ੴ

ਸਿੱਖਬਾਣੀ · SikhBani

ਸੂਹੀ ਕਬੀਰ ਜੀਉ ॥

soohee kabeer jeeo
Bhagat Kabir Ji ਭਗਤ ਕਬੀਰ ਜੀ · Raag Soohee · Ang 792 · 19 lines
Translations

ਸੂਹੀ ਕਬੀਰ ਜੀਉ ॥

soohee kabeer jeeo |

Sant Singh KhalsaSoohee, Kabeer Jee:
Manmohan SinghSuhi Kabir Ji.
Manmohan Singh (Punjabi)ਸੂਹੀ ਕਬੀਰ ਜੀ।
SikhNet (Spanish)Suji, Kabir-yi.

ਅਮਲੁ ਸਿਰਾਨੋ; ਲੇਖਾ ਦੇਨਾ ॥

amal siraano; lekhaa denaa |

Sant Singh KhalsaYour time of service is at its end, and you will have to give your account.
Manmohan SinghThy rule has ended, thou shalt have to render thy account.
Manmohan Singh (Punjabi)ਤੇਰੀ ਅਮਲਦਾਰੀ, ਮੁੱਕ ਗਈ ਹੈ। ਤੈਨੂੰ ਹੁਣ ਆਪਣਾ ਹਿਸਾਬ-ਕਿਤਾਬ ਦੇਣਾ ਪਏਗਾ।
Fareedkot Teekaਜੋ (ਅਮਲੁ) ਕਰਮਾਨੁਸਾਰ ਜੀਵ ਨੇ ਲੇਖਾ ਦੇਨਾ ਹੈ॥
Prof. Sahib Singh(ਹੇ ਜੀਵ! ਜਗਤ ਵਿਚ) ਮੁਲਾਜ਼ਮਤ ਦਾ ਸਮਾ (ਭਾਵ, ਉਮਰ ਦਾ ਨਿਯਤ ਸਮਾ) ਲੰਘ ਗਿਆ ਹੈ, (ਇੱਥੇ ਜੇ ਕੁਝ ਕਰਦਾ ਰਿਹਾ ਹੈਂ) ਉਸ ਦਾ ਹਿਸਾਬ ਦੇਣਾ ਪਏਗਾ;

ਪਦ ਅਰਥ ਅਮਲੁ = ਅਮਲ ਦਾ ਸਮਾ, ਮੁਲਾਜ਼ਮਤ ਦੇ ਕੰਮ ਦਾ ਸਮਾ, ਜ਼ਿੰਦਗੀ-ਰੂਪ ਮੁਲਾਜ਼ਮਤ ਦੇ ਕੰਮ ਦਾ ਸਮਾ। ਸਿਰਾਨੋ = ਬੀਤ ਗਿਆ ਹੈ।

SikhNet (Spanish)Mi servicio en el mundo ha terminado; ahora tengo que entregar cuentas a mi Dios.

ਆਏ ਕਠਿਨ ਦੂਤ ਜਮ ਲੇਨਾ ॥

aae katthin doot jam lenaa |

Sant Singh KhalsaThe hard-hearted Messenger of Death has come to take you away.
Manmohan SinghThe hard-hearted death's ministers have come to take Thee.
Manmohan Singh (Punjabi)ਮੌਤ ਦੇ ਸਖਤ ਦਿਲ ਫ਼ਰਿਸ਼ਤੇ ਤੈਨੂੰ ਲੈਣ ਲਈ ਆਏ ਹਨ।
Fareedkot Teekaਇਸੀ ਤੇ ਕਠਨ ਜਮਦੂਤ ਲੇਨੇ ਵਾਸਤੇ ਆਏ ਹੈਂ॥
Prof. Sahib Singhਕਰੜੇ ਜਮ-ਦੂਤ ਲੈਣ ਆ ਗਏ ਹਨ।

ਪਦ ਅਰਥ ਕਠਿਨ = ਕਰੜੇ।

SikhNet (Spanish)Ahora, el cruel mensajero de la muerte ha venido a llevarme.

