ੴ

ਸਿੱਖਬਾਣੀ · SikhBani

ਰਾਗੁ ਸੂਹੀ ਬਾਣੀ ਸ੍ਰੀ ਕਬੀਰ ਜੀਉ ਤਥਾ ਸਭਨਾ ਭਗਤਾ ਕੀ ॥ ਕਬੀਰ ਕੇ ॥

raag soohee baanee sree kabeer jeeo tathaa sabhanaa bhagataa...
Bhagat Kabir Ji ਭਗਤ ਕਬੀਰ ਜੀ · Raag Soohee · Ang 792 · 10 lines
Translations

ਰਾਗੁ ਸੂਹੀ ਬਾਣੀ ਸ੍ਰੀ ਕਬੀਰ ਜੀਉ. ਤਥਾ ਸਭਨਾ ਭਗਤਾ ਕੀ ॥ ਕਬੀਰ ਕੇ ॥

raag soohee baanee sree kabeer jeeo. tathaa sabhanaa bhagataa kee | kabeer ke |

Sant Singh KhalsaRaag Soohee, The Word Of Kabeer Jee, And Other Devotees. Of Kabeer
Manmohan SinghRag Suhi. Hymns of reverend sire Kabir and of all the Saints.
Manmohan Singh (Punjabi)ਰਾਗ ਸੂਹੀ। ਬਾਣੀ ਪੂਜ਼ਯ ਮਹਾਰਾਜ ਕਬੀਰ ਅਤੇ ਸਮੂੲ ਸੰਤਾਂ ਦੀ।
Prof. Sahib Singhਰਾਗ ਸੂਹੀ ਵਿੱਚ ਭਗਤ ਕਬੀਰ ਜੀ ਦੀ ਤੇ ਸਾਰੇ ਭਗਤਾਂ ਦੀ ਬਾਣੀ।
SikhNet (Spanish)Rag Suji, palabras del Bhakta Kabir-yi y otros Palabras de Kabir

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਅਵਤਰਿ ਆਇ; ਕਹਾ ਤੁਮ ਕੀਨਾ ॥

avatar aae; kahaa tum keenaa |

Sant Singh KhalsaSince your birth, what have you done?
Manmohan SinghTaking thy birth, what has thou done?
Manmohan Singh (Punjabi)ਜਨਮ ਧਾਰ ਕੇ, ਤੂੰ ਕੀ ਕੀਤਾ ਹੈ?
Fareedkot Teekaਹੇ ਜੀਵ! (ਅਵਤਰਿ) ਅਵਤਾਰ ਰੂਪ ਮਾਨੁਖ ਜਨਮ ਮੇਂ ਆਇ ਕਰ ਤੁਮਨੇ ਕਿਆ ਕੀਆ, ਭਾਵ ਕੁਛ ਸੁਭ ਕਰਮ ਨਾ ਕਰ ਲੀਆ॥
Prof. Sahib Singh(ਹੇ ਭਾਈ!) ਜਗਤ ਵਿਚ ਆ ਕੇ ਜਨਮ ਲੈ ਕੇ ਤੂੰ ਕੀਹ ਕੀਤਾ? (ਭਾਵ, ਤੂੰ ਕੁਝ ਭੀ ਨਾਹ ਖੱਟਿਆ)

ਪਦ ਅਰਥ ਅਵਤਰਿ = ਉਤਰ ਕੇ, ਅਵਤਾਰ ਲੈ ਕੇ, ਜਨਮ ਲੈ ਕੇ। ਆਇ = (ਜਗਤ ਵਿਚ) ਆ ਕੇ, (ਮਨੁੱਖਾ ਜਨਮ ਵਿਚ) ਆ ਕੇ। ਕਹਾ = ਕੀਹ?

SikhNet (Spanish)Tomando la forma humana, ¿qué es lo que has logrado en realidad,

ਰਾਮ ਕੋ ਨਾਮੁ; ਨ ਕਬਹੂ ਲੀਨਾ ॥੧॥

raam ko naam; na kabahoo leenaa |1|

Sant Singh KhalsaYou have never even chanted the Name of the Lord. ||1||
Manmohan SinghThe Lord's Name, Thou hast not uttered ever.
Manmohan Singh (Punjabi)ਸੁਆਮੀ ਦਾ ਨਾਮ, ਤੂੰ ਕਦੇ ਭੀ ਉਚਾਰਨ ਨਹੀਂ ਕੀਤਾ।
Fareedkot Teekaਪੁਨਾ ਰਾਮ ਕੇ ਨਾਮ ਕੋ ਭੀ ਕਬੀ ਨਹੀਂ ਜਪਾ॥
Prof. Sahib Singhਤੂੰ ਪਰਮਾਤਮਾ ਦਾ ਨਾਮ (ਤਾਂ) ਕਦੇ ਸਿਮਰਿਆ ਨਹੀਂ ॥੧॥

