ੴ

ਸਿੱਖਬਾਣੀ · SikhBani

ਸੂਹੀ ਕਬੀਰ ਜੀ ॥

soohee kabeer jee
Bhagat Kabir Ji ਭਗਤ ਕਬੀਰ ਜੀ · Raag Soohee · Ang 792 · 11 lines
Translations

ਸੂਹੀ ਕਬੀਰ ਜੀ ॥

soohee kabeer jee |

Sant Singh KhalsaSoohee, Kabeer Jee:
Manmohan SinghSuhi Kabir ji.
Manmohan Singh (Punjabi)ਸੂਹੀ ਕਬੀਰ ਜੀ।
SikhNet (Spanish)Suji, Kabir-yi.

ਥਰਹਰ ਕੰਪੈ; ਬਾਲਾ ਜੀਉ ॥

tharahar kanpai; baalaa jeeo |

Sant Singh KhalsaMy innocent soul trembles and shakes.
Manmohan SinghMy childish soul palpitates and trembles,
Manmohan Singh (Punjabi)ਮੇਰੀ ਇੰਞਾਣੀ ਜਿੰਦੜੀ ਧੜਕਦੀ ਅਤੇ ਕੰਬਦੀ ਹੈ,
Fareedkot Teekaਮੇਰਾ ਜੀਉ ਅਸਮਝ ਅਤੀ ਕਾਂਪਤਾ ਹੈ॥
Prof. Sahib Singh(ਇਤਨੀ ਉਮਰ ਭਗਤੀ ਤੋਂ ਬਿਨਾ ਲੰਘ ਜਾਣ ਕਰਕੇ ਹੁਣ) ਮੇਰੀ ਅੰਞਾਣ ਜਿੰਦ ਬਹੁਤ ਸਹਿਮੀ ਹੋਈ ਹੈ,

ਪਦ ਅਰਥ ਥਰਹਰ ਕੰਪੈ = ਥਰ ਥਰ ਕੰਬਦਾ ਹੈ, ਬਹੁਤ ਸਹਿਮਿਆ ਹੋਇਆ ਹੈ। ਬਾਲਾ ਜੀਉ = ਅੰਞਾਣੀ ਜਿੰਦ।

SikhNet (Spanish)Mi corazón tierno está temblando,

ਨਾ ਜਾਨਉ, ਕਿਆ ਕਰਸੀ ਪੀਉ ॥੧॥

naa jaanau, kiaa karasee peeo |1|

Sant Singh KhalsaI do not know how my Husband Lord will deal with me. ||1||
Manmohan SinghI know not, how my Spouse will deal with me?
Manmohan Singh (Punjabi)ਮੈਂ ਨਹੀਂ ਜਾਣਦੀ ਕਿ ਮੇਰਾ ਖਸਮ ਮੇਰੇ ਨਾਲ ਕੀ ਸਲੂਕ ਕਰੇਗਾ?
Fareedkot Teekaਨਹੀਂ ਜਾਨਤਾ ਕਿ ਪੀਆ ਮੇਰਾ ਕਿਆ ਹਾਲ ਕਰੇਗਾ॥੧॥
Prof. Sahib Singhਕਿ ਪਤਾ ਨਹੀਂ ਪਤੀ ਪ੍ਰਭੂ (ਮੇਰੇ ਨਾਲ) ਕੀਹ ਸਲੂਕ ਕਰੇਗਾ ॥੧॥

ਪਦ ਅਰਥ ਨਾ ਜਾਨਉ = ਮੈਨੂੰ ਪਤਾ ਨਹੀਂ, ਮੈਂ ਨਹੀਂ ਜਾਣਦਾ। ਪੀਉ = ਪਤੀ-ਪ੍ਰਭੂ ॥੧॥

SikhNet (Spanish)pues no sé cómo Dios se va a comportar conmigo. (1)