ਕਿਆ ਤੈ ਖਟਿਆ; ਕਹਾ ਗਵਾਇਆ ॥

kiaa tai khattiaa; kahaa gavaaeaa |

Sant Singh KhalsaWhat have you earned, and what have you lost?
Manmohan SinghWhat hast thou earned and where hast thou lost?
Manmohan Singh (Punjabi)ਤੂੰ ਕੀ ਕਮਾਇਆ ਹੈ ਅਤੇ ਤੈਨੂੰ ਕਿਥੇ ਘਾਟਾ ਪਿਆ ਹੈ?
Fareedkot Teekaਪੁਨਾ ਵਹੁ ਪੂਛੇਂਗੇ ਤੈਨੇ ਕਿਆ ਖਟਿਆ ਹੈ ਔ ਕਿਆ ਗਵਾਇਆ ਹੈ, ਭਾਵ ਮਨੁਖ ਜਨਮ ਕਿਆ ਚੰਗਾ ਤੈਨੇ ਖਟਿਆ ਪਾਯਾ ਥਾ, ਕਹਾਂ ਵਿਖਿਓਂ ਮੇਂ ਗਵਾਇਆ ਹੈ। ਵਾ ਕਿਆ ਖਟਿਆ ਪਾਪ ਕਮਾਏ ਅਰ ਮਨੁਖ ਜਨਮ ਕੈਸਾ ਦੁਰਲਭ ਥਾ, ਸੋ ਤੈਨੇ ਗਵਾਇਆ ਹੈ॥
Prof. Sahib Singh(ਉਹ ਆਖਣਗੇ-) ਇੱਥੇ ਰਹਿ ਕੇ ਤੂੰ ਕੀਹ ਖੱਟੀ ਖੱਟੀ ਹੈ, ਤੇ ਕਿੱਥੇ ਗਵਾਇਆ ਹੈ?

ਪਦ ਅਰਥ ਕਹਾ = ਕਿੱਥੇ?

SikhNet (Spanish)¿Qué es lo que gané? ¿Qué es lo que perdí?

ਚਲਹੁ ਸਿਤਾਬ; ਦੀਬਾਨਿ ਬੁਲਾਇਆ ॥੧॥

chalahu sitaab; deebaan bulaaeaa |1|

Sant Singh KhalsaCome immediately! You are summoned to His Court! ||1||
Manmohan SinghCome quickly. Thou art summoned to the court.
Manmohan Singh (Punjabi)ਛੇਤੀ ਤੁਰ। ਤੈਨੂੰ ਕਚਹਿਰੀ ਵਿੱਚ ਸੱਦਿਆ ਗਿਆ ਹੈ।
Fareedkot Teekaਪੁਨਾ ਕਹਤੇ ਹੈਂ: ਚਲ ਸ਼ਿਤਾਬੀ ਤੇਰੇ ਕੋ ਕਚਹਿਰੀ ਮੇਂ ਬੁਲਾਇਆ ਹੈ॥੧॥
Prof. Sahib Singhਛੇਤੀ ਚੱਲ, ਧਰਮਰਾਜ ਨੇ ਸੱਦਿਆ ਹੈ ॥੧॥

ਪਦ ਅਰਥ ਸਿਤਾਬ = ਛੇਤੀ। ਦੀਬਾਨਿ = ਦੀਵਾਨ ਨੇ, ਸਰਬ-ਰਾਜ ਨੇ ॥੧॥

SikhNet (Spanish)Apúrate, oh vida, pues el Señor de la Ley te llama a Su Corte. (1)

ਚਲੁ ਦਰਹਾਲੁ; ਦੀਵਾਨਿ ਬੁਲਾਇਆ ॥

chal darahaal; deevaan bulaaeaa |

Sant Singh KhalsaGet going! Come just as you are! You have been summoned to His Court.
Manmohan SinghGet up, in this very condition. The Righteous judge has called thee.
Manmohan Singh (Punjabi)ਏਸੇ ਹਾਲਤ ਵਿੱਚ ਹੀ ਟੁਰ ਪਉ। ਧਰਮਰਾਜ ਨੇ ਤੈਨੂੰ ਸੱਦਿਆ ਹੈ।
Fareedkot Teekaਇਸੀ ਹਾਲ ਅੰਦਰ ਚਲੁ, ਭਾਵ ਜਮਦੂਤ ਐਸੇ ਕਹੇਂਗੇ: ਧਰਮ ਰਾਇ ਕੇ ਦੀਵਾਨ ਮੇਂ ਤੁਮ ਕੋ ਬੁਲਾਇਆ ਹੈ॥
Prof. Sahib Singhਛੇਤੀ ਚੱਲ, ਧਰਮ-ਰਾਜ ਨੇ ਸੱਦਿਆ ਹੈ;

ਪਦ ਅਰਥ ਦਰਹਾਲੁ = ਹੁਣੇ।

SikhNet (Spanish)Eres llamada por Dios para irte como estás; la Corte del Señor te ha llamado.

