਬੁਝੈ) ਸਮਝਤਾ ਹੈ॥
Prof. Sahib Singhਪਰ ਇਹ ਭੇਤ ਕੋਈ ਵਿਰਲਾ ਬੰਦਾ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿ ਕੇ ਨਾਮ ਜਪਦਾ ਹੈ।ਪਦ ਅਰਥ ਬੂਝੈ = ਸਮਝਦਾ ਹੈ।
SikhNet (Spanish)extraordinario es aquél que sabe esto por la Gracia del Guru.
ਵਿਣੁ ਭੈ ਪਇਐ; ਭਗਤਿ. ਨ ਹੋਈ ॥
vin bhai peiai; bhagat. na hoee |
Sant Singh KhalsaWithout the Fear of God, there is no devotional worship.
Manmohan SinghWithout imbibing the Lord's fear, His worship can not be performed.
Manmohan Singh (Punjabi)ਪ੍ਰਭੂ ਦਾ ਡਰ ਧਾਰਨ ਕਰਨ ਦੇ ਬਾਝੋਂ, ਉਸ ਦੀ ਉਪਾਸ਼ਨਾ ਕੀਤੀ ਨਹੀਂ ਜਾ ਸਕਦੀ।
Fareedkot Teekaਪੁਨਾ ਤਿਸ ਵਾਹਿਗੁਰੂ ਕਾ ਭੈ ਮਨ ਮੇਂ (ਪਏ) ਪ੍ਰਾਪਤ ਹੂਏ ਬਿਨਾਂ ਤਿਸ ਕੀ ਭਗਤੀ ਨਹੀਂ ਹੋਤੀ ਹੈ॥
Prof. Sahib Singhਜਿਤਨਾ ਚਿਰ (ਇਹ) ਡਰ ਪੈਦਾ ਹੋਵੇ (ਕਿ ਉਹ ਹਰ ਵੇਲੇ ਨੇੜੇ ਵੇਖ ਰਿਹਾ ਹੈ) ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।ਪਦ ਅਰਥ ਵਿਣੁ ਭੈ ਪਇਐ = (ਪਰਮਾਤਮਾ ਦੇ) ਡਰ ਵਿਚ ਰਹਿਣ ਤੋਂ ਬਿਨਾ, ਮਨ ਵਿਚ ਪਰਮਾਤਮਾ ਦਾ ਡਰ-ਅਦਬ ਨਾਹ ਪਏ।
SikhNet (Spanish)Sin Reverencia a Dios, uno no Lo puede alabar,
ਸਬਦਿ ਰਤੇ; ਸਦਾ ਸੁਖੁ ਹੋਈ ॥੧॥
sabad rate; sadaa sukh hoee |1|
Sant Singh KhalsaImbued with the Word of the Shabad, eternal peace is attained. ||1||
Manmohan SinghImbued with the Name, eternal peace is procured.
Manmohan Singh (Punjabi)ਨਾਮ ਨਾਲ ਰੰਗੀਜਣ ਦੁਆਰਾ ਸਦੀਵ ਆਰਾਮ ਪਰਾਪਤ ਹੋ ਜਾਂਦਾ ਹੈ।
Fareedkot Teekaਜੋ ਗੁਰੋਂ ਕੇ (ਸਬਦਿ) ਉਪਦੇਸ ਮੇਂ (ਰਤੇ) ਪ੍ਰੀਤਿਵਾਨ ਭਏ ਹੈਂ, ਤਿਨ ਕੋ ਸਦਾ ਸੁਖ ਕੀ ਪ੍ਰਾਪਤੀ ਹੋਈ ਹੈ॥੧॥
Prof. Sahib Singhਜੇਹੜੇ ਬੰਦੇ ਗੁਰੂ ਦੇ ਸ਼ਬਦ ਦੀ ਰਾਹੀਂ (ਨਾਮ-ਰੰਗ ਵਿਚ) ਰੰਗੇ ਜਾਂਦੇ ਹਨ ਉਹਨਾਂ ਨੂੰ ਸਦਾ ਆਤਮਕ ਆਨੰਦ ਮਿਲਦਾ ਹੈ ॥੧॥
SikhNet (Spanish)sólo aquél que está imbuido en la Palabra está siempre en Éxtasis. (1)
ਐਸਾ ਗਿਆਨੁ ਪਦਾਰਥੁ ਨਾਮੁ ॥
aisaa giaan padaarath naam |
Sant Singh KhalsaSuch is the spiritual wisdom, the treasure of the Naam;
Manmohan SinghSuch is the wealth of the Lord's gnosis and Name,
Manmohan Singh (Punjabi)ਇਹੋ ਜਿਹੀ ਹੈ ਪ੍ਰਭੂ ਦੀ ਰੱਬੀ ਗਿਆਤ ਅਤੇ ਨਾਮ ਦੀ ਦੌਲਤ,
Fareedkot Teekaਹੇ ਭਾਈ! ਨਾਮ ਪਦਾਰਥ ਕੋ ਐਸਾ (ਗਿਆਨੁ) ਜਾਣ॥
Prof. Sahib Singhਪਰਮਾਤਮਾ ਦਾ ਨਾਮ ਇਕ ਅਜੇਹਾ (ਸ੍ਰੇਸ਼ਟ) ਪਦਾਰਥ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪੈਦਾ ਕਰ ਦੇਂਦਾ ਹੈ।ਪਦ ਅਰਥ ਗਿਆਨੁ = (ਪਰਮਾਤਮਾ ਨਾਲ) ਡੂੰਘੀ ਸਾਂਝ।
SikhNet (Spanish)El Nombre del Señor es el objetivo más preciado de la vida, la Gema de Sabiduría,
ਗੁਰਮੁਖਿ ਪਾਵਸਿ; ਰਸਿ ਰਸਿ ਮਾਨੁ ॥੧॥ ਰਹਾਉ ॥
guramukh paavas; ras ras maan |1| rahaau |
Sant Singh Khalsaobtaining it, the Gurmukhs enjoy the subtle essence of this nectar. ||1||Pause||
Manmohan Singhthat obtaining it, the Guru-wards enjoy the relish of this Nectar. Pause.