ਰੈਨਿ ਗਈ; ਮਤ ਦਿਨੁ ਭੀ ਜਾਇ ॥

rain gee; mat din bhee jaae |

Sant Singh KhalsaThe night of my youth has passed away; will the day of old age also pass away?
Manmohan SinghThy night of youth has passed away, Let not thy day of old age pass too in vain.
Manmohan Singh (Punjabi)ਤੇਰੀ ਜੁਆਨੀ ਦੀ ਰਾਤ੍ਰੀ ਬੀਤ ਗਈ ਹੈ। ਆਪਣੀ ਬਿਰਧ ਅਵਸਥਾ ਦਾ ਦਿਹਾੜਾ ਭੀ ਤੂੰ ਵਿਆਰਥ ਬੀਤਣ ਨਾਂ ਦੇਈਂ।
Fareedkot Teekaਪ੍ਰਤਖ ਰਾਤ ਚਲੀ ਗਈ ਹੈ ਮਤ ਭਜਨ ਬਿਨਾਂ ਦਿਨ ਭੀ ਚਲਾ ਜਾਵੈ॥
Prof. Sahib Singh(ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਹੀ ਮੇਰੀ) ਜੁਆਨੀ ਦੀ ਉਮਰ ਲੰਘ ਗਈ ਹੈ। (ਮੈਨੂੰ ਹੁਣ ਇਹ ਡਰ ਹੈ ਕਿ) ਕਿਤੇ (ਇਸੇ ਤਰ੍ਹਾਂ) ਬੁਢੇਪਾ ਭੀ ਨਾਹ ਲੰਘ ਜਾਏ।

ਪਦ ਅਰਥ ਰੈਨਿ = ਰਾਤ, ਜੁਆਨੀ ਦੀ ਉਮਰ ਜਦੋਂ ਕੇਸ ਕਾਲੇ ਹੁੰਦੇ ਹਨ। ਦਿਨੁ = ਬੁਢੇਪੇ ਦਾ ਸਮਾ ਜਦੋਂ ਕੇਸ ਚਿੱਟੇ ਹੋ ਗਏ।

SikhNet (Spanish)La noche de la juventud ha pasado en vano, me pregunto si el día de mi vejez pasará igual.

ਭਵਰ ਗਏ; ਬਗ ਬੈਠੇ ਆਇ ॥੧॥ ਰਹਾਉ ॥

bhavar ge; bag baitthe aae |1| rahaau |

Sant Singh KhalsaMy dark hairs, like bumble bees, have gone away, and grey hairs, like cranes, have settled upon my head. ||1||Pause||
Manmohan SinghThe black bees have gone and the white cranes have come and settled. Pause.
Manmohan Singh (Punjabi)ਕਾਲੇ ਭਾਉਰ ਚਲੇ ਗਏ ਹਨ ਅਤੇ ਚਿੱਟੇ ਬਗਲੇ ਆ ਕੇ ਬਹਿ ਗਏ ਹਨ। ਠਹਿਰਾਉ।
Fareedkot Teeka(ਭਵਰ) ਰਾਤੀ ਕੇ ਪਹਰ ਕਾਲੇ ਚਲੇ ਗਏ, (ਬਗ) ਚਿਟੇ ਦਿਨ ਕੇ ਪਹਿਰਿ ਆਇ ਇਸਥਿਤ ਹੂਏ ਹੈਂ। ਵਾ (ਰੈਨਿ), ਭਾਵ ਜੁਆਨੀ ਚਲੀ ਗਈ ਹੈ ਮਤ (ਦਿਨੁ), ਭਾਵ ਬੁਢੇਪਾ ਭੀ ਬਿਅਰਥ ਜਾਤਾ ਹੋਵੇ। (ਭਵਰ) ਕਾਲੇ ਕੇਸ ਚਲੇ ਗਏ ਹੈਂ, ਜੋ (ਬਗ) ਧੌਲੇ ਕੇਸ ਹੈਂ, ਸੋ ਆਨ ਇਸਥਿਤ ਹੂਏ ਹੈਂ॥੧॥ ਰਹਾਉ ॥
Prof. Sahib Singh(ਮੇਰੇ) ਕਾਲੇ ਕੇਸ ਚਲੇ ਗਏ ਹਨ (ਉਹਨਾਂ ਦੇ ਥਾਂ) ਧੌਲੇ ਆ ਗਏ ਹਨ ॥੧॥ ਰਹਾਉ ॥