ਹਰਿ ਫੁਰਮਾਨੁ; ਦਰਗਹ ਕਾ ਆਇਆ ॥੧॥ ਰਹਾਉ ॥

har furamaan; daragah kaa aaeaa |1| rahaau |

Sant Singh KhalsaThe Order has come from the Court of the Lord. ||1||Pause||
Manmohan SinghThe warrant of God's court has come for thee. Pause.
Manmohan Singh (Punjabi)ਵਾਹਿਗੁਰੂ ਦੀ ਕਚਹਿਰੀ ਦਾ ਹੁਕਮ-ਨਾਮਾ ਤੇਰੇ ਲਈ ਆਇਆ ਹੈ।
Fareedkot Teekaਧਰਮ ਰਾਇ ਕੋ ਭੀ ਹਰੀ ਕੀ ਦਰਗਾਹ ਕਾ ਹੁਕਮ ਆਇਆ ਹੈ॥੧॥ ਰਹਾਉ ॥
Prof. Sahib Singhਪ੍ਰਭੂ ਦੀ ਦਰਗਾਹ ਦਾ ਹੁਕਮ ਆਇਆ ਹੈ ॥੧॥ ਰਹਾਉ ॥

ਪਦ ਅਰਥ ਫੁਰਮਾਨੁ = ਹੁਕਮ ॥੧॥ ਰਹਾਉ ॥

SikhNet (Spanish)La orden viene de la corte de Dios. (1-Pausa)

ਕਰਉ ਅਰਦਾਸਿ; ਗਾਵ ਕਿਛੁ ਬਾਕੀ ॥

krau aradaas; gaav kichh baakee |

Sant Singh KhalsaI pray to the Messenger of Death: please, I still have some outstanding debts to collect in the village.
Manmohan Singh(He says to Yama); It is my request that I have yet to collect some outstanding in the village,
Manmohan Singh (Punjabi)(ਉਹ ਜਮ ਨੂੰ ਆਖਦਾ ਹੈ) ਮੈਂ ਬੇਨਤੀ ਕਰਦਾ ਹਾਂ, ਮੈਂ ਪਿੰਡ ਵਿਚੋਂ ਅਜੇ ਕੁਝ ਉਗਰਾਹੀ ਕਰਨੀ ਹੈ,
Fareedkot Teekaਜੀਵ ਤਿਨ ਜਮਦੂਤੋਂ ਕੋ ਕਹਤਾ ਹੈ: ਤੁਮਾਰੇ ਪਾਸ ਮੇਂ ਅਰਜ ਕਰਤਾ ਹੂੰ, ਘਰ ਰੂਪ ਗ੍ਰਾਮ ਮੇਂ ਮੇਰੀ ਕੁਛ ਬਾਕੀ ਰਹਤੀ ਹੈ॥
Prof. Sahib Singhਮੈਂ ਬੇਨਤੀ ਕਰਦਾ ਹਾਂ ਕਿ ਕੁਝ ਪਿੰਡ ਦਾ ਹਿਸਾਬ-ਕਿਤਾਬ ਰਹਿ ਗਿਆ ਹੈ,

ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ। ਗਾਵ = ਪਿੰਡ।

SikhNet (Spanish)Y le rezo a la muerte, por favor, tárdate un poco más, pues todavía tengo que recolectar más dinero de algunas rentas.

ਲੇਉ ਨਿਬੇਰਿ; ਆਜੁ ਕੀ ਰਾਤੀ ॥

leo niber; aaj kee raatee |

Sant Singh KhalsaI will collect them tonight;
Manmohan Singhand I shall adjust them to-night.
Manmohan Singh (Punjabi)ਅਤੇ ਅੱਜ ਰਾਤ ਨੂੰ ਮੈਂ ਉਸ ਨੂੰ ਨਿਬੇੜ ਲਵਾਂਗਾ।
Fareedkot Teekaਆਜ ਕੀ ਰਾਤ ਵਿਖੇ ਨਿਬੇੜ ਲੇਵੋਂਗਾ, ਭਾਵ ਇਸਤ੍ਰੀ ਪੁਤ੍ਰ ਕੋ ਬਿਵਹਾਰ ਕੀ ਬਾਤ ਕੁਛ ਸਮਝਾਇ ਦੇਵੋਂਗਾ॥
Prof. Sahib Singh(ਜੇ ਆਗਿਆ ਦੇਵੋ) ਤਾਂ ਮੈਂ ਅੱਜ ਰਾਤ ਹੀ ਉਹ ਹਿਸਾਬ ਮੁਕਾ ਲਵਾਂਗਾ,