ਪਦ ਅਰਥ ਕੋ = ਦਾ। ਕਬਹੂ = ਕਦੇ ਭੀ ॥੧॥

SikhNet (Spanish)oh hombre, si no has contemplado a tu Señor? (1)

ਰਾਮ ਨ ਜਪਹੁ; ਕਵਨ ਮਤਿ ਲਾਗੇ ॥

raam na japahu; kavan mat laage |

Sant Singh KhalsaYou have not meditated on the Lord; what thoughts are you attached to?
Manmohan SinghThou rememberst not the Lord. To what mal-inclinations art thou attached?
Manmohan Singh (Punjabi)ਤੂੰ ਸਾਹਿਬ ਦਾ ਸਿਮਰਨ ਨਹੀਂ ਕਰਦਾ। ਤੂੰ ਕਿਹੜੀਆਂ ਮੰਦ ਰੁਚੀਆਂ ਨਾਲ ਜੁੜਿਆ ਹੋਇਆ ਹੈ।
Fareedkot Teekaਹੇ ਅਭਾਗੇ ਜੀਵ! ਰਾਮ ਨਹੀਂ ਜਪਤੇ ਕਿਸ ਖੋਟੀ ਸਿਖਿਆ ਮੇਂ ਲਾਗੇ ਹੋ॥
Prof. Sahib Singhਤੂੰ ਪ੍ਰਭੂ ਦਾ ਨਾਮ ਨਹੀਂ ਸਿਮਰਦਾ, ਕਿਹੜੀ (ਕੋਝੀ) ਮੱਤੇ ਲੱਗਾ ਹੋਇਆ ਹੈਂ?

ਪਦ ਅਰਥ ਨ ਜਪਹੁ = ਤੂੰ ਨਹੀਂ ਸਿਮਰਦਾ।

SikhNet (Spanish)No habitas en Dios, entonces, ¿a qué otra cosa te dedicas?

ਮਰਿ ਜਇਬੇ ਕਉ; ਕਿਆ ਕਰਹੁ ਅਭਾਗੇ ॥੧॥ ਰਹਾਉ ॥

mar jeibe kau; kiaa karahu abhaage |1| rahaau |

Sant Singh KhalsaWhat preparations are you making for your death, O unfortunate one? ||1||Pause||
Manmohan SinghWhat preparation art thou making for thy death, O luckless man? Pause.
Manmohan Singh (Punjabi)ਤੂੰ ਆਪਣੀ ਮੌਤ ਲਈ ਕੀ ਤਿਆਰੀਆਂ ਕਰ ਰਿਹਾ ਹੈਂ, ਹੇ ਨਿਕਰਮਣ ਬੰਦੇ? ਠਹਿਰਾਉ।
Fareedkot Teekaਜਿਨ ਕਰਮੋਂ ਕਰ ਜਨਮ ਮਰਣ ਹੋਵੈ ਤਿਨੋਂ ਕਰਮੋਂ ਕੋ ਕਿਆ ਕਰਤੇ ਹੋ॥੧॥ ਰਹਾਉ ॥
Prof. Sahib Singhਹੇ ਭਾਗ-ਹੀਣ ਬੰਦੇ! ਤੂੰ ਮਰਨ ਦੇ ਵੇਲੇ ਲਈ ਕੀਹ ਤਿਆਰੀ ਕਰ ਰਿਹਾ ਹੈਂ? ॥੧॥ ਰਹਾਉ ॥

ਪਦ ਅਰਥ ਮਰਿ ਜਇਬੇ ਕਉ = ਮਰਨ ਵੇਲੇ ਲਈ। ਕਰਹੁ = ਤੁਸੀ ਕਰ ਰਹੇ ਹੋ। ਅਭਾਗੇ = ਹੇ ਭਾਗ-ਹੀਣ! ॥੧॥ ਰਹਾਉ ॥

SikhNet (Spanish)Oh hombre desafortunado, ¿qué has hecho para salvar tu ser de la muerte? (1-Pausa)