Manmohan Singh (Punjabi)ਕਿ ਇਸ ਨੂੰ ਪਰਾਪਤ ਕਰ ਕੇ, ਗੁਰੂ-ਅਨੁਸਾਰੀ ਇਸ ਅੰਮ੍ਰਿਤ ਦੇ ਸੁਆਦ ਨੂੰ ਮਾਣਦੇ ਹਨ। ਠਹਿਰਾਉ।
Fareedkot Teekaਗੁਰਮੁਖ ਹੀ ਤਿਸ ਨਾਮ ਵਿਖੇ (ਰਸਿ) ਪ੍ਰੇਮ ਕਰ ਕੇ ਤਿਸ ਮੇਂ (ਰਸਿ) ਤਦਾਕਾਰ ਹੋ ਕੇ ਮਾਨ ਕੋ ਪਾਵਤੇ ਹੈਂ॥੧॥ ਰਹਾਉ ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ (ਇਹ ਪਦਾਰਥ) ਹਾਸਲ ਕਰਦਾ ਹੈ, ਉਹ (ਇਸ ਦੇ) ਰਸ ਵਿਚ ਭਿੱਜ ਕੇ (ਲੋਕ ਪਰਲੋਕ ਵਿਚ) ਆਦਰ ਪਾਂਦਾ ਹੈ ॥੧॥ ਰਹਾਉ ॥ਪਦ ਅਰਥ ਗੁਰਮੁਖਿ = ਉਹ ਮਨੁੱਖ ਜੋ ਗੁਰੂ ਵਲ ਮੂੰਹ ਰੱਖਦਾ ਹੈ। ਪਾਵਸਿ = ਹਾਸਲ ਕਰੇਗਾ। ਰਸਿ = (ਨਾਮ ਦੇ) ਰਸ ਵਿਚ। ਰਸਿ = ਰਸ ਕੇ, ਭਿੱਜ ਕੇ। ਮਾਨੁ = ਆਦਰ ॥੧॥ ਰਹਾਉ ॥
SikhNet (Spanish)pero se obtiene sólo a través del Guru, cuando uno disfruta de Su Sabor. (1-Pausa)
ਗਿਆਨੁ ਗਿਆਨੁ ਕਥੈ. ਸਭੁ ਕੋਈ ॥
giaan giaan kathai. sabh koee |
Sant Singh KhalsaEveryone talks about spiritual wisdom and spiritual knowledge.
Manmohan SinghEveryone talks of Divine knowledge and Divine knowledge.
Manmohan Singh (Punjabi)ਹਰ ਕੋਈ ਬ੍ਰਹਿਮ ਵੀਚਾਰ, ਬ੍ਰਹਿਮ ਵੀਚਾਰ ਬਾਰੇ ਗੱਲਾਂ ਕਰਦਾ ਹੈ।
Fareedkot Teekaਗਿਆਨ ਹੀ ਗਿਆਨ ਕੀਆ ਬਾਤਾਂ ਸਭ ਕੋਈ ਮੁਖ ਸੇਂ ਕਥਨ ਕਰਤਾ ਹੈ॥
Prof. Sahib Singh(ਜ਼ਬਾਨੀ ਜ਼ਬਾਨੀ ਤਾਂ) ਹਰ ਕੋਈ ਆਖਦਾ ਹੈ (ਕਿ ਮੈਨੂੰ ਪਰਮਾਤਮਾ ਦਾ) ਗਿਆਨ (ਪ੍ਰਾਪਤ ਹੋ ਗਿਆ ਹੈ), ਗਿਆਨ (ਮਿਲ ਗਿਆ ਹੈ),ਪਦ ਅਰਥ ਕਥੈ = ਆਖਦਾ ਹੈ। ਸਭੁ ਕੋਈ = ਹਰੇਕ ਜੀਵ।
SikhNet (Spanish)Todos hablan de sabiduría y conocimiento, pero estos discursos intelectuales
ਕਥਿ ਕਥਿ ਬਾਦੁ ਕਰੇ; ਦੁਖੁ ਹੋਈ ॥
kath kath baad kare; dukh hoee |
Sant Singh KhalsaTalking, talking, they argue, and suffer.
Manmohan SinghTalking and talking one enters into controversies and suffers pain.
Manmohan Singh (Punjabi)ਗੱਲਾਂ ਕਰਦਾ ਕਰਦਾ ਇਨਸਾਨ ਬਹਿਸ ਮੁਬਾਹਿਸਿਆਂ ਵਿੱਚ ਪੈਂ ਜਾਂਦਾ ਹੈ ਅਤੇ ਤਕਲੀਫ ਉਠਾਉਂਦਾ ਹੈ।
Fareedkot Teekaਪਰੰਤੂ ਕਥ ਕਥ ਕਰ ਕੇ (ਬਾਦੁ) ਝਗੜਾ ਕਰਤੇ ਹੈਂ, ਤਿਸ ਤੇ ਦੁਖ ਹੀ ਹੋਤਾ ਹੈ॥
Prof. Sahib Singh(ਜਿਉਂ ਜਿਉਂ ਗਿਆਨ ਗਿਆਨ) ਆਖ ਕੇ ਚਰਚਾ ਕਰਦਾ ਹੈ (ਉਸ ਚਰਚਾ ਵਿਚੋਂ) ਕਲੇਸ਼ ਹੀ ਪੈਦਾ ਹੁੰਦਾ ਹੈ।ਪਦ ਅਰਥ ਕਥਿ ਕਥਿ = (ਗਿਆਨ = ਚਰਚਾ) ਆਖ ਆਖ ਕੇ। ਬਾਦੁ = ਚਰਚਾ।
SikhNet (Spanish)y rimbombantes llevan al parloteo y al dolor.
ਕਥਿ ਕਹਣੈ ਤੇ; ਰਹੈ ਨ ਕੋਈ ॥
kath kahanai te; rahai na koee |
Sant Singh KhalsaNo one can stop talking and discussing it.
Manmohan SinghNo one can help arguing and talking of the Lord's knowledge.
Manmohan Singh (Punjabi)ਕੋਈ ਜਣਾ ਪ੍ਰਭੂ ਦੀ ਗਿਆਤ ਬਾਰੇ ਗੋਸ਼ਟ ਤੇ ਗੱਲਾਂ ਕਰਨੇ ਰਹਿ ਨਹੀਂ ਸਕਦਾ।
Fareedkot Teekaਬੇਦ ਸਾਸਤ੍ਰੋਂ ਕੋ ਕਥਨ ਕਰਤੇ ਹੈਂ, ਤਿਸ ਕਹਣੇ ਪਰ ਰਹਤਾ ਕੋਈ ਨਹੀਂ॥
Prof. Sahib Singhਚਰਚਾ ਕਰ ਕੇ (ਅਜੇਹੀ ਆਦਤ ਪੈ ਜਾਂਦੀ ਹੈ ਕਿ) ਚਰਚਾ ਕਰਨ ਤੋਂ ਜੀਵ ਹਟਦਾ ਭੀ ਨਹੀਂ।ਪਦ ਅਰਥ ਕਥਿ = ਕਥ ਕੇ, ਆਖ ਕੇ। ਕਹਣੈ ਤੇ = ਕਹਿਣ ਤੋਂ, ਚਰਚਾ ਕਰਨ ਤੋਂ। ਰਹੈ ਨ = ਹਟਦਾ ਨਹੀਂ।
SikhNet (Spanish)Todos hablan de la Sabiduría del Señor,
ਬਿਨੁ ਰਸ ਰਾਤੇ; ਮੁਕਤਿ. ਨ ਹੋਈ ॥੨॥
bin ras raate; mukat. na hoee |2|
Sant Singh KhalsaWithout being imbued with the subtle essence, there is no liberation. ||2||
Manmohan SinghWithout being imbued with the Name-Nectar, emancipation can be obtained not.