ਪਦ ਅਰਥ ਲੇਉ ਨਿਬੇਰਿ = ਲੇਉਂ ਨਿਬੇਰਿ, ਮੁਕਾ ਲਵਾਂਗਾ।

SikhNet (Spanish)Por favor, espérate una noche más y me iré contigo.

ਕਿਛੁ ਭੀ ਖਰਚੁ ਤੁਮੑਾਰਾ ਸਾਰਉ ॥

kichh bhee kharach tumaaraa saarau |

Sant Singh KhalsaI will also pay you something for your expenses,
Manmohan SinghI shall also pay you something for your expenses,
Manmohan Singh (Punjabi)ਮੈਂ ਤੁਹਾਨੂੰ ਭੀ ਕੁਝ ਨਾਂ ਕੁਝ ਖਰਚ ਵੱਜੋਂ ਦੇਵਾਂਗਾ,
Fareedkot Teekaਕਛੁਕ ਖਰਚੁ ਤੁਮਾਰੇ ਕੋ ਭੀ ਪ੍ਰਾਪਤਿ ਕਰੋਂਗਾ, ਭਾਵ ਕੁਛ ਪੁੰਨ ਦਾਨ ਭੀ ਕਰ ਲੇਵੋਂਗਾ, ਜਿਸ ਕਰ ਤੁਮ ਪ੍ਰਸੰਨ ਹੋ ਕਰ ਕਰੜਾਈ ਨਾ ਕਰੋਗੇ॥
Prof. Sahib Singhਕੁਝ ਤੁਹਾਡੇ ਲਈ ਭੀ ਖ਼ਰਚ ਦਾ ਪ੍ਰਬੰਧ ਕਰ ਲਵਾਂਗਾ,

ਪਦ ਅਰਥ ਸਾਰਉ = ਮੈਂ ਪ੍ਰਬੰਧ ਕਰਾਂਗਾ।

SikhNet (Spanish)Te ofrezco una paga si te esperas una noche más.

ਸੁਬਹ ਨਿਵਾਜ; ਸਰਾਇ ਗੁਜਾਰਉ ॥੨॥

subah nivaaj; saraae gujaarau |2|

Sant Singh Khalsaand I will recite my morning prayers on the way. ||2||
Manmohan Singhand the morning prayer I shall say with you on the way in.
Manmohan Singh (Punjabi)ਅਤੇ ਸਵੇਰ ਦੀ ਨਵਾਜ਼ ਮੈਂ ਤੁਹਾਡੇ ਨਾਲ ਰਸਤੇ ਦੀ ਸਰਾਂ ਵਿੱਚ ਪੜ੍ਹਾਂਗਾ।
Fareedkot Teekaਸੁਵੇਰ ਕੀ ਨਿਵਾਜ (ਸਰਾਇ) ਜੋ ਪ੍ਰਲੋਕ ਕੇ ਰਸਤੇ ਮੇਂ ਪਹਿਲੀ ਮਜਲ ਹੈ ਤਿਸ ਮੇਂ ਗੁਜਾਰੋਂਗਾ, ਐਸੇ ਬੇਨਤੀ ਕਰਤਾ ਹੈ: ਪਰੰਤੂ ਜਮਦੂਤ ਏਕ ਘੜੀ ਨਹੀਂ ਰਹਿਨੇ ਦੇਤੇ॥੨॥
Prof. Sahib Singhਤੇ ਸਵੇਰ ਦੀ ਨਿਮਾਜ਼ ਰਾਹ ਵਿਚ ਪੜ੍ਹ ਲਵਾਂਗਾ (ਭਾਵ, ਬਹੁਤ ਸਵਖਤੇ ਹੀ ਤੁਹਾਡੇ ਨਾਲ ਤੁਰ ਪਵਾਂਗਾ) ॥੨॥
SikhNet (Spanish)Y te ofrezco la oración de la mañana con el cargamento que viene en camino. Pero no, ella no se espera. (2)