ਪਦ ਅਰਥ ਭਵਰ = ਭਵਰ ਵਰਗੇ ਕਾਲੇ ਕੇਸ। ਬਗ = ਬਗਲੇ ਵਰਗੇ ਚਿਟੇ ਕੇਸ ॥੧॥ ਰਹਾਉ ॥

SikhNet (Spanish)El cabello negro como la abeja negra ha desaparecido y los cabellos blancos como grullas blancas han descendido sobre mí. (1-Pausa)

ਕਾਚੈ ਕਰਵੈ; ਰਹੈ ਨ ਪਾਨੀ ॥

kaachai karavai; rahai na paanee |

Sant Singh KhalsaWater does not remain in the unbaked clay pot;
Manmohan SinghIn the unbaked earthen pot the water remains not.
Manmohan Singh (Punjabi)ਅਣਪੱਕੇ ਮਿੱਟੀ ਦੇ ਲੋਟੇ ਵਿੱਚ ਜਲ ਨਹੀਂ ਰਹਿੰਦਾ।
Fareedkot Teekaਜੈਸੇ ਕਾਚੇ ਕਰਵੇ ਮੇਂ ਪਾਨੀ ਨਹੀਂ ਠਹਿਰਤਾ, ਤੈਸੇ ਦੇਹ ਰੂਪ ਕਾਚੇ ਘੜੇ ਤੇ ਸੁਆਸ ਰੂਪ ਪਾਨੀ ਸ੍ਰਵਤਾ ਜਾਤਾ ਹੈ॥
Prof. Sahib Singh(ਹੁਣ ਤਕ ਬੇ-ਪਰਵਾਹੀ ਵਿਚ ਖ਼ਿਆਲ ਹੀ ਨਾਹ ਕੀਤਾ ਕਿ ਇਹ ਸਰੀਰ ਤਾਂ ਕੱਚੇ ਭਾਂਡੇ ਵਾਂਗ ਹੈ) ਕੱਚੇ ਕੁੱਜੇ ਵਿਚ ਪਾਣੀ ਟਿਕਿਆ ਨਹੀਂ ਰਹਿ ਸਕਦਾ।

ਪਦ ਅਰਥ ਕਾਚੈ ਕਰਵੈ = ਕੱਚੇ ਕੁੱਜੇ ਵਿਚ।

SikhNet (Spanish)En la vasija de barro sin cocer, el agua no permanece;

ਹੰਸੁ ਚਲਿਆ; ਕਾਇਆ ਕੁਮਲਾਨੀ ॥੨॥

hans chaliaa; kaaeaa kumalaanee |2|

Sant Singh Khalsawhen the soul-swan departs, the body withers away. ||2||
Manmohan SinghWhen the soul swan departs, the body withers away.
Manmohan Singh (Punjabi)ਜਦ ਰੂਹ ਪਾ ਰਾਜ-ਹੰਸ ਟੁਰ ਜਾਂਦਾ ਹੈ ਤਾਂ ਦੇਹ ਮੁਰਝਾ ਜਾਂਦੀ ਹੈ।
Fareedkot Teekaਜਬ ਜੀਵ ਰੂਪ ਹੰਸ ਚਲਿਆ ਜਾਤਾ ਹੈ ਤਬ ਕਾਇਆਂ ਕੁਮਲਾਇ ਜਾਤੀ ਹੈ॥੨॥
Prof. Sahib Singh(ਸੁਆਸ ਬੀਤਦੇ ਗਏ, ਹੁਣ) ਸਰੀਰ ਕੁਮਲਾ ਰਿਹਾ ਹੈ ਤੇ (ਜੀਵ-) ਭੌਰ ਉਡਾਰੀ ਮਾਰਨ ਨੂੰ ਤਿਆਰ ਹੈ (ਪਰ ਆਪਣਾ ਕੁੱਝ ਭੀ ਨਾਹ ਸਵਾਰਿਆ) ॥੨॥

ਪਦ ਅਰਥ ਹੰਸੁ = ਜੀਵ-ਆਤਮਾ। ਕਾਇਆ = ਸਰੀਰ ॥੨॥

SikhNet (Spanish)así el cuerpo se desintegra cuando el Alma cisne parte. (2)