ਦੁਖ ਸੁਖ ਕਰਿ ਕੈ; ਕੁਟੰਬੁ ਜੀਵਾਇਆ ॥

dukh sukh kar kai; kuttanb jeevaaeaa |

Sant Singh KhalsaThrough pain and pleasure, you have taken care of your family.
Manmohan SinghThrough pain and pleasure thou hast cherished thy family.
Manmohan Singh (Punjabi)ਤਕਲੀਫ ਅਤੇ ਖੁਸ਼ੀ ਰਾਹੀਂ ਤੂੰ ਆਪਣੇ ਟੱਬਰ-ਕਬੀਲੇ ਦਾ ਪਾਲਣ-ਪੋਸਣ ਕੀਤਾ ਹੈ।
Fareedkot Teekaਦੁਖ ਸੁਖ ਕਰਕੇ, ਭਾਵ ਜਿਸ ਕਿਸ ਪ੍ਰਕਾਰ ਸੇ ਅਪਨੇ ਕੁਟੰਬ ਕੋ (ਜੀਵਾਇਆ) ਪਾਲਿਆ॥
Prof. Sahib Singhਕਈ ਤਰ੍ਹਾਂ ਦੀਆਂ ਔਖਿਆਈਆਂ ਸਹਾਰ ਕੇ ਤੂੰ (ਸਾਰੀ ਉਮਰ) ਕੁਟੰਬ ਹੀ ਪਾਲਦਾ ਰਿਹਾ,

ਪਦ ਅਰਥ ਦੁਖ ਸੁਖ ਕਰਿ ਕੈ = ਔਖ ਸੌਖ ਸਹਾਰ ਕੇ, ਕਈ ਤਰ੍ਹਾਂ ਦੀਆਂ ਔਖਿਆਈਆਂ ਸਹਿ ਕੇ। ਜੀਵਾਇਆ = ਪਾਲਿਆ।

SikhNet (Spanish)Por medio del placer y del dolor traes el sustento a tu familia,

ਮਰਤੀ ਬਾਰ; ਇਕਸਰ ਦੁਖੁ ਪਾਇਆ ॥੨॥

maratee baar; ikasar dukh paaeaa |2|

Sant Singh KhalsaBut at the time of death, you shall have to endure the agony all alone. ||2||
Manmohan SinghAt the time of death, thou shalt bear thy agony all alone.
Manmohan Singh (Punjabi)ਮਰਨ ਵਾਲੇ ਤੂੰ ਆਪਣਾ ਕਸ਼ਟ ਕੱਲਮਕੱਲਾ ਹੀ ਸਹਾਰੇਂਗਾ।
Fareedkot Teekaਮਰਨ ਕਾਲ ਮੇਂ (ਇਕਸਰ) ਇਕ ਰਸ ਵਾ ਏਕਤਾ ਵਾ ਏਕ ਅਪਨੇ ਸਿਰ ਪਰ ਤੈਂਨੇ ਦੁਖ ਪਾਇਆ ਹੈ॥੨॥
Prof. Sahib Singhਪਰ ਮਰਨ ਵੇਲੇ ਤੈਨੂੰ ਇਕੱਲਿਆਂ ਹੀ (ਆਪਣੀਆਂ ਗ਼ਲਤੀਆਂ ਬਦਲੇ) ਦੁੱਖ ਸਹਾਰਨਾ ਪਿਆ (ਭਾਵ, ਪਏਗਾ) ॥੨॥

ਪਦ ਅਰਥ ਇਕਸਰ = ਇਕੱਲਿਆਂ ਹੀ ॥੨॥

SikhNet (Spanish)pero cuando mueras, sufrirás solo y en ti mismo. (2)

ਕੰਠ ਗਹਨ; ਤਬ ਕਰਨ ਪੁਕਾਰਾ ॥

kantth gehan; tab karan pukaaraa |

Sant Singh KhalsaWhen you are seized by the neck, then you shall cry out.
Manmohan SinghWhen death's myrmidon seizes thee by the Neck, then shalt thou shriek aloud.
Manmohan Singh (Punjabi)ਜਦ ਮੌਤ ਦੇ ਫ਼ਰਿਸ਼ਤੇ ਨੇ ਤੈਨੂੰ ਗਿੱਚੀਓ ਆ ਫੜਿਆ ਤਦ ਤੂੰ, ਚੀਕ-ਚਿਹਾੜਾ ਪਾਵੇਂਗਾ।
Fareedkot Teekaਜਬ ਜਮਦੂਤ ਤੁਮਾਰਾ ਗਲਾ ਪਕੜੇਗਾ ਤਬ ਫਰਿਆਦਿ ਨਹੀਂ ਕਰੀ ਜਾਵੇਗੀ ਵਾ ਪੁਕਾਰ ਕਰੈਗਾ॥
Prof. Sahib Singh(ਜਦੋਂ ਜਮਾਂ ਨੇ ਤੈਨੂੰ) ਗਲੋਂ ਆ ਫੜਿਆ (ਭਾਵ, ਜਦੋਂ ਮੌਤ ਸਿਰ ਤੇ ਆ ਗਈ), ਤਦੋਂ ਰੋਣ ਪੁਕਾਰਨ (ਤੋਂ ਕੋਈ ਲਾਭ ਨਹੀਂ ਹੋਵੇਗਾ);