Manmohan Singh (Punjabi)ਨਾਮ-ਅੰਮ੍ਰਿਤ ਦੇ ਨਾਲ ਰੰਗੇ ਜਾਣ ਦੇ ਬਗੈਰ ਮੁਕਤੀ ਪਰਾਪਤ ਨਹੀਂ ਹੋ ਸਕਦੀ।
Fareedkot Teekaਔਰ ਪ੍ਰੇਮ ਰਸ ਮੇਂ ਰਤੇ ਬਿਨਾ ਕਦਾਚਿਤ ਮਕਤੀ ਨਹੀਂ ਹੋਤੀ॥੨॥
Prof. Sahib Singh(ਪਰ ਚਰਚਾ ਤੋਂ ਕੋਈ ਆਤਮਕ ਆਨੰਦ ਨਹੀਂ ਮਿਲਦਾ, ਕਿਉਂਕਿ) ਪਰਮਾਤਮਾ ਦੇ ਨਾਮ-ਰਸ ਵਿਚ ਰੰਗੇ ਜਾਣ ਤੋਂ ਬਿਨਾ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ ॥੨॥ਪਦ ਅਰਥ ਮੁਕਤਿ = (ਵਿਕਾਰਾਂ ਤੋਂ) ਖ਼ਲਾਸੀ ॥੨॥
SikhNet (Spanish)pero si uno no está imbuido en Su Esencia, no es emancipado. (2)
ਗਿਆਨੁ ਧਿਆਨੁ ਸਭੁ; ਗੁਰ ਤੇ ਹੋਈ ॥
giaan dhiaan sabh; gur te hoee |
Sant Singh KhalsaSpiritual wisdom and meditation all come from the Guru.
Manmohan SinghThe Lord's knowledge and meditation are all obtained from the Guru.
Manmohan Singh (Punjabi)ਪ੍ਰਭੂ ਦੀ ਗਿਆਤ ਅਤੇ ਬੰਦਗੀ ਸਮੂਹ ਗੁਰਾਂ ਪਾਸੋਂ ਪਰਾਪਤ ਹੁੰਦੇ ਹਨ।
Fareedkot Teekaਗਿਆਨ ਧਿਆਨ ਸਭ ਗੁਰੋਂ ਸੇ ਹੀ ਪ੍ਰਾਪਤ ਹੋਤਾ ਹੈ॥
Prof. Sahib Singhਪਰਮਾਤਮਾ ਨਾਲ ਡੂੰਘੀ ਸਾਂਝ ਤੇ ਉਸ ਵਿਚ ਸੁਰਤ ਦਾ ਟਿਕਾਉ-ਇਹ ਸਭ ਕੁਝ ਗੁਰੂ ਤੋਂ ਹੀ ਮਿਲਦਾ ਹੈ।ਪਦ ਅਰਥ ਗੁਰ ਤੇ = ਗੁਰੂ ਤੋਂ, ਗੁਰੂ ਪਾਸੋਂ। ਧਿਆਨੁ = ਪ੍ਰਭੂ ਵਿਚ ਸੁਰਤ ਦਾ ਟਿਕਾਓ।
SikhNet (Spanish)Toda Sabiduría y Contemplación viene a través del Guru,
ਸਾਚੀ ਰਹਤ; ਸਾਚਾ ਮਨਿ ਸੋਈ ॥
saachee rehat; saachaa man soee |
Sant Singh KhalsaThrough the lifestyle of Truth, the True Lord comes to dwell in the mind.
Manmohan SinghThrough the true mode of life, He, the True Lord, abides within the mind.
Manmohan Singh (Punjabi)ਸੱਚੀ ਜੀਵਨ ਰਹੁ-ਰੀਤੀ ਰਾਹੀਂ ਉਹ ਸੱਚਾ ਸਾਹਿਬ ਹਿਰਦੇ ਅੰਦਰ ਵਸ ਜਾਂਦਾ ਹੈ।
Fareedkot Teekaਗੁਰਮੁਖੋਂ ਕੀ ਸਾਚੀ ਹੀ ਰਹਤ ਹੈ, ਕਿਉਂਕਿ ਤਿਨੋਂ ਨੇ ਮਨ ਮੇਂ ਸੋਈ ਸਚ ਰੂਪ ਧਾਰਨ ਕੀਆ ਹੈ॥
Prof. Sahib Singh(ਜਿਸ ਨੂੰ ਮਿਲਦਾ ਹੈ ਉਸ ਦੀ) ਰਹਿਣੀ ਪਵਿਤ੍ਰ ਹੋ ਜਾਂਦੀ ਹੈ ਉਸ ਦੇ ਮਨ ਵਿਚ ਉਹ ਸਦਾ-ਥਿਰ ਪ੍ਰਭੂ ਵੱਸ ਪੈਂਦਾ ਹੈ।ਪਦ ਅਰਥ ਰਹਤ = ਰਹਿਣੀ, ਆਚਰਨ। ਸਾਚਾ = ਸਦਾ-ਥਿਰ ਪ੍ਰਭੂ। ਮਨਿ = ਮਨ ਵਿਚ।
SikhNet (Spanish)y sólo si el Uno Verdadero habita en la mente,
ਮਨਮੁਖ ਕਥਨੀ ਹੈ; ਪਰੁ ਰਹਤ. ਨ ਹੋਈ ॥
manamukh kathanee hai; par rehat. na hoee |
Sant Singh KhalsaThe self-willed manmukh talks about it, but does not practice it.
Manmohan SinghThe perverse person preaches piety, but himself practises it not.
Manmohan Singh (Punjabi)ਪ੍ਰਤੀਕੂਲ ਪੁਰਸ਼ ਪਵਿੱਤਰਤਾ ਪ੍ਰਚਾਰਦਾ ਹੈ ਪ੍ਰੰਤੂ ਖੁਦ ਇਸ ਦੇ ਅਮਲ ਨਹੀਂ ਕਰਦਾ।
Fareedkot Teekaਮਨਮੁਖੋਂ ਕੀ ਜੁਬਾਨੀ ਕਥਨੀ ਹੈ, ਪਰੰਤੂ ਤਿਨੋਂ ਕੀ ਤਿਸ ਕਥਨ ਪਰ ਰਹਿਤ ਨਹੀਂ ਹੋਈ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ (ਗਿਆਨ ਦੀਆਂ ਨਿਰੀਆਂ) ਗੱਲਾਂ ਹੀ ਕਰਦਾ ਹੈ, ਪਰ ਉਸ ਦੀ ਰਹਿਣੀ (ਪਵਿਤ੍ਰ) ਨਹੀਂ ਹੁੰਦੀ।ਪਦ ਅਰਥ ਪਰੁ = ਪਰੰਤੂ।
SikhNet (Spanish)puede proyectar la Verdadera Conducta.
ਨਾਵਹੁ ਭੂਲੇ; ਥਾਉ. ਨ ਕੋਈ ॥੩॥
naavahu bhoole; thaau. na koee |3|
Sant Singh KhalsaForgetting the Name, he finds no place of rest. ||3||
Manmohan SinghForgetting the Name, man obtains no place of rest.