ਕੁਆਰ ਕੰਨਿਆ; ਜੈਸੇ ਕਰਤ ਸੀਗਾਰਾ ॥

kuaar kaniaa; jaise karat seegaaraa |

Sant Singh KhalsaI decorate myself like a young virgin;
Manmohan SinghI bedeck myself like a virgin young girl,
Manmohan Singh (Punjabi)ਮੈਂ ਅਣਵਿਆਹੀ ਜੁਆਨ ਕੁੜੀ ਦੀ ਤਰ੍ਹਾਂ ਹਾਰ-ਸ਼ਿੰਗਾਰ ਲਾਉਂਦੀ ਹਾਂ,
Fareedkot Teekaਜੈਸੀ ਕੁਆਰੀ ਕੰਨਿਆਂ ਸ਼ੀਂਗਾਰ ਕਰਤੀ ਹੈ॥
Prof. Sahib Singhਜਿਵੇਂ ਕੁਆਰੀ ਲੜਕੀ ਸ਼ਿੰਗਾਰ ਕਰਦੀ ਰਹੇ,

ਪਦ ਅਰਥ ਕੁਆਰ = ਕੁਆਰੀ। ਕੰਨਿਆ = ਕੁੜੀ।

SikhNet (Spanish)No es para una virgen adornar su ser,

ਕਿਉ ਰਲੀਆ ਮਾਨੈ; ਬਾਝੁ ਭਤਾਰਾ ॥੩॥

kiau raleea maanai; baajh bhataaraa |3|

Sant Singh Khalsabut how can I enjoy pleasures, without my Husband Lord? ||3||
Manmohan Singhbut how can I enjoy dalliance without my spouse?
Manmohan Singh (Punjabi)ਪਰ ਆਪਣੇ ਕੰਤ ਦੇ ਬਿਨਾ ਮੈਂ ਕਿਸ ਤਰ੍ਹਾਂ ਰੰਗ ਰਲੀਆ ਮਾਣ ਸਕਦੀ ਹਾਂ?
Fareedkot Teekaਪਰੰਤੂ ਬਿਨਾਂ ਪਤੀ ਤੇ ਕਿਸ ਤਰਾਂ (ਰਲੀਆ) ਖੁਸੀਆਂ ਮਾਣੇ, ਭਾਵ ਮਾਣ ਨਹੀਂ ਸਕਤੀ। ਤੈਸੇ ਅਗਿਆਤਪਣੇ ਸੰਜੁਗਤ ਜੀਵ ਕਰਮ ਕਰ ਆਤਮ ਅਨੰਦ ਕੋ ਨਹੀਂ ਪ੍ਰਾਪਤਿ ਹੋਤਾ ਹੈ॥੩॥
Prof. Sahib Singhਪਤੀ ਮਿਲਣ ਤੋਂ ਬਿਨਾ (ਇਹਨਾਂ ਸ਼ਿੰਗਾਰਾਂ ਦਾ) ਉਸ ਨੂੰ ਕੋਈ ਅਨੰਦ ਨਹੀਂ ਆ ਸਕਦਾ, (ਤਿਵੇਂ ਮੈਂ ਭੀ ਸਾਰੀ ਉਮਰ ਨਿਰੇ ਸਰੀਰ ਦੀ ਖ਼ਾਤਰ ਹੀ ਆਹਰ-ਪਾਹਰ ਕੀਤੇ, ਪ੍ਰਭੂ ਨੂੰ ਵਿਸਾਰਨ ਕਰਕੇ ਕੋਈ ਆਤਮਕ ਸੁਖ ਨਾਹ ਮਿਲਿਆ) ॥੩॥

ਪਦ ਅਰਥ ਰਲੀਆ = ਅਨੰਦ। ਬਾਝੁ = ਬਿਨਾ ॥੩॥

SikhNet (Spanish)pues ella no puede gozar sin su esposo. (3)