ਪਦ ਅਰਥ ਕੰਠ ਗਹਨ = ਗਲੋਂ ਫੜਨ (ਵੇਲੇ)। ਕਰਨ ਪੁਕਾਰਾ = ਪੁਕਾਰਾਂ ਕਰਨ ਦਾ (ਕੀਹ ਲਾਭ?)।

SikhNet (Spanish)Cuando Yama, el mensajero de la muerte, te agarre del cuello, tus lamentos y aflicciones no las podrás compartir.

ਕਹਿ ਕਬੀਰ; ਆਗੇ ਤੇ. ਨ ਸੰਮੑਾਰਾ ॥੩॥੧॥

keh kabeer; aage te. na samaaraa |3|1|

Sant Singh KhalsaSays Kabeer, why didn't you remember the Lord before this? ||3||1||
Manmohan SinghSays Kabir, why didst thou not remember thy Lord before hand?
Manmohan Singh (Punjabi)ਕਬੀਰ ਜੀ ਆਖਦੇ ਹਨ, ਤੂੰ ਪਹਿਲੋਂ ਹੀ ਕਿਉਂ ਸਾਹਿਬ ਦਾ ਸਿਮਰਨ ਨਾਂ ਕੀਤਾ?
Fareedkot Teekaਕਬੀਰ ਜੀ ਕਹਤੇ ਹੈਂ: ਮਰਨ ਕਾਲ ਸੇ ਆਗੇ ਪਰਮੇਸਰ ਕੋ (ਨ ਸੰਮ੍ਹ੍ਹਾਰਾ) ਯਾਦ ਨਾ ਕੀਆ ਤੌ ਇਹ ਚਿੰਤਾ ਰਹਿ ਜਾਏਗੀ ਜੋ ਪਹਿਲੇ ਮੈਂ ਨਾਮ ਸਿਮਰਨ ਕਿਉਂ ਨ ਕੀਆ, ਭਾਵ ਜੋ ਨਾਮ ਸਿਮਰਨ ਹੈ, ਸੋ ਸੁਆਸ ਸੁਆਸ ਕਰਹੁ॥੩॥☬ਵੈਰਾਗ ਸੂਚਨ ਕਰਾਉਤੇ ਹੈਂ:
Prof. Sahib Singhਕਬੀਰ ਆਖਦਾ ਹੈ- (ਉਹ ਵੇਲਾ ਆਉਣ ਤੋਂ) ਪਹਿਲਾਂ ਹੀ ਕਿਉਂ ਤੂੰ ਪਰਮਾਤਮਾ ਨੂੰ ਯਾਦ ਨਹੀਂ ਕਰਦਾ? ॥੩॥੧॥

ਪਦ ਅਰਥ ਕਹਿ = ਕਹੇ, ਆਖਦਾ ਹੈ। ਆਗੇ ਤੇ = ਮਰਨ ਤੋਂ ਪਹਿਲਾਂ ਹੀ। ਸੰਮ੍ਹ੍ਹਾਰਾ = ਯਾਦ ਕੀਤਾ ॥੩॥੧॥

* ਸ਼ਬਦ ਦਾ ਭਾਵ: ਸਿਮਰਨ ਤੋਂ ਬਿਨਾ ਜੀਵਨ ਅਜਾਈਂ ਜਾਂਦਾ ਹੈ। ਮੌਤ ਆਇਆਂ ਪਛਤਾਣ ਦਾ ਕੋਈ ਲਾਭ ਨਹੀਂ ਹੁੰਦਾ। ਪਹਿਲਾਂ ਹੀ ਵੇਲੇ ਸਿਰ ਸੰਭਲਣਾ ਚਾਹੀਦਾ ਹੈ।

SikhNet (Spanish)Dice Kabir ¿Por qué entonces no te pones a alabar a Dios en la hora temprana de tu vida? (3-1)
Answers quote the Granth verbatim with Ang citations. AI commentary is not Gurbani and not a religious ruling.