Manmohan Singh (Punjabi)ਨਾਮ ਨੂੰ ਭੁਲਾ ਕੇ, ਬੰਦੇ ਨੂੰ ਆਰਾਮ ਦੀ ਕੋਈ ਥਾਂ ਨਹੀਂ ਮਿਲਦੀ।
Fareedkot Teekaਸੋ ਮਨਮੁਖ ਤਿਸ ਵਾਹਿਗੁਰੂ ਕੇ ਨਾਮ ਸੇ ਭੂਲੇ ਹੂਏ ਹੈਂ, ਤਿਨ ਕੋ ਇਸਥਿਤੀ ਕਾ ਕੋਈ ਅਸਥਾਨ ਨਹੀਂ ਪ੍ਰਾਪਤਿ ਹੋਤਾ ਹੈ॥੩॥
Prof. Sahib Singhਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਨੂੰ (ਮਾਇਆ ਦੀ ਭਟਕਣ ਤੋਂ ਬਚਣ ਲਈ) ਕੋਈ ਆਸਰਾ ਨਹੀਂ ਮਿਲਦਾ ॥੩॥ਪਦ ਅਰਥ ਨਾਵਹੁ = ਨਾਮ ਤੋਂ ॥੩॥
SikhNet (Spanish)El ególatra habla mucho, pero no practica la Palabra del Shabd, y olvidando el Nombre del Señor, no encuentra amparo.(3)
ਮਨੁ ਮਾਇਆ ਬੰਧਿਓ; ਸਰ ਜਾਲਿ ॥
man maaeaa bandhio; sar jaal |
Sant Singh KhalsaMaya has caught the mind in the trap of the whirlpool.
Manmohan SinghMammon has bound the man to the snare of the world's pool.
Manmohan Singh (Punjabi)ਮੋਹਨੀ ਨੇ ਇਨਸਾਨ ਨੂੰ ਸੰਸਾਰ ਦੇ ਤਾਲਾਬ ਦੇ ਫੰਧੇ ਨਾਲ ਜਕੜਿਆ ਹੋਇਆ ਹੈ।
Fareedkot Teekaਮਾਯਾ ਜੋ ਜਾਲ ਕੇ (ਸਰ) ਸਾਦਰਸ ਹੈ ਤਿਸ ਮੇਂ ਤਿਨ ਮਨਮੁਖੋਂ ਕਾ ਮਨ ਬਾਂਧਿਆ ਹੂਆ ਹੈ॥
Prof. Sahib Singhਮਾਇਆ ਨੇ (ਜੀਵਾਂ ਦੇ) ਮਨ ਨੂੰ (ਮੋਹ ਦੇ) ਤੀਰਾਂ ਦੇ ਜਾਲ ਵਿਚ ਬੰਨ੍ਹਿਆ ਹੋਇਆ ਹੈ।ਪਦ ਅਰਥ ਸਰ ਜਾਲਿ = (ਮੋਹ ਦੇ) ਤੀਰਾਂ ਦੇ ਜਾਲ ਵਿਚ। ਬੰਧਿਓ = ਬੰਨ੍ਹਿਆ ਹੋਇਆ ਹੈ।
SikhNet (Spanish)Maya nos ha amarrado al torbellino del mundo,
ਘਟਿ ਘਟਿ ਬਿਆਪਿ ਰਹਿਓ; ਬਿਖੁ ਨਾਲਿ ॥
ghatt ghatt biaap rahio; bikh naal |
Sant Singh KhalsaEach and every heart is trapped by this bait of poison and sin.
Manmohan SinghAmongst all the hearts this net is spread with the bait of sin.
Manmohan Singh (Punjabi)ਸਾਰਿਆਂ ਦਿਲਾਂ ਅੰਦਰ ਇਹ ਜਾਲ ਵਿਛਿਆ ਹੋਇਆ ਹੈ। ਪਾਪ ਦੀ ਚਾਟ ਸਮੇਤ।
Fareedkot Teekaਘਟ ਘਟ, ਭਾਵ ਸਭ ਜੀਵੋਂ ਕਾ ਰਿਦਾ ਵਿਖ੍ਯੋਂ ਸਾਥ ਮਿਲ ਰਹਿਆ ਹੈ; ਵਾ ਪਰਮੇਸਰੁ ਘਟ ਘਟ ਮੇਂ ਬ੍ਯਾਪ ਰਹਿਆ ਹੈ।☬ਜੇ ਕਹੇ ਪ੍ਰਤੀਤਿ ਕਿਉਂ ਨਹੀਂ ਹੋਤਾ? ਤਿਸੁ ਪਰ ਕਹਤੇ ਹੈਂ:☬ਵਿਖ੍ਯੋ ਨਾਲ ਜੀਵ ਦਾ ਰਿਦਾ ਅਛਾਦਿਆ ਹੂਆ ਹੈ॥
Prof. Sahib Singh(ਭਾਵੇਂ ਪਰਮਾਤਮਾ) ਹਰੇਕ ਸਰੀਰ ਵਿਚ ਮੌਜੂਦ ਹੈ, ਪਰ (ਮਾਇਆ ਦੇ ਮੋਹ ਦਾ) ਜ਼ਹਿਰ ਭੀ ਹਰੇਕ ਦੇ ਅੰਦਰ ਹੀ ਹੈ,ਪਦ ਅਰਥ ਬਿਖੁ = ਮਾਇਆ-ਜ਼ਹਿਰ।
SikhNet (Spanish)el corazón está envuelto en vicios.
ਜੋ ਆਂਜੈ; ਸੋ ਦੀਸੈ ਕਾਲਿ ॥
jo aanjai; so deesai kaal |
Sant Singh KhalsaSee that whoever has come, is subject to death.
Manmohan SinghWhosoever is come, he is seen under the sway of death.
Manmohan Singh (Punjabi)ਜੋ ਕੋਈ ਭੀ ਆਇਆ ਹੈ, ਉਹ ਮੌਤ ਦੇ ਅਧੀਨ ਦਿਸਦਾ ਹੈ।
Fareedkot Teekaਤਾਂ ਤੇ ਹੇ ਭਾਈ! ਜੋ (ਆਂਜੈ) ਆਇਆ ਹੈ, ਭਾਵ ਸੇ ਜੋ ਜਨਮਿਆ ਹੈ, ਸੋ ਤਿਸੀ ਕਾ ਕਾਲੁ ਹੋਤਾ ਦੀਖਤਾ ਹੈ, ਭਾਵ ਸੇ ਸੋਈ ਮਰਤਾ ਦੇਖੀਤਾ ਹੈ; ਵਾ ਜੋ ਆਜ ਹੈ, ਸੋ (ਕਾਲਿ) ਕਲ ਕੋ ਦੀਸੈਗਾ, ਭਾਵ ਨਾ ਦੀਸੇਗਾ॥
Prof. Sahib Singh(ਇਸ ਵਾਸਤੇ) ਜੋ ਭੀ (ਜਗਤ ਵਿਚ) ਜੰਮਦਾ ਹੈ ਉਹ ਆਤਮਕ ਮੌਤ ਦੇ ਵੱਸ ਵਿਚ ਦਿੱਸ ਰਿਹਾ ਹੈ।ਪਦ ਅਰਥ ਆਂਜੈ = ਲਿਆਇਆ ਜਾਂਦਾ ਹੈ, ਜੰਮਦਾ ਹੈ। ਕਾਲਿ = ਕਾਲ ਵਿਚ, ਕਾਲ ਦੇ ਵੱਸ ਵਿਚ, ਆਤਮਕ ਮੌਤ ਦੇ ਅਧੀਨ।
SikhNet (Spanish)Aquél que viene al mundo está sujeto al tiempo
ਕਾਰਜੁ ਸੀਧੋ; ਰਿਦੈ ਸਮੑਾਲਿ ॥੪॥
kaaraj seedho; ridai samaal |4|
Sant Singh KhalsaYour affairs shall be adjusted, if you contemplate the Lord in your heart. ||4||
Manmohan SinghContemplate thou the Lord in thy mind and thy affair shall be adjusted.