ਸਾਧਸੰਗਿ; ਜਾ ਕਉ ਹਰਿ ਰੰਗੁ ਲਾਗਾ ॥

saadhasang; jaa kau har rang laagaa |

Sant Singh KhalsaBlessed, blessed is the most fortunate servant of the Lord,
Manmohan SinghHe who is imbued with the Lord's love in the society of the saints,
Manmohan Singh (Punjabi)ਉਹ ਸਾਹਿਬ ਦਾ ਗੋਲਾ ਜੋ ਸਤਿਸੰਗਤ ਅੰਦਰ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਹੋਇਆ ਹੈ,
Fareedkot Teekaਸਾਧਸੰਗ ਮੇਂ ਪ੍ਰਾਪਤਿ ਹੋ ਕਰ ਜਾਂ ਕੋ ਹਰੀ ਮੇਂ ਪ੍ਰੇਮ ਲਾਗਾ ਹੈ॥
Prof. Sahib Singhਜਿਸ ਮਨੁੱਖ ਨੂੰ ਸਤਸੰਗ ਵਿਚ ਰਹਿ ਕੇ ਪ੍ਰਭੂ ਦਾ ਪਿਆਰ ਪ੍ਰਾਪਤ ਹੁੰਦਾ ਹੈ,

ਪਦ ਅਰਥ ਰੰਗੁ = ਪਿਆਰ।

SikhNet (Spanish)Es bendito y afortunado;

ਧਨੁ ਧਨੁ ਸੋ ਜਨੁ; ਪੁਰਖੁ ਸਭਾਗਾ ॥

dhan dhan so jan; purakh sabhaagaa |

Sant Singh KhalsaWho is imbued with the Lord's Love, in the Saadh Sangat, the Company of the Holy.
Manmohan Singhblest, blest and very lucky is that God's servant.
Manmohan Singh (Punjabi)ਉਹ ਸੁਲੱਖਣਾ, ਸੁਲੱਖਣਾ ਅਤੇ ਭਾਰੇ ਨਸੀਬਾਂ ਵਾਲਾ ਹੈ।
Fareedkot Teekaਸੋ ਪੁਰਖ ਭਾਗੋਂ ਸਹਿਤ ਹੈ ਅਰ ਧੰਨੁ ਧੰਨ ਕਰਨੇ ਜੋਗੁ ਹੈ॥
Prof. Sahib Singhਉਹ ਮਨੁੱਖ ਧੰਨ ਹੈ, ਭਾਗਾਂ ਵਾਲਾ ਹੈ।

ਪਦ ਅਰਥ ਸਭਾਗਾ = ਭਾਗਾਂ ਵਾਲਾ।

SikhNet (Spanish)Aquél que está imbuido en el Amor del Señor asociado con los Santos,

ਈਤ ਊਤ; ਜਨ ਸਦਾ ਸੁਹੇਲੇ ॥

eet aoot; jan sadaa suhele |

Sant Singh KhalsaHere and there, the humble servants of the Lord are always happy.
Manmohan SinghHere and there the Lord's slaves are ever happy.
Manmohan Singh (Punjabi)ਏਥੇ ਅਤੇ ਉਥੋ ਸਾਈਂ ਦੇ ਗੋਲੇ ਹਮੇਸ਼ਾਂ ਹੀ ਖੁਸ਼ ਹਨ।
Fareedkot Teeka(ਈਤ ਊਤ) ਲੋਕ ਪ੍ਰਲੋਕ ਮੇਂ ਵਹੁ ਜਨ ਸਦਾ ਹੀ ਸੁਖੀ ਹੈਂ॥
Prof. Sahib Singhਪ੍ਰਭੂ ਦੇ ਸੇਵਕ ਲੋਕ ਪਰਲੋਕ ਵਿਚ ਸੌਖੇ ਰਹਿੰਦੇ ਹਨ,

ਪਦ ਅਰਥ ਈਤ ਊਤ = ਲੋਕ-ਪਰਲੋਕ ਵਿਚ।

SikhNet (Spanish)él es propiedad del Señor. Aquí y allá está feliz y bendecido.