ਕਾਗ ਉਡਾਵਤ; ਭੁਜਾ ਪਿਰਾਨੀ ॥

kaag uddaavat; bhujaa piraanee |

Sant Singh KhalsaMy arm is tired, driving away the crows.
Manmohan SinghMy arm is pained by driving away the crows.
Manmohan Singh (Punjabi)ਕਾਂ ਉਡਾਉਂਦੀ ਦੀ ਮੇਰੀ ਬਾਂਹ ਪੀੜ ਕਰਨ ਲੱਗ ਪਈ ਹੈ।
Fareedkot Teekaਹੇ ਪਤੀ! ਪਾਪਾਂ ਰੂਪ ਕਾਗ ਉਡਾਵਤੇ ਹੂਏ ਮੇਰੀ ਬੁਧੀ ਰੂਪ (ਭੁਜਾ) ਬਾਹੁ ਪੀੜਤ ਹੋਈ ਹੈ॥
Prof. Sahib Singhਕਬੀਰ ਆਖਦਾ ਹੈ-(ਹੇ ਪਤੀ-ਪ੍ਰਭੂ! ਹੁਣ ਤਾਂ ਆ ਮਿਲ, ਤੇਰੀ ਉਡੀਕ ਵਿਚ) ਕਾਂ ਉਡਾਂਦਿਆਂ ਮੇਰੀ ਬਾਂਹ ਭੀ ਥੱਕ ਗਈ ਹੈ,

ਪਦ ਅਰਥ ਕਾਗ ਉਡਾਵਤ = (ਉਡੀਕ ਵਿਚ) ਕਾਂ ਉਡਾਉਂਦਿਆਂ। ਭੁਜਾ = ਬਾਂਹ। ਪਿਰਾਨੀ = ਥਕ ਗਈ ਹੈ।

SikhNet (Spanish)Mis brazos se han cansado de mandar volar a los pájaros con mensajes de Amor,

ਕਹਿ ਕਬੀਰ; ਇਹ ਕਥਾ ਸਿਰਾਨੀ ॥੪॥੨॥

keh kabeer; ih kathaa siraanee |4|2|

Sant Singh KhalsaSays Kabeer, this is the way the story of my life ends. ||4||2||
Manmohan SinghSays Kabir, like this is ended the life tale.
Manmohan Singh (Punjabi)ਕਬੀਰ ਜੀ ਆਖਦੇ ਹਨ, ਇਸ ਤਰ੍ਹਾਂ ਜੀਵਨ ਦੀ ਕਹਾਣੀ ਮੁੱਕ ਜਾਂਦੀ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਏਹੁ ਕਥਾ ਤੁਮਾਰੇ ਪਾਸ (ਸਿਰਾਨੀ) ਕਹੀ ਹੈ ਵਾ ਸਿਰੇ ਦੀ ਹੈ ਅਰਥਾਤ ਸਮਾਪਤ ਹੋ ਚੁਕੀ ਹੈ॥੪॥੨॥☬ਜੈਸੇ ਕਿਸੀ ਸੂਬੇ ਪਰ ਪਾਤਸ਼ਾਹ ਕੀ ਖਪਕੀ ਹੋਵੈ। ਤਿਸ ਕੋ ਪਕੜਨੇ ਵਾਸਤੇ ਰਾਜ ਦੂਤ ਆਵੈ। ਤਿਸ ਕੇ ਦ੍ਰਿਸ਼ਟਾਂਤ ਕਰ ਜੀਵ ਪਰ ਕੋਪ ਦਿਖਾਵਤੇ ਹੈਂ:
Prof. Sahib Singh(ਤੇ ਉਧਰੋਂ ਮੇਰੀ ਉਮਰ ਦੀ) ਕਹਾਣੀ ਹੀ ਮੁੱਕਣ ਤੇ ਆ ਗਈ ਹੈ ॥੪॥੨॥

ਪਦ ਅਰਥ ਕਥਾ = ਉਮਰ ਦੀ ਕਹਾਣੀ (ਭਾਵ, ਉਮਰ)। ਸਿਰਾਨੀ = ਮੁੱਕ ਚੱਲੀ ਹੈ ॥੪॥੨॥

* ਸ਼ਬਦ ਦਾ ਭਾਵ: ਸਿਮਰਨ ਤੋਂ ਬਿਨਾ ਉਮਰ ਗੰਵਾ ਕੇ ਆਖ਼ਰ ਪਛਤਾਣਾ ਪੈਂਦਾ ਹੈ ਕਿ ਅਗਾਂਹ ਕੀਹ ਬਣੇਗਾ।

SikhNet (Spanish)porque ellos no regresan y así la historia de mi vida termina. (4-2)
Answers quote the Granth verbatim with Ang citations. AI commentary is not Gurbani and not a religious ruling.