Manmohan Singh (Punjabi)ਤੂੰ ਆਪਣੇ ਹਿਰਦੇ ਅੰਦਰ ਸੁਆਮੀ ਦਾ ਸਿਮਰਨ ਕਰ ਅਤੇ ਤੇਰਾ ਕੰਮ ਸੌਰ ਜਾਏਗਾ।
Fareedkot Teekaਜਿਨੋਂ ਨੇ ਤਿਸ ਵਾਹਿਗੁਰੂ ਕਾ ਨਾਮੁ ਰਿਦੇ ਮੇਂ ਸੰਮਾਲਿਆ ਹੈ, ਤਿਨੋਂ ਕਾ ਹੀ ਕਾਰਜ ਸਿਧ ਭਇਆ ਹੈ॥੪॥
Prof. Sahib Singhਪਰਮਾਤਮਾ ਨੂੰ ਹਿਰਦੇ ਵਿਚ ਯਾਦ ਕਰਨ ਨਾਲ ਹੀ (ਮਨੁੱਖਾ ਜੀਵਨ ਵਿਚ) ਕਰਨ-ਜੋਗ ਕੰਮ ਸਿਰੇ ਚੜ੍ਹਦਾ ਹੈ ॥੪॥ਪਦ ਅਰਥ ਕਾਰਜੁ = (ਮਨੁੱਖਾ ਜੀਵਨ ਵਿਚ ਕਰਣ-ਯੋਗ) ਕੰਮ। ਸੀਧੋ = ਸਫਲ ॥੪॥
SikhNet (Spanish)y es liberado sólo si alaba al Señor en su corazón. (4)
ਸੋ ਗਿਆਨੀ; ਜਿਨਿ ਸਬਦਿ ਲਿਵ ਲਾਈ ॥
so giaanee; jin sabad liv laaee |
Sant Singh KhalsaHe alone is a spiritual teacher, who lovingly focuses his consciousness on the Word of the Shabad.
Manmohan SinghHe alone is the divine, who enshrines affection for the Name.
Manmohan Singh (Punjabi)ਕੇਵਲ ਉਹ ਹੀ ਬ੍ਰਹਮਬੇਤਾ ਹੈ ਜੋ ਨਾਮ ਨਾਲ ਪਿਰਹੜੀ ਪਾਉਂਦਾ ਹੈ।
Fareedkot Teekaਸੋ ਗਿਆਨੀ ਹੈ ਜਿਸ ਨੇ ਗੁਰੋਂ ਕੇ ਸਬਦ ਮੇਂ (ਲਿਵ) ਬ੍ਰਿਤੀ ਲਗਾਈ ਹੈ॥
Prof. Sahib Singhਉਹੀ ਮਨੁੱਖ ਗਿਆਨ-ਵਾਨ (ਅਖਵਾ ਸਕਦਾ) ਹੈ ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਹੈ।ਪਦ ਅਰਥ ਜਿਨਿ = ਜਿਸ ਨੇ। ਲਿਵ = ਲਗਨ।
SikhNet (Spanish)Sabio es quien está entonado en la Palabra del Shabd;
ਮਨਮੁਖਿ ਹਉਮੈ; ਪਤਿ ਗਵਾਈ ॥
manamukh haumai; pat gavaaee |
Sant Singh KhalsaThe self-willed, egotistical manmukh loses his honor.
Manmohan SinghThe willful man loses his honour in ego.
Manmohan Singh (Punjabi)ਆਪ-ਹੁਦਰਾ ਆਦਮੀ ਹੰਕਾਰ ਅੰਦਰ ਆਪਣੀ ਇੱਜ਼ਤ ਗੁਆ ਲੈਂਦਾ ਹੈ।
Fareedkot Teekaਮਨਮੁਖੋਂ ਨੇ ਹਉਮੈਂ ਕੋ ਧਾਰ ਕਰ ਅਪਨੀ (ਪਤਿ) ਪ੍ਰਤਿਸਟਾ ਗਵਾਈ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਹਉਮੈ ਦੇ ਅਧੀਨ ਰਹਿ ਕੇ ਆਪਣੀ ਇੱਜ਼ਤ ਗਵਾਂਦਾ ਹੈ।ਪਦ ਅਰਥ ਪਤਿ = ਇੱਜ਼ਤ।
SikhNet (Spanish)en cambio, el ególatra, aferrado en vano a su ego, pierde su honor.
ਆਪੇ ਕਰਤੈ; ਭਗਤਿ ਕਰਾਈ ॥
aape karatai; bhagat karaaee |
Sant Singh KhalsaThe Creator Lord Himself inspires us to His devotional worship.
Manmohan SinghThe Creator Himself yokes man to His service.
Manmohan Singh (Punjabi)ਸਿਰਜਣਹਾਰ ਆਪ ਹੀ ਆਪਣੀ ਸੇਵਾ ਵਿੱਚ ਜੋੜਦਾ ਹੈ।
Fareedkot Teekaਜਿਨੋਂ ਸੇ ਆਪ ਹੀ ਕਰਤਾ ਪੁਰਖ ਨੇ ਅਪਨੀ ਭਗਤੀ ਕਰਾਈ ਹੈ॥
Prof. Sahib Singh(ਪਰ ਜੀਵ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਆਪਣੀ ਭਗਤੀ (ਜੀਵਾਂ ਪਾਸੋਂ) ਕਰਾਂਦਾ ਹੈ,ਪਦ ਅਰਥ ਕਰਤੈ = ਕਰਤਾਰ ਨੇ।
SikhNet (Spanish)El Señor nos permite alabar Su Ser
ਗੁਰਮੁਖਿ; ਆਪੇ ਦੇ ਵਡਿਆਈ ॥੫॥
guramukh; aape de vaddiaaee |5|
Sant Singh KhalsaHe Himself blesses the Gurmukh with glorious greatness. ||5||
Manmohan SinghTo the Guru-ward, He Himself blesses with glory.
Manmohan Singh (Punjabi)ਗੁਰੂ-ਅਨੁਸਾਰੀ ਨੂੰ ਉਹ ਆਪ ਹੀ ਪ੍ਰਭਤਾ ਬਖਸ਼ਦਾ ਹੈ।
Fareedkot Teekaਤਿਨ ਗੁਰਮੁਖਾਂ ਕੋ ਆਪ ਹੀ ਵਾਹਿਗੁਰੂ ਵਡਿਆਈ ਦੇਤਾ ਹੈ॥੫॥
Prof. Sahib Singhਆਪ ਹੀ (ਜੀਵ ਨੂੰ) ਗੁਰੂ ਦੇ ਸਨਮੁਖ ਕਰ ਕੇ ਵਡਿਆਈ ਦੇਂਦਾ ਹੈ ॥੫॥
SikhNet (Spanish)y a través del Guru nos Bendice con Su Gloria. (5)
ਰੈਣਿ ਅੰਧਾਰੀ. ਨਿਰਮਲ ਜੋਤਿ ॥
rain andhaaree. niramal jot |
Sant Singh KhalsaThe life-night is dark, while the Divine Light is immaculate.