ਜਨਮੁ ਪਦਾਰਥੁ; ਜੀਤਿ ਅਮੋਲੇ ॥੩॥

janam padaarath; jeet amole |3|

Sant Singh KhalsaThey win the priceless treasure of this human life. ||3||
Manmohan SinghThey win the invaluable wealth of the human life.
Manmohan Singh (Punjabi)ਉਹ ਮਨੁੱਖਾ-ਜੀਵਨ ਦੀ ਅਣਮੁੱਲੀ ਦੌਲਤ ਨੂੰ ਜਿੱਤ ਲੈਂਦੇ ਹਨ।
Fareedkot Teekaਅਮੋਲਕ ਪਦਾਰਥ ਰੂਪ ਜਨਮ ਕੋ ਤਿਨੋਂ ਨੇ ਜੀਤ ਲੀਆ ਹੈ॥੩॥
Prof. Sahib Singhਕਿਉਂਕਿ ਉਹ ਇਸ ਅਮੋਲਕ ਜਨਮ-ਰੂਪ ਕੀਮਤੀ ਸ਼ੈ ਨੂੰ ਜਿੱਤ ਲੈਂਦੇ ਹਨ ॥੩॥
SikhNet (Spanish)En el juego precioso de la vida, él termina victorioso. (3)

ਜਾਗਤੁ ਸੋਇਆ; ਜਨਮੁ ਗਵਾਇਆ ॥

jaagat soeaa; janam gavaaeaa |

Sant Singh KhalsaWhen he is awake, he is sleeping, and so he loses this life.
Manmohan SinghThough waking, the man is in sleep, Thus loses he his life.
Manmohan Singh (Punjabi)ਜਾਗਦਿਆਂ ਹੋਇਆਂ ਵੀ ਇਨਸਾਨ ਸੁੱਤਾ ਪਿਆ ਹੈ। ਇੰਜ ਉਹ ਆਪਣਾ ਜੀਵਨ ਗੁਆ ਲੈਂਦਾ ਹੈ।
Fareedkot Teekaਜੋ ਅਵਿਦਿਆ ਰੂਪ ਨਿਦ੍ਰਾ ਮੇਂ ਜੀਵ ਜਾਗਤਾ ਹੀ ਸੋਇਆ ਹੈ, ਜੈਸੇ ਸ੍ਵਪਨੇ ਮੇਂ ਜਾਗਣੇ ਕਰ ਕਾਰਜ ਕੋਈ ਨਹੀਂ ਸਿਧ ਹੋਤਾ ਵਾ ਜਾਗਦਿਆਂ ਸੌਂਦਿਆਂ ਇਸੀ ਪ੍ਰਕਾਰ ਜਨਮ ਇਸ ਜੀਵ ਨੇ ਗਵਾਯਾ ਹੈ॥
Prof. Sahib Singhਜੋ ਮਨੁੱਖ ਜਾਗਦਾ ਹੀ (ਮਾਇਆ ਦੀ ਨੀਂਦ ਵਿਚ) ਸੁੱਤਾ ਰਹਿੰਦਾ ਹੈ, ਉਹ ਮਨੁੱਖਾ ਜੀਵਨ ਅਜਾਈਂ ਗਵਾ ਲੈਂਦਾ ਹੈ;
SikhNet (Spanish)De otra forma, caminando y durmiendo uno desperdicia su vida,

ਮਾਲੁ ਧਨੁ ਜੋਰਿਆ; ਭਇਆ ਪਰਾਇਆ ॥

maal dhan joriaa; bheaa paraaeaa |

Sant Singh KhalsaThe property and wealth he has accumulated passes on to someone else.
Manmohan SinghThe property and wealth, he has amassed becomes another's.
Manmohan Singh (Punjabi)ਜਾਇਦਾਦ ਤੇ ਦੌਲਤ, ਜੋ ਉਸ ਨੇ ਇਕੱਤਰ ਕੀਤੀ ਹੈ, ਹੋਰਸ ਦੀ ਹੋ ਜਾਂਦੀ ਹੈ।
Fareedkot Teekaਜੋ (ਮਾਲੁ) ਹਸਤੀ, ਘੋੜੇ, (ਧਨੁ) ਰੋਕੜੀ ਜੋੜਾ ਥਾ, ਸੋ ਮਰਨ ਉਪਰਾਂਤ ਪਰਾਯਾ ਹੋ ਗ੍ਯਾ॥
Prof. Sahib Singh(ਕਿਉਂਕਿ) ਉਸ ਦਾ ਸਾਰਾ ਮਾਲ ਧਨ ਇਕੱਠਾ ਕੀਤਾ ਹੋਇਆ (ਤਾਂ ਆਖ਼ਰ) ਬਿਗਾਨਾ ਹੋ ਜਾਂਦਾ ਹੈ।
SikhNet (Spanish)y junta las riquezas que en poco tiempo pertenecerán a otro.