Manmohan SinghThe night of life is dark and immaculate is the light of the Lord's Name.
Manmohan Singh (Punjabi)ਜੀਵਨ ਰਾਤ੍ਰੀ ਕਾਲੀ ਹੈ ਅਤੇ ਪਵਿੱਤਰ ਹੈ ਪ੍ਰਭੂ ਦੇ ਨਾਮ ਦਾ ਪ੍ਰਕਾਸ਼।
Fareedkot Teekaਇਹੁ ਅਵਸਥਾ ਰੂਪੀ ਰੈਣਿ ਰਾਤ੍ਰੀ ਪਾਪੋਂ ਵਾ ਅਗ੍ਯਾਨ ਕਰ ਜੋ (ਅੰਧਾਰੀ) ਕਾਲੀ ਹੋ ਰਹੀ ਹੈ। ਤਿਸ ਵਿਖੇ ਜਿਨੋਂ ਨੇ ਨਿਰਮਲ ਨਾਮ ਜਪਿਆ ਹੈ ਤਿਨੋਂ ਕੋ (ਜੋਤਿ) ਜੋਤੀ ਕਾ ਪ੍ਰਕਾਸ ਹੂਆ ਹੈ॥
Prof. Sahib Singh(ਸਿਮਰਨ ਤੋਂ ਬਿਨਾ ਮਨੁੱਖ ਦੀ ਉਮਰ) ਇਕ ਹਨੇਰੀ ਰਾਤ ਹੈ, ਪਰਮਾਤਮਾ ਦੀ ਜੋਤਿ ਦੇ ਪਰਗਟ ਹੋਣ ਨਾਲ ਹੀ ਇਹ ਰੌਸ਼ਨ ਹੋ ਸਕਦੀ ਹੈ।ਪਦ ਅਰਥ ਰੈਣਿ = (ਜ਼ਿੰਦਗੀ ਦੀ) ਰਾਤ।
SikhNet (Spanish)La noche de la vida es oscura; la Luz interior es Inmaculada.
ਨਾਮ ਬਿਨਾ; ਝੂਠੇ ਕੁਚਲ ਕਛੋਤਿ ॥
naam binaa; jhootthe kuchal kachhot |
Sant Singh KhalsaThose who lack the Naam, the Name of the Lord, are false, filthy and untouchable.
Manmohan SinghWithout the Name, false, filthy and untouchable are the mortals.
Manmohan Singh (Punjabi)ਨਾਮ ਦੇ ਬਾਝੋਂ ਕੂੜੇ, ਗੰਦੇ ਅਤੇ ਅਛੂਤ ਹਨ, ਪ੍ਰਾਣੀ।
Fareedkot Teekaਜੋ ਨਾਮ ਸੇ ਬਿਨਾਂ ਹੈਂ, ਸੋ ਝੂਠੇ ਪੁਰਖ ਹੈਂ, ਔ (ਕੁਚਲ) ਖੋਟੀ ਤਿਨ ਕੀ ਚਲਨੀ ਕ੍ਰਤਬ ਹੈ। ਤਿਨ ਕੇ ਸਾਥ (ਕੁਛੋਤਿ) ਛੋਹਣਾ ਭੀ ਖੋਟਾ ਹੈ, ਭਾਵ ਯਹਿ ਤਿਨ ਕੀ ਸੰਗਤ ਕਰਨੇ ਸੇਂ ਪਾਪ ਹੋਤਾ ਹੈ॥
Prof. Sahib Singhਨਾਮ ਤੋਂ ਵਾਂਜੇ ਹੋਏ ਬੰਦੇ ਝੂਠੇ ਹਨ ਗੰਦੇ ਹਨ ਤੇ ਭੈੜੀ ਛੂਤ ਵਾਲੇ ਹਨ, (ਭਾਵ, ਹੋਰਨਾਂ ਨੂੰ ਭੀ ਕੁਰਾਹੇ ਪਾ ਦੇਂਦੇ ਹਨ)।ਪਦ ਅਰਥ ਕੁਚਲ = ਗੰਦੇ। ਕਛੋਤਿ = ਭੈੜੀ ਛੂਤ ਵਾਲੇ।
SikhNet (Spanish)Sí, privado del Nombre del Señor uno se vuelve vicioso y lo que toca se contamina.
ਬੇਦੁ ਪੁਕਾਰੈ; ਭਗਤਿ ਸਰੋਤਿ ॥
bed pukaarai; bhagat sarot |
Sant Singh KhalsaThe Vedas preach sermons of devotional worship.
Manmohan SinghThe Vedas preach the sermon of the Lord's devotional service.
Manmohan Singh (Punjabi)ਵੇਦ ਪ੍ਰਭੂ ਦੀ ਪ੍ਰੇਮ-ਮਈ ਸੇਵਾ ਦਾ ਧਰਮ-ਉਪਦੇਸ਼ ਪ੍ਰਚਾਰਦੇ ਹਨ।
Fareedkot Teekaਜਿਸ ਭਗਤੀ ਕੋ ਬੇਦ ਪੁਕਾਰਤਾ ਹੈ ਤਿਸ ਕੋ (ਸਰੋਤਿ) ਸ੍ਰਵਨ ਕਰੋ॥
Prof. Sahib Singhਵੇਦ ਆਦਿਕ ਹਰੇਕ ਧਰਮ-ਪੁਸਤਕ ਭਗਤੀ ਦੀ ਸਿੱਖਿਆ ਹੀ ਪੁਕਾਰ ਪੁਕਾਰ ਕੇ ਦੱਸਦਾ ਹੈ।ਪਦ ਅਰਥ ਸਰੋਤਿ = ਸਿੱਖਿਆ।
SikhNet (Spanish)Los Vedas recomiendan la Canción de la Adoración Amorosa de Dios,
ਸੁਣਿ ਸੁਣਿ ਮਾਨੈ; ਵੇਖੈ ਜੋਤਿ ॥੬॥
sun sun maanai; vekhai jot |6|
Sant Singh KhalsaListening, hearing and believing, one beholds the Divine Light. ||6||
Manmohan SinghHe who continually hears and believes, sees the Lord's light.
Manmohan Singh (Punjabi)ਜੋ ਇਕਰ-ਰਸ ਸੁਣਦਾ ਅਤੇ ਵਿਸ਼ਵਾਸ ਕਰਦਾ ਹੈ, ਉਹ ਪ੍ਰਭੂ ਦੇ ਪ੍ਰਕਾਸ਼ ਨੂੰ ਵੇਖ ਲੈਂਦਾ ਹੈ।
Fareedkot Teekaਜੋ ਬੇਦੋਂ ਕੇ ਬਾਕੋਂ ਕੋ ਗੁਰੂ ਦੁਆਰੇ ਸੁਣ ਸੁਣ ਕਰ ਮਾਨਤੇ ਹੈਂ, ਸੋ ਸਰਬ ਮੇਂ ਵਾਹਿਗੁਰੂ ਕੀ ਪੂਰਨ (ਜੋਤਿ) ਸਤਾ ਦੇਖਤੇ ਹੈਂ॥੬॥
Prof. Sahib Singhਜੋ ਜੋ ਜੀਵ ਇਸ ਸਿੱਖਿਆ ਨੂੰ ਸੁਣ ਸੁਣ ਕੇ ਸਰਧਾ ਲਿਆਉਂਦਾ ਹੈ ਉਹ ਰੱਬੀ ਜੋਤਿ ਨੂੰ (ਹਰ ਥਾਂ) ਵੇਖਦਾ ਹੈ ॥੬॥ਪਦ ਅਰਥ ਮਾਨੈ = ਮੰਨਦਾ ਹੈ, ਸਰਧਾ ਲਿਆਉਂਦਾ ਹੈ ॥੬॥
SikhNet (Spanish)pero sólo aquél que escucha y cree, ve la Luz. (6)
ਸਾਸਤ੍ਰ ਸਿਮ੍ਰਿਤਿ; ਨਾਮੁ ਦ੍ਰਿੜਾਮੰ ॥
saasatr simrit; naam drirraaman |
Sant Singh KhalsaThe Shaastras and Simritees implant the Naam within.
Manmohan SinghThe Shastras and Simirtis impress the Name's meditation.
Manmohan Singh (Punjabi)ਸ਼ਾਸਤਰ ਅਤੇ ਸਿਮਰਤੀਆਂ ਨਾਮ ਦੇ ਸਿਰਮਨ ਦੀ ਤਾਕੀਦ ਕਰਦੀਆਂ ਹਨ।
Fareedkot Teekaਸਰਬ ਸਾਸਤ੍ਰ ਸਿੰਮ੍ਰਤੀਆ ਭੀ ਨਾਮ ਕੋ ਹੀ ਦ੍ਰਿੜ ਕਰਾਵਤੀ ਹੈਂ॥
Prof. Sahib Singhਸਿਮ੍ਰਿਤੀਆਂ ਸ਼ਾਸਤ੍ਰ ਆਦਿਕ ਧਰਮ-ਪੁਸਤਕ ਭੀ ਨਾਮ ਸਿਮਰਨ ਦੀ ਤਾਕੀਦ ਕਰਦੇ ਹਨ।ਪਦ ਅਰਥ ਦ੍ਰਿੜਾਮੰ = ਦ੍ਰਿੜ੍ਹ ਕਰਾਂਦੇ ਹਨ, ਤਾਕੀਦ ਕਰਦੇ ਹਨ।
SikhNet (Spanish)Los Shastras y los Textos Semíticos también destacan la disciplina del Nombre.
ਗੁਰਮੁਖਿ ਸਾਂਤਿ; ਊਤਮ ਕਰਾਮੰ ॥
guramukh saant; aootam karaaman |
Sant Singh KhalsaThe Gurmukh lives in peace and tranquility, doing deeds of sublime purity.
Manmohan SinghDoing sublime deed by the Guru's grace, man abides in peace.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਸਰੇਸ਼ਟ ਅਮਲ ਕਮਾ ਬੰਦਾ ਠੰਢ-ਚੈਨ ਅੰਦਰ ਵਸਦਾ ਹੈ।
Fareedkot Teekaਗੁਰਮੁਖੋਂ ਕੋ ਨਾਮ ਜਪ ਕੇ ਸਾਂਤੀ ਹੋਈ ਹੈ ਔ ਕਰਮ ਭੀ ਤਿਨ ਕੇ ਉਤਮ ਭਏ ਹੈਂ, ਔਰ ਕਹੀਂ ਕਰਾਮੰ ਭੀ ਪਾਠੁ ਹੋਤਾ ਹੈ ਤਹਾਂ ਕਰਾਮੰ ਕਾ ਕਲਾਮ ਤਿਨ ਕੀ ਬਾਣੀ ਉਤਮ ਹੈ, ਐਸੇ ਕਰਨਾ॥
Prof. Sahib Singhਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਸਿਮਰਦੇ ਹਨ ਉਹਨਾਂ ਦੇ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ, ਉਹਨਾਂ ਦੀ ਰਹਿਣੀ ਸ਼੍ਰੇਸ਼ਟ ਹੋ ਜਾਂਦੀ ਹੈ।ਪਦ ਅਰਥ ਊਤਮਾ ਕਰਮੰ = ਸ੍ਰੇਸ਼ਟ ਕਰਮ।
SikhNet (Spanish)Sí, aquél que realiza este acto sublime, por la Gracia del Guru, habita en Paz;
ਮਨਮੁਖਿ ਜੋਨੀ ਦੂਖ ਸਹਾਮੰ ॥
manamukh jonee dookh sahaaman |
Sant Singh KhalsaThe self-willed manmukh suffers the pains of reincarnation.
Manmohan SinghThe way-ward person suffers pangs in existences.
Manmohan Singh (Punjabi)ਆਪ-ਹੁਦਰ ਪੁਰਸ਼ ਜੂਨੀਆਂ ਅੰਦਰ ਤਕਲੀਫ ਸਹਾਰਦਾ ਹੈ।
Fareedkot Teekaਮਨਮੁਖ ਜੋਨੀਓਂ ਕੇ ਦੁਖੋਂ ਕੋ (ਸਹਾਮੰ) ਸਹਾਰਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਜਨਮ ਮਰਨ ਦੇ ਦੁੱਖ ਸਹਾਰਦੇ ਹਨ।
SikhNet (Spanish)el egoísta sufre las penas de la reencarnación.
ਬੰਧਨ ਤੂਟੇ; ਇਕੁ ਨਾਮੁ ਵਸਾਮੰ ॥੭॥
bandhan tootte; ik naam vasaaman |7|
Sant Singh KhalsaHis bonds are broken, enshrining the Name of the One Lord. ||7||
Manmohan SinghEnshrining the Unique Lord's Name, in the mind, the shackles are shattered.
Manmohan Singh (Punjabi)ਅਦੁੱਤੀ ਸਾਈਂ ਦੇ ਨਾਮ ਨੂੰ ਰਿਦੇ ਅੰਦਰ ਟਿਕਾਉਣ ਦੁਆਰਾ, ਬੇੜੀਆ ਕੱਟੀਆਂ ਜਾਂਦੀਆਂ ਹਨ।
Fareedkot Teekaਗੁਰਮੁਖੋਂ ਨੇ ਇਕ ਨਾਮ ਰਿਦੇ ਮੇਂ ਵਸਾਇਆ ਹੈ, ਤਾਂ ਤੇ ਤਿਨ ਕੇ ਬੰਧਨ ਸਭ ਤੂਟ ਗਏ ਹੈਂ॥੭॥
Prof. Sahib Singhਇਹ ਬੰਧਨ ਤਦੋਂ ਹੀ ਟੁੱਟਦੇ ਹਨ ਜੇ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਵਸਾਇਆ ਜਾਏ ॥੭॥ਪਦ ਅਰਥ ਵਸਾਮੰ = ਵਸਾਇਆਂ ॥੭॥
SikhNet (Spanish)Alabando el Nombre del Señor las amarras son eliminadas.(7)
ਮੰਨੇ ਨਾਮੁ; ਸਚੀ ਪਤਿ ਪੂਜਾ ॥
mane naam; sachee pat poojaa |
Sant Singh KhalsaBelieving in the Naam, one obtains true honor and adoration.