ਕਹੁ ਕਬੀਰ; ਤੇਈ ਨਰ ਭੂਲੇ ॥

kahu kabeer; teee nar bhoole |

Sant Singh KhalsaSays Kabeer, those people are deluded,
Manmohan SinghSays Kabir, only those persons go astray,
Manmohan Singh (Punjabi)ਕਬੀਰ ਜੀ ਆਖਦੇ ਹਨ, ਕੇਵਲ ਉਹ ਪੁਰਸ਼ ਹੀ ਗੁੰਮਰਾਹ ਹੁੰਦੇ ਹਨ,
Fareedkot Teekaਕਬੀਰ ਜੀ ਕਹਤੇ ਹੈਂ: ਸੋ ਜਿਨਕੀ ਬਾਤ ਪੀਛੇ ਕਥਨ ਕਰੀ ਹੈ, ਨਰ ਭੂਲੇ ਹੈਂ॥
Prof. Sahib Singhਕਬੀਰ ਆਖਦਾ ਹੈ- ਉਹ ਮਨੁੱਖ ਖੁੰਝ ਗਏ ਹਨ,
SikhNet (Spanish)Dice Kabir, aquél que abandona a Dios,

ਖਸਮੁ ਬਿਸਾਰਿ; ਮਾਟੀ ਸੰਗਿ ਰੂਲੇ ॥੪॥੩॥

khasam bisaar; maattee sang roole |4|3|

Sant Singh Khalsawho forget their Lord and Master, and roll in the dust. ||4||3||
Manmohan Singhwho forgetting their Groom, play with dust.
Manmohan Singh (Punjabi)ਜੋ ਆਪਣੇ ਕੰਤ ਨੂੰ ਭੁਲਾ ਕੇ ਮਿੱਟੀ ਨਾਲ ਖੇਡਦੇ ਹਨ।
Fareedkot Teekaਜਿਨੋਂ ਨੇ ਪਰਮੇਸਰ ਬਿਸਾਰਾ ਹੈ ਪੁਨਃ (ਮਾਟੀ) ਮਿਟੀ ਸੰਗ ਰੁਲੇ ਹੈਂ, ਭਾਵ ਅਤਿਅੰਤ ਨੀਚ ਭਾਵ ਕੋ ਪ੍ਰਾਪਤਿ ਹੂਏ ਹੈਂ॥੪॥੩॥
Prof. Sahib Singhਉਹ ਮਿੱਟੀ ਵਿਚ ਹੀ ਰੁਲ ਗਏ ਹਨ ਜਿਨ੍ਹਾਂ ਨੇ ਪਰਮਾਤਮਾ-ਪਤੀ ਨੂੰ ਵਿਸਾਰਿਆ ॥੪॥੩॥

ਪਦ ਅਰਥ ਰੂਲੇ = ਰੁਲ ਗਏ ॥੪॥੩॥

* ਸ਼ਬਦ ਦਾ ਭਾਵ: ਮਨੁੱਖ ਆਪਣੇ ਕੰਮ-ਧੰਧੇ ਸਿਰੇ ਚਾੜ੍ਹਨ ਵਿਚ ਇਤਨਾ ਰੁੱਝ ਜਾਂਦਾ ਹੈ ਕਿ ਪਰਮਾਤਮਾ ਨੂੰ ਭੁਲਾ ਹੀ ਦੇਂਦਾ ਹੈ। ਕੰਮ-ਧੰਧਿਆਂ ਦੀ ਉਲਝਣ ਮਰਨ-ਸਮੇ ਤਕ ਬਣੀ ਰਹਿੰਦੀ ਹੈ, ਜੋੜਿਆ ਹੋਇਆ ਧਨ ਭੀ ਇੱਥੇ ਹੀ ਛੱਡਣਾ ਪੈਂਦਾ ਹੈ, ਤੇ ਇਸ ਤਰ੍ਹਾਂ ਸਾਰੀ ਉਮਰ ਅਜਾਈਂ ਹੀ ਗੁਜ਼ਰ ਜਾਂਦੀ ਹੈ।

SikhNet (Spanish)juega con la mugre y se desvía del Sendero. (4-3)
Answers quote the Granth verbatim with Ang citations. AI commentary is not Gurbani and not a religious ruling.