Manmohan SinghTo believe in the Name is to obtain true honour and adoration.
Manmohan Singh (Punjabi)ਨਾਮ ਵਿੱਚ ਭਰੋਸਾ ਧਾਰਨਾ ਸੱਚੀ ਇੱਜ਼ਤ ਅਤੇ ਉਪਾਸ਼ਨਾ ਪਰਾਪਤ ਕਰਨਾ ਹੈ।
Fareedkot Teekaਜਿਨੋਂ ਨੇ ਨਾਮ ਕੋ ਮੰਨਨ ਕੀਆ ਹੈ, ਤਿਨ ਕੀ (ਸਚੀ ਪਤਿ) ਇਜ਼ਤ ਹੋਤੀ ਹੈ ਔ ਸੰਸਾਰ ਮੇਂ ਪੂਜਾ ਹੋਤੀ ਹੈ; ਵਾ ਸਚੀ ਕਾ ਪਤੀ ਇੰਦ੍ਰ ਭੀ ਤਿਨ ਕੀ ਪੂਜਾ ਕਰਤਾ ਹੈ॥
Prof. Sahib Singhਜੇਹੜਾ ਬੰਦਾ ਉਸ ਦੇ ਨਾਮ ਨੂੰ (ਆਪਣੇ ਹਿਰਦੇ ਵਿਚ) ਦ੍ਰਿੜ੍ਹ ਕਰਦਾ ਹੈ ਉਸ ਨੂੰ ਸੱਚੀ ਇੱਜ਼ਤ ਮਿਲਦੀ ਹੈ, ਉਸ ਦਾ ਆਦਰ ਹੁੰਦਾ ਹੈ।ਪਦ ਅਰਥ ਸਚੀ = ਸਦਾ-ਥਿਰ ਰਹਿਣ ਵਾਲੀ। ਪਤਿ = ਇੱਜ਼ਤ।
SikhNet (Spanish)El confiar en el Naam, nos lleva a obtener el Honor; esta es la Alabanza Verdadera.
ਕਿਸੁ ਵੇਖਾ; ਨਾਹੀ ਕੋ ਦੂਜਾ ॥
kis vekhaa; naahee ko doojaa |
Sant Singh KhalsaWho should I see? There is none other than the Lord.
Manmohan SinghWhom else should I see, when there is not another except the Lord.
Manmohan Singh (Punjabi)ਮੈਂ ਹੋਰ ਕਿਸ ਨੂੰ ਦੇਖਾਂ ਜਦ ਪ੍ਰਭੂ ਦੇ ਬਗੈਰ ਹੋਰ ਕੋਈ ਹੈ ਹੀ ਨਹੀਂ।
Fareedkot Teekaਅਬ ਸ੍ਰੀ ਗੁਰੂ ਜੀ ਅਪਣਾ ਸਿਧਾਂਤ ਕਹਤੇ ਹੈਂ: ਤਿਸ ਵਾਹਿਗੁਰੂ ਤੇ ਬਿਨਾਂ ਔਰ ਕਿਸ ਕੋ ਮੈਂ ਦੇਖੋਂ, ਕਿਉਂਕਿ ਤਿਸ ਬਿਨਾਂ ਕੋਈ ਦੂਸਰਾ ਨਹੀਂ ਹੈ॥
Prof. Sahib Singhਮੈਂ ਹਰ ਥਾਂ ਉਸੇ ਨੂੰ ਵੇਖਦਾ ਹਾਂ, ਉਸ ਤੋਂ ਬਿਨਾ ਉਸ ਵਰਗਾ ਕੋਈ ਹੋਰ ਨਹੀਂ ਹੈ,ਪਦ ਅਰਥ ਵੇਖਾ = ਮੈਂ ਵੇਖਾਂ।
SikhNet (Spanish)¿A quién ir a ver cuando no hay otro más que el Señor?
ਦੇਖਿ ਕਹਉ; ਭਾਵੈ ਮਨਿ ਸੋਇ ॥
dekh khau; bhaavai man soe |
Sant Singh KhalsaI see, and I say, that He alone is pleasing to my mind.
Manmohan SinghSeeing all, say I that He, the Lord alone is pleasing to my mind.
Manmohan Singh (Punjabi)ਸਾਰਿਆਂ ਨੂੰ ਵੇਖ ਕੇ ਮੈਂ ਆਖਦਾ ਹਾਂ ਕਿ ਕੇਵਲ ਉਹ ਸੁਆਮੀ ਹੀ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਤਾਂ ਤੇ ਤਿਸੀ ਕੋ ਹੀ ਦੇਖਤਾ ਹੂੰ ਔ ਤਿਸੀ ਕੇ ਜਸ ਕੋ ਕਹਤਾ ਹੂੰ, ਔ ਸੋਈ ਮੇਰੇ ਮਨ ਵਿਖੇ ਭਾਵਤਾ ਹੈ॥
Prof. Sahib Singhਉਸ ਨੂੰ (ਹਰ ਥਾਂ) ਵੇਖ ਕੇ ਮੈਂ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹਾਂ, ਉਹੀ ਮੈਨੂੰ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ,ਪਦ ਅਰਥ ਦੇਖਿ = ਵੇਖ ਕੇ। ਕਹਉ = ਮੈਂ ਆਖਦਾ ਹਾਂ, ਮੈਂ ਸਿਫ਼ਤਿ-ਸਾਲਾਹ ਕਰਦਾ ਹਾਂ। ਭਾਵੈ = ਪਿਆਰਾ ਲੱਗਦਾ ਹੈ। ਸੋਇ = ਉਹ ਪ੍ਰਭੂ।
SikhNet (Spanish)Después de ver digo que sólo el Señor complace mi mente,
ਨਾਨਕੁ ਕਹੈ; ਅਵਰੁ ਨਹੀ ਕੋਇ ॥੮॥੧॥
naanak kahai; avar nahee koe |8|1|
Sant Singh KhalsaSays Nanak, there is no other at all. ||8||1||
Manmohan SinghSays Nanak, without the Lord, there is not another.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਸਾਹਿਬ ਦੇ ਬਾਝੋਂ ਹੋਰ ਕੋਈ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਤੇ ਬਿਨਾਂ ਔਰ ਕੋਈ ਨਹੀਂ ਹੈ॥੮॥੧॥☬ਸਭ ਪ੍ਰਪੰਚ ਕੋ ਮਿਥਿਆ ਦਿਖਾਵਤੇ ਹੈਂ: ਪ੍ਰਸਨ: ਪਦਾਰਥੋਂ ਵਿਖੇ ਪ੍ਰੀਤੀ ਕਿਸ ਕਰ ਕੇ ਹੈ?
Prof. Sahib Singhਨਾਨਕ ਆਖਦਾ ਹੈ-ਪਰਮਾਤਮਾ ਤੋਂ ਬਿਨਾ ਕੋਈ ਹੋਰ (ਉਸ ਵਰਗਾ) ਨਹੀਂ ਹੈ ॥੮॥੧॥
SikhNet (Spanish)dice Nanak, no hay nadie más que Él. (8-1)